ਤਾਜਾ ਖ਼ਬਰਾਂ


ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਪਿਆਜ਼ ਨੇ ਮੋਦੀ ਸਰਕਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਕੀਤਾ ਮਜਬੂਰ
. . .  1 day ago
ਨਵੀਂ ਦਿੱਲੀ, 5 ਦਸੰਬਰ - ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਬੇਹੱਦ ਵਾਧੇ ਨਾਲ ਮੋਦੀ ਸਰਕਾਰ ਦੇ ਮੱਥੇ 'ਤੇ ਤਰੇਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਦਰਭ ਵਿਚ ਅੱਜ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉੱਚ ਪੱਧਰੀ ਬੈਠਕ ਹੋ...
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 5 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਸੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ ਤੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਪਾਰਟੀ ਦੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ...
ਪ੍ਰਮੱਖ ਉੁਦਯੋਗਾਂ, ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
. . .  1 day ago
ਐਸ.ਏ.ਐਸ ਨਗਰ (ਮੁਹਾਲੀ), 5 ਦਸੰਬਰ - ਸਥਾਨਕ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ 2 ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੀ ਸ਼ੁਰੂਆਤ ਕਰਦੇ ਹੋਏ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਜਿੱਥੇ ਸਿਖਰਲੇ ਘਰੇਲੂ ਤੇ ਅੰਤਰਰਾਸ਼ਟਰੀ ਉਦਯੋਗਾਂ ਵੱਲੋਂ...
ਉੱਘੀ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਲੱਗੇ ਦੋਸ਼ਾਂ ਨੂੰ ਨਕਾਰਿਆਂ
. . .  1 day ago
ਮੋਗਾ, 5 ਦਸੰਬਰ (ਗੁਰਤੇਜ ਸਿੰਘ ਬੱਬੀ) - ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰ ਤੇ ਡਰੱਗ ਮਨੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ, ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ...
ਦੁੱਧ ਵਾਲੇ ਟੈਂਪੂ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ
. . .  1 day ago
ਮਹਿਲ ਕਲਾਂ, 5 ਦਸੰਬਰ (ਅਵਤਾਰ ਸਿੰਘ ਅਣਖੀ) - ਪਿੰਡ ਕਲਾਲਮਾਜਰਾ ਵਿਖੇ ਧਨੇਰ ਲਿੰਕ ਰੋਡ 'ਤੇ ਸਥਿਤ ਇਕ ਬਸਤੀ ਵਿਚ ਅੱਜ ਸਵੇਰੇ ਦੁੱਧ ਢੋਣ ਵਾਲੇ ਟੈਂਪੂ ਦੀ ਲਪੇਟ ਵਿਚ ਆ ਕੇ 9 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਡਾ. ਮਨਮੋਹਨ ਸਿੰਘ ਨੇ ਆਪਣੇ ਦਿਲ 'ਤੇ ਪਿਆ ਵੱਡਾ ਬੋਝ ਉਤਰਾਇਆ - ਮਜੀਠੀਆ
. . .  1 day ago
ਅੰਮ੍ਰਿਤਸਰ, 5 ਦਸੰਬਰ (ਹਰਮਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ਸਮਾਗਮ ਮੌਕੇ 1984...
ਸਾਬਕਾ ਸਰਪੰਚ ਪੱਪੂ ਢਿਲਵਾਂ ਦੀ ਹੱਤਿਆ ਮਾਮਲੇ 'ਚ ਮੁੱਖ ਦੋਸ਼ੀ ਪਿਤਾ ਅਤੇ ਦੋ ਲੜਕਿਆਂ ਦੀਆਂ ਤਸਵੀਰਾਂ ਜਾਰੀ
. . .  1 day ago
ਬਟਾਲਾ, 5 ਦਸੰਬਰ (ਕਾਹਲੋਂ)- ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਸਰਪੰਚ ਦਲਬੀਰ ਸਿੰਘ ਪੱਪੂ ਢਿਲਵਾਂ ਕਤਲ ਕੇਸ 'ਚ ਬਟਾਲਾ ਪੁਲਿਸ ਨੇ ਮੁੱਖ ਦੋਸ਼ੀ ਪਿਓ-ਪੁੱਤਰਾਂ...
ਪੱਛਮੀ ਬੰਗਾਲ : ਮਾਲਦਾ 'ਚ ਇਕ ਔਰਤ ਦੀ ਸੜੀ ਹੋਈ ਮਿਲੀ ਲਾਸ਼
. . .  1 day ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੇ ਮਾਲਦਾ ਦੇ ਥਾਣਾ ਖੇਤਰ 'ਚ ਇਕ ਔਰਤ ਦੀ ਸੜੀ ਹੋਈ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਪ੍ਰਸ਼ਾਂਤ...
ਔਰਤਾਂ ਖ਼ਿਲਾਫ਼ ਵੱਧ ਰਹੇ ਅਪਰਾਧ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਪੀ ਚਿਦੰਬਰਮ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਪ੍ਰਕਾਸ਼ ਜਾਵੜੇਕਰ
. . .  1 day ago
ਯੂ.ਪੀ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ : ਜਯਾ ਬਚਨ
. . .  1 day ago
ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਿਸਾਨਾਂ ਨੇ ਸਹਿਕਾਰੀ ਬੈਂਕ ਅੱਗੇ ਲਾਇਆ ਧਰਨਾ
. . .  1 day ago
ਬੈਂਕ 'ਚੋਂ 12 ਲੱਖ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਉਤਰ ਪ੍ਰਦੇਸ਼ : ਜਬਰ ਜਨਾਹ ਪੀੜਤ ਲੜਕੀ ਨੂੰ ਜਲਾਉਣ ਦੇ ਮਾਮਲੇ 'ਚ ਐਨ.ਸੀ.ਡਬਲਯੂ ਨੇ ਲਿਆ ਨੋਟਿਸ
. . .  1 day ago
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦਾ ਪ੍ਰਦਰਸ਼ਨ ਜਾਰੀ
. . .  1 day ago
ਆਰਥਿਕਤਾ ਦੇ ਮੁੱਦੇ 'ਤੇ ਪੂਰੀ ਅਸਫਲ ਰਹੀ ਹੈ ਮੋਦੀ ਸਰਕਾਰ : ਪੀ ਚਿਦੰਬਰਮ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਤੇਲ ਪਾ ਕੇ ਸਾੜਿਆ
. . .  1 day ago
ਆਰ.ਬੀ.ਆਈ ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ
. . .  1 day ago
ਪੀ.ਐਨ.ਬੀ ਧੋਖਾਧੜੀ ਮਾਮਲਾ : ਅਦਾਲਤ ਵੱਲੋਂ ਨੀਰਵ ਮੋਦੀ ਭਗੌੜਾ ਕਰਾਰ
. . .  1 day ago
ਆੜ੍ਹਤੀ ਵੱਲੋਂ ਕੀਤੀ ਆਤਮ ਹੱਤਿਆ ਨੂੰ ਲੈ ਕੇ ਬਿਆਸ ਦਰਿਆ ਦੇ ਪੁਲ 'ਤੇ ਧਰਨਾ ਸ਼ੁਰੂ
. . .  1 day ago
ਪੱਛਮੀ ਬੰਗਾਲ : ਰਾਜਪਾਲ ਦੇ ਲਈ ਨਹੀਂ ਖੋਲ੍ਹਿਆ ਗਿਆ ਵਿਧਾਨ ਸਭਾ ਦਾ ਗੇਟ
. . .  1 day ago
ਜਬਰ ਜਨਾਹ ਪੀੜਤਾ ਨੂੰ ਜਲਾਉਣ ਦੇ ਮਾਮਲੇ 'ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ
. . .  1 day ago
ਨਾਗਰਿਕਤਾ ਸੋਧ ਬਿਲ 'ਤੇ ਪੁਨਰਵਿਚਾਰ ਕਰੇ ਸਰਕਾਰ : ਮਾਇਆਵਤੀ
. . .  1 day ago
ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
. . .  1 day ago
ਪਿਆਜ਼ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  1 day ago
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ 'ਚ ਪੇਸ਼ ਕਰਨਗੇ ਟੈਕਸ ਕਾਨੂੰਨ (ਸੋਧ) ਬਿੱਲ
. . .  1 day ago
ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ਦਾ ਰਸਤਾ ਰੋਕ ਕੇ ਮਾਰੀਆਂ ਗੋਲੀਆਂ
. . .  1 day ago
ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਦੋਸ਼ੀਆਂ ਨੇ ਜਬਰ ਜਨਾਹ ਪੀੜਤਾ ਨੂੰ ਕੀਤਾ ਅੱਗ ਦੇ ਹਵਾਲੇ
. . .  1 day ago
ਸਕੂਲ ਦੀ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 8 ਵਿਦਿਆਰਥੀ ਹੋਏ ਜ਼ਖਮੀ
. . .  1 day ago
ਸਕੂਲ ਦੇ ਬਾਹਰ ਅਣਪਛਾਤੇ ਵਿਅਕਤੀ ਨੇ ਅਧਿਆਪਕ ਨੂੰ ਮਾਰੀ ਗੋਲੀ, ਮੌਤ
. . .  1 day ago
ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ, ਸੱਤ ਜ਼ਖਮੀ
. . .  1 day ago
ਕਾਂਗਰਸ ਨੇਤਾ ਪੀ ਚਿਦੰਬਰਮ ਅੱਜ ਕਰਨਗੇ ਪ੍ਰੈੱਸ ਕਾਨਫ਼ਰੰਸ
. . .  1 day ago
ਅਮਰੀਕਾ ਨੇਵੀ ਦੇ ਪਰਲ ਹਾਰਬਰ ਬੇਸ 'ਚ ਹੋਈ ਗੋਲੀਬਾਰੀ, ਸਾਰੇ ਗੇਟ ਕੀਤੇ ਗਏ ਬੰਦ
. . .  1 day ago
ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਵੋਟਿੰਗ ਸ਼ੁਰੂ
. . .  1 day ago
ਅੱਜ ਦਾ ਵਿਚਾਰ
. . .  1 day ago
ਖ਼ੁਸ਼ ਹਾਂ ਕਿ 106 ਦਿਨ ਬਾਅਦ ਖੁੱਲ੍ਹੀ ਹਵਾ 'ਚ ਸਾਹ ਲੈ ਰਿਹਾ - ਚਿਦੰਬਰਮ
. . .  2 days ago
ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, ਤਿੰਨ ਫੱਟੜ
. . .  2 days ago
ਵਿਆਹ ਸਮਾਗਮ ਵਿਚ ਗੋਲੀਬਾਰੀ-ਦੋ ਮੌਤਾਂ, ਬੱਬੂ ਮਾਨ ਪੇਸ਼ ਕਰ ਰਹੇ ਸਨ ਪ੍ਰੋਗਰਾਮ
. . .  2 days ago
ਰਾਜੋਆਣਾ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮਿਲੇਗਾ ਪ੍ਰਧਾਨ ਮੰਤਰੀ ਨੂੰ ਮਿਲੇਗਾ - ਸੁਖਬੀਰ ਸਿੰਘ ਬਾਦਲ
. . .  2 days ago
ਆਈ.ਟੀ.ਬੀ.ਪੀ. ਜਵਾਨ ਨੇ ਆਪਣੇ 5 ਸਾਥੀਆਂ ਦੀ ਲਈ ਜਾਨ, ਫਿਰ ਕੀਤੀ ਖ਼ੁਦਕੁਸ਼ੀ
. . .  2 days ago
ਮੋਦੀ ਸਰਕਾਰ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਫ਼ੈਸਲੇ ਤੋਂ ਪਲਟ ਜਾਣ 'ਤੇ ਮੁੜ ਵਿਚਾਰ ਕਰੇ - ਬਾਬਾ ਹਰਨਾਮ ਸਿੰਘ ਖ਼ਾਲਸਾ
. . .  2 days ago
ਸੁਡਾਨ ਦੀ ਇਕ ਫ਼ੈਕਟਰੀ ਵਿਚ ਧਮਾਕਾ-18 ਭਾਰਤੀਆਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551

ਪਟਿਆਲਾ

ਅੱਜ ਲੋਕ ਸਭਾ ਵੋਟਾਂ ਸਬੰਧੀ ਸਮੁੱਚੀਆਂ ਤਿਆਰੀਆਂ ਮੁਕੰਮਲ-ਕੁਮਾਰ ਅਮਿਤ

ਪਟਿਆਲਾ, 18 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਲੋਕ ਸਭਾ ਚੋਣਾਂ ਲਈ ਵੋਟਾਂ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੁਆਈਆਂ ਜਾਣਗੀਆਂ | ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਲੋਕ ਸਭਾ ਹਲਕਾ ਪਟਿਆਲਾ ਦੇ 1922 ਪੋਿਲੰਗ ਬੂਥਾਂ ਵਿਖੇ ਵੋਟਾਂ ਪੁਆਉਣ ਲਈ ਚੋਣ ਅਮਲੇ ਦੀਆਂ ਰਵਾਨਾ ਕੀਤੀਆਂ | 1922 ਪੋਿਲੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਦੇਰ ਸ਼ਾਮ ਤੱਕ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜ ਗਈਆਂ | ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਦੀ ਚੋਣ ਲਈ 9 ਹਲਕਿਆਂ ਦੇ 17 ਲੱਖ 34 ਹਜ਼ਾਰ 245 ਵੋਟਰਾਂ ਵਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਵੋਟਾਂ ਪਾਈਆਂ ਜਾਣਗੀਆਂ | ਇਨ੍ਹਾਂ ਵੋਟਰਾਂ ਵਿਚ 8 ਲੱਖ 24 ਹਜ਼ਾਰ 764 ਇਸਤਰੀ, 9 ਲੱਖ 9 ਹਜ਼ਾਰ 407 ਮਰਦ ਅਤੇ ਤੀਜੇ ਿਲੰਗ ਵਾਲੇ 74 ਵੋਟਰ ਹਨ, ਇਨ੍ਹਾਂ 'ਚ 7250 ਦਿਵਿਆਂਗ ਵੋਟਰ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ 100 ਫੀਸਦੀ ਮਤਦਾਨ ਕਰਵਾਉਣ ਲਈ ਹਰ ਪੱਖੋਂ ਲੋੜੀਂਦੇ ਪ੍ਰਬੰਧ ਕੀਤੇ ਹਨ ਇਸ ਲਈ ਹਲਕੇ ਦੇ ਸਮੂਹ ਵੋਟਰ ਆਪਣੇ ਜਮਹੂਰੀ ਹੱਕ ਦੀ ਲਾਜ਼ਮੀ ਵਰਤੋਂ ਕਰਨ | ਲੋਕ ਸਭਾ ਹਲਕੇ 'ਚ 1169 ਇਮਾਰਤਾਂ ਵਿਖੇ 1922 ਪੋਿਲੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿਚੋਂ 50 ਫੀਸਦੀ ਬੂਥਾਂ 'ਤੇ ਵੈਬ ਕਾਸਟਿੰਗ ਕਰਵਾਈ ਜਾਵੇਗੀ | ਚੋਣ ਮੈਦਾਨ 'ਚ 25 ਉਮੀਦਵਾਰ ਤੇ 1 ਬਟਨ ਨੋਟਾ ਦਾ ਹੋਣ ਕਰਕੇ ਇਸ ਵਾਰ ਈ.ਵੀ.ਐਮ. ਦਾ ਇਕ-ਇਕ ਵਾਧੂ ਯੂਨਿਟ ਲਗਾਇਆ ਜਾ ਰਿਹਾ ਹੈ ਤੇ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ ਲਗਪਗ 10 ਹਜ਼ਾਰ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ | ਉਨ੍ਹਾਂ ਦੱਸਿਆ ਕਿ ਹਰ ਹਲਕੇ 'ਚ ਔਰਤਾਂ ਲਈ ਅਤੇ ਦਿਵਿਆਂਗ ਵੋਟਰਾਂ ਲਈ ਵੀ ਇਕ-ਇਕ ਵਿਸ਼ੇਸ਼ ਬੂਥ ਬਣਾਇਆ ਗਿਆ ਹੈ, 'ਇਸਤਰੀ ਬੂਥ' ਵਿਖੇ ਸਮੁੱਚਾ ਮਹਿਲਾ ਅਮਲਾ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਦਿਵਿਆਂਗ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਸਮੇਤ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਤੇ ਲੋੜੀਂਦੀਆਂ ਜਰੂਰੀ ਸਹੂਲਤਾਂ, ਵਲੰਟੀਅਰ ਦੀ ਸਹਾਇਤਾ, ਵੀਲ੍ਹ ਚੇਅਰ, ਸਟਰੈਚਰ, ਪੀਣ ਵਾਲਾ ਪਾਣੀ, ਛਾਂ, ਛੋਟੇ ਬੱਚਿਆਂ ਲਈ ਕਰੈਚ, ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਕੁਮਾਰ ਅਮਿਤ ਨੇ ਦੱਸਿਆ ਕਿ ਹਲਕੇ ਅੰਦਰ 42 ਮਾਡਲ ਪੋਿਲੰਗ ਬੂਥ ਬਣਾਏ ਗਏ ਹਨ ਜਿਨ੍ਹਾਂ 'ਚ ਸਮਾਣਾ ਅਤੇ ਰਾਜਪੁਰਾ 'ਚ 6-6 ਹਨ ਅਤੇ ਬਾਕੀ ਹਲਕਿਆਂ 'ਚ 5-5 ਮਾਡਲ ਪੋਿਲੰਗ ਬੂਥ ਸ਼ਾਮਲ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਰਪੱਖਤਾ, ਸ਼ਿੱਦਤ, ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ | ਉਨ੍ਹਾਂ ਕਿਹਾ ਕਿ ਚੋਣ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਅਨੁਸ਼ਾਸ਼ਨੀ ਕਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਸੈਕਟਰ ਅਫਸਰਾਂ ਅਤੇ ਮਾਈਕਰੋ ਆਬਜ਼ਰਵਰਾਂ ਨੂੰ ਵੀ ਲੋੜੀਂਦੇ ਨਿਰਦੇਸ਼ ਦਿੱਤੇ | ਕੁਮਾਰ ਅਮਿਤ ਨੇ ਕਿਹਾ ਕਿ ਬੂਥ ਲੈਵਲ ਅਫਸਰਾਂ ਵਲੋਂ ਵੋਟਰਾਂ ਨੂੰ ਘਰ-ਘਰ ਜਾ ਕੇ ਫੋਟੋ ਵੋਟਰ ਸਲਿੱਪਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵੋਟਰ ਇਹ ਫੋਟੋ ਵੋਟਰ ਸਲਿੱਪ ਜਾਂ ਆਪਣੀ ਪਛਾਣ ਲਈ ਐਪਿਕ ਵੋਟਰ ਆਈ.ਡੀ. ਕਾਰਡ ਵੋਟਰ ਸਮੇਤ ਸਬੂਤ ਵਜੋਂ 11 ਹੋਰ ਦਸਤਾਵੇਜਾਂ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖ਼ਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸ-ਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਹਿਤ ਪੈਨਸ਼ਨ ਦਸਤਾਵੇਜ਼ ਤੇ ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ | ਇਸੇ ਦੌਰਾਨ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨੇ ਪੁਖ਼ਤਾ ਇੰਤਜ਼ਾਮ ਕੀਤੇ ਹਨ ਤੇ ਇਸ ਲਈ ਪੰਜਾਬ ਪੁਲਿਸ ਦੇ 3700 ਦੇ ਕਰੀਬ ਜਵਾਨ ਤੇ ਅਧਿਕਾਰੀਆਂ ਤੋਂ ਇਲਾਵਾ ਅਰਧ ਸੁਰੱਖਿਆ ਬਲਾਂ ਦੀਆਂ 13 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ | ਇਸ ਤੋਂ ਇਲਾਵਾ ਹਲਕੇ ਨੂੰ ਜ਼ੋਨਾਂ ਵਿਚ ਵੰਡ ਕੇ ਇਕ ਐਸ.ਪੀ. ਅਤੇ ਦੋ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜਦੋਂ ਕਿ 133 ਪੈਟਰੋਿਲੰਗ ਪਾਰਟੀਆਂ ਨੂੰ ਵੀ ਵਾਇਰਲੈੱਸ ਨਾਲ ਲੈਸ ਕਰਕੇ ਤਾਇਨਾਤ ਕੀਤਾ ਗਿਆ ਹੈ | ਸੁਰੱਖਿਆ ਦੇ ਲਿਹਾਜ਼ ਨਾਲ ਪੋਲਿੰਗ ਬੂਥਾਂ 'ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਕਰਵਾਉਣ ਲਈ ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟਾਂ ਪਾ ਸਕਣ | ਹਲਕੇ ਅੰਦਰ ਤਾਇਨਾਤ 162 ਟੀਮਾਂ ਫਲਾਇੰਗ ਸੁਕੈਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ 162 ਹੀ ਜੀ.ਪੀ.ਐਸ. ਤੇ ਕੈਮਰਿਆਂ ਨਾਲ ਲੈਸ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਕਿ ਹਰ ਗਤੀਵਿਧੀ 'ਤੇ ਨਜ਼ਰ ਰੱਖਣਗੀਆਂ |

ਫ਼ਤਹਿਪੁਰ ਸ਼ੈਲਰ ਵਿਚੋਂ ਮਿਲੀ ਸ਼ਰਾਬ ਦੀ ਖੇਪ ਨਾਲ ਹਲਕਾ ਪਟਿਆਲਾ ਦੀ ਸਿਆਸਤ ਗਰਮਾਈ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸਭਾ ਹਲਕਾ ਪਟਿਆਲਾ ਦੇ ਸ਼ਹਿਰ ਸਮਾਣਾ ਨਜ਼ਦੀਕ ਪੈਂਦੇ ਇਕ ਸ਼ੈਲਰ 'ਚੋਂ ਸ਼ਰਾਬ ਦੇ ਫੜੇ ਗਏ ਜ਼ਖੀਰੇ ਤੋਂ ਬਾਅਦ ਪਟਿਆਲਾ ਦੀ ਸਿਆਸਤ ਗਰਮਾ ਗਈ ਹੈ¢ ਬੀਤੀ ਰਾਤ ਇਸ ਸ਼ੈਲਰ ਵਿਚ ਸ਼ਰਾਬ ਪਹੁੰਚਣ ਦੀ ਖ਼ਬਰ ਦੀ ਭਿਣਕ ਲੱਗਦਿਆਂ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ' ਯੂਨੀਕੋਡ ਰਾਵੀ ਫੌ ਾਟ ਦੀ ਵਰਤੋਂ ਕਰਨ ਵਾਲਾ ਬਣਿਆ ਪੰਜਾਬ ਦਾ ਪਹਿਲਾ ਅਦਾਰਾ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਲੋਂ ਕਰਵਾਈ ਗਈ 42ਵੀਂ ਸੱਤ ਦਿਨਾ ਕੰਪਿਊਟਰ ਕਾਰਜਸ਼ਾਲਾ ਸਮਾਪਤ ਹੋ ਗਈ | ਸਮਾਪਤੀ ਸਮਾਰੋਹ ਵਿਚ ਸਾਬਕਾ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਰ.ਟੀ.ਆਈ. ਦਫ਼ਤਰ 'ਚ ਤਾਇਨਾਤ ਕਰਮੀਂ ਦੀ ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸਥਿਤ ਆਰ.ਟੀ.ਆਈ. ਦਫ਼ਤਰ ਚ ਬਤੌਰ ਡਾਟਾ ਅਪਰੇਟਰ ਤੈਨਾਤ ਕਰਮੀ ਦੀ ਕੁੱਟਮਾਰ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਘਟਨਾ ਸਾਹਮਣੇ ਆਈ ਹੈ | ਜਿਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਰਾਜਪੁਰਾ ਅਤੇ ਘਨੌਰ ਹਲਕੇ ਲਈ ਪੰਜਾਬੀ ਯੂਨੀਵਰਸਿਟੀ ਤੋਂ ਪੋਲਿੰਗ ਪਾਰਟੀਆਂ ਰਵਾਨਾ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਲੋਕ ਸਭਾ ਚੋਣ ਹਲਕਾ ਪਟਿਆਲਾ ਦੀਆਂ ਭਲਕੇ 19 ਮਈ ਨੂੰ ਹੋਣ ਵਾਲੇ ਮਤਦਾਨ ਲਈ ਅੱਜ ਰਾਜਪੁਰਾ-111 ਹਲਕੇ ਅਤੇ ਘਨੌਰ 113 ਨਾਲ ਸਬੰਧਿਤ ਚੋਣ ਬੂਥਾਂ ਲਈ ਸਹਾਇਕ ਰਿਟਰਨਿੰਗ ਅਫਸਰ ਘਨੌਰ ਅਮਿਤ ਬੈਂਬੀ ਤੇ ਐਸ. ਡੀ. ਐਮ. ਰਾਜਪੁਰਾ ਕਮ ...

ਪੂਰੀ ਖ਼ਬਰ »

ਆੜ੍ਹਤ ਦੀ ਦੁਕਾਨ ਤੋਂ 5 ਕੁਇੰਟਲ ਕਣਕ ਚੋਰੀ

ਪਟਿਆਲਾ, 18 ਮਈ (ਆਤਿਸ਼ ਗੁਪਤਾ) ਪਟਿਆਲਾ ਦੇ ਨਜ਼ਦੀਕੀ ਪਿੰਡ ਭੁਨਰਹੇੜੀ ਵਿਖੇ ਸਥਿਤ ਆੜਤ ਦੀ ਦੁਕਾਨ ਤੋਂ 50-50 ਕਿਲੋਂ ਦੀਆਂ 10 ਕਣਕ ਦੀਆਂ ਬੋਰੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਇਸ ਸਬੰਧੀ ਦਿਲਬਾਗ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਸ਼ਾਦੀਪੁਰ ਨੇ ਪੁਲਿਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਮੰਚ ਸ਼ਾਦੀਪੁਰ ਵਲੋਂ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਬੈਠਕ 22 ਨੰੂ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੌਗਾਵਾਂ)-ਭਾਰਤੀ ਕਿਸਾਨ ਮੰਚ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਡੀ ਸੀਜ਼ਨ ਨੰੂ ਮੁੱਖ ਰੱਖ ਕੇ ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਵਲੋਂ 22 ਮਈ ਨੰੂ ਰੱਖੀ ਬੈਠਕ ਲਈ ...

ਪੂਰੀ ਖ਼ਬਰ »

ਸਨਿਚਰਵਾਰ ਨੂੰ ਛੁੱਟੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਹੜਤਾਲ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਤਰਜ਼ ਤੇ ਜ਼ਿਲ੍ਹਾ ਅਦਾਲਤ ਪਟਿਆਲਾ ਵਿਖੇ ਵੀ ਹਰੇਕ ਸ਼ਨੀਵਾਰ ਛੁੱਟੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਪ੍ਰਧਾਨ ਜੇ.ਪੀ.ਐਸ. ਘੁੰਮਣ ਦੀ ਅਗਵਾਈ 'ਚ ਇਕ ਦਿਨੀਂ ਹੜਤਾਲ ...

ਪੂਰੀ ਖ਼ਬਰ »

ਆਪ' ਘਨੌਰ ਦੇ ਹਲਕਾ ਇੰਚਾਰਜ ਨੇ ਚੋਣ ਬੂਥਾਂ ਤੇ ਲਗਾਈਆਂ ਡਿਊਟੀਆਂ

ਘਨੌਰ, 18 ਮਈ (ਜਾਦਵਿੰਦਰ ਸਿੰਘ ਜੋਗੀਪੁਰ)-ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਦੇ ਹੱਕ 'ਚ ਵੋਟਾਂ ਭੁਗਤਾਉਣ ਲਈ ਹਲਕਾ ਘਨੌਰ ਦੇ ਇੰਚਾਰਜ ਜਰਨੈਲ ਸਿੰਘ ਮੰਨੁ ਨੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਦੀਆਂ ਬੂਥਾਂ 'ਤੇ ...

ਪੂਰੀ ਖ਼ਬਰ »

ਆਪ ਉਮੀਦਵਾਰ ਨੀਨਾ ਮਿੱਤਲ ਵਲੋਂ ਯੂਥ ਵਿੰਗ ਦੇ ਵਲੰਟੀਅਰਾਂ ਨਾਲ ਮੀਟਿੰਗ

ਨਾਭਾ, 18 ਮਈ (ਕਰਮਜੀਤ ਸਿੰਘ)-ਲੋਕ ਸਭਾ ਚੋਣਾਂ ਲਈ ਅੱਜ 19 ਮਈ ਨੂੰ ਪੈਣ ਜਾ ਰਹੀਆਂ ਵੋਟਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ...

ਪੂਰੀ ਖ਼ਬਰ »

ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਾ ਕੈਪਟਨ ਵੰਡ ਰਿਹਾ ਹੈ ਨਸ਼ਾ-ਡਾ. ਗਾਂਧੀ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ 'ਤੇ ਦੋਸ਼ ਲਗਾਏ ਹਨ ਕਿ ਉਹ ਵੋਟਰਾਂ ਨੂੰ ਨਸ਼ਿਆਂ ਦਾ ਲਾਲਚ ਦੇ ਕੇ ਖ਼ਰੀਦ ਰਹੇ ਹਨ, ਜਿਸ ਦਾ ਪ੍ਰਮਾਣ ...

ਪੂਰੀ ਖ਼ਬਰ »

ਰਾਜਨੀਤਕ ਪਿੱਚ 'ਤੇ ਵੋਟਰਾਂ ਨੂੰ ਲੁਭਾਉਣ ਲਈ ਹਰ ਉਮੀਦਵਾਰ ਲਾ ਰਿਹੈ ਚੌਕੇ ਛਿੱਕੇ

ਰਾਜਪੁਰਾ, 18 ਮਈ (ਰਣਜੀਤ ਸਿੰਘ)-ਹਲਕੇ ਵਿਚ ਬੀਤੇ ਕੱਲ੍ਹ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਰ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਕੋਈ ਵੀ ਕਸਰ ਬਾਕੀ ਨਹੀ ਛੱਡ ਰਹੇ | ਇਸ ਲਈ ਹਰ ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ | ਕਈ ਉਮੀਦਵਾਰਾਂ ਬਾਰੇ ਤਾਂ ...

ਪੂਰੀ ਖ਼ਬਰ »

ਵੋਟਾਂ ਲਈ ਤਿਆਰੀਆਂ ਮੁਕੰਮਲ-ਵੋਟ ਕੇਂਦਰਾਂ ਦੀ ਸਜਾਵਟ

ਸਮਾਣਾ, 18 ਮਈ (ਸਾਹਿਬ ਸਿੰਘ)-ਵਿਧਾਨ ਸਭਾ ਹਲਕਾ ਸਮਾਣਾ ਅਧੀਨ ਪੈਂਦੇ ਚੋਣ ਕੇਂਦਰਾਂ ਵਿਚ ਵੋਟਾਂ ਪਵਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਹਾਇਕ ਚੋਣ ਅਧਿਕਾਰੀ ਨਮਨ ਮੜਕਣ ਨੇ ਦੱਸਿਆ ਕਿ ਸਮਾਣਾ ਹਲਕੇ ਵਿਚ 219 ਚੋਣ ਕੇਂਦਰ ਹਨ | ਵੋਟਰਾਂ ਨੂੰ ...

ਪੂਰੀ ਖ਼ਬਰ »

ਮਹਿੰਦਰ ਸਿੰਘ ਰੋਡਾ ਨੇ ਪ੍ਰਨੀਤ ਕੌਰ ਨਾਲ ਕੀਤੀ ਬੈਠਕ

ਭਾਦਸੋਂ, 18 ਮਈ (ਗੁੁਰਬਖਸ਼ ਸਿੰਘ ਵੜੈਚ)-ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਲੋਕ ਸਭਾ ਹਲਕਾ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਡ ਬਣਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦਿੱਤੂਪਰ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਰੋਡਾ ਨੇੇ ...

ਪੂਰੀ ਖ਼ਬਰ »

ਵਿਧਾਇਕ ਰਜਿੰਦਰ ਸਿੰਘ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

ਸਮਾਣਾ, 18 ਮਈ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਹੈ ਕਿ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਵੱਡੇ ਫ਼ਰਕ ਨਾਲ ਇਤਿਹਾਸਕ ਜਿੱਤ ਹੋਵੇਗੀ | ਚੋਣ ਪ੍ਰਚਾਰ ਮੁਕੰਮਲ ਹੋਣ ਉਪਰੰਤ ਇਹ ...

ਪੂਰੀ ਖ਼ਬਰ »

ਦਿਵਿਆਂਗ ਵੋਟਰ ਆਪਣੇ ਵੋਟ ਦੀ ਸਹੀ ਵਰਤੋਂ ਯਕੀਨੀ ਬਣਾਉਣ-ਡਾ. ਕਿਰਨ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕਿਰਨ ਨੂੰ ਇਲੈੱਕਸ਼ਨ ਕਮਿਸ਼ਨ ਵਲੋਂ ਪੰਜਾਬ ਦੇ ਦਿਵਿਆਂਗ ਵੋਟਰਾਂ (ਪੀ.ਡਬਲਿਊ.ਡੀ) ਦੇ ਸਟੇਟ ਆਇਕਨ ਵਜੋਂ ਨਿਯੁਕਤ ਕੀਤਾ ਗਿਆ | ...

ਪੂਰੀ ਖ਼ਬਰ »

ਰਾਜਪੁਰਾ 'ਚ ਬਣਾਏ 4 ਮਾਡਲ ਬੂਥ ਵੋਟਰਾਂ ਲਈ ਬਣਨਗੇ ਖਿੱਚ ਦਾ ਕੇਂਦਰ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਚੋਣ ਕਮਿਸ਼ਨ ਵਲੋਂ ਵੱਧ ਤੋਂ ਵੱਧ ਮਤਦਾਨ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਪਟਿਆਲਾ ਲੋਕ ਸਭਾ ਦੇ ਹਲਕਾ ਰਾਜਪੁਰਾ-111 ਵਿਖੇ ਵੀ 4 ਮਾਡਲ ਬੂਥ ਬਣਾਏ ਗਏ ਹਨ ਜੋ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਨ ਜਾ ਰਹੇ ਹਨ | ਐਸ.ਡੀ.ਐਮ. ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਹਲਕਾ ਰਾਜਪੁਰਾ ਦੀਆਂ ਪੋਲਿੰਗ ਪਾਰਟੀਆਂ ਹੋਈਆਂ ਰਵਾਨਾ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਲੋਕ ਸਭਾ ਹਲਕਾ ਪਟਿਆਲਾ ਦੀ ਭਲਕੇ 19 ਮਈ ਨੂੰ ਹੋਣ ਵਾਲੀ ਚੋਣ ਲਈ ਅੱਜ ਰਾਜਪੁਰਾ-111 ਹਲਕੇ ਨਾਲ ਸਬੰਧਿਤ ਚੋਣ ਬੂਥਾਂ ਲਈ ਐਸ.ਡੀ.ਐਮ. ਰਾਜਪੁਰਾ ਕਮ-ਸਹਾਇਕ ਚੋਣ ਅਧਿਕਾਰੀ ਰਜਨੀਸ਼ ਅਰੋੜਾ ਦੀ ਦੇਖ ਰੇਖ ਵਿਚ ਪੰਜਾਬੀ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਸਿੱਖ ਬੁੱਧੀਜੀਵੀ ਕੌਾਸਲ ਵਲੋਂ ਸੁਰਜੀਤ ਸਿੰਘ ਰੱਖੜਾ ਨੂੰ ਸਮਰਥਨ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਸਿੱਖ ਬੁੱਧੀਜੀਵੀ ਕੌਾਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਨੇ ਕਿਹਾ ਹੈ ਕਿ ਉਨਾਂ ਦੀ ਸੰਸਥਾ ਵਲੋਂ ਪਟਿਆਲਾ ਹਲਕੇ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਵੋਟਾਂ ਪਾਉਣ ਦਾ ਫ਼ੈਸਲਾ ਕੀਤਾ ਹੈ¢ ਪੈੱ੍ਰਸ ਨਾਲ ਗੱਲਬਾਤ ...

ਪੂਰੀ ਖ਼ਬਰ »

ਸੰਧੂ ਨੇ 'ਪ੍ਰਨੀਤ ਕੌਰ' ਲਈ ਘਰ ਘਰ ਜਾ ਕੇ ਵੋਟਾਂ ਮੰਗੀਆਂ

ਡਕਾਲਾ, 18 ਮਈ (ਮਾਨ)-ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋਏ ਤੇਜਿੰਦਰਪਾਲ ਸਿੰਘ ਸੰਧੂ ਨੇ ਅੱਜ ਸਨੌਰ ਹਲਕੇ ਦੇ ਕਈ ਪਿੰਡਾਂ ਵਿਚ ਘਰ ਘਰ ਜਾ ਕੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਲਈ ਵੋਟਾਂ ਮੰਗੀਆਂ | ਪਿੰਡ ਨੌਗਾਵਾਂ ਤੋਂ ਕਰਤਾਰਪੁਰ, ਚਰਾਸੋਂ, ਅਲੀਪੁਰ ...

ਪੂਰੀ ਖ਼ਬਰ »

ਵੀਰ ਹਕੀਕਤ ਰਾਏ ਸਕੂਲ ਵਲੋਂ ਵੋਟਰਾਂ ਨੂੰ ਜਗਾਉਣ ਲਈ ਆਖ਼ਰੀ ਹੰਭਲਾ

ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਜ਼ਿਲੇ੍ਹ ਵਿੱਚ ਜ਼ਿਲ੍ਹਾ ਚੋਣ ਅਫਸਰ ਕੁਮਾਰ ਅਮਿਤ ਦੀ ਅਗਵਾਈ ਵਿਚ ਸੌ ਪ੍ਰਤੀਸ਼ਤ ਮਤਦਾਨ ਦੇ ਟਿੱਚੇ ਨੂੰ ਪੂਰਾ ਕਰਨ ਲਈ ਸਵੀਪ ਟੀਮ ਵਲੋਂ ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਰੈਲੀ ਕੀਤੀ | ਇਸ ਵਿਚ ...

ਪੂਰੀ ਖ਼ਬਰ »

ਹਲਕਾ ਸ਼ੁਤਰਾਣਾ 'ਚ ਪ੍ਰਸ਼ਾਸਨ ਵਲੋਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ

ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਲਈ ਬਣਾਏ ਗਏ ਮਾਡਲ ਪੋਲਿੰਗ ਬੂਥਾਂ ਤੇ ਇਸ ਵਾਰ ਵੋਟਰਾਂ ਨੂੰ ਵੱਖਰਾ ਨਜ਼ਾਰਾ ਦੇਖਣ ਮਿਲੇਗਾ | ਪ੍ਰਸ਼ਾਸਨ ਵਲੋਂ ਇਸ ਲਈ ਜਿੱਥੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਪ ਮੰਡਲ ਮਜਿਸਟਰੇਟ ...

ਪੂਰੀ ਖ਼ਬਰ »

ਲਚਕਾਣੀ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਨਸ਼ਿਆਂ ਿਖ਼ਲਾਫ਼ ਰੈਲੀ

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਚਕਾਣੀ ਦੇ ਵਿਦਿਆਰਥੀਆਂ ਨੇ ਪਿ੍ੰ. ਦਵਿੰਦਰਜੀਤ ਕੌਰ ਦੀ ਅਗਵਾਈ 'ਚ ਨਸ਼ਿਆਂ ਿਖ਼ਲਾਫ਼ ਸਮਾਜ ਨੂੰ ਜਾਗਰੂਕ ਕਰਨ ਹਿਤ ਇਕ ਰੈਲੀ ਕੱਢੀ | ਜਿਸ ਦੌਰਾਨ ਵਿਦਿਆਰਥੀਆਂ ਨੇ ਨਾਅਰਿਆਂ ਅਤੇ ...

ਪੂਰੀ ਖ਼ਬਰ »

ਬਨੂੜ ਸ਼ਹਿਰ ਦੇ 13 ਵਾਰਡਾਂ ਦੀ ਵੋਟਿੰਗ ਲਈ ਬਣਾਏ 12 ਪੋਲਿੰਗ ਬੂਥ

ਬਨੂੜ, 18 ਮਈ (ਭੁਪਿੰਦਰ ਸਿੰਘ)-ਲੋਕ ਸਭਾ ਚੋਣਾ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਜਿੱਥੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ | ਥਾਣਾ ਬਨੂੜ ਦੇ ਮੁਖੀ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਨੂੜ ਖੇਤਰ ਵਿਚ ਸ਼ਾਂਤਮਈ ਢੰਗ ਨਾਲ ਵੋਟਾਂ ਪੋਲ ...

ਪੂਰੀ ਖ਼ਬਰ »

ਪ੍ਰਧਾਨ ਬਾਂਸਲ ਨੇ ਕੌਾਸਲਰਾਂ ਨੂੰ ਨਾਲ ਲੈ ਕੇ ਰੱਖੜਾ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ

ਸਮਾਣਾ, 18 ਮਈ (ਗੁਰਦੀਪ ਸ਼ਰਮਾ)-ਨਗਰ ਕੌਾਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਅਤੇ ਸਾਰੇ ਕੌਾਸਲਰਾਂ ਨੇ ਸ਼੍ਰੋ. ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਰੱਖੜਾ ਇਕ ਦਰਵੇਸ਼ ...

ਪੂਰੀ ਖ਼ਬਰ »

ਕਿਊਬਨ ਕੋਚ ਬੀ ਫਰਨਾਡੇਜ਼ ਦੀ ਦੇਖ-ਰੇਖ 'ਚ ਹੋਏ ਮੁੱਕੇਬਾਜ਼ੀ ਮੁਕਾਬਲੇ

ਪਟਿਆਲਾ, 18 ਮਈ (ਚਹਿਲ)-ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਸਥਾਪਤ ਮੁੱਕੇਬਾਜ਼ੀ ਸਿਖਲਾਈ ਕੇਂਦਰ 'ਚ ਅੱਜ ਅਭਿਆਸ ਅਤੇ ਮੁਕਾਬਲੇਬਾਜ਼ੀ ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੋਹਾਲੀ ਦੇ 35 ਮੁੱਕੇਬਾਜ਼ ਪੁੱਜੇ | ਪੀ.ਆਈ.ਐਸ. ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਗੁਰਮਤਿ ਪੇਪਰ ਪਾਸ ਵਿਦਿਆਰਥੀਆਂ ਨੰੂ ਘੜੀਆਂ ਤੇ ਸਰਟੀਫਿਕੇਟ ਵੰਡੇ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੌਗਾਵਾਂ, ਰਾਜਿੰਦਰ ਸਿੰਘ ਮੌਜੀ)-ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਸਾਲ 2018 ਵਿਚ ਪੰਜਾਬ ਅਤੇ ਹਰਿਆਣਾ ਦੇ ਸਕੂਲਾਂ ਕਾਲਜਾਂ ਵਿਚ 55000 ਹਜ਼ਾਰ ਵਿਦਿਆਰਥੀਆਂ ਨੇ ਗੁਰਮਤਿ ਦਾ ਪੇਪਰ ਦਿੱਤਾ ਸੀ, ...

ਪੂਰੀ ਖ਼ਬਰ »

ਕੋਹਲੀ ਟ੍ਰਾਂਸਪੋਰਟ ਤੋਂ 22 ਬੋਤਲਾਂ ਸ਼ਰਾਬ ਬਰਾਮਦ, ਮਾਮਲਾ ਦਰਜ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਕੋਹਲੀ ਤੇ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਦੀ ਸਫਾਵਾਦੀ ਗੇਟ ਪਟਿਆਲਾ ਵਿਖੇ ਸਥਿਤ ਕੋਹਲੀ ਟ੍ਰਾਂਸਪੋਰਟ ਵਿਖੇ ਦੇਰ ਸ਼ਾਮ ਫਲਾਇੰਗ ਸੁਕਾਇਡ ਦੀ ਟੀਮ ਵਲੋਂ ਪੁਲਿਸ ਦੇ ਸਹਿਯੋਗ ਦੇ ਨਾਲ ...

ਪੂਰੀ ਖ਼ਬਰ »

ਡੀ. ਐਮ. ਡਬਲਿਯੂ. ਦੀਆਂ ਸਵਾਣੀਆਂ ਨੇ ਕਰਵਾਈ ਮੈਰਾਥਨ

ਪਟਿਆਲਾ, 18 ਮਈ (ਚਹਿਲ)-ਡੀਜ਼ਲ ਮਾਡਰਨਾਈਜੇਸ਼ਨ ਵਰਕਸ ਦੀਆਂ ਸੁਆਣੀਆਂ ਦੀ ਵੂਮੈਨ ਵੈਲਫੇਅਰ ਆਰਗ਼ੇਨਾਈਜ਼ੇਸ਼ਨ ਵਲੋਂ ਅੱਜ ਸਵੇਰੇ ਸੰਸਥਾ ਦੇ ਸਪੋਰਟਸ ਕੰਪਲੈਕਸ ਵਿਖੇ 4 ਕਿਲੋਮੀਟਰ ਮੈਰਾਥਨ ਦੌੜ ਕਰਵਾਈ ਗਈ ਜਿਸ ਵਿਚ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਬਜ਼ੁਰਗਾਂ ਨੂੰ ਦਰਪੇਸ਼ ਸਰੀਰਕ ਸਮੱਸਿਆਵਾਂ ਲਈ ਆਯੂਰਵੈਦਿਕ ਕੈਂਪ ਲਗਾਇਆ

ਪਟਿਆਲਾ, 18 ਮਈ (ਮਨਦੀਪ ਸਿੰਘ ਖਰੋੜ)-ਬਜ਼ੁਰਗਾਂ ਨੂੰ ਹੁੰਦੀਆਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਆਯੂਸ਼ ਵਿਭਾਗ ਪੰਜਾਬ ਵਲੋਂ ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੁਰਵੈਦਿਕ ਚੈੱਕਅੱਪ ਕੈਂਪ ਲਗਾਇਆ ਗਿਆ | ਗਰੀਨ ਪਾਰਕ ਕਾਲੋਨੀ 'ਚ ਲਗਾਏ ਕੈਂਪ ...

ਪੂਰੀ ਖ਼ਬਰ »

ਕਣਕ ਦੀ ਚੁਕਾਈ ਨਾ ਹੋਣ ਕਰਕੇ ਮੰਡੀਆਂ 'ਚ ਖੁੱਲ੍ਹੇ ਆਸਮਾਨ ਹੇਠਾਂ ਲੱਗੇ ਬੋਰੀਆਂ ਦੇ ਅੰਬਾਰ, ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

ਸ਼ੁਤਰਾਣਾ, 18 ਮਈ (ਬਲਦੇਵ ਸਿੰਘ ਮਹਿਰੋਕ)-ਕਣਕ ਦੀ ਖ਼ਰੀਦ ਸਬੰਧੀ ਕਿਸੇ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ, ਇਸ ਸਬੰਧੀ ਸਰਕਾਰ ਵਲੋਂ ਪ੍ਰਸ਼ਾਸਨਿਕ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਲੱਗਦੈ ਹਲਕਾ ਸ਼ੁਤਰਾਣਾ ਦੀਆਂ ...

ਪੂਰੀ ਖ਼ਬਰ »

ਮੀਰਾਂਪੁਰ ਕਾਲਜ ਦੇ ਇੰਚਾਰਜ ਦਾ ਅਹੁਦਾ ਸੰਭਾਲਣ 'ਤੇ ਗੁਰਵਿੰਦਰ ਕੌਰ ਦਾ ਸਨਮਾਨ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੌਗਾਵਾਂ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਸੀਨੀਅਰ ਸਹਾਇਕ ਪ੍ਰੋਫ਼ੈਸਰ ਸ੍ਰੀਮਤੀ ਗੁਰਵਿੰਦਰ ਕੌਰ, ਜਿਨ੍ਹਾਂ ਨੂੰ ਮੀਰਾਂਪੁਰ ਕਾਲਜ ਦੇ ਇੰਚਾਰਜ ਦਾ ਅਹੁਦਾ ਸੌਾਪਿਆ ਗਿਆ ਹੈ, ਨੂੰ ਅੱਜ ਕਾਲਜ ਦੇ ਸਟਾਫ਼ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸਿਹਤ ਕੇਂਦਰ ਭਾਦਸੋਂ ਨੇ ਦਿੱਤੂਪੁਰ ਸਕੂਲ ਵਿਖੇ ਡੇਂਗੂ ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ

ਭਾਦਸੋਂ, 18 ਮਈ (ਪ੍ਰਦੀਪ ਦੰਦਰਾਲ਼ਾ)-ਮੁੱਢਲਾ ਸਿਹਤ ਕੇਂਦਰ ਭਾਦਸੋਂ ਵਿਖੇ ਅੱਜ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹੰਸ ਰਾਜ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਭਾਦਸੋਂ ਵਲੋਂ ਰਾਸ਼ਟਰੀ ਡੇਂਗੂ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2019-20 ਦੇ ਦਾਖ਼ਲਿਆਂ ਲਈ ਪ੍ਰਾਸਪੈਕਟਸ ਦੇ ਆਨ ਲਾਈਨ ਰੂਪ ਦਾ ਉਦਘਾਟਨ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐੱਸ. ਘੁੰਮਣ ਵਲੋਂ ਯੂਨੀਵਰਸਿਟੀ ਵਿਖੇ 2019-20 ਦੇ ਸੈਸ਼ਨ ਲਈ ਵੱਖ ਵੱਖ ਕੋਰਸਾਂ ਵਿਚ ਦਾਖ਼ਲਿਆਂ ਦੀ ਪ੍ਰਕਿਰਿਆ ਅਤੇ ਇਸ ਨਾਲ ਸਬੰਧਿਤ ਪ੍ਰਾਸਪੈਕਟਸ ਦੇ ਆਨਲਾਈਨ ਰੂਪ ਦਾ ਰਸਮੀ ...

ਪੂਰੀ ਖ਼ਬਰ »

ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਕੈਂਪ ਲਗਾਇਆ ਗਿਆ

ਪਟਿਆਲਾ, 18 ਮਈ (ਮਨਦੀਪ ਸਿੰਘ ਖਰੋੜ)-ਵਿਸ਼ਵ ਹਾਈਪਰਟੈਨਸ਼ਨ ਦਿਵਸ ਤੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਕੈਂਪ ਲਗਾਏ ਗਏ ਕੈਂਪ ਦੌਰਾਨ 300 ਮਰੀਜ਼ਾਂ ਦਾ ਬਲੱਡ ਪੈ੍ਰਸ਼ਰ ਚੈੱਕ ਕੀਤਾ ਗਿਆ | ਇਸ ਦੌਰਾਨ ਮਾਤਾ ਕੁਸ਼ੱਲਿਆ ਹਸਪਤਾਲ ਦੇ ਏ. ਐਮ. ਡੀ. ਮੈਡੀਸਨ ਡਾਕਟਰ ਮਨਜਿੰਦਰ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਤਿ੍ਪੜੀ ਵਿਖੇ ਬਾਲ ਵਿਕਾਸ ਕੈਂਪ ਲਗਾਇਆ

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਬਸੰਤ ਰਿਤੂ ਯੂਥ ਕਲੱਬ ਤਿ੍ਪੜੀ ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਤਿ੍ਪੜੀ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ...

ਪੂਰੀ ਖ਼ਬਰ »

ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਟੀਮਾਂ ਲੋਕਾਂ ਨੂੰ ਕਰ ਰਹੀ ਹੈ ਜਾਗਰੂਕ

ਸਮਾਣਾ, 18 ਮਈ (ਪ੍ਰੀਤਮ ਸਿੰਘ ਨਾਗੀ)-ਗਰਮੀ ਦੇ ਮੌਸਮ 'ਚ ਡੇਗੂ ਬੁਖ਼ਾਰ ਅਤੇ ਚਿਕਨਗੁਨੀਆ ਫੈਲ ਜਾਂਦਾ ਹੈ ਉਸ ਦੇ ਬਚਾਅ ਲਈ ਸਿਹਤ ਵਿਭਾਗ ਸਮਾਣਾ ਵਲੋਂ ਸ਼ਹਿਰ 'ਚ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਲੋਕਾਂ ਨੂੰ ਡੇਂਗੂ ...

ਪੂਰੀ ਖ਼ਬਰ »

ਡੀ.ਏ.ਵੀ. ਵਿਖੇ ਨੈਸ਼ਨਲ ਡੇਂਗੂ ਦਿਵਸ 'ਤੇ ਸੈਮੀਨਾਰ ਕਰਵਾਇਆ

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ ਭੁਪਿੰਦਰਾ ਰੋਡ ਪਟਿਆਲਾ ਵਿਖੇ ਨੈਸ਼ਨਲ ਡੇਂਗੂ ਦਿਵਸ ਨੂੰ ਸਮਰਪਿਤ ਡੇਂਗੂ ਬੁਖ਼ਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ¢ ਇਸ ਪ੍ਰੋਗਰਾਮ ਦਾ ਮਕਸਦ ਮੱਛਰਾਂ ਤੋਂ ਹੋਣ ਵਾਲੇ ...

ਪੂਰੀ ਖ਼ਬਰ »

ਤੀਵਰ ਦਸਤ ਰੋਕੂ ਪੰਦ੍ਹਰਵਾੜਾ ਮਨਾਇਆ ਜਾਵੇਗਾ

ਪਟਿਆਲਾ, 18 ਮਈ (ਮਨਦੀਪ ਸਿੰਘ ਖਰੋੜ)-0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਸਿਫਰ 'ਤੇ ਲਿਆਉਣ ਲਈ 28 ਮਈ ਤੋਂ 8 ਜੂਨ ਤੱਕ ਤੀਵਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਜਿਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮਦੀਪ ਕੌਰ ...

ਪੂਰੀ ਖ਼ਬਰ »

ਖਾਲਸਾ ਕਾਲਜ ਵਿਖੇ ਮੁਫ਼ਤ ਹੈਲਥ ਚੈੱਕਅਪ ਕੈਂਪ ਲਗਾਇਆ

ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਵਿਖੇ ਕਾਲਜ ਦੀ ਡਿਸਪੈਂਸਰੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਰਜਿੰਦਰਾ ਹਸਪਤਾਲ ਪਟਿਆਲਾ ਦੇ ...

ਪੂਰੀ ਖ਼ਬਰ »

ਆਖ਼ਰ ਥੰਮਿਆਂ ਚੋਣ ਪ੍ਰਚਾਰ ਤੇ ਕਿਸ ਨੂੰ ਦੇਈਏ ਵਾਗਡੋਰ ਲੱਗੇ ਕਰਨ ਲੋਕ ਵਿਚਾਰ

ਪਟਿਆਲਾ, 18 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸਾਲ 2019 ਲੋਕ ਸਭਾ ਲਈ ਹੁਣ ਤੱਕ ਦੇ ਸਭ ਤੋਂ ਲੰਬੇ ਚੱਲੇ ਅਮਲ ਲਈ ਆਪਣੇ ਆਪ ਨੂੰ ਦਰਜ ਕਰਵਾ ਚੁੱਕਾ ਹੈ | ਦੂਜੇ ਪਾਸੇ ਹਲਕੇ ਦੀ ਨੁਮਾਇੰਦਗੀ ਦੇ ਕੇ ਕਿਸ ਨੂੰ ਸੰਸਦ ਦੀਆਂ ਪੌੜੀਆਂ ਚਾੜਿ੍ਹਆ ਜਾਵੇ ਲਈ ਨਾਗਰਿਕਾਂ ਵਲੋਂ ਵੀ ...

ਪੂਰੀ ਖ਼ਬਰ »

ਪਟਿਆਲਾ ਲੋਕ ਸਭਾ ਹਲਕੇ 'ਚ ਰੌਚਕ ਬਣਿਆ ਚੋਣ ਮੁਕਾਬਲਾ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ, ਹਾਰ ਕਿਸ ਦੀ ਹੋਵੇਗੀ ਇਹ ਭਾਵੇਂ 23 ਮਈ ਨੂੰ ਚੋਣ ਨਤੀਜੇ ਦੱਸਣਗੇ ਪਰ ਇੱਥੋਂ ਦੇ ਸਿਰਜੇ ਨਵੇਂ ਸਿਆਸੀ ਹਲਾਤਾਂ ਨੇ ਮੁਕਾਬਲਾ ਰੌਚਕ ਬਣਾ ਦਿੱਤਾ ਹੈ | ਇਨ੍ਹਾਂ ਚੋਣਾਂ 'ਚ ਪਟਿਆਲਾ ਤੋਂ ਭਾਵੇਂ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਨਾਭਾ ਤੋਂ 1 ਲੱਖ 81 ਹਜ਼ਾਰ 340 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ

ਨਾਭਾ, 18 ਮਈ (ਅਮਨਦੀਪ ਸਿੰਘ ਲਵਲੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ 9 ਹਲਕਿਆਂ ਦੇ 17 ਲੱਖ 34 ਹਜ਼ਾਰ 245 ਵੋਟਰ 25 ਉਮੀਦਵਾਰਾਂ ਦੇ ਸਿਆਸੀ ਭਵਿੱਖ ਨੂੰ ਤੈਅ ਕਰਨਗੇ ਉੱਥੇ ਹੀ ਲੋਕ ਸਭਾ ਹਲਕਾ ਪਟਿਆਲਾ ਦੇ ਵਿਧਾਨ ਸਭਾ ਨਾਭਾ ਤੋਂ 1 ਲੱਖ 81 ਹਜ਼ਾਰ 340 ਵੋਟਰ ਜਿਨ੍ਹਾਂ ਵਿਚ 95270 ...

ਪੂਰੀ ਖ਼ਬਰ »

1922 ਪੋਲਿੰਗ ਬੂਥਾਂ 'ਤੇ 3700 ਪੁਲਿਸ ਮੁਲਾਜ਼ਮ ਤੇ 13 ਅਰਧ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਰਹਿਣਗੀਆਂ ਤਾਇਨਾਤ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਲੋਕ ਸਭਾ ਹਲਕਾ ਪਟਿਆਲਾ ਦੇ 1922 ਪੋਲਿੰਗ ਬੂਥਾਂ 'ਤੇ ਪੈਣ ਵਾਲੀਆਂ 17 ਲੱਖ 34 ਹਜਾਰ 245 ਵੋਟਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਨ੍ਹਾਂ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਵਲੋਂ ਸਰਕਲ ਰਾਜਪੁਰਾ ਦੇ ਠੇਕਿਆਂ ਤੇ ਬੀਅਰ ਬਾਰਾਂ 'ਤੇ ਬਾਜ਼ ਅੱਖ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਲੋਕ ਸਭਾ ਦੀਆਂ ਚੋਣਾਂ ਦੌਰਾਨ ਆਬਕਾਰੀ ਵਿਭਾਗ ਵਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਠੇਕੇ ਅਤੇ ਬੀਅਰ ਬਾਰਾਂ ਵਿਚ ਸ਼ਰਾਬ ਅਤੇ ਬੀਅਰ ਦੀ ਵਿਕਰੀ ਤੇ ਲਗਾਈ ਰੋਕ ਉਪਰੰਤ ਸਰਕਲ ਰਾਜਪੁਰਾ ਦੇ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਸਰਕਲ ...

ਪੂਰੀ ਖ਼ਬਰ »

ਜਦੋਂ ਰੱਖੜਾ ਤੇ ਡਾ. ਗਾਂਧੀ ਨੇ ਇਕੱਠੇ ਲਗਾਏ ਤਖ਼ਤ ਬਦਲਣ ਦੇ ਨਾਅਰੇ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਤਖਤ ਬਦਲੋ ਤਾਜ ਬਦਲਦੋ, ਬਈਮਾਨਾਂ ਦਾ ਰਾਜ ਬਦਲਦੋ ਵਰਗੇ ਨਾਅਰੇ ਜਦੋਂ ਇੱਕੋ ਧਰਨੇ 'ਚ ਇਕੱਠੇ ਹੋ ਕੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਸਾਂਝਾ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ...

ਪੂਰੀ ਖ਼ਬਰ »

ਪਟਿਆਲਾ ਲੋਕ ਸਭਾ ਹਲਕੇ 'ਚ ਰੌਚਕ ਬਣਿਆ ਚੋਣ ਮੁਕਾਬਲਾ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ, ਹਾਰ ਕਿਸ ਦੀ ਹੋਵੇਗੀ ਇਹ ਭਾਵੇਂ 23 ਮਈ ਨੂੰ ਚੋਣ ਨਤੀਜੇ ਦੱਸਣਗੇ ਪਰ ਇੱਥੋਂ ਦੇ ਸਿਰਜੇ ਨਵੇਂ ਸਿਆਸੀ ਹਲਾਤਾਂ ਨੇ ਮੁਕਾਬਲਾ ਰੌਚਕ ਬਣਾ ਦਿੱਤਾ ਹੈ | ਇਨ੍ਹਾਂ ਚੋਣਾਂ 'ਚ ਪਟਿਆਲਾ ਤੋਂ ਭਾਵੇਂ ...

ਪੂਰੀ ਖ਼ਬਰ »

ਗੁਰਮਤਿ ਸੰਗੀਤ ਸਬੰਧੀ ਦੋ ਦਿਨਾ ਰਾਸ਼ਟਰੀ ਸੈਮੀਨਾਰ ਕਰਵਾਇਆ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੋਗਾਵਾਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀਂ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ, ਸ੍ਰੀ ਅੰਮਿ੍ਤਸਰ ਵਿਖੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਵਲੋਂ ਹਰ ਸਾਲ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX