ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 minute ago
ਮੁੰਬਈ, 18 ਜਨਵਰੀ - ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਹੋਏ ਕਾਰ ਹਾਦਸੇ ਵਿਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ ਹੋ...
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  6 minutes ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕੇਸਰੀ ਦਿੱਲੀ ਦੇ ਮੁੱਖ ਸੰਪਾਦਕ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ...
ਵਿਰਾਸਤੀ ਮਾਰਗ 'ਤੇ ਬੁੱਤ ਤੋੜਨ ਦੇ ਮਾਮਲੇ ਦਾ 9ਵਾਂ ਦੋਸ਼ੀ ਵੀ ਮੋਹਾਲੀ ਤੋਂ ਗ੍ਰਿਫ਼ਤਾਰ
. . .  25 minutes ago
ਅੰਮ੍ਰਿਤਸਰ, 18 ਜਨਵਰੀ (ਰਾਜੇਸ਼ ਕੁਮਾਰ) - ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਸਥਾਪਤ ਕੀਤੇ ਗਿੱਧੇ ਭੰਗੜੇ ਵਾਲੇ ਸਭਿਆਚਾਰਕ ਬੁੱਤਾਂ ਨੂੰ ਤੋੜਨ ਦੇ ਮਾਮਲੇ ਦਾ 9ਵਾਂ ਦੋਸ਼ੀ...
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  37 minutes ago
ਊਧਮਪੁਰ, 18 ਜਨਵਰੀ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਇੱਕ ਰਹੱਸਮਈ ਬਿਮਾਰੀ ਕਾਰਨ ਘੱਟੋ-ਘੱਟ 10 ਬੱਚਿਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਬਿਮਾਰ ਹਨ। ਇਸ ਸੰਬੰਧੀ ਅੱਜ ਇੱਕ...
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  42 minutes ago
ਮੁੰਬਈ, 18 ਜਨਵਰੀ - ਸ਼ਿਰਡੀ ਸਾਂਈ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਮੁਗਲੀਕਰ ਨੇ ਕਿਹਾ ਕਿ ਮੀਡੀਆ 'ਚ ਕੁੱਝ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਸਾਂਈ ਮੰਦਰ 19 ਜਨਵਰੀ...
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  48 minutes ago
ਨਵੀਂ ਦਿੱਲੀ, 18 ਜਨਵਰੀ - ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  54 minutes ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) - ਦਿੱਲੀ ਵਿਖੇ ਅਕਾਲੀ ਪਰਿਵਾਰਾਂ ਦੇ ਪ੍ਰੋਗਰਾਮ ਸਫਰ-ਏ-ਅਕਾਲੀ ਲਹਿਰ ਦੌਰਾਨ ਆਪਣੇ ਸੰਬੋਧਨ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ...
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  53 minutes ago
ਜੰਡਿਆਲਾ ਗੁਰੂ/ਬੰਡਾਲਾ, 18 ਜਨਵਰੀ (ਰਣਜੀਤ ਸਿੰਘ ਜੋਸਨ, ਅੰਗਰੇਜ਼ ਸਿੰਘ ਹੁੰਦਲ) -ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਦੀ ਐੱਚ. ਡੀ.ਐਫ.ਸੀ. ਬੈਂਕ ਚੋਂ ਅਣਪਛਾਤੇ ਹਥਿਆਰਬੰਦ ਲੁਟੇਰਿਆਂ...
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਦਿੱਲੀ ਦੇ ਗੁੜੀਆ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਇੱਕ ਅਦਾਲਤ ਨੇ ਪ੍ਰਦੀਪ ਅਤੇ ਮਨੋਜ ਸ਼ਾਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਪਾਕਸੋ, ਅਗਵਾਕਾਰੀ...
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) - ਦਿੱਲੀ ਦੇ ਸਮੂਹ ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ'...
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 1 hour ago
ਸੰਗਤ ਮੰਡੀ, 18 ਜਨਵਰੀ (ਦੀਪਕ ਕੁਮਾਰ) - ਸੰਗਤ ਮੰਡੀ 'ਚ ਬੀਤੀ ਰਾਤ 21 ਸਾਲਾ ਨੌਜਵਾਨ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਵਲੋਂ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਰਾਵਤ ਨੇ ਰੱਖਿਆ ਮੰਤਰੀ ਨੂੰ...
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 1 hour ago
ਜੰਮੂ, 18 ਜਨਵਰੀ - ਜੰਮੂ ਕਸ਼ਮੀਰ ਦੇ ਕਿਨੌਰ ਜ਼ਿਲ੍ਹੇ ਦੀ ਸਬ ਡਿਵੀਜ਼ਨ ਪੂਹ 'ਚ ਢਿਗਾਂ ਡਿੱਗਣ ਕਾਰਨ ਪੰਗੀ ਨਾਲਾ ਨੈਸ਼ਨਲ ਹਾਈਵੇ-5 ਬੰਦ ਹੋ ਗਿਆ। ਪ੍ਰਸ਼ਾਸਨ ਵੱਲੋਂ ਢਿਗਾਂ ਹਟਾਉਣ...
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 1 hour ago
ਭੋਪਾਲ, 18 ਜਨਵਰੀ - ਮੱਧ ਪ੍ਰਦੇਸ਼ ਪੁਲਿਸ ਨੇ ਭਾਜਪਾ ਦੀ ਵਿਵਾਦਾਂ 'ਚ ਰਹਿਣ ਵਾਲੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਨਾਂਦੇੜ ਤੋਂ ਇੱਕ...
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 1 hour ago
ਘਨੌਰ, 18 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ) - ਪਟਿਆਲਾ ਜ਼ਿਲ੍ਹੇ ਦੇ ਪਿੰਡ ਬਘੌਰਾ 'ਚ ਅੱਜ ਸਵੇਰੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਇੱਕ ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਪਰੰਤ ਹੋਈ ਗੋਲੀਬਾਰੀ 'ਚ 2 ਹੋਰ ਵਿਅਕਤੀ...
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 1 hour ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 2 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 2 hours ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 2 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 2 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 2 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 2 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 3 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 3 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 3 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 3 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 4 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 4 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 4 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 4 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  1 minute ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 5 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 5 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 6 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 6 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 6 hours ago
ਮਥੁਰਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 6 hours ago
ਦਿੱਲੀ ਬਾਰ ਕੌਂਸਲ ਨੇ ਨਿਰਭਿਆ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਨੂੰ ਜਾਰੀ ਕੀਤਾ ਨੋਟਿਸ
. . .  about 7 hours ago
ਲਖਨਊ ਦੇ ਘੰਟਾ ਘਰ ਨੇੜੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਵਿਰੁੱਧ ਪ੍ਰਦਰਸ਼ਨ ਜਾਰੀ
. . .  about 8 hours ago
ਜਬਰ ਜਨਾਹ ਦੇ ਦੋਸ਼ੀਆਂ ਨੇ ਪੀੜਤ ਦੀ ਮਾਂ ਨੂੰ ਕੁੱਟ-ਕੁੱਟ ਕੇ ਉਤਾਰਿਆਂ ਮੌਤ ਦੇ ਘਾਟ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551

ਹਰਿਆਣਾ / ਹਿਮਾਚਲ

ਓਵਰ ਟੇਕ ਕਰਦੇ ਸਮੇਂ ਕਾਰ ਅਤੇ ਟਰੱਕ ਦੀ ਟੱਕਰ

ਨਰਵਾਨਾ, 14 ਮਈ (ਅ.ਬ.)-ਦਿੱਲੀ-ਪਟਿਆਲਾ ਨੈਸ਼ਨਲ ਹਾਈਵੇ 'ਤੇ ਸਥਿਤ ਮੋਹਲਖੇੜਾ ਰੇਲਵੇ ਫਾਟਕ ਕੋਲ ਮੁੂੰਹ ਹਨੇਰੇ ਓਵਰ ਟੇਕ ਕਰਦੇ ਸਮੇਂ ਇਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ | ਜਿਸ 'ਚ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਅਤੇ ਇਕ ਮਹਿਲਾ ਗੰਭੀਰ ਜ਼ਖ਼ਮੀ ਹੋ ਗਏ | ਰਾਹਗੀਰਾਂ ਵਲੋਂ ਕਾਰ ਸਵਾਰ ਜ਼ਖ਼ਮੀਆਂ ਨੂੰ ਨਾਗਰਿਕ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਕਾਰ ਸਵਾਰ ਇਕ ਵਿਅਕਤੀ ਨੂੰ ਮਿ੍ਤਕ ਐਲਾਨ ਕਰ ਦਿੱਤਾ ਅਤੇ ਕਾਰ ਚਾਲਕ ਤੇ ਮਹਿਲਾ ਦਾ ਇਲਾਜ ਸ਼ੁਰੂ ਕਰ ਦਿੱਤਾ | ਸੂਚਨਾ ਮਿਲਦੇ ਹੀ ਸ਼ਹਿਰ ਪੁਲਿਸ ਮੌਕੇ 'ਤੇ ਪਹੁੰਚੀ | ਪੁਲਿਸ ਨੇ ਕਾਰ ਚਾਲਕ ਦੇ ਬਿਆਨ 'ਤੇ ਅਣਪਛਾਤੇ ਟਰੱਕ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਭਠਿੰਡਾ ਪੰਜਾਬ ਵਾਸੀ ਭੋਲਾ ਸਿੰਘ ਆਪਣੀ ਪਤਨੀ ਗੁਰਜੀਤ ਕੌਰ ਨਾਲ ਕਾਰ 'ਚ ਸਵਾਰ ਹੋ ਕੇ ਭਠਿੰਡਾ ਤੋਂ ਦਿੱਲੀ ਪਾਸਪੋਰਟ ਜਾ ਰਹੇ ਸਨ | ਨਰਵਾਨਾ ਸ਼ਹਿਰ ਤੋਂ ਪਹਿਲਾਂ ਦਿੱਲੀ-ਪਟਿਆਲਾ ਨੈਸ਼ਨਲ ਹਾਈਵੇ 'ਤੇ ਓਵਰ ਟੇਕ ਕਰਦੇ ਸਮੇਂ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ | ਜਿਸ 'ਚ ਕਾਰ ਵਿਚ ਸਵਾਰ 50 ਸਾਲਾ ਭੋਲਾ ਸਿੰਘ ਪੁੱਤਰ ਗੁਰਚਰਣ ਸਿੰਘ ਵਾਸੀ ਭਠਿੰਡਾ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਅਤੇ ਮਿ੍ਤਕ ਭੋਲਾ ਸਿੰਘ ਦੀ ਪਤਨੀ ਗੁਰਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀ ਕਾਰ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭੋਲਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਜੀਤ ਕੌਰ ਨੂੰ ਦਿੱਲੀ ਏਅਰਪੋਰਟ 'ਤੇ ਜਾਣਾ ਸੀ | ਅੱਜ ਸਵੇਰੇ ਕਰੀਬ 9 ਵਜੇ ਦੀ ਨਿਊਜ਼ੀਲੈਂਡ ਦੀ ਫਲਾਇਟ ਸੀ | ਜਿਸ ਲਈ ਰਾਤ 10 ਵਜੇ ਭਠਿੰਡਾ ਤੋਂ ਰਵਾਨਾ ਹੋਏ ਸਨ ਅਤੇ 2 ਵਜੇ ਦੇ ਕਰੀਬ ਨਰਵਾਨਾ ਸ਼ਹਿਰ ਦੇ ਕਰੀਬ ਪਹੁੰਚ ਚੁੱਕੇ ਸਨ | ਕਾਰ ਚਾਲਕ ਨੇ ਦੱਸਿਆ ਕਿ ਨਰਵਾਨਾ ਸ਼ਹਿਰ ਤੋਂ ਪਹਿਲਾਂ ਟਰੱਕ ਨੂੰ ਓਵਰ ਟੇਕ ਕਰਨ ਲਈ ਹਾਰਨ ਬਜਾਇਆ, ਤਾਂ ਟਰੱਕ ਚਾਲਕ ਨੇ ਰੱਸਤਾ ਛੱਡ ਦਿੱਤਾ, ਪਰ ਟਰੱਕ ਚਾਲਕ ਨੇ ਇੱਕਦਮ ਟਰੱਕ ਨੂੰ ਫਿਰ ਉਸੇ ਦਿਸ਼ਾ 'ਚ ਮੋੜ ਦਿੱਤਾ | ਜਿਸ ਕਾਰਣ ਕਾਰ ਬੇਕਾਬੂ ਹੋ ਗਈ ਅਤੇ ਕਾਰ ਟਰੱਕ ਦੇ ਪਿੱਛੇ ਜਾ ਵੜੀ | ਉਸ ਦੇ ਦੱਸਿਆ ਕਿ ਟਰੱਕ ਕਾਰ ਨੂੰ ਕਰੀਬ ਅੱਧਾ ਕਿੱਲੋਮੀਟਰ ਤੱਕ ਘਸੀੜਦੇ ਹੋਏ ਲੈ ਗਿਆ, ਜਿਸ 'ਚ ਭੋਲਾ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੁਰਜੀਤ ਕੌਰ ਨੂੰ ਵੀ ਕਹੀ ਥਾਵਾਂ 'ਤੇ ਸੱਟਾਂ ਵੱਜੀਆਂ ਹਨ | ਪੁਲਿਸ ਨੇ ਕਾਰ ਚਾਲਕ ਗੁਰਪ੍ਰੀਤ ਸਿੰਘ ਦੇ ਬਿਆਨ 'ਤੇ ਅਣਪਛਾਤੇ ਟਰੱਕ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਜਨਾਂ ਨੂੰ ਸੌਾਪ ਦਿੱਤੀ | ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਲਾਸ਼ ਪਰਿਵਾਰ ਵਾਲਿਆਂ ਨੂੰ ਸੌਾਪ ਦਿੱਤੀ ਹੈ ਅਤੇ ਅਣਪਛਾਤੇ ਟਰੱਕ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |

ਨੋ ਐਾਟਰੀ ਦੇ ਬਾਵਜੂਦ ਸ਼ਹਿਰ 'ਚੋਂ ਲੰਘਦੇ ਹਨ ਭਾਰੀ ਵਾਹਨ

ਸਮਾਲਖਾ, 14 ਮਈ (ਅ.ਬ.)-ਸ਼ਹਿਰ 'ਚ ਨੋ ਐਾਟਰੀ ਦੇ ਬਾਵਜੂਦ ਵੀ ਭਾਰੀ ਵਾਹਨਾਂ ਦੀ ਆਵਾਜਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ | ਜਦਕਿ ਪੁਲਿਸ ਕਰਮਚਾਰੀ ਮੌਕੇ 'ਤੇ ਹਾਜ਼ਰ ਹੋਣ ਦੇ ਬਾਵਜੂਦ ਵੀ ਭਾਰੀ ਵਾਹਨ ਧੜੱਲੇ ਨਾਲ ਲੰਘ ਜਾਂਦੇ ਹਨ | ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ...

ਪੂਰੀ ਖ਼ਬਰ »

ਨਗਰਪਾਲਿਕਾ ਕਰਮਚਾਰੀਆਂ ਦੀ ਹੜਤਾਲ ਜਾਰੀ

ਨਰਾਇਣਗੜ੍ਹ, 14 ਮਈ (ਪੀ.ਸਿੰਘ)-ਸਰਬ ਕਰਮਚਾਰੀ ਸੰਘ ਸਬੰਧਿਤ ਨਗਰਪਾਲਿਕਾ ਕਰਮਚਾਰੀ ਸੰਘ ਦੇ ਸੱਦੇ 'ਤੇ ਸਫਾਈ ਕਰਮਚਾਰੀਆਂ ਨੇ ਦੂਜੇ ਦਿਨ ਵੀ ਆਪਣੀ ਹੜਤਾਲ ਕਰ ਕੇ ਕੰਮ ਕਾਰਜ ਬੰਦ ਰੱਖਿਆ | ਕਰਮਚਾਰੀਆਂ ਨੇ ਆਪਣੀ ਮੰਗਾਂ ਦਾ ਇਕ ਮੈਮੋਰੰਡਮ ਐੱਸ.ਡੀ.ਐਮ. ਦੇ ਨਾਂਅ ਦਾ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ 2 ਲੋਕਾਂ ਦੀ ਮੌਤ, ਮਾਮਲਾ ਦਰਜ

ਨਰਵਾਨਾ, 14 ਮਈ (ਅ.ਬ.)-ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਹੀਵੇ 'ਤੇ ਜਾਜਨਵਾਲਾ ਪਿੰਡ ਨੇੜੇ ਬੀਤੀ ਦੇਰ ਰਾਤ ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ | ਸਦਰ ਥਾਣਾ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ...

ਪੂਰੀ ਖ਼ਬਰ »

ਕਣਕ ਖ਼ਰੀਦ ਏਜੰਸੀਆਂ ਤੋਂ ਪ੍ਰੇਸ਼ਾਨ ਆੜ੍ਹਤੀਆਂ ਨੇ ਦਿੱਤਾ ਧਰਨਾ

ਏਲਨਾਬਾਦ, 14 ਮਈ (ਜਗਤਾਰ ਸਮਾਲਸਰ)-ਅਨਾਜ ਮੰਡੀ 'ਚ ਡੀ.ਐਫ਼.ਸੀ. ਵਲੋਂ ਖ਼ਰੀਦੀ ਗਈ ਕਣਕ ਦੀ ਲਿਫ਼ਟਿੰਗ ਨਾ ਹੋਣ ਅਤੇ ਹੈੱਫਡ ਵਲੋਂ ਖ਼ਰੀਦੀ ਜਾ ਚੁੱਕੀ ਕਣਕ ਦੀ ਅਜੇ ਤੱਕ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਥਾਨਕ ਆੜ੍ਹਤੀ ਐਸੋਸੀਏਸ਼ਨ ਨੇ ਹਨੂੰਮਾਨਗੜ੍ਹ ਰੋਡ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲੈ ਕੇ ਦਿੱਤੀ ਜਾਨ

ਟੋਹਾਣਾ, 14 ਮਈ (ਗੁਰਦੀਪ ਸਿੰਘ ਭੱਟੀ)-ਕਸਬਾ ਭੂਨਾ ਦੇ 22 ਸਾਲਾ ਰਜਿਤ ਨੇ ਆਪਣੇ ਮਕਾਨ ਦੇ ਇਕ ਕਮਰੇ 'ਚ ਕੁੰਡੀ ਬੰਦ ਕਰ ਕੇ ਫਾਹਾ ਲੈ ਕੇ ਜਾਨ ਦੇ ਦਿੱਤੀ | ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ | ਪਰਿਵਾਰ ਮੁਤਾਬਿਕ ਮਿ੍ਤਕ ...

ਪੂਰੀ ਖ਼ਬਰ »

ਸਮਰਥਕਾਂ ਅਤੇ ਲੋਕਾਂ ਵਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਜਿੱਤ ਦੇ ਦਾਅਵੇ ਸ਼ੁਰੂ

ਗੂਹਲਾ ਚੀਕਾ, 14 ਮਈ (ਓ.ਪੀ. ਸੈਣੀ)-12 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਲੋਕਾਂ ਨੇ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਸ਼ੁਰੂ ਕਰ ਦਿੱਤੇ ਹਨ | ਹਾਲਾਂਕਿ ਸਾਂਸਦ ਤਾਂ ਇਕ ਹੀ ਉਮੀਦਵਾਰ ਨੇ ਚੁਣਿਆ ਜਾਣਾ ਹੈ, ਪਰ ਚੋਣਾਂ ਹੋਣ ਤੋਂ ...

ਪੂਰੀ ਖ਼ਬਰ »

ਗਰੁੱਪ ਡੀ ਦੇ ਨਾਂਅ 'ਤੇ ਨੌਕਰੀ ਲਗਵਾਉਣ ਨੂੰ ਲੈ ਕੇ ਠੱਗੇ ਸਾਢੇ 17 ਲੱਖ

ਫਤਿਹਾਬਾਦ, 14 ਮਈ (ਅ.ਬ.)-ਗਰੁੱਪ ਡੀ ਵਿਚ ਨੌਕਰੀ ਲਗਵਾਉਣ ਦੇ ਮਾਮਲੇ ਵਿਚ ਸਦਰ ਪੁਲਿਸ ਨੇ ਪਿੰਡ ਬੀਘੜ ਵਾਸੀ ਹਨੁਮਾਨ ਸਿੰਘ ਦੀ ਸ਼ਿਕਾਇਤ 'ਤੇ ਕੁਲਦੀਪ ਇੰਦੌਰਾ ਵਾਸੀ ਹਿਸਾਰ, ਮਨੀਰਾਮ ਵਾਸੀ ਬੀਘੜ ਅਤੇ ਪ੍ਰਮੋਦ ਵਾਸੀ ਪਿੰਡ ਨਿਓਲੀ ਿਖ਼ਲਾਫ਼ ਲੱਖਾਂ ਰੁਪਏ ਦੀ ...

ਪੂਰੀ ਖ਼ਬਰ »

ਮਕਾਨ ਦੀ ਛੱਤ ਡਿਗਣ ਨਾਲ ਮਹਿਲਾ ਅਤੇ ਬੱਚਾ ਫੱਟੜ

ਕਾਲਾਂਵਾਲੀ, 14 ਮਈ (ਭੁਪਿੰਦਰ ਪੰਨੀਵਾਲੀਆ)-ਬੀਤੀ ਰਾਤ ਨੂੰ ਆਈ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਵਾਰਡ ਛੇ ਦੀ ਗਲੀ ਪ੍ਰਕਾਸ਼ੋ ਮਹੰਤ ਵਾਲੀ 'ਚ ਇਕ ਮਕਾਨ ਦੀ ਛੱਤ ਡਿੱਗ ਗਈ | ਇਸ ਹਾਦਸੇ 'ਚ ਇਕ ਮਹਿਲਾ ਅਤੇ ਬੱਚੇ ਨੂੰ ਸੱਟਾਂ ਲੱਗੀਆਂ | ਦੋਵਾਂ ਫੱਟੜਾਂ ਨੂੰ ਸਹਾਰਾ ਕਲੱਬ ...

ਪੂਰੀ ਖ਼ਬਰ »

ਦਿੱਲੀ ਕਮੇਟੀ ਦੇ ਵਿੱਦਿਅਕ ਅਦਾਰੇ ਵਿਖੇ ਕਰਵਾਇਆ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ

ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਦਿੱਲੀ ਕਮੇਟੀ ਅਧੀਨ ਵਿੱਦਿਅਕ ਅਦਾਰੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਵਿਖੇ ਵਿਦਿਅਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਪਾਸ ਹੋਏ ਇੱਥੋਂ ਜਾਣ ਵਾਲੇ ਬੱਚਿਆਂ ਨੇ ਆਪਣਾ ਕਾਲਜ ਦੇ ਸਫਰ ਦੀਆਂ ...

ਪੂਰੀ ਖ਼ਬਰ »

ਹੁੱਡਾ ਸੈਕਟਰ 20 ਤਾਊ ਦੇਵੀ ਲਾਲ ਪਾਰਕ ਦਾ ਹਾਲ ਮਾੜਾ, ਲੋਕ ਪ੍ਰੇਸ਼ਾਨ

ਕੈਥਲ, 14 ਮਈ (ਅ.ਬ.)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਣਗੋਲ੍ਹੇਪਣ ਦੇ ਚਲਦਿਆਂ ਹੁੱਡਾ ਸੈਕਟਰ 20 ਵਿਚ ਸਥਿਤ ਤਾਊ ਦੇਵੀ ਲਾਲ ਪਾਰਕ 'ਚ ਚਹੁੰ ਪਾਸੇ ਮਾੜੇ ਪ੍ਰਬੰਧਾਂ ਦਾ ਬੋਲਬਾਲਾ ਹੈ | ਪਾਰਕ ਵਿਚ ਚਹੁੰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਗੰਦਗੀ ਤੋਂ ਉੱਠਣ ਵਾਲੀ ...

ਪੂਰੀ ਖ਼ਬਰ »

ਇਕ ਰੋਜ਼ਾ ਵਰਕਸ਼ਾਪ 17 ਨੂੰ

ਥਾਨੇਸਰ, 14 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦਾ ਫੈਕਲਟੀ ਡਿਵੈਲਪਮੈਂਟ ਸੈਂਟਰ 17 ਮਈ ਨੂੰ ਸੀਨੇਟ ਹਾਲ ਵਿਚ ਮੇਸਿਵ ਓਪਨ ਆਨਲਾਈਨ ਕੋਰਸ, ਮੂਕ 'ਤੇ ਇਕ ਰੋਜ਼ਾ ਵਰਕਸ਼ਾਪ ਲਗਾਈ ਜਾਵੇਗੀ | ਇਸ ਵਰਕਸ਼ਾਪ ਦੇ ਉਦਘਾਟਨ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ...

ਪੂਰੀ ਖ਼ਬਰ »

ਕੇ.ਯੂ. ਦੇ ਸੈੱਲਫ਼ ਫਾਈਨੈਂਸ ਅਧਿਆਪਕਾਂ ਲਈ 7ਵਾਂ ਤਨਖ਼ਾਹ ਕਮਿਸ਼ਨ ਲਾਗੂ

ਥਾਨੇਸਰ, 14 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸੈਲਫ਼ ਫਾਈਨੈਂਸ ਸਕੀਮ ਤਹਿਤ ਕੰਮ ਕਰ ਰਹੇ 96 ਅਧਿਆਪਕਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ 7ਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰ ਦਿੱਤਾ ਹੈ | ਛੇਤੀ ਹੀ ਅਧਿਆਪਕਾਂ ਨੂੰ ਇਸ ਦਾ ਲਾਭ ਮਿਲੇਗਾ | ਕੁੱਟਾ ਪ੍ਰਧਾਨ ...

ਪੂਰੀ ਖ਼ਬਰ »

ਹਾਈ ਬਲੱਡ ਪ੍ਰੈਸ਼ਰ ਸਬੰਧੀ ਡਾ. ਦਿਨੇਸ਼ ਸ਼ਹਿਗਲ ਨੇ ਦਿੱਤੀ ਜਾਣਕਾਰੀ

ਹਿਸਾਰ, 14 ਮਈ (ਅ.ਬ.)-ਹਾਈ ਬਲੱਡ ਪ੍ਰੈਸ਼ਰ ਸਰੀਰ 'ਚ ਆਮ ਨਾਲੋਂ ਵੱਧ ਬਲੱਡ ਪ੍ਰੈਸ਼ਰ ਨੂੰ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ | ਜੇਕਰ ਕਿਸੇ ਦਾ ਬਲੱਡ ਪ੍ਰੈਸ਼ਰ ਲਗਾਤਾਰ 140-90 ਐਮ.ਐਮ.ਐਚ.ਡੀ. ਤੋਂ ਵੱਧ ਰਹੇ, ਤਾਂ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਮੰਨਿਆ ਜਾਂਦਾ ...

ਪੂਰੀ ਖ਼ਬਰ »

ਮਾਂ ਦੇ ਸਨਮਾਨ ਨੂੰ ਲੈ ਕੇ ਬੱਚਿਆਂ ਨੂੰ ਚੁਕਵਾਈ ਸਹੁੰ

ਕੁਰੂਕਸ਼ੇਤਰ, 14 ਮਈ (ਅ.ਬ.)-ਸਮਾਜਿਕ ਸੰਸਥਾ ਯੂਥ ਵੀਰਾਂਗਨਾਵਾਂ ਵਲੋਂ ਪਿੰਡ ਢੇਰੂ ਮਾਜਰਾ ਵਿਚ ਮਦਰ ਡੇਅ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਯੂਥ ਵੀਰਾਂਗਨਾਵਾਂ ਵਲੋਂ ਆਂਗਣਵਾੜੀ ਵਿਚ ਔਰਤਾਂ ਅਤੇ ਬੱਚਿਆਂ ਨੂੰ ਸਹੁੰ ਚੁਕਵਾਈ ਗਈ ਕਿ ਉਹ ਹਰ ਸਮੇਂ ਆਪਣੀ ਮਾਂ ...

ਪੂਰੀ ਖ਼ਬਰ »

ਪਾਰਟੀ ਦਾ ਆਦੇਸ਼ ਹੋਇਆ ਤਾਂ ਜ਼ਰੂਰੀ ਲੜਾਂਗਾ ਵਿਧਾਨ ਸਭਾ ਚੋਣਾਂ-ਵਿਕਰਾਂਤ ਗੋਇਤ

ਹਾਂਸੀ, 14 ਮਈ (ਅ.ਬ.)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਨਵੀਨ ਜੈਹਿੰਦ ਅਤੇ ਪਾਰਟੀ ਦਾ ਆਦੇਸ਼ ਹੋਇਆ, ਤਾਂ ਉਹ ਹਾਂਸੀ ਵਿਧਾਨ ਸਭਾ ਖੇਤਰ ਤੋਂ ਚੋਣ ਜ਼ਰੂਰ ਲੜਣਗੇ | ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਵੀਰ ਹਨੂੰਮਾਨ ਦੀ ਮੂਰਤੀ ਕੀਤੀ ਸਥਾਪਤ

ਕੁਰੂਕਸ਼ੇਤਰ, 14 ਮਈ (ਅ.ਬ.)-ਪਿੰਡ ਸ਼ਾਂਤੀ ਨਗਰ ਕੁਰੜੀ ਵਿਚ ਮਾਤਾ ਲਕਸ਼ਮੀ ਦੇਵੀ ਸਮਾਧੀ ਮੰਦਰ ਦੇ ਕੰਪਲੈਕਸ ਵਿਚ ਹਨੂੰਮਾਨ ਮੰਦਰ ਵਿਚ ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਸੰਸਥਾਪਕ ਮਹਾਰਾਜ ਸਦਗੁਰਦੇਵ ਸਵਾਮੀ ਸ਼ਕਤੀਦੇਵ ਅਤੇ ਸਦਗੁਰੂ ਦੇਵ ਸਵਾਮੀ ਸੰਦੀਪ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਵਿਚ ਮਾਂ ਦਿਵਸ ਧੂਮਧਾਮ ਨਾਲ ਮਨਾਇਆ

ਕੈਥਲ, 14 ਮਈ (ਅ.ਬ.)-ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਵਿਚ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਨੌਸ਼ੀਨ ਖਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ | ਪਿੰ੍ਰਸੀਪਲ ਅੰਜੂ ਗੰਭੀਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ | ਮੁੱਖ ਮਹਿਮਾਨ ਨੇ ਕਿਹਾ ਕਿ ਮਾਂ ਸੰਸਾਰ ਦਾ ...

ਪੂਰੀ ਖ਼ਬਰ »

ਬੀ.ਟੈੱਕ ਪਿੰ੍ਰਟਿੰਗ ਗ੍ਰਾਫ਼ਿਕਸ ਐਾਡ ਪੈਕੇਜਿੰਗ ਕੋਰਸ ਵਿਚ 100 ਫ਼ੀਸਦੀ ਅੱਵਲ ਹੈ ਜਨਸੰਚਾਰ ਅਤੇ ਮੀਡੀਆ ਪ੍ਰੌਦਯੋਗਿਕੀ

ਥਾਨੇਸਰ, 14 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਨਸੰਚਾਰ ਅਤੇ ਮੀਡੀਆ ਪ੍ਰੌਦਯੋਗਿਕੀ ਸੰਸਥਾਨ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉੱਤਰ ਭਾਰਤ ਵਿਚ ਬੀ.ਟੇਕ ਪਿੰ੍ਰਟਿੰਗ ਗਰਾਫ਼ਿਕਸ ਐਾਡ ਪੈਕੇਜਿੰਗ ਪਲੇਸਮੈਂਟ ਦੇਣ ਵਿਚ ਸੰਸਥਾਨ ਅੱਵਲ ਰਿਹਾ ਹੈ | ਉੱਤਰ ਭਾਰਤ ...

ਪੂਰੀ ਖ਼ਬਰ »

ਕੇ.ਯੂ. ਦੇ 9 ਪੀ.ਐਚ.ਡੀ. ਦੇ ਪਾਤਰ ਐਲਾਨੇ

ਥਾਨੇਸਰ, 14 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਸੋਧ ਸੰਮਤੀ ਅਤੇ ਪਰੀਖ਼ਕਾਂ ਦੇ ਬੋਰਡ ਤਹਿਤ 9 ਵਿਦਿਆਰਥੀਆਂ ਨੂੰ ਪੀ.ਐਚ.ਡੀ. ਦੀ ਡਿਗਰੀ ਲਈ ਪਾਤਰ ਐਲਾਨ ਕੀਤਾ ਹੈ | ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਹੁਕਮ ...

ਪੂਰੀ ਖ਼ਬਰ »

ਦਿ ਮਿਲੇਨੀਅਮ ਸਕੂਲ 'ਚ ਚਾਰ ਦਿਨਾ ਥਿਏਟਰ ਇਨ ਐਜੂਕੇਸ਼ਨ ਵਰਕਸ਼ਾਪ ਸ਼ੁਰੂ

ਕਾਲਾਂਵਾਲੀ, 14 ਮਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਔਢਾਂ ਰੋਡ 'ਤੇ ਸਥਿਤ ਦਿ ਮਿਲੇਨੀਅਮ ਸਕੂਲ 'ਚ ਮਿਲੇਨੀਅਮ ਐਜੂਕੇਸ਼ਨ ਮੈਨੇਜਮੇਂਟ ਨੋਇਡਾ ਵਲੋਂ ਚਾਰ ਦਿਨਾਂ ਥਿਏਟਰ ਇਨ ਐਜੂਕੇਸ਼ਨ ਵਰਕਸ਼ਾਪ ਸ਼ੁਰੂ ਕੀਤੀ | ਬੱਚਿਆਂ 'ਚ ਰੰਗਮੰਚ ਦੇ ਪ੍ਰਤੀ ਰੁਚੀ ਪੈਦਾ ਕਰਨ ...

ਪੂਰੀ ਖ਼ਬਰ »

ਰਾਣਾ ਕੇ.ਪੀ. ਸਿੰਘ ਵਲੋਂ ਸੂਰੇਵਾਲ ਵਿਖੇ ਚੋਣ ਪ੍ਰਚਾਰ

ਢੇਰ, 14 ਮਈ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ ਸਿੰਘ ਵਲੋਂ ਪਿੰਡ ਸੂਰੇਵਾਲ ਵਿਖੇ ਲੋਕ ਸਭਾ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ 'ਤੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਨਗਰ ਪਾਲਿਕਾ ਪ੍ਰਧਾਨ ਅਤੇ ਉਪਪ੍ਰਧਾਨ ਦੀ ਕੁਰਸੀ ਦਾ ਫ਼ੈਸਲਾ ਅੱਜ

ਕਾਲਾਂਵਾਲੀ, 14 ਮਈ (ਭੁਪਿੰਦਰ ਪੰਨੀਵਾਲੀਆ)-ਨਗਰ ਪਾਲਿਕਾ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਕੁੱਝ ਨਗਰ ਕੌਾਸਲਰਾਂ ਵੱਲੋਂ ਪ੍ਰਧਾਨ ਦੇ ਖਿਲਾਫ਼ ਬੇਵਿਸਾਹੀ ਮਤਾ ਲਿਆਉਣ ਲਈ ਡੀਸੀ ਪ੍ਰਭਜੋਤ ਸਿੰਘ ਨੂੰ ਸੌਾਪੇ ਗਏ ਬਿਆਨ ਹਲਫੀਆ ਬਾਅਦ ...

ਪੂਰੀ ਖ਼ਬਰ »

ਮਾਵਾਂ ਦੇ ਸਨਮਾਨ 'ਚ ਸਕੂਲ ਵਿਚ ਕੀਤਾ ਪ੍ਰੋਗਰਾਮ

ਅਸੰਧ, 14 ਮਈ (ਅ.ਬ.)-ਪਿੰਡ ਸਾਲਵਨ ਵਿਚ ਸਥਿਤ ਦਿੱਲੀ ਹੈਰੀਟੇਜ ਇੰਟਰਨੇਸ਼ਨਲ ਸਕੂਲ ਦੇ ਕੰਪਲੈਕਸ ਵਿਚ ਮਦਰ ਡੇਅ ਦੇ ਸਬੰਧ ਵਿਚ ਮਾਵਾਂ ਲਈ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ 'ਚ ਜਸਬੀਰ ਸਿੰਘ ਪ੍ਰੋ. ਕਬੱਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਵਿਚ ਹੈ ਪਰਮਾਤਮਾ ਦੇ 48 ਅਵਤਾਰਾਂ ਦਾ ਵਰਨਣ

ਲਾਡਵਾ, 14 ਮਈ (ਅ.ਬ.)-ਸਵਾਮੀ ਤੇਜਸਵੀ ਦਾਸ ਨੇ ਕਿਹਾ ਕਿ ਸ੍ਰੀਮਦ ਭਾਗਵਤ ਵਿਚ ਪਰਮਾਤਮਾ ਦੇ 48 ਅਵਤਾਰਾਂ ਦਾ ਵਰਣਨ ਕੀਤਾ ਗਿਆ ਹੈ | ਸਵਾਮੀ ਤੇਜਸਵੀ ਦਾਸ, ਗੀਤਾ ਭਾਗਵਤ ਪ੍ਰਚਾਰ ਕਮੇਟੀ ਲਾਡਵਾ ਵਲੋਂ ਸ਼ਿਵਾਲਾ ਰਾਮਕੰੁਡੀ ਵਿਚ ਹੋਈ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਦੇ ...

ਪੂਰੀ ਖ਼ਬਰ »

22 ਮਈ, 1964 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 18 ਤੋਂ 22 ਤੱਕ

ਪਾਉਂਟਾ ਸਾਹਿਬ, 14 ਮਈ (ਹਰਬਖਸ਼ ਸਿੰਘ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 22 ਮਈ, 1964 ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੇ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਮਿਸਲ ਸ਼ਹੀਦਾਂ ਤਰਨਾ ਤਲ ਹਰੀਆਂ ਵੇਲਾਂ ਦੇ ਨਿਹੰਗ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ...

ਪੂਰੀ ਖ਼ਬਰ »

ਤਿਵਾੜੀ ਵਲੋਂ ਉੱਤਰ ਪੱਛਮੀ ਲੋਕ ਸਭਾ ਹਲਕੇ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ

ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਮੁਖੀ ਅਤੇ ਉੱਤਰ ਪੂਰਬੀ ਦਿੱਲੀ ਤੋਂ ਲੋਕਸਭਾ ਉਮੀਦਵਾਰ ਮਨੋਜ ਤਿਵਾੜੀ ਨੇ ਅੱਜ ਆਪਣੇ ਹਲਕੇ ਦੇ ਜ਼ਿਲ੍ਹਾ ਦਫ਼ਤਰ 'ਚ ਵਰਕਰਾਂ ਦੀ ਮੀਟਿੰਗ ਸੱਦੀ | ਮੀਟਿੰਗ 'ਚ ਉਨ੍ਹਾਂ ਵਰਕਰਾਂ ਤੇ ਅਹੁਦੇਦਾਰਾਂ ਨੂੰ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਪਰਸ ਅਤੇ ਮੋਬਾਈਲ ਖੋਹ ਕੇ ਫ਼ਰਾਰ

ਕਾਲਾਂਵਾਲੀ, 14 ਮਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਭੰਗੂ ਦੇ ਕੋਲ ਬੜਾਗੁੜਾ ਰੋਡ ਜਾ ਰਹੇ ਢਾਬਾਂ ਵਾਸੀ ਮਦਨ ਲਾਲ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ | ਮਦਨ ਲਾਲ ਨੇ ਦੱਸਿਆ ਕਿ ਉਹ ਪਸ਼ੂ ਪਾਲਣ ਵਿਭਾਗ ਦਾ ਸੇਵਾ-ਮੁਕਤ ...

ਪੂਰੀ ਖ਼ਬਰ »

ਵੋਟਾਂ ਪਾਉਣ ਗਏ ਪਰਿਵਾਰ ਦੇ ਲੱਖਾਂ ਰੁਪਏ ਦੇ ਗਹਿਣੇ ਚੋਰੀ

ਕਾਲਾਂਵਾਲੀ, 14 ਮਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਨੂਹੀਆਂਵਾਲੀ ਦੇ ਇੱਕ ਪਰਿਵਾਰ ਨੂੰ ਵੋਟਾਂ ਪਾਉਣ ਜਾਣਾ ਮਹਿੰਗਾ ਪਿਆ | ਜਦੋਂ ਇਹ ਪਰਿਵਾਰ ਵੋਟਾਂ ਪਾਉਣ ਲਈ ਗਿਆ ਹੋਇਆ ਸੀ ਉਦੋਂ ਪਿੱਛੋਂ ਚੋਰਾਂ ਨੇ ਘਰ 'ਚੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ...

ਪੂਰੀ ਖ਼ਬਰ »

ਨਗਰ ਨਿਗਮ 'ਚ ਦਾਖ਼ਲ ਹੁੰਦੇੇ ਹੀ ਦਿਖੇਗਾ ਸੁਆਗਤੀ ਗੇਟ

ਜਗਾਧਰੀ, 14 ਮਈ (ਜਗਜੀਤ ਸਿੰਘ)-ਨਗਰ ਨਿਗਮ ਏਰੀਆ 'ਚ ਐਾਟਰੀ ਕਰਦੇ ਹੀ ਬਾਹਰ ਤੋਂ ਆਉਣ ਵਾਲਿਆ ਦਾ ਸਵਾਗਤ ਹੋਵੇਗਾ ¢ਇਸ ਲਈ ਨਗਰ ਨਿਗਮ ਦੇ ਸਾਰੇ ਐਟਰੀ ਪਵਾਇੰਟ ਉੱਤੇ ਸੁਆਗਤੀ ਗੇਟ ਬਣਾਉਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ¢ ਦੂਜੇ ਜ਼ਿਲਿ੍ਹਆਂ ਅਤੇ ਸੂਬਿਆਂ ਤੋਂ ਨਗਰ ...

ਪੂਰੀ ਖ਼ਬਰ »

ਚੰਨੀ ਵਲੋਂ ਪਿੰਡ ਪਪਰਾਲੀ, ਨਥਮਲਪੁਰ, ਬਹਿਡਾਲੀ, ਧਿਆਨਪੁਰਾ ਵਿਖੇ ਭਰਵੀਆਂ ਚੋਣ ਮੀਟਿੰਗਾਂ

ਮੋਰਿੰਡਾ, 14 ਮਈ (ਪਿ੍ਤਪਾਲ ਸਿੰਘ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਵਿਚ ਪਿੰਡ ਪਪਰਾਲੀ, ਨਥਮਲਪੁਰ, ਬਹਿਡਾਲੀ ਅਤੇ ਧਿਆਨਪੁਰਾ ਵਿਖੇ ਭਰਵੀਆਂ ਚੋਣ ਮੀਟਿੰਗਾਂ ...

ਪੂਰੀ ਖ਼ਬਰ »

ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ: ਚੀਮਾ ਨੇ ਘਾੜ ਇਲਾਕੇ 'ਚ ਕੀਤੀਆਂ ਭਰਵੀਆਂ ਚੋਣ ਸਭਾਵਾਂ

ਰੂਪਨਗਰ/ਪੁਰਖਾਲੀ, 14 ਮਈ (ਸਤਨਾਮ ਸਿੰਘ ਸੱਤੀ, ਅੰਮਿ੍ਤਪਾਲ ਬੰਟੀ)-ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਨੇ ਅੱਜ ਵਿਧਾਨ ਸਭਾ ਹਲਕਾ ਰੋਪੜ ਦੇ ਘਾੜ ਇਲਾਕੇ ਦੇ ਪਿੰਡਾਂ ਦਾ ...

ਪੂਰੀ ਖ਼ਬਰ »

ਮ ੜੋਲੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਾ ਗਠਨ

ਮੋਰਿੰਡਾ, 14 ਮਈ (ਪਿ੍ਤਪਾਲ ਸਿੰਘ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਸਰਕਲ ਮੋਰਿੰਡਾ ਦੀ ਪ੍ਰਧਾਨ ਪਰਮਜੀਤ ਕੌਰ ...

ਪੂਰੀ ਖ਼ਬਰ »

ਵਾਰਡ ਨੰਬਰ 10 ਮੋਰਿੰਡਾ ਵਿਖੇ ਕਾਂਗਰਸ ਦੀ ਚੋਣ ਮੀਟਿੰਗ

ਮੋਰਿੰਡਾ, 14 ਮਈ (ਪਿ੍ਤਪਾਲ ਸਿੰਘ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਵਿਚ ਵਾਰਡ ਨੰਬਰ 10 ਮੋਰਿੰਡਾ ਵਿਖੇ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਬਲਬੀਰ ਸਿੰਘ ਗਿੱਲ, ...

ਪੂਰੀ ਖ਼ਬਰ »

ਐੱਸ. ਐੱਮ. ਮਾਡਲ ਸਕੂਲ ਮੇਹਲੀ ਦਾ ਨਤੀਜਾ ਰਿਹਾ ਸ਼ਾਨਦਾਰ

ਮੇਹਲੀ, 14 ਮਈ (ਸੰਦੀਪ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜੇ ਅਨੁਸਾਰ ਐੱਸ. ਐੱਮ. ਮਾਡਲ ਸਕੂਲ ਮੇਹਲੀ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਮੁੱਖ ਅਧਿਆਪਕਾ ਜੇ. ਕੇ. ਕਾਹਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰਡ ਵਲੋਂ ...

ਪੂਰੀ ਖ਼ਬਰ »

ਤਿਵਾੜੀ ਦੇ ਹੱਕ ਵਿਚ ਧੌਲਰਾਂ ਵਿਖੇ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 14 ਮਈ (ਜਗਮੋਹਣ ਸਿੰਘ ਨਾਰੰਗ)-ਪਿੰਡ ਧੋਲਰਾਂ ਵਿਖੇ ਭਰਵੀਂ ਮੀਟਿੰਗ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਵਿਚ ਹੋਈ | ਜਿਸ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚਨੀ ਨੇ ਕਿਹਾ ਕਿ ਇਥੋਂ ਦੇ ਅਕਾਲੀ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਹੈ ...

ਪੂਰੀ ਖ਼ਬਰ »

ਗੁਰਦੁਆਰਾ ਫ਼ਤਹਿ ਜੰਗ ਸਾਹਿਬ ਚੱਪੜਚਿੜੀ ਵਿਖੇ ਗੁਰਮਤਿ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 14 ਮਈ (ਨਰਿੰਦਰ ਸਿੰਘ ਝਾਂਮਪੁਰ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫ਼ਤਹਿ ਕਰਨ ਨੂੰ ਸਮਰਪਿਤ ਗੁਰਦੁਆਰਾ ਫ਼ਤਹਿ ਜੰਗ ਸਾਹਿਬ ਚੱਪੜਚਿੜੀ ਵਿਖੇ ...

ਪੂਰੀ ਖ਼ਬਰ »

ਮਦਰ ਟਰੇਸਾ ਦੇ ਜੀਵਨ 'ਤੇ ਪਾਇਆ ਚਾਨਣਾ

ਕੁਰੂਕਸ਼ੇਤਰ, 14 ਮਈ (ਅ.ਬ.)-ਮਹਾਰਾਜਾ ਅਗਰਸੈਨ ਸੀਨੀਅਰ ਸੈਕੰਡਰੀ ਸਕੂਲ ਮੋਤੀ ਚੌਕ ਵਿਚ ਮਦਰ ਟਰੇਸਾ ਦਿਵਸ ਮਨਾਇਆ ਗਿਆ | ਸਕੂਲ ਅਧਿਆਪਕਾ ਵੀਨਾ ਵਰਮਾ ਨੇ ਕੌਮਾਂਤਰੀ ਨਰਸਿੰਗ ਡੇਅ ਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਮਦਰ ਟਰੇਸਾ ਦੇ ਜੀਵਨ 'ਤੇ ...

ਪੂਰੀ ਖ਼ਬਰ »

ਜਾਮ ਕਾਰਨ ਪੁਰਾਣੇ ਬੱਸ ਸਟੈਂਡ ਦੇ ਹਾਲਾਤ ਵਿਗੜੇ, ਮਾੜੇ ਪ੍ਰਬੰਧਾਂ ਦਾ ਮਹੌਲ

ਸਮਾਲਖਾ, 14 ਮਈ (ਅ.ਬ.)-ਪ੍ਰਸ਼ਾਸਨ ਦੀ ਅਣਦੇਖੀ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਪੁਰਾਣੇ ਬੱਸ ਸਟੈਂਡ ਸਮੇਤ ਸ਼ਹਿਰ ਵਿਚ ਜਾਮ ਕਾਰਨ ਲੋਕਾਂ ਨੂੰ ਖ਼ਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੁਰਾਣੇ ਬੱਸ ਸਟੈਂਡ 'ਤੇ ਮਾੜੇ ਪ੍ਰਬੰਧਾਂ ...

ਪੂਰੀ ਖ਼ਬਰ »

ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇ ਿਖ਼ਲਾਫ਼ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਨੇ ਕੀਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ

ਸਿਰਸਾ, 14 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸਿਰਸਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਨੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਦੇ ਿਖ਼ਲਾਫ਼ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਸ਼ਿਕਾਇਤ ਕਰ ਕੇ ...

ਪੂਰੀ ਖ਼ਬਰ »

ਅਸ਼ੋਕ ਤੰਵਰ ਨੇ ਸਟਰਾਂਗ ਰੂਮ ਦਾ ਲਿਆ ਜਾਇਜ਼ਾ

ਟੋਹਾਣਾ, 14 ਮਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਿਰਸਾ ਤੋਂ ਪਾਰਟੀ ਉਮੀਦਵਾਰ ਅਸ਼ੋਕ ਤੰਵਰ ਨੇ ਗੌਰਮਿੰਟ ਕਾਲਜ ਭੋੜੀਆ ਖੇੜਾ ਪੁੱਜੇ ਅਤੇ ਈ.ਵੀ.ਐਮ. ਮਸ਼ੀਨਾਂ ਵਾਲੇ ਸਟਰਾਂਗ ਰੂਮ ਦਾ ਜਾਇਜ਼ਾ ਲਿਆ | ਤੰਵਰ ਨੇ ਕਿਹਾ ਕਿ ਉਹ ਸੁਰੱਖਿਆ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, 3 ਜ਼ਖ਼ਮੀ

ਫਤਿਹਬਾਦ, 14 ਮਈ (ਹਰਬੰਸ ਮੰਡੇਰ)-ਜ਼ਿਲ੍ਹੇ ਦੇ ਪਿੰਡ ਮਾਜਰਾ ਰੋਡ 'ਤੇ 2 ਮੋਟਰ ਸਾਈਕਲਾਂ ਦੀ ਆਹਮੋ-ਸਾਹਮਣੇ ਜਬਰਦਸਤ ਟੱਕਰ ਹੋ ਗਈ | ਹਾਦਸੇ ਵਿਚ ਬਾਈਕ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਵਿਅਕਤੀ ਜ਼ਖਮੀ ਹੋ ਗਏ | ਇਹ ਭਿਆਨਕ ਹਾਦਸਾ ਇਕ ਮੋਟਰਸਾਈਕਲ ਦੇ ਟਾਇਰ ਫਟਣ ...

ਪੂਰੀ ਖ਼ਬਰ »

ਵੀ. ਸੀ. ਨੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਆਸ਼ੀਰਵਾਦ

ਥਾਨੇਸਰ, 14 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂਨੀਵਰਸਿਟੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਚ 10ਵੀਂ ਦੀ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਆਸ਼ੀਰਵਾਦ ਦਿੱਤਾ | ਬੀਤੇ ਦਿਨੀਂ ਸੀ.ਬੀ.ਐਸ.ਈ. ਵਲੋਂ ਐਲਾਨੇ 10ਵੀਂ ...

ਪੂਰੀ ਖ਼ਬਰ »

ਨਾਗਰਿਕ ਹਸਪਤਾਲ 'ਚ ਅੱਗ ਲੱਗੀ, ਵੱਡਾ ਹਾਦਸਾ ਟਲਿਆ

ਸਿਰਸਾ, 14 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨਾਗਰਿਕ ਹਸਪਤਾਲ 'ਚ ਸਥਿਤ ਪਾਵਰ ਹਾਊਸ 'ਚ ਅੱਜ ਦੁਪਹਿਰ ਅੱਗ ਲੱਗ ਗਈ | ਸਮੇਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਬਚਾਅ ਹੋ ਗਿਆ | ਅੱਗ ਲੱਗਣ ਨਾਲ ਹਸਪਤਾਲ 'ਚ ਕੁਝ ਸਮੇਂ ਲਈ ਹਫੜੀ-ਦਫੜੀ ਮਚ ...

ਪੂਰੀ ਖ਼ਬਰ »

ਸ਼ਹੀਦ ਬਾਲ ਕ੍ਰਿਸ਼ਨ ਚਾਪੇਕਰ ਦੇ ਬਲਿਦਾਨ ਨੂੰ ਸਮਰਪਤ 226ਵਾਂ ਖ਼ੂਨਦਾਨ ਕੈਂਪ ਲਗਾਇਆ

ਕੁਰੂਕਸ਼ੇਤਰ, 14 ਮਈ (ਅ.ਬ.)-ਡਾਇਮੰਡ ਖ਼ੂਨਦਾਨੀ ਅਤੇ ਵਾਤਾਵਰਨ ਸੰਰੱਖਿਅਕ ਅਸ਼ੋਕ ਕੁਮਾਰ ਵਰਮਾ ਵਲੋਂ ਲੋਕ ਲਾਇਕ ਜੈ ਪ੍ਰਕਾਸ਼ ਹਸਪਤਾਲ ਵਿਚ 226ਵਾਂ ਸਵੈਇੱਛਕ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਭਾਰਤੀ ਆਜ਼ਾਦੀ ਸੰਗਰਾਮ ਦੇ ਮਹਾਂਨਾਇਕ ਅਤੇ ਸ਼ਹੀਦ ...

ਪੂਰੀ ਖ਼ਬਰ »

ਸੂਬਾਈ ਪੁਰਸਕਾਰ ਕੈਂਪ 'ਚ ਹਿੱਸਾ ਲੈਣ ਲਈ ਰਵਾਨਾ ਹੋਈ ਸਕਾਉਟਸ ਟੀਮ

ਰਾਦੌਰ, 14 ਮਈ (ਅ.ਬ.)-ਗੌਰਮਿੰਟ ਹਾਈ ਸਕੂਲ ਸ਼ਾਦੀਪੁਰ ਦੇ 16 ਸਕਾਉਟਸ ਦੀ ਇਕ ਟੀਮ ਤਾਰਾਦੇਵੀ ਹਿਲਜ਼ ਸ਼ਿਮਲਾ 'ਚ 5 ਰੋਜ਼ਾ ਸੂਬਾਈ ਪੁਰਸਕਾਰ ਕੈਂਪ 'ਚ ਹਿੱਸਾ ਲੈਣ ਲਈ ਰਵਾਨਾ ਹੋਈ | ਟੀਮ ਨਾਲ ਸਕੂਲ ਦੇ 2 ਸਕਾਉਟ ਮਾਸਟਰਜ਼ ਬਲਵਿੰਦਰ ਅਤੇ ਵਿਜੇ ਕੁਮਾਰ ਵੀ ਬੱਚਿਆਂ ਨਾਲ ...

ਪੂਰੀ ਖ਼ਬਰ »

ਦੂਨ ਪਬਲਿਕ ਸਕੂਲ ਨੇ ਮਦਰਸ ਡੇਅ ਮਨਾਇਆ

ਲਾਡਵਾ, 14 ਮਈ (ਅ.ਬ.)-ਦੂਨ ਪਬਲਿਕ ਸਕੂਲ ਵਿਚ ਮਦਰਸ ਡੇਅ ਧੂਮਧਾਮ ਮਨਾਇਆ ਗਿਆ | ਇਸ ਰੰਗਾਰੰਗ ਪ੍ਰੋਗਰਾਮ 'ਚ ਸਕੂਲ ਦੇ ਸਾਰੇ ਬੱਚਿਆਂ ਦੀ ਮਾਵਾਂ ਸਮੇਤ ਮਾਪਿਆਂ ਨੇ ਹਿੱਸਾ ਲਿਆ | ਮਾਵਾਂ ਨੇ ਇਸ ਮੌਕੇ 'ਤੇ ਸਾਰੀਆਂ ਗਤੀਵਿਧੀਆ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ | ਪ੍ਰੋਗਰਾਮ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਅਧਿਕਾਰੀਆਂ ਨੂੰ ਹਦਾਇਤਾਂ

ਅੰਬਾਲਾ, 14 ਮਈ (ਅ.ਬ.)-ਚੋਣ ਅਧਿਕਾਰੀ ਸ਼ਰਨਦੀਪ ਕੌਰ ਬਰਾੜ ਨੇ ਕਿਹਾ ਕਿ ਸਾਰੇ ਏ.ਆਰ.ਓ. 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਵਜੋਂ ਵੋਟਾਂ ਦੀ ਗਿਣਤੀ ਕੇਂਦਰ ਦੇ ਬਾਹਰ ਨਤੀਜਿਆਂ ਦੀ ਜਾਣਕਾਰੀ ਦੇਣ ਲਈ ਐਲ.ਈ.ਡੀ. ਸਕਰੀਨ ਸਥਾਪਤ ਕਰਨ, ਤਾਂ ਜੋ ਆਮ ਲੋਕਾਂ ਨੂੰ ਵੀ ਵੋਟਾਂ ...

ਪੂਰੀ ਖ਼ਬਰ »

ਡੀ.ਐਲ.ਐਸ.ਏ. ਨੇ 3 ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਕੀਤਾ ਜਾਗਰੂਕ

ਕੁਰੂਕਸ਼ੇਤਰ, 14 ਮਈ (ਅ.ਬ.)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ 3 ਪਿੰਡਾਂ 'ਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਆਮ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਕਾਨੂੰਨ ਸੇਵਾ ਵਿਭਾਗ ਤਹਿਤ ਕਾਨੂੰਨੀ ਨਿਅਮਾਂ ਪ੍ਰਤੀ ਜਾਗਰੂਕ ਕੀਤਾ ਗਿਆ | ਜ਼ਿਲ੍ਹਾ ਕਾਨੂੰਨ ਸੇਵਾ ...

ਪੂਰੀ ਖ਼ਬਰ »

ਵੋਟਾਂ ਦੇ ਗਿਣਤੀ ਕੇਂਦਰ 'ਚ ਮੋਬਾਈਲ ਫੋਨ ਅਤੇ ਵਾਇਰਲੈੱਸ ਸੈੱਟ ਲਿਜਾਣ 'ਤੇ ਰਹੇਗੀ ਪੂਰੀ ਰੋਕ-ਫੁਲੀਆ

ਥਾਨੇਸਰ, 14 ਮਈ (ਅ.ਬ.)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਨੂੰ ਲੈ ਕੇ ਵੋਟਾਂ ਦੀ ਗਿਣਤੀ ਦਾ ਕੰਮ 23 ਮਈ ਨੂੰ ਕੀਤਾ ਜਾਵੇਗਾ | ਇਸ ਲਈ ਅਗਰਸੈਨ ਪਬਲਿਕ ਸਕੂਲ ਸੈਕਟਰ-13 'ਚ ਕੁਰੂਕਸ਼ੇਤਰ ਦੀ ਥਾਨੇਸਰ, ਪਿਹੋਵਾ, ਲਾਡਵਾ, ਸ਼ਾਹਾਬਾਦ ਅਤੇ ...

ਪੂਰੀ ਖ਼ਬਰ »

ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਨੌਜਵਾਨਾਂ ਖਿਲਾਫ਼ ਕੇਸ ਦਰਜ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਲਾਜਪਤ ਨਗਰ ਵਿਚ ਇਕ ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਪੁਲਿਸ ਨੇ ਦੋ ਨੌਜਵਾਨਾਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੋਹਨ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪ੍ਰਬੰਧਕਾਂ ਨਾਲ ਠੱਗੀ ਕਰਨ ਦੇ ਦੋਸ਼ ਤਹਿਤ ਕੇਸ ਦਰਜ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ)- ਸਕੂਲੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪ੍ਰਬੰਧਕਾਂ ਨਾਲ 16 ਲੱਖ 92 ਹਜ਼ਾਰ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦਿੱਲੀ ਦੀ ਇਕ ਫਰਮ ਦੀ ਡਾਇਰੈਕਟਰ ਿਖ਼ਲਾਫ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ ...

ਪੂਰੀ ਖ਼ਬਰ »

ਹਲਕਾ ਪੂਰਬੀ 'ਚ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਤੇਜ

ਲੁਧਿਆਣਾ, 14 ਮਈ (ਕਵਿਤਾ ਖੁੱਲਰ)-ਹਲਕਾ ਪੂਰਬੀ 'ਚ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ 'ਚ ਵੱਖ-ਵੱਖ ਇਲਾਕਿਆਂ 'ਚ ਚਾਰ ਵੱਡੀਆਂ ਚੋਣ ਰੈਲੀਆਂ ਕੀਤੀਆਂ ਗਈਆਂ, ਜਿਸ 'ਚ ਇਲਾਕੇ ਦੇ ਹਜਾਰਾਂ ਲੋਕਾਂ ਨੇ ਸ. ਬਿੱਟੂ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਸੰਸਦ ਵਿਚ ਭੇਜਣ ਦਾ ਭਰੋਸਾ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ

ਲੁਧਿਆਣਾ, 14 ਮਈ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋ­ਾ ਪਿਛਲੇ ਸਾਲ ਦਸੰਬਰ ਮਹੀਨੇ ਲਈ ਗਈ ਪੀ.ਜੀ.ਡੀ.ਸੀ.ਏ.ਐਫ (ਸਮੈਸਟਰ ਪਹਿਲਾ) ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ 'ਚ ਗੁਰੂ ਨਾਨਕ ਗਰਲਜ਼ ਕਾਲਜ ਦ ਨਤੀਜਾ ਸ਼ਾਨਦਾਰ ਰਿਹਾ, ਜਿਸ 'ਚ ਕਾਲਜ ਦੀ ਵਿਦਿਆਰਥਣ ਹਰਸਿਮਰਨ ...

ਪੂਰੀ ਖ਼ਬਰ »

ਬਿ੍ਟਾਨਿਕਾ ਇੰਟਰਨੈਸ਼ਨਲ ਸਕੂਲ ਵਿਖੇ ਸੈਮੀਨਾਰ

ਫੁੱਲਾਂਵਾਲ, 14 ਮਈ (ਮਨਜੀਤ ਸਿੰਘ ਦੁੱਗਰੀ)-ਪੱਖੋਵਾਲ ਰੋਡ ਪਾਲਮ ਵਿਹਾਰ 'ਚ ਨਵੇਂ ਖੁੱਲੇ ਅੰਤਰ ਰਾਸ਼ਟਰੀ ਬਿ੍ਟਾਨਿਕਾ ਇੰਟਰਨੈਸ਼ਨਲ ਸਕੂਲ ਵਿਖੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਸਰਵਪੱਖੀ ਉੱਚ ਮਿਆਰੀ ਵਿਕਾਸ ਲਈ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ...

ਪੂਰੀ ਖ਼ਬਰ »

ਬਿੱਟੂ ਦੇ ਹੱਕ 'ਚ ਚੋਣ ਜਲਸਾ

ਡੇਹਲੋਂ, 14 ਮਈ (ਅੰਮਿ੍ਤਪਾਲ ਸਿੰਘ ਕੈਲੇ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੰੂ ਵਿਧਾਨ ਸਭਾ ਹਲਕਾ ਗਿੱਲ ਦੇ ਵੱਖ-ਵੱਖ ਦਰਜਨਾਂ ਪਿੰਡਾਂ ਅੰਦਰ ਵਿਧਾਇਕ ਕੁਲਦੀਪ ਸਿੰਘ ਕੇ.ਡੀ.ਵੈਦ ਦੀ ਅਗਵਾਈ ਹੇਠ ਹੋਏ ਭਰਵੇਂ ਚੋਣ ...

ਪੂਰੀ ਖ਼ਬਰ »

ਪੀ.ਏ.ਯੂ ਦੇ ਹੋਮ ਸਾਇੰਸ ਕਾਲਜ 'ਚ ਵਿਦਾਇਗੀ ਪਾਰਟੀ

ਲੁਧਿਆਣਾ, 14 ਮਈ (ਬੀ.ਐਸ.ਬਰਾੜ)-ਪੀ.ਏ.ਯੂ ਦੇ ਹੋਮ ਸਾਇੰਸ ਕਾਲਜ 'ਚ ਅੰਡਰਗ੍ਰੈਜੂਏਟ ਪ੍ਰੋਗਰਾਮ ਦੇ ਆਖਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਸਮਾਗਮ ਹੋਇਆ | ਵੱਖ-ਵੱਖ ਡਿਗਰੀ ਪ੍ਰੋਗਰਾਮਾਂ ਜਿਵੇਂ ਬੀ.ਐਸ. ਸੀ. ਹੋਮ ਸਾਇੰਸ, ਬੀ.ਐਸ.ਸੀ ...

ਪੂਰੀ ਖ਼ਬਰ »

ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਾਸਲ ਨੇ ਵਿਦਿਆਰਥੀਆਂ ਲਈ ਕੀਤੀ ਸਕਾਲਰਸ਼ਿਪ ਦੀ ਸ਼ੁਰੂਆਤ

ਲੁਧਿਆਣਾ, 14 ਮਈ (ਬੀ.ਐਸ.ਬਰਾੜ)-ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਾਸਲ ਜੀ.ਕੇ.ਈ.ਸੀ ਜੋ ਕਿ ਸੌ ਸਾਲ ਪੁਰਾਣੀ ਟਰੱਸਟ ਦੇ ਤੌਰ 'ਤੇ ਵੱਖਰੇ-ਵੱਖਰੇ ਸਕੂਲਾਂ ਤੇ ਕਾਲਜਾਂ ਨੂੰ ਚਲਾ ਰਹੀ ਹੈ | ਉਨ੍ਹਾਂ ਵਿਦਿਆਰਥੀ ਜੋ ਕਿ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ ਪਰ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਜਰਖੜ ਦੀ ਬਰਸੀ ਸਬੰਧੀ ਤਿੰਨ ਦਿਨਾ ਸਮਾਗਮ ਸਮਾਪਤ

ਡੇਹਲੋਂ, 14 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਮੰਜੀ ਸਾਹਿਬ ਜਰਖੜ ਵਿਖੇ ਸੱਚਖੰਡ ਵਾਸੀ ਮਾਤਾ ਸਾਹਿਬ ਕੌਰ ਜਰਖੜ (ਮੋਹੀ ਵਾਲਿਆਂ) ਦੀ 56ਵੀਂ ਬਰਸੀ ਸਬੰਧੀ ਤਿੰਨ ਦਿਨਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ...

ਪੂਰੀ ਖ਼ਬਰ »

ਸ਼ਹਿਰੀ ਡਿਸਪੈਂਸਰੀਆਂ ੳੱੁਪਰ ਡਾਕਟਰ ਜਲਦ ਤਾਇਨਾਤ ਹੋਣ ਦੀ ਸੰਭਾਵਨਾ

ਲੁਧਿਆਣਾ, 14 ਮਈ (ਜੁਗਿੰਦਰ ਸਿੰਘ ਅਰੋੜਾ)-ਸਿਹਤ ਵਿਭਾਗ ਦੀਆਂ ਸ਼ਹਿਰ ਵਿਚ 40 ਦੇ ਕਰੀਬ ਡਿਸਪੈਂਸਰੀਆਂ ਚੱਲ ਰਹੀਆਂ ਹਨ | ਸ਼ਹਿਰ ਵਿੱਚ ਚਲ ਰਹੀਆਂ ਅਨੇਕਾਂ ਡਿੰਸਪੈਂਸਰੀਆਂ ਉਪਰ ਡਾਕਟਰ ਤੇ ਹੋਰ ਸਟਾਫ਼ ਤਾਇਨਾਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਖਜਲ ਖੁਆਰੀ ਦਾ ...

ਪੂਰੀ ਖ਼ਬਰ »

ਮੋਬਾਈਲ ਦੀ ਵਧੇਰੇ ਵਰਤੋਂ ਬੋਲੇਪਨ 'ਚ ਕਰ ਰਹੀ ਹੈ ਵਾਧਾ-ਮਲਿਕ

ਲੁਧਿਆਣਾ, 14 ਮਈ (ਸਲੇਮਪੁਰੀ)-ਪ੍ਰਦੂਸ਼ਨ ਕੇਵਲ ਕੈਂਸਰ ਜਾਂ ਦਮੇ ਵਰਗੀਆਂ ਬਿਮਾਰੀਆਂ ਹੀ ਨਹੀਂ ਪੈਦਾ ਕਰ ਰਿਹਾ, ਬਲਕਿ ਇਸ ਤੋਂ ਇਲਾਵਾ ਹੋ ਵੀ ਕਈ ਸਰੀਰਕ ਬਿਮਾਰੀਆਂ ਪੈਦਾ ਕਰਕੇ ਸਰੀਰ ਨੂੰ ਖੋਖਲਾ ਬਣਾ ਰਿਹਾ ਹੈ | ਇਹ ਵਿਚਾਰ ਮੈਕਸ ਇੰਟਰਨੈਸ਼ਨਲ ਕੰਨ ਮਸ਼ੀਨ ਕੰਪਨੀ ...

ਪੂਰੀ ਖ਼ਬਰ »

ਨਿਪਾਲੀ ਨੌਕਰ 8 ਲੱਖ ਦੀ ਨਕਦੀ ਚੋਰੀ ਕਰ ਕੇੇ ਫਰਾਰ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ੇਰਪੁਰ 'ਚ ਸ਼ਰਾਬ ਦੇ ਠੇਕੇਦਾਰ ਦੇ ਦਫ਼ਤਰ 'ਚੋਂ ਨਿਪਾਲੀ ਨੌਕਰ 8 ਲੱਖ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਦਫ਼ਤਰ ਦੇ ...

ਪੂਰੀ ਖ਼ਬਰ »

ਜਾਲਸਾਜ਼ੀ ਦੇ ਮਾਮਲੇ 'ਚ ਗਿ੍ਫ਼ਤਾਰ ਨੰਬਰਦਾਰ ਨੂੰ ਅਦਾਲਤ ਨੇ ਜੇਲ੍ਹ ਭੇਜਿਆ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਜਾਲਸਾਜ਼ੀ ਤੇ ਧੋਖਾਦੇਹੀ ਦੇ ਮਾਮਲੇ 'ਚ ਬੀਤੇ ਦਿਨ ਗਿ੍ਫ਼ਤਾਰ ਕੀਤੇ ਗਏ ਨੰਬਰਦਾਰ ਪ੍ਰੇਮ ਸਿੰਘ ਨੂੰ ਅੱਜ ਮੁੜ ਤੋਂ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ...

ਪੂਰੀ ਖ਼ਬਰ »

ਬੈਂਸ ਨੂੰ ਧਮਕੀ ਦੇਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ

ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ)-ਪੀ.ਡੀ.ਏ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਨਸ਼ਾ ਤਸਕਰਾਂ ਵਲੋਂ ਧਮਕੀ ਦਿੱਤੇ ਜਾਣ ਦੇ ਮਾਮਲੇ ਦੀ ਜ਼ਿਲ੍ਹਾ ਪੁਲਿਸ ਵਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ | ਜਾਣਕਾਰੀ ਅਨੁਸਾਰ ਅੱਜ ਲੋਕ ਇਨਸਾਫ ...

ਪੂਰੀ ਖ਼ਬਰ »

ਉਪ-ਕੁਲਪਤੀ ਦੇ ਅੜੀਅਲ ਰਵੱਈਏ ਅੱਗੇ ਯੂਨੀਅਨ ਵੀ ਅੜੀ ਰਹੇਗੀ-ਵਾਲੀਆ

ਲੁਧਿਆਣਾ, 14 ਮਈ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸੀਟੀ ਦੇ ਮੁਲਾਜ਼ਮਾਂ ਵਲੋਂ ਪੀ.ਏ.ਯੂ ਅਧਿਕਾਰੀਆਂ ਤੇ ਉਪ-ਕੁਲਪਤੀ ਦੇ ਮੁਲਾਜ਼ਮਾਂ ਦੀਆਂ ਹੱੱਕੀ ਮੰਗਾਂ ਪ੍ਰਤੀ ਅੜੀਅਲ ਰਵੱਈਏ ਦੇ ਖਿਲਾਫ਼ ਦਿੱਤਾ ਜਾ ਰਿਹਾ ਧਰਨਾ ਅੱਜ ਪੰਜਵੇ ਦਿਨ 'ਚ ਦਾਖ਼ਲ ਹੋ ਗਿਆ | ...

ਪੂਰੀ ਖ਼ਬਰ »

ਬੇਹੋਸ਼ੀ ਦੀ ਹਾਲਤ ਵਿਚ ਮਿਲੇ ਵਿਅਕਤੀ ਦੀ ਪੀ. ਜੀ. ਆਈ.'ਚ ਹੋਈ ਮੌਤ

ਜੀਂਦ, 14 ਮਈ (ਅ.ਬ.)-ਪਿੰਡ ਗਤੌਲੀ ਵਿਚ ਸੰੁਦਰ ਬਰਾਂਚ ਨਹਿਰ ਦੇ ਨੇੜੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ | ਗੰਭੀਰ ਹਾਲਤ ਵਿਚ ਨੌਜਵਾਨ ਨੂੰ ਪੀ.ਜੀ.ਆਈ. ਰੈਫ਼ਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਪੁਰ (ਭਿਵਾਨੀ) ਵਾਸੀ ਪੋਪਾ (40) ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 14 ਮਈ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਫ਼ਤਾਵਾਰੀ ਗੁਰਮਤਿ ਸਮਾਗਮ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਭਾਈ ਪਰਮਜੀਤ ਸਿੰਘ ਪ੍ਰੀਤ, ਭਾਈ ਸੁਖਦੇਵ ਸਿੰਘ, ...

ਪੂਰੀ ਖ਼ਬਰ »

ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ 309ਵੇਂ ਸਰਹੰਦ ਫ਼ਤਹਿ ਦਿਵਸ ਦੀ ਖ਼ੁਸ਼ੀ 'ਚ ਗੁਰਮਤਿ ਸਮਾਗਮ

ਐੱਸ. ਏ. ਐੱਸ. ਨਗਰ, 14 ਮਈ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 309ਵੇਂ ਸਰਹੰਦ ਫ਼ਤਹਿ ਦਿਵਸ ਦੀ ਖ਼ੁਸ਼ੀ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਦਿਹਾੜੇ ਦੀ ਖ਼ੁਸ਼ੀ ਵਿਚ ਸਵੇਰੇ 9 ਵਜੇ ...

ਪੂਰੀ ਖ਼ਬਰ »

ਡੇਰਾਬੱਸੀ ਵਿਖੇ ਅੰਕਿਤ ਜੈਨ ਦੀ ਅਗਵਾਈ ਵਿਚ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ 'ਚ ਚੋਣ ਮੀਟਿੰਗ

ਕਾਂਗਰਸ ਦੇ ਸੀਨੀਅਰ ਆਗੂ ਦੀਪਇੰਦਰ ਸਿੰਘ ਢਿੱਲੋਂ, ਯੂਥ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਤੇ ਅੰਕਿਤ ਜੈਨ ਦੀ ਅਗਵਾਈ ਹੇਠ ਵਾਰਡ ਨੰ: 15 ਤੋਂ ਭਾਜਪਾ ਦੇ ਕਈ ਵਰਕਰਾਂ ਵਲੋਂ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਕਾਂਗਰਸ 'ਚ ਸ਼ਾਮਿਲ ਹੋਣ ...

ਪੂਰੀ ਖ਼ਬਰ »

ਜੀ. ਐੱਸ. ਟੀ. ਅਤੇ ਨੋਟਬੰਦੀ ਨੇ ਵਪਾਰੀ ਵਰਗ ਦਾ ਨੁਕਸਾਨ ਕੀਤਾ- ਉਦੈਵੀਰ ਸਿੰਘ ਢਿੱਲੋਂ

ਲਾਲੜੂ, 14 ਮਈ (ਰਾਜਬੀਰ ਸਿੰਘ)-ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਕੋਆਰਡੀਨੇਟਰ ਅਤੇ ਮੁੱਖ ਬੁਲਾਰੇ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੀ. ਐੱਸ. ਟੀ. ਅਤੇ ਨੋਟਬੰਦੀ ਨੂੰ ਲਾਗੂ ਕੀਤੇ ਜਾਣ ਦੇ ਮਾੜੇ ਨਤੀਜੇ ਅੱਜ ਸਾਹਮਣੇ ਆ ਰਹੇ ਹਨ, ...

ਪੂਰੀ ਖ਼ਬਰ »

ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਖਰੜ, 14 ਮਈ (ਮਾਨ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਤੇ 12ਵੀਂ ਸ਼ੇ੍ਰਣੀ ਦੇ ਨਤੀਜੇ ਦੌਰਾਨ ਆਰੀਆ ਕਾਲਜੀਏਟ ਸੀ. ਸੈ. ਸਕੂਲ ਖਰੜ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ | ਸਕੂਲ ਦਾ ਦਸਵੀਂ ਸ਼ੇ੍ਰਣੀ ਦਾ ਨਤੀਜਾ 95 ਫ਼ੀਸਦੀ, ਜਦਕਿ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਯੋਗਾ ਕੈਂਪ ਲਗਾਇਆ

ਖਰੜ, 14 ਮਈ (ਮਾਨ)-ਪਤੰਜਲੀ ਯੋਗ ਸਮਿਤੀ ਅਤੇ ਭਾਰਤ ਸਵੈਭਿਮਾਨ ਟਰੱਸਟ ਖਰੜ ਵਲੋਂ ਮੈਕਸਿਮ ਮੈਰੀ ਸਕੂਲ ਖਰੜ ਵਿਖੇ ਮਾਂ ਦਿਵਸ ਮੌਕੇ ਯੋਗਾ ਕੈਂਪ ਲਗਾਇਆ ਗਿਆ | ਇਸ ਮੌਕੇ ਯੋਗਾ ਮਾਹਿਰ ਨਿਰਮਲ ਕੁਮਾਰ, ਤੇਜਪਾਲ, ਅਨਿਲ ਸ਼ਰਮਾ ਨੇ ਯੋਗਾ ਕੈਂਪ ਵਿਚ ਪੁੱਜੇ ਸ਼ਹਿਰ ਵਾਸੀਆਂ ...

ਪੂਰੀ ਖ਼ਬਰ »

ਕਾਂਗਰਸ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਿੰਡਾਂ 'ਚ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਹੋਣ ਲੱਗਾ- ਚੰਦੂਮਾਜਰਾ

ਖਰੜ, 14 ਮਈ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹਨ ਅਤੇ ਇਸੇ ਕਾਰਨ ਕਾਂਗਰਸੀ ਉਮੀਦਵਾਰਾਂ ਦਾ ਹੁਣ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਇਹ ਵਿਚਾਰ ਲੋਕ ਸਭਾ ...

ਪੂਰੀ ਖ਼ਬਰ »

ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 14 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ 'ਮਾਂ ਦਿਵਸ' ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ...

ਪੂਰੀ ਖ਼ਬਰ »

ਹਲਕੇ 'ਚ ਲਗਾਤਾਰ ਡੂੰਘੇ ਹੁੰਦੇ ਪਾਣੀਆਂ ਦਾ ਮੁੱਦਾ ਮੇਰੇ ਜ਼ਿਹਨ ਵਿਚ- ਪ੍ਰਨੀਤ ਕੌਰ

ਜ਼ੀਰਕਪੁਰ, 14, ਮਈ (ਹੈਪੀ ਪੰਡਵਾਲਾ)-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਖੇਤਰ ਲਾਲੜੂ ਤੇ ਹੰਡੇਸਰਾ 'ਚ ਖੇਤੀਬਾੜੀ ਲਈ ਪਾਣੀ ਦੀ ਬਹੁਤ ਵੱਡੀ ਘਾਟ ਹੈ, ਜਿਸ ਨੂੰ ਪੂਰਾ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਮੌਕੇ ਵਾਤਾਵਰਨ ਨੂੰ ਚੋਣ ਮੁੱਦਾ ਬਣਾਇਆ ਜਾਵੇ- ਜਤਿੰਦਰਪਾਲ ਸਿੰਘ ਜੇ. ਪੀ.

ਐੱਸ. ਏ. ਐੱਸ. ਨਗਰ, 14 ਮਈ (ਕੇ. ਐੱਸ. ਰਾਣਾ)-ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ. ਪੀ. ਨੇ ਲੋਕ ਸਭਾ ਚੋਣਾਂ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਵਾਤਾਵਰਨ ਨੂੰ ਵੀ ਚੋਣ ਮੁੱਦਾ ਬਣਾਇਆ ...

ਪੂਰੀ ਖ਼ਬਰ »

'ਪਵਿੱਤਰਾ ਜਵੈਲਰਜ਼' ਵਲੋਂ ਪੇਂਡੂ ਖੇਤਰ ਦੇ ਲੋਕਾਂ ਲਈ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 14 ਮਈ (ਨਰਿੰਦਰ ਸਿੰਘ ਝਾਂਮਪੁਰ)-ਸਥਾਨਕ ਫ਼ੇਜ਼-3ਬੀ2 ਦੇ ਐੱਸ. ਸੀ. ਓ. 113 'ਚ ਸਫ਼ਲਤਾ ਪੂਰਵਕ ਚੱਲ ਰਹੇ 'ਪਵਿੱਤਰਾ ਜਵੈਲਰਜ਼' ਵਲੋਂ ਸ਼ਹਿਰ ਦੇ ਲੋਕਾਂ ਨੂੰ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣਿਆਂ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵਾਧਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX