ਤਾਜਾ ਖ਼ਬਰਾਂ


ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)- ਇਕ ਪਾਸੇ ਜਿੱਥੇ ਸਰਕਾਰ ਵਲੋਂ ਨਸ਼ੇ ਨੂੰ ਠੱਲ੍ਹ ਪਾਏ ਜਾਣ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਉੱਥੇ ਪੰਜਾਬ 'ਚ ਨਸ਼ੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋਣੀਆਂ ਜਾਰੀ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ....
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
ਨਵੀਂ ਦਿੱਲੀ, 25 ਮਈ- ਨਾਗਾਲੈਂਡ ਦੇ ਕੋਹਿਮਾ 'ਚ ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋਏ ਹਨ ਜਦਕਿ 4 ਜਵਾਨ ਜ਼ਖਮੀ....
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  1 day ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  1 day ago
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  1 day ago
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  1 day ago
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  1 day ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  1 day ago
ਉੱਤਰ ਪ੍ਰਦੇਸ਼ 'ਚ ਗੋਲੀਆਂ ਮਾਰ ਕੇ ਤਿੰਨ ਬੱਚਿਆਂ ਦੀ ਹੱਤਿਆ, ਟਿਊਬਵੈੱਲ ਦੀ ਹੌਦੀ 'ਚੋਂ ਮਿਲੀਆਂ ਲਾਸ਼ਾਂ
. . .  1 day ago
ਜੰਮੂ-ਪਠਾਨਕੋਟ ਕੌਮੀ ਹਾਈਵੇਅ ਕਿਨਾਰੇ ਦਰਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਤਪਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਕਈ ਜ਼ਖ਼ਮੀ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਾਰਟੀ ਦਫ਼ਤਰ 'ਚ ਪਹੁੰਚੇ ਕੈਪਟਨ
. . .  1 day ago
ਮਾਂ ਤੋਂ ਆਸ਼ੀਰਵਾਦ ਲੈਣ ਲਈ ਕੱਲ੍ਹ ਗੁਜਰਾਤ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅੱਜ ਖਟਕੜ ਕਲਾਂ ਜਾਣਗੇ ਭਗਵੰਤ ਮਾਨ
. . .  1 day ago
ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  1 day ago
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  1 day ago
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਵੈਸਾਖ ਸੰਮਤ 551

ਮਾਨਸਾ

ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਦੇ ਰੋਸ 'ਚ ਕਿਸਾਨਾਂ ਨੇ ਦੂਜੇ ਦਿਨ ਵੀ ਜਾਮ ਲਗਾਇਆ

ਮਾਨਸਾ, 21 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਦੇ ਰੋਸ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ 'ਚ ਕਿਸਾਨਾਂ ਨੇ ਦੂਜੇ ਦਿਨ ਵੀ ਬਠਿੰਡਾ-ਪਟਿਆਲਾ ਮੁੱਖ ਸੜਕ 'ਤੇ ਪਿੰਡ ਭੈਣੀਬਾਘਾ ਕੋਲ 4 ਘੰਟੇ ਸੜਕ ਜਾਮ ਰੱਖੀ | ਉਨ੍ਹਾਂ ਦਾ ਦੋਸ਼ ਸੀ ਕਿ ਨਮੀ ਦੀ ਮਾਤਰਾ ਵੱਧ ਦਰਸਾ ਕੇ ਏਜੰਸੀਆਂ ਦੇ ਅਧਿਕਾਰੀ ਖ਼ਰੀਦ ਨਹੀਂ ਕਰ ਰਹੇ | ਉਨ੍ਹਾਂ ਖ਼ਰੀਦ ਇੰਸਪੈਕਟਰਾਂ ਦੀ ਹੜਤਾਲ ਨੂੰ ਗਲਤ ਕਦਮ ਦੱਸਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਣਕ ਨਾਲ ਮੰਡੀਆਂ ਨੱਕੋਂ ਨੱਕ ਭਰ ਗਈਆਂ ਗਈਆਂ ਹਨ ਪਰ ਕਾਂਗਰਸ ਹਕੂਮਤ ਖ਼ਰੀਦ ਕਰਨ ਵਾਲਾ ਆਪਣਾ ਫ਼ਰਜ਼ ਭੁੱਲ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਵੀ ਬੇਸ਼ਰਮੀ ਧਾਰ ਲਈ ਹੈ | ਮੰਡੀਆਂ 'ਚ ਖ਼ੁਦ ਗੇੜੇ ਮਾਰਨ ਦੀ ਬਜਾਏ ਸੜਕਾਂ 'ਤੇ ਬੈਠ ਕੇ ਸੰਘਰਸ਼ ਕਰਨ ਵਾਲੇ ਕਿਸਾਨ ਨੂੰ ਵੀ ਅਣਗੌਲਿਆ ਵਰ ਦਿੱਤਾ ਹੈ | ਕਿਸਾਨ ਆਗੂ ਨੇ ਖ਼ਰੀਦ ਇੰਸਪੈਕਟਰਾਂ ਦੀ ਹੜਤਾਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ਰੀਦ ਦੇ ਸੀਜ਼ਨ ਸਮੇਂ ਅਜਿਹਾ ਕਰਨ ਲਈ ਸਰਕਾਰ ਦੀਆਂ ਚਾਲਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ | ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਫ਼ਸਲਾਂ ਦੇ ਭਾਅ ਤੈਅ ਕਰਨੇ ਤੇ ਸਰਕਾਰੀ ਖ਼ਰੀਦ ਬੰਦ ਕਰਨਾ ਚਾਹੁੰਦੀ ਹੈ, ਜਿਸ ਨੂੰ ਸੂਬਾ ਸਰਕਾਰ ਹੁਣ ਤੋਂ ਹੀ ਅਮਲ ਵਿਚ ਲਿਆ ਰਹੀ ਹੈ ਜਿਸ ਕਰ ਕੇ ਮੰਡੀਆਂ ਵਿਚ ਆਈਆਂ ਫ਼ਸਲਾਂ ਨੂੰ ਗਿੱਲੀਆਂ ਅਤੇ ਖ਼ਰਾਬ ਕਹਿ ਕੇ ਖ਼ਰੀਦ ਤੋਂ ਨਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਮੀ ਮਾਪਣ ਵਾਲੇ ਸਰਕਾਰੀ ਯੰਤਰ ਹੋਰ ਪ੍ਰਤੀਸ਼ਤ ਦੱਸਦੇ ਹਨ ਜਦ ਕਿ ਨਿੱਜੀ ਯੰਤਰ ਨਮੀ ਦੀ ਮਾਤਰਾ ਬਹੁਤ ਘੱਟ ਦਰਸਾਉਂਦੇ ਹਨ | ਇਸ ਲਈ ਸਰਕਾਰ ਨੂੰ ਇਸ ਮੁੱਦੇ 'ਤੇ ਗੰਭੀਰਤਾ ਨਾਲ ਜਾਂਚ ਕਰਵਾਏ | ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਭਲਕੇ 22 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ, ਉਪਰੰਤ ਕਿਸਾਨਾਂ ਨੇ ਜਾਮ ਹਟਾਇਆ | ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਸਾਧੂ ਸਿੰਘ ਅਲੀਸ਼ੇਰ, ਭਾਨ ਸਿੰਘ ਬਰਨਾਲਾ, ਹਰਿੰਦਰ ਸਿੰਘ ਟੋਨੀ, ਲਾਭ ਖੋਖਰ, ਬਿੱਟੂ ਖੋਖਰ, ਦਰਸ਼ਨ ਭੈਣੀ, ਧੂੜਾ ਸਿੰਘ ਮੱਤੀ, ਮਲਕੀਤ ਕੋਟ ਧਰਮੂ, ਕਾਕਾ ਸਿੰਘ ਦੋਧੀ ਆਦਿ ਹਾਜ਼ਰ ਸਨ |
ਪੰਜਾਬ ਕਿਸਾਨ ਯੂਨੀਅਨ ਵਲੋਂ ਸੜਕਾਂ 'ਤੇ ਉਤਰਨ ਦਾ ਐਲਾਨ
ਖ਼ਰੀਦ ਏਜੰਸੀਆਂ ਵਲੋਂ ਕਣਕ ਦੀ ਖ਼ਰੀਦ ਨਾ ਕਰਨ ਦੇ ਫ਼ੈਸਲੇ ਦਾ ਪੰਜਾਬ ਕਿਸਾਨ ਯੂਨੀਅਨ ਵਲੋਂ ਸਖ਼ਤ ਵਿਰੋਧ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ | ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੂਬਾ ਸੀਨੀਅਰ ਮੀਤ ਪ੍ਰਧਾਨ, ਗੋਰਾ ਸਿੰਘ ਭੈਣੀ ਬਾਘਾ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਇਕਬਾਲ ਸਿੰਘ ਫਫੜੇ ਭਾਈ ਕੇ ਨੇ ਜਾਰੀ ਬਿਆਨ 'ਚ ਕਿਹਾ ਕਿ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਦੋ ਦਿਨਾਂ ਦੀ ਹੜਤਾਲ ਕਿਸਾਨ ਵਿਰੋਧੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮੀਂਹ, ਝੱਖੜ ਤੇ ਗੜੇਮਾਰੀ ਦੀ ਮਾਰ ਝੱਲ ਰਹੇ ਹਨ | ਹੁਣ ਜਦੋਂ ਮੰਡੀਆਂ 'ਚ ਕਣਕ ਆਉਣੀ ਸ਼ੁਰੂ ਹੋਈ ਹੈ ਤਾਂ ਖ਼ਰੀਦ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਤੋਂ ਕਣਕ ਦੀ ਨਿਰਵਿਘਨ ਖ਼ਰੀਦ ਸ਼ੁਰੂ ਨਾ ਹੋਈ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ
ਖ਼ਰੀਦ ਨਾ ਹੋਣ ਕਰ ਕੇ ਕਿਸਾਨਾਂ ਨੇ ਰੋਸ ਪ੍ਰਗਟਾਇਆ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ-ਇਲਾਕੇ ਦੀਆਂ ਅਨਾਜ ਮੰਡੀਆਂ 'ਚ ਖਰੀਦ ਨਾ ਸ਼ੁਰੂ ਹੋਣ ਕਾਰਨ ਕਿਸਾਨਾ ਨੂੰ ਕਈ ਕਈ ਦਿਨ ਮੰਡੀਆਂ 'ਚ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਖਰੀਦ ਕੇਂਦਰ ਧਰਮਪੁਰਾ, ਭਾਵਾ, ਚੱਕ ਅਲੀਸ਼ੇਰ ਵਿਖੇ ਜਿਥੇ ਕਿ ਏਜੰਸੀ ਐੱਫ. ਸੀ. ਆਈ. ਦੀ ਖਰੀਦ ਦੱਸੀ ਗਈ ਹੈ, ਵਿਖੇ ਖਰੀਦ ਅਜੇ ਤੱਕ ਵੀ ਸ਼ੁਰੂ ਨਹੀਂ ਹੋਈ | ਪਿੰਡ ਧਰਮਪੁਰਾ ਸਰਕਾਰ ਿਖ਼ਲਾਫ਼ ਰੋਸ ਪ੍ਰਗਟਾ ਰਹੇ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਦਾਂ ਦੇ ਆਗੂ ਵਸਾਵਾ ਸਿੰਘ, ਤਰਸੇਮ ਸਿੰਘ ਨੇ ਦੱਸਿਆ ਕਿ ਮੰਡੀ 'ਚ ਕਣਕ ਆਇਆਂ ਇਕ ਹਫ਼ਤੇ ਦਾ ਸਮਾਂ ਹੋ ਗਿਆ ਹੈ ਪਰ ਖਰੀਦ ਇਕ ਦਾਣੇ ਦੀ ਵੀ ਨਹੀਂ ਹੋਈ |
ਭਾਵਾ ਦੇ ਇੰਸਪੈਕਟਰ ਦਾ ਘਿਰਾਓ
ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਖਰੀਦ ਨਾ ਸ਼ੁਰੂ ਹੋਣ 'ਤੇ ਖਰੀਦ ਇੰਸਪੈਕਟਰ ਦਾ ਘਿਰਾਓ ਕੀਤਾ ਤੇ ਨਾਅਰੇਬਾਜੀ ਕੀਤੀ ਗਈ | ਜਥੇਬੰਦੀ ਦੇ ਆਗੂ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਣਕ ਨੂੰ ਗਿੱਲੀ ਦੱਸ ਕੇ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਭਾਵਾ ਤੇ ਚੱਕ ਅਲੀਸ਼ੇਰ ਵਿਖੇ ਖਰੀਦ ਦੀ ਸ਼ੁਰੂਆਤ ਵੀ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੰਸਪੈਕਟਰ ਅਜੇ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਖਰੀਦ ਮਾਪਦੰਡ ਅਨੁਸਾਰ 12 ਨਮੀ ਫੀਸਦੀ ਤੋਂ ਵੱਧ ਵਾਲੀ ਕਣਕ ਨੂੰ ਨਹੀਂ ਖਰੀਦਿਆ ਜਾ ਸਕਦਾ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਢੇਰੀ ਸਹੀ ਮਾਪਦੰਡਾਂ 'ਤੇ ਖਰਾ ਉਤਰਦੀ ਹੈ, ਨੂੰ ਬਿਨਾਂ ਦੇਰੀ ਦੇ ਖਰੀਦਿਆ ਜਾਵੇਗਾ |
ਕਿਸਾਨ ਜਥੇਬੰਦੀ ਵਲੋਂ ਸੁਚੱਜੇ ਖਰੀਦ ਪ੍ਰਬੰਧਾਂ ਦੀ ਮੰਗ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਬਲਾਕ ਭੀਖੀ ਦੇ ਪ੍ਰਧਾਨ ਰਾਜ ਸਿੰਘ ਅਕਲੀਆ ਤੇ ਕੇਵਲ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੋਟਾਂ ਵੇਲੇ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਵਾਅਦਿਆਂ ਨੂੰ ਸਹੀ ਮਾਅਨਿਆਂ 'ਚ ਵਫ਼ਾ ਨਹੀਂ ਕੀਤਾ ਜਾਂਦਾ | ਉਨ੍ਹਾਂ ਦੱਸਿਆ ਕਿ ਇਸ ਦੀ ਮਸਾਲ ਹੈ ਕੇ ਪਿੰਡ ਮਾਖਾ ਚਹਿਲਾਂ ਦੀ ਅਨਾਜ ਮੰਡੀ 'ਚ ਕਣਕ ਦੇ ਢਿੱਲੇ ਖਰੀਦ ਪ੍ਰਬੰਧਾਂ ਤੋਂ ਮਿਲਦੀ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਜਥੇਬੰਦੀ ਵਲੋਂ ਮੰਡੀ ਦੇ ਦੌਰੇ ਸਮੇਂ ਵੇਖਣ ਤੇ ਇਥੇ ਕੋਈ ਬਾਰਦਾਨਾ ਨਹੀਂ ਆਇਆ ਸੀ ਤੇ ਮੰਡੀ ਦੀ ਸਫਾਈ ਪੱਖੋ ਵੀ ਹਾਲਤ ਮੰਦੀ ਹੀ ਜਾਪਦੀ ਸੀ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਕਤ ਮੰਡੀ 'ਚ ਪੀਣ ਵਾਲੇ ਪਾਣੀ ਤੇ ਪਖਾਨੇ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣ |
ਕਟਾਈ ਜ਼ੋਰ-ਸ਼ੋਰ ਨਾਲ ਸ਼ੁਰੂ ਹੋਣ 'ਤੇ ਕਣਕ ਨਾਲ ਨੱਕੋਂ ਨੱਕ ਭਰੀਆਂ ਮੰਡੀਆਂ
ਜੋਗਾ, (ਬਲਜੀਤ ਸਿੰਘ ਅਕਲੀਆ)-ਬੀਤੇ ਦੋ ਦਿਨਾਂ ਤੋਂ ਮੌਸਮ ਸਾਫ਼ ਹੋਣ ਤੋਂ ਬਾਅਦ ਕਟਾਈ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋਣ 'ਤੇ ਖੇਤਰ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ਕਣਕ ਨਾਲ ਨੱਕੋ-ਨੱਕ ਭਰ ਗਈਆਂ ਹਨ ਪਰ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਹੜਤਾਲ 'ਤੇ ਜਾਣ ਕਰ ਕੇ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮਸਲਾ ਪੇਚੀਦਾ ਬਣਦਾ ਜਾ ਰਿਹਾ ਹੈ | ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦੂਰ ਨਾ ਕਰਨ ਕਰ ਕੇ ਖ਼ਰੀਦ ਏਜੰਸੀਆਂ ਿਖ਼ਲਾਫ਼ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਜਾਣਬੁੱਝ ਕੇ ਖ਼ਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਦੇ ਇਸ਼ਾਰੇ 'ਤੇ ਮਿਲੀਭੁਗਤ ਨਾਲ ਇੰਸਪੈਕਟਰ ਹੜਤਾਲ 'ਤੇ ਗਏ ਹਨ ਜਦ ਕਿ ਮੰਡੀਆਂ 'ਚ ਕਣਕ ਦੀ ਆਮਦ ਵਿਚ ਤੇਜ਼ੀ ਹੋਣ ਕਰ ਕੇ ਕਣਕ ਦੇ ਅੰਬਾਰ ਲੱਗ ਚੁੱਕੇ ਹਨ | ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਨਮੀ ਦੀ ਮਾਤਰਾ ਘੱਟੋ-ਘੱਟ 16 ਫੀਸਦੀ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ |
ਬੁਢਲਾਡਾ ਮੰਡੀ 'ਚੋਂ ਵੱਧ ਨਮੀ ਵਾਲੀ ਕਣਕ ਵਾਪਸ ਚੁਕਵਾਈ
ਬੁਢਲਾਡਾ, 21 ਅਪ੍ਰੈਲ (ਸਵਰਨ ਸਿੰਘ ਰਾਹੀ)-ਪੰਜਾਬ ਮੰਡੀ ਬੋਰਡ ਵਲੋਂ ਜਾਰੀ ਹੁਕਮਾਂ ਮੁਤਾਬਿਕ ਇਸ ਵਾਰ 12 ਫ਼ੀਸਦੀ ਤੋਂ ਵੱਧ ਨਮੀ ਵਾਲੀ ਕਣਕ ਨੂੰ ਮੰਡੀਆਂ ਜਾਂ ਖ਼ਰੀਦ ਕੇਂਦਰਾਂ 'ਚ ਨਾ ਉਤਾਰਨ ਦੇਣ ਦੇ ਹੁਕਮਾਂ ਤਹਿਤ ਸਥਾਨਕ ਮਾਰਕੀਟ ਕਮੇਟੀ ਮੁਲਾਜ਼ਮਾਂ ਵਲੋਂ ਇਥੋਂ ਦੀ ਅਨਾਜ ਮੰਡੀ 'ਚ ਪਈ ਸਿੱਲ੍ਹੀ ਕਣਕ ਨੂੰ ਮੰਡੀ 'ਚੋਂ ਵਾਪਸ ਚੁਕਵਾਇਆ ਗਿਆ ਹੈ | ਇਸ ਸਬੰਧੀ ਮਾਰਕੀਟ ਕਮੇਟੀ ਬੁਢਲਾਡਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਕਿਹਾ ਕਿ ਵਿਭਾਗ ਵਲੋਂ ਪਿਛਲੇ ਕਈ ਦਿਨਾਂ ਤੋਂ ਮੰਡੀਆਂ 'ਚ 12 ਫ਼ੀਸਦੀ ਤੱਕ ਦੀ ਕਣਕ ਹੀ ਮੰਡੀਆਂ 'ਚ ਲਿਆਉਣ ਲਈ ਅਪੀਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਯੀਰੀ ਯਾਰਡ ਬੁਢਲਾਡਾ ਵਿਖੇ ਕਿਸਾਨ ਵੱਧ ਨਮੀ ਵਾਲੀ ਕਣਕ ਵੀ ਲਿਆ ਰਹੇ ਸਨ ਤੇ ਅੱਜ ਅਜਿਹੀਆਂ ਸਿੱਲ੍ਹੀ ਕਣਕ ਦੀਆਂ ਢੇਰੀਆਂ ਨੂੰ ਵਾਪਸ ਚੁਕਵਾਇਆ ਗਿਆ ਹੈ | ਸ: ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਢੋਆ ਢੁਆਈ ਤੇ ਲਦਾਈ-ਭਰਾਈ ਆਦਿ ਦੇ ਖ਼ਰਚਿਆਂ ਤੋਂ ਬਚਣ ਲਈ ਮੰਡੀਆਂ 'ਚ ਸੁੱਕੀ ਤੇ ਸਾਫ਼ ਜਿਨਸ ਹੀ ਲੈ ਕੇ ਆਉਣ |
ਖ਼ਰੀਦ ਕੇਂਦਰਾਂ 'ਚ 58 ਹਜ਼ਾਰ 215 ਮੀਟਰਿਕ ਟਨ ਕਣਕ ਦੀ ਆਮਦ
ਓਧਰ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਹਾਸਲ ਕੀਤੀ ਰਿਪੋਰਟ ਅਨੁਸਾਰ ਅੱਜ ਸ਼ਾਮ ਤੱਕ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ 'ਚ 58 ਹਜ਼ਾਰ 215 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ 'ਚੋਂ 11 ਹਜ਼ਾਰ 763 ਟਨ ਕਣਕ ਖ਼ਰੀਦੀ ਗਈ ਹੈ | ਜ਼ਿਕਰਯੋਗ ਗੱਲ ਇਹ ਹੈ ਕਿ ਹਾਲੇ ਤੱਕ ਜ਼ਿਲ੍ਹੇ ਦੇ ਕਿਸੇ ਵੀ ਖ਼ਰੀਦ ਕੇਂਦਰ 'ਚ ਪ੍ਰਾਈਵੇਟ ਤੌਰ 'ਤੇ ਕਿਸੇ ਵੀ ਵਪਾਰੀ ਵਲੋਂ ਕਣਕ ਦੀ ਖ਼ਰੀਦ ਨਹੀਂ ਕੀਤੀ ਗਈ | ਕੁੱਲ 114 ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ | ਮੰਡੀ ਬੋਰਡ ਦੇ ਅਫ਼ਸਰ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦੇ ਹਨ |

ਵਿਆਹੁਤਾ ਔਰਤ ਨੇ ਪਤੀ 'ਤੇ ਜਾਨੋ ਮਾਰਨ ਦੇ ਲਗਾਏ ਦੋਸ਼

ਬੋਹਾ, 21 ਅਪ੍ਰੈਲ (ਸਲੋਚਨਾ ਤਾਂਗੜੀ)-ਪਿੰਡ ਗਾਮੀਵਾਲਾ ਦੀ ਰੁਪਿੰਦਰ ਕੌਰ ਪੁੱਤਰੀ ਸਵ: ਜੋਗਿੰਦਰ ਸਿੰਘ ਜਿਸ ਦਾ ਵਿਆਹ 10 ਸਾਲ ਪਹਿਲਾਂ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮੰਦਲੀਆਂ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਨਾਲ ਹੋਇਆ ਸੀ | ਉਸ ਦੇ 2 ਲੜਕੇ ਹਨ | ਰੁਪਿੰਦਰ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦਿਓ-ਹਰਸਿਮਰਤ

ਸਰਦੂਲਗੜ੍ਹ, 21 ਅਪ੍ਰੈਲ (ਜੀ. ਐਮ. ਅਰੋੜਾ)-ਕਾਂਗਰਸ ਨੇ ਹਮੇਸ਼ਾ ਵਿਕਾਸ ਕਰਨ ਦੀ ਬਜਾਏ ਵਿਕਾਸ ਨੂੰ ਰੋਕ ਕੇ ਸੂਬੇ ਦਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਦੀ ਮਿਸਾਲ ਅਕਾਲੀ-ਭਾਜਪਾ ਸਰਕਾਰ ਵਲੋਂ ਚਲਾਏ ਗਏ ਕੰਮਾਂ ਨੂੰ ਕਾਂਗਰਸ ਨੇ ਰੋਕ ਕੇ ਦੇ ਦਿੱਤੀ ਹੈ, ਤੇ ਹੁਣ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਾਇਆ

ਭੀਖੀ, 21 ਅਪ੍ਰੈਲ (ਨਿ. ਪ. ਪ.)-ਸਥਾਨਕ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵਰਕਿੰਗ ਕਮੇਟੀ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਬਾਬਾ ਸਾਹਿਬ ਦੇ 128ਵੇਂ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਭਗਤ ਰਵਿਦਾਸ ਮੰਦਰ ਵਾਰਡ-5 ਵਿਖੇ ਲਗਾਇਆ ਗਿਆ | ਬਲੱਡ ਬੈਂਕ ...

ਪੂਰੀ ਖ਼ਬਰ »

ਕਾਂਗਰਸ ਹਲਕਾ ਇੰਚਾਰਜ ਦੇ ਗ੍ਰਹਿ ਵਿਖੇ ਪੁੱਜੇ ਰਾਜਾ ਵੜਿੰਗ

ਬੁਢਲਾਡਾ, 21 ਅਪ੍ਰੈਲ (ਸਵਰਨ ਸਿੰਘ ਰਾਹੀ)-ਲੋਕ ਸਭਾ ਬਠਿੰਡਾ ਤੋਂ ਆਪਣੀ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਸਨਿਚਰਵਾਰ ਦੇਰ ਰਾਤ ਕਾਂਗਰਸ ਦੇ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੇ ਗ੍ਰਹਿ ਵਿਖੇ ਪੁੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਵਿਸ਼ਵਾਸ ...

ਪੂਰੀ ਖ਼ਬਰ »

264 ਬੋਤਲਾਂ ਹਰਿਆਣਾ ਮਾਰਕਾ ਸ਼ਹਿਨਾਈ ਸ਼ਰਾਬ ਬਰਾਮਦ

ਬੋਹਾ, 21 ਅਪ੍ਰੈਲ (ਤਾਂਗੜੀ)-ਪੁਲਿਸ ਥਾਣਾ ਬੋਹਾ ਦੇ ਐਸ. ਐਚ. ਓ. ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਹੌਲਦਾਰ ਸੁਖਦਰਸ਼ਨ ਤੇ ਪੁਲਿਸ ਪਾਰਟੀ ਵਲੋਂ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਨਜ਼ਦੀਕੀ ਕੱਚੇ ਰਸਤੇ ਰਾਹੀਂ ਪੰਜਾਬ ਵੱਲ ਆ ਰਹੀਆਂ 2 ਕਾਰਾਂ ਨੂੰ ...

ਪੂਰੀ ਖ਼ਬਰ »

ਕੁੱਟਮਾਰ ਕਰ ਕੇ ਪੈਸੇ ਖੋਹਣ ਸਬੰਧੀ ਚਾਰ 'ਤੇ ਮਾਮਲਾ ਦਰਜ

ਤਲਵੰਡੀ ਸਾਬੋ, 21 ਅਪ੍ਰੈਲ (ਪੱਤਰ ਪ੍ਰੇਰਕ)-ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਇਕ ਨੌਜਵਾਨ ਦੀ ਪੁਰਾਣੀ ਰੰਜਸ਼ ਦੇ ਚੱਲਦੇ ਰਾਹ 'ਚ ਘੇਰ ਕੇ ਕੁੱਟਮਾਰ ਕਰਨ ਤੇ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਨੇ ਚਾਰ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ...

ਪੂਰੀ ਖ਼ਬਰ »

ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ

ਰਾਮਾਂ ਮੰਡੀ, 21 ਅਪੈ੍ਰਲ (ਤਰਸੇਮ ਸਿੰਗਲਾ)-ਬੀਤੇ ਦਿਨੀਂ ਇਕੋ ਪਿੰਡ ਦੇ ਮੋਟਰਸਾਈਕਲ ਤੇ ਸਾਈਕਲ ਵਿਚਕਾਰ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਿ੍ਤਕ ਮੱਖਣ ਸਿੰਘ ਵਾਸੀ ਲਾਲੇਆਣਾ ਦੀ ਪਤਨੀ ਸਰਬਜੀਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX