ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ
. . .  1 day ago
ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  1 day ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  1 day ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  1 day ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  1 day ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  1 day ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  1 day ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  1 day ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  1 day ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  1 day ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  1 day ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  1 day ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  1 day ago
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  1 day ago
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  1 day ago
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  1 day ago
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  1 day ago
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  1 day ago
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  1 day ago
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  1 day ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  1 day ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  1 day ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  1 day ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  1 day ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  1 day ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  1 day ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  1 day ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  1 day ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  1 day ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  1 day ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  1 day ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  1 day ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  1 day ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551
ਿਵਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਅਜੀਤ ਮੈਗਜ਼ੀਨ

ਮਿਸਰ ਦੇ ਰਹੱਸਮਈ ਪਿਰਾਮਿਡ

ਮਿਸਰ ਯਾਨੀ ਕਿ ਈਜਿਪਟ ਵੇਖਣ ਦੀ ਤਮੰਨਾ ਮੈਂ ਕਦੋਂ ਦਾ ਸੀਨੇ ਵਿਚ ਲਈ ਫਿਰਦਾ ਸੀ | ਇਹ ਸੁਪਨਾ ਏਨੀ ਛੇਤੀ ਪੂਰਾ ਹੋ ਜਾਵੇਗਾ, ਇਸ ਦਾ ਮੈਨੂੰ ਵੀ ਯਕੀਨ ਨਹੀਂ ਸੀ | ਆਦਤ ਮੁਤਾਬਕ ਮੈਂ ਅਮਰੀਕਾ ਦੇ ਟੂਰ ਵਿਚ ਦੁਬਈ ਅਤੇ ਮਿਸਰ ਵੀ ਫਿੱਟ ਕਰ ਲਏ | ਮਿਸਰ ਮੁੱਢ ਕਦੀਮ ਤੋਂ ਹੀ ਪੁਰਾਣੀਆਂ ਸਭਿਅੱਤਾਵਾਂ ਦੀ ਬੇਹੱਦ ਰਹੱਸਮਈ ਧਰਤੀ ਰਹੀ ਹੈ, ਜਿੱਥੋਂ ਦੀਆਂ ਪਿਛਲੀਆਂ ਸੱਤਰ ਸਦੀਆਂ ਦੀ ਮਨੁੱਖੀ ਵਸੋਂ ਅਤੇ ਉਸ ਦੇ ਵਿਕਾਸ ਦਾ ਪੱਕਾ ਰਿਕਾਰਡ ਮਿਲਦਾ ਹੈ | ਇਹ ਰਿਕਾਰਡ ਸਾਰੇ ਮਿਸਰ ਵਿਚ ਪੱਥਰ ਦੀਆਂ ਕੰਧਾਂ ਉੱਤੇ ਉੱਕਰਿਆ ਅਤੇ ਖਾਸ ਤਰ੍ਹਾਂ ਦੇ ਕਾਗਜ਼ ਪਪਾਇਰਸ ਉਤੇ ਲਿਖਿਆ ਪਿਆ ਹੈ | ਮਿਸਰ ਦੇ ਕੁਲ 36 ਸ਼ਾਹੀ ਵੰਸ਼ ਹੋ ਗੁਜ਼ਰੇ ਹਨ | 321 ਈ: ਪੂਰਵ ਇਹ ਸੱਭਿਅਤਾ ਖਤਮ ਹੋਣ ਤੋਂ ਬਾਅਦ ਇੱਥੇ ਯੂਨਾਨੀ, ਰੋਮਨ, ਅਰਬ, ਫਰਾਂਸੀਸੀ, ਬਰਤਾਨਵੀ ਅਤੇ ਓਟੋਮਨ ਰਾਜ ਰਿਹਾ | 1952 ਵਿਚ ਆਧੁਨਿਕ ਮਿਸਰ ਦੇ ਪਹਿਲੇ ਸਦਰ ਕਰਨਲ ਨਾਸਰ ਬਣੇ |
ਇਸ ਦੇਸ਼ ਵਿਚ ਉਂਝ ਤਾਂ ਵੇਖਣ ਨੂੰ ਏਨਾ ਕੁੱਝ ਹੈ ਕਿ ਇਸ ਵਾਸਤੇ ਮਹੀਨਾ ਵੀ ਥੋੜਾ ਹੈ ਪਰ ਖਾਸ ਵੇਖਣ ਵਾਲੀਆਂ ਚੀਜ਼ਾਂ ਵੀ ਘੱਟੋ ਘਟ 10 ਦਿਨ ਮੰਗਦੀਆਂ ਹਨ | ਨੈੱਟ ਉਪੱਰ ਲੱਭ ਕੇ ਮੈਂ ਇਨ੍ਹਾਂ ਥਾਵਾਂ 'ਤੇ ਗਾਈਡ ਟੂਰ ਬੁੱਕ ਕਰਵਾ ਲਏ | (ਬਿਨਾਂ ਗਾਈਡ ਤੋਂ ਉਥੇ ਘੁੰਮਣ ਦਾ ਕੋਈ ਫਾਇਦਾ ਨਹੀਂ) ਇਹ ਟੂਰ ਅੱਧੇ ਦਿਨ ਤੋਂ ਲੈ ਕੇ ਦਸ ਦਿਨ ਤੱਕ ਹੋ ਸਕਦੇ ਹਨ | ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉਪ ਨਗਰ ਗਿਜ਼ਾ ਵਿਚ ਪਹਿਲੀ ਵਾਰ ਇਨ੍ਹਾਂ ਮਹਾਨ ਇਨਸਾਨੀ ਕਲਾ ਕਿਰਤਾਂ ਨੂੰ ਵੇਖ ਮਨ ਮੰਤਰ ਮੁਗਧ ਹੋ ਜਾਂਦਾ ਹੈ ਅਤੇ ਦਿਮਾਗ਼ ਸੁੰਨ | ਮਿਸਰ ਦੇ ਲੋਕ ਬੜੇ ਹਸਮੁਖ , ਸੋਹਣੇ ਅਤੇ ਮਹਿਮਾਨ ਨਵਾਜ਼ ਹਨ | ਉਨ੍ਹਾਂ ਵਿਚ ਖਾੜੀ ਦੇ ਅਰਬਾਂ ਵਾਲ਼ੀ ਫੂੰ-ਫਾਂ ਅਤੇ ਮੜਕ ਨਹੀਂ | ਹੋਟਲ ਸਸਤੇ ਅਤੇ ਵਧੀਆ ਭਾਵੇਂ ਛੋਟੇ ਹੀ ਕਿਉਂ ਨਾ ਹੋਣ | ਪਿਛਲੇ ਕੁਝ ਸਾਲਾਂ ਦੀ ਉਥਲ ਪੁਥਲ ਤੋਂ ਬਾਅਦ ਇੱਥੇ ਸ਼ਾਂਤੀ ਹੈ ਅਤੇ ਸਥਿਰਤਾ ਵੀ | ਅੱਸੀ ਫੀਸਦੀ ਵਸੋਂ ਮੁਸਲਮਾਨ ਹੈ ਅਤੇ ਵੀਹ ਫੀਸਦੀ ਇਸਾਈ ਪਰ ਸਾਰੇ ਰਹਿੰਦੇ ਅਮਨ ਨਾਲ਼ ਹਨ | ਧਾਰਮਿਕ ਕੱਟੜਤਾ ਨਹੀਂ ਦਿਸਦੀ, ਨਾ ਰਹਿਣੀ ਵਿਚ ਤੇ ਨਾ ਲਿਬਾਸ ਵਿਚ | ਔਰਤਾਂ ਜੀਨ ਸ਼ਰਟ ਵਿਚ ਆਮ ਦਿਸ ਜਾਂਦੀਆਂ ਹਨ | ਸ਼ਰਾਬਬੰਦੀ ਨਹੀਂ, ਬੀਅਰ ਬਾਰਾਂ ਅਤੇ ਠੇਕੇ ਵੀ ਲੱਭ ਜਾਂਦੇ ਹਨ | ਮਹਾਂਨਗਰ ਕਾਹਿਰਾ ਦੀ ਅਬਾਦੀ ਦੋ ਕਰੋੜ ਹੈ ਅਤੇ ਭੀੜ ਕਲਕੱਤੇ ਵਰਗੀ | ਕਾਰਾਂ ਦਰਮਿਆਨੀਆਂ ਪਰ ਦੋ ਪਹੀਆ ਵਾਹਨ ਬਹੁਤ ਥੋੜ੍ਹੇ | ਮਹਿੰਗਾਈ ਭਾਰਤ ਦੇ ਮੁਕਾਬਲੇ ਘੱਟ ਜਾਪੀ ਭਾਵੇਂ ਉਹ ਲੋਕ ਇਸ ਤੋਂ ਸੰਤੁਸ਼ਟ ਨਹੀਂ | ਮਜ਼ਦੂਰ ਦੀ ਦਿਹਾੜੀ ਭਾਰਤੀ ਰੁਪਈਆਂ ਵਿਚ ਸੱਤ ਸੌ ਹੈ | ਤਕਰੀਬਨ ਸਾਰੀ ਆਬਾਦੀ ਸਣੇ ਦੇਹਾਤ ਬਹੁਮੰਜ਼ਿਲੇ ਫਲੈਟਾਂ ਵਿਚ ਰਹਿੰਦੀ ਹੈ | ਮਿਸਰ ਵਿਚ ਬਖਸ਼ੀਸ਼ ਭਾਵ ਟਿੱਪ ਮੰਗਣ ਦਾ ਰਿਵਾਜ ਬਹੁਤ ਹੈ ਪਰ ਕੋਈ ਕਲਾਕਾਰ ਜਿਵੇਂ ਤਨੂਰਾ ਡਾਂਸ ਵਰਗੀ ਪੇਸ਼ਕਾਰੀ ਤੋਂ ਬਾਅਦ ਵੇਲ ਜਾਂ ਬਖਸ਼ੀਸ਼ ਦੀ ਤਵੱਕੋ ਨਹੀਂ ਕਰਦਾ ਅਤੇ ਨਾ ਹੀ ਕੋਈ ਦਿੰਦਾ ਹੈ | ਭਾਰਤੀ ਇੱਥੇ ਬਹੁਤ ਘੱਟ ਆਉਂਦੇ ਹਨ ਅਤੇ ਸਿੱਖ ਤਾਂ ਉੱਕਾ ਹੀ ਨਹੀਂ ਪਰ ਮਿਸਰ ਵਿਚ ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲ ਬਹੁਤ ਮਕਬੂਲ ਹੋ ਚੁੱਕੇ ਹਨ | ਮੈਂ ਜਿੱਧਰ ਵੀ ਜਾਂਦਾ ਲੋਕ ਮੈਨੂੰ 'ਮਹਾਰਾਜਾ' ਕਹਿ ਕੇ ਬਲਾਉਂਦੇ | ਨਾਲੇ ਫੋਟੋਆਂ ਖਿਚਵਾਉਂਦੇ ਨਾਲ਼ ਹੀ 'ਇੰੰਡੀਆ, ਸ਼ਾਹਰੁਖ ਖ਼ਾਨ, ਅਮਿਤਾਭ ਬਚਨ!' ਵੀ ਕਹਿੰਦੇ | ਲੋਕ ਮਿਸਰ ਵਿਚ ਅਜੂਬੇ ਵੇਖਣ ਅਉਂਦੇ ਹਨ ਪਰ ਮਿਸਰੀਆਂ ਵਾਸਤੇ ਅਜੂਬਾ ਮੈਂ ਸਾਂ |
ਪਹਿਲੇ ਦਿਨ ਪ੍ਰੋਗਰਾਮ ਮੁਤਾਬਕ ਕਾਹਿਰਾ ਦਾ ਰਾਸ਼ਟਰੀ ਅਜਾਇਬ ਘਰ, ਹੁਸੈਨੀ ਮਸਜਦ, ਖਲੀਲੀ ਬਜ਼ਾਰ ਅਤੇ ਮੁਹੰਮਦ ਅਲੀ ਮਸਜਿਦ ਵੇਖਣੀ ਸੀ | ਕਾਹਿਰਾ ਮਿਊਜ਼ੀਅਮ 1902 ਵਿਚ ਸਥਾਪਤ ਕੀਤਾ ਗਿਆ ਸੀ | ਇਸ ਵਿਚ ਐਸ ਵੇਲੇ 120000 ਤੋਂ ਉੱਪਰ ਮਿਸਰੀ ਸੱਭਿਅਤਾ ਨਾਲ ਸਬੰਧਤ ਸ਼ੈਆਂ ਦਿਖਾਈਆਂ ਗਈਆਂ ਹਨ | ਅਸਲ ਵਿਚ ਸ਼ਹਿਰ ਦੇ ਗੱਭੇ ਤਹਿਰੀਰ ਸਕੇਅਰ (ਚੌਕ) ਵਾਲੀ ਜਗ੍ਹਾ ਥੋੜੀ ਪੈਣ ਕਾਰਨ ਅਤੇ ਨੁਮਾਇਸ਼ ਲਾਇਕ ਚੀਜ਼ਾਂ ਦਿਨ ਬਦਿਨ ਵਧਣ ਕਾਰਨ ਮਿਸਰ ਦੇ ਕੌਮੀ ਅਜਾਇਬ ਘਰ ਵਾਸਤੇ ਇਕ ਨਵੀਂ ਇਮਾਰਤ ਬਣਾ ਲਈ ਗਈ ਹੈ ਅਤੇ ਇਸੇ ਸਾਲ ਇਹ ਉਥੇ ਤਬਦੀਲ ਕਰ ਦਿੱਤਾ ਜਾਵੇਗਾ | ਉਂਝ ਤਾਂ ਮਿਸਰ ਦੀ ਸੱਭਿਅਤਾ ਨਾਲ ਮੁਤੱਲਕ ਵਸਤਾਂ ਦੁਨੀਆਂ ਭਰ ਦੇ ਅਜਾਇਬ ਘਰਾਂ ਵਿਚ ਪ੍ਰਦਰਸ਼ਿਤ ਹਨ ਪਰ ਸਭ ਤੋਂ ਵੱਡਾ ਭੰਡਾਰ ਕਾਹਿਰਾ ਵਿਚ ਹੀ ਹੈ | ਸੈਲਾਨੀਆਂ , ਜ਼ਿਆਦਾਤਰ ਵਿਦੇਸ਼ੀਆਂ ਦਾ ਹਜੂਮ ਸੀ | ਇਨ੍ਹਾਂ 'ਚੋਂ ਬਹੁਤੇ ਅਮਰੀਕਾ, ਜਾਪਾਨ, ਇਟਲੀ ਅਤੇ ਵਲੈਤ ਤੋਂ ਸਨ | ਤਿੰਨ ਮੰਜ਼ਲਾਂ ਵਿਚ ਮਿਸਰ ਦੀ ਸੱਭਿਅਤਾ ਦੇ 7000 ਸਾਲ ਪਹਿਲਾਂ ਤੋਂ ਲੈ ਕੇ ਖਾਤਮੇ ਤੱਕ ਦੇ ਅਤੇ ਓਸ ਤੋਂ ਬਾਅਦ ਦੇ, ਯੂਨਾਨੀ, ਰੋਮਨ ਤੇ ਅਰਬ ਯੁਗ ਨਾਲ ਸਬੰਧਤ ਸ਼ਿਲਾਲੇਖ , ਮੂਰਤੀਆਂ, ਗਹਿਣੇ ਅਤੇ ਹੋਰ ਨਿੱਕ ਸੁੱਕ ਦੇਖ ਕੇ ਤੁਸੀਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ | ਪਰ ਇਥੇ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ 18ਵੀਂ ਕੁੱਲ ਦੇ ਰਾਜੇ ਤੂਤਮਖਾਨਮ ਦੇ ਮਕਬਰੇ ਵਿਚੋਂ ਨਿਕਲ਼ਿਆ ਖਜ਼ਾਨਾ | ਮਿਸਰ ਦੇ ਲੋਕ ਆਪਣੇ ਰਾਜੇ ਨੂੰ ਮਰਨ ਤੋਂ ਬਾਅਦ ਦੇਵਤਾ ਮੰਨਦੇ ਸਨ ਅਤੇ ਮੌਤ ਤੋਂ ਪਾਰਲੀ ਜ਼ਿੰਦਗੀ ਵਾਸਤੇ ਪੂਰੀ ਸੁਖ ਸਹੂਲਤ ਲਈ ਉਸਦੇ ਮਕਬਰੇ ਵਿਚ ਸੋਨਾ, ਹੀਰੇ, ਖਾਣ ਪੀਣ ਦੀਆਂ ਵਸਤਾਂ ਜਿਵੇਂ ਅਨਾਜ, ਬੀਅਰ, ਗਿਰੀਆਂ , ਨੌਕਰਾਂ ਦੀਆਂ ਮੂੂਰਤੀਆਂ ਅਤੇ ਹੋਰ ਬੇਸ਼ ਕੀਮਤੀ ਸ਼ੈਆਂ ਰੱਖ ਦਿੰਦੇ ਸੀ | ਇਹੋ ਜਿਹੇ ਹੀ ਇਕ ਮਕਬਰੇ ਵਿਚੋਂ ਸ਼ਹਿਦ ਦੀ ਸ਼ੀਸ਼ੀ ਮਿਲ਼ੀ ਸੀ ਅਤੇ ਹੈਰਾਨੀ ਦੀ ਗੱਲ ਹੈ ਦੋ ਹਜ਼ਾਰ ਸਾਲ ਬਾਅਦ ਵੀ ਇਹ ਸ਼ਹਿਦ ਖਾਣ ਲਾਇਕ ਸੀ ! ਇਹ ਮਕਬਰੇ ਹਜ਼ਾਰਾਂ ਸਾਲਾਂ ਦੇ ਵਕਫੇ ਦੌਰਾਨ ਲੁੱਟ ਲਏ ਗਏ ਪਰ ਹੁਣ ਤੱਕ ਇਕੋ ਇਕ ਸਹੀ ਸਲਾਮਤ ਮਕਬਰਾ ਤੂਤਮਖਾਨਮ ਦਾ 1922 ਵਿਚ ਮਿਲਿਆ ਸੀ | ਇਸ ਦੇ ਨਾਲ ਕੁੱਲ ਚਾਰ ਕੁਇੰਟਲ ਸੋਨੇ ਦੀਆਂ ਅਦਭੁੱਤ ਵਸਤਾਂ ਲੱਭੀਆਂ ਸਨ ਜੋ ਅਜਾਇਬ ਘਰ ਵਿਚ ਪਈਆਂ ਹਨ | ਇਨ੍ਹਾਂ ਵਿਚ ਤਿੰਨ ਪਰਤਾਂ ਵਾਲ਼ੇ ਤਾਬੂਤ ਅਤੇ ਛੋਟੇ ਕਮਰੇ ਦੇ ਅਕਾਰ ਦੇ ਤਿੰਨ ਸੋਨੇ ਦੇ ਬਕਸੇ ਵੀ ਹਨ | ਸਭ ਤੋਂ ਦਿਲਕਸ਼ ਤੂਤਮਖਾਨਮ ਦਾ ਸੋਨੇ ਦਾ ਮਖੌਟਾ ਹੈ |
ਇਸ ਹਿੱਸੇ ਤੋਂ ਵੀ ਵੱਧ ਖਿੱਚ ਦਾ ਕੇਂਦਰ ਹੈ ਮਿਸਰ ਦੀਆਂ ਪੁਰਾਤਨ ਮੰਮੀਆਂ ਵਾਲਾ ਕਮਰਾ | ਇਹ ਕਮਰਾ ਵੇਖਣ ਵਾਸਤੇ ਅਲਹਿਦਾ ਟਿਕਟ ਲੈਣੀ ਪੈਂਦੀ ਹੈ ਜੋ ਕਿ ਮਿਊਜ਼ੀਅਮ ਦੇ ਟਿਕਟ ਨਾਲੋਂ ਵੀ ਮਹਿੰਗੀ ਹੈ | ਪਰ ਇਹ ਦੇਖੇ ਬਗੈਰ ਛੱਡਣ ਵਾਲੀ ਜਗ੍ਹਾ ਨਹੀਂ | ਕਦੀਮੀ ਮਿਸਰ ਦੇ ਲੋਕ ਰਾਜੇ ਰਾਣੀਆਂ ਅਤੇ ਹੋਰ ਅਹਿਲਕਾਰਾਂ ਦੀ ਮਿ੍ਤਕ ਦੇਹ ਨੂੰ ਖਾਸ ਲੇਪ ਲਾ ਕੇ ਸੁਰੱਖਿਅਤ ਰੱਖ ਲੈਂਦੇ ਸੀ | ਇਸ ਤੋਂ ਪਹਿਲਾਂ ਉਨ੍ਹਾਂ ਦੇ ਅੰਗ ਜਿਵੇਂ ਕਿ ਜਿਗਰ, ਗੁਰਦੇ ਅੰਤੜੀਆਂ, ਦਿਮਾਗ ਕੱਢ ਕੇ ਮਰਤਬਾਨ ਨੁਮਾ ਭਾਂਡਿਆਂ ਵਿਚ ਸੁਰੱਖਿਅਤ ਕਰਕੇ ਤਾਬੂਤ ਦੇ ਨਾਲ਼ ਹੀ ਰੱਖ ਦਿੱਤੇ ਜਾਂਦੇ ਸਨ | ਇਸ ਮੰਮੀਫਿਕੇਸ਼ਨ ਪ੍ਰਕਿਰਿਆ ਦੇ ਪੁਰਾਤਨ ਮਿਸਰ ਵਾਸੀ ਮਾਹਿਰ ਸਨ | ਇਸ ਕਮਰੇ ਵਿਚ 4500 ਸਾਲ ਤੋਂ ਲੈ ਕੇ 2500 ਸਾਲ ਪੁਰਾਣੀਆਂ ਮੰਮੀਜ਼ ਪਈਆਂ ਹਨ ਇਨ੍ਹਾਂ ਅੱਠ ਮੰਮੀਜ਼ ਵਿਚੋਂ ਸਭ ਤੋਂ ਤਾਕਤਵਰ ਅਤੇ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜੇ ਰਾਮਸਜ਼ ਦੂਜੇ ਦੀ ਮੰਮੀ ਵੀ ਸ਼ਾਮਲ ਹੈ | ਹੈਰਾਨੀ ਹੈ ਕਿ ਪੰਤਾਲੀ ਸਦੀਆਂ ਬਾਅਦ ਵੀ ਇਨ੍ਹਾਂ ਮੰਮੀਆਂ ਦੀ ਚਮੜੀ, ਨੱਕ, ਕੰਨ, ਅੱਖਾਂ ਤੇ ਇੱਥੋਂ ਤੱਕ ਕਿ ਸਿਰ ਦੇ ਵਾਲ਼ ਵੀ ਸੁਰੱਖਿਅਤ ਹਨ ਅਤੇ ਜਿਨ੍ਹਾਂ ਪੱਟੀਆਂ ਨਾਲ ਇਹ ਲਾਸ਼ਾਂ ਲਪੇਟੀਆਂ ਗਈਆਂ ਸਨ, ਉਹ ਵੀ ਉਂਝ ਹੀ ਹਨ!
ਇਸ ਤੋਂ ਬਾਅਦ ਮੈਂ ਤੇ ਮੇਰਾ ਗਾਈਡ ਖਲੀਲੀ ਬਜ਼ਾਰ ਅਤੇ ਉਸ ਦੇ ਨਾਲ ਹੀ ਬਣੀ ਹੁਸੈਨੀ ਮਸਜਿਦ ਵੇਖਣ ਪਹੁੰਚ ਗਏ ਜੋ ਕਿ ਅੰਦਰੋਂ ਅਤੇ ਬਾਹਰੋਂ ਬਹੁਤ ਸੁੰਦਰ ਇਮਾਰਤ ਹੈ | ਇਹ ਮਸਜਿਦ ਮੁਢੱਲੇ ਤੌਰ 'ਤੇ 1153 ਵਿਚ ਬਣਾਈ ਗਈ ਸੀ | ਇਹ ਅਫਰੀਕਾ ਦੀ ਸਭ ਤੋਂ ਪਵਿੱਤਰ ਮਸਜਿਦ ਸਮਝੀ ਜਾਂਦੀ ਹੈ ਕਿਉਂਕਿ ਮੁਸਲਮਾਨਾਂ ਦੇ ਇਕ ਫਿਰਕੇ ਦਾ ਵਿਸ਼ਵਾਸ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਇਮਾਮ ਹੁਸੈਨ ਦੀ ਸ਼ਹਾਦਤ ਤੋਂ 250 ਸਾਲ ਬਾਅਦ ਉਨ੍ਹਾਂ ਦਾ ਸਿਰ ਲਿਆ ਕੇ ਇਥੇ ਦਫਨ ਕੀਤਾ ਗਿਆ ਸੀ | ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਮਸਜਿਦ ਵਿਚ ਗੈਰ ਮੁਸਲਮਾਨਾਂ ਦਾ ਦਾਖਲਾ ਮਨ੍ਹਾਂ ਹੈ (ਬਾਹਰ ਬੋਰਡ ਵੀ ਲੱਗਿਆ ਸੀ) ਪਰ ਸ਼ਾਇਦ ਪਗੜੀਧਾਰੀ ਹੋਣ ਕਾਰਨ ਮੇਰੇ ਮੁਸਲਿਮ ਨਾ ਹੋਣ ਦਾ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਹੋਵੇ | ਇਸ ਤੋਂ ਬਿਨਾਂ ਕਾਹਿਰਾ ਵਿਚ ਉਨ੍ਹੀਵੀਂ ਸਦੀ ਦੀ ਬਣੀ ਮੁਹੰਮਦ ਅਲੀ ਮਸਜਿਦ ਵੀ ਭਵਨ ਕਾਰੀ ਦਾ ਇਕ ਦਿਲਕਸ਼ ਨਮੂਨਾ ਹੈ | ਉੱਚੀ ਥਾਂ 'ਤੇ ਬਣੀ ਹੋਣ ਕਰਕੇ ਇਹ ਹੋਰ ਵੀ ਅਕਾਰਸ਼ਕ ਲਗਦੀ ਹੈ | ਇਹ ਮਸਜਿਦ ਕਹਿਰਾ ਦੇ ਪੁਰਾਤਨ ਕਿਲ੍ਹੇ ਵਿਚ ਬਣੀ ਹੈ ਜੋ ਕਿ ਉੱਚੀ ਪਹਾੜੀ 'ਤੇ ਹੈ | ਕਿਲ੍ਹਾ 12ਵੀਂ ਸਦੀ ਦੇ ਇਸਲਾਮਿਕ ਦੌਰ ਵਿਚ ਉਸਰਿਆ ਅਤੇ ਪੰਜ ਛੇ ਸਦੀਆਂ ਸੱਤਾ ਦਾ ਕੇਂਦਰ ਰਿਹਾ | ਇਸੇ ਅਹਾਤੇ ਵਿਚ ਮਿਸਰ ਦੀ ਫੌਜ ਅਤੇ ਪੁਲੀਸ ਦਾ ਕੌਮੀ ਅਜਾਇਬਘਰ ਵੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਪਿੰਡ ਮੰਡਿਆਣੀ, ਜ਼ਿਲ੍ਹਾ ਲੁਧਿਆਣਾ-141101.
ਮੋਬਾਈਲ : 98144-22617

ਮੋਹ ਬਿਨਾਂ ਜਿਊਣਾ ਔਖਾ

ਪੱਕੇ, ਪਾਕ ਤੇ ਪ੍ਰਾਣਵੰਤ ਰਿਸ਼ਤਿਆਂ ਦਾ ਯੁੱਗ ਬੀਤ ਗਿਆ ਲਗਦਾ ਹੈ | ਲੋੜਾਂ, ਲਾਲਚਾਂ ਤੇ ਆਪਸੀ ਲੈਣ-ਦੇਣ ਦੇ ਰਸਮੀ ਤੇ ਰੂਹਹੀਣ ਬੰਧਨਾਂ 'ਚ ਬੱਝੇ ਹੋਏ ਲੋਕ ਦਿਖਾਵਟੀ ਤੇ ਦੇਹ-ਧਾਰੀ ਸਰੂਪਾਂ ਦੇ ਮੁਰੀਦ ਹੋ ਗਏ ਹਨ | ਲਾਈਆ ਤੇ ਤੋੜ ਨਿਭਾਵੀਂ ਆਖਣ ਵਾਲੀਆਂ ਮਾਸੂਮ ...

ਪੂਰੀ ਖ਼ਬਰ »

ਪ੍ਰਵਾਸੀ ਪੰਛੀ ਆਪਣਾ ਰਸਤਾ ਕਿਵੇਂ ਲੱਭਦੇ ਹਨ?

ਹਰ ਸਾਲ ਲੱਖਾਂ ਪੰਛੀਆਂ ਦਾ ਇਕ ਥਾਂ ਤੋਂ ਦੂਜੀ ਥਾਂ ਜਾਣਾ ਤੇ ਉੱਥੇ ਕੁਝ ਸਮਾਂ ਰੁਕਣਾ ਪਰਵਾਸ ਕਹਾਉਂਦਾ ਹੈ | ਹਰ ਸਾਲ ਲੱਖਾਂ ਪੰਛੀ ਪ੍ਰਜਨਨ ਲਈ ਆਪਣੇ ਠੰਢੇ ਇਲਾਕਿਆਂ ਵਿਚੋਂ ਗਰਮ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ | ਇਨ੍ਹਾਂ ਖੇਤਰਾਂ ਵਿਚ ਭੋਜਨ ਦੀ ਬਹੁਲਤਾ ਹੁੰਦੀ ...

ਪੂਰੀ ਖ਼ਬਰ »

ਰੁੱਖਾਂ ਦੀ ਠੰਢੀ ਛਾਂ...

ਅੱਤ ਦੀ ਗਰਮੀ ਨੇ ਸਭਨਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ | ਦਿਨ-ਬਦਿਨ ਵਧ ਰਿਹਾ ਪਾਰਾ, ਮਨੁੱਖ ਤਾਂ ਕੀ ਪਸ਼ੂ-ਪੰਛੀਆਂ ਸਭਨਾਂ ਲਈ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ | ਤਪ ਰਹੇ ਸੂਰਜ ਦਾ ਝੰਬਿਆ ਹੋਇਆ ਮਨੁੱਖ, ਜਾਨਵਰ, ਜਨੌਰ ਕਿਸੇ ਸੰਘਣੇ ਰੁੱਖ ਦਾ ਆਸਰਾ ਭਾਲਦਾ ਹੈ | ...

ਪੂਰੀ ਖ਼ਬਰ »

ਸੱਚ ਦੀ ਮੌਤ

ਹਰ ਇਨਸਾਨ ਜਾਣਦਾ ਹੈ ਕਿ ਸੱਚਿਆਰੇ ਹੋਣਾ ਕਿੰਨਾ ਚੰਗਾ ਹੈ | ਜੇ ਕੋਈ ਸੰਤ ਮਹਾਪੁਰਖ ਜਾਂ ਧਾਰਮਿਕ ਪ੍ਰਚਾਰਕ ਕਿਤੇ ਸੱਚ ਬਾਰੇ ਕੋਈ ਕਥਾ ਸੁਣਾ ਰਹੇ ਹੋਣ ਤਾਂ ਤਕਰੀਬਨ ਸਾਰੇ ਸਰੋਤੇ ਉਸ ਸੱਚੀ ਗਾਥਾ ਨੂੰ ਬੜੇ ਸਤਿਕਾਰ ਨਾਲ ਸੁਣਦੇ ਹਨ | ਪਰ ਜੇ ਅਸੀਂ ਕਿਸੇ ਇਕ ਸਰੋਤੇ ...

ਪੂਰੀ ਖ਼ਬਰ »

ਸਮਾਂ

ਸਮਾਂ ਬਹੁਤ ਅਨਮੋਲ ਹੈ | ਲੰਘਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਪਛਤਾਵਾ ਹੀ ਹੱਥ ਆਉਂਦਾ ਹੈ | ਭਾਈ ਵੀਰ ਸਿੰਘ ਸਮੇਂ ਦੀ ਅਹਿਮੀਅਤ ਦਰਸਾਉਂਦੇ ਹੋਏ ਕਹਿੰਦੇ ਹਨ: ਰਹੀ ਵਾਸਤੇ ਘੱਤ, ਸਮੇਂ ਨੇ ਇਕ ਨਾ ਮੰਨੀ | ਫੜ ਫੜ ਰਹੀ ਧ੍ਰੀਕ, ਸਮੇਂ ਖਿਸਕਾਈ ਕੰਨੀ | ਕਿਵੇਂ ...

ਪੂਰੀ ਖ਼ਬਰ »

ਸ਼੍ਰੋਮਣੀ ਸਾਹਿਤਕਾਰ ਸ: ਹਰਭਜਨ ਸਿੰਘ ਹੰੁਦਲ ਦਾ ਸਨਮਾਨ

ਪਿਛਲੇ ਦਿਨੀਂ ਸ਼੍ਰੋਮਣੀ ਸਾਹਿਤਕਾਰ, ਦਰਵੇਸ਼ ਅਧਿਆਪਕ ਅਤੇ ਮਹਾਨ ਇਨਸਾਨ ਸ: ਹਰਭਜਨ ਸਿੰਘ ਹੁੰਦਲ ਅਤੇ ਉਨ੍ਹਾਂ ਦੀ ਸੁਪਤਨੀ ਦਾ ਸਨਮਾਨ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਦੇ ਤਿੰਨ ਵਿਦਿਆਰਥੀਆਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਸ: ਬਲਵੰਤ ਸਿੰਘ ਭੰਡਾਲ ਅਤੇ ਡਾ: ...

ਪੂਰੀ ਖ਼ਬਰ »

ਡਰ ਫਿਕਰ

ਹਰੀ ਰਾਮ ਨੇ ਅਜੇ ਬੁਰਕੀ ਮੂੰਹ ਵਿਚ ਨਹੀਂ ਸੀ ਪਾਈ ਕਿ ਬਾਹਰਲਾ ਦਰਵਾਜ਼ਾ ਖੜਕਿਆ | 'ਕੌਣ ਆ ਗਿਆ ਏਸ ਵੇਲੇ?' ਪਾਰਵਤੀ ਔਖੀ ਹੋਈ ਬੋਲੀ | 'ਮੈਂ ਦੇਖਦਾਂ ਜਾ ਕੇ ਕੌਣ ਹੈ, ਤੂੰ ਰੋਟੀ ਚੁੱਕ ਕੇ ਅੰਦਰ ਰੱਖ ਦੇ | ਕੋਈ ਅੰਦਰ ਆਉਣ ਵਾਲਾ ਹੀ ਨਾ ਹੋਵੇ |' 'ਐਵੇਂ ਕਿਸੇ ਨੂੰ ਅੰਦਰ ਨਾ ...

ਪੂਰੀ ਖ਼ਬਰ »

ਮਹਾਨ ਚਿੰਤਨ ਬੱਚੇ

ਇਕ ਔਰਤ, ਜਿਸ ਨੇ ਆਪਣਾ ਬੱਚਾ ਛਾਤੀ ਨਾਲ ਲਾਇਆ ਹੋਇਆ ਸੀ, ਨੇ ਕਿਹਾ, 'ਸਾਨੂੰ ਬੱਚਿਆਂ ਬਾਰੇ ਦੱਸੋ |' ਅਤੇ ਅਲਮੁਸਤਫ਼ਾ ਨੇ ਕਿਹਾ, 'ਤੁਹਾਡੇ ਬੱਚੇ ਤੁਹਾਡੀ ਮਲਕੀਅਤ ਨਹੀਂ ਹੁੰਦੇ |' ਉਹ 'ਜ਼ਿੰਦਗੀ' ਦੀ ਆਪਣੀ ਤਾਂਘ ਦੇ ਪੁੱਤਰ ਧੀਆਂ ਹੁੰਦੇ ਹਨ | ਉਹ ਤੁਹਾਡੇ ਜ਼ਰੀਏ ...

ਪੂਰੀ ਖ਼ਬਰ »

ਪਾਲੀਵੁੱਡ ਝਰੋਖਾ ਦਲਜੀਤ ਤੋਂ ਦਿਲਜੀਤ ਤੱਕ ਦਿਲਜੀਤ ਦੋਸਾਂਝ

ਪੰਜਾਬ ਦਾ ਦੁਆਬੇ ਦਾ ਇਲਾਕਾ ਭਾਗਾਂਵਾਲਾ ਹੈ ਕਿ ਇਸ ਨੇ ਪੰਜਾਬੀ ਸਿਨੇਮਾ ਨੂੰ ਦੋ ਬਹੁਤ ਹੀ ਹਰਮਨ-ਪਿਆਰੇ ਨਾਇਕ ਦਿੱਤੇ ਹਨ | ਇਕ ਦਾ ਨਾਂਅ ਦਲਜੀਤ ਹੈ ਜਿਹੜਾ ਕਿ ਦਸੂਹੇ ਦਾ ਰਹਿਣ ਵਾਲਾ ਸੀ ਅਤੇ ਦੂਜੇ ਦਾ ਨਾਂਅ ਦਿਲਜੀਤ ਦੋਸਾਂਝ ਹੈ ਜਿਹੜਾ ਕਿ ਪਿੰਡ ਦੋਸਾਂਝ ਕਲਾਂ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1970 ਵਿਚ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ 75ਵੇਂ ਜਨਮ ਦਿਨ ਸਮੇਂ ਖਿੱਚੀ ਗਈ ਸੀ | ਇਹ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਇਆ ਸੀ | ਇਸ ਪ੍ਰੋਗਰਾਮ ਵਿਚ ਸ੍ਰੀ ਬਲਰਾਜ ਸਾਹਨੀ, ਭਾਈ ਜੋਧ ਸਿੰਘ, ਡਾ: ਮਹਿੰਦਰ ਸਿੰਘ ਰੰਧਾਵਾ, ਵੀ.ਸੀ. ਕਿਰਪਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX