ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  5 minutes ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕੇਸਰੀ ਦਿੱਲੀ ਦੇ ਮੁੱਖ ਸੰਪਾਦਕ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ...
ਵਿਰਾਸਤੀ ਮਾਰਗ 'ਤੇ ਬੁੱਤ ਤੋੜਨ ਦੇ ਮਾਮਲੇ ਦਾ 9ਵਾਂ ਦੋਸ਼ੀ ਵੀ ਮੋਹਾਲੀ ਤੋਂ ਗ੍ਰਿਫ਼ਤਾਰ
. . .  24 minutes ago
ਅੰਮ੍ਰਿਤਸਰ, 18 ਜਨਵਰੀ (ਰਾਜੇਸ਼ ਕੁਮਾਰ) - ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਸਥਾਪਤ ਕੀਤੇ ਗਿੱਧੇ ਭੰਗੜੇ ਵਾਲੇ ਸਭਿਆਚਾਰਕ ਬੁੱਤਾਂ ਨੂੰ ਤੋੜਨ ਦੇ ਮਾਮਲੇ ਦਾ 9ਵਾਂ ਦੋਸ਼ੀ...
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  36 minutes ago
ਊਧਮਪੁਰ, 18 ਜਨਵਰੀ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਇੱਕ ਰਹੱਸਮਈ ਬਿਮਾਰੀ ਕਾਰਨ ਘੱਟੋ-ਘੱਟ 10 ਬੱਚਿਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਬਿਮਾਰ ਹਨ। ਇਸ ਸੰਬੰਧੀ ਅੱਜ ਇੱਕ...
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  41 minutes ago
ਮੁੰਬਈ, 18 ਜਨਵਰੀ - ਸ਼ਿਰਡੀ ਸਾਂਈ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਮੁਗਲੀਕਰ ਨੇ ਕਿਹਾ ਕਿ ਮੀਡੀਆ 'ਚ ਕੁੱਝ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਸਾਂਈ ਮੰਦਰ 19 ਜਨਵਰੀ...
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  47 minutes ago
ਨਵੀਂ ਦਿੱਲੀ, 18 ਜਨਵਰੀ - ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  53 minutes ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) - ਦਿੱਲੀ ਵਿਖੇ ਅਕਾਲੀ ਪਰਿਵਾਰਾਂ ਦੇ ਪ੍ਰੋਗਰਾਮ ਸਫਰ-ਏ-ਅਕਾਲੀ ਲਹਿਰ ਦੌਰਾਨ ਆਪਣੇ ਸੰਬੋਧਨ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ...
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  52 minutes ago
ਜੰਡਿਆਲਾ ਗੁਰੂ/ਬੰਡਾਲਾ, 18 ਜਨਵਰੀ (ਰਣਜੀਤ ਸਿੰਘ ਜੋਸਨ, ਅੰਗਰੇਜ਼ ਸਿੰਘ ਹੁੰਦਲ) -ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਦੀ ਐੱਚ. ਡੀ.ਐਫ.ਸੀ. ਬੈਂਕ ਚੋਂ ਅਣਪਛਾਤੇ ਹਥਿਆਰਬੰਦ ਲੁਟੇਰਿਆਂ...
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਦਿੱਲੀ ਦੇ ਗੁੜੀਆ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਇੱਕ ਅਦਾਲਤ ਨੇ ਪ੍ਰਦੀਪ ਅਤੇ ਮਨੋਜ ਸ਼ਾਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਪਾਕਸੋ, ਅਗਵਾਕਾਰੀ...
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) - ਦਿੱਲੀ ਦੇ ਸਮੂਹ ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ'...
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 1 hour ago
ਸੰਗਤ ਮੰਡੀ, 18 ਜਨਵਰੀ (ਦੀਪਕ ਕੁਮਾਰ) - ਸੰਗਤ ਮੰਡੀ 'ਚ ਬੀਤੀ ਰਾਤ 21 ਸਾਲਾ ਨੌਜਵਾਨ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਵਲੋਂ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਰਾਵਤ ਨੇ ਰੱਖਿਆ ਮੰਤਰੀ ਨੂੰ...
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 1 hour ago
ਜੰਮੂ, 18 ਜਨਵਰੀ - ਜੰਮੂ ਕਸ਼ਮੀਰ ਦੇ ਕਿਨੌਰ ਜ਼ਿਲ੍ਹੇ ਦੀ ਸਬ ਡਿਵੀਜ਼ਨ ਪੂਹ 'ਚ ਢਿਗਾਂ ਡਿੱਗਣ ਕਾਰਨ ਪੰਗੀ ਨਾਲਾ ਨੈਸ਼ਨਲ ਹਾਈਵੇ-5 ਬੰਦ ਹੋ ਗਿਆ। ਪ੍ਰਸ਼ਾਸਨ ਵੱਲੋਂ ਢਿਗਾਂ ਹਟਾਉਣ...
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 1 hour ago
ਭੋਪਾਲ, 18 ਜਨਵਰੀ - ਮੱਧ ਪ੍ਰਦੇਸ਼ ਪੁਲਿਸ ਨੇ ਭਾਜਪਾ ਦੀ ਵਿਵਾਦਾਂ 'ਚ ਰਹਿਣ ਵਾਲੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਨਾਂਦੇੜ ਤੋਂ ਇੱਕ...
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 1 hour ago
ਘਨੌਰ, 18 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ) - ਪਟਿਆਲਾ ਜ਼ਿਲ੍ਹੇ ਦੇ ਪਿੰਡ ਬਘੌਰਾ 'ਚ ਅੱਜ ਸਵੇਰੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਇੱਕ ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਪਰੰਤ ਹੋਈ ਗੋਲੀਬਾਰੀ 'ਚ 2 ਹੋਰ ਵਿਅਕਤੀ...
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਸਾਲ 2012 ਦੇ ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਸ਼ੀ ਪਵਨ ਕੁਮਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਸੁਣਵਾਈ ਹੋਵੇਗੀ। ਪਵਨ ਨੇ ਆਪਣੀ ਪਟੀਸ਼ਨ...
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 2 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 minute ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 2 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 2 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 2 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 2 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 3 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 3 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 3 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 3 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 4 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 4 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 4 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 4 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  about 5 hours ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 5 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 5 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 6 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 6 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 6 hours ago
ਮਥੁਰਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 6 hours ago
ਦਿੱਲੀ ਬਾਰ ਕੌਂਸਲ ਨੇ ਨਿਰਭਿਆ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਨੂੰ ਜਾਰੀ ਕੀਤਾ ਨੋਟਿਸ
. . .  about 7 hours ago
ਲਖਨਊ ਦੇ ਘੰਟਾ ਘਰ ਨੇੜੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਵਿਰੁੱਧ ਪ੍ਰਦਰਸ਼ਨ ਜਾਰੀ
. . .  about 8 hours ago
ਜਬਰ ਜਨਾਹ ਦੇ ਦੋਸ਼ੀਆਂ ਨੇ ਪੀੜਤ ਦੀ ਮਾਂ ਨੂੰ ਕੁੱਟ-ਕੁੱਟ ਕੇ ਉਤਾਰਿਆਂ ਮੌਤ ਦੇ ਘਾਟ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551

ਜਲੰਧਰ

ਦੁਕਾਨਾਂ ਤੋੜਨ ਗਈ ਨਿਗਮ ਦੀ ਟੀਮ ਨੂੰ ਪਿਆ ਰਿੰਕੂ ਦਾ 'ਦਬਕਾ'

ਜਲੰਧਰ, 14 ਮਈ (ਸ਼ਿਵ ਸ਼ਰਮਾ)- ਵਿਧਾਇਕ ਰਿੰਕੂ ਦੇ ਪਏ ਦਬਕੇ ਤੋਂ ਬਾਅਦ ਸ਼ਹਿਨਾਈ ਪੈਲੇਸ ਰੋਡ 'ਤੇ ਦੁਕਾਨਾਂ ਤੋੜਨ ਗਈ ਟੀਮ ਨੂੰ ਵਾਪਸ ਭੱਜਣਾ ਪਿਆ | ਦੁਕਾਨਾਂ 'ਤੇ ਲੱਗੇ ਨੋਟਿਸ ਤੋਂ ਵਿਧਾਇਕ ਰਿੰਕੂ ਐਨਾ ਨਾਰਾਜ਼ ਹੋਏ ਕਿ ਉਨ੍ਹਾਂ ਨੇ ਚੁਨੌਤੀ ਦਿੱਤੀ ਕਿ ਹੁਣ ਕਮਿਸ਼ਨਰ ਨੂੰ ਉਨ੍ਹਾਂ ਉਪਰ ਪਰਚਾ ਕਰਨਾ ਚਾਹੀਦਾ ਹੈ | ਦੁਪਹਿਰ ਵੇਲੇ ਨਿਗਮ ਦੀ ਟੀਮ ਸ਼ਹਿਨਾਈ ਪੈਲੇਸ ਰੋਡ 'ਤੇ ਬਣਦੀਆਂ ਤਿੰਨ ਦੁਕਾਨਾਂ ਿਖ਼ਲਾਫ਼ ਕਾਰਵਾਈ ਕਰਨ ਲਈ ਗਈ ਸੀ | ਪਹਿਲਾਂ ਤਾਂ ਨਿਗਮ ਦੀ ਟੀਮ ਨੇ ਦੁਕਾਨਾਂ ਨੂੰ ਸੀਲ ਕਰ ਦਿੱਤਾ | ਵਿਧਾਇਕ ਰਿੰਕੂ ਨੇ ਦੱਸਿਆ ਕਿ ਇਸ ਕਾਰਵਾਈ ਦੇ ਵਿਰੋਧ 'ਚ ਉਨ੍ਹਾਂ ਨੇ ਪਹਿਲਾਂ ਸੰਯੁਕਤ ਕਮਿਸ਼ਨਰ ਨੂੰ ਫ਼ੋਨ ਕਰਕੇ ਜਾਣਕਾਰੀ ਦੇਣ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ ਤਾਂ ਉਨ੍ਹਾਂ ਨੇ ਵਧੀਕ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਫ਼ੋਨ ਕਰਕੇ ਸਾਰੀ ਜਾਣਕਾਰੀ ਦਿੱਤੀ | ਨਿਗਮ ਦਾ ਕਹਿਣਾ ਸੀ ਕਿ ਇਹ ਨਾਜਾਇਜ਼ ਬਣੀਆਂ ਦੁਕਾਨਾਂ ਹਨ | ਨਿਗਮ ਦੀ ਟੀਮ ਜਦੋਂ ਕਾਰਵਾਈ ਕਰਨ ਲੱਗੀ ਤਾਂ ਉਸ ਨੂੰ ਸੂਚਨਾ ਮਿਲੀ ਕਿ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਆ ਰਹੇ ਹਨ ਤਾਂ ਟੀਮ ਵਲੋਂ ਦੁਕਾਨਾਂ 'ਤੇ ਨੋਟਿਸ ਲਗਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਨਿਗਮ ਦੀ ਟੀਮ ਭੱਜ ਗਈ | ਰਿੰਕੂ ਨੇ ਲੱਗੇ ਨੋਟਿਸ ਨੂੰ ਪਾੜ ਦਿੱਤਾ ਤੇ ਬਾਅਦ 'ਚ ਕਿਹਾ ਕਿ ਢੀਂਗਰਾ ਪਰਿਵਾਰ ਆਪਣੀਆਂ ਪੁਰਾਣੀਆਂ ਦੁਕਾਨਾਂ ਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾ ਰਹੇ ਸਨ | ਬਿਲਡਿੰਗ ਵਿਭਾਗ ਕੋਲ ਲੰਬੇ ਸਮੇਂ ਤੋਂ ਉਹ ਦੁਕਾਨਾਂ ਨੂੰ ਬਣਵਾਉਣ ਦੀ ਮਨਜੂਰੀ ਦੇਣ ਦੀ ਮੰਗ ਕਰ ਰਹੇ ਸਨ ਪਰ ਨਿਗਮ ਨੇ ਇਸ ਦੀ ਮਨਜੂਰੀ ਨਹੀਂ ਦਿੱਤੀ | ਜਦੋਂ ਪਰਿਵਾਰ ਨੇ ਦੁਕਾਨਾਂ ਬਣਾਈਆਂ ਤਾਂ ਉਸ ਨੂੰ ਤੋੜਨ ਲਈ ਆ ਗਏ | ਰਿੰਕੂ ਦਾ ਕਹਿਣਾ ਸੀ ਕਿ ਨਿਗਮ ਨੂੰ ਚਾਹੀਦਾ ਹੈ ਕਿ ਸਰਕਾਰ ਵਲੋਂ ਆਈ ਨੀਤੀ ਤਹਿਤ ਦੁਕਾਨਾਂ ਨੂੰ ਫ਼ੀਸ ਲੈ ਕੇ ਪਾਸ ਕਰਨਾ ਚਾਹੀਦਾ ਹੈ | ਰਿੰਕੂ ਨੇ ਕਿਹਾ ਕਿ ਇਕ ਵਿਅਕਤੀ ਨਾਲ ਮਿਲੀਭੁਗਤ ਕਰਕੇ ਪਰਿਵਾਰ ਨੂੰ ਪੇ੍ਰਸ਼ਾਨ ਕੀਤਾ ਗਿਆ | ਰਿੰਕੂ ਨੇ ਜਦੋਂ ਮੌਕੇ 'ਤੇ ਕਾਰਵਾਈ ਬੰਦ ਕਰਵਾਈ ਤਾਂ ਲੋਕਾਂ ਨੇ ਉਨ੍ਹਾਂ ਦੇ ਹੱਕ 'ਚ ਜੰਮ ਕੇ ਨਾਅਰੇਬਾਜ਼ੀ ਕੀਤੀ | ਰਿੰਕੂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਰਾਜ ਹੈ ਤੇ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ | ਦੱਸਿਆ ਜਾਂਦਾ ਹੈ ਕਿ ਵਿਧਾਇਕ ਨੇ ਐਮ.ਟੀ.ਪੀ. ਨੂੰ ਫ਼ੋਨ ਕਰਕੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ |
ਮੇਅਰ ਨੇ ਕਿਹਾ ਮੈਨੂੰ ਕਾਰਵਾਈ ਦੀ ਸੂਚਨਾ ਨਹੀਂ
ਮੇਅਰ ਜਗਦੀਸ਼ ਰਾਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਗਮ ਦੀ ਟੀਮ ਜੇਕਰ ਦੁਕਾਨਾਂ ਤੋੜਨ ਲਈ ਡਿਚ ਲੈ ਕੇ ਗਈ ਸੀ ਤਾਂ ਇਹ ਗ਼ਲਤ ਹੈ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਕਿਸੇ ਤਰਾਂ ਦੀ ਕਾਰਵਾਈ ਦੀ ਮਨਜੂਰੀ ਨਹੀਂ ਦਿੱਤੀ ਹੈ | ਉਨ੍ਹਾਂ ਨੂੰ ਇਸ ਬਾਰੇ ਸੂਚਨਾ ਵੀ ਨਹੀਂ ਹੈ ਕਿ ਨਿਗਮ ਦੀ ਟੀਮ ਇਸ ਇਲਾਕੇ 'ਚ ਕਾਰਵਾਈ ਕਰਨ ਜਾ ਰਹੀ ਹੈ | ਇਸ ਮੌਕੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਰੋਕਿਆ ਗਿਆ ਹੈ |
ਰਿੰਕੂ ਪਹਿਲਾਂ ਵੀ ਦੋ ਵਾਰ ਰੋਕ ਚੁੱਕੇ ਨੇ ਕਾਰਵਾਈ
ਇਸ ਤੋਂ ਪਹਿਲਾਂ ਰਿੰਕੂ ਆਪਣੇ ਇਲਾਕੇ 'ਚ ਕਾਰਵਾਈ ਕਰਨ ਤੋਂ ਦੋ ਵਾਰ ਨਿਗਮ ਦੀ ਟੀਮ ਨੂੰ ਰੋਕ ਚੁੱਕੇ ਹਨ | ਪਿਛਲੇ ਸਾਲ ਜੂਨ ਦੇ ਮਹੀਨੇ 'ਚ ਜਦੋਂ ਉਨ੍ਹਾਂ ਦੇ ਇਲਾਕੇ ਵਿਚ ਕਾਲੋਨੀਆਂ ਤੋੜਨ ਦੀ ਕਾਰਵਾਈ ਕਰਨ ਲਈ ਨਿਗਮ ਦੀ ਟੀਮ ਗਈ ਸੀ ਤਾਂ ਉਸ ਵੇਲੇ ਰਿੰਕੂ ਨੇ ਡਿਚ ਮਸ਼ੀਨ ਦੇ ਉੱਪਰ ਚੜ੍ਹ ਕੇ ਨਿਗਮ ਦੀ ਇਸ ਕਾਰਵਾਈ ਨੂੰ ਰੋਕਿਆ ਸੀ | ਇਸੇ ਸਾਲ ਸੰਯੁਕਤ ਕਮਿਸ਼ਨਰ ਆਸ਼ਿਕਾ ਜੈਨ ਵੀ ਬਸਤੀਆਂ ਦੇ ਇਲਾਕੇ ਵਿਚ ਦੁਕਾਨਾਂ ਤੋੜਨ ਲਈ ਆਪ ਹਦਾਇਤ ਦੇਣ ਲਈ ਗਏ ਸਨ ਤਾਂ ਉਨਾਂ ਨੂੰ ਰਿੰਕੂ ਦੀ ਨਾਰਾਜ਼ਗੀ ਕਰਕੇ ਵਾਪਸ ਪਰਤਣਾ ਪਿਆ ਸੀ | ਰਿੰਕੂ ਦਾ ਕਹਿਣਾ ਸੀ ਕਿ ਸ਼ਹਿਰ ਦੇ ਬਾਕੀ ਹਿੱਸਿਆਂ 'ਚ ਨਾਜਾਇਜ਼ ਉਸਾਰੀਆਂ ਬਣ ਰਹੀਆਂ ਹਨ ਜਦਕਿ ਉਨ੍ਹਾਂ ਦੇ ਇਲਾਕੇ ਵਿਚ ਜੇਕਰ ਕੋਈ ਫ਼ੀਸ ਲੈ ਕੇ ਨਕਸ਼ੇ ਪਾਸ ਕਰਨ ਦੀ ਪਹੁੰਚ ਕਰਦਾ ਹੈ ਤਾਂ ਉਨ੍ਹਾਂ ਨੂੰ ਪੇ੍ਰਸ਼ਾਨ ਕੀਤਾ ਜਾਂਦਾ ਹੈ |
ਇਮਾਨ ਨਾਸਿਰ 'ਚ ਉਸਾਰੀ ਿਖ਼ਲਾਫ਼ ਕਾਰਵਾਈ ਕਰਨ ਦੀ ਹਦਾਇਤ
ਬਿਲਡਿੰਗ ਵਿਭਾਗ ਨੇ ਇਮਾਮ ਨਾਸਿਰ 'ਚ ਬਣ ਰਹੀ ਇਕ ਉਸਾਰੀ ਦੇ ਮਾਮਲੇ 'ਚ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਦੱਸਿਆ ਜਾਂਦਾ ਹੈ ਕਿ ਇਹ ਉਸਾਰੀ ਇਮਾਮ ਨਾਸਿਰ ਚ ਹੋ ਰਹੀ ਹੈ | ਐਮ. ਟੀ. ਪੀ. ਲਖਬੀਰ ਸਿੰਘ ਨੇ ਆਪ ਇਸ ਇਮਾਰਤ ਦੀ ਉਸਾਰੀ ਬਾਰੇ ਗੰਭੀਰ ਨੋਟਿਸ ਲੈਂਦੇ ਹੋਏ ਇੰਸਪੈਕਟਰ ਦਿਨੇਸ਼ ਜੋਸ਼ੀ ਤੋਂ ਜਵਾਬ ਤਲਬੀ ਕੀਤੀ ਹੈ | ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਸ ਉਸਾਰੀ ਨੂੰ ਪਹਿਲਾਂ ਨਿਯੁਕਤ ਨਿਰਮਲਜੀਤ ਵਰਮਾ ਨੇ ਨੋਟਿਸ ਜਾਰੀ ਕੀਤੇ ਹੋਏ ਹਨ | ਜਦੋਂ ਨਿਰਮਲਜੀਤ ਵਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਮੋਬਾਈਲ ਫ਼ੋਨ ਬੰਦ ਕਰ ਲਿਆ ਸੀ | ਕਈ ਲੋਕਾਂ ਦਾ ਕਹਿਣਾ ਸੀ ਕਿ ਰਿੰਕੂ ਦੇ ਇਲਾਕੇ 'ਚ ਤਾਂ ਦੁਕਾਨਾਂ ਨੂੰ ਢਾਹੁਣ ਲਈ ਨਿਗਮ ਨੇ ਡਿੱਚ ਮਸ਼ੀਨ ਭੇਜ ਦਿੱਤੀ ਸੀ ਤਾਂ ਇਮਾਮ ਨਾਸਿਰ ਦੇ ਕੋਲ ਬਣ ਰਹੀ ਇਮਾਰਤ ਦੇ ਚਲਾਨ ਕੱਟਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਚੱਲਦਾ ਕਿਉਂ ਰਹਿਣ ਦਿੱਤਾ ਗਿਆ | ਲੈਂਟਰ ਪਾਉਣ ਦਾ ਕੰਮ ਵੀ ਸਨਿੱਚਰਵਾਰ ਜਾਂ ਐਤਵਾਰ ਨੂੰ ਹੀ ਕੀਤਾ ਜਾਂਦਾ ਰਿਹਾ ਹੈ ਤਾਂ ਜੋ ਬਿਲਡਿੰਗ ਵਿਭਾਗ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ | ਇਮਾਮ ਨਾਸਿਰ 'ਚ ਬਣ ਰਹੀ ਉਸਾਰੀ ਿਖ਼ਲਾਫ਼ ਨਿਗਮ ਦਾ ਦਾਅਵਾ ਹੈ ਕਿ ਉਸ ਨੇ ਚਲਾਨ ਭੇਜਿਆ ਹੈ ਪਰ ਦੂਜੇ ਪਾਸੇ ਚਰਨਜੀਤ ਪੁਰਾ 'ਚ ਪੁਰਾਣੀ ਬਿਲਡਿੰਗ 'ਚ ਸਾਈਡ 'ਤੇ ਪਿੱਲਰ ਤਿਆਰ ਕਰ ਲਏ ਗਏ ਹਨ | ਹੁਣ ਉਨਾਂ ਨੂੰ ਸ਼ਟਰ ਲਗਾਉਣ ਲਈ ਪੁਰਾਣੀ ਦੀਵਾਰ ਕੱਢ ਦਿੱਤੀ ਗਈ ਹੈ |

ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਿਖ਼ਲਾਫ਼ ਕਾਰਵਾਈ ਦੀ ਕੀਤੀ ਮੰਗ

ਜਲੰਧਰ, 14 ਮਈ (ਐੱਮ.ਐੱਸ. ਲੋਹੀਆ)-ਸਥਾਨਕ ਪੁਲਿਸ ਲਾਈਨ ਦੇ ਖੇਤਰ 'ਚ ਚੱਲ ਰਹੀ 'ਦੀ ਸਟੱਡੀ ਐਕਸਪ੍ਰੈਸ' ਨਾਂਅ ਦੀ ਟ੍ਰੈਵਲ ਏਜੰਸੀ ਦੇ ਮਾਲਕ ਕਪਿਲ ਸ਼ਰਮਾ, ਉਸ ਦੀ ਪਤਨੀ ਅਨੀਤਾ ਸ਼ਰਮਾ ਅਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਗਈ ਲੱਖਾਂ ...

ਪੂਰੀ ਖ਼ਬਰ »

ਮੁਸਲਿਮ ਕਾਲੋਨੀ 'ਚ 2 ਧਿਰਾਂ ਭਿੜੀਆਂ ਚਲਾਈਆਂ ਗੋਲੀਆਂ, ਇਕ ਜ਼ਖ਼ਮੀ, ਦੁਕਾਨ 'ਚ ਪਏ ਸਾਮਾਨ ਦੀ ਕੀਤੀ ਭੰਨਤੋੜ

ਚੁਗਿੱਟੀ/ਜੰਡੂਸਿੰਘਾ, 14 ਮਈ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਖ਼ੇਤਰ ਮੁਸਲਿਮ ਕਾਲੋਨੀ ਵਿਖੇ ਮੰਗਲਵਾਰ ਦੀ ਦੇਰ ਰਾਤ 2 ਧਿਰਾਂ ਆਪਸ 'ਚ ਖਹਿਬੜ ਪਈਆਂ | ਗੱਲ ਇਥੋਂ ਤੱਕ ਵਧ ਗਈ ਕਿ ਗੁੱਸੇ 'ਚ ਆਏ ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ...

ਪੂਰੀ ਖ਼ਬਰ »

ਕੰਪਨੀ ਦੇ ਦਫ਼ਤਰ 'ਚ ਲੱਗੀ ਅੱਗ ਨਾਲ ਭਾਰੀ ਨੁਕਸਾਨ

ਜਲੰਧਰ, 14 ਮਈ (ਐੱਮ.ਐੱਸ. ਲੋਹੀਆ) - ਰਣਜੀਤ ਨਗਰ 'ਚ ਚੱਲ ਰਹੇ ਐਮਵੇ ਕੰਪਨੀ ਦੇ ਦਫ਼ਤਰ 'ਚ ਅਚਾਨਕ ਅੱਗ ਲੱਗ ਜਾਣ ਨਾਲ ਭਾਰੀ ਨੁਕਸਾਨ ਹੋ ਗਿਆ | ਅੱਗ ਲੱਗਣ ਦਾ ਪਤਾ ਲੱਗਦੇ ਹੀ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਭਾਰੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ...

ਪੂਰੀ ਖ਼ਬਰ »

ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ 'ਚ ਚੌਧਰੀ ਦੇ ਹੱਕ 'ਚ ਨੰਗਲ ਅੰਬੀਆਂ ਵਿਖੇ ਵਿਸ਼ਾਲ ਰੈਲੀ

ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)- ਪਿੰਡ ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਵਿਸ਼ਾਲ ਚੋਣ ਰੈਲੀ ਕੀਤੀ ਗਈ, ਜਿਸ 'ਚ ਕਰੀਬ 10 ਪਿੰਡਾਂ ਦੇ ...

ਪੂਰੀ ਖ਼ਬਰ »

ਮਹਾਂਵੀਰ ਰੋਡ 'ਤੇ ਜਗ ਪਈਆਂ ਲਾਈਟਾਂ

ਜਲੰਧਰ, 14 ਮਈ (ਸ਼ਿਵ)— ਲੰਬੇ ਸਮੇਂ ਬਾਅਦ ਨਿਗਮ ਦੇ ਸਟਾਫ਼ ਨੇ ਆਪ ਹੀ ਮਹਾਂਵੀਰ ਮਾਰਗ 'ਤੇ ਲੱਗੀਆਂ ਐਲ. ਈ. ਡੀ. ਲਾਈਟਾਂ ਜਗਾ ਦਿੱਤੀਆਂ ਹਨ ਕਿਉਂਕਿ ਇਸ ਰੋਡ 'ਤੇ ਲਾਈਟਾਂ ਬੰਦ ਹੋਣ ਤੋਂ ਇਲਾਕਾ ਵਾਸੀ ਨਾਰਾਜ਼ ਸਨ ਤੇ ਉਹ ਨਿਗਮ ਕੋਲ ਮੰਗ ਕਰ ਰਹੇ ਸਨ ਕਿ ਇਸ ਰੋਡ ਦੀਆਂ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵਲੋਂ ਚੌਧਰੀ ਦੇ ਹੱਕ 'ਚ ਲੋਹੀਆਂ ਦੇ ਬਾਜ਼ਾਰਾਂ 'ਚ ਰੋਡ ਸ਼ੋਅ

ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਹਲਕਾ ਜਲੰਧਰ ਤੋਂ ਲੋਕ ਸਭਾ ਲਈ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗਾਂ ਅਤੇ ਡੋਰ ਟੂ ਡੋਰ ਦੀ ਜ਼ੋਰਦਾਰ ਮੁਹਿੰਮ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ 'ਚ ਵੋਟਰਾਂ ਨਾਲ ਸੰਪਰਕ ...

ਪੂਰੀ ਖ਼ਬਰ »

ਜਲੰਧਰ ਤੋਂ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਹੋਇਆ ਮਿਲਾਨ

ਜਲੰਧਰ, 14 ਮਈ (ਚੰਦੀਪ ਭੱਲਾ)-ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਉਤਰੇ ਉਮੀਦਵਾਰਾਂ ਵਲੋਂ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ 'ਤੇ ਨਿਗ੍ਹਾ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਦੇ ਖਰਚਾ ਨਿਗਰਾਨਾਂ ਵਲੋਂ ਅੱਜ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਉਮੀਦਵਾਰਾਂ ...

ਪੂਰੀ ਖ਼ਬਰ »

ਨੰਗਲ ਸ਼ਾਮਾਂ 'ਚ ਅਟਵਾਲ ਦੇ ਹੱਕ 'ਚ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਾਬਕਾ ਕੌਾਸਲਰ ਬਲਬੀਰ ਸਿੰਘ ਬਿੱਟੂ ਦੀ ...

ਪੂਰੀ ਖ਼ਬਰ »

ਮੋਦੀ ਸਰਕਾਰ ਸਮੇਂ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ- ਰਾਣਾ ਗੁਰਜੀਤ ਸਿੰਘ

ਮਹਿਤਪੁਰ, 14 ਮਈ (ਰੰਧਾਵਾ)-ਮੋਦੀ ਸਰਕਾਰ ਸਮੇਂ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਬੂਰ ਨਹੀਂ ਪਿਆ ਸਗੋਂ ਨਿਰਾਸ਼ਤਾ ਹੱਥ ਲੱਗੀ ਹੈ | ਆਪਣੇ 5 ਸਾਲਾਂ ਦੇ ਰਾਜ ਦੌਰਾਨ ਆਪਣੇ ਵਾਅਦੇ ਅਨੁਸਾਰ ਨਾ ਤਾਂ ਮੋਦੀ ਸਰਕਾਰ ਲੋਕਾਂ ਦੇ ਖਾਤਿਆਂ 'ਚ 15-15 ਲੱਖ ਜਮ੍ਹਾਂ ਕਰਵਾ ਸਕੀ ਹੈ ਤੇ ...

ਪੂਰੀ ਖ਼ਬਰ »

ਵੋਟਾਂ ਵਾਲੇ ਦਿਨ ਹਰ ਹਲਕੇ 'ਚ ਇਕ ਏ.ਡੀ.ਸੀ.ਪੀ, ਤਿੰਨ ਏ.ਸੀ.ਪੀਜ਼ ਕਾਨੰੂਨ ਤੇ ਵਿਵਸਥਾ ਨੂੰ ਕਾਇਮ ਰੱਖਣਗੇ-ਸੀ.ਪੀ.

ਜਲੰਧਰ, 14 ਮਈ (ਐੱਮ.ਐੱਸ. ਲੋਹੀਆ) - ਲੋਕ ਸਭਾ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਹੈ | ਇਸ ਸਬੰਧੀ ਕੀਤੀ ਗਈ ਮੀਟਿੰਗ ਦੀ ...

ਪੂਰੀ ਖ਼ਬਰ »

ਮੋਦੀ ਸਰਕਾਰ ਦਾ ਇਕ ਵੀ ਵਾਅਦਾ ਵਫ਼ਾ ਨਾ ਹੋਇਆ-ਚੌਧਰੀ ਸੰਤੋਖ ਸਿੰਘ

ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ 'ਚ ਕਾਂਗਰਸ ਦੇ ਚੋਣ ਦਫ਼ਤਰ ਵਿਖੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਵਿਸ਼ਾਲ ਚੋਣ ਮੀਟਿੰਗ ਹੋਈ, ਜਿਸ 'ਚ ਕਾਂਗਰਸੀ ਆਗੂ, ਵਰਕਰ ਤੇ ਇਲਾਕੇ ਦੇ ਲੋਕ ਵੱਡੀ ...

ਪੂਰੀ ਖ਼ਬਰ »

5780 ਕਰਮਚਾਰੀ ਆਪਣੇ ਡਿਊਟੀ ਨੇੜਲੇ ਪੋਲਿੰਗ ਬੂਥਾਂ 'ਤੇ ਪਾ ਸਕਣਗੇ ਵੋਟ-ਡੀ.ਸੀ.

ਜਲੰਧਰ, 14 ਮਈ (ਚੰਦੀਪ ਭੱਲਾ)-ਜਲੰਧਰ ਲੋਕ ਸਭਾ ਹਲਕੇ ਨਾਲ ਸਬੰਧਿਤ 5780 ਕਰਮਚਾਰੀ ਆਪਣੀ ਡਿਊਟੀ ਵਾਲੇ ਪੋਲਿੰਗ ਬੂਥ 'ਤੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਚੋਣ ਡਿਊਟੀ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ | ਇਸ ...

ਪੂਰੀ ਖ਼ਬਰ »

r ਬਾਲੋਕੀ ਵਿਖੇ ਸ਼ੇਰੋਵਾਲੀਆ ਦੀ ਅਗਵਾਈ 'ਚ ਚੌਧਰੀ ਦੇ ਹੱਕ 'ਚ ਵਿਸ਼ਾਲ ਰੈਲੀ ਮੋਦੀ ਸਰਕਾਰ ਸਮੇਂ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ- ਰਾਣਾ ਗੁਰਜੀਤ ਸਿੰਘ

ਮਹਿਤਪੁਰ, 14 ਮਈ (ਰੰਧਾਵਾ)-ਮੋਦੀ ਸਰਕਾਰ ਸਮੇਂ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਬੂਰ ਨਹੀਂ ਪਿਆ ਸਗੋਂ ਨਿਰਾਸ਼ਤਾ ਹੱਥ ਲੱਗੀ ਹੈ | ਆਪਣੇ 5 ਸਾਲਾਂ ਦੇ ਰਾਜ ਦੌਰਾਨ ਆਪਣੇ ਵਾਅਦੇ ਅਨੁਸਾਰ ਨਾ ਤਾਂ ਮੋਦੀ ਸਰਕਾਰ ਲੋਕਾਂ ਦੇ ਖਾਤਿਆਂ 'ਚ 15-15 ਲੱਖ ਜਮ੍ਹਾਂ ਕਰਵਾ ਸਕੀ ਹੈ ਤੇ ...

ਪੂਰੀ ਖ਼ਬਰ »

2000 ਕਰਮਚਾਰੀਆਂ ਦੇ ਪੋਸਟਲ ਬੈਲਟਾਂ ਦੀ ਗਿਣਤੀ ਲਈ ਹੋਣਗੇ ਵਿਸ਼ੇਸ਼ ਪ੍ਰਬੰਧ

ਜਲੰਧਰ, 14 ਮਈ (ਚੰਦੀਪ ਭੱਲਾ)-ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਡਿਊਟੀ ਨਿਭਾ ਰਹੇ ਜਲੰਧਰ ਨਾਲ ਸਬੰਧਿਤ ਲਗਭਗ 2000 ਕਰਮਚਾਰੀਆਂ ਦੇ ਪੋਸਟਲ ਬੈਲਟਾਂ ਦੀ ਗਿਣਤੀ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਐਲ.ਪੀ.ਯੂ. ਦੇ ਵਿਦਿਆਰਥੀਆਂ ਨੇ 'ਦਾਦਾ ਸਾਹਿਬ ਫਾਲਕੇ' ਫਿਲਮ ਫੈਸਟੀਵਲ ਐਵਾਰਡ ਜਿੱਤਿਆ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੇ ਪ੍ਰਸਿੱਧੀ ਪ੍ਰਾਪਤ ਸਾਲਾਨਾ 9ਵੇਂ ਦਾਦਾ ਸਾਹਿਬ ਫਾਲਕੇ ਫ਼ਿਲਮ ਫ਼ੈਸਟੀਵਲ 2019 'ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਨੋਰੰਜਨ ਤੇ ਪੇ੍ਰਰਨਾ ਭਰਪੂਰ ਸਿਨੇਮਾ ਦੇ ਪ੍ਰਤੀ ਪੇਸ਼ ਕੀਤੀ ਗਈ ਲਘੂ ਫਿਲਮ ...

ਪੂਰੀ ਖ਼ਬਰ »

ਮੱਕੜ ਦੇ ਗ੍ਰਹਿ ਵਿਖੇ ਅਟਵਾਲ ਦੇ ਹੱਕ 'ਚ ਹੋਇਆ ਭਰਵਾਂ ਇੱਕਠ

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਜਲੰਧਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ...

ਪੂਰੀ ਖ਼ਬਰ »

ਫਲੈਟ ਨਾ ਮਿਲਣ 'ਤੇ 15 ਹੋਰ ਅਲਾਟੀ ਅਦਾਲਤ 'ਚ ਜਾਣ ਲਈ ਤਿਆਰ

ਜਲੰਧਰ, 14 ਮਈ (ਸ਼ਿਵ)- ਬੀਬੀ ਭਾਨੀ ਕੰਪਲੈਕਸ ਅਤੇ ਇੰਦਰਾਪੁਰਮ 'ਚ ਅਲਾਟੀਆਂ ਨੂੰ ਸਹੂਲਤਾਂ ਉਪਲਬਧ ਨਾ ਕਰਵਾ ਕੇ ਫਲੈਟ ਦੇਣ 'ਚ ਅਸਫਲ ਰਹਿਣ 'ਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਫ਼ਸਰਾਂ ਦੀ ਪ੍ਰੇਸ਼ਾਨੀ ਇਕ ਵਾਰ ਫਿਰ ਵਧਣ ਜਾ ਰਹੀ ਹੈ ਕਿਉਂਕਿ ਬੀਬੀ ਭਾਨੀ ਕੰਪਲੈਕਸ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਲਾਂਬੜਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਲਾਂਬੜਾ, 14 ਮਈ (ਕੁਲਜੀਤ ਸਿੰਘ ਸੰਧੂ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਦੇਣ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ 2 ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 14 ਮਈ (ਨਰਿੰਦਰ ਲਾਗੂ)-ਮੰਗਲਵਾਰ ਨੂੰ ਸਥਾਨਕ ਸੂਰੀਆ ਇਨਕਲੇਵ ਲਾਗੇ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ 2 ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਡਾਕਟਰ ਕੋਲ ਲਿਜਾਇਆ ਗਿਆ | ਜ਼ਖ਼ਮੀਆਂ ਦੀ ਪਛਾਣ ਰਵੀ ਤੇ ਵਿਪਨ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਲਾਇਨਜ ਕਲੱਬ ਜ਼ਿਲ੍ਹਾ 321-ਡੀ ਦੇ ਸਾਰੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਮਾਣ ਮਹਿਸੂਸ ਕੀਤਾ ਕਿ ਸਾਲ 2019-20 ਦੇ ਨਵੇਂ ਗਵਰਨਰ ਲਾਇਨ ਗੁਰਮੀਤ ਸਿੰਘ ਮਕੱੜ ਸਾਰਿਆਂ ਨੂੰ ਮਿਲੇ | ਉਨ੍ਹਾਂ ਦੇ ਨਾਲ ਨਵੇਂ ਚੁਣੇ ਗਏ ਅਹੁਦੇਦਾਰ ਡੀ. ...

ਪੂਰੀ ਖ਼ਬਰ »

ਦੀ ਹੋਲਸੇਲ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਮੀਟਿੰਗ

ਜਲੰਧਰ, 14 ਮਈ (ਸ਼ਿਵ)- ਦੀ ਹੋਲਸੇਲ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੇਅਰਮੈਨ ਤਰਸੇਮ ਕੁਮਾਰ ਜੈਨ, ਪ੍ਰਧਾਨ ਰਾਜੇਸ਼ ਕਪੂਰ ਦੀ ਪ੍ਰਧਾਨਗੀ 'ਚ ਕੀਤੀ ਗਈ ਮੀਟਿੰਗ ਵਿਚ ਵਪਾਰੀਆਂ ਨੇ ਰਾਜ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਿੱਲਾਂ ਦੇ ਉੱਪਰ ਐੱਚ. ਐੱਸ. ਐਨ. ਕੋਡ ਲਿਖਣ ...

ਪੂਰੀ ਖ਼ਬਰ »

ਦੀ ਹੋਲਸੇਲ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਮੀਟਿੰਗ 8 ਬਿੱਲਾਂ 'ਤੇ ਐਚ.ਐਸ.ਐਨ. ਕੋਡ ਲਿਖਣਾ ਬੰਦ ਹੋਵੇ

ਜਲੰਧਰ, 14 ਮਈ (ਸ਼ਿਵ)- ਦੀ ਹੋਲਸੇਲ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੇਅਰਮੈਨ ਤਰਸੇਮ ਕੁਮਾਰ ਜੈਨ, ਪ੍ਰਧਾਨ ਰਾਜੇਸ਼ ਕਪੂਰ ਦੀ ਪ੍ਰਧਾਨਗੀ 'ਚ ਕੀਤੀ ਗਈ ਮੀਟਿੰਗ ਵਿਚ ਵਪਾਰੀਆਂ ਨੇ ਰਾਜ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਿੱਲਾਂ ਦੇ ਉੱਪਰ ਐੱਚ. ਐੱਸ. ਐਨ. ਕੋਡ ਲਿਖਣ ...

ਪੂਰੀ ਖ਼ਬਰ »

ਸੰਸਾਰਪੁਰ ਦੇ ਲੋਕਾਂ ਨੇ ਲਾਈਆਂ ਫਲੈਕਸਾਂ 'ਜੇਕਰ ਵਿਕਾਸ ਨਹੀਂ ਕਰਵਾ ਸਕਦੇ ਤਾਂ ਵੋਟਾਂ ਮੰਗਣ ਨਾ ਆਉਣਾ'

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਸੰਸਾਰਪੁਰ ਵਿਖੇ ਅੱਜ ਥਾਂ-ਥਾਂ 'ਤੇ ਪਿੰਡ ਦੇ ਕੁਝ ਲੋਕਾਂ ਵਲੋਂ ਫਲੈਕਸਾਂ ਲਗਾ ਕੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ 'ਚ ...

ਪੂਰੀ ਖ਼ਬਰ »

ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੀ ਜ਼ਿਲ੍ਹਾ ਪੱਧਰੀ ਚੋਣ

ਜਲੰਧਰ, 14 ਮਈ (ਅ.ਬ.)-ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਵਲੋਂ ਫ਼ਰੰਟ ਦੇ ਕੌਮੀ ਚੇਅਰਮੈਨ ਤੇਜਿੰਦਰ ਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ ਹੇਠ ਸੂਬਾ ਪੰਜਾਬ ਦੀ ਇਕਾਈ ਦਾ ਗਠਨ ਜ਼ਿਲ੍ਹਾ ਜਲੰਧਰ ਤੋਂ ਸ਼ੁਰੂ ਕੀਤਾ | ਜਦੋਂ ਕਿ ...

ਪੂਰੀ ਖ਼ਬਰ »

8 ਨਸ਼ਾ ਤਸਕਰੀ 'ਤੇ ਰੋਕ ਲਾਉਣ ਦੀ ਵੀ ਕੀਤੀ ਮੰਗ ਸੰਸਾਰਪੁਰ ਦੇ ਲੋਕਾਂ ਨੇ ਲਾਈਆਂ ਫਲੈਕਸਾਂ 'ਜੇਕਰ ਵਿਕਾਸ ਨਹੀਂ ਕਰਵਾ ਸਕਦੇ ਤਾਂ ਵੋਟਾਂ ਮੰਗਣ ਨਾ ਆਉਣਾ'

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਸੰਸਾਰਪੁਰ ਵਿਖੇ ਅੱਜ ਥਾਂ-ਥਾਂ 'ਤੇ ਪਿੰਡ ਦੇ ਕੁਝ ਲੋਕਾਂ ਵਲੋਂ ਫਲੈਕਸਾਂ ਲਗਾ ਕੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ 'ਚ ...

ਪੂਰੀ ਖ਼ਬਰ »

ਨਾਬਾਲਗਾ ਨੇ ਮਾਂ ਤੇ ਸੌਤੇਲੇ ਪਿਤਾ 'ਤੇ ਜਬਰਨ ਧੰਦਾ ਕਰਵਾਉਣ ਦੇ ਲਗਾਏ ਦੋਸ਼

ਮਕਸੂਦਾਂ, 14 ਮਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਸ਼ਿਵ ਨਗਰ ਦੀ ਇਕ 17 ਸਾਲਾ ਨਾਬਾਲਗਾ ਨੇ ਪੁਲਿਸ ਕਮਿਸ਼ਨਰ ਨੂੰ ਆਪਣੀ ਮਾਂ ਤੇ ਸੌਤੇਲੇ ਪਿਤਾ ਿਖ਼ਲਾਫ਼ ਸ਼ਿਕਾਇਤ ਦਿੱਤੀ ਹੈ | ਆਪਣੇ ਮਾਤਾ-ਪਿਤਾ ਿਖ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਦੱਸਿਆ ਕਿ ਉਸ ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਪਿੰਡਾਂ 'ਚ ਹੋਈਆਂ ਵਿਸ਼ਾਲ ਮੀਟਿੰਗਾਂ

ਜਲੰਧਰ, 14 ਮਈ (ਮੇਜਰ ਸਿੰਘ)- ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਨੇ ਅੱਜ ਨਕੋਦਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਮਾਲੜੀ, ਕਾਂਗਣਾ, ਗਾਂਧਰਾ 'ਚ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਰਾਸ਼ਟਰੀ ਖਿਡਾਰਨ ਅਰਸ਼ਪ੍ਰੀਤ ਨੇ ਪ੍ਰਾਪਤ ਕੀਤੇ 91 ਫ਼ੀਸਦੀ ਅੰਕ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੀ ਪਿ੍ੰਸੀਪਲ ਸੁਨੀਤਾ ਸਹੋਤਾ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀਆਂ 32 ਵਿਦਿਆਰਥਣਾਂ ...

ਪੂਰੀ ਖ਼ਬਰ »

ਦੋਆਬਾ ਖ਼ਾਲਸਾ ਸਕੂਲ ਦਾ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦੋਆਬਾ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਕਾਮਰਸ ਗਰੁੱਪ ਦੇ 15 'ਚੋਂ 13 ਵਿਦਿਆਰਥੀ ਪਹਿਲੇ ਦਰਜੇ ਚ ਪਾਸ ਹੋਏ, ...

ਪੂਰੀ ਖ਼ਬਰ »

ਜਿਮਖਾਨਾ 'ਚ ਕਰਵਾਇਆ ਮੇਅ ਕਵੀਨਸ ਪ੍ਰੋਗਰਾਮ

ਜਲੰਧਰ, 14 ਮਈ (ਸ਼ਿਵ)- ਜਿੰਮਖਾਨਾ ਆਫ਼ੀਸਰ ਵਾਈਫ਼ ਕਲੱਬ ਵੱਲੋਂ ਕਰਵਾਏ ਗਏ ਮੇਅ ਕਵੀਨਸ ਪੋ੍ਰਗਰਾਮ 'ਚ ਮਈ ਕਵੀਨ ਨਵਰੂਪ ਸੰਧੂ ਤੇ ਫਰਸਟ ਰਨਰ ਅੱਪ ਸੰਤੋਸ਼ ਸੈਣੀ ਨੂੰ ਚੁਣਿਆ ਗਿਆ ਹੈ | ਪ੍ਰੋਗਰਾਮ ਦੇ ਸ਼ੁਰੂਆਤੀ ਦੌਰ 'ਚ ਔਰਤਾਂ ਨੂੰ 2 ਵਰਗਾਂ 'ਚ ਵੰਡਿਆ ਗਿਆ | ਇਸ ਵਿਚ ...

ਪੂਰੀ ਖ਼ਬਰ »

ਨੌਸਰਬਾਜ਼ ਬੈਂਕ 'ਚੋਂ ਨੌਜਵਾਨ ਕੋਲੋਂ ਲੈ ਗਏ 27 ਹਜ਼ਾਰ ਰੁਪਏ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਮਾਈ ਹੀਰਾਂ ਗੇਟ 'ਚ ਇਕ ਬੈਂਕ 'ਚੋਂ ਪੈਸੇ ਕੱਢਵਾਉਣ ਗਏ ਨੌਜਵਾਨ ਕੋਲੋਂ 2 ਨੌਸਰਬਾਜ਼ 27 ਹਜ਼ਾਰ ਰੁਪਏ ਠੱਗ ਕੇ ਲੈ ਗਏ | ਪੀੜਤ ਪਿ੍ੰਸ ਵਾਸੀ ਨੀਲਾ ਮਹਿਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਦਾ ਚੈੱਕ ਕੈਸ਼ ਕਰਵਾਉਣ ਲਈ ਬੈਂਕ ਆਇਆ ਸੀ | ਜਦੋਂ ...

ਪੂਰੀ ਖ਼ਬਰ »

ਕੇਅਰਮੈਕਸ ਹਸਪਤਾਲ ਦੇ ਮਾਹਿਰਾਂ ਨੇ ਦਿਲ ਦੇ ਰੋਗਾਂ ਅਤੇ ਹੱਡੀਆਂ ਦੇ ਆਧੁਨਿਕ ਇਲਾਜ ਬਾਰੇ ਦਿੱਤੀ ਜਾਣਕਾਰੀ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ) - ਗੁਰੂ ਨਾਨਕ ਮਿਸ਼ਨ ਚੌਕ ਨੇੜੇ ਚੱਲ ਰਹੇ ਕੇਅਰਮੈਕਸ ਹਸਪਤਾਲ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਮਨ ਚਾਵਲਾ ਤੇ ਹੱਡੀਆਂ ਦੇ ਮਾਹਿਰ ਡਾ. ਸਵਪਨਿਲ ਸ਼ਰਮਾ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਦਿਲ ...

ਪੂਰੀ ਖ਼ਬਰ »

ਯੂਰੋ ਕਿਡਜ਼ ਪ੍ਰੀ-ਸਕੂਲ ਨੇ ਮਨਾਇਆ ਮਾਂ ਦਿਵਸ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਯੂਰੋ ਕਿਡਜ਼ ਪ੍ਰੀ-ਨਰਸਰੀ ਸਕੂਲ ਸ਼ਿਵ ਵਿਹਾਰ ਵਿਖੇ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਰਸ਼ਮੀ ਠਾਕੁਰ ਨੇ ਸ਼ਿਰਕਤ ਕੀਤੀ | ਇਸ ਮੌਕੇ ਕਈ ਗਤੀਵਿਧੀਆਂ ਤਹਿਤ ਮਨੋਰੰਜਕ ਖੇਡ ਾਂ ਤੋਂ ਇਲਾਵਾ ...

ਪੂਰੀ ਖ਼ਬਰ »

ਭੱਠਾ ਮਜ਼ਦੂਰਾਂ ਤੇ ਮਾਲਕਾਂ ਵਿਚਕਾਰ ਮਜ਼ਦੂਰੀ ਰੇਟਾਂ ਬਾਰੇ ਸਮਝੌਤਾ

ਜਲੰਧਰ, 14 ਮਈ (ਮੇਜਰ ਸਿੰਘ)-ਭੱਠਾ ਮਜ਼ਦੂਰ ਐਸੋਸੀਏਸ਼ਨ ਜਲੰਧਰ ਤੇ ਮਜ਼ਦੂਰ ਆਗੂਆਂ ਦਰਮਿਆਨ ਹੋਈ ਮੀਟਿੰਗ 'ਚ ਭੱਠਿਆਂ ਉੱਪਰ ਮਜ਼ਦੂਰੀ ਰੇਟ ਤਹਿ ਕਰਨ ਬਾਰੇ ਸਮਝੌਤਾ ਹੋਇਆ ਹੈ | ਸਮਝੌਤੇ ਤਹਿਤ ਦੋਵੇਂ ਧਿਰਾਂ ਨਵੇਂ ਰੇਟ ਨੂੰ ਮੰਨਣ ਲਈ ਪਾਬੰਦ ਹੋਣਗੀਆਂ | ਮੀਟਿੰਗ ...

ਪੂਰੀ ਖ਼ਬਰ »

8 ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਨਾਬਾਲਗਾ ਨੇ ਮਾਂ ਤੇ ਸੌਤੇਲੇ ਪਿਤਾ 'ਤੇ ਜਬਰਨ ਧੰਦਾ ਕਰਵਾਉਣ ਦੇ ਲਗਾਏ ਦੋਸ਼

ਮਕਸੂਦਾਂ, 14 ਮਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਸ਼ਿਵ ਨਗਰ ਦੀ ਇਕ 17 ਸਾਲਾ ਨਾਬਾਲਗਾ ਨੇ ਪੁਲਿਸ ਕਮਿਸ਼ਨਰ ਨੂੰ ਆਪਣੀ ਮਾਂ ਤੇ ਸੌਤੇਲੇ ਪਿਤਾ ਿਖ਼ਲਾਫ਼ ਸ਼ਿਕਾਇਤ ਦਿੱਤੀ ਹੈ | ਆਪਣੇ ਮਾਤਾ-ਪਿਤਾ ਿਖ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਦੱਸਿਆ ਕਿ ਉਸ ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਸਮਰਥਕਾਂ ਵਲੋਂ ਹਰਦੀਪ ਨਗਰ ਵਿਖੇ ਚੋਣ ਪ੍ਰਚਾਰ

ਚੁਗਿੱਟੀ/ਜੰਡੂਸਿੰਘਾ, 14 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਦੇ ਮੁਹੱਲਾ ਹਰਦੀਪ ਨਗਰ ਵਿਖੇ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਸਰਗਰਮੀ ਵਿਖਾ ਰਹੇ ਡਾ: ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਸਮਰਥਕਾਂ ਵਲੋਂ ਚੋਣ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਜਗਬੀਰ ਸਿੰਘ ਬਰਾੜ ਵਲੋਂ ਪਿੰਡਾਂ 'ਚ ਮੀਟਿੰਗਾਂ

ਨੂਰਮਹਿਲ, 14 ਮਈ (ਗੁਰਦੀਪ ਸਿੰਘ ਲਾਲੀ) ਨੂਰਮਹਿਲ ਦੇ ਲਾਗਲੇ ਪਿੰਡ ਭੰਡਾਲ ਹਿੰਮਤ-ਭੰਡਾਲ ਬੂਟਾ , ਰਾਮ ਪੁਰ , ਹਰਦੋਸ਼ੇਖਾਂ , ਸੰਘੇ ਜਗੀਰ , ਸੰਘੇ ਖਾਲਸਾ, ਪੰਡੋਰੀ ਜਗੀਰ , ਉੱਪਲ ਖਾਲਸਾ, ਉੱਪਲ ਜਗੀਰ, ਭੰਗਾਲਾ, ਬਤੂਰਾ , ਭੱਲੋਵਾਲ , ਡੱਲਾ , ਸ਼ਾਦੀਪੁਰ ਆਦਿ 'ਚ ਸਾਬਕਾ ...

ਪੂਰੀ ਖ਼ਬਰ »

ਪੰਜਾਬ ਸਟੇਟ ਕਰਾਟੇ ਮੁਕਾਬਲੇ 'ਚ ਇਮਪੀਰੀਅਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਆਦਮਪੁਰ, 14 ਮਈ (ਰਮਨ ਦਵੇਸਰ)-ਜਲੰਧਰ ਵਿਖੇ 12 ਮਈ ਨੰੂ ਕਰਵਾਏ ਕੇ .ਸੀ. ਪੰਜਾਬ ਸਟੇਟ ਕਰਾਟੇ ਮੁਕਾਬਲੇ 'ਚ ਇਮਪੀਰੀਅਲ ਸਕੂਲ ਆਦਮਪੁਰ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ¢ ਇਸ ਮੁਕਾਬਲੇ 'ਚ ਸਕੂਲ ਦੇ 47 ਬੱਚਿਆਂ ਨੇ ਭਾਗ ਲਿਆ ¢ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਬੌਬੀ ਗਰੋਵਰ ਕਾਂਗਰਸ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਬਣੇ

ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਸਰਗਰਮ ਕਾਂਗਰਸੀ ਆਗੂ ਬੌਬੀ ਗਰੋਵਰ ਵਲੋਂ ਕਾਂਗਰਸ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਕਰਕੇ ਉਨ੍ਹਾਂ ਨੂੰ ਕਾਂਗਰਸ ਕਮੇਟੀ ਸ਼ਾਹਕੋਟ ਦਾ ਪ੍ਰਧਾਨ ਬਣਾਇਆ ਗਿਆ ਹੈ | ਬੌਬੀ ਗਰੋਵਰ ਨੇ ਆਪਣੀ ਇਸ ਨਿਯੁਕਤੀ ...

ਪੂਰੀ ਖ਼ਬਰ »

ਖੜ੍ਹੇ ਟਰਾਲੇ 'ਚ ਵੱਜੀ ਜੀਪ, 2 ਜ਼ਖਮੀ

ਗੁਰਾਇਆ,14ਮਈ (ਬਲਵਿੰਦਰ ਸਿੰਘ)-ਇੱਥੇ ਹਾਈਵੇ 'ਤੇ ਸਵੇਰੇ 6.30 ਵਜੇ ਵਾਪਰੇ ਹਾਦਸੇ 'ਚ 2 ਨੌਜਵਾਨਜ਼ਖਮੀ ਹੋ ਗਏ | ਜਾਣਕਾਰੀ ਮੁਤਾਬਿਕ ਖ਼ਰਾਬ ਟਰਾਲਾ ਨੰਬਰ ਪੀ ਬੀ 08 ਏ ਜੈਡ 9823 ਹਾਈਵੇ ਪੁਲ 'ਤੇ ਖੜ੍ਹਾ ਸੀ ਕਿ ਕਰਨਾਲ ਤੋਂ ਕਪੂਰਥਲਾ ਜਾ ਰਹੀ ਜੀਪ ਪਿੱਛੇ ਤੋਂ ਟਰਾਲੇ 'ਚ ਆ ...

ਪੂਰੀ ਖ਼ਬਰ »

ਸੇਰੋਂਵਾਲੀਆ ਦੀ ਮਿਹਨਤ ਸਦਕਾ ਚੌਧਰੀ ਦੀ ਚੋਣ ਮੁਹਿੰਮ ਭਖੀ

ਮਹਿਤਪੁਰ, 14 ਮਈ (ਰੰਧਾਵਾ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀ ਚੋਣ ਮੁਹਿੰਮ ਉਸ ਸਮੇਂ ਸਿਖਰਾਂ 'ਤੇ ਪੁੱਜ ਲੱਗੀ ਜਦੋਂ ਸ਼ਾਹਕੋਟ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀਸ਼ੇਰੋਵਾਲੀਆ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ...

ਪੂਰੀ ਖ਼ਬਰ »

ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਲਗਾਇਆ

ਮਲਸੀਆਂ , 14 ਮਈ (ਸੁਖਦੀਪ ਸਿੰਘ)- Tਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ (ਲੜਕੇ) ਵਿਖੇ ਪਿ੍ੰਸੀਪਲ ਲਵਲੀਨ ਵਰਮਾ ਦੀ ਅਗਵਾਈ 'ਚ ਬਲਾਕ ਸ਼ਾਹਕੋਟ-1, ਸ਼ਾਹਕੋਟ-2, ਲੋਹੀਆਂ ਖਾਸ ਅਤੇ ਨਕੋਦਰ-1 ਦੇ ਮਿਡਲ ਸਕੂਲਾਂ ਦੇ ...

ਪੂਰੀ ਖ਼ਬਰ »

ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ 'ਚ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਫਿਲੌਰ, 14 ਮਈ (ਇੰਦਰਜੀਤ ਚੰਦੜ੍ਹ)-ਲੋਕ ਸਭਾ ਹਲਕਾ ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ 'ਚ ਹਲਕਾ ਫਿਲੌਰ ਦੇ ਵੱਖ-ਵੱਖ ਪਿੰਡਾਂ ਭੈਣੀ, ਗੰਨਾ ਪਿੰਡ, ਰਾਮਗੜ੍ਹ, ਮੰਡੀ, ਪਾਸਲਾ ਆਦਿ 'ਚ ਭਰਵੀਆਂ ਮੀਟਿੰਗਾਂ ...

ਪੂਰੀ ਖ਼ਬਰ »

ਟਰੈਵਲ ਏਜੰਟ ਿਖ਼ਲਾਫ਼ ਮੁਕੱਦਮਾ ਦਰਜ

ਨੂਰਮਹਿਲ, 14 ਮਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਇਕ ਟਰੈਵਲ ਏਜੰਟ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਹ ਮੁਕੱਦਮਾ ਸੋਹਣ ਸਿੰਘ ਵਾਸੀ ਸਿੱਧਮ ਹਰੀ ਸਿੰਘ ਦੀ ...

ਪੂਰੀ ਖ਼ਬਰ »

ਲੁਟੇਰੇ ਦਿਨ-ਦਿਹਾੜੇ ਔਰਤ ਦੀ ਚੇਨੀ ਲੈ ਕੇ ਫਰਾਰ

ਨੂਰਮਹਿਲ, 14 ਮਈ (ਜਸਵਿੰਦਰ ਸਿੰਘ ਲਾਂਬਾ)-ਅੱਜ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਔਰਤ ਦੀ ਸੋਨੇ ਦੀ ਚੇਨੀ ਲੁੱਟ ਲਈ | ਦੀਪ ਕੌਰ ਵਾਸੀ ਰੁੜਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਆਪਣੇ ਸਕੂਟਰ ਤੇ ਨੂਰਮਹਿਲ ਤੋਂ ਆਪਣੇ ਪੇਕੇ ਪਿੰਡ ...

ਪੂਰੀ ਖ਼ਬਰ »

ਡੰਪ ਨੂੰ ਲੱਗੀ ਅੱਗ, ਨਗਰ ਕੌਾਸਲ ਕਰਮਚਾਰੀਆਂ ਨੇ ਫਾਇਰ ਬਿ੍ਗੇਡ ਦੇ ਸਹਿਯੋਗ ਨਾਲ ਬੁਝਾਈ

ਭੋਗਪੁਰ, 14 ਮਈ (ਕਮਲਜੀਤ ਸਿੰਘ ਡੱਲੀ)- ਨਗਰ ਕੌਾਸਲ ਭੋਗਪੁਰ ਦੀ ਡੰਪ ਸਾਈਟ 'ਤੇ ਕਿਸੇ ਅਣਜਾਣ ਵਿਅਕਤੀ ਵਲੋਂ ਕਾਫ਼ੀ ਸਮੇਂ ਤੋਂ ਸੁੱਟੇ ਗਏ ਕੂੜੇ ਨੂੰ ਅੱਗ ਲਗਾ ਦਿੱਤੀ ਗਈ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਵੀ ਦੱਸਿਆ ਜਾ ਰਿਹਾ ਹੈ | ਜਿਸ ਦੀ ਖਬਰ ਨਗਰ ਕੌਾਸਲ ...

ਪੂਰੀ ਖ਼ਬਰ »

ਕਾਰ ਤੇ ਕੈਂਟਰ ਦੀ ਟੱਕਰ 'ਚ 2 ਜ਼ਖ਼ਮੀ

ਕਿਸ਼ਨਗੜ੍ਹ, 14 ਮਈ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਚੌਕ ਕਿਸ਼ਨਗੜ੍ਹ ਦੇ ਨਜ਼ਦੀਰ ਕਾਰ ਤੇ ਟੈਂਕਰ ਦੀ ਟੱਕਰ 'ਚ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਸਥਾਨਕ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਘਰ ਘਰ ਚੋਣ ਪ੍ਰਚਾਰ

ਗੁਰਾਇਆ, 14 ਮਈ (ਬਲਵਿੰਦਰ ਸਿੰਘ)-ਚੌਧਰੀ ਸੰਤੋਖ ਸਿੰਘ ਉਮੀਦਵਾਰ ਕਾਂਗਰਸ ਪਾਰਟੀ ਹਲਕਾ ਲੋਕ ਸਭਾ ਜਲੰਧਰ ਦੇ ਹੱਕ 'ਚ ਮਹਿਲਾ ਵਿੰਗ ਕਾਂਗਰਸ ਨੇ ਘਰ ਘਰ ਵੋਟਰਾਂ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਸੁਖਵੰਤ ਕੌਰ ਰੱਤੂ ਅੱਟਾ ਨੇ ਪਾਰਟੀ ਵਰਕਰਾਂ ਨਾਲ ਪਿੰਡ ਵਿਰਕ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਨੂੰ 40 ਦੇ ਕਰੀਬ ਪਿੰਡਾਂ 'ਚ ਮਿਲਿਆ ਭਰਵਾਂ ਹੁੰਗਾਰਾ

ਫਿਲੌਰ, 14 ਮਈ ( ਸੁਰਜੀਤ ਸਿੰਘ ਬਰਨਾਲਾ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਚੋਣ ਮੁਹਿੰਮ ਨੂੰ 40 ਦੇ ਕਰੀਬ ਪਿੰਡਾਂ 'ਚ ਭਰਵਾ ਹੁੰਗਾਰਾ ਮਿਲ ਰਿਹਾ ਹੈ | ਚੋਣ ਮੁਹਿੰਮ ਦੌਰਾਨ ਚੌਧਰੀ ਵਿਕਰਮਜੀਤ ਸਿੰਘ ਜਨਰਲ ਸਕੱਤਰ ਕਾਂਗਰਸ ...

ਪੂਰੀ ਖ਼ਬਰ »

ਪੀ. ਡੀ. ਏ. ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ 'ਚ ਭਰਵਾਂ ਰੋਡ ਸ਼ੋਅ

ਮਹਿਤਪੁਰ, 14 ਮਈ ( ਰੰਧਾਵਾ ) ਲੋਕ ਸਭਾ ਹਲਕਾ ਜਲੰਧਰ ( ਰਾਖਵਾਂ ) ਤੋਂ ਪੀ ਡੀ ਏ ਵਲੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੀ ਚੋਣ ਮੁਹਿੰਮ ਨੂੰ ਗਰਮਾਉਣ ਲਈ ਮਹਿਤਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ ਜਿਸ 'ਚ ਭਾਰੀ ਗਿਣਤੀ 'ਚ ਉਨ੍ਹਾਂ ਦੇ ਸਮਰਥਕਾਂ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਲੋਕ ਇਸ ਵਾਰ ਮੋਦੀ ਸਰਕਾਰ ਨੂੰ ਸਬਕ ਸਿਖਾਉਣਗੇ-ਵਿਧਾਇਕ ਸ਼ੇਰੋਵਾਲੀਆ

ਸ਼ਾਹਕੋਟ, 13 ਮਈ (ਦਲਜੀਤ ਸਿੰਘ ਸਚਦੇਵਾ)- ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਸ਼ਾਹਕੋਟ ਦੇ ਵਾਰਡ ਨੰਬਰ 11 'ਚ ਭਰਵੀਂ ਚੋਣ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ...

ਪੂਰੀ ਖ਼ਬਰ »

ਆਰੀਆ ਨਗਰ ਵਿਖੇ ਕਾਂਗਰਸ ਦੀ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਕਰਤਾਰਪੁਰ, 14 ਮਈ (ਜਸਵੰਤ ਵਰਮਾ, ਧੀਰਪੁਰ)-ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਆਰੀਆ ਨਗਰ ਕਰਤਾਰਪੁਰ ਵਿਖੇ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਕੀਤੀ ਚੋਣ ਮੀਟਿੰਗ ਰੈਲੀ ਦਾ ਰੂਪ ਧਾਰ ਗਈ | ਇਸ ਮੌਕੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਐੱਸ.ਡੀ.ਐੱਮ. ਨੂੰ ਮੰਗ-ਪੱਤਰ

ਸ਼ਾਹਕੋਟ, 14 ਮਈ (ਸੁਖਦੀਪ ਸਿੰਘ)- ਸ਼ਾਹਕੋਟ ਦੀਆਂ ਮੰਡੀਆਂ ਲਸੂੜੀ ਤੇ ਪੂਨੀਆਂ 'ਚ ਕਣਕ ਦੀਆਂ ਬੋਰੀਆਂ ਨਾ ਚੁੱਕਣ ਦੇ ਰੋਸ ਵਜੋਂ ਆੜ੍ਹਤੀਆਂ ਵੱਲੋਂ ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੂੰ ਇੱਕ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਲਸੂੜੀ ਮੰਡੀ ਦੇ ਆੜ੍ਹਤੀਆਂ ਨੇ ...

ਪੂਰੀ ਖ਼ਬਰ »

ਛੇ ਮਾਰਗੀ ਸੜਕ 'ਚ ਪਏ ਟੋਏ ਕਾਰਨ ਵਾਪਰ ਸਕਦਾ ਵੱਡਾ ਹਾਦਸਾ

ਫਿਲੌਰ, 13 ਮਈ ( ਸੁਰਜੀਤ ਸਿੰਘ ਬਰਨਾਲਾ )-ਸਤਲੁਜ ਪੁਲ 'ਤੇ ਸਥਿਤ ਟੋਲ ਪਲਾਜ਼ਾ ਜਿੱਥੇ ਰੋਜ਼ਾਨਾ ਲੱਖਾ ਰੁਪਏ ਵਾਹਨਾਂ ਵਾਲਿਆਂ ਨੂੰ ਵਧੀਆ ਸੜਕ ਸਹੂਲਤਾਂ ਦੇਣ ਲਈ ਵਸੂਲੇ ਜਾਂਦੇ ਹਨ | ਪਰ ਉਕਤ ਟੋਲ ਪਲਾਜ਼ਾ ਕੰਪਨੀ ਵਾਹਨਾਂ ਵਾਲਿਆਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਨੇ ਮਾਰਕੀਟ ਕਮੇਟੀ ਸ਼ਾਹਕੋਟ ਵਿਖੇ ਦਿੱਤਾ ਮੰਗ-ਪੱਤਰ

ਸ਼ਾਹਕੋਟ, 14 ਮਈ (ਸੁਖਦੀਪ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਬਲਾਕ ਲੋਹੀਆਂ ਖਾਸ (ਜਲੰਧਰ) ਦੇ ਇਕ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਅਗਵਾਈ 'ਚ ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ ਵਿਖੇ ਮੰਡੀ ਸੁਪਰਵਾਈਜ਼ਰ ਸੁਰਜੀਤ ਸਿੰਘ ਨਾਲ ਮੀਟਿੰਗ ...

ਪੂਰੀ ਖ਼ਬਰ »

ਵਿਮੁਕਤ ਬਾਜ਼ੀਗਰ ਬਰਾਦਰੀ ਵਲੋਂ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਮੀਟਿੰਗ

ਆਦਮਪੁਰ, 14 ਮਈ (ਹਰਪ੍ਰੀਤ ਸਿੰਘ)- ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਵਿਮੁਕਤ ਜਾਤੀ ਬਾਜੀਗਰ ਬਰਾਦਰੀ ਵੱਲੋਂ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਪਾਰਟੀ ਦਫਤਰ ...

ਪੂਰੀ ਖ਼ਬਰ »

ਫਸਲੀ ਵਿਭਿੰਨਤਾ ਸਬੰਧੀ ਕੈਂਪ ਲਗਾਇਆ

ਰੁੜਕਾ ਕਲਾਂ, 14 ਮਈ (ਦਵਿੰਦਰ ਸਿੰਘ ਖ਼ਾਲਸਾ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾਂ ਦੇ ਅਧਿਕਾਰੀਆਂ ਵੱਲੋਂ ਪਿੰਡ ਸੰਗ ਢੇਸੀਆਂ ਦੀ ਕੋਆਪ੍ਰੇਟਿਵ ਸੁਸਾਇਟੀ 'ਚ ਪਿੰਡ ਪੱਧਰ 'ਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ 'ਚ ਜਿਲ੍ਹਾ ...

ਪੂਰੀ ਖ਼ਬਰ »

ਸੰਦੀਪ ਸਿੰਘ ਸਰਪੰਚ ਬੜਾ ਪਿੰਡ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਬੜਾ ਪਿੰਡ, 14 ਮਈ (ਚਾਵਲਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੁਆਬਾ ਜ਼ੋਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੌਮੀ ਯੂਥ ਅਕਾਲੀ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬੜਾ ਪਿੰਡ ਦੇ ਸਰਪੰਚ ਸੰਦੀਪ ...

ਪੂਰੀ ਖ਼ਬਰ »

ਲੋਹੀਆਂ 'ਚ ਡਾ. ਅਟਵਾਲ ਦੀ ਚੋਣ ਮੁਹਿੰਮ ਹੁਣ ਹਰ ਘਰ 'ਚ ਪੁੱਜੇਗੀ-ਜਥੇ: ਖਾਲਸਾ

ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੀ ਚੋਣ ਮੁਹਿੰਮ ਪਹਿਲਾਂ ਹੀ ਬੜੇ ਜੋਰਸ਼ੋਰ ਨਾਲ ਚਲ ਰਹੀ ਹੈ, ਪਰ ਹੁਣ ਲੋਹੀਆਂ 'ਚ ਇਹ ਚੋਣ ਮੁਹਿੰਮ ਹਰ ਘਰ ਤੱਕ ਪੁੱਜੇਗੀ, ...

ਪੂਰੀ ਖ਼ਬਰ »

ਬਲਿਹਾਰ ਮੁਠੱਡਾ ਅਕਾਲੀ ਦਲ ਛੱਡ ਕੇ ਬਸਪਾ 'ਚ ਸ਼ਾਮਿਲ

ਫਿਲੌਰ, 14 ਮਈ ( ਸੁਰਜੀਤ ਸਿੰਘ ਬਰਨਾਲਾ )-ਸ਼ੋ੍ਰਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਫਿਲੌਰ ਐੱਸ ਸੀ ਵਿੰਗ ਦੇ ਪ੍ਰਧਾਨ ਬਲਿਹਾਰ ਮੁਠੱਡਾ ਪਾਰਟੀ ਛੱਡ ਕੇ ਬਹੁਜਨ ਸਮਾਜ ਪਾਰਟੀ ਚ ਸ਼ਾਮਿਲ ਹੋ ਗਏ | ਜਿਨ੍ਹਾਂ ਨੂੰ ਸੂਬਾ ਪ੍ਰਧਾਨ ਰਛਪਾਲ ਰਾਜੂ ਨੇ ਪਾਰਟੀ 'ਚ ਸ਼ਾਮਲ ਕਰਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX