ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਸੈਕਟਰਾਂ ਦੀ ਬਜਾਏ ਕਾਲੋਨੀਆਂ ਅਤੇ ਪੇਂਡੂ ਖੇਤਰਾਂ ਵਿਚ ਵੋਟਾਂ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਵਧੇਰੇ ਦੇਖਣ ਨੂੰ ਮਿਲਿਆ | ਪੇਂਡੂ ਖੇਤਰਾਂ ਵਿਚ ਲੋਕ ਤੜਕੇ ਹੀ ਲਾਈਨਾਂ ਵਿਚ ਲੱਗ ਗਏ ਸਨ ਜਦਕਿ ਸੈਕਟਰਾਂ ਵਿਚ 8 ਵਜੇ ਦੇ ਕਰੀਬ ਮਤਦਾਨ ਦੀ ਪ੍ਰਕਿਰਿਆ ਸ਼ੁਰੂ ਹੋਈ | ਇਸ ਦੌਰਾਨ ਕਈ ਥਾਵਾਂ 'ਤੇ ਈ.ਵੀ.ਐਮ. ਮਸ਼ੀਨਾਂ ਦੇ ਹੌਲੀ ਚੱਲਣ ਕਾਰਨ ਵੋਟ ਪਾਉਣ ਵਿਚ ਦੇਰੀ ਦੀ ਵਜ੍ਹਾ ਬਣੀ | ਰਾਏਪੁਰ ਖ਼ੁਰਦ ਵਿਚ ਤਾਂ ਲੋਕਾਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪਿਆ | ਇਸੇ ਤਰ੍ਹਾਂ ਈ.ਵੀ.ਐਮ. ਮਸ਼ੀਨਾਂ ਦੇ ਹੌਲੀ ਚੱਲਣ ਕਾਰਨ ਮੌਲੀ ਜੱਗਰਾਂ ਵਿਚ ਵੀ ਲੰਮੀਆਂ ਕਤਾਰਾ ਦੇਖਣ ਨੂੰ ਮਿਲੀਆਂ | ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਲੈਣ ਆਏ ਲੋਕਾਂ ਨੂੰ ਵੱਖ-ਵੱਖ ਪੋਿਲੰਗ ਸਟੇਸ਼ਨਾਂ 'ਤੇ ਈ.ਵੀ.ਐਮ. ਮਸ਼ੀਨਾਂ ਖ਼ਰਾਬ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਸੈਕਟਰ 19 ਦੇ ਬੂਥ ਨੰਬਰ 144 ਵਿਚ ਈ.ਵੀ.ਐਮ. ਮਸ਼ੀਨ ਦੇ ਹੌਲੀ ਚੱਲਣ ਦੀ ਵਜ੍ਹਾ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਈ | ਇਸੇ ਤਰ੍ਹਾਂ ਸੈਕਟਰ 29 ਦੇ ਟਿ੍ਬਿਊਨ ਮਾਡਲ ਸਕੂਲ ਦੇ ਪੋਿਲੰਗ ਬੂਥ ਨੰਬਰ 141, ਸੈਕਟਰ 44 ਦੇ ਬੂਥ ਨੰਬਰ 358, ਸੈਕਟਰ 47 ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਵੋਟਿੰਗ ਪ੍ਰਕਿਰਿਆ ਦੇਰੀ ਨਾਲ ਸ਼ੁਰੂ ਹੋਣ ਦੀ ਸੂਚਨਾ ਹੈ |
ਮਲੋਆ ਦੇ ਆਂਗਨਵਾੜੀ ਨੰਬਰ-1 'ਚ ਸਾਬਕਾ ਮੇਅਰ ਅਤੇ ਭਾਜਪਾ ਨੇਤਾ ਪੂਨਮ ਸ਼ਰਮਾ 'ਤੇ ਲਾਈਨ 'ਚ ਲੱਗੇ ਲੋਕਾਂ ਨੂੰ 15 ਮਿੰਟ ਤੱਕ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਕਾਂਗਰਸ ਵਲੋਂ ਦੋਸ਼ ਲਗਾਏ ਗਏ ਹਨ |
2014 ਮੁਕਾਬਲੇ 10 ਫੀਸਦੀ ਘੱਟ ਪਈਆਂ ਵੋਟਾਂ ਨੇ ਭਾਜਪਾਈਆਂ ਦੇ ਸਾਹ ਰੋਕੇ
ਚੰਡੀਗੜ੍ਹ, (ਆਰ.ਐਸ.ਲਿਬਰੇਟ)- 2014 ਦੇ ਮੁਕਾਬਲੇ 31 ਉਮੀਦਵਾਰ ਜ਼ਿਆਦਾ ਚੋਣ ਮੈਦਾਨ ਵਿਚ ਹੋਣ ਦੇ ਬਾਵਜੂਦ 10 ਫੀਸਦੀ ਘੱਟ ਵੋਟਾਂ ਪੈਣ ਕਾਰਨ ਭਾਜਪਾਈਆਂ ਦੇ ਸਾਹ ਰੁਕ ਗਏ ਹਨ ਅਤੇ ਕਾਂਗਰਸੀਆਂ ਦੇ ਚਿਹਰੇ 'ਤੇ ਅਜਬ ਲਾਲੀ ਆ ਗਈ ਹੈ | ਸ਼ਾਮ 7 ਵਜੇ ਤੱਕ ਮਿਲੇ ਵੇਰਵਿਆਂ ਅਨੁਸਾਰ 63.57 ਫੀਸਦੀ ਵੋਟਿੰਗ ਹੋਈ ਹੈ ਜਿਸ ਵਿਚ 2,16,485 ਪੁਰਸ਼ਾਂ ਅਤੇ 1,98,955 ਔਰਤਾਂ ਸਹਿਤ 21 ਵਿਚੋਂ 6 ਥਰਡ ਜੇਂਡਰ ਨੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਜਦਕਿ ਸਾਲ 2014 ਵਿਚ 73.71 ਫੀਸਦੀ 4,53,455 ਵੋਟਾਂ ਪਈਆਂ ਜਿਸ ਵਿਚ ਨੋਟਾ ਇਸਤੇਮਾਲ ਕਰਨ ਵਾਲੇ 3106 ਵੋਟਰ ਸਨ | ਭਾਜਪਾ, ਕਾਂਗਰਸ, ਬਸਪਾ, 'ਆਪ' ਸਹਿਤ ਅਜ਼ਾਦ ਕੁੱਲ ਉਮੀਦਵਾਰ 5 ਸਨ | ਜ਼ਿਕਰਯੋਗ ਹੈ ਕਿ ਸਾਲ 2009 ਵਿਚ 65.51 ਫੀਸਦੀ 3,43, 557 ਵੋਟਾਂ ਪਈਆਂ ਸਨ | ਭਾਜਪਾ, ਕਾਂਗਰਸ, ਬਸਪਾ, ਰਾਸ਼ਟਰੀ ਜਨਤਾ ਦਲ ਆਈ.ਐਨ.ਡੀ. ਸਹਿਤ ਕੁੱਲ ਉਮੀਦਵਾਰ 5 ਸਨ ਤੇ ਸਾਲ 2004 'ਚ 50.91 ਫੀਸਦੀ 2,68,670 ਵੋਟਾਂ ਪਈਆਂ ਸਨ | ਚੰਡੀਗੜ੍ਹ ਲੋਕ ਸਭਾ ਹਲਕੇ ਲਈ 9 ਮਹਿਲਾਵਾਂ 27 ਪੁਰਸ਼ ਕੁੱਲ 36 ਉਮੀਦਵਾਰ ਚੋਣ ਮੈਦਾਨ ਵਿਚ ਹਨ ਇਸ ਹਲਕੇ ਕੁੱਲ 6,46,084 ਵੋਟਰ ਇਨ੍ਹਾਂ ਉਮੀਦਵਾਰਾਂ ਵਿਚੋਂ ਆਪਣਾ ਲੋਕ ਸਭਾ ਮੈਂਬਰ ਚੁਨਣ ਲਈ ਅਧਿਕਾਰਤ ਸਨ ਜਿਨ੍ਹਾਂ ਵਿਚ 3,41,640 ਪੁਰਸ਼ ਅਤੇ 3, 04,423 ਮਹਿਲਾ ਤੇ 21 ਥਰੜ ਜੈਡਰ ਵੋਟਰ ਹਨ | 18-19 ਸਾਲ ਦੀ ਉਮਰ ਵਰਗ ਦੇ 17,598 ਤੇ ਕਿਸੇ ਪੱਖੋਂ ਸਰੀਰੋਂ ਊਣੇ 3157 ਵੋਟਰ ਸਨ | ਚੰਡੀਗੜ੍ਹ ਲੋਕ ਸਭਾ ਹਲਕੇ ਵਿਚ ਕੁੱਲ 597 ਪੋਲਿੰਗ ਬੂਥ ਅਤੇ 191 ਪੋਲਿੰਗ ਸਟੇਸ਼ਨ ਹਨ | 230 ਪੋਿਲੰਗ ਬੂਥ ਸੰਵੇਦਨਸੀਲ ਬੂਥਾਂ ਦੀ ਗਿਣਤੀ ਵਿਚ ਆਏ ਹਨ | ਚੋਣ ਵਿਭਾਗ ਚੰਡੀਗੜ੍ਹ ਨੇ 12 ਏ.ਆਰ.ਓ. ਅਤੇ 60 ਸੈਕਟਰ ਅਧਿਕਾਰੀਆਂ ਨੂੰ ਸਹਿਰ ਵਿਚ ਪਾਰਦਰਸ਼ੀ ਚੋਣ ਪ੍ਰੀਕਿਰਿਆ ਲਈ ਨਿਯੁਕਤ ਕੀਤਾ ਹੈ | 645 ਇਲੈਕਟਰੋਨਿਕਲੀ ਪੋਸਟਲ ਬੈਲਟ ਜਾਰੀ ਕੀਤੇ ਗਏ ਹਨ ਜਦਕਿ 1254 ਚੋਣ ਡਿਊਟੀ ਸਰਟੀਫਿਕੇਟ ਦੇ ਨਾਲ 530 ਪੋਸਟਲ ਬੈਲਟ ਵੰਡੇ ਗਏ ਸਨ |
ਈ.ਵੀ.ਐਮ. ਵਿਚ ਬਟਨ ਦੱਬਣ ਦਾ ਵੀਡੀਓ ਵਾਈਰਲ
ਚੰਡੀਗੜ੍ਹ ਵਿਚ ਚੋਣ ਕਮਿਸ਼ਨ ਅਤੇ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦੇ ਦਾਅਵੇ ਕੀਤੇ ਗਏ ਸਨ | ਮੋਬਾਈਲ, ਪਾਣੀ ਦੀ ਬੋਤਲ ਨੂੰ ਲੈ ਕੇ ਪੋਿਲੰਗ ਬੂਥਾਂ ਵਿਚ ਲਿਜਾਣ ਦੀ ਸਖ਼ਤ ਮਨਾਹੀ ਦੇ ਆਦੇਸ਼ ਦਿੱਤੇ ਗਏ ਸਨ | ਇਸ ਦੇ ਬਾਵਜੂਦ ਈ.ਵੀ.ਐਮ. ਮਸ਼ੀਨ ਦਾ ਬਟਨ ਦੱਬਣ ਦਾ ਇਕ ਵੀਡੀਓ ਵਾਈਰਲ ਹੋਣ ਦੀ ਸੂਚਨਾ ਹੈ |
ਮੈਡਮ ਐਕਸ ਜਿੱਤਣਾ ਨਹੀਂ ਚਾਹੁੰਦੀ!
ਚੋਣ ਪ੍ਰਚਾਰ ਤੋਂ ਹੀ ਭਾਜਪਾ ਦੋ ਧੜਿਆਂ ਵਿਚ ਵੰਡੀ ਨਜ਼ਰ ਆ ਰਹੀ ਸੀ | ਮੀਡੀਆ ਨੂੰ ਕੰਪੇਨ ਜਾਂ ਪ੍ਰਚਾਰ ਸਬੰਧੀ ਜਾਣਕਾਰੀਆਂ ਦੋ ਕੋਠੀ ਨੰਬਰ 65 ਜਾਂ 33 'ਚੋਂ ਵੱਖ-ਵੱਖ ਮਿਲਦੀਆਂ ਰਹੀਆਂ | ਵਰਕਰ ਵੋਟਾਂ ਵਾਲੇ ਦਿਨ ਤੱਕ ਸਸ਼ੋਪੰਜ ਵਿਚ ਨਜ਼ਰ ਆ ਰਿਹਾ | ਆਲਮ ਇਹ ਸੀ ਕਿ ਭਾਜਪਾ ਉਮੀਦਵਾਰ ਦੇ ਮੈਡਮ ਐਕਸ ਵਾਲੇ ਰਵੱਈਏ ਤੋਂ ਵਰਕਰ ਅਕਸਰ ਨਿਰਾਸ਼ਾ ਵਿਚ ਦੇਖੇ ਗਏ | ਅਜਿਹੀਆਂ ਦੋ ਧੜਿਆਂ ਦੀਆਂ ਅੰਦਰੂਨੀ ਗਤੀਵਿਧੀਆਂ ਪ੍ਰਤੀ ਹਾਈਕਮਾਂਡ ਵੀ ਅਨਜਾਣ ਨਹੀਂ ਸੀ ਕਿਉਂਕਿ ਇਸ ਮਾਹੌਲ ਨੂੰ ਉਪਰੋਂ ਕਾਬੂ ਕਰਨ ਲਈ ਸੰਘ ਵਲੋਂ ਵਿਸ਼ੇਸ਼ ਟੀਮ ਭੇਜੀ ਗਈ | ਅਖੀਰਲੇ ਪੜ੍ਹਾਅ 'ਤੇ ਅਜਿਹੀ ਚਰਚਾ ਵੀ ਹੋਣ ਲੱਗੀ ਕਿ ਚੰਡੀਗੜ੍ਹ ਦੇ ਲੋਕ ਤੇ ਵਰਕਰ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਹਨ, ਮੈਡਮ ਐਕਸ ਜਿੱਤਣਾ ਨਹੀਂ ਚਾਹੁੰਦੀ ਆਖ਼ਰ ਅੱਜ ਇਹ ਗੱਲ ਭਾਜਪਾਈਆਂ ਨੂੰ ਸੱਚ ਹੁੰਦੀ ਨਜ਼ਰ ਆ ਰਹੀ ਹੈ |
ਜਾਣਕਾਰਾਂ ਵਿਚ ਛਿੜੀ ਚਰਚਾ 'ਤੇ ਜਾਈਏ ਤਾਂ 36 ਉਮੀਦਵਾਰਾਂ ਦੇ ਮੈਦਾਨ ਵਿਚ ਹੋਣ ਦੇ ਬਾਵਜੂਦ 2014 ਦੀਆਂ ਪਈਆਂ ਵੋਟਾਂ ਦੇ ਮੁਕਾਬਲੇ 10 ਫੀਸਦੀ ਵੋਟਾਂ ਘੱਟ ਪੈਣੀਆਂ ਕਿਤੇ ਨਾ ਕਿਤੇ ਸੱਤਾ ਧਿਰ ਭਾਜਪਾ ਲਈ ਖਤਰੇ ਘੰਟੀ ਹੋ ਸਕਦੀ ਹੈ | ਕਾਲੋਨੀਆਂ ਤੇ ਪਿੰਡਾਂ ਵਿਚ ਵੋਟਾਂ ਪੈਣ ਦੀ ਗਿਣਤੀ ਭਾਜਪਾ ਦੇ ਵਿਰੋਧ ਵਿਚ ਜਾਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ | ਕਾਲੋਨੀਆਂ ਤੇ ਸੈਕਟਰਾਂ 'ਚ ਪੈਂਦੇ ਪਿੰਡਾਂ 'ਚ ਵੋਟਾਂ 70 ਫੀਸਦੀ ਤੋਂ ਜ਼ਿਆਦਾ ਪਈਆਂ ਹਨ, ਇੰਨ੍ਹਾਂ ਜ਼ਿਆਦਾ ਗਿਣਤੀ ਪਈਆਂ ਵੋਟਾਂ 'ਚ ਨੋਟਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 2014 ਦੇ ਮੁਕਾਬਲੇ ਵੱਧ ਪੈਣਾ ਵੀ ਮੰਨਿਆ ਜਾ ਰਿਹਾ ਹੈ |
ਵੋਟ ਪਾਉਣ ਜਾਂਦੇ ਸਮੇਂ ਡਿਗੇ ਕਿਰਨ ਖੇਰ
ਭਾਜਪਾ ਦੀ ਉਮੀਦਵਾਰ ਕਿਰਨ ਖੇਰ ਵੋਟ ਪਾਉਣ ਜਾਂਦੇ ਸਮੇਂ ਅਚਾਨਕ ਡਿੱਗ ਗਏ ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ | ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਤੁਰੰਤ ਸੰਭਾਲਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਵੀ ਨਾਲ ਸਨ | ਕਿਰਨ ਖੇਰ ਨੇ ਸੈਕਟਰ 7 'ਚ ਆਪਣਾ ਵੋਟ ਪਾਇਆ | ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਿੱਤ ਦਾ 100 ਪ੍ਰਤੀਸ਼ਤ ਯਕੀਨ ਹੈ |
ਸੰਜੇ ਟੰਡਨ ਨੇ ਸੈਕਟਰ 18 'ਚ ਪਾਈ ਵੋਟ
ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਨੇ ਆਪਣੇ ਪਰਿਵਾਰ ਦੇ ਨਾਲ ਸੈਕਟਰ 18 ਦੇ ਸਰਕਾਰੀ ਸਕੂਲ ਵਿਚ ਆਪਣਾ ਵੋਟ ਪਾਇਆ ਅਤੇ ਇਸ ਤੋਂ ਬਾਅਦ ਸੈਕਟਰਾਂ ਕਾਲੋਨੀਆਂ ਅਤੇ ਪਿੰਡਾਂ ਵਿਚ ਜਾ ਕੇ ਬੂਥ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਨਜ਼ਰ ਆਏ | ਸੰਜੇ ਟੰਡਨ ਨੇ ਸਵੇਰੇ 8.30 ਵਜੇ ਆਪਣੀ ਬਜ਼ੁਰਗ ਮਾਤਾ ਬਿੱ੍ਰਜ਼ ਪਾਲ ਟੰਡਨ ਪਤਨੀ ਪਿ੍ਆ ਟੰਡਨ ਦੋਨਾਂ ਪੁੱਤਰਾਂ ਸ਼ਰਾਂਸ ਅਤੇ ਸ਼ਿਵੇਨ ਟੰਡਨ ਦਾ ਨਾਲ ਟੈਗੋਰ ਥੀਏਟਰ ਦੇ ਸਾਹਮਣੇ ਸਰਕਾਰੀ ਸਕੂਲ 'ਚ ਵੋਟ ਪਾਉਂਦੇ ਹੋਏ ਲੋਕਾਂ ਨੂੰ ਰਾਸ਼ਟਰ ਹਿੱਤ ਦੇ ਨਾਂਅ ਮੱਤਦਾਨ ਕਰਨ ਦੀ ਅਪੀਲ ਕੀਤੀ | ਇਸ ਤੋਂ ਬਾਅਦ ਉਨ੍ਹਾਂ ਅਨੂਪਮ ਖੇਰ ਨਾਲ ਵੱਖ-ਵੱਖ ਬੂਥਾਂ ਦਾ ਨਿਰੀਖਣ ਕੀਤਾ |
ਸੱਤਪਾਲ ਜੈਨ ਨੇ ਪਰਿਵਾਰ ਸਮੇਤ ਸੈਕਟਰ 15 'ਚ ਪਾਈ ਵੋਟ
ਚੰਡੀਗੜ੍ਹ ਦੇ ਸਾਬਕਾ ਸੰਸਦ ਸੱਤਪਾਲ ਜੈਨ ਨੇ ਆਪਣੇ ਪਰਿਵਾਰ ਸਮੇਤ ਸੈਕਟਰ 15 ਦੇ ਬੂਥ ਨੰਬਰ 134 'ਚ ਆਪਣਾ ਵੋਟ ਪਾਇਆ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਧੀਰਜ ਜੈਨ ਵੀ ਉਨ੍ਹਾਂ ਨਾਲ ਮੌਜੂਦ ਸਨ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈਨ ਨੇ ਕਿਹਾ ਕਿ ਭਾਜਪਾ ਭਾਰੀ ਬਹੁਮਤ ਨਾਲ ਚੰਡੀਗੜ੍ਹ ਦੀ ਸੀਟ 'ਤੇ ਜਿੱਤੇਗੀ |
ਵੋਟ ਪਾਉਣ ਤੋਂ ਬਾਅਦ ਟਰਾਂਸਜ਼ੈਂਡਰ ਨੇ ਜਤਾਈ ਖ਼ੁਸ਼ੀ
ਇਸ ਵਾਰ ਦਾ ਮਤਦਾਨ ਟਰਾਂਸਜ਼ੈਂਡਰਾਂ ਲਈ ਬੇਹੱਦ ਅਹਿਮ ਰਿਹਾ | ਚੰਡੀਗੜ੍ਹ 'ਚ 6 ਟਰਾਂਸਜ਼ੈਂਡਰਾਂ ਨੇ ਪਹਿਲੀ ਵਾਰ ਵੋਟ ਪਾਈ | ਵੋਟ ਪਾਉਣ ਤੋਂ ਬਾਅਦ ਕਾਜਲ ਤੇ ਧਨੰਜੇ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦਾ ਕਹਿਣਾ ਸੀ ਕਿ ਵੋਟ ਪਾ ਕੇ ਆਤਮਾ ਨੂੰ ਸੰਤੁਸ਼ਟੀ ਮਿਲੀ ਹੈ |
ਚੰਡੀਗੜ੍ਹ, 19 ਮਈ (ਰਣਜੀਤ ਸਿੰਘ) - ਲੋਕ ਸਭਾ ਚੋਣਾਂ ਲਈ ਵੋਟ ਪਾ ਕੇ ਵਾਪਿਸ ਮੁੜ ਰਹੀ ਇਕ ਮਹਿਲਾ ਨਾਲ ਲੁੱਟ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਬਜ਼ੁਰਗ ਮਹਿਲਾ ਦੀ ਚੇਨ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ ਜਿਸ ਸਬੰਧੀ ਸੂਚਨਾ ਸੈਕਟਰ ਥਾਣਾ 39 ਦੀ ਪੁਲਿਸ ਨੂੰ ਦਿੱਤੀ ਗਈ | ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)- ਅੱਜ ਹੋਈ ਲੋਕ ਸਭਾ ਚੋਣ ਵਿੱਚ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਪਰਿਵਾਰ ਸਮੇਤ ਆਪਣੇ ਲੋਕਤੰਤਰਿਕ ਹੱਕ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ | ਉਨ੍ਹਾਂ ਸੈਕਟਰ 28 ਦੇ ਸਰਕਾਰੀ ਸਕੂਲ ਵਿੱਚ ਪੂਰੇ ਪਰਿਵਾਰ ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)- ਚੰਡੀਗੜ੍ਹ ਕਾਂਗਰਸ ਦੇ ਵਕੀਲ ਪੰਕਜ ਚਾਂਦਗੋਠੀਆ ਅਨੁਸਾਰ ਵੋਟਾਂ ਤੋਂ 48 ਘੰਟੇ ਪਹਿਲਾਂ ਦੀ ਸਮਾਂ-ਸੀਮਾ ਤੋਂ ਕੁਝ ਘੰਟੇ ਪਹਿਲਾਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਲੋਕਤੰਤਰਿਕ ਅਧਿਕਾਰਾਂ ਦੀ ਉਲੰਘਣਾ ਲਈ ਭਾਜਪਾ ਅਤੇ ...
ਐੱਸ. ਏ. ਐੱਸ. ਨਗਰ, 19 ਮਈ (ਨਰਿੰਦਰ ਸਿੰਘ ਝਾਮਪੁਰ)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਚੋਣਾਂ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵਲੋਂ ਘੱਟ ...
ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੁਮੈਨ ਸੈਕਟਰ-26 ਵਲੋਂ ਸੈਸ਼ਨ 2019-20 ਲਈ ਪ੍ਰਾਸਪੈਕਟਸ ਜਾਰੀ ਕੀਤਾ ਗਿਆ | ਇਹ ਪ੍ਰਾਸਪੈਕਟਸ ਕਾਲਜ ਦੀ ਵੈੱਬਸਾਈਟ 'ਤੇ ਉਪਲਬਧ ਹੈ | ਕਾਲਜ ਦੇ ਪਿੰ੍ਰਸੀਪਲ ਡਾ. ਜਤਿੰਦਰ ਕੌਰ ਵਲੋਂ ਅੱਜ ...
ਮੁੱਲਾਂਪੁਰ ਗਰੀਬਦਾਸ, 19 ਮਈ (ਖੈਰਪੁਰ)- ਸੰਤ ਬਾਬਾ ਵਰਿਆਮ ਸਿੰਘ ਜੀ ਵਲੋਂ ਸਥਾਪਿਤ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ...
ਖਰੜ, 19 ਮਈ (ਜੰਡਪੁਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸੂਮਾਜਰ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਰੋਹ ਦੀ ਪ੍ਰਧਾਨਗੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ: ਜਸਪਾਲ ਕੌਰ ਨੇ ਕੀਤੀ | ਇਸ ਮੌਕੇ ਸਿਹਤ ਵਿਭਾਗ ਦੇ ਡਿਪਟੀ ...
ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਸ਼ਹਿਰ ਦੀ ਬਾਲਗ ਆਬਾਦੀ ਦੇ 13 ਫ਼ੀਸਦੀ ਲੋਕ ਸਧਾਰਨ ਮਾਨਸਿਕ ਬਿਮਾਰੀਆਂ ਤੋਂ ਪੀੜਤ ਹਨ | ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ- 32 ਦੇ ਡਾਇਰੈਕਟਰ ਪਿ੍ੰਸੀਪਲ ਪ੍ਰੋ. ਬੀ.ਐਸ. ਚਵਨ ਕਿਹਾ ਕਿ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ ...
ਚੰਡੀਗੜ੍ਹ, 19 ਮਈ (ਅ.ਬ.) - ਡਾ. ਸ਼ਾਰਦਾ ਮੈਡੀਲਾਈਫ ਆਯੂਰਵੈਦਿਕ ਹਸਪਤਾਲ ਸਾਹਮਣੇ ਲੇਬਰ ਭਵਨ, ਫੇਸ 10, ਮੋਹਾਲੀ ਵਿਖੇ 20 ਤੇ 21 ਮਈ ਨੂੰ ਸਾਰੇ ਸਰੀਰ ਦੇ ਮੁਫ਼ਤ ਟੈਸਟਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜੋ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗੇਗਾ¢ਕੈਂਪ ਵਿਚ ਸਾਰੇ ਸਰੀਰ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਉੱਘੇ ਸਮਾਜ ਸੇਵੀ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਭਬਾਤ-ਜ਼ੀਰਕਪੁਰ ਦੇ ਚੇਅਰਮੈਨ ਰਹੇ ਮਰਹੂਮ ਵੈਦ ਹਰਭਜਨ ਸਿੰਘ ਯੋਗੀ ਦਾ ਅੱਜ 76ਵਾਂ ਜਨਮ ਦਿਵਸ ਉਨ੍ਹਾਂ ਦੇ ਸਪੁੱਤਰ ਖ਼ਾਨਦਾਨੀ ਵੈਦ ਸੁਖਜਿੰਦਰ ਸਿੰਘ ਯੋਗੀ ਦੀ ਸਰਪ੍ਰਸਤੀ ਹੇਠ ...
ਪਟਿਆਲਾ, 19 ਮਈ (ਅ.ਸ. ਆਹਲੂਵਾਲੀਆ)-ਜ਼ਿਲ੍ਹਾ ਪਟਿਆਲਾ ਵਿਚ ਲੋਕ ਸਭਾ ਚੋਣਾ 2019 ਦੇ ਦੋਰਾਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵਲੋਂ ਚੋਣ ਕੇਂਦਰਾਂ ਵਿਖੇ ਦਿੱਤੀਆਂ ਸੁਵਿਧਾਵਾਂ ਅਤੇ ਤਾਇਨਾਤ ਵਲੰਟੀਅਰਾਂ ਨੇ ਵੋਟਰਾਂ ਦਾ ਮਨ ਜਿੱਤ ਲਿਆ | ਇਸ ...
ਪਟਿਆਲਾ, 19 ਮਈ (ਆਤਿਸ਼ ਗੁਪਤਾ)-ਲੋਕ ਸਭਾ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਪੁਲਿਸ ਵਲੋਂ ਸ਼ਖਤ ਪ੍ਰਬੰਧ ਕੀਤੇ ਗਏ ਸੀ | ਇਸ ਦੇ ਬਾਵਜੂਦ ਇੱਥੇ ਦੇ ਨਜਦੀਕੀ ਪਿੰਡ ਸਿੱਧੂਵਾਲ ਦੇ ਵਿਖੇ ਸਥਿਤ ਬੂਥ ...
ਪਟਿਆਲਾ, 19 ਮਈ (ਜ.ਸ. ਢਿੱਲੋਂ)-ਪਟਿਆਲਾ ਦੇ ਬਹੁਤ ਸਾਰੇ ਬੂਥਾਂ 'ਤੇ ਸਵੇਰ ਤੋਂ ਹੀ ਲੋਕ ਲਾਈਨਾਂ 'ਚ ਖੜੇ ਦੇਖੇ ਗਏ | ਸਵੇਰ ਵੇਲੇ ਹੀ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ | ਜੇਕਰ ਬੂਥਾਂ ਦੇ ਅੰਕੜੇ ਦੇਖੇ ਜਾਣ ਜੋ ਸਪਸ਼ਟ ਕਰਦੇ ਹਨ ਕਿ ਲੋਕ ਸਵੇਰੇ ਹੀ ਆਪਣੇ ਮਤਦਾਨ ਲਈ ...
ਪਟਿਆਲਾ, 19 ਮਈ (ਮਨਦੀਪ ਸਿੰਘ ਖਰੋੜ)-ਸਥਾਨ ਏ ਟੈਂਕ ਨੇੜੇ ਸਫ਼ਾਈ ਕਰ ਰਹੇ ਇਕ ਵਿਅਕਤੀ ਦੇ ਮੁੱਕੇ ਮਾਰ ਕੇ ਉਸ ਦਾ ਪਰਸ ਖੋਹਣ ਦਾ ਮਾਮਲੇ ਸਾਹਮਣੇ ਆਇਆ ਹੈ | ਇਸ ਖੋਹ ਦੀ ਰਿਪੋਰਟ ਮੇਨਪਾਲ ਵਾਸੀ ਸੰਜੇ ਕਾਲੋਨੀ ਨੇ ਥਾਣਾ ਕੋਤਵਾਲੀ 'ਚ ਦਰਜ ਕਰਵਾਈ ਕਿ ਜਦੋਂ ਉਹ ਏ ਟੈਂਕ ...
ਨਾਭਾ, 19 ਮਈ (ਅਮਨਦੀਪ ਸਿੰਘ ਲਵਲੀ)-ਲੋਕ ਸਭਾ ਪਟਿਆਲਾ ਦੇ ਹਲਕਾ ਵਿਧਾਨ ਸਭਾ ਨਾਭਾ ਵਿਚ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਸੁਪਤਨੀ ਪ੍ਰਨੀਤ ਕੌਰ, ਡਾ. ਧਰਮਵੀਰ ਗਾਂਧੀ ਵਿਚ ਫਸਵਾਂ ਮੁਕਾਬਲਾ ਸੀ ਉੱਥੋਂ ਅੱਜ ਐਸ.ਡੀ.ਐੱਮ ਕਾਲਾ ਰਾਮ ਕਾਂਸਲ ...
ਪਟਿਆਲਾ, 19 ਮਈ (ਮਨਦੀਪ ਸਿੰਘ ਖਰੋੜ)-ਸਥਾਨਕ ਮਥੁਰਾ ਕਾਲੋਨੀ 'ਚ ਪੁਲਿਸ ਨੇ ਗਸ਼ਤ ਦੌਰਾਨ ਇਕ ਸਕੂਟਰੀ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ 12 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ | ਮੁਲਜ਼ਮ ਦੀ ਪਹਿਚਾਣ ਰਾਮਧਾਰੀ ਵਾਸੀ ਪਟਿਆਲਾ ਵਜੋਂ ...
ਸਮਾਣਾ, 19 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੇ ਪਿੰਡ ਮਰਦਾਂਹੇੜੀ 'ਚ ਗੋਵਿੰਦ ਸਿੰਘ ਪੁੱਤਰ ਗਮਦੂਰ ਸਿੰਘ ਤੇ ਘਰ ਦੇ ਬਾਹਰ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ | 108 ਐਾਬੂਲੈਂਸ ਰਾਹੀਂ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਦੇ ਲਈ ...
ਸਮਾਣਾ, 19 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੇ ਪਿੰਡ ਚੁਪਕੀ ਦੇ ਹਰਵਿੰਦਰ ਸਿੰਘ ਦੀ ਉਸ ਦੇ ਚਾਚੇ ਨਾਲ 5 ਕਨਾਲ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਉਸ ਦੇ ਚਾਚੇ ਨੇ ਹਮਲਾ ਕਰ ਦਿੱਤਾ ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ | ਉਸ ਨੰੂ ਇਲਾਜ ਦੇ ਲਈ ਸਿਵਲ ਹਸਪਤਾਲ ਸਮਾਣਾ 'ਚ ਦਾਖਿਲ ...
ਖਰੜ, 19 ਮਈ (ਗੁਰਮੁੱਖ ਸਿੰਘ ਮਾਨ)- ਖਰੜ ਦੇ ਮੁੱਖ ਬਾਜ਼ਾਰ ਵਿਚ ਅੱਜ ਤੜਕੇ ਚੋਰਾਂ ਵਲੋਂ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ | ਇਨ੍ਹਾਂ 'ਚੋਂ ਦੋ ਦੁਕਾਨਾਂ ਕੱਪੜੇ ਦੀਆਂ ਅਤੇ ਇਕ ਦੁਕਾਨ ਹੈਾਡਲੂਮ ਦੀ ਹੈ | ਚੋਰੀ ਦੀ ਇਹ ਵਾਰਦਾਤ ...
ਕੁਰਾਲੀ, 19 ਮਈ (ਹਰਪ੍ਰੀਤ ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਾਈ ਅਲਰਟ ਦੇ ਬਾਵਜੂਦ ਹੌਾਡਾ ਸਿਟੀ ਕਾਰ 'ਚ ਆਏ ਚੋਰਾਂ ਵਲੋਂ ਅੱਜ ਤੜਕੇ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਵਿਚਲੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ ਡੇਢ ਲੱਖ ਰੁਪਏ ਦੀ ਨਕਦੀ 'ਤੇ ...
ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਲੋਕ ਸਭਾ ਹਲਕਾ 06-ਸ੍ਰੀ ਅਨੰਦਪੁਰ ਸਾਹਿਬ ਅਤੇ 13-ਪਟਿਆਲਾ ਲਈ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਵੋਟਾਂ ਪੈਣ ਦੀ ਪ੍ਰਕਿਰਿਆ ਅੱਜ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਅਤੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ, ...
ਖਰੜ, 19 ਮਈ (ਗੁਰਮੁੱਖ ਸਿੰਘ ਮਾਨ)- ਨਿੱਝਰ ਰੋਡ 'ਤੇ ਸਥਿਤ ਸ਼ੈਲਰ ਦੇ ਨਜ਼ਦੀਕ ਲੱਗੇ ਇਕ ਬਿਜਲੀ ਦੇ ਵੱਡੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਪਾਵਰਕਾਮ ਦਾ ਲੱਖਾਂ ਰੁ: ਦਾ ਨੁਕਸਾਨ ਹੋ ਗਿਆ | ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਮੁਹਾਲੀ ਤੋਂ ਫਾਇਰ ...
ਡੇਰਾਬੱਸੀ ਤੋਂ ਸ਼ਾਮ ਸਿੰਘ ਸੰਧੂ ਅਨੁਸਾਰ ਡੇਰਾਬੱਸੀ ਵਾਸੀ ਸਿੰਗਾਪੁਰ ਰਹਿ ਰਹੇ ਜੋੜੇ ਨੇ ਆਪਣੇ ਬੱਚੇ ਸਮੇਤ ਲੋਕ ਸਭਾ ਹਲਕਾ ਪਟਿਆਲਾ ਤਹਿਤ ਪੈਂਦੇ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 136 ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵਿਖੇ ਪਹੁੰਚ ...
ਡੇਰਾਬੱਸੀ ਤੋਂ ਗੁਰਮੀਤ ਸਿੰਘ ਅਨੁਸਾਰ ਡੇਰਾਬੱਸੀ ਬੀ. ਡੀ. ਪੀ. ਓ. ਦਫ਼ਤਰ ਵਿਖੇ ਬਣੇ ਬੂਥ ਵਿਚ ਇਕ ਵਿਅਕਤੀ ਦੀ ਵੋਟ ਕਿਸੇ ਹੋਰ ਵਿਅਕਤੀ ਵਲੋਂ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਵਿਅਕਤੀ ਜਦੋਂ ਲਾਈਨ ਵਿਚ ਲੱਗ ਕੇ ਆਪਣੀ ਵੋਟ ਪਾਉਣ ਲਈ ਬੂਥ 'ਤੇ ਪਹੁੰਚਿਆ ...
ਖਰੜ, 19 ਮਈ (ਜੰਡਪੁਰੀ)- ਅੱਜ ਖਾਨਪੁਰ ਦੇ ਪੋਿਲੰਗ ਸਟੇਸਨ 'ਤੇ ਮਨਜੀਤ ਸਿੰਘ ਸਰਾਓ ਨਾਮਕ ਵਿਅਕਤੀ ਨੇ 63 ਸਾਲਾ ਬਾਅਦ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰੀ ਦੀ ਵਰਤੋਂ ਕੀਤੀ | ਖਾਨਪੁਰ ਦੇ ਨਜ਼ਦੀਕ ਨਿਰਵਾਣਾ ਗਰੀਨ ਕਾਲੋਨੀ ਦੇ ਰਹਿਣ ਵਾਲੇ 63 ਸਾਲਾ ਬਾਬਾ ਮਨਜੀਤ ਸਿੰਘ ...
ਮੁੱਲਾਂਪੁਰ ਗਰੀਬਦਾਸ ਤੋਂ ਖੈਰਪੁਰ ਅਨੁਸਾਰ ਲੋਕ ਸਭਾ ਚੋਣਾਂ ਦਾ ਕੰਮ ਅੱਜ ਮੁੱਲਾਂਪੁਰ ਗਰੀਬਦਾਸ ਸਮੇਤ ਕਸਬਾ ਨਵਾਂਗਰਾਉਂ ਅਤੇ ਇਲਾਕੇ ਵਿਚ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ | ਮੁੱਲਾਂਪੁਰ ਵਿਖੇ ਇਕ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਇਕ ਅੰਗਹੀਣ ਨੌਜਵਾਨ ਨੂੰ ...
ਖਰੜ ਤੋਂ ਜੰਡਪੁਰੀ ਅਨੁਸਾਰ ਲੋਕ ਸਭਾ ਚੋਣਾਂ ਲਈ ਅੱਜ ਪਈਆਂ ਵੋਟਾਂ ਦੌਰਾਨ ਖਰੜ ਹਲਕੇ ਅਧੀਨ ਪੈਂਦੇ ਪਿੰਡਾਂ ਵਿਚ ਬਣਾਏ ਗਏ ਪੋਿਲੰਗ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਅਮਾਨ ਅਮਾਨ ਨਾਲ ਨੇਪਰੇ ਚੜਿ੍ਹਆ | ਦੁਪਹਿਰ ਤੱਕ ਲੋਕਾਂ ਵਲੋਂ ਵੋਟਾਂ ਪਾਉਣ 'ਚ ਕੋਈ ਖਾਸ ...
ਲੋਕ ਸਭਾ ਚੋਣਾਂ ਦੇ ਚਲਦਿਆਂ ਕੁਝ ਪੋਿਲੰਗ ਬੂਥਾਂ 'ਤੇ ਈ. ਵੀ. ਐਮ. ਮਸ਼ੀਨਾ 'ਚ ਤਕਨੀਕੀ ਖ਼ਰਾਬੀ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲੀਆਂ ਪਰ ਪ੍ਰਸ਼ਾਸਨ ਵਲੋਂ ਜਲਦ ਹੀ ਇਸ ਦੇ ਬਦਲਵੇਂ ਪ੍ਰਬੰਧ ਕਰਕੇ ਨਿਰਵਿਘਨ ਚੋਣ ਪ੍ਰਕਿਰਿਆ ਚਲਾਈ ਗਈ | ਜ਼ਿਲ੍ਹੇ ਦੇ ਕੁਝ ਪੋਿਲੰਗ ...
ਐੱਸ. ਏ. ਐੱਸ. ਨਗਰ, (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਕਈ ਪੋਿਲੰਗ ਬੂਥਾਂ ਦਾ ਦੌਰਾ ਕਰ ਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਤੇ ਸੁਰੱਖਿਆ ਅਮਲੇ ਨੂੰ ਮੁਸ਼ਤੈਦੀ ਨਾਲ ਡਿਊਟੀ ਕਰਨ ਲਈ ...
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਜ਼ਿਲ੍ਹੇ ਅੰਦਰ 93 ਮਾਡਲ ਪੋਲਿੰਗ ਬੂਥ ਬਣਾਏ ਗਏ, ਉੱਥੇ ਹੀ ਔਰਤਾਂ ਨੂੰ ਵੋਟਿੰਗ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲੇ੍ਹ ਵਿਚ 8 'ਸਖੀ' ਪੋਲਿੰਗ ਬੂਥ ਵੀ ਸਥਾਪਤ ਕੀਤੇ ਗਏ ਜਿੱਥੇ ਕਿ ਮਹਿਲਾਵਾਂ ਨੇ ਉਤਸ਼ਾਹ ਨਾਲ ਆਪਣੀ ਵੋਟ ਦਾ ...
ਖਰੜ ਤੋਂ ਜੰਡਪੁਰੀ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਪੋਲਿੰਗ ਬੂਥ ਨੰਬਰ 150 'ਤੇ ਰਾਹੁਲ ਕਾਲੀਆ ਨਾਮਕ ਵੋਟਰ ਵਲੋਂ ਪੋਿਲੰਗ ਸਟੇਸ਼ਨ ਦੇ ਅੰਦਰ ਵੋਟ ਪਾਉਣ ਮੌਕੇ ਬਣਾਈ ਵੀਡੀਓ ਵਾਇਰਲ ਹੋਣ ਕਾਰਨ ਸਹਾਇਕ ...
ਐੱਸ. ਏ. ਐੱਸ. ਨਗਰ, (ਜਸਬੀਰ ਸਿੰਘ ਜੱਸੀ)-ਹਲਕਾ ਸ੍ਰੀ ਆਨੰਦਪੁਰ ਸਾਹਿਬ ਲਈ ਚੋਣਾਂ ਦੌਰਾਨ ਹਲਕਾ ਮੁਹਾਲੀ ਵਿਖੇ ਪੇਂਡੂ ਖੇਤਰ 'ਚ ਕਈ ਥਾਵਾਂ 'ਤੇ ਅਕਾਲੀ ਅਤੇ ਕਾਂਗਰਸ ਦੇ ਵਰਕਰ ਆਪਸ 'ਚ ਭਿੜਦੇ ਦਿਖਾਈ ਦਿੱਤੇ, ਜਦੋਂ ਕਿ ਇਸ ਦੇ ਉਲਟ ਮੁਹਾਲੀ ਸ਼ਹਿਰ 'ਚ ਵੋਟਾਂ ਅਮਨ ਅਮਾਨ ...
ਐੱਸ. ਏ. ਐੱਸ. ਨਗਰ, 19 ਮਈ (ਨਰਿੰਦਰ ਸਿੰਘ ਝਾਂਮਪੁਰ)-ਪ੍ਰੀਤ ਫ਼ਰਨੀਚਰ ਹਾਊਸ ਝੰਜੇੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਜਾ ਰਹੀ ਪੈਦਲ ਯਾਤਰਾ ਦਾ ਪ੍ਰੀਤ ਫ਼ਰਨੀਚਰ ਹਾਊਸ ਦੇ ਐੱਮ. ਡੀ. ਭਾਈ ਭਾਈ ਹਰਿੰਦਰ ਸਿੰਘ ...
ਪ੍ਰਸ਼ਾਸਨ ਵਲੋਂ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਵੋਟਰਾਂ, ਬਜ਼ੁਰਗਾਂ ਤੇ ਅੰਗਹੀਣ ਵੋਟਰਾਂ ਦੀ ਸਹਾਇਤਾ ਕਰਨ ਵਾਲੇ ਵਲੰਟੀਅਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸੰਸਾ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਕਈ ਥਾਵਾਂ 'ਤੇ ਉਨ੍ਹਾਂ ਨੂੰ ...
ਮੁੱਲਾਂਪੁਰ ਗਰੀਬਦਾਸ ਤੋਂ ਖੈਰਪੁਰ ਅਨੁਸਾਰ ਅੱਜ ਲੋਕ ਸਭਾ ਚੋਣਾਂ ਲਈ ਕਸਬਾ ਨਵਾਂਗਰਾਉਂ ਦੇ ਪਿੰਡ ਕਾਂਸਲ ਵਿਖੇ ਬਣੇ ਇਕ ਪੋਿਲੰਗ ਬੂਥ 'ਤੇ ਆਪਣੀ ਪਤਨੀ ਸਮੇਤ ਵੋਟ ਪਾਉਣ ਲਈ ਆਏ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਵਿਰੁੱਧ ਲੋਕਾਂ ਵਲੋਂ ਜੰਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX