ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸ੍ਰੀ ਆਨੰਦਪੁਰ ਸਾਹਿਬ ਹਲਕੇ 'ਚ ਸ਼ਾਮਿਲ ਤਿੰਨਾਂ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿਚ ਮਤਦਾਨ ਅਮਲ ਸ਼ਾਂਤੀਪੂਰਣ ਮੁਕੰਮਲ ਹੋ ਗਿਆ | ਜ਼ਿਲ੍ਹੇ ਵਿਚ ਕੁੱਲ 66.71 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ | ਹਲਕਾਵਾਰ ਮਤਦਾਨ ਪ੍ਰਤੀਸ਼ਤਤਾ ਬਾਰੇ ਦੱਸਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੈ ਬਬਲਾਨੀ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਮਤਦਾਨ ਵਿਧਾਨ ਸਭਾ ਹਲਕਾ ਬਲਾਚੌਰ ਵਿਚ 67.73 ਫ਼ੀਸਦੀ, ਦੂਜੇ ਸਥਾਨ 'ਤੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ 'ਚ 66.66 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ ਬੰਗਾ ਵਿਚ 65.75 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 490563 ਮਤਦਾਤਾ ਹਨ | ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਬਬਲਾਨੀ ਨੇ ਜ਼ਿਲ੍ਹੇ ਦੇ ਸਮੁੱਚੇ ਵੋਟਰਾਂ ਦਾ ਮਤਦਾਨ ਦੌਰਾਨ ਸਦਭਾਵਨਾ ਪੂਰਣ ਮਾਹੌਲ ਬਣਾਈ ਰੱਖਣ ਲਈ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਤੱਕ ਬੰਗਾ ਵਿਚ 8 ਫ਼ੀਸਦੀ ਅਤੇ ਨਵਾਂਸ਼ਹਿਰ ਵਿਚ 8.41 ਫ਼ੀਸਦੀ ਅਤੇ ਬਲਾਚੌਰ ਹਲਕੇ ਵਿਚ 9 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ | ਦਿਨੇ 11 ਵਜੇ ਇਹ ਪ੍ਰਤੀਸ਼ਤਤਾ ਬੰਗਾ ਵਿਚ 27, ਨਵਾਂਸ਼ਹਿਰ ਵਿਚ 22.15 ਅਤੇ ਬਲਾਚੌਰ ਵਿਚ 21 ਸੀ | ਉਨ੍ਹਾਂ ਦੱਸਿਆ ਕਿ ਦੁਪਹਿਰ 1 ਵਜੇ ਤੱਕ ਬੰਗਾ ਹਲਕੇ ਵਿਚ 37.26 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ ਜਦਕਿ ਨਵਾਂਸ਼ਹਿਰ ਵਿਚ 37.67 ਪ੍ਰਤੀਸ਼ਤ ਮਤਦਾਨ ਹੋਇਆ ਅਤੇ ਬਲਾਚੌਰ ਵਿਖੇ 41 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ | ਬਾਅਦ ਦੁਪਹਿਰ 3 ਵਜੇ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਵਿਚ ਮਤਦਾਨ ਪ੍ਰਤੀਸ਼ਤਤਾ ਕ੍ਰਮਵਾਰ 54.38, 42 ਅਤੇ 54 ਫ਼ੀਸਦੀ ਹੋ ਚੁੱਕੀ ਸੀ | ਇਸ ਮੌਕੇ ਬੰਗਾ ਵਿਖੇ 69 ਫ਼ੀਸਦੀ, ਨਵਾਂਸ਼ਹਿਰ ਵਿਖੇ 65 ਫ਼ੀਸਦੀ ਅਤੇ ਬਲਾਚੌਰ ਵਿਚ 72 ਫ਼ੀਸਦੀ ਦਰਜ ਕੀਤਾ ਗਿਆ | ਸ਼ਾਮ 5 ਵਜੇ ਬੰਗਾ ਹਲਕੇ 'ਚ ਮਤਦਾਨ ਪ੍ਰਤੀਸ਼ਤਤਾ 60.16 'ਤੇ ਪੁੱਜ ਗਈ ਜਦਕਿ ਨਵਾਂਸ਼ਹਿਰ 'ਚ 52 ਫ਼ੀਸਦੀ ਰਹੀ ਅਤੇ ਬਲਾਚੌਰ 'ਚ 58 ਫ਼ੀਸਦੀ ਰਹੀ | ਉਨ੍ਹਾਂ ਨੇ ਜ਼ਿਲ੍ਹੇ ਵਿਚ 592 ਚੋਣ ਬੂਥਾਂ 'ਤੇ ਮਤਦਾਨ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿਚ ਯੋਗਦਾਨ ਪਾਉਣ ਵਾਲੀਆਂ ਪੋਲਿੰਗ ਪਾਰਟੀਆਂ ਦੇ 2368 ਮੈਂਬਰਾਂ, 150 ਮਾਈਕਰੋ ਅਬਜ਼ਰਵਰਾਂ, 1554 ਸੁਰੱਖਿਆ ਕਰਮਚਾਰੀਆਂ, 44 ਸੈਕਟਰ ਅਫ਼ਸਰਾਂ ਅਤੇ ਤਿੰਨਾਂ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਪੂਰਣ ਤਨਦੇਹੀ ਨਾਲ ਨਿਭਾਈ ਡਿਊਟੀ ਦੀ ਵੀ ਸ਼ਲਾਘਾ ਕੀਤੀ | ਜ਼ਿਲ੍ਹਾ ਚੋਣ ਅਫ਼ਸਰ ਜਿਨ੍ਹਾਂ ਖ਼ੁਦ ਵੀ ਜ਼ਿਲ੍ਹੇ ਦੇ ਬਹੁਤ ਸਾਰੇ ਚੋਣ ਬੂਥਾਂ ਦਾ ਜਾਇਜ਼ਾ ਲਿਆ, ਨੇ ਜ਼ਿਲ੍ਹੇ ਦੇ 32 ਮਾਡਲ ਚੋਣ ਬੂਥਾਂ ਅਤੇ ਕੇਵਲ ਮਹਿਲਾ ਸਟਾਫ਼ ਵਲੋਂ ਸੰਭਾਲੇ ਗਏ ਤਿੰਨ ਚੋਣ ਬੂਥਾਂ 'ਤੇ ਆਮ ਲੋਕਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਜ਼ਿਲ੍ਹੇ 'ਚ ਦਿਵਿਆਂਗ ਮੱਤਦਾਤਾਵਾਂ ਲਈ ਲਾਏ ਗਏ ਵਲੰਟੀਅਰਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ | ਉਨ੍ਹਾਂ ਬੰਗਾ ਵਿਖੇ ਇੱਕ ਚੋਣ ਬੂਥ 'ਤੇ ਪਹਿਲੀ ਵਾਰ ਮਤਦਾਨ ਕਰਨ ਆਏ ਵੋਟਰਾਂ ਨੂੰ ਸਰਟੀਫਿਕੇਟ ਵੀ ਸੌਾਪੇ |
ਬੰਗਾ, (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ 'ਚ ਅਮਨ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਸੰਪੂਰਨ ਹੋਇਆ | ਐਸ. ਡੀ. ਐਮ ਦੀਪ ਸ਼ਿਖਾ ਸ਼ਰਮਾ ਨੇ ਵੱਖ-ਵੱਖ ਪੋਿਲੰਗ ਸਟੇਸ਼ਨਾਂ ਦਾ ਦੌਰਾ ਕੀਤਾ | ਉਨ੍ਹਾਂ ਦੱਸਿਆ ਕਿ ਬੰਗਾ, ਮਹਿਰਮਪੁਰ 'ਚ ਬਣਾਏ ਮਾਡਰਨ ਪੋਿਲੰਗ ਸਟੇਸ਼ਨਾਂ ਨੂੰ ਵੇਖਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ | ਉਨ੍ਹਾਂ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਮਨ ਸ਼ਾਂਤੀ ਰੱਖਣ 'ਚ ਸਾਥ ਦਿੱਤਾ | ਉਨ੍ਹਾਂ ਕਿਹਾ ਕੁੱਝ ਥਾਵਾਂ 'ਤੇ ਸਵੇਰੇ-ਸਵੇਰੇ ਵੋਟਿੰਗ ਮਸ਼ੀਨਾਂ 'ਚ ਥੋੜੀ ਖਰਾਬੀ ਆਈ ਪਰ ਚੋਣ ਅਮਲੇ ਨੇ ਜਲਦੀ ਮਸਲੇ ਨੂੰ ਹੱਲ ਕੀਤਾ | ਬੰਗਾ ਹਲਕੇ 'ਚ 9 ਵਜੇ ਤੱਕ 8 ਫੀਸਦੀ, 11 ਵਜੇ ਤੱਕ 28 ਫੀਸਦੀ, 1 ਵਜੇ ਤੱਕ 37 ਫੀਸਦੀ, 3 ਵਜੇ 54 ਫੀਸਦੀ ਅਤੇ ਪੰਜ ਵਜੇ ਤੱਕ 61.6 ਫੀਸਦੀ ਵੋਟਾਂ ਪਈਆਂ ਤੇ ਸ਼ਾਮ ਤੱਕ ਕੁੱਲ੍ਹ 65.75 ਫ਼ੀਸਦੀ ਵੋਟਾਂ ਪਈਆਂ | ਬੰਗਾ ਹਲਕੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਪਿੰਡਾਂ 'ਚ ਲਗਾਏ ਚੋਣ ਬੂਥਾਂ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ, ਚੌ: ਮੋਹਣ ਸਿੰਘ ਸਾਬਕਾ ਵਿਧਾਇਕ, ਡਾ: ਹਰਪ੍ਰੀਤ ਸਿੰਘ ਕੈਂਥ, ਚੌ: ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ, ਰਘਵੀਰ ਸਿੰਘ ਬਿੱਲ੍ਹਾ, ਦਰਬਜੀਤ ਸਿੰਘ ਪੂੰਨੀ ਦੌਰਾ ਕਰ ਰਹੇ ਸਨ | ਬੰਗਾ ਵਿਖੇ ਮਨੀਸ਼ ਤਿਵਾੜੀ ਉਮੀਦਵਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵੀ ਪਾਰਟੀ ਦੇ ਬੂਥਾਂ 'ਤੇ ਵਿਸ਼ੇਸ਼ ਤੌਰ 'ਤੇ ਆਏ ਉਨ੍ਹਾਂ ਕਿਹਾ ਵੋਟਾਂ 'ਚ ਅਮਨ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣਾ ਜਰੂਰੀ ਹੈ | ਅਕਾਲੀ ਦਲ ਦੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਲਗਾਏ ਬੂਥਾਂ 'ਤੇ ਡਾ: ਸੁਖਵਿੰਦਰ ਸੁੱਖ ਵਿਧਾਇਕ, ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਜਥੇ: ਸੰਤੋਖ ਸਿੰਘ ਮੱਲ੍ਹਾ ਮੈਂਬਰ ਵਰਕਿੰਗ ਕਮੇਟੀ, ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸੁਖਦੀਪ ਸਿੰਘ ਸ਼ੁਕਾਰ, ਸੋਹਣ ਲਾਲ ਢੰਡਾ ਵਰਕਰਾਂ ਨੂੰ ਮਿਲ ਰਹੇ ਸਨ | ਬਸਪਾ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਦੇ ਚੋਣ ਬੂਥਾਂ 'ਤੇ ਪ੍ਰਵੀਨ ਬੰਗਾ ਬਸਪਾ ਕੋਆਰਡੀਨੇਟਰ, ਬਲਵੰਤ ਸਿੰਘ ਲਾਦੀਆਂ, ਹਰਪਾਲ ਸਿੰਘ ਜਗਤਪੁਰ, ਹਰਬਲਾਸ ਬਸਰਾ, ਵਿਜੇ ਮਜਾਰੀ ਦੌਰਾ ਕਰ ਰਹੇ ਸਨ | ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਦੇ ਚੋਣ ਬੂਥਾਂ 'ਤੇ ਜਥੇ: ਬਲਦੇਵ ਸਿੰਘ ਚੇਤਾ ਹਲਕਾ ਇੰਚਾਰਜ, ਜਥੇ: ਮਲਕੀਤ ਸਿੰਘ ਸੈਣੀ, ਅਮਰੀਕ ਸਿੰਘ ਪੂੰਨੀਆ ਨੇ ਦੌਰਾ ਕਰ ਰਹੇ ਸਨ | ਸੀ. ਪੀ. ਐਮ. ਦੇ ਉਮੀਦਵਾਰ ਰਘੂਨਾਥ ਸਿੰਘ ਦੇ ਚੋਣ ਬੂਥ 'ਤੇ ਰਾਮ ਸਿੰਘ ਨੂਰਪੁਰੀ ਨੇ ਦੌਰਾ ਕੀਤਾ | ਪਿੰਡ ਸਾਧਪੁਰ 'ਚ ਸਵੇਰੇ 7 ਵਜੇ ਅਤੇ ਸ਼ਾਮ ਚਾਰ ਵਜੇ ਦੇ ਕਰੀਬ ਦੋ ਵਾਰ ਵੋਟਿੰਗ ਮਸ਼ੀਨਾਂ 'ਚ ਖਰਾਬੀ ਆਈ | ਪਿੰਡ ਜਗਤਪੁਰ, ਸ਼ੇਖੂਪੁਰ, ਝੰਡੇਰ ਕਲਾਂ, ਕੁਲਥਮ, ਮੱਲੂਪੋਤਾ, ਜੀਂਦੋਵਾਲ, ਘੁੰਮਣਾਂ ਵਿਖੇ ਵੀ ਸਵੇਰੇ ਵੋਟਿੰਗ ਮਸ਼ੀਨਾਂ 'ਚ ਖ਼ਰਾਬੀ ਆਈ |
<br/>
ਜਾਡਲਾ, 19 ਮਈ (ਬਲਦੇਵ ਸਿੰਘ ਬੱਲੀ)-ਇਸ ਇਲਾਕੇ ਵਿਚ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ |ਵੋਟਰਾਂ ਵਿਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਵੇਖਿਆ ਗਿਆ | ਸ਼ੁਰੂ ਸ਼ੁਰੂ ਵਿਚ ਵੋਟਾਂ ਪਾਉਣ ਲਈ ਵਿਰਲੇ ...
ਘੁੰਮਣਾਂ, 19 ਮਈ (ਮਹਿੰਦਰ ਪਾਲ ਸਿੰਘ)-ਪਿੰਡ ਘੁੰਮਣਾਂ 'ਚ 38 ਨੰ. ਪੋਲਿੰਗ ਸ਼ਟੇਸ਼ਨ 'ਤੇ ਪੋਲਿੰਗ ਮਸ਼ੀਨ 30 ਮਿੰਟ ਖ਼ਰਾਬ ਰਹੀ ਜਿਸ ਨਾਲ ਕਤਾਰਾਂ 'ਚ ਖੜ੍ਹੇ ਵੋਟਰ ਪ੍ਰੇਸ਼ਾਨ ਹੋਏ | ਮੌਕੇ 'ਤੇ ਸੈਕਟਰ ਅਫ਼ਸਰ ਗੁਰਬਖਸ਼ ਰਾਮ ਨੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ | ...
ਰੈਲਮਾਜਰਾ, 19 ਮਈ (ਰਾਕੇਸ਼ ਰੋਮੀ, ਸੁਭਾਸ਼ ਟੌਾਸਾ)-ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਵਿਖੇ ਗਰੈਂਡ ਕਨਵੋਕੇਸ਼ਨ ਕੀਤੀ ਗਈ | ਜਿਸ ਵਿਚ ਅਲੱਗ-ਅਲੱਗ ਬਰਾਂਚ, ਕੋਰਸ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟਸ ਨੂੰ ਪ੍ਰੋਫ਼ੈਸਰ ਅਨਿਲ ਡੀ. ਸਹਸਰਬੁੱਧੇ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ) - ਪਿੰਡ ਮਜਾਰੀ ਵਿਖੇ ਲੱਖ ਦਾਤਾ ਪੀਰ ਸ਼ਿਕੰਡੀ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਤੇ ਛਿੰਝ ਮੇਲਾ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸਫੀ ਮੁਹੰਮਦ ਬੂਟਾ ਦੀ ਅਗਵਾਈ ...
ਭੱਦੀ, 19 ਮਈ (ਨਰੇਸ਼ ਧੌਲ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਣਾਏ ਤਿੰਨ ਮਾਡਲ ਅਤੇ ਕੇਵਲ ਮਹਿਲਾ ਬੂਥਾਂ ਵਿਚੋਂ ਪਿੰਡ ਖੰਡੂਪੁਰ ਵਿਖੇ ਲਗਾਏ ਇਕ ਬੂਥ ਨੰਬਰ 87 ਦਾ ਐਸ.ਐਸ.ਪੀ. ਅਲਕਾ ਮੀਨਾ ਅਤੇ ਏ.ਡੀ.ਸੀ. ਅਨੁਪਮ ਕਲੇਰ ਵਲੋਂ ਨਿਰੀਖਣ ਕੀਤਾ ਗਿਆ | ਉਨ੍ਹਾਂ ਸਮੁੱਚੇ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਵੋਟਰਾਂ ਦਾ ਹੁੰਗਾਰਾ ਅੱਛਾ ਰਿਹਾ ਹੈ ਪਰ ਉਤਸ਼ਾਹ ਕੋਈ ਖ਼ਾਸ ਨਹੀਂ ਵੇਖਣ ਨੂੰ ਮਿਲਿਆ | ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕੁੱਲ 26 ਉਮੀਦਵਾਰਾਂ ਦੀ ਕਿਸਮਤ ਬਿਜਲਈ ...
ਨਵਾਂਸ਼ਹਿਰ, ਉਸਮਾਨਪੁਰ, 19 ਮਈ (ਗੁਰਬਖਸ਼ ਸਿੰਘ ਮਹੇ, ਸੰਦੀਪ ਮਝੂਰ)-ਹਲਕੇ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਕਾਂਗਰਸ ਦੇ ਪੋਲਿੰਗ ਏਜੰਟ ਬਲਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਉਮਰ ਕਰੀਬ 55 ਸਾਲ ...
ਕਾਠਗੜ੍ਹ, 19 ਮਈ (ਬਲਦੇਵ ਸਿੰਘ ਪਨੇਸਰ)- ਐਸ.ਐਸ.ਪੀ. ਅਲਕਾ ਮੀਨਾ ਨੇ ਲੋਕ ਸਭਾ ਦੀ ਹੋ ਰਹੀ ਚੋਣ ਸਬੰਧੀ ਅੱਜ ਅਚਾਨਕ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਵਿਚ ਸਥਾਪਿਤ ਪੋਲਿੰਗ ਬੂਥ ਨੰਬਰ 157,158 ਦਾ ਜਾਇਜ਼ਾ ਲਿਆ | ਕਰੜੇ ਸੁਰੱਖਿਆ ਪ੍ਰਬੰਧਾਂ ਵਿਚ ਹੋ ਰਹੇ ਮਤਦਾਨ ...
ਸਮੁੰਦੜਾ, 19 ਮਈ (ਤੀਰਥ ਸਿੰਘ ਰੱਕੜ)- ਪਿੰਡ ਚੱਕ ਫੁੱਲੂ ਵਿਖੇ 50 ਮਿੰਟ ਦੇ ਕਰੀਬ ਬੀ.ਵੀ.ਪੈਟ ਮਸ਼ੀਨ ਬੰਦ ਰਹਿਣ ਨਾਲ ਵੋਟਾਂ ਪਾਉਣ ਆਏ ਵੋਟਰਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ | ਪਿੰਡ ਦੇ ਬੂਥ ਨੰ: 192 'ਤੇ ਮਸ਼ੀਨ ਨੰ: ਬੀ.ਸੀ.ਯੂ.ਏ.ਈ. 70867 ਕਰੀਬ 4:30 ਵਜੇ ਤੋਂ 5 ਵਜੇ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)- ਬਾਅਦ ਦੁਪਹਿਰ ਤੱਕ ਜਿੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਪਿੰਡਾਂ ਅਤੇ ਸ਼ਹਿਰੀ ਹਲਕਿਆਂ 'ਚ ਵੋਟਾਂ ਪਾਉਣ ਦਾ ਕਾਰਜ ਅਮਨ ਅਮਾਨ ਨਾਲ ਚੱਲ ਰਿਹਾ ਸੀ ਉੱਥੇ ਦੁਪਹਿਰ ਬਾਅਦ ਨਵਾਂਸ਼ਹਿਰ ਦੇ ਵਾਰਡ ਨੰਬਰ 2 'ਤੇ ...
ਰੱਤੇਵਾਲ, 19 ਮਈ (ਜੋਨੀ ਭਾਟੀਆ)-ਧੰਨ-ਧੰਨ ਮਹਾਰਾਜ ਗੰਗਾ ਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ 3 ਦਿਨਾਂ ਸੰਤ ਸਮਾਗਮ ਉਨ੍ਹਾਂ ਦੇ ਜਨਮ ਸਥਾਨ ਸੱਤਲੋਕ ਧਾਮ ਰੱਤੇਵਾਲ ਵਿਖੇ ਧਾਮ ਦੇ ਸੰਚਾਲਕ ਸਵਾਮੀ ਵਿਦਿਆ ਨੰਦ ਮਹਾਰਾਜ ਵਾਲਿਆਂ ਦੀ ਸਰਪ੍ਰਸਤੀ ਹੇਠ ...
ਪੋਜੇਵਾਲ ਸਰਾਂ, 19 ਮਈ (ਰਮਨ ਭਾਟੀਆ)- ਫ਼ਾਜ਼ਿਲਕਾ ਵਿਖੇ ਬਤੌਰ ਡੀ.ਐਸ.ਪੀ ਵਜੋਂ ਤਾਇਨਾਤ ਅਨਿਲ ਕੁਮਾਰ ਭੂੰਬਲਾ (49) ਸ਼ਖ਼ਸੀਅਤ ਸੂਬੇਦਾਰ ਤਰਸੇਮ ਲਾਲ ਭੂੰਬਲਾ ਜਿਨ੍ਹਾਂ ਦਾ ਬੀਤੇ ਕੱਲ੍ਹ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX