ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  13 minutes ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  1 day ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  1 day ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  1 day ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  1 day ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  1 day ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਦੂਜਾ ਖਿਡਾਰੀ ਆਊਟ, ਤਮੀਮ ਇਕਬਾਲ ਨੇ ਬਣਾਈਆਂ 36 ਦੌੜਾਂ
. . .  1 day ago
ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 15 ਓਵਰਾਂ ਤੋਂ ਬਾਅਦ ਬੰਗਲਾਦੇਸ਼ 74 /1
. . .  1 day ago
ਬਲਾਚੌਰ 'ਚ ਸੜਕ ਨਿਰਮਾਣ ਦੀ ਢਿੱਲੀ ਰਫ਼ਤਾਰ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 40 /1
. . .  1 day ago
ਪੇਸ਼ੀ ਭੁਗਤਣ ਆਏ ਕੈਦੀ ਨੂੰ ਲੈ ਕੇ ਫ਼ਰਾਰ ਹੋਏ ਉਸ ਦੇ ਸਾਥੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਬੰਗਲਾਦੇਸ਼ 25 /1
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 23 ਦੌੜਾਂ 'ਤੇ ਬੰਗਲਾਦੇਸ਼ ਦਾ ਪਹਿਲਾਂ ਖਿਡਾਰੀ ਆਊਟ
. . .  1 day ago
ਦਾਂਤੇਵਾੜਾ 'ਚ ਮਾਉਵਾਦੀਆਂ ਨੇ ਕੀਤਾ ਆਈ.ਡੀ.ਧਮਾਕਾ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਵਿਜੇ ਵਡੇਟੀਵਾਰ
. . .  1 day ago
ਕ੍ਰਾਂਤੀਕਾਰੀ ਮੋਰਚਾ ਵੱਲੋਂ ਬਲਾਕ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ
. . .  1 day ago
27 ਫਰਵਰੀ ਨੂੰ ਭਾਰਤੀ ਹਵਾਈ ਖੇਤਰ 'ਚ ਨਹੀਂ ਵੜੇ ਸਨ ਪਾਕਿ ਜਹਾਜ਼- ਧਨੋਆ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਖੇਮਕਰਨ 'ਚ ਪੁਲਿਸ ਨੇ ਇੱਕ ਹਜ਼ਾਰ ਨਸ਼ੀਲੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
6 ਸਾਲਾ ਬਾਲੜੀ ਨਾਲ ਹੋਮਗਾਰਡ ਕਰਮਚਾਰੀ ਦੇ ਕਲਯੁਗੀ ਪੁੱਤਰ ਵਲੋਂ ਜਬਰ ਜਨਾਹ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਪਲਾਸਟਿਕ ਸਨਅਤਕਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ ਆਧਾਰ ਅਤੇ ਹੋਰ ਕਾਨੂੰਨੀ (ਸੋਧ) ਬਿੱਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਅਸ਼ੋਕ ਗਹਿਲੋਤ ਨੇ ਦਿੱਤੇ ਬਾੜਮੇਰ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਕੋਟਕਪੂਰਾ 'ਚ ਪੁਲਿਸ ਵਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਚਮਕੀ ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਬਿਹਾਰ ਸਰਕਾਰ ਕੋਲੋਂ ਮੰਗਿਆ ਜਵਾਬ
. . .  1 day ago
ਸਰਹੱਦੀ ਖੇਤਰ 'ਚ ਪਏ ਹਲਕੇ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
. . .  1 day ago
ਬਾੜਮੇਰ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਗਹਿਲੋਤ
. . .  1 day ago
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਾਖਵਾਂਕਰਨ ਬਿੱਲ ਪੇਸ਼ ਕਰਨਗੇ ਅਮਿਤ ਸ਼ਾਹ
. . .  1 day ago
ਇੰਡੋਨੇਸ਼ੀਆ 'ਚ ਲੱਗੇ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਗੁਜਰਾਤ 'ਚ ਰਾਜ-ਸਭਾ ਉਪ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
. . .  1 day ago
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551
ਿਵਚਾਰ ਪ੍ਰਵਾਹ: ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ। -ਜਿੰਮੀ ਹੇਨਰੀ

ਅੰਮ੍ਰਿਤਸਰ

-ਲੋਕ ਸਭਾ ਚੋਣਾਂ-

2019 ਅੰਮਿ੍ਤਸਰ ਲੋਕ ਸਭਾ ਹਲਕੇ ਦੇ 15 ਲੱਖ 940 ਵੋਟਰਾਂ 'ਚੋਂ ਕਰੀਬ 56.35 ਫੀਸਦੀ ਵੋਟਰਾਂ ਨੇ ਪਾਈਆਂ ਵੋਟਾਂ

ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ, ਸੁਰਿੰਦਰ ਕੋਛੜ, ਹਰਮਿੰਦਰ ਸਿੰਘ, ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਲੋਕ ਸਭਾ ਹਲਕੇ ਦੀ ਅੱਜ ਹੋਈ ਚੋਣ ਦੌਰਾਨ ਅੱਜ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 15 ਲੱਖ 940 ਵੋਟਰਾਂ 'ਚੋਂ 56.35 ਫੀਸਦੀ ਵੋਟਰਾਂ ਨੇ ਕੀਤਾ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ | ਜ਼ਿਲੇ੍ਹ ਦੀ ਵੋਟਰ ਸੂਚੀ ਵਿਚ ਇਸ ਵਾਰ 8 ਲੱਖ 1 ਹਜਾਰ 639 ਮਰਦ ਤੇ 7 ਲੱਖ 6 ਹਜਾਰ 178 ਔਰਤ ਵੋਟਰਾਂ ਦੇ ਨਾਂਅ ਦਰਜ ਸਨ | ਅੱਜ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਿਲੇ ਦੇ 1601 ਪੋਲਿੰਗ ਬੂਥਾਾ 'ਤੇ ਵੋਟਾਂ ਪੈਣ ਦਾ ਕੰਮ ਨਿੱਕੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਗਿਆ | ਸਵੇਰ ਹਲਕੇ ਦੇ ਕਈ ਪੋਿਲੰਗ ਬੂਥਾਂ 'ਤੇ ਈ.ਵੀ.ਐਮ. ਮਸ਼ੀਨਾਂ 'ਚ ਹੋਈ ਖ਼ਰਾਬੀ ਦੇ ਚੱਲਦਿਆਂ ਵੋਟਾਂ ਪੈਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਣ ਦੀਆਂ ਵੀ ਸੂਚਨਾਵਾਂ ਮਿਲੀਆਂ ਹਨ | ਪੱਤਰਕਾਰਾਂ ਦੀਆਂ ਵੱਖ-ਵੱਖ ਟੀਮਾਂ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਦੇ ਕੀਤੇ ਗਏ ਦੌਰੇ ਦੌਰਾਨ ਦੇਖਿਆ ਗਿਆ ਕਿ ਅਨੇਕਾਂ ਪੋਿਲੰਗ ਸਟੇਸ਼ਨਾਂ ਦੇ ਬਾਹਰ ਆਪ ਅਤੇ ਸੀ.ਪੀ.ਆਈ. ਉਮੀਦਵਰਾਂ ਦੇ ਬੂਥ ਹੀ ਨਹੀਂ ਸਨ ਲੱਗੇ ਤੇ ਕਈ ਥਾਵਾਂ 'ਤੇ ਕਾਂਗਰਸ ਤੇ ਭਾਜਪਾ ਵਾਲੇ ਬੂਥਾਂ 'ਤੇ ਬੈਠੇ ਵਰਕਰ ਵੋਟਰਾਂ ਦੀ ਉਡੀਕ ਕਰ ਰਹੇ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੱਤਦਾਨ ਦੌਰਾਨ ਵਿਧਾਨ ਸਭਾ ਹਲਕਾ ਅਜਨਾਲਾ ਲਈ 66 ਫੀਸਦੀ, ਹਲਕਾ ਰਾਜਾਸਾਂਸੀ ਲਈ 64.56 ਫੀਸਦੀ, ਹਲਕਾ ਮਜੀਠਾ ਲਈ 63.32 ਫੀਸਦੀ, ਹਲਕਾ ਅੰਮਿ੍ਤਸਰ ਉਤਰੀ ਲਈ 57.92 ਫੀਸਦੀ, ਹਲਕਾ ਅੰਮਿ੍ਤਸਰ ਪੱਛਮੀ ਲਈ 49.24 ਫੀਸਦੀ, ਹਲਕਾ ਕੇਂਦਰੀ ਲਈ 57.03 ਫੀਸਦੀ, ਹਲਕਾ ਅੰਮਿ੍ਤਸਰ ਪੂਰਬੀ ਲਈ 52.45 ਫੀਸਦੀ, ਹਲਕਾ ਅੰਮਿ੍ਤਸਰ ਦੱਖਣੀ ਲਈ 49.62 ਫੀਸਦੀ ਤੇ ਵਿਧਾਨ ਸਭਾ ਹਲਕਾ ਅਟਾਰੀ ਲਈ 49 ਫੀਸਦੀ ਦੇ ਕਰੀਬ ਵੋਟਰਾਂ ਨੇ ਮੱਤਦਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰਾ ਅੰਕੜੇ ਦੇਰ ਰਾਤ ਤੱਕ ਸਪੱਸ਼ਟ ਹੋਣ ਦੀ ਉਮੀਦ ਹੈ ਤੇ ਇਨ੍ਹਾਂ ਵਿਚ ਮਾਮੂਲੀ ਜਿਹਾ ਫੇਰ ਬਦਲ ਹੋ ਸਕਦਾ ਹੈ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਚੋਣਾਂ ਅੰਮਿ੍ਤਸਰ ਜ਼ਿਲੇ੍ਹ 'ਚ 2 ਅਤੀ ਸੰਵੇਦਨਸ਼ੀਲ ਅਤੇ 517 ਸੰਵੇਦਨਸ਼ੀਲ ਪੋਿਲੰਗ ਬੂਥਾਂ ਦੀ ਸ਼ਨਾਖਤ ਕੀਤੀ ਗਈ ਸੀ ਤੇ ਜ਼ਿਲ੍ਹੇ 'ਚ 110 ਮਾਡਲ ਪੋਲਿੰਗ ਸਟੇਸ਼ਨ ਤੇ 11 ਪਿੰਕ ਪੋਲਿੰਗ ਬੂਥ ਬਣਾਏ ਗਏ ਸਨ | ਮਾਡਲ ਪੋਿਲੰਗ ਬੂਥਾਂ ਨੂੰ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ ਤੇ ਕਈ ਥਾਈਾ ਵੋਟਰਾਂ ਲਈ ਲਾਲ ਕਾਰਪੈੱਟ ਵਿਛਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਵਲੋਂ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ, ਨੂੰ ਸਬੰਧਿਤ ਏ.ਆਰ.ਓਜ਼. ਵਲੋਂ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ |
ਪ੍ਰੀਜ਼ਾਈਡਿੰਗ ਤੇ ਪੋਲਿੰਗ ਅਫ਼ਸਰਾਂ ਨੂੰ ਅੱਜ ਹੋਵੇਗੀ ਛੁੱਟੀ : ਡੀ.ਸੀ.
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ 2019 ਦੌਰਾਨ ਚੋਣ ਸਟਾਫ਼ ਵਿਚ ਤਾਇਨਾਤ ਪ੍ਰਜ਼ਾਈਡਿੰਗ ਤੇ ਪੋਲਿੰਗ ਅਫ਼ਸਰਾਂ ਨੂੰ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪ੍ਰਜ਼ਾਈਡਿੰਗ ਅਤੇ ਪੋਲਿੰਗ ਅਫ਼ਸਰ ਜੇਕਰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਆਪਣੇ ਦਫ਼ਤਰ ਵਿਚ ਰਿਪੋਰਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਮੰਨਿਆ ਜਾਵੇਗਾ |
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਚੋਣ : ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਤੇ ਅੰਮਿ੍ਤਸਰ ਸ਼ਹਿਰੀ ਹਲਕਿਆਂ ਵਿਚ ਪੰਜਾਬ ਪੁਲਿਸ ਤੋਂ ਇਲਾਵਾ ਸੀ.ਆਰ.ਪੀ.ਐਫ., ਬੀ.ਐਸ.ਐਫ., ਆਈ.ਟੀ.ਬੀ.ਪੀ. ਦੀਆਾ 10 ਕੰਪਨੀਆਾ ਤੇ ਸਵੇਟ ਟੀਮਾਂ ਸਮੇਤ ਕੁਲ 3500 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਜਦੋਂ ਕਿ ਅੰਮਿ੍ਤਸਰ ਦੇ ਦਿਹਾਤੀ ਖੇਤਰ ਵਿਚ 3900 ਜਵਾਨ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚ 8 ਕੰਪਨੀਆਂ ਪੈਰਾ ਮਿਲਟਰੀ ਫੋਰਸਾਂ ਦੀਆਂ ਅਤੇ ਬਾਕੀ ਪੰਜਾਬ ਪੁਲਿਸ ਦੇ ਜਵਾਨ ਸ਼ਾਮਿਲ ਸਨ |
ਹਲਕਾ ਪੂਰਬੀ ਦੇ ਡਰੰਮਾਂ ਵਾਲਾ ਬਾਜ਼ਾਰ 'ਚ ਦੋ ਵਿਅਕਤੀਆਂ ਦੀਆਂ ਧੱਕਾ-ਮੁੱਕੀ 'ਚ ਲੱਥੀਆਂ ਦਸਤਾਰਾਂ :
ਹਲਕਾ ਅੰਮਿ੍ਤਸਰ ਪੂਰਬੀ ਦੇ ਵਾਰਡ ਨੰ: 34 ਦੇ ਪੋਿਲੰਗ ਬੂਥ ਨੰਬਰ 152- 153, ਡਰੰਮਾਂ ਵਾਲਾ ਬਾਜ਼ਾਰ ਸੁਲਤਾਨਵਿੰਡ ਰੋਡ ਵਿਖੇ ਅੱਜ ਬਾਅਦ ਦੁਪਹਿਰ ਸਮੇਂ ਸਥਿਤੀ ਉਦੋਂ ਕੁੱਝ ਤਣਾਅਪੂਰਨ ਹੋ ਗਈ ਜਦੋਂ ਕਾਂਗਰਸੀ ਤੇ ਅਕਾਲੀ ਵਰਕਰ ਕਿਸੇ ਗੱਲੋਂ ਆਪਸ ਵਿਚ ਉਲਝ ਗਏ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਧੱਕਾ ਮੁੱਕੀ ਤੇ ਗਾਲੀ ਗਲੋਚ ਮੌਕੇ ਦੋਵਾਂ ਧਿਰਾਂ ਦੇ ਵਰਕਰਾਂ ਦੀਆਂ ਦਸਤਾਰਾਂ ਵੀ ਲਹਿ ਗਈਆਂ ਤੇ ਦੋ ਅਕਾਲੀ ਆਗੂ ਜ਼ਖ਼ਮੀ ਹੋ ਗਏ | ਦੋਵਾਂ ਧਿਰਾਂ ਵਲੋਂ ਇਕ ਦੂਜੇ ਵਿਰੁੱਧ ਵਧੀਕੀ ਦੇ ਦੋਸ਼ ਲਾਏ ਗਏ |
ਸਖ਼ਤ ਪ੍ਰਬੰਧਾਂ ਹੇਠ ਸਟਰਾਂਗ ਰੂਮਾਂ 'ਚ ਰੱਖੀਆਂ ਵੋਟਾਂ ਵਾਲੀਆਂ ਮਸ਼ੀਨਾਂ:
ਪੁਰੀ ਤੇ ਸ੍ਰੀਮਤੀ ਪੁਰੀ ਨਹੀਂ ਪਾ ਸਕੇ ਵੋਟ :

ਅੱਜ ਭਾਵੇਂ ਸ: ਪੁਰੀ ਸਮੇਤ ਵੱਖ-ਵੱਖ ਉਮੀਦਵਾਰਾਂ ਨੂੰ ਜ਼ਿਲੇ੍ਹ ਦੇ ਵੋਟਰਾਂ ਨੇ ਵੋਟਾਂ ਪਾਈਆਂ, ਪਰ ਦਿਲਚਸਪ ਗੱਲ ਇਹ ਹੈ ਕਿ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ | ਜ਼ਿਕਰਯੋਗ ਹੈ ਕਿ ਸ: ਪੁਰੀ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਲਕਸ਼ਮੀ ਪੁਰੀ ਅਕਬਰ ਰੋਡ ਨਵੀਂ ਦਿੱਲੀ ਦੇ ਵਸਨੀਕ ਹਨ ਤੇ ਉਨ੍ਹਾਂ ਦੀ ਵੋਟ ਵੀ ਨਵੀਂ ਦਿੱਲੀ ਵਿਖੇ ਹੀ ਰਜਿਸਟਰਡ ਹੈ |
ਪ੍ਰਧਾਨ ਸ਼ਵੇਤ ਮਲਿਕ ਨੇ ਕਰ ਤੇ ਆਬਕਾਰੀ ਦਫ਼ਤਰ ਵਿਖੇ ਬਣੇ ਪੋਲਿੰਗ ਸਟੇਸ਼ਨ 'ਤੇ ਪਾਈ ਵੋਟ :
ਭਾਜਪਾ ਦੇ ਪੰਜਾਬ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਵਲੋਂ ਅੱਜ ਹਲਕਾ ਪੱਛਮੀ ਦੇ ਅਧੀਨ ਆਉਂਦੇ ਕਰ ਤੇ ਅਬਕਾਰੀ ਵਿਭਾਗ ਦੇ ਦਫ਼ਤਰ ਵਿਖੇ ਵੋਟ ਪਾ ਕਰਕੇ ਆਪਣੇ ਲੋਕਤੰਤਰ ਅਧਿਕਾਰ ਦਾ ਇਸਤੇਮਾਲ ਕੀਤਾ | ਇਸ ਦੌਰਾਨ ਸ੍ਰੀ ਮਲਿਕ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਮੋਹਰ ਲਗਾ ਕੇ ਦੇਸ਼ ਦੇ ਲੋਕ ਸ੍ਰੀ ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਤੋਂ ਭਾਜਪਾ ਉਮੀਦਵਾਰ ਸ: ਹਰਦੀਪ ਸਿੰਘ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਕੇ ਆਪਣੀ ਸੀਟ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਝੋਲੀ ਵਿਚ ਪਾਉਣਗੇ |
ਪੁਰੀ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਕੀਤੀ ਦੌਰਾ :
ਅੰਮਿ੍ਤਸਰ ਤੋਂ ਭਾਜਪਾ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਵਲੋਂ ਵੋਟਾਂ ਪੈਣ ਦੌਰਾਨ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਵੋਟਾਂ ਪੈਣ ਦੇ ਕੰਮ ਦੀ ਨਿਗਰਾਨੀ ਕੀਤੀ |
ਮਸ਼ੀਨਾਂ ਵਿਚ ਖ਼ਰਾਬੀ ਆਉਣ 'ਤੇ ਵੋਟਾਂ ਦਾ ਕੰਮ ਪੱਛੜਿਆ : ਲੋਕ ਸਭਾ ਚੋਣਾਂ ਦੌਰਾਨ ਅੱਜ ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਦੋ ਬੂਥਾਂ ਤੇ ਮਸ਼ੀਨਾਂ ਵਿਚ ਖ਼ਰਾਬੀ ਆਉਣ ਕਰਕੇ ਕੁਝ ਸਮਾਂ ਵੋਟਾਂ ਪਾਉਣ ਦਾ ਕੰਮ ਰੁੱਕ ਗਿਆ | ਮਿਲੀ ਜਾਣਕਾਰੀ ਅਨੁਸਾਰ ਬੇਰੀ ਗੇਟ ਸਥਿਤ ਡੀ.ਏ.ਵੀ. ਕਾਲਜ ਵਿਖੇ ਬਣੇ ਬੂਥ ਨੰਬਰ ਵਿਚ ਵੋਟਿੰਗ ਮਸ਼ੀਨ ਨਾ ਚੱਲੀ ਬਾਅਦ 'ਚ ਚੋਣ ਅਧਿਕਾਰੀਆਂ ਨੇ ਇਸ ਮਸ਼ੀਨ ਨੂੰ ਬਦਲ ਦਿੱਤਾ | ਇਸ ਤਰ੍ਹਾਂ ਸ਼ਾਸਤਰੀ ਮਾਰਕਿਟ ਦੇ ਬੂਥ ਨੰ: ਵਿਚ ਈ.ਵੀ.ਐਮ. ਮਸ਼ੀਨ ਖ਼ਰਾਬ ਹੋਣ ਕਰਕੇ ਇਕ ਘੰਟੇ ਤੋਂ ਵਧੇਰੇ ਸਮੇਂ ਤੱਕ ਦੋ ਵਾਰ ਇਹ ਮਸ਼ੀਨ ਬੰਦ ਹੋ ਗਈ, ਜਿਸ ਨੂੰ ਮੁਰੰਮਤ ਕਰਕੇ ਚਲਾਇਆ ਗਿਆ | ਇਸ ਦੌਰਾਨ ਕਰੀਬ ਇਕ ਘੰਟੇ ਤੋਂ ਵਧੇਰੇ ਸਮੇ ਤੱਕ ਵੋਟਾਂ ਪੈਣ ਦਾ ਕੰਮ ਰੁੱਕਿਆ ਰਿਹਾ |
ਨਮਕ ਮੰਡੀ ਇਲਾਕੇ ਵਿਚ ਅਕਾਲੀ-ਭਾਜਪਾ ਵਰਕਰਾਂ ਤੇ ਕਾਂਗਸਰੀ ਵਰਕਰਾਂ ਦਰਮਿਆਨ ਹੋਇਆ ਤਕਰਾਰ :
ਸ਼ਾਮ ਨੂੰ ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਆਉਂਦੇ ਲੂਣ ਮੰਡੀ ਇਲਾਕੇ ਵਿਚ ਅਕਾਲੀ-ਭਾਜਪਾ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਸਥਿਤੀ ਉਸ ਵੇਲੇ ਤਣਾਅਪੂਰਵਕ ਬਣ ਗਈ ਜਦੋਂ ਜਾਅਲੀ ਵੋਟਾਂ ਭੁਗਤਾਨ ਦੇ ਦੋਸ਼ ਲਗਾਉਂਦੇ ਹੋਏ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਦੇ ਵਰਕਰ ਇਕੱਠੇ ਹੋ ਗਏ ਤੇ ਇਸ ਦੌਰਾਨ ਪੁਲਿਸ ਨੇ ਮੌਕੇ ਪੁੱਜਕੇ ਤੇ ਦੋਵੇਂ ਧਿਰਾਂ ਨੂੰ ਟਾਲ ਕੇ ਇਧਰ ਉਧਰ ਕਰ ਦਿੱਤਾ | ਲੂਣ ਮੰਡੀ ਇਲਾਕੇ ਵਿਚ ਸਥਿਤ ਸ੍ਰੀ ਕ੍ਰਿਸ਼ਨਾਂ ਕੰਨਿਆ ਵਿਦਿਆਲਿਆ ਵਿਚ ਹਲਕਾ ਦੱਖਣੀ ਦੇ 24 ਤੋਂ 27 ਤੱਕ ਬੂਥਾਂ ਦੀਆਂ ਵੋਟਾਂ ਪੈ ਰਹੀਆਂ ਸਨ | ਇਸ ਦੌਰਾਨ ਸ਼ਾਮ ਸਾਢੇ ਕੁ ਚਾਰ ਵਜੇ ਅਕਾਲੀ-ਭਾਜਪਾ ਵਰਕਰ ਵਲੋਂ ਕਾਂਗਰਸੀ ਵਰਕਰਾਂ 'ਤੇ ਜ਼ਾਅਲੀ ਵੋਟਾਂ ਭੁਗਤਾਨ ਦਾ ਦੋਸ਼ ਲਗਾਉਂਦੇ ਹੋਏ ਪੋਿਲੰਗ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ | ਦੇਖਦਿਆਂ ਹੀ­ ਦੇਖਦਿਆਂ ਕਾਂਗਰਸ ਪਾਰਟੀ ਦੇ ਵਰਕਰ ਵੀ ਇੱਕਠੇ ਹੋ ਗਏ ਤੇ ਦੋਵਾਂ ਦਰਮਿਆਨ ਆਪਸੀ ਤਕਰਾਰ ਤੇਜ਼ ਹੋ ਗਿਆ | ਇਸ ਘਟਨਾਂ ਕੋਈ ਭਿਆਨਕ ਰੂਪ ਅਖਤਿਆਰ ਕਰਦੀ, ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਤੇ ਨੀਮ ਸੁਰਖਿਆ ਬੱਲ ਦੇ ਜਵਾਨ ਮੌਕੇ 'ਤੇ ਪੁੱਜ ਗਏ, ਜਿਸ ਤੋਂ ਬਾਅਦ ਵੱਡੀ ਘਟਨਾ ਹੋਣ ਤੋਂ ਟੱਲ ਗਈ |
ਉਮੀਦਾਵਰ ਕਾ: ਦਸਵਿੰਦਰ ਕੌਰ ਨੇ ਫਤਿਹ ਸਿੰਘ ਕਲੋਨੀ ਦੇ ਬੂਥ 'ਚ ਪਾਈ ਵੋਟ :
ਪੰਜਾਬ ਜਮਹੂਰੀ ਗੱਠਜੋੜ ਦੀ ਉਮੀਦਵਾਰ ਕਾ: ਦਸਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਗੱਠਜੋੜ ਨੂੰ ਸੂਬੇ 'ਚ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ ਅਤੇ ਲੋਕ ਤੀਜ਼ਾ ਬਦਲ ਚਾਹੁੰਦੇ ਹਨ | ਅੱਜ ਇਥੇ ਫਤਿਹ ਸਿੰਘ ਕਲੋਨੀ ਅੰਨਗੜ੍ਹ ਦੇ ਬੂਥ ਨੰਬਰ 123 ਵਿਖੇ ਵੋਟ ਪਾਉਣ ਉਪਰੰਤ ਬੀਬੀ ਦਸਵਿੰਦਰ ਕੌਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
ਤਰਸਿੱਕਾ 'ਚ ਅਮਨ ਅਮਾਨ ਨਾਲ 55 ਫੀਸਦੀ ਵੋਟਿੰਗ
ਤਰਸਿੱਕਾ, (ਅਤਰ ਸਿੰਘ ਤਰਸਿੱਕਾ)-ਪੰਜਾਬ ਅੰਦਰ ਅੱਜ ਹੋਈਆਂ ਲੋਕ ਸਭਾ ਚੋਣਾਂ 'ਚ ਸਥਾਨਕ ਬਲਾਕ ਤਰਸਿੱਕਾ ਦੇ ਪਿੰਡ ਤਰਸਿੱਕਾ 'ਚ ਅੱਜ 55 ਫੀਸਦੀ ਵੋਟਾਂ ਪੋਲ ਹੋਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਸਮੁੱਚੇ ਬਲਾਕ ਤਰਸਿੱਕਾ 'ਚ ਪਈਆਂ ਵੋਟਾਂ ਦੌਰਾਨ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਅਮਨ ਅਮਾਨ ਨਾਲ ਚੋਣ ਪ੍ਰਕਿਰਿਆ ਨੇਪਰੇ ਚੜ੍ਹੀ |
ਸਰਹੱਦੀ ਖੇਤਰ ਦੇ ਪਿੰਡਾਂ ਵਿਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਬੱਚੀਵਿੰਡ, (ਬਲਦੇਵ ਸਿੰਘ ਕੰਬੋ)-ਲੋਕ ਸਭਾ ਹਲਕਾ ਅੰਮਿ੍ਤਸਰ ਅਧੀਨ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ ਗਿਆ | ਇਸ ਤਹਿਤ ਹੀ ਪਿੰਡ ਬੱਚੀਵਿੰਡ ਪੰਡੋਰੀ, ਸ਼ਹੂਰਾ, ਰਾਏਾ, ਸਾਰੰਗੜਾ, ਡਾਲਾ, ਕਿਰਲਗੜ੍ਹ, ਕੱਕੜ, ਰਾਣੀਆਂ, ਮੰਜ, ਲੋਧੀਗੁੱਜਰ ਵਿਖੇ ਸਵੇਰੇ ਵੋਟਾਂ ਪਾਉਣ ਦਾ ਕੰਮ ਮੱਧਮ ਰਫਤਾਰ ਨਾਲ ਸ਼ੁਰੂ ਹੋਇਆ, ਜਿਸ ਵਿਚ ਦੁਪਿਹਰ ਤੱਕ ਕੁਝ ਤੇਜੀ ਆਈ | ਕੁੱਲ ਮਿਲਾ ਕੇ ਵੋਟਰਾਂ ਵਲੋਂ ਹੁੰਗਾਰਾ ਭਾਂਵੇ ਮੱਠਾ ਜਿਹਾ ਸੀ ਪਰ ਫਿਰ ਜ਼ਿਆਦਾਤਰ ਪਿੰਡਾਂ ਵਿਚ ਦੁਪਿਹਰ ਤੱਕ 50 ਫੀਸਦੀ ਦੇ ਆਸ ਪਾਸ ਪੋਲਿੰਗ ਹੋ ਚੁੱਕੀ ਸੀ | ਇਨ੍ਹਾਂ ਪਿੰਡਾਂ ਵਿਚ ਦੋਹਾਂ ਰਵਾਇਤੀ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਬੂਥ ਨਹੀਂ ਲੱਗਾ |
ਬਾਬਾ ਬਕਾਲਾ ਸਾਹਿਬ ਵਿਖੇ 55 ਤੋਂ 60 ਫੀਸਦੀ ਵੋਟ ਪੋਲ ਹੋਈ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ | ਬਾਬਾ ਬਕਾਲਾ ਸਾਹਿਬ ਤੇ ਆਸ-ਪਾਸ ਪਿੰਡਾਂ ਵਡਾਲਾ ਕਲਾਂ, ਵਡਾਲਾ ਖੁਰਦ, ਧਿਆਨਪੁਰ, ਠੱਠੀਆਂ, ਬੇਦਾਦਪੁਰ, ਛਾਪਿਆਂਵਾਲੀ, ਉਮਰਾ ਨੰਗਲ, ਦੌਲੋ ਨੰਗਲ, ਲੱਖੂਵਾਲ, ਜੱਲੂਵਾਲ, ਪੱਲ੍ਹਾ, ਗੱਗੜਭਾਣਾ ਆਦਿ ਵਿਖੇ ਵੱਖ ਵੱਖ ਬੂਥਾਂ ਤੇ 55 ਤੋਂ 60 ਫੀਸਦੀ ਵੋਟ ਪੋਲ ਹੋਣ ਦੀ ਸੂਚਨਾ ਹੈ | ਐਸ.ਡੀ.ਐਮ. ਕਮ ਚੋਣ ਅਧਿਕਾਰੀ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਸ੍ਰੀ ਅਸ਼ੋਕ ਕੁਮਾਰ ਅਨੁਸਾਰ ਹਲਕੇ ਵਿੱਚ ਵੋਟਾਂ ਪਾਉਣ ਦਾ ਕੰਮ ਪੂਰਨ ਤੌਰ 'ਤੇ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ਹੈ |
ਮਹਿਤਾ ਚੌਕ ਸਰਕਲ ਵਿਚ ਤਕਰੀਬਨ 65 ਫੀਸਦੀ ਪੋਲਿੰਗ
ਚੌਕ ਮਹਿਤਾ, (ਜਗਦੀਸ਼ ਸਿੰਘ ਬਮਰਾਹ)-ਅੱਜ ਸਰਕਲ ਮਹਿਤਾ ਚੌਕ ਏਰੀਆ ਦੇ ਵੱਖ-ਵੱਖ ਪਿੰਡਾਂ ਵਿਚ ਲੋਕ ਸਭਾਈ ਚੋਣਾਂ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ | ਪੋਲਿੰਗ ਬੂਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੌਕ ਮਹਿਤਾ ਵਿਖੇ 68.75 ਫੀਸਦੀ ਵੋਟਾਂ ਦੀ ਪੋਲਿੰਗ ਹੋਈ |
ਬਲਾਕ ਹਰਸਾ ਛੀਨਾ ਦੇ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਿਆ
ਹਰਸਾ ਛੀਨਾ, (ਕੜਿਆਲ)-ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਦੌਰ ਦੌਰਾਨ ਲੋਕ ਸਭਾ ਹਲਕਾ ਅੰਮਿ੍ਤਸਰ ਲਈ ਅੱਜ ਹੋਈਆਂ ਚੋਣਾਂ ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਅਮਨ ਸ਼ਾਂਤੀ ਨਾਲ ਨੇਪਰੇ ਚੜੀਆਂ | ਲੋਕ ਸਭਾ ਚੋਣਾਂ ਦੇ ਆਖਰੀ ਦੌਰ ਵਿਚ ਹੋਣ ਵਾਲੀ ਲੋਕ ਸਭਾ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਲੰਬਾ ਸਮਾਂ ਚੋਣ ਪ੍ਰਚਾਰ ਕਰਨ ਦੇ ਬਾਵਜੂਦ ਵੀ ਵੋਟਰਾਂ ਵਲੋਂ ਪੋਲਿੰਗ ਬੂਥ ਦਾ ਰੁਖ ਕਰਨ 'ਚ ਕੰਜੂਸੀ ਵਰਤੀ ਤੇ ਅੰਦਾਜਿਆਂ ਤੋਂ ਘੱਟ ਵੋਟਰਾਂ ਵਲੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ |
ਸਬ-ਡਵੀਜਨ ਲੋਪੋਕੇ ਦੇ ਸਰਹੱਦੀ ਪਿੰਡਾਂ 'ਚ ਵੋਟਾਂ ਅਮਨ-ਅਮਾਨ ਨਾਲ ਪਈਆਂ
ਲੋਪੋਕੇ, (ਗੁਰਵਿੰਦਰ ਸਿੰਘ ਕਲਸੀ)-ਸਬ-ਡਵੀਜ਼ਨ ਲੋਪੋਕੇ ਦੇ ਪਿੰਡ ਚੱਕ ਮਿਸ਼ਰੀ ਖਾਂ, ਭੰਗਵਾ ਤੇ ਸਿੱਧਵਾਂ, ਕਾਕੜ ਤਰੀਨ, ਠੱਠੀ, ਲੋਧੀਗੁਜਰ, ਨਵਾਂ ਜੀਵਨ, ਪ੍ਰੀਤ ਨਗਰ, ਨੱਥੂਪੁਰ, ਹੇਤਮਪੁਰਾ, ਪੰਜੂਰਾਏ, ਲੇਲੀਆਂ, ਕਾਂਵੇਂ ਆਦਿ ਪਿੰਡਾਂ ਵਿਚ ਵੋਟਾਂ ਅਮਨ ਅਮਾਨ ਨਾਲ ਪਈਆਂ |
ਜੇਠੂਵਾਲ, ਲੁੱਧੜ ਤੇ ਆਸਪਾਸ ਪਿੰਡਾਂ 'ਚ ਵੋਟਾਂ ਅਮਨ-ਅਮਾਨ ਨਾਲ ਹੋਈਆਂ ਸੰਪੰਨ
ਜੇਠੂਵਾਲ, (ਮਿੱਤਰਪਾਲ ਸਿੰਘ ਰੰਧਾਵਾ)-ਅੱਜ ਪੰਜਾਬ ਵਿਚ ਹੋਈਆਂ ਲੋਕ ਸਭਾ ਚੋਣਾਂ ਤਹਿਤ ਹਲਕਾ ਅਟਾਰੀ ਅਧੀਨ ਆਉਂਦੇ ਅਹਿਮ ਪਿੰਡ ਜੇਠੂਵਾਲ ਤੇ ਮਜੀਠਾ ਹਲਕੇ ਦੇ ਪਿੰਡ ਲੁੱਧੜ ਤੇ ਆਸ ਪਾਸ ਪਿੰਡਾਂ ਸੋਹੀਆ ਖੁਰਦ, ਜਹਾਂਗੀਰ, ਮੱਲੂਵਾਲ, ਮੈਹਣੀਆ ਕੁਹਾੜਾ, ਕਿਲਾ ਜਗਤਪੁਰ ਬਜਾਜ, ਖੁਸ਼ੀਪੁਰ, ਗੁਪਾਲਪੁਰਾ,ਮੱਝਵਿੰਡ ਪਿੰਡਾਂ ਵਿੱਚ 60 ਤੋਂ 65 ਫੀਸਦੀ ਵੋਟਾਂ ਪਈਆਂ | ਕਈ ਪਿੰਡਾਂ 'ਚ ਆਪ ਤੇ ਹੋਰ ਉਮੀਦਵਾਰਾਂ ਦੇ ਬੂਥ ਨਹੀਂ ਲੱਗੇ |
ਹਲਕਾ ਜੰਡਿਆਲਾ ਗੁਰੂ 'ਚ 57 ਫੀਸਦੀ ਵੋਟ ਪੋਲ
ਜੰਡਿਆਲਾ ਗੁਰੂ, 19 ਮਈ (ਰਣਜੀਤ ਸਿੰਘ ਜੋਸਨ/ਪ੍ਰਮਿੰਦਰ ਸਿੰਘ ਜੋਸਨ)-ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ 'ਚ ਚੋਣਾਂ ਦੌਰਾਨ ਵੋਟਾਂ ਪਾਉਣ ਦਾ ਕੰਮ ਅੱਜ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਿ੍ਹਆ ਅਤੇ 57 ਫੀਸਦੀ ਦੇ ਕਰੀਬ ਵੋਟ ਪੋਲ ਹੋਏ¢ ਵੱਖ-ਵੱਖ ਪਿੰਡਾਂ 'ਚ ਬਣੇ ਚੋਣ ਬੂਥਾ ਦੇ ਬਾਹਰ ਬਾਅਦ ਦੁਪਹਿਰ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵੀ ਨਜ਼ਰ ਆਈਆਂ ਅਤੇ ਵੋਟਰਾਂ 'ਚ ਭਾਰੀ ਉਤਸ਼ਾਹ ਦਿਖਾਈ ਦਿਤਾ¢ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਪੁਲਿਸ ਪ੍ਰਸ਼ਾਸਨ ਵਲੋਂ ਵੀਂ ਡੀ.ਐਸ.ਪੀ. ਜੰਡਿਆਲਾ ਗੁਰੂ ਗੁਰਿੰਦਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਖਤਾ ਇੰਤਜ਼ਾਮ ਕੀਤੇ ਗਏ ਸਨ¢
ਹਰਦੀਪ ਸਿੰਘ ਪੁਰੀ, ਗੁਰਜੀਤ ਸਿੰਘ ਔਜਲਾ ਤੇ ਜਥੇ: ਰਣੀਕੇ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮਿ੍ਤਸਰ, (ਜੱਸ)-ਅੰਮਿ੍ਤਸਰ ਲੋਕ ਸਭ ਾ ਹਲਕੇ 'ਚ ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਅਰੰਭ ਹੋਣ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਪੋ ਆਪਣੀ ਜਿੱਤ ਲਈ ਅਰਦਾਸ ਕਰਨ ਪੁੱਜੇ | ਪਰਿਵਾਰਕ ਮੈਂਬਰਾਂ ਤੇ ਸਾਥੀਆਂ ਨਾਲ ਦਰਸ਼ਨ ਕਰਨ ਉਪਰੰਤ ਦੋਵੇਂ ਸਿਆਸੀ ਆਗੂਆਂ ਸ: ਪੁਰੀ ਤੇ ਸ: ਔਜਲਾ ਦਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਨੇੜਿਓਾ ਲੰਘਦਿਆਂ ਅਚਾਨਕ ਆਹਮਣਾ-ਸਾਹਮਣਾ ਹੋਇਆ ਤਾਂ ਗਰਮਜ਼ੋਸ਼ੀ ਨਾਲ ਹੱਥ ਮਿਲਾਇਆ ਤੇ ਇਕ ਦੂਜੇ ਨੂੰ ਸ਼ੁੱਭਕਾਮਨਾਵਾਂ ਵੀ ਭੇਟ ਕੀਤੀਆਂ | ਇਸੇ ਦੌਰਾਨ ਅੰਮਿ੍ਤਸਰ ਨਿਵਾਸੀ ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਉਮੀਦਵਾਰ ਵਜੋਂ ਚੋਣ ਲੜ ਰਹੇ ਜਥੇ: ਗੁਲਜ਼ਾਰ ਸਿੰਘ ਰਣੀਕੇ ਵੀ ਅੱਜ ਸਵੇਰੇ ਆਪਣੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੇ ਆਪਣੀ ਜਿੱਤ ਲਈ ਅਰਦਾਸ ਕਰਨ ਪੁੱਜੇ |

4 ਹਜ਼ਾਰ ਵਿਦਿਆਰਥੀਆਂ ਨੇ ਨਿਭਾਈ ਵੋਟ ਵਲੰਟੀਅਰ ਦੀ ਡਿਊਟੀ

ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਜਿੱਥੇ ਉੱਚ ਅਧਿਕਾਰੀ, ਸਕੂਲ ਮੁੱਖੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਲੋਕ ਸਭਾ ਚੋਣਾਂ 'ਚ ਆਪਣੀਆਂ ਸੇਵਾਵਾਂ ਇਕ ਜਿੰਮੇਵਾਰਾਨਾ ਢੰਗ ਨਾਲ ਨਿਭਾਉਂਦੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਸੋਨੀ ਨੇ ਪਰਿਵਾਰ ਸਮੇਤ ਪਾਈ ਵੋਟ

ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹਲਕਾ ਪੱਛਮੀ ਦੇ ਪੀ.ਬੀ.ਐਨ. ਸਕੂਲ 'ਚ ਆਪਣੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ | ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਦੇਸ਼ 'ਚ ਕਾਂਗਰਸ ...

ਪੂਰੀ ਖ਼ਬਰ »

ਵੋਟਾਂ ਦੌਰਾਨ ਪਿੰਡ ਵਜ਼ੀਰ ਭੁੱਲਰ ਦੀ ਮਸ਼ੀਨ ਹੋਈ ਖ਼ਰਾਬ

ਬਿਆਸ, 19 ਮਈ (ਪਰਮਜੀਤ ਸਿੰਘ ਰੱਖੜਾ)-ਲੋਕ ਸਭਾ ਹਲਕਾ ਖ਼ਡੂਰ ਸਾਹਿਬ ਵਿਚ ਪੈਂਦੇ ਪਿੰਡ ਵਜ਼ੀਰ ਭੁੱਲਰ ਵਿਚ ਬੂਥ ਨੰ 76 ਦੀ ਮਸ਼ੀਨ ਦੁਪਹਿਰ ਕਰੀਬ 12.30 ਵਜੇ ਅਚਾਨਕ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਈ, ਜਿਸ ਦੀ ਸੂਚਨਾ ਉੱਥੇ ਤੈਨਾਤ ਡਿਊਟੀ ਅਫਸਰ, ਸੁਪਰਵਾਈਜ਼ਰ ਚਰਨਜੀਤ ...

ਪੂਰੀ ਖ਼ਬਰ »

ਪਿੰਡ ਸਰਹਾਲਾ ਵਿਖੇ ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਇਕ ਜਗ੍ਹਾ

ਟਾਹਲੀ ਸਾਹਿਬ, 19 ਮਈ (ਪਲਵਿੰਦਰ ਸਿੰਘ ਸਰਹਾਲਾ)¸ਮਜੀਠਾ ਹਲਕੇ ਦੇ ਪਿੰਡ ਸਰਹਾਲਾ ਦੇ ਵਸਨੀਕਾਂ ਨੇ ਰਾਜਨੀਤਿਕ ਧੜੇਬੰਦੀ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਦੀ ਮਿਸਾਲ ਦਿੰਦਿਆਂ ਅੱਜ ਸੰਪੰਨ ਹੋਈ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕ ...

ਪੂਰੀ ਖ਼ਬਰ »

ਨਾਂਅ ਨਹੀਂ ਕੰਮ ਚਾਹੁੰਦੇ ਲੋਕ : ਔਜਲਾ

ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆ ਕਿਹਾ ਕਿ ਲੋਕ ਕੰਮਾਂ 'ਚ ਵਿਸ਼ਵਾਸ ਕਰਦੇ ਹਨ ਨਾ ਕਿ ਵੱਡੇ ਨਾਂਅ 'ਚ ਤੇ ਉਹ ਮਾਣ ਮਹਿਸੂਸ ਕਰਦੇ ਹਨ ...

ਪੂਰੀ ਖ਼ਬਰ »

'ਆਪ' ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਤਾਰ 'ਚ ਖੜ੍ਹ ਕੇ ਪਾਈ ਆਪਣੀ ਵੋਟ

ਜਗਦੇਵ ਕਲਾਂ, 19 ਮਈ (ਸ਼ਰਨਜੀਤ ਸਿੰਘ ਗਿੱਲ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਬੂਥ ਨੰ: 205 'ਤੇ ਆਮ ਵੋਟਰਾਂ ਦੀ ਤਰ੍ਹਾਂ ਕਤਾਰ ਵਿੱਚ ਲੱਗ ਆਪਣੇ ਵੋਟ ਦੇ ਹੱਕ ਦਾ ...

ਪੂਰੀ ਖ਼ਬਰ »

ਮੰਗਣੀ ਟੁੱਟਣ ਕਾਰਨ ਲੜਕੀ ਨੇ ਕੀਤੀ ਖੁਦਕਸ਼ੀ

ਰਾਜਾਸਾਂਸੀ, 19 ਮਈ (ਹਰਦੀਪ ਸਿੰਘ ਖੀਵਾ)¸ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਰਾਣੇਵਾਲੀ ਵਿਖੇ ਇਕ ਮੁਟਿਆਰ ਨੇ ਮੰਗਣੀ ਟੁੱਟਣ ਕਾਰਨ ਖੁਦਕਸ਼ੀ ਕਰ ਲਈ | ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਐਸ. ਐਚ. ਓ. ਭਾਰਤ ਭੂਸ਼ਣ ਨੇ ਦੱਸਿਆ ਕਿ ਉਕਤ ਮੁਟਿਆਰ ...

ਪੂਰੀ ਖ਼ਬਰ »

ਪਿੰਡ ਅਰਜਨ ਮਾਂਗਾ ਵਿਖੇ ਦਮਦਮੀ ਟਕਸਾਲ ਵਲੋਂ, ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ

ਚੌਕ ਮਹਿਤਾ, 19 ਮਈ (ਜਗਦੀਸ਼ ਸਿੰਘ ਬਮਰਾਹ)-ਜੂਨ 84 ਘੱਲੂਘਾਰੇ ਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਲੜੀਵਾਰ ਸ਼ਹੀਦੀ ਸਮਾਗਮ ਪਿੰਡ ਅਰਜਨ ਮਾਂਗਾ ਦੇ ...

ਪੂਰੀ ਖ਼ਬਰ »

ਵੰਝਾਂਵਾਲਾ 'ਚ ਵੋਟਿੰਗ ਮਸ਼ੀਨ 'ਚ ਆਈ ਤਕਨੀਕੀ ਖਰਾਬੀ, ਕਰੀਬ ਡੇਢ ਘੰਟੇ ਦੀ ਦੇਰੀ ਨਾਲ ਪੋਲਿੰਗ ਹੋਈ ਸ਼ੁਰੂ

ਅਜਨਾਲਾ, 19 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅਧੀਂਨ ਆਉਂਦੇ ਪਿੰਡ ਵੰਝਾਂਵਾਲਾ ਵਿਖੇ ਵੋਟਿੰਗ ਮਸ਼ੀਨ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ ਇੱਥੇ ਕਰੀਬ ਡੇਢ ਘੰਟੇ ਦੀ ਦੇਰੀ ਨਾਲ ਪੋਲਿੰਗ ਸ਼ੁਰੂ ਹੋਈ | ਪਹਿਲੀ ਵੋਟ ਪਾਉਣ ਪੁੱਜੇ ਵੋਟਰ ਜਰਨੈਲ ...

ਪੂਰੀ ਖ਼ਬਰ »

ਮੱਤੇਵਾਲ ਨਾਲ ਸਬੰਧਿਤ 43 ਬੂਥਾਂ 'ਚ 61.40 ਫੀਸਦੀ ਪਈਆਂ ਵੋਟਾਂ

ਮੱਤੇਵਾਲ, 19 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਅੱਜ ਹੋਈਆਂ ਲੋਕ ਸਭਾ ਚੋਣਾਂ ਵਿਚ ਹਲਕਾ ਮਜੀਠਾ ਦੇ ਸਰਕਲ ਮਤੇਵਾਲ ਦੇ 43 ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ ਤੇ ਇਨ੍ਹਾਂ ਬੂਥਾਂ 'ਤੇ ਕੁੱਲ 60.40 ਫੀਸਦੀ ਵੋਟਾਂ ਹੀ ਪੋਲ ਹੋਈਆਂ | ਇਸ ਦੌਰਾਨ ਪਿੰਡ ...

ਪੂਰੀ ਖ਼ਬਰ »

ਸਬ-ਡਵੀਜ਼ਨ ਚੋਗਾਵਾਂ ਤੇ ਆਸ-ਪਾਸ ਦੇ ਪਿੰਡਾਂ 'ਚ ਇਕ 2 ਘਟਨਾਵਾਂ ਨੂੰ ਛੱਡ ਵੋਟਾਂ ਅਮਨ-ਸ਼ਾਂਤੀ ਨਾਲ ਪਈਆਂ

ਚੋਗਾਵਾਂ, 19 ਮਈ (ਗੁਰਬਿੰਦਰ ਸਿੰਘ ਬਾਗੀ)-ਸਬ ਡਵੀਜ਼ਨ ਚੋਗਾਵਾਂ-ਲੋਪੋਕੇ ਅਧੀਨ 100 ਤੋਂ ਉਪਰ ਪਿੰਡਾਂ 'ਚ ਅੱਜ ਲੋਕ ਸਭਾ ਦੀਆਂ ਚੋਣਾਂ ਇਕ ਦੋ ਨਿੱਕੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਪੂਰਨ ਅਮਨ-ਅਮਾਨ ਨਾਲ ਹੋ ਗਈਆਂ | ਚੋਣ ਕਮਿਸ਼ਨਰ ਤੇ ਜ਼ਿਲ੍ਹੇ ਦੇ ਡੀ.ਸੀ. ਵਲੋਂ ...

ਪੂਰੀ ਖ਼ਬਰ »

ਦੇਸ਼ ਨੂੰ ਪੱਪੂ ਪ੍ਰਧਾਨ ਮੰਤਰੀ ਦੀ ਨਹੀਂ, ਸਗੋ ਮਜ਼ਬੂਤ ਤੇ ਇਮਾਨਦਾਰ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੀ ਹੀ ਲੋੜ : ਮਜੀਠੀਆ

ਮਜੀਠਾ, 19 ਮਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਕਾਂਗਰਸ 'ਚ ਹਾਰ ਕਬੂਲ ਕਰਦਿਆਂ ਖਾਨਾਜੰਗੀ ਤੇ ਬਗਾਵਤ ਬਾਹਰ ਆ ਰਹੀ ਹੈ | ...

ਪੂਰੀ ਖ਼ਬਰ »

ਕਸਬਾ ਗੱਗੋਮਾਹਲ ਤੇ ਨਜ਼ਦੀਕੀ ਪਿੰਡਾਂ ਅੰਦਰ ਵੋਟਾਂ ਦਾ ਅਮਨ-ਸ਼ਾਂਤੀ ਪੂਰਵਕ ਸਮਾਪਤ

ਗੱਗੋਮਾਹਲ, 19 ਮਈ (ਬਲਵਿੰਦਰ ਸਿੰਘ ਸੰਧੂ)¸ਲੋਕ ਸਭਾ ਚੋਣਾਂ ਦੌਰਾਨ ਕਸਬਾ ਗੱਗੋਮਾਹਲ ਤੇ ਆਸ ਪਾਸ ਦੇ ਪਿੰਡਾਂ ਅੰਦਰ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸੰਪੰਨ, ਸਵੇਰ ਵੇਲੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲਾਈਨਾਂ ਦਿਖਾਈ ਦਿੱਤੀਆਂ | ਭਾਵੇਂ ਚੋਣ ਕਮਿਸ਼ਨ ...

ਪੂਰੀ ਖ਼ਬਰ »

ਕਸਬਾ ਚਮਿਆਰੀ 'ਚ 51 ਫੀਸਦੀ ਵੋਟਾਂ ਪਈਆਂ

ਚਮਿਆਰੀ, 19 ਮਈ (ਜਗਪ੍ਰੀਤ ਸਿੰਘ)-ਲੋਕ ਸਭਾ ਹਲਕਾ ਅੰਮਿ੍ਤਸਰ ਦੇ ਬਲਾਕ ਅਜਨਾਲਾ ਅਧੀਨ ਆਉਂਦੇ ਕਸਬਾ ਚਮਿਆਰੀ 'ਚ ਵੋਟਾਂ ਅਮਨ ਅਮਾਨ ਨਾਲ 51 ਫ਼ੀਸਦੀ ਪੋਲਿੰਗ ਹੋਈ | ਕਸਬਾ ਚਮਿਆਰੀ, ਮੁਕਾਮ, ਖਾਨੋਵਾਲ, ਭੁਰੇ ਗਿੱਲ, ਕੋਟਲਾ ਕਾਜ਼ੀਆਂ, ਦਿਆਲਪੁਰਾ, ਨਾਸਰ ਆਦਿ ਪਿੰਡਾਂ ਵਿਚ ...

ਪੂਰੀ ਖ਼ਬਰ »

ਪਿੰਡ ਹੋਠੀਆਂ 'ਚ ਹੋਈ ਸਭ ਤੋਂ ਵੱਧ 85 ਫ਼ੀਸਦੀ ਵੋਟ ਪੋਲ

ਵੇਰਕਾ, 19 ਮਈ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਇਲਾਕੇ ਕਸਬਾ ਵੇਰਕਾ, ਵੱਲ੍ਹਾ, ਮੂਧਲ, ਤੁੰਗਪਾਈ ਅਤੇ ਜੋੜੇ ਫ਼ਾਟਕਾਂ ਵਿਖੇ 52 ਫ਼ੀਸਦੀ ਵੋਟਿੰਗ ਅਤੇ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨਬੀਪੁਰ 'ਚ ਸਭ ਤੋਂ ਵੱਧ 85 ਫ਼ੀਸਦੀ ਵੋਟਾਂ ...

ਪੂਰੀ ਖ਼ਬਰ »

ਮਜੀਠਾ ਤੇ ਆਸਪਾਸ ਦੇ ਪਿੰਡਾਂ 'ਚ ਵੋਟਾਂ ਅਮਨ ਅਮਾਨ ਨਾਲ ਚੜੀਆਂ ਨੇਪੜੇ

ਮਜੀਠਾ, 19 ਮਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਅੱਜ ਪੰਜਾਬ ਵਿਚ ਹੋਈਆਂ ਲੋਕ ਸਭਾ ਚੋਣਾਂ ਤਹਿਤ ਕਸਬਾ ਮਜੀਠਾ ਤੇ ਆਸ ਪਾਸ ਦੇ ਪਿੰਡਾਂ ਨਾਗ ਕਲਾਂ, ਨਾਗ ਖੁਰਦ, ਨਾਗ ਨਵੇ, ਜੇਠੂਨੰਗਲ, ਨੰਗਲ ਪੰਨਵਾ, ਭੈਣੀ ਲਿੱਧੜ, ਵਡਾਲਾ, ਭੰਗਾਲੀ, ਮਰੜ੍ਹੀ ਕਲਾਂ, ਭੋਮਾ, ...

ਪੂਰੀ ਖ਼ਬਰ »

ਸੁਲਤਾਨਵਿੰਡ ਵਿਖੇ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ

ਸੁਲਤਾਨਵਿੰਡ, 19 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀਆਂ ਪੰਜ ਵਾਰਡਾਂ ਵਿਚ ਵੋਟਾਂ ਦਾ ਕੰਮ ਇਕ-ਦੁੱਕਾ ਘਟਨਾਵਾਂ ਨੂੰ ਲੈ ਕੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਿ੍ਹਆ | ਬੂਥ ਨੰਬਰ 122 ਅਤੇ 123 ਕੋਟ ਮਿੱਤ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX