ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 20 ਅਕਤੂਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਜੰਗਬੰਦੀ ਦੀ ਕੀਤੀ ਗਈ ਉਲੰਘਣਾ ਦੌਰਾਨ 2 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ...
ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  1 day ago
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  1 day ago
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  1 day ago
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  1 day ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  1 day ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  1 day ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  1 day ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  1 day ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  1 day ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 day ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  1 day ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  1 day ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  1 day ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  1 day ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  1 day ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  1 day ago
ਅੱਜ ਦਾ ਵਿਚਾਰ
. . .  1 day ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  2 days ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  2 days ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  2 days ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  2 days ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  2 days ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  2 days ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  2 days ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  2 days ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  2 days ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਵੈਸਾਖ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਦੋਵਾਂ ਪਾਰਟੀਆਂ ਲਈ ਸਿਆਸੀ ਵੱਕਾਰ ਦਾ ਸਵਾਲ ਬਣੀ ਗੁਰਦਾਸਪੁਰ ਦੀ ਲੋਕ ਸਭਾ ਸੀਟ

ਗੁਰਦਾਸਪੁਰ, 24 ਅਪ੍ਰੈਲ (ਅ.ਬ)-ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਦੇ ਮੈਦਾਨ ਵਿਚ ਉਤਰ ਜਾਣ 'ਤੇ ਪੂਰੇ ਪੰਜਾਬ ਦੀ ਸਿਆਸਤ ਅੰਦਰ ਹਲਚਲ ਮੱਚ ਗਈ ਹੈ | ਸੰਨ•ੀ ਦਿਉਲ ਵਲੋਂ ਪੰਜਾਬ ਦੀ ਸਿਆਸਤ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਧਿਆਨ ਗੁਰਦਾਸਪੁਰ ਸੀਟ 'ਤੇ ਕੇਂਦਰਿਤ ਹੋ ਗਿਆ ਹੈ | ਹੁਣ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਲਈ ਗੁਰਦਾਸਪੁਰ ਦੀ ਲੋਕ ਸਭਾ ਸੀਟ ਆਪਣੇ ਸਿਆਸੀ ਵੱਕਾਰ ਦਾ ਸਵਾਲ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਭਾਜਪਾ ਨੇ ਕਾਫ਼ੀ ਉਡੀਕ ਅਤੇ ਜ਼ੋਰ ਲਗਾ ਕੇ ਇਸ ਸੀਟ 'ਤੇ ਸੰਨ•ੀ ਦਿਉਲ ਨੰੂ ਖੜ•ਾ ਕੀਤਾ ਹੈ | ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੰੂ ਹਰਾ ਕੇ ਜਿੱਥੇ ਆਪਣਾ ਸਿਆਸੀ ਕੱਦ ਉੱਚਾ ਚੁੱਕਣਾ ਚਾਹੁੰਦੀ ਹੈ, ਉੱਥੇ ਸਿਆਸਤ ਦੇ ਇਸ ਯੁੱਧ ਵਿਚ ਸਾਬਤ ਕਰਨਾ ਚਾਹੁੰਦੀ ਹੈ ਕਿ ਉਨ•ਾਂ ਨੇ ਕਾਂਗਰਸ ਕਮੇਟੀ ਦਾ ਸੂਬਾ ਪ੍ਰਧਾਨ ਨੂੰ ਹਰਾਇਆ ਹੈ | ਪਰ ਦੂਜੇ ਪਾਸੇ ਕਾਂਗਰਸ ਵੀ ਸੰਨ•ੀ ਦਿਉਲ ਨੰੂ ਇਕ ਚੁਨੌਤੀ ਵਜੋਂ ਲੈ ਰਹੇ ਹਨ | ਜਿਸ ਕਾਰਨ ਸਮੁੱਚੀ ਕਾਂਗਰਸ ਲੀਡਰਸ਼ਿਪ ਜਾਖੜ ਨੰੂ ਜਿਤਾਉਣ ਲਈ ਇਕਸਾਰ ਹੋ ਕੇ ਆਪਣੇ ਹਲਕਿਆਂ ਅੰਦਰ ਜ਼ੋਰ ਲਗਾ ਰਹੀ ਹੈ | ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਤਿੰਨ ਕੈਬਨਿਟ ਮੰਤਰੀ ਅਤੇ ਚਾਰ ਕਾਂਗਰਸ ਦੇ ਐਮ. ਐਲ. ਏ. ਮੌਜੂਦ ਹਨ | ਜਾਖੜ ਨੂੰ ਜਿਤਾਉਣਾ ਕਾਂਗਰਸੀਆਂ ਲਈ ਵੀ ਹੁਣ ਵੱਕਾਰ ਦਾ ਸਵਾਲ ਬਣ ਚੁੱਕਾ ਹੈ |
ਜ਼ਿਮਨੀ ਚੋਣ ਵਾਂਗ ਆਸਾਨ ਨਹੀਂ ਹੋਵੇਗੀ ਜਾਖੜ ਦੀ ਇਸ ਵਾਰ ਜਿੱਤ ਦੀ ਰਾਹ
ਪਿਛਲੀ ਜ਼ਿਮਨੀ ਚੋਣ ਵਿਚ ਸੁਨੀਲ ਜਾਖੜ ਵਲੋਂ ਉਨ•ਾਂ ਦੇ ਵਿਰੋਧੀ ਉਮੀਦਵਾਰ ਸਵਰਨ ਸਲਾਰੀਆ ਨੰੂ 193219 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਗਿਆ ਸੀ | ਪਰ ਉਸ ਸਮੇਂ ਸਮੀਕਰਨ ਕੁਝ ਹੋਰ ਸਨ | ਇਕ ਤਾਂ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਸੁੱਚਾ ਸਿੰਘ ਲੰਗਾਹ ਉੱਪਰ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਕਾਰਨ ਉਹ ਚੋਣਾਂ ਤੋਂ ਬਿਲਕੁਲ ਬਾਹਰ ਹੋ ਗਏ ਸਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੁਝ ਆਗੂਆਂ ਅੰਦਰ ਉਤਸ਼ਾਹ ਵੀ ਘੱਟ ਗਿਆ ਸੀ | ਦੂਸਰਾ ਸਵਰਨ ਸਲਾਰੀਆ ਇਕ ਬਿਲਕੁਲ ਨਵੇਂ ਉਮੀਦਵਾਰ ਵਜੋਂ ਸਾਹਮਣੇ ਆਏ ਸਨ, ਪਰ ਇਸ ਵਾਰ ਜਿੱਥੇ ਜ਼ਿਲ•ਾ ਪ੍ਰਧਾਨ ਬੱਬੇਹਾਲੀ ਸਮੁੱਚੀ ਸ਼ੋ੍ਰਮਣੀ ਅਕਾਲੀ ਦਲ ਨੰੂ ਇਕੱਠਿਆਂ ਲੈ ਕੇ ਪਹਿਲਾਂ ਤੋਂ ਹੀ ਚੋਣ ਮੈਦਾਨ ਵਿਚ ਸਰਗਰਮ ਹਨ, ਉੱਥੇ ਸੁੱਚਾ ਸਿੰਘ ਲੰਗਾਹ ਵੀ ਆਪਣੇ ਹਲਕੇ ਅੰਦਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਦੇ ਦਿਖਾਈ ਦੇ ਰਹੇ ਹਨ | ਇਥੇ ਹੀ ਬੱਸ ਨਹੀਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਾ ਅੰਦਰ ਖਾਤੇ ਵਿਰੋਧ ਕਰਨ ਵਾਲੇ ਕੁਝ ਅਕਾਲੀ ਆਗੂ ਵੀ ਸੰਨੀ ਦਿਉਲ ਦੀ ਉਮੀਦਵਾਰੀ ਨੰੂ ਲੈ ਕੇ ਉਤਸ਼ਾਹਿਤ ਦਿਖਾਈ ਦੇ ਰਹੇ ਹਨ |
ਭਾਜਪਾਈਆਂ 'ਚ ਭਾਰੀ ਉਤਸ਼ਾਹ
ਗੁਰਦਾਸਪੁਰ ਹਲਕੇ ਅੰਦਰ ਲੰਮੇ ਸਮੇਂ ਤੋਂ ਭਾਜਪਾਈਆਂ ਅੰਦਰ ਫੁੱਟ ਚੱਲਦੀ ਨਜ਼ਰ ਆ ਰਹੀ ਸੀ | ਪਰ ਸੰਨ•ੀ ਦਿਉਲ ਦਾ ਨਾਂਅ ਸਾਹਮਣੇ ਆਉਣ 'ਤੇ ਸਾਰੇ ਭਾਜਪਾਈ ਇੱਕਮੁੱਠ ਹੋਏ ਦਿਖਾਈ ਦੇ ਰਹੇ ਹਨ, ਕਿਉਂਕਿ ਪਾਰਟੀ ਹਾਈ ਕਮਾਨ ਨੇ ਬਹੁਤ ਸੋਚ ਸਮਝ ਕੇ ਹੀ ਸੰਨ•ੀ ਦਿਉਲ ਨੰੂ ਮੈਦਾਨ ਵਿਚ ਉਤਾਰਿਆ ਹੈ |

ਭੈਣੀ ਪਸਵਾਲ ਦਾਣਾ ਮੰਡੀ 'ਚ ਸਰਕਾਰੀ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ

ਪੁਰਾਣਾ ਸ਼ਾਲਾ, 24 ਅਪ੍ਰੈਲ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੇ ਮਸ਼ਹੂਰ ਦੀ ਦਾਣਾ ਮੰਡੀ ਵਿਚ ਸਰਕਾਰੀ ਪ੍ਰਬੰਧ ਅਜੇ ਤੱਕ ਨਾ ਹੋਣ ਕਾਰਨ ਆੜ੍ਹਤੀ ਅਤੇ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਭਾਰੀ ਰੋਸ ਹੈ | ਆੜ੍ਹਤੀ ਕੁਲਵਿੰਦਰ ਸਿੰਘ ਭੈਣੀ ਪਸਵਾਲ, ਮਾਸਟਰ ...

ਪੂਰੀ ਖ਼ਬਰ »

ਵੱਖ-ਵੱਖ ਕਤਲ ਮਾਮਲਿਆਂ 'ਚ 3 ਗਿ੍ਫ਼ਤਾਰ

ਬਟਾਲਾ, 24 ਅਪ੍ਰੈਲ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਨੇ 2 ਕਤਲ ਮਾਮਲਿਆਂ ਦੀ ਗੁੱਥੀ ਸੁਲਝਾਉਂਦਿਆਂ ਇਨ੍ਹਾਂ ਨਾਲ ਸਬੰਧਿਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਕੇ.ਐਸ. ਹੀਰ ...

ਪੂਰੀ ਖ਼ਬਰ »

ਪਲਟੂਨ ਪੁਲ ਤੋਂ ਡਾਢੇ ਦੁਖੀ ਰਾਵੀ ਪਾਰ ਦੇ ਲੋਕ

ਬਹਿਰਾਮਪੁਰ, 24 ਅਪ੍ਰੈਲ (ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪਤਨ ਮਕੌੜਾ 'ਤੇ ਬਣਿਆ ਪਲਟੂਨ ਪੁਲ ਰੁੜ• ਜਾਣ ਕਾਰਨ ਰਾਵੀ ਪਾਰ ਪੈਂਦੇ ਪਿੰਡਾਂ ਦੇ ਲੋਕਾਂ ਦਾ ਜੀਵਨ ਅਤੇ ਕਾਰੋਬਾਰ ਬੁਰੀ ਤਰ•ਾਂ ਪ੍ਰਭਾਵਿਤ ਹੋ ਰਿਹਾ ਹੈ | ਪੱਤਰਕਾਰ ਵਲੋਂ ਮੌਕੇ 'ਤੇ ਜਾ ਕੇ ਦੇਖਿਆ ਗਿਆ ...

ਪੂਰੀ ਖ਼ਬਰ »

ਸਾਬਕਾ ਚੇਅ: ਸੇਖਵਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਨਿਯੁਕਤ

ਬਟਾਲਾ, 24 ਅਪ੍ਰੈਲ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਸਾਬਕਾ ਚੇਅਰਮੈਨ ਬਲਦੇਵ ਸਿੰਘ ਰੰਧਾਵਾ ਸੇਖਵਾਂ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੂੰ ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਨਿਯੁਕਤੀ ਪੱਤਰ ਜਾਰੀ ਕੀਤਾ | ਇਸ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ 25 ਏਕੜ ਕਣਕ ਸੜ ਕੇ ਸੁਆਹ

ਗੁਰਦਾਸਪੁਰ, 24 ਅਪ੍ਰੈਲ (ਸੈਣੀ)-ਸਥਾਨਿਕ ਬਾਈਪਾਸ 'ਤੇ ਸਥਿਤ ਪਿੰਡ ਔਜਲਾ ਵਿਖੇ ਕਣਕ ਦੀ ਪੱਕੀ ਫ਼ਸਲ ਨੰੂ ਅੱਗ ਲੱਗਣ ਕਾਰਨ 25 ਏਕੜ ਕਣਕ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਕਿਸਾਨ ਗ੍ਰੀਫ਼ਨ ਮਸੀਹ ...

ਪੂਰੀ ਖ਼ਬਰ »

ਮੋਪਿਡ ਸਮੇਤ 21 ਬੋਤਲਾਂ ਸ਼ਰਾਬ ਬਰਾਮਦ, ਇਕ ਖਿਲਾਫ਼ ਮਾਮਲਾ ਦਰਜ

ਧਾਰੀਵਾਲ, 24 ਅਪ੍ਰੈਲ (ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੇ 21 ਬੋਤਲਾਂ ਸ਼ਰਾਬ ਠੇਕਾ ਬਰਾਮਦ ਕਰਕੇ ਇਕ ਵਿਅਕਤੀਆ ਖਿਲਾਫ਼ ਮਾਮਲਾ ਦਰਜ ਕਰ ਲਿਆ | ਇਸ ਸਬੰਧ ਵਿਚ ਏ.ਐਸ.ਆਈ. ਜਗਦੀਸ਼ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪਿੰਡ ਸੋਹਲ ਦੇ ਨਜ਼ਦੀਕ ਜੀ.ਟੀ. ਰੋਡ 'ਤੇ ਨਾਕਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਦਾਣਾ ਮੰਡੀ ਦਾ ਦੌਰਾ-ਅਧਿਕਾਰੀਆਂ ਨੂੰ ਕੀਤੀਆਂ ਸਖ਼ਤ ਹਦਾਇਤਾਂ

ਗੁਰਦਾਸਪੁਰ, 24 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਦਾਣਾ ਮੰਡੀ ਗੁਰਦਾਸਪੁਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਮੌਕੇ 'ਤੇ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਮੰਡੀਆਂ ਵਿਚ ਲੋੜੀਂਦੇ ਸਾਰੇ ਪ੍ਰਬੰਧਾਂ ਨੂੰ ਯਕੀਨੀ ...

ਪੂਰੀ ਖ਼ਬਰ »

ਗੁਰਦਾਸਪੁਰ ਪੈੱ੍ਰਸ ਕਲੱਬ ਦੇ ਪੱਤਰਕਾਰ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਨੂੰ ਮਿਲੇ

ਗੁਰਦਾਸਪੁਰ, 24 ਅਪ੍ਰੈਲ (ਸੈਣੀ)-ਗੁਰਦਾਸਪੁਰ ਪੈੱ੍ਰਸ ਕਲੱਬ (ਰਜਿਸਟਰਡ) ਦੇ ਪੱਤਰਕਾਰ ਸਾਥੀਆਂ ਦਾ ਵਫ਼ਦ ਅੱਜ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਅਤੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਨੂੰ ਮਿਲਿਆ, ਜਿਨ•੍ਹਾਂ ਨੰੂ ਪੱਤਰਕਾਰ ਸਾਥੀਆਂ ਨੇ ਦਰਪੇਸ਼ ਮੁਸ਼ਕਿਲਾਂ ਤੋਂ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਅਰੁਣਾ ਚੌਧਰੀ ਦੇ ਹਲਕੇ 'ਚ ਸੂਬਾ ਪੱਧਰੀ ਰੋਸ ਧਰਨਾ 28 ਨੂੰ

ਦੀਨਾਨਗਰ, 24 ਅਪ੍ਰੈਲ (ਸ਼ਰਮਾ/ਸੰਧੂ/ਸੋਢੀ)-ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਿਖ਼ਲਾਫ਼ 28 ਅਪ੍ਰੈਲ ਨੂੰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ...

ਪੂਰੀ ਖ਼ਬਰ »

ਸੜਕਾਂ 'ਚ ਪਏ ਟੋਇਆਂ ਕਾਰਨ ਗੰਨੇ ਦੀ ਟਰਾਲੀ ਪਲਟੀ

ਬਹਿਰਾਮਪੁਰ, 24 ਅਪ੍ਰੈਲ (ਬਲਬੀਰ ਸਿੰਘ ਕੋਲਾ)-ਪਿੰਡ ਬਾਹਮਣੀ ਵਿਖੇ ਸੜਕ 'ਚ ਪਏ ਖੱਡਿਆਂ ਕਾਰਨ ਇਸ ਸੜਕ ਵਿਚ ਗੰਨੇ ਦੀ ਭਰੀ ਟਰਾਲੀ ਪਲਟ ਗਈ | ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣੋ ਬਚ ਗਿਆ ਹੈ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਸੜਕ 'ਤੇ ਦਰਸ਼ਨ ਪੈਲੇਸ ਨੇੜੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਸਰਕਲ ਦੋਰਾਂਗਲਾ 'ਚ ਚੋਣ ਪ੍ਰਚਾਰ ਦਾ ਕੀਤਾ ਆਗਾਜ਼

ਦੋਰਾਂਗਲਾ, 24 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੰਨ੍ਹੀ ਦਿਉਲ ਦੇ ਹੱਕ 'ਚ ਚੋਣ ਪ੍ਰਚਾਰ ਨੰੂ ਤੇਜ਼ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਸੰਨੀ ਦਿਓਲ ਨੂੰ ਸੀਟ ਮਿਲਣ ਨਾਲ ਵਰਕਰਾਂ ਦਾ ਉਤਸ਼ਾਹ ਵਧਿਆ-ਭਾਜਪਾ ਆਗੂ

ਦੀਨਾਨਗਰ, 24 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਫ਼ਿਲਮੀ ਸਟਾਰ ਸੰਨ੍ਹੀ ਦਿਉਲ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਕਾਲੀ/ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਸੀਟ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਅਕਾਲੀ/ਭਾਜਪਾ ਗੱਠਜੋੜ ਦੇ ਸਮੂਹ ਵਰਕਰਾਂ ਦਾ ਉਤਸ਼ਾਹ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ 'ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇ-ਜਥੇ. ਪਕੀਵਾਂ

ਕਲਾਨੌਰ, 24 ਅਪ੍ਰੈਲ (ਸਤਵੰਤ ਸਿੰਘ ਕਾਹਲੋਂ)-ਲੰਬੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਹੋਏ ਵਿਮੁਕਤ ਜਾਤੀਆਂ ਦੇ ਕੌਮੀ ਪ੍ਰਧਾਨ ਜਥੇਦਾਰ ਸਵਰਨ ਸਿੰਘ ਪਕੀਵਾਂ ਨੇ ਪਾਰਟੀ ਵਲੋਂ ਬਣਦਾ ਮਾਣ-ਸਨਮਾਨ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਦਸਵੀਂ ਪਾਸ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਜਾਖੜ ਦੇ ਹੱਕ 'ਚ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ

ਵਰਸੋਲਾ/ਜੌੜਾ ਛੱਤਰਾ, 24 ਅਪ੍ਰੈਲ (ਵਰਿੰਦਰ ਸਹੋਤਾ/ਪਰਮਜੀਤ ਸਿੰਘ ਘੁੰਮਣ)-ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਲਾਨੇ ਗਏ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਕ ਸੂਝਵਾਨ, ਇਮਾਨਦਾਰ ਅਤੇ ਕੰਮ ਕਰਨ 'ਚ ਵਿਸ਼ਵਾਸ ਰੱਖਣ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਸੁਲਤਾਨੀ ਆਮ ਆਦਮੀ ਪਾਰਟੀ ਛੱਡ ਅਕਾਲੀ ਦਲ 'ਚ ਸ਼ਾਮਿਲ

ਦੋਰਾਂਗਲਾ, 24 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਅਕਾਲੀ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਨੰੂ ਅੱਜ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਪਿੰਡ ਸੁਲਤਾਨੀ ਦੇ ਆਮ ਆਦਮੀ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਸੁਖਜਿੰਦਰ ਸਿੰਘ ਸੁਲਤਾਨੀ ਵਲੋਂ ਅਕਾਲੀ ਦਲ ਵਿਚ ਸ਼ਾਮਿਲ ...

ਪੂਰੀ ਖ਼ਬਰ »

ਗੁਰਦਾਸਪੁਰ ਦੇ ਖੋਦੇਬੇਟ ਦੇ ਵਸਨੀਕਾਂ ਵਲੋਂ ਲੰਗਾਹ ਤੇ ਸਮਰਥਕਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਸ਼ਿਕਾਇਤ

ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)- ਅੱਜ ਸਵੇਰੇ ਜ਼ਿਲ੍ਹਾ ਗੁਰਦਾਸਪੁਰ ਦੇ ਖੋਦੇਬੇਟ ਤੇ ਹੋਰ ਪਿੰਡਾਂ ਨਾਲ ਸਬੰਧਿਤ ਵਸਨੀਕਾਂ ਨੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਸਿੰਘ ਸਾਹਿਬ ਦੇ ਨਾਂ ਦੋ ਸਫ਼ਿਆਂ ਦਾ ਲਿਖਤੀ ਸ਼ਿਕਾਇਤ ਪੱਤਰ ਸੌਾਪ ਕੇ ਪੰਥ 'ਚੋਂ ਛੇਕੇ ...

ਪੂਰੀ ਖ਼ਬਰ »

ਕਲੇਰ ਕਲਾਂ ਵਿਖੇ ਸੁਨੀਲ ਜਾਖੜ ਦੇ ਹੱਕ 'ਚ ਭਰਵਾਂ ਇਕੱਠ ਹੋਇਆ

ਨੌਸ਼ਹਿਰਾ ਮੱਝਾ ਸਿੰਘ, 24 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਕੈਪਟਨ ਸਰਕਾਰ ਵਲੋਂ ਕੀਤੇ ਚੋਣ ਵਾਅਦੇ ਮੁਤਾਬਿਕ ਕਰਜ਼ਾਈ ਕਿਸਾਨਾਂ ਦੇ ਬੈਂਕ ਕਰਜ਼ੇ ਮੁਆਫ਼ ਕਰਨ ਸਮੇਤ ਹੋਰ ਮੁਹੱਈਆ ਕਰਵਾਈਆਂ ਸਰਕਾਰ ਵਲੋਂ ਸਹੂਲਤਾਂ ਸਬੰਧੀ ਘਰ-ਘਰ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ...

ਪੂਰੀ ਖ਼ਬਰ »

ਬੇਰਿੰਗ ਕਾਲਜ ਦੇ ਪਿ੍ੰਸੀਪਲ ਵਲੋਂ ਸ੍ਰੀਲੰਕਾ ਹਮਲਿਆਂ ਦੀ ਨਿਖੇਧੀ

ਬਟਾਲਾ, 24 ਅਪ੍ਰੈਲ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਡਾ: ਪ੍ਰੋ: ਐਡਵਰਡ ਮਸੀਹ ਇਕ ਸੰਖੇਪ ਪ੍ਰੋਗਰਾਮ ਕਰਕੇ ਸ੍ਰੀਲੰਕਾ ਵਿਖੇ ਈਸਟਰ ਦੇ ਤਿਉਹਾਰ ਉਪਰ ਹੋਏ ਕ੍ਰਿਸ਼ਚਨਾਂ ਉਪਰ ਹਮਲਿਆਂ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸੰਨੀ ਦਿਓਲ ਵੱਡੇ ਫਰਕ ਨਾਲ ਜਿੱਤਣਗੇ-ਵਕੀਲ ਭਾਟੀਆ

ਬਟਾਲਾ, 24 ਅਪ੍ਰੈਲ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਸ੍ਰੀ ਸੰਨੀ ਦਿਓਲ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਪਛਾੜ ਕੇ ਵੱਡੇ ਫਰਕ ਨਾਲ ਜਿੱਤਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ...

ਪੂਰੀ ਖ਼ਬਰ »

ਅਰੁਣਾ ਚੌਧਰੀ ਵਲੋਂ ਪਿੰਡ ਕਰਾਲ ਲਮੀਨ ਤੇ ਨੰਗਲ ਵਿਖੇ ਜਾਖੜ ਦੇ ਹੱਕ ਚੋਣ ਮੀਟਿੰਗਾਂ

ਪੁਰਾਣਾ ਸ਼ਾਲਾ, 24 ਅਪ੍ਰੈਲ (ਅਸ਼ੋਕ ਸ਼ਰਮਾ/ਗੁਰਾਇਆ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਲੋਕਾਂ ਦੇ ਬਿਹਤਰੀ ਭਵਿੱਖ ਲਈ ਕੰਮ ਕਰ ਰਹੀ ਹੈ ਅਤੇ ਲੋਕ ਭਲਾਈ ਸਕੀਮਾਂ ਲੋਕਾਂ 'ਚ ਪਹੰੁਚਣ ਕਰਕੇ ਲੋਕ ਕੈਪਟਨ ਸਰਕਾਰ ਦੇ ਗੁਣ ਗਾ ਰਹੇ ਹਨ | ਇਨ੍ਹ•ਾਂ ...

ਪੂਰੀ ਖ਼ਬਰ »

ਲੰਬੀ ਗਲੀ ਸਿੰਬਲ ਬਟਾਲਾ ਵਲੋਂ ਵੋਟਾਂ ਦਾ ਬਾਈਕਾਟ * ਵੋਟਾਂ ਮੰਗ ਕੇ ਉਮੀਦਵਾਰ ਹੋਵੇ ਨਾ ਸ਼ਰਮਿੰਦਾ-ਗਲੀ ਨਿਵਾਸੀ

ਬਟਾਲਾ, 24 ਅਪ੍ਰੈਲ (ਹਰਦੇਵ ਸਿੰਘ ਸੰਧੂ)-ਪਿਛਲੇ ਲੰਮੇ ਸਮੇਂ ਤੋਂ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਮੁਹੱਲਾ ਸਿੰਘ ਵਾਰਡ ਨੰਬਰ 3 ਲੰਬੀ ਗਲੀ ਨਿਵਾਸੀਆਂ ਵਲੋਂ ਅੱਜ ਵਿਜੇ ਸਵੀਟਸ ਸਿੰਬਲ ਵਿਖੇ ਇਕ ਹੰਗਾਮੀ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਕਿ ਅਗਲੇ ਮਹੀਨੇ ਹੋਣ ਜਾ ...

ਪੂਰੀ ਖ਼ਬਰ »

ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਉਣ 'ਤੇ ਅਕਾਲੀ-ਭਾਜਪਾ ਵਰਕਰਾਂ ਨੇ ਲੱਡੂ ਵੰਡੇ

ਡੇਰਾ ਬਾਬਾ ਨਾਨਕ, 24 ਅਪ੍ਰੈਲ (ਵਤਨ)-ਭਾਜਪਾ ਹਾਈਕਮਾਨ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਟਿਕਟ ਦੇਣ 'ਤੇ ਭਾਜਪਾ ਵਰਕਰਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਅੱਜ ਅਕਾਲੀ-ਭਾਜਪਾ ਵਰਕਰਾਂ ਵਲੋਂ ਕਸਬੇ ਵਿਚ ਲੱਡੂ ਵੰਡੇ ਗਏ | ਇਸ ਮੌਕੇ ਮੋਦੀ ...

ਪੂਰੀ ਖ਼ਬਰ »

ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਨਾਲ ਭਾਜਪਾ ਵਰਕਰਾਂ ਦੇ ਚਿਹਰੇ ਖਿੜੇ

ਦੀਨਾਨਗਰ, 24 ਅਪ੍ਰੈਲ (ਸ਼ਰਮਾ/ ਸੰਧੂ/ ਸੋਢੀ)-ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਦੇਰ ਆਏ ਦਰੁਸਤ ਆਏ | ਭਾਜਪਾ ਵਲੋਂ ਪੰਜਾਬੀ ਪੁੱਤਰ ਤੇ ਸਿਨੇ ਸਟਾਰ ਸੰਨੀ ਦਿਉਲ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਨ ਨਾਲ ਜਿੱਥੇ ਭਾਜਪਾ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਵਿਖੇ ਕਰੈਸ਼ ਕੋਰਸਾਂ 'ਚ ਦਾਖ਼ਲਾ ਜਾਰੀ

ਗੁਰਦਾਸਪੁਰ, 24 ਅਪ੍ਰੈਲ (ਆਰਿਫ਼)-ਐਜੂਕੇਸ਼ਨ ਵਰਲਡ ਵਿਖੇ ਬੀ.ਐਸ.ਸੀ. ਨਰਸਿੰਗ, ਬੀ.ਐਸ.ਸੀ. ਐਗਰੀਕਲਚਰ, ਨੀਟ, ਏਮਜ਼, ਬੀ.ਵੀ.ਐਸ.ਸੀ., ਜਿਪਮਰ ਆਦਿ ਦੇ ਕਰੈਸ਼ ਕੋਰਸਾਂ ਵਿਚ ਦਾਖ਼ਲਾ ਜਾਰੀ ਹੈ | ਇਸ ਸਬੰਧੀ ਸੈਂਟਰ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਸੰਸਥਾ ...

ਪੂਰੀ ਖ਼ਬਰ »

ਯਸ਼ਪਾਲ ਵੋਹਰਾ ਨਮਿਤ ਸ਼ਿਵ ਮੰਦਰ ਕਲਾਨੌਰ 'ਚ ਰਸਮ ਕਿਰਿਆ ਹੋਈ

ਕਲਾਨੌਰ, 24 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ ਦੇ ਨਾਮਵਰ ਕਾਰੋਬਾਰੀ ਵੋਹਰਾ ਪਰਿਵਾਰ ਦੇ ਸ੍ਰੀ ਯਸ਼ਪਾਲ ਵੋਹਰਾ ਦੇ ਦਿਹਾਂਤ ਹੋਣ ਉਪਰੰਤ ਅੱਜ ਸਥਾਨਕ ਪ੍ਰਾਚੀਨ ਸ਼ਿਵ ਮੰਦਰ 'ਚ ਰਸਮ ਕਿਰਿਆ ਸਮਾਗਮ ਕੀਤਾ ਗਿਆ | ਭਜਨ ਮੰਡਲੀਆਂ ਅਤੇ ਪੁਜਾਰੀ ਸਾਹਿਬਾਨ ਵਲੋਂ ਪਾਠ ...

ਪੂਰੀ ਖ਼ਬਰ »

ਸਮਾਜਸੇਵੀ ਤੇ ਅਸ਼ਟਾਮ ਫਰੋਸ਼ ਗੁਰਪ੍ਰੀਤ ਸਿੰਘ ਚਾਹਲ ਨਮਿੱਤ ਅੰਤਿਮ ਅਰਦਾਸ ਸਮਾਗਮ

ਕਲਾਨੌਰ, 24 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ 'ਚ ਚਾਹਲ ਫੋਟੋ ਸਟੇਟ ਦੇ ਮਾਲਕ ਜੱਸਾ ਸਿੰਘ ਚਾਹਲ ਦੇ ਵੱਡੇ ਸਪੁੱਤਰ ਅਸ਼ਟਾਮ ਫਰੋਸ ਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਗੋਪੀ ਚਾਹਲ ਦੀ ਬੀਤੇ ਦਿਨ ਹੋਈ ਅਚਨਚੇਤ ਮੌਤ ਉਪਰੰਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਦੀ ਆੜ੍ਹਤੀ ਯੂਨੀਅਨ ਵਲੋਂ 7 ਮੈਂਬਰੀ ਕਮੇਟੀ ਦਾ ਗਠਨ

ਫਤਹਿਗੜ੍ਹ ਚੂੜੀਆਂ, 24 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਆੜਤੀ ਯੂਨੀਅਨ ਤੋਂ ਵੱਖ ਹੋਏ ਦੂਜੇ ਆੜਤੀ ਯੂਨੀਅਨ ਦੇ ਧੜੇ ਨੇ ਸਰਬਸੰਮਤੀ ਨਾਲ 7 ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ, ਜਿਸ ਵਿਚ ਬਲਵਿੰਦਰ ਸਿੰਘ ਮੱਪੀ ਕੋਟਲਾ, ਮਲਵਿੰਦਰ ਸਿੰਘ ਸੰਧੂ, ...

ਪੂਰੀ ਖ਼ਬਰ »

ਅਨੰਦ ਮਾਡਰਨ ਸਕੂਲ ਵਿਖੇ ਟਰੈਫ਼ਿਕ ਸੈਮੀਨਾਰ ਲਗਾਇਆ

ਗੁਰਦਾਸਪੁਰ, 24 ਅਪ੍ਰੈਲ (ਸੈਣੀ)-ਸਥਾਨਿਕ ਅਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਟਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ਐਸ.ਐਸ.ਪੀ. ਸਵਰਨਦੀਪ ਸਿੰਘ ਦੇ ਨਿਰਦੇਸ਼ਾਂ ਤਹਿਤ ਸਕੂਲ ਪਿ੍ੰਸੀਪਲ ਨਰਗਿਸ ਅਨੰਦ ਦੀ ਪ੍ਰਧਾਨਗੀ ਹੇਠ ਟਰੈਫ਼ਿਕ ਜਾਗਰੂਕਤਾ ਸੈਮੀਨਾਰ ...

ਪੂਰੀ ਖ਼ਬਰ »

ਸੰਨੀ ਦਿਓਲ ਤਾਂ ਕੀ ਪੂਰਾ ਬਾਲੀਵੁੱਡ ਵੀ ਨਹੀਂ ਬਚਾ ਸਕਦਾ ਮੋਦੀ ਦਾ ਡਗਮਗਾਉਂਦਾ ਸਿੰਘਾਸਣ-ਅਰੁਣਾ ਚੌਧਰੀ

ਪੁਰਾਣਾ ਸ਼ਾਲਾ, 24 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਹਾਈ ਕਮਾਾਡ ਵਲੋਂ ਸੁਨੀਲ ਜਾਖੜ ਦੇ ਮੁਕਾਬਲੇ ਅਕਾਲੀ ਭਾਜਪਾ ਗੱਠਜੋੜ ਦੇ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਸੰਨੀ ਦਿਉਲ ਤਾਂ ਕਿ ਪੂਰਾ ਫ਼ਿਲਮੀ ...

ਪੂਰੀ ਖ਼ਬਰ »

ਜਨਤਾ ਮਾਡਰਨ ਸਕੂਲ 'ਚ ਖੇਡਾਂ ਦਾ ਮੁਫ਼ਤ ਕੋਚਿੰਗ ਕੈਂਪ ਲਗਾਇਆ

ਬਟਾਲਾ, 24 ਅਪ੍ਰੈਲ (ਕਾਹਲੋਂ)-ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਤੇ ਖੇਡ ਅਕੈਡਮੀ ਵਡਾਲਾ ਗ੍ਰੰਥੀਆਂ ਵਿਖੇ ਸੰਸਥਾ ਦੇ ਸੰਸਥਾਪਕ ਮੰਗਲ ਸਿੰਘ ਅਤੇ ਰਾਜਵਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਖੇਡਾਂ ਦਾ ਮੁਫ਼ਤ ਸਿਖਲਾਈ ਕੈਂਪ ਲਗਾਇਆ ਗਿਆ ਹੈ, ਜਿਸ 'ਚ ਕਬੱਡੀ ਕੋਚ ...

ਪੂਰੀ ਖ਼ਬਰ »

ਬਲਦੇਵ ਸਿੰਘ ਧੁੱਪਸੜੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜਨਰਲ ਕੌਾਸਲ ਮੈਂਬਰ ਨਿਯੁਕਤ

ਬਟਾਲਾ, 24 ਅਪ੍ਰੈਲ (ਕਾਹਲੋਂ)-ਪਿਛਲੇ ਲੰਬੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਚ ਵੱਖ-ਵੱਖ ਅਹੁਦਿਆਂ 'ਤੇ ਨਿਰਸਵਾਰਥ ਸੇਵਾਵਾਂ ਨਿਭਾਅ ਰਹੇ ਬਲਦੇਵ ਸਿੰਘ ਧੁੱਪਸੜੀ ਪਾਰਸ ਹੋਟਲ ਵਾਲਿਆਂ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਜਨਰਲ ...

ਪੂਰੀ ਖ਼ਬਰ »

ਈ.ਸੀ.ਐਸ. ਇੰਗਲਿਸ਼ ਪਲੈਨਟ ਬਟਾਲਾ ਦੇ ਆ ਰਹੇ ਹਨ ਸਫਲਤਾ ਪੂਰਵਕ ਨਤੀਜੇ

ਗੁਰਦਾਸਪੁਰ, 24 ਅਪ੍ਰੈਲ (ਆਰਿਫ਼)-ਈ.ਐਸ.ਐੱਚ ਇੰਗਲਿਸ਼ ਪਲੈਨਟ ਬਟਾਲਾ ਦੇ ਸਫਲਤਾ ਪੂਰਵਕ ਨਤੀਜੇ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ 'ਚ ਜੋ ਆਈਲੈਟਸ ਬੈਚ ਚੱਲ ਰਹੇ ਹਨ, ਉਨ੍ਹਾਂ ਵਿਚ ...

ਪੂਰੀ ਖ਼ਬਰ »

ਬ੍ਰਾਈਟ ਸਕਿੱਲ ਸੈਂਟਰ ਵਿਚ ਸੀ.ਆਰ.ਸੀ.ਸੀ.ਟੀ. ਵਲੋਂ ਸਿੱਖੋ ਅਤੇ ਕਮਾਓ ਪ੍ਰੋਗਰਾਮ ਤਹਿਤ ਕੋਰਸ ਸ਼ੁਰੂ

ਦੀਨਾਨਗਰ, 24 ਅਪ੍ਰੈਲ (ਸੰਧੂ/ਸੋਢੀ)-ਬ੍ਰਾਈਟ ਸਕਿੱਲ ਸੈਂਟਰ ਦੀਨਾਨਗਰ ਵਿਚ ਸੀ.ਆਰ.ਸੀ.ਸੀ.ਟੀ. ਵਲੋਂ ਸਿੱਖੋ ਅਤੇ ਕਮਾਓ ਪ੍ਰੋਗਰਾਮ ਤਹਿਤ ਮੁਫ਼ਤ ਕੋਰਸ ਸ਼ੁਰੂ ਕੀਤੇ ਗਏ | ਜਿਸ ਦਾ ਉਦਘਾਟਨ ਡੀ.ਐਸ. ਸਰਵਿਸਿਜ਼ ਸਟੇਸ਼ਨ ਅਜੀਤ ਸਿੰਘ ਅਤੇ ਮਹਿੰਦਰਪਾਲ ਸਿੰਘ ਗੋਬਿੰਦ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਧਰਨਾ ਮੁਲਤਵੀ-ਸੁਰਿੰਦਰ ਪੱਪੂ

ਗੁਰਦਾਸਪੁਰ, 24 ਅਪ੍ਰੈਲ (ਸੈਣੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਇੰਟ ਫੋਰਮ ਪੰਜਾਬ ਵਲੋਂ ਨਿਰਮਲ ਐਸ.ਐਮ.ਓ. ਤੇ ਉਨ੍ਹਾਂ ਦੇ ਸਾਥੀਆਂ ਦੀਆਂ ਕਾਂਗਰਸ ਸੰਸਦ ਆਪਣੇ ...

ਪੂਰੀ ਖ਼ਬਰ »

ਡੀ.ਸੀ. ਵਲੋਂ ਸੇਵਾ ਮੁਕਤ ਅਧਿਆਪਕ ਜਗਦੀਸ਼ ਸਿੰਘ ਦਾ ਸਨਮਾਨ

ਗੁਰਦਾਸਪੁਰ, 24 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁੱਲ ਉੱਜਵਲ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੋਹਣ ਦੇ ਸੇਵਾ ਮੁਕਤ ਅਧਿਆਪਕ ਜਗਦੀਸ਼ ਸਿੰਘ ਨੰੂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਇਲਾਵਾ ਸਾਹਿਤਕ ਤੇ ਸੱਭਿਆਚਾਰਕ ਖੇਤਰ 'ਚ ਨਿਭਾਈਆਂ ...

ਪੂਰੀ ਖ਼ਬਰ »

ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਈ ਦਿਨਾਂ ਤੋਂ ਮੰਡੀਆਂ 'ਚ ਰਾਤਾਂ ਗੁਜ਼ਾਰ ਰਹੇ ਹਨ ਕਿਸਾਨ

ਦੋਰਾਂਗਲਾ, 24 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਸਰਕਾਰ ਵਲੋਂ ਭਾਵੇਂ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ | ਪਰ ਇਸ ਦੇ ਬਾਵਜੂਦ ਵੀ ਦੋਰਾਂਗਲਾ ਖੇਤਰ ਦੀਆਂ ਮੰਡੀਆਂ ਅੰਦਰ ਅੱਜ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

ਡੇਰਾ ਬਾਬਾ ਨਾਨਕ, 24 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ | ਅੱਜ ਮੰਮਣ ਦੇ ਕਿਸਾਨ ਅਜੀਤ ਸਿੰਘ, ਸਵਿੰਦਰ ਸਿੰਘ ਅਤੇ ਪਿੰਡ ਖੰਨਾ ਚਮਾਰਾ ਦੇ ਦਲਬੀਰ ਸਿੰਘ ਆਪਣੀ ਕਣਕ ਦੀਆਂ ਟਰਾਲੀਆਂ ਲੈ ...

ਪੂਰੀ ਖ਼ਬਰ »

ਬਿਜਲੀ ਦੀ ਤਾਰ ਟੁੱਟਣ ਕਰਕੇ 10 ਏਕੜ ਕਣਕ ਅਤੇ 6 ਏਕੜ ਨਾੜ ਸੜ ਕੇ ਸੁਆਹ

ਧਾਰੀਵਾਲ, 24 ਅਪ੍ਰੈਲ (ਸਵਰਨ ਸਿੰਘ)-ਬਲਾਕ ਧਾਰੀਵਾਲ ਦੇ ਪਿੰਡ ਬੜੋਏ ਅਤੇ ਚੌਧਰਪੁਰ ਵਿਚ ਬਿਜਲੀ ਦੀ ਤਾਰ ਟੁੱਟ ਜਾਣ ਕਾਰਨ ਲਗਪਗ 10 ਏਕੜ ਕਣਕ ਅਤੇ 6 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਹੈ | ਇਸ ਸਬੰਧ ਪੀੜਤ ਕਿਸਾਨ ਕਰਤਾਰ ਸਿੰਘ, ਜਰਨੈਲ ਸਿੰਘ, ਸੀਤਲ ਸਿੰਘ, ਸੁੱਚਾ ਸਿੰਘ ...

ਪੂਰੀ ਖ਼ਬਰ »

ਲੱਗ ਰਹੇ ਮੋਬਾਈਲ ਟਾਵਰ ਦਾ ਮੁਹੱਲਾ ਨਿਵਾਸੀਆਂ ਵਲੋਂ ਵਿਰੋਧ

ਬਟਾਲਾ, 24 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸਥਿਤ ਗੁਰਦੁਆਰਾ ਰਾਮਗੜ੍ਹੀਆ ਦੇ ਨਾਲ ਲੱਗਦੀ ਇਕ ਇਮਾਰਤ ਉਪਰ ਕਿਸੇ ਮੋਬਾਈਲ ਕੰਪਨੀ ਵਲੋਂ ਟਾਵਰ ਲਗਾਇਆ ਜਾ ਰਿਹਾ ਹੈ | ਉਸ ਦੇ ਆਸ-ਪਾਸ ਰਹਿੰਦੇ ਘਰਾਂ ਵਾਲਿਆਂ ਵਲੋਂ ਗੁਰਦੁਆਰਾ ਪ੍ਰਧਾਨ ਸਾਧੂ ...

ਪੂਰੀ ਖ਼ਬਰ »

ਸੰਨੀ ਦਿਓਲ ਦੇ ਹੱਕ 'ਚ ਲੰਗਾਹ ਵਲੋਂ ਪਿੰਡ ਸ਼ਕਰੀ ਵਿਖੇ ਹੰਗਾਮੀ ਮੀਟਿੰਗ

ਵਡਾਲਾ ਬਾਂਗਰ, ਅਪ੍ਰੈਲ 24 (ਮਨਪ੍ਰੀਤ ਸਿੰਘ ਘੁੰਮਣ)-ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਅਕਾਲੀ-ਭਾਜਪਾ ਗੱਠਜੋੜ ਵਲੋਂ ਫ਼ਿਲਮੀ ਅਭਿਨੇਤਾ ਸੰਨੀ ਦਿਓਲ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਗੁਰਦਾਸਪੁਰ ਚੋਣ ਦੰਗਲ ਪੂਰੀ ਤਰ੍ਹਾਂ ਭਖ ਗਿਆ ਹੈ, ਜਿਸ ਦੇ ਸਬੰਧ ਵਿਚ ਸਾ: ...

ਪੂਰੀ ਖ਼ਬਰ »

'ਸਿੱਖੀ ਸੇਵਾ ਮਿਸ਼ਨ ਯੂ.ਕੇ.' ਨੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ

ਡੇਰਾ ਬਾਬਾ ਨਾਨਕ, 24 ਅਪ੍ਰੈਲ (ਵਿਜੇ ਸ਼ਰਮਾ)-ਮਨੱੁਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ ਤੇ ਸਰਬਤ ਦੇ ਭਲੇ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਪਿੰਡ ਬਹਿਲੋਲਪੁਰ ਵਿਖੇ ...

ਪੂਰੀ ਖ਼ਬਰ »

ਛਾਪੇਮਾਰੀ ਦੌਰਾਨ ਦੇਸੀ ਲਾਹਣ ਬਰਾਮਦ

ਪੁਰਾਣਾ ਸ਼ਾਲਾ, 24 ਅਪ੍ਰੈਲ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਦਾਊਵਾਲ 'ਚ ਇਕ ਵਿਅਕਤੀ ਪਾਸੋਂ 15 ਹਜ਼ਾਰ ਮਿਲੀਲੀਟਰ ਲਾਹਨ ਅਤੇ ਤਿੱਬੜ ਪੁਲਿਸ ਨੇ ਮੁਖ਼ਬਰ ਦੀ ਸੂਚਨਾ 'ਤੇ ਪਿੰਡ ਬੱਬਰੀ ਤੋਂ 2 ਲੱਖ 17 ਹਜ਼ਾਰ 500 ਮਿਲੀਲੀਟਰ ਦੇਸੀ ...

ਪੂਰੀ ਖ਼ਬਰ »

ਸੰਨੀ ਦਿਓਲ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ-ਯਸ਼ਪਾਲ ਕੌਾਡਲ

ਦੀਨਾਨਗਰ, 24 ਅਪ੍ਰੈਲ (ਸੰਧੂ/ਸ਼ਰਮਾ/ਸੋਢੀ)-ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੱੁਕਾ ਹੈ ਤੇ ਵੱਖ-ਵੱਖ ਪਾਰਟੀਆਂ ਦੇ ਚੋਣ ਪਿਟਾਰੇ 'ਚੋਂ ਬਰਸਾਤੀ ਡੱਡੂਆਂ ਵਾਂਗ ਚੋਣ ਵਾਅਦੇ ਨਿਕਲ ਰਹੇ ਹਨ | ਇਸੇ ਤਰ•ਾਂ ਚੋਣਾਂ ਤੋਂ ਬਾਅਦ ਪਾਰਟੀਆਂ ਵਲੋਂ ਕੀਤੇ ਚੋਣ ਵਾਅਦੇ ਵੀ ਗ਼ਾਇਬ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਮਿਊਨਿਟੀ ਦਿਵਸ ਮਨਾਇਆ

ਗੁਰਦਾਸਪੁਰ, 24 ਅਪ੍ਰੈਲ (ਆਰਿਫ਼)-ਅੱਜ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ 'ਚ ਬੱਚਿਆਂ ਦੇ ਵਿਗਿਆਨਕ ਅਨੁਕੂਲਤਾ ਅਤੇ ਗੁਣਾਤਮਕ ਵਿਕਾਸ ਨੰੂ ਬੜਾਵਾ ਦੇਣ ਲਈ ਈ.ਟੀ.ਐਲ. ਇਨੋਵੇਸ਼ਨ ਮਿਸ਼ਨ ਤਹਿਤ ਕਮਿਊਨਿਟੀ ਦਿਵਸ ਮਨਾਇਆ ਗਿਆ | ਜਿਸ ਵਿਚ ਦੁਆਬਾ ਪਬਲਿਕ ਸਕੂਲ, ...

ਪੂਰੀ ਖ਼ਬਰ »

ਅਮਨਦੀਪ ਸਿੰਘ ਘੋਤਰਾ ਨੇ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ

ਗੁਰਦਾਸਪੁਰ, 24 ਅਪ੍ਰੈਲ (ਆਰਿਫ਼)-ਅੱਜ ਲੋਕ ਸਭਾ ਚੋਣਾਂ ਨੰੂ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਤੀਜੇ ਦਿਨ ਆਜ਼ਾਦ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਸ਼ੁਰੂ-ਡੀ.ਐਮ.ਓ. ਰੰਧਾਵਾ

ਕਲਾਨੌਰ, 24 ਅਪ੍ਰੈਲ (ਪੁਰੇਵਾਲ/ਕਾਹਲੋਂ)-ਹਾੜ੍ਹੀ ਸੀਜਨ ਸਬੰਧੀ ਅੱਜ ਜ਼ਿਲ੍ਹਾ ਮੰਡੀ ਅਫ਼ਸਰ ਗੁਰਦਾਸਪੁਰ/ਪਠਾਨਕੋਟ ਅਜੇਪਾਲ ਸਿੰਘ ਰੰਧਾਵਾ ਵਲੋਂ ਕਲਾਨੌਰ ਦੀ ਮੁੱਖ ਦਾਣਾ ਮੰਡੀ 'ਚ ਪਹੁੰਚ ਕੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ 'ਤੇ ਅਜੇਪਾਲ ਸਿੰਘ ...

ਪੂਰੀ ਖ਼ਬਰ »

ਸਾਂਝੀ ਸੰਘਰਸ਼ ਕਮੇਟੀ ਨੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਦਿੱਤਾ ਧਰਨਾ

ਸ਼ਾਹਪੁਰ ਕੰਢੀ, 24 ਅਪ੍ਰੈਲ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੇ ਮੁਲਾਜ਼ਮਾਂ ਨੰੂ ਮਾਰਚ ਮਹੀਨੇ ਦੀ ਤਨਖ਼ਾਹ ਨਾ ਮਿਲਣ ਦੇ ਵਿਰੋਧ ਵਿਚ ਸਾਂਝੀ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦੇ ਦਫ਼ਤਰ ਸਾਹਮਣੇ ...

ਪੂਰੀ ਖ਼ਬਰ »

ਪਹਿਲੀ ਵਾਰ ਵੋਟ ਪਾਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਮਾਗਮ ਕਰਕੇ ਕੀਤਾ ਜਾਵੇਗਾ ਜਾਗਰੂਕ

ਪਠਾਨਕੋਟ, 24 ਅਪੈ੍ਰਲ (ਸੰਧੂ)-ਜ਼ਿਲ੍ਹਾ ਪਠਾਨਕੋਟ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੰੂ ਲੋਕ ਸਭਾ ਚੋਣਾਂ ਦੌਰਾਨ ਆਪਣਾ ਵੋਟ ਪਾਉਣ ਸਬੰਧੀ ਪ੍ਰੇਰਿਤ ਕਰਨ ਲਈ ਅੱਜ ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ ਦੀ ...

ਪੂਰੀ ਖ਼ਬਰ »

ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ ਨਾਲ ਦਰਜਨਾਂ ਪਿੰਡਾਂ ਦੇ ਵਜੂਦ ਨੂੰ ਪੈਦਾ ਹੋਇਆ ਖਤਰਾ

ਪਠਾਨਕੋਟ, 24 ਅਪ੍ਰੈਲ (ਆਸ਼ੀਸ਼ ਸ਼ਰਮਾ)-ਮਾਈਨਿੰਗ ਕਾਨੰੂਨਾਂ ਨੰੂ ਛਿੱਕੇ 'ਤੇ ਢੰਗ ਕੇ ਮਾਈਨਿੰਗ ਮਾਫ਼ੀਆ ਹੁਣ ਸਰਕਾਰੀ ਜ਼ਮੀਨਾਂ ਨੰੂ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ | ਜਦੋਂ ਕਿ ਸਰਕਾਰੀ ਜ਼ਮੀਨਾਂ ਵਿਚ ਦਫ਼ਾ-4 ਲੱਗੀ ਹੋਈ ਹੈ ਪਰ ਇਹ ਲੋਕ ਕਿਸੇ ਵੀ ਦਫ਼ਾ ਅਤੇ ਕਿਸੇ ...

ਪੂਰੀ ਖ਼ਬਰ »

ਆਪ ਵੀ ਮਤਦਾਨ ਕਰੋ ਅਤੇ ਹੋਰਾਂ ਨੂੰ ਵੀ ਜਾਗਰੂਕ ਕਰੋ-ਡਿਪਟੀ ਕਮਿਸ਼ਨਰ

ਪਠਾਨਕੋਟ, 24 ਅਪ੍ਰੈਲ (ਸੰਧੂ/ਆਰ. ਸਿੰਘ)-ਜ਼ਿਲ੍ਹਾ ਚੋਣ ਦਫ਼ਤਰ ਵਲੋਂ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਸਵੀਪ ਵਲੋਂ ਵਿਜ਼ਨ ਮਿਸ਼ਨ ਇੰਡੀਆ ਦੇ ਸਹਿਯੋਗ ਨਾਲ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ ਸਥਿਤ ਆਡੀਟੋਰੀਅਮ ਵਿਖੇ ਵੋਟਰ ਜਾਗਰੂਕਤਾ ...

ਪੂਰੀ ਖ਼ਬਰ »

ਏ.ਐਾਡ.ਐਮ. ਗਰੁੱਪ ਆਫ਼ ਇੰਸਟੀਚਿਊਟ ਵਿਖੇ ਮੈਗਾ ਜਾਬ ਮੇਲਾ ਕਰਵਾਇਆ

ਪਠਾਨਕੋਟ, 24 ਅਪ੍ਰੈਲ (ਆਰ. ਸਿੰਘ)-ਏ.ਐਾਡ.ਐਮ. ਗਰੁੱਪ ਆਫ਼ ਇੰਸਟੀਚਿਊਟ ਪਠਾਨਕੋਟ ਵਿਚ ਮੈਗਾ ਜਾਬ ਮੇਲਾ-2019 ਉਪ ਪ੍ਰਧਾਨ ਅਕਸ਼ੈ ਮਹਾਜਨ, ਡਾਇਰੈਕਟਰ ਡਾ: ਰੇਣੂਕਾ ਮਹਾਜਨ, ਡਾਇਰੈਕਟਰ ਡਾ: ਅਜੇ ਪਠਾਨੀਆ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ ਵਿਚ ਪਠਾਨਕੋਟ ਵਿਧਾਇਕ ਅਮਿਤ ...

ਪੂਰੀ ਖ਼ਬਰ »

ਏ.ਐਾਡ.ਐਮ. ਗਰੁੱਪ ਆਫ਼ ਇੰਸਟੀਚਿਊਟ ਵਿਖੇ ਮੈਗਾ ਜਾਬ ਮੇਲਾ ਕਰਵਾਇਆ

ਪਠਾਨਕੋਟ, 24 ਅਪ੍ਰੈਲ (ਆਰ. ਸਿੰਘ)-ਏ.ਐਾਡ.ਐਮ. ਗਰੁੱਪ ਆਫ਼ ਇੰਸਟੀਚਿਊਟ ਪਠਾਨਕੋਟ ਵਿਚ ਮੈਗਾ ਜਾਬ ਮੇਲਾ-2019 ਉਪ ਪ੍ਰਧਾਨ ਅਕਸ਼ੈ ਮਹਾਜਨ, ਡਾਇਰੈਕਟਰ ਡਾ: ਰੇਣੂਕਾ ਮਹਾਜਨ, ਡਾਇਰੈਕਟਰ ਡਾ: ਅਜੇ ਪਠਾਨੀਆ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ ਵਿਚ ਪਠਾਨਕੋਟ ਵਿਧਾਇਕ ਅਮਿਤ ...

ਪੂਰੀ ਖ਼ਬਰ »

ਅੰਕੁਸ਼ ਮਹਾਜਨ ਬਣੇ ਭਾਜਪਾ ਯੁਵਾ ਮੋਰਚਾ ਦੱਖਣ ਮੰਡਲ ਦੇ ਪ੍ਰਧਾਨ

ਪਠਾਨਕੋਟ, 24 ਅਪ੍ਰੈਲ (ਸੰਧੂ)-ਭਾਜਪਾ ਯੁਵਾ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਵਰੁਣ ਠਾਕੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਪਨ ਮਹਾਜਨ ਤੇ ਭਾਜਪਾ ਦੱਖਣ ਮੰਡਲ ਦੇ ਪ੍ਰਧਾਨ ਰੋਹਿਤ ਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ...

ਪੂਰੀ ਖ਼ਬਰ »

ਸਪਾਰਕਿੰਗ ਕਾਰਨ ਛੇ ਏਕੜ ਕਣਕ ਦੀ ਫ਼ਸਲ ਤਬਾਹ

ਨਰੋਟ ਜੈਮਲ ਸਿੰਘ, 24 ਅਪ੍ਰੈਲ (ਗੁਰਮੀਤ ਸਿੰਘ)-ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਮਸਤਪੁਰ ਵਿਖੇ ਟਰਾਂਸਫ਼ਾਰਮਰ ਵਿਚ ਹੋਈ ਸਪਾਰਕਿੰਗ ਦੇ ਚੱਲਦੇ ਕਿਸਾਨਾਂ ਦੀ ਲਗਪਗ ਛੇ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਇਸ ਅੱਗ ਦੀ ਲਪੇਟ ਵਿਚ ਖੇਤਾਂ ਵਿਚ ...

ਪੂਰੀ ਖ਼ਬਰ »

ਵਿਅਕਤੀ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਪਠਾਨਕੋਟ, 24 ਅਪ੍ਰੈਲ (ਚੌਹਾਨ)-ਗੁਰਦਾਸਪੁਰ ਰੋਡ 'ਤੇ ਪੈਂਦੀਆਂ ਅਮਰੂਦਾਂ ਵਾਲੀਆਂ ਝੁੱਗੀਆਂ ਵਿਖੇ ਇਕ ਆਦਮੀ ਵਲੋਂ ਘਰ 'ਚ ਫਾਹ ਲੈ ਕੇ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਹੱਲੇ 'ਚ ਰਹਿੰਦੇ ਗੁਰਨਾਮ ਸਿੰਘ ਦਾ ਬੇਟਾ ...

ਪੂਰੀ ਖ਼ਬਰ »

150 ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ

ਪਠਾਨਕੋਟ, 24 ਅਪ੍ਰੈਲ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿਚ ਲੋੜਵੰਦਾਂ ਦੀ ਸਹਾਇਤਾ ਕਰ ਰਹੀ ਏਕ ਉਂਕਾਰ ਏਡ ਸੰਸਥਾ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸ਼ੈਲੀ ਕੁਲੀਆਂ ਵਿਖੇ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਲੁਬਾਣਾ ਦੀ ਦੇਖਰੇਖ ਹੇਠ ਸਮਾਗਮ ਹੋਇਆ | ਜਾਣਕਾਰੀ ...

ਪੂਰੀ ਖ਼ਬਰ »

ਭਾਰੀ ਤੂਫ਼ਾਨ ਤੇ ਟੈਕਨੀਕਲ ਸਮੱਸਿਆ ਆਉਣ ਕਾਰਨ ਪਾਵਰ ਹਾਊਸ ਨੂੰ ਲੱਗੀ ਅੱਗ

ਸਰਨਾ, 24 ਅਪ੍ਰੈਲ (ਬਲਵੀਰ ਰਾਜ)-ਪਿਛਲੀ ਰਾਤ ਆਏ ਭਾਰੀ ਤੂਫ਼ਾਨ ਦੇ ਚੱਲਦਿਆਂ ਜਿੱਥੇ ਥਾਂ-ਥਾਂ ਭਾਰੀ ਨੁਕਸਾਨ ਹੋਇਆ ਉੱਥੇ ਯੂ.ਬੀ.ਡੀ.ਸੀ. ਦੇ ਪਾਵਰ ਹਾਊਸ ਨੰਬਰ-3 ਵਿਚ ਅੱਗ ਲੱਗਣ 'ਤੇ ਵੀ ਭਾਰੀ ਨੁਕਸਾਨ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ 'ਚ ਰਾਤ ਕਰੀਬ 1:10 ...

ਪੂਰੀ ਖ਼ਬਰ »

ਵਿਕਾਸ ਕੰਮਾਂ ਕਾਰਨ ਜਿੱਤਣਗੇ ਸੁਨੀਲ ਜਾਖੜ-ਮਨਜੀਤ ਸੰਧੂ

ਪਠਾਨਕੋਟ, 24 ਅਪ੍ਰੈਲ (ਚੌਹਾਨ)-ਲੋਕ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰ ਰਿਕਾਰਡ ਤੋੜ ਵੋਟਾਂ ਨਾਲ ਜਿੱਤੇ ਤੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣੇ, ਇਸ ਲਈ ਪ੍ਰਦੇਸ਼ ਮਹਿਲਾ ਕਾਂਗਰਸ ਨੇ ਮੁਹਿੰਮ ਚਲਾਈ ਹੈ | ਪਠਾਨਕੋਟ ਅੰਦਰ ਮਹਿਲਾ ਕਾਂਗਰਸ ਵਲੋਂ ਘਰ-ਘਰ ਜਾ ਕੇ ਵੋਟਰਾਂ ...

ਪੂਰੀ ਖ਼ਬਰ »

ਅਕਾਊਾਟ ਅਫ਼ਸਰ ਬਲਬੀਰ ਸੈਣੀ ਨੰੂ ਸਦਮਾ-ਮਾਤਾ ਦਾ ਦਿਹਾਂਤ

ਪਠਾਨਕੋਟ, 24 ਅਪ੍ਰੈਲ (ਚੌਹਾਨ)-ਜ਼ਿਲ੍ਹਾ ਲੋਕ ਸੰਪਰਕ ਵਿਭਾਗ ਅਧੀਨ ਪਠਾਨਕੋਟ ਜ਼ਿਲ੍ਹਾ ਦਫ਼ਤਰ 'ਚ ਤਾਇਨਾਤ ਅਕਾਊਾਟ ਅਫ਼ਸਰ ਬਲਬੀਰ ਸੈਣੀ ਨੰੂ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਆਸ਼ਾ ਰਾਣੀ (75) ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਮਜ਼ਦੂਰਾਂ ਤੇ ਕਿਸਾਨਾਂ ਦਾ ਆਰਥਿਕ ਦਿਵਾਲਾ ਕੱਢਿਆ-ਕਾਮਰੇਡ ਪਾਸਲਾ

ਪਠਾਨਕੋਟ, 24 ਅਪ੍ਰੈਲ (ਚੌਹਾਨ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੰਜਾਬ ਜਮਹੂਰੀ ਗੱਠਜੋੜ 'ਚ ਸ਼ਾਮਿਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸਾਂਝੇ ਉਮੀਦਵਾਰ ਕਾਮਰੇਡ ਲਾਲ ਚੰਦ ਕਟਾਰੂਚੱਕ ਦੇ ਹੱਕ 'ਚ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ 'ਚ ਦੇਸ਼ 'ਤੇ ਮਰ ਮਿੱਟਣ ਦਾ ਜਜਬਾ ਭਰ ਜਾਂਦੇ ਹਨ ਸ਼ਹੀਦ

ਪਠਾਨਕੋਟ, 24 ਅਪ੍ਰੈਲ (ਚੌਹਾਨ)-ਖਵਾਜ਼ਾ ਪੀਰ ਵੈਲਫੇਅਰ ਸੁਸਾਇਟੀ ਵਲੋਂ ਪਿੱਪਲਾਂ ਵਾਲਾ ਮੁਹੱਲਾ ਵਿਖੇ 10 ਦਿਨਾਂ ਸਾਲਾਨਾ ਸਮਾਗਮ ਦੌਰਾਨ ਇਕ ਸ਼ਾਮ ਸ਼ਹੀਦਾਂ ਦੇ ਨਾਂਅ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਦਰਗਾਹ ਸ਼ਰੀਫ਼ ਦੇ ਮੁੱਖ ਸੇਵਾਦਾਰ ਬੂਟੀ ਸ਼ਾਹ ...

ਪੂਰੀ ਖ਼ਬਰ »

ਸਵੇਰੇ ਸਾਢੇ ਛੇ ਵਜੇ ਖੁੱਲ੍ਹ ਜਾਂਦੇ ਨੇ ਸ਼ਰਾਬ ਦੇ ਠੇਕੇ

ਡਮਟਾਲ, 24 ਅਪ੍ਰੈਲ (ਰਾਕੇਸ਼ ਕੁਮਾਰ)-ਕੁਝ ਠੇਕੇ ਵਾਲੇ ਸਰਕਾਰ ਦੇ ਹੁਕਮਾਂ ਨੰੂ ਛਿੱਕੇ ਢੰਗ ਕੇ ਸ਼ਰੇਆਮ ਸਵੇਰੇ 6:30 ਵਜੇ ਆਪਣੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਬੈਠੇ ਹੁੰਦੇ ਹਨ ਅਤੇ ਸਵੇਰੇ ਹੀ ਸ਼ਰਾਬੀਆਂ ਦਾ ਜਮਾਵਾੜਾ ਲੱਗਣਾ ਸ਼ੁਰੂ ਹੋ ਜਾਂਦਾ ਹੈ | ਪਿੰਡ ਚੱਕ ਚਿਮਨਾਂ ...

ਪੂਰੀ ਖ਼ਬਰ »

ਸੰਦੀਪ ਮਹਾਜਨ ਸੀਨੂ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਿਲ

ਨਰੋਟ ਮਹਿਰਾ, 24 ਅਪ੍ਰੈਲ (ਰਾਜ ਕੁਮਾਰੀ/ਸੁਰੇਸ਼ ਕੁਮਾਰ)-ਬਲਾਕ ਨਰੋਟ ਜੈਮਲ ਸਿੰਘ ਨਗਰ ਪੰਚਾਇਤ ਦੇ ਵਾਰਡ ਨੰ: 10 ਤੋਂ ਭਾਜਪਾ ਲਈ ਚੋਣ ਲੜ ਚੁੱਕੇ ਸੰਦੀਪ ਮਹਾਜਨ ਸੀਨੂ ਭਾਜਪਾ ਪਾਰਟੀ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਕਾਂਗਰਸ ਪਾਰਟੀ ਦੇ ਸਰਪੰਚਾਂ, ਪੰਚਾਂ, ...

ਪੂਰੀ ਖ਼ਬਰ »

ਖਰਚਾ ਅਬਜ਼ਰਵਰ ਅਦਿੱਤਿਆ ਬੀ ਵਲੋਂ ਜ਼ਿਲੇ੍ਹ ਅੰਦਰ ਗਠਿਤ ਟੀਮਾਂ ਨਾਲ ਮੀਟਿੰਗ

ਪਠਾਨਕੋਟ, 24 ਅਪ੍ਰੈਲ (ਸੰਧੂ/ਆਰ. ਸਿੰਘ)-ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰ ਅਦਿੱਤਿਆ ਬੀ ਨੇ ਜ਼ਿਲ੍ਹਾ ਪਠਾਨਕੋਟ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਨੇ 32 ਵਿਦਿਆਰਥੀਆਂ ਦੇ ਡਰਾਈਵਿੰਗ ਲਾਇਸੈਂਸ ਬਣਾਏ

ਪਠਾਨਕੋਟ, 24 ਅਪ੍ਰੈਲ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਿਕ ਟਰਾਂਸਪੋਰਟ ਦਫ਼ਤਰ ਵਿਖੇ ਕੈਂਪ ਲਗਾ ਕੇ 32 ਵਿਦਿਆਰਥੀਆਂ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾਏ ਗਏ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਸਤੀ ਰਸੋਈ 'ਚ ਰਾਸ਼ਨ ਭੇਟ ਕੀਤਾ

1ਪਠਾਨਕੋਟ, 24 ਅਪ੍ਰੈਲ (ਸੰਧੂ)-ਪਠਾਨਕੋਟ ਵਿਕਾਸ ਮੰਚ ਵਲੋਂ ਸਥਾਨਿਕ ਸਿਵਲ ਹਸਪਤਾਲ ਵਿਖੇ ਚੱਲ ਰਹੀ ਸਸਤੀ ਰਸੋਈ ਵਿਚ ਸਮਾਜ ਸੇਵਕ ਸਤੀਸ਼ ਪਾਸੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਰਾਸ਼ਨ ਭੇਟ ਕੀਤਾ ਗਿਆ | ਇਸ ਮੌਕੇ ਸਮਾਜ ਸੇਵਕ ਵਿਜੇ ਪਾਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ...

ਪੂਰੀ ਖ਼ਬਰ »

ਨਿਰੰਕਾਰੀ ਮਿਸ਼ਨ ਵਲੋਂ 492 ਯੂਨਿਟ ਖ਼ੂਨਦਾਨ

ਪਠਾਨਕੋਟ, 24 ਅਪ੍ਰੈਲ (ਚੌਹਾਨ)-ਨਿਰੰਕਾਰੀ ਸਤਿਗੁਰੂ ਮਾਤਾ ਸ਼ੁਦੀਕਸ਼ਾ ਦੇ ਮਾਰਗ ਦਰਸ਼ਨ ਹੇਠ ਪਠਾਨਕੋਟ ਨਿਰੰਕਾਰੀ ਭਵਨ ਵਿਖੇ 31ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਪਠਾਨਕੋਟ ਬਰਾਂਚ ਦੇ ਸੰਯੋਜਕ ਮਹਾਤਮਾ ਮਨੋਹਰ ਲਾਲ ਸ਼ਰਮਾ ਨੇ ਕੀਤੀ | ਕੈਂਪ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX