ਤਾਜਾ ਖ਼ਬਰਾਂ


ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)- ਇਕ ਪਾਸੇ ਜਿੱਥੇ ਸਰਕਾਰ ਵਲੋਂ ਨਸ਼ੇ ਨੂੰ ਠੱਲ੍ਹ ਪਾਏ ਜਾਣ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਉੱਥੇ ਪੰਜਾਬ 'ਚ ਨਸ਼ੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋਣੀਆਂ ਜਾਰੀ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ....
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
ਨਵੀਂ ਦਿੱਲੀ, 25 ਮਈ- ਨਾਗਾਲੈਂਡ ਦੇ ਕੋਹਿਮਾ 'ਚ ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋਏ ਹਨ ਜਦਕਿ 4 ਜਵਾਨ ਜ਼ਖਮੀ....
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  1 day ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  1 day ago
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  1 day ago
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  1 day ago
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  1 day ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  1 day ago
ਉੱਤਰ ਪ੍ਰਦੇਸ਼ 'ਚ ਗੋਲੀਆਂ ਮਾਰ ਕੇ ਤਿੰਨ ਬੱਚਿਆਂ ਦੀ ਹੱਤਿਆ, ਟਿਊਬਵੈੱਲ ਦੀ ਹੌਦੀ 'ਚੋਂ ਮਿਲੀਆਂ ਲਾਸ਼ਾਂ
. . .  1 day ago
ਜੰਮੂ-ਪਠਾਨਕੋਟ ਕੌਮੀ ਹਾਈਵੇਅ ਕਿਨਾਰੇ ਦਰਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਤਪਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਕਈ ਜ਼ਖ਼ਮੀ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਾਰਟੀ ਦਫ਼ਤਰ 'ਚ ਪਹੁੰਚੇ ਕੈਪਟਨ
. . .  1 day ago
ਮਾਂ ਤੋਂ ਆਸ਼ੀਰਵਾਦ ਲੈਣ ਲਈ ਕੱਲ੍ਹ ਗੁਜਰਾਤ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅੱਜ ਖਟਕੜ ਕਲਾਂ ਜਾਣਗੇ ਭਗਵੰਤ ਮਾਨ
. . .  1 day ago
ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  1 day ago
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  1 day ago
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551
ਿਵਚਾਰ ਪ੍ਰਵਾਹ: ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ

ਪੰਜਾਬ / ਜਨਰਲ

ਰਾਜ ਭਵਨ ਵੱਲ ਜਾ ਰਹੇ ਕਿਸਾਨ-ਮਜ਼ਦੂਰਾਂ 'ਤੇ ਪਾਣੀ ਦੀਆਂ ਬੁਛਾੜਾਂ-ਦੋ ਦਰਜਨ ਜ਼ਖ਼ਮੀ

ਐੱਸ.ਏ.ਐੱਸ. ਨਗਰ, 14 ਮਈ (ਕੇ.ਐੱਸ. ਰਾਣਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਗੁ: ਸ੍ਰੀ ਅੰਬ ਸਾਹਿਬ ਦੇ ਬਾਹਰ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ ਮਜ਼ਦੂਰਾਂ ਵਲੋਂ ਕਿਸਾਨੀ ਕਿੱਤੇ ਦੀ ਤਬਾਹੀ ਨੂੰ ਰੋਕੇ ਜਾਣ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਗਿਆ, ਪਰ ਮੁਹਾਲੀ-ਚੰਡੀਗੜ੍ਹ ਦੀ ਹੱਦ 'ਤੇ ਹੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਜਲ-ਤੋਪਾਂ ਦੀ ਮਦਦ ਨਾਲ ਰੋਕ ਲਿਆ ਗਿਆ | ਇਸ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰੇ ਜਾਣ ਕਾਰਨ ਕਰੀਬ ਦੋ ਦਰਜਨ ਕਿਸਾਨ-ਮਜ਼ਦੂਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਦਕਿ ਚੰਡੀਗੜ੍ਹ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਦੀ ਬਾਂਹ ਵੀ ਟੁੱਟ ਗਈ | ਪਾਣੀ ਦੀਆਂ ਬੁਛਾੜਾਂ ਕਾਰਨ ਕਾਫ਼ੀ ਗਿਣਤੀ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ, ਜਦਕਿ ਕੁੁਝ ਕਿਸਾਨ ਮਜ਼ਦੂਰਾਂ ਦੀਆਂ ਪੱਗਾਂ ਅਤੇ ਇਕ ਪੁਲਿਸ ਮੁਲਾਜ਼ਮ ਦੀ ਟੋਪੀ ਵੀ ਪੁਲ ਤੋਂ ਹੇਠਾਂ ਪਾਣੀ 'ਚ ਡਿੱਗ ਗਈ | ਇਸ ਦੌਰਾਨ ਜ਼ਖ਼ਮੀ ਹੋਏ ਕਿਸਾਨ-ਮਜ਼ਦੂਰਾਂ ਨੂੰ ਮੁਹਾਲੀ ਪੁਲਿਸ ਵਲੋਂ ਫ਼ੇਜ਼6 ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ, ਜਿਨ੍ਹਾਂ 'ਚ ਨਿਰਮਲ ਸਿੰਘ, ਗੁਰਭੇਜ ਸਿੰਘ, ਰੇਸ਼ਮ ਸਿੰਘ, ਪ੍ਰਗਟ ਸਿੰਘ, ਇਕਬਾਲ ਸਿੰਘ, ਜੋਗਾ ਸਿੰਘ, ਮੇਜਰ ਸਿੰਘ, ਬਲਰਾਜ ਸਿੰਘ, ਅਵਤਾਰ ਸਿੰਘ ਤੇ ਹੋਰ ਕਈ ਕਿਸਾਨ-ਮਜ਼ਦੂਰ ਸ਼ਾਮਿਲ ਸਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਅੱਜ ਸਵੇਰ ਤੋਂ ਹੀ ਸਥਾਨਕ ਫ਼ੇਜ਼8 ਵਿਖੇ ਇਕੱਤਰ ਹੋਏ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨ ਮਜ਼ਦੂਰਾਂ ਵਲੋਂ ਚੰਡੀਗੜ੍ਹ ਪਹੁੰਚ ਕੇ ਰਾਜ ਭਵਨ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਸੀ | ਕਿਸਾਨ-ਮਜ਼ਦੂਰਾਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਪੁਲਿਸ ਵਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਚੰਡੀਗੜ੍ਹ-ਮੁਹਾਲੀ ਹੱਦ 'ਤੇ ਪੁਲਿਸ ਵਲੋਂ ਬਾਕਾਇਦਾ ਰੋਕਾਂ ਲਗਾ ਕੇ ਸੜਕ ਬੰਦ ਕੀਤੀ ਹੋਈ ਸੀ | ਦੁਪਹਿਰ ਵੇਲੇ ਕਿਸਾਨ-ਮਜ਼ਦੂਰਾਂ ਦਾ ਇਹ ਕਾਫ਼ਲਾ ਚੰਡੀਗੜ੍ਹ ਵੱਲ ਰਵਾਨਾ ਹੋਇਆ ਅਤੇ ਵਾਈ.ਪੀ.ਐੱਸ. ਚੌਕ ਵਿਖੇ ਪਹੁੰਚਣ 'ਤੇ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਰੁਕਣ ਲਈ ਕਿਹਾ ਗਿਆ, ਪ੍ਰੰਤੂ ਉਹ ਅੱਗੇ ਵੱਧ ਗਏ ਅਤੇ ਰੋਕਾਂ ਹਟਾਉਣ ਦੀ ਕੋਸ਼ਿਸ਼ ਕਰਨ ਲੱਗ ਪਏ | ਇਸ ਦੇ ਚੱਲਦਿਆਂ ਚੰਡੀਗੜ੍ਹ ਪੁਲਿਸ ਵਲੋਂ ਜਲ-ਤੋਪਾਂ ਰਾਹੀਂ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਐੱਸ.ਐੱਸ.ਪੀ. ਹਰਚਰਨ ਸਿੰਘ ਭੁੱਲਰ ਵੀ ਮੌਕੇ 'ਤੇ ਮੌਜੂਦ ਸਨ ਜੋ ਕਿ ਸਾਰੇ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਸਨ | ਇਸ ਮੌਕੇ ਕਿਸਾਨਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੋਰ, ਹਰਪ੍ਰੀਤ ਸਿੰਘ ਸਿੱਧਵਾਂ ਅਤੇ ਸਵਿੰਦਰ ਚੁਤਾਲਾ ਨੇ ਦੱਸਿਆ ਕਿ ਉਹ ਅੱਜ ਸ਼ਾਂਤਮਈ ਤਰੀਕੇ ਨਾਲ ਰਾਜ ਭਵਨ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਜਾ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਜਬਰੀ ਚੰਡੀਗੜ੍ਹ-ਮੁਹਾਲੀ ਹੱਦ 'ਤੇ ਰੋਕ ਲਿਆ ਗਿਆ | ਕਿਸਾਨ ਆਗੂਆਂ ਨੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਕਰਜ਼ੇ ਕਾਰਨ ਕੁਰਕੀ ਜਾਂ ਗਿ੍ਫ਼ਤਾਰੀ ਤੇ ਕਰਜ਼ਾ ਨਾ ਦੇਣ ਦਾ ਸਪਸ਼ਟ ਐਲਾਨ ਕਰਦਿਆਂ ਕੈਪਟਨ ਸਰਕਾਰ ਨੂੰ ਖੁੱਲ੍ਹੀ ਚੁਨੌਤੀ ਦਿੰਦਿਆਂ ਜ਼ੋਰਦਾਰ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ ਅਤੇ ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰੀ ਤਰ੍ਹਾਂ ਲਾਗੂ ਕਰਕੇ ਧਾਰਾ ਮੁਤਾਬਿਕ 22 ਫ਼ਸਲਾਂ ਦੇ ਭਾਅ ਐਲਾਨ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਦਿੱਤੀ ਜਾਵੇ | ਇਸੇ ਦੌਰਾਨ ਦੇਰ ਸ਼ਾਮ ਪਹੁੰਚੇ ਡਿਪਟੀ ਸੈਕਟਰੀ ਰਕੇਸ਼ ਕੁਮਾਰ ਭੰਡਾਰੀ ਨੇ ਕਿਸਾਨ ਮਜ਼ਦੂਰਾਂ ਨਾਲ 4 ਜੂਨ ਦੀ ਮੀਟਿੰਗ ਦਾ ਸਮਾਂ ਦਿੰਦੇ ਹੋਏ ਉਨ੍ਹਾਂ ਤੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗਵਰਨਰ ਦੇ ਨਾਂਅ 'ਤੇ ਮੰਗ ਪੱਤਰ ਹਾਸਲ ਕੀਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ |

ਬੋਰਡ ਨੇ ਮੈਰੀਟੋਰੀਅਸ ਸਕੂਲਾਂ 'ਚ ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ ਐਲਾਨਿਆ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਸੂਬੇ ਅੰਦਰ ਗਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਸਰਕਾਰ ਵਲੋਂ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਅੰਮਿ੍ਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੁਹਾਲੀ ਪਟਿਆਲਾ, ਸੰਗਰੂਰ ਤੇ ਤਲਵਾੜਾ ਵਿਖੇ ਸੰਸਥਾਵਾਂ ਲਈ ...

ਪੂਰੀ ਖ਼ਬਰ »

ਬਾਘਾ ਪੁਰਾਣਾ ਨੇੜੇ ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਦੀ ਗੋਲੀ ਮਾਰ ਕੇ ਹੱਤਿਆ

ਬਾਘਾ ਪੁਰਾਣਾ, 14 ਮਈ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਲਾਗਲੇ ਪਿੰਡ ਰਾਜੇਆਣਾ ਦੇ ਬਾਘਾ ਪੁਰਾਣਾ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਦੇ ਕਰਿੰਦੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ | ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਕਰ ਤੇ ਆਬਕਾਰੀ ਅਧਿਕਾਰੀ 50 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਰ ਤੇ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਸੀਨੀਅਰ ਪੁਲਿਸ ਕਪਤਾਨ ਪਰਮਜੀਤ ਸਿੰਘ ਵਿਰਕ ...

ਪੂਰੀ ਖ਼ਬਰ »

ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 20 ਮਈ ਦੀ ਛੁੱਟੀ

ਚੰਡੀਗੜ੍ਹ, 14 ਮਈ (ਅਜੀਤ ਬਿਊਰੋ)-ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਹੈ | ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਡਾ: ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ...

ਪੂਰੀ ਖ਼ਬਰ »

ਫ਼ਰੀਦਾਬਾਦ ਦੇ ਇਕ ਬੂਥ ਦੀ ਚੋਣ ਰੱਦ-19 ਨੂੰ ਮੁੜ ਪੈਣਗੀਆਂ ਵੋਟਾਂ

ਚੰਡੀਗੜ੍ਹ, 14 ਮਈ (ਰਾਮ ਸਿੰਘ ਬਰਾੜ)-ਫ਼ਰੀਦਾਬਾਦ ਲੋਕ ਸਭਾ ਹਲਕੇ ਦੇ ਇਕ ਪਿੰਡ ਅਸਾਵਟੀ ਦੇ ਬੂਥ ਨੰਬਰ-88 'ਤੇ 19 ਮਈ ਨੂੰ ਮੁੜ ਵੋਟਾਂ ਪੈਣਗੀਆਂ | ਚੋਣ ਕਮਿਸ਼ਨ ਨੇ ਅਸਾਵਟੀ ਪਿੰਡ ਦੇ ਇਸ ਬੂਥ 'ਤੇ ਪੋਲਿੰਗ ਦੌਰਾਨ ਹੋਈ ਗੜਬੜ ਨੂੰ ਲੈ ਕੇ ਨਾ ਸਿਰਫ਼ ਫ਼ਰੀਦਾਬਾਦ ਦੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਪੰਜਾਬ 'ਚ 19 ਨੂੰ ਛੁੱਟੀ

ਚੰਡੀਗੜ੍ਹ, 14 ਮਈ (ਅਜੀਤ ਬਿਊਰੋ)-ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਦੀ ਸਹੂਲਤ ਲਈ 19 ਮਈ ਦਿਨ ਐਤਵਾਰ ਨੂੰ ਪੰਜਾਬ ਰਾਜ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ | ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਲੋਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਵੋਟਾਂ ਤੋਂ 48 ਘੰਟੇ ਪਹਿਲਾਂ 'ਡਰਾਈ ਡੇਅ' ਦੀ ਹਦਾਇਤ

ਚੰਡੀਗੜ੍ਹ, 14 ਮਈ (ਅਜੀਤ ਬਿਊਰੋ)-ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਸਮੂਹ ਵਿਭਾਗ ਮੁਖੀਆਂ ਤੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਲੋਕ ਸਭਾ ਚੋਣਾਂ ਦੇ ਵੋਟਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ 'ਡਰਾਈ ਡੇਅ' ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਮੁੱਖ ਚੋਣ ...

ਪੂਰੀ ਖ਼ਬਰ »

ਰਾਜਨਾਥ ਵਲੋਂ ਪੰਜਾਬ 'ਚ ਦੋ ਰੈਲੀਆਂ ਕੱਲ੍ਹ

ਗੜ੍ਹਸ਼ੰਕਰ, 14 ਮਈ (ਧਾਲੀਵਾਲ)-ਕੇਂਦਰੀ ਗ੍ਰਹਿ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ 16 ਮਈ ਨੂੰ ਪੰਜਾਬ 'ਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ | ਰਾਜਨਾਥ ਸਿੰਘ 16 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਚੋਣ ਰੈਲੀ ਨੂੰ ਸੰਬੋਧਨ ...

ਪੂਰੀ ਖ਼ਬਰ »

ਹਲਕਾ ਫ਼ਰੀਦਕੋਟ 'ਚ ਆਗੂਆਂ ਦੀਆਂ ਵਾਅਦਾ ਖਿਲਾਫ਼ੀਆਂ ਕਾਰਨ ਵੋਟਰ ਨਿਰਾਸ਼ ਅਤੇ ਖ਼ਾਮੋਸ਼

ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਸਿਆਸਤ 'ਚ ਅਹਿਮ ਸਥਾਨ ਰੱਖਣ ਵਾਲਾ ਹਲਕਾ ਫ਼ਰੀਦਕੋਟ ਅੱਜ ਆਜ਼ਾਦੀ ਦੇ 70 ਸਾਲ ਬਾਅਦ ਵੀ ਮੁੱਢਲੀਆਂ ਦਰਪੇਸ਼ ਚੁਨੌਤੀਆਂ ਜਿਉਂ ਦੀਆਂ ਤਿਉਂ ਚੁੱਕੀ ਫਿਰਦਾ ਹੈ | 1977 ਤੋਂ 2014 ਤੱਕ ਫ਼ਰੀਦਕੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਆਪਣੀ ਕਾਰਗੁਜ਼ਾਰੀ 'ਤੇ ਚੋਣ ਲੜਨ ਤੋਂ ਭੱਜ ਰਹੀ ਹੈ ਭਾਜਪਾ-ਚਰਨ ਸਿੰਘ ਸਪਰਾ

ਜਲੰਧਰ, 14 ਮਈ (ਮੇਜਰ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਤੇ ਮਹਾਰਾਸ਼ਟਰ ਦੇ ਸਾਬਕਾ ਐਮ. ਐਲ. ਸੀ. ਸ: ਚਰਨ ਸਿੰਘ ਸਪਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਪਣੀ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ 'ਤੇ ਚੋਣਾਂ ਲੜਨ ਦੀ ਥਾਂ ਨਵੇਂ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਡਾ: ਅਮਰ ਸਿੰਘ ਨੂੰ ਸਖ਼ਤ ਚਿਤਾਵਨੀ ਜਾਰੀ

ਚੰਡੀਗੜ੍ਹ, 14 ਮਈ (ਅਜੀਤ ਬਿਊਰੋ)-ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ: ਅਮਰ ਸਿੰਘ ਨੂੰ ਚੋਣ ਪ੍ਰਚਾਰ ਦੌਰਾਨ ਭਵਿੱਖ ਵਿਚ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦਿਆਂ ਕੋਈ ਵੀ ਬਿਆਨ ਜਾਰੀ ਕਰਨ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ ਰਿਹਾਅ ਕੀਤੇ 13 ਪਾਕਿ ਕੈਦੀ ਤੇ ਮਛੇਰੇ ਵਤਨ ਪਰਤੇ

ਅਟਾਰੀ, 14 ਮਈ (ਰੁਪਿੰਦਰਜੀਤ ਸਿੰਘ ਭਕਨਾ)-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਪੈਂਦਾ ਹੋਏ ਤਨਾਅ ਦੇ ਚਲਦਿਆਂ ਭਾਰਤ ਸਰਕਾਰ ਨੇ ਸਦਭਾਵਨਾ ਪੈਦਾ ਕਰਨ ਲਈ ਅੱਜ ਕੱਛ-ਭੁੱਜ ਜੇਲ੍ਹ ਗੁਜਰਾਤ ਤੋਂ 4 ਪਾਕਿਸਤਾਨੀ ਮਛੇਰੇ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਪੰਜਾਬ ਸਰਕਾਰ, ਡੀ.ਜੀ.ਪੀ, ਕੈਬਨਿਟ ਮੰਤਰੀ ਆਸ਼ੂ, ਉਪ ਪੁਲਿਸ ਕਪਤਾਨ ਬਲਵਿੰਦਰ ਸਿੰਘ ਸੇਖੋਂ ਸਮੇਤ 22 ਨੂੰ ਨੋਟਿਸ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ, ਅਮਰੀਕ ਸਿੰਘ ਬੱਤਰਾ)-ਲੁਧਿਆਣਾ ਦੇ ਬਹੁ ਚਰਚਿਤ ਗ੍ਰੈਂਡ ਮੈਨਰ ਹੋਮਜ਼ ਦੀ ਉਸਾਰੀ ਲਈ ਪਾਸ ਕੀਤੇ ਨਕਸ਼ੇ 'ਚ ਹੋਈ ਕਥਿਤ ਤੌਰ 'ਤੇ ਬੇਨਿਯਮੀਆਂ ਦੇ ਮਾਮਲੇ 'ਚ ਆਰ.ਟੀ.ਆਈ ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵਲੋਂ ਦਾਇਰ ਕੀਤੀ ਗਈ ...

ਪੂਰੀ ਖ਼ਬਰ »

3 ਦਿਨਾਂ 'ਚ ਪੱਕੇ ਦੰਦ ਲਗਾਉਣ ਦਾ ਕੈਂਪ 18 ਤੱਕ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)- ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ ਨਿਊ ਜਵਾਹਰ ਨਗਰ, ਜਲੰਧਰ 'ਚ 'ਬੇਸਲ ਇੰਪਲਾਂਟ' ਤਕਨੀਕ ਨਾਲ 3 ਦਿਨਾਂ 'ਚ ਖਾਣ ਵਾਲੇ ਪੱਕੇ ਦੰਦ ਲਗਾਉਣ ਦਾ ਰਿਆਇਤੀ ਕੈਂਪ 18 ਮਈ ਤੱਕ ਲਗਾਇਆ ਗਿਆ ਹੈ | ਇਸ ਮੌਕੇ ਸਹਾਇਕ ਡਾਇਰੈਕਟਰ ਅਤੇ ਦੰਦਾਂ ਦੀ ...

ਪੂਰੀ ਖ਼ਬਰ »

ਧਾਰਮਿਕ ਸੈਰ-ਸਪਾਟਾ ਕਮੇਟੀ ਵਲੋਂ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੀ ਯੋਜਨਾ ਨੂੰ ਪ੍ਰਵਾਨਗੀ

ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)- ਲਹਿੰਦੇ ਪੰਜਾਬ ਦੀ ਧਾਰਮਿਕ ਸੈਰ-ਸਪਾਟਾ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਤਿਆਰ ਕੀਤੇ ਗਏ ਮਾਸਟਰ ਪਲਾਨ ਅਨੁਸਾਰ ਸਮਾਰੋਹ ਕਰਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਪੰਜਾਬ ਗਵਰਨਰ ਚੌਧਰੀ ਮੁਹੰਮਦ ਸਰਵਰ ...

ਪੂਰੀ ਖ਼ਬਰ »

ਬਾਬਾ ਹਰਦੇਵ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਨਵੀਂ ਦਿੱਲੀ, 14 ਮਈ (ਅਜੀਤ ਬਿਊਰੋ)-ਸਾਨੂੰ ਹਰ ਹਾਲ 'ਚ ਪ੍ਰਮਾਤਮਾ 'ਤੇ ਭਰੋਸਾ ਰੱਖਣਾ ਚਾਹੀਦਾ ਹੈ | ਜੀਵਨ ਵਿਚ ਸੁੱਖ ਹੋਣ ਜਾਂ ਦੁੱਖ ਸਾਨੂੰ ਇਨ੍ਹਾਂ ਨੂੰ ਰੱਬ ਦੀ ਰਜ਼ਾ ਮਨ ਕੇ ਸਵੀਕਾਰ ਕਰਨਾ ਚਾਹੀਦਾ ਹੈ | ਮਨ 'ਚ ਕਿਸੇ ਤਰ੍ਹਾਂ ਦਾ ਸ਼ੱਕ ਪੈਦਾ ਨਹੀਂ ਹੋਣਾ ਚਾਹੀਦਾ | ...

ਪੂਰੀ ਖ਼ਬਰ »

ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀ ਗਿਰੀਸ਼ ਨੇ ਆਈ.ਐੱਮ.ਏ. ਵਲੋਂ ਸਕਾਲਰਸ਼ਿਪ ਕੀਤੀ ਹਾਸਲ

ਐੱਸ.ਏ.ਐੱਸ. ਨਗਰ, 14 ਮਈ (ਕੇ.ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ.ਜੀ.ਸੀ.) ਲਾਂਡਰਾਂ ਦੇ ਬਿਜ਼ਨੈੱਸ ਵਿਭਾਗ ਦੇ ਵਿਦਿਆਰਥੀ ਗਿਰੀਸ਼ ਗੁਪਤਾ ਨੂੰ ਇੰਸਟੀਚਿਊਟ ਆਫ਼ ਮੈਨੇਜਮੈਂਟ ਅਕਾਊਾਟੈਂਟ (ਆਈ.ਐੱਮ.ਏ.) ਵਲੋਂ ਸਕਾਲਰਸ਼ਿਪ ਨਾਲ ਨਿਵਾਜਿਆ ਗਿਆ ਹੈ | ...

ਪੂਰੀ ਖ਼ਬਰ »

ਕੁਰਕੁਰੇ ਨੇ ਭਾਰਤੀ ਗ੍ਰਹਿਣੀਆਂ ਦੀ ਆਧੁਨਿਕ ਸੋਚ ਦਾ ਜਸ਼ਨ ਮਨਾਇਆ

ਚੰਡੀਗੜ੍ਹ, 14 ਮਈ (ਅ.ਬ.)- ਭਾਰਤ ਦੀਆਂ ਗ੍ਰਹਿਣੀਆਂ ਸਾਡੇ ਪਰਿਵਾਰਾਂ ਦੀ ਬੁਨਿਆਦ ਹੁੰਦੀਆਂ ਹਨ ਅਤੇ ਆਪਣੀ ਆਧੁਨਿਕ ਸੋਚ ਦੇ ਦਮ 'ਤੇ ਇਨ੍ਹਾਂ ਦੇ ਕੋਲ ਗ੍ਰਹਿਸਤੀ ਦੇ ਹਰ ਮੋਰਚੇ ਨੂੰ ਸੰਭਾਲਣ ਦੀ ਸੁਪਰ ਪਾਵਰ ਵੀ ਮੌਜੂਦ ਹੈ¢ ਇਸ ਸਾਲ ਮਈ 'ਚ ਕਈ ਕਿਰਦਾਰ ਜਿਨ੍ਹਾਂ 'ਚ ...

ਪੂਰੀ ਖ਼ਬਰ »

ਰਮਜ਼ਾਨ ਮੁਬਾਰਕ ਦਾ 9ਵਾਂ ਰੋਜ਼ਾ ਅੱਜ

ਮਾਲੇਰਕੋਟਲਾ, 14 ਮਈ (ਹਨੀਫ਼ ਥਿੰਦ)- ਰੋਜ਼ਾ ਰੱਖਣ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ | ਅੱਜ 15 ਮਈ ਦਿਨ ਬੁੱਧਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 9ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:13 ਵਜੇ ਹੋਵੇਗਾ ਅਤੇ ਕੱਲ੍ਹ 16 ਮਈ ਨੂੰ ਰਮਜ਼ਾਨ ਦਾ 10ਵਾਂ ਰੋਜ਼ਾ ਸਵੇਰੇ 3:59 ਵਜੇ ਤੱਕ ...

ਪੂਰੀ ਖ਼ਬਰ »

ਯਾਮਹਾ ਮੋਟਰਜ਼ ਵਲੋਂ 10 ਮਿਲੀਅਨ ਉਤਪਾਦਨ ਦਾ ਪੜਾਅ ਪਾਰ

ਚੰਡੀਗੜ੍ਹ, 14 ਮਈ (ਅਜੀਤ ਬਿਊਰੋ)- ਜਾਪਾਨੀ ਦੁਪਹੀਆ ਵਾਹਨ ਕੰਪਨੀ ਇੰਡੀਆ ਯਾਮਹਾ ਮੋਟਰਜ਼ ਪ੍ਰਾ. ਲਿਮ. ਨੇ ਅੱਜ ਭਾਰਤ 'ਚ 10 ਮਿਲੀਅਨ ਯਾਨੀ ਕਿ 1 ਕੋਰੜ ਵਾਹਨ ਨਿਰਮਾਣ ਦਾ ਪੜਾਅ ਪਾਰ ਹੋਣ ਦਾ ਐਲਾਨ ਕਰ ਦਿੱਤਾ ਹੈ | ਯਾਮਹਾ ਨੇ 1985 'ਚ ਭਾਰਤ 'ਚ ਆਪਣਾ ਉਤਪਾਦਨ ਸ਼ੁਰੂ ਕੀਤਾ ਸੀ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਫ਼ਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਸੰਗੀਤ ਕੀਤਾ ਲੋਕ ਅਰਪਣ

ਚੰਡੀਗੜ੍ਹ, 14 ਮਈ (ਅਜਾਇਬ ਸਿੰਘ ਔਜਲਾ)-ਪੰਜਾਬੀ ਫ਼ਿਲਮ 'ਦਾਸਤਾਨ-ਏ-ਮੀਰੀ ਪੀਰੀ' 1604 ਈ: 'ਤੇ ਆਧਾਰਿਤ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਮੁਗ਼ਲਾਂ ਦੇ ਅੱਤਿਆਚਾਰਾਂ ਦੇ ਿਖ਼ਲਾਫ਼ ਦੋ ਤਲਵਾਰਾਂ ਮੀਰੀ ...

ਪੂਰੀ ਖ਼ਬਰ »

ਕੇਂਦਰ ਨੇ ਐਲ. ਟੀ. ਈ. 'ਤੇ ਪੰਜ ਸਾਲ ਲਈ ਹੋਰ ਵਧਾਈ ਪਾਬੰਦੀ

ਨਵੀਂ ਦਿੱਲੀ, 14 ਮਈ (ਏਜੰਸੀ)-ਗ੍ਰਹਿ ਮੰਤਰਾਲੇ ਨੇ ਪਾਬੰਦੀਸ਼ੁਦਾ ਲਿਬਰੇਸ਼ਨ ਆਫ਼ ਟਾਈਗਰਸ ਆਫ਼ ਤਮਿਲ ਈਲਮ (ਲਿੱਟੇ) 'ਤੇ ਲੱਗੀ ਪਾਬੰਦੀ ਪੰਜ ਸਾਲ ਲਈ ਹੋਰ ਵਧਾ ਦਿੱਤੀ ਹੈ | ਮੰਤਰਾਲੇ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਤਹਿਤ ਇਹ ਪਾਬੰਦੀ ਵਧਾਈ ...

ਪੂਰੀ ਖ਼ਬਰ »

ਬਾਬਾ ਜਵਾਹਰ ਦਾਸ ਸੂਸਾਂ ਦੇ ਜੋੜ ਮੇਲੇ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸੰਗਤ ਨਤਮਸਤਕ

ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਜਵਾਹਰ ਦਾਸ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਸੂਸਾਂ ਵਿਖੇ ਵੱਡੀ ਗਿਣਤੀ 'ਚ ਸੰਗਤ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਨੇ ਕਿਹਾ ਕਿ ਵੱਡੇ ...

ਪੂਰੀ ਖ਼ਬਰ »

ਉੱਚੀ ਬੱਸੀ ਵਿਖੇ ਫ਼ੌਜ ਦੀ ਭਰਤੀ ਦੌਰਾਨ ਨਕਲ ਕਰਦੇ 19 ਨੌਜਵਾਨਾਂ ਵਿਰੁੱਧ ਕੇਸ ਦਰਜ

ਦਸੂਹਾ, 14 ਮਈ (ਭੁੱਲਰ)- 18 ਐੱਫ.ਏ.ਡੀ. ਉੱਚੀ ਬੱਸੀ ਵਿਖੇ ਚੱਲ ਰਹੀ ਆਰਮੀ ਦੀ ਭਰਤੀ ਦੌਰਾਨ ਪੇਪਰ ਦੇਣ ਵਾਲੇ ਕਲਿੱਪ ਬੋਰਡ (ਗੱਤਿਆਂ) 'ਚ ਕੰਪਿਊਟਰ ਡਿਵਾਈਸਿਸ ਨਾਲ ਨਕਲ ਮਾਰ ਕੇ ਗੈਰ-ਕਾਨੂੰਨੀ ਢੰਗ ਨਾਲ ਪੇਪਰ ਕਰਦੇ 19 ਨੌਜਵਾਨਾਂ ਵਿਰੁੱਧ ਪੁਲਿਸ ਵਲੋਂ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਕੀਤੀ ਰੈਲੀ ਕਾਰਨ ਅਕਾਲੀ-ਭਾਜਪਾ ਵਰਕਰਾਂ 'ਚ ਵਧਿਆ ਉਤਸ਼ਾਹ-ਗਰਚਾ

ਲੁਧਿਆਣਾ, 14 ਮਈ (ਕਵਿਤਾ ਖੁੱਲਰ)-ਗੁਰਵੀਰ ਸਿੰਘ ਗਰਚਾ ਨੂੰ ਯੂਥ ਅਕਾਲੀ ਦਲ ਕੋਰ ਕਮੇਟੀ ਦਾ ਮੈਂਬਰ ਬਣਾਏ ਜਾਣ ਅਤੇ ਸ. ਗਰਚਾ ਵਲੋਂ ਸਾਥੀਆਂ ਸਮੇਤ ਅਕਾਲੀ ਦਲ-ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ 'ਚ ਸਰਗਰਮੀ ਨਾਲ ਹਿੱਸਾ ਲਏ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...

ਪੂਰੀ ਖ਼ਬਰ »

ਸੈਰ ਸਪਾਟਾ ਵਿਭਾਗ ਕਰਾਏਗਾ ਭਾਈ ਵੀਰ ਸਿੰਘ, ਧਨੀ ਰਾਮ ਚਾਤਿ੍ਕ ਅਤੇ ਸ਼ਿਵ ਬਟਾਲਵੀ ਦੇ ਘਰਾਂ ਦੀ ਨਵਉਸਾਰੀ

ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਪੰਜਾਬ ਦੇ ਪ੍ਰਸਿੱਧ ਸਾਹਿਤਕਾਰਾਂ ਦੇ ਘਰਾਂ ਅਤੇ ਸਬੰਧਤ ਯਾਦਗਾਰਾਂ ਨੂੰ ਸਹਿਜਣ ਦੀ ਯੋਜਨਾ ਬਣਾਈ ਗਈ ਹੈ | ਜਿਸ ਦੇ ਚੱਲਦਿਆਂ ਅੰਮਿ੍ਤਸਰ ਵਿਚਲੇ ਭਾਈ ਵੀਰ ਸਿੰਘ, ਲਾਲਾ ਧਨੀ ਰਾਮ ...

ਪੂਰੀ ਖ਼ਬਰ »

ਕਾਲੀਆਂ ਝੰਡੀਆਂ ਫੜ ਪੰਥਕ ਜਥੇਬੰਦੀਆਂ ਨੇ ਕੱਢਿਆ 'ਬਾਦਲ ਭਜਾਓ, ਪੰਜਾਬ ਬਚਾਓ' ਰੋਸ ਮਾਰਚ

ਫ਼ਿਰੋਜ਼ਪੁਰ, 14 ਮਈ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਨਾਲ ਸਬੰਧਿਤ ਬਾਦਲ ਪਰਿਵਾਰ ਨੂੰ ਗੁਨਾਹਗਾਰ ਦੱਸਦੇ ਹੋਏ ਅੱਜ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਜ਼ਾਮਨੀ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਕਾਲਜ ਵਿਚ ਦਾਖ਼ਲੇ ਸ਼ੁਰੂ

ਜਲੰਧਰ, 14 ਮਈ (ਅ. ਬ.)-ਸਾਲ 1972 ਤੋਂ ਲੈ ਕੇ ਹੁਣ ਤੱਕ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਟ ਇਕ ਸਰਬੋਤਮ ਐਜੂਕੇਸ਼ਨਲ ਗਰੁੱਪ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਵਿਚ ਇੰਜੀਨੀਅਰਿੰਗ, ਮੈਡੀਕਲ, ਵੋਕੇਸ਼ਨਲ, ਮੈਨੇਜਮੈਂਟ, ਹਾਸਪੀਟੈਲਿਟੀ, ਬੀ. ਟੈੱਕ, ਕੰਪਿਊਟਰ ...

ਪੂਰੀ ਖ਼ਬਰ »

12ਵੀਂ ਦੇ ਚੰਗੇ ਨਤੀਜਿਆਂ ਨਾਲ ਕੈਨੇਡਾ ਵੱਲ ਵਧਿਆ ਵਿਦਿਆਰਥੀਆਂ ਦਾ ਰੁਝਾਨ-ਪਿਰਾਮਿਡ

ਜਲੰਧਰ, 14 ਮਈ (ਅ. ਬ.)-ਪਿਰਾਮਿਡ ਈ-ਸਰਵਿਸਿਜ਼ ਜੋ ਸਟੂਡੈਂਟ ਵੀਜ਼ਾ ਦੀਆਂ ਸੇਵਾਵਾਂ ਪਿਛਲੇ 15 ਸਾਲਾਂ ਤੋਂ ਦੇ ਰਿਹਾ ਹੈ | ਕੰਪਨੀ ਸੰਚਾਲਕ ਸ: ਭਵਨੂਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਵਾਰ ਮਈ ਸੈਸ਼ਨ ਲਈ ਕਾਫ਼ੀ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਤੇ ਨਤੀਜੇ ਵੀ ਬਹੁਤ ਚੰਗੇ ...

ਪੂਰੀ ਖ਼ਬਰ »

ਨਫਰਤ ਤੇ ਹਿੰਸਾ ਨਾਲੋਂ ਵਿਚਾਰਾਂ ਦੀ ਲੜਾਈ ਲੜੀ ਜਾਵੇ-ਰਾਹੁਲ

ਨਵੀਂ ਦਿੱਲੀ, 14 ਮਈ (ਏਜੰਸੀ)- ਰਾਜਨੀਤੀ 'ਚ ਨਵੀਂ ਭਾਸ਼ਾ ਦਾ ਸਮਰਥਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਿਸੇ ਮੁੱਦੇ 'ਤੇ ਲੜਾਈ ਜਾਲਮ ਹੋ ਸਕਦੀ ਹੈ, ਪਰ ਇਕ ਦੂਸਰੇ ਖਿਲਾਫ ਹਿੰਸਾ ਤੇ ਨਫਰਤ ਨਹੀਂ ਵਰਤਣੀ ਚਾਹੀਦੀ | ਨੇਤਾਵਾਂ ਤੇ ਰਾਜਨੀਤਕ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦਾ ਭਰਾ ਸੁਰੱਖਿਆ ਦਸਤੇ ਲਈ ਵੱਖਰੇ ਵਾਹਨ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠਿਆ

ਜੈਪੁਰ, 14 ਮਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਾ ਪ੍ਰਲਾਦ ਮੋਦੀ ਜੋ ਰਾਜਸਥਾਨ ਆਏ ਹੋਏ ਹਨ, ਅੱਜ ਆਪਣੀ ਸੁਰੱਖਿਆ ਲਈ ਤਾਇਨਾਤ ਨਿੱਜੀ ਪੁਲਿਸ ਮੁਲਾਜ਼ਮਾਂ ਵਾਸਤੇ ਵੱਖਰੇ ਵਾਹਨ ਦੀ ਮੰਗ ਨੂੰ ਲੈ ਕੇ ਜੈਪੁਰ-ਅਜਮੇਰ ਕੌਮੀ ਮਾਰਗ 'ਤੇ ਬਾਗਰੂ ਪੁਲਿਸ ਥਾਣੇ 'ਚ ...

ਪੂਰੀ ਖ਼ਬਰ »

ਜੈੱਟ ਏਅਰਵੇਜ਼ ਦੇ ਸੀ.ਈ.ਓ. ਸਮੇਤ 4 ਅਧਿਕਾਰੀਆਂ ਵਲੋਂ ਅਸਤੀਫ਼ਾ

ਮੁੰਬਈ, 14 ਮਈ (ਏਜੰਸੀ)- ਅਸਥਾਈ ਤੌਰ 'ਤੇ ਬੰਦ ਚੱਲ ਰਹੀ ਹਵਾਈ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਨੇ ਦੂਬੇ ਤੇ ਉੱਪ-ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਅਗਰਵਾਲ ਸਮੇਤ 4 ਅਧਿਕਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਨਿਯਮਾਂ ਦੀ ਉਲੰਘਣਾ 'ਤੇ ਮੀਡੀਆ ਹਾਊਸਾਂ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ, 14 ਮਈ (ਏਜੰਸੀ)-ਲੋਕ ਪ੍ਰਤੀਨਿਧਤਾ ਐਕਟ 1951 ਦੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਈ ਮੀਡੀਆ ਹਾਊਸਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਵਲੋਂ ਲੋਕ ਸਭਾ ਚੋਣਾਂ ਵਿਚਾਲੇ ਚੋਣ ਸਰਵੇਖਣਾਂ ਰਾਹੀਂ ਨਤੀਜੇ ...

ਪੂਰੀ ਖ਼ਬਰ »

ਸ੍ਰੀਲੰਕਾ 'ਚ ਐਨ.ਟੀ.ਜੇ. ਤੇ ਦੋ ਹੋਰ ਇਸਲਾਮਿਕ ਕੱਟੜਪੰਥੀ ਸੰਗਠਨਾਂ 'ਤੇ ਪਾਬੰਦੀਆਂ

ਕੋਲੰਬੋ, 14 ਮਈ (ਏਜੰਸੀਆਂ)-ਸ੍ਰੀਲੰਕਾ ਸਰਕਾਰ ਨੇ ਈਸਟਰ 'ਤੇ ਅੱਤਵਾਦੀ ਹਮਲੇ ਕਰਨ ਵਾਲੇ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ.) ਸਮੇਤ 3 ਇਸਲਾਮਿਕ ਕੱਟੜਪੰਥੀ ਸੰਗਠਨਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ | ਈਸਟਰ 'ਤੇ ਹੋਏ ਧਮਾਕਿਆਂ 'ਚ 250 ਤੋਂ ਵੱਧ ਲੋਕ ਮਾਰੇ ਗਏ ਅਤੇ ਇਹ ...

ਪੂਰੀ ਖ਼ਬਰ »

ਪਾਕਿ 'ਚ ਮਸਜਿਦ ਨੇੜੇ ਧਮਾਕੇ 'ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ, 11 ਜ਼ਖ਼ਮੀ

ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਇਕ ਮਸਜਿਦ ਦੇ ਨੇੜੇ ਹੋਏ ਸ਼ਕਤੀਸ਼ਾਲੀ ਧਮਾਕੇ 'ਚ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 11 ਹੋਰ ਜ਼ਖ਼ਮੀਂ ਹੋ ਗਏ | ਪਿਛਲੇ ਚਾਰ ਦਿਨਾਂ 'ਚ ਅੱਤਵਾਦੀਆਂ ਵਲੋਂ ਬਲੋਚਿਸਤਾਨ 'ਚ ਇਹ ਦੂਜਾ ਵੱਡਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਬਾਸਮਤੀ ਦਾ ਉਤਪਾਦਨ ਵਧਾ ਕੇ ਫ਼ਸਲੀ ਵਿਭਿੰਨਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਯੋਜਨਾ

ਪਟਿਆਲਾ, 14 ਮਈ (ਭਗਵਾਨ ਦਾਸ)– ਬਾਸਮਤੀ, ਜਿਸ ਨੰੂ ਪੰਜਾਬ ਸਰਕਾਰ ਨੇ ਸ਼ੁਰੂ–ਸ਼ੁਰੂ 'ਚ ਆਪਣੇ ਫ਼ਸਲੀ–ਵਿਭਿੰਨਤਾ ਨੀਤੀ 'ਚ ਅਣਗੌਲਿਆ ਜਿਹਾ ਕੀਤਾ ਹੋਇਆ ਸੀ, ਹੁਣ ਅਹਿਮ ਥਾਂ ਦਿੱਤੀ ਗਈ ਹੈ | ਫ਼ਸਲੀ–ਵਿਭਿੰਨਤਾ 'ਚ ਬਾਸਮਤੀ ਤੋਂ ਇਲਾਵਾ ਕਿਸੇ ਹੋਰ ਫ਼ਸਲ ਭਾਵੇਂ ਮੱਕੀ ...

ਪੂਰੀ ਖ਼ਬਰ »

ਬੁੱਢੇ ਨਾਲੇ 'ਚ ਸੁੱਟਿਆ ਜਾ ਰਿਹੈ ਫ਼ੈਕਟਰੀਆਂ ਦਾ ਗੰਦਾ ਪਾਣੀ

ਚੰਡੀਗੜ੍ਹ, 14 ਮਈ (ਸੁਰਜੀਤ ਸਿੰਘ ਸੱਤੀ)- ਲੁਧਿਆਣਾ ਜੇਲ੍ਹ 'ਚ ਬੰਦ ਕੈਦੀਆਂ ਵਲੋਂ ਜੇਲ੍ਹ ਲਾਗੇ ਰੰਗਾਈ ਮਿੱਲਾਂ 'ਚੋਂ ਗੰਦੀ ਬਦਬੂ ਆਉਣ ਦੀ ਭੇਜੀ ਸ਼ਿਕਾਇਤ 'ਤੇ ਹਾਈਕੋਰਟ ਵਲੋਂ ਆਪੇ ਲਏ ਗਏ ਨੋਟਿਸ ਦੇ ਮਾਮਲੇ 'ਚ ਐਮਾਇਕਸ ਕਿਊਰੀ ਐਡਵੋਕੇਟ ਐਚ.ਸੀ. ਅਰੋੜਾ ਨੇ ਆਪਣੀ ...

ਪੂਰੀ ਖ਼ਬਰ »

ਅਸੀਂ ਈਰਾਨ ਨਾਲ ਯੁੱਧ ਨਹੀਂ ਚਾਹੁੰਦੇ-ਪੋਮਪਿਊ

ਸੋਚੀ, (ਰੂਸ) 14 ਮਈ (ਏਜੰਸੀ)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪਿਊ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਈਰਾਨ ਨਾਲ ਯੁੱਧ ਨਹੀਂ ਚਾਹੁੰਦਾ ਪਰ ਉਹ ਈਰਾਨ 'ਤੇ ਆਪਣਾ ਦਬਾਅ ਬਣਾਏ ਰੱਖੇਗਾ | ਇੱਥੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ ਦੌਰਾਨ ਹੋਈ ਪ੍ਰੈਸ ...

ਪੂਰੀ ਖ਼ਬਰ »

ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ

ਚੰਡੀਗੜ੍ਹ, 14 ਮਈ (ਅਜਾਇਬ ਸਿੰਘ ਔਜਲਾ)- ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਜੋ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ, ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਚੰਡੀਗੜ੍ਹ ਵਿਖੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX