ਤਾਜਾ ਖ਼ਬਰਾਂ


ਖੰਨਾ ਵਿਚ 27 ਸਾਲਾਂ ਦੀ ਇੱਕ ਹੋਰ ਔਰਤ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਇਆ ਸਾਹਮਣੇ
. . .  1 day ago
ਲੁਧਿਆਣਾ ਵਿੱਚ 4 ਗਰਭਵਤੀ ਔਰਤਾਂ ਸਮੇਤ ਇੱਕੋ ਦਿਨ ਵਿੱਚ ਕੋਰੋਨਾ ਨਾਲ ਸਬੰਧਿਤ 16 ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 6 ਜੂਨ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਤੀਜੇ ਦਿਨ ਵੀ ਕਹਿਰ ਜਾਰੀ ਰਿਹਾ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਡਾਕਟਰੀ ਜਾਂਚ ਦੌਰਾਨ ਅੱਜ 37 ਸਾਲਾ ਔਰਤ ਵਾਸੀ ਦੋਰਾਹਾ 65 ਸਾਲਾ ਔਰਤ ਵਾਸੀ ਹਬੀਬ ਗੰਜ 29 ਸਾਲਾ ਵਾਸੀ ਪਿੰਡ ਜੱਸੋਵਾਲ 27 ਸਾਲਾ ਔਰਤ...
ਬਸੀ ਪਠਾਣਾਂ ਵਿੱਚ ਇੱਕ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ ਚ ਇਕ ਪਰਿਵਾਰ ਦੇ 5 ਮੈਂਬਰ ਕੋਰੋਨਾ ਦੀ ਮਾਰ ਹੇਠ ਆਏ
. . .  1 day ago
ਰਾਜਪੁਰਾ, 6 ਜੂਨ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਕੁੱਝ ਦਿਨ ਪਹਿਲਾਂ ਦਿੱਲੀ ਰਹਿ ਕੇ ਆਇਆ ਸੀ...
ਇਕੋ ਪਰਿਵਾਰ ਦੇ 3 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 6 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੋ ਬਾਰ ਸਵੇਰ ਸਮੇਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਸ਼ਾਮ ਨੂੰ ਦੋਨੋਂ ਬਾਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਣ ਜ਼ਿਲ੍ਹਾ...
ਪਟਿਆਲਾ ਵਿਚ ਸੱਤ ਹੋਰ ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਟਿਆਲਾ 6 ਜੂਨ (ਗੁਰਪ੍ਰੀਤ ਸਿੰਘ ਚੱਠਾ) - ਜ਼ਿਲ੍ਹੇ ਵਿਚ ਸੱਤ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 451 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 443 ਸੈਂਪਲਾ ਦੀ ਰਿਪੋਰਟ ਕੋਵਿਡ...
ਜਲੰਧਰ ਦੇ ਰੈਣਕ ਬਾਜ਼ਾਰ 'ਚ ਹਥਿਆਰਬੰਦ ਲੁਟੇਰੇ ਵਲੋਂ ਲੁੱਟ, ਮਚੀ ਦਹਿਸ਼ਤ
. . .  1 day ago
ਜਲੰਧਰ, 6 ਜੂਨ - ਜਲੰਧਰ ਦੇ ਰੈਣਕ ਬਾਜ਼ਾਰ ਵਿਚ ਦਿਨ ਦਿਹਾੜੇ ਇਕ ਦੁਕਾਨ 'ਤੇ ਹਥਿਆਰਬੰਦ ਲੁਟੇਰੇ ਨੇ ਲੁੱਟ ਨੂੰ ਅੰਜਾਮ ਦਿੱਤਾ। ਜਿਸ ਮਗਰੋਂ ਬਾਜ਼ਾਰ ਵਿਚ ਦੁਕਾਨਦਾਰਾਂ ਵਿਚਕਾਰ ਸਨਸਨੀ ਫੈਲ ਗਈ ਹੈ ਤੇ ਮਾਹੌਲ ਤਣਾਅ ਗ੍ਰਸਤ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਦੀ ਮਦਦ...
ਦਰਦਨਾਕ ਹਾਦਸੇ 'ਚ ਔਰਤ ਦਾ ਸਿਰ ਧੜ ਨਾਲੋਂ ਹੋਇਆ ਵੱਖ
. . .  1 day ago
ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਬਜ਼ੁਰਗ ਔਰਤ ਦਾ ਧੜ ਨਾਲੋਂ ਸਿਰ ਅਲੱਗ ਹੋਣ ਦਾ ਹਿਰਦੇਵੇਧਕ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸਾਂ ਵਗ਼ੈਰਾ ਨਾ ਚੱਲਣ ਕਾਰਨ ਬਜ਼ੁਰਗ ਔਰਤ...
ਅੰਮ੍ਰਿਤਸਰ ਵਿਚ ਅੱਜ 28 ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਅੰਮ੍ਰਿਤਸਰ, 6 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 28 ਕੋਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ਤਰ੍ਹਾਂ ਕੁੱਲ ਕੇਸ 468 ਹਨ, ਡਿਸਚਾਰਜ 344, ਦਾਖਲ 116 ਤੇ ਕੁੱਲ 8...
ਜਲੰਧਰ 'ਚ 10 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 288 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ 6 ਔਰਤਾਂ ਅਤੇ 4 ਮਰਦ ਸ਼ਾਮਲ ਹਨ। ਮਾਡਲ ਹਾਊਸ...
ਪੰਜਾਬ ਸਰਕਾਰ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ-ਵਿਧਾਇਕ ਸ਼ੇਰੋਵਾਲੀਆ
. . .  1 day ago
ਸ਼ਾਹਕੋਟ, 6 ਜੂਨ (ਦਲਜੀਤ ਸਚਦੇਵਾ)- ਸੀ.ਐਚ.ਸੀ ਸ਼ਾਹਕੋਟ ਵਿਖੇ ਦੂਜਾ ਕੋਰੋਨਾ ਟੈਸਟਿੰਗ ਕੈਂਪ ਐਸ.ਐਮ.ਓ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਲਗਾਇਆ ਗਿਆ ਤੇ ਇਸ ਕੈਂਪ ਵਿਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ...
ਆਵਾਰਾ ਕੁੱਤਿਆਂ ਨੇ ਕਿਸਾਨ ਨੂੰ ਨੋਚ-ਨੋਚ ਕੇ ਖਾਧਾ, ਮੌਤ
. . .  1 day ago
ਸਮਾਣਾ, 6 ਜੂਨ (ਗੁਰਦੀਪ ਸ਼ਰਮਾ, ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਮਵੀ ਸੱਪਾਂ ਵਿਖੇ ਅੱਜ ਆਵਾਰਾ ਕੁੱਤਿਆਂ ਨੇ ਸਵੇਰੇ ਸੈਰ ਕਰਨ ਗਏ ਇੱਕ ਕਿਸਾਨ ਨੂੰ ਨੋਚ ਲਿਆ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਏ ਕਿਸਾਨ ਨੂੰ...
ਵਿਆਹ ਦੇ ਇੱਕ ਮਹੀਨਾ ਪਹਿਲਾ ਲੜਕੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਾਜ਼ਿਲਕਾ, 6 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਇੱਕ ਲੜਕੀ ਨੇ ਵਿਆਹ ਦੇ ਇੱਕ ਮਹੀਨੇ ਪਹਿਲਾ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕਦੀ ਮਿਲੀ। ਪ੍ਰਾਪਤ ਜਾਣਕਾਰੀ...
ਸੁਨਿਆਰੇ ਵਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ
. . .  1 day ago
ਰੂਪਨਗਰ, 6 ਜੂਨ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦੇ ਇੱਕ ਸੁਨਿਆਰੇ ਵਲੋਂ ਆਪਣੀ ਦੁਕਾਨ 'ਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਐੱਚ...
ਅੰਮ੍ਰਿਤਸਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 6 ਜੂਨ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਆਏ ਨਵੇਂ ਕੇਸ ਆਨੰਦ ਐਵੇਨਿਊ ਨਾਲ ਸੰਬੰਧਿਤ ਹਨ। ਇਨ੍ਹਾਂ ਪੰਜ...
ਪਤਨੀ ਵਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਦੀ ਹੱਤਿਆ
. . .  1 day ago
ਮਲੋਟ, 6 ਜੂਨ (ਗੁਰਮੀਤ ਸਿੰਘ ਮੱਕੜ)- ਪਿੰਡ ਦਾਨੇਵਾਲਾ ਦੀ ਰਹਿਣ ਵਾਲੀ ਇੱਕ ਔਰਤ ਵਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਆਪਣੀ ਪਤੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ...
ਕੈਪਟਨ ਨੇ ਨਾਜਾਇਜ਼ ਸ਼ਰਾਬ ਦੇ ਵਪਾਰ 'ਤੇ ਕੱਸੀ ਨਕੇਲ, ਆਬਕਾਰੀ ਸੁਧਾਰ ਗਰੁੱਪ ਦਾ ਕੀਤਾ ਗਠਨ
. . .  1 day ago
ਚੰਡੀਗੜ੍ਹ, 6 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਸ਼ਰਾਬ ਦੇ ਵਪਾਰ 'ਤੇ ਨਕੇਲ ਕੱਸਣ ਲਈ ਅੱਜ ਆਬਕਾਰੀ ਸੁਧਾਰ ਗਰੁੱਪ ਦਾ ਗਠਨ...
ਪੰਜਾਬ ਦੇ ਹੱਕਾਂ ਦਾ ਹੋ ਰਿਹੈ ਘਾਣ- ਭਗਵੰਤ ਮਾਨ
. . .  1 day ago
ਚੰਡੀਗੜ੍ਹ, 6 ਜੂਨ (ਸੁਰਿੰਦਰਪਾਲ ਸਿੰਘ)- 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦੋ ਵੱਡੇ ਘਪਲੇ ਸਾਹਮਣੇ ਆਏ ਹਨ...
ਫੋਕੀ ਬਿਆਨਬਾਜ਼ੀ ਛੱਡ ਸਿਆਸੀ ਲੀਡਰ ਕਿਸਾਨਾਂ ਨਾਲ ਖੜ੍ਹਨ- ਓਂਕਾਰ ਸਿੰਘ ਅਗੌਲ
. . .  1 day ago
ਨਾਭਾ, 6 ਜੂਨ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਦੇਸ਼ ਦੀ ਸਰਕਾਰ ਨੇ ਕਿਸਾਨਾਂ ਨੂੰ ਖੁੱਡੇ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 6 ਜੂਨ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕਰੋਲ ਮਟਰਾਈ ਅਤੇ ਚੰਦਵਾ...
ਹਰਿਆਣਾ 'ਚ ਕੋਰੋਨਾ ਦੇ 184 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 6 ਜੂਨ- ਹਰਿਆਣਾ 'ਚ ਅੱਜ ਕੋਰੋਨਾ ਦੇ 184 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੀ ਹੁਣ ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 3,767 ਹੋ ਗਿਆ ਹੈ। ਸਿਹਤ ਵਿਭਾਗ...
ਬਿਹਾਰ 'ਚ ਕੋਰੋਨਾ ਦੇ 147 ਮਾਮਲੇ ਆਏ ਸਾਹਮਣੇ
. . .  1 day ago
ਪਟਨਾ, 6 ਜੂਨ- ਬਿਹਾਰ 'ਚ ਅੱਜ ਕੋਰੋਨਾ ਵਾਇਰਸ ਦੇ 147 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਆਉਣ ਨਾਲ ਹੀ ਹੁਣ ਸੂਬੇ 'ਚ ਕੋਰੋਨਾ ਪੀੜਤਾਂ...
ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ
. . .  1 day ago
ਛੇਹਰਟਾ, 6 ਜੂਨ (ਸੁੱਖ ਵਡਾਲੀ)- ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ...
ਤਾਲਾਬੰਦੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
. . .  1 day ago
ਜਲੰਧਰ, 6 ਜੂਨ (ਚੰਦੀਪ ਭੱਲਾ)- ਪੰਜਾਬ ਸਰਕਾਰ ਵਲੋਂ ਆਉਣ ਵਾਲੀ 8 ਜੂਨ ਤੋਂ ਸੂਬੇ 'ਚ ਧਾਰਮਿਕ ਸਥਾਨਾਂ, ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਕੁਝ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਜੇਠ ਸੰਮਤ 551

ਹਰਿਆਣਾ / ਹਿਮਾਚਲ

ਹੈਫ਼ੇਡ ਵਲੋਂ ਖ਼ਰੀਦੀ ਗਈ ਕਣਕ ਆੜ੍ਹਤੀਆਂ ਦੇ ਜੀਅ ਦਾ ਜੰਜਾਲ ਬਣੀ

ਲਾਡਵਾ, 15 ਮਈ (ਅ.ਬ.)-ਹੈਫ਼ੇਡ ਵਲੋਂ ਖ਼ਰੀਦੀ ਗਈ ਸਰਕਾਰੀ ਖ਼ਰੀਦ ਦੀ ਕਣਕ ਦੇ ਗੱਟਿਆਂ ਦੀ ਚੁਕਵਾਈ ਨਾ ਹੋਣ ਕਾਰਨ ਆੜ੍ਹਤੀਆਂ ਵਿਚ ਰੋਸ ਹੈ | ਸਰਕਾਰੀ ਖ਼ਰੀਦ ਏਜੰਸੀ ਹੈਫ਼ੇਡ ਦੇ ਕੋਲ ਨਾ ਤਾਂ ਕਣਕ ਰੱਖਣ ਦੀ ਕੋਈ ਥਾਂ ਹੈ ਅਤੇ ਨਾ ਹੀ ਕਣਕ ਦੇ ਗੱਟੇ ਚੁੱਕਵਾਉਣ ਲਈ ਲੋੜੀਂਦੇ ਸਾਧਨ ਹਨ, ਜਿਸ ਕਾਰਨ ਲਾਡਵਾ ਅਨਾਜ਼ ਮੰਡੀ 'ਚ ਕਣਕ ਦੇ ਗੱਟਿਆਂ ਦੇ ਅੰਬਾਰ ਲੱਗੇ ਹੋਏ ਹਨ | ਹੈਫ਼ੇਡ ਦੇ ਸਥਾਨਕ ਅਧਿਕਾਰੀ ਆੜ੍ਹਤੀਆਂ ਦੀ ਸਮੱਸਿਆ ਦਾ ਨਿਪਟਾਰਾ ਕਰਨ ਦੀ ਬਜਾਏ ਬੰਦ ਕੀਤੇ ਹੋਏ ਹਨ | ਗੱਟਿਆਂ ਦੀ ਚੁਕਾਈ ਨਾ ਹੋਣ ਕਾਰਨ ਨਾ ਕੇਵਲ ਬਰਸਾਤੀ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠਾਂ ਪਈ ਕਣਕ ਖ਼ਰਾਬ ਹੋ ਰਹੀ ਹੈ, ਸਗੋਂ ਪਿਛਲੇ 15 ਦਿਨਾਂ ਤੋੰ ਚੁਕਾਈ ਹੋਣ ਦਾ ਇੰਤਜਾਰ ਕਰ ਰਹੇ ਕਣਕ ਦੇ ਗੱਟਿਆਂ ਦਾ ਵੀ ਭਾਰ ਘਟ ਰਿਹਾ ਹੈ | ਮੰਡੀ ਦੇ ਆੜ੍ਹਤੀ ਆਨੰਦ ਕੁਮਾਰ, ਸੁਰਿੰਦਰ ਸਿੰਗਲਾ, ਸੁਰੇਸ਼ ਸਿੰਗਲਾ, ਸੁਰੇਸ਼ ਕੁਮਾਰ ਆਦਿ ਦਾ ਕਹਿਣਾ ਹੈ ਕਿ ਹੈਫੇਡ ਦੇ ਕੋਲ ਨਾ ਤਾਂ ਥਾਂ ਹੈ ਅਤੇ ਨਾ ਹੀ ਲੋੜੀਂਦੇ ਟਰੱਕ ਹਨ, ਜਿਸ ਦੇ ਚੱਲਦਿਆਂ ਹੈਫ਼ੇਡ ਨੇ ਪਿਛਲੇ ਹਫ਼ਤੇ ਕਣਕ ਦੇ ਗੱਟਿਆਂ ਦਾ ਲਦਾਨ ਤਕਰੀਬਨ ਠੱਪ ਰੱਖਿਆ ਸੀ ਅਤੇ ਇਸ ਹਫ਼ਤੇ ਕੁੱਝ ਹਜ਼ਾਰ ਗੱਟੇ ਹੀ ਉੱਠੇ ਹਨ | ਆੜ੍ਹਤੀਆਂ ਦਾ ਕਹਿਣਾ ਹੈ ਕਿ ਹੈਫ਼ੇਡ ਨੇ ਭਾਰਤੀ ਖ਼ੁਰਾਕ ਨਿਗਮ ਨੂੰ ਪਿਛਲੇ ਹਫ਼ਤੇ ਮੰਡੀ ਤੋਂ ਕਣਕ ਦੇ ਗੱਟਿਆਂ ਦੀ ਲਦਾਈ ਕਰਕੇ ਪਿੱਪਲੀ ਭੇਜੇ ਸਨ ਪਰ ਪਿੱਪਲੀ ਵਿਚ ਭਾਰਤੀ ਖ਼ੁਰਾਕ ਨਿਗਮ ਨੇ ਜ਼ਿਆਦਾਤਰ ਕਣਕ ਦੇ ਟਰੱਕਾਂ ਨੂੰ ਰਿਜੈਕਟ ਕਰਕੇ ਵਾਪਸ ਭੇਜ ਦਿੱਤਾ, ਜਿਸ ਕਾਰਨ ਆੜ੍ਹਤੀਆਂ ਨੂੰ ਨਾ ਕੇਵਲ ਕਣਕ ਦੇ ਗੱਟਿਆਂ ਦਾ ਦੁੱਗਣਾ ਕਿਰਾਇਆ ਭਰਨਾ ਪਿਆ, ਸਗੋਂ ਦੋਹਰੀ ਮਜਦੂਰੀ ਵੀ ਦੇਣੀ ਪਈ | ਆੜ੍ਹਤੀਆਂ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਕਣਕ ਨੂੰ ਰਿਜੈਕਟ ਕਰਨ ਦਾ ਖੇਡ ਚੱਲ ਰਿਹਾ ਹੈ, ਜਿਨ੍ਹਾਂ ਆੜ੍ਹਤੀਆਂ ਦਾ ਉੱਥੇ ਐੱਫ. ਸੀ. ਆਈ. ਦੇ ਅਧਿਕਾਰੀਆਂ ਪ੍ਰਤੀ ਗੱਟਾ ਫੀਸ ਖੁੱਲ੍ਹੀ ਹੋਈ ਹੈ, ਉਨ੍ਹਾਂ ਦੀ ਹੀ ਕਣਕ ਉੱਥੇ ਰੱਖੀ ਜਾ ਰਹੀ ਹੈ | ਆੜ੍ਹਤੀਆਂ ਦਾ ਕਹਿਣਾ ਹੈ ਕਿ ਹੈਫ਼ੇਡ ਪ੍ਰਬੰਧਕ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਸੀ ਕਿ ਪਿੱਪਲੀ ਵਿਚ ਐੱਫ. ਸੀ. ਆਈ. ਦੇ ਨਾਲ ਗੱਲਬਾਤ ਹੋ ਗਈ ਹੈ, ਜਿਸ 'ਤੇ ਆੜ੍ਹਤੀਆਂ ਨੇ ਪਿੱਪਲੀ ਕਣਕ ਭੇਜੀ ਸੀ | ਇਸ ਤੋਂ ਬਾਅਦ ਐੱਫ. ਸੀ. ਆਈ. ਨੇ ਜਾ ਣ-ਬੁੱਝ ਕੇ ਕਣਕ ਦੀ ਰਿਜੈਕਟ ਕਰਕੇ ਵਾਪਸ ਭੇਜ ਦਿੱਤਾ, ਜਿਸ ਕਾਰਨ ਆੜ੍ਹਤੀਆਂ ਨੂੰ ਭਾਰੀ ਨੁਕਸਾਨ ਝੇਲਣਾ ਪਿਆ | ਮੰਡੀ ਵਿਚ 30 ਅਪ੍ਰੈਲ ਅਤੇ ਇਕ ਮਈ ਤੱਕ ਕਣਕ ਦੇ ਗੱਟੇ ਨਹੀਂ ਉੱਠੇ ਹਨ, ਜਿਸ ਕਾਰਨ ਆੜ੍ਹਤੀਆਂ ਨੂੰ ਬਿਨਾਂ ਵਜ੍ਹਾ ਇਨ੍ਹਾਂ ਗੱਟਿਆਂ ਦੀ ਰਖਵਾਲੀ ਕਰਨੀ ਪੈ ਰਹੀ ਹੈ | ਆੜ੍ਹਤੀਆਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਮੌਸਮ ਵੀ ਰਹਿ-ਰਹਿ ਕੇ ਖ਼ਰਾਬ ਹੋ ਰਿਹਾ ਹੈ ਅਤੇ ਕਈ ਵਾਰ ਬਾਰਿਸ਼ ਵੀ ਹੋ ਚੁੱਕੀ ਹੈ ਪਰ ਹੈਫ਼ੇਡ ਪ੍ਰਸ਼ਾਸਨ ਦੀ ਸਿਹਤ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੋ ਰਿਹਾ ਹੈ | ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਏਨੇ ਦਿਨਾਂ ਤੋਂ ਮੰਡੀ ਵਿਚ ਪਏ ਕਣਕ ਦੇ ਗੱਟਿਆਂ ਵਿਚ ਹੋ ਰਹੀ ਸ਼ਾਰਟੇਜ ਨਹੀਂ ਦੇਵਾਗੇ, ਚਾਹੇ ਇਸ ਲਈ ਉਨ੍ਹਾਂ ਨੂੰ ਲੰਬੀ ਅਦਾਲਤੀ ਲੜਾਈ ਲੜਨੀ ਪਵੇ | ਆੜ੍ਹਤੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀ ਵਿਚ ਹੈਫ਼ੇਡ ਵਲੋਂ ਖ਼ਰੀਦੇ ਗਏ ਕਣਕ ਦੇ ਗੱਟਿਆਂ ਨੂੰ ਤੁਰੰਤ ਚੁੱਕਵਾਇਆ ਜਾਵੇ | ਉੱਥੇ ਇਸ ਬਾਰੇ ਹੈਫ਼ੇਡ ਦੇ ਪ੍ਰਬੰਧਕ ਕੁਲਦੀਪ ਜਾਂਗੜਾ ਨੇ ਮੰਨਿਆ ਕਿ ਮੰਡੀ ਵਿਚ ਉਨ੍ਹਾਂ ਦੇ ਵਿਭਾਗ ਦੇ ਬੁੱਧਵਾਰ ਸਵੇਰ ਤੱਕ ਕਰੀਬ 40 ਹਜ਼ਾਰ ਗੱਟੇ ਬਕਾਇਆ ਪਏ ਹਨ | ਉਨ੍ਹਾਂ ਕਿਹਾ ਕਿ ਹੁਣ ਹੈਫ਼ੇਡ ਦੀ ਕਣਕ ਨੂੰ ਇਕ ਸਥਾਨਕ ਸ਼ੈਲਰ ਵਿਚ ਰਖਵਾਇਆ ਜਾ ਰਿਹਾ ਹੈ |

ਵੱਖ-ਵੱਖ ਥਾਵਾਂ ਤੋਂ 2 ਲਾਪਤਾ

ਕੁਰੂਕਸ਼ੇਤਰ, 15 ਮਈ (ਅ.ਬ.)-ਜ਼ਿਲ੍ਹਾ ਕੁਰੂਕਸ਼ੇਤਰ ਵਿਚ ਵੱਖ-ਵੱਖ ਥਾਵਾਂ ਤੋਂ 2 ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਕਲਸਾ ਵਾਸੀ ਇਕ ਵਿਅਕਤੀ ਨੇ ਥਾਣਾ ਪਿਹੋਵਾ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੋਂਟੀ ਵਾਸੀ ਡੇਰਾ ਬਚਨ ਲਾਲ ਆਪਣੇ ਇਕ ਸਾਥੀ ...

ਪੂਰੀ ਖ਼ਬਰ »

ਆਈ. ਡੀ. ਹੈਕ ਕਰਕੇ ਇਤਰਾਜਯੋਗ ਮੈਸੇਜ ਕਰਨ ਵਾਲਾ ਗਿ੍ਫ਼ਤਾਰ

ਕੁਰੂਕਸ਼ੇਤਰ, 15 ਮਈ (ਅ.ਬ.)-ਥਾਣਾ ਸ਼ਹਿਰ ਥਾਨੇਸਰ ਪੁਲਿਸ ਨੇ ਆਈ. ਡੀ. ਹੈਕ ਕਰਕੇ ਇਤਰਾਜਯੋਗ ਮੈਸੇਜ਼ ਕਰਨ ਦੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਕੁਰੂਕਸ਼ੇਤਰ ਆਸਥਾ ਮੋਦੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਵਾਸੀ ਸੈਕਟਰ-13 ਕੁਰੂਕਸ਼ੇਤਰ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਬਹੁਮਤ ਨਾ ਮਿਲਣ ਕਾਰਨ ਨਗਰਪਾਲਿਕਾ ਪ੍ਰਧਾਨ ਦੀ ਕੁਰਸੀ ਖੁੱਸੀ, ਮੀਤ ਪ੍ਰਧਾਨ ਦੀ ਕੁਰਸੀ ਬਚੀ

ਕਾਲਾਂਵਾਲੀ, 15 ਮਈ (ਭੁਪਿੰਦਰ ਪੰਨੀਵਾਲੀਆ)-ਨਗਰਪਾਲਿਕਾ ਪ੍ਰਧਾਨ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਕੁੱਝ ਨਗਰ ਕੌਾਸਲਰਾਂ ਵਲੋਂ ਬੀਤੀ 28 ਮਾਰਚ ਨੂੰ ਡਿਪਟੀ ਕਮਿਸ਼ਨਰ ਸਿਰਸਾ ਨੂੰ ਸੌਾਪੇ ਗਏ ਬਿਆਨ ਹਲਫੀਆ 'ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਨਿਰਦੇਸ਼ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਨੂੰ ਲੈ ਕੇ ਡੀ. ਸੀ. ਵਲੋਂ ਅਧਿਕਾਰੀਆਂ ਨੂੰ ਹਦਾਇਤਾਂ

ਕੁਰੂਕਸ਼ੇਤਰ, 15 ਮਈ (ਅ.ਬ.)-ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਅਗਰਸੇਨ ਪਬਲਿਕ ਸਕੂਲ 'ਚ ਬਣੇ ਵੋਟਾਂ ਦੀ ਗਿਣਤੀ ਕੇਂਦਰਾਂ ਦਾ ਨਿਰੀਖ਼ਣ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਾਂ ਦੀ ਗਿਣਤੀ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰਕੇ ਕੀਤਾ ਜ਼ਖ਼ਮੀ

ਰਾਦੌਰ, 15 ਮਈ (ਅ.ਬ.)-ਉਪ ਮੰਡਲ ਦੇ ਪਿੰਡ ਖੇੜਕੀ ਬ੍ਰਾਹਮਣਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪਿੰਡ ਦੇ ਮੰਦਰ ਦੇ ਪੁਜਾਰੀ 'ਤੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਦੋਸ਼ ਲਗਾਇਆ ਹੈ | ਮਾਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਖੇੜਕੀ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ਨੇ ਨਦੀਆਂ ਦਾ ਰੂਪ ਧਾਰਿਆ

ਹਾਂਸੀ, 15 ਮਈ (ਅ.ਬ.)- ਅੱਧੇ ਘੰਟ ਦੀ ਬਾਰਿਸ਼ ਨੇ ਸ਼ਹਿਰ ਦੇ ਵੱਖ-ਵੱਖ ਖੇਤਰ ਵਿਚ ਬਾਰਿਸ਼ ਦੇ ਪਾਣੀ ਕਾਰਨ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਐੱਸ. ਡੀ. ਗਰਲਜ਼ ਕਾਲਜ ਰੋਡ ਦੇ ਸਾਹਮਣੇ ਕਰੀਬ ਇਕ ਤੋਂ 2 ਫੁੱਟ ਪਾਣੀ ਸੜਕਾਂ 'ਤੇ ਖੜ੍ਹਾ ਹੋ ਜਾਣ ਕਾਰਨ ...

ਪੂਰੀ ਖ਼ਬਰ »

ਬਾਤਾ ਵਿਖੇ ਖੇਤਾਂ 'ਚ ਲਾਈ ਅੱਗ ਨੂੰ ਲੈ ਕੇ ਕਿਸਾਨਾਂ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਕਲਾਇਤ, 15 ਮਈ (ਅ.ਬ.)-ਬੀਤੇ ਦਿਨੀਂ ਪਿੰਡ ਬਾਤਾ ਦੇ ਖੇਤਾਂ 'ਚ ਲੱਗੀ ਅੱਗ ਨੂੰ ਲੈ ਕੇ ਪਿੰਡ ਵਾਸੀ ਈਸ਼ਵਰ ਸਿੰਘ, ਅਨਿਲ ਕੁਮਾਰ, ਰਾਜੂ, ਨਰੇਸ਼ ਕੁਮਾਰ, ਰੁਲੀਆ ਰਾਮ, ਰਾਮਦਿਆ, ਰਮੇਸ਼, ਪ੍ਰਵੀਣ ਅਤੇ ਸ਼ੀਸ਼ਪਾਲ ਨੇ ਸ਼ਿਕਾਇਤ ਦਿੰਦਿਆਂ ਤਹਿਸੀਲਦਾਰ ਨੂੰ ਦੱਸਿਆ ਕਿ ਖੇਤਾਂ ...

ਪੂਰੀ ਖ਼ਬਰ »

ਮਹਾਰਾਜਾ ਅਗਰਸੇਨ ਪਬਲਿਕ ਸਕੂਲ 'ਚ ਹੋਏ ਸੁਪਰ ਕਿਡਸ, ਸੁਪਰ ਮੌਮ ਸੀਜ਼ਨ-3 ਦੇ ਆਡੀਸ਼ਨ

ਕੁਰੂਕਸ਼ੇਤਰ, 15 ਮਈ (ਅ.ਬ.)-ਸ਼ਹਿਰ ਦੇ ਮਹਾਰਾਜਾ ਅਗਰਸੈਨ ਸੀਨੀਅਰ ਪਬਲਿਕ ਸਕੂਲ ਵਿਚ ਉਡਾਨ ਡੀ ਰਾਕ ਕਲਚਰਲ ਅਤੇ ਸੋਸ਼ਲ ਵੈੱਲਫ਼ੇਅਰ ਗਰੁੱਪ ਅਤੇ ਫਰੈਂਡਜ ਸਟਾਰ ਫਿਲਮਸ ਵਲੋਂ 19 ਮਈ ਨੂੰ ਹੋਣ ਵਾਲੇ ਪ੍ਰੋਗਰਾਮ ਸੁਪਰ ਕਿਡਸ, ਸੁਪਰ ਮੌਮ ਸੀਜਨ-3 ਦੇ ਆਡੀਸ਼ਨ ਕਰਵਾਇਆ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਨੇ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ ਤੋਂ ਬਚਾਅ ਦੀ ਦਿੱਤੀ ਜਾਣਕਾਰੀ

ਅੰਬਾਲਾ, 15 ਮਈ (ਅ.ਬ.)- ਜੱਜ ਵਿਕਰਮ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਪ੍ਰਧਾਨ, ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਦੇ ਨਿਰਦੇਸ਼ਾਂ ਮੁਤਾਬਿਕ ਮੁੱਖ ਨਿਆਇਕ ਅਧਿਕਾਰੀ ਅਤੇ ਸਕੱਤਰ, ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਦਾਨਿਸ਼ ਗੁਪਤਾ ਨੇ ਬਲੂ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਸਪੀਕਰ ਨੇ ਵਰਕਰਾਂ ਦਾ ਕੀਤਾ ਧੰਨਵਾਦ

ਜਗਾਧਰੀ 15 ਮਈ (ਜਗਜੀਤ ਸਿੰਘ)-ਅੰਬਾਲਾ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਰਤਨ ਲਾਲ ਕਟਾਰੀਆ ਦੇ ਸਮਰਥਨ ਅਤੇ ਸਹਿਯੋਗ ਦੌਰਾਨ ਕੀਤੀ ਗਈ ਮਿਹਨਤ ਲਈ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਨ ਲਈ ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਨੇ ਜਗਾਧਰੀ ਵਿਧਾਨ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਿਖੇ ਔਰਤਾਂ ਨੂੰ ਕੰਪਿਊਟਰ ਸਿਖਲਾਈ ਦੇ ਸਰਟੀਫਿਕੇਟ ਵੰਡੇ

ਯਮੁਨਾਨਗਰ, 15 ਮਈ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਵਜੋਂ ਔਰਤਾਂ ਨੂੰ ਕੰਪਿਊਟਰ ਸਿਖਲਾਈ ਦਾ 15 ਰੋਜ਼ਾ ਟੇ੍ਰਨਿੰਗ ਕੋਰਸ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ | ਪਿੰਡ ਜੈਧਰ ਦੀਆਂ 20 ਔਰਤਾਂ ਨੇ ਇਸ ਸਫਲ ਟੇ੍ਰਨਿੰਗ ਕੈਂਪ 'ਚ ਹਿੱਸਾ ਲਿਆ | ਅੱਜ ਡੀ. ਏ. ...

ਪੂਰੀ ਖ਼ਬਰ »

ਜੋਤਿਕਾ ਚੌਧਰੀ ਪ੍ਰਧਾਨ ਤੇ ਮੁਲਤਾਨ ਸਿੰਘ ਏਬਲਾ ਮੀਤ ਪ੍ਰਧਾਨ ਬਣੇ

ਨੀਲੋਖੇੜੀ, 15 ਮਈ (ਆਹੂੂਜਾ)- ਪਿੰਡ ਏਬਲਾ 'ਚ ਏਬਲਾ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਕਾਰਜਕਾਰਣੀ ਦੀ ਚੋਣ ਨੂੰ ਲੈ ਕੇ ਬੈਠਕ ਕੀਤੀ ਗਈ | ਬੈਠਕ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਬੰਧਕ ਇਸ਼ਮ ਸਿੰਘ ਨੇ ਕੀਤੀ ਅਤੇ ਸੰਚਾਲਨ ਸੁਸਾਇਟੀ ਦੇ ਨਿਰੀਖ਼ਕ ...

ਪੂਰੀ ਖ਼ਬਰ »

ਕਿਸਾਨ ਕਣਕ ਤੇ ਝੋਨੇ ਵਿਚਾਲੇ ਲੈਣ ਤੀਜੀ ਫ਼ਸਲ ਦਾ ਲਾਭ-ਡਾ. ਸੰਧੂ

ਨਿਸਿੰਗ, 15 ਮਈ (ਅ.ਬ.)-ਬੀ. ਏ. ਓ. ਡਾ. ਮਹਿੰਦਰ ਸੰਧੂ ਨੇ ਕਿਹਾ ਕਿ ਕਿਸਾਨ ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ 3 ਮਹੀਨੇ ਦੇ ਫਰਕ 'ਚ ਫ਼ਸਲ ਦਾ ਲਾਭ ਲੈ ਸਕਦੇ ਹਨ, ਜਿਸ ਨਾਲ ਕਿਸਾਨ ਦੇ ਆਰਥਿਕ ਹਾਲਾਤ 'ਚ ਸੁਧਾਰ ਹੋਵੇਗਾ | ਕਿਸਾਨ ਝੋਨੇ ਦੀ ਲਵਾਈ ਤੋਂ ਪਹਿਲਾਂ ਸਾਠੀ ...

ਪੂਰੀ ਖ਼ਬਰ »

ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 18 ਨੂੰ

ਸਰਸਵਤੀ ਨਗਰ, 15 ਮਈ (ਅ.ਬ.)-ਗੰਦਾਪੁਰਾ ਰੋਡ 'ਤੇ ਜਗਦੰਬਾ ਰਾਈਸ ਮਿੱਲ 'ਚ 18 ਮਈ ਨੂੰ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ | ਇਸ ਮੌਕੇ ਜਿੱਥੇ ਉੱਘੇ ਭਜਨ ਸਮਰਾਟ ਨਰਿੰਦਰ ਚੰਚਲ ਮਾਂ ਭਗਵਤੀ ਦਾ ਗੁਣਗਾਨ ਕਰਨਗੇ, ਉੱਥੇ ਹੀ ਪ੍ਰੇਮ ਸ਼ਰਮਾ ਕੁਰੂਕਸ਼ੇਤਰ ਵਾਲੇ ...

ਪੂਰੀ ਖ਼ਬਰ »

ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਮੋਦੀ ਦੀਆਂ ਕਮੀਆਂ ਨੂੰ ਕੀਤਾ ਉਜਾਗਰ

ਪਾਉਂਟਾ ਸਾਹਿਬ, 15 (ਹਰਬਖ਼ਸ਼ ਸਿੰਘ)-ਅੱਜ ਦੁਪਹਿਰ ਰਾਮਲੀਲ੍ਹਾ ਗਰਾਊਾਡ ਪਾਉਂਟਾ ਸਾਹਿਬ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਜੰਮ ਕੇ ਭਾਜਪਾ ਸਰਕਾਰ 'ਤੇ ਵਰ੍ਹੇ ਅਤੇ ਕਿਹਾ ਕਿ ਪਿਛਲੀਆਂ 2014 ਦੀਆਂ ਲੋਕ ਸਭਾ ਦੀਆਂ ...

ਪੂਰੀ ਖ਼ਬਰ »

ਤਾਰਕੋਲ ਮਿਕਸਿੰਗ ਪਲਾਂਟ 'ਚ 3 ਮਜ਼ਦੂਰ ਝੁਲਸੇ

ਪਾਉਂਟਾ ਸਾਹਿਬ, 15 ਮਈ (ਹਰਬਖ਼ਸ਼ ਸਿੰਘ)-ਬਹਿਰਾਲ-ਬਾਤਾ ਮੰਡੀ ਇਲਾਕੇ ਵਿਚ ਉਸਾਰੀ ਅਧੀਨ ਇਕ ਨਿੱਜੀ ਤਾਰਕੋਲ ਮਿਕਸਿੰਗ ਪਲਾਂਟ ਵਿਚ 3 ਮਜ਼ਦੂਰ ਝੁਲਸ ਗਏ | ਜਾਣਕਾਰੀ ਅਨੁਸਾਰ ਬਹਿਰਾਲ-ਬਾਤਾ ਮੰਡੀ ਵਿਖੇ ਇਕ ਨਿੱਜੀ ਤਾਰਕੋਲ ਮਿਕਸਿੰਗ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ...

ਪੂਰੀ ਖ਼ਬਰ »

ਕੈਲੀਗ੍ਰਾਫੀ ਮੁਕਾਬਲਾ ਕਰਵਾਇਆ

ਸ਼ਾਹਾਬਾਦ ਮਾਰਕੰਡਾ, 15 ਮਈ (ਅ.ਬ.)- ਸਤਲੁਜ ਸੀਨੀਅਰ ਸੈਕੰਡਰੀ ਸਕੂਲ 'ਚ ਅੰਗਰੇਜੀ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਪਹਿਲੀ ਤੋਂ 10ਵੀਂ ਜਮਾਤ ਤੱਕ ਦੇ ਕਰੀਬ 520 ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਦੇ ਨਤੀਜਿਆਂ 'ਚ ਜਮਾਤ ਪਹਿਲੀ 'ਚ ਕਵਿਤਾ ਨੇ ਪਹਿਲਾ, ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਡਾ. ਤੰਵਰ ਦੇ ਿਖ਼ਲਾਫ਼ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਬੀਤੀ 12 ਮਈ ਨੂੰ ਲੋਕ ਸਭਾ ਦੀਆਂ ਪਈਆਂ ਵੋਟਾਂ ਮਗਰੋਂ ਨੇਤਾਵਾਂ ਵਲੋਂ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੀਤੇ ਕੱਲ੍ਹ ਜਿੱਥੇ ਡਾ. ਅਸ਼ੋਕ ਤੰਵਰ ਵਲੋਂ ਮੰਗਾਲਾ ਪਿੰਡ ਦੇ ਸਰਪੰਚ ਿਖ਼ਲਾਫ਼ ਕਾਰਵਾਈ ...

ਪੂਰੀ ਖ਼ਬਰ »

ਸਵਾਮੀ ਗਿਆਨਾਨੰਦ ਦਾ ਜਨਮ ਦਿਨ ਸੇਵਾ ਸਦਭਾਵਨਾ ਦਿਵਸ ਵਜੋਂ ਮਨਾਇਆ

ਸ਼ਾਹਾਬਾਦ ਮਾਰਕੰਡਾ, 15 ਮਈ (ਅ.ਬ.)-ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੇ ਜਨਮ ਦਿਨ ਨੂੰ ਸੇਵਾ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ | ਇਸ ਸਬੰਧ ਵਿਚ ਸ੍ਰੀਕ੍ਰਿਸ਼ਨ ਕਿਰਪਾ ਸੇਵਾ ਕਮੇਟੀ ਅਤੇ ਜੀਓ ਗੀਤਾ ਪਰਿਵਾਰ ਵਲੋਂ ਗੀਤਾ ਯੱਗ ਕਰਵਾਇਆ ਗਿਆ, ਜਿਸ 'ਚ ਸੰਸਾਰ ਸ਼ਾਂਤੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਐੱਨ. ਜੀ. ਟੀ. ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੁਕਮ ਦਿੱਤੇ ਹਨ ਕਿ ਪੌਲੀਥੀਨ ਵੇਚਣ ਵਾਲੇ ਦੁਕਾਰਨਦਾਰਾਂ ਦੇ ਿਖ਼ਲਾਫ਼ ਕਾਰਵਾਈ ਕੀਤੀ ਜਾਵੇ | ਕਣਕ ਦਾ ਨਾੜ ਸਾੜਨ ਵਾਲੇ ...

ਪੂਰੀ ਖ਼ਬਰ »

ਨਗਰਪਾਲਿਕਾ ਵਲੋਂ ਬਰਸਾਤੀ ਪਾਣੀ ਨਾਲ ਨਿਪਟਣ ਲਈ ਖਰਚੇ ਲੱਖਾਂ ਰੁਪਏ ਪਾਣੀ 'ਚ ਵਹੇ

ਏਲਨਾਬਾਦ, 15 ਮਈ (ਜਗਤਾਰ ਸਮਾਲਸਰ)-ਏਲਨਾਬਾਦ ਨਗਰਪਾਲਿਕਾ ਨੇ ਬਰਸਾਤੀ ਪਾਣੀ ਨਾਲ ਨਿਪਟਣ ਲਈ ਪਿਛਲੇ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬੋਰਵੈੱਲ ਕਰਵਾਏ ਸਨ, ਜਿਸ ਉੱਪਰ ਲੱਖਾਂ ਰੁਪਏ ਦਾ ਖਰਚਾ ਕੀਤਾ ਗਿਆ ਪਰ ਬੁੱਧਵਾਰ ਸਵੇਰੇ ਹੋਈ ਬਰਸਾਤ ਨਾਲ ਨਗਰਪਾਲਿਕਾ ਦੇ ...

ਪੂਰੀ ਖ਼ਬਰ »

ਕਿੱਕ ਬਾਕਸਿੰਗ ਮੁਕਾਬਲੇ 'ਚ ਮੀਤ ਨੂੰ ਮਿਲਿਆ ਬੈਸਟ ਅਚੀਵਰ ਖਿਤਾਬ

ਕਰਨਾਲ, 15 ਮਈ (ਗੁਰਮੀਤ ਸਿੰੋਘ ਸੱਗੂ)- ਵਾਕੋ ਐਸੋਸੀਏਸ਼ਨ ਵਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਿੱਕ ਬਾਕਸਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਸਕੂਲਾਂ ਦੇ 100 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਬੈੱਸਟ ਅਚੀਵਰ ਦਾ ਖਿਤਾਬ ਮੀਤ ਨੇ ਪ੍ਰਾਪਤ ਕੀਤਾ | ...

ਪੂਰੀ ਖ਼ਬਰ »

ਮੀਂਹ ਨਾਲ ਮੰਡੀ 'ਚ ਪਈ ਕਣਕ ਭਿੱਜੀ, ਆੜ੍ਹਤੀਆਂ ਦੀ ਸਮੱਸਿਆ ਵਧੀ

ਏਲਨਾਬਾਦ, 15 ਮਈ (ਜਗਤਾਰ ਸਮਾਲਸਰ)-ਬੀਤੀ ਰਾਤ ਖੇਤਰ 'ਚ ਹੋਈ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ, ਉੱਥੇ ਹੀ ਇਸ ਵਰਖਾ ਨੇ ਆੜਤੀਆਂ ਦੀ ਸਮੱਸਿਆ ਨੂੰ ਵਧਾ ਦਿੱਤੀ ਹੈ | ਅਨਾਜ ਮੰਡੀ ਅਤੇ ਐਡੀਸ਼ਨਲ ਮੰਡੀ ਦੇ ਨਾਲ-ਨਾਲ ...

ਪੂਰੀ ਖ਼ਬਰ »

ਸੰਤੋਖਗੜ੍ਹ (ਊਨਾ) ਵਿਖੇ ਸੁਰੱਖਿਆ ਕਰਮਚਾਰੀਆਂ ਵਲੋਂ ਫਲੈਗ ਮਾਰਚ

ਸੰਤੋਖਗੜ੍ਹ, 15 ਮਈ (ਮਲਕੀਅਤ ਸਿੰਘ)-ਜ਼ਿਲ੍ਹਾ ਊਨਾ ਵਿਚ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਸੰਤੋਖਗੜ੍ਹ (ਊਨਾ) ਨਗਰ ਵਿਖੇ ਚੌਕੀ ਇੰਚਾਰਜ ਸੰਤੋਖਗੜ੍ਹ ਅਤੇ ਮੈਹਿਤਪੁਰ ਚੌਕੀ ਪੁਲਿਸ ਦੇ ਇੰਚਾਰਜ ਦੀ ਅਗਵਾਈ ਵਿਚ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ 120 ...

ਪੂਰੀ ਖ਼ਬਰ »

ਥਰਮਲ ਕਾਮਿਆਂ ਵਲੋਂ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਦੀ ਮੈਨੇਜਮੈਂਟ ਿਖ਼ਲਾਫ਼ ਰੋਸ ਮੁਜ਼ਾਹਰਾ

ਘਨੌਲੀ, 15 ਮਈ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ. ਰਾ. ਬਿ. ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਵਲੋਂ ਅੱਜ ਥਰਮਲ ਪਲਾਂਟ ਦੇ ਮੇਨ ਗੇਟ ਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ | ਥਰਮਲ ਪਲਾਂਟ ਦੀ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਦੌਰਾਨ ਸੰਬੋਧਨ ...

ਪੂਰੀ ਖ਼ਬਰ »

ਫ਼ੀਸਾਂ ਦੇ ਵਾਧੇ ਕਾਰਨ ਮਾਪਿਆਂ ਨੇ ਕੀਤਾ ਰੋਸ ਵਿਖਾਵਾ

ਢੇਰ, 15 (ਸ਼ਿਵ ਕੁਮਾਰ ਕਾਲੀਆ)-ਸੈਂਟ ਮੈਰੀ ਸਕੂਲ ਜਿੰਦਵੜੀ ਦੇ ਿਖ਼ਲਾਫ਼ ਫ਼ੀਸਾਂ ਦੇ ਵਾਧੇ ਨੂੰ ਲੈ ਕੇ ਮਾਪਿਆਂ 'ਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਸਕੂਲ ਮਾਪਿਆਂ ਦੀ ਇਕ ਮੀਟਿੰਗ ਕੰਗ ਪੈਲੇਸ ਕੀਤੀ ਗਈ ਜਿੱਥੇ ਮਾਪਿਆ ਵਲੋ ਸਕੂਲ ਿਖ਼ਲਾਫ਼ ਰੋਸ ਵਿਖਾਵਾ ...

ਪੂਰੀ ਖ਼ਬਰ »

ਅੱਖਾਂ ਅਤੇ ਦੰਦਾਂ ਦਾ 65ਵਾਂ ਮੁਫ਼ਤ ਆਪ੍ਰੇਸ਼ਨ ਕੈਂਪ

ਸ੍ਰੀ ਚਮਕੌਰ ਸਾਹਿਬ, 15 ਮਈ (ਨਾਰੰਗ)-ਸਥਾਨਕ ਲਾਈਨਜ਼ ਆਈ ਕੇਅਰ ਸੁਸਾਇਟੀ ਵਲੋਂ ਆਪਣੇ ਲਾਈਨਜ਼ ਚੈਰੀਟੇਬਲ ਹਸਪਤਾਲ ਵਿਚ 16 ਮਈ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਅੱਖਾਂ ਅਤੇ ਦੰਦਾਂ ਦਾ 65ਵਾਂ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਿਦਿਆਰਥਣ ਜਸਪਾਲ ਕੌਰ ਦਾ ਸਨਮਾਨ

ਪੁਰਖਾਲੀ, 15 ਮਈ (ਅੰਮਿ੍ਤਪਾਲ ਸਿੰਘ ਬੰਟੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼ਰਨਜੀਤ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਾਪੁਰ ਦੀ ਵਿਦਿਆਰਥਣ ਜਸਪਾਲ ਕੌਰ, ਜਿਸ ਨੇ ਕਿ ਬਾਰ੍ਹਵੀਂ ਜਮਾਤ ਚ ਜ਼ਿਲੇ੍ਹ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਨੂੰ ...

ਪੂਰੀ ਖ਼ਬਰ »

ਸਹੇਲੀ ਫਾਊਾਡੇਸ਼ਨ ਵਲੋ 78 ਵਿਦਿਆਰਥੀਆਂ ਨੂੰ ਸਕੂਲ ਬੈਗ ਭੇਟ

ਨੰਗਲ, 15 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ ਕੈਨੇਡਾ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ 'ਚ ਕਰਵਾਏ ਗਏ ਸਮਾਗਮ ਦੌਰਾਨ ਨਰਸਰੀ-ਪੰਜਵੀਂ ਤੱਕ ਦੇ 78 ਵਿਦਿਆਰਥੀਆਂ ਨੂੰ ਸਕੂਲ ਬੈਗ ਭੇਟ ਕੀਤੇ ਗਏ | ਸਹੇਲੀ ਫਾਊਾਡੇਸ਼ਨ ਦੇ ...

ਪੂਰੀ ਖ਼ਬਰ »

ਥਲੀ ਦੀ ਟੀਮ ਨੇ ਜਿੱਤਿਆ ਘਨੌਲੀ ਦਾ ਫੁੱਟਬਾਲ ਟੂਰਨਾਮੈਂਟ

ਘਨੌਲੀ, 15 ਮਈ (ਜਸਵੀਰ ਸਿੰਘ ਸੈਣੀ)-ਗੁੱਗਾ ਜਾਹਰ ਪੀਰ ਸਪੋਰਟਸ ਕਲੱਬ ਘਨੌਲੀ ਵਲੋਂ ਫੁੱਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ ਕਰਵਾਇਆ ਗਿਆ | ਇਸ ਸਬੰਧੀ ਕਲੱਬ ਮੈਂਬਰਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਇਲਾਕੇ ਦੀ 14 ਟੀਮਾਂ ਨੇ ਹਿੱਸਾ ...

ਪੂਰੀ ਖ਼ਬਰ »

'ਆਪ' ਦੇ ਭਰਵੇਂ ਰੋਡ ਸ਼ੋਅ ਦਾ ਸ੍ਰੀ ਚਮਕੌਰ ਸਾਹਿਬ ਵਿਖੇ ਭਰਵਾਂ ਸਵਾਗਤ

ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵਲੋਂ ਕੀਤੇ ਰੋਡ ਸ਼ੋਅ ਦਾ ਬਾਅਦ ਦੁਪਹਿਰ ਸ੍ਰੀ ਚਮਕੌਰ ਸਾਹਿਬ ...

ਪੂਰੀ ਖ਼ਬਰ »

ਡਾ. ਗਿਆਨਇੰਦਰ ਜੈਰਥ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬਣੇ

ਨੰਗਲ, 15 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੇ ਪ੍ਰਸਿੱਧ ਵਕੀਲ ਅਸ਼ੋਕ ਮਨੋਚਾ ਦੀ ਨਿਗਰਾਨੀ ਹੇਠ ਹੋਈ ਭਾਰਤ ਵਿਕਾਸ ਪ੍ਰੀਸ਼ਦ ਦੀ ਅਹਿਮ ਮੀਟਿੰਗ 'ਚ ਡਾ. ਗਿਆਨਇੰਦਰ ਜੈਰਥ ਨੂੰ ਪ੍ਰਧਾਨ, ਸੁਦਰਸ਼ਨ ਗੁਲੇਰੀਆ ਨੂੰ ਜਨਰਲ ਸਕੱਤਰ, ਪ੍ਰਸਿੱਧ ਸਮਾਜ ਸੇਵਿਕਾ ਨਿਰਮਲ ...

ਪੂਰੀ ਖ਼ਬਰ »

ਵਜ਼ੀਫਾ ਵੰਡ ਸਮਾਰੋਹ 19 ਨੂੰ

ਥਾਨੇਸਰ, 15 ਮਈ (ਅ.ਬ.)-ਧਰਮ ਨਗਰੀ ਕੁਰੂਕਸ਼ੇਤਰ ਦੇ ਨੌਜਵਾਨਾਂ ਵਲੋਂ ਸਮਾਜ ਦੇ ਗ਼ਰੀਬ ਅਤੇ ਬੇਸਹਾਰਾ ਪਰਿਵਾਰਾਂ ਦੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਮਹਾਰਾਜਾ ਅਗਰਸੈਨ ਸਿੱਖਿਆ ਸਨਮਾਨ ਯੋਜਨਾ ਤਹਿਤ ਵਜ਼ੀਫਾ ਵੰਡ ...

ਪੂਰੀ ਖ਼ਬਰ »

ਕਾਂਗਰਸੀਆਂ ਨੂੰ ਹਾਰ ਨਜ਼ਰ ਆਉਂਦੀ ਹੈ, ਜਿਸ ਤੋਂ ਉਹ ਬੁਖਲਾਹਟ 'ਚ ਹਨ-ਸੁਨੀਤਾ ਦੁੱਗਲ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)-ਭਾਰਤੀ ਜਨਤਾ ਪਾਰਟੀ ਦੇ ਸਿਰਸਾ ਲੋਕ ਸਭਾ ਤੋਂ ਉਮੀਦਵਾਰ ਸੁਨੀਤਾ ਦੁੱਗਲ ਨੇ ਕਿਹਾ ਕਿ ਕਾਂਗਰਸ ਦੇ ਸੂਬਾਈ ਪ੍ਰਧਾਨ ਡਾ. ਅਸ਼ੋਕ ਤੰਵਰ ਸਮੇਤ ਕਈ ਹੋਰ ਉਮੀਦਵਾਰਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ, ਜਿਸ ਤੋਂ ਉਹ ਬੁਖਲਾਹਟ ਵਿਚ ...

ਪੂਰੀ ਖ਼ਬਰ »

ਪ੍ਰਾਪਰਟੀ ਡੀਲਰ ਪਿਛਲੇ 2 ਦਿਨਾਂ ਤੋਂ ਭੇਦਭਰੀ ਹਾਲਤ 'ਚ ਲਾਪਤਾ

ਰਾਦੌਰ, 15 ਮਈ (ਅ.ਬ.)-ਸ਼ਹਿਰ ਤੋਂ 45 ਸਾਲਾ ਪ੍ਰਾਪਰਟੀ ਡੀਲਰ ਪਿਛਲੇ 2 ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਦੱਸਿਆ ਜਾ ਰਿਹਾ ਹੈ | ਮਾਮਲੇ ਨੂੰ ਲੈ ਕੇ ਲਾਪਤਾ ਪ੍ਰਾਪਰਟੀ ਡੀਲਰ ਦੇ ਭਰਾ ਦੀ ਸ਼ਿਕਾਇਤ 'ਤੇ ਰਾਦੌਰ ਪੁਲਿਸ ਨੇ ਅਣਪਛਾਤੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਐੱਸ. ਬੀ. ਐੱਸ. ਆਈ. ਟੀ. ਆਈ. ਦੇ ਸਾਬਕਾ ਇੰਸਟਰੱਕਟਰ ਿਖ਼ਲਾਫ਼ ਧੋਖਾਧੜੀ ਦਾ ਕੇਸ ਦਰਜ

ਕਾਲਾਂਵਾਲੀ, 15 ਮਈ (ਭੁਪਿੰਦਰ ਪੰਨੀਵਾਲੀਆ)-ਕਾਲਾਂਵਾਲੀ ਸਥਿਤ ਐੱਸ. ਬੀ. ਐੱਸ. ਆਈ. ਟੀ. ਆਈ. 'ਤੇ ਅਨਿਯਮਤਾਵਾਂ ਵਰਤਣ ਦਾ ਦੋਸ਼ ਲਾ ਕੇ ਧਰਨਾ ਦੇਣ ਵਾਲੇ ਅਦਾਰੇ ਦੇ ਸਾਬਕਾ ਇੰਸਟਰੱਕਟਰ ਦੇ ਿਖ਼ਲਾਫ਼ ਕਾਲਾਂਵਾਲੀ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ | ਅਦਾਰੇ ਦੇ ...

ਪੂਰੀ ਖ਼ਬਰ »

ਸਤਿਗੁਰੂ ਦਲੀਪ ਸਿੰਘ ਸਮਰਥਕਾਂ ਨੇ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਦਿੱਤੀ ਸ਼ਿਕਾਇਤ

ਏਲਨਾਬਾਦ, 15 ਮਈ (ਜਗਤਾਰ ਸਮਾਲਸਰ)-ਨਾਮਧਾਰੀ ਪੰਥ ਦੇ ਸਤਿਗੁਰੂ ਦਲੀਪ ਸਿੰਘ ਦੇ ਸਮਰਥਕਾਂ ਨੇ ਅੱਜ ਰਾਣੀਆ ਪੁਲਿਸ ਥਾਣਾ ਵਿਖੇ ਇਕ ਸ਼ਿਕਾਇਤ ਦੇ ਕੇ ਪਿਛਲੀ ਰਾਤ ਜੀਵਨ ਨਗਰ ਵਿਖੇ ਜ਼ਮੀਨ 'ਤੇ ਕਬਜ਼ਾ ਕਰਨ ਵਾਲੇ ਕੁਝ ਲੋਕਾਂ ਿਖ਼ਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਹਰਿਆਣਾ 'ਚ ਭਾਜਪਾ ਰਚੇਗੀ ਇਤਿਹਾਸ-ਕੁਲਵੰਤ ਬਾਜ਼ੀਗਰ

ਗੂਹਲਾ ਚੀਕਾ, 15 ਮਈ (ਓ.ਪੀ. ਸੈਣੀ)-ਹਲਕਾ ਗੂਹਲਾ ਵਿਧਾਇਕ ਕੁਲਵੰਤ ਬਾਜੀਗਰ ਨੇ ਕਿਹਾ ਕਿ ਭਾਜਪਾ ਸੂਬੇ 'ਚ ਸਾਰੀ 10 ਸੀਟਾਂ ਜਿੱਤ ਕੇ ਰਿਕਾਰਡ ਬਣਾਵੇਗੀ | ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਵਰਕਰਾਂ ਦੇ ਸਹਿਯੋਗ ਨਾਲ ਹੀ ਭਾਜਪਾ ਦੀ ਪਕੜ ਹਰ ਸੀਟ 'ਤੇ ਮਜਬੂਤ ਹੋਈ ਹੈ | ...

ਪੂਰੀ ਖ਼ਬਰ »

ਸੰਸਦੀ ਖੇਤਰ 'ਚ ਸਥਾਪਿਤ ਕੀਤੇ ਗਏ 9 ਗਿਣਤੀ ਕੇਂਦਰ-ਚੋਣ ਅਧਿਕਾਰੀ

ਅੰਬਾਲਾ, 15 ਮਈ (ਅ.ਬ.)-ਅੰਬਾਲਾ ਸੰਸਦੀ ਚੋਣ ਖੇਤਰ ਵਿਚ ਵੋਟਾਂ ਦੀ ਗਿਣਤੀ ਦਾ ਕੰਮ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਵਿਸ਼ੇ ਨੂੰ ਲੈ ਕੇ ਸਾਰੇ ਏ. ਆਰ. ਓ. ਨੂੰ ਬੁਨਿਆਦੀ ਤਿਆਰੀਆਂ ਨੂੰ ਅਮਲ ਵਿਚ ਲਿਆਉਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ | ਚੋਣ ...

ਪੂਰੀ ਖ਼ਬਰ »

ਸ੍ਰੀ ਗੁਰਦੁਆਰਾ ਸਿੰਘ ਸਭਾ ਵਿਖੇ ਸੰਗਰਾਂਦ ਦੇ ਸਬੰਧ 'ਚ ਪ੍ਰੋਗਰਾਮ ਕਰਵਾਇਆ

ਨੀਲੋਖੇੜੀ, 15 ਮਈ (ਆਹੂਜਾ)- ਸ੍ਰੀ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਦੇ ਅਹਾਤੇ 'ਚ ਜੇਠ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਪ੍ਰੋਗਰਾਮ ਕਰਵਾਇਆ ਗਿਆ | ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ 'ਚ ਰਾਗੀ ਹਜੂਰੀ ਜਥਾ ਭਾਈ ਹਰਬੰਸ ਸਿੰਘ ਨੇ ਸੁਖਮਣੀ ਦਾ ਪਾਠ ਕੀਤਾ | ਜਥਾ ...

ਪੂਰੀ ਖ਼ਬਰ »

ਗਗਨ ਚੰਡੋਕ ਰਕਤ ਸੇਵਕ ਪਰਿਵਾਰ ਦੇ ਪ੍ਰਧਾਨ ਨਿਯੁਕਤ

ਸ਼ਾਹਾਬਾਦ ਮਾਰਕੰਡਾ, 15 ਮਈ (ਅ.ਬ.)-ਦੇਰ ਸ਼ਾਮ ਰਕਤ ਸੇਵਕ ਪਰਿਵਾਰ ਦੀ ਬੈਠਕ ਸ਼ਾਕੁੰਭਰੀ ਦੇਵੀ ਮੰਦਰ 'ਚ ਹੋਈ, ਜਿਸ 'ਚ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਗਗਨ ਚੰਡੋਕ ਨੂੰ ਪ੍ਰਧਾਨ, ਐਡਵੋਕੇਟ ਜੁਗਲ ਕਿਸ਼ੋਰ ਜੁੇਜਾ ਨੂੰ ਸੀਨੀਅਰ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਚੋਣ ਨਾਲ ਸਬੰਧਿਤ ਵੀਡੀਓ ਵਾਇਰਲ ਕਰਨ 'ਤੇ ਮੰਗਾਲਾ ਦੇ ਸਰਪੰਚ ਿਖ਼ਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਮੰਗਾਲਾ ਦੇ ਸਰਪੰਚ ਵਲੋਂ ਬੀਤੇ ਦਿਨੀਂ ਪਈਆਂ ਵੋਟਾਂ ਦੇ ਨਤੀਜੇ ਬਾਰੇ ਕਥਿਤ ਤੌਰ 'ਤੇ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕਰਨ ਸਬੰਧੀ ਜਾਂਚ ਟੀਮ ਨੇ ਸਰਪੰਚ ਿਖ਼ਲਾਫ਼ ਕੇਸ ਦਰਜ ਕਰਨ ਦੀ ...

ਪੂਰੀ ਖ਼ਬਰ »

ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ

ਜਗਾਧਰੀ, 15 ਮਈ (ਜਗਜੀਤ ਸਿੰਘ)- ਦੋ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਪਾਣੀ ਉੱਪਰ ਤੈਰਦੀ ਹੋਈ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਕੋਟ ਵਾਸੀ ਪਲਵਿੰਦਰ (41) ਦੋ ਦਿਨ ਪਹਿਲਾਂ ਆਪਣੀ ਕਾਰ 'ਚ ਸਵਾਰ ਹੋ ਕੇ ਘਰ ਤੋਂ ਨਿਕਲਿਆ ਸੀ ਅਤੇ ਜਦੋਂ ਦੇਰ ਸ਼ਾਮ ਤੱਕ ਉਹ ਘਰ ਨਹੀਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਜ਼ਖ਼ਮੀ

ਰਾਦੌਰ, 15 ਮਈ (ਅ.ਬ.)- ਪਿੰਡ ਹੜਤਾਨ ਕੋਲ ਇਕ ਟਰੈਕਟਰ-ਟਰਾਲੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਟਰੈਕਟਰ ਚਲਾਉਂਦੇ ਹੋਏ ਇਕ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਟਰੈਕਟਰ-ਟਰਾਲੀ ਚਾਲਕ ਿਖ਼ਲਾਫ਼ ...

ਪੂਰੀ ਖ਼ਬਰ »

ਜੂਆ ਖੇੇਡਦੇ 5 ਕਾਬੂ

ਕੁਰੂਕਸ਼ੇਤਰ, 15 ਮਈ (ਅ.ਬ.)-ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੀ ਅਪਰਾਧ ਸ਼ਾਖਾ-2 ਨੇ ਜੂਆ ਖੇਡਣ ਦੇ ਦੋਸ਼ 'ਚ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਮੁਖੀ ਆਸਥਾ ਮੋਦੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੀ ਅਪਰਾਧ ਸ਼ਾਖਾ-2 ਦੇ ਹੌਲਦਾਰ ਲਖਨ ਸਿੰਘ ਆਪਣੀ ...

ਪੂਰੀ ਖ਼ਬਰ »

ਗਲੋਬ ਹੈਰੀਟੇਜ ਸਕੂਲ 'ਚ ਗਿਆਨ-ਵਿਗਿਆਨ ਮੇਲਾ ਕੱਲ੍ਹ ਤੋਂ

ਲਾਡਵਾ, 15 ਮਈ (ਅ.ਬ.)-ਗਲੋਬ ਹੇਰੀਟੇਜ ਇੰਟਰਨੈਸ਼ਨਲ ਸਕੂਲ ਵਿਚ ਗਿਆਨ-ਵਿਗਿਆਨ ਮੇਲਾ ਲਗਾਇਆ ਜਾਵੇਗਾ | ਸਕੂਲ ਦੀ ਪਿੰ੍ਰਸੀਪਲ ਪੂਜਾ ਕੰਬੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਤੋਂ 19 ਮਈ ਤੱਕ ਸਕੂਲ ਕੰਪਲੈਕਸ ਵਿਚ ਗਿਆਨ ਅਤੇ ਵਿਗਿਆਨ ਮੇਲਾ ਲਗਾਇਆ ਜਾਵੇਗਾ, ਜਿਸ 'ਚ 17 ...

ਪੂਰੀ ਖ਼ਬਰ »

ਹਰਿਆਣਾ ਯੂਨਾਈਟਿਡ ਸਕੂਲ ਐਸੋਸੀਏਸ਼ਨ ਨੇ ਸਰਕਾਰ 'ਤੇ ਲਾਇਆ ਵਾਅਦਿਆਂ ਤਹਿਤ ਕੰਮ ਨਾ ਕਰਨ ਦਾ ਦੋਸ਼

ਕਰਨਾਲ, 15 ਮਈ (ਗੁਰਮੀਤ ਸਿੰੋਘ ਸੱਗੂ)- ਯੂਨਾਈਟਿਡ ਸਕੂਲ ਐਸੋਸੀਏਸ਼ਨ ਨੇ ਹਰਿਆਣਾ ਸਰਕਾਰ 'ਤੇ ਵਾਅਦਿਆਂ ਤਹਿਤ ਕੰਮ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਜ ਸਰਕਾਰ 134 ਏ ਤਹਿਤ ਸਕੂਲਾਂ ਨੂੰ ਫੀਸ ਦੇਣ ਦੀ ਗੱਲ ਤੋਂ ਪਿੱਛੇ ਹਟ ਰਹੀ ਹੈ | ਅਜ ਇਥੇ ਐਸੋਸੀਏਸ਼ਨ ਦੀ ...

ਪੂਰੀ ਖ਼ਬਰ »

ਇਲਾਜ ਦੌਰਾਨ ਫਰਾਰ ਹੋਇਆ ਕੈਦੀ ਚੜਿ੍ਹਆ ਪੁਲਿਸ ਹੱਥੇ

ਕਰਨਾਲ, 15 ਮਈ (ਗੁਰਮੀਤ ਸਿੰੋਘ ਸੱਗੂ)-ਕਰੀਬ 15 ਦਿਨ ਪਹਿਲਾਂ ਇਲਾਜ ਦੌਰਾਨ ਹਸਪਤਾਲ ਤੋਂ ਪੁਲਿਸ ਨੂੰ ਚਮਕਾ ਦੇ ਕੇ ਫਰਾਰ ਹੋਏ ਕੈਦੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਐੱਨ. ਡੀ. ਪੀ. ਸੀ. ਕਾਨੂੰਨ ਤਹਿਤ ਕਰਨਾਲ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਸੰਗਤਪੁਰਾ ਵਿਖੇ ਚੰਦੂਮਾਜਰਾ ਦੇ ਹੱਕ 'ਚ ਰਣਜੀਤ ਸਿੰਘ ਗਿੱਲ ਵਲੋਂ ਚੋਣ ਮੀਟਿੰਗ

ਮੁੱਲਾਂਪੁਰ ਗਰੀਬਦਾਸ, 15 ਮਈ (ਖੈਰਪੁਰ)-ਪਿੰਡ ਸੰਗਤਪੁਰਾ ਵਿਖੇ ਅਕਾਲੀ-ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਭਰਵੀਂ ਚੋਣ ਮੀਟਿੰਗ ਹੋਈ | ਹਲਕਾ ਖਰੜ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਕਾਲਜ ਵਿਖੇ ਸਕੂਲ ਹੈਲਥ ਐਜੂਕੇਸ਼ਨ ਪ੍ਰੋਗਰਾਮ ਤੇ ਓਪਨ ਟੇਲੈਂਟ ਸ਼ੋਅ ਕਰਵਾਇਆ

ਐੱਸ. ਏ. ਐੱਸ. ਨਗਰ, 15 ਮਈ (ਕੇ. ਐੱਸ. ਰਾਣਾ)-ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਜਾਰੀ ਨਰਸਿੰਗ ਹਫ਼ਤੇ ਦੇ ਦੂਸਰੇ ਦਿਨ ਸਕੂਲ ਹੈਲਥ ਐਜੂਕੇਸ਼ਨ ਪ੍ਰੋਗਰਾਮ ਤੇ ਓਪਨ ਟੈਲੰਟ ਸ਼ੋਅ ਕਰਵਾਇਆ ਗਿਆ | ਅਸਿਸਟੈਂਟ ਪ੍ਰੋਫ਼ੈਸਰ ਲਖਪ੍ਰੀਤ ਕੌਰ ਅਤੇ ਅਸਿਸਟੈਂਟ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਚਿਲਡਰਨ ਹੋਮਜ਼ ਦਾ ਨਿਰੀਖਣ

ਐੱਸ. ਏ. ਐੱਸ. ਨਗਰ, 15 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹਾਲੀ ਵਿਵੇਕ ਪੁਰੀ ਵਲੋਂ ਜ਼ਿਲ੍ਹੇ ਵਿਚਲੇ ਵੱਖ-ਵੱਖ ਚਿਲਡਰਨ ਹੋਮਜ਼ ਜਿਵੇਂ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਖਰੜ, ਯੂਨੀਵਰਸਲ ਡਿਸਏਬਲਡ ਕੇਅਰ ਟੇਕਰ ਸੁਸਾਇਟੀ ਪਡਿਆਲਾ, ਮਾਤਾ ਗੁਜਰੀ ਸੁੱਖ ...

ਪੂਰੀ ਖ਼ਬਰ »

ਗੋਲਡਨ ਬੈੱਲਜ਼ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਾਪੀਆਂ

ਐੱਸ. ਏ. ਐੱਸ. ਨਗਰ, 15 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-77 ਸਥਿਤ ਗੋਲਡਨ ਬੈੱਲਜ਼ ਪਬਲਿਕ ਸਕੂਲ ਵਲੋਂ ਸਕੂਲ ਕੈਂਪਸ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸੌਾਪੀਆਂ ਗਈਆਂ | ਇਸ ਮੌਕੇ ਸਕੂਲ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਜੀਵ ਵਿਗਿਆਨ ਲੈਕਚਰਾਰਾਂ ਦੀ 2 ਰੋਜ਼ਾ ਵਰਕਸ਼ਾਪ ਸਮਾਪਤ

ਐੱਸ. ਏ. ਐੱਸ. ਨਗਰ, 15 ਮਈ (ਤਰਵਿੰਦਰ ਸਿੰਘ ਬੈਨੀਪਾਲ)-'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ 11ਵੀਂ ਅਤੇ 12ਵੀਂ ਸ਼੍ਰੇਣੀ ਦੇ ਜੀਵ ਵਿਗਿਆਨ (ਬਾਇਓਲੋਜ਼ੀ) ਵਿਸ਼ੇ ਨੂੰ ਰੌਚਿਕ ਬਣਾਉਣ ਲਈ ਜ਼ਿਲ੍ਹਾ ਮੈਂਟਰ-ਕਮ-ਪਿ੍ੰਸੀਪਲ ਹਿਮਾਂਸ਼ੂ ਲਟਾਵਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ 46ਵੀਂ ਲੜੀ ਦੀ 4646ਵੇਂ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਣ ਦੀ ਖ਼ੁਸ਼ੀ 'ਚ ਵਿਸ਼ਾਲ ਗੁਰਮਤਿ ਸਮਾਗਮ

ਐੱਸ. ਏ. ਐੱਸ. ਨਗਰ, 15 ਮਈ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ 46ਵੀਂ ਲੜੀ ਦੇ 4646ਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ...

ਪੂਰੀ ਖ਼ਬਰ »

ਸਭਿਆਚਾਰਕ ਪ੍ਰਦੂਸ਼ਣ ਦਾ ਚੋਣ ਮੁੱਦਾ ਨਾ ਬਣਨਾ ਮੰਦਭਾਗਾ- ਇਪਟਾ

ਐੱਸ. ਏ. ਐੱਸ. ਨਗਰ, 15 ਮਈ (ਨਰਿੰਦਰ ਸਿੰਘ ਝਾਂਮਪੁਰ)-ਲੱਚਰਤਾ, ਅਸ਼ਲੀਲਤ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰ ਰਹੀ ਪੰਜਾਬੀ ਗਾਇਕੀ ਰਾਹੀਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਨੌਜਵਾਨੀ ਦੇ ਹੋ ਰਹੇ ਜ਼ਹਿਨੀ ਅਤੇ ਮਾਨਸਿਕ ਵਿਗਾੜ ਤੋਂ ਚਿੰਤਤ ਇਪਟਾ ਪੰਜਾਬ ...

ਪੂਰੀ ਖ਼ਬਰ »

ਖ਼ਾਲਸਾ ਸ. ਸ. ਸਕੂਲ ਕੁਰਾਲੀ ਦਾ ਨੀਤਜਾ ਰਿਹਾ ਸ਼ਾਨਦਾਰ

ਕੁਰਾਲੀ, 15 ਮਈ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਅਤੇ 12ਵੀਂ ਸ਼ੇ੍ਰਣੀ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਦੇ ਚਲਦਿਆਂ ਸਕੂਲ ਕੈਂਪਸ ਵਿਖੇ ਪਿ੍ੰ: ਸੁਪਿੰਦਰ ਸਿੰਘ ਦੀ ਅਗਵਾਈ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ...

ਪੂਰੀ ਖ਼ਬਰ »

ਜ਼ੀਰਕਪੁਰ ਅਤੇ ਨੇੜਲੇ ਖੇਤਰਾਂ 'ਚ ਸਿਹਤ ਸਹੂਲਤਾਂ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ - ਪ੍ਰਨੀਤ ਕੌਰ

ਜ਼ੀਰਕਪੁਰ, 15 ਮਈ (ਹੈਪੀ ਪੰਡਵਾਲਾ)- ਜ਼ੀਰਕਪੁਰ ਤੇ ਇਸ ਦੇ ਨਾਲ ਲਗਦੇ ਖੇਤਰਾਂ ਡੇਰਾਬੱਸੀ, ਲਾਲੜੂ ਤੇ ਹੰਡੇਸਰਾ 'ਚ ਸਿਹਤ ਸਹੂਲਤਾਂ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ | ਲੋਕਾਂ ਨੂੰ ਕਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਚੰਡੀਗੜ੍ਹ ਦੇ ਹਸਪਤਾਲਾਂ 'ਚ ਇਲਾਜ ...

ਪੂਰੀ ਖ਼ਬਰ »

ਗੁਰਦੁਆਰਾ ਤਾਲਮੇਲ ਕਮੇਟੀ ਨੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਤੇ ਵਿਕਾਸ ਲਈ ਸਟਿੱਕਰ ਵੰਡੇ

ਐੱਸ. ਏ. ਐੱਸ. ਨਗਰ, 15 ਮਈ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਅਤੇ ਵਿਕਾਸ ਲਈ ਚਲਾਈ ਗਈ ਲਹਿਰ ਤਹਿਤ ਵੱਖ-ਵੱਖ ਗੁਰਦੁਆਰਿਆਂ ਨੂੰ ਦੋ ਹਜ਼ਾਰ ਤੋਂ ਵੱਧ ਸਟਿੱਕਰ ਵੰਡੇ ਗਏ | ਇਨ੍ਹਾਂ ਸਟਿੱਕਰਾਂ ਵਿਚ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਖਰੜ ਵਲੋਂ ਵਿਦਿਆਰਥੀਆਂ ਦਾ ਸਨਮਾਨ

ਖਰੜ, 15 ਮਈ (ਗੁਰਮੁੱਖ ਸਿੰਘ ਮਾਨ)-ਭਾਰਤ ਵਿਕਾਸ ਪ੍ਰੀਸ਼ਦ ਖਰੜ ਵਲੋਂ ਸ. ਮਾ. ਸ. ਸ. ਸਮਾਰਟ ਸਕੂਲ ਖਰੜ ਦੇ ਵਿਦਿਆਰਥੀਆਂ ਤਰਨਪ੍ਰੀਤ ਸਿੰਘ ਅਤੇ ਸਿਮਰਨਜੀਤ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ 12ਵੀਂ ਸ਼ੇ੍ਰਣੀ ਦੀ ਪ੍ਰੀਖਿਆ ...

ਪੂਰੀ ਖ਼ਬਰ »

ਮਾਤਾ ਬਲਵਿੰਦਰ ਕੌਰ ਦੀ ਅੰਤਿਮ ਯਾਤਰਾ 'ਚ ਵੱਖ-ਵੱਖ ਸ਼ਖ਼ਸੀਅਤਾਂ ਪਹੁੰਚੀਆਂ

ਐੱਸ. ਏ. ਐੱਸ. ਨਗਰ, 15 ਮਈ (ਕੇ. ਐੱਸ. ਰਾਣਾ)-ਇਥੋਂ ਦੀ ਮਸ਼ਹੂਰ ਬਲੈਕ ਸਟੋਨ ਇੰਡਸਟਰੀ ਦੇ ਮਾਲਕ ਕੁਲਦੀਪ ਸਿੰਘ, ਬਲਜੀਤ ਸਿੰਘ ਤੇ ਗੁਰਮੀਤ ਸਿੰਘ ਦੇ ਮਾਤਾ ਅਤੇ ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਭੁੱਲਰ ਦੀ ਭੈਣ ਬੀਬੀ ਬਲਵਿੰਦਰ ਕੌਰ ਜੰਡੂ ਜੋ ਕਿ ਬੀਤੀ ਰਾਤ ਅਕਾਲ ...

ਪੂਰੀ ਖ਼ਬਰ »

ਵਿਧਾਇਕ ਐੱਨ. ਕੇ. ਸ਼ਰਮਾ ਨੇ ਸ਼ਹਿਰ 'ਚ ਵਿਕਾਸ ਦੀ ਬਜਾਏ ਗੁੱਟਬਾਜ਼ੀ ਵੱਲ ਦਿੱਤਾ ਧਿਆਨ- ਉਦੈਵੀਰ ਢਿੱਲੋਂ

ਡੇਰਾਬੱਸੀ, 15 ਮਈ (ਗੁਰਮੀਤ ਸਿੰਘ)-ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਕੋਆਰਡੀਨੇਟਰ ਅਤੇ ਮੁੱਖ ਬੁਲਾਰੇ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਡੇਰਾਬੱਸੀ 'ਚ ਵਿਕਾਸ ਕੰਮਾਂ ਵੱਲ ਘੱਟ ਗੁੱਟਬਾਜੀ ਵੱਲ ਵੱਧ ਧਿਆਨ ਦਿੱਤਾ ਹੈ, ਜਿਸ ...

ਪੂਰੀ ਖ਼ਬਰ »

ਸੰਸਾਰਪੁਰ ਦੇ ਲੋਕਾਂ ਨੇ ਲਾਈਆਂ ਫਲੈਕਸਾਂ 'ਜੇਕਰ ਵਿਕਾਸ ਨਹੀਂ ਕਰਵਾ ਸਕਦੇ ਤਾਂ ਵੋਟਾਂ ਮੰਗਣ ਨਾ ਆਉਣਾ'

ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਸੰਸਾਰਪੁਰ ਵਿਖੇ ਅੱਜ ਥਾਂ-ਥਾਂ 'ਤੇ ਪਿੰਡ ਦੇ ਕੁਝ ਲੋਕਾਂ ਵਲੋਂ ਫਲੈਕਸਾਂ ਲਗਾ ਕੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ 'ਚ ...

ਪੂਰੀ ਖ਼ਬਰ »

ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੀ ਜ਼ਿਲ੍ਹਾ ਪੱਧਰੀ ਚੋਣ

ਜਲੰਧਰ, 15 ਮਈ (ਅ.ਬ.)-ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਵਲੋਂ ਫ਼ਰੰਟ ਦੇ ਕੌਮੀ ਚੇਅਰਮੈਨ ਤੇਜਿੰਦਰ ਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ ਹੇਠ ਸੂਬਾ ਪੰਜਾਬ ਦੀ ਇਕਾਈ ਦਾ ਗਠਨ ਜ਼ਿਲ੍ਹਾ ਜਲੰਧਰ ਤੋਂ ਸ਼ੁਰੂ ਕੀਤਾ | ਜਦੋਂ ਕਿ ...

ਪੂਰੀ ਖ਼ਬਰ »

ਨਾਬਾਲਗਾ ਨੇ ਮਾਂ ਤੇ ਸੌਤੇਲੇ ਪਿਤਾ 'ਤੇ ਜਬਰਨ ਧੰਦਾ ਕਰਵਾਉਣ ਦੇ ਲਗਾਏ ਦੋਸ਼

ਮਕਸੂਦਾਂ, 15 ਮਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਸ਼ਿਵ ਨਗਰ ਦੀ ਇਕ 17 ਸਾਲਾ ਨਾਬਾਲਗਾ ਨੇ ਪੁਲਿਸ ਕਮਿਸ਼ਨਰ ਨੂੰ ਆਪਣੀ ਮਾਂ ਤੇ ਸੌਤੇਲੇ ਪਿਤਾ ਿਖ਼ਲਾਫ਼ ਸ਼ਿਕਾਇਤ ਦਿੱਤੀ ਹੈ | ਆਪਣੇ ਮਾਤਾ-ਪਿਤਾ ਿਖ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਦੱਸਿਆ ਕਿ ਉਸ ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਪਿੰਡਾਂ 'ਚ ਹੋਈਆਂ ਵਿਸ਼ਾਲ ਮੀਟਿੰਗਾਂ

ਜਲੰਧਰ, 15 ਮਈ (ਮੇਜਰ ਸਿੰਘ)- ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਨੇ ਅੱਜ ਨਕੋਦਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਮਾਲੜੀ, ਕਾਂਗਣਾ, ਗਾਂਧਰਾ 'ਚ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਸੂਬੇ 'ਚ ਮਿਆਰੀ ਸਿੱਖਿਆ ਲਈ ਡੀ.ਏ.ਵੀ. ਕਾਲਜ ਨੇ ਪੂਰੇ ਕੀਤੇ 101 ਸਾਲ-ਪਿ੍ੰਸੀਪਲ ਅਰੋੜਾ

ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਆਜ਼ਾਦੀ ਦੀ ਲੜਾਈ ਦੇ ਗਵਾਹ ਡੀ. ਏ. ਵੀ. ਕਾਲਜ ਜਲੰਧਰ ਨੇ ਆਪਣੇ 101 ਸਾਲ ਪੂਰੇ ਹੋਣ 'ਤੇ ਸਵਾਮੀ ਦਯਾਨੰਦ ਸਰਸਵਤੀ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕਰਦਿਆਂ ਪਿ੍ੰਸੀਪਲ ਡਾ. ਐੱਸ. ਕੇ. ਅਰੋੜਾ ਨੇ ਕਿਹਾ ਕਿ ਸੂਬੇ 'ਚ ਮਿਆਰੀ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਰਾਸ਼ਟਰੀ ਖਿਡਾਰਨ ਅਰਸ਼ਪ੍ਰੀਤ ਨੇ ਪ੍ਰਾਪਤ ਕੀਤੇ 91 ਫ਼ੀਸਦੀ ਅੰਕ

ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੀ ਪਿ੍ੰਸੀਪਲ ਸੁਨੀਤਾ ਸਹੋਤਾ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀਆਂ 32 ਵਿਦਿਆਰਥਣਾਂ ...

ਪੂਰੀ ਖ਼ਬਰ »

ਜਿਮਖਾਨਾ 'ਚ ਕਰਵਾਇਆ ਮੇਅ ਕਵੀਨਸ ਪ੍ਰੋਗਰਾਮ

ਜਲੰਧਰ, 15 ਮਈ (ਸ਼ਿਵ)- ਜਿੰਮਖਾਨਾ ਆਫ਼ੀਸਰ ਵਾਈਫ਼ ਕਲੱਬ ਵੱਲੋਂ ਕਰਵਾਏ ਗਏ ਮੇਅ ਕਵੀਨਸ ਪੋ੍ਰਗਰਾਮ 'ਚ ਮਈ ਕਵੀਨ ਨਵਰੂਪ ਸੰਧੂ ਤੇ ਫਰਸਟ ਰਨਰ ਅੱਪ ਸੰਤੋਸ਼ ਸੈਣੀ ਨੂੰ ਚੁਣਿਆ ਗਿਆ ਹੈ | ਪ੍ਰੋਗਰਾਮ ਦੇ ਸ਼ੁਰੂਆਤੀ ਦੌਰ 'ਚ ਔਰਤਾਂ ਨੂੰ 2 ਵਰਗਾਂ 'ਚ ਵੰਡਿਆ ਗਿਆ | ਇਸ ਵਿਚ ...

ਪੂਰੀ ਖ਼ਬਰ »

ਦੋਆਬਾ ਖ਼ਾਲਸਾ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦੋਆਬਾ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਕਾਮਰਸ ਗਰੁੱਪ ਦੇ 15 'ਚੋਂ 13 ਵਿਦਿਆਰਥੀ ਪਹਿਲੇ ਦਰਜੇ ਚ ਪਾਸ ਹੋਏ, ...

ਪੂਰੀ ਖ਼ਬਰ »

ਕੇਅਰਮੈਕਸ ਹਸਪਤਾਲ ਦੇ ਮਾਹਿਰਾਂ ਨੇ ਦਿਲ ਦੇ ਰੋਗਾਂ ਅਤੇ ਹੱਡੀਆਂ ਦੇ ਆਧੁਨਿਕ ਇਲਾਜ ਬਾਰੇ ਦਿੱਤੀ ਜਾਣਕਾਰੀ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ) - ਗੁਰੂ ਨਾਨਕ ਮਿਸ਼ਨ ਚੌਕ ਨੇੜੇ ਚੱਲ ਰਹੇ ਕੇਅਰਮੈਕਸ ਹਸਪਤਾਲ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਮਨ ਚਾਵਲਾ ਤੇ ਹੱਡੀਆਂ ਦੇ ਮਾਹਿਰ ਡਾ. ਸਵਪਨਿਲ ਸ਼ਰਮਾ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਦਿਲ ...

ਪੂਰੀ ਖ਼ਬਰ »

ਨੌਸਰਬਾਜ਼ ਬੈਂਕ 'ਚੋਂ ਨੌਜਵਾਨ ਕੋਲੋਂ ਲੈ ਗਏ 27 ਹਜ਼ਾਰ ਰੁਪਏ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਮਾਈ ਹੀਰਾਂ ਗੇਟ 'ਚ ਇਕ ਬੈਂਕ 'ਚੋਂ ਪੈਸੇ ਕੱਢਵਾਉਣ ਗਏ ਨੌਜਵਾਨ ਕੋਲੋਂ 2 ਨੌਸਰਬਾਜ਼ 27 ਹਜ਼ਾਰ ਰੁਪਏ ਠੱਗ ਕੇ ਲੈ ਗਏ | ਪੀੜਤ ਪਿ੍ੰਸ ਵਾਸੀ ਨੀਲਾ ਮਹਿਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਦਾ ਚੈੱਕ ਕੈਸ਼ ਕਰਵਾਉਣ ਲਈ ਬੈਂਕ ਆਇਆ ਸੀ | ਜਦੋਂ ...

ਪੂਰੀ ਖ਼ਬਰ »

ਯੂਰੋ ਕਿਡਜ਼ ਪ੍ਰੀ-ਸਕੂਲ ਨੇ ਮਨਾਇਆ ਮਾਂ ਦਿਵਸ

ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਯੂਰੋ ਕਿਡਜ਼ ਪ੍ਰੀ-ਨਰਸਰੀ ਸਕੂਲ ਸ਼ਿਵ ਵਿਹਾਰ ਵਿਖੇ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਰਸ਼ਮੀ ਠਾਕੁਰ ਨੇ ਸ਼ਿਰਕਤ ਕੀਤੀ | ਇਸ ਮੌਕੇ ਕਈ ਗਤੀਵਿਧੀਆਂ ਤਹਿਤ ਮਨੋਰੰਜਕ ਖੇਡ ਾਂ ਤੋਂ ਇਲਾਵਾ ...

ਪੂਰੀ ਖ਼ਬਰ »

ਨਾਬਾਲਗਾ ਨੇ ਮਾਂ ਤੇ ਸੌਤੇਲੇ ਪਿਤਾ 'ਤੇ ਜਬਰਨ ਧੰਦਾ ਕਰਵਾਉਣ ਦੇ ਲਗਾਏ ਦੋਸ਼

ਮਕਸੂਦਾਂ, 15 ਮਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਸ਼ਿਵ ਨਗਰ ਦੀ ਇਕ 17 ਸਾਲਾ ਨਾਬਾਲਗਾ ਨੇ ਪੁਲਿਸ ਕਮਿਸ਼ਨਰ ਨੂੰ ਆਪਣੀ ਮਾਂ ਤੇ ਸੌਤੇਲੇ ਪਿਤਾ ਿਖ਼ਲਾਫ਼ ਸ਼ਿਕਾਇਤ ਦਿੱਤੀ ਹੈ | ਆਪਣੇ ਮਾਤਾ-ਪਿਤਾ ਿਖ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਦੱਸਿਆ ਕਿ ਉਸ ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਸਮਰਥਕਾਂ ਵਲੋਂ ਹਰਦੀਪ ਨਗਰ ਵਿਖੇ ਚੋਣ ਪ੍ਰਚਾਰ

ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਦੇ ਮੁਹੱਲਾ ਹਰਦੀਪ ਨਗਰ ਵਿਖੇ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਸਰਗਰਮੀ ਵਿਖਾ ਰਹੇ ਡਾ: ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਸਮਰਥਕਾਂ ਵਲੋਂ ਚੋਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX