ਤਾਜਾ ਖ਼ਬਰਾਂ


ਨੌਜਵਾਨ ਦਾ ਕਤਲ ਕਰਕੇ ਲਾਸ਼ ਨਹਿਰ 'ਚ ਸੁੱਟੀ
. . .  11 minutes ago
ਮੌੜ ਮੰਡੀ (ਬਠਿੰਡਾ), 10 ਜੁਲਾਈ (ਗੁਰਜੀਤ ਸਿੰਘ ਕਮਾਲੂ) - ਬੀਤੀ ਰਾਤ ਮੌੜ ਕਲਾਂ ਤੋਂ ਅਗਵਾ ਕੀਤੇ ਨੌਜਵਾਨ ਮਨਿੰਦਰ ਸਿੰਘ ਮੰਜਾ ਪੁੱਤਰ ਸੁਖਚੰਦ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਕਤਲ ਕਰਕੇ ਇਥੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿਚ ਸੁੱਟ ਦਿੱਤਾ। ਮੌੜ ਪੁਲਿਸ ਨੇ ਲਾਸ਼...
ਵਿਕਾਸ ਦੁਬੇ ਦਾ ਹੋਇਆ ਅੰਤ ਪਰ ਉਸ ਬਚਾਉਣ ਵਾਲਿਆਂ ਦਾ ਕੀ ਹੋਵੇਗਾ - ਪ੍ਰਿਅੰਕਾ ਗਾਂਧੀ
. . .  18 minutes ago
ਨਵੀਂ ਦਿੱਲੀ, 10 ਜੁਲਾਈ - ਕਾਨਪੁਰ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਐਨਕਾਊਂਟਰ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਵੀ ਉਸ ਨੂੰ ਬਚਾਉਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਟਵੀਟ...
ਕਸ਼ਮੀਰ ਸਿੰਘ ਖਿਆਲਾ ਦੂਜੀ ਵਾਰ ਮਾਰਕੀਟ ਕਮੇਟੀ ਚੋਗਾਵਾ ਦੇ ਬਣੇ ਚੇਅਰਮੈਨ
. . .  38 minutes ago
ਚੋਗਾਵਾ/ਲੋਪੋਕੇ, 10 ਜੁਲਾਈ (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੀ ਮਾਰਕੀਟ ਕਮੇਟੀ ਚੋਗਾਵਾ ਦੇ ਦੂਸਰੀ ਵਾਰ ਚੁਣੇ ਗਏ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੇ ਅੱਜ ਆਪਣਾ ਕਾਰਜ ਸੰਭਾਲ ਲਿਆ ਉਨ੍ਹਾਂ ਨੂੰ ਕੁਰਸੀ ਉੱਪਰ...
ਆਈ.ਸੀ.ਐਸ.ਈ. ਬੋਰਡ ਦੇ 10ਵੀਂ-12ਵੀਂ ਦੇ ਨਤੀਜੇ ਅੱਜ
. . .  46 minutes ago
ਨਵੀਂ ਦਿੱਲੀ, 10 ਜੁਲਾਈ - ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮਿਨੇਸ਼ਨ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨ ਕਰਨ ਜਾ ਰਿਹਾ ਹੈ। ਇਹ ਨਤੀਜੇ ਅੱਜ ਦੁਪਹਿਰ 3 ਵਜੇ ਐਲਾਨ ਹੋਣ...
ਨਾਭਾ 'ਚ ਮਿਲੇ ਤਿੰਨ ਕੋਰੋਨਾ ਮਰੀਜ਼
. . .  1 minute ago
ਨਾਭਾ, 10 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਮੁੜ ਤਿੰਨ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਦੀਪ ਕਾਲੋਨੀ ਦੀ 39 ਸਾਲਾ ਔਰਤ, 50 ਸਾਲਾਂ ਵਿਅਕਤੀ ਅਤੇ 36 ਸਾਲਾ ਕਮਲਾ ਕਾਲੋਨੀ ਦੇ ਵਸਨੀਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ...
ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਆਦਮਪੁਰ, 10 ਜੁਲਾਈ (ਹਰਪ੍ਰੀਤ ਸਿੰਘ) - ਆਦਮਪੁਰ 'ਚ ਇਕ 45 ਸਾਲਾ ਪ੍ਰਵਾਸੀ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਹ ਆਦਮਪੁਰ ਵਿਖੇ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਸੀ। ਪਿਛਲੇ ਪੰਦਰਾ ਸਾਲਾਂ ਤੋਂ ਇੱਤੇ ਹੀ ਪਰਿਵਾਰ ਸਮੇਤ ਰਹਿ...
ਕਾਰ ਨਹੀਂ ਪਲਟੀ, ਸਰਕਾਰ ਪਲਟਣ ਤੋਂ ਬਚਾਈ ਗਈ ਹੈ - ਅਖਿਲੇਸ਼ ਯਾਦਵ
. . .  about 1 hour ago
ਨਵੀਂ ਦਿੱਲੀ, 10 ਜੁਲਾਈ - ਉਤਰ ਪ੍ਰਦੇਸ਼ ਪੁਲਿਸ ਨੇ ਦਾਅਵਾ ਕੀਤਾ ਕਿ ਕਾਨਪੁਰ ਲੈ ਕੇ ਜਾਂਦੇ ਵਕਤ ਪੁਲਿਸ ਦੇ ਕਾਫ਼ਲੇ ਦੀ ਇਕ ਗੱਡੀ ਪਲਟ ਗਈ ਤੇ ਇਸ ਦੌਰਾਨ ਗੈਂਗਸਟਰ ਵਿਕਾਸ ਦੁਬੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਮੁੱਠਭੇੜ 'ਚ ਮਾਰਿਆ ਗਿਆ। ਜਿਸ 'ਤੇ ਇਸ...
ਹੈਰੋਇਨ ਤੇ ਨਸ਼ੀਲੇ ਟੀਕਿਆਂ ਸਹਿਤ ਦੋ ਪੁਲਿਸ ਅੜਿੱਕੇ
. . .  about 1 hour ago
ਖਮਾਣੋਂ, 10 ਜੁਲਾਈ (ਪਰਮਵੀਰ ਸਿੰਘ) - ਚੌਂਕੀ ਪੁਲਿਸ ਸੰਘੋਲ ਨੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਂਕੀ ਇੰਚਾਰਜ ਸੰਘੋਲ ਕੁਲਵਿੰਦਰ ਸਿੰਘ ਮੁਤਾਬਿਕ ਸੰਘੋਲ ਰੇਲਵੇ ਪੁਲ ਨੇੜੇ ਗਸ਼ਤ ਦੌਰਾਨ ਜਦੋਂ ਸ਼ੱਕੀ ਮੋਟਰਸਾਈਕਲ ਸਵਾਰਾਂ...
ਸਿਵਲ ਸਰਜਨ ਨੂੰ ਕੋਰੋਨਾ ਹੋਣ ਮਗਰੋਂ ਬਾਕੀ ਕਰਮਚਾਰੀਆਂ ਦੇ ਲਏ ਜਾ ਰਹੇ ਹਨ ਸੈਂਪਲ
. . .  about 2 hours ago
ਸੰਗਰੂਰ 10 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਹੈ। ਇਸੇ ਦੌਰਾਨ ਜ਼ਿਲ੍ਹੇ ਦੇ ਡੀ.ਐਚ.ਓ ਅਤੇ ਦੋ ਹੋਰ ਸਿਹਤ ਅਧਿਕਾਰੀਆਂ...
ਬਠਿੰਡਾ ਵਿੱਚ ਇਕ ਵਿਅਕਤੀ ਦਾ ਕਤਲ
. . .  about 2 hours ago
ਬਠਿੰਡਾ, 10 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਬਠਿੰਡਾ ਦੇ ਆਦਰਸ਼ ਨਗਰ ਦੀ ਮੰਦਿਰ ਕਾਲੋਨੀ ਵਿੱਚ ਅੱਜ ਸਵੇਰੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਕ ਵਿਅਕਤੀ ਦਾ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਉਮਰ 29 ਸਾਲ ਹੈ ਅਤੇ ਉਸ ਦਾ ਨਾਮ ਜੋਨੀ ਰਾਮ...
ਯੂਪੀ 'ਚ ਫਿਰ ਪਰਤਿਆ ਲਾਕਡਾਊਨ
. . .  about 2 hours ago
ਨਵੀਂ ਦਿੱਲੀ, 10 ਜੁਲਾਈ - ਉਤਰ ਪ੍ਰਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਨੂੰ ਦੇਖਦੇ ਹੋਏ ਫਿਰ ਤੋਂ ਲਾਕਡਾਊਨ ਲਗਾਇਆ ਜਾ ਰਿਹਾ ਹੈ। ਉਤਰ ਪ੍ਰਦੇਸ਼ 'ਚ ਅੱਜ ਰਾਤ 10 ਵਜੇ ਤੋਂ 13 ਜੁਲਾਈ ਦੀ ਸਵੇਰ 5 ਤੱਕ ਲਾਕਡਾਊਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ...
ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ
. . .  about 2 hours ago
ਸਿਡਨੀ, 10 ਜੁਲਾਈ - ਅਮਰੀਕਾ ਨੇ ਪਾਕਿਸਤਾਨ ਦੀ ਇੰਟਰਨੈਸ਼ਨਲ ਏਅਰਲਾਈਨਜ਼ 'ਤੇ ਬੈਨ ਲਗਾ ਦਿੱਤਾ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੈਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਆਗਿਆ ਦੇਣ ਨਾਲ ਜੁੜਿਆ ਫ਼ੈਸਲਾ...
ਅੱਜ ਦਾ ਵਿਚਾਰ
. . .  about 3 hours ago
ਪੁਲਿਸ ਹੱਥੋਂ ਮਾਰਿਆ ਗਿਆ ਗੈਂਗਸਟਰ ਵਿਕਾਸ ਦੁਬੇ
. . .  about 3 hours ago
ਕਾਨਪੁਰ, 10 ਜੁਲਾਈ- ਕਾਨਪੁਰ 'ਚ 8 ਪੁਲਿਸ ਕਰਮਚਾਰੀਆਂ ਦੀਆਂ ਹੱਤਿਆਵਾਂ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੁਬੇ 6 ਦਿਨ ਬਾਅਦ ਬੀਤੇ ਕੱਲ੍ਹ ਉਜੈਨ ਦੇ ਮੰਦਰ ਵਿਚੋਂ ਗ੍ਰਿਫ਼ਤਾਰ ਹੋਇਆ ਸੀ ਪਰੰਤੂ ਵਿਕਾਸ ਦੁਬੇ ਪੁਲਿਸ ਦੇ ਨਾਲ ਮੁੱਠਭੇੜ 'ਚ ਮਾਰਿਆ ਗਿਆ। ਕਿਹਾ ਜਾ...
ਯੂ ਪੀ 'ਚ ਕੱਲ੍ਹ ਤੋਂ 13 ਜੁਲਾਈ ਤਕ ਮੁਕੰਮਲ ਲਾਕਡਾਊਨ
. . .  1 day ago
ਬਟਾਲਾ ਪੁਲਿਸ ਨੇ ਨਵਤੇਜ ਸਿੰਘ ਗੁੱਗੂ ਨੂੰ ਕੀਤਾ ਗ੍ਰਿਫਤਾਰ
. . .  1 day ago
ਬਟਾਲਾ, 9 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵੇਤਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ...
ਮੈਕਸਮੀਮਮ ਸਕਿਉਰਟੀ ਜੇਲ੍ਹ 'ਚ ਸਰਚ ਆਪ੍ਰੇਸ਼ਨ -12 ਮੋਬਾਇਲ ਫੋਨ ਤੇ ਹੋਰ ਸਮਾਨ ਬਰਾਮਦ
. . .  1 day ago
ਨਾਭਾ ,9 ਜੁਲਾਈ {ਅਮਨਦੀਪ ਸਿੰਘ ਲਵਲੀ} -ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਅੱਜ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਅਚਨਚੇਤ ...
ਮੁੰਬਈ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1268 ਨਵੇਂ ਮਾਮਲੇ , 68 ਵਿਅਕਤੀਆਂ ਦੀ ਮੌਤ
. . .  1 day ago
ਰਾਜਪੁਰਾ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਰਾਜਪੁਰਾ, 9 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਬੰਗਾ ਤੋਂ ਪੱਦੀ ਮਠਵਾਲੀ ਡਾ. ਸਾਧੂ ਸਿੰਘ ਹਮਦਰਦ ਮਾਰਗ ਦਾ ਪੱਲੀ ਝਿੱਕੀ ਵੱਲੋਂ ਉਦਘਾਟਨ
. . .  1 day ago
ਬੰਗਾ, 9 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਡਾ. ਸਾਧੂ ਸਿੰਘ ਹਮਦਰਦ ...
ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  1 day ago
ਬੁਢਲਾਡਾ, 9 ਜੁਲਾਈ (ਸਵਰਨ ਸਿੰਘ ਰਾਹੀ) ਬੀਤੀ 7 ਜੁਲਾਈ ਨੂੰ ਪਾਜ਼ੀਟਿਵ ਪਾਏ ਗਏ ਸਬਡਵੀਜ਼ਨ ਬੁਢਲਾਡਾ...
ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਕੈਪਟਨ
. . .  1 day ago
ਚੰਡੀਗੜ੍ਹ, 9 ਜੁਲਾਈ (ਅ.ਬ)- ਕੋਰੋਨਾ ਕਾਰਨ ਪੰਜਾਬ ਅੰਦਰ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਾ ਹੋਣ ਦਾ...
ਸੰਦੌੜ ਇਲਾਕੇ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
. . .  1 day ago
ਸੰਦੌੜ, 9 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸੰਦੌੜ ਖੇਤਰ ਦੇ ਤਿੰਨ ਪਿੰਡਾਂ 'ਚ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਦੀ ਖ਼ਬਰ...
ਆਰ.ਸੀ.ਐਫ. ਵੱਲੋਂ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ
. . .  1 day ago
ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਜੇਠ ਸੰਮਤ 551

ਪਹਿਲਾ ਸਫ਼ਾ

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਰਹਿਮ ਦੇ ਹੱਕਦਾਰ ਨਹੀਂ-ਰਾਹੁਲ ਗਾਂਧੀ

ਚੀਨ ਨੂੰ ਚੁਣੌਤੀ ਦੇਣ ਲਈ ਲੁਧਿਆਣਾ ਦੇ ਉਦਯੋਗ ਦੀ ਮੁੜ-ਸੁਰਜੀਤੀ ਦਾ ਵਾਅਦਾ

ਬਰਗਾੜੀ ਤੇ ਮੁੱਲਾਂਪੁਰ ਦਾਖਾ ਵਿਖੇ ਰੈਲੀਆਂ
ਬਰਗਾੜੀ (ਫ਼ਰੀਦਕੋਟ) / ਮੁੱਲਾਂਪੁਰ ਦਾਖ਼ਾ (ਜਗਰਾਉਂ) , 15 ਮਈ (ਜਸਵੰਤ ਸਿੰਘ ਪੁਰਬਾ, ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ, ਜੋਗਿੰਦਰ ਸਿੰਘ, ਨਿਰਮਲ ਸਿੰਘ ਧਾਲੀਵਾਲ)-ਬੇਅਦਬੀ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ 'ਤੇ ਵਰ੍ਹਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਜੁਰਮ ਕਰਨ ਵਾਲਿਆਂ ਅਤੇ ਇਸ ਤੋਂ  ਬਾਅਦ ਪੁਲਿਸ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਦੇ ਸਬੰਧ 'ਚ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ | ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਗੋਲੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਦੌਰਾਨ ਇਸ ਖਿੱਤੇ ਦੇ ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਰਹਿਮਦਿਲੀ ਦੇ ਹੱਕਦਾਰ ਨਹੀਂ ਹਨ | ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਸਮਰਥਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇੱਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ | ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਕਰੇਗੀ | ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ' ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ |
ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਬਰਗਾੜੀ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ | ਉਨ੍ਹਾਂ ਆਪਣਾ ਭਾਸ਼ਣ 'ਚੌਕੀਦਾਰ ਹਾਏ-ਹਾਏ' ਦੇ ਨਾਅਰਿਆਂ ਨਾਲ ਸ਼ੁਰੂ ਕਰਦਿਆਂ ਕਿਹਾ ਕਿ ਮੋਦੀ ਕਹਿੰਦੇ ਹਨ ਕਿ ਵਿਕਾਸ ਲਈ ਪੈਸਾ ਕਿਥੋਂ ਆਵੇਗਾ, ਪ੍ਰੰਤੂ ਕਾਂਗਰਸ ਦੀ ਸਰਕਾਰ ਹਰ ਗਰੀਬ ਨੂੰ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਸਹਾਇਤਾ ਦੇਵੇਗੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ | ਕੋਈ ਵੀ ਛੋਟਾ ਕਾਰੋਬਾਰ ਸ਼ੁਰੂ ਕਰਨ ਲਈ ਕਿਸੇ ਸਰਕਾਰੀ ਮਨਜ਼ੂਰੀ ਜਾਂ ਫ਼ੀਸ ਭਰਨ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਡਾ. ਮਨਮੋਹਨ ਸਿੰਘ ਦਾ ਮਜ਼ਾਕ ਉਡਾਉਂਦੇ ਸਨ ਪ੍ਰੰਤੂ ਹੁਣ ਸਾਰਾ ਦੇਸ਼ ਨਰਿੰਦਰ ਮੋਦੀ ਦਾ ਮਜ਼ਾਕ ਉਡਾ ਰਿਹਾ ਹੈ, ਕਿਉਂਕਿ ਮੋਦੀ ਦੇ ਕਹੇ ਅਨੁਸਾਰ ਕਿਸੇ ਦੇ ਖਾਤੇ 'ਚ 15 ਲੱਖ ਰੁਪਏ ਨਹੀਂ ਆਏ ਅਤੇ ਨਾ ਹੀ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ | ਭਿ੍ਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ ਮੋਦੀ ਦੇ ਰਾਜ 'ਚ ਅਨਿਲ ਅੰਬਾਨੀ ਵਰਗਿਆਂ ਨੂੰ ਵਡੇਰੇ ਲਾਭ ਮਿਲੇ ਅਤੇ ਵਿਜੈ ਮਾਲਿਆ, ਨੀਰਵ ਮੋਦੀ ਵਰਗੇ ਅਨੇਕਾਂ ਲੋਕ ਕਰੋੜਾਂ ਰੁਪਇਆ ਲੈ ਕੇ ਫ਼ਰਾਰ ਹੋ ਗਏ | ਕਾਂਗਰਸ ਸਰਕਾਰ ਆਉਣ 'ਤੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਨਾ ਭਰਨ ਦੀ ਹਾਲਤ 'ਚ ਜੇਲ੍ਹ ਨਹੀਂ ਜਾਣਾ ਪਵੇਗਾ ਅਤੇ ਪਹਿਲ ਦੇ ਆਧਾਰ 'ਤੇ ਹਰ ਕਿਸਾਨ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ | ਕਾਂਗਰਸ ਪਾਰਟੀ ਆਪਣੇ ਮਨ ਦੀ ਬਾਤ ਨਹੀਂ ਕਰੇਗੀ ਸਗੋਂ ਸਾਰੇ ਧਰਮ, ਮਜ਼੍ਹਬ, ਰਾਜਾਂ ਦੇ ਲੋਕਾਂ ਦੀ ਗੱਲ ਕਰੇਗੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਚਲਾਏਗੀ | ਦੇਸ਼ ਕਦੇ ਵੀ ਮੋਦੀ ਵਾਂਗ ਇਕੱਲਾ ਆਦਮੀ ਨਹੀਂ ਚਲਾ ਸਕਦਾ | ਉਨ੍ਹਾਂ ਬੇਅਦਬੀ ਮਾਮਲਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਮੋਦੀ ਦੀ ਨੋਟਬੰਦੀ ਕਾਰਨ ਹਰ ਦੇਸ਼ ਵਾਸੀ ਨੂੰ ਬੈਂਕਾਂ ਅੱਗੇ ਆਪਣੇ ਪੈਸੇ ਲੈਣ ਲਈ ਵੀ ਲਾਈਨਾਂ ਵਿਚ ਖੜ੍ਹਨਾ ਪਿਆ | ਉਨ੍ਹਾਂ ਮੋਦੀ ਨੂੰ ਕਿਸੇ ਵੀ ਮੰਚ 'ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ | ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਸਹਾਇਤਾ ਲਈ ਅਨਿਲ ਅੰਬਾਨੀ, ਵਿਜੈ ਮਾਲਿਆ, ਨੀਰਵ ਮੋਦੀ ਵਰਗਿਆਂ ਦੇ ਖਾਤਿਆਂ 'ਚੋਂ ਪੈਸਾ ਕਢਵਾਇਆ ਜਾਵੇਗਾ |
ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਾਬਕਾ ਮੰਤਰੀ ਅਤੇ ਚੇਅਰਮੈਨ ਲਾਲ ਸਿੰਘ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਯੁਵਰਾਜ ਰਣਇੰਦਰ ਸਿੰਘ, ਵਿਧਾਇਕ ਹਰਜੋਤ ਕਮਲ ਮੋਗਾ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ, ਮੁਹੰਮਦ ਸਦੀਕ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਰਾਹੁਲ ਸਿੰਘ ਸਿੱਧੂ, ਪਵਨ ਗੋਇਲ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸੁਖਦਰਸ਼ਨ ਸਿੰਘ ਮਰਾੜ੍ਹ, ਹਿਰਦੇਪਾਲ ਸਿੰਘ ਭਲੂਰੀਆ, ਕਰਨ ਕੌਰ ਬਰਾੜ, ਗਾਇਕਾ ਰਣਜੀਤ ਕੌਰ, ਜਤਿੰਦਰ ਸਿੰਘ ਰੰਧਾਵਾ ਸਕੱਤਰ ਪੰਜਾਬ ਕਾਂਗਰਸ ਕਮੇਟੀ, ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ, ਰਣਇੰਦਰ ਸਿੰਘ, ਰਾਜਵਿੰਦਰ ਕੌਰ ਭਾਗੀਕੇ, ਸੁਰਿੰਦਰ ਕੁਮਾਰ ਗੁਪਤਾ, ਪ੍ਰੀਤਪਾਲ ਸਿੰਘ ਭਲੂਰੀਆ ਸਰਪੰਚ, ਜਗਸੀਰ ਸਿੰਘ ਸੀਰਾ, ਪ੍ਰਭਜੀਤ ਸਿੰਘ ਬਰਾੜ, ਹਰਦੀਪ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਖਾਂਵਾਲਾ, ਮਨਪ੍ਰੀਤ ਸਿੰਘ ਸੇਖੋਂ ਆਦਿ ਹਾਜ਼ਰ ਸਨ |
ਮੱੁਲਾਂਪੁਰ ਦਾਖ਼ਾ ਵਿਖੇ ਰੈਲੀ ਨੂੰ ਸੰਬੋਧਨ
ਸ੍ਰੀ ਰਾਹੁਲ ਗਾਂਧੀ ਨੇ ਅੱਜ ਲੁਧਿਆਣਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਮੁੱਲਾਂਪੁਰ ਦਾਖਾ ਵਿਖੇ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜਿਥੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ, ਉਥੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਨੂੰ ਵੀ ਵਾਰ-ਵਾਰ ਨਿਸ਼ਾਨਾ ਬਣਾਇਆ | ਉਨ੍ਹਾਂ ਇਸ ਦੇ ਨਾਲ ਹੀ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਪੰਜਾਬ ਦੀ ਕਿਸਾਨੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਰਾਜ ਤੇ ਖ਼ਾਸਕਰ ਲੁਧਿਆਣਾ ਦੀ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ | ਸ੍ਰੀ ਗਾਂਧੀ ਨੇ ਅੱਜ ਦੀ ਰੈਲੀ ਦੌਰਾਨ ਮੁੜ ਦੁਹਰਾਇਆ ਕਿ ਭਾਵੇਂ ਭਾਜਪਾ ਉਨ੍ਹਾਂ ਦੇ ਪਰਿਵਾਰ 'ਤੇ ਤਿੱਖੇ ਹਮਲੇ ਕਰ ਰਹੀ ਹੈ, ਪਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਲਸਫ਼ੇ ਨੂੰ ਅਪਣਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਨਫ਼ਰਤ ਦਾ ਜਵਾਬ ਪਿਆਰ ਨਾਲ ਦੇਣਗੇ | ਸ੍ਰੀ ਰਾਹੁਲ ਗਾਂਧੀ ਨੇ ਕਾਂਗਰਸ ਦੇ ਮੈਨੀਫੈਸਟੋ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਕਿਸਾਨੀ ਲਈ ਵੱਖਰਾ ਬਜਟ ਲਿਆਂਦਾ ਜਾਵੇਗਾ ਤੇ ਇਸ ਬਜਟ 'ਚ ਪੰਜਾਬ ਦੀ ਕਿਸਾਨੀ ਲਈ ਵਿਸ਼ੇਸ਼ ਸਹੂਲਤਾਂ ਤੇ ਰਿਆਇਤਾਂ ਹੋਣਗੀਆਂ | ਸ੍ਰੀ ਗਾਂਧੀ ਨੇ ਲੁਧਿਆਣਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ |
ਪੰਜਾਬ 'ਚ ਮਿਸ਼ਨ 13 ਨੂੰ ਪੂਰਾ ਕਰਾਂਗੇ-ਕੈਪਟਨ
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕਾਂਗਰਸ ਪਾਰਟੀ 13 ਸੀਟਾਂ 'ਤੇ ਜਿੱਤ ਦਰਜ ਕਰੇਗੀ | ਉਨ੍ਹਾਂ ਇਸ ਮੌਕੇ ਵਿਰੋਧੀਆਂ 'ਤੇ ਕੋਈ ਕਰੜਾ ਸ਼ਬਦੀ ਵਾਰ ਕਰਨ ਦੀ ਬਜਾਏ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਬਾਰੇ ਹੀ ਬਹੁਤਾ ਸਮਾਂ ਭਾਸ਼ਣ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਰਾਜ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਰਾਹਤ ਦਿੱਤੀ ਹੈ, ਉਥੇ ਰਾਜ 'ਚ ਵੱਧ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਵੀ ਰੋਕਿਆ | ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਦਾ ਇਕ ਵੱਡਾ ਹੱਲ ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਹੈ, ਜਦੋਂਕਿ ਮੋਦੀ ਸਰਕਾਰ ਇਹ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰ ਕੇ ਭੱਜੀ ਹੈ | ਇਸ ਮੌਕੇ ਮੁੱਖ ਮੰਤਰੀ ਵਲੋਂ ਵੀ ਬਿੱਟੂ ਨੂੰ ਜਿਤਾਉਣ ਦੀ ਅਪੀਲ ਕੀਤੀ |
ਬਿੱਟੂ ਨੇ ਉਠਾਇਆ ਲੁਧਿਆਣਾ ਦੀ ਸਨਅਤ ਦਾ ਮੁੱਦਾ
ਇਸ ਮੌਕੇ ਲੁਧਿਆਣਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪੁੱਜੇ ਨੇਤਾਵਾਂ ਦਾ ਧੰਨਵਾਦ ਕਰਦਿਆਂ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕੋਲ ਲੁਧਿਆਣਾ ਦੀ ਸਨਅਤ ਦਾ ਮੁੱਦਾ ਉਠਾਇਆ ਅਤੇ ਇਥੋਂ ਦੀ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੈਕੇਜ ਵੀ ਮੰਗਿਆ | ਬਿੱਟੂ ਵਲੋਂ ਇਸ ਮੌਕੇ ਇਕੱਠੇ ਹੋਏ ਵੱਡੀ ਗਿਣਤੀ 'ਚ ਲੋਕਾਂ ਪਾਸੋਂ ਵੋਟਾਂ ਵੀ ਮੰਗੀਆਂ | ਇਸ ਮੌਕੇ ਰੈਲੀ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਸ਼ਵਨੀ ਸ਼ਰਮਾ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਰਾਕੇਸ਼ ਪਾਂਡੇ, ਤੇਜਿੰਦਰ ਸਿੰਘ ਬਿੱਟੂ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮੇਜਰ ਸਿੰਘ ਭੈਣੀ ਨੇ ਵੀ ਸੰਬੋਧਨ ਕਰਦਿਆਂ ਬਿੱਟੂ ਲਈ ਵੋਟਾਂ ਮੰਗੀਆਂ | ਇਸ ਮੌਕੇ ਜਗਪਾਲ ਸਿੰਘ ਖੰਗੂੜਾ, ਕ੍ਰਿਸ਼ਨ ਕੁਮਾਰ ਬਾਵਾ, ਗੁਰਦੇਵ ਸਿੰਘ ਲਾਪਰਾਂ, ਮੇਜਰ ਸਿੰਘ ਮੁੱਲਾਂਪੁਰ, ਰਛਪਾਲ ਸਿੰਘ ਤਲਵਾੜਾ, ਸੰਦੀਪ ਕੁਮਾਰ ਟਿੰਕਾ, ਪ੍ਰਧਾਨ ਤੇਲੂ ਰਾਮ ਬਾਂਸਲ, ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ, ਮਨਜੀਤ ਸਿੰਘ ਭਰੋਵਾਲ, ਗੁਰਜੀਤ ਸਿੰਘ ਗੀਟਾ, ਬਲੌਰ ਸਿੰਘ ਭੁੱਲਰ, ਅਨੰਦ ਸਰੂਪ ਸਿੰਘ ਮੋਹੀ, ਕਰਨ ਬੜਿੰਗ, ਬਲਕਾਰ ਸਿੰਘ ਸੰਧੂ, ਸ਼ਾਮ ਸੁੰਦਰ ਮਲਹੋਤਰਾ, ਅਮਰਜੀਤ ਸਿੰਘ ਟਿੱਕਾ, ਰਾਜੀਵ ਰਾਜਾ, ਕਮਲਜੀਤ ਸਿੰਘ ਕੜਵਾਲ, ਦਲਜੀਤ ਸਿੰਘ ਭੋਲਾ, ਅਸ਼ਵਨੀ ਕੁਮਾਰ ਸ਼ਰਮਾ, ਸਤਿੰਦਰਪਾਲ ਸਿੰਘ ਗਰੇਵਾਲ, ਮਾਣਕ ਡਾਬਰ, ਮਨਜੀਤ ਸਿੰਘ ਹੰਬੜਾ, ਬਸੰਤ ਪਾਂਡੇ, ਤਰਲੋਚਨ ਸਿੰਘ ਲਲਤੋਂ, ਮਨਪ੍ਰੀਤ ਸਿੰਘ ਈਸੇਵਾਲ, ਕੁਲਦੀਪ ਸਿੰਘ ਬੱਦੋਵਾਲ, ਮਹਿਲਾ ਪ੍ਰਧਾਨ ਨੀਨਾ ਟਪਾਰੀਆ, ਗੁਰਦੀਪ ਕੌਰ, ਬਲਵੰਤ ਸਿੰਘ ਧਨੋਆ, ਕਰਨੈਲ ਸਿੰਘ ਗਿੱਲ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
ਫ਼ਰੀਦਕੋਟ ਰੈਲੀ ਦੀਆਂ ਝਲਕੀਆਂ
• ਰਾਹੁਲ ਗਾਂਧੀ 11 ਵਜੇ ਦੇ ਸਮੇਂ ਤੋਂ ਲੇਟ ਹੁੰਦਿਆਂ 1.40 ਵਜੇ ਪੰਡਾਲ 'ਚ ਪਹੁੰਚੇ |
• ਮੰਚ ਤੋਂ ਜਦੋਂ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਸੰਬੋਧਨ ਕਰ ਰਹੇ ਸਨ ਤਾਂ ਏਨੇ ਨੂੰ ਰਾਹੁਲ ਗਾਂਧੀ ਦਾ ਹੈਲੀਕਾਪਟਰ ਆ ਗਿਆ ਤਾਂ ਲੋਕ ਉਨ੍ਹਾਂ ਦਾ ਭਾਸ਼ਣ ਸੁਣਨਾ ਛੱਡ ਕੇ ਜਹਾਜ਼ ਦੇਖਣ ਲੱਗੇ |
• ਰਾਹੁਲ ਗਾਂਧੀ ਸਮੇਤ ਕਿਸੇ ਨੂੰ ਵੀ ਸਟੇਜ ਤੋਂ ਸਨਮਾਨਿਤ ਨਹੀਂ ਕੀਤਾ ਗਿਆ |
• ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਫ਼ਤਹਿ ਜਾਂ ਕੋਈ ਜੈਕਾਰਾ ਬੁਲਾ ਕੇ ਸ਼ੁਰੂ ਕਰਨ ਦੀ ਥਾਂ ਸਿਰਫ਼ ਧੰਨਵਾਦ ਸ਼ਬਦ ਵਰਤ ਕੇ ਸ਼ਰੂ ਕੀਤਾ ਅਤੇ ਭਾਸ਼ਣ ਦੇ ਖ਼ਾਤਮੇ ਤੋਂ ਬਾਅਦ ਵੀ ਧੰਨਵਾਦ ਸ਼ਬਦ ਹੀ ਵਰਤਿਆ |
• ਰਾਹੁਲ ਗਾਂਧੀ ਬੇਅਦਬੀ ਮਾਮਲੇ 'ਤੇ ਮਾਮੂਲੀ ਬੋਲੇ |
• ਸੁਰੱਖਿਆ ਪ੍ਰਬੰਧਾਂ ਕਾਰਨ ਪੱਤਰਕਾਰਾਂ, ਸੁਰੱਖਿਆ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
• ਹਨੇਰੀ ਕਾਰਨ ਟੈਂਟ ਦੀਆਂ ਚਾਦਰਾਂ ਲਹਿ ਜਾਣ ਕਾਰਨ ਲੋਕਾਂ ਨੂੰ ਧੁੱਪੇ ਬੈਠਣਾ ਪਿਆ |
• ਰਾਹੁਲ ਗਾਂਧੀ ਨੇ ਸਾਰੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਦੇ ਹਲਕਿਆਂ ਬਾਰੇ ਜਾਣਕਾਰੀ ਲਈ |


ਲੁਧਿਆਣਾ ਰੈਲੀ ਦੀਆਂ ਝਲਕੀਆਂ


• ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੰਚ 'ਤੇ ਤਸਵੀਰ ਖਿਚਵਾਉਣ ਵਾਲੇ ਕਾਂਗਰਸੀ ਆਗੂਆਂ ਦੀ ਕਤਾਰ ਲੱਗੀ ਰਹੀ |
• ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਰੈਲੀ 'ਚ ਬੈਠੇ ਲੋਕਾਂ ਨਾਲ ਹੇਠਾਂ ਆ ਕੇ ਗਲਵੱਕੜੀਆਂ ਪਾਉਂਦੇ ਰਹੇ ਤੇ ਖ਼ੁਦ ਪਾਰਟੀ ਦਾ ਝੰਡਾ ਵੀ ਲਹਿਰਾਉਂਦੇ ਰਹੇ | ਮੰਚ 'ਤੇ ਖੜ੍ਹੇ ਕਈ ਆਗੂ ਸੈਲਫ਼ੀਆਂ ਵੀ ਲੈਂਦੇ ਰਹੇ |
• ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਵਿਧਾਇਕ ਰਾਕੇਸ਼ ਪਾਂਡੇ ਮੰਚ 'ਤੇ ਬੈਠ ਕੇ ਬਹੁਤਾ ਸਮਾਂ ਮੋਬਾਈਲ ਫ਼ੋਨ 'ਤੇ ਵਿਅਸਤ ਰਹੇ |
• ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਭਾਵੇਂ ਮੰਚ 'ਤੇ ਹਾਜ਼ਰ ਹੋਏ, ਪਰ ਬੋਲਣ ਤੋਂ ਇਨਕਾਰ ਕੀਤਾ |
• ਲੋਕਾਂ ਲਈ ਕੁਰਸੀਆਂ ਦੀ ਘਾਟ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਰੜਕਿਆ |
• ਮੀਡੀਆ ਗੈਲਰੀ 'ਚ ਵੀ ਵਾਰ-ਵਾਰ ਕਹਿਣ 'ਤੇ ਵੀ ਪਾਣੀ ਨਹੀਂ ਪੁੱਜਿਆ |
• ਮਲਕੀਤ ਸਿੰਘ ਦਾਖਾ ਨੇ ਕਿਹਾ ਵੋਟਾਂ ਪਾ ਕੇ ਈ.ਵੀ.ਐਮ. ਮਸ਼ੀਨਾਂ ਦੀਆਂ ਚੀਕਾਂ ਦੀ ਆਵਾਜ਼ ਮੋਦੀ ਤੱਕ ਸੁਣਾ ਦਿਓ |

ਸ਼ਹੀਦਾਂ ਦੀ ਯਾਦ 'ਚ ਬਣੇਗੀ ਯਾਦਗਾਰ-ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਕਦੇ ਕਿਸੇ ਚੰਗੇ ਲੋਕਰਾਜ ਵਿਚ ਨਹੀਂ ਹੋ ਸਕਦੇ ਅਤੇ ਕਦੇ ਵੀ ਮੁੱਖ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਲੋਕਾਂ ਉੱਪਰ ਗੋਲੀ ਨਹੀਂ ਚਲਾਈ ਜਾ ਸਕਦੀ | ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਹਰ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਗਈ ਅਤੇ ਪੰਜਾਬ ਦੇ ਲੋਕ ਕਦੇ ਵੀ ਬੇਅਦਬੀ ਮਾਮਲਿਆਂ ਨੂੰ ਭੁਲਾ ਨਹੀਂ ਸਕਦੇ | ਉਨ੍ਹਾਂ ਬੇਅਦਬੀ ਸਮੇਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਬਰਗਾੜੀ ਵਿਖੇ ਯਾਦਗਾਰ ਬਣਾਉਣ ਦਾ ਐਲਾਨ ਕੀਤਾ |

ਦੇਸ਼ 'ਚ ਮਜ਼ਬੂਤ ਸਰਕਾਰ ਚਾਹੁੰਦੇ ਹਨ ਲੋਕ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ

• ਅਰਥਚਾਰਾ, ਕਿਸਾਨੀ ਅਤੇ ਬੁਨਿਆਦੀ ਢਾਂਚਾ ਸਾਡੀਆਂ ਪ੍ਰਮੁੱਖ ਤਰਜੀਹਾਂ 'ਚ ਸ਼ਾਮਿਲ ਰਹੇਗਾ
• ਪੰਜਾਬ 'ਚ ਵਿਕਾਸ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਤਰਜੀਹ • ਭਾਜਪਾ ਨੂੰ 2014 ਤੋਂ ਵੀ ਵੱਧ ਸਮਰਥਨ ਮਿਲੇਗਾ
ਨਵੀਂ ਦਿੱਲੀ, 15 ਮਈ (ਅਜੀਤ ਬਿਊਰੋ)-ਦੇਸ਼ ਵਿਚ 17ਵੀਂ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਦੀ ਪ੍ਰਕਿਰਿਆ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਅਜੀਤ' ਨੂੰ ਇਕ ਵਿਸ਼ੇਸ਼ ਇੰਟਰਵਿਊ ਦਿੱਤੀ ਗਈ | ਜਿਸ ਵਿਚ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪੰਜ ਸਾਲ ਦੀਆਂ ਪ੍ਰਾਪਤੀਆਂ ਅਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਸਬੰਧੀ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ | ਪੇਸ਼ ਹਨ ਇਸ ਇੰਟਰਵਿਊ ਦੇ ਅਹਿਮ ਅੰਸ਼ :
(1) ਸਵਾਲ-ਤੁਹਾਡੀ ਸਰਕਾਰ ਦੀਆਂ ਪੰਜ ਅਹਿਮ ਉਪਲਬਧੀਆਂ ਕੀ ਰਹੀਆਂ?
ਜਵਾਬ-ਵੇਖੋ ਪਿਛਲੇ 5 ਸਾਲਾਂ 'ਚ ਹਰ ਖ਼ੇਤਰ 'ਚ ਬਹੁਤ ਤੇਜ਼ੀ ਨਾਲ ਕੰਮ ਹੋਇਆ ਹੈ | ਇਸ ਲਈ ਸਿਰਫ਼ 5-6 ਕੰਮਾਂ ਤੱਕ ਹੀ ਸਾਡੀ ਸਰਕਾਰ ਦੀਆਂ ਉਪਲਬਧੀਆਂ ਨੂੰ ਸੀਮਤ ਕਰਨਾ ਅਨਿਆਂ ਹੋਵੇਗਾ ਪਰ ਮੈਂ ਤੁਹਾਡੇ ਮਨ ਦੇ ਭਾਵ ਨੂੰ ਸਮਝ ਸਕਦਾ ਹਾਂ ਕਿ ਤੁਸੀ 5 ਹੀ ਕਿਉਂ ਪੁੱਛ ਰਹੇ ਹੋ | ਪਿਛਲੀਆਂ ਸਰਕਾਰਾਂ ਨੂੰ ਆਪਣੀਆਂ ਇਕ ਜਾਂ ਦੋ ਉਪਲਬਧੀਆਂ ਗਿਣਵਾਉਣ 'ਚ ਹੀ ਪਸੀਨੇ ਛੁੱਟ ਜਾਂਦੇ ਸੀ | ਇਸ ਲਈ ਉਮੀਦ ਵੀ ਘੱਟ ਦੀ ਹੀ ਹੁੰਦੀ ਸੀ ਪਰ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਉਸ ਤਰ੍ਹਾਂ ਦੀ ਸਰਕਾਰ ਨਹੀਂ ਹੈ | ਪੰਜ ਕੰਮ ਨਹੀਂ, ਪੰਜ ਪ੍ਰਮੁੱਖ ਖ਼ੇਤਰਾਂ ਦੀ ਸੰਖੇਪ ਜਾਣਕਾਰੀ ਦਿੰਦਾ ਹਾਂ | ਤੁਸੀ ਕਿਸਾਨਾਂ ਦੇ ਮੁੱਦੇ ਨੂੰ ਹੀ ਉਠਾ ਲਓ | ਬੀਜ ਤੋਂ ਬਾਜ਼ਾਰ ਤੱਕ, ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਚ ਡੇਢ ਗੁਣਾ ਵਾਧੇ ਤੋਂ ਲੈ ਕੇ ਸਾਇਲ ਹੈਲਥ ਕਾਰਡ ਤੱਕ, ਫ਼ਸਲ ਬੀਮਾ ਯੋਜਨਾ ਤੋਂ ਲੈ ਕੇ ਕਿਸਾਨ ਸਨਮਾਨ ਨਿਧੀ ਤੱਕ ਅਸੀਂ ਅਜਿਹੇ ਕੰਮ ਕੀਤੇ ਹਨ, ਜੋ ਆਜ਼ਾਦ ਭਾਰਤ 'ਚ ਪਹਿਲੀ ਵਾਰ ਹੋਏ ਹਨ | ਸਿਹਤ ਖ਼ੇਤਰ 'ਚ ਸਾਡੀ ਸਰਕਾਰ ਨੇ ਦਵਾਈਆਂ ਦੀ ਕੀਮਤ ਘੱਟ ਕਰਨ ਤੋਂ ਲੈ ਕੇ ਸਟੰਟ ਅਤੇ ਗੋਡੇ ਦੀ ਸਰਜਰੀ ਦੀ ਕੀਮਤ 'ਤੇ ਲਗਾਮ ਲਗਾਉਣ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਆਯੂਸ਼ਮਾਨ ਭਾਰਤ ਨੂੰ ਸ਼ੁਰੂ ਕਰਨ ਤੱਕ ਦਰਜਨਾਂ ਅਜਿਹੇ ਕੰਮ ਕੀਤੇ ਹਨ ਜੋ ਸਿਹਤ ਦੇ ਖ਼ੇਤਰ 'ਚ ਲੱਖਾਂ-ਕਰੋੜਾਂ ਲੋਕਾਂ ਦੇ ਜੀਵਨ ਨੂੰ ਲਾਭ ਪਹੁੰਚਾ ਰਹੇ ਹਨ |
ਜੇ ਗਰੀਬਾਂ ਦੀ ਗੱਲ ਕਰੀਏ ਤਾਂ ਇਸ ਖ਼ੇਤਰ 'ਚ ਸਾਡੀ ਸਰਕਾਰ ਨੇ ਜਨ ਧਨ ਯੋਜਨਾ ਤੋਂ ਲੈ ਕੇ ਸੁਰੱਖਿਆ ਬੀਮਾ ਯੋਜਨਾ, ਡੀ.ਬੀ.ਟੀ. ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ ਸਮੇਤ ਦਰਜਨਾਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਨੇ ਸਫ਼ਲਤਾ ਦੇ ਰਿਕਾਰਡ ਬਣਾਏ ਹਨ |
ਔਰਤਾਂ ਦੇ ਵਿਸ਼ੇ 'ਤੇ ਗੱਲ ਕਰੀਏ ਤਾਂ ਸਰਕਾਰ ਤੋਂ ਲੈ ਕੇ ਪੰਚਾਇਤ ਪੱਧਰ ਤੱਕ ਦਰਜਨਾਂ ਬਦਲਾਅ ਹੋਏ ਹਨ | ਗਰਭਵਤੀ ਔਰਤਾਂ ਲਈ ਜਣੇਪਾ ਛੁੱਟੀ ਵਧਾਉਣ ਤੋਂ ਲੈ ਕੇ ਮੁਦਰਾ ਯੋਜਨਾ ਦੇ ਜ਼ਰੀਏ ਕਰੋੜਾਂ ਔਰਤਾਂ ਨੂੰ ਆਤਮਨਿਰਭਰ ਬਣਾਉਣ, ਜਬਰ ਜਨਾਹ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਨੂੰ ਲਾਗੂ ਕਰਨਾ ਤੋਂ ਲੈ ਕੇ ਔਰਤਾਂ ਦੀ ਅਗਵਾਈ 'ਚ ਵਿਕਾਸ ਤੱਕ ਅਸੀਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ |
ਬੁਨਿਆਦੀ ਢਾਂਚੇ ਦੇ ਖ਼ੇਤਰ 'ਚ ਡੇਢ ਕਰੋੜ ਘਰ ਬਣਾਉਣ ਤੋਂ ਲੈ ਕੇ ਕਈ ਗੁਣਾ ਤੇਜ਼ੀ ਨਾਲ ਸੜਕਾਂ ਤੇ ਰੇਲਵੇ ਦੇ ਨਿਰਮਾਣ, ਉਡਾਣ ਤੋਂ ਲੈ ਕੇ ਜਲਮਾਰਗਾਂ ਦੀ ਸਥਾਪਨਾ ਤੱਕ ਇਤਿਹਾਸਕ ਉਪਲਬਧੀਆਂ ਵੇਖਣ ਨੂੰ ਮਿਲਣਗੀਆਂ | ਕੌਮਾਂਤਰੀ ਪੱਧਰ 'ਤੇ ਵੀ ਭਾਰਤ ਦਾ ਅਕਸ ਤੇਜ਼ੀ ਨਾਲ ਵਧਿਆ ਹੈ | ਵਿਸ਼ਵ ਮੰਚ 'ਤੇ ਸਾਡੀ ਆਪਣੀ ਇਕ ਪਛਾਣ ਹੈ ਅਤੇ ਸਾਡੀ ਆਵਾਜ਼ ਨੂੰ ਅਹਿਮੀਅਤ ਮਿਲਣੀ ਸ਼ੁਰੂ ਹੋਈ ਹੈ | ਸਾਡੀਆਂ ਸਾਰੀਆਂ ਉਪਲਬਧੀਆਂ ਕਾਗਜ਼ੀ ਨਹੀਂ ਹਨ | ਇਹ ਅਸੀਂ ਨਹੀਂ ਕਹਿ ਰਹੇ, ਲੋਕ ਕਹਿ ਰਹੇ ਹਨ ਕਿ ਸਾਡੀ ਸਰਕਾਰ ਨੇ ਲੋਕਾਂ ਦੇ ਜੀਵਨ ਨੂੰ ਸਰਲ ਤੇ ਸਹਿਜ ਬਣਾਇਆ ਹੈ |
(2) ਸਵਾਲ-ਤੁਹਾਡੇ ਉੱਪਰ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ 'ਤੇ ਵਿਰੋਧੀ ਪਾਰਟੀਆਂ ਵਲੋਂ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਵੋਟ ਹਾਸਲ ਕਰਨ ਲਈ ਸੈਨਾ ਦੀਆਂ ਉਪਲਬਧੀਆਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਨਾਂਅ 'ਤੇ ਵੋਟ ਮੰਗੇ ਜਾ ਰਹੇ ਹਨ ਅਤੇ ਫ਼ਿਰਕੂ ਆਧਾਰ 'ਤੇ ਵੋਟਰਾਂ ਨੂੰ ਵੰਡਿਆ ਜਾ ਰਿਹਾ ਹੈ | ਇਨ੍ਹਾਂ ਦੋਸ਼ਾਂ 'ਤੇ ਤੁਸੀ ਕੀ ਕਹਿਣਾ ਚਾਹੁੰਦੇ ਹੋ?
ਉੱਤਰ-ਮੋਦੀ ਨੇ ਕਿਹਾ ਕਿ ਸਰਜੀਕਲ
ਸਟ੍ਰਾਈਕ ਤੇ ਏਅਰ ਸਟ੍ਰਾਈਕ ਦੇ ਸਬੂਤ ਕਿਸ ਨੇ ਮੰਗੇ ਸੀ? ਜਨਤਕ ਰੂਪ ਨਾਲ ਪੁਲਵਾਮਾ ਮਾਮਲੇ 'ਤੇ ਸਿਆਸਤ ਕਰਦਿਆਂ ਹੋਇਆਂ ਪ੍ਰੈੱਸ ਕਾਨਫ਼ਰੰਸ ਕਿਸ ਨੇ ਕੀਤੀ ਸੀ, ਬਾਲਾਕੋਟ ਹਵਾਈ ਹਮਲੇ 'ਤੇ ਕਿਹੜੇ ਨੇਤਾਵਾਂ ਦੇ ਬਿਆਨ ਪਾਕਿਸਤਾਨੀ ਅਖ਼ਬਾਰਾਂ 'ਚ ਸੁਰਖ਼ੀਆਂ ਬਣ ਰਹੇ ਸਨ ਤੇ ਬਾਲਾਕੋਟ 'ਚ ਭਾਰਤ ਦੀ ਕਾਰਵਾਈ ਦੇ ਬਾਅਦ ਕੁਝ ਨੇਤਾ ਕਿਉਂ ਪਾਕਿਸਤਾਨ ਦੀ ਪੈਰੋਕਾਰੀ ਕਰ ਰਹੇ ਸਨ? ਮੋਦੀ ਨੇ ਕਿਹਾ ਕਿ ਪਹਿਲਾਂ ਅਸੀਂ ਸਰਜੀਕਲ ਸ੍ਰਟਾਈਕ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਉਸ ਨੂੰ 'ਨਕਲੀ' ਕਰਾਰ ਦਿੱਤਾ | ਹੁਣ ਤੁਸੀਂ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਵਿਦੇਸ਼ੀ ਪੱਤਰਕਾਰ ਨੇ ਪਾਕਿਸਤਾਨ ਤੋਂ ਹਵਾਈ ਹਮਲੇ ਦੀ ਸੱਚਾਈ ਬਾਹਰ ਕੱਢਣ ਦਾ ਕੰਮ ਕੀਤਾ ਹੈ | ਅਸੀਂ ਹਮਲੇ ਦਾ ਸਿਹਰਾ ਨਹੀਂ ਲੈ ਰਹੇ ਪਰ ਜੋ ਲੋਕ ਆਪਣੇ ਦੇਸ਼ ਦੀ ਬਹਾਦਰ ਸੈਨਾ ਦਾ ਅਪਮਾਨ ਕਰਕੇ ਪਾਕਿਸਤਾਨ ਦੇ ਗੁਣ ਗਾ ਰਹੇ ਹਨ, ਅਸੀਂ ਉਨ੍ਹਾਂ ਨੂੰ ਬੇਨਕਾਬ ਕਰ ਰਹੇ ਹਾਂ | ਦੂਸਰਾ ਇਹ ਦੇਸ਼ ਦੀਆਂ ਚੋਣਾਂ ਹਨ, ਸਥਾਨਕ ਨਹੀਂ | ਇਸ 'ਚ ਦੇਸ਼ ਦੀ ਸੁਰੱਖਿਆ ਸਾਡੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੈ | ਇਸ ਲਈ ਸਾਨੂੰ ਸਿਆਸਤ ਤੋਂ ਹਟ ਕੇ ਆਪਣੀ ਸੁਰੱਖਿਆ ਨੂੰ ਲੈ ਕੇ ਆਪਣਾ ਨਜ਼ਰੀਆ ਪੇਸ਼ ਕਰਨਾ ਚਾਹੀਦਾ ਹੈ |
(3) ਸਵਾਲ-ਜੇਕਰ ਜਾਤੀ ਤੇ ਧਰਮ ਦੇ ਨਾਂਅ 'ਤੇ ਸਿਆਸੀ ਪਾਰਟੀਆਂ ਵਲੋਂ ਇਸ ਤਰ੍ਹਾਂ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਤਾਂ ਕੀ ਇਹ ਵਿਭਿੰਨਤਾਵਾਂ ਵਾਲਾ ਦੇਸ਼ ਇਕਜੁਟ ਰਹਿ ਸਕੇਗਾ? ਕੀ ਅਜਿਹੀ ਸਿਆਸਤ ਨਾਲ ਵਿਦੇਸ਼ੀ ਸ਼ਕਤੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਲਈ ਇੱਥੇ ਪੈਰ ਪਸਾਰਨ ਦਾ ਮੌਕਾ ਨਹੀਂ ਮਿਲੇਗਾ?
ਉੱਤਰ-ਮੋਦੀ ਨੇ ਕਿਹਾ ਕਿ ਇਨ੍ਹਾਂ ਸਾਰੇ ਵੰਡਪਾਊ ਤੇ ਸਾਜਿਸ਼ਕਾਰੀ ਤੱਤਾਂ ਦੇ ਪਿੱਛੇ ਤੁਹਾਨੂੰ ਕਾਂਗਰਸ, ਉਨ੍ਹਾਂ ਦੇ ਮਹਾਂਮਿਲਾਵਟੀ ਸਾਥੀ ਤੇ ਇਨ੍ਹਾਂ ਵਰਗੇ ਹੀ ਮਿਲਣਗੇ | ਇਨ੍ਹਾਂ ਨੇ ਵੰਡਣ ਵਾਲੀ ਸਿਆਸਤ ਦੇ ਸਹਾਰੇ ਸਾਲਾਂ ਤੱਕ ਆਪਣੀ ਸੱਤਾ ਚਲਾਈ ਹੈ | ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਹੈ, ਜਿਸ ਦਾ ਮੁੱਖ ਏਜੰਡਾ ਵਿਕਾਸ ਰਿਹਾ ਹੈ | ਸਾਡਾ ਮੰਨਣਾ ਹੈ ਕਿ ਵਿਕਾਸ ਹੀ ਉਹ ਰਸਤਾ ਹੈ ਜਿਸ 'ਤੇ ਚੱਲ ਕੇ ਦੇਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ | ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ, ਹੁਣ ਵੀ ਕਹਿ ਰਿਹਾ ਹਾਂ ਅਤੇ ਅੱਗੇ ਵੀ ਕਹਿੰਦਾ ਰਹਾਂਗਾ ਕਿ ਮੇਰੀ ਇਕ ਹੀ ਜਾਤੀ ਹੈ-ਗਰੀਬ | ਮੈਂ ਗਰੀਬਾਂ ਦੇ ਦਰਦ ਨੂੰ ਸਮਝਦਾ ਹਾਂ, ਜਿਸ ਨੂੰ ਉਨ੍ਹਾਂ ਦਾ ਵਿਕਾਸ ਕਰ ਕੇ ਹੀ ਦੂਰ ਕਰ ਸਕਦੇ ਹਾਂ | ਜਿੱਥੇ ਕਾਂਗਰਸ ਅਤੇ ਉਸ ਦੇ ਮਹਾਂਮਿਲਾਵਟੀ ਦੋਸਤਾਂ ਦਾ ਮੰਤਰ ਹੈ ਵੰਡੋ ਤੇ ਰਾਜ ਕਰੋ, ਉੱਥੇ ਸਾਡਾ ਮੰਤਰ ਹੈ ਇਕਜੁਟ ਰਹੋ ਅਤੇ ਵਿਕਾਸ ਕਰੋ | ਕਾਂਗਰਸ ਤੇ ਉਸ ਦੇ ਸਾਥੀਆਂ ਦਾ ਮੰਤਰ ਹੈ ਜਨਤਾ ਨੂੰ ਲੁੱਟੋ ਅਤੇ ਆਪਣਾ ਖਜ਼ਾਨਾ ਭਰੋ ਪਰ ਸਾਡਾ ਮੰਤਰ ਹੈ ਗਰੀਬਾਂ, ਪੀੜਤਾਂ, ਹੱਕਾਂ ਤੋਂ ਵਾਂਝਿਆਂ ਨੂੰ ਵਿਕਾਸ ਦੀਆਂ ਯੋਜਨਾਵਾਂ ਨਾਲ ਜੋੜ ਕੇ ਸਮਰੱਥ ਬਣਾਉਣਾ | ਉਨ੍ਹਾਂ ਕਿਹਾ ਕਿ ਪੰਜ ਸਾਲਾਂ 'ਚ ਸੱਤਾ ਤੋਂ ਦੂਰ ਰਹਿਣ ਵਾਲੀ ਕਾਂਗਰਸ ਸੱਤਾ 'ਚ ਆਉਣ ਲਈ ਹੁਣ ਏਨਾ ਡਿੱਗ ਚੁੱਕੀ ਹੈ ਕਿ ਦੇਸ਼ਵਾਸੀਆਂ ਨੂੰ ਜਾਤੀ ਤੇ ਖ਼ੇਤਰ ਦੇ ਆਧਾਰ 'ਤੇ ਹੋਰ ਵੰਡਣ ਤੋਂ ਪਰਹੇਜ਼ ਨਹੀਂ ਕਰ ਰਹੀ ਪਰ ਕਾਂਗਰਸ ਤੇ ਉਨ੍ਹਾਂ ਦੇ ਮਹਾਂਮਿਲਾਵਟੀ ਸਾਥੀਆਂ ਦੇ ਿਖ਼ਲਾਫ਼ ਦੇਸ਼ ਦੇ ਉਹ ਸਾਰੇ ਲੋਕ ਜਿਨ੍ਹਾਂ ਦੀ ਇੱਛਾ ਦੇਸ਼ ਨੂੰ ਅੱਗੇ ਵਧਾਉਣ ਦੀ ਹੈ, ਉੱਠ ਖੜ੍ਹੇ ਹੋਏ ਹਨ | ਹੁਣ ਇਨ੍ਹਾਂ ਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜਾਤੀਵਾਦੀ ਰਾਜਨੀਤੀ ਦੇ ਦਿਨ ਗੁਜ਼ਰ ਗਏ ਹਨ |
(4) ਸਵਾਲ-ਕੀ ਅਰਥਵਿਵਸਥਾ ਤੇ ਕਾਰੋਬਾਰ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਜੀ.ਐਸ.ਟੀ. ਨੂੰ ਹੋਰ ਸੌਖਾ ਬਣਾਏ ਜਾਣ ਦੀ ਜ਼ਰੂਰਤ ਨਹੀਂ ਹੈ?
ਉੱਤਰ-'ਇਕ ਦੇਸ਼ ਇਕ ਟੈਕਸ' ਦੀ ਪ੍ਰਣਾਲੀ ਜੀ.ਐਸ.ਟੀ. 130 ਕਰੋੜ ਦੀ ਜਨਸੰਖਿਆ ਵਾਲੇ ਦੇਸ਼ 'ਚ ਏਨੀ ਸਰਲ ਤਰੀਕੇ ਨਾਲ ਲਾਗੂ ਹੋ ਜਾਵੇਗੀ, ਇਸ ਦੀ ਤਾਂ ਕਲਪਨਾ ਵਿਸ਼ਵ ਦਾ ਕੋਈ ਹੋਰ ਦੇਸ਼ ਸ਼ਾਇਦ ਹੀ ਕਰ ਸਕਦਾ ਹੈ | ਜੇਕਰ ਭਾਰਤ 'ਚ ਜੀ.ਐਸ.ਟੀ. ਸਹਿਜਤਾ ਨਾਲ ਲਾਗੂ ਹੋ ਗਈ ਤਾਂ ਇਹ ਕੇਵਲ ਕੇਂਦਰ ਸਰਕਾਰ ਦੀ ਉਪਲਬਧੀ ਨਹੀਂ ਹੈ ਬਲਕਿ ਇਸ 'ਚ ਸਾਰੇ ਰਾਜ, ਵਪਾਰੀ, ਉਦਯੋਗ ਤੇ ਆਮ ਜਨਤਾ ਦੀ ਵੀ ਓਨੀ ਹੀ ਵੱਡੀ ਭੂਮਿਕਾ ਹੈ | ਅਸੀਂ ਪਹਿਲੇ ਦਿਨ ਤੋਂ ਹੀ ਲੋਕਾਂ ਤੋਂ ਇਸ ਬਾਰੇ ਉਨ੍ਹਾਂ ਦੇ ਵਿਚਾਰ ਜਾਨਣੇ ਸ਼ੁਰੂ ਕੀਤੇ ਅਤੇ ਉਸ ਦੇ ਆਧਾਰ 'ਤੇ ਇਸ ਨੂੰ ਅਮਲ 'ਚ ਲਿਆਉਂਦੇ ਰਹੇ | ਲੋਕਾਂ ਦੇ ਸਹਿਯੋਗ ਨਾਲ ਜੀ.ਐਸ.ਟੀ. ਕਿਸ ਤਰ੍ਹਾਂ ਨਾਲ ਮਕਬੂਲ ਬਣਦੀ ਚਲੀ ਗਈ ਉਸ ਦਾ ਇਕ ਉਦਾਹਰਨ ਮੈਂ ਦਿੰਦਾ ਹਾਂ | ਇਕ ਸੁਝਾਅ ਆਇਆ ਕਿ ਪ੍ਰਸ਼ਾਦ ਲਈ ਤਿਆਰ ਲੰਗਰ 'ਤੇ ਵੀ ਜੀ.ਐਸ.ਟੀ. ਲੱਗ ਰਿਹਾ ਹੈ, ਜੋ ਕਿ ਉੱਚਿਤ ਨਹੀਂ ਹੈ | ਅਸੀਂ ਤੁਰੰਤ ਇਸ ਤੋਂ ਟੈਕਸ 'ਤੇ ਛੋਟ ਦੇ ਦਿੱਤੀ | ਜੀ.ਐਸ.ਟੀ. ਨੇ ਸਾਡੇ ਸੰਘੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ | ਅਸੀਂ ਜੀ.ਐਸ.ਟੀ. ਕੌਾਸਲ ਦੀ ਸਥਾਪਨਾ ਕੀਤੀ, ਜਿਸ 'ਚ ਦੇਸ਼ ਦੇ ਹਰ ਰਾਜ ਦਾ ਪ੍ਰਤੀਨਿਧੀ ਸ਼ਾਮਿਲ ਹੈ | ਜਿੱਥੋਂ ਤੱਕ ਕਿ ਜਿਸ ਪਾਰਟੀ ਦੇ ਨੇਤਾ ਬਾਹਰ ਜੀ.ਐਸ.ਟੀ. ਦੇ ਬਾਰੇ 'ਚ ਬੇਤੁਕੀਆਂ ਗੱਲਾਂ ਕਰਦੇ ਹਨ, ਉਨ੍ਹਾਂ ਦੀ ਪਾਰਟੀ ਦੇ ਸ਼ਾਸਨ ਵਾਲੇ ਰਾਜ ਵੀ ਇਸ ਬੈਠਕ 'ਚ ਜੀ.ਐਸ.ਟੀ. ਨੂੰ ਹੋਰ ਬਿਹਤਰ ਬਣਾਉਣ ਦੇ ਸੁਝਾਅ ਦਿੰਦੇ ਹਨ | ਜਿੱਥੋਂ ਤੱਕ ਨੋਟਬੰਦੀ ਦਾ ਸਵਾਲ ਹੈ ਇਹ ਭਿ੍ਸ਼ਟਾਚਾਰ ਅਤੇ ਕਾਲੇ ਧਨ 'ਤੇ ਇਕ ਸਖ਼ਤ ਹਮਲਾ ਸੀ | ਕਾਲੇ ਧਨ ਦੇ ਿਖ਼ਲਾਫ਼ ਸਾਡੀ ਮੁਹਿੰਮ ਦਾ ਹੀ ਨਤੀਜਾ ਸੀ ਕਿ ਦੇਸ਼ 'ਚ 1.30 ਲੱਖ ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਦਾ ਪਤਾ ਲੱਗਾ | 3.38 ਲੱਖ ਫ਼ਰਜ਼ੀ ਕੰਪਨੀਆਂ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ | ਨੋਟਬੰਦੀ ਕਾਰਨ ਹੀ ਕਰ ਰਿਟਰਨ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਵਧੀ ਹੈ | 2013-14 'ਚ ਇਨ੍ਹਾਂ ਦੀ ਗਿਣਤੀ 3.8 ਕਰੋੜ ਸੀ ਜੋ 2017-18 'ਚ ਵਧ ਕੇ 6.8 ਕਰੋੜ ਹੋ ਗਈ | ਨੋਟਬੰਦੀ ਸਦਕਾ ਡਿਜੀਟਲ ਅਦਾਇਗੀ ਦੇ ਕਾਰਨ ਸਾਡਾ ਅਰਥਚਾਰਾ ਪਹਿਲਾਂ ਨਾਲੋਂ ਜ਼ਿਆਦਾ ਸਵੱਛ ਹੋਇਆ ਹੈ |
(5) ਸਵਾਲ-ਇਸ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵੱਲ ਕੇਂਦਰਿਤ ਅੱਤਵਾਦ ਦੇਸ਼ ਲਈ ਇਕ ਵੱਡੀ ਚੁਣੌਤੀ ਹੈ | ਕੀ ਆਉਣ ਵਾਲੇ ਸਮੇਂ 'ਚ ਭਾਰਤ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਸਮਰੱਥ ਹੋ ਸਕੇਗਾ?
ਉੱਤਰ-ਅੱਤਵਾਦ ਇਸ ਦੇਸ਼ ਲਈ ਪਿਛਲੇ ਕਈ ਦਹਾਕਿਆਂ ਤੋਂ ਚੁਣੌਤੀ ਰਿਹਾ ਹੈ ਪਰ ਪਹਿਲੀ ਵਾਰ ਅਸੀਂ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਲਈ ਚੁਣੌਤੀ ਬਣ ਗਏ ਹਾਂ | ਅੱਤਵਾਦ ਦੇ ਿਖ਼ਲਾਫ਼ ਸਾਡੀ ਜ਼ੀਰੋ ਟੋਲਰੈਂਸ (ਕਦੇ ਬਰਦਾਸ਼ਤ ਨਹੀਂ) ਦੀ ਨੀਤੀ ਨੂੰ ਅੱਜ ਹਰ ਕੋਈ ਮਹਿਸੂਸ ਕਰ ਰਿਹਾ ਹੈ | 2014 ਤੋਂ ਪਹਿਲਾਂ ਜਿੱਥੇ ਦੇਸ਼ ਦੇ ਕਈ ਹਿੱਸਿਆਂ 'ਚ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਆਮ ਹੁੰਦੇ ਰਹਿੰਦੇ ਸਨ, ਪਰ ਬੀਤੇ ਪੰਜ ਸਾਲਾਂ 'ਚ ਅਸੀਂ ਉਸ ਨੂੰ ਜੰਮੂ-ਕਸ਼ਮੀਰ ਦੇ ਢਾਈ-ਤਿੰਨ ਜ਼ਿਲਿ੍ਹਆਂ ਤੱਕ ਸਮੇਟ ਦਿੱਤਾ ਹੈ | ਹੁਣ ਵੀ ਉਸ ਦੇ ਸਫ਼ਾਏ ਦਾ ਕੰਮ ਜਾਰੀ ਹੈ | ਅੱਤਵਾਦ ਿਖ਼ਲਾਫ਼ ਸਾਡਾ ਰੁਖ਼ ਕਿੰਨਾ ਸਖ਼ਤ ਹੈ, ਇਸ ਦਾ ਸਪੱਸ਼ਟ ਉਦਾਹਰਨ ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਏਅਰ ਸਟ੍ਰਾਈਕ ਹੈ, ਜਿਸ 'ਚ ਅਸੀਂ ਦੁਸ਼ਮਣਾਂ ਨੂੰ ਘਰ 'ਚ ਦਾਖ਼ਲ ਹੋ ਕੇ ਮਾਰਿਆ ਹੈ | ਸਾਡੇ ਇਸ ਰੁਖ਼ ਦਾ ਨਤੀਜਾ ਹੈ ਕਿ ਅੱਜ ਪੂਰੀ ਦੁਨੀਆ ਅੱਤਵਾਦ ਦੇ ਮਸਲੇ 'ਤੇ ਸਾਡੇ ਨਾਲ ਖੜ੍ਹੀ ਹੈ ਅਤੇ ਪਾਕਿਸਤਾਨ ਅਲੱਗ-ਥਲੱਗ ਪਿਆ ਹੋਇਆ ਹੈ | ਇਸੇ ਕਰਕੇ ਅਸੀਂ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ 'ਚ ਕਾਮਯਾਬ ਰਹੇ ਹਾਂ | ਅੱਜ ਅੱਤਵਾਦ ਦੇ ਿਖ਼ਲਾਫ਼ ਅਸੀਂ ਨਿਰਣਾਇਕ ਲੜਾਈ ਲੜ ਰਹੇ ਹਾਂ | ਸਾਡੇ ਦੁਸ਼ਮਣ ਜਿੱਥੇ ਕਿਤੇ ਵੀ ਹਨ, ਅਸੀਂ ਉਨ੍ਹਾਂ ਨੂੰ ਖ਼ਤਮ ਕਰਕੇ ਰਹਾਂਗੇ | ਇਹ ਸਾਡਾ ਦਿ੍ੜ੍ਹ ਸੰਕਲਪ ਹੈ |
(6) ਸਵਾਲ-ਆਉਣ ਵਾਲੇ ਸਮੇਂ 'ਚ ਪਾਕਿਸਤਾਨ ਦੀ ਸੈਨਾ ਆਪਣਾ ਭਾਰਤ ਵਿਰੋਧੀ ਰਵੱਈਆ ਬਦਲਣ ਲਈ ਕੀ ਮਜਬੂਰ ਹੋ ਸਕਦੀ ਹੈ?
ਉੱਤਰ-ਇਸ ਸਬੰਧ 'ਚ ਸਾਡਾ ਰੁਖ਼ ਸਾਫ਼ ਹੈ | ਅਸੀਂ ਆਪਣੇ ਨਾਗਰਿਕਾਂ ਅਤੇ ਸੈਨਾ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ | ਸਾਡੇ ਇਸ ਰੁਖ਼ ਦਾ ਸਮਰਥਨ ਦੂਸਰੇ ਦੇਸ਼ ਵੀ ਕਰਦੇ ਹਨ | ਹੁਣ ਪਾਕਿਸਤਾਨ ਨੂੰ ਤੈਅ ਕਰਨਾ ਹੈ ਕਿ ਉਹ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਆਪਣੀ ਨੀਤੀ 'ਤੇ ਚਲਦਿਆਂ ਹੋਇਆਂ ਪੂਰੀ ਦੁਨੀਆ 'ਚ ਅਲੱਗ-ਥਲੱਗ ਹੋ ਜਾਵੇ ਜਾਂ ਫ਼ਿਰ ਅੱਤਵਾਦੀਆਂ ਦੇ ਿਖ਼ਲਾਫ਼ ਕਾਰਵਾਈ ਕਰ ਆਪਣੀ ਜਨਤਾ ਦੇ ਲਈ ਕੰਮ ਕਰੇ | ਗੇਂਦ ਪਾਕਿਸਤਾਨ ਦੇ ਪਾਲੇ 'ਚ ਹੈ | ਪਾਕਿਸਤਾਨ 'ਚ ਅਜਿਹੀਆਂ ਅਵਾਜ਼ਾਂ ਬੁਲੰਦ ਹੋ ਰਹੀਆਂ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਇਹ ਸਾਰੇ ਧੰਦੇ ਛੱਡ ਦੇਣੇ ਚਾਹੀਦੇ ਹਨ |
(7) ਸਵਾਲ-ਲੋਕ ਸਭਾ ਤੇ ਵਿਧਾਨ ਸਭਾਵਾਂ ਲਈ ਉਮੀਦਵਾਰ ਦੀ ਚੋਣ ਪੱਛਮ ਦੀ ਲੋਕਤੰਤਰਿਕ ਦੇਸ਼ਾਂ ਦੀ ਤਰ੍ਹਾਂ ਵੱਖ-ਵੱਖ ਖ਼ੇਤਰਾਂ ਨਾਲ ਸਬੰਧਿਤ ਪਾਰਟੀਆਂ ਦੇ ਵਫ਼ਦਾਂ ਵਲੋਂ ਨਹੀਂ ਕੀਤੀ ਜਾਂਦੀ ਬਲਕਿ ਪਾਰਟੀਆਂ ਦੀ ਸਰਬਉੱਚ ਲੀਡਰਸ਼ਿਪ ਵਲੋਂ ਹੀ ਕੀਤੀ ਜਾਂਦੀ ਹੈ | ਕੀ ਇਹ ਵਿਵਸਥਾ ਬਦਲਣੀ ਚਾਹਦੀ ਹੈ?
ਉੱਤਰ-ਇਹ ਤੁਸੀ ਬਹੁਤ ਵਧੀਆ ਸਵਾਲ ਪੁੱਛਿਆ ਹੈ | ਦਰਅਸਲ ਇਸ 'ਤੇ ਮੀਡੀਆ ਨੂੰ ਵੱਡੇ ਪੈਮਾਨੇ 'ਤੇ ਚਰਚਾ ਕਰਨੀ ਚਾਹੀਦੀ ਹੈ | ਕਿਸੇ ਵੀ ਦੇਸ਼ ਦਾ ਲੋਕੰਤਤਰ ਤਾਂ ਹੀ ਮਜ਼ਬੂਤ ਹੋ ਸਕਦਾ ਹੈ, ਜੇ ਉਸ ਨੂੰ ਚਲਾਉਣ ਵਾਲੀਆਂ ਪਾਰਟੀਆਂ, ਨੇਤਾ ਤੇ ਪੂਰੀ ਪ੍ਰਣਾਲੀ ਵੀ ਲੋਕਤੰਤਰਿਕ ਹੋਵੇ | ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਪਾਰਟੀਆਂ ਲੋਕਤੰਤਰ ਦੀ ਦੁਹਾਈ ਦਿੰਦੀਆਂ ਹਨ, ਉਨ੍ਹਾਂ ਨੇ ਆਪਣੇ ਅੰਦਰ ਲੋਕਤੰਤਰ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਹੈ | ਤੁਸੀ ਵੇਖੋ, ਦੇਸ਼ 'ਚ ਐਮਰਜੈਂਸੀ ਵਰਗੇ ਹਲਾਤ ਤੱਕ ਅਸੀਂ ਕਿਸ ਤਰ੍ਹਾਂ ਪਹੁੰਚੇ | ਜੇਕਰ ਤੁਸੀ ਡੂੰਘਾਈ 'ਚ ਜਾਓ ਤਾਂ ਪਤਾ ਚੱਲੇਗਾ ਕਿ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਹੀ ਲੋਕਤੰਤਰ ਨੂੰ ਨਸ਼ਟ ਕੀਤਾ ਗਿਆ ਅਤੇ ਕੁਝ ਸਾਲਾਂ ਬਾਅਦ ਉਹ ਸਮਾਂ ਵੀ ਆਇਆ ਜਦ ਐਮਰਜੈਂਸੀ ਦੇ ਨਾਂਅ 'ਤੇ ਦੇਸ਼ ਦੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਤਿਲਾਂਜਲੀ ਦੇ ਦਿੱਤੀ ਗਈ | ਅੱਜ ਵੀ ਹਾਲਾਤ ਕਿੰਨੇ ਬਦਲੇ ਹਨ? ਤੁਸੀ ਦੱਸੋ ਕਾਂਗਰਸ ਨੇ ਆਪਣੇ ਬੀਤੇ 20 ਵਰਿ੍ਹਆਂ 'ਚ ਕਿੰਨੇ ਪ੍ਰਧਾਨ ਵੇਖੇ ਹਨ, ਸਪਾ, ਬਸਪਾ, ਰਾਸ਼ਟਰੀ ਜਨਤਾ ਦਲ, ਡੀ.ਐਮ.ਕੇ., ਟੀ.ਡੀ.ਪੀ., ਐਨ.ਸੀ.ਪੀ. ਆਦਿ 'ਚ ਤੁਸੀ 20 ਸਾਲਾਂ 'ਚ ਕਿੰਨੇ ਪ੍ਰਧਾਨ ਵੇਖੇ ਹਨ ਅਤੇ ਭਾਰਤੀ ਜਨਤਾ ਪਾਰਟੀ 'ਚ ਤੁਸੀ ਕਿੰਨੇ ਵੇਖੇ ਹਨ? ਦਰਅਸਲ ਤੁਹਾਡੇ ਸਵਾਲ ਦਾ ਜਵਾਬ ਇਨ੍ਹਾਂ ਤੱਥਾਂ 'ਚ ਹੀ ਛੁਪਿਆ ਹੈ | ਜਿਨ੍ਹਾਂ ਪਾਰਟੀਆਂ ਦੀ ਸੋਚ ਹੀ ਪ੍ਰਤਿਭਾ ਅਤੇ ਹੁਨਰ ਨੂੰ ਕੁਚਲਣ ਦੀ ਹੈ, ਉਹ 21ਵੀਂ ਸਦੀ ਦੇ ਭਾਰਤ ਦੀ ਸੋਚ ਦਾ ਪ੍ਰਤੀਨਿਧ ਕਿਸ ਤਰ੍ਹਾਂ ਕਰ ਸਕਦੇ ਹਨ? ਅਤੇ ਜਿਸ ਪਾਰਟੀ 'ਚ ਅੰਦਰੂਨੀ ਲੋਕਤੰਤਰ ਨਹੀਂ ਹੈ, ਉਹ ਨਾਂ ਤਾਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਸਕਦੀ ਹੈ ਅਤੇ ਨਾ ਹੀ ਦੇਸ਼ ਨੂੰ ਮਜ਼ਬੂਤ ਕਰ ਸਕਦੀ ਹੈ | ਇਸ ਲਈ ਮੈਂ ਵਿਰੋਧੀ ਦਲਾਂ ਨੂੰ ਮਹਾਮਿਲਾਵਟੀ ਕਹਿੰਦਾ ਹਾਂ | ਇਨ੍ਹਾਂ ਦੇ ਜਨਮ ਤੋਂ ਹੀ ਤੈਅ ਹੋ ਜਾਂਦਾ ਹੈ ਕਿ ਇਹ ਹੋਵੇਗਾ ਅਗਲਾ ਪ੍ਰਧਾਨ, ਇਹ ਹੋਵੇਗਾ ਸਾਡਾ ਪ੍ਰਧਾਨ ਮੰਤਰੀ ਦਾ ਉਮੀਦਵਾਰ, ਇਹ ਹੋਵੇਗਾ ਸਾਡਾ ਮੁੱਖ ਮੰਤਰੀ ਦਾ ਉਮੀਦਵਾਰ! ਇਹ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ | ਭਾਰਤੀ ਜਨਤਾ ਪਾਰਟੀ ਇਕ ਅਜਿਹਾ ਮਾਹੌਲ ਬਣਾਉਣਾ ਚਾਹੁੰਦੀ ਹੈ, ਜਿੱਥੇ ਸਾਰਿਆਂ ਨੂੰ ਹਰ ਖ਼ੇਤਰ 'ਚ ਬਰਾਬਰ ਮੌਕੇ ਮਿਲਣ, ਰਾਜਨੀਤੀ 'ਚ ਵੀ |
(8) ਸਵਾਲ-ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਦੇਸ਼ 'ਚ ਕਿਹੜੇ ਠੋਸ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ?
ਉੱਤਰ-ਤੁਸੀ ਹੀ ਦੱਸੋ ਕਿ ਸੁਤੰਤਰ ਭਾਰਤ 'ਚ ਹੁਣ ਤੱਕ ਕਿਸੇ ਨੇ ਇਹ ਟੀਚਾ ਦਿੱਤਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ? ਅਸੀਂ ਕਿਹਾ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ | ਅਸੀਂ ਇਕ ਸਮਾਂ ਸੀਮਾ ਤੈਅ ਕੀਤੀ ਹੈ, ਇਸ ਦਾ ਮਤਲਬ ਅਸੀਂ ਇਹ ਜ਼ਿੰਮੇਵਾਰੀ ਲਈ ਹੈ | ਹੁਣ ਭਾਰਤ ਦੀ ਖੇਤੀ ਨੀਤੀ ਇਸ ਗੱਲ 'ਤੇ ਹੀ ਕੇਂਦਰਿਤ ਕੀਤੀ ਗਈ ਹੈ ਕਿ ਕਿਸਾਨਾਂ ਦੀ ਆਮਦਨ ਕਿਸ ਤਰ੍ਹਾਂ ਵਧੇ | ਮੈਂ ਇਕ ਉਦਾਹਰਨ ਦਿੰਦਾ ਹਾਂ-ਸਭ ਤੋਂ ਪਹਿਲਾਂ ਇਤਿਹਾਸਕ ਰੂਪ ਨਾਲ ਲਾਗਤ ਦਾ ਡੇਢ ਗੁਣਾ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੇਣ ਦਾ ਐਲਾਨ ਕੀਤਾ ਪਰ ਇਸ ਵਧੇ ਹੋਏ ਐਮ.ਐਸ.ਪੀ. ਦਾ ਫ਼ਾਇਦਾ ਤਾਂ ਹੀ ਮਿਲੇਗਾ ਜਦ ਸਰਕਾਰ ਉਪਜ ਦੀ ਖ਼ਰੀਦਦਾਰੀ ਕਰੇ | ਕਾਂਗਰਸ ਸਰਕਾਰ ਨੇ 2009-10 ਤੋਂ ਲੈ ਕੇ 2013-14 ਤੱਕ ਕੇਵਲ 7 ਲੱਖ ਮੀਟਿ੍ਕ ਟਨ ਦਾਲਾਂ ਤੇ ਤਿਲਹਨ ਦੀ ਖ਼ਰੀਦਦਾਰੀ ਕੀਤੀ | ਅਸੀਂ 2014-15 ਤੋਂ ਲੈ ਕੇ 2018-19 ਤੱਕ 94 ਲੱਖ ਮੀਟਿ੍ਕ ਟਨ ਦਾਲਾਂ ਤੇ ਤਿਲਹਨ ਦੀ ਖ਼ਰੀਦਦਾਰੀ ਕਿਸਾਨਾਂ ਤੋਂ ਕੀਤੀ ਹੈ, ਜੋ 15 ਗੁਣਾ ਤੋਂ ਵੀ ਜ਼ਿਆਦਾ ਹੈ | ਇਕ ਹੋਰ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ 2004 ਤੇ 2009 ਦੇ ਚੋਣ ਮਨੋਰਥ ਪੱਤਰਾਂ ਨੂੰ ਵੇਖੋ ਤਾਂ ਦੋਵੇਂ ਵਾਰ ਹੀ ਉਨ੍ਹਾਂ ਨੇ ਕਿਸਾਨਾਂ ਲਈ ਡਾਇਰੈਕਟ ਇਨਕਮ ਸਪੋਰਟ (ਸਿੱਧੀ ਮਾਲੀ ਮਦਦ) ਦੀ ਗੱਲ ਆਖੀ ਪਰ ਕੀ ਕਿਸਾਨਾਂ ਨੂੰ ਇਹ ਮਦਦ ਦਿੱਤੀ? ਨਹੀਂ | ਇਸ ਨੂੰ ਅਸੀਂ ਲਾਗੂ ਕੀਤਾ | ਫ਼ਰਵਰੀ 'ਚ ਅਸੀਂ ਐਲਾਨ ਕੀਤਾ ਅਤੇ ਪਹਿਲੀ ਕਿਸ਼ਤ ਕਿਸਾਨਾਂ ਦੇ ਖ਼ਾਤਿਆਂ 'ਚ ਪਹੁੰਚ ਵੀ ਗਈ | ਇਸ ਤੋਂ ਇਲਾਵਾ ਅਸੀਂ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਕਈ ਸੁਧਾਰ ਕਾਰਜ ਕੀਤੇ ਹਨ | ਫਿਰ ਵੀ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਸਭ ਕੁਝ ਕਰ ਦਿੱਤਾ ਹੈ | ਬਹੁਤ ਕੁਝ ਕਰਨਾ ਬਾਕੀ ਹੈ |
(9) ਸਵਾਲ-ਕੀ ਦੇਸ਼ ਦੇ ਉਦਯੋਗੀਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਜ਼ਿਆਦਾ ਜ਼ੋਰ ਖੇਤੀ ਆਧਾਰਿਤ ਉਦਯੋਗਾਂ 'ਤੇ ਨਹੀਂ ਦਿੱਤਾ ਜਾਣਾ ਚਾਹੀਦਾ?
ਉੱਤਰ-ਇਹ ਬਹੁਤ ਵਧੀਆ ਸਵਾਲ ਪੁੱਛਿਆ | ਖੇਤੀ ਦੇ ਖ਼ੇਤਰ 'ਚ ਸਾਡੀ ਪਹਿਲ ਦਾ ਇਕ ਬਹੁਤ ਵੱਡਾ ਹਿੱਸਾ ਫ਼ੂਡ ਪ੍ਰੋਸੈਸਿੰਗ ਦਾ ਵੀ ਹੈ | ਤੁਸੀ ਜਾਣਦੇ ਹੋ ਕਿ ਜੇਕਰ ਖੇਤੀ ਉਪਜ 'ਚ ਥੋੜਾ ਜਿਹਾ ਮੁੱਲ ਵਧਾ ਦਿੱਤਾ ਜਾਵੇ ਤਾਂ ਉਸ ਦਾ ਬਾਜ਼ਾਰ 'ਚ ਜ਼ਿਆਦਾ ਪੈਸਾ ਮਿਲ ਸਕਦਾ ਹੈ | ਅਸੀਂ ਦੁਨੀਆ 'ਚ ਸਭ ਤੋਂ ਜ਼ਿਆਦਾ ਖ਼ਾਣ ਵਾਲੀਆਂ ਫ਼ਸਲਾਂ ਉਗਾਉਣ ਵਾਲੇ ਦੇਸ਼ਾਂ 'ਚੋਂ ਇਕ ਹਾਂ ਪਰ ਅਸੀਂ ਕਿੰਨਾ ਫ਼ੂਡ ਪ੍ਰੋਸੈਸਿੰਗ ਕਰਦੇ ਸੀ? ਬਹੁਤ ਘੱਟ | ਇਸ ਲਈ ਅਸੀਂ 100 ਤੋਂ ਜ਼ਿਆਦਾ ਕੋਲਡ ਚੇਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ | ਇਸ ਦੇ ਇਲਾਵਾ ਮੈਗਾਫ਼ੂਡ ਪਾਰਕ ਵੀ ਲਗਾਏ ਜਾ ਰਹੇ ਹਨ | ਇਹ ਦੱਸਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇਕ-ਇਕ ਮੈਗਾਫੂਡ ਪਾਰਕ ਨਾਲ ਹਜ਼ਾਰਾਂ ਕਿਸਾਨ ਜੁੜ ਰਹੇ ਹਨ ਅਤੇ ਆਪਣੀ ਉਪਜ ਨੂੰ ਉਤਪਾਦ 'ਚ ਬਦਲ ਕੇ ਸਿੱਧਾ ਵੱਡੇ ਬਾਜ਼ਾਰਾਂ 'ਚ ਪਹੁੰਚਾ ਰਹੇ ਹਨ | ਇਹ ਖ਼ੁਦ ਹੀ ਵੱਡਾ ਰੁਜ਼ਗਾਰ ਵਾਲਾ ਖ਼ੇਤਰ ਹੈ | ਇਸ ਨਾਲ ਟ੍ਰਾਂਸਪੋਰਟ ਸੈਕਟਰ ਵੀ ਵਧੇਗਾ | ਸਪਲਾਈ ਚੇਨ 'ਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ | ਅਗਲੇ ਪੰਜ ਸਾਲਾਂ 'ਚ ਅਸੀਂ ਖੇਤੀ ਤੇ ਪੇਂਡੂ ਬੁਨਿਆਦੀ ਵਿਕਾਸ 'ਤੇ 25 ਲੱਖ ਕਰੋੜ ਖਰਚ ਕਰਨ ਜਾ ਰਹੇ ਹਾਂ | ਇਸ ਦਾ ਬਹੁਤ ਵੱਡਾ ਪ੍ਰਭਾਵ ਦਿਹਾਤੀ ਅਰਥਚਾਰੇ 'ਤੇ ਅਤੇ ਖੇਤੀ ਆਧਾਰਿਤ ਉਦਯੋਗਾਂ 'ਤੇ ਪਵੇਗਾ |
(10) ਸਵਾਲ-ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਤੁਸੀ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦਾ ਵਾਅਦਾ ਕੀਤਾ ਸੀ | ਇਸ 'ਚ ਤੁਹਾਡੀ ਸਰਕਾਰ ਕਿੱਥੋਂ ਤੱਕ ਸਫ਼ਲ ਹੋ ਸਕੀ ਹੈ?
ਉੱਤਰ-ਪਿਛਲੇ ਕੁਝ ਸਾਲਾਂ 'ਚ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ | ਕੌਮਾਂਤਰੀ ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤ 'ਚ ਗਰੀਬੀ ਤੇਜ਼ੀ ਨਾਲ ਘਟ ਰਹੀ ਹੈ | ਭਾਰਤ ਇਕ ਵਿਸ਼ਵ ਪੱਧਰੀ ਸਟਾਰਟ-ਅਪ ਹੱਬ ਬਣ ਗਿਆ ਹੈ | ਦੇਸ਼ 'ਚ ਰਿਕਾਰਡ ਵਿਦੇਸ਼ੀ ਨਿਵੇਸ਼ ਆ ਰਿਹਾ ਹੈ, ਹਾਈਵੇਅ, ਰੇਲਵੇ ਤੇ ਘਰਾਂ ਆਦਿ ਦਾ ਨਿਰਮਾਣ ਵੀ ਪਹਿਲਾਂ ਤੋਂ ਦੁੱਗਣੀ ਗਤੀ ਨਾਲ ਹੋ ਰਿਹਾ ਹੈ | ਕੀ ਇਹ ਬਿਨਾਂ ਰੁਜ਼ਗਾਰ ਦੇ ਸੰਭਵ ਹੈ? ਰਸਮੀ ਰੁਜ਼ਗਾਰ ਨਾਲ ਸਬੰਧਿਤ ਸਭ ਤੋਂ ਭਰੋਸੇਯੋਗ ਡਾਟਾ ਈ.ਪੀ.ਐਫ਼.ਓ. ਅਤੇ ਈ.ਐਸ.ਆਈ.ਸੀ. ਦਾ ਹੁੰਦਾ ਹੈ ਅਤੇ ਇਹ ਡਾਟਾ ਦੱਸਦਾ ਹੈ ਕਿ ਹਰ ਸਾਲ 1.2 ਕਰੋੜ ਨੌਕਰੀਆਂ ਲੱਗੀਆਂ ਹਨ | ਪਿਛਲੇ ਚਾਰ ਸਾਲਾਂ 'ਚ 55 ਲੱਖ ਨਵੇਂ ਲੋਕ ਐਨ.ਪੀ.ਐਸ. ਨਾਲ ਜੁੜੇ ਹਨ | ਨੈਸਕਾਮ ਰਿਪੋਰਟ ਅਨੁਸਾਰ ਆਈ.ਟੀ., ਆਟੋਮੋਟਿਵ, ਰਿਟੇਲ ਤੇ ਟੈਕਸਟਾਈਲ ਖ਼ੇਤਰਾਂ 'ਚ ਨੌਕਰੀਆਂ ਤੇਜ਼ ਰਫ਼ਤਾਰ ਨਾਲ ਵਧ ਰਹੀਆਂ ਹਨ | ਗ਼ੈਰ-ਰਸਮੀ ਖ਼ੇਤਰ ਜੋ ਕਿ ਦੇਸ਼ ਦਾ 85 ਫ਼ੀਸਦੀ ਰੁਜ਼ਗਾਰ ਪੈਦਾ ਕਰਦਾ ਹੈ, ਉਸ ਦੇ ਅੰਕੜੇ ਵੇਖੀਏ ਤਾਂ ਪਿਛਲੇ 4 ਸਾਲਾਂ 'ਚ 17 ਕਰੋੜ ਮੁਦਰਾ ਕਰਜ਼ਾ ਦਿੱਤਾ ਗਿਆ ਹੈ, ਜਿਸ 'ਚ 4.25 ਕਰੋੜ ਕਰਜ਼ਾ ਪਹਿਲੀ ਵਾਰ ਦੇ ਉੱਦਮੀਆਂ ਨੂੰ ਦਿੱਤੇ ਗਏ | ਸੀ.ਆਈ.ਆਈ. ਦਾ ਇਕ ਸਰਵੇਖਣ ਦੱਸਦਾ ਹੈ ਕਿ ਪਿਛਲੇ 4 ਸਾਲਾਂ 'ਚ ਐਮ.ਐਸ.ਐਮ.ਈ. ਸੈਕਟਰ 'ਚ ਕਰੀਬ 6 ਕਰੋੜ ਨਵੀਂਆਂ ਨੌਕਰੀਆਂ ਪੈਦਾ ਹੋਈਆਂ ਹਨ | 4 ਸਾਲਾਂ 'ਚ ਸੈਲਾਨੀਆਂ ਦੀ ਗਿਣਤੀ ਤੇ ਸੈਰ-ਸਪਾਟੇ ਦੇ ਮਾਲੀਏ 'ਚ ਕਰੀਬ 50 ਫ਼ੀਸਦੀ ਦਾ ਵਾਧਾ ਹੋਇਆ ਹੈ | ਜ਼ਾਹਰ ਹੈ ਕਿ ਇਸ ਨਾਲ ਵੀ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ | ਕਾਂਗਰਸ ਤੇ ਉਨ੍ਹਾਂ ਦੇ ਮਹਾਮਿਲਾਵਟੀ ਮਿੱਤਰਾਂ ਦੀਆਂ ਜਿਨ੍ਹਾਂ ਰਾਜਾਂ 'ਚ ਸਰਕਾਰਾਂ ਹਨ, ਉਹ ਭਾਰੀ ਰੁਜ਼ਗਾਰ ਪੈਦਾ ਹੋਣ ਦੇ ਦਾਅਵੇ ਕਰਦੇ ਹਨ | ਤਾਂ ਕੀ ਸੂਬੇ 'ਚ ਰੁਜ਼ਗਾਰ ਵਧਣਗੇ ਤਾਂ ਦੇਸ਼ 'ਚ ਨਹੀਂ ਵਧਣਗੇ?
(11) ਸਵਾਲ-ਜਿਸ ਤਰ੍ਹਾਂ ਰਾਹੁਲ ਗਾਂਧੀ ਵਲੋਂ ਰਾਫ਼ੇਲ ਦਾ ਮੁੱਦਾ ਵਾਰ-ਵਾਰ ਉਠਾਇਆ ਜਾ ਰਿਹਾ ਹੈ, ਕੀ ਇਸ ਨਾਲ ਭਾਜਪਾ ਦੀਆਂ ਚੋਣ ਸੰਭਾਵਨਾਵਾਂ ਕੁਝ ਹੱਦ ਤੱਕ ਪ੍ਰਭਾਵਿਤ ਹੋਣਗੀਆਂ?
ਉੱਤਰ-ਕਾਂਗਰਸ ਦੇ ਨਾਮਦਾਰ ਇਹ ਸੋਚਦੇ ਹਨ ਕਿ ਇਕ ਝੂਠ ਨੂੰ ਏਨੀ ਵਾਰ ਬੋਲੋ ਕਿ ਉਹ ਸੱਚ ਵਰਗਾ ਲੱਗੇ ਪਰ ਹੁਣ ਇਹ ਬੀਤੇ ਜ਼ਮਾਨੇ ਦੀ ਗੱਲ ਹੈ ਜਦ ਉਨ੍ਹਾਂ ਦਾ ਈਕੋਸਿਸਟਮ ਝੂਠ ਨੂੰ ਵੀ ਸੱਚ 'ਚ ਬਦਲ ਦਿੰਦਾ ਸੀ | ਮੈਂ ਤਾਂ ਮੀਡੀਆ ਤੋਂ ਪੁੱਛਦਾ ਹਾਂ ਕਿ ਏਨੇ ਮਨਘੜਤ ਬਿਆਨ, ਝੂਠ ਫ਼ੈਲਾਉਣ ਲਈ ਕਈ ਪੈ੍ਰੱਸ ਕਾਨਫ਼ਰੰਸ ਕਰਦੇ ਹਨ ਫਿਰ ਵੀ ਉਨ੍ਹਾਂ ਤੋਂ ਕੋਈ ਪੱਤਰਕਾਰ ਇਹ ਸਵਾਲ ਨਹੀਂ ਕਰਦਾ ਕਿ ਇਹ ਮਨਘੜਤ ਅੰਕੜੇ ਅਤੇ ਝੂਠੇ ਦੋਸ਼ ਕਿਸ ਆਧਾਰ 'ਤੇ ਲਗਾ ਰਹੇ ਹੋ | ਅਸੀਂ ਤਾਂ ਹਰ ਉਸ ਮੰਚ 'ਤੇ ਆਪਣੀ ਗੱਲ ਸਪੱਸ਼ਟ ਕਰ ਦਿੱਤੀ ਹੈ ਜਿਸ ਪ੍ਰਤੀ ਅਸੀਂ ਜਵਾਬਦੇਹ ਹਾਂ | ਚਾਹੇ ਉਹ ਸੁਪਰੀਮ ਕੋਰਟ, ਕੈਗ ਜਾਂ ਫਿਰ ਜਨਤਾ ਵਲੋਂ ਚੁਣੀ ਹੋਈ ਸੰਸਦ ਹੋਵੇ | ਕਿਸੇ ਨੇ ਵੀ ਸਾਡੇ ਫ਼ੈਸਲੇ 'ਤੇ ਉਂਗਲੀ ਨਹੀਂ ਉਠਾਈ | ਹਾਲ ਹੀ ਵਿਚ ਇਕ ਖ਼ਬਰ ਆਈ ਸੀ ਕਿ ਨਾਮਦਾਰ ਦੀ ਕਿਸੇ ਸਹਿਯੋਗੀ ਕੰਪਨੀ ਨੂੰ ਉਨ੍ਹਾਂ ਦੇ ਸਮੇਂ ਭਾਰਤ ਦੇ ਸੁਰੱਖਿਆ ਸੌਦੇ 'ਚ ਮਨਚਾਹਾ ਆਫਸੈਟ ਕਾਂਟ੍ਰੈਕਟ (ਸੌਦਾ) ਮਿਲਿਆ ਸੀ | ਕਾਂਗਰਸ ਦਾ ਤਾਂ ਇਕ ਹੀ ਨਾਅਰਾ ਹੈ ਡਿਫੈਂਸ ਦਾ ਚਾਹੇ ਕੋਈ ਵੀ ਟੈਂਡਰ ਹੋਵੇ ਵੈਂਡਰ ਉਨ੍ਹਾਂ ਦਾ ਹੀ ਹੋਵੇਗਾ | ਜਿੱਥੋਂ ਤੱਕ ਉਨ੍ਹਾਂ ਦੇ ਇਸ ਝੂਠੇ ਦੋਸ਼ ਦਾ ਚੋਣਾਂ 'ਤੇ ਅਸਰ ਹੋਣ ਦੀ ਗੱਲ ਹੈ ਤਾਂ ਤੁਸੀ ਏਨੇ ਵੱਡੇ ਮੀਡੀਆ ਹਾਊਸ ਨਾਲ ਜੁੜੇ ਹੋ ਜ਼ਰਾ ਖ਼ੁਦ ਹੀ ਬਾਹਰ ਲੋਕਾਂ ਨੂੰ ਪੁੱਛੋਂ | ਜਨਤਾ ਨੂੰ ਪਤਾ ਹੈ ਕਿ ਕੌਣ ਕੰਮ ਕਰਦਾ ਹੈ ਅਤੇ ਕੌਣ ਦੇਸ਼ ਨੂੰ ਠੱਗਦਾ ਹੈ |
(12) ਸਵਾਲ-ਇਸ ਸਮੇਂ ਲੋਕ ਸਭਾ ਚੋਣਾਂ ਦੇ 6 ਗੇੜ ਮੁਕੰਮਲ ਹੋ ਚੁੱਕੇ ਹਨ ਅਤੇ ਇਕ ਗੇੜ ਬਾਕੀ ਹੈ | ਇਸ ਸਮੁੱਚੇ ਸਿਆਸੀ ਦਿ੍ਸ਼ 'ਚ ਭਾਜਪਾ ਅਤੇ ਐਨ.ਡੀ.ਏ. ਦੀਆਂ ਤੁਸੀ ਕਿਹੜੀਆਂ ਚੋਣ ਸੰਭਾਵਨਾਵਾਂ ਵੇਖਦੇ ਹੋ |
ਉੱਤਰ-ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਦੇਸ਼ 'ਚ ਹਰ ਰਾਜ ਹਰ ਖ਼ੇਤਰ 'ਚ ਮੈਂ ਲੋਕਾਂ ਨੂੰ ਮਿਲਿਆ ਹਾਂ | ਰੋਜ਼ਾਨਾ ਹੀ 3-4 ਰੈਲੀਆਂ ਕਰ ਰਿਹਾ ਹਾਂ | ਮੈਂ ਜਿੱਧਰ ਵੀ ਵੇਖਿਆ ਬਸ ਇਕ ਹੀ ਚੀਜ਼ ਵਿਖਾਈ ਦਿੱਤੀ ਕਿ ਜਨਤਾ ਇਕ ਮਜ਼ਬੂਤ, ਸਖ਼ਤ ਫ਼ੈਸਲੇ ਲੈਣ ਵਾਲੀ ਅਤੇ ਵਿਕਾਸ ਦੇ ਪ੍ਰਤੀ ਸਮਰਪਿਤ ਸਰਕਾਰ ਚਾਹੁੰਦੀ ਹੈ | ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਅਜਿਹੀ ਸਰਕਾਰ ਕੌਣ ਦੇ ਸਕਦਾ ਹੈ? ਲੋਕ ਹੁਣ ਦੇਸ਼ 'ਚ ਖਿਚੜੀ ਸਰਕਾਰ ਨਹੀਂ ਚਾਹੁੰਦੇ ਹਨ | ਏਨੇ ਗੇੜਾਂ ਦੀਆਂ ਚੋਣਾਂ ਤੋਂ ਬਾਅਦ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਦੇਸ਼ ਸਾਡੀ ਵਿਕਾਸ ਦੀ ਰਾਜਨੀਤੀ ਨੂੰ ਬਹੁਤ ਵੱਡਾ ਅਸ਼ੀਰਵਾਦ ਦੇਣ ਜਾ ਰਿਹਾ ਹੈ | 2014 ਦੀਆਂ ਵੋਟਾਂ ਸਰਕਾਰ ਦੇ ਵਿਰੋਧੀ (ਐਾਟੀ ਇਨਕਮਬੈਂਸੀ) ਸੀ ਜਦਕਿ 2019 'ਚ ਸਰਕਾਰ ਦੀ ਹਮਾਇਤ (ਪ੍ਰੋ ਇਨਕਮਬੈਂਸੀ) ਦੀਆਂ ਹਨ | ਇਨ੍ਹਾਂ ਚੋਣਾਂ 'ਚ ਭਾਜਪਾ ਨੂੰ 2014 ਤੋਂ ਵੀ ਜ਼ਿਆਦਾ ਲੋਕਾਂ ਦਾ ਸਮਰਥਨ ਮਿਲੇਗਾ |
(13) ਸਵਾਲ-ਜੇਕਰ ਅਗਲੇ 5 ਸਾਲਾਂ ਲਈ ਤੁਹਾਨੂੰ ਇਕ ਵਾਰ ਫਿਰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਤੁਹਾਡੀਆਂ 5 ਅਹਿਮ ਤਰਜੀਹਾਂ ਕੀ ਹੋਣਗੀਆਂ?
ਉੱਤਰ-ਅਸੀਂ ਨੰਬਰਾਂ 'ਚ ਵੰਡ ਕੇ ਆਪਣੀਆਂ ਤਰਜੀਹਾਂ ਤੈਅ ਨਹੀਂ ਕਰਦੇ | ਦੇਸ਼ ਲਈ ਹਰ ਜ਼ਰੂਰੀ ਕੰਮ ਸਾਡੀ ਤਰਜੀਹ 'ਚ ਸ਼ਾਮਿਲ ਹੈ | ਅਸੀਂ ਦੇਸ਼ ਨੂੰ 5 ਖ਼ਰਬ ਡਾਲਰ ਦੇ ਅਰਥਚਾਰੇ 'ਚ ਬਦਲਣਾ ਚਾਹੁੰਦੇ ਹਾਂ | ਅਗਲੇ ਪੰਜ ਸਾਲ 'ਚ ਅਸੀਂ 50 ਹਜ਼ਾਰ ਨਵੇਂ ਸਟਾਰਟਅਪ ਬਣਾਉਣ 'ਚ ਸਹਾਇਤਾ ਕਰਾਂਗੇ ਅਤੇ ਨੌਜਵਾਨਾਂ ਨੂੰ 50 ਲੱਖ ਤੱਕ ਦਾ ਕਰਜ਼ਾ ਬਿਨਾਂ ਬੈਂਕ ਗਾਰੰਟੀ ਦੇ ਦੇਵਾਂਗੇ | ਹਰ ਕਿਸਾਨ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਦਾਇਰੇ 'ਚ ਲਿਆਂਵਾਗੇ | ਛੋਟੇ ਦੁਕਾਨਦਾਰਾਂ ਤੇ ਛੋਟੇ ਕਿਸਾਨਾਂ ਲਈ ਵੀ ਪੈਨਸ਼ਨ ਦੀ ਸ਼ੁਰੂਆਤ ਕਰਾਂਗੇ | ਇਹ ਯਕੀਨੀ ਬਣਾਵਾਂਗੇ ਕਿ ਹਰ ਗਰੀਬ ਦੇ ਕੋਲ ਆਪਣਾ ਪੱਕਾ ਘਰ ਹੋਵੇ | ਬੁਨਿਆਦੀ ਢਾਂਚੇ ਦੇ ਖ਼ੇਤਰ 'ਚ 100 ਲੱਖ ਕਰੋੜ ਦਾ ਨਿਵੇਸ਼ ਕਰਾਂਗੇ | ਦੇਸ਼ 'ਚ ਹਾਈਵੇਅ ਦੀ ਲੰਬਾਈ ਦੁੱਗਣੀ ਕਰਾਂਗੇ ਅਤੇ ਹਵਾਈ ਅੱਡਿਆਂ ਦੀ ਗਿਣਤੀ ਵੀ ਦੁੱਗਣੀ ਕਰਾਂਗੇ |

'ਅਜੀਤ' ਦੇ ਜ਼ਰੀਏ ਪੰਜਾਬ ਦੇ ਵੋਟਰਾਂ ਨੂੰ ਸੰਦੇਸ਼

ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਅਤੇ ਅਸੀਂ ਪੰਜਾਬ 'ਚ ਵਿਕਾਸ ਦੀ 'ਪੰਜ ਧਾਰਾ' ਲਿਆਉਣਾ ਚਾਹੁੰਦੇ ਹਾਂ | ਇਹ ਪੰਜ ਧਾਰਾ ਹੈ-ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਨੂੰ ਸੁਣਵਾਈ | ਪੰਜਾਬ ਦਾ ਨਾਂਅ ਜ਼ਬਾਨ 'ਤੇ ਆਉਂਦਿਆਂ ਹੀ ਸਾਹਸ ਅਤੇ ਬਹਾਦਰੀ ਦਾ ਇਤਿਹਾਸ ਮਨ 'ਚ ਪੈਦਾ ਹੋ ਜਾਂਦਾ ਹੈ | ਬਹਾਦਰੀ, ਬਲੀਦਾਨ ਅਤੇ ਮਿਹਨਤ ਲਈ ਪੰਜਾਬ ਦੇ ਲੋਕ ਪੂਰੀ ਦੁਨੀਆ 'ਚ ਜਾਣੇ ਜਾਂਦੇ ਹਨ | ਪੰਜਾਬ ਨੇ ਬਹੁਤ ਕੁਝ ਦਿੱਤਾ ਹੈ, ਚਾਹੇ ਗੁਰੂਆਂ ਦੀ ਬਾਣੀ ਹੋਵੇ ਜਾਂ ਦੇਸ਼ ਲਈ ਕੁਰਬਾਨੀ | ਖੇਤ ਤੋਂ ਸੋਨਾ ਉਗਾਉਣ ਦੀ ਕਹਾਵਤ ਵੀ ਪੰਜਾਬ ਤੋਂ ਹੀ ਬਣੀ ਹੈ ਪਰ ਪੰਜਾਬ ਦੇ ਦੁੱਖ ਵੀ ਘੱਟ ਨਹੀਂ ਹਨ | ਖੇਤੀਬਾੜੀ 'ਚ ਦਿਨ ਰਾਤ ਮਿਹਨਤ ਕਰਨ ਵਾਲੇ ਪੰਜਾਬ ਦੇ ਕਿਸਾਨ ਇਸ ਸਮੇਂ ਬੇਹਾਲ ਹਨ | ਕਰਜ਼ ਮੁਆਫ਼ੀ ਦੇ ਝੂਠੇ ਵਾਅਦੇ ਨਾਲ ਕਿਸਾਨਾਂ ਨੂੰ ਬਹੁਤ ਦੁੱਖ ਪੁੱਜਾ ਹੈ | ਕਿਸਾਨਾਂ ਦੀ ਆਮਦਨ ਜਦ ਤੱਕ ਨਹੀਂ ਵਧੇਗੀ ਤਦ ਤੱਕ ਉਨ੍ਹਾਂ ਦੀ ਸਮੱਸਿਆ ਖ਼ਤਮ ਨਹੀਂ ਹੋਵੇਗੀ | ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਮਿਲ ਰਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਅਸੀਂ ਸਾਰੇ ਕਿਸਾਨਾਂ ਨੂੰ ਦੇਵਾਂਗੇ | ਐਮ.ਐਸ.ਪੀ. ਲਾਗਤ ਦਾ ਡੇਢ ਗੁਣਾ ਕੀਤੇ ਜਾਣ ਦੇ ਇਤਿਹਾਸਕ ਫ਼ੈਸਲੇ ਦਾ ਅਸਰ ਪੰਜਬ ਦੇ ਕਿਸਾਨਾਂ ਦੀ ਆਮਦਨੀ 'ਤੇ ਵੀ ਹੋ ਰਿਹਾ ਹੈ | ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ, ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ | ਪੰਜਾਬ 'ਚ ਖੇਤੀ ਨਾਲ ਜੁੜੇ ਕਾਰੋਬਾਰ ਤੇ ਉਦਯੋਗਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਕੋਲਡ ਚੇਨ ਮੈਨਜਮੈਂਟ ਦੇ ਇਲਾਵਾ ਮੈਗਾਫੂਡ ਪਾਰਕ ਵੀ ਪੰਜਾਬ 'ਚ ਲਗਾਏ ਜਾ ਰਹੇ ਹਨ | ਪੰਜਾਬ 'ਚ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਦਾਇਰਾ ਬਹੁਤ ਜ਼ਿਆਦਾ ਹੈ | ਇਸ 'ਤੇ ਸਾਡਾ ਵਿਸ਼ੇਸ਼ ਧਿਆਨ ਹੈ | ਉੱਦਮਸ਼ੀਲਤਾ ਤਾਂ ਪੰਜਾਬ ਦੇ ਡੀ.ਐਨ.ਏ. ਵਿਚ ਹੈ | ਪੰਜਾਬ ਦੇ ਨੌਜਵਾਨ ਨਾ ਸਿਰਫ਼ ਮਿਹਨਤੀ, ਨਵੀਂਆਂ ਕਾਢਾਂ ਕੱਢਣ ਵਾਲੇ ਬਲਕਿ ਜ਼ੋਖ਼ਮ ਉਠਾਉਣ ਦਾ ਦਮ ਵੀ ਰੱਖਦੇ ਹਨ | ਸਟਾਰਟਅਪ ਦੇ ਜ਼ਰੀਏ ਉਹ ਆਪਣਾ ਬਿਹਤਰ ਕੈਰੀਅਰ ਬਣਾ ਸਕਦੇ ਹਨ | ਅਸੀਂ ਉਨ੍ਹਾਂ ਨੂੰ 50 ਲੱਖ ਰੁਪਏ ਤੱਕ ਬਿਨਾਂ ਕੋਲੇਟਰਲ ਦੇ ਕਰਜ਼ਾ ਉਪਲਬਧ ਕਰਾਵਾਂਗੇ | ਕਰਤਾਰਪੁਰ ਲਾਂਘੇ ਸਮੇਤ ਸਾਰੇ ਨਵੇਂ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਪੰਜਾਬ 'ਚ ਸ਼ੁਰੂ ਹੋ ਰਹੇ ਹਨ | ਯਕੀਨੀ ਰੂਪ ਨਾਲ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬਣਨਗੇ | ਸਾਡੀ ਸਰਕਾਰ ਦੇ ਆਉਣ ਦੇ ਬਾਅਦ ਵਿਦੇਸ਼ਾਂ 'ਚ ਭਾਰਤ ਦਾ ਮਾਣ ਵਧਿਆ ਹੈ | ਪੰਜਾਬ ਦੇ ਅਰਥਚਾਰੇ 'ਚ ਵਿਦੇਸ਼ੀ ਮੁਦਰਾ ਦਾ ਵੀ ਵੱਡਾ ਸਹਿਯੋਗ ਹੈ | ਜੋ ਪੰਜਾਬੀ ਆਪਣੀ ਮਿਹਨਤ ਨਾਲ ਵਿਦੇਸ਼ਾਂ 'ਚ ਭਾਰਤ ਦਾ ਨਾਂਅ ਉੱਚਾ ਕਰ ਰਹੇ ਹਨ, ਹੁਣ ਉਹ ਜਾਣਦੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਦੇ ਲਈ ਤਿਆਰ ਹੈ |

ਮੂਰਤੀ ਤੋੜਨ ਦੇ ਮਾਮਲੇ 'ਚ 58 ਗਿ੍ਫ਼ਤਾਰ

ਕੋਲਕਾਤਾ, 15 ਮਈ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਵਿਖੇ ਭਾਜਪਾ ਦੇ ਰੋਡ ਸ਼ੋਅ ਦੌਰਾਨ ਹੰਗਾਮਾ ਕਰਨ ਅਤੇ ਈਸ਼ਵਰ ਚੰਦਰ ਵਿਦਿਆਸਾਗਰ ਦਾ ਬੁੱਤ ਤੋੜੇ ਜਾਣ ਸਬੰਧੀ ਪੁਲਿਸ ਨੇ ਹੁਣ ਤੱਕ 58 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਜੋੜਾਸਾਂਕੂ ਥਾਣੇ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ | ਰੋਡ ਸ਼ੋਅ ਦੌਰਾਨ ਹੋਏ ਹੰਗਾਮੇ ਅਤੇ ਵਿਦਿਆਸਾਗਰ ਕਾਲਜ 'ਚ ਭੰਨ੍ਹਤੋੜ ਦੇ ਮਾਮਲੇ 'ਚ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਆਸਰਸ ਸਟਰੀਟ ਥਾਣੇ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਿਖ਼ਲਾਫ਼ ਮਾਮਲਾ ਦਰਜ ਕਰਵਾਇਆ ਹੈ | ਇਸ ਦੇ ਇਲਾਵਾ ਕੋਲਕਾਤਾ ਯੂਨੀਵਰਸਿਟੀ ਦੇ ਸਾਹਮਣੇ ਹੋਏ ਹੰਗਾਮੇ ਨੂੰ ਲੈ ਕੇ ਜੋੜਾਸਾਂਕੋ ਥਾਣੇ 'ਚ ਵੀ ਮਾਮਲਾ ਦਰਜ ਕਰਵਾਇਆ ਗਿਆ |
ਅਮਿਤ ਸ਼ਾਹ ਮੁਆਫ਼ੀ ਮੰਗੇ- ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਹੋਈ ਹਿੰਸਾ ਤੋਂ ਬਾਅਦ ਰਾਤ ਨੂੰ ਵਿਦਿਆਸਾਗਰ ਕਾਲਜ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਸਾਗਰ 'ਤੇ ਹਮਲਾ ਕਰਕੇ ਬੰਗਾਲ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ | ਹੰਗਾਮੇ ਲਈ ਭਾਜਪਾ ਆਗੂ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਦਿਆਂ ਮੱੁਖ ਮੰਤਰੀ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਤੋਂ ਲੋਕ ਲਿਆ ਕੇ ਇੱਥੇ ਗੁੰਡਾਗਰਦੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਨਹੀਂ ਛੱਡਾਂਗੀ, ਇਹੋ ਜਿਹੀ ਘਟਨਾ ਨਾਲੋਂ ਤਾਂ ਮੇਰੀ ਮੌਤ ਚੰਗੀ ਸੀ | ਮੁੱਖ ਮੰਤਰੀ ਨੇ ਕਿਹਾ ਇਹੋ ਜਿਹੀ ਰਾਜਨੀਤਕ ਹਿੰਸਾ ਪਹਿਲਾਂ ਨਹੀਂ ਵੇਖੀ ਤੇ ਅਮਿਤ ਸ਼ਾਹ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਹਿੰਸਕ ਝੜਪ 'ਚ ਜ਼ਖ਼ਮੀ ਵਿਦਿਆਰਥੀਆਂ ਨਾਲ

ਹਾਫ਼ਿਜ਼ ਸਈਦ ਦਾ ਸਾਲਾ ਮੱਕੀ ਗਿ੍ਫ਼ਤਾਰ

ਸਿਰ 'ਤੇ ਹੈ 13 ਕਰੋੜ ਦਾ ਇਨਾਮ
ਅੰਮਿ੍ਤਸਰ, 15 ਮਈ (ਸੁਰਿੰਦਰ ਕੋਛੜ)-ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਘਾੜੇ ਅਤੇ ਪਾਬੰਦੀ ਸ਼ੁਦਾ ਦਹਿਸ਼ਤਗਰਦ ਸੰਗਠਨ 'ਜਮਾਤ-ਉਦ-ਦਾਵਾ' ਦੇ ਮੁਖੀ ਹਾਫ਼ਿਜ਼ ਸਈਦ ਦੇ ਸਾਲੇ ਅਤੇ ਬਹੁਤ ਹੀ ਨਜ਼ਦੀਕੀ ਮੰਨੇ ਜਾਂਦੇ ਅਬਦੁਲ ਰਹਿਮਾਨ ਮੱਕੀ ਨੂੰ ਗੁੱਜਰਾਂਵਾਲਾ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਗਿ੍ਫ਼ਤਾਰ ਕਰਨ ਉਪਰੰਤ ਫ਼ਿਲਹਾਲ ਉਸ ਨੂੰ ਲਾਹੌਰ ਜੇਲ੍ਹ 'ਚ ਰੱਖਿਆ ਗਿਆ ਹੈ | ਮੱਕੀ ਦੀ ਗਿ੍ਫ਼ਤਾਰੀ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨਾਂ ਜਮਾਤ-ਉਦ-ਦਾਵਾ, ਫਲਾਹ-ਏ-ਇਨਸਾਨੀਅਤ ਫਾਊਾਡੇਸ਼ਨ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੇ 11 ਸੰਗਠਨਾਂ 'ਤੇ ਪਾਕਿ ਸਰਕਾਰ ਵਲੋਂ ਪਾਬੰਦੀ ਲਗਾਉਣ ਦੇ ਜਾਰੀ ਕੀਤੇ ਗਏ ਹੁਕਮਾਂ ਦੇ ਚੌਥੇ ਦਿਨ ਕੀਤੀ ਗਈ ਹੈ | ਉਸ ਨੂੰ ਗੁੱਜਰਾਂਵਾਲਾ 'ਚ ਪਾਕਿਸਤਾਨ ਸਰਕਾਰ ਵਲੋਂ ਅੱਤਵਾਦੀ ਸੰਗਠਨਾਂ 'ਤੇ ਲਗਾਈ ਪਾਬੰਦੀ ਦੇ ਫ਼ੈਸਲੇ ਦੀ ਆਲੋਚਨਾ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ | ਗਿ੍ਫ਼ਤਾਰੀ ਸਮੇਂ ਉਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਜਾ ਰਹੀ ਕਾਰਵਾਈ ਦੀ ਨਿੰਦਾ ਕਰ ਰਿਹਾ ਸੀ | ਇਸ ਦੇ ਇਲਾਵਾ ਉਹ ਮਨਾਹੀ ਦੇ ਬਾਵਜੂਦ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਾਡੇਸ਼ਨ ਲਈ ਫ਼ੰਡ ਵੀ ਇਕੱਠਾ ਕਰ ਰਿਹਾ ਸੀ | ਲਹਿੰਦੇ ਪੰਜਾਬ ਦੀ ਪੁਲਿਸ ਵਲੋਂ ਅੱਜ ਜਾਰੀ ਕੀਤੇ ਗਏ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਗਈ | ਪਾਕਿ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਜਮਾਤ ਦੀ ਸਿਆਸੀ ਅਤੇ ਕੌਮਾਂਤਰੀ ਮਾਮਲਿਆਂ 'ਚ ਦਖ਼ਲ ਦੇਣ ਵਾਲੀ ਸ਼ਾਖਾ ਦੇ ਪ੍ਰਮੁੱਖ ਅਤੇ ਇਸ ਲਈ ਦਾਨ ਇਕੱਠਾ ਕਰਨ ਵਾਲੀ ਸੰਸਥਾ ਫ਼ਲਾਹ-ਏ-ਇਨਸਾਨੀਅਤ ਫਾਊਾਡੇਸ਼ਨ (ਐਫ. ਆਈ. ਐਫ.) ਦੇ ਮੁਖੀ ਅਬਦੁਲ ਰਹਿਮਾਨ ਮੱਕੀ ਨੂੰ ਉਕਤ ਪਾਬੰਦੀ ਸ਼ੁਦਾ ਸੰਗਠਨ ਦੇ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਅਤੇ ਕਾਨੂੰਨ ਵਿਵਸਥਾ ਕਾਨੂੰਨ ਦੇ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ | ਪਾਕਿਸਤਾਨ ਸਰਕਾਰ ਜਮਾਤ-ਉਦ-ਦਾਵਾ ਵਾਂਗ ਹੀ ਮਾਰਚ 'ਚ ਐਫ. ਆਈ. ਐਫ. 'ਤੇ ਵੀ ਪਾਬੰਦੀ ਲਗਾ ਚੁੱਕੀ ਹੈ | ਜਮਾਤ-ਉਦ-ਦਾਵਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਲਸ਼ਕਰ-ਏ-ਤੋਇਬਾ ਦਾ ਹੀ ਦੂਜਾ ਰੂਪ ਹੈ ਅਤੇ ਇਸ ਸੰਗਠਨ ਨੇ ਮੁੰਬਈ 'ਚ ਹਮਲੇ ਕਰ ਕੇ 166 ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਸੀ | ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਸਰਕਾਰ ਦੀ ਮੰਗ 'ਤੇ ਅਮਰੀਕਾ ਵਲੋਂ ਮੱਕੀ ਨੂੰ ਅੱਤਵਾਦੀ ਐਲਾਨਿਆ ਗਿਆ ਹੈ | ਭਾਰਤ ਵਿਰੁੱਧ ਹਮੇਸ਼ਾ ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਮੱਕੀ ਦੇ ਸਿਰ 'ਤੇ ਲਗਪਗ 13 ਕਰੋੜ ਰੁਪਏ ਦਾ ਇਨਾਮ ਹੈ | ਇਹ ਤਾਲਿਬਾਨ ਆਗੂ ਮੁਲਾ ਉਮਰ ਅਤੇ ਅਲਕਾਇਦਾ ਦੇ ਆਗੂ ਅਲ-ਜਵਾਹਿਰੀ ਦਾ ਵੀ ਬਹੁਤ ਨਜ਼ਦੀਕੀ ਰਿਹਾ ਹੈ |

ਹਿੰਸਾ ਲਈ ਭਾਜਪਾ ਅਤੇ ਟੀ.ਐੱਮ.ਸੀ.

 ਨਵੀਂ ਦਿੱਲੀ, 15 ਮਈ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ 'ਚ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਹੋਈ ਹਿੰਸਾ ਦਾ ਗੁਬਾਰ ਅੱਜ ਦਿੱਲੀ 'ਚ ਉੱਡਦਾ ਨਜ਼ਰ ਆਇਆ, ਜਦੋਂ ਦੋਵੇਂ ਧਿਰਾਂ (ਭਾਜਪਾ ਅਤੇ ਤ੍ਰਿਣਮੂਲ ਕਾਂਗਰਸ) ਇਕ-ਦੂਜੇ ਨੂੰ ਤਸਵੀਰਾਂ ਅਤੇ ਵੀਡੀਓ ਦੇ ਸਬੂਤਾਂ ਦੇ ਨਾਲ ਨਿਸ਼ਾਨਾ ਬਣਾਉਂਦੀਆਂ ਨਜ਼ਰ ਆਈਆਂ। ਦੂਜੇ ਪਾਸੇ ਚੋਣ ਕਮਿਸ਼ਨ ਵੀ ਪੱਛਮੀ ਬੰਗਾਲ 'ਚ ਚੋਣਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਦੇ ਪਿਛੋਕੜ 'ਚ ਰਾਜ ਦੇ ਚੋਣ ਨਿਗਰਾਨਾਂ ਨਾਲ ਚਰਚਾ ਕਰ ਰਿਹਾ ਹੈ। ਭਾਜਪਾ ਨੇ ਰਾਜ 'ਚ ਸੱਤਾ 'ਤੇ ਕਾਬਜ਼ ਮਮਤਾ ਸਰਕਾਰ ਦੇ ਹੱਥੋਂ ਕਥਿਤ ਤੌਰ 'ਤੇ ਬੰਗਾਲ ਅਤੇ ਲੋਕਤੰਤਰ ਨੂੰ ਬਚਾਉਣ ਦੀ ਫ਼ਰਿਆਦ ਲੈ ਕੇ ਜੰਤਰ-ਮੰਤਰ 'ਤੇ ਮੌਨ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜ ਦੀ ਸੁਰੱਖਿਆ ਵਿਵਸਥਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇਕਰ ਰੋਡ ਸ਼ੋਅ ਦੌਰਾਨ 'ਚ ਸੀ.ਆਰ.ਪੀ. ਐੱਫ਼. ਨਾ ਹੁੰਦੀ ਤਾਂ ਉਨ੍ਹਾਂ ਦਾ ਬਚਣਾ ਅਸੰਭਵ ਸੀ। ਤ੍ਰਿਣਮੂਲ ਕਾਂਗਰਸ ਦੇ ਭਾਵੁਕ ਅਤੇ ਰੋਹ 'ਚ ਆਏ ਆਗੂਆਂ ਨੇ ਅਮਿਤ ਸ਼ਾਹ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਬਾਹਰੋਂ ਗੁੰਡੇ ਲੈ ਕੇ ਆਏ ਹਨ।
ਪੱਛਮੀ ਬੰਗਾਲ 'ਚ ਹਿੰਸਾ ਲਈ ਟੀ.ਐੱਮ.ਸੀ. ਜ਼ਿੰਮੇਵਾਰ-ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਛਮੀ ਬੰਗਾਲ 'ਚ ਮੰਗਲਵਾਰ ਨੂੰ ਰੋਡ ਸ਼ੋਅ 'ਚ ਹੋਈ ਹਿੰਸਾ ਦੀ ਤਫ਼ਸੀਲ ਮੀਡੀਆ ਨਾਲ ਸਾਂਝੀ ਕਰਦਿਆਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਾਰੇ ਦੇਸ਼ 'ਚ ਛੇ ਪੜਾਵਾਂ 'ਚ ਹੋਈਆਂ ਚੋਣਾਂ 'ਚ ਸਿਰਫ਼ ਪੱਛਮੀ ਬੰਗਾਲ 'ਚ ਹੀ ਹਿੰਸਾ ਹੋਈ ਹੈ, ਜਿਸ ਤੋਂ ਸਾਫ਼ ਹੈ ਕਿ ਇਸ ਲਈ ਟੀ.ਐੱਮ.ਸੀ. ਹੀ ਜ਼ਿੰਮੇਵਾਰ ਹੈ। ਅਮਿਤ ਸ਼ਾਹ ਨੇ ਰਾਜ ਪੁਲਿਸ ਨੂੰ ਹਾਲਾਤ ਨਾਲ ਨਜਿੱਠਣ 'ਚ ਨਾਕਾਮ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਸੀ.ਆਰ.ਪੀ.ਐੱਫ਼. ਦੀ ਤਾਇਨਾਤੀ ਨਾ ਹੁੰਦੀ ਤਾਂ ਉਨ੍ਹਾਂ ਦਾ ਉੱਥੋਂ ਨਿਕਲ ਕੇ ਆਉਣਾ ਮੁਸ਼ਕਿਲ ਸੀ। ਸਮਾਜ ਸੁਧਾਰਕ ਈਸ਼ਵਰ ਚੰਦਰ ਵਿੱਦਿਆ ਸਾਗਰ ਦਾ ਬੁੱਤ ਤੋੜਨ ਲਈ ਟੀ.ਐੱਮ.ਸੀ. ਨੂੰ ਜ਼ਿੰਮੇਵਾਰ ਠਹਿਰਾਇਆ ਸ਼ਾਹ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਤਸਵੀਰਾਂ ਪੇਸ਼ ਕੀਤੀਆਂ ਜਿਸ 'ਚ ਉਨ੍ਹਾਂ ਦਲੀਲ ਦਿੰਦਿਆ ਕਿਹਾ ਕਿ ਭਾਜਪਾ ਕਾਰਕੁੰਨ ਬਾਹਰ ਸਨ ਜਦਕਿ ਪੱਥਰ ਅੰਦਰੋਂ ਸੁੱਟੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਲਈ ਸਿੱਖਿਆ ਸ਼ਾਸਤਰੀ ਦਾ ਬੁੱਤ ਤੋੜਿਆ ਗਿਆ।
ਅਮਿਤ ਸ਼ਾਹ ਬਾਹਰੋਂ ਗੁੰਡੇ ਲੈ ਕੇ ਆਏ ਸੀ-ਤ੍ਰਿਣਮੂਲ ਕਾਂਗਰਸ
ਤ੍ਰਿਣਮੂਲ ਕਾਂਗਰਸ ਨੇ ਭਾਜਪਾ ਵਲੋਂ ਪੇਸ਼ ਕੀਤੀਆਂ ਤਸਵੀਰਾਂ ਦੇ ਜਵਾਬ 'ਚ ਪ੍ਰੈੱਸ ਕਾਨਫ਼ਰੰਸ 'ਚ ਪੇਸ਼ ਕੀਤੀ ਵੀਡੀਓ ਰਾਹੀਂ ਭਾਜਪਾ ਨੂੰ ਹੀ ਪੱਥਰਬਾਜ਼ੀ ਅਤੇ ਮੂਰਤੀ ਤੋੜਨ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਇਹ ਵੀਡੀਓ ਲੈ ਕੇ ਚੋਣ ਕਮਿਸ਼ਨ ਕੋਲ ਜਾਵੇਗੀ। ਟੀ.ਐੱਮ.ਸੀ. ਸੰਸਦ ਮੈਂਬਰ ਡੈਰੇਕ ਓ ਬ੍ਰਾਇਨ ਨੇ ਕਿਹਾ ਕਿ ਉਹ ਭਾਵੁਕ ਅਤੇ ਰੋਸ 'ਚ ਹਨ। ਉਨ੍ਹਾਂ ਕਿਹਾ ਕਿ ਕੋਲਕਾਤਾ ਯੂਨੀਵਰਸਿਟੀ ਦੇ ਵਿਦਿਆਰਥੀ ਕਾਲੇ ਝੰਡੇ ਅਤੇ ਪੋਸਟਰਾਂ ਨਾਲ ਸ਼ਾਹ ਦੇ ਰੋਡ ਸ਼ੋਅ ਦਾ ਲੋਕਤੰਤਰਿਕ ਤਰੀਕੇ ਨਾਲ ਵਿਰੋਧ ਕਰ ਰਹੇ ਸਨ ਪਰ ਭਾਜਪਾ ਕਾਰਕੁੰਨਾਂ ਨੇ ਪੱਥਰਬਾਜ਼ੀ ਕਰ ਕੇ ਹਿੰਸਾ ਸ਼ੁਰੂ ਕਰ ਦਿੱਤੀ।
ਟਵਿੱਟਰ 'ਤੇ ਬਦਲੀ ਡੀ.ਪੀ.
ਈਸ਼ਵਰ ਚੰਦਰ ਵਿੱਦਿਆ ਸਾਗਰ ਦੇ ਬੁੱਤ ਨੂੰ ਭਾਜਪਾ ਕਾਰ ਕੁੰਨਾਂ ਵਲੋਂ ਕਥਿਤ ਤੌਰ 'ਤੇ ਤੋੜਨ ਦਾ ਵਿਰੋਧ ਪ੍ਰਗਟਾਉਂਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਟਵਿੱਟਰ ਅਕਾਊਂਟ ਦੀ ਡੀ.ਪੀ. ਬਦਲ ਕੇ ਵਿੱਦਿਆ ਸਾਗਰ ਦੀ ਤਸਵੀਰ ਲਾ ਲਈ ਜਿਸ ਤੋਂ ਬਾਅਦ ਹੋਰ ਵੀ ਕਈ ਟੀ.ਐੱਮ.ਸੀ. ਆਗੂਆਂ ਨੇ ਡੀ.ਪੀ. ਬਦਲ ਲਈ।
ਜੰਤਰ-ਮੰਤਰ 'ਤੇ ਭਾਜਪਾ ਦਾ ਪ੍ਰਦਰਸ਼ਨ
ਭਾਜਪਾ ਆਗੂਆਂ ਨੇ ਬੰਗਾਲ 'ਚ ਹਿੰਸਾ ਖ਼ਿਲਾਫ਼ ਜੰਤਰ-ਮੰਤਰ 'ਤੇ ਮੌਨ ਪ੍ਰਦਰਸ਼ਨ ਵੀ ਕੀਤਾ। ਪ੍ਰਦਰਸ਼ਨ 'ਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵਿਜੈ ਗੋਇਲ ਅਤੇ ਡਾ: ਹਰਸ਼ਵਰਧਨ ਸਮੇਤ ਕਈ ਭਾਜਪਾ ਆਗੂ ਸ਼ਾਮਿਲ ਸਨ। ਭਾਜਪਾ ਆਗੂਆਂ ਨੇ ਮੂੰਹ 'ਤੇ ਉਂਗਲਾਂ ਰੱਖ ਕੇ ਕੀਤੇ ਇਸ ਪ੍ਰਦਰਸ਼ਨ ਦੌਰਾਨ ਪੋਸਟਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ ਕਿ 'ਬੰਗਾਲ ਬਚਾਓ, ਲੋਕਤੰਤਰ ਬਚਾਓ। ਭਾਜਪਾ ਆਗੂਆਂ ਨੇ ਰੋਸ ਵਜੋਂ ਬਾਹਾਂ 'ਤੇ ਕਾਲੀ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ।
ਮੋਦੀ-ਸ਼ਾਹ ਭੀੜਤੰਤਰ ਨੂੰ ਉਕਸਾਉਣ ਲਈ ਜ਼ਿੰਮੇਵਾਰ-ਕਾਂਗਰਸ
ਕਾਂਗਰਸ ਨੇ ਪੱਛਮੀ ਬੰਗਾਲ 'ਚ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ 'ਤੇ ਦੋਸ਼ ਲਗਾਏ ਕਿ ਉਹ 'ਭੀੜਤੰਤਰ' ਨੂੰ ਉਤਸ਼ਾਹਿਤ ਕਰ ਰਹੇ ਹਨ ਤੇ ਸੂਬਿਆਂ ਦੀ ਸੱਭਿਆਚਾਰਕ ਪਛਾਣ ਨੂੰ ਬਰਬਾਦ ਕਰ ਰਹੇ ਹਨ। ਕਾਂਗਰਸ ਬੁਲਾਰੇ ਅਭਿਸ਼ੇਕ ਸਿੰਘ ਵੀ ਨੇ ਹਿੰਸਾ ਦੌਰਾਨ ਵਿੱਦਿਆ ਸਾਗਰ ਦੇ ਬੁੱਤ ਤੋੜੇ ਜਾਣ ਨੂੰ ਸ਼ਰਮਨਾਕ ਕਾਰਵਾਈ ਦੱਸਿਆ ਤੇ ਕਿਹਾ ਕਿ ਦੇਸ਼ 'ਚ ਸੱਤਾਧਾਰੀ ਭਾਜਪਾ ਵਲੋਂ ਇਕ ਨਵੀਂ ਰਾਜਨੀਤੀ ਜਿੱਥੇ 'ਭੀੜਤੰਤਰ' ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਦੀ ਮਜ਼ਬੂਤੀ ਵੱਲ ਕਦਮ ਵਧਾਏ ਜਾ ਰਹੇ ਹਨ।

ਬੰਗਾਲ 'ਚ ਚੋਣ ਪ੍ਰਚਾਰ ਇਕ ਦਿਨ ਪਹਿਲਾਂ ਹੀ ਬੰਦ ਕਰਨ ਦਾ ਫ਼ੈਸਲਾ

ਹਿੰਸਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ
ਕੋਲਕਾਤਾ, 15 ਮਈ (ਏਜੰਸੀ)- ਲੋਕ ਸਭਾ ਚੋਣਾਂ ਦੇ ਦੌਰਾਨ ਪੱਛਮੀ ਬੰਗਾਲ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਹੋਈ 'ਚ ਹਿੰਸਾ ਦੇ ਬਾਅਦ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ ਪੱਛਮੀ ਬੰਗਾਲ ਦੇ ਗ੍ਰਹਿ ਸਕੱਤਰ ਅੱਤਰੀ ਭੱਟਾਚਾਰੀਆ ਤੇ ਏ.ਡੀ.ਜੀ./ਸੀ.ਆਈ.ਡੀ. ਰਾਜੀਵ ਨੂੰ ਹਟਾ ਦਿੱਤਾ ਹੈ ਅਤੇ ਨਾਲ ਹੀ ਚੋਣ ਪ੍ਰਚਾਰ ਇਕ ਦਿਨ ਪਹਿਲਾਂ ਖਤਮ ਕਰਦਿਆਂ ਵੀਰਵਾਰ ਰਾਤ 10 ਵਜੇ ਤੱਕ ਕਰ ਦਿੱਤਾ ਹੈ | ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਕਈ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਹੈ | ਏ. ਡੀ. ਜੀ./ਸੀ. ਆਈ.ਡੀ. ਰਾਜੀਵ ਕੁਮਾਰ ਨੂੰ ਹਟਾ ਕੇ ਗ੍ਰਹਿ ਮੰਤਰਾਲੇ ਭੇਜਿਆ ਗਿਆ | ਪ੍ਰਧਾਨ ਸਕੱਤਰ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ | ਮੁੱਖ ਸਕੱਤਰ ਨੂੰ ਗ੍ਰਹਿ ਵਿਭਾਗ ਦੀ ਜਿੰਮੇਵਾਰੀ ਦਿੱਤੀ ਗਈ ਹੈ | ਸੂਬੇ 'ਚ ਹੋ ਰਹੀ ਹਿੰਸਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਧਾਰਾ 324 ਦਾ ਇਸਤੇਮਾਲ ਕੀਤਾ ਹੈ | ਚੋਣ ਕਮਿਸ਼ਨ ਨੇ ਰਾਜੀਵ ਕੁਮਾਰ ਨੂੰ ਹੁਕਮ ਦਿੱਤਾ ਹੈ ਕਿ ਉਨ੍ਹਾਂ ਕੱਲ੍ਹ 10 ਵਜੇ ਤੱਕ ਐਮ.ਐਚ.ਏ. ਨੂੰ ਰਿਪੋਰਟ ਕਰਨੀ ਹੈ | ਗ੍ਰਹਿ ਅਤੇ ਸਿਹਤ ਮਾਮਲੇ ਦੇ ਡਬਲਿਊ. ਬੀ. ਸਰਕਾਰ, ਡਬਲਿਊ ਕੇ. ਦੇ ਸੀ.ਈ.ਓ. ਸ਼੍ਰੀਪਾਲ ਨੂੰ ਚੋਣ ਕਰਾਉਣ ਦੀ ਪ੍ਰਕਿਰਿਆ 'ਚ ਦਖਲ-ਅੰਦਾਜ਼ੀ ਕਰਨ ਲਈ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ |

ਪੰਜਾਬ ਸਰਕਾਰ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਨੂੰ ਨਹੀਂ ਪਿਆ ਬੂਰ

ਚੰਡੀਗੜ੍ਹ, 15 ਮਈ (ਹਰਕਵਲਜੀਤ ਸਿੰਘ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਮਗਰਲੇ ਦੋ ਸਾਲਾਂ ਦੌਰਾਨ ਰਾਜ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਭਾਵੇਂ ਕਾਫ਼ੀ ਪ੍ਰਚਾਰ ਕੀਤਾ ਗਿਆ ਹੈ, ਪਰ ਮਗਰਲੇ ...

ਪੂਰੀ ਖ਼ਬਰ »

ਬਾਂਦੀਪੋਰਾ ਜਬਰ ਜਨਾਹ ਮਾਮਲਾ

ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਜਾਰੀ

ਵਾਦੀ ਦੀਆਂ ਬਹੁਤੀਆਂ ਸਿੱਖਿਆ ਸੰਸਥਾਵਾਂ ਬੰਦ ਸ੍ਰੀਨਗਰ, 15 ਮਈ (ਏਜੰਸੀ)- ਜੰਮੂ-ਕਸ਼ਮੀਰ 'ਚ 3 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਸ਼ਮੀਰ 'ਚ ਵਿਦਿਆਰਥੀਆਂ ਦੇ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਹਨ | ...

ਪੂਰੀ ਖ਼ਬਰ »

ਭਾਜਪਾ ਨੇਤਾ ਪਿ੍ਅੰਕਾ ਦੀ ਗਿ੍ਫ਼ਤਾਰੀ ਪਹਿਲੀ ਨਜ਼ਰੇ ਮਨਮਾਨੀ-ਸੁਪਰੀਮ ਕੋਰਟ

ਨਵੀਂ ਦਿੱਲੀ, 15 ਮਈ (ਏਜੰਸੀ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਕਥਿਤ ਛੇੜਛਾੜ ਕਰਕੇ ਉਸ ਨੂੰ ਸ਼ੋਸ਼ਲ ਮੀਡੀਆ 'ਤੇ ਪਾਉਣ ਵਾਲੀ ਭਾਜਪਾ ਯੂਥ ਵਿੰਗ ਦੀ ਨੇਤਾ ਦੀ ਗਿ੍ਫ਼ਤਾਰੀ ਨੂੰ ਪਹਿਲੀ ਨਜ਼ਰ 'ਚ ...

ਪੂਰੀ ਖ਼ਬਰ »

ਈਰਾਨ 'ਤੇ ਹਮਲਾ ਕਰਨ ਦੀ ਤਿਆਰੀ 'ਚ ਹੈ ਅਮਰੀਕਾ

ਨਵੀਂ ਦਿੱਲੀ, 15 ਮਈ (ਏਜੰਸੀਆਂ)-ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਪੂਰੀ ਤਰ੍ਹਾਂ ਨਾਲ ਸਿਖਰ 'ਤੇ ਪਹੁੰਚ ਚੁੱਕਾ ਹੈ | ਡੋਨਾਲਡ ਟਰੰਪ ਦੀ ਸਰਕਾਰ ਜਿਸ ਤਰ੍ਹਾਂ ਦੇ ਫ਼ੈਸਲੇ ਲੈ ਰਹੀ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ ਈਰਾਨ 'ਤੇ ਹਮਲਾ ਕਰਨ ਦੀ ਤਿਆਰੀ ...

ਪੂਰੀ ਖ਼ਬਰ »

5 ਦਿਨ ਦੀ ਦੇਰੀ ਨਾਲ 6 ਜੂਨ ਨੂੰ ਕੇਰਲ ਪੁੱਜੇਗੀ ਮੌਨਸੂਨ

ਨਵੀਂ ਦਿੱਲੀ, 15 ਮਈ (ਏਜੰਸੀਆਂ)-ਇਸ ਸਾਲ ਮੌਨਸੂਨ 6 ਜੂਨ ਨੂੰ ਕੇਰਲ ਦੇ ਤੱਟ 'ਤੇ ਪਹੁੰਚੇਗੀ | ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਅੱਜ ਇਥੇ ਉਕਤ ਜਾਣਕਾਰੀ ਦਿੱਤੀ | ਆਈ.ਐਮ.ਡੀ. ਨੇ ਕਿਹਾ ਕਿ ਆਮ ਤੌਰ 'ਤੇ ਦੱਖਣੀ-ਪੱਛਮੀ ਮੌਨਸੂਨ ਇਕ ਜੂਨ ਨੂੰ ਭਾਰਤ ਦੀ ਮੁੱਖ ...

ਪੂਰੀ ਖ਼ਬਰ »

ਕਠੂਆ ਹਿੱਟ ਐਾਡ ਰਨ ਮਾਮਲੇ 'ਚ ਇਕ ਮੌਤ, ਡਰਾਈਵਰ ਗਿ੍ਫ਼ਤਾਰ

ਜੰਮੂ, 15 ਮਈ (ਏਜੰਸੀ)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਇਕ 'ਹਿੱਟ ਐਾਡ ਰਨ' ਮਾਮਲੇ 'ਚ ਡਰਾਈਵਰ ਇਕ ਵਿਅਕਤੀ ਨੂੰ ਕੁਚਲ ਕੇ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਉਸ ਨੂੰ ਇਕ ਘੰਟੇ 'ਚ ਗਿ੍ਫ਼ਤਾਰ ਕਰ ਲਿਆ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ...

ਪੂਰੀ ਖ਼ਬਰ »

ਫਾਨੀ ਪੀੜਤਾਂ ਲਈ ਮਸੀਹਾ ਬਣੇ ਸਿੱਖ ਸੰਗਠਨ ਅਤੇ ਆਈ.ਆਈ.ਟੀ. ਵਿਦਿਆਰਥੀ

ਪੁਰੀ, 15 ਮਈ (ਏਜੰਸੀਆਂ)-ਚੱਕਰਵਾਤੀ ਤੂਫ਼ਾਨ ਫਾਨੀ ਵਲੋਂ ਤਬਾਹੀ ਮਚਾਉਣ ਤੋਂ ਬਾਅਦ ਤੋਂ ਹਨੇਰੇ 'ਚ ਜੀਅ ਰਹੇ ਲੋਕਾਂ ਲਈ ਓਡੀਸ਼ਾ ਦੇ ਆਈ.ਟੀ.ਆਈ. ਵਿਦਿਆਰਥੀ ਮਸੀਹਾ ਬਣ ਕੇ ਉੱਭਰੇ ਹਨ, ਜੋ ਘਰ-ਘਰ ਜਾ ਕੇ ਪੱਖੇ, ਟਿਊਬ ਲਾਈਟ, ਫ਼ਰਿਜ, ਟੀ. ਵੀ. ਅਤੇ ਬਿਜਲੀ ਦਾ ਸਾਮਾਨ ਮੁਫ਼ਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX