ਤਾਜਾ ਖ਼ਬਰਾਂ


ਜਸਟਿਨ ਟਰੂਡੋ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕੋਰੋਨਾ ਵਾਇਰਸ ਤੋਂ ਹੋਏ ਠੀਕ
. . .  1 day ago
ਪਠਾਨਕੋਟ, 29 ਮਾਰਚ (ਸੰਧੂ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਜੋ ਕਿ ਕਰੋਨਾ ਵਾਇਰਸ ਤੋਂ ਪੀੜਤ ਸਨ, ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ...
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ
. . .  1 day ago
ਅੰਮ੍ਰਿਤਸਰ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ ਦੂਸਰੀ ਮੌਤ ਹੋਣ ਦੀ ਖਬਰ ਹੈ। 60-65 ਸਾਲਾ ਮ੍ਰਿਤਕ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਅੱਜ ਸ਼ਾਮ ਦਮ ਤੋੜਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਰਿਹਾ ਸੀ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ।
ਮਾਹਿਲਪੁਰ ਦੇ 2 ਪਿੰਡ ਕੀਤੇ ਗਏ ਸੀਲ
. . .  1 day ago
ਮਾਹਿਲਪੁਰ, 29 ਮਾਰਚ (ਦੀਪਕ ਅਗਨੀਹੋਤਰੀ) - ਕੋਰੋਨਾ ਵਾਇਰਸ ਦੇ ਚਲਦੇ ਪਿੰਡ ਭੂਨੋ ਵਿਚ 15 ਸ਼ੱਕੀ ਮਰੀਜ਼ਾਂ ਦੇ ਕੀਤੇ ਕੋਰੋਨਾ ਟੈਸਟ ਤੋਂ ਬਾਅਦ ਇਤਿਹਾਤ ਵਜੋਂ ਪ੍ਰਸ਼ਾਸਨ ਨੇ ਬਲਾਕ ਮਾਹਿਲਪੁਰ ਦੇ ਪਿੰਡ ਭੂਨੋ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ...
ਕਰੋਨਾ ਵਾਇਰਸ ਦੇ 291 ਸੈਂਪਲ ਆਏ ਨੈਗੇਟਿਵ ਆਏ - ਡੀ.ਸੀ ਨਵਾਂਸ਼ਹਿਰ
. . .  1 day ago
ਬੰਗਾ, 29 ਮਾਰਚ-(ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ 'ਚੋਂ ਕੋਵਿਡ-19 ਦੇ ਲਏ ਗਏ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 352 ਸੈਂਪਲ...
ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ - ਸਿਵਲ ਸਰਜਨ ਹੁਸ਼ਿਆਰਪੁਰ
. . .  1 day ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰ ਪਾਲ਼ ਸਿੰਘ) - ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕੋਈ ਨਵਾਂ ਮਰੀਜ਼ ਪਾਜ਼ੀਟਿਵ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 144 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 72 ਦੀ ਰਿਪੋਰਟ...
ਨੈਗੇਟਿਵ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮ੍ਰਿਤਕ ਮਹਿਲਾ ਦੀ ਰਿਪੋਰਟ
. . .  1 day ago
ਬਰਨਾਲਾ, 29 ਮਾਰਚ (ਧਰਮਪਾਲ ਸਿੰਘ) - ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਪਰਵਾਸੀ ਔਰਤ ਦੀ ਮੌਤ ਦੇ ਮਾਮਲੇ ਵਿਚ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਪਸ਼ਟ ਕੀਤਾ...
ਲੁਧਿਆਣਾ 'ਚ ਕੋਰੋਨਾ ਦੇ 66 ਕੇਸ ਆਏ ਨੈਗੇਟਿਵ - ਡੀ.ਸੀ
. . .  1 day ago
ਲੁਧਿਆਣਾ, 29 ਮਾਰਚ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਤੋਂ 93 ਸੈਂਪਲ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ ਇੱਕ...
ਸੰਕਟ ਪੈਰੋਲ ਤਹਿਤ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੂਜੇ ਦਿਨ ਰਿਹਾਅ ਕੀਤੇ 76 ਕੈਦੀ ਅਤੇ ਹਵਾਲਾਤੀ
. . .  1 day ago
ਫ਼ਿਰੋਜ਼ਪੁਰ, 29 ਮਾਰਚ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਤੇ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਦੀ ਮਾਰ ਤੋਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਬਚਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤਹਿਤ ਅੱਜ ਦੂਜੇ ਦਿਨ ਵੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਮਾਮਲਿਆਂ ਦੀ ਪੁਸ਼ਟੀ
. . .  1 day ago
ਜਲੰਧਰ, 29 ਮਾਰਚ (ਚਿਰਾਗ਼ ਸ਼ਰਮਾ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 977 ਨਮੂਨੇ ਲਏ ਗਏ...
ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ 'ਤੇ ਛਡਿਆ ਜਾਵੇਗਾ
. . .  1 day ago
ਅੰਮ੍ਰਿਤਸਰ, 29 ਮਾਰਚ (ਰਾਜੇਸ਼ ਕੁਮਾਰ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੀਆ ਜੇਲ੍ਹਾਂ 'ਚ ਬੰਦ 6000 ਦੇ ਕਰੀਬ,,,,
ਕੋਵਿਡ ਰਾਹਤ ਫ਼ੰਡ ਲਈ ਪ੍ਰਾਈਵੇਟ ਸਕੂਲਾਂ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਭੇਟ
. . .  1 day ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)- ਕੋਰੋਨਾਵਾਇਰਸ ਖ਼ਿਲਾਫ਼ ਲੜੀ ਜਾ ਰਹੀ ਇਸ ਜੰਗ 'ਚ ਪ੍ਰਾਈਵੇਟ ਸਕੂਲ...
ਰਾਮਨਗਰ ਸੈਣੀਆਂ ਦੇ ਕੋਰੋਨਾ ਪਾਜੀਟਿਵ ਲੜਕੇ ਦੇ ਪਰਿਵਾਰਕ 14 ਮੈਂਬਰਾਂ ਦਾ ਟੈੱਸਟ ਆਇਆ ਨੈਗੇਟਿਵ
. . .  1 day ago
ਘਨੌਰ, 29 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਨੇਪਾਲ ਤੋਂ ਵਾਪਸ ਪਰਤੇ ਰਾਮਨਗਰ ਸੈਣੀਆਂ (ਸ਼ੰਭੂ, ਪਟਿਆਲਾ) ਦੇ 21 ਸਾਲਾਂ ਦੇ...
ਦਿਮਾਗ਼ ਤੋ ਕਮਜ਼ੋਰ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਕਰੋਨਾ ਤੋ ਡਰੇ ਆਪਣਿਆ ਨੇ ਹੀ ਬਣਾਈ ਦੂਰੀ
. . .  1 day ago
ਮਾਛੀਵਾੜਾ ਸਾਹਿਬ 28 ਮਾਰਚ (ਮਨੋਜ ਕੁਮਾਰ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਡਰ ਕਿਸ ਕਦਰ ਆਮ ਲੋਕਾਂ ਦੇ ਜਹਿਨ ...
ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ
. . .  1 day ago
ਮਾਨਸਾ, 29 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਦੇ ਜੰਮਪਲ ਉੱਘੇ ਪੰਜਾਬੀ ਗਾਇਕ ਤੇ ਅਦਾਕਾਰ....
ਸਿਹਤ ਵਿਭਾਗ ਨੇ ਕਲਕੱਤਾ ਤੋਂ ਮਹਿਲ ਕਲਾਂ ਪਰਤੇ 6 ਟਰੱਕ ਡਰਾਈਵਰ ਕੀਤੇ ਇਕਾਂਤਵਾਸ
. . .  1 day ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਸਿਹਤ ਵਿਭਾਗ ਮਹਿਲ...
ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਨਾ ਕੱਟੀ ਜਾਵੇ ਵਰਕਰਾਂ ਦੀ ਤਨਖ਼ਾਹ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕੈਪਟਨ ਨੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਸਨਅਤਕਾਰਾਂ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਕਰਫ਼ਿਊ ਦੇ ਚੱਲਦਿਆਂ ਪੰਜਾਬ 'ਚ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
. . .  1 day ago
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 106 ਹੋਰ ਮਾਮਲੇ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  1 day ago
ਅਜਨਾਲਾ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
. . .  1 day ago
ਨੇਪਾਲ ਨੇ 15 ਅਪ੍ਰੈਲ ਤੱਕ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਮੁਲਤਵੀ
. . .  1 day ago
ਕੋਰੋਨਾ ਵਾਇਰਸ ਸਬੰਧੀ ਅਫ਼ਵਾਹ ਫੈਲਾਉਣ ਵਾਲੇ 'ਤੇ ਪਰਚਾ ਦਰਜ
. . .  1 day ago
ਐੱਸ.ਡੀ.ਐੱਮ.ਸ਼ਾਹਕੋਟ ਵੱਲੋਂ ਮੈਡੀਕਲ ਸਟੋਰ ਮਾਲਕਾਂ ਨੂੰ ਦੁਕਾਨਾਂ ਅੱਗੇ ਨਿਸ਼ਾਨ ਲਗਾਉਣ ਦੀ ਕੀਤੀ ਹਦਾਇਤ
. . .  1 day ago
ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਤੇ ਸ਼ਹਿਰ 'ਚ ਫਸੇ ਲੋਕਾਂ ਨੂੰ ਦੋ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਗਿਆ ਜੰਮੂ
. . .  1 day ago
ਗੁਰਦੁਆਰਾ ਸਾਹਿਬ ਮੇਨ ਗੇਟ ਨੂੰ ਲਾਇਆ ਤਾਲਾ
. . .  1 day ago
ਬੀ.ਐੱਸ.ਐਫ ਵੱਲੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਡੀ.ਸੀ ਜਲੰਧਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਜਮ੍ਹਾ ਕਰਵਾਉਣ ਦੀ ਅਪੀਲ
. . .  1 day ago
ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਕਾਰਖ਼ਾਨੇ ਚਲਾਉਣ ਦਾ ਫ਼ੈਸਲਾ
. . .  1 day ago
ਡੀ.ਸੀ. ਜਲੰਧਰ ਵੱਲੋਂ ਫ਼ਲਾਂ ਤੇ ਸਬਜੀਆਂ ਦੇ ਭਾਅ ਤੈਅ, ਸੂਚੀ ਜਾਰੀ
. . .  1 day ago
ਸਰ੍ਹੋਂ ਦੀ ਫ਼ਸਲ ਦੀ ਕਟਾਈ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਿੰਮੀਦਾਰਾਂ ਨੂੰ ਦਿੱਤੀ ਢਿੱਲ
. . .  1 day ago
ਕਰਫ਼ਿਊ ਦੌਰਾਨ ਮੁਲਾਜ਼ਮ ਨੂੰ ਮੰਦੀ ਸ਼ਬਦਾਵਲੀ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਦੋਸ ਇਕ ਖ਼ਿਲਾਫ਼ ਮੁਕੱਦਮਾ ਦਰਜ
. . .  1 day ago
ਮੈਡੀਕਲ ਵੀਜ਼ਾ 'ਤੇ ਭਾਰਤ 'ਚ ਆਏ 5 ਪਾਕਿ ਨਾਗਰਿਕ ਪਰਤੇ ਆਪਣੇ ਮੁਲਕ
. . .  1 day ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਸਵੇਰੇ 3 ਘੰਟੇ ਲਈ ਖੁੱਲ੍ਹਣਗੀਆਂ ਕਰਿਆਨੇ ਦੀਆਂ ਦੁਕਾਨਾਂ
. . .  1 day ago
ਮੁੰਬਈ ਵਿਚ 40 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਮਹਾਰਾਸ਼ਟਰ ਵਿਚ 7ਵੀਂ ਮੌਤ
. . .  1 day ago
ਸਰਹੱਦੀ ਖੇਤਰ ਦੇ ਪਿੰਡਾਂ ਦਾ ਅਧਿਕਾਰੀਆਂ ਵਲੋਂ ਦੌਰਾ
. . .  1 day ago
ਗੁਰੂ ਹਰ ਸਹਾਏ ਹਲਕੇ ਦੇ ਸਮੂਹ ਪਿੰਡਾਂ ਵਿਚ ਪੰਚਾਇਤਾਂ ਨੇ ਕੀਤੀ ਸੈਨੇਟਾਈਜ਼ਰ ਸਪਰੇਅ
. . .  1 day ago
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ 37 ਕੈਦੀ ਰਿਹਾਅ
. . .  1 day ago
ਅਧਿਕਾਰੀਆਂ ਵਲੋਂ ਘਰ-ਘਰ ਜਾ ਕੇ ਵੰਡਿਆ ਗਿਆ ਰਾਸ਼ਨ
. . .  1 day ago
ਪ੍ਰਸੋਨਲ ਵਿਭਾਗ ਵਲੋਂ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਪੱਤਰ ਜਾਰੀ
. . .  1 day ago
ਪਤਨੀ ਨੂੰ ਮੰਜੇ ਦੇ ਪਾਵੇ ਨਾਲ ਕੁੱਟ ਕੁੱਟ ਕੇ ਮਾਰਿਆ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਭੱਜਣ ਦੀ ਝੂਠੀ ਅਫ਼ਵਾਹ ਨੇ ਲੋਕਾਂ 'ਚ ਫੈਲਾਈ ਦਹਿਸ਼ਤ
. . .  1 day ago
ਕੋਰੋਨਾ ਤੋਂ ਬੱਚਣ ਲਈ ਪਿੰਡ ਜਾ ਰਹੇ ਵਿਅਕਤੀ ਦੀ 200 ਕਿੱਲੋਮੀਟਰ ਪੈਦਲ ਚੱਲਣ ਕਾਰਨ ਹੋਈ ਮੌਤ
. . .  1 day ago
ਕਰਫ਼ਿਊ ਦੌਰਾਨ ਘਰਾਂ 'ਚ ਬੰਦ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਫ਼ਿਲਮੀ ਅਭਿਨੇਤਰੀ ਸੋਨੀਆ ਮਾਨ
. . .  1 day ago
ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕੋਰੋਨਾ ਨੂੰ ਹਰਾਉਣ ਵਾਲਿਆਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਪ੍ਰਧਾਨ ਮੰਤਰੀ ਮੋਦੀ
. . .  1 day ago
ਕੁੱਝ ਲੋਕ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ : ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ :ਵਾਇਰਸ ਇਨਸਾਨਾਂ ਨੂੰ ਮਾਰਨ ਦੀ ਜ਼ਿੱਦ ਲਈ ਬੈਠਾ ਹੈ
. . .  1 day ago
'ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਅਸੀਂ ਜਿੱਤਾਂਗੇ ਲੜਾਈ
. . .  1 day ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ
. . .  1 day ago
ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਦੇ ਜਰੀਏ ਲੋਕਾਂ ਨੂੰ ਕਰ ਰਹੇ ਹਨ ਸੰਬੋਧਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਵੈਸਾਖ ਸੰਮਤ 551

ਬਠਿੰਡਾ /ਮਾਨਸਾ

ਵੱਖ-ਵੱਖ ਥਾਵਾਂ 'ਤੇ ਕਈ ਏਕੜ ਕਣਕ ਸੜ ਕੇ ਸੁਆਹ

ਲਹਿਰਾ ਮੁਹੱਬਤ, 24 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਅੱਜ ਬਾਅਦ ਦੁਪਹਿਰ ਪਿੰਡ ਬਾਠ ਵਾਲੇ ਖੇਤਾਂ 'ਚ 3 ਕਿਸਾਨਾਂ ਦੇ ਖੇਤ 'ਚ ਅੱਗ ਲੱਗਣ ਕਾਰਨ 2 ਏਕੜ ਕਣਕ ਤੇ 8 ਏਕੜ ਨਾੜ ਨੂੰ ਅੱਗ ਲੱਗੀ | ਜਾਣਕਾਰੀ ਅਨੁਸਾਰ ਲਹਿਰਾ ਮੁਹੱਬਤ ਥਰਮਲ ਨਾਲ ਲੱਗਦੇ ਖੇਤਾਂ 'ਚ ਪੀੜ੍ਹਤ ਕਿਸਾਨਾਂ ਅਨੁਸਾਰ ਮੇਨ ਟਾਵਰ ਦੀਆਂ ਲਾਈਨਾਂ ਤੋਂ ਬਾਅਦ ਦੁਪਹਿਰ ਸ਼ਾਟ ਸਰਕਟ ਹੋਣ ਨਾਲ ਅੱਗ ਲੱਗੀ | ਕਿਸਾਨ ਜਗਜੀਤ ਸਿੰਘ ਪੁੱਤਰ ਹਰੀਚੰਦ ਸਿੰਘ ਡੇਢ ਏਕੜ ਕਣਕ ਤੇ 5 ਏਕੜ ਨਾੜ, ਕਿਸਾਨ ਗੁਰਚਰਨ ਸਿੰਘ ਦੇ 3 ਏਕੜ ਕਣਕ ਦਾ ਨਾੜ ਤੇ ਕਿਸਾਨ ਰਾਜਬਹਾਦਰ ਸਿੰਘ ਪੁੱਤਰ ਬਲਜੀਤ ਸਿੰਘ ਦਾ ਅੱਧਾ ਏਕੜ ਕਣਕ ਸੜ ਗਈ ਹੈ | ਇਸ ਸਮੇਂ ਥਰਮਲ ਲਹਿਰਾ ਮੁਹੱਬਤ ਦੀ ਫਾਇਰ ਬਿ੍ਗੇਡ ਟੀਮ ਤੇ ਪਿੰਡ ਵਾਸੀਆਂ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ | ਇਸ ਮੌਕੇ ਭੁੱਚੋ ਚੌਕੀ ਦੇ ਮੁਲਾਜ਼ਮ ਵੀ ਪੁੱਜੇ |
ਅੱਗ ਨਾਲ 12 ਏਕੜ ਖੜੀ ਕਣਕ ਸੜੀ
ਨਥਾਣਾ, (ਗੁਰਦਰਸ਼ਨ ਲੁੱਧੜ)-ਪਿੰਡ ਬੁਰਜ ਡੱਲਾ ਦੀ ਦਿਸ਼ਾ ਵੱਲ ਨਾਥਪੁਰਾ ਦੇ ਖੇਤਾਂ ਵਿਚ ਲੱਗੀ ਅੱਗ ਕਾਰਨ 12 ਏਕੜ ਕਣਕ ਦੀ ਖੜੀ ਫ਼ਸਲ ਸੜ ਗਈ ਹੈ | ਪਿੰਡ ਗੰਗਾ ਦੇ ਕਿਸਾਨ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਨੇ ਪਿੰਡ ਨਾਥਪੁਰਾ ਦੇ ਜ਼ਿਮੀਂਦਾਰ ਲਾਭ ਸਿੰਘ ਤੋਂ ਜ਼ਮੀਨ ਠੇਕੇ 'ਤੇ ਲੈ ਕੇ ਇਹ ਕਣਕ ਬੀਜੀ ਸੀ | ਅੱਜ ਕਣਕ ਦੀ ਪਿਛਲੇ ਪਹਿਰ ਕੰਬਾਈਨ ਨਾਲ ਵਾਢੀ ਕੀਤੀ ਜਾਣੀ ਸੀ, ਪਰ ਕਿਸੇ ਕਾਰਨ ਲੱਗੀ ਇਸ ਅੱਗ ਦੇ ਦੁਪਹਿਰ 2 ਵਜੇ ਦੇ ਕਰੀਬ ਇਨ੍ਹਾਂ ਖੇਤਾਂ ਵਿਚ ਭਾਂਬੜ ਨਜ਼ਰ ਆਏ, ਜਿਸ ਨੂੰ ਦੇਖਦਿਆਂ ਪਿੰਡ ਗੰਗਾ, ਨਾਥਪੁਰਾ ਅਤੇ ਬੁਰਜ ਡੱਲਾ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪਹੰੁਚੇ ਲੋਕਾਂ ਨੇ ਅੱਗ ਦੇ ਭਾਂਬੜਾਂ 'ਤੇ ਕਾਬੂ ਪਾ ਲਿਆ ਅਤੇ ਸੈਂਕੜੇ ਏਕੜ ਹੋਰ ਕਣਕ ਸੜਨ ਤੋਂ ਬਚਾਅ ਹੋ ਗਿਆ | ਇਨ੍ਹਾਂ ਖੇਤਾਂ ਵਿਚ ਮੌਜੂਦ ਕਿਸਾਨਾਂ ਕੌਰ ਸਿੰਘ, ਬਲਕਰਨ ਸਿੰਘ, ਦੇਵ ਸਿੰਘ, ਸ਼ਮਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਜੋ ਲਗਪਗ 12 ਏਕੜ ਕਣਕ ਅੱਗ ਨਾਲ ਸੜੀ ਹੈ, ਉਹ ਕਾਫ਼ੀ ਭਾਰੀ ਅਤੇ ਵੱਧ ਝਾੜ ਦੀ ਉਮੀਦ ਵਾਲੀ ਸੀ, ਅੰਦਾਜ਼ੇ ਅਨੁਸਾਰ ਉਕਤ ਕਿਸਾਨ ਦਾ ਤਕਰੀਬਨ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਗ ਨਾਲ ਹੋਏ ਇਸ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ |
ਪਿੰਡ ਰਾਜਗੜ੍ਹ ਵਿਖੇ 20-25 ਏਕੜ ਟਾਂਗਰ ਨੂੰ ਅੱਗ ਲੱਗੀ
ਭਾਈ ਰੂਪਾ, (ਵਰਿੰਦਰ ਲੱਕੀ)- ਅੱਜ ਦੇਰ ਸ਼ਾਮ ਨੇੜਲੇ ਪਿੰਡ ਰਾਜਗੜ੍ਹ ਵਿਖੇ ਰਾਜਗੜ੍ਹ-ਦੁੱਲੇਵਾਲਾ ਲਿੰਕ ਸੜਕ 'ਤੇ ਡੇਰਾ ਸਲਾਬਤਪੁਰਾ ਦੇ ਪਿਛਲੇ ਪਾਸੇ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗਣ ਕਾਰਨ 25 ਏਕੜ ਦੇ ਕਰੀਬ ਨਾੜ ਸੜਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ¢ ਅੱਗ ਕਾਰਨ ਕੁਝ ਕਣਕ ਵੀ ਸੜਨ ਦੀ ਸੂਚਨਾ ਹੈ, ਪ੍ਰੰਤੂ ਹਨੇਰੇ ਕਾਰਨ ਇਸ ਬਾਰੇ ਸਪੱਸ਼ਟ ਰੂਪ ਵਿਚ ਪਤਾ ਨਹੀਂ ਲੱਗ ਸਕਿਆ¢ ਜਿਵੇਂ ਹੀ ਅੱਗ ਲੱਗਣ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਪਿੰਡ ਸਲਾਬਤਪੁਰਾ, ਰਾਜਗੜ੍ਹ, ਦੁੱਲੇਵਾਲਾ ਤੇ ਜੰਗੀਆਣਾ ਵਿਖੇ ਸਪੀਕਰ ਵਿਚ ਸੂਚਨਾ ਬੁਲਾਈ ਗਈ ਜਿਸ ਤੇ ਲੋਕ ਵੱਡੀ ਗਿਣਤੀ ਵਿਚ ਟਰੈਕਟਰ ਤੇ ਹੋਰ ਸਾਧਨ ਲੈ ਕੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ¢ ਇਸ ਦੌਰਾਨ ਫਾਇਰ ਬਿ੍ਗੇਡ ਤੇ ਇਕ ਨਿੱਜੀ ਫਾਇਰ ਬਿ੍ਗੇਡ ਨੇ ਵੀ ਅੱਗ ਬੁਝਾਉਣ 'ਚ ਵੱਡੀ ਭੂਮਿਕਾ ਨਿਭਾਈ¢ ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ¢

ਰਿਫ਼ਾਇਨਰੀ ਦੇ ਨਾਂਅ ਹੇਠ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ

ਰਾਮਾਂ ਮੰਡੀ, 24 ਅਪੈ੍ਰਲ (ਤਰਸੇਮ ਸਿੰਗਲਾ)-ਰਿਫਾਇਨਰੀ ਐਚ.ਐਮ.ਈ.ਐਲ ਦੇ ਨਾਂਅ 'ਤੇ ਇਕ ਕੰਪਨੀ ਦੇ ਡਾਇਰੈਕਟਰ ਵਲੋਂ ਬਠਿੰਡਾ ਦੇ ਇਕ ਵਪਾਰੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਪੀੜਤ ਰਸਬੋਗ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਬਠਿੰਡਾ ...

ਪੂਰੀ ਖ਼ਬਰ »

ਤੀਸਰੇ ਦਿਨ 4 ਉਮੀਦਵਾਰਾਂ ਨੇ ਕਰਵਾਏ ਨਾਮਜ਼ਦਗੀ ਪੱਤਰ ਦਾਖ਼ਲ-ਜ਼ਿਲ੍ਹਾ ਚੋਣ ਅਧਿਕਾਰੀ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਚੋਣ ਅਧਿਕਾਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਆਮ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਬਠਿੰਡਾ-11 ਤੋਂ ਤੀਸਰੇ ਦਿਨ 4 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ...

ਪੂਰੀ ਖ਼ਬਰ »

ਐਸ.ਯੂ.ਆਈ.ਸੀ. (ਕਮਿਊਨਿਸਟ) ਪਾਰਟੀ ਦੇ ਉਮੀਦਵਾਰ ਕਾਮਰੇਡ ਸਵਰਨ ਸਿੰਘ ਧਾਲੀਵਾਲ ਵਲੋਂ ਨਾਮਜ਼ਦਗੀ ਪੱਤਰ

ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਲੋਕ ਸਭਾ ਹਲਕਾ ਬਠਿੰਡਾ ਤੋਂ ਐਸ.ਯੂ.ਆਈ.ਸੀ. (ਕਮਿਊਨਿਸਟ) ਪਾਰਟੀ ਵਲੋਂ ਕਾਮਰੇਡ ਸਵਰਨ ਸਿੰਘ ਧਾਲੀਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ | ਕਾਮਰੇਡ ਧਾਲੀਵਾਲ ਨੇ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਬੀ. ਸ੍ਰੀ ਨਿਵਾਸਨ ...

ਪੂਰੀ ਖ਼ਬਰ »

350 ਗਰਾਮ ਹੈਰੋਇਨ ਤੇ 2 ਲੱਖ ਡਰੱਗ ਮਨੀ ਸਮੇਤ 2 ਗਿ੍ਫ਼ਤਾਰ

ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਪੁਲਿਸ ਦੇ ਸੀ.ਆਈ.ਏ. ਸਟਾਫ਼-2 ਦੀ ਟੀਮ ਨੇ ਗਸ਼ਤ ਦੌਰਾਨ ਸਥਾਨਕ ਕਪਾਹ ਮੰਡੀ ਨੇੜਿਓ ਲੱਖਾਂ ਰੁਪਏ ਡਰੱਗ ਮਨੀ ਸਮੇਤ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚੋਂ ਇਕ ...

ਪੂਰੀ ਖ਼ਬਰ »

ਮੁੱਖ ਮੰਤਰੀ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਮੁੜ ਖ਼ਰੀਦ ਸ਼ੁਰੂ ਕਰਨ ਦਾ ਦੇਣ ਹੁਕਮ-ਹਰਸਿਮਰਤ ਬਾਦਲ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਸ਼ੋ੍ਰਮਣੀ ਅਕਾਲੀ ਦਲ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀਆਂ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਮੁੜ ਖ਼ਰੀਦ ਸ਼ੁਰੂ ਕਰਨ ਦੇ ...

ਪੂਰੀ ਖ਼ਬਰ »

ਸਰੋ੍ਹਾ ਦੀ ਸਰਕਾਰੀ ਖ਼ਰੀਦ ਨਾ ਹੋਣ 'ਤੇ ਕਿਸਾਨਾਂ ਨੇ ਅਨਾਜ ਮੰਡੀ ਦੇ ਗੇਟਾਂ ਨੂੰ ਤਾਲੇ ਲਾ ਕੇ ਦਿੱਤਾ ਧਰਨਾ

ਕਾਲਾਂਵਾਲੀ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸਥਾਨਕ ਅਨਾਜ ਮੰਡੀ ਵਿਚ ਸਰੋ੍ਹਾ ਦੀ ਸਰਕਾਰੀ ਖ਼ਰੀਦ ਨਾ ਕੀਤੇ ਜਾਣ ਦੇ ਵਿਰੋਧ 'ਚ ਕਿਸਾਨਾਂ ਨੇ ਅਨਾਜ ਮੰਡੀ ਦੇ ਚਾਰੇ ਗੇਟਾਂ ਨੂੰ ਤਾਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ...

ਪੂਰੀ ਖ਼ਬਰ »

ਅਪਰਾਧਨਾਮਾ : ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ

ਬਠਿੰਡਾ, 24 ਅਪ੍ਰੈਲ (ਅਜੀਤ ਪ੍ਰਤੀਨਿਧ)- ਜ਼ਿਲ੍ਹੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹੈਰੋਇਨ ਤੇ ਸ਼ਰਾਬ ਸਣੇ ਵੱਖ-ਵੱਖ ਥਾਵਾਂ ਤੋਂ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦੋਂ ਕਿ 1 ਅਜੇ ਫ਼ਰਾਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਥਾਣਾ ਕੈਨਾਲ ...

ਪੂਰੀ ਖ਼ਬਰ »

13 ਗਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਕਾਲਾਂਵਾਲੀ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ ਡੱਬਵਾਲੀ ਪੁਲਿਸ ਟੀਮ ਨੇ ਗਸ਼ਤ ਅਤੇ ਚੈਂਕਿਗ ਦੇ ਦੌਰਾਨ ਪਿੰਡ ਕਾਲਾਂਵਾਲੀ ਖੇਤਰ ਤੋਂ ਇਕ ਨੌਜਵਾਨ ਨੂੰ 13 ਗਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਅਜੈ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਮੰਡੀਆਂ 'ਚ ਕਣਕ ਦੀ ਸੁਸਤ ਖ਼ਰੀਦ ਕਾਰਨ ਕਿਸਾਨਾਂ 'ਚ ਰੋਸ

ਮਹਿਮਾ ਸਰਜਾ, 24 ਅਪ੍ਰੈਲ (ਬਲਦੇਵ ਸੰਧੂ)- ਮਾਰਕੀਟ ਕਮੇਟੀ ਗੋਨਿਆਣਾ ਦੇ ਆਲੇ ਦੁਆਲੇ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦੀ ਰਫ਼ਤਾਰ ਢਿੱਲੀ ਹੋਣ ਦੇ ਕਾਰਨ ਕਿਸਾਨਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਹੈ | ਅੱਜ ਪਿੰਡ ਦਾਨ ਸਿੰਘ ਵਾਲਾ ਖ਼ਰੀਦ ਕੇਂਦਰ 'ਤੇ ...

ਪੂਰੀ ਖ਼ਬਰ »

ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇਗੀ-ਵੜਿੰਗ

ਮਾਨਸਾ, 24 ਅਪੈ੍ਰਲ (ਗੁਰਚੇਤ ਸਿੰਘ ਫੱਤੇਵਾਲੀਆ)-ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਥਾਨਕ ਸ਼ਹਿਰ ਅਤੇ ਿਖ਼ਆਲਾ ਕਲਾਂ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀਆਂ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਜਗਸੀਰ ਕਲਿਆਣ ਵਲੋਂ ਨੁੱਕੜ ਮੀਟਿੰਗ

ਲਹਿਰਾ ਮੁਹੱਬਤ, 24 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਲੋਕ ਸਭਾ ਬਠਿੰਡਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਐਲਾਨ ਹੋਣ ਮਗਰੋਂ ਭੁੱਚੋ ਹਲਕੇ ਦੇ ਪਿੰਡਾਂ ਵਿਚ ਚੋਣ ਸਰਗਰਮੀਆਂ ਤੇਜ ਕੀਤੀਆਂ ਗਈਆਂ | ਇਸ ਦੌਰਾਨ ...

ਪੂਰੀ ਖ਼ਬਰ »

ਦਲਿਤਾਂ ਦੇ ਘਰਾਂ 'ਚ ਰਾਤਾਂ ਕੱਟਣ ਦੇ ਡਰਾਮੇ ਕਰ ਰਹੇ ਵੜਿੰਗ ਨੂੰ ਦਲਿਤ ਮੂੰਹ ਨਹੀਂ ਲਗਾਉਣਗੇ- ਡਾ: ਜੱਖੂ

ਮਾਨਸਾ, 24 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਐਸ.ਸੀ. ਵਿੰਗ ਦੇ ਸੀਨੀਅਰ ਆਗੂ ਡਾ: ਹਰਜਿੰਦਰ ਸਿੰਘ ਜੱਖੂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ...

ਪੂਰੀ ਖ਼ਬਰ »

ਪ੍ਰਵਾਸੀ ਪੰਛੀ ਰਾਜਾ ਵੜਿੰਗ 19 ਮਈ ਤੋਂ ਬਾਅਦ ਉਡਾਰੀ ਮਾਰ ਜਾਵੇਗਾ-ਹਰਸਿਮਰਤ ਕੌਰ ਬਾਦਲ

ਮਾਨਸਾ, 24 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦਲਿਤ ਲੋਕਾਂ ਦੇ ਘਰਾਂ 'ਚ ...

ਪੂਰੀ ਖ਼ਬਰ »

ਲੱਖੀ ਵਲੋਂ ਪਿੰਡਾਂ 'ਚ ਮੀਟਿੰਗਾਂ

ਮਹਿਮਾ ਸਰਜਾ, 24 ਅਪ੍ਰੈਲ (ਰਾਮਜੀਤ ਸ਼ਰਮਾ)-ਅਕਾਲੀ ਦਲ ਦੇ ਹਲਕਾ ਇੰਚਾਰਜ ਲਖਵਿੰਦਰ ਸਿੰਘ ਲੱਖੀ ਵਲੋਂ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਬਲਾਹੜ ਮਹਿਮਾ ਆਦਿ ਪਿੰਡਾਂ 'ਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ¢ ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ...

ਪੂਰੀ ਖ਼ਬਰ »

ਲੱਖੀ ਜ਼ੈਲਦਾਰ ਵਲੋਂ ਬੀਬਾ ਬਾਦਲ ਦੇ ਹੱਕ ਵਿਚ ਵੱਖ-ਵੱਖ ਪਿੰਡਾਂ ਅਧੀਨ ਚੋਣ ਪ੍ਰਚਾਰ

ਭੁੱਚੋ ਮੰਡੀ, 24 ਅਪ੍ਰੈਲ (ਬਿੱਕਰ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਂਅ ਦਾ ਐਲਾਨ ਹੁੰਦਿਆਂ ਹੀ ਅਕਾਲੀ ਆਗੂਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਦੇ ਤਹਿਤ ਹਲਕਾ ਭੁੱਚੋ ਮੰਡੀ ਦੇ ਇੰਚਾਰਜ ਲੱਖੀ ...

ਪੂਰੀ ਖ਼ਬਰ »

ਦਰਜਨਾਂ ਪਿੰਡਾਂ ਵਿਚ ਜਨ ਸਭਾਵਾਂ ਨੂੰ ਵਿਧਾਇਕ ਕੁਲਬੀਰ ਜ਼ੀਰਾ ਨੇ ਕੀਤਾ ਸੰਬੋਧਨ

ਬੱਲੂਆਣਾ, 24 ਅਪ੍ਰੈਲ (ਗੁਰਨੈਬ ਸਾਜਨ)- ਲੋਕ ਸਭਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਬਠਿੰਡਾ ਦਿਹਾਤੀ ਦੇ ਪਿੰਡ ਦਿਉਣ ਖ਼ੁਰਦ, ਬੁਰਜ ਮਹਿਮਾ, ਭਿਸੀਆਣਾ, ਵਿਰਕ ਕਲਾਂ, ...

ਪੂਰੀ ਖ਼ਬਰ »

ਖਹਿਰਾ ਨੇ ਬਠਿੰਡਾ ਸ਼ਹਿਰੀ ਖੇਤਰ ਵਿਚ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਕੀਤਾ ਸੰਬੋਧਨ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਬਠਿੰਡਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਬਠਿੰਡਾ ਵਿਖੇ ਆਪਣੀ ਚੋਣ ਮੁਹਿੰਮ ਤਹਿਤ ਸਥਾਨਕ ਰੋਜ਼ਗਾਰਡਨ ਵਿਖੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਦੇ ਉੱਡਣ ਦਸਤਿਆਂ ਵਲੋਂ ਵਾਹਨਾਂ ਦੀ ਜਾਂਚ ਦਾ ਕੰਮ ਤੇਜ਼

ਭੁੱਚੋ ਮੰਡੀ, 24 ਅਪ੍ਰੈਲ (ਬਿੱਕਰ ਸਿੰਘ ਸਿੱਧੂ)- ਪੰਜਾਬ ਵਿਚ ਦਿਨੋਂ-ਦਿਨ ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਵਲੋਂ ਵਾਹਨਾਂ ਦੀ ਚੈਕਿੰਗ ਲਈ ਸਥਾਪਿਤ ਕੀਤੇ ਉੱਡਣ ਦਸਤਿਆਂ ਨੇ ਆਪਣੀਆਂ ਸਰਗਰਮੀਆਂ ਪੂਰੀਆਂ ਤੇਜ਼ ਕਰਦੇ ਹੋਏ ਵੱਖ-ਵੱਖ ...

ਪੂਰੀ ਖ਼ਬਰ »

ਲੋਕ ਬਾਦਲ, ਵੜਿੰਗ ਅਤੇ ਖਹਿਰਾ ਦੀਆਂ ਹਵਾਈ ਗੱਲਾਂ 'ਚ ਨਾ ਆਉਣ-ਸਮਾਉਂ

ਮਾਨਸਾ, 24 ਅਪ੍ਰੈਲ (ਸਟਾਫ਼ ਰਿਪੋਰਟਰ)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਸਥਾਨਕ ਦਾਣਾ ਮੰਡੀ 'ਚ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਿਚ ਹਲਕੇ ਤੋਂ ਖੜ੍ਹੇ ...

ਪੂਰੀ ਖ਼ਬਰ »

ਰਾਜਾ ਵੜਿੰਗ ਦੀ ਚੋਣ ਸਬੰਧੀ ਹਲਕਾ ਮੌੜ ਦੇ ਕਾਾਗਰਸੀਆਾ ਵਲੋਂ ਮੀਟਿੰਗ

ਬਾਲਿਆਂਵਾਲੀ, 24 ਅਪੈ੍ਰਲ (ਕੁਲਦੀਪ ਮਤਵਾਲਾ)- ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵਲੋਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨਣ ਤੇ ਹਲਕਾ ਮੌੜ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦਾ ਆਲਮ ਪਾਇਆ ਜਾ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਘੜੈਲਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ

ਮੌੜ ਮੰਡੀ/ਚਾਉਕੇ, 24 ਅਪ੍ਰੈਲ (ਗੁਰਜੀਤ ਸਿੰਘ ਕਮਾਲੂ/ਮਨਜੀਤ ਸਿੰਘ ਘੜੈਲੀ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਿਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ | ਇਨ੍ਹਾਂ ਨਿਯੁਕਤੀਆਂ ਵਿਚ ਹਲਕਾ ਮੌੜ ਤੋਂ ਵੀ ਯੂਥ ਅਕਾਲੀ ਦਲ ਦੀ ਕੋਰ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ-ਜਾਨੀ ਨੁਕਸਾਨ ਹੋਣ ਤੋਂ ਬਚਾਅ

ਮਹਿਮਾ ਸਰਜਾ, 24 ਅਪ੍ਰੈਲ (ਬਲਦੇਵ ਸੰਧੂ)-ਪਿੰਡ ਮਹਿਮਾ ਸਵਾਈ ਦੇ ਇਕ ਦਲਿਤ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਮੇਂ ਦੌਰਾਨ ਭਾਵੇਂ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਕਮਰੇ ਅੰਦਰ ਪਿਆ ਘਰ ਦਾ ਘਰੇਲੂ ਸਾਮਾਨ ...

ਪੂਰੀ ਖ਼ਬਰ »

ਚੋਣਾਂ ਨੂੰ ਲੈ ਕੇ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ

ਮੌੜ ਮੰਡੀ, 24 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਇਕ ਅਹਿਮ ਮੀਟਿੰਗ ਭਾਜਪਾ ਦੇ ਮੰਡਲ ਮੌੜ ਦੇ ਪ੍ਰਧਾਨ ...

ਪੂਰੀ ਖ਼ਬਰ »

ਸ਼ਰਾਬ ਤਸਕਰਾਂ ਨੇ ਠੇਕੇਦਾਰ ਦੀ ਗੱਡੀ 'ਤੇ ਡਲੇ ਮਾਰੇ

ਰਾਮਾਂ ਮੰਡੀ, 24 ਅਪੈ੍ਰਲ (ਤਰਸੇਮ ਸਿੰਗਲਾ)-ਸ਼ਰਾਬ ਤਸਕਰਾਂ ਦਾ ਸ਼ਰਾਬ ਠੇਕੇਦਾਰ ਵਲੋਂ ਪਿੱਛਾ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਤਸਕਰਾਂ ਨੇ ਡਲੇ ਮਾਰਕੇ ਗੱਡੀ ਨੂੰ ਨੁਕਸਾਨ ਪਹੁੰਚਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰ ਦੇ ਡਰਾਈਵਰ ਹਰਭਜਨ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਰੈਲੀ ਕੱਢਕੇ ਲੋਕਾਂ ਨੂੰ ਦਿੱਤਾ ਸਹੀ ਵੋਟ ਪਾਉਣ ਦਾ ਸੱਦਾ

ਬਠਿੰਡਾ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ. ਅਮਰਿੰਦਰ ਸਿੰਘ ਟਿਵਾਣਾ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਮੈਗਨਟ ਇੰਸਟੀਚਿਊਟ ਦੇ 3 ਵਿਦਿਆਰਥੀਆਂ ਨੂੰ ਫੈਲੋਸ਼ਿਪ ਐਵਾਰਡ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਵਿਗਿਆਨ ਅਤੇ ਉਦਯੋਗਿਕ ਵਿਭਾਗ ਵਲੋਂ ਸੰਚਾਲਿਤ ਕਿਸ਼ੋਰ ਵਿਗਿਆਨਿਕ ਉਤਸ਼ਾਹ ਯੋਜਨਾ ਸਟੇਜ 2 ਦਾ ਨਤੀਜਾ ਅੱਜ ਐਲਾਨਿਆ ਗਿਆ ਜਿਸ ਵਿਚ ਮੈਗਨਟ ਇੰਸਟੀਚਿਊਟ ਦੇ 3 ਵਿਦਿਆਰਥੀਆਂ ਨੇ ਕੁਆਲੀਫ਼ਾਈ ਕੀਤਾ ਹੈ | ਇਸ ...

ਪੂਰੀ ਖ਼ਬਰ »

ਤੇਜ਼ ਹਨ੍ਹੇਰੀ ਨੇ ਕਣਕ ਦੀ ਫ਼ਸਲ ਵੱਢਣ ਵਿਚ ਵਿਘਨ ਪਾਇਆ

ਸੀਂਗੋ ਮੰਡੀ, 24 ਅਪ੍ਰੈਲ (ਲੱਕਵਿੰਦਰ ਸ਼ਰਮਾ)- ਪਹਿਲਾਂ ਮੀਂਹ ਪੈਣ ਤੋਂ ਬਾਦ ਹੁਣ ਿਖ਼ੱਤੇ ਵਿਚ ਸ਼ਾਮ ਨੂੰ ਆਈ ਹਨੇਰੀ ਨੇ ਜਿੱਥੇ ਕਿਸਾਨਾਂ ਦੀ ਹਾੜੀ ਫ਼ਸਲ ਕੱਢਣ ਵਿਚ ਵਿਘਨ ਪਾਇਆ ਹੈ, ਜਿਸ ਨਾਲ ਕਣਕ ਕੱਢਦੀਆਂ ਕੰਬਾਈਨਾਂ ਨੇ ਆਪਾ ਕੰਮ ਰੋਕ ਦਿੱਤਾ ਉੱਥੇ ਹੀ ਕਣਕ ਦਾ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਝਾਂਸੇ ਨਾਲ 40 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਮੁਕੱਦਮਾ ਦਰਜ

ਭਗਤਾ ਭਾਈਕਾ, 24 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸਥਾਨਕ ਪੁਲਿਸ ਸਟੇਸ਼ਨ ਵਿਖੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਪਤੀ-ਪਤਨੀ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਮਾਮਲੇ ਸਬੰਧੀ ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ...

ਪੂਰੀ ਖ਼ਬਰ »

ਸਰਕਾਰ ਦੀ ਲਾਪਰਵਾਹੀ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹੈ-ਮਲੂਕਾ

ਭਗਤਾ ਭਾਈਕਾ, 24 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਸੂਬਾ ਸਰਕਾਰ ਵਲੋਂ ਭਾਵੇਂ ਅਨਾਜ ਮੰਡੀਆਂ ਅੰਦਰ ਪੁਖ਼ਤਾ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰੰਤੂ ਮੰਡੀਆਂ ਅੰਦਰ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਦਾ ਮੰਦਾ ਹਾਲ ਹੋ ਰਿਹਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਪੈਨਸ਼ਨਰਜ਼/ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਬਠਿੰਡਾ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੈਨਸ਼ਨਰਜ਼/ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਰਜਿ: ਮਾਡਲ ਟਾਊਨ, ਬਠਿੰਡਾ ਦੀ ਮੀਟਿੰਗ ਗੁਰਦਰਸ਼ਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਜ਼ਿਲਿ੍ਹਆਂ ਵਾਲਾ ਬਾਗ਼ ਦੀ ਘਟਨਾ ਦੇ 100 ਸਾਲ ਪੂਰੇ ਹੋਣ 'ਤੇ ...

ਪੂਰੀ ਖ਼ਬਰ »

ਸਖ਼ਤ ਗਰਮੀ ਕਾਰਨ 2 ਵਿਅਕਤੀ ਹੋਏ ਬੇਹੋਸ਼

ਬਠਿੰਡਾ, 24 ਅਪ੍ਰੈਲ (ਭਰਪੂਰ ਸਿੰਘ)- ਸਥਾਨਕ ਹਨੂਮਾਨ ਚੌਾਕ ਦੇ ਕੋਲ ਦਵਿੰਦਰ ਸਿੰਘ ਪੁੱਤਰ ਵੱਡਾ ਸਿੰਘ ਸਖ਼ਤ ਗਰਮੀ ਦੀ ਤਾਬ ਨਾ ਚਲਦਾ ਹੋਇਆ ਅਚਾਨਕ ਚੱਕਰ ਆਉਣ ਨਾਲ ਡਿੱਗ ਕੇ ਗੰਭੀਰ ਰੂਪ ਵਿਚ ਬੇਹੋਸ਼ ਹੋ ਗਿਆ | ਇਕ ਹੋਰ ਘਟਨਾ ਵਿਚ ਮੋਟਰਸਾਈਕਲ ਸਵਾਰ ਹਰਜੋਤ ਸਿੰਘ ...

ਪੂਰੀ ਖ਼ਬਰ »

ਅਮਰਜੀਤ ਸਿੰਘ ਵਲੋਂ ਵਕੀਲ ਰਾਹੀਂ ਪੰਜਾਬ ਸਰਕਾਰ ਤੇ 7 ਅਧਿਕਾਰੀਆਂ ਨੂੰ ਕਾਨੰੂਨੀ ਨੋਟਿਸ

ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਧਮਾਕਾਖ਼ੇਜ਼ ਸਮਗਰੀ ਬਣਾਉਣ ਲਈ ਵਿੱਤੀ ਸਹਾਇਤਾ ਦੇਣ ਅਤੇ ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਸੰਨੀ ਨਾਲ ਮਿਲ ਕੇ ਗੈਰ ਕਾਨੰੂਨੀ ਕਾਰਵਾਈਆਂ 'ਚ ਸ਼ਮੂਲੀਅਤ ਦੇ ਦੋਸ਼ਾਂ 'ਚੋਂ ਬਰੀ ਹੋਏ ਅਮਰਜੀਤ ਸਿੰਘ ਨੇ ...

ਪੂਰੀ ਖ਼ਬਰ »

ਸਵੀਪ ਮੁਹਿੰਮ ਤਹਿਤ ਵੋਟਰਾਂ ਨੂੰ ਵੋਟ ਅਧਿਕਾਰ ਪ੍ਰਤੀ ਜਾਗਰੂਕ ਕੀਤਾ

ਬੋਹਾ, 24 ਅਪ੍ਰੈਲ (ਰਾਮੇਸ਼ ਤਾਂਗੜੀ) - ਸਥਾਨਕ ਸ਼ਹੀਦ ਜਗਸੀਰ ਸਿੰਘ ਸਰਕਾਰੀ ਸਮਾਰਟ ਸੈਕੰਡਰੀ ਸਕੂਲ ਵਿਖੇ ਨੌਜਵਾਨਾਂ ਵਿਚ ਵੋਟਾਂ ਪਾਉਣ ਦੀ ਰੁਚੀ ਇਕਾਗਰ ਕਰਨ ਹਿਤ ਸਵੀਪ ਬੈਠਕ ਹੇਠ ਪ੍ਰੋਗਰਾਮ ਕੀਤਾ ਗਿਆ | ਪ੍ਰਧਾਨਗੀ ਐਸ. ਡੀ. ਐਮ ਬੁਢਲਾਡਾ ਅਦਿੱਤਿਆ ਡੇਚਲਵਾਲ ਨੇ ...

ਪੂਰੀ ਖ਼ਬਰ »

ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਸਮਰਹਿੱਲ ਸਕੂਲ ਭਾਈਰੂਪਾ ਦੇ ਬੱਚੇ ਸਨਮਾਨਿਤ

ਭਾਈਰੂਪਾ, 24 ਅਪ੍ਰੈਲ (ਵਰਿੰਦਰ ਲੱਕੀ)-ਸਥਾਨਕ ਕਸਬੇ ਦੇ ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਸਨਮਾਨਿਤ ਕੀਤਾ ਗਿਆ ਹੈ | ਸਕੂਲ 'ਚ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ 'ਚ ਟਰੱਸਟ ਦੇ ਮੈਂਬਰਾਂ ਨੇ ...

ਪੂਰੀ ਖ਼ਬਰ »

ਸੰਤ ਕਬੀਰ ਗਰਲਜ਼ ਕਾਲਜ ਵਿਖੇ ਸਵੀਪ ਵਲੋਂ 'ਚੰਗੇ ਨੇਤਾ ਦੀ ਚੋਣ, ਲੋਕਤੰਤਰ ਰਾਹੀਂ' 'ਤੇ ਕਰਵਾਇਆ ਸੈਮੀਨਾਰ

ਭੁੱਚੋ ਮੰਡੀ, 24 ਅਪ੍ਰੈਲ (ਬਲਵਿੰਦਰ ਸਿੰਘ ਸੇਠੀ)- ਭੁੱਚੋ ਮੰਡੀ-ਬਠਿੰਡਾ ਮੁੱਖ ਸੜਕ 'ਤੇ ਸਥਿਤ ਕਬੀਰ ਗਰਲਜ਼ ਕਾਲਜ ਆਫ਼ ਮੈਨੇਜ਼ਮੈਂਟ ਆਰਟਸ ਐਾਡ ਕੰਪਿਊਟਰ ਸਾਇੰਸ ਭੁੱਚੋ ਖ਼ੁਰਦ ਵਿਖੇ ਭਾਰਤ ਚੋਣ ਕਮਿਸ਼ਨ ਦੀ ਟੀਮ ਸਵੀਪ ਬਠਿੰਡਾ ਵਲੋਂ ਕਾਲਜ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਨੌਜਵਾਨ ਪੁਲਿਸ ਮੁਲਾਜ਼ਮਾਂ ਨੇ ਗ਼ਰੀਬ ਪਰਿਵਾਰਾਂ ਦੀ ਮਦਦ ਕਰਨ ਦਾ ਕੀਤਾ ਪ੍ਰਣ

ਭਾਈਰੂਪਾ, 24 ਅਪ੍ਰੈਲ (ਵਰਿੰਦਰ ਲੱਕੀ)- ਹਾਲ 'ਚ ਹੀ ਪੁਲਿਸ 'ਚ ਭਰਤੀ ਹੋਏ ਕਸਬੇ ਦੇ ਤਕਰੀਬਨ ਡੇਢ ਦਰਜਨ ਨੌਜਵਾਨ ਪੁਲਿਸ ਮੁਲਾਜ਼ਮ (ਮੁੰਡੇ-ਕੁੜੀਆਂ) ਨੇ ਹਰ ਮਹੀਨੇ ਗ਼ਰੀਬ ਪਰਿਵਾਰਾਂ ਦਾ ਚੁੱਲ੍ਹਾ ਤਪਾਉਣ ਦਾ ਪ੍ਰਣ ਕੀਤਾ ਹੈ | ਇਸ ਦੀ ਸ਼ੁਰੂਆਤ ਇਨ੍ਹਾਂ ਮੁਲਾਜ਼ਮਾਂ ...

ਪੂਰੀ ਖ਼ਬਰ »

ਬੱਲੂਆਣਾ ਦੇ ਖਰੀਦ ਕੇਂਦਰ 'ਚ ਪੀਣ ਵਾਲੇ ਪਾਣੀ ਦੇ ਮਾੜੇ ਪ੍ਰਬੰਧ

ਬੱਲੂਆਣਾ, 24 ਅਪ੍ਰੈਲ (ਗੁਰਨੈਬ ਸਾਜਨ)-ਮਾਰਕੀਟ ਕਮੇਟੀ ਬਠਿੰਡਾ ਦਾ ਖਰੀਦ ਕੇਂਦਰ ਬੱਲੂਆਣਾ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਰਿਹਾ ਹੈ | ਇਸ ਸਬੰਧੀ ਬੀ. ਕੇ. ਯੂ. ਡਕੌਾਦਾ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਬੱਲੂਆਣਾ, ਸੰਤ ਸਿੰਘ, ਹਰਦੀਪ ਸਿੰਘ ਕਮੇਟੀ ਮੈਂਬਰ, ਭੋਲਾ ...

ਪੂਰੀ ਖ਼ਬਰ »

ਜੀ. ਜੀ. ਐਸ. ਪੀ. ਐਸ. ਵਿਖੇ ਧਰਤੀ ਦਿਵਸ ਮਨਾਇਆ

ਸੀਂਗੋ ਮੰਡੀ, 24 ਅਪ੍ਰੈਲ (ਪਿ੍ੰਸ ਸੌਰਭ ਗਰਗ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਲੋਂ ਧਰਤੀ ਦਿਵਸ ਮਨਾਇਆ ਗਿਆ | ਸਕੂਲ ਪਿ੍ੰਸੀਪਲ ਭੀਮ ਸ਼ਰਮਾ ਨੇ ਧਰਤੀ ਦਿਵਸ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਵਾਤਾਵਰਨ ...

ਪੂਰੀ ਖ਼ਬਰ »

ਜਨਮੇਜਾ ਸਿੰਘ ਸੇਖੋਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਮੌੜ ਮੰਡੀ, 24 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਹਾੜ੍ਹੀ ਦੇ ਮੌਜੂਦਾ ਸਮੇਂ ਵਿਚ ਚੱਲ ਰਹੇ ਸੀਜਨ ਦੇ ਚੱਲਦਿਆਂ ਦਾਣਾ ਮੰਡੀਆਂ ਵਿਚ ਬੈਠੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਾਨਣ ਲਈ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ...

ਪੂਰੀ ਖ਼ਬਰ »

ਪੀ. ਕੇ. ਐਸ. ਸਕੂਲ ਦੀਆਂ ਖੇਡਾਂ 'ਚ ਸਾਹਿਬਜ਼ਾਦਾ ਫ਼ਤਹਿ ਸਿੰਘ ਹਾਊਸ ਨੇ ਓਵਰ ਆਲ ਟਰਾਫ਼ੀ ਜਿੱਤੀ

ਬੱਲੂਆਣਾ, 24 ਅਪ੍ਰੈਲ (ਗੁਰਨੈਬ ਸਾਜਨ)-ਪੀ. ਕੇ. ਐਸ. ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਦੋ ਰੋਜ਼ਾ ਸਾਲਾਨਾ ਐਥਲੈਟਿਕਸ ਮੀਟ 2019 ਕਰਵਾਈ ਗਈ | ਖੇਡਾਂ ਦੌਰਾਨ ਨਰਸਰੀ ਅਤੇ ਯੂ. ਕੇ. ਜੀ. ਦੌੜਾਂ 'ਚੋਂ ਡੱਡੂ ਦੌੜ, ਬੈਕ ਦੌੜ, ਸਿੱਕਾ ...

ਪੂਰੀ ਖ਼ਬਰ »

ਸੇਲਜ਼ ਅਫ਼ਸਰ ਅਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗੈਸ ਦੀ ਕਾਲਾਬਾਜ਼ਾਰੀ ਜ਼ੋਰਾਂ 'ਤੇ

ਰਾਮਾਂ ਮੰਡੀ, 24 ਅਪੈ੍ਰਲ (ਤਰਸੇਮ ਸਿੰਗਲਾ)- ਗੈਸ ਉਦਯੋਗ 'ਚ ਕੰਮ ਕਰਦੇ ਕਰਮਚਾਰੀ ਹੀ ਖਾਣਾ ਬਣਾਉਣ ਲਈ ਗੈਸ ਨੂੰ ਤਰਸ ਰਹੇ ਹਨ ਅਤੇ ਸਬੰਧਿਤ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਉਨ੍ਹਾਂ ਨੂੰ ਵੀ ਗੈਸ ਬਲੈਕ ਵਿਚ ਖ਼ਰੀਦਣੀ ਪੈ ਰਹੀ ਹੈ | ਇਸ ਸਬੰਧ ਵਿਚ ਸ਼ਿਵਸੈਨਾ ...

ਪੂਰੀ ਖ਼ਬਰ »

ਭੁੱਚੋ ਮੰਡੀ ਦੀ ਅਨਾਜ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਐਸ.ਡੀ.ਐਮ. ਨੇ ਕੀਤਾ ਦੌਰਾ

ਭੁੱਚੋ ਮੰਡੀ, 24 ਅਪ੍ਰੈਲ (ਬਲਵਿੰਦਰ ਸਿੰਘ ਸੇਠੀ)- ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਪੂਰੇ ਜ਼ੋਰਾਂ 'ਤੇ ਹੋਣ ਕਾਰਨ ਅਨਾਜ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਦੀ ਜਾਂਚ ਕਰਨ, ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਸਮੱਸਿਆ-ਡਿਪਟੀ ਕਮਿਸ਼ਨਰ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਮੰਡੀਆਂ 'ਚੋਂ ਕਣਕ ਦੀ ਲਗਾਤਾਰ ਖ਼ਰੀਦਦਾਰੀ ਕੀਤੀ ਜਾ ਰਹੀ ਹੈ | ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕਣਕ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ 'ਚ ਸੁੰਦਰ ਲਿਖਾਈ ਤੇ ਖੋ-ਖੋ ਮੁਕਾਬਲੇ ਕਰਵਾਏ

ਲਹਿਰਾ ਮੁਹੱਬਤ, 24 ਅਪ੍ਰੈਲ (ਸੁਖਪਾਲ ਸਿੰਘ੍ਹ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਵਿਖੇ ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਵਿਚਕਾਰ ਸੁੰਦਰ ਲਿਖਾਈ ਤੇ ਇੰਟਰ ਹਾਊਸ ਖੋ-ਖੋ ਮੁਕਾਬਲੇ ਰਵਾਏ ਗਏ, ਜਿਸ ਰਾਹੀਂ ਵਿਦਿਆਰਥੀਆਂ ਨੇ ਆਪਣੀ ...

ਪੂਰੀ ਖ਼ਬਰ »

ਪਾਇਓਨੀਅਰ ਇੰਮੀਗ੍ਰੇਸ਼ਨ ਵਲੋਂ ਫ਼੍ਰੀ ਸੈਮੀਨਾਰ ਬਰਨਾਲਾ, ਬਠਿੰਡਾ, ਪਟਿਆਲਾ 'ਚ

ਸੰਗਰੂਰ, 24 ਅਪ੍ਰੈਲ (ਅ.ਬ.)-ਬਹੁਤ ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਜਾਂ ਕੰਮ ਕਰਨ ਲਈ ਭੇਜਣ ਵਾਸਤੇ ਕੰਮ ਕਰ ਰਹੀਆਂ ਹਨ, ਪਰ ਇਨ੍ਹਾਂ ਵਿਚੋਂ ਕੁਝ ਹੀ ਹਨ ਜੋ ਪੱਕੇ ਅਤੇ ਸਹੀ ਤੌਰ 'ਤੇ ਇਸ ਖੇਤਰ ਵਿਚ ਪੈਰ ਜਮਾ ਚੁੱਕੀਆਂ ਹਨ | ...

ਪੂਰੀ ਖ਼ਬਰ »

ਦੁੱਖ ਦਾ ਪ੍ਰਗਟਾਵਾ

ਲਹਿਰਾ ਮੁਹੱਬਤ, 24 ਅਪ੍ਰੈਲ (ਭੀਮ ਸੈਨ ਹਦਵਾਰੀਆ)- ਲਹਿਰਾ ਮੁਹੱਬਤ ਵਾਸੀ ਬਲਜੀਤ ਸਿੰਘ, ਦਰਸ਼ਨ ਸਿੰਘ, ਸੁਰਜੀਤ ਸਿੰਘ 'ਆਪ' ਤੇ ਰਣਜੀਤ ਸਿੰਘ ਫ਼ੌਜੀ ਦੇ ਮਾਤਾ ਅਤੇ ਜਗਤਾਰ ਸਿੰਘ (ਪਾਵਰਕਾਮ ਮੁਲਾਜ਼ਮ) ਦੇ ਦਾਦੀ ਗੁਰਨਾਮ ਕੌਰ ਪਤਨੀ ਸਵ: ਬਲਵਿੰਦਰ ਸਿੰਘ 'ਨੰਬਰਦਾਰ' ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਵਿਚ ਧਰਤ ਦਿਵਸ ਮਨਾਇਆ

ਭਗਤਾ ਭਾਈਕਾ, 24 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਵਿਚ ਧਰਤ ਦਿਵਸ ਮਨਾਇਆ ਗਿਆ | ਇਸ ਸਮੇਂ ਆਰਟ ਅਧਿਆਪਕ ਜਗਮੋਹਨ ਸਿੰਘ ਅਤੇ ਗੁਰਦੀਪ ਸਿੰਘ ਦੀ ਦੇਖ-ਰੇਖ ਹੇਠ ਸਕੂਲ ਵਿਚ ਪੇਂਟਿੰਗ, ਚਾਰਟ ਮੇਕਿੰਗ, ਸਲੋਗਨ ਰਾਈਟਿੰਗ, ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਲੇਲੇਵਾਲਾ ਵਿਖੇ ਸਮਰਾਟ ਕਲਾਸ ਰੂਮ ਬਣਾਇਆ

ਸੀਂਗੋ ਮੰਡੀ/ਤਲਵੰਡੀ ਸਾਬੋ, 24 ਅਪ੍ਰੈਲ (ਪਿ੍ੰਸ ਸੌਰਭ ਗਰਗ/ਰਵਜੋਤ ਸਿੰਘ ਰਾਹੀ)- ਸਰਕਾਰੀ ਪ੍ਰਾਇਮਰੀ ਸਕੂਲ ਲੇਲੇਵਾਲਾ ਵਿਖੇ ਇੰਚਾਰਜ ਬਲਵਿੰਦਰ ਸਿੰਘ ਸਿੱਧੂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਮਾਰਟ ਕਲਾਸ ਰੂਮ ਬਣਾਇਆ ਗਿਆ | ਸਕੂਲ ਇੰਚਾਰਜ ਬਲਵਿੰਦਰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX