ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-19 ਮਈ 2019 ਨੂੰ ਲੋਕ ਸਭਾ ਦੇ ਸੱਤਵੇਂ ਤੇ ਆਖ਼ਰੀ ਪੜਾਅ ਦੀਆਂ ਚੋਣਾਂ ਹਨ | ਸਤਾਰ੍ਹਵੀਂ ਲੋਕ ਸਭਾ ਦੀ ਚੋਣ ਲਈ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੈ | ਇਸ ਲਈ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜੋ ਤਿੰਨ ਲੋਕ ਸਭਾ ਹਲਕਿਆਂ ਵਿਚ ਵੰਡਿਆ ਹੋਇਆ ਹੈ, ਲਈ ਪੋਿਲੰਗ ਪਾਰਟੀਆਂ ਬੂਥਾਂ ਲਈ ਰਵਾਨਾ ਹੋ ਗਈਆਂ ਹਨ | ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦਾ ਭਾਗ ਹਨ | ਗਿੱਦੜਬਾਹਾ ਵਿਧਾਨ ਸਭਾ ਹਲਕਾ ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ, ਜਦਕਿ ਲੰਬੀ ਬਠਿੰਡਾ ਪਾਰਲੀਮਾਨੀ ਹਲਕੇ ਦਾ ਹਿੱਸਾ ਹੈ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 19 ਮਈ 2019 ਨੂੰ ਲੋਕ ਸਭਾ ਚੋਣਾਂ ਵਿਚ ਬਿਨਾਂ ਕਿਸੇ ਡਰ ਲਾਲਚ ਜਾਂ ਭੈਅ ਦੇ ਵੱਧ ਚੜ੍ਹ ਕੇ ਮਤਦਾਨ ਕਰਨ | ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਥਾਨਕ ਪੁਲਿਸ ਤੋਂ ਇਲਾਵਾ ਕੇਂਦਰੀ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਨੇ ਆਖਿਆ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਕਿਸੇ ਵੋਟਰ ਨੂੰ ਲਾਲਚ ਦੇਵੇ ਜਾਂ ਡਰਾਵੇ ਤਾਂ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਜਾਂ ਸੀਵਿਜਲ ਐਪ 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ | ਉਨ੍ਹਾਂ ਨੇ ਦੱਸਿਆ ਕਿ ਬੂਥਾਂ 'ਤੇ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਚੰਗਾ ਅਨੁਭਵ ਹੋਵੇ ਇਸ ਲਈ ਪੱਕੀ ਟਿੱਬੀ ਵਿਚ 'ਈਕੋ-ਫਰੈਂਡਲੀ' ਪੋਿਲੰਗ ਬੂਥ ਬਣਾਇਆ ਗਿਆ ਹੈ, ਜਦਕਿ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਮਾਡਲ ਬੂਥ ਵੀ ਬਣਾਏ ਗਏ ਹਨ | ਲੰਬੀ ਵਿਚ 5, ਗਿੱਦੜਬਾਹਾ ਵਿਚ 6, ਮਲੋਟ ਵਿਚ 4 ਅਤੇ ਸ੍ਰੀ ਮੁਕਤਸਰ ਸਾਹਿਬ ਵਿਚ 4 ਮਾਡਲ ਪੋਿਲੰਗ ਬੂਥ ਵੀ ਬਣਾਏ ਜਾ ਰਹੇ ਹਨ | ਇਸ ਵਾਰ ਸਾਰੇ ਬੂਥਾਂ ਤੇ ਵੀ.ਵੀ.ਪੈਟ. ਮਸ਼ੀਨਾਂ ਲਗਾਈਆਂ ਗਈਆਂ ਹਨ, ਜਿੱਥੇ ਵੋਟਰ ਵੋਟ ਪਾਉਣ ਲਈ ਮਸ਼ੀਨ ਦੇ ਬੈਲਟ ਯੂਨਿਟ 'ਤੇ ਆਪਣੀ ਪਸੰਦ ਦੇ ਉਮੀਦਵਾਰ ਦਾ ਬਟਨ ਦਵਾਏਗਾ ਤਾਂ ਉਸ ਨੰੂ ਨਾਲ ਰੱਖੀ ਵੀ.ਵੀ.ਪੈਟ. ਮਸ਼ੀਨ ਦੀ ਸਕਰੀਨ 'ਤੇ ਇਕ ਪਰਚੀ ਦਿਖਾਈ ਦੇਵੇਗੀ, ਜਿਸ 'ਤੇ ਉਹ ਜਾਣ ਸਕੇਗਾ ਕਿ ਉਸਦੀ ਵੋਟ ਠੀਕ ਉਸ ਉਮੀਦਵਾਰ ਨੂੰ ਪੈ ਗਈ ਹੈ | ਇਹ ਪਰਚੀ 7 ਸੈਕੰਡ ਤੱਕ ਦਿਖਾਈ ਦਿੰਦੀ ਰਹੇਗੀ ਅਤੇ ਫਿਰ ਕੱਟ ਕੇ ਮਸ਼ੀਨ ਦੇ ਅੰਦਰ ਹੀ ਬਣੇ ਬਕਸੇ ਵਿਚ ਸੁਰੱਖਿਅਤ ਹੋ ਜਾਵੇਗੀ | ਇਸ ਤੋਂ ਬਿਨਾਂ ਪੋਿਲੰਗ ਬੂਥ ਦੇ 100 ਮੀਟਰ ਦੇ ਘੇਰੇ ਅੰਦਰ ਮੋਬਾਇਲ ਫ਼ੋਨ ਲੈ ਕੇ ਜਾਣ 'ਤੇ ਪਾਬੰਦੀ ਹੋਵੇਗੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 6,77,130 ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚ 3,56,106 ਪੁਰਸ਼ ਅਤੇ 3,21,012 ਮਹਿਲਾ ਵੋਟਰ ਹਨ ਅਤੇ 12 'ਥਰਡ ਜੈਂਡਰ' ਹਨ | ਲੰਬੀ ਵਿਧਾਨ ਸਭਾ ਹਲਕਾ ਜੋ ਕਿ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹੈ ਵਿਚ 1,60,572 ਵੋਟਰ ਹਨ | ਗਿੱਦੜਬਾਹਾ ਵਿਧਾਨ ਸਭਾ ਹਲਕਾ ਜੋ ਕਿ ਫ਼ਰੀਦਕੋਟ ਲੋਕ ਸਭਾ ਹਲਕੇ ਦਾ ਹਿੱਸਾ ਹੈ ਵਿਚ 1,62,374 ਵੋਟਰ ਹਨ | ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਜੋ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਪੈਂਦੇ ਹਨ ਵਿਚ ਕ੍ਰਮਵਾਰ 1,71,761 ਅਤੇ 1,82,423 ਵੋਟਰ ਹਨ | ਜ਼ਿਲ੍ਹੇ ਵਿਚ 100 ਫ਼ੀਸਦੀ ਵੋਟਰਾਂ ਦੇ ਵੋਟਰ ਸ਼ਨਾਖ਼ਤੀ ਕਾਰਡ ਬਣੇ ਹੋਏ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 401 ਥਾਵਾਂ 'ਤੇ 699 ਪੋਿਲੰਗ ਬੂਥ ਬਣਾਏ ਗਏ ਹਨ | ਲੰਬੀ ਵਿਚ 168, ਗਿੱਦੜਬਾਹਾ ਵਿਚ 164, ਮਲੋਟ ਵਿਚ 178 ਅਤੇ ਸ੍ਰੀ ਮੁਕਤਸਰ ਸਾਹਿਬ ਵਿਚ 189 ਪੋਿਲੰਗ ਬੂਥ ਬਣਾਏ ਗਏ ਹਨ | ਇਨ੍ਹਾਂ ਵਿਚੋਂ 351 ਪੋਿਲੰਗ ਬੂਥਾਂ ਤੋਂ ਵੇਬਕਾਸਟਿੰਗ ਹੋਵੇਗੀ | ਇਸ ਤੋਂ ਬਿਨਾਂ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ ਇਕ ਬੂਥ ਦਾ ਪ੍ਰਬੰਧ ਕੇਵਲ ਔਰਤਾਂ ਵਲੋਂ ਅਤੇ ਇਕ ਇਕ ਬੂਥ ਦਾ ਪ੍ਰਬੰਧ ਦਿਵਿਆਂਗ ਅਮਲੇ ਵਲੋਂ ਕੀਤਾ ਜਾਵੇਗਾ | ਕੁੱਲ 198 ਪੋਿਲੰਗ ਬੂਥਾਂ ਤੇ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ |
ਮੰਡੀ ਬਰੀਵਾਲਾ, 18 ਮਈ (ਨਿਰਭੋਲ ਸਿੰਘ)-ਬੀਤੇ ਦਿਨ ਹੋਈ ਬਾਰਿਸ਼ ਕਾਰਨ ਕਿਸਾਨਾਂ ਦਾ ਸੈਂਕੜੇ ਏਕੜ ਨਰਮਾ ਕਰੰਡ ਹੋ ਗਿਆ ਹੈ | ਦਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੇ ਨਰਮੇ ਦਾ ਮਹਿੰਗੇ ਭਾਅ ਦਾ ਬੀਜ ਖ਼ਰੀਦਿਆ | ਉਨ੍ਹਾਂ ਕਿਹਾ ਕਿ ਨਰਮੇ ...
ਮਲੋਟ, 18 ਮਈ (ਗੁਰਮੀਤ ਸਿੰਘ ਮੱਕੜ)-ਪਿੰਡ ਸ਼ਾਮਖੇੜਾ ਵਿਖੇ ਨਸ਼ੇ ਦੇ ਟੀਕੇ ਲਗਾਉਣ ਵਾਲੇ ਇਕ ਹੈਪੇਟਾਈਟਸ ਦੀ ਬਿਮਾਰੀ ਤੋਂ ਪੀੜਤ 32 ਸਾਲਾਂ ਨੌਜਵਾਨ ਦੀ ਵੱਧ ਮਾਤਰਾ ਵਿਚ ਨਸ਼ਾ ਲੈਣ ਕਰਕੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਜਿੰਦੂ ਮਜ਼ਦੂਰੀ ਕਰਦਾ ਸੀ ਤੇ ਉਸ ਦੇ 2 ...
ਸ੍ਰੀ ਮੁਕਤਸਰ ਸਾਹਿਬ, 18 ਮਈ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਵਿਆਹੁਤਾ ਔਰਤ ਨਾਲ ਜ਼ਬਰਦਸਤੀ ਕਰਨ 'ਤੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ | ਸ੍ਰੀ ਮੁਕਤਸਰ ਸਾਹਿਬ ਦੇ ਗੋਬਿੰਦ ਨਗਰੀ ਦੀ ਮਹਿਲਾ ਨੇ ਥਾਣਾ ਸਿਟੀ ਦੀ ਪੁਲਿਸ ਨੂੰ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਬਣਨ ਵਾਲੇ ਰੇਲਵੇ ਪੁਲ ਦਾ ਨਿਰਮਾਣ ਰੁਕਣ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕੰਜ਼ਿਊਮਰ ਅਵੈਅਰਨੈਸ ਗਰੁੱਪ ਦੇ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਦੱਸਿਆ ਕਿ ਪੁਲ ਦਾ ਨਿਰਮਾਣ ਕੁਝ ਤਕਨੀਕੀ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਮੈਡੀ ਲਾਈਫ਼ ਆਯੂਰਵੈਦਿਕ ਕਲੀਨਿਕ ਅਬੋਹਰ ਬਾਈਪਾਸ ਰੋਡ ਸਾਹਮਣੇ ਪਟਿਆਲਾ ਦੰਦਾਂ ਦਾ ਹਸਪਤਾਲ ਮਾਨਸਾ ਕਾਲੋਨੀ ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ 20 ਅਤੇ 21 ਮਈ (ਸੋਮਵਾਰ ਤੇ ਮੰਗਲਵਾਰ) ਨੂੰ ...
ਮੰਡੀ ਕਿੱਲਿਆਂਵਾਲੀ, 18 ਮਈ (ਇਕਬਾਲ ਸਿੰਘ ਸ਼ਾਂਤ)-ਪਿੰਡ ਮਿੱਡੂਖੇੜਾ 'ਚ 'ਬੰਦੇ ਖਾਣੀ' ਰਾਜਸਥਾਨ ਨਹਿਰ ਦੀ ਪਟੜੀ 'ਤੇ ਲਾਵਾਰਸ ਹਾਲਤ 'ਚ ਕਾਲੇ ਰੰਗ ਦਾ ਮੋਟਰਸਾਇਕਲ ਮਿਲਿਆ ਹੈ | ਹੀਰੋ ਹਾਂਡਾ ਸੀ.ਡੀ. ਡੀਲਕਸ ਮੋਟਰ ਸਾਈਕਲ ਨੰਬਰ ਪੀ.ਬੀ. 22 ਜੀ. 4559 ਪਿਛਲੇ ਪੰਜ ਦਿਨਾਂ ਤੋਂ ...
ਗਿੱਦੜਬਾਹਾ, 18 ਮਈ (ਬਲਦੇਵ ਸਿੰਘ ਘੱਟੋਂ)-ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਮੌਲਾਨਾ ਆਜ਼ਾਦ ਐਜੂਕੇਸ਼ਨ ਐਾਡ ਫਾਊਾਡੇਸ਼ਨ ਸੰਸਥਾ ਪਿੰਡ ਕੋਟਭਾਈ ਦੇ ਇੰਚਾਰਜ ਮੁਹੰਮਦ ਇਰਸ਼ਾਦ ਦੀ ਅਗਵਾਈ ਵਿਚ ਪਿੰਡ 'ਚ ਵੋਟਰ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਵੋਟਾਂ ਪਾਉਣ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਹਰਮਹਿੰਦਰ ਪਾਲ)-ਸਥਾਨਕ ਬਾਗਵਾਲੀ ਗਲੀ ਨਿਵਾਸੀ ਸਤਪਾਲ ਗਰਗ ਉਰਫ਼ ਰਾਮ ਜੀ ਦਾਸ (67) ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ | ਸਤਪਾਲ ਗਰਗ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ | ਉਸਦੇ ਦੇ ਬੇਟੇ ਰਾਜੇਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਕਾਫ਼ੀ ਭਾਲ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸੱਤਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਬੱਚਿਆਂ ਨੂੰ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਜੱਸੇਆਣਾ ਵਿਖੇ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਰਜਿੰਦਰ ਕੌਰ, ਪਰਮਜੀਤ ਕੌਰ, ਮਨੀਸ਼ ਕੁਮਾਰ ਮੁਜਰਾਲ, ਆਸ਼ਾ ਵਰਕਰ ਸਰਬਜੀਤ ਕੌਰ ਅਤੇ ਰਜਿੰਦਰ ਕੌਰ ਨੇ ਐੱਸ.ਐੱਮ.ਓ. ਕਿਰਨਦੀਪ ਕੌਰ ਦੀ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡਾ: ਸੁਖਪਾਲ ਸਿੰਘ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਵਿਭਾਗ ਵਲੋਂ 19 ਮਈ 2019 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਪ੍ਰੋਗਰਾਮ ਅਫ਼ਸਰ ਦਫ਼ਤਰ ਸਿਵਲ ਅਤੇ ਐਸ.ਐਮ.ਓ. ਇੰਚਾਰਜ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਡਾ: ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੀ ਅਗਵਾਈ ਵਿਚ ਪਿੰਡ ਬੱਲਮਗੜ੍ਹ ਵਿਖੇ ਗਰਭਵਤੀ ਔਰਤਾਂ ਦਾ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਕਿਰਨਦੀਪ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਦੇ ਹੱਕ ਵਿਚ ਅੱਜ ਮਲੋਟ ਰੋਡ ਵਿਖੇ ਹਲਕਾ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਅਤੇ ਹੋਰ ਆਗੂਆਂ ਨੇ ਘਰ-ਘਰ ਜਾ ਕੇ ਵੋਟਰਾਂ ਨੂੰ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਵਲੋਂ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਡੋਰ-ਟੂ-ਡੋਰ ਚੋਣ ਪ੍ਰਚਾਰ ...
ਦੋਦਾ 18 ਮਈ (ਰਵੀਪਾਲ)-ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ, ਜਦ ਪਿੰਡ ਭਲਾਈਆਣਾ ਦੇ ਕਈ ਪਰਿਵਾਰ ਹਲਕੇ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ 'ਚ ਅਤੇ ...
ਮਲੋਟ, 18 ਮਈ (ਪਾਟਿਲ)-ਮਿਮਿਟ ਕਾਲਜ ਮਲੋਟ ਵਿਖੇ ਲੋਕ ਸਭਾ ਹਲਕਾ ਬਠਿੰਡਾ ਦੇ ਲੰਬੀ ਹਲਕੇ ਵਿਚ ਸ਼ਨਿਚਰਵਾਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ. ਕਮ ਏ.ਆਰ.ਓ. ਵਿਧਾਨ ਸਭਾ ਹਲਕਾ ਲੰਬੀ 083 ਡਾ: ਰਿਚਾ ਦੀ ਅਗਵਾਈ ਹੇਠ ਪੋਲਿੰਗ ਪ੍ਰਬੰਧ ਕੀਤੇ ਗਏ | ਏ.ਆਰ.ਓ. ਦੇ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਚੰਗਾ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਦੀ ਚੋਣ ਮੁਹਿੰਮ ...
ਦੋਦਾ, 18 ਮਈ (ਰਵੀਪਾਲ)-ਭਾਰਤੀ ਜਨਤਾ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਬਰੀਵਾਲਾ ਮੰਡਲ ਦੇ ਪ੍ਰਧਾਨ ਡਾ: ਸੁਖਦੇਵ ਸਿੰਘ ਬੁੱਟਰ ਅਤੇ ਮਹਿਲਾ ਮੰਡਲ ਦੀ ਪ੍ਰਧਾਨਰ ਸ੍ਰੀਮਤੀ ਉਰਮਿਲਾ ਦੀ ਅਗਵਾਈ ਵਿਚ ਵੱਖ-ਵੱਖ ਪਾਰਟੀਆਂ ਨੂੰ ...
ਮੰਡੀ ਬਰੀਵਾਲਾ, 18 ਮਈ (ਨਿਰਭੋਲ ਸਿੰਘ)-ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਪਿੰਡਾਂ ਵਿਚ ਘਰ-ਘਰ ਪਹੁੰਚ ਕਰ ਰਹੇ ਸਨ ਅਤੇ ਆਪਣੇ-ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ | ਸਾਰੇ ਰਾਜਸੀ ਆਗੂ ਆਪਣੇ ਆਪਣੇ ...
ਬਰਗਾੜੀ, 18 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਨਗਰ ਬਰਗਾੜੀ ਬਸਤੀ ਬਾਵਰੀਆ ਸਿੱਖ ਦੇ ਅਨੇਕਾਂ ਪਰਿਵਾਰ ਯੂਥ ਆਗੂ ਰਵਿੰਦਰ ਸਿੰਘ ਰਵੀ ਸ਼ਰਮਾ ਦੀ ਪ੍ਰੇਰਨਾ ਨਾਲ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ, ਜਿੰਨਾਂ ਨੂੰ ਹਲਕਾ ਇੰਚਾਰਜ ਸੂਬਾ ...
ਗਿੱਦੜਬਾਹਾ, 18 ਮਈ (ਬਲਦੇਵ ਸਿੰਘ ਘੱਟੋਂ)-ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ 'ਚ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਨੇ ਗਿੱਦੜਬਾਹਾ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਚੋਣ ਕਮਿਸ਼ਨ ਵਲੋਂ ਕੀਤੀ ਗਈ ਨਿਵੇਕਲੀ ਪਹਿਲਕਦਮੀ ਅਤੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਾਵਿੰਦ ਕੁਮਾਰ ਤੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਨਾਲ ਬਣਾਏ ਗਏ ਵੱਖ-ਵੱਖ ਮਾਡਲ ਪੋਿਲੰਗ ਬੂਥਾਂ ਨੂੰ ਸਜ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਦੀ ਸੇਵਾ ਭਾਈ ਪਿ੍ਤਪਾਲ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)- ਕੁਝ ਵਿਅਕਤੀ ਅਕਾਲੀ ਆਗੂਆਂ ਨੂੰ ਚੋਣ ਮੁਹਿੰਮ ਦੌਰਾਨ ਕਾਲੀਆਂ ਝੰਡੀਆਂ ਵਿਖਾ ਰਹੇ ਹਨ, ਪ੍ਰੰਤੂ ਉਹ ਕਾਂਗਰਸੀ ਆਗੂਆਂ ਨੂੰ ਕਾਲੀਆਂ ਝੰਡੀਆਂ ਕਿਉਂ ਨਹੀਂ ਵਿਖਾਉਂਦੇ | ਇਹ ਪ੍ਰਗਟਾਵਾ ਅਕਾਲੀ ਆਗੂ ਸਵਰਨ ਸਿੰਘ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਐੱਮ.ਕੇ. ਅਰਾਵਿੰਦ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 9ਵੀਂ ਤੋਂ 12 ਕਲਾਸ ਤੱਕ ਦੇ ਬੱਚਿਆਂ ਨੂੰ ਕੈਂਸਰ ਬਾਰੇ ...
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਐੱਸ. ਐੱਮ. ਓ. ਚੱਕ ਸ਼ੇਰੇਵਾਲਾ ਡਾ: ਕਿਰਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਕ੍ਰਿਪਾਲਕੇ ਦੇ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ | ਇਸ ਦੌਰਾਨ ਸਿਹਤ ...
ਮਲੋਟ, 18 ਮਈ (ਪਾਟਿਲ, ਮੱਕੜ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੇ ਪਿ੍ੰਸੀਪਲ ਜੀ.ਸੀ. ਸ਼ਰਮਾ ਅਤੇ ਉਨ੍ਹਾਂ ਦੀ ਧਰਮਪਤਨੀ ਨਿਸ਼ਾ ਸ਼ਰਮਾ ਦੀ ਸੇਵਾ ਮੁਕਤੀ ਮੌਕੇ ਸਕੂਲ ਕੈਂਪਸ ਦੇ 'ਚ ਇਕ ਸਮਾਗਮ ਹੋਇਆ, ਜਿਸ ਦੀ ਪ੍ਰਧਾਨਗੀ ਸਥਾਨਕ ਮੈਨੇਜਿੰਗ ...
ਮਲੋਟ, 18 ਮਈ (ਗੁਰਮੀਤ ਸਿੰਘ ਮੱਕੜ)-ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨਾਂ ਵਲੋਂ ਪਿਛਲੇ ਕਰੀਬ 3 ਸਾਲਾਂ ਤੋਂ ਲਟਕ ਰਹੀ ਕਲਰਕਾਂ ਦੀ ਭਰਤੀ ਨੂੰ ਨੇਪਰੇ ਚਾੜ੍ਹਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਪ੍ਰਨੀਤ ਕੌਰ ਨੂੰ ਮੰਗ ...
ਮੰਡੀ ਲੱਖੇਵਾਲੀ, 18 ਮਈ (ਮਿਲਖ ਰਾਜ)-ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਲਗਪਗ ਸਾਰੀਆਂ ਪਾਰਟੀਆਂ ਦੇ ਉੱਚ ਆਗੂਆਂ ਤੋਂ ਲੈ ਕੇ ਵਰਕਰਾਂ ਤੱਕ ਨੇ ਆਖ਼ਰੀ ਹਥਿਆਰ ਵਜੋਂ ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾਉਣ ਲਈ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ | ਸਾਰਾ ਦਿਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX