ਤਾਜਾ ਖ਼ਬਰਾਂ


ਐਸ.ਸੀ ਕਮਿਸ਼ਨਰ ਪੰਜਾਬ ਦੇ ਮੈਂਬਰ ਵਲੋਂ ਪੱਖੋ ਕਲਾਂ ਜਮੀਨੀ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਉਪਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਆਦੇਸ਼
. . .  3 minutes ago
ਬਰਨਾਲਾ/ਰੂੜੇਕੇ ਕਲਾਂ 2 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਵਿਖੇ ਗ੍ਰਾਮ ਪੰਚਾਇਤ ਪੱਖੋਂ ਕਲਾਂ ਦੀ ਐੱਸ.ਸੀ ਭਾਈਚਾਰੇ ਲਈ ਰਾਖਵੀਂ ਜ਼ਮੀਨ ਕਰੀਬ 14 ਏਕੜ ਦੀ ਬੋਲੀ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਅਤੇ ਆਪਣੇ...
ਮਲੇਰਕੋਟਲਾ ਦੀ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਜ਼ਿਲ੍ਹਾ ਸੰਗਰੂਰ 'ਚ 14ਵੀਂ ਮੌਤ
. . .  13 minutes ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ 14ਵੀਂ ਜਾਨ ਲੈ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਔਰਤ ਰਜ਼ੀਆ ਬੇਗਮ ਜੋ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। 23 ਜੂਨ ਤੋਂ ਲੁਧਿਆਣਾ...
ਮੋਗਾ 'ਚ ਦੋ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਨੂੰ ਹੋਇਆ ਕੋਰੋਨਾ
. . .  23 minutes ago
ਮੋਗਾ, 2 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਆਈਆਂ ਰਿਪੋਰਟਾਂ 'ਚ ਦੋ ਪੁਲਿਸ ਮੁਲਾਜਮਾਂ ਸਮੇਤ 4 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰੇ ਪਾਜ਼ੀਟਿਵ ਮਰੀਜ਼ ਬਾਘਾ ਪੁਰਾਣਾ ਤੋਂ ਪਾਜ਼ੀਟਿਵ ਪੁਲਿਸ ਦੇ ਹੀ ਸੰਪਰਕ 'ਚ ਰਹੇ ਸਨ। ਜ਼ਿਲ੍ਹੇ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  30 minutes ago
ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿਚ ਸ਼ਹਿਰ ਬਰਨਾਲਾ ਦੀ ਇੱਕ 23 ਸਾਲਾ ਲੜਕੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ਨੇ ਸਰੋਵਰ ਵਿਚ ਛਾਲ ਮਾਰੀ-ਭਾਲ ਜਾਰੀ
. . .  34 minutes ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਕ ਦੁਕਾਨਦਾਰ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਅਤੇ ਉਸ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ...
ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਜੰਗ-ਏ-ਆਜ਼ਾਦੀ' ਮੈਮੋਰੀਅਲ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰਨ ਤੋਂ ਕੀਤਾ ਇਨਕਾਰ, ਬਣੇ ਰਹਿਣਗੇ ਚੇਅਰਮੈਨ
. . .  48 minutes ago
ਚੰਡੀਗੜ੍ਹ, 2 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਜੰਗ-ਏ-ਆਜ਼ਾਦੀ' ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਐਗਜ਼ੀਕਿਊਟਿਵ ਕਮੇਟੀ...
ਅਬੋਹਰ ਇਲਾਕੇ ਵਿਚ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ
. . .  about 1 hour ago
ਅਬੋਹਰ, 2 ਜੁਲਾਈ (ਕੁਲਦੀਪ ਸਿੰਘ ਸੰਧੂ) ਅਬੋਹਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ ਦੇਖੇ ਗਏ । ਥਾਣਾ ਸਦਰ ਪੁਲਿਸ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮਲੁਕਪੁਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ...
ਜਲੰਧਰ 'ਚ ਕੋਰੋਨਾ ਦੇ 18 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਜਲੰਧਰ, 2 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ....
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  about 1 hour ago
ਨਵੀਂ ਦਿੱਲੀ, 2 ਜੁਲਾਈ- ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਖ਼ਿਆਲਾ ਦੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੇ ਇਲਾਕਾ ਨਿਵਾਸੀਆਂ ਵੱਲੋਂ ਸਵਾਗਤ
. . .  about 1 hour ago
ਰਾਮ ਤੀਰਥ, 2 ਜੁਲਾਈ (ਧਰਵਿੰਦਰ ਸਿੰਘ ਔਲਖ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇੱਕ ਵਾਰ ਫਿਰ ਕਸ਼ਮੀਰ ਸਿੰਘ ਖ਼ਿਆਲਾ '...
ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  about 1 hour ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.6 ਮਹਿਸੂਸ ਕੀਤੀ ...
ਫ਼ਿਰੋਜ਼ਪੁਰ 'ਚ ਸਿਹਤਯਾਬ ਹੋਏ 5 ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  about 1 hour ago
ਫ਼ਿਰੋਜ਼ਪੁਰ, 2 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੁੱਖ ਸਿਵਲ ਹਸਪਤਾਲ 'ਚ 22 ਜੂਨ ਨੂੰ 5 ਕੋਰੋਨਾ ...
ਪੰਚਕੂਲਾ 'ਚ ਕੋਰੋਨਾ ਦੇ 10 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 1 ਮੌਤ
. . .  1 minute ago
ਪੰਚਕੂਲਾ, 2 ਜੁਲਾਈ (ਕਪਿਲ)- ਪੰਚਕੂਲਾ 'ਚ ਕੋਰੋਨਾ ਦੇ 10 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ 'ਚੋਂ 6 ਪੰਚਕੂਲਾ ...
ਜਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦਾ ਇਕ ਵਿਅਕਤੀ ਆਇਆ ਕੋਰੋਨਾ ਪਾਜ਼ੀਟਿਵ
. . .  about 2 hours ago
ਟੱਲੇਵਾਲ 2 ਜੁਲਾਈ (ਸੋਨੀ ਚੀਮਾ )-ਜਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਬੀਤੇ ਦਿਨੀਂ ਦੁਬਈ ਤੋਂ ਆਇਆ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ 'ਚ 6 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ....
ਪਿੰਡ ਕੁਹਾੜਿਆਵਾਲੀ (ਫ਼ਾਜ਼ਿਲਕਾ) 'ਚ ਕੋਰੋਨਾ ਦਾ ਇਕ ਮਾਮਲਾ ਆਇਆ ਸਾਹਮਣੇ
. . .  about 2 hours ago
ਮੰਡੀ ਅਰਨੀਵਾਲਾ, 2 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸੀ.ਐੱਚ.ਸੀ ਡੱਬਵਾਲਾ ਕਲਾਂ ਅਧੀਨ ਆਉਂਦੇ ਸਬ ਸੈਂਟਰ ਪਿੰਡ ਕੁਹਾੜਿਆਵਾਲੀ....
ਘਰੇਲੂ ਕਲੇਸ਼ ਤੋਂ ਤੰਗ ਆਈ ਨਵ-ਵਿਆਹੁਤਾ ਵੱਲੋਂ ਖ਼ੁਦਕੁਸ਼ੀ
. . .  about 2 hours ago
ਪ੍ਰੇਮ ਸੰਬੰਧਾਂ 'ਚ ਅਸਫਲ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਮਾਹਿਲਪੁਰ, 2 ਜੁਲਾਈ (ਦੀਪਕ ਅਗਨੀਹੋਤਰੀ)- ਮਾਹਿਲਪੁਰ ਦੇ ਨਜ਼ਦੀਕ ਪਿੰਡ ਪੈਂਸਰਾ ਵਿਖੇ ਇਕ ਨੌਜਵਾਨ ਨੇ ...
ਸੁਮੇਧ ਸੈਣੀ ਵਿਰੁੱਧ ਮੁਲਤਾਨੀ ਦੇ ਲਾਪਤਾ ਹੋਣ ਦਾ ਮਾਮਲਾ ਰਜਨੀਸ਼ ਗਰਗ ਦੀ ਅਦਾਲਤ 'ਚ ਤਬਦੀਲ
. . .  about 2 hours ago
ਚੰਡੀਗੜ੍ਹ, 2 ਜੁਲਾਈ(ਹਰਕੰਵਲ ਜੀਤ)- ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਵਿਰੁੱਧ ਮੁਲਤਾਨੀ ਦੇ ...
ਵਿਪਨ ਕੁਮਾਰ ਨੇ ਸੰਭਾਲਿਆ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ
. . .  about 3 hours ago
ਪਠਾਨਕੋਟ, 2 ਜੁਲਾਈ (ਚੌਹਾਨ) - ਅੱਜ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਵਿਪਨ ਕੁਮਾਰ ਨੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ ਸੰਭਾਲ ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਹੋਈ ਮੌਤ
. . .  about 3 hours ago
ਲੁਧਿਆਣਾ, 2 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਇੱਕ ਹੋਰ ਮਰੀਜ਼...
ਮਾਲਖ਼ਾਨੇ 'ਚ ਅੱਗ ਲੱਗਣ ਕਾਰਨ ਕਈ ਮੋਟਰਸਾਈਕਲਾਂ ਸਮੇਤ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ
. . .  18 minutes ago
ਮੰਡੀ ਕਿਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ)- ਲੰਬੀ ਥਾਣਾ ਵਿਖੇ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਮਾਲ ਖਾਣੇ 'ਚ ਕਰੀਬ 50-60 ਮੋਟਰ ਸਾਈਕਲ....
ਫਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਧਰਨਾ 14ਵੇਂ ਦਿਨ 'ਚ ਸ਼ਾਮਲ
. . .  about 2 hours ago
ਲੁਧਿਆਣਾ, 2 ਜੁਲਾਈ (ਸਿਹਤ ਪ੍ਰਤੀਨਿਧੀ) - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 14 ਸਾਲਾਂ ਤੋਂ...
ਕੇਰਲ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਚ ਕੀਤਾ ਬਦਲਾਅ
. . .  about 3 hours ago
ਤਿਰੂਵਨੰਤਪੁਰਮ, 2 ਜੁਲਾਈ- ਕੇਰਲ ਸਰਕਾਰ ਨੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਸੰਬੰਧੀ ਦਿਸ਼ਾ-ਨਿਰਦੇਸ਼ਾਂ 'ਚੇ ਕੁਝ ਬਦਲਾਅ ਕੀਤੇ...
ਤਲਵੰਡੀ ਭਾਈ 'ਚ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਜਣਿਆਂ ਦੀ ਕੋਰੋਨਾ ਰਿਪੋਰਟ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551

ਸੰਪਾਦਕੀ

ਉੱਤਰ ਪ੍ਰਦੇਸ਼ ਤੋਂ ਪ੍ਰੇਸ਼ਾਨ ਹੈ ਭਾਜਪਾ

ਇਨ੍ਹਾਂ ਚੋਣਾਂ ਵਿਚ ਸਾਰੀਆਂ ਨਜ਼ਰਾਂ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਬਸਪਾ ਤੇ ਰਾਸ਼ਟਰੀ ਲੋਕ ਦਲ ਦੇ ਗੱਠਜੋੜ 'ਤੇ ਲੱਗੀਆਂ ਹੋੋਈਆਂ ਹਨ, ਜਿਹੜਾ ਕਿ ਭਾਜਪਾ ਦੇ ਖਿਲਾਫ਼ ਚੋਣ ਲੜ ਰਿਹਾ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਨੇ ਆਪਣੇ ਭਾਈਵਾਲ ਅਪਨਾ ਦਲ ਨਾਲ ਮਿਲ ਕੇ 80 ਸੀਟਾਂ ਵਿਚੋਂ 73 ਸੀਟਾਂ ਜਿੱਤੀਆਂ ਸਨ। ਪਰ ਇਸ ਵਾਰ ਭਾਜਪਾ ਵਲੋਂ ਆਪਣੀ ਇਹ ਕਾਰਗੁਜ਼ਾਰੀ ਦੁਹਰਾਏ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਸਮਾਜਵਾਦੀ ਪਾਰਟੀ, ਬਸਪਾ ਅਤੇ ਰਾਸ਼ਟਰੀ ਲੋਕ ਦਲ ਦਾ ਗੱਠਜੋੜ ਭਾਜਪਾ ਦੇ ਉਮੀਦਵਾਰਾਂ ਦੇ ਖਿਲਾਫ਼ ਚੋਣ ਲੜ ਰਿਹਾ ਹੈ। ਕਾਂਗਰਸ ਵੀ ਕੁਝ ਹਲਕਿਆਂ ਵਿਚ ਭਾਜਪਾ ਦੀਆਂ ਵੋਟਾਂ ਦਾ ਨੁਕਸਾਨ ਕਰ ਰਹੀ ਹੈ। ਪੂਰਬੀ ਅਤੇ ਕੇਂਦਰੀ ਉੱਤਰ ਪ੍ਰਦੇਸ਼ ਵਿਚ ਕੁਝ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰ ਏਨੇ ਮਜ਼ਬੂਤ ਹਨ ਕਿ ਉਹ ਭਾਜਪਾ ਅਤੇ ਸਮਾਜਵਾਦੀ ਪਾਰਟੀ ਤੇ ਬਸਪਾ ਦੇ ਗੱਠਜੋੜ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਸਥਿਤੀ ਵਿਚ ਹਨ। ਜਿਵੇਂ ਕਿ ਚੋਣਾਂ ਦੀ ਲੜਾਈ ਆਪਣੇ ਆਖ਼ਰੀ ਦੌਰ ਵਿਚ ਦਾਖ਼ਲ ਹੋ ਚੁੱਕੀ ਹੈ, ਭਾਜਪਾ ਨੂੰ ਸਮਾਜਵਾਦੀ ਪਾਰਟੀ ਤੇ ਬਸਪਾ ਦੇ ਗੱਠਜੋੜ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਕਤ ਗੱਠਜੋੜ ਦਾ ਉੱਤਰ ਪ੍ਰਦੇਸ਼ ਦੇ ਬਾਕੀ ਰਹਿੰਦੇ ਹਲਕਿਆਂ ਵਿਚ ਮਜ਼ਬੂਤ ਆਧਾਰ ਹੈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਕੀ ਬਣੇਗਾ?
ਨੇਤਾਵਾਂ 'ਚ ਸਰਗਰਮੀ ਵਧੀ
ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣੇ ਹਨ ਪਰ ਕੌਮੀ ਅਤੇ ਖੇਤਰੀ ਪਾਰਟੀਆਂ ਦੇ ਆਗੂ ਨਵੀਂ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਸਲਾਹ-ਮਸ਼ਵਰਿਆਂ ਵਿਚ ਰੁੱਝ ਗਏ ਹਨ। ਤੇਲਗੂ ਦੇਸਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਪਹਿਲਾਂ ਹੀ ਸਰਗਰਮ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਦੀ ਯਾਤਰਾ ਕੀਤੀ ਹੈ। ਕਾਂਗਰਸ ਪਾਰਟੀ ਦੇ ਆਗੂਆਂ ਦਾ ਵਿਸ਼ਵਾਸ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ 140 ਅਤੇ ਭਾਜਪਾ ਨੂੰ 170 ਤੋਂ ਘੱਟ ਸੀਟਾਂ ਮਿਲਦੀਆਂ ਹਨ ਤਾਂ ਵੀ ਭਾਜਪਾ ਦੇ ਸਰਕਾਰ ਬਣਾਉਣ ਦੇ ਦਾਅਵੇ ਨੂੰ ਚੁਣਤੀ ਦਿੱਤੀ ਜਾਵੇ। ਇਸ ਸਥਿਤੀ ਵਿਚ ਕਾਂਗਰਸ ਵਿਰੋਧੀ ਪਾਰਟੀਆਂ ਵਿਚੋਂ ਵੱਡੀ ਪਾਰਟੀ ਹੋਣ ਕਰਕੇ ਗੱਠਜੋੜ ਦੀ ਅਗਵਾਈ ਕਰਦੀ ਹੋਈ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇ ਅਤੇ ਰਾਹੁਲ ਗਾਂਧੀ ਨੂੰ ਸੰਭਾਵਿਤ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕਾਂਗਰਸ ਨੂੰ 100 ਤੋਂ ਘੱਟ ਸੀਟਾਂ ਪ੍ਰਾਪਤ ਹੁੰਦੀਆਂ ਹਨ ਤਾਂ ਭਾਜਪਾ ਵਿਰੋਧੀ ਗੱਠਜੋੜ ਸਰਕਾਰ ਬਣਾਉਣ ਲਈ ਖੇਤਰੀ ਪਾਰਟੀਆਂ ਦਾਅਵਾ ਪੇਸ਼ ਕਰ ਸਕਦੀਆਂ ਹਨ। ਪਰ ਜੇਕਰ ਭਾਜਪਾ ਨੂੰ 230 ਤੋਂ ਜ਼ਿਆਦਾ ਸੀਟਾਂ ਪ੍ਰਾਪਤ ਹੁੰਦੀਆਂ ਹਨ ਤਾਂ ਉਹ ਜਨਤਾ ਦਲ (ਯੂ), ਸ਼ਿਵ ਸੈਨਾ, ਅਕਾਲੀ ਦਲ ਅਤੇ ਆਪਣੇ ਹੋਰ ਸੰਭਾਵਿਤ ਭਾਈਵਾਲਾਂ ਜਿਵੇਂ ਕਿ ਵਾਈ.ਐਸ.ਆਰ. ਕਾਂਗਰਸ, ਬੀਜੂ ਜਨਤਾ ਦਲ, ਤੇਲੰਗਾਨਾ ਰਾਸ਼ਟਰੀ ਸੰਮਤੀ ਅਤੇ ਕੁਝ ਆਜ਼ਾਦ ਲੋਕ ਸਭਾ ਮੈਂਬਰਾਂ ਨੂੰ ਨਾਲ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਜੇਕਰ ਭਾਜਪਾ 170 ਤੋਂ 200 ਸੀਟਾਂ ਪ੍ਰਾਪਤ ਕਰਦੀ ਹੈ ਤਾਂ ਵੀ ਉਹ ਦੂਜੀਆਂ ਰਾਜਨੀਤਕ ਪਾਰਟੀਆਂ ਤੋਂ ਹਮਾਇਤ ਲੈ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਜੇਕਰ ਉਹ ਨਰਿੰਦਰ ਮੋਦੀ ਦੀ ਥਾਂ 'ਤੇ ਨਿਤਿਨ ਗਡਕਰੀ ਜਾਂ ਰਾਜਨਾਥ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸਹਿਮਤ ਹੋਵੇ। ਪਰ ਦੂਜੇ ਪਾਸੇ ਭਾਜਪਾ ਵਿਚ ਵਧੇਰੇ ਲੋਕ ਇਹ ਸੋਚਦੇ ਹਨ ਕਿ ਪਾਰਟੀ ਭਾਵੇਂ ਜਿੰਨੀਆਂ ਮਰਜ਼ੀ ਸੀਟਾਂ ਹਾਸਲ ਕਰੇ, ਉਹ ਪ੍ਰਧਾਨ ਮੰਤਰੀ ਲਈ ਨਰਿੰਦਰ ਮੋਦੀ ਨੂੰ ਹੀ ਅੱਗੇ ਕਰੇਗੀ, ਕਿਉਂਕਿ ਉਨ੍ਹਾਂ ਅਨੁਸਾਰ ਮੋਦੀ ਦਾ ਬਦਲ ਸੰਭਵ ਨਹੀਂ ਹੈ।
ਧਾਰਮਿਕ ਨਾਅਰਿਆਂ ਦਾ ਅਹਿਮ ਰੋਲ
ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਰਾਜਨੀਤਕ ਪਾਰਟੀਆਂ ਵਲੋਂ ਆਰਥਿਕ, ਰੁਜ਼ਗਾਰ ਅਤੇ ਵਿਕਾਸ ਦੇ ਹੋਰ ਮੁੱਦਿਆਂ ਦੀ ਥਾਂ 'ਤੇ ਧਾਰਮਿਕ ਮੁੱਦਿਆਂ ਨੂੰ ਵਧੇਰੇ ਪਹਿਲ ਦਿੱਤੀ ਗਈ ਹੈ। ਇਕ ਸਮੇਂ ਧਰਮ-ਨਿਰਪੱਖਤਾ ਲਈ ਵੱਧ-ਚੜ੍ਹ ਕੇ ਬੋਲਣ ਵਾਲੇ ਦਿਗਵਿਜੈ ਸਿੰਘ ਨੂੰ ਵੀ ਇਨ੍ਹਾਂ ਚੋਣਾਂ ਵਿਚ ਪ੍ਰੱਗਿਆ ਸਿੰਘ ਠਾਕੁਰ ਦੇ ਵਿਰੁੱਧ ਭੁਪਾਲ ਤੋਂ ਚੋਣ ਲੜਦਿਆਂ ਆਪਣੀ ਚੋਣ ਰਣਨੀਤੀ ਬਦਲਣੀ ਪਈ ਹੈ। ਚੋਣ ਮੁਹਿੰਮ ਦੇ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀ.ਪੀ.ਆਈ. ਦੇ ਲੀਡਰ ਕਨੱਈਆ ਕੁਮਾਰ ਦਿਗਵਿਜੈ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਭੁਪਾਲ ਆਉਣਾ ਚਾਹੁੰਦੇ ਸਨ ਪਰ ਦਿਗਵਿਜੈ ਸਿੰਘ ਨੇ ਨਿਮਰਤਾ ਨਾਲ ਉਨ੍ਹਾਂ ਨੂੰ ਨਾ ਆਉਣ ਲਈ ਕਿਹਾ ਕਿਉਂਕਿ ਉਹ ਸਮਝਦੇ ਸਨ ਕਿ ਕਨੱਈਆ ਕੁਮਾਰ ਦੀ ਹਮਾਇਤ ਨਾਲ ਉਨ੍ਹਾਂ ਦੀ ਚੋਣ ਮੁਹਿੰਮ 'ਤੇ ਨਾਂਹ-ਪੱਖੀ ਅਸਰ ਪਵੇਗਾ। ਇਸ ਦੀ ਥਾਂ 'ਤੇ ਉਨ੍ਹਾਂ ਨੇ ਕੰਪਿਊਟਰ ਬਾਬਾ ਅਤੇ ਹੋਰ ਸੈਂਕੜੇ ਸਾਧੂਆਂ ਨੂੰ ਆਪਣੇ ਹੱਕ ਵਿਚ ਚੋਣ ਪ੍ਰਚਾਰ ਲਈ ਬੁਲਾਇਆ। ਕੰਪਿਊਟਰ ਬਾਬਾ ਅਤੇ ਹੋਰ ਸਾਧੂਆਂ ਨਾਲ ਉਹ ਤੇ ਉਨ੍ਹਾਂ ਦੀ ਪਤਨੀ ਯੱਗ 'ਤੇ ਵੀ ਬੈਠੇ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਪਾਰਟੀ ਵਲੋਂ ਵੀ 'ਜੈ ਸ੍ਰੀ ਰਾਮ' ਅਤੇ 'ਹਰ ਹਰ ਮਹਾਂਦੇਵ' ਆਦਿ ਧਾਰਮਿਕ ਨਾਅਰਿਆਂ ਦੀ ਵਰਤੋਂ ਭਾਜਪਾ ਦਾ ਮੁਕਾਬਲਾ ਕਰਨ ਲਈ ਕੀਤੀ ਗਈ।
ਨਵੇਂ ਮੈਂਬਰਾਂ ਦੇ ਸੁਆਗਤ ਦੀਆਂ ਤਿਆਰੀਆਂ
ਚੋਣਾਂ ਦੇ ਆਖਰੀ ਪੜਾਅ ਅਨੁਸਾਰ 19 ਮਈ ਨੂੰ ਵੋਟਾਂ ਪੈਣਗੀਆਂ ਪਰ ਇਸ ਤੋਂ ਇਕ ਹਫ਼ਤਾ ਪਹਿਲਾਂ ਹੀ ਦਿੱਲੀ ਵਿਚ ਸੰਸਦ ਦੇ ਅਧਿਕਾਰੀਆਂ ਨੇ ਚੁਣ ਕੇ ਆਉਣ ਵਾਲੇ ਨਵੇਂ ਸੰਸਦ ਮੈਂਬਰਾਂ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਲੋਕ ਸਭਾ ਸਕੱਤਰੇਤ ਨੇ ਇਸ ਸਬੰਧੀ ਰੂਪ-ਰੇਖਾ ਤਿਆਰ ਕੀਤੀ ਹੈ। ਸੰਸਦ ਦੇ 62 ਨੰਬਰ ਕਮਰੇ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਥੇ ਕਿ ਆਉਣ ਵਾਲੇ ਨਵੇਂ ਮੈਂਬਰਾਂ ਦੇ ਪਛਾਣ ਪੱਤਰ ਬਣਾਏ ਜਾਣਗੇ ਅਤੇ ਉਨ੍ਹਾਂ ਨੂੰ ਅਲਾਟ ਕੀਤੇ ਜਾਣ ਵਾਲੇ ਘਰਾਂ ਦੀਆਂ ਸਲਿੱਪਾਂ ਦਿੱਤੀਆਂ ਜਾਣਗੀਆਂ। ਸੁਆਗਤ ਡੈਸਕ, ਦਿੱਲੀ ਏਅਰ ਪੋਰਟ ਅਤੇ ਰੇਲਵੇ ਸਟੇਸ਼ਨ ਦੋਵਾਂ ਥਾਵਾਂ 'ਤੇ ਸਥਾਪਿਤ ਕੀਤੇ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੱਖਣ ਦੀਆਂ ਖੇਤਰੀ ਪਾਰਟੀਆਂ ਵਲੋਂ ਆਪਣੇ ਨਵੇਂ ਚੁਣੇ ਮੈਂਬਰਾਂ ਨੂੰ ਹੋਟਲਾਂ ਵਿਚ ਠਹਿਰਾਉਣ ਲਈ ਵੀ ਕਮਰੇ ਬੁੱਕ ਕਰਵਾਏ ਗਏ ਹਨ, ਕਿਉਂਕਿ ਦੱਖਣ ਦੀਆਂ ਰਾਜਨੀਤਕ ਪਾਰਟੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਇਸ ਵਾਰ ਨਵੀਂ ਸਰਕਾਰ ਬਣਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੇਗੀ।

ਲਮਕਵੀਂ ਸੰਸਦ ਦੀਆਂ ਬਰਕਤਾਂ

ਹੁਣ ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਹਰ ਤਰ੍ਹਾਂ ਦੇ ਪ੍ਰਚਾਰ-ਪਸਾਰ ਤੇ ਰੌਲੇ ਰੱਪੇ ਨੂੰ ਬਰੇਕਾਂ ਲੱਗ ਚੁੱਕੀਆਂ ਹਨ ਤਾਂ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਲਮਕਵੀਂ ਸੰਸਦ (ਹੰਗ ਪਾਰਲੀਮੈਂਟ) ਵੱਲ ਵਧ ਰਿਹਾ ਹੈ। ਪੇਂਡੂ ਜਨਤਾ ਇਸ ਨੂੰ ਲੰਗੜੀ ਸਰਕਾਰ ...

ਪੂਰੀ ਖ਼ਬਰ »

ਵੋਟਾਂ ਦੇ ਲਾਲਚ ਵਿਚ ਗੁਆਚੀ ਰਾਜਸੀ ਨੇਤਾਵਾਂ ਦੀ ਸੋਚ

ਪੰਜਾਬ ਦੇ ਇਕ ਵੱਡੇ ਸ਼ਹਿਰ ਵਿਚ ਬੱਸ ਅੱਡੇ 'ਤੇ ਫੀਸ ਵਸੂਲਣ ਵਾਲੇ ਦਫਤਰ 'ਤੇ ਮੈਂ ਇਕ ਨਾਅਰਾ ਲਿਖਿਆ ਵੇਖਿਆ, ਨਾਅਰਾ ਸੀ-'ਮਿੱਠਾ ਬੋਲੋ ਜੀ-ਮਿੱਠਾ ਸੁਣੋ ਜੀ।' ਇਸ ਨਾਅਰੇ ਤੋਂ ਸਾਡੇ ਅਜੋਕੇ ਸਿਆਸੀ ਨੇਤਾਵਾਂ ਨੂੰ ਸੇਧ ਲੈਣੀ ਚਾਹੀਦੀ ਹੈ, ਜੋ ਚੋਣਾਂ ਦੇ ਦਿਨਾਂ ਵਿਚ ...

ਪੂਰੀ ਖ਼ਬਰ »

ਉਮੀਦਵਾਰ ਚੁਣਨ ਵੇਲੇ ਕਿਹੜੇ ਨੁਕਤੇ ਰੱਖੇ ਜਾਣ ਧਿਆਨ ਵਿਚ ?

ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਪ੍ਰਚਾਰ ਅਤੇ ਪ੍ਰਸਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਾਰਟੀਆਂ ਵੋਟਰਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਵੀ ਕਰਦੀਆਂ ਰਹੀਆਂ ਸਨ। ਇਕ ਪਾਸੇ ...

ਪੂਰੀ ਖ਼ਬਰ »

ਨਵੀਂ ਸਰਕਾਰ ਲਈ ਕਵਾਇਦ

ਚੋਣਾਂ ਦਾ ਅੰਤਿਮ ਦੌਰ ਖ਼ਤਮ ਹੋਣ ਤੋਂ ਪਹਿਲਾਂ ਹੀ ਨਵੀਂ ਸਰਕਾਰ ਸਬੰਧੀ ਕਿਆਸ ਅਰਾਈਆਂ ਆਰੰਭ ਹੋ ਗਈਆਂ ਹਨ। ਸੰਵਿਧਾਨ ਬਣਨ ਤੋਂ ਲੈ ਕੇ ਹੁਣ ਤੱਕ ਐਮਰਜੈਂਸੀ ਦੇ ਦੌਰ ਤੋਂ ਇਲਾਵਾ ਦੇਸ਼ ਵਿਚ ਲਗਾਤਾਰ ਚੋਣਾਂ ਹੁੰਦੀਆਂ ਰਹੀਆਂ ਹਨ। ਜਿਸ ਪਾਰਟੀ ਨੂੰ ਵੀ ਬਹੁਮਤ ਮਿਲਦਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX