ਤਾਜਾ ਖ਼ਬਰਾਂ


ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  5 minutes ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  11 minutes ago
ਮੁੰਬਈ, 18 ਜਨਵਰੀ - ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਹੋਏ ਕਾਰ ਹਾਦਸੇ ਵਿਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ ਹੋ...
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  17 minutes ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕੇਸਰੀ ਦਿੱਲੀ ਦੇ ਮੁੱਖ ਸੰਪਾਦਕ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ...
ਵਿਰਾਸਤੀ ਮਾਰਗ 'ਤੇ ਬੁੱਤ ਤੋੜਨ ਦੇ ਮਾਮਲੇ ਦਾ 9ਵਾਂ ਦੋਸ਼ੀ ਵੀ ਮੋਹਾਲੀ ਤੋਂ ਗ੍ਰਿਫ਼ਤਾਰ
. . .  36 minutes ago
ਅੰਮ੍ਰਿਤਸਰ, 18 ਜਨਵਰੀ (ਰਾਜੇਸ਼ ਕੁਮਾਰ) - ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਸਥਾਪਤ ਕੀਤੇ ਗਿੱਧੇ ਭੰਗੜੇ ਵਾਲੇ ਸਭਿਆਚਾਰਕ ਬੁੱਤਾਂ ਨੂੰ ਤੋੜਨ ਦੇ ਮਾਮਲੇ ਦਾ 9ਵਾਂ ਦੋਸ਼ੀ...
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  48 minutes ago
ਊਧਮਪੁਰ, 18 ਜਨਵਰੀ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਇੱਕ ਰਹੱਸਮਈ ਬਿਮਾਰੀ ਕਾਰਨ ਘੱਟੋ-ਘੱਟ 10 ਬੱਚਿਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਬਿਮਾਰ ਹਨ। ਇਸ ਸੰਬੰਧੀ ਅੱਜ ਇੱਕ...
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  53 minutes ago
ਮੁੰਬਈ, 18 ਜਨਵਰੀ - ਸ਼ਿਰਡੀ ਸਾਂਈ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਮੁਗਲੀਕਰ ਨੇ ਕਿਹਾ ਕਿ ਮੀਡੀਆ 'ਚ ਕੁੱਝ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਸਾਂਈ ਮੰਦਰ 19 ਜਨਵਰੀ...
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  59 minutes ago
ਨਵੀਂ ਦਿੱਲੀ, 18 ਜਨਵਰੀ - ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) - ਦਿੱਲੀ ਵਿਖੇ ਅਕਾਲੀ ਪਰਿਵਾਰਾਂ ਦੇ ਪ੍ਰੋਗਰਾਮ ਸਫਰ-ਏ-ਅਕਾਲੀ ਲਹਿਰ ਦੌਰਾਨ ਆਪਣੇ ਸੰਬੋਧਨ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ...
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  about 1 hour ago
ਜੰਡਿਆਲਾ ਗੁਰੂ/ਬੰਡਾਲਾ, 18 ਜਨਵਰੀ (ਰਣਜੀਤ ਸਿੰਘ ਜੋਸਨ, ਅੰਗਰੇਜ਼ ਸਿੰਘ ਹੁੰਦਲ) -ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਦੀ ਐੱਚ. ਡੀ.ਐਫ.ਸੀ. ਬੈਂਕ ਚੋਂ ਅਣਪਛਾਤੇ ਹਥਿਆਰਬੰਦ ਲੁਟੇਰਿਆਂ...
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਦਿੱਲੀ ਦੇ ਗੁੜੀਆ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਇੱਕ ਅਦਾਲਤ ਨੇ ਪ੍ਰਦੀਪ ਅਤੇ ਮਨੋਜ ਸ਼ਾਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਪਾਕਸੋ, ਅਗਵਾਕਾਰੀ...
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) - ਦਿੱਲੀ ਦੇ ਸਮੂਹ ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ'...
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 1 hour ago
ਸੰਗਤ ਮੰਡੀ, 18 ਜਨਵਰੀ (ਦੀਪਕ ਕੁਮਾਰ) - ਸੰਗਤ ਮੰਡੀ 'ਚ ਬੀਤੀ ਰਾਤ 21 ਸਾਲਾ ਨੌਜਵਾਨ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਵਲੋਂ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਰਾਵਤ ਨੇ ਰੱਖਿਆ ਮੰਤਰੀ ਨੂੰ...
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 1 hour ago
ਜੰਮੂ, 18 ਜਨਵਰੀ - ਜੰਮੂ ਕਸ਼ਮੀਰ ਦੇ ਕਿਨੌਰ ਜ਼ਿਲ੍ਹੇ ਦੀ ਸਬ ਡਿਵੀਜ਼ਨ ਪੂਹ 'ਚ ਢਿਗਾਂ ਡਿੱਗਣ ਕਾਰਨ ਪੰਗੀ ਨਾਲਾ ਨੈਸ਼ਨਲ ਹਾਈਵੇ-5 ਬੰਦ ਹੋ ਗਿਆ। ਪ੍ਰਸ਼ਾਸਨ ਵੱਲੋਂ ਢਿਗਾਂ ਹਟਾਉਣ...
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 1 hour ago
ਭੋਪਾਲ, 18 ਜਨਵਰੀ - ਮੱਧ ਪ੍ਰਦੇਸ਼ ਪੁਲਿਸ ਨੇ ਭਾਜਪਾ ਦੀ ਵਿਵਾਦਾਂ 'ਚ ਰਹਿਣ ਵਾਲੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਨਾਂਦੇੜ ਤੋਂ ਇੱਕ...
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 1 hour ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 minute ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 2 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 2 hours ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 2 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 2 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 2 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 3 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 3 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 3 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 3 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 3 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 4 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 4 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 4 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 4 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  about 5 hours ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 5 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 5 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 6 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 6 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 6 hours ago
ਮਥੁਰਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 7 hours ago
ਦਿੱਲੀ ਬਾਰ ਕੌਂਸਲ ਨੇ ਨਿਰਭਿਆ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਨੂੰ ਜਾਰੀ ਕੀਤਾ ਨੋਟਿਸ
. . .  about 7 hours ago
ਲਖਨਊ ਦੇ ਘੰਟਾ ਘਰ ਨੇੜੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਵਿਰੁੱਧ ਪ੍ਰਦਰਸ਼ਨ ਜਾਰੀ
. . .  about 8 hours ago
ਜਬਰ ਜਨਾਹ ਦੇ ਦੋਸ਼ੀਆਂ ਨੇ ਪੀੜਤ ਦੀ ਮਾਂ ਨੂੰ ਕੁੱਟ-ਕੁੱਟ ਕੇ ਉਤਾਰਿਆਂ ਮੌਤ ਦੇ ਘਾਟ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551

ਸੰਪਾਦਕੀ

ਆਪਣੇ ਉਮੀਦਵਾਰਾਂ ਨੂੰ ਸਵਾਲ ਕਰਨ ਲੱਗੇ ਹਨ ਲੋਕ

ਥੋੜ੍ਹਾ ਹੀ ਵਕਤ ਪਹਿਲਾਂ ਸੰਸਦ ਦੇ ਮੈਂਬਰ ਲੋਕ ਸਭਾ ਅਤੇ ਰਾਜ ਸਭਾ ਵਿਚ ਆਰਾਮ ਫਰਮਾਉਣ ਦੀ ਖ਼ਾਤਰ ਭੇਜੇ ਜਾਂਦੇ ਸਨ। ਜਿਸ ਸ਼ਖ਼ਸ ਉੱਪਰ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਦੀ ਨਜ਼ਰ-ਏ-ਇਨਾਇਤ ਹੋਵੇ, ਉਸ ਨੂੰ ਲੋਕ ਸਭਾ ਜਾਂ ਰਾਜ ਸਭਾ ਵਾਸਤੇ ਟਿਕਟ ਦੇ ਦਿੱਤੀ ਜਾਂਦੀ ਸੀ। ਚੁਣੇ ਜਾਣ ਤੋਂ ਬਾਅਦ ਇਹ ਮੈਂਬਰ ਸੰਸਦ ਵਿਚ ਇਜਲਾਸ ਦੌਰਾਨ ਹਾਜ਼ਰੀ ਲਗਵਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ ਸਮਝਦੇ ਸਨ। ਸੰਸਦ ਦੇ ਦੋਵਾਂ ਸਦਨਾਂ ਦੇ ਹਾਲ ਪੂਰੀ ਤਰ੍ਹਾਂ ਵਾਤਾਨੁਕੂਲ ਹਨ। ਸਰਦੀਆਂ ਵਿਚ ਗਰਮ ਕੀਤੇ ਜਾਂਦੇ ਹਨ ਅਤੇ ਗਰਮੀਆਂ ਵਿਚ ਠੰਢੇ ਕੀਤੇ ਜਾਂਦੇ ਹਨ। ਤਨਖਾਹ ਅਤੇ ਭੱਤੇ ਚੰਗੇ ਮਿਲ ਜਾਂਦੇ ਹਨ। ਮੁਕਾਮੀ ਇਲਾਕੇ ਦੇ ਵਿਕਾਸ ਵਾਸਤੇ ਵੀ ਹਰ ਸੰਸਦ ਮੈਂਬਰ ਨੂੰ 5 ਕਰੋੜ ਰੁਪਏ ਹਰ ਸਾਲ ਮਿਲਦੇ ਹਨ। ਕਈ ਆਪਣਾ ਵਿਕਾਸ ਫੰਡ ਵੀ ਪੂਰੀ ਤਰ੍ਹਾਂ ਨਹੀਂ ਖ਼ਰਚਦੇ।
ਬਹੁਤੇ ਸੂਬਿਆਂ ਵਿਚ ਤਾਂ ਸਥਿਤੀ ਅਜੇ ਵੀ ਪਹਿਲਾਂ ਵਾਲੀ ਬਣੀ ਹੋਈ ਹੈ। ਅਲਬੱਤਾ ਪੰਜਾਬ ਵਿਚ ਇਸ ਵਾਰੀ ਲੋਕ ਆਪਣੇ ਸੰਸਦ ਮੈਂਬਰਾਂ ਅਤੇ ਉਮੀਦਵਾਰਾਂ ਨੂੰ ਤਿੱਖੇ ਸਵਾਲ ਕਰਨ ਲੱਗ ਪਏ ਹਨ। ਇਕ ਉਮੀਦਵਾਰ ਨੂੰ ਸਵਾਲ ਕੀਤਾ ਗਿਆ ਕਿ ਤੂੰ ਆਪਣਾ ਜੱਦੀ ਪੁਸ਼ਤੀ ਇਲਾਕਾ ਛੱਡ ਕੇ ਇਥੇ ਕੀ ਲੈਣ ਆਇਆ ਏਂ। ਉਸ ਨੇ ਜਵਾਬ ਦਿੱਤਾ ਕਿ ਉਸ ਦੇ ਇਲਾਕੇ ਵਿਚ ਤਿੰਨ ਲੋਕ ਸਭਾ ਹਲਕੇ ਹੋਇਆ ਕਰਦੇ ਸਨ। ਇਨ੍ਹਾਂ ਵਿਚੋਂ ਇਕ ਖ਼ਤਮ ਕਰ ਦਿੱਤਾ ਗਿਆ ਹੈ। ਬਾਕੀ ਬਚੇ ਦੋਵੇਂ ਹਲਕੇ ਰਾਖਵੇਂ ਕਰ ਦਿੱਤੇ ਗਏ। ਮੈਂ ਲੜਾਂ ਤਾਂ ਕਿੱਥੋਂ ਲੜਾਂ? ਇਸ ਕਰਕੇ ਦੂਰ-ਦੁਰਾਡੇ ਆਇਆਂ ਹਾਂ। ਇਕ ਹੋਰ ਉਮੀਦਵਾਰ ਨੂੰ ਸਵਾਲ ਕੀਤਾ ਗਿਆ ਕਿ ਤੇਰੀ ਪਾਰਟੀ ਦਾ ਇਕ ਉਮੀਦਵਾਰ ਤਾਂ ਪਹਿਲਾਂ ਹੀ ਖੜ੍ਹਾ ਹੈ, ਤੈਨੂੰ ਮੈਦਾਨ ਵਿਚ ਨਿਤਰਨ ਦੀ ਕੀ ਲੋੜ ਪਈ ਸੀ? ਉਸ ਨੇ ਜਵਾਬ ਦਿੱਤਾ ਕਿ ਮੇਰੀ ਪਾਰਟੀ ਨੇ ਮੈਨੂੰ ਟਿਕਟ ਦੇ ਦਿੱਤੀ ਅਤੇ ਮੈਂ ਮੈਦਾਨ ਵਿਚ ਕੁੱਦ ਪਈ ਹਾਂ। ਲੋਕਾਂ ਨੇ ਮੋੜਵੇਂ ਕਈ ਜਵਾਬ ਦਿੱਤੇ। ਇਕ ਨੇ ਆਖਿਆ ਕਿ ਤੇਰਾ ਚੋਣ ਲੜਨ ਦਾ ਮਕਸਦ ਇਹ ਹੋਇਆ ਕਿ ਤੇਰੀ ਹੀ ਪਾਰਟੀ ਦਾ ਦੂਜਾ ਉਮੀਦਵਾਰ ਕਿਤੇ ਜਿੱਤ ਨਾ ਜਾਏ।
ਇਕ ਉਮੀਦਵਾਰ ਨੂੰ ਸਵਾਲ ਕੀਤਾ ਗਿਆ ਕਿ ਜੇ ਤੂੰ ਲੋਕ ਸਭਾ ਦੀ ਚੋਣ ਲੜਨੀ ਹੀ ਸੀ ਤਾਂ ਪਾਰਟੀ ਕਿਉਂ ਛੱਡੀ। ਉਸ ਨੇ ਜਵਾਬ ਦਿੱਤਾ ਕਿ ਉਹ ਆਪਣੀ ਹੀ ਪਾਰਟੀ ਦੇ ਸਰਬੋਤਮ ਨੇਤਾਵਾਂ ਦੀ ਕਾਰਗਰਦਗੀ ਤੋਂ ਸੰਤੁਸ਼ਟ ਨਹੀਂ ਸੀ। ਬਹੁਤੇ ਲੋਕਾਂ ਨੇ ਉਸ ਦੇ ਜਵਾਬ ਨਾਲ ਅਸਹਿਮਤੀ ਜਤਾਈ। ਇਕ ਪਾਰਟੀ ਦੇ ਦੋ ਵਿਧਾਇਕ ਆਪਣੀ ਪਾਰਟੀ ਛੱਡ ਕੇ ਇਕ ਹੋਰ ਪਾਰਟੀ ਵਿਚ ਚਲੇ ਗਏ। ਹੈਰਾਨ ਪ੍ਰੇਸ਼ਾਨ ਲੋਕਾਂ ਸਾਹਮਣੇ ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਦੇ ਟਿਕਟ 'ਤੇ ਉਹ ਚੋਣ ਜਿੱਤ ਕੇ ਆਏ ਹਨ, ਉਸ ਪਾਰਟੀ ਦੇ ਕੋਈ ਕੰਮ ਹੋ ਹੀ ਨਹੀਂ ਸਕਦੇ ਇਸ ਲਈ ਉਨ੍ਹਾਂ ਨੇ ਪਾਰਟੀ ਬਦਲ ਲਈ। ਇਥੇ ਮੈਂ ਉਨ੍ਹਾਂ ਨਾਲ ਸਹਿਮਤ ਹਾਂ। ਪਿਛਲੇ 15-20 ਸਾਲਾਂ ਵਿਚ ਪੰਜਾਬ ਪ੍ਰਸ਼ਾਸਨ ਦਾ ਢਾਂਚਾ ਏਨਾ ਵਿਗੜ ਚੁੱਕਾ ਹੈ ਕਿ ਕੰਮ ਸਿਰਫ ਹਲਕਾ ਇੰਚਾਰਜ ਦੇ ਹੀ ਹੋਣੇ ਤੈਅ ਹਨ। ਜੇਤੂ ਉਮੀਦਵਾਰ ਭਾਵੇਂ ਕਿੰਨਾ ਵੀ ਅਕਲਮੰਦ ਕਿਉਂ ਨਾ ਹੋਵੇ, ਉਸ ਨੂੰ ਕੋਈ ਨਹੀਂ ਪੁੱਛਦਾ। ਜ਼ਰਾ ਝਾਤ ਮਾਰੀਏ, ਇਹ ਹਲਕਾ ਇੰਚਾਰਜ ਕੌਣ ਹਨ? ਇਹ ਸੱਤਾਧਾਰੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਹੁੰਦੇ ਹਨ, ਜਿਨ੍ਹਾਂ ਦਾ ਚੋਣ ਹਾਰਨ ਤੋਂ ਬਾਅਦ ਵੀ ਦਬਦਬਾ ਪੂਰੀ ਤਰ੍ਹਾਂ ਕਾਇਮ ਰਹਿੰਦਾ ਹੈ। ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਉੱਚ ਅਧਿਕਾਰੀਆਂ ਨੂੰ ਇਸ ਕਦਰ ਗੁਲਾਮ ਬਣਾਇਆ ਜਾ ਚੁੱਕਾ ਹੈ ਕਿ ਉਹ ਹਲਕਾ ਇੰਚਾਰਜ ਦੀ ਹੀ ਸੁਣਦੇ ਹਨ। ਮੈਨੂੰ ਇਕ ਬੜੇ ਸੁਘੜ ਸਿਆਣੇ ਅਤੇ ਉੱਚ ਵਿੱਦਿਆ ਪ੍ਰਾਪਤ ਵਿਧਾਨਕਾਰ ਨੇ ਦੱਸਿਆ ਕਿ ਉਸ ਦੀ ਜ਼ਰਾ ਵੀ ਨਹੀਂ ਸੁਣੀ ਜਾਂਦੀ।
ਮੇਰੀ ਆਪਣੀ ਬੁੱਧੀ ਦੇ ਮੁਤਾਬਿਕ, ਪੰਜਾਬ ਵਿਚ ਹਲਕਾ ਇੰਚਾਰਜ ਦੀ ਪ੍ਰਥਾ ਪੂਰੀ ਤਰ੍ਹਾਂ ਸਮਾਪਤ ਹੋਣੀ ਚਾਹੀਦੀ ਹੈ। ਜਿਹੜਾ ਆਦਮੀ ਚੋਣ ਜਿੱਤ ਹੀ ਨਹੀਂ ਸਕਿਆ, ਉਸ ਦਾ ਅਸਰ ਰਸੂਖ਼ ਰਾਜ ਪ੍ਰਬੰਧ ਉੱਪਰ ਕਿਉਂ ਹੋਵੇ। ਮੈਨੂੰ ਯਾਦ ਹੈ ਕਿ ਜਦੋਂ ਕਾਮਰੇਡ ਸੱਤਪਾਲ ਡਾਂਗ ਪੱਛਮੀ ਅੰਮ੍ਰਿਤਸਰ ਤੋਂ ਵਿਧਾਨਕਾਰ ਹੋਇਆ ਕਰਦੇ ਸਨ। ਉਹ ਕਦੀ ਸੱਤਾ ਵਿਚ ਨਹੀਂ ਸਨ ਆਏ, ਪਰ ਜਦੋਂ ਉਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਜ਼ਾਤੀ ਤੌਰ 'ਤੇ ਮਿਲ ਕੇ ਕੋਈ ਕੰਮ ਕਿਹਾ ਕਰਦੇ ਸਨ, ਉਹ ਮੰਗ ਕਦੀ ਠੁਕਰਾਈ ਨਹੀਂ ਸੀ ਜਾਂਦੀ ਅਤੇ ਨਾ ਹੀ ਟਾਲ ਮਟੋਲ ਕੀਤਾ ਜਾਂਦਾ ਸੀ।
ਮੇਰੇ ਸਵਰਗਵਾਸੀ ਪਿਤਾ ਸ: ਸੁਚੇਤ ਸਿੰਘ, ਜਦੋਂ ਭਾਰਤ ਦੀ ਕਾਨੂੰਨਸਾਜ਼ ਅਸੈਂਬਲੀ ਦੇ ਮੈਂਬਰ ਸਨ, ਜ਼ਰੂਰੀ ਨਹੀਂ ਸੀ ਕਿ ਉਨ੍ਹਾਂ ਦੀ ਹਰ ਮਰਹਲੇ ਤੇ ਮੁਲਕ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਸਹਿਮਤੀ ਹੋਵੇ। ਪਰ ਪੰਡਿਤ ਨਹਿਰੂ ਉਨ੍ਹਾਂ ਦੀ ਹਰ ਇਕ ਜਾਇਜ਼ ਮੰਗ ਨੂੰ ਮੰਨਦੇ ਸਨ। ਇਸੇ ਹੀ ਤਰ੍ਹਾਂ ਵਿਰੋਧੀ ਧਿਰ ਦੇ ਮੈਂਬਰ ਐਚ. ਵੀ. ਕਾਮਥ, ਏ.ਕੇ. ਗੋਪਾਲਨ, ਮਿਨੂੰ ਮਸਾਨੀ, ਆਚਾਰੀਆ ਜੇ.ਬੀ. ਕ੍ਰਿਪਲਾਨੀ, ਐਨ. ਡੰਡੇਕਰ, ਸੀ.ਸੀ. ਦੇਸਾਈ ਆਦਿ ਜੋ ਵੀ ਮੰਗਾਂ ਕਰਦੇ ਸਨ, ਉਨ੍ਹਾਂ ਉੱਪਰ ਅਮਲ ਹੁੰਦਾ ਸੀ। ਅੱਜ ਵਿਰੋਧੀ ਧਿਰ ਸੰਸਦ ਵਿਚ ਕੋਈ ਕੰਮ ਕਰਵਾ ਕੇ ਵਿਖਾਏ। ਜਿਹੜੇ ਕੰਮ ਵਿਰੋਧੀ ਧਿਰ ਕਰਵਾ ਵੀ ਲਏ, ਉਨ੍ਹਾਂ ਉੱਪਰ ਵੀ ਸੱਤਾਧਾਰੀ ਪਾਰਟੀ ਦਾਅਵਾ ਠੋਕ ਦਿੰਦੀ ਹੈ।
ਸੰਸਦ ਦੇ ਮੈਂਬਰਾਂ ਦੀ ਸੂਬਾਈ ਵਿਧਾਨ ਸਭਾਵਾਂ ਦੇ ਮੈਂਬਰਾਂ ਨਾਲੋਂ ਸਥਿਤੀ ਬਿਹਤਰ ਹੈ। ਸੰਸਦ ਦੇ ਹਰ ਇਕ ਮੈਂਬਰ ਨੂੰ ਹਰ ਸਾਲ ਪੰਜ ਕਰੋੜ ਰੁਪਏ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰਨ ਲਈ ਮਿਲਦੇ ਹਨ। ਇਸ ਰਾਸ਼ੀ ਦੇ ਕਾਰਨ ਉਹ ਆਪਣੇ-ਆਪਣੇ ਹਲਕੇ ਦੇ ਅਤੀ ਜ਼ਰੂਰੀ ਕੰਮ ਕਰਵਾ ਲੈਂਦੇ ਹਨ। ਅਜਿਹੀ ਪ੍ਰਥਾ ਪੰਜਾਬ ਵਿਧਾਨ ਸਭਾ ਵਿਚ ਨਹੀਂ ਹੈ। ਮੇਰੇ ਖਿਆਲ ਮੁਤਾਬਿਕ ਪੰਜਾਬ ਵਿਧਾਨ ਸਭਾ ਦੇ ਹਰ ਇਕ ਮੈਂਬਰ ਨੂੰ ਘੱਟ ਤੋਂ ਘੱਟ ਇਕ ਕਰੋੜ ਰੁਪਏ ਹਰ ਸਾਲ ਮਿਲਣੇ ਚਾਹੀਦੇ ਹਨ, ਜਿਨ੍ਹਾਂ ਨਾਲ ਉਹ ਇਲਾਕੇ ਦੇ ਅਤਿ ਜ਼ਰੂਰੀ ਕੰਮ ਨੇਪਰੇ ਚਾੜ੍ਹ ਸਕਣ। ਜੇ ਬਜਟ ਵਿਚ ਅਜਿਹੀ ਰਕਮ ਹੋਵੇ ਤਾਂ ਉਸ ਰਾਸ਼ੀ ਨਾਲ ਉਹ ਆਪਣੇ ਹਲਕੇ ਵਿਚ ਕੁਝ ਨਾ ਕੁਝ ਕਰਵਾ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਤਹਿਸੀਲ ਪ੍ਰਸ਼ਾਸਨ ਨੂੰ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਉਹ ਚੁਣੇ ਹੋਏ ਵਿਧਾਇਕ ਦੇ ਸਾਰੇ ਜਾਇਜ਼ ਕੰਮ ਜ਼ਰੂਰ ਕਰਨ। ਇਸ ਨਾਲ ਵਿਰੋਧੀ ਧਿਰ ਦੀ ਦੁਰਗਤੀ ਰੋਕੀ ਜਾ ਸਕਦੀ ਹੈ। ਇਸ ਵੇਲੇ ਪੰਜਾਬ ਵਿਚ ਦੋ ਪਾਰਟੀਆਂ ਵੱਡੀਆਂ ਹਨ। ਉਹ ਵਾਰੀ-ਵਾਰੀ ਸੱਤਾ ਵਿਚ ਆਉਂਦੀਆਂ ਹਨ। ਸਰਕਾਰੀ ਤੰਤਰ ਨੂੰ ਵੀ ਪਤਾ ਹੈ ਕਿ ਇਨ੍ਹਾਂ ਨੇ ਵਾਰੀ-ਵਾਰੀ ਸੱਤਾ ਦਾ ਸੁੱਖ ਭੋਗਣਾ ਹੈ, ਇਸ ਲਈ ਉਹ ਦੋਵਾਂ ਤੋਂ ਡਰਦੇ ਹਨ। ਕਈ ਅਧਿਕਾਰੀ ਸੱਤਾਧਾਰੀ ਪਾਰਟੀ ਦੇ ਕੰਮ ਸ਼ਰ੍ਹੇਆਮ ਕਰਦੇ ਹਨ ਅਤੇ ਉਨ੍ਹਾਂ ਦੇ ਵਿਰੋਧੀਆਂ ਦੇ ਕੰਮ ਚੋਰੀ ਛੁਪੇ ਕਰਦੇ ਹਨ।
ਇਸ ਚੋਣ ਵਿਚ ਇਕ ਗੱਲ ਚੰਗੀ ਹੋਈ ਹੈ, ਲੋਕ ਚੰਗੇ ਅਤੇ ਮਾੜੇ ਵਿਚ ਫ਼ਰਕ ਲੱਭਣ ਲੱਗ ਪਏ ਹਨ। ਲੋਕ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਮਾਨਦਾਰ ਕੌਣ ਹੈ ਅਤੇ ਬੇਈਮਾਨ ਕੌਣ ਹੈ। ਲੋਕ ਸਮਝਣ ਲੱਗ ਪਏ ਹਨ ਕਿ ਕੁਰਬਾਨੀ ਵਾਲਾ ਕੌਣ ਹੈ ਅਤੇ ਮਲਾਈ ਛਕਣ ਵਾਲਾ ਕੌਣ ਹੈ। ਕਈ ਲੋਕ ਸ਼ਰਾਬ ਦੀ ਇਕ ਬੋਤਲ 'ਤੇ ਧਿੱਜ ਜਾਇਆ ਕਰਦੇ ਸਨ, ਇਸ ਵਾਰੀ ਅਜਿਹਾ ਰੁਝਾਨ ਘੱਟ ਹੈ। ਕਈ ਲੋਕ ਨਸ਼ੇ ਦੀ ਕਿਸ਼ਤ ਲੈ ਕੇ ਵੋਟਾਂ ਪਾ ਦਿੰਦੇ ਸਨ, ਇਸ ਵਾਰੀ ਲੋਕ ਸੋਚ ਰਹੇ ਹਨ ਕਿ ਨਸ਼ਾ ਸਦੀਵੀ ਨੁਕਸਾਨ ਕਰਦਾ ਹੈ, ਥੋੜ੍ਹੇ ਜਿਹੇ ਸਮੇਂ ਲਈ ਹੀ ਖੁਸ਼ੀ ਦਿੰਦਾ ਹੈ। ਪੈਸੇ ਨਾਲ ਵੋਟਾਂ ਇਸ ਵਾਰ ਵੀ ਖ਼ਰੀਦੀਆਂ ਜਾਣਗੀਆਂ, ਪਰ ਘੱਟ। ਇਸ ਵਾਰੀ ਪੰਜਾਬ ਦੀ ਜਨਤਾ ਅਜਿਹੇ ਲੋਕਾਂ ਦੀ ਭਾਲ ਵਿਚ ਹੈ, ਜੋ ਉਨ੍ਹਾਂ ਦੀ ਖ਼ਾਤਰ ਸਰਕਾਰ ਨਾਲ ਵੀ ਆਢਾ ਲੈਣ ਦਾ ਜਿਗਰਾ ਰੱਖਦੇ ਹੋਣ। ਇਸ ਵਾਰੀ ਲੋਕ ਨਿਰਾਲੇ ਹੀ ਨਤੀਜੇ ਕੱਢਣਗੇ। ਜਿਹੜੀਆਂ ਪਾਰਟੀਆਂ ਸਮਝਦੀਆਂ ਹਨ ਕਿ ਉਹ ਸਾਰੀਆਂ ਸੀਟਾਂ ਜਿੱਤਣਗੀਆਂ, ਉਨ੍ਹਾਂ ਨੂੰ ਅਚੰਭੇ ਹੋਣਗੇ। ਇਸ ਵਾਰੀ ਨਤੀਜੇ ਹੈਰਾਨੀਜਨਕ ਹੋਣ ਦੀ ਆਸ ਹੈ।


-ਮੋ: 98149-06024.

ਵਿਦਿਆਰਥੀਆਂ ਦੀ ਥੁੜ ਦਾ ਸ਼ਿਕਾਰ ਹੁੰਦੇ ਸਰਕਾਰੀ ਕਾਲਜ

ਵਿਦਿਆਰਥੀਆਂ ਨਾਲ ਸੰਸਥਾ ਦੀ ਹੋਂਦ ਹੁੰਦੀ ਹੈ, ਇਕੱਲੇ ਅਧਿਆਪਕ ਹੀ ਕਿਸੇ ਸਕੂਲ ਜਾਂ ਕਾਲਜ 'ਚ ਬੈਠੇ ਹੋਣ ਉਸ ਨੂੰ ਸੰਸਥਾ ਨਹੀਂ ਕਿਹਾ ਜਾਂਦਾ। ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਹੋਂਦ 'ਚ ਆਉਣ ਦਾ ਮੁੱਖ ਮਕਸਦ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨਾ ਹੈ ਪਰ ...

ਪੂਰੀ ਖ਼ਬਰ »

ਕਿਸੇ ਦਾ ਸੂਰਜ, ਕਿਸੇ ਦਾ ਦੀਵਾ...

ਜਦੋਂ ਵੀ ਕਦੇ ਚੋਣਾਂ ਦਾ ਮੈਦਾਨ ਭਖਦਾ ਹੈ ਤਾਂ ਲੋਕ-ਭਲਾਈ ਦਾ ਨਾਟਕ ਕਰਦੀਆਂ ਰੰਗ-ਬਰੰਗੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਚੋਣ-ਨਿਸ਼ਾਨਾਂ ਨੂੰ ਦੇਖ ਕੇ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਦੀ ਗ਼ਜ਼ਲ ਦਾ ਉਪਰੋਕਤ ਸ਼ਿਅਰ ਅਜਿਹੇ ਮਾਹੌਲ ...

ਪੂਰੀ ਖ਼ਬਰ »

ਜਬਰ ਜਨਾਹ ਦੀਆਂ ਵਧਦੀਆਂ ਘਟਨਾਵਾਂ

ਵੱਡੀ ਚਿੰਤਾ ਦਾ ਵਿਸ਼ਾ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਔਰਤਾਂ ਖ਼ਾਸ ਕਰ ਬੱਚੀਆਂ ਦੇ ਨਾਲ ਜਬਰ ਜਨਾਹ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰਨ ਦੀਆਂ ਘਟਨਾਵਾਂ ਨੇ ਬਿਨਾਂ ਸ਼ੱਕ ਦੇਸ਼ ਅਤੇ ਸਮਾਜ ਨੂੰ ਚਿੰਤਤ ਕੀਤਾ ਹੈ। ਅਜਿਹੀਆਂ ਘਟਨਾਵਾਂ ਦੇ ਵਿਰੁੱਧ ਪੂਰੇ ਸਮਾਜ ਨੇ ਰੋਸ ਪ੍ਰਗਟ ਕੀਤਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX