ਤਾਜਾ ਖ਼ਬਰਾਂ


ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਕਰ ਰਿਹਾ ਟਾਲ-ਮਟੋਲ
. . .  48 minutes ago
ਮਲੌਦ, 22 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਿੱਖਿਆ ਵਿਭਾਗ ਦੁਆਰਾ 2011 ਵਿਚ ਸ਼ੁਰੂ ਕੀਤੇ ਅਧਿਆਪਕ ਰਾਜ ਯੋਗਤਾ ਟੈਸਟ-2 ਵਿਚ ਬੈਠਣ ਵਾਲੇ ਬੇਰੁਜ਼ਗਾਰਾਂ ਵਲੋਂ ਕੁਝ ਪ੍ਰਸ਼ਨਾਂ ਸਬੰਧੀ ਪੰਜਾਬ ਹਰਿਆਣਾ ...
ਕੱਲ੍ਹ ਗੁਰਦਾਸਪੁਰ ਪਹੁੰਚਣਗੇ ਸੰਨੀ ਦਿਓਲ
. . .  about 1 hour ago
ਰਾਜਾਸਾਂਸੀ, 22 ਮਈ (ਹੇਰ,ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ, ਜੋ ਕਿ ਪੰਜਾਬ ਦੇ ਸੱਤਵੇਂ ਅਤੇ ਅਖੀਰੀ ਪੜਾਅ ਤਹਿਤ ਆਪਣਾ ਚੋਣ ਪ੍ਰਚਾਰ ਕਰਨ ਅਤੇ ਵੱਖ-ਵੱਖ ਥਾਵਾਂ 'ਤੇ ਵੋਟਾਂ ਪੋਲ ਕਰਵਾਉਣ ਦਾ ...
ਸੜਕ ਹਾਦਸੇ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ
. . .  about 2 hours ago
ਪਠਾਨਕੋਟ, 22 ਮਈ (ਸੰਧੂ)- ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ ਤੇ ਸਥਿਤ ਪਿੰਡ ਤਲਵਾੜਾ ਜੱਟਾ ਦੇ ਨੇੜੇ ਤੇਜ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਤੌਰ 'ਤੇ ਜ਼ਖਮੀ ਹੋ ....
ਵੜਿੰਗ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਬੰਧੀ ਵੀਡੀਓ ਵਾਇਰਲ ਕਰਨ 'ਤੇ ਸ਼ਨੀ ਢਿੱਲੋਂ ਖਿਲਾਫ਼ ਪਰਚਾ ਦਰਜ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਛੋਟੇ ਭਰਾ ਅਤੇ ਅਕਾਲੀ ਆਗੂ ਸੰਦੀਪ ਸਿੰਘ ਸ਼ਨੀ ਢਿੱਲੋਂ ਵੱਲੋਂ ਪਿਛਲੇ ਦਿਨੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ....
ਪਿੰਡ ਸ਼ਹੂਰਾ ਵਿਖੇ 72 ਫ਼ੀਸਦੀ ਹੋਈ ਵੋਟਿੰਗ
. . .  about 3 hours ago
ਬੱਚੀ ਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ ਬੂਥ ਨੰਬਰ 123 ਦੀ ਚੋਣ ਰੱਦ ਹੋ ਗਈ ਸੀ ਅੱਜ ਮੁੜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ...
ਰਾਫੇਲ ਡੀਲ: ਫਰਾਂਸ 'ਚ ਭਾਰਤੀ ਟੀਮ ਦੇ ਠਿਕਾਣਿਆਂ 'ਤੇ ਘੁਸਪੈਠ ਦੀ ਕੋਸ਼ਿਸ਼
. . .  about 3 hours ago
ਨਵੀਂ ਦਿੱਲੀ, 22 ਮਈ- ਲੋਕ ਸਭਾ ਚੋਣਾਂ ਦੇ ਦੌਰਾਨ ਹੀ ਰਾਫੇਲ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਫਰਾਂਸ 'ਚ ਕੁੱਝ ਅਣਪਛਾਤੇ ਤੱਤਾਂ ਵੱਲੋਂ ਭਾਰਤੀ ਰਾਫੇਲ ਪ੍ਰਾਜੈਕਟ ਟੀਮ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ....
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਵੱਲੋਂ ਅਲਰਟ- ਦੰਗੇ ਭੜਕਣ ਦਾ ਡਰ
. . .  about 3 hours ago
ਨਵੀਂ ਦਿੱਲੀ, 22 ਮਈ - ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਡੀ.ਜੀ.ਪੀ. ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਗਿਣਤੀ ਵਾਲੇ ਦਿਨ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕਾਨੂੰਨ...
ਧਰਮਿੰਦਰ ਨੇ ਸੁਨੀਲ ਜਾਖੜ ਦੇ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਭੇਜਿਆ ਪਿਆਰ ਭਰਿਆ ਸੰਦੇਸ਼
. . .  about 3 hours ago
ਪਠਾਨਕੋਟ, 22 ਮਈ (ਸੰਧੂ) - ਸੂਬੇ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਿਨੇ ਸਟਾਰ ਸੰਨੀ ਦਿਓਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ...
ਭਿਆਨਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਦਰਦਨਾਕ ਮੌਤ
. . .  about 4 hours ago
ਰੁੜਕੀ ਕਲਾਂ 22 ਮਈ (ਜਤਿੰਦਰ ਮੰਨਵੀ) - ਆਏ ਦਿਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਕਰ ਕੇ ਇਨਸਾਨੀ ਜਾਨਾਂ ਤੇਜ਼ੀ ਨਾਲ ਜਾ ਰਹੀਆਂ ਹਨ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ...
ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਕਤਲ
. . .  about 4 hours ago
ਫ਼ਾਜ਼ਿਲਕਾ, 22 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿਚ ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਨੌਜਵਾਨ ਵੱਲੋਂ ਪਤੀ ਦਾ ਕਤਲ ਕਰ ਦਿੱਤੇ ਜਾਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਵਾਸੀ ਪਿੰਡ ਖੁਈ ਖੇੜਾ ਦਾ...
ਇੰਡੋਨੇਸ਼ੀਆ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਝੜਪ 'ਚ 6 ਮੌਤਾਂ, 200 ਜ਼ਖਮੀ
. . .  about 4 hours ago
ਜਕਾਰਤਾ, 22 ਮਈ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਰਾਸ਼ਟਰਪਤੀ ਚੋਣ ਨਤੀਜਿਆਂ ਕਿ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 200 ਲੋਕ ਜ਼ਖਮੀ ਹੋਏ ਹਨ। ਇੰਡੋਨੇਸ਼ੀਆ ਡੈਮੋਕ੍ਰੇਟਿਕ ਪਾਰਟੀ ਆਫ਼ ਸਟ੍ਰਗਲ ਦੇ ਮੈਂਬਰ ਜੋਕੋ ....
ਅਰੁਣਾਚਲ ਪ੍ਰਦੇਸ਼ ਵਿਚ ਵੱਡੇ ਪੱਧਰ 'ਤੇ ਫ਼ੌਜੀ ਛਾਪੇਮਾਰੀ- ਕਿਰੇਨ ਰਿਜੀਜੂ
. . .  about 4 hours ago
ਨਵੀਂ ਦਿੱਲੀ, 22 ਮਈ - ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਅੱਜ ਬੁੱਧਵਾਰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਫੌਜ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਸਮੂਹ ਵਿਦਰੋਹੀ ਕਾਰਵਾਈਆਂ ਵਿਚ ਸ਼ਾਮਲ ਹੋਣ ਤੇ ਅੱਤਵਾਦੀਆਂ...
ਇਕ ਕੁਇੰਟਲ ਚੂਰਾ ਪੋਸਤ ਤੇ ਅਫ਼ੀਮ ਸਮੇਤ ਦੋ ਕਾਬੂ
. . .  about 5 hours ago
ਜਲੰਧਰ, 22 ਮਈ - ਥਾਣਾ ਮਕਸੂਦਾਂ ਦੀ ਪੁਲਿਸ ਨੇ ਅਮਾਨਤਪੁਰ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ 2 ਕਿੱਲੋ 550 ਗਰਾਮ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਰਾਫੇਲ ਸੌਦਾ: ਪ੍ਰਸ਼ਾਂਤ ਭੂਸ਼ਨ ਅਤੇ ਹੋਰ ਪਟੀਸ਼ਨਰਾਂ ਨੇ ਸੁਪਰੀਮ ਕੋਰਟ 'ਚ ਰੱਖਿਆ ਆਪਣਾ ਪੱਖ
. . .  about 5 hours ago
ਨਵੀਂ ਦਿੱਲੀ, 22 ਮਈ- ਰਾਫੇਲ ਸੌਦੇ ਦੀ ਮੁੜ ਵਿਚਾਰ ਪਟੀਸ਼ਨ 'ਚ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ। ਅਦਾਲਤ ਦੀ ਬੈਂਚ ਦੇ ਸਾਹਮਣੇ ਅੱਜ ਪਟੀਸ਼ਨਰ ਪ੍ਰਸ਼ਾਂਤ ਭੂਸ਼ਨ ਅਤੇ ਹੋਰ ਨੇ ਲਿਖਤੀ ਰੂਪ 'ਚ ਆਪਣਾ ਪੱਖ ਰੱਖਿਆ ਹੈ। ਇਸ ਤੋਂ ਪਹਿਲਾਂ ਅਦਾਲਤ....
ਕੁਲਗਾਮ ਮੁੱਠਭੇੜ 'ਚ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ- ਡੀ.ਜੀ.ਆਈ
. . .  about 5 hours ago
ਸ੍ਰੀਨਗਰ, 22 ਮਈ- ਦੱਖਣੀ ਕਸ਼ਮੀਰ ਦੇ ਡੀ.ਜੀ.ਆਈ. ਅਤੁੱਲ ਕੁਮਾਰ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਗਾਮ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋਏ ਹਨ ਜਿਨ੍ਹਾਂ ਦੀ ਪਹਿਚਾਣ ਸ਼ੋਪੀਆ ਵਾਸੀ ਜ਼ਾਹਿਦ ਮਾਂਟੂ ਅਤੇ ਕੁਲਗਾਮ ਦੇ ਇਰਫਾਨ ਅਹਿਮਦ ਦੇ ਰੂਪ 'ਚ ....
ਕੋਹਲੀ ਇਕੱਲੇ ਵਿਸ਼ਵ ਕੱਪ ਨਹੀਂ ਜਿਤਵਾ ਸਕਦੇ - ਤੇਂਦੁਲਕਰ
. . .  about 5 hours ago
ਸੁਪਰੀਮ ਕੋਰਟ ਨੇ ਭਾਜਪਾ ਉਮੀਦਵਾਰ ਦੀ ਗ੍ਰਿਫ਼ਤਾਰੀ 'ਤੇ 28 ਮਈ ਤੱਕ ਲਗਾਈ ਰੋਕ
. . .  about 6 hours ago
ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
. . .  about 6 hours ago
ਕੰਟਰੋਲ ਰੇਖਾ ਨੇੜੇ ਕੋਈ ਆਈ.ਈ.ਡੀ. ਧਮਾਕਾ ਨਹੀਂ ਹੋਇਆ - ਫੌਜ
. . .  about 6 hours ago
ਅਫ਼ਗ਼ਾਨਿਸਤਾਨ 'ਚ 16 ਅੱਤਵਾਦੀ ਹਵਾਈ ਹਮਲੇ 'ਚ ਢੇਰ
. . .  about 7 hours ago
ਡਰਨ ਦੀ ਲੋੜ ਨਹੀਂ, ਚੁਕੰਨੇ ਰਹੋ, ਮਿਹਨਤ ਬੇਕਾਰ ਨਹੀਂ ਜਾਵੇਗੀ - ਰਾਹੁਲ ਗਾਂਧੀ ਨੇ ਵਰਕਰਾਂ ਨੂੰ ਕਿਹਾ
. . .  about 7 hours ago
ਵਿਰੋਧੀ ਧਿਰ ਵੱਲੋਂ ਕੀਤੀ ਗਈ ਵੀ.ਵੀ.ਪੈਟ ਮਿਲਾਣ ਦੀ ਮੰਗ ਚੋਣ ਕਮਿਸ਼ਨ ਵੱਲੋਂ ਖ਼ਾਰਜ
. . .  about 7 hours ago
ਬੀਬੀ ਲਖਵਿੰਦਰ ਕੌਰ ਗਰਚਾ ਮੁੜ ਕਾਂਗਰਸ ਵਿਚ ਸ਼ਾਮਲ
. . .  about 8 hours ago
ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਤੇ 7 ਹੋਰ ਜ਼ਖਮੀ
. . .  about 8 hours ago
ਧਰਨੇ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ, ਬੀਬੀ ਖਾਲੜਾ ਸਮੇਤ ਵੱਖ ਵੱਖ ਆਗੂ
. . .  about 8 hours ago
ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ
. . .  about 9 hours ago
ਕਾਂਗਰਸੀ ਆਗੂ ਨੇ ਸੁਪਰੀਮ ਕੋਰਟ 'ਤੇ ਦਿੱਤਾ ਵਿਵਾਦਗ੍ਰਸਤ ਬਿਆਨ
. . .  about 9 hours ago
ਭਿਆਨਕ ਸੜਕ ਹਾਦਸੇ 'ਚ 5 ਜੀਆਂ ਦੀ ਮੌਤ
. . .  about 9 hours ago
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਵਿਚ ਹਿੱਸਾ ਲੈਣ ਲਈ ਹੋਈ ਰਵਾਨਾ
. . .  about 10 hours ago
ਟਿਕ ਟਾਕ 'ਤੇ 5 ਲੱਖ ਪ੍ਰਸੰਸਕਾਂ ਵਾਲੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ
. . .  about 10 hours ago
ਮੇਰਠ ਵਿਚ ਐਸ.ਪੀ. ਬਸਪਾ ਵਰਕਰ ਸਟਰਾਂਗ ਰੂਮ ਦੀ ਦੂਰਬੀਨਾਂ ਤੇ ਕੈਮਰਿਆਂ ਨਾਲ ਕਰ ਰਹੇ ਹਨ ਨਿਗਰਾਨੀ
. . .  about 10 hours ago
ਬੱਚੀ ਵਿੰਡ ਦੇ ਪਿੰਡ ਸ਼ਹੂਰਾ ਵਿਖੇ ਹੁਣ ਤੱਕ 25 ਫੀਸਦੀ ਪੋਲਿੰਗ ਹੋ ਚੁੱਕੀ ਹੈ
. . .  about 11 hours ago
ਐਨ.ਸੀ.ਪੀ ਆਗੂ ਜੈਦੱਤ ਕਾਸ਼ੀਨਗਰ ਅੱਜ ਹੋਣਗੇ ਸ਼ਿਵਸੈਨਾ 'ਚ ਸ਼ਾਮਲ
. . .  about 11 hours ago
ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ
. . .  about 11 hours ago
ਸਰੀਆ : ਬਾਗ਼ੀਆਂ ਦੇ ਜਵਾਬੀ ਹਮਲੇ 'ਚ ਦਰਜਨਾਂ ਮੌਤਾਂ
. . .  about 12 hours ago
ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
. . .  about 12 hours ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 12 hours ago
ਇਸਰੋ ਵੱਲੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  about 13 hours ago
ਪਿੰਡ ਸ਼ਹੂਰਾਂ 'ਚ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  about 13 hours ago
ਮੁੰਬਈ : ਪੱਛਮੀ ਰੇਲਵੇ ਲਾਈਨ 'ਤੇ ਸਿਗਨਲ ਫ਼ੇਲ੍ਹ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  35 minutes ago
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  54 minutes ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  about 1 hour ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਵੈਸਾਖ ਸੰਮਤ 551

ਮੁਕਤਸਰ ਸਾਹਿਬ

ਟਰਾਂਸਫ਼ਾਰਮਰ 'ਚੋਂ ਤਾਂਬਾ ਚੋਰੀ ਕਰਨ ਵਾਲੇ 12 ਮੈਂਬਰੀ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਿਸਾਨਾਂ ਦੇ ਖੇਤਾਂ 'ਚੋਂ ਬਿਜਲੀ ਟਰਾਂਸਫਾਰਮਰਾਂ ਨੰੂ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ 12 ਮੈਂਬਰੀ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਸ ਸਬੰਧੀ ਥਾਣਾ ਸਦਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੋਹਨ ਲਾਲ ਐਸ.ਪੀ. (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਕਤ ਗਰੋਹ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ ਨੂੰ ਤੋੜ ਕੇ ਤਾਂਬਾ ਚੋਰੀ ਕਰ ਰਿਹਾ ਸੀ, ਜਿਨ੍ਹਾਂ 'ਚੋਂ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਫੜ੍ਹ ਕੇ ਤਾਂਬਾ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ | ਹੁਣ ਤੱਕ ਗਿ੍ਫ਼ਤਾਰ ਕੀਤੇ ਦੋਸ਼ੀਆਂ ਨੇ ਕਰੀਬ 52 ਟਰਾਂਸਫਾਰਮਰਾਂ ਨੰੂ ਤੋੜ ਕੇ ਤਾਂਬਾ ਕੱਢਣ ਦੀਆਂ ਘਟਨਾਵਾਂ ਨੂੰ ਸਵੀਕਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਪ ਕਪਤਾਨ ਪੁਲਿਸ ਜਸਮੀਤ ਸਿੰਘ ਦੀ ਅਗਵਾਈ ਵਿਚ ਇੰਸਪੈਕਟਰ ਸ਼ਿੰਦਰ ਸਿੰਘ ਇੰਚਾਰਜ ਸੀ.ਆਈ.ਏ. ਅਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨਾਲ ਲੈ ਕੇ ਗਰੋਹ ਦੇ ਰੇਸ਼ਮ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਕਰਮਜੀਤ ਸਿੰਘ ਕਾਕੂ ਪੁੱਤਰ ਜੰਗੀਰ ਸਿੰਘ ਨੂੰ ਪਿੰਡ ਰਣਜੀਤਗੜ੍ਹ ਤੋਂ 20 ਕਿੱਲੋਗ੍ਰਾਮ ਤਾਂਬੇ ਅਤੇ ਦੋਸ਼ੀ ਜੰਗੀਰ ਸਿੰਘ ਪੁੱਤਰ ਸਰਦਾਰਾ ਸਿੰਘ ਅਤੇ ਨਛੱਤਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਕਾਨਿਆਂਵਾਲੀ ਨੂੰ ਪਿੰਡ ਨੂਰਪੁਰ ਕ੍ਰਿਪਾਲਕੇ ਦੇ ਸੇਮ ਨਾਲੇ ਤੋਂ ਕਾਬੂ ਕਰਕੇ 15 ਕਿੱਲੋਗ੍ਰਾਮ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ ਹੈ | ਕਾਬੂ ਕੀਤੇ ਵਿਅਕਤੀਆਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਗਰੋਹ ਵਲੋਂ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਬਰੀਵਾਲਾ, ਮਲੋਟ, ਕਬਰਵਾਲਾ ਇਲਾਕੇ ਦੇ ਪਿੰਡਾਂ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਦੇ ਰੋੜਾਂਵਾਲੀ, ਫ਼ਰੀਦਕੋਟ ਦੇ ਪਿੰਡ ਜੰਡ ਸਾਹਿਬ ਅਤੇ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਨਕੌੜਾ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਦਾ ਤਾਂਬਾ ਚੋਰੀ ਕੀਤਾ ਜਾਂਦਾ ਸੀ | ਇਸ ਗਰੋਹ ਦੇ ਮੁੱਖ ਸਰਗਨੇ ਜੰਗੀਰ ਸਿੰਘ ਦੇ ਖਿਲਾਫ਼ ਪਹਿਲਾਂ ਵੀ ਚੋਰੀਆਂ ਦੇ ਮੁਕੱਦਮੇ ਦਰਜ ਹਨ | ਇਸ ਗਰੋਹ ਦੇ ਕਈ ਮੈਂਬਰ ਇਕ ਪਰਿਵਾਰ ਦੇ ਅਤੇ ਆਪਸੀ ਰਿਸ਼ਤੇਦਾਰ ਹਨ, ਜਿਨ੍ਹਾਂ 'ਚ ਜੰਗੀਰ ਸਿੰਘ ਦੇ ਤਿੰਨ ਲੜਕੇ ਅਤੇ ਇਕ ਪੋਤਰਾ ਅਤੇ ਭਤੀਜੇ ਸ਼ਾਮਿਲ ਹਨ | ਗਰੋਹ ਦੇ ਮੈਂਬਰ ਸੁਖਮੰਦਰ ਸਿੰਘ, ਸਵਰਨ ਸਿੰਘ ਲੱਖੇਵਾਲੀ, ਮੀਤ ਸਿੰਘ ਥੇੜ੍ਹੀ, ਜੀਤ ਸਿੰਘ ਗਿੱਦੜਖੇੜਾ (ਹਰਿਆਣਾ) ਆਦਿ ਮੈਂਬਰ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਗਿ੍ਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਵਲੋਂ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਗਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ ਅਤੇ ਇਹ ਚੋਰੀ ਕੀਤਾ ਗਿਆ ਤਾਂਬਾ ਕਿਸ ਦੇ ਪਾਸ ਵੇਚਦੇ ਸਨ, ਬਾਰੇ ਪਤਾ ਲਾ ਕੇ ਚੋਰੀ ਦਾ ਤਾਂਬਾ ਖ਼ਰੀਦਣ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੋਰ ਪੁੱਛਗਿਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਡੀ.ਐਸ.ਪੀ. ਜਸਮੀਤ ਸਿੰਘ ਆਦਿ ਹਾਜ਼ਰ ਸਨ |

ਭਾਕਿਯੂ ਆਗੂਆਂ 'ਤੇ ਦਰਜ ਮਾਮਲਾ ਰੱਦ ਕਰਨ ਦੀ ਮੰਗ

ਜੈਤੋ, 21 ਅਪ੍ਰੈਲ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਭਾਕਿਯੂ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਮੀਤ ਪ੍ਰਧਾਨ ਗੁਰਾਂਦਿੱਤਾ ਸਿੰਘ ਨੰਬਰਦਾਰ, ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੋਂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ

ਜੈਤੋ, 21 ਅਪ੍ਰੈਲ (ਭੋਲਾ ਸ਼ਰਮਾ)-ਜੈਤੋ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਗਲੀਆਂ ਅਤੇ ਜਨਤਕ ਥਾਵਾਂ 'ਤੇ ਵੱਡੀ ਗਿਣਤੀ 'ਚ ਫਿਰਦੇ ਆਵਾਰਾ ਪਸ਼ੂਆਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ | ਸ਼ਹਿਰ 'ਚ ਥਾਂ-ਥਾਂ ਭਿੜ ਰਹੇ ਢੱਠੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀਆਂ ...

ਪੂਰੀ ਖ਼ਬਰ »

ਬਦਤਰ ਹੋਈ ਬਿਜਲੀ ਮਹਿਕਮੇ ਦੀ ਹਾਲਤ-2 ਤਿਹਾਈ ਅਸਾਮੀਆਂ ਖਾਲੀ

ਮਲੋਟ, 21 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਸਰਕਾਰ ਕੋਲੋਂ ਬਿਜਲੀ ਸਰਪਲੱਸ ਹੈ, ਪ੍ਰੰਤੂ ਮਲੋਟ ਵਾਸੀਆਂ ਲਈ ਇਸ ਦਾ ਕੋਈ ਲਾਭ ਨਹੀਂ, ਕਿਉਂਕਿ ਬਿਜਲੀ ਦੇ ਰੱਖ ਰਖਾਅ ਲਈ ਮਹਿਕਮੇ ਕੋਲ ਲੋੜੀਂਦਾ ਅਮਲਾ ਨਹੀਂ ਹੈ | ਬਦ ਤੋਂ ਬਦਤਰ ਹੋਏ ਹਾਲਾਤ ਕਾਰਨ ਬਿਜਲੀ ਦੀਆਂ ਦਿਨੋਂ ਦਿਨ ...

ਪੂਰੀ ਖ਼ਬਰ »

ਆੜ੍ਹਤ ਦੀ ਦੁਕਾਨ 'ਚੋਂ ਨਕਦੀ ਉਡਾਈ-ਦੋਸ਼ੀ ਗਿ੍ਫ਼ਤਾਰ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਹਰਮਹਿੰਦਰ ਪਾਲ)-ਥਾਣਾ ਸਿਟੀ ਪੁਲਿਸ ਨੰੂ ਦਿੱਤੀ ਸ਼ਿਕਾਇਤ 'ਚ ਪਿੰਡ ਚੜ੍ਹੇਵਣ ਵਾਸੀ ਕੌਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਅਨਾਜ ਮੰਡੀ 'ਚ ਆੜ੍ਹਤ ਦੀ ਦੁਕਾਨ ਹੈ | ਉਸਦੇ ਕੋਲ ਦਵਿੰਦਰ ਕੁਮਾਰ ਵਾਸੀ ਜੋਗੀਆਂਵਾਲੀ ਗਲੀ (ਜਲਾਲਾਬਾਦ ...

ਪੂਰੀ ਖ਼ਬਰ »

20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਫਰਾਰ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਹਰਮਹਿੰਦਰ ਪਾਲ)-ਥਾਣਾ ਸਦਰ ਪੁਲਿਸ ਨੇ ਗਸ਼ਤ ਦੌਰਾਨ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ | ਥਾਣਾ ਸਦਰ ਦੇ ਏ.ਐਸ.ਆਈ. ਜੱਜ ਸਿੰਘ ਨੇ ਮੁਖ਼ਬਰੀ 'ਤੇ ਕਾਰਵਾਈ ਕਰਦੇ ਹੋਏ ਪਿੰਡ ਉਦੇਕਰਨ ...

ਪੂਰੀ ਖ਼ਬਰ »

ਬਰੀਵਾਲਾ ਦੀ ਨਹਿਰੂ ਬਸਤੀ 'ਚ ਖੜ੍ਹਾ ਪਾਣੀ ਬਣਿਆ ਪੇ੍ਰਸ਼ਾਨੀ

ਮੰਡੀ ਬਰੀਵਾਲਾ, 21 ਅਪ੍ਰੈਲ (ਨਿਰਭੋਲ ਸਿੰਘ)-ਬਰੀਵਾਲਾ ਦੀ ਨਹਿਰੂ ਬਸਤੀ ਵਿਚ ਬਾਰਸ਼ ਦਾ ਖੜ੍ਹਾ ਪਾਣੀ ਲੋਕਾਂ ਲਈ ਪੇ੍ਰਸ਼ਾਨੀਆਂ ਦਾ ਸਬੱਬ ਬਣਿਆ ਹੋਇਆ ਹੈ | ਪਾਣੀ ਖੜ੍ਹਨ ਨਾਲ ਲੋਕਾਂ ਦਾ ਲੰਘਣਾ ਟੱਪਣਾ ਕਾਫ਼ੀ ਮੁਸ਼ਕਿਲ ਹੋ ਰਿਹਾ ਹੈ | ਇਸ ਤੋਂ ਇਲਾਵਾ ਇਸ ਪਾਣੀ ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, ਰੁਪਾਣਾ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਜਗਜੀਤ ਸਿੰਘ)-ਬੀਤੀ ਰਾਤ ਤਕਰੀਬਨ 1 ਵਜੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮਜ਼ਦੂਰ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਰਾਹੁਲ ਕੁਮਾਰ (21) ਪੁੱਤਰ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ ਵੱਖ ਹੁਕਮ ਜਾਰੀ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਰਿਚਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ...

ਪੂਰੀ ਖ਼ਬਰ »

ਅੱਠ ਘੰਟੇ ਸ਼ਾਹਰਾਹ ਜਾਮ ਰੱਖਣ ਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਸਮਾਪਤ

ਗਿੱਦੜਬਾਹਾ, 21 ਅਪ੍ਰੈਲ (ਬਲਦੇਵ ਸਿੰਘ ਘੱਟੋਂ)-ਬੀਤੇ ਦਿਨ ਗਿੱਦੜਬਾਹਾ ਦੀ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਨਾ ਲਾਹੁਣ ਦਿੱਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਵਲੋਂ ਬਠਿੰਡਾ-ਮਲੋਟ ਰਾਸ਼ਟਰੀ ਸ਼ਾਹ ਮਾਰਗ ਨੰਬਰ 15 ਤੇ ਭਾਰੂ ਚੌਾਕ ਵਿਖੇ ਆਪਣੀਆਂ ...

ਪੂਰੀ ਖ਼ਬਰ »

ਅਕਾਲੀ ਦਲ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ

ਲੰਬੀ, 21 ਅਪ੍ਰੈਲ (ਮੇਵਾ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਲੰਬੀ ਦੇ ਪਿੰਡ ਰੋੜਾਂਵਾਲੀ ਤੋਂ ਪੱਪਾ ਸਿੰਘ ਨੂੰ ਬਲਾਕ ਲੰਬੀ ਦੇ ਐਸ.ਸੀ. ਵਿੰਗ ਦਾ ਕਮੇਟੀ ਮੈਂਬਰ ਅਤੇ ਕਾਲਾ ਰਾਮ ਰੋੜਾਂਵਾਲੀ ਨੂੰ ਐਸ.ਸੀ. ਵਿੰਗ ਬਲਾਕ ਦਾ ਜੂਨੀਅਰ ਮੀਤ ਪ੍ਰਧਾਨ ਬਣਾਉਣ ਤੇ ...

ਪੂਰੀ ਖ਼ਬਰ »

ਰਾਜੀਵ ਮਿੱਤਲ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕੁਆਰਡੀਨੇਟਰ ਨਿਯੁਕਤ

ਗਿੱਦੜਬਾਹਾ, 21 ਅਪ੍ਰੈਲ (ਬਲਦੇਵ ਸਿੰਘ ਘੱਟੋਂ, ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਜੀਵ ਮਿੱਤਲ ਗਿੱਦੜਬਾਹਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ...

ਪੂਰੀ ਖ਼ਬਰ »

ਕੋਟਭਾਈ ਵਲੋਂ ਫੂਲੇਵਾਲਾ 'ਚ ਵਰਕਰਾਂ ਨਾਲ ਮੀਟਿੰਗ

ਰੁਪਾਣਾ, 21 ਅਪ੍ਰੈਲ (ਜਗਜੀਤ ਸਿੰਘ)-ਲੋਕ ਸਭਾ ਦੀਆਂ ਚੋਣਾਂ ਸਬੰਧੀ ਹਲਕਾ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਅੱਜ ਪਿੰਡ ਫੂਲੇਵਾਲਾ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਲੋਕ ਸਭਾ ਦੀਆਂ ਚੋਣਾਂ ਸਬੰਧੀ ...

ਪੂਰੀ ਖ਼ਬਰ »

ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਵਲੋਂ ਵਰਕਰਾਂ ਨਾਲ ਮੁਲਾਕਾਤ

ਲੰਬੀ, 21 ਅਪ੍ਰੈਲ (ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ)-ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਵਲੋਂ ਐਲਾਨੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ ਆਪਣੀ ਸ਼ੁਰੂਆਤ ਚੋਣ ਮੁਹਿੰਮ ਦੌਰਾਨ ਪੰਜਾਬ ਦੇ ਸਾਬਕਾ ਸਿੰਚਾਈ ਮੰਤਰੀ ਸ: ਗੁਰਨਾਮ ਸਿੰਘ ...

ਪੂਰੀ ਖ਼ਬਰ »

ਰਾਜਾ ਵੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਦੋਦਾ, 21 ਅਪ੍ਰੈਲ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਗਿੱਦੜਬਾਹਾ ਹਲਕੇ ਦੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਪੰਜਾਬ ਕਾਂਗਰਸ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀਆਂ ਵਲੋਂ ਬਗ਼ਾਵਤੀ ਸੁਰਾਂ ਤੇਜ਼

ਮਲੋਟ, 21 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਪਿੰਡ ਦਾਨੇਵਾਲਾ ਵਿਖੇ ਕਾਂਗਰਸੀ ਆਗੂ ਹਰਦਮ ਸਿੰਘ ਦੇ ਘਰ ਇਕੱਠੇ ਹੋਏ ਟਕਸਾਲੀ ਬਾਗ਼ੀ ਕਾਂਗਰਸੀ ਆਗੂ ਗੁਰਬਖਸ਼ ਸਿੰਘ, ਬਲਰਾਜ ਸਿੰਘ ਖੂੰਨਣ ਕਲਾਂ ਸਾਬਕਾ ਚੇਅਰਮੈਨ, ਜੋਗਿੰਦਰ ਸਿੰਘ ਰੱਥੜੀਆਂ ਚੇਅਰਮੈਨ, ਯੂਥ ਕਾਂਗਰਸੀ ...

ਪੂਰੀ ਖ਼ਬਰ »

ਰਾਜਾ ਵੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ 'ਤੇ ਯੂਥ ਕਾਂਗਰਸ ਨੇ ਲੱਡੂ ਵੰਡੇ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਹਾਈਕਮਾਂਡ ਵਲੋਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਯੂਥ ਕਾਂਗਰਸੀ ਆਗੂਆਂ ...

ਪੂਰੀ ਖ਼ਬਰ »

ਘੁਬਾਇਆ ਨੂੰ ਕਾਂਗਰਸ ਵਲੋਂ ਲੋਕ ਸਭਾ ਟਿਕਟ ਦੇਣ ਦਾ ਸਵਾਗਤ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ੇਰਬਾਜ ਸਿੰਘ ਭੁੱਲਰ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਵਲੋਂ ਟਿਕਟ ਦੇਣ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸ: ਘੁਬਾਇਆ ...

ਪੂਰੀ ਖ਼ਬਰ »

ਮੁਹੰਮਦ ਸਦੀਕ ਦੇ ਹੱਕ 'ਚ ਚੋਣ ਜਲਸਾ

ਬਾਜਾਖਾਨਾ, 21 ਅਪ੍ਰੈਲ (ਜੀਵਨ ਗਰਗ)-ਨੇੜਲੇ ਪਿੰਡ ਝੱਖੜਵਾਲਾ ਵਿਖੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ 'ਚ ਚੋਣ ਜਲਸਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ...

ਪੂਰੀ ਖ਼ਬਰ »

ਪੰਜਾਬੀ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿਤਾ ਕੇ ਕੈਪਟਨ ਦੇ ਹੱਥ ਮਜ਼ਬੂਤ ਕਰਨਗੇ-ਸੰਨੀ ਬਰਾੜ

ਬਾਜਾਖਾਨਾ, 21 ਅਪ੍ਰੈਲ (ਜੀਵਨ ਗਰਗ)-ਕੇਂਦਰ 'ਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋਵੇਗੀ ਅਤੇ ਪੰਜਾਬੀ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨਗੇ | ਇਹ ਪ੍ਰਗਟਾਵਾ ਸੰਦੀਪ ਸਿੰਘ ਸੰਨੀ ਬਰਾੜ ਨੇ ਨਿਆਮੀਵਾਲਾ ਵਿਖੇ ...

ਪੂਰੀ ਖ਼ਬਰ »

ਡਾ: ਜਾਗੀਰ ਸਿੰਘ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਨਿਯੁਕਤ

ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਡਾ: ਜਾਗੀਰ ਸਿੰਘ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅੱਜ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੰਜਾਬ ਭਰ ਦੇ ਸੀਨੀਅਰ ਕਾਂਗਰਸੀ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਜਿਸ ਤਹਿਤ ਉਨ੍ਹਾਂ ਦੀ ...

ਪੂਰੀ ਖ਼ਬਰ »

ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਭਾਰਦਵਾਜ

ਬਾਜਾਖਾਨਾ, 21 ਅਪ੍ਰੈਲ (ਜਗਦੀਪ ਸਿੰਘ ਗਿੱਲ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਭਰਵਾਂ ਹੰੁਗਾਰਾਂ ਮਿਲ ਰਿਹਾ ਹੈ | ਇਸ ਲਈ ਉਨ੍ਹਾਂ ਦੀ ਜਿੱਤ ਯਕੀਨੀ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਜਗਮੀਤ ਸਿੰਘ ਬਰਾੜ ਦੀ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਜੈਤੋ, 21 ਅਪ੍ਰੈਲ (ਭੋਲਾ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਦੀ ਖ਼ਬਰ ਸੁਣਦਿਆਂ ਹੀ ਜੈਤੋ ਇਲਾਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਿਚ ...

ਪੂਰੀ ਖ਼ਬਰ »

ਕੌਮਾਂਤਰੀ ਮਈ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ 1 ਨੂੰ

ਮਲੋਟ, 21 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਕੌਮਾਂਤਰੀ ਮਈ ਦਿਵਸ ਇਫ਼ਟੂ ਦੀ ਅਗਵਾਈ ਵਿਚ 1 ਮਈ ਨੂੰ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਪ੍ਰਧਾਨ ਬਲਰਾਜ ...

ਪੂਰੀ ਖ਼ਬਰ »

ਖਾਣ-ਪੀਣ ਵਾਲੀਆਂ ਵਸਤੂਆਂ ਦੇ ਵਪਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਮਿਸ਼ਨਰ ਫੂਡ ਐਾਡ ਡਰੱਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਫੂਡ ਐਾਡ ਡਰੱਗ ਐਡਮਨਿਸਟੇ੍ਰਸ਼ਨ ਡਾਇਰੈਕਟਰੇਟ ਵਲੋਂ ਸੂਬੇ ਵਿਚ ਸਾਰੇ ਲਾਇਸੰਸਧਾਰਕ ਰਜਿਸਟਰਡ ਫੂਡ ਵਪਾਰੀਆਂ ਲਈ ਵਿਸ਼ੇਸ਼ ਸਿਖਲਾਈ ...

ਪੂਰੀ ਖ਼ਬਰ »

ਮੰਡੀਆਂ 'ਚ ਪਹੰੁਚੀ ਕਣਕ-ਨਮੀ ਕਾਰਨ ਨਹੀਂ ਹੋ ਸਕੀ ਖ਼ਰੀਦ ਸ਼ੁਰੂ

ਮੰਡੀ ਲੱਖੇਵਾਲੀ, 21 ਅਪ੍ਰੈਲ (ਮਿਲਖ ਰਾਜ)-ਮੌਸਮ ਸਾਫ਼ ਹੁੰਦਿਆਂ ਹੀ ਇਲਾਕੇ ਵਿਚ ਇਕਦਮ ਕਣਕ ਦੀ ਵਾਢੀ 'ਚ ਤੇਜ਼ੀ ਆ ਗਈ ਹੈ ਅਤੇ ਤੁਰੰਤ ਕਣਕ ਮੰਡੀਆਂ ਵਿਚ ਪੁੱਜ ਗਈ ਹੈ | ਮੰਡੀਕਰਨ ਬੋਰਡ ਸਮੇਤ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਮੰਡੀਆਂ ਵਿਚ ਮੌਜੂਦ ਹੋਣ ਦੇ ਬਾਵਜੂਦ ਕਣਕ ...

ਪੂਰੀ ਖ਼ਬਰ »

ਨਹਿਰ 'ਚ ਪੈਂਦਾ ਗੰਦਾ ਪਾਣੀ ਰੋਕਣ ਦੀ ਮੰਗ

ਮਲੋਟ, 21 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਸ਼ਹਿਰ ਨੇੜਲੇ ਪਿੰਡ ਭਗਵਾਨਪੁਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਵਲੋਂ ਈਨਾਖੇੜਾ ਦੀ ਨਹਿਰ 'ਤੇ ਬਣੀਆਂ ਢਾਣੀਆਂ ਦੇ ਵਾਸੀਆਂ ਵਲੋਂ ਨਹਿਰ 'ਤੇ ਫ਼ਲੱਸ਼ਾਂ ਬਣਾ ਕੇ ਗੰਦਗੀ ਨਹਿਰ 'ਚ ਸੁੱਟਣ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਇੰਟਰ ਹਾਊਸ ਡਾਂਸਰ ਅਤੇ ਰੱਸਾ ਟੱਪੀ ਦੇ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਦੇਸ਼ ਭਗਤ ਗਲੋਬਲ ਸਕੂਲ ਵਿਖੇ ਇੰਟਰ ਹਾਊਸ ਡਾਂਸਰ ਅਤੇ ਰੱਸਾ ਟੱਪੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਭਗਤ ਯੁੂਨਾਈਟਿਡ ਦੇ ਫਾਈਨਾਸ਼ਲ ਮੈਨੇਜਰ ਅਮਰ ਸਰਸਾ ਸ਼ਾਮਿਲ ਹੋਏ | ਉਨ੍ਹਾਂ ਵਿਦਿਆਰਥੀਆਂ ...

ਪੂਰੀ ਖ਼ਬਰ »

'ਫਾਇਰ ਸੇਫ਼ਟੀ' ਹਫ਼ਤੇ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਗਿੱਦੜਬਾਹਾ, 21 ਅਪ੍ਰੈਲ (ਬਲਦੇਵ ਸਿੰਘ ਘੱਟੋਂ)-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਅਕਾਲ ਅਕੈਡਮੀ ਦੌਲਾ ਵਿਖੇ 'ਫਾਇਰ ਸੈਫਟੀ' ਹਫ਼ਤਾ ਮਨਾਇਆ ਗਿਆ, ਜਿਸ 'ਚ ਪੰਜਾਬ ਸਰਕਾਰ ਤੇ ਫਾਇਰ ਬਿਗ੍ਰੇਡ ਵਿਭਾਗ ਵਲੋਂ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ...

ਪੂਰੀ ਖ਼ਬਰ »

ਫ਼ਸਲ ਮੰਡੀਆਂ ਵਿਚ ਨਾ ਲਾਹੁਣ ਦੇਣ ਦੀ ਯੂਥ ਅਕਾਲੀ ਦਲ ਵਲੋਂ ਸਖ਼ਤ ਨਿਖੇਧੀ

ਗਿੱਦੜਬਾਹਾ, 21 ਅਪ੍ਰੈਲ (ਬਲਦੇਵ ਸਿੰਘ ਘੱਟੋਂ)-ਮਾਰਕਿਟ ਕਮੇਟੀ ਵਲੋਂ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਅਨਾਜ ਮੰਡੀਆਂ ਵਿਚ ਨਾ ਲਾਹੁਣ ਦੇਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਯੂਥ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਪ੍ਰਧਾਨ ਸ਼ਮਿੰਦਰ ਸਿੰਘ ਕੋਟਲੀ ਅਤੇ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬ੍ਰਾਹਮਣ ਸਭਾ ਦੀ ਮੀਟਿੰਗ ਸਥਾਨਕ ਮਹਾਂਦੇਵ ਮੰਦਿਰ ਵਿਖੇ ਪ੍ਰਧਾਨ ਦੀਪਕ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਭਾ ਦੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਸ਼ਾਮਿਲ ਹੋਏ | ਚੇਅਰਮੈਨ ਕੁਮਲਦੀਪ ਰਾਜ ...

ਪੂਰੀ ਖ਼ਬਰ »

ਪਿੰਡ ਭੰਗੇਵਾਲਾ ਵਿਖੇ ਸਵੀਪ ਅਧੀਨ ਨੁੱਕੜ ਨਾਟਕ ਖੇਡਿਆ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਭੰਗੇਵਾਲਾ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਨਛਿੰਦਰ ਕੌਰ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਪੈਨਸ਼ਨਾਂ ਦੇ ਚੈੱਕ ਵੰਡੇ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਰੀਬ 80 ਬੇਸਹਾਰਾ ਵਿਅਕਤੀਆਂ ਨੂੰ ਡੇਰਾ ਭਾਈ ਮਸਤਾਨ ਸ੍ਰੀ ਮੁਕਤਸਰ ਸਾਹਿਬ 'ਚ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ ਗਏ | ਇਸ ਮੌਕੇ ਚੈੱਕ ...

ਪੂਰੀ ਖ਼ਬਰ »

ਮਨਜਿੰਦਰ ਸਿੰਘ ਬਿੱਟੂ ਵਲੋਂ ਲੋਕਾਂ ਦਾ ਧੰਨਵਾਦ

ਮੰਡੀ ਬਰੀਵਾਲਾ, 21 ਅਪ੍ਰੈਲ (ਨਿਰਭੋਲ ਸਿੰਘ)-ਕੌਮੀ ਜਥੇਬੰਦਕ ਸਕੱਤਰ ਮਨਜਿੰਦਰ ਸਿੰਘ ਬਿੱਟੂ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਰੀਵਾਲਾ ਫੇਰੀ ਸਮੇਂ ਪਾਰਟੀ ਵਰਕਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਹਰਬੰਸ ਸਿੰਘ ਤੂਰ ਨਮਿਤ ਅੰਤਿਮ ਅਰਦਾਸ ਕੱਲ੍ਹ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬਹਾਦਰ ਸਿੰਘ ਕਰਮਚਾਰੀ ਪੰਜਾਬ ਪੁਲਿਸ ਤੇ ਜਗਤਾਰ ਸਿੰਘ ਦੇ ਪਿਤਾ ਹਰਬੰਸ ਸਿੰਘ ਤੂਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 23 ...

ਪੂਰੀ ਖ਼ਬਰ »

ਸੁਰਜੀਤ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ

ਮੰਡੀ ਲੱਖੇਵਾਲੀ, 21 ਅਪ੍ਰੈਲ (ਮਿਲਖ ਰਾਜ)-ਪਿੰਡ ਭਾਗਸਰ ਦੇ ਗੁਰਮੀਤ ਸਿੰਘ ਬਰਾੜ ਸਾਬਕਾ ਪੰਚ ਅਤੇ ਸੁਖਦੇਵ ਸਿੰਘ ਬਰਾੜ (ਸਾਬਕਾ ਸਰਪੰਚ ਪਿੰਡ ਝਾੜੀਵਾਲਾ) ਦੇ ਪਿਤਾ ਸਵ: ਸੁਰਜੀਤ ਸਿੰਘ ਬਰਾੜ, ਜੋ ਕਿ ਪਿਛਲੇ ਦਿਨਾਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਨਮਿਤ ...

ਪੂਰੀ ਖ਼ਬਰ »

ਰੋਟਰੀ ਕਲੱਬ ਫ਼ਰੀਦਕੋਟ ਨੇ ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ

ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਸਥਾਨਕ ਅਫ਼ਸਰ ਕਲੱਬ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਨੇ ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ | ਇਸ ਮੌਕੇ ਚਾਰਟਰ ਮੈਂਬਰ ਐਡਵੋਕੇਟ ਆਰ.ਸੀ. ਜੈਨ ਨੇ ਕਲੱਬ ਦੇ ਜਨਮ ਤੋਂ ਲੈ ਕੇ ਅੱਜ ਤੱਕ ਕਲੱਬ ਦੀ ਦਾਸਤਾਨ ਨੂੰ ਬਿਆਨ ਕਰਦਿਆਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਵਰਕਸ਼ਾਪ 'ਚ ਦਾਨੀ ਸੱਜਣਾਂ ਨੇ ਵਾਟਰ ਕੂਲਰ ਲਾਇਆ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਦੀ ਵਰਕਸ਼ਾਪ 'ਚ ਪੈਟਰੋਲ ਪੰਪ 'ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੇਲ ਮੈਨੇਜਰ ਜਸਤੇਜ ਸਿੰਘ ਸਰਾਂ ਅਤੇ ਪੰਜਾਬ ਰੋਡਵੇਜ਼ ਕਰਮਚਾਰੀ ਦਲ ਦੇ ਚੇਅਰਮੈਨ ...

ਪੂਰੀ ਖ਼ਬਰ »

ਸ੍ਰੀ ਹਨੂੰਮਾਨ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

ਗਿੱਦੜਬਾਹਾ, 21 ਅਪ੍ਰੈਲ (ਬਲਦੇਵ ਸਿੰਘ ਘੱਟੋਂ)-ਸਥਾਨਕ ਸ੍ਰੀ ਬਾਲਾ ਜੀ ਫਰੈਂਡਜ ਸਾਲਾਸਰ ਜਾਗਰਣ ਸੇਵਾ ਸਮਿਤੀ ਵਲੋਂ ਸ਼ਰਧਾ ਦੇ ਪ੍ਰਤੀਕ ਸ੍ਰੀ ਹਨੂੰਮਾਨ ਜੀ ਦਾ ਅਵਤਾਰ ਦਿਹਾੜਾ ਨਵੀਂ ਸਬਜ਼ੀ ਮੰਡੀ ਸਥਿਤ ਪਾਰਕ ਰੋਡ ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਡਿੰਪੀ ਢਿੱਲੋਂ ਦੀ ਅਗਵਾਈ 'ਚ 2 ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਦੋਦਾ, 21 ਅਪ੍ਰੈਲ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ 'ਚ ਜ਼ੋਨ ਇੰਚਾਰਜ ਚਰਨਜੀਤ ਸਿੰਘ ਲੁਹਾਰਾ ਦੇ ਉੱਦਮ ਕਰਕੇ ਸੁਖਪਾਲ ਸਿੰਘ ਸੁੱਖਾ ਮਾੈਬਰ ਅਤੇ ਸੁਖਜੀਤ ਸਿੰਘ ਸਾਬਕਾ ਸਰਪੰਚ ਦੀ ਪੇ੍ਰਰਨਾ ਸਦਕਾ ਪਿੰਡ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਸਾਦਿਕ ਤੋਂ ਮੁਫ਼ਤ ਬੱਸ ਯਾਤਰਾ ਸ਼ੁਰੂ

ਸਾਦਿਕ, 21 ਅਪ੍ਰੈਲ (ਆਰ.ਐਸ.ਧੰੁਨਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਅਸਥਾਨ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਲੋਂ ਸ਼ਰਧਾਲੂਆਂ ਨੂੰ ਇਤਿਹਾਸਿਕ ਧਰਤੀ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਉਣ ਲਈ ...

ਪੂਰੀ ਖ਼ਬਰ »

ਸੀਵਰੇਜ ਵਰਕਰਾਂ ਦੀਆਂ ਮੰਗਾਂ ਮੰਨਣ ਦੇ ਬਾਵਜੂਦ ਨਹੀਂ ਕੀਤੀਆਂ ਲਾਗੂ-ਯੂਨੀਅਨ

ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਸੀਵਰੇਜ ਵਰਕਰ ਯੂਨੀਅਨ ਦੀ ਮੀਟਿੰਗ ਅੱਜ ਪ੍ਰਧਾਨ ਅਮੀ ਚੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਅਰਜਨ ਪ੍ਰਤਾਪ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਬੀਤੀ 18 ਫ਼ਰਵਰੀ ਨੂੰ ਜਥੇਬੰਦੀ ਦੀ ਮੀਟਿੰਗ ...

ਪੂਰੀ ਖ਼ਬਰ »

ਸਹਾਰਾ ਸੁਸਾਇਟੀ ਵਲੋਂ ਲਾਵਾਰਸ ਮਿ੍ਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ

ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਸਥਾਨਕ ਸਹਾਰਾ ਸਰਵਿਸ ਸੁਸਾਇਟੀ ਵਲੋਂ ਪਿਛਲੇ ਸਾਲ ਦੇ ਦੌਰਾਨ ਜਿਨ੍ਹਾਂ 57 ਨਾਮਾਲੂਮ ਲਾਵਾਰਿਸ ਲਾਸ਼ਾਂ ਦੇ ਸਸਕਾਰ ਕੀਤੇ ਗਏ ਸਨ, ਉਨ੍ਹਾਂ ਦੀਆਂ ਅਸਥੀਆਂ ਨੂੰ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਿਕ ਅਦਾਰਿਆਂ ਦੇ ...

ਪੂਰੀ ਖ਼ਬਰ »

ਕਰਨੈਲ ਸਿੰਘ ਡੋਡ ਦੇ ਅਕਾਲ ਚਲਾਣਾ ਕਰ ਜਾਣ 'ਤੇ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ 'ਚ ਅੱਜ ਛੁੱਟੀ

ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਾਬਕਾ ਵਿਧਾਇਕ ਫ਼ਰੀਦਕੋਟ ਅਤੇ ਦਸਮੇਸ਼ ਸੰਸਥਾਵਾਂ ਫ਼ਰੀਦਕੋਟ ਦੇ ਚੇਅਰਮੈਨ ਸ: ਕਰਨੈਲ ਸਿੰਘ ਡੋਡ ਦੇ ਅਕਾਲ ਚਲਾਣਾ ਕਰ ਜਾਣ 'ਤੇ ਜਾਣਕਾਰੀ ਦਿੰਦੇ ਹੋਏ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ

ਕੋਟਕਪੂਰਾ, 21 ਅਪ੍ਰੈਲ (ਮੇਘਰਾਜ, ਮੋਹਰ ਗਿੱਲ)-ਆਵਾਜਾਈ ਪੁਲਿਸ ਕੋਟਕਪੂਰਾ ਵੱਲੋਂ ਸ਼ਹਿਰੀ ਥਾਣਾ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ 'ਚ ਸ਼ਹਿਰੀ ਇਲਾਕੇ 'ਚ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ ਤੇ ਬਿਨਾਂ ਕਾਗ਼ਜ਼ਾਂ ਤੋਂ ...

ਪੂਰੀ ਖ਼ਬਰ »

ਮਾਤਾ ਨਿਰਮਲ ਕੌਰ ਮਾਂਗਟ ਨਮਿਤ ਪਾਠ ਦੇ ਭੋਗ ਪਾਏ

ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਸਵ: ਨਿਰਮਲ ਕੌਰ ਮਾਂਗਟ ਪਤਨੀ ਗੁਰਪ੍ਰੀਤ ਸਿੰਘ ਮਾਂਗਟ ਸਕੱਤਰ ਮਾਰਕੀਟ ਕਮੇਟੀ ਦੀ ਆਤਮਿਕ ਸ਼ਾਂਤੀ ਲਈ ਅੱਜ ਸਥਾਨਕ ਗੁਰਦੁਆਰਾ ਮਾਈ ਗੋਦੜੀ ਸਾਹਿਬ, ਕੋਟਕਪੂਰਾ ਰੋਡ, ਫ਼ਰੀਦਕੋਟ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਇਸ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਨੇ ਕਣਕ ਦੀ ਖ਼ਰੀਦ ਦਾ ਕੰਮ ਸ਼ੁਰੂ ਕਰਵਾਇਆ

ਸਾਦਿਕ, 21 ਅਪ੍ਰੈਲ (ਆਰ.ਐਸ.ਧੰੁਨਾ)-ਅਨਾਜ ਮੰਡੀ ਸਾਦਿਕ ਵਿਖੇ ਨਾਇਬ ਤਹਿਸੀਲਦਾਰ ਲਵਪ੍ਰੀਤ ਕੌਰ ਨੇ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਫੀਤਾ ਕੱਟ ਕੇ ਸ਼ੁਰੂ ਕਰਵਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀਂ ਆਉਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX