ਤਾਜਾ ਖ਼ਬਰਾਂ


6 ਵਜੇ ਹੋਵੇਗਾ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਅੰਤਿਮ ਸਸਕਾਰ
. . .  0 minutes ago
ਮੁੰਬਈ, 27 ਮਈ- ਬਾਲੀਵੁੱਡ ਦੇ ਮਸ਼ਹੂਰ ਸਟੰਟ ਕੋਰੀਓਗ੍ਰਾਫ਼ਰ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਅੱਜ ਦੇਹਾਂਤ ਹੋ ਗਿਆ । ਉਨ੍ਹਾਂ ਦਾ ਦਾ ਅੰਤਿਮ ਸਸਕਾਰ ਅੱਜ ਸ਼ਾਮੀਂ 6 ਵਜੇ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ 'ਚ ਕੀਤਾ....
29 ਮਈ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪੇਮਾ ਖਾਂਡੂ
. . .  7 minutes ago
ਈਟਾਨਗਰ, 27 ਮਈ- ਪੇਮਾ ਖਾਂਡੂ ਆਉਣ ਵਾਲੀ 29 ਮਈ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸੰਬੰਧੀ ਜਾਣਕਾਰੀ ਭਾਜਪਾ ਨੇਤਾ ਕਿਰਨ ਰਿਜਿਜੂ...
ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਨਵੇਂ ਵਿਭਾਗ 'ਚ ਹੋਈ ਨਿਯੁਕਤੀ
. . .  17 minutes ago
ਚੰਡੀਗੜ੍ਹ, 27 ਮਈ- ਪੰਜਾਬ ਸਰਕਾਰ ਨੇ ਅੱਜ ਆਈ.ਪੀ.ਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਜਾਰੀ ਇੱਕ ਬਿਆਨ 'ਚ ਸਰਕਾਰ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੰਗਠਿਤ ਅਪਰਾਧ ਕੰਟਰੋਲ ....
ਮੈਨੂੰ ਸਿਆਸੀ ਤੌਰ 'ਤੇ ਖ਼ਤਮ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼- ਜੀ. ਕੇ.
. . .  43 minutes ago
ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ 'ਚੋਂ ਬਾਹਰ ਕੱਢੇ ਜਾਣ ਦੀਆਂ ਖ਼ਬਰਾਂ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਖ਼ਤਮ ਕਰਨ ਦੀ...
ਦੁੱਖ ਵੰਡਾਉਣ ਲਈ ਅਜੇ ਦੇਵਗਨ ਦੇ ਘਰ ਪਹੁੰਚੇ ਸ਼ਾਹਰੁਖ਼ ਅਤੇ ਸੰਨੀ ਦਿਓਲ ਸਮੇਤ ਕਈ ਬਾਲੀਵੁੱਡ ਸਿਤਾਰੇ
. . .  about 1 hour ago
ਮੁੰਬਈ, 27 ਮਈ- ਬਾਲੀਵੁੱਡ ਦੇ ਮਸ਼ਹੂਰ ਸਟੰਟ ਕੋਰੀਓਗ੍ਰਾਫ਼ਰ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਅੱਜ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਖ਼ਰਾਬ ਸੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਾਖ਼ਲ...
ਵਿਸ਼ਵ ਦੀ ਤੀਜੀ ਆਰਥਿਕ ਸ਼ਕਤੀ ਬਣਨ ਲਈ ਕਰਾਂਗੇ ਕੰਮ- ਮੋਦੀ
. . .  about 1 hour ago
ਲਖਨਊ, 27 ਮਈ- ਲੋਕ ਸਭਾ ਚੋਣਾਂ 'ਚ ਭਾਜਪਾ ਦੀ ਭਾਰੀ ਬਹੁਮਤ ਨਾਲ ਮਿਲੀ ਜਿੱਤ ਨੂੰ 'ਵੋਟ ਬੈਂਕ ਦੀ ਰਾਜਨੀਤੀ' ਦੇ ਵਿਨਾਸ਼ ਦੀ ਸ਼ੁਰੂਆਤ ਕਰਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਅਰਥ ਵਿਵਸਥਾ...
ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਸੀ.ਬੀ.ਆਈ ਸਾਹਮਣੇ ਪੇਸ਼ ਨਹੀਂ ਹੋਏ ਰਾਜੀਵ ਕੁਮਾਰ
. . .  about 1 hour ago
ਨਵੀਂ ਦਿੱਲੀ, 27 ਮਈ- ਸੀ.ਬੀ.ਆਈ. ਵੱਲੋਂ ਐਤਵਾਰ ਨੂੰ ਆਈ.ਪੀ.ਐੱਸ.ਅਧਿਕਾਰੀ ਅਤੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸ਼ਾਰਦਾ ਚਿੱਟ ਫ਼ੰਡ ਘੋਟਾਲਾ ਮਾਮਲੇ 'ਚ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਦੇ ਜਾਰੀ ਕੀਤੇ .....
ਕਰਤਾਰਪੁਰ ਲਾਂਘੇ ਸੰਬੰਧੀ ਹੋਈ ਬੈਠਕ 'ਚ ਭਾਰਤ ਵਲੋਂ ਰੱਖੀ ਪੁਲ ਬਣਾਉਣ ਦੀ ਮੰਗ ਨੂੰ ਪਾਕਿ ਨੇ ਠੁਕਰਾਇਆ
. . .  about 2 hours ago
ਬਟਾਲਾ, 27 ਮਈ (ਕਾਹਲੋਂ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਅੱਜ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਅਧਿਕਾਰੀਆਂ ਦੀ ਹੋਈ ਬੈਠਕ ਬੇਸਿੱਟਾ ਰਹੀ। ਇਸ ਬੈਠਕ 'ਚ ਭਾਰਤੀ ਅਧਿਕਾਰੀਆਂ ਵਲੋਂ...
ਪੰਜਾਬ ਸਰਕਾਰ ਜਸਪਾਲ ਸਿੰਘ ਕਤਲ ਕਾਂਡ ਦੀ ਜਾਂਚ ਸੀ.ਬੀ.ਆਈ ਨੂੰ ਸੌਂਪੇ - ਅਮਨ ਅਰੋੜਾ
. . .  about 2 hours ago
ਫ਼ਰੀਦਕੋਟ, 27 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਪੁਲਿਸ ਹਿਰਾਸਤ 'ਚ ਹੋਈ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੀ ਜਾਂਚ, ਲਾਸ਼ ਦੀ ਬਰਾਮਦਗੀ ਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜਾ ਦਿਵਾਉਣ ਲਈ ਐਕਸ਼ਨ ਕਮੇਟੀ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਮੁਖੀ ਦੇ ....
ਲੁਧਿਆਣਾ 'ਚ ਸਾਈਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਲੁਧਿਆਣਾ, 27 ਮਈ- ਪੰਜਾਬ ਦੇ ਲੁਧਿਆਣਾ 'ਚ ਇੱਕ ਸਾਈਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ.....
ਸਿੱਧੂ ਪੰਜਾਬ ਦੇ ਨਹੀਂ, ਬਲਕਿ ਪੂਰੇ ਦੇਸ਼ ਦੇ ਨੇਤਾ ਹਨ- ਬ੍ਰਹਮਪੁਰਾ
. . .  about 2 hours ago
ਜਲੰਧਰ, 27 ਮਈ (ਚਿਰਾਗ)- ਜਲੰਧਰ ਦੇ ਸਰਕਟ ਹਾਊਸ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਾਫ਼ ਅਕਸ ਵਾਲੇ ਨੇਤਾ...
ਗੁਆਂਢੀ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਵੱਢੇ ਲੜਕੀ ਦੇ ਹੱਥ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਏਨਾਗਾ ਵਿਖੇ ਇੱਕ ਗੁਆਂਢੀ ਨੌਜਵਾਨ ਲੜਕੀ ਦੇ ਘਰ ਕੰਧ ਟੱਪ ਕੇ ਦਾਖਲ ਹੋਇਆ ਅਤੇ ਘਰ ਵਿਚ ਕੱਪੜੇ ਪ੍ਰੈੱਸ ਕਰ ਰਹੀ ਲੜਕੀ 'ਤੇ ਤੇਜ਼ਧਾਰ ਹਥਿਆਰ ਨਾਲ ...
ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਤੋਂ ਹੈਰੋਇਨ ਸਣੇ ਇੱਕ ਵਿਅਕਤੀ ਕਾਬੂ
. . .  about 2 hours ago
ਪਠਾਨਕੋਟ, 27 ਮਈ (ਸੰਧੂ)- ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੋਂ ਜੀ. ਆਰ. ਪੀ. ਪੁਲਿਸ ਵਲੋਂ 150 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸ਼ੁਭੰਮ ਗੁਪਤਾ ਪੁੱਤਰ ਅਰਵਿੰਦ ਗੁਪਤਾ ਨਿਵਾਸੀ...
ਨਹੀਂ ਰਹੇ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ
. . .  about 2 hours ago
ਮੁੰਬਈ, 27 ਮਈ- ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਅੱਜ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ...
ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ
. . .  about 3 hours ago
ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ....................................
ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਰਾਬਰਟ ਵਾਡਰਾ ਨੂੰ ਭੇਜਿਆ ਨੋਟਿਸ
. . .  about 3 hours ago
ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  about 4 hours ago
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  about 4 hours ago
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  about 4 hours ago
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 5 hours ago
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  about 5 hours ago
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 5 hours ago
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 5 hours ago
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 5 hours ago
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 6 hours ago
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 6 hours ago
7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਕੀਤੀ ਪੂਜਾ
. . .  about 7 hours ago
ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਆਵਾਜਾਈ ਲਈ ਬਹਾਲ
. . .  about 6 hours ago
ਰੂਸ 'ਚ ਲੱਗੇ ਭੂਚਾਲ ਦੇ ਝਟਕੇ
. . .  about 7 hours ago
ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣੇ ਟਰੰਪ
. . .  about 7 hours ago
ਅਫ਼ਗ਼ਾਨਿਸਤਾਨ : ਆਈ.ਈ.ਡੀ ਧਮਾਕੇ 'ਚ 10 ਲੋਕ ਜ਼ਖਮੀ
. . .  about 7 hours ago
ਪ੍ਰਧਾਨ ਮੰਤਰੀ ਪਹੁੰਚੇ ਵਾਰਾਨਸੀ
. . .  about 8 hours ago
25 ਕਰੋੜ ਦੀ ਹੈਰੋਇਨ ਸਮੇਤ ਤਿੰਨ ਵਿਦੇਸ਼ੀ ਗ੍ਰਿਫ਼ਤਾਰ
. . .  about 8 hours ago
ਮਨੀ ਲਾਂਡ੍ਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੀ ਅਗਾਊਂ ਜ਼ਮਾਨਤ ਖ਼ਿਲਾਫ਼ ਸੁਣਵਾਈ ਅੱਜ
. . .  about 8 hours ago
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
. . .  about 8 hours ago
ਪੱਛਮੀ ਬੰਗਾਲ 'ਚ ਭਾਜਪਾ ਵਰਕਰ ਦੀ ਹੱਤਿਆ
. . .  about 8 hours ago
ਸ਼ਾਰਦਾ ਚਿੱਟਫੰਡ ਮਾਮਲੇ 'ਚ ਸੀ.ਬੀ.ਆਈ ਅੱਜ ਕਰੇਗੀ ਰਾਜੀਵ ਕੁਮਾਰ ਤੋਂ ਪੁੱਛਗਿੱਛ
. . .  about 9 hours ago
ਪ੍ਰਧਾਨ ਮੰਤਰੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ
. . .  about 9 hours ago
ਪ੍ਰਧਾਨ ਮੰਤਰੀ ਅੱਜ ਜਾਣਗੇ ਵਾਰਾਨਸੀ
. . .  about 9 hours ago
ਸੋਨੀਆ, ਰਾਹੁਲ, ਮਨਮੋਹਨ ਨੇ ਪੰਡਿਤ ਨਹਿਰੂ ਨੂੰ ਬਰਸੀ 'ਤੇ ਦਿੱਤੀ ਸ਼ਰਧਾਂਜਲੀ
. . .  about 9 hours ago
ਅੱਜ ਦਾ ਵਿਚਾਰ
. . .  about 10 hours ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਨੂੰ ਨੋਟਿਸ
. . .  1 day ago
ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨੌਜ਼ਵਾਨ ਦੀ ਮੌਤ
. . .  1 day ago
ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ
. . .  1 day ago
ਸੀ.ਬੀ.ਆਈ. ਵੱਲੋਂ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ ਅਗਨੀਕਾਂਡ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਭਾਜਪਾ ਵਿਧਾਇਕ ਦੀ ਹੱਤਿਆ ਦਾ ਦੋਸ਼ੀ ਨਕਸਲੀ ਮੁੱਠਭੇੜ 'ਚ ਢੇਰ
. . .  1 day ago
ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਵੱਲੋਂ ਖੇਡੇਗਾ ਦਾਤੇਵਾਸ ਦਾ ਨੌਜਵਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਜੇਠ ਸੰਮਤ 551
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਹੁਸ਼ਿਆਰਪੁਰ / ਮੁਕੇਰੀਆਂ

ਕਾਂਗਰਸ ਤੇ ਭਾਜਪਾ ਵਲੋਂ ਕੀਤੀਆਂ ਵੱਡੀਆਂ ਰੈਲੀਆਂ ਨੇ ਚੋਣ ਪ੍ਰਚਾਰ ਸਿਖਰਾਂ 'ਤੇ ਪਹੰੁਚਾਇਆ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਪੰਜਾਬ 'ਚ ਚੋਣ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਜਿਸ ਦੀ ਆਹਟ ਤਿੰਨ ਜ਼ਿਲਿ੍ਹਆਂ 'ਤੇ ਆਧਾਰਿਤ ਲੋਕ ਸਭਾ ਹਲਕਾ ਹੁਸ਼ਿਆਰਪੁਰ 'ਚ ਵੀ ਸੁਣਾਈ ਦੇ ਰਹੀ ਹੈ | ਆਖਰੀ ਦੌਰ 'ਚ ਹੋਣ ਜਾ ਰਹੀਆਂ ਚੋਣਾਂ 'ਚ ਖਾਮੋਸ਼ ਬੈਠਾ ਵੋਟਰ ਹਾਲ ਹੀ 'ਚ ਹੋਈਆਂ ਦੋ ਵੱਡੀਆਂ ਚੋਣ ਰੈਲੀਆਂ ਜਿਨ੍ਹਾਂ 'ਚ ਇਕ ਨੂੰ ਪ੍ਰਧਾਨ ਮੰਤਰੀ ਨ ਰਿੰਦਰ ਮੋਦੀ ਤੇ ਦੂਜੀ ਨੂੰ ਕੁਲਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸੰਬੋਧਨ ਕੀਤਾ ਸੀ ਤੇ ਇਸ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦਿਆ ਵਲੋਂ ਕੱਢੇ ਗਏ ਰੋਡ ਸ਼ੋਅ ਨੇ ਚੋਣ ਪ੍ਰਚਾਰ ਨੂੰ ਸਿਖਰਾ 'ਤੇ ਪਹੰੁਚਾ ਦਿੱਤਾ ਹੈ | ਵੱਖ-ਵੱਖ ਪਾਰਟੀਆਂ ਦੇ ਸਮਰਥਕ ਚੌਕ, ਚੁਰਾਹਿਆਂ 'ਤੇ ਚੋਣ ਨਤੀਜਿਆਂ ਨੂੰ ਲੈ ਕੇ ਚਰਚਾ ਕਰਦੇ ਦੇਖੇ ਜਾ ਸਕਦੇ ਹਨ | ਕਈ ਵਾਰ ਤਾਂ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਜਾਂਦੇ ਹੈ ਜਦੋਂ ਵੋਟਰ ਆਪਣੇ-ਆਪਣੇ ਆਗੂਆਂ ਦੇ ਪੱਖ ਨੂੰ ਲੈ ਕੇ ਗੱਲਬਾਤ ਕਰਦੇ ਹਨ ਤੇ ਇਹ ਗੱਲਬਾਤ ਨੋਕ ਝੋਕ ਤੱਕ ਪਹੰੁਚ ਜਾਂਦੀ ਹੈ | ਚੋਣਾਂ 'ਚ ਕੁਝ ਦਿਨ ਹੀ ਹੋਰ ਬਚੇ ਹਨ, ਜਿਸ ਦੇ ਚੱਲਦਿਆਂ ਪਾਰਟੀਆਂ ਦੇ ਵਰਕਰ ਆਪਣੇ-ਆਪਣੇ ਇਲਾਕੇ 'ਚ ਪ੍ਰਚਾਰ ਤੇਜ਼ ਕਰਨ ਲਈ ਪਾਰਟੀ ਦੇ ਝੰਡਿਆਂ ਤੋਂ ਇਲਾਵਾ ਵੱਧ ਤੋਂ ਵੱਧ ਪੋਸਟਰ ਲਗਾਉਣ ਦੀ ਹੋੜ 'ਚ ਵੀ ਇਕ ਦੂਜੇ ਨੂੰ ਪਛਾੜਨ 'ਚ ਲੱਗੇ ਹੋਏ ਹਨ | ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ 'ਚੋਂ 6 ਹਲਕੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜਦਕਿ ਫਗਵਾੜਾ ਤੇ ਭੁਲੱਥ ਕਪੂਰਥਲਾ ਜ਼ਿਲ੍ਹੇ ਨਾਲ ਤੇ ਸ੍ਰੀ ਗੁਰੂ ਹਰਗੋਬਿੰਦਪੁਰ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ | ਇਸ ਸਮੇਂ 9 ਵਿਧਾਨ ਸਭਾ ਹਲਕਿਆਂ 'ਚੋਂ 7 ਹਲਕਿਆਂ 'ਤੇ ਕਾਂਗਰਸ ਦਾ ਕਬਜ਼ਾ ਹੈ ਜਦਕਿ ਫਗਵਾੜਾ ਹਲਕੇ 'ਤੇ ਭਾਜਪਾ ਤੇ ਭੁਲੱਥ 'ਤੇ 'ਆਪ' ਕਾਬਜ਼ ਹੈ | 2014 ਦੀਆਂ ਲੋਕ ਸਭਾ ਚੋਣਾਂ 'ਚ 14 ਲੱਖ 85 ਹਜ਼ਾਰ 286 ਵੋਟਰਾਂ ਦੇ ਮੁਕਾਬਲੇ ਇਸ ਵਾਰ ਕਰੀਬ 15 ਲੱਖ 80 ਹਜ਼ਾਰ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ | ਇਨ੍ਹਾਂ ਚੋਣਾਂ 'ਚ 63 ਹਜ਼ਾਰ 612 ਵੋਟਰਾਂ ਦੀ ਸੰਖਿਆ ਵਧੀ ਹੈ, ਜਿਨ੍ਹਾਂ 'ਚ ਔਰਤ ਵੋਟਰਾਂ ਦੀ ਸੰਖਿਆ 7 ਲੱਖ 48 ਹਜ਼ਾਰ 764 ਹੈ ਅਤੇ ਥਰਡ ਜੈਂਡਰ ਵੋਟਰਾਂ ਦੀ ਸੰਖਿਆ 30 ਦੇ ਕਰੀਬ ਹੈ | 2014 ਦੀਆਂ ਚੋਣਾਂ 'ਚ 9 ਲੱਖ 61 ਹਜ਼ਾਰ 297 ਵੋਟਰਾਂ ਨੇ ਵੋਟ ਦਾ ਪ੍ਰਯੋਗ ਕੀਤਾ ਸੀ ਜਦਕਿ 5 ਹਜ਼ਾਰ 976 ਨੇ ਨੋਟਾ ਦਾ ਬਟਨ ਦਬਾਇਆ ਸੀ | ਜੇਕਰ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ 16 ਨਤੀਜਿਆਂ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ 1952 ਤੋਂ ਲੈ ਕੇ 2014 ਤੱਕ ਕਾਂਗਰਸ ਨੇ 11 ਵਾਰ, ਭਾਜਪਾ ਨੇ 2 ਵਾਰ, ਜਨਸੰਘ ਨੇ 1 ਵਾਰ ਅਤੇ ਭਾਰਤੀ ਲੋਕ ਦਲ ਨੇ ਇਕ ਵਾਰ ਜਿੱਤ ਪ੍ਰਾਪਤ ਕੀਤੀ ਹੈ | ਇਸ ਵਾਰ ਕਾਂਗਰਸ ਪਾਰਟੀ ਵਲੋਂ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ: ਰਾਜ ਕੁਮਾਰ, ਭਾਜਪਾ ਵਲੋਂ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼, ਆਮ ਆਦਮੀ ਪਾਰਟੀ ਵਲੋਂ ਡਾ: ਰਵਜੋਤ ਸਿੰਘ ਤੇ ਪੀ.ਡੀ.ਏ. ਵਲੋਂ ਸਾਬਕਾ ਆਈ. ਐਸ. ਚੌਧਰੀ ਖੁਸ਼ੀ ਰਾਮ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਇਸ ਤੋਂ ਇਲਾਵਾ ਹੋਰ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ | ਜੇਕਰ ਚੋਣ ਸਰਗਰਮੀਆਂ ਨੂੰ ਦੇਖਿਆ ਜਾਵੇ ਤਾਂ ਇਸ ਵਾਰ ਵੀ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੋਣ ਜਾ ਰਿਹਾ ਹੈ, ਜਦਕਿ ਬਸਪਾ ਅਤੇ 'ਆਪ' ਵਲੋਂ ਪ੍ਰਾਪਤ ਕੀਤੇ ਵੋਟ ਕਿਸੇ ਵੀ ਉਮੀਦਵਾਰ ਦੀ ਸਥਿਤੀ ਦਾ ਗਣਿਤ ਵਿਗਾੜ ਸਕਦੇ ਹਨ |

ਸਟੋਨ ਕਰੈਸ਼ਰਾਂ ਦੀ ਭਾਰੀ ਆਵਾਜਾਈ ਨੇ ਹਾਜੀਪੁਰ ਮੁਕੇਰੀਆਂ ਰੋਡ 'ਤੇ ਪੁਲ ਨੂੰ ਤਹਿਸ ਨਹਿਸ ਕੀਤਾ

ਹਾਜੀਪੁਰ, 15 ਮਈ (ਰਣਜੀਤ ਸਿੰਘ)- ਹਾਜੀਪੁਰ-ਮੁਕੇਰੀਆਂ ਰੋਡ 'ਤੇ ਅੱਡਾ ਭੱਲੋਵਾਲ ਨਜ਼ਦੀਕ ਪਾਵਰ ਹਾਊਸ ਨੰਬਰ ਤਿੰਨ ਤੋਂ ਨਿਕਲਦੀ ਸਿੰਚਾਈ ਨਹਿਰ 'ਤੇ ਉਸਾਰੇ ਪੁਲ ਦੀ ਹਾਲਤ ਏਨੀ ਨਾਜ਼ੁਕ ਸਥਿਤੀ 'ਚ ਹੈ ਕਿ ਕਿਸੇ ਵਕਤ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਰਾਹਗੀਰ ਦੀ ਕੁੱਟਮਾਰ ਕਰਕੇ ਨਕਦੀ ਲੁੱਟੀ

ਸੈਲਾ ਖੁਰਦ, 15 ਮਈ (ਹਰਵਿੰਦਰ ਸਿੰਘ ਬੰਗਾ)- ਅਣਪਛਾਤੇ ਲੁਟੇਰਿਆਂ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਰਾਹਗੀਰ ਦੀ ਕੁੱਟਮਾਰ ਕਰਕੇ ਨਕਦੀ ਖੋਹਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਜੀਵਨਪੁਰ ਜੱਟਾਂ ਨੇ ਦੱਸਿਆ ਕਿ ਉਹ ਕਸਬਾ ...

ਪੂਰੀ ਖ਼ਬਰ »

ਮਾਸੂਮ ਬੱਚਿਆਂ ਸਮੇਤ ਨਹਿਰ 'ਚ ਛਾਲ ਮਾਰਨ ਵਾਲੀ ਮਾਂ ਿਖ਼ਲਾਫ਼ ਮਾਮਲਾ ਦਰਜ

ਤਲਵਾੜਾ, 15 ਮਈ (ਸੁਰੇਸ਼ ਕੁਮਾਰ)- ਬੀਤੇ ਦਿਨ ਨਹਿਰ ਵਿਚ ਰੁੜੀ ਬਹਿ ਦੂਲੋ ਦੀ ਵਿਆਹੁਤਾ ਇੰਦੂ ਪਠਾਨੀਆ, ਜਿਸ ਨੂੰ ਨੌਜਵਾਨਾਂ ਵਲੋਂ ਬਚਾਅ ਲਿਆ ਗਿਆ ਸੀ, ਦੇ ਮਾਮਲੇ ਵਿਚ ਤਲਵਾੜਾ ਪੁਲਿਸ ਨੇ ਪਤੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕਰ ਲਿਆ ਹੈ | ਪਤੀ ਨੇ ਆਪਣੀ ਪਤਨੀ 'ਤੇ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਥਾਣਾ ਮਾਡਲ ਟਾਊਨ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 22 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਕਥਿਤ ਦੋਸ਼ੀ ਦੀ ਪਹਿਚਾਣ ਪੰਕਜ ਕੁਮਾਰ ਵਾਸੀ ਭੀਮ ਨਗਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਨਕਦੀ ਚੋਰੀ ਕਰਨ ਦੇ ਦੋਸ਼ 'ਚ 4 ਨਾਮਜ਼ਦ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਫਰਨੀਚਰ ਫੈਕਟਰੀ ਤੋਂ ਨਕਦੀ ਚੋਰੀ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਪਿਤਾ ਤੇ ਪੁੱਤਰਾਂ ਸਮੇਤ ਚਾਰ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਫੋਲ ਪੁਆਇੰਟ 'ਚ ਸਥਿਤ ਇਕ ਫਰਨੀਚਰ ਫੈਕਟਰੀ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਰੋਹ ਭਰਪੂਰ ਧਰਨਾ

ਮੁਕੇਰੀਆਂ, 15 ਮਈ (ਰਾਮਗੜ੍ਹੀਆ)- ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਗੰਨਾ ਉਤਪਾਦਕ ਕਿਸਾਨਾਂ ਦੀ ਬਕਾਇਆ ਗੰਨੇ ਦੀ ਰਾਸ਼ੀ ਜੋ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਸਰਕੋਜ ਸ਼ੂਗਰ ਮਿਲ ਮੁਕੇਰੀਆਂ ਵਲੋਂ ਕਿਸਾਨਾਂ ਨੂੰ ਨਹੀਂ ਅਦਾ ਕੀਤੀ ਜਾ ਰਹੀ, ਿਖ਼ਲਾਫ਼ ...

ਪੂਰੀ ਖ਼ਬਰ »

ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰਾਂ ਨੇ ਵਿਸਾਰਿਆ

ਕੋਟਫਤੂਹੀ, 15 ਮਈ (ਅਮਰਜੀਤ ਸਿੰਘ ਰਾਜਾ)-ਪਿੰਡ ਜਾਂਗਲੀਆਣਾ 'ਚ ਸ਼ਹੀਦ ਹਜ਼ਾਰਾ ਸਿੰਘ ਜਿਨ੍ਹਾਂ ਨੂੰ 25 ਅਕਤੂਬਰ 1944 ਨੂੰ ਦਿੱਲੀ ਦੇ ਲਾਲ ਕਿਲੇ੍ਹ 'ਚ ਫ਼ਾਂਸੀ ਦਿੱਤੀ ਗਈ ਸੀ, ਜਿਸ ਦੀ ਨੂੰ ਹ ਵਿਧਵਾ ਸੁਰਿੰਦਰ ਕੌਰ ਜੋ ਪਿਛਲੇ ਲੰਬੇ ਸਮੇਂ ਤੋਂ ਸਖ਼ਤ ਬਿਮਾਰ ਹੈ, ਦਾ ...

ਪੂਰੀ ਖ਼ਬਰ »

ਔਰਤ ਦਾ ਪਰਸ ਖੋਹ ਕੇ ਫ਼ਰਾਰ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਬਾਜ਼ਾਰ ਤੋਂ ਘਰ ਵਾਪਸ ਆ ਰਹੇ ਪਤੀ-ਪਤਨੀ ਤੋਂ ਸੋਨੇ ਦੀ ਚੇਨੀ ਖੋਹਣ 'ਚ ਅਸਫ਼ਲ ਰਹਿਣ 'ਤੇ ਝਪਟਮਾਰ ਪਰਸ ਖੋਹ ਕੇ ਫ਼ਰਾਰ ਹੋ ਗਿਆ, ਜਿਸ 'ਚ ਨਕਦੀ ਤੋਂ ਇਲਾਵਾ ਮੋਬਾਈਲ ਫੋਨ ਵੀ ਸੀ | ਜਾਣਕਾਰੀ ਅਨੁਸਾਰ ਮੁਹੱਲਾ ਟੈਗੋਰ ਨਗਰ ਦੇ ...

ਪੂਰੀ ਖ਼ਬਰ »

ਡਾ: ਰਾਜ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਦੇ ਹੱਕ 'ਚ ਘਰ-ਘਰ ਜਾ ਕੇ ਵੋਟਰਾਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਅਗਵਾਈ 'ਚ ਲਾਮਬੰਦ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਵਲੋਂ ਅੱਡਾ ਚੱਬੇਵਾਲ 'ਚ ਪੈਦਲ ਯਾਤਰਾ

ਚੱਬੇਵਾਲ, 15 ਮਈ (ਸਖ਼ੀਆ, ਪੱਟੀ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਆਪਣੇ ਘਰੇਲੂ ਹਲਕੇ ਚੱਬੇਵਾਲ ਪਹੁੰਚੇ, ਜਿਥੇ ਉਨ੍ਹਾਂ ਆਪਣੇ ਸਮਰਥਕਾਂ ਨਾਲ ਅੱਡਾ ਚੱਬੇਵਾਲ ਵਿਚ ਪੈਦਲ ਯਾਤਰਾ ਕੀਤੀ | ਇਸ ਤੋਂ ਪਹਿਲਾਂ ਸਮੂਹ ...

ਪੂਰੀ ਖ਼ਬਰ »

ਤਰਨਜੀਤ ਕੌਰ ਸੇਠੀ ਵਲੋਂ ਡਾ: ਰਾਜ ਦੇ ਹੱਕ 'ਚ ਪ੍ਰਚਾਰ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾ: ਰਾਜ ਕੁਮਾਰ ਦੇ ਹੱਕ 'ਚ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਤਰਨਜੀਤ ਕੌਰ ਸੇਠੀ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ...

ਪੂਰੀ ਖ਼ਬਰ »

ਡਾ: ਰਾਜ ਨੇ ਆਊਟਡੋਰ ਸਟੇਡੀਅਮ 'ਚ ਦਿਖਾਏ ਖੇਡ ਦੇ ਜੋਹਰ

ਹੁਸ਼ਿਆਰਪੁਰ, 15 ਮਈ (ਹਰਪ੍ਰੀਤ ਕੌਰ)- ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ ਚੋਣ ਪ੍ਰਚਾਰ 'ਚੋਂ ਕੁੱਝ ਸਮਾਂ ਕੱਢ ਕੇ ਸਥਾਨਕ ਆਊਟਡੋਰ ਸਟੇਡੀਅਮ ਪਹੁੰਚੇ ਤੇ ਬਾਸਕਿਟਬਾਲ ਖੇਡ ਰਹੇ ਖਿਡਾਰਿਆਂ ਨਾਲ ਆਪਣੀ ਖੇਡ ਦੇ ਜੋਹਰ ਦਿਖਾਏ | ...

ਪੂਰੀ ਖ਼ਬਰ »

ਸੋਨੀਆਂ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਚੱਬੇਵਾਲ, 15 ਮਈ (ਸਖ਼ੀਆ)- ਮਹਿਲਾ ਕਾਂਗਰਸ ਵਿੰਗ ਦੀ ਜਨਰਲ ਸਕੱਤਰ ਸੋਨੀਆ ਵਲੋਂ ਆਪਣੇ ਸਮਰਥਕਾਂ ਸਮੇਤ ਲੋਕ ਸਭਾ ਦੇ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਦੇ ਹੱਕ 'ਚ ਜਿਥੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਪਿੰਡਾਂ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਨੂੰ ਹਲਕਾ ਚੱਬੇਵਾਲ 'ਚ ਮਿਲ ਰਿਹਾ ਭਰਵਾਂ ਸਮਰਥਨ-ਠੰਡਲ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ 'ਚ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ...

ਪੂਰੀ ਖ਼ਬਰ »

ਇਕ ਵਾਰ ਫ਼ਿਰ ਮੋਦੀ ਨੂੰ ਪ੍ਰਧਾਨ ਸੇਵਕ ਬਣਾਉਣਾ ਚਾਹੁੰਦੀ ਹੈ ਦੇਸ਼ ਦੀ ਜਨਤਾ-ਵੀ. ਕੇ. ਸਿੰਘ

ਹਾਜੀਪੁਰ, 15 ਮਈ (ਪੁਨੀਤ ਭਾਰਦਵਾਜ, ਰਣਜੀਤ ਸਿੰਘ)- ਦੇਸ਼ ਦੀ ਕਮਾਨ ਜਦ ਤੋਂ ਦੇਸ਼ ਦੀ ਜਨਤਾ ਨੇ ਦੇਸ਼ ਦੇ ਪ੍ਰਧਾਨ ਸੇਵਕ ਨਰਿੰਦਰ ਮੋਦੀ ਨੂੰ ਸੌਾਪੀ ਹੈ, ਉਦੋਂ ਤੋਂ ਹੀ ਦੇਸ਼ ਦੇ ਵਿਕਾਸ ਕੰਮ ਕੀਤਾ ਜਾ ਰਿਹਾ ਹੈ | ਇਹ ਵਿਚਾਰ ਮੋਦੀ ਸਰਕਾਰ ਵਿਚ ਮੰਤਰੀ ਜਨਰਲ ਵੀ. ਕੇ. ...

ਪੂਰੀ ਖ਼ਬਰ »

ਅੱਜ ਭਗਵੰਤ ਮਾਨ ਹਲਕਾ ਹੁਸ਼ਿਆਰਪੁਰ 'ਚ ਕਰਨਗੇ ਰੋਡ ਸ਼ੋਅ-ਡਾ: ਰਵਜੋਤ ਸਿੰਘ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ 16 ਮਈ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਖੇ ਰੋਡ ਸ਼ੋਅ ਕਰਨਗੇ | ਉਕਤ ਜਾਣਕਾਰੀ ਦਿੰਦਿਆਂ 'ਆਪ' ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ...

ਪੂਰੀ ਖ਼ਬਰ »

ਵਿਕਾਸ ਮੰਚ ਵਲੋਂ ਡਾ: ਰਾਜ ਕੁਮਾਰ ਨੂੰ ਸਮਰਥਨ ਦੇਣ ਦਾ ਐਲਾਨ

ਦਸੂਹਾ, 15 ਮਈ (ਕੌਸ਼ਲ)- ਦਸੂਹਾ ਵਿਖੇ ਵਿਕਾਸ ਮੰਚ ਦੀ ਮੀਟਿੰਗ ਚੇਅਰਮੈਨ ਜਗਮੋਹਣ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿਚ ਹੋਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਹੁਸ਼ਿਆਰਪੁਰ ਤੋਂ ਡਾ: ਰਾਜ ਕੁਮਾਰ, ਲੁਧਿਆਣਾ ਤੋਂ ਸਿਮਰਨਜੀਤ ਸਿੰਘ ਬੈਂਸ, ਖਡੂਰ ਸਾਹਿਬ ਤੋਂ ਬੀਬੀ ...

ਪੂਰੀ ਖ਼ਬਰ »

ਡਾ: ਰਾਜ ਦੇ ਹੱਕ 'ਚ ਹੁਸ਼ਿਆਰਪੁਰ ਵਿਖੇ ਪ੍ਰਚਾਰ

ਹੁਸ਼ਿਆਰਪੁਰ, 15 ਮਈ (ਹਰਪ੍ਰੀਤ ਕੌਰ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਦੇ ਹੱਕ ਵਿਚ ਪਾਰਟੀ ਦੇ ਵਰਕਰਾਂ ਵਲੋਂ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਕੀਤੇ ਜਾ ਰਹੇ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਗਈ ਹੈ | ਜ਼ਿਲ੍ਹਾ ਮਹਿਲਾ ...

ਪੂਰੀ ਖ਼ਬਰ »

ਡਾ: ਰਵਜੋਤ ਦੇ ਹੱਕ 'ਚ ਮੁਹੱਲਾ ਕੀਰਤੀ ਨਗਰ 'ਚ ਪ੍ਰਚਾਰ

ਹੁਸ਼ਿਆਰਪੁਰ, 15 ਮਈ (ਹਰਪ੍ਰੀਤ ਕੌਰ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ: ਰਵਜੋਤ ਸਿੰਘ ਦੇ ਹੱਕ ਵਿਚ ਮੁਹੱਲਾ ਕੀਰਤੀ ਨਗਰ ਵਿਚ ਸ਼ਹੀਦ ਭਗਤ ਸਿੰਘ ਸ਼ੈਨਾ ਦੇ ਸ਼ਹਿਰੀ ਪ੍ਰਧਾਨ ਹਰਮੇਸ਼ ਸਾਹਿਲ ਦੀ ਅਗਵਾਈ ਵਿਚ ਘਰ-ਘਰ ਜਾ ਕੇ ਲੋਕਾਂ ...

ਪੂਰੀ ਖ਼ਬਰ »

ਡਾ: ਰਵਜੋਤ ਸਿੰਘ ਦੇ ਹੱਕ 'ਚ ਮਨੀਸ਼ ਸਿਸੋਦੀਆ ਵਲੋਂ ਕੱਢੇ ਰੋਡ ਸ਼ੋਅ ਦਾ ਹੁਸ਼ਿਆਰਪੁਰ 'ਚ ਜ਼ੋਰਦਾਰ ਸਵਾਗਤ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਵਜੋਤ ਸਿੰਘ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ...

ਪੂਰੀ ਖ਼ਬਰ »

ਰਸੂਲਪੁਰ ਦੀ ਅਗਵਾਈ 'ਚ ਪਿੰਡ ਹਰਸੀ ਵਿਖੇ ਮੀਟਿੰਗ

ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਹਲਕਾ ਇੰਚਾਰਜ ਉੜਮੁੜ ਅਰਵਿੰਦਰ ਸਿੰਘ ਰਸੂਲਪੁਰ ਵਲੋਂ ਪਿੰਡ ਹਰਸੀ ਵਿਖੇ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਹਰਮਨਜੀਤ ਸਿੰਘ ਦੀ ਅਗਵਾਈ 'ਚ ਭਾਜਪਾ ਵਰਕਰਾਂ ਦੀ ਮੀਟਿੰਗ

ਮੁਕੇਰੀਆਂ, 15 ਮਈ (ਸਰਵਜੀਤ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯੂਥ ਅਕਾਲੀ ਦਲ ਦੀ ਬੈਠਕ ਹਰਮਨਜੀਤ ਸਿੰਘ ਚੱਕ ਜਨਰਲ ਸਕੱਤਰ ਦੁਆਬਾ ਜ਼ੋਨ ਦੀ ਅਗਵਾਈ ਹੇਠ ਵਾਰਡ ਨੰਬਰ 12 ਵਿਚ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਸਮੇਂ ਦੀ ਮੁੱਖ ਲੋੜ-ਰਸੂਲਪੁਰ

ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ ਵਿਚ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਪਿੰਡ ਜਾਜਾ ਵਿਖੇ ਭਰਵਾਂ ...

ਪੂਰੀ ਖ਼ਬਰ »

'ਆਪ' ਵਿਕਾਸ ਦੇ ਮੁੱਦੇ 'ਤੇ ਚੋਣਾਂ ਲੜ ਰਹੀ ਹੈ-ਡਾ: ਰਵਜੋਤ ਸਿੰਘ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਵਜੋਤ ਸਿੰਘ ਦੇ ਹੱਕ 'ਚ ਪਿੰਡ ਸਤੌਰ ਵਿਖੇ ਭਰਵੀਂ ਚੋਣ ਰੈਲੀ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਡਾ: ਰਵਜੋਤ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ...

ਪੂਰੀ ਖ਼ਬਰ »

ਠੰਡਲ ਦੀ ਅਗਵਾਈ 'ਚ ਹੇੜੀਆਂ ਦੇ ਅਨੇਕਾਂ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਵਲੋਂ ਪਿੰਡ ਹੇੜੀਆਂ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਦੇਸ ਰਾਜ ਦੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਵਲੋਂ ਨਾਜਾਇਜ਼ ਪਰਚੇ ਰੱਦ ਕਰਨ ਦੀ ਮੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਯੂਨੀਅਨ ਆਗੂਆਂ ਨੇ ਵਿਸ਼ੇਸ਼ ਮਤੇ ਰਾਹੀਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ...

ਪੂਰੀ ਖ਼ਬਰ »

ਐਡਵੋਕੇਟ ਧਾਮੀ ਵਲੋਂ ਪਿੰਡਾਂ ਦੇ ਤੂਫ਼ਾਨੀ ਦੌਰੇ

ਚੱਬੇਵਾਲ, 15 ਮਈ (ਰਾਜਾ ਸਿੰਘ ਪੱਟੀ)- ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸਾਥੀਆਂ ਸਮੇਤ ਹੁਸ਼ਿਆਰਪੁਰ ਲੋਕ ਸਭਾ ਹਲਕਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ...

ਪੂਰੀ ਖ਼ਬਰ »

ਮਦਰ ਟੈਰੇਸਾ ਆਈ. ਟੀ. ਆਈ. ਵਿਖੇ ਮਾਂ ਦਿਵਸ ਮਨਾਇਆ

ਦਸੂਹਾ, 15 ਮਈ (ਭੁੱਲਰ)- ਮਦਰ ਟੈਰੇਸਾ ਆਈ. ਟੀ. ਆਈ. ਦਸੂਹਾ ਵਿਖੇ ਚੇਅਰਮੈਨ ਕੁਲਵੀਰ ਸਿੰਘ ਦੀ ਅਗਵਾਈ ਵਿਚ ਮਾਂ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਬਲਦੇਵ ਸਿੰਘ ਬੱਲੀ ਸੇਵਾ ਮੁਕਤ ਡੀ. ਪੀ. ਆਰ. ਓ. ਤੇ ਬਲਾਕ ਸੰਮਤੀ ਮੈਂਬਰ ਸ਼ਾਮਿਲ ਹੋਏ | ਇਸ ਸਮੇਂ ...

ਪੂਰੀ ਖ਼ਬਰ »

ਕੈਨੇਡਾ ਤੋਂ ਮੋਟਰਸਾਈਕਲਾਂ 'ਤੇ ਆਏ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਮੈਂਬਰਾਂ ਦਾ ਗੜ੍ਹਸ਼ੰਕਰ ਪਹੁੰਚਣ 'ਤੇ ਨਿੱਘਾ ਸਵਾਗਤ

ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਸਿੱਖ ਮੋਟਰਸਾਈਕਲ ਕਲੱਬ ਸਰੀ (ਕੈਨੇਡਾ) ਦੇ 6 ਮੈਂਬਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਰੰਭੇ ਚੇਤਨਾ ਮਾਰਚ ਦਾ ਗੜ੍ਹਸ਼ੰਕਰ ਪਹੁੰਚਣ 'ਤੇ ਨਿੱਘਾ ਸਵਾਗਤ ...

ਪੂਰੀ ਖ਼ਬਰ »

ਸੂਸਾਂ ਦੇ ਮੇਲੇ ਦੌਰਾਨ ਸ਼ਰਧਾਂਲੂਆਂ ਨੇ ਵੱਡੀ ਗਿਣਤੀ 'ਚ ਲੰਗਰ ਤੇ ਛਬੀਲਾਂ ਲਗਾਈਆਂ

ਸ਼ਾਮਚੁਰਾਸੀ, 15 ਮਈ (ਗੁਰਮੀਤ ਸਿੰਘ ਖ਼ਾਨਪੁਰੀ)- ਬਾਬਾ ਜਵਾਹਰ ਦਾਸ ਦੀ ਯਾਦ ਵਿਚ ਪਿੰਡ ਸੂਸਾਂ ਦੀ ਧਰਤੀ 'ਤੇ ਹਰ ਸਾਲ ਲੱਗਣ ਵਾਲਾ 'ਮੇਲਾ ਦੁਆਬੇ ਦਾ' ਇਲਾਕੇ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ | ਇਸ ਮੇਲੇ ਵਿਚ ਜਿਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆ ਕਾ ...

ਪੂਰੀ ਖ਼ਬਰ »

ਸਕੱਤਰ ਸਿੱਖਿਆ ਵਿਭਾਗ ਨੇ ਡੀ. ਈ. ਓ. ਲੇਹਲ ਨੂੰ ਭੇਜਿਆ ਪ੍ਰਸੰਸਾ ਪੱਤਰ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਕਿ੍ਸ਼ਨ ਕੁਮਾਰ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਮੋਹਣ ਸਿੰਘ ਲੇਹਲ ਨੂੰ ਜ਼ਿਲ੍ਹੇ ਦੇ 10ਵੀਂ ਅਤੇ 12ਵੀਂ ਜਮਾਤ ਦੇ ਵਧੀਆ ਨਤੀਜੇ ਆਉਣ 'ਤੇ ਪ੍ਰਸੰਸਾ ਪੱਤਰ ਭੇਜਿਆ ਹੈ, ਜਿਸ 'ਚ ...

ਪੂਰੀ ਖ਼ਬਰ »

ਏ. ਟੀ. ਐਮ. ਬਦਲ ਕੇ ਸਾਬਕਾ ਫੌਜੀ ਦੇ ਖਾਤੇ 'ਚੋਂ ਪੈਸੇ ਕਢਵਾਏ

ਟਾਂਡਾ ਉੜਮੁੜ, 15 ਮਈ (ਦੀਪਕ ਬਹਿਲ)- ਟਾਂਡਾ ਦੇ ਸਟੇਟ ਬੈਂਕ ਦੇ ਏ. ਟੀ. ਐਮ. ਵਿਚੋਂ ਪੈਸੇ ਕਢਵਾਉਣ ਆਏ ਇਕ ਸਾਬਕਾ ਫ਼ੌਜੀ ਕੋਲੋਂ ਧੋਖੇ ਨਾਲ ਉਸ ਦਾ ਏ. ਟੀ. ਐਮ. ਬਦਲ ਕੇ ਉਸ ਦੇ ਖਾਤੇ ਵਿਚੋਂ ਕਰੀਬ 1 ਲੱਖ 5 ਹਜ਼ਾਰ ਰੁਪਏ ਦੀ ਰਾਸ਼ੀ ਕਢਵਾਉਣ ਦੀ ਖ਼ਬਰ ਹੈ | ਠੱਗੀ ਦੇ ਸ਼ਿਕਾਰ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਛਿੰਦਾ ਤੇ ਸਾਥੀਆਂ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜੜਾਮ ਵਿਖੇ ਸਾਲ 2018-19 ਦਾ ਇਨਾਮ ਵੰਡ ਸਮਾਗਮ ਯੂ. ਐਸ. ਏ. ਵਾਸੀ ਸੁਰਿੰਦਰ ਸਿੰਘ ਸ਼ਿੰਦਾ ਤੇ ਪਿੰਡ ਦੇ ਹੋਰ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪਿ੍ੰਸੀਪਲ ਜਗਦੀਪ ਕੌਰ ਨੇ ...

ਪੂਰੀ ਖ਼ਬਰ »

ਹੁਣ ਤੱਕ 2,72,333 ਮੀਟਿ੍ਕ ਟਨ ਕਣਕ ਖ਼ਰੀਦੀ ਜਾ ਚੁੱਕੀ-ਈਸ਼ਾ ਕਾਲੀਆ

ਹੁਸ਼ਿਆਰਪੁਰ , 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਹੁੁਸ਼ਿਆਰਪੁਰ ਈਸ਼ਾ ਕਾਲੀਆ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਣਕ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ | ...

ਪੂਰੀ ਖ਼ਬਰ »

ਜੈਮਸ ਕੈਂਬਰਿਜ ਸਕੂਲ ਦੇ ਵਿਦਿਆਰਥੀ ਦੀ ਨੈਸ਼ਨਲ ਡਿਫੈਂਸ ਅਕੈਡਮੀ ਲਈ ਚੋਣ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ 'ਚ 2016-17 'ਚ ਦਸਵੀਂ ਪਾਸ ਕਰਨ ਵਾਲੇ ਵਿਦਿਆਰਥੀ ਆਦਿੱਤਿਆ ਬਰਮੀ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਤੇ ਜ਼ਿਲ੍ਹੇ ...

ਪੂਰੀ ਖ਼ਬਰ »

ਟਾਂਡਾ ਸ਼ਹਿਰ ਅੰਦਰ ਪੁਲਿਸ ਨੇ ਕੱਢਿਆ ਫਲੈਗ ਮਾਰਚ

ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਵਲੋਂ ਡੀ. ਐਸ. ਪੀ. ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿਚ ਟਾਂਡਾ ਸ਼ਹਿਰ ਅੰਦਰ ਪੁਲਿਸ ਫੋਰਸ ਸਮੇਤ ਫਲੈਗ ਮਾਰਚ ਕੱਢਿਆ ਗਿਆ, ਜਿਸ ਵਿਚ ਨਾਇਬ ਤਹਿਸੀਲਦਾਰ ਟਾਂਡਾ ਵਰਿੰਦਰ ਭਾਟੀਆ, ਨਾਇਬ ਤਹਿਸੀਲਦਾਰ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ-ਸਿਸੋਦੀਆ

ਗੜ੍ਹਸ਼ੰਕਰ, 15 ਮਈ (ਧਾਲੀਵਾਲ, ਬਾਲੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ ਕਿਉਂਕਿ ਕਾਂਗਰਸ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ...

ਪੂਰੀ ਖ਼ਬਰ »

ਪੀ. ਡੀ. ਏ. ਉਮੀਦਵਾਰ ਖੁਸ਼ੀ ਰਾਮ ਦੇ ਹੱਕ 'ਚ ਚੋਣ ਜਲਸੇ

ਹੁਸ਼ਿਆਰਪੁਰ, 15 ਮਈ (ਹਰਪ੍ਰੀਤ ਕੌਰ)- ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪੰਜਾਬ ਡੈਮਕੋਰੇਟਿਕ ਅਲਾਇੰਸ ਦੇ ਉਮੀਦਵਾਰ ਤੇ ਸਾਬਕਾ ਡਿਪਟੀ ਕਮਿਸ਼ਨਰ ਚੌਧਰੀ ਖੁਸ਼ੀ ਰਾਮ ਨੇ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ ਤੇ ਹੋਰ ਸਹਿਯੋਗੀ ਪਾਰਟੀਆਂ ਨੂੰ ਨਾਲ ਲੈ ਕੇ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਚੱਬੇਵਾਲ, 15 ਮਈ (ਰਾਜਾ ਸਿੰਘ ਪੱਟੀ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਕੌਰ ਬੈਂਸ ਵਲੋਂ ਸਾਥੀਆਂ ਸਮੇਤ ਪਿੰਡ ਪੱਟੀ, ਬੋਹਣ, ਬਿਹਾਲਾ ਤੇ ਹਰਮੋਏ ਖੇੜਾ ਵਿਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ ਦੇ ਹੱਕ ਵਿਚ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਵੁੱਡਲੈਂਡ ਸਕੂਲ 'ਚ ਸਕਾਊਟ ਐਾਡ ਗਾਈਡ ਸਬੰਧੀ ਕੈਂਪ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ 'ਚ ਕਲਾਸ ਛੇਵੀਂ ਤੇ ਸੱਤਵੀਂ ਦੇ ਵਿਦਿਆਰਥੀਆਂ ਲਈ ਸਕਾਊਟ ਐਾਡ ਗਾਇਡ ਸਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਰੋਹਿਤ ਕੁਮਾਰ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਬਾਬਾ ਰਿਖੀ ਦੇ ਜੋੜ ਮੇਲੇ ਸਬੰਧੀ ਮੀਟਿੰਗ

ਸ਼ਾਮਚੁਰਾਸੀ, 15 ਮਈ (ਗੁਰਮੀਤ ਸਿੰਘ ਖ਼ਾਨਪੁਰੀ)- ਬਾਬਾ ਰਿਖੀ ਦੇ ਸਾਲਾਨਾ ਜੋੜ ਮੇਲੇ ਦੇ ਪ੍ਰਬੰਧਾਂ ਸਬੰਧੀ ਵਿਸ਼ੇਸ਼ ਮੀਟਿੰਗ ਹੋਈ | ਪੱਜੋਦਿਉਤਾ ਵਿਖੇ 15 ਜੂਨ ਨੂੰ ਕਰਵਾਏ ਜਾ ਰਹੇ ਜੋੜ ਮੇਲੇ ਸਬੰਧੀ ਬਾਬਾ ਰਿਖੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਲਕਾ ਟਾਂਡਾ 'ਚ ਸੋਮ ਪ੍ਰਕਾਸ਼ ਨੂੰ ਭਾਰੀ ਲੀਡ ਨਾਲ ਜਿਤਾਵਾਂਗੇ-ਤੁੱਲੀ

ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)- ਟਾਂਡਾ ਸ਼ਹਿਰ ਵਿਖੇ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਤੁੱਲੀ ਤੇ ਪੰਜਾਬ ਕੋਰ ਕਮੇਟੀ ਯੂਥ ਵਿੰਗ ਦੇ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੇ ਹੱਕ 'ਚ ਚੋਣ ਮੀਟਿੰਗ

ਅੱਡਾ ਸਰਾਂ, 15 ਮਈ (ਹਰਜਿੰਦਰ ਸਿੰਘ ਮਸੀਤੀ)- ਪਿੰਡ ਹੁਸੈਨਪੁਰ ਲਾਲੋਵਾਲ ਵਿਖੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਚੋਣ ਮੀਟਿੰਗ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੇ ਆਗੂ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ, ਜਿਸ ...

ਪੂਰੀ ਖ਼ਬਰ »

ਅਜਨੋਹਾ 'ਚ ਸੋਮ ਪ੍ਰਕਾਸ਼ ਦੇ ਹੱਕ ਵੋਟਰਾਂ ਵਲੋਂ ਇਕੱਠ

ਕੋਟਫ਼ਤੂਹੀ, 15 ਮਈ (ਅਟਵਾਲ)- ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ ਵਿਚ ਅਜਨੋਹਾ ਵਿਖੇ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਵਰਕਰਾਂ ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਇਕੱਠ ਕੀਤਾ | ਇਸ ਮੌਕੇ ਸੋਹਣ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਦੇ ਹੱਕ 'ਚ ਘਰ-ਘਰ ਵੋਟਰਾਂ ਨਾਲ ਸੰਪਰਕ ਕੀਤਾ

ਕੋਟਫ਼ਤੂਹੀ, 15 ਮਈ (ਅਟਵਾਲ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਦੇ ਸਮਰਥਕ ਕਾਨੂੰਗੋ ਕੇਵਲ ਸਿੰਘ (ਸੇਵਾ ਮੁਕਤ), ਕੈਪਟਨ ਹਰਭਜਨ ਲਾਲ ਮੰਨਣਹਾਨਾ, ਅਵਤਾਰ ਸਿੰਘ ਈਸਪੁਰ, ਜਸਵੀਰ ਸਿੰਘ ਭਗਤੂਪੁਰ, ਮਨਜੀਤ ਸਿੰਘ ...

ਪੂਰੀ ਖ਼ਬਰ »

ਲੋਕ ਆਗੂਆਂ ਤੋਂ ਵਾਅਦੇ ਪੂਰੇ ਨਾ ਹੋਣ ਲਈ ਸਵਾਲ ਕਰਨ-ਡਾ: ਰਵਜੋਤ ਸਿੰਘ

ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)- ਡਾ: ਰਵਜੋਤ ਸਿੰਘ ਉਮੀਦਵਾਰ ਹਲਕਾ ਹੁਸ਼ਿਆਰਪੁਰ ਆਮ ਆਦਮੀ ਪਾਰਟੀ ਨੇ ਪਿੰਡ ਭੂੰਗਾ ਵਿਖੇ ਚੋਣ ਪ੍ਰਚਾਰ ਕੀਤਾ | ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕੈਪਟਨ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੇ ਹੱਕ 'ਚ ਮਠਾਰੂ ਦੀ ਅਗਵਾਈ 'ਚ ਰੈਲੀ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਹਰਜੀਤ ਸਿੰਘ ਮਠਾਰੂ ਮੀਡੀਆ ਇੰਚਾਰਜ ਸ਼ਹਿਰੀ ਅਕਾਲੀ ਦਲ ਦੀ ਅਗਵਾਈ 'ਚ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ...

ਪੂਰੀ ਖ਼ਬਰ »

ਜੱਟ ਮਹਾਂ ਸਭਾ ਵਲੋਂ ਡਾ: ਰਾਜ ਕੁਮਾਰ ਦੇ ਹੱਕ 'ਚ ਚੋਣ ਪ੍ਰਚਾਰ

ਬੁੱਲ੍ਹੋਵਾਲ, 15 ਮਈ (ਲੁਗਾਣਾ)- ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਦੇ ਹੱਕ ਵਿਚ ਜਸਵੰਤ ਸਿੰਘ ਚੌਟਾਲਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਤੇ ਪ੍ਰਧਾਨ ਜੱਟ ਮਹਾਂ ਸਭਾ ਦੁਆਬਾ ਜ਼ੋਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ...

ਪੂਰੀ ਖ਼ਬਰ »

ਡਾ: ਰਵਜੋਤ ਸਿੰਘ ਨੇ ਜਨੌੜੀ 'ਚ ਵੋਟਰਾਂ ਨੂੰ ਕੀਤਾ ਲਾਮਬੰਦ

ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਵਜੋਤ ਸਿੰਘ ਵਲੋਂ ਪਿੰਡ ਜਨੌੜੀ ਵਿਖੇ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਅੱਜ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਰਾਜਨੀਤੀ ਨੂੰ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੇ ਹੱਕ 'ਚ ਪਿੰਡ ਘੋਗਰਾ ਵਿਖੇ ਇੱਕਠ

ਘੋਗਰਾ, 15 ਮਈ (ਸਲਾਰੀਆ)-ਪਿੰਡ ਘੋਗਰਾ ਵਿਖੇ ਹਲਕਾ ਦਸੂਹਾ ਤੋਂ ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸ਼ਾਹੀ ਦੀ ਅਗਵਾਈ ਹੇਠ ਭਾਰੀ ਇਕੱਠ ਕੀਤਾ ਗਿਆ | ਇਸ ਮੌਕੇ 'ਤੇ ਸਾਬਕਾ ਵਿਧਾਇਕ ਬੀਬੀ ਸ਼ਾਹੀ ਨੇ ਲੋਕ ਸਭਾ ਹਲਕਾ ਹੁਸਿਆਰਪੁਰ ਤੋਂ ਅਕਾਲੀ-ਭਾਜਪਾ ਗਠਜੋੜ ਪਾਰਟੀ ਦੇ ...

ਪੂਰੀ ਖ਼ਬਰ »

ਡਾ: ਰਵਜੋਤ ਸਿੰਘ ਨੇ ਸਤੌਰ 'ਚ ਵੋਟਰਾਂ ਨੂੰ ਕੀਤਾ ਲਾਮਬੰਦ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਵਜੋਤ ਸਿੰਘ ਵਲੋਂ ਪਿੰਡ ਸਤੌਰ ਵਿਖੇ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਬੋਲਦਿਆਂ ਡਾ: ਰਵਜੋਤ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੇ ਹੱਕ 'ਚ ਪੰਡੋਰੀ ਅਟਵਾਲ 'ਚ ਪ੍ਰਚਾਰ

ਗੜ੍ਹਦੀਵਾਲਾ, 15 ਮਈ (ਕੁਲਦੀਪ ਸਿੰਘ ਗੋਂਦਪੁਰ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਉੜਮੁੜ ਟਾਂਡਾ ਅਰਵਿੰਦਰ ਸਿੰਘ ...

ਪੂਰੀ ਖ਼ਬਰ »

ਨੈਸ਼ਨਲ ਇੰਟੀਗੇ੍ਰਟਿਡ ਮੈਡੀਕਲ ਐਸੋਸੀਏਸ਼ਨ ਵਲੋਂ ਸੈਮੀਨਾਰ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਨੈਸ਼ਨਲ ਇੰਟੀਗੇ੍ਰਟਿਡ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਇੰਡੀਕੋ ਰੇਮੀਡਿਜ ਦੇ ਸਹਿਯੋਗ ਨਾਲ ਹੁਸ਼ਿਆਰਪੁਰ 'ਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਡਾ: ਮੁਕੇਸ਼ ਕੰਡਾ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਕਾਂਗਰਸ ਪਾਰਟੀ 13 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਸਿਮਰਜੀਤ ਸਿੰਘ ਹਨੀ

ਐਮਾਂ ਮਾਂਗਟ, 15 ਮਈ (ਗੁਰਾਇਆ)- ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਉਕਤ ਪ੍ਰਗਟਾਵਾ ਸਿਮਰਜੀਤ ਸਿੰਘ ਹਨੀ ਦੇਵੀ ਦਾਸ ਨੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ...

ਪੂਰੀ ਖ਼ਬਰ »

ਰਾਮਪੁਰ ਬਿਲੜੋਂ ਵਿਖੇ ਚੰਦੂਮਜਾਰਾ ਦੇ ਹੱਕ 'ਚ ਭਰਵਾਂ ਇਕੱਠ

ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਰਾਮਪੁਰ ਬਿਲੜੋਂ ਵਿਖੇ ਭਰਵਾਂ ਇਕੱਠ ਹੋਇਆ | ਇਸ ਮੌਕੇ ਡਾਕਟਰ ਸ਼ੱਭੂ ਦੇ ਪਰਿਵਾਰ ਨੇ ਕਾਂਗਰਸ ਛੱਡ ਕੇ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਦੇ ਹੱਕ 'ਚ ਚੋਣ ਪ੍ਰਚਾਰ

ਚੱਬੇਵਾਲ, 15 ਮਈ (ਰਾਜਾ ਸਿੰਘ ਪੱਟੀ)-ਬਲਾਕ ਸੰਮਤੀ ਮੈਂਬਰ ਚਿਰੰਜੀ ਲਾਲ ਬਿਹਾਲਾ ਨੇ ਆਪਣੇ ਸਾਥੀਆਂ ਸਮੇਤ ਚੱਬੇਵਾਲ ਦੇ ਨਜ਼ਦੀਕੀ ਪਿੰਡਾਂ ਵਿਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਨ ...

ਪੂਰੀ ਖ਼ਬਰ »

ਅਧਿਆਪਕ ਸੰਘਰਸ਼ ਕਮੇਟੀ ਦਾ ਵਫ਼ਦ ਬਲਾਕ ਖ਼ਜ਼ਾਨਾ ਅਫ਼ਸਰ ਦਸੂਹਾ ਨੂੰ ਮਿਲਿਆ

ਦਸੂਹਾ, 15 ਮਈ (ਭੁੱਲਰ)- ਬਲਾਕ ਦਸੂਹਾ ਦੇ ਅਧਿਆਪਕਾਂ ਦੇ ਕਈ ਦਿਨਾਂ ਤੋਂ ਰੁਕੇ ਹੋਏ ਬਕਾਇਆਂ ਦੇ ਬਿੱਲਾਂ ਸਬੰਧੀ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਇਕਾਈ ਬਲਾਕ ਦਸੂਹਾ ਦਾ ਵਫ਼ਦ ਬਲਾਕ ਖ਼ਜ਼ਾਨਾ ਅਫ਼ਸਰ ਦਸੂਹਾ ਨੂੰ ਮਿਲਿਆ ਤੇ ਪੁੱਛਿਆ ਕਿ ਜ਼ਿਲ੍ਹੇ ਦੇ ਬਾਕੀ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਨੂੰ ਹਲਕੇ 'ਚ ਮਿਲ ਰਿਹੈ ਭਾਰੀ ਸਮਰਥਨ-ਡਾ: ਦਿਲਬਾਗ ਰਾਏ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਸੂਬਾ ਪ੍ਰਧਾਨ ਐਸ. ਸੀ. ਮੋਰਚਾ ਭਾਜਪਾ ਡਾ: ਦਿਲਬਾਗ ਰਾਏ ਦੀ ਅਗਵਾਈ 'ਚ ਹਲਕਾ ਚੱਬੇਵਾਲ ...

ਪੂਰੀ ਖ਼ਬਰ »

ਡਾ: ਰਵਜੋਤ ਸਿੰਘ ਦੇ ਹੱਕ 'ਚ ਕੱਢੇ ਰੋਡ ਸ਼ੋਅ ਦਾ ਹਰਿਆਣਾ 'ਚ ਭਰਵਾਂ ਸਵਾਗਤ

ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਵਜੋਤ ਸਿੰਘ ਦੇ ਹੱਕ 'ਚ ਮੁਨੀਸ਼ ਸਿਸ਼ੋਦੀਆ ਉਪ ਮੁੱਖ ਮੰਤਰੀ ਦਿੱਲੀ ਵਲੋਂ ਰੋਡ ਸ਼ੋਅ ਕੀਤਾ ਗਿਆ, ਜਿਸ ਦਾ ਅੱਡਾ ਭੀਖੋਵਾਲ, ਕਸਬਾ ਹਰਿਆਣਾ, ਪਿੰਡ ਭੂੰਗਾ ਅਤੇ ...

ਪੂਰੀ ਖ਼ਬਰ »

ਸਤਿਕਾਰ ਕਮੇਟੀ ਵਲੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਮੰਗ ਪੱਤਰ

ਮੁਕੇਰੀਆਂ, 15 ਮਈ (ਸਰਵਜੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਮੁਕੇਰੀਆਂ ਵਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਮੁਕੇਰੀਆਂ ਨੇੜੇ ਖੁੱਲ੍ਹਾ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਸਬੰਧੀ ਐਸ. ਡੀ. ਐਮ. ...

ਪੂਰੀ ਖ਼ਬਰ »

ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪ੍ਰਬੰਧਕ ਕਮੇਟੀ ਦੀ ਚੋਣ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮੁਹੱਲਾ ਨਿਊ ਗੋਬਿੰਦ ਨਗਰ ਹੁਸ਼ਿਆਰਪੁਰ ਵਿਖੇ ਸੰਗਤ ਵਲੋਂ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਸੁਰਜੀਤ ਸਿੰਘ ਨੂੰ ਪ੍ਰਧਾਨ, ...

ਪੂਰੀ ਖ਼ਬਰ »

ਸੰਸਥਾ ਵਲੋਂ ਮਰੀਜ਼ ਦੇ ਇਲਾਜ ਲਈ ਵਿੱਤੀ ਮਦਦ ਭੇਟ

ਮਿਆਣੀ, 15 ਮਈ (ਹਰਜਿੰਦਰ ਸਿੰਘ ਮੁਲਤਾਨੀ)- ਫਰਾਂਸ ਵੱਸੇ ਪੰਜਾਬੀ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਹੈਲਪ ਗਰੁੱਪ ਪੈਰਿਸ ਵਲੋਂ ਬੇਟ ਇਲਾਕੇ ਦੇ ਪਿੰਡ ਭੂਲਪੁਰ ਦੇ ਜ਼ਰੂਰਤਮੰਦ ਮਰੀਜ਼ ਦੇ ਇਲਾਜ ਲਈ ਵਿੱਤੀ ਮਦਦ ਕੀਤੀ ਗਈ ਹੈ | ਸੰਸਥਾ ਦੇ ਮੈਂਬਰਾਂ ਨੇ ਬੀਤੇ ਦਿਨ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ¢ ਮੀਟਿੰਗ ਸ਼ੁਰੂ ਹੋਣ ਉਪਰੰਤ ...

ਪੂਰੀ ਖ਼ਬਰ »

ਨਾਈਸ ਕੰਪਿਊਟਰ ਸੈਂਟਰ 'ਚ 'ਦਾ ਮਾੲੀਂਡ ਮੈਂਟਰਜ਼' ਦੀ ਸ਼ੁਰੂਆਤ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਸਟੂਡੈਂਟ ਕੈਰੀਅਰ ਕਾਉਂਸਿਲੰਗ ਅਤੇ ਲਾਈਫ ਸਕਿੱਲਜ਼ ਨਾਲ ਜੁੜੀ ਹਰੇਕ ਗਾਈਡੈਂਸ ਲਈ ਨਾਈਸ ਕੰਪਿਊਟਰ ਸੈਂਟਰ ਦੀ ਆਪਣੀ ਇਕ ਵੱਖਰੀ ਪਹਿਚਾਣ ਹੈ | ਜਾਣਕਾਰੀ ਦਿੰਦੇ ਹੋਏ ਸੈਂਟਰ ਡਾਇਰੈਕਟਰ ਪ੍ਰੇਮ ਸੈਣੀ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਜਸਵੀਰ ਸਿੰਘ ਨੇ ਕਾਪੀਆਂ ਵੰਡੀਆਂ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਸਰਕਾਰੀ ਐਲੀਮੈਂਟਰੀ ਸਕੂਲ ਸਿੰਘਪੁਰ ਵਿਖੇ ਪ੍ਰਵਾਸੀ ਭਾਰਤੀ ਜਸਵੀਰ ਸਿੰਘ ਨੇ ਬੱਚਿਆਂ ਨੂੰ ਕਾਪੀਆਂ ਵੰਡੀਆਂ | ਇਸ ਮੌਕੇ ਸਕੂਲ ਮੁਖੀ ਰਜਤ ਮਹਾਜਨ ਨੇ ਕਿਹਾ ਕਿ ਜਸਵੀਰ ਸਿੰਘ ਦੀ ਸੋਚ ਸਾਰੇ ਐਨ. ਆਰ. ਆਈ. ਵੀਰ ਅਪਣਾਉਣ ਤੇ ਗ਼ਰੀਬ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਆਸਰੇ ਚੱਲ ਰਹੇ ਨੇ ਸੂਬੇ ਦੇ ਸਰਕਾਰੀ ਐਲੀਮੈਂਟਰੀ ਸਕੂਲ

ਮਾਹਿਲਪੁਰ, 15 ਮਈ (ਦੀਪਕ ਅਗਨੀਹੋਤਰੀ)- ਪੰਜਾਬ ਦੀ ਕਾਂਗਰਸ ਸਰਕਾਰ ਦੇ ਪ੍ਰਾਇਮਰੀ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦੇ ਕੀਤੇ ਜਾ ਰਹੇ ਅਧਿਆਪਕਾਂ ਦੇ ਉਪਰਾਲਿਆਂ ਨੂੰ ਅਜਿਹਾ ਬੂਰ ਲੱਗਾ ਹੈ ਕਿ ਇਨ੍ਹਾਂ ਸਕੂਲਾਂ ਵਿਚ ਪੰਜਾਬੀ ...

ਪੂਰੀ ਖ਼ਬਰ »

ਢਾਡੇਕਟਵਾਲ ਦੀ ਅਗਵਾਈ 'ਚ ਚੋਣ ਬੈਠਕਾਂ

ਭੰਗਾਲਾ, 15 ਮਈ (ਸਰਵਜੀਤ ਸਿੰਘ)-ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਦੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਸੂਬਾ ਪ੍ਰਧਾਨ ਯੂਥ ਸੈਣੀ ਫੈਡਰੇਸ਼ਨ ਅਮਰਜੀਤ ਸਿੰਘ ਢਾਡੇਕਟਵਾਲ ਦੀ ਅਗਵਾਈ 'ਚ ਪਿੰਡ ਕੋਲੀਆਂ, ਹਲੇੜ ਮਹਿਤਾਬਪੁਰ ...

ਪੂਰੀ ਖ਼ਬਰ »

ਰਾਠਾਂ ਤੇ ਖੰਨਾ ਵਲੋਂ ਚੰਦੂਮਾਜਰਾ ਦੇ ਹੱਕ 'ਚ ਮੀਟਿੰਗਾਂ

ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਭਾਜਪਾ ਆਗੂ ਸੁਨੀਲ ਕੁਮਾਰ ਲਵਲੀ ਖੰਨਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਪਿੰਡ ...

ਪੂਰੀ ਖ਼ਬਰ »

ਸਾਬਕਾ ਖਜ਼ਾਨਾ ਅਫਸਰ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ

ਬੀਣੇਵਾਲ, 15 ਮਈ (ਬੈਜ ਚੌਧਰੀ)-ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਬੀਤ ਇਲਾਕੇ ਵਿਚ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦ ਪਿੰਡ ਹਰਮਾਂ ਵਿਚ ਕਟਾਰੀਆ ...

ਪੂਰੀ ਖ਼ਬਰ »

ਪ੍ਰਾਇਮਰੀ ਹੈਲਥ ਸੈਂਟਰ ਪਾਲਦੀ 'ਚ ਵਰਕਸ਼ਾਪ

ਕੋਟਫਤੂਹੀ, 15 ਮਈ (ਅਮਰਜੀਤ ਸਿੰਘ ਰਾਜਾ)- ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਹੈਲਥ ਸੈਂਟਰ ਪਾਲਦੀ ਵਿਖੇ ਐੱਸ. ਐੱਮ. ਓ. ਡਾ. ਬਲਵਿੰਦਰ ਕੁਮਾਰ ਦੀ ਅਗਵਾਈ 'ਚ ਇਨਸੈਂਟੀਫਾਇਡ ਡਾਇਰੀਆ ਕੰਟਰੋਲ (ਦਸਤ ਰੋਕੂ) ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਚੋਣ ਪ੍ਰਚਾਰ

ਮਾਹਿਲਪੁਰ, 15 ਮਈ (ਰਜਿੰਦਰ ਸਿੰਘ)-ਹਲਕਾ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਤੇ ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਦਇਆ ਸਿੰਘ ਮੇਘੋਵਾਲ ਸਰਕਲ ਵਲੋਂ ਪਿੰਡ ਨੰਗਲ ਖੁਰਦ ਦੇ ਵੋਟਰਾਂ ਨੂੰ ਲਾਮਵੰਦ ਕੀਤਾ ਗਿਆ | ਉਨ੍ਹਾਂ ਨੇ ਕਿਹਾ ਚੰਦੂਮਾਜਰਾ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ 'ਚ ਪਿੰਡ ਹਰਖੋਵਾਲ ਦੇ ਗੁਰਦੁਆਰਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

ਸ਼ੋ੍ਰਮਣੀ ਅਦਾਲੀ ਦਲ ਤਲਵਾੜਾ ਸਰਕਲ ਦੀ ਮੀਟਿੰਗ

ਰਾਮਗੜ ਸੀਕਰੀ, 15 ਮਈ (ਕਟੋਚ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਤਲਵਾੜਾ ਦੀ ਬੈਠਕ ਅੱਜ ਪਿੰਡ ਨੰਗਲ ਖਨੌੜਾ ਵਿਖੇ ਸਰਕਲ ਪ੍ਰਧਾਨ ਦੀਪਕ ਰਾਣਾ ਦੀ ਅਗਵਾਈ ਵਿਚ ਆਯੋਜਿਤ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ | ਬੈਠਕ ਵਿਚ ...

ਪੂਰੀ ਖ਼ਬਰ »

ਰਾਜਪੁਰ ਭਾਈਆਂ ਸਕੂਲ 'ਚ ਮਾਸ ਕੌ ਾਸਲਿੰਗ

ਚੱਬੇਵਾਲ, 15 ਮਈ (ਪੱਟੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਹਣ ਸਿੰਘ ਲੇਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ.ਸ.ਸ. ਸਕੂਲ ਰਾਜਪੁਰ ਭਾਈਆਂ ਵਿਖੇ ਪਿ੍ੰਸੀਪਲ ਜਰਨੈਲ ਸਿੰਘ ਦੀ ਦੇਖ-ਰੇਖ ਵਿਚ ਮਾਸ ਕੌਾਸਲਿੰਗ ਦਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਰਾਜਪੁਰ ਭਾਈਆਂ ...

ਪੂਰੀ ਖ਼ਬਰ »

ਸੰਤ ਨਿਰਮਲ ਸਿੰਘ ਢੈਹਾ ਨੂੰ ਦਰਬਾਰ ਦਾ ਮੁਖੀ ਥਾਪਿਆ

ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)-ਦਰਬਾਰ ਬਾਬਾ ਬੂਟੇ ਸ਼ਾਹ ਰਾਮ ਨਗਰ ਢੈਹਾ ਦੀ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਵਲੋਂ ਦਰਬਾਰ ਦਾ ਜਾਨਸ਼ੀਨ ਦਸਤਾਰ ਬੰਦੀ ਕਰਕੇ ਸੰਤ ਨਿਰਮਲ ਸਿੰਘ ਢੈਹੇ ਵਾਲਿਆਂ ਨੂੰ ਸੇਵਾ ਸੰਭਾਲ ਸੌਾਪੀ ਗਈ | ਇਸ ਮੌਕੇ ਸੰਤ ਖੁਸ਼ਵਿੰਦਰ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਗੜ੍ਹਦੀਵਾਲਾ, 15 ਮਈ (ਚੱਗਰ)-ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਚਲਾਈ ਕੀਰਤਨ ਦਰਬਾਰਾਂ ਦੀ ਲੜੀ ਦੀ 25ਵੀਂ ਵਰ੍ਹੇਗੰਢ ਤਹਿਤ ਪਿੰਡ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੇ ਹੱਕ 'ਚ ਜੌਹਲਾਂ ਵਿਖੇ ਮੀਟਿੰਗ

ਗੜ੍ਹਦੀਵਾਲਾ, 15 ਮਈ (ਚੱਗਰ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਵਲੋਂ ਅੱਜ ਆਪਣੇ ਸਮਰਥਕਾਂ ਸਮੇਤ ਪਿੰਡ ਜੌਹਲ ਵਿਖੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ, ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਸਕੂਲਾਂ ਦਾ ਦੌਰਾ

ਬੁੱਲ੍ਹੋਵਾਲ, 15 ਮਈ (ਜਸਵੰਤ ਸਿੰਘ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੁਖਵਿੰਦਰ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਜੋਦਿਓਤਾ ਸੂਸ, ਸਰਕਾਰੀ ਕੰਨਿਆ ਹਾਈ ਸਕੂਲ ਸੂਸ ਪੱਜੋਦਿਓਤਾ ਅਤੇ ਸਰਕਾਰੀ ਹਾਈ ਸਕੂਲ ਨੰਦਾਚੌਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬੇਸਹਾਰਾ, ਮੰਦਬੁੱਧੀ ਤੇ ਲਾਵਾਰਿਸ ਵਿਅਕਤੀਆਂ ਦੀ ਸੇਵਾ ਸ਼ਲਾਘਾਯੋਗ-ਜਥੇ: ਨਿਹਾਲ ਸਿੰਘ

ਗੜ੍ਹਦੀਵਾਲਾ, 15 ਮਈ (ਚੱਗਰ)-ਬੇਸਹਾਰਾ, ਲਾਵਾਰਿਸ, ਅਨਾਥ ਤੇ ਗੁੰਮਸ਼ੁਦਾ, ਮਾਨਸਿਕ ਤੇ ਸਰੀਰਕ ਪੱਖੋਂ ਅਪਾਹਜ ਪ੍ਰਾਣੀਆ ਦੀ ਸੇਵਾ ਲਈ ਚਲ ਰਹੇ ਗੁਰੁ ਆਸਰਾ ਸੇਵਾ ਆਸ਼ਰਮ ਪਿੰਡ ਬਾਹਗਾ ਮਨੁੱਖਤਾ ਦੀ ਭਲਾਈ ਲਈ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਸਾਨੂੰ ਸਾਰਿਆਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX