ਤਾਜਾ ਖ਼ਬਰਾਂ


ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)- ਇਕ ਪਾਸੇ ਜਿੱਥੇ ਸਰਕਾਰ ਵਲੋਂ ਨਸ਼ੇ ਨੂੰ ਠੱਲ੍ਹ ਪਾਏ ਜਾਣ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਉੱਥੇ ਪੰਜਾਬ 'ਚ ਨਸ਼ੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋਣੀਆਂ ਜਾਰੀ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ....
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
ਨਵੀਂ ਦਿੱਲੀ, 25 ਮਈ- ਨਾਗਾਲੈਂਡ ਦੇ ਕੋਹਿਮਾ 'ਚ ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋਏ ਹਨ ਜਦਕਿ 4 ਜਵਾਨ ਜ਼ਖਮੀ....
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  1 day ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  1 day ago
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  1 day ago
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  1 day ago
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  1 day ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  1 day ago
ਉੱਤਰ ਪ੍ਰਦੇਸ਼ 'ਚ ਗੋਲੀਆਂ ਮਾਰ ਕੇ ਤਿੰਨ ਬੱਚਿਆਂ ਦੀ ਹੱਤਿਆ, ਟਿਊਬਵੈੱਲ ਦੀ ਹੌਦੀ 'ਚੋਂ ਮਿਲੀਆਂ ਲਾਸ਼ਾਂ
. . .  1 day ago
ਜੰਮੂ-ਪਠਾਨਕੋਟ ਕੌਮੀ ਹਾਈਵੇਅ ਕਿਨਾਰੇ ਦਰਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਤਪਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਕਈ ਜ਼ਖ਼ਮੀ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਾਰਟੀ ਦਫ਼ਤਰ 'ਚ ਪਹੁੰਚੇ ਕੈਪਟਨ
. . .  1 day ago
ਮਾਂ ਤੋਂ ਆਸ਼ੀਰਵਾਦ ਲੈਣ ਲਈ ਕੱਲ੍ਹ ਗੁਜਰਾਤ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅੱਜ ਖਟਕੜ ਕਲਾਂ ਜਾਣਗੇ ਭਗਵੰਤ ਮਾਨ
. . .  1 day ago
ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  1 day ago
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  1 day ago
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551
ਿਵਚਾਰ ਪ੍ਰਵਾਹ: ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ

ਪਹਿਲਾ ਸਫ਼ਾ

ਰਾਜਾ ਵੜਿੰਗ ਦੇ ਹੱਕ 'ਚ ਬਠਿੰਡਾ 'ਚ ਰੈਲੀ

ਜਨਤਾ ਦੇ 'ਰਡਾਰ' 'ਤੇ ਜੱਗ ਜ਼ਾਹਰ ਹੋਈ ਜੁਮਲੇਬਾਜ਼ ਮੋਦੀ ਸਰਕਾਰ ਦੀ ਸਚਾਈ-ਪਿ੍ਯੰਕਾ

ਕਿਹਾ, ਪੰਜਾਬੀ ਕੌਮ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ
• ਆਪਣੇ ਕੰਮਕਾਰ ਛੱਡ ਕੇ ਬੀਬੀ ਨੂੰ ਸਬਕ ਸਿਖਾਉਣ 'ਚ ਜੁਟ ਜਾਣ ਲੋਕ-ਕੈਪਟਨ
• ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਮੇਰੀ ਰੂਹ ਭਟਕਦੀ ਰਹੇਗੀ-ਸਿੱਧੂ
ਬਠਿੰਡਾ, 14 ਮਈ ਕੰਵਲਜੀਤ ਸਿੰਘ ਸਿੱਧੂ)-ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਲਈ ਬਠਿੰਡਾ ਵਿਖੇ ਪੁੱਜੇ | ਸਥਾਨਕ ਥਰਮਲ ਗਰਾਊਾਡ ਵਿਖੇ ਕੀਤੀ ਰੈਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਰਾਜਸਥਾਨ ਦੇ ਕੈਬਨਿਟ ਮੰਤਰੀ ਹਰੀਸ਼ ਚੌਧਰੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਯੁਵਰਾਜ ਰਣਇੰਦਰ ਸਿੰਘ ਸਮੇਤ ਕਈ ਕਾਂਗਰਸੀ ਆਗੂ ਪੁੱਜੇ | ਇਸ ਮੌਕੇ ਮੰਚ ਤੋਂ ਪੰਜਾਬ ਵਿਚ ਪਹਿਲੀ ਵਾਰ ਰਾਜਸੀ ਰੈਲੀ ਨੂੰ ਸੰਬੋਧਨ ਕਰਨ ਲਈ ਬਠਿੰਡਾ ਪਹੁੰਚੇ ਸ੍ਰੀਮਤੀ ਪਿ੍ਯੰਕਾ ਗਾਂਧੀ ਨੇ ਪੰਜਾਬੀ 'ਚ ਸੰਬੋਧਨ ਕਰਦਿਆਂ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਪੰਜਾਬ ਦੀ ਧਰਤੀ 'ਤੇ ਬਠਿੰਡਾ ਵਿਖੇ ਪੁੱਜਣ 'ਤੇ ਬਹੁਤ ਖੁਸ਼ੀ ਹੋਈ ਹੈ, ਕਿਉਂਕਿ ਉਸ ਦਾ ਘਰਵਾਲਾ ਵੀ ਪੰਜਾਬੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਬਹਾਦਰ ਅਤੇ ਹਮੇਸ਼ਾਂ ਚੜ੍ਹ•ਦੀ ਕਲਾ 'ਚ ਰਹਿਣ ਵਾਲੀ ਕੌਮ ਹੈ, ਜੋ ਹਰ ਮੁਸੀਬਤ ਦਾ ਮੁਕਾਬਲਾ ਡੱਟ ਕੇ ਕਰਦੀ ਆਈ ਹੈ | ਉਨ੍ਹਾਂ ਆਪਣੀ ਤਕਰੀਰ ਸ਼ੁਰੂ ਕਰਦਿਆਂ ਕਿਹਾ ਕਿ ਝੂਠੇ ਵਾਅਦੇ ਅਤੇ ਜੁਮਲੇਬਾਜ਼ ਮੋਦੀ ਸਰਕਾਰ ਦੀ ਸੱਚਾਈ ਦੇਸ਼ ਦੀ ਜਨਤਾ ਦੇ ਰਾਡਾਰ 'ਤੇ ਆ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਸਟੇਜ ਤੋਂ ਵੱਡੇ-ਵੱਡੇ ਝੂਠੇ ਦਾਅਵੇ ਕਰਦੇ ਨਹੀਂ ਥੱਕਦੇ ਕਿ ਦੇਸ਼ ਵਿਚ 70 ਸਾਲਾਂ ਵਿਚ ਕੁਝ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਬਠਿੰਡਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ 70 ਸਾਲਾਂ 'ਚ ਇਸ ਦੇਸ਼ ਦਾ ਕਿੰਨਾ ਵਿਕਾਸ ਹੋਇਆ ਹੈ | ਪਿ੍ਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਇਕ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ, ਬਲਕਿ ਇਨ੍ਹਾਂ ਪੰਜ ਸਾਲਾਂ ਵਿਚ 5 ਕਰੋੜ ਰੁਜ਼ਗਾਰ ਦੇ ਸਾਧਨ ਘਟੇ ਹਨ | ਨੋਟਬੰਦੀ ਸਬੰਧੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਘੇਰਿਆ | ਪਿ੍ਯੰਕਾ ਗਾਂਧੀ ਨੇ ਕਿਹਾ ਕਿ ਜਦੋਂ ਪੰਜਾਬ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਤਾਂ ਇਨ੍ਹਾਂ ਦੇ ਆਰ. ਐਸ. ਐਸ. ਦੇ ਲੋਕ ਅੰਗਰੇਜ਼ਾਂ ਦੀ ਚਮਚਾਗਿਰੀ ਕਰ ਰਹੇ ਸਨ,  ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਕਦੇ ਕੋਈ ਯੋਗਦਾਨ ਨਹੀਂ ਪਾਇਆ | ਉਨ੍ਹਾਂ ਕਿਹਾ ਕਿ ਪੰਜਾਬ ਨਾ ਹਿੰਦੂ, ਨਾ ਮੁਸਲਮਾਨ ਹੈ, ਪੰਜਾਬ ਜਿਊਾਦਾ ਗੁਰੂ ਦੇ ਨਾਂਅ ਹੈ | ਪਿ੍ਯੰਕਾ ਗਾਂਧੀ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ 'ਤੇ ਹੋਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸ਼ਾਸਨਕਾਲ ਵਿਚ ਜਨਤਾ ਦੀ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਦੀ ਪੀੜ੍ਹੀ ਦਰ ਪੀੜ੍ਹੀ ਬਰਬਾਦ ਹੋਈ ਹੈ | ਪਿ੍ਯੰਕਾ ਨੇ ਕਿਹਾ ਕਿ ਰਾਹੁਲ ਸੱਚੇ ਬੰਦੇ ਹਨ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਖੁਦ ਆਪਣਾ ਨਾਂਅ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਣਾਉਣ ਵਾਲੇ ਲੋਕ ਹਨ, ਸੱਚਾਈ ਇਹ ਹੈ ਕਿ ਲੋਕਤੰਤਰ ਵਿਚ ਲੋਕ ਵੱਡੇ ਹੁੰਦੇ ਹਨ | ਉਨ੍ਹਾਂ ਮੋਦੀ ਸਰਕਾਰ 'ਤੇ ਵੱਡੇ-ਵੱਡੇ ਉਦਯੋਗਪਤੀਆਂ ਲਈ ਚਲਾਈ ਹੋਈ ਸਰਕਾਰ ਹੋਣ ਦਾ ਦੋਸ਼ ਲਾਇਆ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਧਿਆਨ ਨਾਲ ਪੜ੍ਹਨ ਤੇ ਰਾਜਾ ਵੜਿੰਗ ਨੂੰ ਸਮਰਥਨ ਦੇ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਿਸ਼ਾਨਾ ਸਾਰਿਆਂ ਦਾ ਵਿਕਾਸ ਕਰਨ ਦਾ ਹੈ | ਅੰਤ 'ਚ ਉਨ੍ਹਾਂ ਕਿਹਾ ਕਿ ਇਹ ਚੋਣ ਦੇਸ਼ ਨੂੰ ਬਚਾਉਣ ਦੀ ਚੋਣ ਹੈ, ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ | ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿ੍ਯੰਕਾ ਗਾਂਧੀ ਦਾ ਸੰਦੇਸ਼ ਤੁਸੀਂ ਆਪਣੇ ਘਰਾਂ 'ਚ ਲੈ ਜਾਓ | ਤੁਸੀਂ ਸਾਰੇ ਆਪਣੇ ਕੰਮਕਾਜ ਛੱਡ ਕੇ ਚਾਰ ਦਿਨ ਤੱਕ ਚੋਣ ਮੁਹਿੰਮ 'ਚ ਡੱਟ ਜਾਓ ਤਾਂ ਜੋ ਰਾਜਾ ਵੜਿੰਗ ਨੂੰ ਜਿਤਾਇਆ ਜਾ ਸਕੇ |
ਇਸ ਮੌਕੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਕਿਹਾ ਕਿ 'ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਬਣੀਆਂ ਨੇ ਸ਼ਹੀਦੀਆਂ ਖੁਮਾਰੀਆਂ ਲਈ, ਦੋ ਕੰਮਾਂ ਲਈ ਸਾਡੇ ਸਿਰ ਬਣੇ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ'' | ਇਸ ਉਪਰੰਤ ਸਿੱਧੂ ਨੇ ਕਿਹਾ ਕਿ ਉਹ 17 ਮਈ ਨੂੰ ਪਿ੍ਅੰਕਾ ਗਾਂਧੀ ਦੇ ਕਹਿਣ 'ਤੇ ਬਠਿੰਡਾ ਦੀ ਧਰਤੀ 'ਤੇ 10 ਰੈਲੀਆਂ ਵੀ ਕਰਨਗੇ | ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਜੇਕਰ ਉਹ ਆਪਣੀ ਜ਼ਿੰਦਗੀ 'ਚ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਿਵਾ ਸਕੇ ਤਾਂ ਉਨ੍ਹਾਂ ਦੀ ਰੂਹ ਭਟਕਦੀ ਰਹੇਗੀ | ਉਨ੍ਹਾਂ ਕਿਹਾ ਕਿ ਉਹ ਬਠਿੰਡਾ ਦੀ ਧਰਤੀ ਤੋਂ ਪ੍ਰਣ ਲੈਂਦੇ ਹਨ ਕਿ ਜੇਕਰ ਉਹ ਆਪਣੇ ਗੁਰੂ ਦਾ ਸਨਮਾਨ ਬਹਾਲ ਨਾ ਕਰ ਸਕੇ ਤਾਂ ਰਾਜਨੀਤੀ ਸਦਾ ਲਈ ਛੱਡ ਦੇਣਗੇ | ਉਨ੍ਹਾਂ ਕਿਹਾ ਕਿ ਤੀਜੀ ਪੀੜ੍ਹੀ ਜੋ ਦੇਸ਼ ਛੱਡ ਅਮਰੀਕਾ ਕੈਨੇਡਾ ਜਾ ਰਹੀ ਹੈ ਇਹ ਚੋਣ ਉਨ੍ਹਾਂ ਦੇ ਭਵਿੱਖ ਲਈ ਲੜੀ ਜਾ ਰਹੀ ਹੈ |
ਇਸ ਮੌਕੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹ©ਾਂ ਦਾ ਨਿਸ਼ਾਨਾ ਸੰਸਦ ਮੈਂਬਰ ਬਣਨ ਦਾ ਨਹੀਂ ਬਲਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦਾ ਹੈ ਕਿਉਂਕਿ ਉਨ੍ਹਾਂ ਦੀ ਜਿੱਤ ਨਾਲ ਇਤਿਹਾਸ ਬਣੇਗਾ ਕਿ ਇਕ ਗ਼ਰੀਬ ਕਿਸਾਨ ਦੇ ਪੁੱਤ ਨੇ ਪੰਜਾਬ ਦੇ ਸਭ ਤੋਂ ਅਮੀਰ ਬਾਦਲ ਪਰਿਵਾਰ ਦੀ ਉਮੀਦਵਾਰ ਨੂੰ ਹਰਾਇਆ ਹੈ | ਇਸ ਮੌਕੇ ਹਰਚਰਨ ਸਿੰਘ ਸੋਥਾ, ਡਾ: ਮੰਜੂ ਬਾਲਾ ਬਾਂਸਲ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕੁੱਲ ਹਿੰਦ ਕਾਂਗਰਸ ਦੇ ਮੈਂਬਰ ਤੇਜਿੰਦਰ ਸਿੰਘ ਬਿੱਟੂ, ਹਰਮਿੰਦਰ ਸਿੰਘ ਜੱਸੀ, ਅਜੀਤ ਇੰਦਰ ਸਿੰਘ ਮੋਫ਼ਰ, ਨਾਜਰ ਸਿੰਘ ਮਾਨਸ਼ਾਹੀਆ, ਚਿਰੰਜੀ ਲਾਲ ਗਰਗ, ਪ੍ਰੀਤਮ ਸਿੰਘ ਕੋਟਭਾਈ, ਖੁਸ਼ਬਾਜ ਸਿੰਘ ਜਟਾਣਾ, ਕੇ.ਕੇ. ਅਗਰਵਾਲ, ਜੈਜੀਤ ਸਿੰਘ ਜੌਹਲ, ਬੀਬੀ ਵੀਨੂੰ ਬਾਦਲ, ਅੰਮਿ੍ਤਾ ਵੜਿੰਗ, ਟਹਿਲ ਸਿੰਘ ਸੰਧੂ, ਪਵਨ ਮਾਨੀ, ਅਰੁਣ ਵਧਾਵਨ, ਅਰਜਨ ਬਾਦਲ, ਨਿਰਵਾਣ ਸਿੰਘ, ਬਲਵੀਰ ਸਿੰਘ ਸਿੱਧੂ, ਜਗਪਾਲ ਸਿੰਘ ਅਬੁਲ ਖੁਰਾਣਾ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹਾਜ਼ਰ ਸਨ |
ਪਿ੍ਯੰਕਾ ਗਾਂਧੀ ਦੀ ਰੈਲੀ ਦੀਆਂ ਝਲਕੀਆਂ
• ਪਿ੍ਯੰਕਾ ਗਾਂਧੀ ਪੰਜਾਬੀ ਸੂਟ ਪਾ ਕੇ ਰੈਲੀ 'ਚ ਪੁੱਜੇ |
• ਭਾਸ਼ਣ ਪੰਜਾਬੀ 'ਚ ਸ਼ੁਰੂ ਕੀਤਾ ਤੇ 'ਬੋਲੇ ਸੋ ਨਿਹਾਲ ਦਾ' ਜੈਕਾਰਾ ਛੱਡਿਆ |
• ਨਵਜੋਤ ਸਿੰਘ ਸਿੱਧੂ ਖ਼ਰਾਬ ਗਲੇ ਦੇ ਬਾਵਜੂਦ ਪੂਰੇ ਜੋਸ਼ 'ਚ ਨਜ਼ਰ ਆਏ ਤੇ ਉਨ੍ਹਾਂ ਦੇ ਆਉਂਦਿਆਂ ਹੀ ਪੰਡਾਲ 'ਚ ਹਾਜ਼ਰ ਲੋਕਾਂ ਨੇ ਜੈਕਾਰੇ ਛੱਡ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ |
• ਪਿ੍ਯੰਕਾ ਗਾਂਧੀ ਨੇ ਗੱਡੀ ਦੀ ਬਾਰੀ 'ਚੋਂ ਬਾਹਰ ਬੈਠ ਕੇ ਖੁੱਲ੍ਹੇ ਤਰੀਕੇ ਨਾਲ ਪ੍ਰਸੰਸਕਾਂ ਦੀਆਂ ਵਧਾਈਆਂ ਕਬੂਲੀਆਂ |
• ਗਰਮੀ ਦੇ ਬਾਵਜੂਦ ਵੱਡੀ ਗਿਣਤੀ 'ਚ ਕਾਂਗਰਸ ਸਮਰਥਕਾਂ ਨੇ ਸਾਹ ਰੋਕ ਕੇ ਪਿ੍ਯੰਕਾ ਗਾਂਧੀ ਦੇ ਵਿਚਾਰ ਸੁਣੇ |
• ਰੈਲੀ ਉਪਰੰਤ ਝੰਡੇ ਤੇ ਹੋਰਡਿੰਗ ਬੋਰਡ ਲੈਣ ਲਈ ਕਾਂਗਰਸੀਆਂ 'ਚ ਮੱਚੀ ਹੋੜ |
• ਸੜਕੀ ਰਾਸਤੇ ਰਾਹੀਂ ਹਵਾਈ ਅੱਡੇ ਤੱਕ ਗਏ ਪਿ੍ਯੰਕਾ ਗਾਂਧੀ ਦਾ ਥਾਂ-ਥਾਂ 'ਤੇ ਸਮਰਥਕਾਂ ਵਲੋਂ ਭਰਵਾ ਸਵਾਗਤ |

ਪਰਿਵਾਰਵਾਦ ਦੀ ਬਜਾਏ ਰਾਸ਼ਟਰ ਹਿੱਤਾਂ ਨੂੰ ਤਰਜੀਹ ਚਾਹੁੰਦੇ ਹਨ ਦੇਸ਼ ਵਾਸੀ-ਮੋਦੀ

• ਕਿਰਨ ਖੇਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
• ਕਿਹਾ, 'ਚੌਕੀਦਾਰ' ਦੀ ਸੁਰੱਖਿਆ ਦੇਸ਼ ਵਾਸੀ ਚੌਕੀਦਾਰ ਬਣ ਕੇ ਕਰਨਗੇ
ਚੰਡੀਗੜ੍ਹ, 14 ਮਈ (ਮਨਜੋਤ ਸਿੰਘ ਜੋਤ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਵਿਖੇ ਭਾਜਪਾ ਉਮੀਦਵਾਰ ਸ੍ਰੀਮਤੀ ਕਿਰਨ ਖੇਰ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਇਕ ਮਜ਼ਬੂਤ ਸਰਕਾਰ ਦੀ ਚੋਣ ਕਰਨ ਜਾ ਰਿਹਾ ਹੈ ਅਤੇ ਦੇਸ਼ ਵਾਸੀਆਂ ਨੇ ਹੁਣ ਪਰਿਵਾਰਵਾਦ ਦੀ ਬਜਾਏ ਦੇਸ਼ ਦੇ ਹਿੱਤਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵੰਸ਼ਵਾਦ ਜਾਂ ਇਕ ਕਮਜ਼ੋਰ ਸਰਕਾਰ ਦੀ ਬਜਾਏ ਹੁਣ ਵਿਕਾਸ ਨੂੰ ਚੁਣੇ | ਦੇਸ਼ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਭੈਭੀਤ ਹੋਣ ਵਾਲਿਆਂ ਦੀ ਥਾਂ ਦੇਸ਼ ਹੁਣ ਅੱਤਵਾਦੀਆਂ ਦੇ ਘਰ 'ਚ ਜਾ ਕੇ ਉਨ੍ਹਾਂ ਨੂੰ ਮਾਰਨ ਵਾਲਿਆਂ ਨੂੰ ਚੁਣੇ | ਅਸਿੱਧੇ ਤੌਰ 'ਤੇ ਨਰਿੰਦਰ ਮੋਦੀ ਫ਼ੌਜ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਨਾਂਅ 'ਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਸਨ | ਪ੍ਰਧਾਨ ਮੰਤਰੀ ਜਿਨ੍ਹਾਂ ਵਲੋਂ ਅੱਜ ਇਥੋਂ ਦੇ ਸੈਕਟਰ-34 'ਚ ਸਥਿਤ ਮੈਦਾਨ ਵਿਖੇ ਭਾਜਪਾ-ਅਕਾਲੀ ਗੱਠਜੋੜ ਦੀ ਸਾਂਝੀ ਉਮੀਦਵਾਰ ਕਿਰਨ ਖੇਰ ਦੇ ਸਮਰਥਨ 'ਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਿਤ ਕੀਤਾ ਨੇ ਕਿਹਾ ਕਿ
ਚੰਡੀਗੜ੍ਹ ਸਮੇਤ ਸਮੁੱਚੇ ਦੇਸ਼ ਨੇ 2014 ਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਜੋ ਹੁੰਗਾਰਾ ਦਿੱਤਾ ਸੀ ਉਹ ਕਾਂਗਰਸ ਪਾਰਟੀ ਤੇ ਉਸ ਦੇ ਸਮਰਥਕ ਅੱਜ ਤੱਕ ਬਰਦਾਸ਼ਤ ਨਹੀਂ ਕਰ ਸਕੇ | ਮੋਦੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸਵੱਛ ਭਾਰਤ, ਬੇਟੀ ਬਚਾਓ, ਬੇਟੀ ਪੜ੍ਹਾਓ, ਡਿਜੀਟਲ ਇੰਡੀਆ, ਸਟਾਰਟਅੱਪ ਇੰਡੀਆ ਵਰਗੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਬਦਲਣ ਦੇ ਲਈ ਇਨ੍ਹਾਂ ਯੋਜਨਾਵਾਂ 'ਤੇ ਕੰਮ ਰਹੀ ਸੀ ਅਤੇ ਕਾਂਗਰਸ ਅਤੇ ਉਨ੍ਹਾਂ ਦੀਆਂ ਸਹਾਇਕ ਪਾਰਟੀਆਂ ਦਾ ਗੈਂਗ ਉਸ ਦਾ ਮਜ਼ਾਕ ਉਡਾਉਂਦਾ ਰਿਹਾ | ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ 'ਚ ਚੰਡੀਗੜ੍ਹ ਨੂੰ ਸਭ ਤੋਂ ਪਹਿਲਾਂ ਡਾਇਰੈਕਟ ਬੈਨੇਫਿਟ ਟਰਾਂਸਫ਼ਰ ਯੋਜਨਾ ਦੇ ਕੇ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਾਇਆ ਪਰ ਕਾਂਗਰਸ ਲਈ ਹਮੇਸ਼ਾ ਇਸ ਡੀ.ਬੀ.ਟੀ. ਦਾ ਮਤਲਬ 'ਡਾਇਰੈਕਟ ਵਿਚੋਲੀਆ ਟਰਾਂਸਫ਼ਰ' ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਚੋਲਿਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਗਾਂਧੀ ਪਰਿਵਾਰ ਨੂੰ ਨਾਮਦਾਰਾਂ ਦਾ ਨਾਂਅ ਦਿੰਦਿਆਂ ਕਿਹਾ ਕਿ ਉਸ ਦੇ ਗੈਂਗ ਨੂੰ ਸਮੱਸਿਆ ਆ ਰਹੀ ਹੈ, ਜਿਸ ਦੇ ਚਲਦਿਆਂ ਉਹ 'ਚੌਕੀਦਾਰ' ਿਖ਼ਲਾਫ਼ ਕੂੜ ਪ੍ਰਚਾਰ ਕਰ ਰਹੇ ਹਨ | ਮੋਦੀ ਨੇ ਰੈਲੀ ਵਿਚ ਮੌਜੂਦ ਹਜ਼ਾਰਾਂ ਲੋਕਾਂ ਨੂੰ ਆਪਣੇ ਭਾਸ਼ਣ ਨਾਲ ਜੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਦੇਸ਼ ਦੇ ਸਵਾ ਸੌ ਕਰੋੜ ਲੋਕ ਚੌਕੀਦਾਰ ਬਣ ਕੇ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਮਹਾਂ ਮਿਲਾਵਟੀ ਗੱਠਜੋੜ ਦਾ ਇਕ ਸੂਤਰੀ ਏਜੰਡਾ ਦੇਸ਼ ਨੂੰ ਘੁਟਾਲਿਆਂ ਨਾਲ ਬਰਬਾਦ ਕਰਨ ਦਾ ਰਿਹਾ ਹੈ | ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਦਾ ਵਲੋਂ 1984 ਦੇ ਦੰਗਿਆਂ 'ਤੇ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਅੱਜ ਤੱਕ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੇਰੀ ਸਰਕਾਰ ਨੇ ਜੀ.ਐਸ.ਟੀ. ਦੇ ਰੂਪ ਵਿਚ ਵਨ ਨੇਸ਼ਨ, ਵਨ ਟੈਕਸ ਨੂੰ ਲਾਗੂ ਕਰਕੇ ਵਿਖਾਇਆ | ਮੋਦੀ ਨੇ ਕਿਹਾ ਕਿ 2014 ਦੌਰਾਨ ਕਾਂਗਰਸ ਅਗਵਾਈ ਵਾਲੀ ਸਰਕਾਰ ਨੇ ਕ੍ਰਿਕਟ ਦਾ ਆਈ.ਪੀ.ਐਲ. ਟੂਰਨਾਮੈਂਟ ਚੋਣਾਂ ਮੌਕੇ ਦੇਸ਼ 'ਚ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ, ਜਿਸ ਕਾਰਨ ਇਹ ਟੂਰਨਾਮੈਂਟ ਉਸ ਮੌਕੇ ਦੇਸ਼ ਤੋਂ ਬਾਹਰ ਲਿਜਾਉਣਾ ਪਿਆ ਸੀ ਪ੍ਰੰਤੂ ਉਨ੍ਹਾਂ ਵਲੋਂ ਚੋਣਾਂ ਦੇ ਦੌਰਾਨ ਹੀ ਅਜਿਹੇ ਟੂਰਨਾਮੈਂਟ ਦੀ ਇਜਾਜ਼ਤ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਦੇ ਨਾਲ ਦੂਸਰੀਆਂ ਗਤੀਵਿਧੀਆਂ ਵੀ ਜਾਰੀ ਰੱਖੀਆਂ ਜਾ ਸਕਦੀਆਂ ਹਨ | ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਦੱਸੋ ਇਸ ਦੇ ਪਿੱਛੇ ਕੀ ਕਾਰਨ ਹੈ, ਪਰ ਲੋਕਾਂ ਨੇ ਜਵਾਬ ਦਿੱਤਾ ਕਿ 'ਮੋਦੀ ਹੈ ਤਾਂ ਮੁਮਕਿਨ ਹੈ' | ਇਸ 'ਤੇ ਮੋਦੀ ਨੇ ਕਿਹਾ ਕਿ ਤੁਹਾਡਾ ਜਵਾਬ ਗ਼ਲਤ ਹੈ | ਇਹ ਸਭ ਲੋਕਾਂ ਦੀ ਸਹੀ ਵੋਟ ਦੇ ਨਾਲ ਹੋਇਆ ਹੈ |

ਬੱਚੀ ਨਾਲ ਜਬਰ ਜਨਾਹ ਦੇ ਵਿਰੋਧ 'ਚ ਵਿਦਿਆਰਥੀਆਂ ਵਲੋਂ ਰੋਸ ਮੁਜ਼ਾਹਰੇ

ਜਬਰ ਜਨਾਹ ਦੀ ਇਕ ਹੋਰ ਘਟਨਾ, ਦੋਸ਼ੀ ਗਿ੍ਫ਼ਤਾਰ
ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਉਧਰ ਬਾਂਦੀਪੋਰਾ ਦੇ ਸੁੰਬਲ ਇਲਾਕੇ 'ਚ 3 ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਜਾਰੀ ਹਨ | ਸ੍ਰੀਨਗਰ ਸਮੇਤ ਵਾਦੀ ਦੇ ਕੰਗਨ, ਉੜੀ, ਕਸ਼ਮੀਰ ਯੂਨੀਵਰਸਿਟੀ ਸਮੇਤ ਅੱਜ ਕਈ ਥਾਂਵਾਂ 'ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰ ਰੋਸ ਮੁਜ਼ਾਹਰੇ ਕਰਦਿਆਂ ਪੁਲਿਸ 'ਤੇ ਪਥਰਾਅ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਹ ਵਿਦਿਆਰਥੀ ਹੱਥਾਂ 'ਚ ਬੈਨਰ ਫੜੀ ਦੋਸ਼ੀ ਨੂੰ ਕਰੜੀ ਸਜ਼ਾ ਦੇਣ ਦੀ ਮੰਗ ਕਰ ਰਹੇ ਸਨ | ਸ੍ਰੀਨਗਰ ਦੇ ਅਮਰ ਸਿੰਘ ਕਾਲਜ ਤੇ ਡਿਗਰੀ ਕਾਲਜ ਬਿਮਨਾ ਦੇ ਵਿਦਿਆਰਥੀਆਂ ਨੇ ਕਾਲਜ ਖੁਲਣ ਦੇ ਨਾਲ ਰੋਸ ਮਾਰਚ ਕੱਢਿਆ ਅਤੇ ਮੇਨ ਚੌਕ 'ਚ ਧਰਨਾ ਦਿੱਤਾ | ਇਨ੍ਹਾਂ ਵਿਦਿਆਰਥੀਆਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ, ਨੇੜੇ ਦੀਆਂ ਇਮਾਰਤਾਂ ਅਤੇ ਗੱਡੀਆਂ 'ਤੇ ਭਾਰੀ ਪਥਰਾਅ ਕੀਤਾ | ਇਸ ਦੌਰਾਨ ਪੁਲਿਸ ਨੇ ਹਲਕਾ ਲਾਠੀ ਚਾਰਜ ਕਰਦਿਆਂ ਪ੍ਰਦਰਸ਼ਨਕਾਰੀਆਂ ਖਦੇੜ ਦਿੱਤਾ |
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸੁੰਬਲ ਇਲਾਕੇ 'ਚ 3 ਸਾਲ ਦੀ ਬੱਚੀ ਨਾਲ ਗੁਆਂਢੀ ਵਲਾੋ ਕੀਤੀ ਸ਼ਰਮਨਾਕ ਵਾਰਦਾਤ ਿਖ਼ਲਾਫ਼ ਵਾਦੀ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਜਾਰੀ ਹਨ ਕਿ ਇਸ ਦੌਰਾਨ ਗਾਂਦਰਬਲ ਜ਼ਿਲ੍ਹੇ 'ਚ ਅਜਿਹੀ ਇਕ ਹੋਰ ਸ਼ਰਮਨਾਕ ਘਟਨਾ ਵਾਪਰ ਗਈ ਹੈ | ਕੇਂਦਰੀ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਹਰਨ ਪਿੰਡ 'ਚ ਇਕ ਗੁਆਂਢੀ ਲੜਕੇ ਵਲੋਂ ਇਕ 16 ਕੁ ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਦਾ ਪਤਾ ਲੱਗਾ ਹੈ, ਪੁਲਿਸ ਨੇ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਦੱਸਿਆ ਕਿ ਪੀੜਤਾ ਦੇ ਘਰ ਵਾਲਿਆਂ ਵਲੋਂ ਐਤਵਾਰ ਨੂੰ ਪੁਲਿਸ ਕੋਲ ਇਸ ਘਟਨਾ ਬਾਰੇ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗਾਂਦਰਬਲ ਪੁਲਿਸ ਥਾਣੇ 'ਚ ਰਨਬੀਰ ਪੈਨਲ ਕੋਡ ਦੇ ਪੋਕਸੋ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਮੁਹੰਮਦ ਆਸਿਫ ਵਾਨੀ (20) ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਉਸ ਦੀ ਮੈਡੀਕਲ ਜਾਂਚ ਕਰਵਾਉਣ ਬਾਅਦ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ |
ਰਾਜਪਾਲ ਨੇ ਬਾਂਦੀਪੋਰਾ ਘਟਨਾ 'ਤੇ ਦੁੱਖ ਪ੍ਰਗਟਾਇਆ
ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਬਾਂਦੀਪੋਰਾ 'ਚ 3 ਸਾਲਾ ਬੱਚੀ ਨਾਲ ਵਾਪਰੀ ਸ਼ਰਮਨਾਕ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਆਪਣੇ ਸਲਾਹਕਾਰ ਵਿਜੇ ਕੁਮਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਆਈ. ਐਸ. ਟੀ.) ਨੂੰ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਕਹਿਣ ਤਾਂ ਜੋ ਦੋਸ਼ੀ ਨੂੰ ਜਲਦ ਨਿਆਂ ਦੇ ਦਾਇਰੇ 'ਚ ਲਿਆ ਕੇ ਸਖ਼ਤ ਸਜ਼ਾ ਦਿੱਤੀ ਜਾ ਸਕੇ | ਬੀਤੇ ਦਿਨ ਵੀ ਗਵਰਨਰ ਨੇ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਤੇ ਪੁਲਿਸ ਦੇ ਆਈ.ਜੀ. ਨੂੰ ਇਸ ਮਾਮਲੇ ਦੀ ਨਿੱਜੀ ਤੌਰ 'ਤੇ ਨਿਰੀਖਣ ਕਰਨ ਦੇ ਹੁਕਮ ਦਿੱਤੇ ਸਨ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਸੀ |

ਬਾਲਾਕੋਟ ਹਮਲੇ ਦੌਰਾਨ ਬੱਦਲ ਹੋਣ ਦੇ ਬਿਆਨ 'ਤੇ ਰਾਹੁਲ ਨੇ ਮੋਦੀ ਨੂੰ ਘੇਰਿਆ

ਕਿਹਾ, ਜਦ ਭਾਰਤ 'ਚ ਬਾਰਿਸ਼ ਹੁੰਦੀ ਹੈ ਤਾਂ ਕੀ ਸਾਰੇ ਜਹਾਜ਼ ਰਡਾਰ ਤੋਂ ਗਾਇਬ ਹੋ ਜਾਂਦੇ ਹਨ?
ਨੀਮਚ (ਮੱਧ ਪ੍ਰਦੇਸ਼), 14 ਮਈ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਉਸ ਬਿਆਨ 'ਤੇ ਘੇਰਿਆ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਬਾਲਾਕੋਟ ਹਵਾਈ ਹਮਲੇ ਦੌਰਾਨ ਬੱਦਲ ਹੋਣ ਕਰਕੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਪਾਕਿਸਤਾਨੀ ਰਡਾਰਾਂ ਤੋਂ ਬਚਣ 'ਚ ਮਦਦ ਮਿਲੀ ਸੀ | ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਪੁੱਛਿਆ ਕਿ ਮੋਦੀ ਨੇ ਬੇਰੁਜ਼ਗਾਰ ਨੌਜਵਾਨਾਂ ਲਈ ਕੀ ਕੀਤਾ | ਰਾਹੁਲ ਨੇ ਮੋਦੀ 'ਤੋਂ ਸਵਾਲੀਆ ਲਹਿਜ਼ੇ ਨਾਲ ਪੁੱਛਿਆ ਕਿ ਜਦ ਭਾਰਤ 'ਚ ਬਾਰਿਸ਼ ਹੁੰਦੀ ਹੈ ਤਾਂ ਕੀ ਸਾਰੇ ਜਹਾਜ਼ ਰਡਾਰ ਤੋਂ ਗਾਇਬ ਹੋ ਜਾਂਦੇ ਹਨ | ਅਕਸ਼ੈ ਕੁਮਾਰ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਵਲੋਂ ਇਹ ਕਹੇ ਜਾਣ 'ਤੇ ਕਿ ਉਹ ਬਚਪਨ ਤੋਂ ਹੀ ਅੰਬਾਂ ਦੇ ਸ਼ੌਕੀਨ ਸਨ ਤੇ ਹੁਣ ਵੀ ਹਨ, ਇਸ ਹਵਾਲੇ ਨਾਲ ਰਾਹੁਲ ਗਾਂਧੀ ਨੇ ਕਿਹਾ ਕਿ, ਮੋਦੀ ਜੀ ਤੁਸੀ ਸਾਨੂੰ ਅੰਬ ਖਾਣੇ ਤਾਂ ਸਿਖਾ ਦਿੱਤੇ ਹੁਣ ਦੇਸ਼ ਨੂੰ ਦੱਸੋ ਕਿ ਤੁਸੀ ਬੇਰੁਜ਼ਗਾਰ ਨੌਜਵਾਨਾਂ ਲਈ ਕੀ ਕੀਤਾ |
ਮੋਦੀ ਨੇ ਮੇਰੇ ਪਰਿਵਾਰ ਦਾ ਅਪਮਾਨ ਕੀਤਾ ਪਰ ਮੈਂ ਨਹੀਂ ਕਰਾਂਗਾ-ਰਾਹੁਲ
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਉਸ ਦੇ ਪਿਤਾ, ਦਾਦੀ ਤੇ ਪੜਦਾਦੇ ਦਾ ਅਪਮਾਨ ਕੀਤਾ ਹੈ ਜਦਕਿ ਮੈਂ ਉਸ (ਮੋਦੀ) ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਅਪਸ਼ਬਦ ਨਹੀਂ ਕਹਾਂਗਾ | ਰਾਹੁਲ ਨੇ ਕਿਹਾ ਕਿ ਮੈਂ ਮਰ ਜਾਵਾਂਗਾ ਪਰ ਮੋਦੀ ਦੇ ਮਾਤਾ-ਪਿਤਾ ਦਾ ਅਪਮਾਨ ਨਹੀਂ ਕਰਾਂਗਾ |

ਇਮਰਾਨ ਖਾਨ ਪਾਕਿ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਕਰੇ-ਰਾਜਨਾਥ

ਨਵੀਂ ਦਿੱਲੀ, 14 ਮਈ (ਏਜੰਸੀ)- ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੀਤੀ ਟਿੱਪਣੀ 'ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਭਾਰਤ-ਪਾਕਿ 'ਚ ਗੱਲਬਾਤ ਦੀ ਉਮੀਦ ਵਧੇਗੀ, ਦਾ ਜਵਾਬ ਦਿੰਦਿਆਂ ਕਿਹਾ ਕਿ ਇਮਰਾਨ ਖਾਨ ਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਦੇ ਦੇਸ਼ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਹੋਵੇ | ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਣੀ ਧਰਤੀ ਤੋਂ ਅੱਤਵਾਦ ਦਾ ਮੁਕੰਮਲ ਸਫਾਇਆ ਕਰਨ 'ਚ ਇਮਾਨਦਾਰੀ ਵਿਖਾਉਂਦਾ ਹੈ ਤਾਂ ਭਾਰਤ ਵੀ ਇਸ ਕੰਮ 'ਚ ਪਾਕਿਸਤਾਨ ਦੀ ਪੂਰੀ ਮਦਦ ਕਰੇਗਾ | ਪੀ.ਟੀ.ਆਈ. ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜਦੋਂ ਰਾਜਨਾਥ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਹਾਲ ਹੀ 'ਚ ਦਿੱਤੇ ਬਿਆਨ, 'ਕਿ ਜੇਕਰ ਭਾਜਪਾ ਤੇ ਨਰਿੰਦਰ ਮੋਦੀ ਦੁਬਾਰਾ ਸੱਤਾ 'ਚ ਆਉਂਦੇ ਹਨ ਤਾਂ ਇਹ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਕਾਇਮ ਕਰਨ ਲਈ ਚੰਗਾ ਸੰਕੇਤ ਹੋਵੇਗਾ', ਦਾ ਜਵਾਬ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਇਸ ਬਾਰੇ ਇਮਰਾਨ ਖਾਨ ਹੀ ਸਹੀ ਉੱਤਰ ਦੇ ਸਕਦੇ ਹਨ | ਗੱਲਬਾਤ ਦੌਰਾਨ ਥੋੜਾ ਚਿਰ ਰੁਕਣ ਤੋਂ ਬਾਅਦ ਹੱਸਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਖਾਨ ਮੋਦੀ ਨੂੰ ਦੁਬਾਰਾ ਸੱਤਾ 'ਚ ਲਿਆਉਣ ਲਈ ਗੰਭੀਰ ਹਨ ਤੇ ਭਾਰਤ ਨਾਲ ਆਪਣੇ ਸਬੰਧ ਸੁਖਾਵੇਂ ਚਾਹੰੁਦੇ ਹਨ ਤਾਂ ਉਨ੍ਹਾਂ ਨੂੰ ਇਹ ਐਲਾਨ ਕਰਨਾ ਪਵੇਗਾ ਕਿ ਅੱਤਵਾਦ ਨੂੰ ਪਾਕਿਸਤਾਨ 'ਚ ਨਾ ਤਾਂ ਪਨਾਹ ਦਿੱਤੀ ਜਾਵੇਗੀ ਤੇ ਨਾ ਹੀ ਪੈਦਾ ਹੋਣ ਦਿੱਤਾ ਜਾਵੇਗਾ ਤੇ ਇਸ ਨੂੰ ਜੜੋਂ ਉਖਾੜਨ ਲਈ ਸਖ਼ਤ ਕਦਮ ਚੁੱਕੇ ਜਾਣਗੇ |

ਐਨ.ਜੀ.ਟੀ. ਨੇ ਸਾਫ਼ ਕੀਤੇ ਗੰਦੇ ਪਾਣੀ ਦੇ ਇਸਤੇਮਾਲ ਸਬੰਧੀ ਕਾਰਵਾਈ ਯੋਜਨਾ ਪੇਸ਼ ਕਰਨ ਨੂੰ ਕਿਹਾ

ਨਵੀਂ ਦਿੱਲੀ, 14 ਮਈ (ਏਜੰਸੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਦੇਸ਼ ਭਰ 'ਚ ਜ਼ਮੀਨੀ ਪਾਣੀ ਦੇ ਸ੍ਰੋਤਾਂ 'ਤੇ ਦਬਾਅ ਘੱਟ ਕਰਨ ਅਤੇ ਸਾਫ਼ ਕੀਤੇ ਗੰਦੇ ਪਾਣੀ ਦੇ ਉਪਯੋਗ ਨੂੰ ਯਕੀਨੀ ਬਣਾਉਣ ਲਈ ਮੰਗਲਵਾਰ ਨੂੰ 18 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਾਰਵਾਈ ਯੋਜਨਾ ਦਾਇਰ ਕਰਨ ਨੂੰ ਕਿਹਾ ਹੈ | ਐਨ.ਜੀ.ਟੀ. ਦੇ ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਸਾਹਮਣੇ ਤਿੰਨ ਮਹੀਨਿਆਂ ਦੇ ਅੰਦਰ ਕਾਰਵਾਈ ਯੋਜਨਾ ਪੇਸ਼ ਕਰਨ ਨੂੰ ਕਿਹਾ | ਅਜੇ ਤੱਕ ਕੇਵਲ 9 ਸੂਬਿਆਂ ਅਤੇ ਪੰਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੀ ਕਾਰਵਾਈ ਯੋਜਨਾ ਪੇਸ਼ ਕੀਤੀ ਹੈ | ਸੀ.ਪੀ.ਸੀ.ਬੀ. ਦੀ ਸਥਿਤੀ ਰਿਪੋਰਟ ਅਨੁਸਾਰ ਪੰਜਾਬ, ਅਰੁਣਾਚਲ ਪ੍ਰਦੇਸ਼, ਆਸਾਮ, ਬਿਹਾਰ, ਦਾਦਰ ਤੇ ਨਗਰ ਹਵੇਲੀ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੁਡੂਚੇਰੀ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਨੇ ਅਜੇ ਤੱਕ ਕਾਰਵਾਈ ਯੋਜਨਾ ਪੇਸ਼ ਨਹੀਂ ਕੀਤੀ ਹੈ |

ਸੁਪਰੀਮ ਕੋਰਟ ਨੇ ਭਾਜਪਾ ਵਰਕਰ ਪਿ੍ਅੰਕਾ ਨੂੰ ਦਿੱਤੀ ਜ਼ਮਾਨਤ-ਮੁਆਫ਼ੀ ਮੰਗਣ ਲਈ ਕਿਹਾ

ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਦਾ ਮਾਮਲਾ
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਭਾਜਪਾ ਵਰਕਰ ਪਿ੍ਅੰਕਾ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਅਤੇ ਨਾਲ ਹੀ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ | ਅਦਾਲਤ ਨੇ ਟਿੱਪਣੀ ਕਰਦਿਆਂ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਉਸ ਸਮੇਂ ਖ਼ਤਮ ਹੋ ਜਾਂਦੀ ਹੈ ਜਦ ਇਹ ਕਿਸੇ ਹੋਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ | ਸੁਪਰੀਮ ਕੋਰਟ ਦੇ ਛੁੱਟੀਆਂ ਵਾਲੇ ਬੈਂਚ ਜਿਸ 'ਚ ਜਸਟਿੰਸ ਇੰਦਰਾ ਬੈਨਰਜੀ ਅਤੇ ਸੰਜੀਵ ਖੰਨਾ ਸ਼ਾਮਿਲ ਹਨ, ਨੇ ਪੱਛਮੀ ਬੰਗਾਲ ਸਰਕਾਰ ਨੂੰ ਪਿ੍ਅੰਕਾ ਸ਼ਰਮਾ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ ਪਰ ਨਾਲ ਹੀ ਕਿਹਾ ਹੈ ਕਿ ਰਿਹਾਈ ਤੋਂ ਬਾਅਦ ਪਿ੍ਅੰਕਾ ਸ਼ਰਮਾ ਨੂੰ ਲਿਖਤੀ ਤੌਰ 'ਤੇ ਮੁੱਖ ਮੰਤਰੀ ਮਮਤਾ ਤੋਂ ਮੁਆਫ਼ੀ ਮੰਗਣੀ ਪਵੇਗੀ | ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਵੀ ਨੋਟਿਸ ਭੇਜ ਕੇ ਪੁੱਛਿਆ ਕਿ ਬਣਾਉਟੀ ਤਸਵੀਰ ਸਾਂਝੀ ਕਰਨ 'ਤੇ ਸਿਆਸੀ ਦਲ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ? ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਮਹੀਨੇ 'ਚ ਹੋਵੇਗੀ |

'84 ਸਿੱਖ ਕਤਲੇਆਮ ਮਾਮਲੇ 'ਚ ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਸ਼ਿਕਾਇਤ ਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ-ਬੀਬੀ ਜਗਦੀਸ਼ ਕੌਰ ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਵਲੋਂ ਥਾਣਾ ਸੰਸਦ ਮਾਰਗ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਅਤੇ ਹੋਰਨਾਂ ਵਿਰੁੱਧ ...

ਪੂਰੀ ਖ਼ਬਰ »

ਮੌਨਸੂਨ ਦੇ ਤਿੰਨ ਦਿਨ ਦੀ ਦੇਰੀ ਨਾਲ 4 ਜੂਨ ਨੂੰ ਕੇਰਲਾ ਪੁੱਜਣ ਦੀ ਸੰਭਾਵਨਾ-ਸਕਾਈਮੇਟ

ਨਵੀਂ ਦਿੱਲੀ, 14 ਮਈ (ਏਜੰਸੀ)- ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਕੰਪਨੀ ਸਕਾਈਮੇਟ ਨੇ ਇਸ ਸਾਲ ਮੌਨਸੂਨ ਦੇ ਤਿੰਨ ਦਿਨ ਦੀ ਦੇਰੀ ਨਾਲ 4 ਜੂਨ ਨੂੰ ਕੇਰਲਾ ਪੁੱਜਣ ਦੀ ਸੰਭਾਵਨਾ ਪ੍ਰਗਟਾਈ ਹੈ, ਆਮ ਤੌਰ 'ਤੇ ਕੇਰਲਾ 'ਚ 1 ਜੂਨ ਨੂੰ ਮੌਨਸੂਨ ਪੁੱਜ ਜਾਂਦੀ ਹੈ | ਸਕਾਈਮੇਟ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਜੈਸ਼ ਦਾ ਇਨਾਮੀ ਅੱਤਵਾਦੀ ਸ੍ਰੀਨਗਰ ਤੋਂ ਗਿ੍ਫ਼ਤਾਰ

ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਦਿੱਲੀ ਪੁਲਿਸ ਵਲੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਲੱਖ ਦੇ ਇਨਾਮੀ ਅੱਤਵਾਦੀ ਨੂੰ ਸ੍ਰੀਨਗਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਅਬਦੁਲ ਮਜੀਦ ਬਾਬਾ ਵਾਸੀ ਮਾਗਰੇਪੋਰਾ ਸੋਪੋਰ ਨੂੰ ਸ੍ਰੀਨਗਰ ਦੇ ਡਾਊਨ ...

ਪੂਰੀ ਖ਼ਬਰ »

ਆਸਮਾਨੀ ਬਿਜਲੀ ਡਿਗਣ ਨਾਲ 2 ਸਕੇ ਭਰਾਵਾਂ ਦੀ ਮੌਤ, 2 ਹੋਰ ਜ਼ਖ਼ਮੀ

ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਪੋਹਰੂ ਪਿੰਡ 'ਚ ਆਸਮਾਨੀ ਬਿਜਲੀ ਦੇ ਡਿੱਗਣ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ ਜਦਕਿ ਇਸ ਨਾਲ 2 ਹੋਰ ਲੋਕ ਜ਼ਖ਼ਮੀ ਹੋ ਗਏ | ਸੋਮਵਾਰ ਦੀ ਦੇਰ ਰਾਤ ਕੁਕਰਨਾਗ ਦੇ ਜੰਗਲੀ ...

ਪੂਰੀ ਖ਼ਬਰ »

ਕਮਲ ਹਸਨ ਿਖ਼ਲਾਫ਼ ਤਾਮਿਲਨਾਡੂ ਪੁਲਿਸ ਵਲੋਂ ਐਫ਼.ਆਈ.ਆਰ. ਦਰਜ

ਤਾਮਿਲਨਾਡੂ, 14 ਮਈ (ਏਜੰਸੀਆਂ)-ਸਥਾਨਕ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਐਮ.ਐਨ.ਐਮ. ਦੇ ਪ੍ਰਧਾਨ ਕਮਲ ਹਸਨ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਕਾਰਨ ਐਫ਼.ਆਈ.ਆਰ. ਦਰਜ ਕੀਤੀ ਗਈ | ਉਨ੍ਹਾਂ ਕਿਹਾ ਕਿ ਕਮਲ ਹਸਨ ਿਖ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਅਮਿਤ ਸ਼ਾਹ ਦੇ ਕੋਲਕਾਤਾ 'ਚ ਰੋਡ ਸ਼ੋਅ ਦੌਰਾਨ ਝੜਪਾਂ

ਕੋਲਕਾਤਾ, 14 ਮਈ (ਰਣਜੀਤ ਸਿੰਘ ਲੁਧਿਆਣਵੀ, ਏਜੰਸੀ)-ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਮੰਗਲਵਾਰ ਨੂੰ ਰੋਡ ਸ਼ੋਅ ਕੀਤਾ ਗਿਆ ਜਿਸ ਦੌਰਾਨ ਭਾਜਪਾ ਸਮਰਥਕਾਂ ਨਾਲ ਖੱਬੇ ਪੱਖੀਆਂ ਤੇ ਤਿ੍ਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX