ਤਾਜਾ ਖ਼ਬਰਾਂ


ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਨਵੇਂ ਵਿਭਾਗ 'ਚ ਹੋਈ ਨਿਯੁਕਤੀ
. . .  7 minutes ago
ਚੰਡੀਗੜ੍ਹ, 27 ਮਈ- ਪੰਜਾਬ ਸਰਕਾਰ ਨੇ ਅੱਜ ਆਈ.ਪੀ.ਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਜਾਰੀ ਇੱਕ ਬਿਆਨ 'ਚ ਸਰਕਾਰ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੰਗਠਿਤ ਅਪਰਾਧ ਕੰਟਰੋਲ ....
ਮੈਨੂੰ ਸਿਆਸੀ ਤੌਰ 'ਤੇ ਖ਼ਤਮ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼- ਜੀ. ਕੇ.
. . .  33 minutes ago
ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ 'ਚੋਂ ਬਾਹਰ ਕੱਢੇ ਜਾਣ ਦੀਆਂ ਖ਼ਬਰਾਂ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਖ਼ਤਮ ਕਰਨ ਦੀ...
ਦੁੱਖ ਵੰਡਾਉਣ ਲਈ ਅਜੇ ਦੇਵਗਨ ਦੇ ਘਰ ਪਹੁੰਚੇ ਸ਼ਾਹਰੁਖ਼ ਅਤੇ ਸੰਨੀ ਦਿਓਲ ਸਮੇਤ ਕਈ ਬਾਲੀਵੁੱਡ ਸਿਤਾਰੇ
. . .  54 minutes ago
ਮੁੰਬਈ, 27 ਮਈ- ਬਾਲੀਵੁੱਡ ਦੇ ਮਸ਼ਹੂਰ ਸਟੰਟ ਕੋਰੀਓਗ੍ਰਾਫ਼ਰ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਅੱਜ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਖ਼ਰਾਬ ਸੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਾਖ਼ਲ...
ਵਿਸ਼ਵ ਦੀ ਤੀਜੀ ਆਰਥਿਕ ਸ਼ਕਤੀ ਬਣਨ ਲਈ ਕਰਾਂਗੇ ਕੰਮ- ਮੋਦੀ
. . .  about 1 hour ago
ਲਖਨਊ, 27 ਮਈ- ਲੋਕ ਸਭਾ ਚੋਣਾਂ 'ਚ ਭਾਜਪਾ ਦੀ ਭਾਰੀ ਬਹੁਮਤ ਨਾਲ ਮਿਲੀ ਜਿੱਤ ਨੂੰ 'ਵੋਟ ਬੈਂਕ ਦੀ ਰਾਜਨੀਤੀ' ਦੇ ਵਿਨਾਸ਼ ਦੀ ਸ਼ੁਰੂਆਤ ਕਰਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਅਰਥ ਵਿਵਸਥਾ...
ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਸੀ.ਬੀ.ਆਈ ਸਾਹਮਣੇ ਪੇਸ਼ ਨਹੀਂ ਹੋਏ ਰਾਜੀਵ ਕੁਮਾਰ
. . .  about 1 hour ago
ਨਵੀਂ ਦਿੱਲੀ, 27 ਮਈ- ਸੀ.ਬੀ.ਆਈ. ਵੱਲੋਂ ਐਤਵਾਰ ਨੂੰ ਆਈ.ਪੀ.ਐੱਸ.ਅਧਿਕਾਰੀ ਅਤੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸ਼ਾਰਦਾ ਚਿੱਟ ਫ਼ੰਡ ਘੋਟਾਲਾ ਮਾਮਲੇ 'ਚ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਦੇ ਜਾਰੀ ਕੀਤੇ .....
ਕਰਤਾਰਪੁਰ ਲਾਂਘੇ ਸੰਬੰਧੀ ਹੋਈ ਬੈਠਕ 'ਚ ਭਾਰਤ ਵਲੋਂ ਰੱਖੀ ਪੁਲ ਬਣਾਉਣ ਦੀ ਮੰਗ ਨੂੰ ਪਾਕਿ ਨੇ ਠੁਕਰਾਇਆ
. . .  about 1 hour ago
ਬਟਾਲਾ, 27 ਮਈ (ਕਾਹਲੋਂ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਅੱਜ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਅਧਿਕਾਰੀਆਂ ਦੀ ਹੋਈ ਬੈਠਕ ਬੇਸਿੱਟਾ ਰਹੀ। ਇਸ ਬੈਠਕ 'ਚ ਭਾਰਤੀ ਅਧਿਕਾਰੀਆਂ ਵਲੋਂ...
ਪੰਜਾਬ ਸਰਕਾਰ ਜਸਪਾਲ ਸਿੰਘ ਕਤਲ ਕਾਂਡ ਦੀ ਜਾਂਚ ਸੀ.ਬੀ.ਆਈ ਨੂੰ ਸੌਂਪੇ - ਅਮਨ ਅਰੋੜਾ
. . .  about 2 hours ago
ਫ਼ਰੀਦਕੋਟ, 27 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਪੁਲਿਸ ਹਿਰਾਸਤ 'ਚ ਹੋਈ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੀ ਜਾਂਚ, ਲਾਸ਼ ਦੀ ਬਰਾਮਦਗੀ ਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜਾ ਦਿਵਾਉਣ ਲਈ ਐਕਸ਼ਨ ਕਮੇਟੀ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਮੁਖੀ ਦੇ ....
ਲੁਧਿਆਣਾ 'ਚ ਸਾਈਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਲੁਧਿਆਣਾ, 27 ਮਈ- ਪੰਜਾਬ ਦੇ ਲੁਧਿਆਣਾ 'ਚ ਇੱਕ ਸਾਈਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ.....
ਸਿੱਧੂ ਪੰਜਾਬ ਦੇ ਨਹੀਂ, ਬਲਕਿ ਪੂਰੇ ਦੇਸ਼ ਦੇ ਨੇਤਾ ਹਨ- ਬ੍ਰਹਮਪੁਰਾ
. . .  about 2 hours ago
ਜਲੰਧਰ, 27 ਮਈ (ਚਿਰਾਗ)- ਜਲੰਧਰ ਦੇ ਸਰਕਟ ਹਾਊਸ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਾਫ਼ ਅਕਸ ਵਾਲੇ ਨੇਤਾ...
ਗੁਆਂਢੀ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਵੱਢੇ ਲੜਕੀ ਦੇ ਹੱਥ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਏਨਾਗਾ ਵਿਖੇ ਇੱਕ ਗੁਆਂਢੀ ਨੌਜਵਾਨ ਲੜਕੀ ਦੇ ਘਰ ਕੰਧ ਟੱਪ ਕੇ ਦਾਖਲ ਹੋਇਆ ਅਤੇ ਘਰ ਵਿਚ ਕੱਪੜੇ ਪ੍ਰੈੱਸ ਕਰ ਰਹੀ ਲੜਕੀ 'ਤੇ ਤੇਜ਼ਧਾਰ ਹਥਿਆਰ ਨਾਲ ...
ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਤੋਂ ਹੈਰੋਇਨ ਸਣੇ ਇੱਕ ਵਿਅਕਤੀ ਕਾਬੂ
. . .  about 2 hours ago
ਪਠਾਨਕੋਟ, 27 ਮਈ (ਸੰਧੂ)- ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੋਂ ਜੀ. ਆਰ. ਪੀ. ਪੁਲਿਸ ਵਲੋਂ 150 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸ਼ੁਭੰਮ ਗੁਪਤਾ ਪੁੱਤਰ ਅਰਵਿੰਦ ਗੁਪਤਾ ਨਿਵਾਸੀ...
ਨਹੀਂ ਰਹੇ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ
. . .  about 2 hours ago
ਮੁੰਬਈ, 27 ਮਈ- ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਅੱਜ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ...
ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ
. . .  about 3 hours ago
ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ....................................
ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਰਾਬਰਟ ਵਾਡਰਾ ਨੂੰ ਭੇਜਿਆ ਨੋਟਿਸ
. . .  about 3 hours ago
ਨਵੀਂ ਦਿੱਲੀ, 27 ਮਈ- ਦਿੱਲੀ ਹਾਈਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਪ੍ਰਿਅੰਕਾ ਗਾਂਧੀ ਦੇ ਪਤੀ ਤੇ ਕਾਰੋਬਾਰੀ ਰਾਬਰਟ ਵਾਡਰਾ ਅਤੇ ਉਨ੍ਹਾਂ ਦੇ ਕਰੀਬੀ ਮਨੋਜ ਅਰੋੜਾ ਨੂੰ ਨੋਟਿਸ ਜਾਰੀ ਕੀਤੇ ਹਨ। ਅਦਾਲਤ ਨੇ ਇਹ ਨੋਟਿਸ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ...
ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  about 4 hours ago
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਜੰਮੂ-ਪੁੰਛ ਕੌਮੀ ਹਾਈਵੇਅ 'ਤੇ ਫੌਜ ਨੇ ਅੱਜ ਅਤਿ ਆਧੁਨਿਕ ਵਿਸਫੋਟਕ ਉਪਕਰਨ (ਆਈ. ਈ. ਡੀ.) ਨੂੰ ਨਕਾਰਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿੰਗੁਸ ਦੇ ਕੱਲਾਰ ਪਿੰਡ 'ਚ ਅੱਜ ਸਵੇਰੇ ਫੌਜ ਨੂੰ ਗਸ਼ਤ...
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  about 4 hours ago
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  1 minute ago
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 4 hours ago
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  about 4 hours ago
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 5 hours ago
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 5 hours ago
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 5 hours ago
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 5 hours ago
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 6 hours ago
7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਕੀਤੀ ਪੂਜਾ
. . .  about 6 hours ago
ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਆਵਾਜਾਈ ਲਈ ਬਹਾਲ
. . .  about 6 hours ago
ਰੂਸ 'ਚ ਲੱਗੇ ਭੂਚਾਲ ਦੇ ਝਟਕੇ
. . .  about 7 hours ago
ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣੇ ਟਰੰਪ
. . .  about 7 hours ago
ਅਫ਼ਗ਼ਾਨਿਸਤਾਨ : ਆਈ.ਈ.ਡੀ ਧਮਾਕੇ 'ਚ 10 ਲੋਕ ਜ਼ਖਮੀ
. . .  about 7 hours ago
ਪ੍ਰਧਾਨ ਮੰਤਰੀ ਪਹੁੰਚੇ ਵਾਰਾਨਸੀ
. . .  about 7 hours ago
25 ਕਰੋੜ ਦੀ ਹੈਰੋਇਨ ਸਮੇਤ ਤਿੰਨ ਵਿਦੇਸ਼ੀ ਗ੍ਰਿਫ਼ਤਾਰ
. . .  about 7 hours ago
ਮਨੀ ਲਾਂਡ੍ਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੀ ਅਗਾਊਂ ਜ਼ਮਾਨਤ ਖ਼ਿਲਾਫ਼ ਸੁਣਵਾਈ ਅੱਜ
. . .  about 8 hours ago
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
. . .  about 8 hours ago
ਪੱਛਮੀ ਬੰਗਾਲ 'ਚ ਭਾਜਪਾ ਵਰਕਰ ਦੀ ਹੱਤਿਆ
. . .  about 8 hours ago
ਸ਼ਾਰਦਾ ਚਿੱਟਫੰਡ ਮਾਮਲੇ 'ਚ ਸੀ.ਬੀ.ਆਈ ਅੱਜ ਕਰੇਗੀ ਰਾਜੀਵ ਕੁਮਾਰ ਤੋਂ ਪੁੱਛਗਿੱਛ
. . .  about 9 hours ago
ਪ੍ਰਧਾਨ ਮੰਤਰੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ
. . .  about 9 hours ago
ਪ੍ਰਧਾਨ ਮੰਤਰੀ ਅੱਜ ਜਾਣਗੇ ਵਾਰਾਨਸੀ
. . .  about 9 hours ago
ਸੋਨੀਆ, ਰਾਹੁਲ, ਮਨਮੋਹਨ ਨੇ ਪੰਡਿਤ ਨਹਿਰੂ ਨੂੰ ਬਰਸੀ 'ਤੇ ਦਿੱਤੀ ਸ਼ਰਧਾਂਜਲੀ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਨੂੰ ਨੋਟਿਸ
. . .  1 day ago
ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨੌਜ਼ਵਾਨ ਦੀ ਮੌਤ
. . .  1 day ago
ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ
. . .  1 day ago
ਸੀ.ਬੀ.ਆਈ. ਵੱਲੋਂ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ ਅਗਨੀਕਾਂਡ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਭਾਜਪਾ ਵਿਧਾਇਕ ਦੀ ਹੱਤਿਆ ਦਾ ਦੋਸ਼ੀ ਨਕਸਲੀ ਮੁੱਠਭੇੜ 'ਚ ਢੇਰ
. . .  1 day ago
ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਵੱਲੋਂ ਖੇਡੇਗਾ ਦਾਤੇਵਾਸ ਦਾ ਨੌਜਵਾਨ
. . .  1 day ago
ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਜੇਠ ਸੰਮਤ 551
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਸੰਪਾਦਕੀ

ਬੰਗਾਲ ਵਿਚ ਚੋਣ ਹਿੰਸਾ

ਜਿਨ੍ਹਾਂ ਗੱਲਾਂ ਦਾ ਪਹਿਲਾਂ ਹੀ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ, ਅਖ਼ੀਰ ਉਹ ਹੋ ਹੀ ਗਈਆਂ। ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਵਿਚ ਪੱਛਮੀ ਬੰਗਾਲ ਵਿਚ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ, ਉਸ ਨਾਲ ਇਸ ਦੇ ਤਲਖ਼ ਹੋਣ ਦੀ ਸੰਭਾਵਨਾ ਬਣ ਗਈ ਸੀ ਅਤੇ ਇਸੇ ਕਾਰਨ ਚੋਣਾਂ ਦੌਰਾਨ ਵੱਡੀ ਪੱਧਰ 'ਤੇ ਹਿੰਸਾ ਹੋਈ। ਪੱਛਮੀ ਬੰਗਾਲ ਵਿਚ ਚੋਣ ਕਮਿਸ਼ਨ ਵਲੋਂ ਚੋਣਾਂ ਲਈ ਐਲਾਨੇ ਗਏ ਵੱਖ-ਵੱਖ ਤਰੀਕਾਂ ਦੇ 7 ਪੜਾਵਾਂ ਵਿਚੋਂ ਇਸ ਸੂਬੇ ਵਿਚ ਸਾਰੇ ਹੀ ਪੜਾਵਾਂ ਸਮੇਂ ਹਿੰਸਾ ਦਾ ਬੋਲਬਾਲਾ ਰਿਹਾ। ਇਥੋਂ ਲੋਕ ਸਭਾ ਲਈ 42 ਮੈਂਬਰ ਚੁਣੇ ਜਾਣੇ ਹਨ ਪਰ ਇਥੋਂ ਦੇ ਹਾਲਾਤ ਨੂੰ ਦੇਖ ਕੇ ਚੋਣ ਕਮਿਸ਼ਨ ਕੋਈ ਖ਼ਤਰਾ ਮੁੱਲ ਲੈਣਾ ਨਹੀਂ ਸੀ ਚਾਹੁੰਦਾ ਤੇ ਹਰ ਪੜਾਅ ਦੌਰਾਨ ਉਹ ਪੂਰੀ ਤਿਆਰੀ ਨਾਲ ਚੋਣਾਂ ਕਰਵਾਉਣਾ ਚਾਹੁੰਦਾ ਸੀ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸੂਬੇ ਵਿਚ ਪਹਿਲਾਂ ਹੋਏ 6 ਪੜਾਵਾਂ ਦੌਰਾਨ ਵੀ ਹਿੰਸਾ ਦਾ ਬੋਲਬਾਲਾ ਰਿਹਾ। ਪੱਛਮੀ ਬੰਗਾਲ ਦੀ ਸਿਆਸਤ ਨੇ ਸਦੀਆਂ ਦੌਰਾਨ ਬਹੁਤ ਵੱਡੇ ਉਤਰਾਅ-ਚੜ੍ਹਾਅ ਦੇਖੇ ਹਨ।
1757 ਵਿਚ ਪਲਾਸੀ ਦੀ ਲੜਾਈ ਦੇ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਸੂਬੇ 'ਤੇ ਕਬਜ਼ਾ ਕਰ ਲਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਨੇ ਸਾਰੇ ਹੀ ਮੁਲਕ ਨੂੰ ਹਥਿਆ ਲਿਆ ਸੀ ਅਤੇ ਇਨ੍ਹਾਂ ਵਿਦੇਸ਼ੀ ਹਾਕਮਾਂ ਨੇ ਮੁਲਕ ਨੂੰ ਪੂਰੀ ਤਰ੍ਹਾਂ ਲੁੱਟਿਆ। ਇਸ ਹੋਈ ਲੁੱਟ ਵਿਚ ਬੰਗਾਲ, ਓਡੀਸ਼ਾ ਅਤੇ ਬਿਹਾਰ ਪਹਿਲੇ ਨੰਬਰ 'ਤੇ ਆਉਂਦੇ ਸਨ। ਬਿਨਾਂ ਸ਼ੱਕ ਬੰਗਾਲੀਆਂ ਨੇ ਆਜ਼ਾਦੀ ਦੀ ਲੜਾਈ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਸੀ ਪਰ ਆਜ਼ਾਦੀ ਮਿਲਣ 'ਤੇ 1947 ਵਿਚ ਪੰਜਾਬ ਵਾਂਗ ਬੰਗਾਲ ਦੇ ਵੀ ਦੋ ਟੁਕੜੇ ਹੋ ਗਏ ਸਨ, ਜਿਨ੍ਹਾਂ ਵਿਚੋਂ ਇਕ ਟੁਕੜਾ ਪੂਰਬੀ ਪਾਕਿਸਤਾਨ ਬਣ ਗਿਆ ਸੀ, ਜੋ ਬਾਅਦ ਵਿਚ ਆਜ਼ਾਦ ਰੂਪ ਵਿਚ ਬੰਗਲਾਦੇਸ਼ ਬਣਿਆ। ਆਜ਼ਾਦੀ ਤੋਂ ਬਾਅਦ ਵੀ ਇਸ ਸੂਬੇ ਦਾ ਵਿਕਾਸ ਮੱਠੀ ਚਾਲੇ ਚੱਲਿਆ ਅਤੇ ਵੱਡੀ ਹੱਦ ਤੱਕ ਇਥੇ ਭੁੱਖ-ਨੰਗ ਹੀ ਛਾਈ ਰਹੀ।
ਹੁਣ ਇਥੇ ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਚੱਲ ਰਹੀ ਹੈ। ਇਸ ਤੋਂ ਪਹਿਲਾਂ 34 ਸਾਲ ਤੱਕ ਮਾਰਕਸੀ ਪਾਰਟੀ ਨੇ ਆਪਣੀਆਂ ਕੁਝ ਖੱਬੇ ਪੱਖੀ ਪਾਰਟੀਆਂ ਨਾਲ ਰਲ ਕੇ ਇਥੇ ਹਕੂਮਤ ਚਲਾਈ। ਉਸ ਦੀਆਂ ਸਰਕਾਰਾਂ ਨੇ ਬੜੇ ਸਫ਼ਲ ਪੜਾਅ ਤੈਅ ਕੀਤੇ ਅਤੇ ਸੂਬੇ ਵਿਚ ਜ਼ਮੀਨੀ ਸੁਧਾਰਾਂ ਦੇ ਨਾਲ-ਨਾਲ ਹੋਰ ਵੀ ਵੱਡੇ ਸੁਧਾਰ ਕੀਤੇ ਪਰ ਆਪਣੇ ਆਖਰੀ ਸਾਲਾਂ ਵਿਚ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਹਿੰਸਾ ਦਾ ਰਾਹ ਫੜਿਆ। ਹੇਠਲੇ ਪੱਧਰ ਤੱਕ ਇਸ ਪਾਰਟੀ ਨੇ ਆਪਣੇ ਕੇਡਰ ਨੂੰ ਇਸ ਹੱਦ ਤੱਕ ਵਧਾ ਦਿੱਤਾ ਕਿ ਅਖੀਰ ਵਿਚ ਸਾਰੀ ਹੀ ਸਰਕਾਰ ਤਹਿਸੀਲ ਪੱਧਰ 'ਤੇ ਪਾਰਟੀ ਕਾਰਕੁਨਾਂ ਵਲੋਂ ਚਲਾਈ ਜਾਣ ਲੱਗੀ। ਇਸ ਤਰ੍ਹਾਂ ਅਨੇਕਾਂ ਪੱਧਰਾਂ 'ਤੇ ਅਜਿਹੇ ਗਰੁੱਪ ਬਣ ਗਏ, ਜੋ ਲੋਕਾਂ ਤੋਂ ਦੂਰ ਹੁੰਦੇ ਗਏ। ਇਹ ਕਾਰਕੁੰਨ ਆਪਣੀ ਪਾਰਟੀ ਦੇ ਬਲਬੂਤੇ ਆਪਣੇ ਖੇਤਰਾਂ ਵਿਚ ਪੂਰੇ ਤਾਨਾਸ਼ਾਹ ਬਣ ਗਏ। ਮਾਰਕਸੀ ਹਕੂਮਤ ਸਮੇਂ ਸਿੰਗੂਰ ਅਤੇ ਨੰਦੀਗ੍ਰਾਮ ਵਰਗੀਆਂ ਥਾਵਾਂ 'ਤੇ ਕਿਸਾਨਾਂ ਦੇ ਅੰਦੋਲਨ ਕਾਰਨ ਜਿਥੇ ਪਾਰਟੀ ਨੂੰ ਵੱਡੀ ਢਾਅ ਲੱਗੀ ਸੀ, ਉਥੇ ਕਾਂਗਰਸ ਨਾਲੋਂ ਟੁੱਟ ਕੇ ਮਮਤਾ ਵਲੋਂ ਬਣਾਈ ਗਈ ਨਵੀਂ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਮਜ਼ਬੂਤੀ ਮਿਲ ਗਈ। ਇਸ ਨਵੀਂ ਪਾਰਟੀ ਨੇ ਵੀ ਮਾਰਕਸੀਆਂ ਨਾਲ ਮੁਕਾਬਲਾ ਕਰਨ ਲਈ ਉਹੀ ਹੱਥਕੰਡੇ ਅਪਣਾਉਣੇ ਸ਼ੁਰੂ ਕੀਤੇ, ਜਿਸ ਦਾ ਸਾਰਾਂਸ਼ ਇਹ ਸੀ ਕਿ ਸਾਨੂੰ ਆਪਣੀ ਵਫ਼ਾਦਾਰੀ ਦਿਓ ਅਤੇ ਲਾਭ ਉਠਾਓ। ਇਸ ਆਧਾਰ 'ਤੇ ਪਾਰਟੀ ਮਜ਼ਬੂਤ ਹੁੰਦੀ ਗਈ। ਮਮਤਾ ਨੇ ਆਪਣੇ ਸ਼ਾਸਨ ਕਾਲ ਦੌਰਾਨ ਵਿਕਾਸ ਅਤੇ ਸੁਧਾਰਾਂ ਦੀ ਥਾਂ 'ਤੇ ਆਪਣੇ ਵਿਰੋਧੀਆਂ ਨੂੰ ਸੋਧਣ ਦਾ ਕੰਮ ਵਧੇਰੇ ਕੀਤਾ। ਇਸ ਦਾ ਇਮਾਨਦਾਰੀ ਵਾਲਾ ਅਕਸ ਵੀ ਸ਼ਾਰਦਾ ਚਿੱਟ ਫੰਡ ਅਤੇ ਰੋਜ਼ ਵੈਲੀ ਵਰਗੇ ਘੁਟਾਲਿਆਂ ਨੇ ਤੋੜ ਦਿੱਤਾ, ਜਿਸ ਵਿਚ ਮਮਤਾ ਬੈਨਰਜੀ ਨੇ ਆਪਣੇ ਸਾਥੀ ਦੋਸ਼ੀਆਂ ਨੂੰ ਬਚਾਉਣ ਲਈ ਹੁਣ ਤੱਕ ਵੀ ਪੂਰੀ ਵਾਹ ਲਾਈ ਹੈ। ਜਿਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ, ਇਸ ਨੇ ਉੱਤਰੀ ਭਾਰਤ ਤੋਂ ਇਲਾਵਾ ਆਪਣੇ ਪੈਰ ਉੱਤਰ-ਪੂਰਬੀ ਰਾਜਾਂ ਵਿਚ ਵੀ ਜਮਾਏ। ਪਿਛਲੇ ਕੁਝ ਸਾਲਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ। ਇਸੇ ਕਰਕੇ ਪਿਛਲੇ ਸਾਲ ਮਈ-ਜੂਨ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ ਮੁੱਖ ਲੜਾਈ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਬਣਦੀ ਦਿਖਾਈ ਦਿੱਤੀ। ਭਾਜਪਾ ਦੀ ਇਸ ਵਧਦੀ ਤਾਕਤ ਨੂੰ ਹਜ਼ਮ ਕਰਨਾ ਮਮਤਾ ਦੇ ਵੱਸ ਦੀ ਗੱਲ ਨਹੀਂ ਸੀ। ਇਸ ਲਈ ਇਸ 'ਤੇ ਉਹ ਆਪਣਾ ਸਖ਼ਤ ਪ੍ਰਤੀਕਰਮ ਵੀ ਪ੍ਰਗਟ ਕਰਦੀ ਰਹੀ। ਪੰਚਾਇਤੀ ਚੋਣਾਂ ਵਿਚ ਕਈ ਥਾਵਾਂ 'ਤੇ ਭਾਰਤੀ ਜਨਤਾ ਪਾਰਟੀ ਦੇ ਕਈ ਕਾਰਕੁਨਾਂ ਦੀਆਂ ਮੌਤਾਂ ਵੀ ਹੋਈਆਂ, ਜਿਸ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਅਣਦੇਖਿਆਂ ਕੀਤਾ। ਇਸ ਪ੍ਰਸ਼ਾਸਨ ਵਲੋਂ ਗੁੰਡਾ ਅਨਸਰਾਂ ਨੂੰ ਉਸੇ ਤਰ੍ਹਾਂ ਦੀ ਸ਼ਹਿ ਦਿੱਤੀ ਗਈ, ਜਿਸ ਤਰ੍ਹਾਂ ਦੀ ਭਾਜਪਾ ਦੇ ਪ੍ਰਸ਼ਾਸਨਾਂ ਵਲੋਂ ਉੱਤਰੀ ਰਾਜਾਂ ਵਿਚ ਗਊਆਂ ਦੇ ਮਸਲੇ 'ਤੇ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਸਮੇਂ ਦਿੱਤੀ ਗਈ ਸੀ। ਪਿਛਲੇ ਸਮੇਂ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚ ਟਕਰਾਅ ਏਨਾ ਵਧ ਗਿਆ ਕਿ ਓਡੀਸ਼ਾ ਵਾਂਗ ਪੱਛਮੀ ਬੰਗਾਲ ਵਿਚ ਆਏ ਤਬਾਹਕੁੰਨ ਤੂਫ਼ਾਨ ਦੇ ਵਾਪਰਨ 'ਤੇ ਮਮਤਾ ਨੇ ਕੇਂਦਰ ਸਰਕਾਰ ਦੀ ਮਦਦ ਲੈਣ ਤੋਂ ਵੀ ਨਾਂਹ ਕਰ ਦਿੱਤੀ ਅਤੇ ਪ੍ਰਧਾਨ ਮੰਤਰੀ ਵਲੋਂ ਉਸ ਨੂੰ ਕੀਤੇ ਗਏ ਫੋਨਾਂ ਨੂੰ ਵੀ ਅਣਗੌਲਿਆਂ ਕਰ ਦਿੱਤਾ।
ਬਿਨਾਂ ਸ਼ੱਕ ਇਨ੍ਹਾਂ ਚੋਣਾਂ ਦੌਰਾਨ ਮਮਤਾ ਨੇ ਆਪਣੇ ਪ੍ਰਸ਼ਾਸਨ ਦਾ ਨਿਰੰਕੁਸ਼ ਚਿਹਰਾ ਦਿਖਾਉਣ ਦਾ ਯਤਨ ਕੀਤਾ ਅਤੇ ਚੋਣਾਂ ਦੇ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਦਿੱਤੇ। ਉਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀਆਂ ਰੈਲੀਆਂ ਨੂੰ ਵੀ ਰੋਕਣ ਦਾ ਪੂਰੀ ਤਰ੍ਹਾਂ ਯਤਨ ਕੀਤਾ। ਉਨ੍ਹਾਂ ਵਿਚ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਸਮੇਂ-ਸਮੇਂ ਖਲਬਲੀ ਮਚਾਉਣ ਦਾ ਵੀ ਯਤਨ ਕੀਤਾ। ਭਾਜਪਾ ਦੇ ਵੱਡੇ ਆਗੂਆਂ ਨੂੰ ਰੈਲੀਆਂ ਕਰਨ ਲਈ ਥਾਂ ਦੇਣ ਤੋਂ ਵੀ ਇਨਕਾਰ ਕੀਤਾ ਅਤੇ ਇਥੋਂ ਤੱਕ ਕਿ ਕਈ ਵਾਰ ਉਨ੍ਹਾਂ ਦੇ ਹੈਲੀਕਾਪਟਰਾਂ ਨੂੰ ਵੀ ਉਤਰਨ ਦੇਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ਹਾਲਾਤ ਵਿਚ ਚੋਣ ਕਮਿਸ਼ਨ ਨੇ ਕੇਂਦਰੀ ਸੁਰੱਖਿਆ ਬਲਾਂ ਨੂੰ ਵੱਡੀ ਗਿਣਤੀ ਵਿਚ ਉਥੇ ਭੇਜਿਆ। ਇਸ ਤੋਂ ਮਮਤਾ ਨੇ ਇਹ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਇਨ੍ਹਾਂ ਕੇਂਦਰੀ ਸੁਰੱਖਿਆ ਬਲਾਂ ਨੂੰ ਇਥੇ ਮੋਦੀ ਦੇ ਇਸ਼ਾਰੇ 'ਤੇ ਭੇਜਿਆ ਗਿਆ ਹੈ। ਇਨ੍ਹਾਂ ਦਾ ਕੰਮ ਚੋਣਾਂ ਵਿਚ ਭਾਜਪਾ ਦਾ ਪੱਖ ਪੂਰਨਾ ਹੈ। ਇਸ ਦੇ ਬਾਵਜੂਦ ਭਾਜਪਾ ਨੇ ਆਪਣੀ ਸਿਆਸੀ ਸਰਗਰਮੀ ਜਾਰੀ ਰੱਖੀ। ਪਿਛਲੇ ਦਿਨੀਂ ਕੋਲਕਾਤਾ ਵਿਚ ਅਮਿਤ ਸ਼ਾਹ ਵਲੋਂ ਕੀਤੇ ਗਏ ਰੋਡ ਸ਼ੋਅ ਵਿਚ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ਨੇ ਥਾਂ ਪੁਰ ਥਾਂ ਗੜਬੜ ਕਰਨ ਦਾ ਯਤਨ ਕੀਤਾ। ਇਥੋਂ ਤੱਕ ਕਿ ਮੋਦੀ ਅਤੇ ਸ਼ਾਹ ਦੇ ਪੋਸਟਰ ਅਤੇ ਬੈਨਰ ਵੀ ਪਾੜੇ ਅਤੇ ਸਾੜੇ ਗਏ। ਰੋਡ ਸ਼ੋਅ ਦੌਰਾਨ ਥਾਂ ਪੁਰ ਥਾਂ ਅਮਿਤ ਸ਼ਾਹ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਡ ਸ਼ੋਅ ਦੇ ਵਿਦਿਆਸਾਗਰ ਕਾਲਜ ਦੇ ਸਾਹਮਣੇ ਪਹੁੰਚਣ 'ਤੇ ਉਥੇ ਇਕੱਠੇ ਹੋਏ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਦੋਵਾਂ ਧਿਰਾਂ ਵਿਚ ਵੱਡਾ ਹੰਗਾਮਾ ਹੋ ਗਿਆ। ਇਸ ਨਾਲ ਸੂਬੇ ਦੇ ਹਾਲਾਤ ਵੀ ਵਿਗੜਦੇ ਦਿਖਾਈ ਦਿੱਤੇ। ਜੇਕਰ ਭਾਜਪਾ ਆਗੂਆਂ ਨੇ ਮਮਤਾ ਨੂੰ ਤਾਨਾਸ਼ਾਹ ਕਿਹਾ ਤਾਂ ਮਮਤਾ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਵਾਰ-ਵਾਰ 'ਗੁੰਡੇ' ਕਿਹਾ ਹੈ।
ਅਸੀਂ ਇਸ ਸੂਬੇ ਵਿਚ ਪੈਦਾ ਹੋਈ ਇਸ ਸਥਿਤੀ ਨੂੰ ਬੇਹੱਦ ਮੰਦਭਾਗਾ ਸਮਝਦੇ ਹਾਂ, ਜਿਸ ਨੇ ਚੋਣ ਅਮਲ ਦੇ ਸਦਾਚਾਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਜੋ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਨੂੰ ਵੱਡਾ ਖ਼ਤਰਾ ਭਾਸਣ ਲੱਗੀਆਂ ਹਨ। ਚੋਣ ਕਮਿਸ਼ਨ ਅਤੇ ਦੇਸ਼ ਦੀਆਂ ਉੱਚ ਅਦਾਲਤਾਂ ਵਲੋਂ ਪੈਦਾ ਹੋਈ ਇਸ ਸਥਿਤੀ ਨੂੰ ਸਖ਼ਤੀ ਨਾਲ ਰੋਕਣ ਦੀ ਜ਼ਰੂਰਤ ਹੈ।


-ਬਰਜਿੰਦਰ ਸਿੰਘ ਹਮਦਰਦ

ਨਵੀਂ ਸਰਕਾਰ ਦੇ ਗਠਨ ਦੀ ਕਵਾਇਦ

ਸਿਆਸੀ ਦਲ ਅਜੇ ਨਤੀਜਿਆਂ ਦਾ ਇੰਤਜ਼ਾਰ ਕਰਨ

ਅਜੇ ਤੱਕ ਲੋਕ ਸਭਾ ਦੀਆਂ ਚੋਣਾਂ ਵੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈਆਂ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਪਰ ਉਸ ਤੋਂ ਪਹਿਲਾਂ ਹੀ ਚੰਦਰਬਾਬੂ ਨਾਇਡੂ ਇਕ ਗ਼ੈਰ-ਭਾਜਪਾ ਸਰਕਾਰ ਬਣਾਉਣ ਲਈ ਉਤਸ਼ਾਹ ਨਾਲ ਜੁਟ ਗਏ ਹਨ। ਉਨ੍ਹਾਂ ਨੇ 1996 ਵਿਚ ਇਕ ਕੁਸ਼ਲ ਰਾਜਨੀਤਕ ...

ਪੂਰੀ ਖ਼ਬਰ »

ਵਿਸ਼ਵਾਸ ਹੀ ਰਵਾਨਗੀ ਦਿੰਦਾ ਹੈ

ਹਰ ਇਨਸਾਨ ਦੇ ਅੰਦਰ, ਬਾ-ਉਮਰੇ, ਉਸ ਦੀ ਜ਼ਿੰਦਗੀ ਦਾ ਇਕ ਪੜਾਅ ਹਮੇਸ਼ਾ ਜਿਊਂਦਾ ਰਹਿੰਦਾ ਹੈ। ਉਹਦੇ ਬਚਪਨ ਦਾ। ਬਾਕੀ ਦੀ ਉਮਰ ਭਾਵੇਂ ਕਿੰਨੀ ਹੀ ਸੁਖਾਲੀ ਕਿਉਂ ਨਾ ਗੁਜ਼ਰੀ ਹੋਵੇ, ਬਹੁਤੀ ਛਾਪ ਨਹੀਂ ਛੱਡਦੀ। ਬਚਪਨ, ਅਚਨਚੇਤ ਮਨ ਵਿਚ ਦੂਰ ਤੱਕ ਤੁਰ ਕੇ ਆਉਂਦਾ ਹੈ ਨਾਲ। ...

ਪੂਰੀ ਖ਼ਬਰ »

ਕਿਸਾਨੀ ਮਸਲਿਆਂ 'ਤੇ ਲੋਕ ਚਰਚਾ ਰਚਨਾਤਮਕ ਨਹੀਂ

ਪੰਜਾਬ ਵਿਚ ਵੋਟਾਂ 19 ਮਈ ਨੂੰ ਪੈਣੀਆਂ ਹਨ। ਇਹ ਲੋਕ ਸਭਾ ਦੀਆਂ ਚੋਣਾਂ ਦਾ ਆਖਰੀ ਪੜਾਅ ਹੈ। ਨਤੀਜੇ 23 ਮਈ ਨੂੰ ਐਲਾਨ ਹੋਣਗੇ। ਇਸ ਵੇਲੇ ਪਿੰਡਾਂ ਵਿਚ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ। ਭਾਵੇਂ ਪਹਿਲੀਆਂ 2014 ਚੋਣਾਂ ਦੇ ਮੁਕਾਬਲੇ ਇਹ ਕੁਝ ਮੱਠਾ ਹੈ। ਪਿੰਡਾਂ ਵਿਚ ਖੁੰਢ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX