ਤਾਜਾ ਖ਼ਬਰਾਂ


ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਸੋਸ਼ਲ ਮੀਡੀਆ ਤੇ ਫ਼ੋਟੋ ਅੱਪਲੋਡ ਮਾਮਲੇ ਵਿਚ ਚੱਲੀ ਗੋਲੀ, ਨੌਜਵਾਨ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,4 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਕੋਰੋਨਾ ਵਾਇਰਸ ਦੇ ਚਲਦੇ ਸੋਸ਼ਲ ਮੀਡੀਆ 'ਤੇ ਹੋਈ ਅੱਪਲੋਡ ਫ਼ੋਟੋ ਦੇ ਮਾਮਲੇ ਵਿਚ ਗੋਲੀ ਚੱਲਣ ਨਾਲ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਗੁੱਜਰ ਬਰਾਦਰੀ ਕੋਲੋਂ ਦੁੱਧ ਲੈਣ ਲਈ ਨਹੀਂ ਕੀਤਾ ਮਨਾ- ਡੀ. ਸੀ
. . .  1 day ago
ਗੁਰਦਾਸਪੁਰ 4 ਅਪ੍ਰੈਲ (ਆਰਿਫ਼) ਸੋਸ਼ਲ ਮੀਡੀਆ ਤੇ ਗੁੱਜਰਾਂ ਕੋਲੋਂ ਦੁੱਧ ਲੈਣ ਵਾਲੇ ਤੇ ਕਾਰਵਾਈ ਕੀਤੇ ਜਾਣ ਦੀ ਖ਼ਬਰ ਨੂੰ ਡੀ. ਸੀ ਗੁਰਦਾਸਪੁਰ ਨੇ ਖ਼ਾਰਜ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕੇ ਅਜਿਹਾ ਕੋਈ ਵੀ ਹੁਕਮ ਓਹਨਾ ਨੇ ਜਾਰੀ ...
ਸਵਰਗੀ ਬਾਬਾ ਬਲਦੇਵ ਸਿੰਘ ਦੇ ਕੋਵਿਡ-19 ਪੀੜਤ ਇੱਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵਾਂ ਸ਼ਹਿਰ, 4 ਅਪਰੈਲ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਿਕ ਮੈਂਬਰਾਂ 'ਚੋਂ ਇੱਕ ਫ਼ਤਿਹ ਸਿੰਘ (35), ਬਲਦੇਵ ਸਿੰਘ ਦਾ ...
ਮੰਡਿਆਣੀ ਦੇ ਜੰਮ ਪਲ ਅਮਰੀਕ ਸਿੰਘ ਦਾ ਯੂ ਕੇ ਦਾ ਦਿਹਾਂਤ
. . .  1 day ago
ਬਲਾਚੌਰ ,4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ )- ਬਲਾਚੌਰ ਦੇ ਪਿੰਡ ਮੰਢਿਆਣੀ ਦੇ ਜੰਮਪਲ 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਦੇ ਇੰਗਲੈਂਡ ਵਿਚ ਅਚਾਨਕ ਮੌਤ ਹੋ ਗਈ। ਉਹ ਗਿਲਫੋਰਡ ਦੇ ਨਿਵਾਸੀ ਸਨ। ਅਮਰੀਕ ਸਿੰਘ ...
ਸੁਜਾਨਪੁਰ ਦੀ 75 ਸਾਲਾ ਔਰਤ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਗੁਰਦਾਸਪੁਰ / ਪਠਾਨਕੋਟ ,4 ਅਪ੍ਰੈਲ (ਆਰਿਫ਼/ਜਗਦੀਪ ਸਿੰਘ/ਵਿਨੋਦ ਮਹਿਰਾ) ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ 75 ਸਾਲਾ ਇਕ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।ਜਿਸ ਦਾ ਨਾਮ ...
ਪਿਛਲੇ 24 ਘੰਟਿਆਂ ਦੌਰਾਨ ਯੂ.ਕੇ 'ਚ ਕੋਰੋਨਾ ਕਾਰਨ 708 ਹੋਈਆਂ ਮੌਤਾਂ
. . .  1 day ago
ਲੰਡਨ, 4 ਅਪ੍ਰੈਲ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੁਣ ...
ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, ਕੁੱਝ ਮਾਪਦੰਡ ਤੇ ਸਮਾਂ ਬੰਧ ਰਹਿ ਕੇ ਕਣਕ ਦੀ ਕਰ ਸਕਣਗੇ ਕਟਾਈ
. . .  1 day ago
ਮਾਛੀਵਾੜਾ ਸਾਹਿਬ, 4 ਅਪ੍ਰੈਲ (ਮਨੋਜ ਕੁਮਾਰ)- ਕਰੋਨਾਵਾਇਰਸ ਦੀ ਮਹਾਂਮਾਰੀ ਤੋ ਬਚਣ ਲਈ ਭਾਵੇ ਕੇਂਦਰ ਸਰਕਾਰ ਤੇ ਪੰਜਾਬ...
ਤਬਲੀਗ਼ੀ ਜਮਾਤ ਦੇ ਜ਼ਿਲ੍ਹਾ ਸੰਗਰੂਰ ਪੁੱਜੇ 38 ਮੈਂਬਰਾਂ ਦੇ ਜਾਂਚ ਲਈ ਭੇਜੇ ਗਏ ਨਮੂਨੇ
. . .  1 day ago
ਗੇੜੀਆਂ ਮਾਰਨ ਵਾਲਿਆਂ ਖ਼ਿਲਾਫ਼ ਹਰੀਕੇ ਪੁਲਿਸ ਨੇ ਕੀਤੀ ਕਾਰਵਾਈ, 6 ਮੋਟਰਸਾਈਕਲ ਕੀਤੇ ਜ਼ਬਤ
. . .  1 day ago
ਹਰੀਕੇ ਪੱਤਣ,4 ਅਪ੍ਰੈਲ (ਸੰਜੀਵ ਕੁੰਦਰਾ) -ਥਾਣਾ ਹਰੀਕੇ ਪੁਲਿਸ ਨੇ ਕਰਫ਼ਿਊ ਦੌਰਾਨ ਗੇੜੀਆਂ ਮਾਰਨ ਵਾਲਿਆਂ...
ਕੋਰੋਨਾ ਵਾਇਰਸ ਕਾਰਨ ਠੱਠੀ ਭਾਈ ਅਤੇ ਇਲਾਕੇ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  1 day ago
ਠੱਠੀ ਭਾਈ, 4 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ...
ਸਿਵਲ ਹਸਪਤਾਲ ਜਲਾਲਾਬਾਦ, ਫ਼ਿਰੋਜਪੁਰ, ਸ਼੍ਰੀ ਮੁਕਤਸਰ ਸਾਹਿਬ ਲਈ ਵੈਂਟੀਲੇਟਰਾਂ ਲਈ ਸੁਖਬੀਰ ਬਾਦਲ ਵਲ਼ੋਂ ਜਾਰੀ ਹੋਏ 37 ਲੱਖ
. . .  1 day ago
ਜਲਾਲਾਬਾਦ,4ਅਪ੍ਰੈਲ(ਜਤਿੰਦਰ ਪਾਲ ਸਿੰਘ)- ਹਲਕਾ ਫ਼ਿਰੋਜਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ , ਕੁੱਲ ਗਿਣਤੀ ਹੋਈ 15
. . .  1 day ago
ਐੱਸ. ਏ. ਐੱਸ. ਨਗਰ, 4 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ...
ਕੋਰੋਨਾ ਵਾਇਰਸ ਦੇ ਚੱਲਦਿਆਂ ਕਟਾਰੀਆਂ ਵਾਸੀਆਂ ਨੇ ਪਿੰਡ ਦੀਆਂ ਸਰਹੱਦਾਂ ਕੀਤੀਆਂ ਸੀਲ
. . .  1 day ago
ਕਟਾਰੀਆਂ, 04 ਅਪ੍ਰੈਲ (ਨਵਜੋਤ ਸਿੰਘ ਜੱਖੂ, ਗੁਰਜਿੰਦਰ ਸਿੰਘ ਗੁਰੂ )- ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸੂਬਾ ਸਰਕਾਰ ....
ਡੀ.ਸੀ.ਅਤੇ ਐੱਸ.ਐੱਸ.ਪੀ. ਵੱਲੋਂ ਪਿੰਡ ਬਿੱਲੀ ਚੁਹਾਰਮੀ ਵਿਖੇ ਤਿਆਰ ਕੀਤੇ ਜਾ ਰਹੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ
. . .  1 day ago
ਸ਼ਾਹਕੋਟ/ਮਲਸੀਆਂ, 4 ਅਪ੍ਰੈਲ (ਅਜ਼ਾਦ ਸਚਦੇਵਾ) ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ...
ਬਲਾਕ ਸ਼ਾਹਕੋਟ-2 ਦੇ ਅਧਿਆਪਕ ਇਕ-ਇਕ ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣਗੇ-ਗੁਪਤਾ
. . .  1 day ago
ਵੇਰਕਾ ਨਿਵਾਸੀਆਂ ਨੇ ਜਾਣੇ ਅਨਜਾਣੇ 'ਚ ਹੋਈ ਭੁੱਲ ਲਈ ਕੀਤੀ ਖਿਮਾ ਜਾਚਨਾ
. . .  1 day ago
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਡਰੋਨ ਕੈਮਰੇ ਨਾਲ ਕੀਤੀ ਜਾ ਰਹੀ ਹੈ ਵੀਡੀਓਗ੍ਰਾਫੀઠਕਾਰਨ ਢਾਣੀਆਂ ਬਣਾ ਕੇ ਬੈਠਣ ਵਾਲਿਆਂ ਨੂੰ ਪਈਆਂ ਭਾਜੜਾਂ
. . .  1 day ago
ਇਕ ਖੰਨਾ ਵਾਸੀ ਵੀ ਹੋਇਆ ਸੀ ਕੋਰੋਨਾ ਦੀ ਸ਼ਿਕਾਰ ਤਬਲੀਗ਼ੀ ਜਮਾਤ 'ਚ ਸ਼ਾਮਲ
. . .  1 day ago
ਮੈਡੀਕਲ ਅਫ਼ਸਰ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਕੀਤੀ ਪੁਸ਼ਟੀ
. . .  1 day ago
ਨਸ਼ੇ ਦੀ ਤਸਕਰੀ ਕਰਨ ਦੇ ਸ਼ੱਕ 'ਚ ਪਿੰਡ ਵਾਸੀਆਂ ਨੇ ਇੱਕ ਮੁਲਾਜ਼ਮ ਸਮੇਤ ਨੌਜਵਾਨਾਂ ਨੂੰ ਕੀਤਾ ਪੁਲਿਸ ਹਵਾਲੇ
. . .  1 day ago
ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਕਰਮਚਾਰੀਆਂ ਨੂੰ ਟਰੱਸਟ ਦੇਵੇਗਾ ਐੱਨ-95 ਮਾਸਕ ਤੇ ਪੀ.ਪੀ. ਕਿੱਟਾਂ
. . .  1 day ago
ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਿੰਡਾਂ-ਕਸਬਿਆਂ 'ਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਨ ਦੀਆਂ ਹਦਾਇਤਾਂ
. . .  1 day ago
ਬੈਲਜੀਅਮ 'ਚ ਕੋਰੋਨਾ ਦੇ ਕਹਿਰ ਕਾਰਨ ਹੁਣ ਤੱਕ 1283 ਲੋਕਾਂ ਦੀ ਹੋਈ ਮੌਤ
. . .  1 day ago
ਤਬਲੀਗ਼ੀ ਜਮਾਤ ਦੇ ਨੌਜਵਾਨ ਨੂੰ ਕੀਤਾ ਆਈਸੋਲੇਟ
. . .  1 day ago
ਫ਼ਰੀਦਕੋਟ 'ਚ ਕੋਰੋਨਾ ਦਾ ਪਾਜੀਟਿਵ ਮਰੀਜ਼ ਆਉਣ ਕਾਰਨ ਸ੍ਰੀ ਮੁਕਤਸਰ ਸਾਹਿਬ 'ਚ ਵੀ ਕੀਤੀ ਸਖ਼ਤੀ
. . .  1 day ago
ਵਿਸਾਖੀ ਮੌਕੇ ਪੰਚਾਇਤਾਂ ਨੂੰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਮੁਨਾਦੀ ਕਰਨ ਦੇ ਆਦੇਸ਼
. . .  1 day ago
ਬਿਜਲੀ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਦਿੱਤੀਆਂ ਤਾਂ ਜ਼ਰੂਰੀ ਸੇਵਾਵਾਂ ਦਾ ਹੋਵੇਗਾ ਬਾਈਕਾਟ : ਜਸਵੰਤ ਰਾਏ
. . .  1 day ago
17 ਸੂਬਿਆਂ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ ਲੋਕਾਂ 'ਚੋਂ 1023 ਲੋਕ ਪਾਏ ਗਏ ਪਾਜ਼ੀਟਿਵ: ਸਿਹਤ ਮੰਤਰਾਲੇ
. . .  1 day ago
ਦੀਪਕਾ ਪਾਦੁਕੋਣ ਤੇ ਰਣਵੀਰ ਸਿੰਘ ਪੀ.ਐਮ. ਕੇਅਰਸ ਫੰਡ ਲਈ ਆਏ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ: 14 ਵਿਅਕਤੀਆਂ ਨੂੰ ਮਸਜਿਦ ਵਿਚੋਂ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜਿਆ
. . .  1 day ago
5 ਨੂੰ ਸਟਰੀਟ ਲਾਈਟਾਂ ਤੇ ਘਰੇਲੂ ਬਿਜਲੀ ਉਪਕਰਨ ਬੰਦ ਨਾ ਕੀਤੇ ਜਾਣ
. . .  1 day ago
ਬੰਦ ਏ. ਟੀ. ਐਮ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਲੌਂਗੋਵਾਲ
. . .  1 day ago
ਲੋੜਵੰਦਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ-ਵਿਧਾਇਕ ਸ਼ੇਰੋਵਾਲੀਆ
. . .  1 day ago
ਕੋਰੋਨਾ ਮਰੀਜ਼ ਮਿਲਣ ਕਰਕੇ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਕੀਤੀ ਸੀਲ
. . .  1 day ago
ਵੁਹਾਨ ਦੇ ਏਅਰਪੋਰਟ ’ਚ ਜੰਗੀ ਪੱਧਰ ’ਤੇ ਕੀਤੀ ਗਈ ਸਪਰੇਅ, 8 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਡਾਣਾ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਮੌਕੇ ਰਸਮਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ
. . .  1 day ago
ਹਰਿਆਣਾ ਦੇ ਪਲਵਲ ਜ਼ਿਲ੍ਹੇ ’ਚ 56 ਵਿਚੋਂ 16 ਲੋਕਾਂ ਨੂੰ ਕੋਰੋਨਾ, ਮਰਕਜ਼ ਨਾਲ ਸਬੰਧਤ ਹਨ ਲੋਕ
. . .  1 day ago
ਦੂਸਰੇ ਦਿਨ ਵੀ ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ
. . .  1 day ago
ਜਲੰਧਰ ਨੇੜੇ ਕਤਲ
. . .  1 day ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ੁਰੂ ਕੀਤੇ ਡਰੋਨ ਕੈਮਰੇ
. . .  1 day ago
ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੇ ਕੋਰੋਨਾ ਟੈਸਟ ਲਏ
. . .  1 day ago
ਕਪੂਰਥਲਾ ਵਿਚ ਬਾਹਰੀ ਜ਼ਿਲਿ੍ਹਆਂ ਤੋਂ ਆਏ 22 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਭੇਜਿਆ
. . .  1 day ago
ਸ਼ਿਵ ਸੈਨਾ ਟਕਸਾਲੀ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਨੂੰ ਜੰਡਿਆਲਾ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ
. . .  1 day ago
ਤਬਲੀਗੀ ਜਮਾਤ ਲੈ ਕੇ ਆਏ ਵਿਅਕਤੀਆਂ ਨੇ ਪਟਿਆਲਾ ਪ੍ਰਸ਼ਾਸਨ ਨੂੰ ਹਰਕਤ ਵਿਚ ਲਿਆਂਦਾ
. . .  1 day ago
ਪੰਜਾਬ ਅਤੇ ਦੂਸਰੇ ਰਾਜਾਂ ਦੀ 3000 ਤੋਂ ਵੱਧ ਸੰਗਤ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੀ
. . .  1 day ago
ਚੰਡੀਗੜ੍ਹ ਦੇ ਤਿੰਨ ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ
. . .  1 day ago
ਮੱਧ ਪ੍ਰਦੇਸ਼ ’ਚ 3 ਕੋੋਰੋਨਾਵਾਇਰਸ ਪਾਜ਼ੀਟਿਵ ਮਰੀਜਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਵੈਸਾਖ ਸੰਮਤ 551

ਬਰਨਾਲਾ

ਫਾਇਰ ਬਿ੍ਗੇਡ ਦੀਆਂ ਗੱਡੀਆਂ ਸਮੇਂ-ਸਿਰ ਨਾ ਪਹੁੰਚਣ 'ਤੇ ਕਿਸਾਨਾਂ ਵਲੋਂ ਨਾਅਰੇਬਾਜ਼ੀ
125 ਏਕੜ ਕਣਕ ਤੇ 20 ਏਕੜ ਦੇ ਕਰੀਬ ਟਾਂਗਰ ਸੜ ਕੇ ਸੁਆਹ

ਬਰਨਾਲਾ, 24 ਅਪ੍ਰੈਲ (ਧਰਮਪਾਲ ਸਿੰਘ)-ਬਰਨਾਲਾ ਜ਼ਿਲ੍ਹੇ ਨੇੜਲੇ ਪਿੰਡ ਰਾਏਸਰ, ਠੀਕਰੀਵਾਲਾ ਅਤੇ ਨਾਈਵਾਲਾ ਨਜ਼ਦੀਕ ਅੱਜ ਸਾਮੀ ਕਣਕ ਦੀ ਕਟਾਈ ਕਰਦੇ ਸਮੇਂ ਕੰਬਾਈਨ ਤੋਂ ਹੋਈ ਸਪਾਰਕਿੰਗ ਨਾਲ ਅੱਗ ਲੱਗ ਜਾਣ ਕਾਰਨ 125 ਏਕੜ ਦੇ ਕਰੀਬ ਖੜੀ ਕਣਕ ਅਤੇ 20 ਏਕੜ ਦੇ ਕਰੀਬ ਟਾਂਗਰ ਸੜ ਕੇ ਸੁਆਹ ਹੋ ਗਿਆ | ਇਸ ਮੌਕੇ ਕਿਸਾਨ ਪ੍ਰਭੂ ਠੀਕਰੀਵਾਲਾ ਦੇ 15 ਏਕੜ, ਹਾਕਮ ਸਿੰਘ ਝੂੰਦ 3 ਏਕੜ, ਸਿਮਰਜੀਤ ਸਿੰਘ ਨਾਈਵਾਲਾ ਦੇ 3 ਏਕੜ, ਗੁਲਜ਼ਾਰ ਸਿੰਘ ਪੱੁਤਰ ਮੁਖਤਿਆਰ ਸਿੰਘ ਮੰਗੀ ਵਾਲ ਦੇ 3 ਏਕੜ, ਜਗਰਾਜ ਸਿੰਘ ਪੱੁਤਰ ਮੁਖਤਿਆਰ ਸਿੰਘ ਵਾਸੀ ਠੀਕਰੀਵਾਲਾ ਦੇ ਢਾਈ ਏਕੜ, ਜਾਗਰ ਸਿੰਘ ਪੱੁਤਰ ਹੀਰਾ ਸਿੰਘ ਸਾਢੇ 4 ਏਕੜ ਸਮੇਤ 125 ਏਕੜ ਦੇ ਕਰੀਬ ਕਣਕ ਤੇ 20 ਏਕੜ ਦੇ ਕਰੀਬ ਟਾਂਗਰ ਸੜ ਕੇ ਸੁਆਹ ਹੋ ਗਿਆ | ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚ ਗਏ | ਫਾਇਰ ਬਿ੍ਗੇਡ ਦੀਆਂ ਗੱਡੀਆਂ ਸਮੇਂ ਸਿਰ ਨਾ ਪਹੁੰਚਣ 'ਤੇ ਕਿਸਾਨ ਗੁਰਦੀਪ ਸਿੰਘ ਗੰ੍ਰਥੀ, ਵਰਿੰਦਰ ਆਜ਼ਾਦ ਨਾਈਵਾਲਾ, ਦਲਜੀਤ ਸਿੰਘ ਪੱਤੀ, ਜਗਸੀਰ ਮੈਂਬਰ ਨਾਈਵਾਲਾ, ਜਤਿੰਦਰ ਸਰਪੰਚ ਨਾਈਵਾਲਾ ਆਦਿ ਨੇ ਫਾਇਰ ਬਿ੍ਗੇਡ ਵਿਭਾਗ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੁਦ ਹੀ ਆਪਣੇ ਸਾਧਨਾਂ ਅੱਗ ਬੁਝਾਉਣ ਦਾ ਯਤਨ ਕੀਤਾ | ਤੇਜ਼ ਹਨੇਰੀ ਚੱਲਣ ਕਾਰਨ ਅੱਗ ਨੇ ਆਸ ਪਾਸ ਦੇ ਖੇਤ ਆਪਣੀ ਪੂਰੀ ਲਪੇਟ 'ਚ ਲੈ ਲਏ | ਕਾਫ਼ੀ ਸਮਾਂ ਬਾਅਦ ਫਾਇਰ ਬਿ੍ਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪੱੁਜ ਗਈਆਂ | ਜਿਨ੍ਹਾਂ ਦੂਸਰੇ ਪਾਸੇ ਖੜੀ ਕਣਕ ਉੱਪਰ ਪਾਣੀ ਬੁਛਾੜਾ ਛੱਡੀਆਂ ਗਈਆਂ ਤਾਂ ਕਿ ਬਚੀ ਕਣਕ ਨੂੰ ਅੱਗ ਨਾ ਲੱਗ ਸਕੇ | ਕਿਸਾਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ |
ਪਿੰਡ ਬੀਹਲਾ ਵਿਖੇ ਕਿਸਾਨਾਂ ਦੇ ਅੱਗ ਨੇ ਸੁਪਨੇ ਕੀਤੇ ਖ਼ਾਕ-75 ਏਕੜ ਕਰੀਬ ਕਣਕ ਤੇ ਟਾਂਗਰ ਸੜ ਕੇ ਸੁਆਹ
ਟੱਲੇਵਾਲ, (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਬੀਹਲਾ ਵਿਖੇ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਕਾਰਨ ਦਰਜਨ ਦੇ ਕਰੀਬ ਕਿਸਾਨਾਂ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਜਾਣਕਾਰੀ ਅਨੁਸਾਰ ਅੱਜ ਦੁਪਹਿਰ 1 ਵਜੇ ਦੇ ਕਰੀਬ ਪਿੰਡ ਮਾਛੀਕੇ ਵਾਲੇ ਰਸਤੇ 'ਤੇ ਲੱਗੀ ਭਿਆਨਕ ਅੱਗ ਕਾਰਨ ਕੁਲਵੰਤ ਸਿੰਘ ਪੱੁਤਰ ਅਮਰ ਸਿੰਘ 20 ਏਕੜ, ਪਰਦੀਪ ਸਿੰਘ ਪੱੁਤਰ ਜਸਪਾਲ ਸਿੰਘ 3 ਏਕੜ, ਹਰਦੀਪਇੰਦਰ ਸਿੰਘ ਪੱੁਤਰ ਮਨਜੀਤ ਸਿੰਘ 4 ਏਕੜ ਕਣਕ ਅਤੇ ਏਕੜ ਟਾਂਗਰ, ਭੁਪਿੰਦਰ ਸਿੰਘ 4 ਏਕੜ, ਜਸਵਿੰਦਰ ਸਿੰਘ ਸਾਢੇ 4 ਏਕੜ ਕਣਕ, ਤਾਰ ਸਿੰਘ ਅਤੇ ਗੁਰਦੇਵ ਸਿੰਘ ਪੱੁਤਰ ਤੋਤਾ ਸਿੰਘ 12 ਏਕੜ ਕਣਕ, ਅਮਨਦੀਪ ਸਿੰਘ ਪੱੁਤਰ ਬੂਟਾ ਸਿੰਘ 2 ਏਕੜ ਕਣਕ, ਬਲਵੀਰ ਸਿੰਘ ਪੱੁਤਰ ਜਸਵੰਤ ਸਿੰਘ 13 ਏਕੜ ਕਣਕ, ਤਾਰਾ ਸਿੰਘ ਪੱੁਤਰ ਕਰਮ ਸਿੰਘ ਵਾਸੀ ਮਾਛੀਕੇ ਸਾਢੇ 4 ਏਕੜ ਅਤੇ ਗੁਰਦੀਪ ਸਿੰਘ ਪੱੁਤਰ ਨਾਜਰ ਸਿੰਘ ਮਾਛੀਕੇ ਦੀ 17 ਏਕੜ ਕਣਕ ਦੀ ਖੜ੍ਹੀ ਫ਼ਸਲ ਅੱਗ ਲੱਗਣ ਕਾਰਨ ਮੱਚ ਗਈ | ਇਸ ਅੱਗ 'ਤੇ ਕਾਬੂ ਪਾਉਣ ਲਈ ਭਾਵੇਂ ਬਰਨਾਲਾ ਅਤੇ ਭਦੌੜ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਕੁਝ ਸਮੇਂ ਵਿਚ ਹੀ ਪਹੰੁਚ ਗਈਆਂ, ਪਰ ਨੇੜਲੇ ਪਿੰਡਾਂ ਦੇ ਲੋਕਾਂ ਨੇ ਜਿੱਥੇ ਹਿੰਮਤ ਦਿਖਾਈ, ੳੱੁਥੇ ਪਿੰਡ ਬੀਹਲਾ, ਦੀਪਗੜ੍ਹ ਅਤੇ ਸੈਦੋਕੇ ਦੇ ਕਿਸਾਨਾਂ ਵਲੋਂ ਤਿਆਰ ਕਰਵਾਈਆਂ ਗਈਆਂ ਦੇਸੀ ਫਾਇਰ ਬਿ੍ਗੇਡ ਨੇ ਵੀ ਅੱਗ ਬੁਝਾਉਣ 'ਚ ਵੱਡਾ ਯੋਗਦਾਨ ਪਾਇਆ | ਇਸ ਮੌਕੇ ਪਹੁੰਚੇ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ ਵੜੈਚ ਅਤੇ ਪਟਵਾਰੀ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਦੀ ਰਿਪੋਰਟ ੳੱੁਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਯੋਗ ਮੁਆਵਜ਼ੇ ਦੀ ਮੰਗ ਵੀ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਅੱਗ ਦੀ ਲਪੇਟ ਵਿਚ ਆਏ ਖੇਤਾਂ ਦੇ ਵੱਡੀ ਗਿਣਤੀ ਵਿਚ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦੇ ਹਨ, ਜਿਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਪੱੁਜਾ ਹੈ |
ਚੀਮਾ ਵਿਖੇ ਅੱਗ ਲੱਗਣ ਕਾਰਨ ਡੇਢ ਏਕੜ ਕਣਕ ਦੀ ਫ਼ਸਲ ਸੜੀ
ਟੱਲੇਵਾਲ-ਥਾਣਾ ਸਦਰ ਅਧੀਨ ਆਉਂਦੇ ਪਿੰਡ ਚੀਮਾ ਵਿਖੇ ਅੱਗ ਲੱਗਣ ਕਾਰਨ ਦੋ ਕਿਸਾਨਾਂ ਦੀ ਡੇਢ ਏਕੜ ਕਣਕ ਸੜ ਗਈ | ਇਸ ਸਬੰਧੀ ਕਿਸਾਨ ਯੂਨੀਅਨਾਂ ਆਗੂ ਦਰਸ਼ਨ ਸਿੰਘ, ਬਲਵੰਤ ਸਿੰਘ ਨੰਬਰਦਾਰ, ਹਰਬੰਸ ਸਿੰਘ ਹਰੀ, ਕਿਸਾਨ ਪਾਲ ਸਿੰਘ ਖੂਹ ਵਾਲਾ, ਲਖਵਿੰਦਰ ਲੱਖੀ, ਕਰਮਜੀਤ ਸਿੰਘ ਬੱਬੂ ਵੜੈਚ ਅਤੇ ਜਗਤਾਰ ਸਿੰਘ ਥਿੰਦ ਨੇ ਦੱਸਿਆ ਕਿ ਗੁਰਦੁਆਰਾ ਰਾਮਬਾਗ ਨੇੜੇ ਜਾਣ ਵਾਲੀ ਸ਼ਹਿਰੀ ਫੀਡਰ ਦੀਆਂ ਤਾਰਾਂ 'ਚੋਂ ਸਪਾਰਕ ਹੋਣ ਕਾਰਨ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਅੱਗ ਲੱਗ ਗਈ | ਜਿਸ ਨਾਲ ਕਿਸਾਨ ਹਰਦੇਵ ਸਿੰਘ ਨੰਬਰਦਾਰ ਪੁੱਤਰ ਅਮਰਜੀਤ ਸਿੰਘ ਦੀ ਇਕ ਏਕੜ ਅਤੇ ਸੁਖਦੇਵ ਸਿੰਘ ਪੱੁਤਰ ਦਲੀਪ ਸਿੰਘ ਭੋਲਾ ਦੀ ਅੱਧਾ ਏਕੜ ਕਣਕ ਸੜ ਗਈ¢
ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਇਕੱਠੇ ਹੋਣ ਕਰ ਕੇ ਅੱਗ 'ਤੇ ਜਲਦੀ ਕਾਬੂ ਪਾ ਲਿਆ, ਜਿਸ ਕਰ ਕੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ¢ ਕਿਸਾਨ ਯੂਨੀਅਨਾਂ ਨੇ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ¢ ਇਸ ਮੌਕੇ ਕਾਨੰੂਗੋ ਜਗਰਾਜ ਸਿੰਘ ਅਤੇ ਪਟਵਾਰੀ ਗੁਰਵਿੰਦਰ ਸਿੰਘ ਤੋਂ ਇਲਾਵਾ ਪਾਵਰਕਾਮ ਦੇ ਐਸ.ਡੀ.ਓ ਸੁਸ਼ੀਲ ਕੁਮਾਰ ਵੀ ਮੌਕੇ 'ਤੇ ਪਹੰੁਚੇ |

ਕਿਸਾਨਾਂ ਵਲੋਂ ਬਰਨਾਲਾ-ਮਾਨਸਾ ਰੋਡ ਜਾਮ ਕਰ ਕੇ ਧਰਨਾ

ਰੂੜੇਕੇ ਕਲਾਂ, 24 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਅਨਾਜ ਮੰਡੀ ਧੌਲਾ ਵਿਖੇ ਕਣਕ ਦੀ 30 ਕਿੱਲੋ ਦੀ ਕੀਤੀ ਜਾ ਰਹੀ ਭਰਤੀ ਬੰਦ ਕਰ ਕੇ 50 ਕਿੱਲੋ ਦੀ ਸ਼ੁਰੂ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਡਕੌਦਾ ਤੇ ਉਗਰਾਹਾਂ ਦੇ ਬਾਲਕ ਪ੍ਰਧਾਨ ਬਲੌਰ ਸਿੰਘ ਛੰਨਾ, ਡਕੌਦਾ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਦੌਰਾ

ਬਰਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕਣਕ ਦੀ ਫ਼ਸਲ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਦੁਕਾਨਦਾਰਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਿਖ਼ਲਾਫ਼ ਕੀਤਾ ਰੋਸ ਜ਼ਾਹਰ

ਤਪਾ ਮੰਡੀ, 24 ਅਪ੍ਰੈਲ (ਵਿਜੇ ਸ਼ਰਮਾ)-ਸ਼ਹਿਰ ਅੰਦਰ ਉਸ ਵੇਲੇ ਹਫੜਾ ਦਫ਼ੜੀ ਮੱਚ ਗਈ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ 'ਤੇ ਛਾਪੇਮਾਰੀ ਕਰ ਕੇ ਕੁਝ ਦੁਕਾਨਦਾਰਾਂ ਦੇ ...

ਪੂਰੀ ਖ਼ਬਰ »

ਦਿਨ ਦਿਹਾੜੇ 2 ਮੋਟਰਸਾਈਕਲ ਸਵਾਰ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ

ਤਪਾ ਮੰਡੀ, 24 ਅਪ੍ਰੈਲ (ਪ੍ਰਵੀਨ ਗਰਗ)-ਸਥਾਨਕ ਸ਼ਹਿਰ ਦੇ ਰੂਪ ਚੰਦ ਰੋਡ 'ਤੇ ਸਥਿਤ ਅਗਰਵਾਲ ਕਾਲੋਨੀ ਵਿਖੇ ਦਿਨ-ਦਿਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ ¢ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਬਚਨੀ ਦੇਵੀ (75) ਨੇ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖ਼ਰਚ 'ਤੇ ਰੱਖੀ ਜਾ ਰਹੀ ਹੈ ਪੂਰੀ ਨਜ਼ਰ-ਰੂਹੀ ਦੁੱਗ

ਬਰਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਜ਼ਿਲ੍ਹੇ 'ਚ ਹੋਣ ਵਾਲੀਆਂ ਸਿਆਸੀ ਸਰਗਰਮੀਆਂ ਤੇ ਚੋਣ ਪ੍ਰਚਾਰ 'ਤੇ ਕੀਤੇ ਜਾ ਰਹੇ ਖ਼ਰਚ ਦਾ ਸਟੀਕ ਲੇਖਾ-ਜੋਖਾ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ...

ਪੂਰੀ ਖ਼ਬਰ »

ਪਿੰਡ ਉਗੋਕੇ ਦੀ ਦਾਣਾ ਮੰਡੀ 'ਚ ਖ਼ਰੀਦ ਪ੍ਰਬੰਧ ਸੁਸਤ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਸ਼ਹਿਣਾ, 24 ਅਪ੍ਰੈਲ (ਸੁਰੇਸ਼ ਗੋਗੀ)-ਮਾਰਕੀਟ ਕਮੇਟੀ ਤਪਾ ਅਧੀਨ ਪੈਂਦੇ ਪਿੰਡ ਉਗੋਕੇ ਦੀ ਦਾਣਾ ਮੰਡੀ 'ਚ ਬੈਠੇ ਕਈ ਕਿਸਾਨਾਂ ਨੇ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਸੂਬਾ ਸਰਕਾਰ ਅਤੇ ਖ਼ਰੀਦ ਏਜੰਸੀਆਂ ਿਖ਼ਲਾਫ਼ ਰੋਸ ਜਤਾਇਆ | ਮੰਡੀ 'ਚ ਬੈਠੇ ਛੋਟਾ ਸਿੰਘ ਬਜ਼ੁਰਗ ਨੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਭਵਾਨੀਗੜ੍ਹ, 24 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) -ਪੁਲਿਸ ਵਲੋਂ ਇਕ ਸਕੂਟਰੀ ਸਵਾਰ ਵਿਅਕਤੀ ਨੂੰ 800 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਛਾਪੇਮਾਰੀ ਕਰਦਿਆਂ ਕਸ਼ਮੀਰਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

ਬਰਨਾਲਾ, 24 ਅਪ੍ਰੈਲ (ਧਰਮਪਾਲ ਸਿੰਘ)-ਸਥਾਨਕ ਠੀਕਰੀਵਾਲਾ ਨੇੜਿਓਾ ਪੁਲਿਸ ਨੇ ਇਕ ਔਰਤ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਦੀਆਂ ਬਰਾਮਦ ਕੀਤੀਆਂ | ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਠੀਕਰੀਵਾਲਾ ਕੋਲ ਇਕ ਔਰਤ ...

ਪੂਰੀ ਖ਼ਬਰ »

ਭਗਵੰਤ ਮਾਨ ਨੇ ਅੱਧੀ ਦਰਜਨ ਪਿੰਡਾਂ 'ਚ ਕੀਤੀਆਂ ਚੋਣ ਰੈਲੀਆਂ

ਸ਼ਹਿਣਾ, 24 ਅਪ੍ਰੈਲ (ਸੁਰੇਸ਼ ਗੋਗੀ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵਲੋਂ ਪਿੰਡ ਸੁਖਪੁਰਾ ਮੌੜ, ਮੌੜ ਨਾਭਾ, ਦੱੁਲਮਸਰ, ਮੌੜ ਮਕਸੂਥਾ ਆਦਿ ਪਿੰਡਾਂ ਵਿਚ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ 'ਚੋਂ ਵਿਜੈ ਮਾਲਿਆ ਤੇ ਨੀਰਵ ਮੋਦੀ ...

ਪੂਰੀ ਖ਼ਬਰ »

ਗਗਨਦੀਪ ਕੌਰ ਢੀਂਡਸਾ ਨੇ ਆਪਣੇ ਪਤੀ ਹੱਕ 'ਚ ਕੀਤੀ ਮੀਟਿੰਗ

ਤਪਾ ਮੰਡੀ, 24 ਅਪ੍ਰੈਲ (ਵਿਜੇ ਸ਼ਰਮਾ)-ਬੀਬੀ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਪਤੀ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਤਪਾ ਸ਼ਹਿਰ ਦੇ ਵਰਕਰਾਂ/ ਆਗੂਆਂ ਨਾਲ ਇੰਚਾਰਜ ਸਤਨਾਮ ਸਿੰਘ ਰਾਹੀ ਦੀ ਅਗਵਾਈ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਵਲੋਂ ਕਰਵਾਏ ਵਿਕਾਸ ਕਾਰਜ ਆਪਣੇ-ਆਪ 'ਚ ਵੱਡੀ ਮਿਸਾਲ-ਬੀਬੀ ਪਵਿੱਤ ਕੌਰ ਸਹਿਜੜਾ, ਛੀਨੀਵਾਲ, ਮੂੰਮ 'ਚ ਚੋਣ ਮੀਟਿੰਗਾਂ

ਮਹਿਲ ਕਲਾਂ, 24 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਉਨ੍ਹਾਂ ਦੀ ਸਪੁੱਤਰੀ ਪਵਿੱਤ ਕੌਰ ਨੇ ਹਲਕੇ ਦੇ ਪਿੰਡ ਸਹਿਜੜਾ, ਛੀਨੀਵਾਲ ਕਲਾਂ, ਮੂੰਮ ਆਦਿ ਵਿਖੇ ਚੋਣ ਮੀਟਿੰਗਾਂ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਚੋਣ ਪ੍ਰਚਾਰ

ਬਰਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਅਕਾਲੀ ਦਲ (ਅੰਮਿ੍ਤਸਰ) ਦੇ ਕੌਮੀ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਪਾਰਟੀ ਆਗੂਆਂ ਵਲੋਂ ਵਰਕਰਾਂ 'ਚ ਸ਼ਹਿਰ ਦੇ ਗੁਰੂ ਤੇਗ਼ ਬਹਾਦਰ ਨਗਰ, ਬਾਬਾ ਦੀਪ ਸਿੰਘ ਨਗਰ, ...

ਪੂਰੀ ਖ਼ਬਰ »

ਮਾਨ ਨੇ ਵਕੀਲਾਂ ਨਾਲ ਕੀਤੀ ਚੋਣ ਮੀਟਿੰਗ

ਮੂਨਕ, 24 ਅਪੈ੍ਰਲ (ਗਮਦੂਰ ਧਾਲੀਵਾਲ)-ਲੋਕ ਸਭਾ ਸੰਗਰੂਰ ਤੋਂ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਬਾਰ ਐਸੋਸੀਏਸ਼ਨ ਮੂਨਕ ਵਿਖੇ ਸਮੂਹ ਵਕੀਲ ਭਾਈਚਾਰੇ ਨਾਲ ਵਿਚਾਰ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਇਲਾਕਾ ਪਹਿਲਾ ਪਟਿਆਲਾ ਲੋਕ ਸਭਾ 'ਚ ...

ਪੂਰੀ ਖ਼ਬਰ »

ਹੋਰਨਾਂ ਪਾਰਟੀਆਂ ਦੇ ਕਈ ਆਗੂ ਕਾਂਗਰਸ 'ਚ ਸ਼ਾਮਿਲ

ਸੰਗਰੂਰ, 24 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਕੈਪਟਨ ਅਮਰਿੰਦਰ ਸਿੰਘ ਦੀ ਸੰਗਰੂਰ ਫੇਰੀ ਦੌਰਾਨ ਅੱਜ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੇ ਉਨ੍ਹਾਂ ਦੀ ਹਾਜ਼ਰੀ 'ਚ ਸਟੇਜ ਤੋਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ...

ਪੂਰੀ ਖ਼ਬਰ »

ਅਹਿਮਦਗੜ੍ਹ ਸ਼ਹਿਰੀ ਤੇ ਦਿਹਾਤੀ ਕਾਂਗਰਸੀ ਵਰਕਰਾਂ ਦੀ ਚੋਣ ਸਬੰਧੀ ਮੀਟਿੰਗ

ਅਹਿਮਦਗੜ੍ਹ, 24 ਅਪ੍ਰੈਲ (ਪੁਰੀ)-ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਬੋਪਾਰਾਏ ਵਲੋਂ ਕੱਲ੍ਹ ਹਲਕਾ ਅਮਰਗੜ੍ਹ 'ਚ ਚੋਣ ਮੁਹਿੰਮ ਦੀ ਸ਼ੁਰੂਆਤ ਦੇ ਬਾਅਦ ਚੋਣ ਸਰਗਰਮੀਆਂ ਭੱਖ ਗਈਆਂ | ਅੱਜ ਕਾਂਗਰਸ ਦਫ਼ਤਰ ਵਿਖੇ ਸ਼ਹਿਰੀ ਅਤੇ ...

ਪੂਰੀ ਖ਼ਬਰ »

ਇਲਾਕੇ ਦੇ ਪਿੰਡਾਂ 'ਚ ਮੌਸਮ ਕਾਰਨ ਕਣਕ ਦੀ ਫ਼ਸਲ ਦੀ ਬੋਲੀ ਨਾਮਾਤਰ

ਟੱਲੇਵਾਲ, 24 ਅਪ੍ਰੈਲ (ਸੋਨੀ ਚੀਮਾ) -ਇਲਾਕੇ ਦੀਆਂ ਮੰਡੀਆਂ 'ਚ ਭਾਵੇਂ ਮੌਸਮ ਵਿਚ ਤਬਦੀਲੀ ਹੋਣ ਕਾਰਨ ਫ਼ਸਲ ਸੁੱਕੀ ਆ ਰਹੀ ਹੈ, ਪ੍ਰੰਤੂ ਖ਼ਰੀਦ ਨਾਮਾਤਰ ਹੈ | ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪਏ ਮੀਂਹ ਕਾਰਨ ਜਿੱਥੇ ਫ਼ਸਲ ਕੱਟਣ 'ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਸਨ ...

ਪੂਰੀ ਖ਼ਬਰ »

ਆਗਾਮੀ ਚੋਣਾਂ ਸਬੰਧੀ ਬੀ.ਐਲ.ਓ. ਨੂੰ ਸਿਖਲਾਈ ਕੈਂਪ ਰਾਹੀਂ ਦਿੱਤੀ ਵਿਸ਼ੇਸ਼ ਜਾਣਕਾਰੀ

ਮਹਿਲ ਕਲਾਂ, 24 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ)-ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਬਲਾਕ ਦਫ਼ਤਰ ਮਹਿਲ ਕਲਾਂ ਵਿਖੇ ਬਲਾਕ ਦੇ ਸਮੂਹ ਪਿੰਡਾਂ ਨਾਲ ਸਬੰਧਿਤ ਬੀ. ਐਲ. ਓ. ਨੂੰ ਵਿਸ਼ੇਸ਼ ਸਿਖਲਾਈ ਬੀ. ਡੀ. ਪੀ. ਓ. ਲਖਵਿੰਦਰ ਕੌਰ ਮਹਿਲ ਕਲਾਂ ਦੀ ...

ਪੂਰੀ ਖ਼ਬਰ »

ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ

ਬਰਨਾਲਾ, 24 ਅਪ੍ਰੈਲ (ਅਸ਼ੋਕ ਭਾਰਤੀ)-ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਲੋਕਤੰਤਰ ਪ੍ਰਣਾਲੀ ਬਾਰੇ ਜਾਣਕਾਰੀ ਦੇਣ ਹਿਤ ਵਿਦਿਆਰਥੀ ਕਾਊਾਸਲ ਦੇ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ ਵੋਟਾਂ ਰਾਹੀਂ ਕੀਤੀ ਗਈ | ਇਸ ਮੌਕੇ ਸਕੂਲ ਦੀ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੂੰ ਚੋਣਾਂ ਸਬੰਧੀ ਸਿਖਲਾਈ ਦਿੱਤੀ

ਬਰਨਾਲਾ, 24 ਅਪ੍ਰੈਲ (ਧਰਮਪਾਲ ਸਿੰਘ)-ਆਂਗਣਵਾੜੀ ਵਰਕਰਾਂ ਨੂੰ ਚੋਣਾਂ 'ਚ ਡਿਊਟੀ ਦੇਣ ਸਬੰਧੀ ਰੈੱਡ ਕਰਾਸ ਦਫ਼ਤਰ ਬਰਨਾਲਾ ਵਿਖੇ ਸਿਖਲਾਈ ਦਿੱਤੀ ਗਈ | ਇਸ ਮੌਕੇ ਆਂਗਣਵਾੜੀ ਮੁਲਾਜ਼ਮ ਏਕਤਾ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਨੇ ਦੱਸਿਆ ਕਿ ਪਿਛਲੇ 4-5 ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਅੱਗ ਬੁਝਾਉਣ ਸਬੰਧੀ ਜਾਣਕਾਰੀ ਦਿੱਤੀ

ਬਰਨਾਲਾ, 24 ਅਪ੍ਰੈਲ (ਅਸ਼ੋਕ ਭਾਰਤੀ)-ਸੈਕਰਡ ਹਾਰਟ ਕਾਨਵੈਂਟ ਸਕੂਲ ਹੰਡਿਆਇਆ ਰੋਡ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕੁਆਰਡੀਨੇਟਰ ਬੇਅੰਤ ਸਿੰਘ ਨੇ ਅੱਗ 'ਤੇ ਕੰਟਰੋਲ ਕਰਨ ਦੇ ਢੰਗ ਦੱਸੇ¢ ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਬਰਨਾਲਾ, 24 ਅਪ੍ਰੈਲ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਬਾਬਾ ਵਰਿਆਮ ਸਿੰਘ ਧੂਰਕੋਟ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ 'ਤੇ ਲੱਡੂ ਵੰਡੇ

ਰੂੜੇਕੇ ਕਲਾਂ, 24 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਗਿਆਨੀ ਵਰਿਆਮ ਸਿੰਘ ਧੂਰਕੋਟ ਵਾਲਿਆਂ ਦੀ ਤਸਵੀਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਬਲਦੇਵ ਸਿੰਘ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਤਪਾ ਮੰਡੀ, 24 ਅਪ੍ਰੈਲ (ਪ੍ਰਵੀਨ ਗਰਗ)-ਸਥਾਨਕ ਬਾਹਰਲੀ ਅਨਾਜ ਮੰਡੀ ਵਿਖੇ ਕਣਕ ਦੀ ਫ਼ਸਲ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ, ਜਿਸ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ.ਸੀ. ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਮੰਡੀਆਂ ਦਾ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਦੇ ਆਗੂਆਂ ਨੇ ਮੰਡੀਆਂ 'ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ, 24 ਅਪ੍ਰੈਲ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਅਤੇ ਖੱਜਲ ਖੁਆਰੀ ਨੂੰ ਰੋਕਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਵਲੋਂ ਆਪਣੀ ਟੀਮ ਸਮੇਤ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਨੇ ਅੱਗ ਲੱਗਣ ਨਾਲ ਸੜੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 24 ਅਪ੍ਰੈਲ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਦੀ ਅਗਵਾਈ ਹੇਠ ਆਗੂਆਂ ਵਰਕਰਾਂ ਵਲੋਂ ਪਿਛਲੇ ਦਿਨੀਂ ਜ਼ਿਲ੍ਹੇ ਅੰਦਰ ਅੱਗ ਨਾਲ ਨੁਕਸਾਨੀਆਂ ਗਈਆਂ ਕਣਕਾਂ ਤੇ ਟਾਂਗਰ ਦੇ ਮੁਆਵਜ਼ੇ ਲਈ ਡਿਪਟੀ ...

ਪੂਰੀ ਖ਼ਬਰ »

ਮੰਡੀਆਂ 'ਚ ਪਈ ਕਣਕ ਦੀ ਤੁਲਾਈ ਦਾ ਇੰਤਜ਼ਾਰ ਕਰ ਰਹੇ ਨੇ ਕਿਸਾਨ

ਧਨੌਲਾ, 24 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-7-7 ਦਿਨ ਤੋਂ ਕਣਕ ਦੀਆਂ ਢੇਰੀਆਂ ਦੀ ਰਾਖੀ ਕਰ ਰਹੇ, ਧਨੌਲਾ ਦੀ ਅਨਾਜ ਮੰਡੀ 'ਚ ਮਾਯੂਸ ਹੋਏ ਬੈਠੇ ਕਿਸਾਨਾਂ ਨੇ ਖ਼ਰੀਦ ਏਜੰਸੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਨਮੀ ਨਾ ਹੋਣ ਦੇ ਬਾਵਜੂਦ ਖੱਜਲ-ਖ਼ੁਆਰ ਕੀਤਾ ...

ਪੂਰੀ ਖ਼ਬਰ »

ਪਿੰਡ ਬੀਬੜ ਤੇ ਮਾਝੀ ਦੇ ਵੱਡੀ ਗਿਣਤੀ 'ਚ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਤੇ ਨਾੜ ਸੜੀ

ਨਦਾਮਪੁਰ, ਚੰਨੋਂ, 24 ਅਪ੍ਰੈਲ (ਹਰਜੀਤ ਸਿੰਘ ਨਿਰਮਾਣ)-ਨਦਾਮਪੁਰ ਨੇੜਲੇ ਪਿੰਡ ਬੀਬੜ ਵਿਖੇ ਅੱਜ ਖੇਤਾਂ ਵਿਚ ਅੱਗ ਲੱਗ ਜਾਣ ਕਾਰਨ ਵਾਪਰੀ ਘਟਨਾ ਨਾਲ ਬੀਬੜ ਅਤੇ ਮਾਂਝੀ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਅਤੇ ਨਾੜ ਸੜ ਕੇ ਸੁਆਹ ਹੋ ਜਾਣ ...

ਪੂਰੀ ਖ਼ਬਰ »

ਪਰਮਜੀਤ ਕੌਰ ਗਰੇਵਾਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਸੰਦੌੜ, 24 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ)-ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸਿਮਰ ਮਾਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੱਸ ਪਰਮਜੀਤ ਕੌਰ ਗਰੇਵਾਲ ਪਤਨੀ ਗੁਰਦੀਪ ਸਿੰਘ ਗਰੇਵਾਲ ਵਾਸੀ ...

ਪੂਰੀ ਖ਼ਬਰ »

ਪਾਇਓਨੀਅਰ ਇੰਮੀਗ੍ਰੇਸ਼ਨ ਵਲੋਂ ਫ਼੍ਰੀ ਸੈਮੀਨਾਰ ਬਰਨਾਲਾ, ਬਠਿੰਡਾ, ਪਟਿਆਲਾ 'ਚ

ਸੰਗਰੂਰ, 24 ਅਪ੍ਰੈਲ (ਅ.ਬ.)-ਬਹੁਤ ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਜਾਂ ਕੰਮ ਕਰਨ ਲਈ ਭੇਜਣ ਵਾਸਤੇ ਕੰਮ ਕਰ ਰਹੀਆਂ ਹਨ, ਪਰ ਇਨ੍ਹਾਂ ਵਿਚੋਂ ਕੁਝ ਹੀ ਹਨ ਜੋ ਪੱਕੇ ਅਤੇ ਸਹੀ ਤੌਰ 'ਤੇ ਇਸ ਖੇਤਰ ਵਿਚ ਪੈਰ ਜਮਾ ਚੁੱਕੀਆਂ ਹਨ | ...

ਪੂਰੀ ਖ਼ਬਰ »

ਐਸ. ਡੀ. ਐਮ. ਧੂਰੀ ਵਲੋਂ ਮੰਡੀ ਪ੍ਰਬੰਧਾਂ ਦਾ ਜਾਇਜ਼ਾ ਢਿੱਲੀ ਖ਼ਰੀਦ ਤੋਂ ਕਿਸਾਨ ਪ੍ਰੇਸ਼ਾਨ

ਧੂਰੀ, 24 ਅਪ੍ਰੈਲ (ਭੁੱਲਰ, ਸੰਜੇ ਲਹਿਰੀ ਅਤੇ ਦੀਪਕ)-ਕਣਕ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ 'ਚ ਕਣਕ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਐਸ.ਡੀ.ਐਮ. ਧੂਰੀ ਸਤਵੰਤ ਸਿੰਘ ਤੇ ਤਹਿਸੀਲਦਾਰ ਹਰਮਿੰਦਰ ਸਿੰਘ ਵਲੋਂ ਮੰਡੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਕਾਂਗਰਸ ਦੇ ਚੋਣ ਦਫ਼ਤਰ ਦਾ ਉਦਘਾਟਨ, ਐਡਵੋਕੇਟ ਕਾਂਸਲ ਇੰਚਾਰਜ ਨਿਯੁਕਤ

ਸੰਗਰੂਰ, 24 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਦਫ਼ਤਰ ਦਾ ਉਦਘਾਟਨ ਕੌਲਾ ਪਾਰਕ ਸੰਗਰੂਰ ਵਿਖੇ ਕੀਤਾ ਗਿਆ | ਇਸ ਦਫ਼ਤਰ ਦਾ ਇੰਚਾਰਜ ਬਾਰ ਕੌਾਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਵਿਖੇ ਲੇਖ ਮੁਕਾਬਲੇ ਕਰਵਾਏ

ਟੱਲੇਵਾਲ, 24 ਅਪ੍ਰੈਲ (ਸੋਨੀ ਚੀਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਵੰਤ ਕੌਰ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੰੂ ...

ਪੂਰੀ ਖ਼ਬਰ »

'ਛੁਰੀਆਂ ਵਰਗੇ ਬੋਲ' ਕਿਤਾਬ ਲੋਕ ਅਰਪਣ

ਧਰਮਗੜ੍ਹ, 24 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਕੇ.ਸੀ.ਟੀ. ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਫਤਹਿਗੜ੍ਹ ਵਿਖੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਰਾਮਫਲ ਰਾਜਲਹੇੜੀ ਵਲੋਂ ਲਿਖੀ ਕਿਤਾਬ 'ਛੁਰੀਆਂ ਵਰਗੇ ਬੋਲ' ਲੋਕ ਅਰਪਣ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ...

ਪੂਰੀ ਖ਼ਬਰ »

ਕਾਂਗਰਸ ਦੀ ਸੰਗਰੂਰ ਰੈਲੀ 'ਚ ਵੱਡਾ ਕਾਫਲਾ ਸ਼ਾਮਿਲ ਹੋਇਆ

ਚੋਟੀਆਂ, 24 ਅਪ੍ਰੈਲ (ਪ੍ਰਵੀਨ ਖੋਖਰ)-ਬਲਾਕ ਕਾਂਗਰਸ ਕਮੇਟੀ ਲਹਿਰਾਗਾਗਾ ਦਿਹਾਤੀ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਗੁਰਨੇ ਤੇ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਪ੍ਰੇਮ ਪਾਲ ਅਲੀਸ਼ੇਰ ਨੇ ਇੱਥੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX