ਤਾਜਾ ਖ਼ਬਰਾਂ


ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  1 day ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  1 day ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  1 day ago
ਚੰਡੀਗੜ੍ਹ, 27 ਜਨਵਰੀ- 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁੱਕਦੀ ਹੈ, ਜਿਸ ਨੂੰ ਪੰਜਾਬ ਰਾਜ ਨਿਊ ਈਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ...
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  1 day ago
ਮੋਗਾ, 27 ਜਨਵਰੀ (ਗੁਰਤੇਜ ਬੱਬੀ)- ਥਾਣਾ ਨਿਹਾਲ ਸਿੰਘ ਪੁਲਿਸ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ 22 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਸੰਗਰੂਰ ਜੇਲ੍ਹ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਲੈ ਕੇ ਆਈ ਸੀ...
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  1 day ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  1 day ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  1 day ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  1 day ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  1 day ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  1 day ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  1 day ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  1 day ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  1 day ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
. . .  1 day ago
ਏਅਰ ਇੰਡੀਆ 'ਚ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, 17 ਮਾਰਚ ਤੱਕ ਲੱਗੇਗੀ ਬੋਲੀ
. . .  1 day ago
ਆਂਧਰਾ ਪ੍ਰਦੇਸ਼ ਕੈਬਨਿਟ ਦਾ ਵੱਡਾ ਫ਼ੈਸਲਾ, ਵਿਧਾਨ ਪ੍ਰੀਸ਼ਦ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਾਈ ਮੋਹਰ
. . .  1 day ago
ਬਜਟ ਤੋਂ ਪਹਿਲਾਂ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ
. . .  1 day ago
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  1 day ago
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  1 day ago
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  1 day ago
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  1 day ago
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  1 day ago
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  1 day ago
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  1 day ago
ਅੱਜ ਦਾ ਵਿਚਾਰ
. . .  1 day ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 1 hour ago
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  2 days ago
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  2 days ago
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  2 days ago
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  2 days ago
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  2 days ago
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  2 days ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  2 days ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  2 days ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਵੈਸਾਖ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਗੁਰੂਹਰਸਹਾਏ ਨੇੜੇ ਲੱਗੀ ਅੱਗ 'ਚ 100 ਏਕੜ ਕਣਕ ਤੇ 50 ਏਕੜ ਨਾੜ ਸੜ ਕੇ ਸੁਆਹ

ਗੁਰੂਹਰਸਹਾਏ, 24 ਅਪ੍ਰੈਲ (ਪਿ੍ਥਵੀ ਰਾਜ ਕੰਬੋਜ, ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਦੇ ਬਿੱਲ ਨੇੜੇ ਲੱਗੀ ਅਚਾਨਕ ਅੱਗ ਨਾਲ 100 ਏਕੜ ਕਣਕ ਅਤੇ 50 ਏਕੜ ਤੋਂ ਵੱਧ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ | ਜਾਣਕਾਰੀ ਅਨੁਸਾਰ ਦਿਨ ਦੇ ਕੋਈ 3.30 ਵਜੇ ਦੇ ਆਸ-ਪਾਸ ਸ਼ਹਿਰ ਵਾਲੇ ਪਾਸਿਉਂ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ | ਅੱਤ ਦੀ ਪੈ ਰਹੀ ਗਰਮੀ ਤੋਂ ਬਾਅਦ ਮੌਸਮ ਵਿਚ ਆਈ ਤਬਦੀਲੀ ਕਾਰਨ ਤੇਜ਼ ਹਨੇਰੀ ਚੱਲ ਪਈ, ਜਿਸ ਕਾਰਨ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਇਹ ਅੱਗ ਗੁਰੂਹਰਸਹਾਏ-ਕੁਟੀ ਸੜਕ 'ਤੇ ਜਾ ਕੇ ਰੁਕੀ | ਆਸ-ਪਾਸ ਦੇ ਕੋਈ 1000 ਤੋਂ ਵੱਧ ਮਰਦ-ਔਰਤਾਂ ਨੇ ਇਸ ਅੱਗ 'ਤੇ ਕਾਬੂ ਪਾਉਣ ਲਈ ਪੂਰੀ ਜੱਦੋ-ਜਹਿਦ ਕੀਤੀ | ਕਿਸਾਨਾਂ ਨੇ ਆਪਣੇ ਟਰੈਕਟਰ ਪਿੱਛੇ ਹੱਲ ਪਾ ਕੇ ਥੋੜ੍ਹੀ ਦੂਰ ਜਾ ਕੇ ਖੜੀ ਕਣਕ ਦੇ ਖੇਤ ਵਾਹੇ ਤਾਂ ਜਾ ਕਿ ਹੋਰ ਖੜੀ ਕਣਕ ਦੀ ਫ਼ਸਲ ਨੂੰ ਬਚਾਇਆ ਜਾ ਸਕਿਆ | ਨਿਰਾਸ਼ਾ ਦੇ ਆਲਮ 'ਚ ਖੜ੍ਹੇ ਪੀੜਤ ਕਿਸਾਨਾਂ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ, ਕਿਉਂਕਿ ਉਨ੍ਹਾਂ ਦੀ ਮੰੂਹ ਆਈ ਰੋਜ਼ੀ ਪਲਾਂ ਵਿਚ ਹੀ ਖੁੱਸ ਗਈ | ਪੀੜਤ ਕਿਸਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੇਰੇ ਖੇਤ ਵਿਚ ਕੰਬਾਈਨ ਕਟਾਈ ਕਰ ਰਹੀ ਸੀ, ਅਜੇ ਮਸਾਂ ਕੰਬਾਈਨ ਨੇ ਦੋ ਚੱਕਰ ਹੀ ਲਗਾਏ ਸਨ ਤੇ ਦੂਰ ਲੱਗੀ ਅੱਗ ਨੇ ਘੇਰ ਲਿਆ ਤੇ ਮਸਾਂ ਕੰਬਾਈਨ-ਟਰੈਕਟਰ ਬਾਹਰ ਕੱਢੇ | ਇਸ ਅੱਗ ਦੌਰਾਨ ਨਿਸ਼ਾਨ ਸਿੰਘ ਦੇ 2 ਕਿੱਲੇ, ਪਰਵਿੰਦਰ ਸਿੰਘ ਪੁੱਤਰ ਵਿਸਾਖਾ ਸਿੰਘ ਦੇ 2 ਕਿੱਲੇ, ਸਵਰਨ ਰਾਮ ਦੇ 3 ਕਿੱਲੇ, ਬੱਗੂ ਪੁੱਤਰ ਜੰਗੀਰ ਚੰਦ ਦੇ 3 ਕਿੱਲੇ, ਕੌਰ ਸਿੰਘ ਪੁੱਤਰ ਅਜੀਤ ਸਿੰਘ ਦੇ 5 ਕਿੱਲੇ, ਵੀਰੂ ਦਾ ਡੇਢ ਕਿੱਲਾ, ਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਦੇ 25 ਕਿੱਲੇ, ਬਲਵੀਰ ਸਿੰਘ ਦੇ 3 ਕਿੱਲੇ, ਪੂਰਨ ਸਿੰਘ ਪੁੱਤਰ ਗੁਰਮੁਖ ਸਿੰਘ 3 ਸਮੇਤ 100 ਏਕੜ ਕਣਕ ਅਤੇ 50 ਏਕੜ ਨਾੜ ਸੜ ਗਿਆ | ਇਸ ਮੌਕੇ ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੰੁਚੀਆਂ ਤੇ ਅੱਗ 'ਤੇ ਕਾਬੂ ਪਾਉਣ ਵਿਚ ਮਦਦ ਕੀਤੀ | ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ |
ਅਚਾਨਕ ਅੱਗ ਲੱਗਣ ਨਾਲ 4 ਏਕੜ ਕਣਕ ਤੇ ਡੇਢ ਏਕੜ ਨਾੜ ਸੜ ਕੇ ਸੁਆਹ ਮੰਡੀ ਰੋੜਾਂਵਾਲੀ, 24 ਅਪ੍ਰੈਲ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਮੀਨਿਆਂਵਾਲਾ ਅਤੇ ਢਾਣੀ ਰੇਸ਼ਮ ਸਿੰਘ ਵਿਚ ਕਣਕ ਵੱਢਣ ਵਾਲੀ ਮਸ਼ੀਨ ਤੋਂ ਅਚਾਨਕ ਅੱਗ ਲੱਗ ਜਾਣ ਕਾਰਨ ਕਰੀਬ ਚਾਰ ਏਕੜ ਕਣਕ ਅਤੇ ਕਰੀਬ ਡੇਢ ਏਕੜ ਨਾੜ ਸੜ੍ਹ ਕੇ ਸੁਆਹ ਹੋ ਗਿਆ ਹੈ | ਜਾਣਕਾਰੀ ਅਨੁਸਾਰ ਢਾਣੀ ਰੇਸ਼ਮ ਸਿੰਘ ਨਿਵਾਸੀ ਸਾਬਕਾ ਸਰਪੰਚ ਜਰਨੈਲ ਸਿੰਘ, ਬਲਵੰਤ ਸਿੰਘ, ਰੇਸ਼ਮ ਸਿੰਘ, ਬੱਗਾ ਸਿੰਘ ਪੁੱਤਰ ਫੌਜਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਸਿੰਘ ਮਸ਼ੀਨ ਨਾਲ ਕਣਕ ਵੱਢ ਰਹੇ ਸਨ, ਜਿਸ ਦੌਰਾਨ ਅਚਾਨਕ ਮਸ਼ੀਨ ਤੋਂ ਅੱਗ ਲੱਗ ਗਈ ਅਤੇ ਉਨ੍ਹਾਂ ਦੀ ਚਾਰ ਏਕੜ ਕਣਕ ਸੜ੍ਹ ਕੇ ਸੁਆਹ ਹੋ ਗਈ | ਇਸੇ ਤਰ੍ਹਾਂ ਪਿੰਡ ਮੀਨਿਆਂਵਾਲਾ ਨਿਵਾਸੀ ਗੁਰਤੇਜ ਸਿੰਘ ਪੁੱਤਰ ਪਾਲਾ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਖੇਤ ਮਸ਼ੀਨ ਨਾਲ ਕਣਕ ਵੱਢ ਰਿਹਾ ਸੀ, ਜਿਸ ਦੌਰਾਨ ਅੱਗ ਲੱਗ ਗਈ ਅਤੇ ਉਸ ਦਾ ਡੇਢ ਏਕੜ ਨਾੜ ਸੜ੍ਹ ਗਿਆ | ਅੱਗ ਦਾ ਪਤਾ ਚੱਲਦਿਆਂ ਹੀ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਆਪਣੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਅੱਗ 'ਤੇ ਕਾਬੂ ਪਾ ਲਿਆ ਅਤੇ ਜ਼ਿਆਦਾ ਨੁਕਸਾਨ ਹੋਣੋਂ ਬਚਾ ਲਿਆ ਗਿਆ | ਅੱਗ ਲੱਗਣ ਦਾ ਪਤਾ ਚੱਲਣ 'ਤੇ ਪੁਲਿਸ ਚੌਾਕੀ ਲੱਧੂਵਾਲਾ ਉਤਾੜ ਦੇ ਏ. ਐਸ. ਆਈ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅੱਗੇ ਤੋਂ ਅਲਰਟ ਰਹਿਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ | ਪੀੜਤ ਕਿਸਾਨਾਂ ਨੇ ਅਚਨਚੇਤ ਹੋਏ ਨੁਕਸਾਨ ਬਦਲੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਮੇਤ ਪੰਜਾਬ ਦੇ ਮੁੱਖ ਮੰਤਰੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ 26 ਨੂੰ ਕਾਗ਼ਜ਼ ਭਰਨਗੇ ਸੁਖਬੀਰ ਸਿੰਘ ਬਾਦਲ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਨਿੱਤਰੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 2 ਏਕੜ ਕਣਕ ਸੜੀ

ਖੂਈਆਂ ਸਰਵਰ, 24 ਅਪ੍ਰੈਲ (ਜਗਜੀਤ ਸਿੰਘ ਧਾਲੀਵਾਲ)-ਪਿੰਡ ਕਲਰਖੇੜਾ ਵਿਖੇ ਅੱਜ ਸ਼ਾਰਟ ਸਰਕਟ ਹੋਣ ਕਾਰਨ 2 ਏਕੜ ਕਣਕ ਦੀ ਫ਼ਸਲ ਸੜਕੇ ਸੁਆਹ ਹੋ ਗਈ ਹੈ | ਜਾਣਕਾਰੀ ਅਨੁਸਾਰ ਸੁਭਾਸ਼ ਪੁੱਤਰ ਆਤਮਾ ਰਾਮ ਨੇ ਦੱਸਿਆ ਕਿ ਉਹ ਖੇਤ ਵਿਚ ਕੰਮ ਕਰ ਰਿਹਾ ਸੀ ਕਿ ਕਰੀਬ 4 ਵਜੇ ਤੇਜ਼ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ

ਆਜ਼ਾਦ ਉਮੀਦਵਾਰ ਮਨੋਜ ਕੁਮਾਰ ਕੀਤੇ ਕਾਗਜ਼ ਦਾਖ਼ਲ ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅੰਦਰ ਸ਼ੁਰੂ ਹੋ ਗਈਆਂ | ਕਾਗਜ ਭਰਨ ਦੇ ਤੀਸਰੇ ਦਿਨ ਅੱਜ ਇਕ ਆਜ਼ਾਦ ਉਮੀਦਵਾਰ ਮਨੋਜ ਕੁਮਾਰ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇਸ਼ ਦੀ ਕਿਸਮਤ ਦਾ ਫ਼ੈਸਲਾ, ਜੇ ਫ਼ੈਸਲਾ ਗ਼ਲਤ ਹੋ ਗਿਆ ਤਾਂ ਦੇਸ਼ ਪਛੜ ਜਾਵੇਗਾ- ਸੁਖਬੀਰ ਸਿੰਘ ਬਾਦਲ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀ ਹਨ, ਇਨ੍ਹਾਂ ਚੋਣਾਂ ਨੇ ਦੇਸ਼ ਦੀ ਕਿਸਮਤ ਦਾ ਫ਼ੈਸਲਾ ਕਰਨਾ ਹੈ, ਜੇਕਰ ਗ਼ਲਤ ਫ਼ੈਸਲਾ ਹੋ ਗਿਆ ਤਾਂ ਅਸੀਂ ਪੰਜ ਸਾਲ ਹੋਰ ਪਿੱਛੇ ਪੈ ਜਾਵਾਂਗੇ | ਇਹ ਸ਼ਬਦ ...

ਪੂਰੀ ਖ਼ਬਰ »

ਪਿੰਡ ਪੀਰੇ ਕੇ ਉਤਾੜ ਵਿਖੇ ਹੋਈ ਲੜਾਈ 'ਚ 1 ਔਰਤ ਸਣੇ 3 ਜ਼ਖ਼ਮੀ

ਜਲਾਲਾਬਾਦ, 24 ਅਪ੍ਰੈਲ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਪੀਰੇ ਕੇ ਉਤਾੜ ਵਿਖੇ ਹੋਈ ਲੜਾਈ ਵਿਚ ਦੋਨਾਂ ਧਿਰਾਂ ਤੋਂ ਇਕ ਔਰਤ ਸਣੇ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਪਹਿਲੀ ਲੜਾਈ ਵਿਚੋਂ ਸਵਰਨ ਕੌਰ ਪਤਨੀ ਦਲੀਪ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਪੈਸੇ ਦੇ ਜ਼ੋਰ 'ਤੇ ਹੰਕਾਰੇ ਆਗੂਆਂ ਦਾ ਹੰਕਾਰ 23 ਨੂੰ ਦੇਸ਼ ਦੀ ਜਨਤਾ ਤੋੜੇਗੀ-ਘੁਬਾਇਆ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਦਾ 10 ਸਾਲ ਬੇੜਾ ਗ਼ਰਕ ਕਰਨ ਵਾਲੇ ਅੱਜ ਫਿਰ ਲੋਕਾਂ ਨੂੰ ਪੈਸੇ ਦੀ ਤਾਕਤ ਨਾਲ ਝੂਠੇ ਸਬਜ਼ਬਾਗ ਦਿਖਾ ਕੇ ਵੋਟਾਂ ਬਟੋਰਨਾ ਚਾਹੁੰਦੇ ਹਨ, ਪੰਜਾਬ ਦੇ ਲੋਕ ਹੁਣ ਬੜੇ ਜਾਗਰੂਕ ਹੋ ਚੁੱਕੇ ਹਨ ਅਤੇ ਝੂਠੇ ਵਾਅਦੇ ਕਰਨ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ 29 ਨੂੰ ਭਰਵਾਉਣਗੇ ਘੁਬਾਇਆ ਦਾ ਨਾਮਜ਼ਦਗੀ ਪੱਤਰ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ 29 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਨਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਖੇਤ 'ਚ ਪਾਣੀ ਪੀਣ ਵਾਲੀ ਇਕ ਹੋਰ ਔਰਤ ਦੀ ਇਲਾਜ ਦੌਰਾਨ ਮੌਤ

ਅਬੋਹਰ, 24 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਬੀਤੇ ਦਿਨੀਂ ਪਿੰਡ ਸਰਦਾਰਪੁਰਾ ਵਿਖੇ ਇਕ ਖੇਤ 'ਚ ਕੰਮ ਕਰ ਰਹੀਆਂ ਅੱਧੀ ਦਰਜਨ ਔਰਤਾਂ ਨੇ ਤੌੜੇ ਵਿਚ ਪਿਆ ਪਾਣੀ ਪੀ ਲਿਆ ਸੀ ਜਿਸ ਕਾਰਨ ਇਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ | ਅੱਜ ਉਨ੍ਹਾਂ ਵਿਚੋਂ ਇਕ ਹੋਰ ਔਰਤ ਦੀ ਮੌਤ ...

ਪੂਰੀ ਖ਼ਬਰ »

ਮੈਡੀਕਲ ਨਸ਼ੇ ਦੀਆਂ ਗੋਲੀਆਂ ਰੱਖਣ ਵਾਲੇ ਨੂੰ 2 ਸਾਲ ਕੈਦ, 20 ਹਜ਼ਾਰ ਜੁਰਮਾਨਾ

ਫ਼ਿਰੋਜ਼ਪੁਰ, 24 ਅਪ੍ਰੈਲ (ਰਾਕੇਸ਼ ਚਾਵਲਾ)- ਮੈਡੀਕਲ ਨਸ਼ੇ ਦੀਆਂ ਗੋਲੀਆਂ ਰੱਖਣ ਵਾਲੇ ਇਕ ਵਿਅਕਤੀ ਨੂੰ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਜ਼ਿਲ੍ਹਾ ਅਦਾਲਤ ਨੇ 2 ਸਾਲ ਕੈਦ ਦੀ ਸਜਾ ਸੁਣਾਈ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ ਪੁਲਿਸ ਸਾਥੀਆਂ ਨਾਲ ...

ਪੂਰੀ ਖ਼ਬਰ »

ਹੈਰੋਇਨ ਸਮੇਤ 1 ਕਾਬੂ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ੂ ਗਿ੍ਫ਼ਤਾਰ ਕੀਤਾ ਹੈ | ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਰਾਣਾ ਮੋੜ 'ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਕੀਤੀ ਛੇੜ-ਛਾੜ-ਮਾਮਲਾ ਦਰਜ

ਤਲਵੰਡੀ ਭਾਈ, 24 ਅਪ੍ਰੈਲ (ਰਵਿੰਦਰ ਸਿੰਘ ਬਜਾਜ)- ਥਾਣਾ ਘੱਲ ਖ਼ੁਰਦ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਕ ਔਰਤ ਵਲੋਂ ਆਪਣੀ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਅਸ਼ਲੀਲ ਹਰਕਤਾਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਭਰੇ ਬਾਜ਼ਾਰ ਦਿੱਲੀ ਗੇਟ 'ਚ ਚੱਲੀ ਗੋਲੀ, ਦੋ ਜ਼ਖ਼ਮੀ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਭੀੜ-ਭੜੱਕੇ ਵਾਲੇ ਖੇਤਰ ਦਿੱਲੀ ਗੇਟ ਫ਼ਿਰੋਜ਼ਪੁਰ ਸ਼ਹਿਰ ਅੰਦਰ ਇਕ ਮਾਮੂਲੀ ਤਕਰਾਰ ਬਾਅਦ ਕੁਝ ਲੋਕਾਂ ਵਲੋਂ ਗੋਲੀ ਚਲਾ ਦੇਣ ਦੀ ਘਟਨਾ ਨਾਲ ਜਿੱਥੇ ਦੋ ਵਿਅਕਤੀ ਜ਼ਖ਼ਮੀ ਹੋ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਤੇ ਟਕਸਾਲੀ ਕਾਂਗਰਸੀ ਦੇਸ ਰਾਜ ਜੰਡਵਾਲੀਆ ਸਾਥੀਆਂ ਨਾਲ ਅਕਾਲੀ ਦਲ 'ਚ ਸ਼ਾਮਿਲ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ, ਜਦੋਂ ਪਿਛਲੇ 30 ਸਾਲਾਂ ਤੋਂ ਬਲਾਕ ਕਾਂਗਰਸ ਕਮੇਟੀ ਫ਼ਾਜ਼ਿਲਕਾ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਘੁਬਾਇਆ ਨੇ ਚੋਣ ਸਰਗਰਮੀਆਂ ਵਿੱਢਦਿਆਂ ਕੀਤੀ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਵਲੋਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਐਲਾਨੇ ਗਏ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਚੋਣ ਸਰਗਰਮੀਆਂ ਵਿੱਢਦਿਆਂ ਸਭ ਤੋਂ ਪਹਿਲਾਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ | ਅੱਜ ਘੁਬਾਇਆ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਪ੍ਰਧਾਨ ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

ਫ਼ਿਰੋਜ਼ਸ਼ਾਹ, 24 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)- ਆਮ ਆਦਮੀ ਨੇ ਗੁਰਪ੍ਰੀਤ ਸਿੰਘ ਉਰਫ਼ ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ ਨੂੰ ਲੋਕ ਨੇਤਾ ਬਣਾਇਆ | ਆਮ ਆਦਮੀ ਪਾਰਟੀ ਦੀ ਸੂਬਾ ਅਤੇ ਕੇਂਦਰੀ ਲੀਡਰਸ਼ਿਪ ਨੇ ਧਿਆਨ ਵਿਚ ਉਨ੍ਹਾਂ ਦੀ ਹਰ ਸਰਗਰਮੀ ਨੂੰ ਗਹੁ ਨਾਲ ...

ਪੂਰੀ ਖ਼ਬਰ »

ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਦਾਅਵਾ ਕੀਤਾ ਹੈ ਕਿ ਉਹ ਰਾਜਨੀਤੀ 'ਚ ਲੋਕਾਂ ਦੀ ਸੇਵਾ ਭਾਵਨਾ ਨਾਲ ਆਏ ਸਨ ਜੋ ਅੱਜ ਤੱਕ ਉਨ੍ਹਾਂ ਨੇ ਪੂਰੀ ਨਿਭਾਈ ਹੈ ਤੇ ਅੱਗੇ ...

ਪੂਰੀ ਖ਼ਬਰ »

ਸੁਖਬੀਰ ਦੀ ਆਮਦ ਸਬੰਧੀ ਅਕਾਲੀ-ਭਾਜਪਾ ਆਗੂਆਂ ਵਲੋਂ ਸ਼ਹਿਰੀ ਹਲਕੇ 'ਚ ਮੀਟਿੰਗਾਂ ਜਾਰੀ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਬਣਾਏ ਜਾਣ 'ਤੇ ਵਰਕਰਾਂ 'ਚ ਉਤਸ਼ਾਹ ਸਮਾਇਆ ਨਹੀਂ ਜਾ ਰਿਹਾ | ਇਸੇ ਚੋਣ ਪ੍ਰਚਾਰ 'ਚ ਪਿਛਲੇ ਇਕ ਮਹੀਨੇ ਤੋਂ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਜਿੰਦੂ ਵਲੋਂ ਵਿੱਢੀ ਚੋਣ ਪ੍ਰਚਾਰ ਮੁਹਿੰਮ ਨੂੰ ਵੱਡਾ ਹੁੰਗਾਰਾ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਹਲਕਾ ਦਿਹਾਤੀ 'ਚ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਵਿੱਢੀ ਚੋਣ ਪ੍ਰਚਾਰ ਮੁਹਿੰਮ ਨੂੰ ਉਦੋਂ ਵੱਡਾ ਬਲ ਮਿਲਿਆ, ਜਦੋਂ ਕਿ ਬਸਤੀ ਖੰਘਰਾਂ ਵਾਲੀ ਤੋਂ ਸਾਬਕਾ ਸਰਪੰਚ ਸਵ: ਪ੍ਰੀਤਮ ਸਿੰਘ ਦੇ ਬੇਟੇ ...

ਪੂਰੀ ਖ਼ਬਰ »

ਰਾਜਸੀ ਪਾਰਟੀਆਂ ਵਲੋਂ ਫੈਡਰੇਸ਼ਨ ਮਹਿਤਾ ਆਗੂਆਂ ਦਾ ਵੋਟ ਬੈਂਕ ਹਥਿਆਉਣ ਦੇ ਯਤਨ

ਫ਼ਿਰੋਜ਼ਪੁਰ, 24 ਅਪ੍ਰੈਲ (ਤਪਿੰਦਰ ਸਿੰਘ)- ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਉਪਰੰਤ ਲਗਪਗ ਸਾਰੀਆਂ ਹੀ ਪਾਰਟੀਆਂ ਨੇ ਆਪੋ-ਆਪਣੀਆਂ ਸਰਗਰਮੀਆਂ ਅਰੰਭ ਕਰ ਦਿੱਤੀਆਂ ਹਨ, ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਮੁੱਖ ਮੁਕਾਬਲਾ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਸ਼ਾਨਾਮਈ ਜਿੱਤ ਲਈ ਫੈਡਰੇਸ਼ਨ ਗਰੇਵਾਲ ਨਿਭਾਏਗੀ ਅਹਿਮ ਭੂਮਿਕਾ- ਵਿਰਕ, ਸੇਖੋਂ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਲੋਕ ਸਭਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਖ਼ੁਦ ਚੋਣ ਲੜਨ ਦੇ ਐਲਾਨ ਨੇ ਜਿੱਥੇ ਸਮੁੱਚੇ ਹਲਕੇ ਦੇ ਅਕਾਲੀ ਵਰਕਰਾਂ 'ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ, ਉੱਥੇ ...

ਪੂਰੀ ਖ਼ਬਰ »

ਸੁਖਬੀਰ ਅੱਜ ਕਰਨਗੇ ਹਲਕਾ ਬੱਲੂਆਣਾ 'ਚ ਚੋਣ ਜਲਸਿਆਂ ਨੂੰ ਸੰਬੋਧਨ

ਅਬੋਹਰ, 24 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਸੁਖਬੀਰ ਸਿੰਘ ਬਾਦਲ ਅੱਜ 25 ਅਪ੍ਰੈਲ ਨੂੰ ਹਲਕਾ ਬੱਲੂਆਣਾ ਵਿਚ ਚੋਣ ਪ੍ਰਚਾਰ ਕਰਨਗੇ | ਇਸ ਦੌਰਾਨ ਉਹ ਹਲਕੇ ਦੇ 4 ਥਾਵਾਂ 'ਤੇ ਵਰਕਰਾਂ ਨੂੰ ...

ਪੂਰੀ ਖ਼ਬਰ »

ਮਿੰਟੂ ਗਿੱਲ ਵਲੋਂ ਨੌਜਵਾਨਾਂ ਨਾਲ ਬੈਠਕ

ਗੁਰੂਹਰਸਹਾਏ, 24 ਅਪ੍ਰੈਲ (ਹਰਚਰਨ ਸਿੰਘ ਸੰਧੂ)- ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਨਿੱਜੀ ਸਕੱਤਰ ਐਡਵੋਕੇਟ ਅਰਵਿੰਦਰ ਜੀਤ ਸਿੰਘ ਮਿੰਟੂ ਗਿੱਲ ਵਲੋਂ ਗੁਰੂਹਰਸਹਾਏ ਵਿਖੇ ਯੂਥ ...

ਪੂਰੀ ਖ਼ਬਰ »

93 ਸ਼ਰਾਬ ਦੀਆਂ ਬੋਤਲਾਂ ਸਮੇਤ ਪੰਜ ਗਿ੍ਫ਼ਤਾਰ

ਫ਼ਿਰੋਜ਼ਪੁਰ, 24 ਅਪ੍ਰੈਲ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਨੇ ਪਿਛਲੇ 24 ਘੰਟਿਆਂ 'ਚ ਸ਼ਰਾਬ ਦੇ ਨਾਜਾਇਜ਼ ਧੰਦਾ ਕਰਨ ਵਾਲੇ ਪੰਜ ਤਸਕਰਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਦੇ ਕਬਜ਼ੇ 'ਚੋਂ 93 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਤੇਜ਼ ਝੱਖੜ ਤੇ ਹਨੇਰੀ ਆਉਣ ਕਾਰਨ ਦਰੱਖ਼ਤ ਡਿੱਗਿਆ

ਮਖੂ, 24 ਅਪ੍ਰੈਲ (ਵਰਿੰਦਰ ਮਨਚੰਦਾ)- ਅਚਾਨਕ ਆਏ ਤੇਜ਼ ਝੱਖੜ ਤੇ ਹਨੇਰੀ ਕਾਰਨ ਉੱਡਦੀ ਮਿੱਟੀ ਦੀ ਧੂੜ ਕਾਰਨ ਸੜਕਾਂ ਦੇ ਚੱਲਦੇ ਰਾਹਗੀਰਾਂ ਨੂੰ ਕੁਝ ਵੀ ਦਿਖਾਈ ਨਾ ਦੇਣ ਕਾਰਨ ਕੁਝ ਸਮੇਂ ਲਈ ਆਵਾਜਾਈ ਰੁਕ ਗਈ | ਇਸੇ ਤਰ੍ਹਾਂ ਹੀ ਦਾਣਾ ਮੰਡੀ ਮਖੂ 'ਚ ਵੀ ਹਨੇਰੀ 'ਤੇ ਤੇਜ਼ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਸਿਆਸੀ ਧਿਰਾਂ ਦੇ ਯੂਥ ਵਿੰਗ ਠੰਢੇ

ਅਬੋਹਰ, 24 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਲੋਕ ਸਭਾ ਚੋਣਾਂ ਪੂਰੇ ਜ਼ੋਰਾਂ ਸ਼ੋਰਾ ਨਾਲ ਚੱਲ ਰਹੀਆਂ ਹਨ | ਇਨ੍ਹਾਂ ਚੋਣਾਂ ਦੌਰਾਨ ਸਾਰੀਆਂ ਸਿਆਸੀ ਧਿਰਾਂ ਵਲੋਂ ਪੂਰਾ ਜ਼ੋਰ ਵੀ ਲਾਇਆ ਜਾ ਰਿਹਾ ਹੈ | ਪਰ ਹੁਣ ਤੱਕ ਦੀ ਜੇਕਰ ਪੜਚੋਲ ਕਰੀਏ ਤਾਂ ਸਾਰੀਆਂ ਪਾਰਟੀਆਂ ...

ਪੂਰੀ ਖ਼ਬਰ »

ਭੰਗਾਲੀ, ਹਰਭਗਵਾਨ ਗਿੱਲ, ਬਲਰਾਜ ਸਿੰਘ ਲੱਲੇ ਤੇ ਗਗਨ ਹਰਾਜ ਜ਼ੋਨ ਇੰਚਾਰਜ ਨਿਯੁਕਤ

ਤਲਵੰਡੀ ਭਾਈ, 24 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਅਕਾਲੀ ਦਲ (ਬਾਦਲ) ਵਲੋਂ ਹੇਠਲੇ ਪੱਧਰ ਤੱਕ ਜਥੇਬੰਦਕ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਅੰਤਰਗਤ ਨਰੈਣਗੜ੍ਹ ਜ਼ੋਨ ਦੀ ਇਕਾਈ ਦਾ ਗਠਨ ਕਰਦੇ ਹੋਏ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਕੋਰ ਕਮੇਟੀ ਮੈਂਬਰ ਬੂਟਾ ਸਿੰਘ ਭੁੱਲਰ ਸਤੀਏ ਵਾਲਾ ਨੇ ਲਿਆ ਸਾਬਕਾ ਵਿਧਾਇਕ ਜਿੰਦੂ ਤੋਂ ਅਸ਼ੀਰਵਾਦ

ਫ਼ਿਰੋਜ਼ਪੁਰ, 24 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਯੂਥ ਅਕਾਲੀ ਦਲ ਬਾਦਲ ਦੇ ਨਵ-ਨਿਯੁਕਤ ਕੋਰ ਕਮੇਟੀ ਮੈਂਬਰ ਬੂਟਾ ਸਿੰਘ ਭੁੱਲਰ ਸਤੀਏ ਵਾਲਾ ਨੇ ਪਾਰਟੀ ਵਲੋਂ ਮਿਲੇ ਵੱਡੇ ਮਾਣ ਸਨਮਾਨ ਵਜੋਂ ਧੰਨਵਾਦ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX