ਤਾਜਾ ਖ਼ਬਰਾਂ


ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  26 minutes ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  39 minutes ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  53 minutes ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  57 minutes ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  about 1 hour ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  51 minutes ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  about 1 hour ago
ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ...
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  about 3 hours ago
ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ...
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  about 3 hours ago
ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ...
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  about 3 hours ago
ਇਸਲਾਮਾਬਾਦ, 18 ਅਕਤੂਬਰ- ਆਈ. ਸੀ. ਸੀ. ਵਿਸ਼ਵ ਕੱਪ 2019 ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਘਰ 'ਚ ਟੀ-20 ਲੜੀ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਫ਼ਰਾਜ਼ ਅਹਿਮਦ...
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  about 3 hours ago
ਤਰਨਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)- ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ...
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  about 3 hours ago
ਅਜਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਤੋਂ ਬਾਅਦ ਮੁੜ ਅਸਮਾਨ 'ਚ ਛਾਏ ਬੱਦਲਾਂ ...
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  about 4 hours ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ...
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  about 4 hours ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਔਰਤਾਂ ਪ੍ਰਤੀ ਗ਼ਲਤ ਸ਼ਬਦਾਵਲੀ ਬੋਲਣ ਵਾਲੇ ਕਾਂਗਰਸੀ ਆਗੂ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ...
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਅਬੋਹਰ/ਫ਼ਾਜ਼ਿਲਕਾ, 18 ਅਕਤੂਬਰ (ਪ੍ਰਦੀਪ ਕੁਮਾਰ)- ਬੀਤੀ 16 ਅਕਤੂਬਰ ਨੂੰ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦਾ...
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  about 4 hours ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  about 5 hours ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  about 6 hours ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  about 6 hours ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  about 6 hours ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  about 6 hours ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  about 6 hours ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  about 7 hours ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 5 hours ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  about 7 hours ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  about 7 hours ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 8 hours ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 8 hours ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 8 hours ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 9 hours ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 9 hours ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 9 hours ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 10 hours ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 10 hours ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 10 hours ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 10 hours ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 11 hours ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 11 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 11 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 12 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  about 1 hour ago
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  20 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਵੈਸਾਖ ਸੰਮਤ 551

ਹਰਿਆਣਾ ਹਿਮਾਚਲ

ਸ਼ੱਕੀ ਹਾਲਤਾਂ ਵਿਚ ਪੱਖੇ ਨਾਲ ਲਮਕੀ ਮਿਲੀ ਨਿਟ ਦੇ ਵਿਦਿਆਰਥੀ ਦੀ ਲਾਸ਼

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਕੌਮੀ ਪ੍ਰੌਦਯੋਗਿਕੀ ਸੰਸਥਾਨ ਦੇ ਹੋਸਟਲ ਨੰਬਰ 10 ਵਿਚ ਕਮਰੇ 'ਚ ਬੀ.ਟੈਕ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ | ਵਿਦਿਆਰਥੀ ਦੀ ਪਛਾਣ ਕਰੀਬ 22 ਸਾਲਾ ਸ਼ੁਭਾਂਕਰ ਪ੍ਰਸਾਦ ਵਾਸੀ ਬਰੇਲੀ ਵਜੋਂ ਹੋਈ ਹੈ | ਨਿਟ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪੁਲਿਸ ਤੇ ਮਿ੍ਤਕ ਦੇ ਪਰਿਵਾਰ ਨੂੰ ਦਿੱਤੀ | ਮੌਕੇ 'ਤੇ ਪੁੱਜੀ ਪੁਲਿਸ ਨੇ ਕਮਰੇ ਨੂੰ ਖੁਲਵਾਇਆ ਤੇ ਅੰਦਰ ਜਾਂਚ ਕੀਤੀ | ਪੁਲਿਸ ਨੂੰ ਕਮਰੇ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ | ਪੁਲਿਸ ਨੇ ਮੌਕੇ 'ਤੇ ਸੀਨ ਆਫ਼ ਕਰਾਈਮ ਟੀਮ ਨੂੰ ਬੁਲਾਇਆ | ਸੀਨ ਆਫ਼ ਕਰਾਈਮ ਟੀਮ ਨੇ ਮੌਕੇ ਤੋਂ ਨਮੂਨੇ ਇੱਕਠੇ ਕਰਕੇ ਜਾਂਚ ਲਈ ਫੌਰੇਂਸਿਕ ਲੈਬ ਵਿਚ ਭੇਜੇ | ਜਾਣਕਾਰੀ ਮੁਤਾਬਿਕ ਮਿ੍ਤਕ ਸ਼ੁਭਾਂਕਰ ਨੇ ਫਾਹਾ ਲਗਾਉਣ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ 9 ਵਜੇ ਆਪਣੇ ਘਰ ਫੋਨ ਵੀ ਕੀਤਾ ਸੀ | ਮਿ੍ਤਕ ਸ਼ੁਭਾਂਕਰ ਦੇ ਪਿਤਾ ਸੰਜੇ ਪ੍ਰਸਾਦ ਨੇ ਦੱਸਿਆ ਕਿ ਫੋਨ 'ਤੇ ਕੇਵਲ ਹਾਲ-ਚਾਲ ਪੁੱਛਣ ਦੀਆਂ ਹੀ ਗੱਲਾਂ ਹੋਈਆਂ ਸਨ | ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸ਼ੁਭਾਂਕਰ ਅਜਿਹਾ ਵੀ ਕੋਈ ਕਦਮ ਚੁੱਕ ਸਕਦਾ ਹੈ | ਸ਼ੁਭਾਂਕਰ ਦੇ ਨਾਲ ਹੋਸਟਲ ਵਿਚ ਰਹਿ ਰਹੇ ਉਸ ਦੇ ਦੋਸਤਾਂ ਨੇ ਹੀ ਖਿੜਕੀ ਤੋਂ ਸ਼ੁਭਾਂਕਰ ਨੂੰ ਪੱਖੇ ਨਾਲ ਲਮਕਦੇ ਵੇਖਿਆ ਤੇ ਹੋਸਟਲ ਵਾਰਡਨ ਨੂੰ ਇਸ ਦੀ ਸੂਚਨਾ ਦਿੱਤੀ | ਮਿ੍ਤਕ ਦੇ ਪਿਤਾ ਮੁਰਾਦਾਬਾਦ ਵਿਚ ਬੀ.ਐਸ.ਐਨ.ਐਲ. ਵਿਚ ਤੈਨਾਤ ਹਨ | ਪੁਲਿਸ ਨੇ ਮਿ੍ਤਕ ਦੀ ਲਾਸ਼ ਦਾ ਐਲ.ਐਨ.ਜੇ.ਪੀ. ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਾਪ ਦਿੱਤੀ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ 2018 ਵਿਚ ਵੀ ਨਿਟ ਦੇ ਹੋਸਟਲ ਵਿਚ ਇਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਸੀ |

ਰੇਲਵੇ ਲਾਈਨ ਪਾਰ ਕਰਦਿਆਂ ਔਰਤ ਦੀ ਮੌਤ

ਘਰੌਾਡਾ, 24 ਅਪ੍ਰੈਲ (ਅ.ਬ.)-ਸ਼ੇਖਪੁਰਾ ਨੇੜੇ ਰੇਲਵੇ ਲਾਈਨ ਪਾਰ ਕਰਦਿਆਂ ਇਕ ਔਰਤ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ | ਰਾਹਗੀਰਾਂ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ | ਸਟੇਸ਼ਨ ਮਾਸਟਰ ਨੇ ਪਾਣੀਪਤ ਜੀ.ਆਰ.ਪੀ. ਨੂੰ ਸੂਚਨਾ ਦਿੱਤੀ | ਸੂਚਨਾ ...

ਪੂਰੀ ਖ਼ਬਰ »

13 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਕਾਲਾਂਵਾਲੀ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ. ਡੱਬਵਾਲੀ ਪੁਲਿਸ ਟੀਮ ਨੇ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਕਾਲਾਂਵਾਲੀ ਖੇਤਰ ਤੋਂ ਇੱਕ ਨੌਜਵਾਨ ਨੂੰ 13 ਗਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨ ਦੀ ਪਛਾਣ ਅਜੈ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ 12 ਤੋਂ 15 ਏਕੜ ਖੜ੍ਹੀ ਕਣਕ ਦੀ ਫ਼ਸਲ ਹੋਈ ਸੁਆਹ

ਫਤਿਹਾਬਾਦ, 24 ਅਪ੍ਰੈਲ (ਹਰਬੰਸ ਮੰਡੇਰ)-ਪਿੰਡ ਢਾਣੀ ਗੋਪਾਲ ਵਿਚ ਅੱਗ ਲੱਗਣ ਨਾਲ ਲਗਪਗ 12 ਤੋਂ 15 ਏਕੜ ਖੜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਇਹ ਅੱਗ ਲੱਗੀ ਹੈ | ਕਿਸਾਨ ਕਸ਼ਮੀਰ ਸਿੰਘ ਅਤੇ ...

ਪੂਰੀ ਖ਼ਬਰ »

ਬਾਲ ਕੈਦੀਆਂ ਨੇ ਖ਼ਰਾਬ ਕੀਤਾ ਬਾਲ ਸੁਧਾਰ ਘਰ ਦਾ ਮਾਹੌਲ-ਐਸ.ਡੀ. ਐਮ.

ਅੰਬਾਲਾ ਸ਼ਹਿਰ, 24 ਅਪ੍ਰੈਲ (ਅ.ਬ.)-ਪਿਛਲੇ ਹਫ਼ਤੇ ਬਾਲ ਸੁਧਾਰ ਘਰ ਦੇ ਅੰਦਰ ਕੈਦੀਆਂ ਦੇ 2 ਗੁਟਾਂ ਦਰਮਿਆਨ ਹੋਏ ਲੜਾਈ-ਝਗੜੇ ਤੇ ਭੰਨ-ਤੋੜ ਦੇ ਅਸਲ ਦੋਸ਼ੀ ਉੱਥੇ ਬੰਦ ਬਾਲਗ ਕੈਦੀ ਸਨ | ਇਹ ਲੜਾਈ-ਝਗੜਾ ਬਾਲ ਸੁਧਾਰ ਘਰ ਵਿਚ ਲੱਗੇ ਟੀ.ਵੀ. ਨੂੰ ਲੈ ਕੇ ਹੋਇਆ ਦੱਸਿਆ ਜਾਂਦਾ ...

ਪੂਰੀ ਖ਼ਬਰ »

ਚਰਨਜੀਤ ਕੌਰ ਦਾ ਨਾਮਜ਼ਦਗੀ ਪੱਤਰ ਰੱਦ

ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਲੋਕ ਸਭਾ ਹਲਕਾ ਸਿਰਸਾ (ਰਾਖਵਾਂ) ਤੋਂ ਨਾਮਜ਼ਦਗੀ ਪੱਤਰਾਂ ਦੀ ਕੀਤੀ ਗਈ ਜਾਂਚ ਮਗਰੋਂ ਚਰਨਜੀਤ ਕੌਰ ਦਾ ਨਾਮਜ਼ਦਗੀ ਪੱਤਰ 'ਚ ਖਾਮੀਆਂ ਪਾਏ ਜਾਣ ਕਾਰਨ ਰੱਦ ਕਰ ਦਿੱਤਾ ਗਿਆ ਹੈ | ਸਿਰਸਾ ਲੋਕ ਸਭਾ ਹਲਕੇ ਤੋਂ 21 ਉਮੀਦਵਾਰਾਂ ...

ਪੂਰੀ ਖ਼ਬਰ »

63 ਉਮੀਦਵਾਰਾਂ ਦੇ ਪੇਪਰ ਰੱਦ

ਚੰਡੀਗੜ੍ਹ, 24 ਅਪ੍ਰੈਲ (ਐਨ.ਐਸ.ਪਰਵਾਨਾ)-ਲੋਕ ਸਭਾ ਆਮ ਚੋਣ 2019 ਲਈ ਹਰਿਆਣਾ ਦੀਆਂ 10 ਸੀਟਾਂ ਤੋਂ 63 ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ | ਇਸ ਤੋਂ ਇਲਾਵਾ ਹੁਣ ਤਕ 3 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਪੱਤਰ ਵਾਪਸ ਲਏ ਹਨ | ਨਾਮਜ਼ਦਗੀ ਪੱਤਰਾਂ ਦੀ ਛੰਟਨੀ ...

ਪੂਰੀ ਖ਼ਬਰ »

ਕਣਕ ਖ਼ਰੀਦ 'ਚ ਲਾਈਆਂ ਸ਼ਰਤਾਂ 'ਚ ਢਿੱਲ ਦੀ ਮੰਗ

ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਦਿ ਆੜ੍ਹਤੀਆਨ ਐਸੋਸੀਏਸ਼ਨ ਸਿਰਸਾ ਦੇ ਬੈਨਰ ਹੇਠ ਅੱਜ ਮੰਡੀ ਦੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਤੇ ਸਰਕਾਰ ਤੋਂ ਕਣਕ ਖ਼ਰੀਦ 'ਚ ਲਾਈਆਂ ਸ਼ਰਤਾਂ 'ਚ ਢਿੱਲ ਦਿੱਤੇ ਜਾਣ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਕਰੀਬ 4 ਏਕੜ ਕਣਕ ਦੀ ਫ਼ਸਲ ਸੜੀ

ਏਲਨਾਬਾਦ, 24 ਅਪ੍ਰੈਲ (ਜਗਤਾਰ ਸਮਾਲਸਰ)-ਇੱਥੋਂ ਦੇ ਮੁਮੇਰਾ ਰੋਡ 'ਤੇ ਚੌਧਰੀ ਆਰ.ਆਰ. ਮੈਮੋਰੀਅਲ ਕਾਲਜ ਦੇ ਸਾਹਮਣੇ ਅੱਜ ਇਕ ਕਣਕ ਦੇ ਖੇਤ ਵਿਚ ਅਚਾਨਕ ਅੱਗ ਲੱਗ ਗਈ | ਜਿਸ ਕਾਰਨ ਕਰੀਬ 3-4 ਏਕੜ ਕਣਕ ਦੀ ਫ਼ਸਲ ਸੜ ਗਈ | ਜਾਣਕਾਰੀ ਅਨੁਸਾਰ ਕਿਸਾਨ ਕੁਰੜਾ ਰਾਮ ਦੇ ਕਣਕ ਦੇ ਖੇਤ ...

ਪੂਰੀ ਖ਼ਬਰ »

ਪੁਲਿਸ ਮੁਖੀ ਵਸੀਮ ਅਕਰਮ ਨੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

ਕੈਥਲ, 24 ਅਪ੍ਰੈਲ (ਅ.ਬ.)-ਪੁਲਿਸ ਮੁਖੀ ਵਸੀਮ ਅਕਰਮ ਨੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਨਾਕਿਆਂ 'ਤੇ ਤਾਇਨਾਤ ਪਾਰਟੀਆਂ 24 ਘੰਟੇ ਗੰਭੀਰਤਾ ਨਾਲ ਡਿਊਟੀ ਕਰਨ ਤੇ ਇਹ ਯਕੀਨੀ ਬਣਾਉਣ ਕਿ ਜ਼ਿਲ੍ਹੇ 'ਚ ਨਾਜਾਇਜ਼ ਸ਼ਰਾਬ ਤੇ ਨਾਜਾਇਜ਼ ...

ਪੂਰੀ ਖ਼ਬਰ »

ਐਡ. ਬਰਾੜ ਨੇ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਲਾਈ ਡਿਟੈਕਟ ਟੈਸਟ ਕਰਵਾਏ ਜਾਣ ਦੀ ਕੀਤੀ ਮੰਗ

ਏਲਨਾਬਾਦ, 24 ਅਪ੍ਰੈਲ (ਜਗਤਾਰ ਸਮਾਲਸਰ)-ਇੱਥੋਂ ਦੇ ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਅੱਜ ਐਸ.ਡੀ.ਐਮ. ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਭੇਜ ਕੇ ਯੌਨ ਸ਼ੋਸਣ ਦੇ ਮਾਮਲੇ 'ਚ ਘਿਰੇ ਸੁਪਰੀਮ ਕੋਰਟ ਦੇ ਮੁੱਖ ਜੱਜ ਦਾ ਲਾਈ-ਡਿਟੈਕਟ ਟੈਸਟ ਕਰਵਾਏ ਜਾਣ ਦੀ ਮੰਗ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਮਾਨ ਪਾਰਟੀ ਨੇ ਸ਼ਹਿਰ ਵਿਚ ਕੀਤਾ ਪ੍ਰਦਰਸ਼ਨ

ਗੂਹਲਾ ਚੀਕਾ, 24 ਅਪ੍ਰੈਲ (ਓ.ਪੀ. ਸੈਣੀ)-ਇੱਥੇ ਅਕਾਲੀ ਦਲ ਅੰਮਿ੍ਤਸਰ ਸਿਮਰਨਜੀਤ ਸਿੰਘ ਮਾਨ ਪਾਰਟੀ ਨੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੀ ਪ੍ਰਧਾਨਗੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖਜਾਨ ਸਿੰਘ ਨੇ ਕੀਤੀ | ਉਨ੍ਹਾਂ ਨੇ ਜਜਪਾ ਿਖ਼ਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਗੁਰਮੇਲ ਤੇ ਪਰਨੀਤ ਭਾਰਤੀ ਮਹਿਲਾ ਹਾਕੀ ਕੈਂਪ ਦੀ ਬਣੀ ਮੈਂਬਰ

ਸ਼ਾਹਾਬਾਦ ਮਾਰਕੰਡਾ, 24 ਅਪ੍ਰੈਲ (ਅ.ਬ.)-ਉਂਝ ਤਾਂ ਇਥੋਂ ਦੇ ਹਾਕੀ ਖਿਡਾਰੀਆਂ ਨੇ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ 'ਚ ਖੇਡ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ਇਸੇ ਕੜੀ ਨੂੰ ਜੋੜਦੇ ਹੋਏ ਰਾਮ ਪ੍ਰਸਾਦ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਖਿਡਾਰੀ ...

ਪੂਰੀ ਖ਼ਬਰ »

ਡੀ.ਸੀ. ਨੇ ਟੋਹਾਣਾ ਦੀਆਂ ਦਾਣਾ ਮੰਡੀਆਂ ਦਾ ਲਿਆ ਜਾਇਜ਼ਾ

ਟੋਹਾਣਾ, 24 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਡਿਪਟੀ ਕਮਿਸ਼ਨਰ ਫਤਿਹਾਬਾਦ ਧਿਰੇਂਦਰ ਖੜਗੱਟਾਂ ਨੇ ਟੋਹਾਣਾ ਦਾਣਾ ਮੰਡੀ ਦਾ ਜਾਇਜ਼ਾ ਲਿਆ ਤੇ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਛੇਤੀ ਕਰਨ ਦੇ ਆਦੇਸ਼ ਦਿੱਤੇ | ਉਨ੍ਹਾਂ ਨੇ ਕਿਸਾਨਾਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਕਦੇ ਊਠ ਦੇ ਸਵਾਰ ਨੂੰ ਵੀ ਕੁੱਤਾ ਵੱਢ ਜਾਂਦਾ ਹੈ-ਤੰਵਰ

ਟੋਹਾਣਾ, 24 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਪਿਛਲੇ ਲੰਮੇਂ ਸਮੇਂ ਤੋਂ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਦੇ ਹੁੱਡਾ ਗੁੱਟ ਦੇ ਸਮਰਥਕ ਸਾਬਕਾ ਖੇਤੀਬਾੜੀ ਮੰਤਰੀ ਪਰਮਵੀਰ ਸਿੰਘ ਨੂੰ ਲੋਕ ਸਭਾ ਵਿਚ ਨਾਲ ਤੋਰਨ ਲਈ ਸਿਰਸਾ ਤੋਂ ਪਾਰਟੀ ਦੇ ਉਮੀਦਵਾਰ ਅਸ਼ੋਕ ਤੰਵਰ ...

ਪੂਰੀ ਖ਼ਬਰ »

ਬੀਬੀ ਰਵਿੰਦਰ ਕੌਰ ਨੇ ਨਾਇਬ ਸਿੰਘ ਸੈਣੀ ਦੇ ਪੱਖ ਵਿਚ ਕੀਤਾ ਚੋਣ ਪ੍ਰਚਾਰ

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਸ਼ੋ੍ਰਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ ਨੇ ਔਰਤਾਂ ਨੂੰ ਵੋਟਿੰਗ ਲਈ ਜਾਗਰੂਕ ਕੀਤਾ | ਲੋਕਤੰਤਰ ਵਿਚ ਦੇਸ਼ ਦੀ ਅਗਵਾਈ ਚੁਣਨ ਵਿਚ ਅਹਿਮ ਭੂਮਿਕਾ ਨਿਭਾ ਕੇ ਔਰਤਾਂ ਜਾਗਰੂਕ ਵੋਟਰ ਬਣ ...

ਪੂਰੀ ਖ਼ਬਰ »

ਨੈਸ਼ਨਲ ਕਰੋਪੀ ਪ੍ਰਬੰਧਨ ਫੋਰਸ ਨੇ ਹਥਨੀਕੰੁਢ ਬੈਰਾਜ ਤੇ ਹੜ੍ਹ ਬਚਾਓ ਮਾਕਡਰਿਲ ਕੀਤੀ

ਯਮੁਨਾਨਗਰ, 24 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਨੈਸ਼ਨਲ ਕਰੋਪੀ ਰੋਕਥਾਮ ਫੋਰਸ ਵਲੋਂ ਹਥਨੀਕੁੰਢ ਬੈਰਾਜ ਤੇ ਹੜ੍ਹ-ਬਚਾਓ ਮੁਹਿੰਮ ਤਹਿਤ ਮਾਕਡਰਿਲ ਪ੍ਰੋਗਰਾਮ ਕੀਤਾ ਗਿਆ | ਯਮੁਨਾਨਗਰ ਦੇ ਡੀ.ਸੀ. ਅਮਨਾ ਤਸਨੀਮ ਇਸ ਪ੍ਰੋਗਰਾਮ 'ਚ ਖਾਸ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ...

ਪੂਰੀ ਖ਼ਬਰ »

ਬਦਰੀਪੁਰ ਪਾਉਂਟਾ ਸਾਹਿਬ ਵਿਖੇ ਮੋਟਰਸਾਈਕਲ ਸਵਾਰ ਗਸ਼ ਖਾ ਕੇ ਸੜਕ 'ਤੇ ਡਿੱਗਿਆ-ਮੌਤ

ਪਾਉਂਟਾ ਸਾਹਿਬ, 24 ਅਪ੍ਰੈਲ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਬਦਰੀਪੁਰ ਤੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੈਂਕ ਨੂੰ ਜਾ ਰਹੇ ਇਕ ਨੌਜਵਾਨ ਨੂੰ ਚੱਕਰ ਆਇਆ ਅਤੇ ਗਸ਼ ਖਾ ਕੇ ਸੜਕ 'ਤੇ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਵਿਚ ਅਧਿਆਪਕਾਂ ਦੀ ਡਿਊਟੀਆਂ ਲਗਾਉਣ ਦਾ ਕੁਟਾ ਵਲੋਂ ਵਿਰੋਧ

ਥਾਨੇਸਰ, 24 ਅਪ੍ਰੈਲ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਅਧਿਆਪਕ ਸੰਘ ਨੇ ਕੁਟਾ ਕਾਰਜਕਾਰਨੀ ਦੀ ਬੈਠਕ ਵਿਚ ਲੋਕ ਸਭਾ ਚੋਣਾਂ 'ਚ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਏ ਜਾਣ 'ਤੇ ਵਿਰੋਧ ਪ੍ਰਗਟ ਕੀਤਾ ਹੈ | ਕੁਟਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਨਾਂਅ ...

ਪੂਰੀ ਖ਼ਬਰ »

ਜੇ.ਜੇ.ਪੀ. ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਚੌ. ਕੰਵਰਪਾਲ ਗੁੱਜਰ ਦਾ ਸਵਾਗਤ

ਜਗਾਧਰੀ, 24 ਅਪ੍ਰੈਲ (ਜਗਜੀਤ ਸਿੰਘ)-ਕਾਂਗਰਸ ਤੇ ਇਨੈਲੋ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਐਚ.ਸੀ.ਐਸ. ਤੇ ਐਚ.ਪੀ.ਐਸ. ਅਧਿਕਾਰੀ ਲੱਗੇ, ਉਨ੍ਹਾਂ 'ਚੋਂ ਜਿਆਦਾਤਰ ਆਗੂਆਂ ਦੇ ਬਿਊਰੋਕਰੇਟ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੱਚੇ ਹੀ ਕਿਉਂ ਲੱਗੇ, ਇਹ ...

ਪੂਰੀ ਖ਼ਬਰ »

ਮੁੱਖ ਮੰਤਰੀ 29 ਨੂੰ ਔਢਾਂ 'ਚ

ਕਾਲਾਂਵਾਲੀ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਉਣ ਵਾਲੀ 29 ਅਪ੍ਰੈਲ ਨੂੰ ਕਸਬਾ ਔਢਾਂ ਵਿਖੇ ਭਾਜਪਾ ਦੀ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰਨਗੇ | ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ੋਨ ਪ੍ਰਧਾਨ ਸਤਿੰਦਰ ਗਰਗ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਦਾ ਕੀਤਾ ਨਿਰੀਖਣ

ਯਮੁਨਾਨਗਰ, 24 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਹਰਿਆਣਾ ਦੀ ਮੁੱਖ ਸਕੱਤਰ ਨਵਰਾਜ ਸਿੱਧੂ ਨੇ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਦਾ ਮੁਆਇਨਾ ਕੀਤਾ | ਉਨ੍ਹਾਂ ਨਾਲ ਡੀ.ਸੀ. ਅਮਨਾ ਤਸਨੀਮ, ਬਿਲਾਸਪੁਰ ਦੇ ਐਮ.ਡੀ.ਐਮ. ਗਿਰੀਸ਼ ਕੁਮਾਰ, ...

ਪੂਰੀ ਖ਼ਬਰ »

ਵਰਕਰ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਵਿਚ ਜੁੱਟ ਜਾਣ-ਜਿੰਦਲ

ਥਾਨੇਸਰ, 24 ਅਪ੍ਰੈਲ (ਅ.ਬ.)-ਨਵੀਨ ਜਿੰਦਲ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਲੋਕ ਸਭਾ ਦੇ ਲੋਕਾਂ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਮੈਂ ਕੁਰੂਕਸ਼ੇਤਰ ਲੋਕ ਸਭਾ ਦੇ ਲੋਕਾਂ ਦਾ ਕਰਜ਼ਾਈ ਰਹਾਂਗਾ ਉਹ ਥਾਨੇਸਰ ਅਨਾਜ਼ ਮੰਡੀ, ਬਾਬੈਨ ਸਥਿਤ ਅੱਗਰਵਾਲ ਧਰਮਸ਼ਾਲਾ, ...

ਪੂਰੀ ਖ਼ਬਰ »

ਬੱਚਿਆਂ ਨੂੰ ਅੱਜ ਖਿਲਾਈ ਜਾਵੇਗੀ ਦਵਾਈ

ਅਸੰਧ, 24 ਅਪ੍ਰੈਲ (ਅ.ਬ.)-ਸਿਵਲ ਹਸਪਤਾਲ ਵਿਚ ਖੇਤਰ ਦੀ ਆਂਗਣਵਾੜੀ ਵਰਕਰਾਂ ਤੇ ਸਿਹਤ ਕਰਮੀਆਂ ਦੀ ਬੈਠਕ ਹੋਈ | ਬੈਠਕ ਵਿਚ ਬਲਾਕ ਮੈਡੀਕਲ ਅਧਿਕਾਰੀ ਡਾ. ਜੇਪਾਲ ਚਹਿਲ ਨੇ ਕਰਮੀਆਂ ਨੂੰ ਦੱਸਿਆ ਕਿ 25 ਅਪ੍ਰੈਲ ਨੂੰ ਖੇਤਰ ਦੇ ਸਾਰੇ ਸਕੂਲਾਂ ਤੇ ਆਂਗਣਵਾੜੀਆਂ ਵਿਚ ਬੱਚਿਆਂ ...

ਪੂਰੀ ਖ਼ਬਰ »

ਬੈਂਕਾਂ ਦੇ 182 ਤੋਂ ਵੱਧ ਏ.ਟੀ.ਐਮ. ਲੋਕਾਂ ਨੂੰ ਵੋਟਿੰਗ ਕਰਨ ਦਾ ਸੰਦੇਸ਼ ਦੇਣਗੇ-ਪਾਰਥ

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਏ.ਡੀ.ਸੀ. ਤੇ ਸਵੀਪ ਗਤੀਵਿਧੀਆ ਦੇ ਨੋਡਲ ਅਧਿਕਾਰੀ ਪਾਰਥ ਗੁਪਤਾ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਵਿਚ 100 ਫ਼ੀਸਦੀ ਵੋਟਿੰਗ ਦਾ ਟੀਚਾ ਪੂਰਾ ਕਰਨ ਲਈ ਬੈਂਕ ਅਤੇ ਹੋਟਲ ਸੰਚਾਲਕ ਵੀ ਆਪਣਾ ਯੋਗਦਾਨ ਦੇਣ ਲਈ ਅੱਗੇ ਆਏ ਹਨ | ਏਨਾ ਹੀ ਨਹੀਂ ...

ਪੂਰੀ ਖ਼ਬਰ »

ਜਜਪਾ ਵਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ

ਗੂਹਲਾ ਚੀਕਾ, 24 ਅਪ੍ਰੈਲ (ਓ.ਪੀ. ਸੈਣੀ)-ਜਜਪਾ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਉਦਘਾਟਨ ਮੌਕੇ ਹਵਨ ਯੱਗ ਕੀਤਾ ਗਿਆ | ਉਦਘਾਟਨ ਪ੍ਰੋਗਰਾਮ 'ਚ ਜਜਪਾ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਿੱਸਾ ਲਿਆ | ਇਸ ਤੋਂ ਬਾਅਦ ਹਲਕਾ ਪ੍ਰਧਾਨ ਅਵਤਾਰ ਸਿੰਘ ਚੀਕਾ ...

ਪੂਰੀ ਖ਼ਬਰ »

ਲਿਬਨਾਨ ਦੇ ਗੁਰਦੁਆਰਾ ਨਾਨਕ ਦਰਬਾਰ ਵਿਖੇ ਖਾਲਸੇ ਦਾ ਜਨਮ ਦਿਹਾੜਾ ਮਨਾਇਆ

ਏਲਨਾਬਾਦ, 24 ਅਪ੍ਰੈਲ (ਜਗਤਾਰ ਸਮਾਲਸਰ)-ਲਿਬਨਾਨ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਮਦੀਨਾ ਸ਼ਨੀਹਾ ਵਿਖੇ ਖਾਲਸੇ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਕਾਲਾ ਖਾਨਪੁਰੀ ਨੇ ਦੱਸਿਆ ਕਿ ਇਸ ਦੌਰਾਨ ਆਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਗੁਰੂ ਨਾਨਕ ਖਾਲਸਾ ਤਕਨੀਕੀ ਕਾਲਜ 'ਚ ਦਿੱਤੀ ਵਿਦਾਈ ਪਾਰਟੀ

ਯਮੁਨਾਨਗਰ, 24 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਇੰਸਟੀਚਿਊਟ ਆਫ ਟੈਕਨਾਲੌਜੀ ਐਾਡ ਮੈਨੇਜਮੈਂਟ ਤਕਨੀਕੀ ਕੈਂਪ 'ਚ 2019 ਵਿਦਾਈ ਪਾਰਟੀ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ ਦਾ ਉਦਘਾਟਨ ਜੋਤ ਜਗਾ ਕੀਤਾ ਗਿਆ | ਇਸ ਮੌਕੇ ਸੰਸਥਾਨ ਦੇ ਡਾਇਰੈਕਟਰ ਡਾ. ...

ਪੂਰੀ ਖ਼ਬਰ »

ਸਮਾਜ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਖਾਏ ਰਾਹ 'ਤੇ ਚੱਲਣਾ ਚਾਹੀਦੈ-ਸੁਧਾ

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਗੁਰਦੁਆਰਾ 9ਵੀਂ ਪਾਤਸ਼ਾਹੀ ਬਾਰਨਾ ਵਿਚ ਕਮੇਟੀ ਵਲੋਂ 9ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ 'ਚ ਵਿਧਾਇਕ ਸੁਭਾਸ਼ ਸੁਧਾ ਨੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਸੈਸ਼ਨ ਜੱਜ ਨੇ ਬਾਲ ਆਸ਼ਰਮ ਦਾ ਕੀਤਾ ਨਿਰੀਖ਼ਣ

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੇ ਮੁਖੀ ਸੰਤ ਰਾਮ ਪ੍ਰਕਾਸ਼ ਨੇ ਲਾਡਵਾ ਬਾਲ ਆਸ਼ਰਮ ਦਾ ਅਚਨਚੇਤ ਨਿਰੀਖ਼ਣ ਕੀਤਾ ਤੇ ਬਾਲ ਆਸ਼ਰਮ ਵਿਚ ਰਹਿਣ ਵਾਲੇ ਬੱਚਿਆਂ ਨਾਲ ਗੱਲਬਾਤ ਕਰਕੇ ਫੀਡਬੈਕ ਲਈ | ਦੇਰ ...

ਪੂਰੀ ਖ਼ਬਰ »

ਸ੍ਰੀ ਖਾਟੂ ਸ਼ਿਆਮ ਸੰਕੀਰਤਨ ਕੀਤਾ

ਥਾਨੇਸਰ, 24 ਅਪ੍ਰੈਲ (ਅ.ਬ.)-ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਵਲੋਂ ਗਊਸ਼ਾਲਾ ਬਾਜ਼ਾਰ ਥਾਨੇਸਰ 'ਚ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਕੀਤਾ ਗਿਆ | ਪ੍ਰਧਾਨ ਸੁਭਾਸ਼ ਸੁਖੀਜਾ ਨੇ ਦੱਸਿਆ ਕਿ ਪ੍ਰੋਗਰਾਮ 'ਚ ਸਮਿਤੀ ਦੇ ਸਾਰੇ ਮੈਂਬਰਾਂ ਨੇ ਪਰਿਵਾਰ ਸਮੇਤ ਸ਼ਿਆਮ ...

ਪੂਰੀ ਖ਼ਬਰ »

ਮਨੁੱਖੀ ਏਕਤਾ ਦਿਵਸ ਮੌਕੇ 304 ਨਿਰੰਕਾਰੀ ਸ਼ਰਧਾਲੂਆਂ ਵਲੋਂ ਖੂਨ ਦਾਨ

ਜਗਾਧਰੀ, 24 ਅਪ੍ਰੈਲ (ਜਗਜੀਤ ਸਿੰਘ)-ਨਿਰੰਕਾਰੀ ਬਾਬਾ ਗੁਰਬਚਨ ਸਿੰਘ ਅਤੇ ਹੋਰ ਸੰਤਾਂ ਦੀ ਯਾਦ 'ਚ ਸੰਤ ਨਿਰੰਕਾਰੀ ਸਤਿਸੰਗ ਭਵਨ 'ਚ ਮਾਨਵ ਏਕਤਾ ਦਿਵਸ ਸਮਾਗਮ ਕੀਤਾ ਗਿਆ | ਇਸਦੀ ਪ੍ਰਧਾਨਗੀ ਸਰਸਵਤੀ ਨਗਰ ਦੇ ਮੁੰਖੀ ਮਹਾਤਮਾ ਕਲਿਆਣ ਦਾਸ ਲਾਂਬਾ ਨੇ ਕੀਤੀ ਸਟੇਜ਼ ਦਾ ...

ਪੂਰੀ ਖ਼ਬਰ »

ਠੋਲ ਦੀ ਕਣਕ ਸ਼ਾਹਾਬਾਦ ਤੇ ਸ਼ਾਹਾਬਾਦ ਦੀ ਕਣਕ ਪਿੱਪਲੀ ਲਗਾਉਣਾ ਸਮਝ ਤੋਂ ਪਰੇ-ਗਰਗ

ਸ਼ਾਹਾਬਾਦ ਮਾਰਕੰਡਾ, 24 ਅਪ੍ਰੈਲ (ਅ.ਬ.)-ਮੰਡੀ ਵੈੱਲਫ਼ੇਅਰ ਟਰੱਸਟ ਦੇ ਚੇਅਰਮੈਨ ਅਜੈ ਗਰਗ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਠੋਲ ਮੰਡੀ ਵਿਖ ਖ਼ਰੀਦੀ ਹੋਈ ਕਣਕ ਸ਼ਾਹਾਬਾਦ ਦੇ ਰਾਈਜ਼ ਮਿੱਲ ਵਿਚ ਲੱਗ ਰਹੀ ਹੈ ਤੇ ਸ਼ਾਹਾਬਾਦ ਦੀ ਕਣਕ ਨੂੰ ਪਿੱਪਲੀ ਵਿਚ ਲਗਾਉਣ ਦੀ ਗੱਲ ...

ਪੂਰੀ ਖ਼ਬਰ »

ਦੁੱਖ ਭੰਜਨ ਕਾਲੋਨੀ ਵਿਚ ਗੁਜਰਾਤੀ ਗਰਬਾ 'ਤੇ ਥਿਰਕੇ ਸ਼ਹਿਰ ਵਾਸੀ

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਦੁੱਖ ਭੰਜਨ ਕਾਲੋੀ ਵਿਚ ਗੁਜਰਾਤੀ ਉਤਸਵ-ਗਰਬਾ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੇ ਪ੍ਰਬੰਧਕ ਭਾਗਵਤ ਆਚਾਰਿਆ ਸ਼ੁਕਦੇਵ ਰਹੇ | ਇਸ ਮੌਕੇ ਸ਼ਹਿਰ ਵਾਸੀਆਂ ਨੇ ਉਤਸਵ ਦਾ ਅਨੰਦ ਲਿਆ | ਸ਼ੁਕਦੇਵਾ ਆਚਾਰਿਆ ਨੇ ...

ਪੂਰੀ ਖ਼ਬਰ »

ਡੇਰਾ ਮੁਖੀ ਿਖ਼ਲਾਫ਼ ਦਿੱਤੀ ਸ਼ਿਕਾਇਤ

ਟੋਹਾਣਾ, 24 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਜਜਪਾ ਦੇ ਸੂਬਾਈ ਪ੍ਰਧਾਨ ਨਿਸ਼ਾਨ ਸਿੰਘ ਵਲੋਂ ਡੇਰਾ ਸਿਰਸਾ ਦੇ ਸਜ਼ਾ ਯਾਫ਼ਤਾ ਗੁਰਮੀਤ ਰਾਮ ਰਹੀਮ ਦੇ ਕੰਮਾਂ ਦੀ ਸਿੱਖਾਂ ਦੇ 10ਵਾੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕੰਮਾਂ ਨਾਲ ਬਰਾਬਰ ਦੱਸਣ ਦੀ ਵਾਇਰਲ ਹੋਈ ਵੀਡੀਓ ...

ਪੂਰੀ ਖ਼ਬਰ »

ਸੰੰਤ ਨਿਰੰਕਾਰੀ ਭਵਨ ਵਿਚ ਲਗਾਇਆ ਖੂਨਦਾਨ ਕੈਂਪ

ਕਰਨਾਲ, 24 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਸੰਤ ਨਿਰੰਕਾਰੀ ਸਤਿਸੰਗ ਭਵਨ ਵਿਚ ਸਤਿਸੰਗ ਹੋਇਆ ਅਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਤੋਂ ਆਏ ਮਹਾਤਮਾ ਸੁਰਜੀਤ ਸਿੰਘ ਨਸ਼ੀਲਾ ਨੇ ਆਪਣੇ ਪ੍ਰਵਚਨਾਂ ਵਿਚ ਫੁਰਮਾਇਆ ਕਿ ...

ਪੂਰੀ ਖ਼ਬਰ »

ਭਗਤਾਂ 'ਤੇ ਪ੍ਰਵਚਨਾਂ ਦੀ ਕੀਤੀ ਅੰਮਿ੍ਤ ਵਰਖਾ

ਪਿਹੋਵਾ, 24 ਅਪ੍ਰੈਲ (ਅ.ਬ.)-ਕੈਥਲ ਰੋਡ ਸਥਿਤ ਸੀਤਾ ਦੇਵੀ ਸੇਵਾ ਸਦਨ ਵਿਚ ਚਲ ਰਹੀ 2 ਰੋਜ਼ਾ ਸ੍ਰੀਮਦ ਭਗਤਮਾਲ ਕਥਾ ਦੇ ਸਮਾਪਨ ਪ੍ਰੋਗਰਾਮ 'ਤੇ ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਦੇ ਪ੍ਰਧਾਨ ਸਵਾਮੀ ਸੰਦੀਪ ਓਾਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਭਗਤਾ ...

ਪੂਰੀ ਖ਼ਬਰ »

ਕਿਤਾਬੀ ਗਿਆਨ ਦੇ ਨਾਲ ਤਕਨੀਕੀ ਗਿਆਨ ਜ਼ਰੂਰੀ-ਪ੍ਰੋ. ਦਲੀਪ ਕੁਮਾਰ

ਥਾਨੇਸਰ, 24 ਅਪ੍ਰੈਲ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਚ ਚਲ ਰਹੀ 7 ਰੋਜ਼ਾ ਵਰਕਸ਼ਾਪ ਦੇ ਦੂਜੇ ਦਿਨ ਪ੍ਰੋਗਰਾਮ ਕੀਤਾ ਗਿਆ | ਦੂਜੇ ਦਿਨ ਮੁੱਖ ਬੁਲਾਰੇ ਵਜੋਂ ਬੀ.ਆਰ. ਅੰਬੇਡਕਰ ਯੂਨੀਵਰਸਿਟੀ, ਸੋਨੀਪਤ ਦੀ ਵਾਈਸ ਚਾਂਸਲਰ ਪ੍ਰੋ. ਵਿਨੈ ਕਪੂਰ ਨੇ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਘਰ ਘਰ ਜਾ ਕੇ ਪ੍ਰਚਾਰ ਕਰਨ-ਕੁਮਾਰੀ ਸ਼ੈਲਜਾ

ਨਰਾਇਣਗੜ੍ਹ, 24 ਅਪ੍ਰੈਲ (ਪੀ.ਸਿੰਘ)-ਕਾਂਗਰਸ ਪਾਰਟੀ ਦੀ ਅੰਬਾਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਹਲਕੇ ਦੇ ਪਿੰਡ ਰਛੇੜੀ, ਸ਼ਹਿਜਾਦਪੁਰ ਮਾਜਰਾ, ਰਾਜਪੁਤਾਨਾ, ਧਨਾਨਾ, ਬੜਾਗੜ੍ਹ, ਬਧੌਲੀ, ਲਖਨੌਰਾ ਤੇ ਡੇਰਾ ਪਿੰਡਾਂ ਦਾ ਦੌਰਾ ਕਰਕੇ ਆਪਣੇ ਹੱਕ 'ਚ ...

ਪੂਰੀ ਖ਼ਬਰ »

ਬਦਲਦੇ ਮੌਸਮ ਨੇ ਕਿਸਾਨਾਂ ਦੀ ਉਡਾਈ ਨੀਂਦ

ਸ਼ਾਹਾਬਾਦ ਮਾਰਕੰਡਾ, 24 ਅਪ੍ਰੈਲ (ਅ.ਬ.)-ਅੱਜ ਅਚਾਨਕ ਬਦਲੇ ਮੌਸਮ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ | ਦੁਪਹਿਰ ਤੋਂ ਹੀ ਅਸਮਾਨ 'ਚ ਬਾਦਲ ਛਾ ਗਏ, ਜਿਸ ਕਾਰਣ ਕਿਸਾਨਾਂ ਦੀ ਚਿੰਤਾ ਵੱਧ ਗਈ | ਕਰਮਬੀਰ, ਨਿਸ਼ਾਨ ਸਿੰਘ, ਸੰਦੀਪ ਕੁਮਾਰ, ਪਹਿਲਵਾਨ, ਅਰਜੁਨਦਾਸ ਨੇ ਕਿਹਾ ਕਿ ...

ਪੂਰੀ ਖ਼ਬਰ »

ਸਿਮਰਤਾ ਨੇ ਐਮ. ਐਸ. ਸੀ. ਗਣਿਤ ਪਹਿਲਾ ਸਮੈਸਟਰ ਦੀ ਪ੍ਰੀਖਿਆ 'ਚ ਕੇ. ਯੂ. ਵਿਚ 8ਵਾਂ ਸਥਾਨ ਕੀਤਾ ਹਾਸਲ

ਕਰਨਾਲ, 24 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੀ ਮੋਹਰੀ ਵਿਦਿਆਰਥਣ ਸਿਮਰਤਾ ਨੇ ਐਮ.ਐਸ.ਸੀ. ਗਣਿਤ ਪਹਿਲਾ ਸਮੇਸਟਰ ਦੀ ਪ੍ਰੀਖਿਆ 'ਚ 72 ਫ਼ੀਸਦੀ ਨੰਬਰ ਹਾਸਲ ਕਰਕੇ ਕੁਰੂਕਸ਼ੇਤਰ ਯੂਨੀਵਰਸਿਟੀ 'ਚ 8ਵਾਂ ਸਥਾਨ ਹਾਸਲ ਕਰਕੇ ਕਾਜਲ ਦੀ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਤੇ ਮਰਿਆਦਾ ਅਨੁਸਾਰ ਹੋਵੇਗਾ ਉਜੈਨ ਦੇ ਇਤਿਹਾਸਕ ਗੁਰਦੁਆਰੇ ਦਾ ਪ੍ਰਬੰਧ-ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ

ਇੰਦੌਰ, 24 ਅਪ੍ਰੈਲ (ਰਤਨਜੀਤ ਸਿੰਘ ਸ਼ੈਰੀ)-ਜਗਤ ਨੂੰ ਤਾਰਦੇ ਹੋਏ ਗੁਰੂ ਨਾਨਕ ਪਾਤਿਸ਼ਾਹ, ਦੂਜੀ ਉਦਾਸੀ ਵੇਲੇ ਮੱਧ ਪ੍ਰਦੇਸ਼ ਵਿਚ ਆਏ | ਉਜੈਨ ਵਿਚ ਗੁਰੂ ਨਾਨਕ ਪਾਤਿਸ਼ਾਹ ਨੇ ਇਮਲੀ ਦੇ ਰੁੱਖ ਹੇਠਾਂ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਤੇ 3 ਸ਼ਬਦਾਂ ਦਾ ...

ਪੂਰੀ ਖ਼ਬਰ »

ਹਰਿਆਣਾ ਖੇਤੀ ਉਦਯੋਗ ਨਿਗਮ ਦੇ ਦਫ਼ਤਰ ਵਿਚ ਅਚਾਨਕ ਲੱਗੀ ਅੱਗ

ਨੀਲੋਖੇੜੀ, 24 ਅਪ੍ਰੈਲ (ਆਹੂੂਜਾ)-ਜੀ.ਟੀ. ਰੋਡ 'ਤੇ ਸਥਿਤ ਹਰਿਆਣਾ ਖੇਤੀ ਉਦਯੋਗ ਨਿਗਮ ਦੇ ਦਫ਼ਤਰ ਵਿਚ ਅਚਾਨਕ ਅੱਗ ਲੱਗ ਗਈ | ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ | ਫਾਇਰ ਬਿ੍ਗੇਡ ਦੀਆਂ 2 ਗੱਡੀਆਂ ਵੀ ਕਈ ਘੰਟੇ ਤੱਕ ਅੱਗ ਕਾਬੂ ਨਹੀਂ ਕਰ ਸਕੀਆਂ | ਸ਼ੁਕਰ ...

ਪੂਰੀ ਖ਼ਬਰ »

ਸੜਕ ਨਾ ਬਣਾਏ ਜਾਣ ਕਾਰਨ ਲੋਕ ਪ੍ਰੇਸ਼ਾਨ

ਸ਼ਾਹਾਬਾਦ ਮਾਰਕੰਡਾ, 24 ਅਪ੍ਰੈਲ (ਅ.ਬ.)-ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਪਰ ਇਨ੍ਹਾਂ ਵਿਕਾਸ ਕਾਰਜਾਂ ਵਿਚ ਦੇਰੀ ਕਈ ਵਾਰ ਲੋਕਾਂ ਦੀ ਮੁਸੀਬਤ ਦਾ ਕਾਰਨ ਵੀ ਬਣ ਜਾਂਦੀ ਹੈ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ | ਸਰਕਾਰੀ ਹਸਪਤਾਲ ਦੇ ਨੇੜੇ ਪਿਛਲੇ ...

ਪੂਰੀ ਖ਼ਬਰ »

30,100 ਰੁਪਏ ਦੀ ਜੂਆ ਰਾਸ਼ੀ ਸਮੇਤ 7 ਕਾਬੂ

ਏਲਨਾਬਾਦ, 24 ਅਪ੍ਰੈਲ (ਜਗਤਾਰ ਸਮਾਲਸਰ)-ਜ਼ਿਲ੍ਹੇ ਦੀ ਸੀ.ਆਈ.ਏ. ਪੁਲਿਸ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਵਣੀ ਖੇਤਰ ਦੇ ਖੇਤ 'ਚੋਂ 30100 ਰੁਪਏ ਦੀ ਜੂਆ ਰਾਸ਼ੀ ਬਰਾਮਦ ਕੀਤੀ ਹੈ | ਮੌਕੇ 'ਤੇ ਜੂਆ ਖੇਡਦੇ 7 ਲੋਕਾਂ ਨੂੰ ਕਾਬੂ ਕੀਤਾ ਹੈ | ਫੜੇ੍ਹ ਗਏ ਲੋਕਾਂ ਦੀ ਪਛਾਣ ...

ਪੂਰੀ ਖ਼ਬਰ »

ਬਿਨਾਂ ਮਨਜ਼ੂਰੀ ਪੱਤਰ ਦੇ ਕੇਬਲ 'ਤੇ ਚੋਣ ਪ੍ਰਸਾਰ ਤੇ ਇਸ਼ਤਿਹਾਰ ਨਹੀਂ ਹੋਣਗੇ ਪ੍ਰਸਾਰਿਤ-ਫੁਲੀਆ

ਕੁਰੂਕਸ਼ੇਤਰ, 24 ਅਪ੍ਰੈਲ (ਅ.ਬ.)-ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਸਾਰੇ ਕੇਬਲ, ਇਲੈਕਟ੍ਰੋਨਿਕਸ ਚੈਨਲ, ਸੋਸ਼ਲ ਮੀਡੀਆ ਤੇ ਐਫ.ਐਮ. ਰੇਡੀਓ ਸੰਚਾਲਕ ਬਿਨਾਂ ਮਨਜ਼ੂਰੀ ਦੇ ਕੋਈ ਵੀ ਚੋਣ ਪ੍ਰਚਾਰ ਸਮੱਗਰੀ ਜਾਂ ਇਸ਼ਤਿਹਾਰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਕਾਲਜ 'ਚ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ

ਰਤੀਆ, 24 ਅਪ੍ਰੈਲ (ਬੇਅੰਤ ਮੰਡੇਰ)-ਸਰਕਾਰੀ ਗਰਲਜ਼ ਕਾਲੇਜ ਵਿਚ ਪੰਜਾਬੀ ਸੱਭਿਆਚਾਰਕ ਮੇਲਾ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਨੇ ਪ੍ਰਭਾਵਸ਼ਾਲੀ ਤੇ ਗਿਆਨ ਦੀਆਂ ਤੰਦਾ ਵਿਖੇਰਣ ਦੇ ਸਾਰਥਕ ਉਪਰਾਲੇ ਅਧੀਨ ਕੀਤਾ ਗਿਆ | ਇਸ ਮੇਲੇ ਦੀ ਪ੍ਰਧਾਨਗੀ ਕਾਲਜ ਦੇ ...

ਪੂਰੀ ਖ਼ਬਰ »

ਵਰਮਾ ਮੋਟਰਸ ਤੋਂ ਲੱਖਾਂ ਦਾ ਸਾਮਾਨ ਚੋਰੀ

ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਰੇਲਵੇ ਓਵਰ ਬਿ੍ਜ ਦੇ ਨਾਲ ਸਥਿਤ ਵਰਮਾ ਮੋਟਰਸ ਤੋਂ ਚੋਰ ਲੱਖਾਂ ਦਾ ਸਾਮਾਨ ਚੋਰੀ ਕਰ ਲੈ ਗਏ ਹਨ | ਪੁਲਿਸ ਕੋਲ ਕੀਤੀ ਸ਼ਿਕਾਇਤ 'ਚ ਪਿੰਡ ਗਿੰਦੜਾ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਓਵਰ ਬਿ੍ਜ ਦੇ ਨੇੜੇ ...

ਪੂਰੀ ਖ਼ਬਰ »

ਚਿੱਤਰਕਾਰ ਕਿ੍ਸ਼ਨ ਸਿੰਘ ਵਲੋਂ ਲਗਾਈ ਪ੍ਰਦਰਸ਼ਨੀ ਖਿੱਚ ਦਾ ਬਣੀ ਕੇਂਦਰ
ਸਰਕਾਰੀ ਕੰਨਿਆ ਕਾਲਜ 'ਚ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ

ਰਤੀਆ, 24 ਅਪ੍ਰੈਲ (ਬੇਅੰਤ ਮੰਡੇਰ)-ਸਰਕਾਰੀ ਗਰਲਜ਼ ਕਾਲੇਜ ਵਿਚ ਪੰਜਾਬੀ ਸੱਭਿਆਚਾਰਕ ਮੇਲਾ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਨੇ ਪ੍ਰਭਾਵਸ਼ਾਲੀ ਤੇ ਗਿਆਨ ਦੀਆਂ ਤੰਦਾ ਵਿਖੇਰਣ ਦੇ ਸਾਰਥਕ ਉਪਰਾਲੇ ਅਧੀਨ ਕੀਤਾ ਗਿਆ | ਇਸ ਮੇਲੇ ਦੀ ਪ੍ਰਧਾਨਗੀ ਕਾਲਜ ਦੇ ...

ਪੂਰੀ ਖ਼ਬਰ »

ਦੁਕਾਨ 'ਤੇ ਬੈਠੇ ਬਜ਼ੁਰਗ ਤੋਂ ਖੋਹੇ 72 ਹਜ਼ਾਰ

ਸਫੀਦੋਂ, 24 ਅਪ੍ਰੈਲ (ਅ.ਬ.)-ਸ਼ਹਿਰ ਦੇ ਨਵੇਂ ਬੱਸ ਅੱਡੇ 'ਤੇ ਕਰਿਆਨਾ ਦੀ ਇਕ ਦੁਕਾਨ 'ਤੇ ਬੈਠੇ ਬਜ਼ੁਰਗ ਤੋਂ 72 ਹਜ਼ਾਰ ਰੁਪਏ ਖੋਹ ਕੇ 2 ਲੜਕੇ ਫਰਾਰ ਹੋ ਗਏ | ਦੁਕਾਨ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਦੁਪਹਿਰ ਨੂੰ ਉਹ ਆਪਣੇ ਪਿਤਾ ਨੂੰ ਦੁਕਾਨ 'ਤੇ ਬਿਠਾ ਕੇ ਕਿਸੇ ਕੰਮ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪੁਲਿਸ ਨੇ ਕੀਤੀ ਵਿਸ਼ੇਸ਼ ਕਾਰਵਾਈ

ਕਰਨਾਲ, 24 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਪੁਲਿਸ ਮੁਖੀ ਸੁਰਿੰਦਰ ਸਿੰਘ ਭੌਰੀਆ ਦੇ ਆਦੇਸ਼ਾਂ ਤੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਜ਼ਿਲ੍ਹਾ ਪੁਲਿਸ ਕਰਨਾਲ ਵਲੋਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ...

ਪੂਰੀ ਖ਼ਬਰ »

ਰੈਲੀ ਗ਼ੈਰ-ਸਰਕਾਰੀ, ਭੁਗਤਾਨ ਸਰਕਾਰੀ ਅਤੇ ਫੁਰਮਾਨ ਰਾਜ ਮੰਤਰੀ ਦਾ

ਏਲਨਾਬਾਦ, 24 ਅਪ੍ਰੈਲ (ਜਗਤਾਰ ਸਮਾਲਸਰ)-ਪੰਜਾਬ ਦੇ ਮਲੋਟ ਸ਼ਹਿਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 11 ਜੁਲਾਈ 2018 ਵਿਚ ਇਕ ਵਿਸ਼ਾਲ ਰੈਲੀ ਗੱਢੀ ਗਈ, ਜਿਸ ਨੂੰ ਕਿਸਾਨ ਕਲਿਆਣ ਰੈਲੀ ਦਾ ਨਾਮ ਦਿੱਤਾ ਗਿਆ | ਇਸ ਰੈਲੀ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕਿਸਾਨਾਂ ...

ਪੂਰੀ ਖ਼ਬਰ »

ਜੀ.ਟੀ. ਰੋਡ ਦੇ 5 ਮੀਟਰ ਘੇਰੇ 'ਚ ਬਣ ਰਿਹਾ ਸ਼ਰਾਬ ਦਾ ਠੇਕਾ ਢਾਹਿਆ

ਲੁਧਿਆਣਾ, 24 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਏ ਅਧੀਨ ਪੈਂਦੇ ਪਿੰਡ ਭੌਰਾ ਦੇ ਬਾਹਰ ਜੀ. ਟੀ. ਰੋਡ 'ਤੇ 5 ਮੀਟਰ ਘੇਰੇ ਅੰਦਰ ਬਣਾਇਆ ਜਾ ਰਿਹਾ ਸ਼ਰਾਬ ਦਾ ਠੇਕਾ ਤੇ ਅਹਾਤਾ ਇਮਾਰਤੀ ਸ਼ਾਖਾ ਵਲੋਂ ਮੰਗਲਵਾਰ ਨੂੰ ਢਾਹ ਦਿੱਤਾ ਗਿਆ | ਸਹਾਇਕ ਨਿਗਮ ...

ਪੂਰੀ ਖ਼ਬਰ »

ਨਾਬਾਲਗ ਨੂੰ ਅਗਵਾ ਕਰਨ 'ਤੇ ਮਾਮਲਾ ਦਰਜ

ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਸਿਟੀ ਥਾਣਾ ਪੁਲਿਸ ਨੇ ਕੀਰਤੀ ਨਗਰ ਗਲੀ ਨੰਬਰ 10 ਦੀ ਰਹਿਣ ਵਾਲੀ ਮੀਨੂੰ ਰਾਣੀ ਦੀ ਸ਼ਿਕਾਇਤ 'ਤੇ ਇਕ ਮੁੰਡੇ ਿਖ਼ਲਾਫ਼ ਉਸ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ | ਇਸ ਮਾਮਲੇ 'ਚ ਹਾਲੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨ 50 ਲੱਖ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ ਸਟਾਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 50 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ...

ਪੂਰੀ ਖ਼ਬਰ »

ਹਮਲਾਵਰਾਂ ਵਲੋਂ ਕੀਤੇ ਹਮਲੇ 'ਚ 2 ਪੁਲਿਸ ਮੁਲਾਜ਼ਮ ਜ਼ਖ਼ਮੀ

ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਇਲਾਕੇ ਵਿਚ ਬੀਤੀ ਰਾਤ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX