ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  1 day ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  1 day ago
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  1 day ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  1 day ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  1 day ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  1 day ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  1 day ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  1 day ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  1 day ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  1 day ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  1 day ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  1 day ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  1 day ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551
ਿਵਚਾਰ ਪ੍ਰਵਾਹ: ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ। -ਜਿੰਮੀ ਹੇਨਰੀ

ਰੂਪਨਗਰ

ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਅਮਨ-ਅਮਾਨ ਨਾਲ ਹੋਇਆ 64.05 ਫ਼ੀਸਦੀ ਮੱਤਦਾਨ

ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ 'ਚ ਬਹੁਤ ਅਮਨ ਅਮਾਨ ਨਾਲ ਮਤਦਾਨ ਚੜਿਆ ਨੇਪਰੇ | ਪੂਰੇ ਹਲਕੇ ਵਿਚ ਕੱੁਲ 64.05 ਫ਼ੀਸਦੀ ਮਤਦਾਨ ਹੋਇਆ ਜੋ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 5.39 ਫ਼ੀਸਦੀ ਮਤਦਾਨ ਘੱਟ ਨੋਟ ਕੀਤਾ ਗਿਆ ਜਿਸ ਦਾ ਕਾਰਨ ਇਸ ਵਾਰ ਲੋਕਾਂ 'ਚ ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਪਾਈ ਜਾਂਦੀ ਨਿਰਾਸਾ ਨੂੰ ਦੱਸਿਆ ਜਾ ਰਿਹਾ ਹੈ | ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਕੁੱਲ 15 ਲੱਖ 64 ਹਜ਼ਾਰ 721 ਵੋਟਾਂ ਸਨ ਜਿਨਾਂ 'ਚੋਂ 69.44 ਫ਼ੀਸਦੀ ਮਤਦਾਨ ਹੋਇਆ ਸੀ ਪਰ ਇਸ ਵਾਰ ਕੁੱਲ 16 ਲੱਖ 89 ਹਜ਼ਾਰ 933 ਵੋਟਾਂ ਵਿਚੋਂ 64.05 ਫ਼ੀਸਦੀ ਮਤਦਾਨ ਹੋਇਆ ਹੈ | ਡਿਪਟੀ ਕਮਿਸ਼ਨਰ ਕਮ ਚੋਣ ਅਫ਼ਸਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਇਸ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਹਨ | ਜਿਨ੍ਹਾਂ 'ਚ ਇਸ ਵਾਰ ਗੜਸ਼ੰਕਰ ਵਿਧਾਨ ਸਭਾ ਹਲਕੇ 'ਚ 63.09 ਫ਼ੀਸਦੀ, ਬੰਗਾ 'ਚ 65.74 ਫ਼ੀਸਦੀ, ਨਵਾਂਸ਼ਹਿਰ 'ਚ 66.66. ਫ਼ੀਸਦੀ, ਬਲਾਚੌਰ ਹਲਕੇ 'ਚ 67.88 ਫ਼ੀਸਦੀ, ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ 'ਚ 66.14 ਫ਼ੀਸਦੀ, ਰੂਪਨਗਰ ਹਲਕੇ 'ਚ 62.86 ਫ਼ੀਸਦੀ, ਸ੍ਰੀ ਚਮਕੌਰ ਸਾਹਿਬ ਹਲਕੇ 'ਚ 64.36 ਫ਼ੀਸਦੀ, ਖਰੜ ਹਲਕੇ 'ਚ 61.4 ਫ਼ੀਸਦੀ ਅਤੇ ਮੁਹਾਲੀ ਵਿਧਾਨ ਸਭਾ ਹਲਕੇ ਵਿਚ 60.68 ਫ਼ੀਸਦੀ ਮਤਦਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕੇ ਰੂਪਨਗਰ, ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਲਈ ਸਰਕਾਰੀ ਕਾਲਜ ਰੂਪਨਗਰ 'ਚ ਤਿਆਰ ਕੀਤੇ ਸਟਰਾਂਗ ਰੂਮ 'ਚ ਰੱਖੀਆਂ ਗਈਆਂ ਹਨ ਜਦੋਂ ਕਿ ਮੁਹਾਲੀ ਜ਼ਿਲ੍ਹੇ ਦੇ ਦੋ ਹਲਕਿਆਂ ਮੁਹਾਲੀ ਤੇ ਖਰੜ ਦੀਆਂ ਈ.ਵੀ.ਐਮ. ਮਸ਼ੀਨਾਂ ਮੁਹਾਲੀ ਦੇ ਖ਼ੂਨੀਮਾਜਰਾ ਕਾਲਜ 'ਚ ਰੱਖੀਆਂ ਗਈਆਂ ਹਨ ਅਤੇ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਗੜਸ਼ੰਕਰ ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਦੁਆਬਾ ਕਾਲਜ ਰਾਹੋਂ ਵਿਖੇ ਤਿਆਰ ਕੀਤੇ ਸਟਰਾਂਗ ਰੂਮ 'ਚ ਸਖ਼ਤ ਸੁਰੱਖਿਆ ਘੇਰੇ ਹੇਠ ਰੱਖੀਆਂ ਗਈਆਂ | ਮਤਦਾਨ ਅੱਜ ਮਾਕ ਪੋਿਲੰਗ ਤੋਂ ਬਾਅਦ 7 ਵਜੇ ਅਰੰਭ ਹੋ ਗਿਆ ਸੀ |
ਚੋਣ ਅਮਲੇ ਦੀ ਰਾਖਵੀਂ ਪਾਰਟੀ ਦੇ ਪੀ. ਆਰ. ਓ. ਦੀ ਅਚਾਨਕ ਵਿਗੜੀ ਸਿਹਤ
ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ, ਮਈ (ਸਟਾਫ਼ ਰਿਪੋਰਟਰ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਕ ਸਭਾ ਚੋਣ ਮੌਕੇ ਬਤੌਰ ਪੀ.ਆਰ.ਓ ਡਿਊਟੀ ਦੇਣ ਆਏ ਇੱਕ ਮੁਲਾਜ਼ਮ ਦੀ ਅਚਾਨਕ ਸਿਹਤ ਵਿਗੜ ਗਈ ਜੋ ਕਿ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕੁਝ ਸਮਾਂ ਜੇਰੇ ਇਲਾਜ ਰਿਹਾ | ਉਕਤ ਮੁਲਾਜਮ ਮਨਜਿੰਦਰ ਸਿੰਘ ਚੱਕਲ ਵਾਸੀ ਰੂਪਨਗਰ ਨੂੰ ਛਾਤੀ 'ਚ ਅਚਾਨਕ ਦਰਦ ਦੀ ਤਕਲੀਫ਼ ਹੋਈ ਜਿਸ ਤੋਂ ਬਾਅਦ ਉਨ੍ਹਾਂ ਦੇ ਇੱਕ ਹੋਰ ਮੁਲਾਜ਼ਮ ਸਾਥੀ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਜਿਸ ਤੋਂ ਬਾਅਦ ਐਾਮਰਜੈਸੀ 'ਚ ਤਾਇਨਾਤ ਡਾਕਟਰ ਨੇ ਉਸ ਦੀ ਈਸੀਜੀ ਕਰਵਾਉਣ ਲਈ ਉਸ ਨੂੰ ਬਾਹਰ ਭੇਜਿਆ ਅਤੇ ਊੁਹ ਪੈਦਲ ਹੀ ਬਾਹਰ ਈਸੀਜੀ ਕਰਵਾ ਕੇ ਲਿਆਇਆ | ਜਦੋਂ ਕਿ ਹਸਪਤਾਲ 'ਚ ਕੋਈ ਐਬੂਲੈਂਸ ਮੌਜੂਦ ਨਹੀਂ ਸੀ | ਇਸ ਤੋਂ ਬਾਅਦ ਉਹ ਐਸ. ਡੀ. ਐਮ ਦਫ਼ਤਰ ਵਿਖੇ ਐਸ.ਡੀ.ਐਮ. ਕੰਨੂ ਗਰਗ ਨੂੰ ਵੀ ਮਿਲੇ ਜਿੱਥੇ ਉਨ੍ਹਾਂ ਨੂੰ ਫ਼ਾਰਗ ਤਾਂ ਕਰ ਦਿੱਤਾ ਗਿਆ ਪ੍ਰੰਤੂ ਉਨ੍ਹਾਂ ਦੇ ਦਫ਼ਤਰ ਦੇ ਇੱਕ ਮੁਲਾਜ਼ਮ ਵਲੋਂ ਉਨ੍ਹਾਂ ਦੇ ਸਾਥੀ ਇੱਕ ਮੁਲਾਜ਼ਮ ਨੂੰ ਨਾਲ ਭੇਜਣ ਦੀ ਬਜਾਏ ਕਿਸੇ ਹੋਰ ਪਾਸੇ ਡਿਊਟੀ 'ਤੇ ਭੇਜ ਦਿੱਤਾ ਗਿਆ ਅਤੇ ਬਿਮਾਰ ਕਰਮਚਾਰੀ ਇਕੱਲਾ ਹੀ ਬੱਸ ਰਾਹੀਂ ਰੂਪਨਗਰ ਵਿਖੇ ਪਹੰੁਚਿਆ | ਇਸ ਸਬੰਧੀ ਉਪ ਮੰਡਲ ਮੈਜਿਸਟੇ੍ਰਟ ਕਨੂ ਗਰਗ ਨੇ ਕਿਹਾ ਕਿ ਇਹ ਸਾਰੇ ਦੋਸ਼ ਬਿਲਕੁੱਲ ਝੂਠੇ ਹਨ, ਸਬੰਧਿਤ ਕਰਮਚਾਰੀ ਬਿਨਾਂ ਦੱਸੇ ਹਸਪਤਾਲ ਚਲਾ ਗਿਆ ਸੀ ਜਦੋਂ ਕਿ ਐਬੂਲੈਂਸ ਅਤੇ ਹੋਰ ਪ੍ਰਬੰਧ ਉਨ੍ਹਾਂ ਦੇ ਦਫ਼ਤਰ ਵਿਚ ਮੁਕੰਮਲ ਤੌਰ 'ਤੇ ਸਨ ਪਰ ਜਿਉਂ ਹੀ ਉਨ੍ਹਾਂ ਨੂੰ ਪੱਤਾ ਚੱਲਿਆ ਤਾਂ ਕਰਮਚਾਰੀ ਨੂੰ ਹਾਲ-ਚਾਲ ਪੁੱਛਣ ਤੋਂ ਬਾਅਦ ਤੁਰੰਤ ਫ਼ਾਰਗ ਕਰ ਦਿੱਤਾ ਗਿਆ |
ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 61 ਫ਼ੀਸਦੀ ਹੋਈ ਪੋਿਲੰਗ
ਸ੍ਰੀ ਅਨੰਦਪੁਰ ਸਾਹਿਬ ਤੋਂ ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ ਅਨੁਸਾਰ ਲੋਕ ਸਭਾ ਚੋਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਵੋਟਾਂ ਪੈਣ ਦਾ ਕੰਮ ਮੁਕੰਮਲ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ ਹੈ | ਇਸ ਸਬੰਧੀ ਹਲਕਾ ਚੋਣ ਅਧਿਕਾਰੀ ਕਨੰੂ ਗਰਗ ਨੇ ਚੋਣ ਅਮਲ ਅਮਨ ਸ਼ਾਂਤੀ ਮੁਕੰਮਲ ਹੋਣ 'ਤੇ ਜਿਥੇ ਹਲਕੇ ਦੇ ਸਮੂਹ ਵੋਟਰਾਂ, ਰਾਜਸੀ ਪਾਰਟੀ ਆਗੂਆਂ ਤੇ ਵਰਕਰਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਵਧਾਈ ਵੀ ਦਿੱਤੀ | ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਕੁਲ 221 ਪੋਲਿੰਗ ਬੂਥਾਂ 'ਤੇ 61 ਫ਼ੀਸਦੀ ਵੋਟ ਪੋਲ ਹੋਈ | ਹਰ ਪਾਸੇ ਵੋਟ ਮੁਕੰਮਲ ਅਮਨ ਸ਼ਾਂਤੀ ਨਾਲ ਪਏ | ਇਨ੍ਹਾਂ 'ਚ ਬੂਥ ਨੰ: 181 ਪਿੰਡ ਸਮਲਾਹ ਅਤਿ ਸੰਵੇਦਨਸ਼ੀਲ ਅਤੇ ਹਲਕੇ ਦੇ 44 ਹੋਰ ਬੂਥ ਸੰਵੇਦਨਸ਼ੀਲ ਸਨ ਜਿੱਥੇ ਕਿਸੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਮੌਕੇ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਕੀਤੇ ਹਰ ਪ੍ਰਕਾਰ ਦੇ ਪ੍ਰਬੰਧਾਂ ਦੀ ਵੋਟਰਾਂ ਨੇ ਪ੍ਰੰਸ਼ਸ਼ਾਂ ਕੀਤੀ | ਜਿਨ੍ਹਾਂ 'ਚ ਅੰਗਹੀਣਾਂ ਲਈ ਵੀਲ੍ਹ ਚੇਅਰ, ਮਾਂਵਾਂ ਦੇ ਛੋਟੇ ਬੱਚਿਆਂ ਨੂੰ ਸੰਭਾਲਣ ਲਈ ਆਂਗਣਵਾੜੀ ਵਰਕਰ, ਬਜ਼ੁਰਗਾਂ ਦੀ ਸਹਾਇਤਾਂ ਲਈ ਸਕੂਲੀ ਵਲੰਟੀਅਰ ਮੁੱਖ ਰੂਪ 'ਚ ਸ਼ਾਮਲ ਹਨ | ਅਮਨ ਸਾਂਤੀ ਨਾਲ ਮੁਕੰਮਲ ਹੋਏ ਚੋਣ ਅਮਲ ਸਬੰਧੀ ਗੱਲਬਾਤ ਕਰਦਿਆਂ ਉੱਪ-ਪੁਲਿਸ ਕਪਤਾਨ ਸ੍ਰੀ ਅਨੰਦਪੁਰ ਸਾਹਿਬ ਚੰਦ ਸਿੰਘ ਨੇ ਦੱਸਿਆ ਕਿ ਸਮੁੱਚੇ ਵਿਧਾਨ ਸਭਾ ਹਲਕੇ 'ਚ ਵੋਟਾਂ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ |
ਮੋਰਿੰਡਾ ਖ਼ੇਤਰ 'ਚ ਵਾਰ-ਵਾਰ ਈ. ਵੀ. ਐਮ. ਖ਼ਰਾਬ ਹੋਣ ਨਾਲ ਅੜਚਣ ਪਈ
ਮੋਰਿੰਡਾ ਤੋਂ ਪਿ੍ਤਪਾਲ ਸਿੰਘ ਅਨੁਸਾਰ ਮੋਰਿੰਡਾ ਖ਼ੇਤਰ 'ਚ ਪੋਿਲੰਗ ਬੂਥਾਂ 'ਤੇ ਵੋਟਿੰਗ ਧੀਮੀ ਚਾਲ ਚੱਲਦੀ ਰਹੀ ਪ੍ਰੰਤੂ ਪੋਿਲੰਗ ਬੂਥ ਨੰਬਰ 175 ਦੀ ਈ.ਵੀ.ਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਖ਼ਰਾਬ ਹੋਣ ਕਾਰਨ ਵੋਟਰਾਂ ਨੂੰ ਕਰੀਬ ਢਾਈ ਘੰਟੇ ਖੱਜਲ ਖ਼ੁਆਰ ਹੋਣਾ ਪਿਆ | ਇੱਕ ਘੰਟੇ ਤੋ ਵੀ ਜ਼ਿਆਦਾ ਸਮਾਂ ਵੋਟਾਂ ਪਾਉਣ ਦਾ ਕੰਮ ਰੁਕਿਆ ਰਿਹਾ ਤੇ ਈ.ਵੀ.ਐਮ ਮਸ਼ੀਨ ਨਵੀਂ ਰੱਖਣ ਉਪਰੰਤ ਪੋਿਲੰਗ ਮੁੜ ਤੋਂ ਸ਼ੁਰੂ ਕਰਵਾਈ ਗਈ | ਇੱਥੇ ਦੱਸਣਯੋਗ ਹੈ ਕਿ ਪਹਿਲਾਂ ਲੱਗੀ ਮਸ਼ੀਨ ਵਿੱਚ 110 ਵੋਟਾਂ ਪੈ ਚੁੱਕੀਆਂ ਸਨ | ਇਸੇ ਤਰ੍ਹਾਂ ਬੂਥ ਨੰਬਰ 166 ਦੀ ਮਸ਼ੀਨ ਵਿੱਚ ਵੀ ਖ਼ਰਾਬੀ ਆਉਣ ਕਾਰਨ ਪੋਿਲੰਗ ਅੱਧਾ ਘੰਟਾ ਰੋਕਣੀ ਪਈ | ਬਲਾਕ ਮੋਰਿੰਡਾ ਦੇ 40 ਪਿੰਡਾਂ ਵਿੱਚ ਲੱਗੇ 56 ਪੋਿਲੰਗ ਬੂਥਾਂ 'ਤੇ ਅਤੇ ਮੋਰਿੰਡਾ ਸ਼ਹਿਰ ਦੇ 20 ਪੋਿਲੰਗ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜਿ੍ਹਆ | ਇਨ੍ਹਾਂ ਚੋਣਾਂ ਦੌਰਾਨ ਜ਼ਿਆਦਾਤਰ ਪੋਿਲੰਗ ਬੂਥਾਂ ਉੱਤੇ ਵੋਟਰਾਂ ਦੀ ਕੋਈ ਲੰਮੀ ਕਤਾਰ ਵੇਖਣ ਨੂੰ ਨਹੀਂ ਮਿਲੀ ਸਾਰਾ ਦਿਨ ਹੀ ਵੋਟ ਪਾਉਣ ਦਾ ਰੁਝਾਨ ਧੀਮੀ ਚਾਲ ਹੀ ਚੱਲਿਆ | ਜਿਸ ਕਾਰਨ ਮੋਰਿੰਡਾ ਬਲਾਕ ਵਿੱਚ 64 ਫ਼ੀਸਦੀ ਦੇ ਕਰੀਬ ਵੋਟਾਂ ਹੀ ਪੋਲ ਹੋਈਆ | ਇਨ੍ਹਾਂ ਚੋਣਾਂ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅਪਾਹਜਾਂ ਅਤੇ ਬਜ਼ੁਰਗਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਪੋਿਲੰਗ ਸਟੇਸ਼ਨਾਂ ਤੱਕ ਜਾਣ ਵਿੱਚ ਸਹਾਇਤਾ ਕੀਤੀ ਗਈ | ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ |
ਚੋਣ ਕਮਿਸ਼ਨ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੰਡੇ ਪੌਦੇ
ਸ੍ਰੀ ਅਨੰਦਪੁਰ ਸਾਹਿਬ ਤੋਂ ਨਿੱਕੂਵਾਲ, ਕਰਨੈਲ ਸਿੰਘ ਅਨੁਸਾਰ-

ਵਾਤਾਵਰਣ ਦੇ ਬਚਾਉਣ ਅਤੇ ਲੋਕ ਨੂੰ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਜਾਗਰੂਕ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੌਰਾਨ ਨਵੇਂ ਵੋਟਰਾਂ ਅਤੇ ਨੌਜਵਾਨ ਵੋਟਰਾਂ ਨੂੰ ਅੱਜ ਪੌਦੇ ਵੰਡੇ ਗਏ | ਉਪ ਮੰਡਲ ਮੈਜਿਸਟੇ੍ਰਟ-ਕਮ-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਚੋਣ ਅਧਿਕਾਰੀ ਕਨੂੰ ਗਰਗ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਕਾਇਮ ਰੱਖਣ ਸਬੰਧੀ ਜਾਗਰੂਕ ਕਰਨ ਲਈ ਬੂਟੇ ਵੰਡੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿਵੇਂ ਲੋਕਤੰਤਰ ਨੂੰ ਚਿਰ ਸਥਾਈ ਬਣਾਉਣ ਲਈ ਵੋਟ ਪਾਉਣਾ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਵਾਤਾਵਰਣ ਨੂੰ ਬਚਾਉਣ ਅਤੇ ਇਸ ਦੀ ਸ਼ੁੱਧਤਾ ਕਾਇਮ ਰੱਖਣ ਲਈ ਪੌਦੇ ਲਗਾਉਣੇ ਵੀ ਅਤਿ ਜ਼ਰੂਰੀ ਹਨ | ਇਸ ਮੌਕੇ ਐਸ.ਡੀ.ਓ. ਲੋਕ ਨਿਰਮਾਣ ਵਿਭਾਗ ਬ੍ਰਹਮਜੀਤ ਸਿੰਘ, ਜੇ. ਈ. ਸੁਖਬੀਰ ਸਿੰਘ, ਬੀ.ਐਲ.ਓ. ਇਕਬਾਲ ਸਿੰਘ, ਮਾਸਟਰ ਟਰੇਨਰ ਸੁਰਜੀਤ ਸਿੰਘ ਖੱਟੜਾ, ਜਤਿੰਦਰ ਸਿੰਘ ਅਤੇ ਹੋਰ ਚੋਣ ਕਰਮਚਾਰੀ ਹਾਜ਼ਰ ਸਨ |
ਭਰਤਗੜ੍ਹ ਖ਼ੇਤਰ ਦੇ ਬੇਲੀ 'ਚ ਮਸ਼ੀਨ 'ਚ ਤਕਨੀਕੀ ਨੁਕਸ ਕਾਰਨ 15 ਮਿੰਟ ਦੇਰੀ ਨਾਲ ਹੋਈ ਵੋਟਾਂ ਦੀ ਸ਼ੁਰੂਆਤ
ਭਰਤਗੜ ਤੋਂ ਜਸਬੀਰ ਸਿੰਘ ਬਾਵਾ ਅਨੁਸਾਰ ਭਰਤਗੜ੍ਹ ਖੇਤਰ ਦੇ ਪਿੰਡ ਬੇਲੀ ਦੇ ਚੋਣ ਸਟੇਸ਼ਨ 'ਚ ਈ. ਵੀ. ਐਮ 'ਚ ਤਕਨੀਕੀ ਨੁਕਸ ਆਉਣ ਕਰਕੇ ਸਬੰਧਤ ਅਧਿਕਾਰੀ ਅਮਰਜੀਤ ਸਿੰਘ ਵਲੋਂ ਸਹੀ ਕਰਨ ਤੋਂ ਬਾਅਦ ਕਰੀਬ 15 ਮਿੰਟਾਂ ਬਾਅਦ ਇਸ ਪਿੰਡ ਦੇ ਚੋਣ ਸਟੇਸ਼ਨ 'ਤੇ ਵੋਟਰਾਂ ਨੇ ਵੋਟਾਂ ਪਾਉਣ ਦੀ ਸ਼ੁਰੂਆਤ ਕੀਤੀ, ਜਦਕਿ ਇਸ ਖੇਤਰ ਦੇ 13 ਹੋਰਨਾਂ ਚੋਣ ਸਟੇਸ਼ਨਾਂ 'ਤੇ ਚੋਣ ਅਮਲੇ ਦੀ ਨਿਗਰਾਨੀ 'ਚ ਵੋਟਰਾਂ ਨੇ ਸਵੇਰੇ 7 ਵਜੇ ਵੋਟਾਂ ਪਾਉਣ ਦੀ ਸ਼ੁਰੂਆਤ ਕਰ ਦਿੱਤੀ | ਸਾਰੇ ਪਿੰਡਾਂ ਦੇ ਚੋਣ ਸਟੇਸ਼ਨਾਂ 'ਤੇ ਇਨ੍ਹਾਂ ਪਿੰਡਾਂ ਦੇ ਲਮੇਰੀ ਉਮਰ ਦੇ ਬਜ਼ੁਰਗਾਂ ਵਲੋਂ ਵੋਟਾਂ ਪਾਉਣ ਦੀ ਸ਼ੁਰੂਆਤ ਕਰਨ ਮਗਰੋਂ ਸਬੰਧਿਤ ਸਰਪੰਚਾਂ ਦੇ ਨਾਲ-ਨਾਲ ਵੋਟਾਂ ਪਾਉਣ ਦਾ ਕੰਮ ਸ਼ਾਮੀ 6 ਵਜੇ ਤੱਕ ਜਾਰੀ ਰੱਖਿਆ | ਇਸ ਖੇਤਰ ਦੇ ਇਨ੍ਹਾਂ ਪਿੰਡਾਂ 'ਚ 69 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ |
ਕੀਰਤਪੁਰ ਸਾਹਿਬ ਵਿਖੇ ਸਾਂਤੀ ਪੂਰਵਕ ਹੋ ਨਿਬੜੀਆਂ ਲੋਕ ਸਭਾ ਚੋਣਾਂ
ਕੀਰਤਪੁਰ ਸਾਹਿਬ/ ਬੁੰਗਾ ਸਾਹਿਬ ਤੋਂ ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ ਅਨੁਸਾਰ ਅੱਜ ਕੀਰਤਪੁਰ ਸਾਹਿਬ-ਬੁੰਗਾ ਸਾਹਿਬ ਦੇ ਇਲਾਕੇ ਅੰਦਰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ | ਸਵੇਰ 7 ਵਜੇ ਜਦੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਵੋਟਰ ਪੋਲਿੰਗ ਬੂਥਾਂ ਵਿਚ ਆਉਣ ਸ਼ੁਰੂ ਹੋ ਗਏ | ਵੋਟਿੰਗ ਲਈ ਜ਼ਿਆਦਾ ਸਮਾਂ ਮਿਲਣ ਕਰਕੇ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀਆਂ ਬਹੁਤੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਨਹੀਂ ਮਿਲੀਆਂ | ਜਿਹੜੇ ਵੋਟਰ ਜ਼ਿਆਦਾ ਉਮਰ ਜਾਂ ਕਿਸੇ ਹੋਰ ਕਾਰਨ ਕਰਕੇ ਪੋਲਿੰਗ ਬੂਥ ਵਿਚ ਜਾਣ ਤੋਂ ਅਸਮਰਥ ਸਨ ਉਨ੍ਹਾਂ ਦੀ ਮਦਦ ਲਈ ਸਕੂਲੀ ਵਿਦਿਆਰਥੀ ਬਤੌਰ ਵਲੰਟੀਅਰ ਆਪਣੀਆਂ ਸੇਵਾਵਾਂ ਨਿਭਾਉਂਦੇ ਦਿਖਾਈ ਦਿੱਤੇ |
ਘਾੜ ਇਲਾਕੇ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜਿ੍ਹਆ
ਪੁਰਖਾਲੀ ਤੋਂ ਅੰਮਿ੍ਤਪਾਲ ਸਿੰਘ ਬੰਟੀ ਅਨੁਸਾਰ ਅੱਜ ਹੋਈਆਾ ਲੋਕ ਸਭਾ ਦੀਆਂ ਚੋਣਾਂ ਦਾ ਕੰਮ ਘਾੜ ਇਲਾਕੇ 'ਚ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ¢ ਇਲਾਕੇ ਦੇ ਪੋਲਿੰਗ ਸਟੇਸ਼ਨ ਪੁਰਖਾਲੀ ਖੱਬਾ ਪਾਸਾ ਤੇ 1117 ਚੋਂ 697 ਵੋਟਾਂ ਪੋਲ ਹੋਈਆਂ¢ ਪੁਰਖਾਲੀ ਸੱਜਾ ਪਾਸਾ ਤੇ 935 ਚੋਂ 593 ਵੋਟਾਂ ਪੋਲ ਹੋਈਆਂ ¢ਬਿੰਦਰਖ ਵਿਖੇ 506 ਚੋਂ 390 ਵੋਟਾਂ ਪੋਲ ਹੋਈਆਂ¢ ਖੇੜੀ ਵਿਖੇ 695 ਚੋਂ 519 ਵੋਟਾਂ ਪੋਲ ਹੋਈਆਂ ¢ਹਿਰਦਾਪੁਰ ਵਿਖੇ 912 ਚੋਂ 532 ਪੋਲ ਹੋਈਆਂ¢ ਹਰੀਪੁਰ ਵਿਖੇ 626 ਚੋਂ 490 ਵੋਟਾਂ ਪੋਲ ਹੋਈਆਂ ¢ ਕਕੌਟ ਵਿਖੇ 425 ਚੋਂ 318 ਵੋਟਾਂ ਪੋਲ ਹੋਈਆਂ ¢ ਪੰਜੋਲਾ ਖੱਬਾ ਪਾਸਾ 837 ਚੋਂ 469 ਵੋਟਾਂ ਅਤੇ ਪੰਜੋਲਾ ਸੱਜਾ 816 ਚੋਂ 502 ਵੋਟਾਂ ਪੋਲ ਹੋਈਆਂ¢ ਮੀਆਾਪੁਰ ਖੱਬਾ ਪਾਸਾ 777 ਚੋਂ 419 ਵੋਟਾਂ ਪੋਲ ਹੋਈਆਂ ¢ ਮੀਆਂਪੁਰ ਸੱਜਾ ਪਾਸਾ 'ਚ 840 ਚੋਂ 453 ਵੋਟਾਂ ਪੋਲ ਹੋਈਆਂ ¢ ਠੌਣਾ 'ਚ 1147 ਚੋਂ 649 ਵੋਟਾਂ ਪੋਲ ਹੋਈਆਂ ¢ ਬੁਰਜਵਾਲਾ ਵਿਖੇ 942 ਚੋ 551 ਵੋਟਾਂ ਪੋਲ ਹੋਈਆਂ ¢ ਬੱਲਮਗੜ੍ਹ ਮੰਦਵਾੜਾ ਵਿਖੇ 1491 ਚੋਂ 993 ਵੋਟਾਂ ਪੋਲ ਹੋਈਆਂ¢
ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਸੌਾਪਿਆ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ, ਹਰਦੀਪ ਢੀਂਡਸਾ, ਵਿੰਦਰਪਾਲ ਝਾਂਡੀਆਂ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਪੋਿਲੰਗ ਸਟੇਸ਼ਨ ਲਾਲਪੁਰ ਵਿਖੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰੀਜਾਈਡਿੰਗ ਅਫ਼ਸਰ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ | ਇਸ ਤੋਂ ਬਿਨਾਂ ਹੋਰ ਬੂਥਾਂ 'ਤੇ ਵੀ ਚੋਣ ਅਮਲੇ ਵਲੋਂ ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ ਗਿਆ | ਇਨ੍ਹਾਂ ਆਦੇਸ਼ਾਂ ਤਹਿਤ ਅੱਜ ਪੋਿਲੰਗ ਸਟੇਸ਼ਨ ਲਾਲਪੁਰ ਵਿਖੇ ਪ੍ਰੀਜਾਈਡਿੰਗ ਅਧਿਕਾਰੀ ਰਾਜ ਕੁਮਾਰ ਤੇ ਚੋਣ ਅਮਲੇ ਵੱਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਰਾਹੁਲ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੋਣ ਅਮਲੇ ਦੇ ਸਤਵਿੰਦਰ ਸਿੰਘ, ਬਚਨ ਸਿੰਘ ਤੇ ਰਣ ਸਿੰਘ ਆਦਿ ਹਾਜ਼ਰ ਸਨ |
ਘਨੌਲੀ ਵਿਖੇ 61 ਫ਼ੀਸਦੀ ਵੋਟਾਂ ਦਾ ਹੋਇਆ ਭੁਗਤਾਨ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ ਘਨੌਲੀ ਇਲਾਕੇ 'ਚ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਨਾਲ ਨੇਪਰੇ ਚ੍ਹੜੀਆਂ | ਇਸ ਸਬੰਧੀ ਪ੍ਰੀਜਾਈਡਿੰਗ ਅਫ਼ਸਰ ਜਗਦੀਪ ਸਿੰਘ ਨੇ ਦੱਸਿਆ ਕਿ ਘਨੌਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 111 ਨੰ ਬੂਥ 'ਚ 751 ਵੋਟਾਂ, ਬੂਥ ਨੰ 112 'ਚ 666 ਵੋਟਾਂ, 113 ਨੰ ਬੂਥ 'ਚ 585 ਤੇ ਘਨੌਲੀ ਦੇ ਹਰੀਜਨ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ਼ 'ਚ ਲੱਗੇ ਬੂਥ ਨੰ. 114 'ਚ 437 ਦਾ ਵੋਟਾਂ ਦਾ ਭੁਗਤਾਨ ਹੋ ਸਕਿਆ ਹੈ ਤੇ ਚਾਰੇ ਬੂਥਾ ਦੀ ਕੁਲ 2439 ਵੋਟਾਂ ਤੇ 61 ਫ਼ੀਸਦੀ ਵੋਟਾਂ ਦਾ ਭੁਗਤਾਨ ਹੋ ਸਕਿਆ ਪਰ ਘਨੌਲੀ ਦੇ ਹਰੀਜਨ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ 114 ਨ.ੰ ਬੂਥ ਦੀ ਈ. ਵੀ. ਐਮ ਮਸ਼ੀਨ ਦਾ ਤਕਨੀਕੀ ਨੁਕਸ ਆ ਜਾਣ ਕਾਰਨ ਨਿਰਾਸ਼ ਹੋ ਕੇ ਵੋਟਰਾਂ ਨੂੰ ਘਰ ਪਰਤਣਾ ਪਿਆ ਪਰ ਕਾਂਗਰਸ ਦੇ ਪੰਜਾਬ ਸਕੱਤਰ ਅਮਰਜੀਤ ਸਿੰਘ ਭੁੱਲਰ ਤੇ ਬਲਾਕ ਪ੍ਰਧਾਨ ਜਰਨੈਲ ਸਿੰਘ ਕਾਬੜਵਾਲ ਨੇ ਐਸ.ਡੀ.ਐਮ. ਮੈਡਮ ਹਰਜੋਤ ਕੌਰ ਨਾਲ ਸੰਪਰਕ ਕਰਕੇ ਨਵੀਂ ਮਸ਼ੀਨ ਮੰਗਵਾਈ ਗਈ ਤੇ ਵੋਟਾਂ ਦਾ ਮੁੜ ਤੋਂ ਭੁਗਤਾਨ ਹੋਣਾ ਸ਼ੁਰੂ ਹੋਇਆ |
ਨੂਰਪੁਰ ਬੇਦੀ ਵਿਖੇ 55 ਅਤੇ ਤਖਤਗੜ੍ਹ ਵਿਖੇ 56.31 ਫ਼ੀਸਦੀ ਮਤਦਾਨ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ,ਹਰਦੀਪ ਢੀਂਡਸਾ, ਵਿੰਦਰਪਾਲ ਝਾਂਡੀਆਂ ਅਨੁਸਾਰ ਖੇਤਰ ਦੇ ਸਭ ਤੋਂ ਵੱਡੇ ਪਿੰਡ ਨੂਰਪੁਰ ਬੇਦੀ ਵਿਖੇ ਸ਼ਾਮੀਂ 6 ਵਜੇ ਤੱਕ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ 'ਤੇ 55.05 ਫ਼ੀਸਦੀ ਮਤਦਾਨ ਹੋਇਆ | ਨੂਰਪੁਰ ਬੇਦੀ ਸ਼ਹਿਰ ਦੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਸਥਾਪਿਤ 3 ਬੂਥਾਂ 'ਚ ਸ਼ਾਮਲ 42 ਨੰਬਰ ਬੂਥ ਦੀਆਂ ਕੁੱਲ 1344 ਵੋਟਾਂ 'ਚੋਂ 736, ਬੂਥ ਨੰਬਰ 43 ਦੀਆਂ 1298 ਵੋਟਾਂ 'ਚੋਂ 714 ਜਦਕਿ ਬੂਥ ਨੰਬਰ 44 ਦੀਆਂ ਕੁੱਲ 1065 ਵੋਟਾਂ 'ਚੋਂ 591 ਵੋਟਾਂ ਪੋਲ ਹੋਈਆਂ | ਇਸ ਪ੍ਰਕਾਰ ਨਾਲ ਨੂਰਪੁਰ ਬੇਦੀ 'ਚ ਕੁੱਲ 3707 ਵੋਟਾਂ 'ਚੋਂ 2041 ਵੋਟਾਂ ਪੋਲ ਹੋਈਆਂ ਤੇ 55.05 ਫ਼ੀਸਦੀ ਮਤਦਾਨ ਹੋਇਆ | ਇਸੀ ਪ੍ਰਕਾਰ ਖੇਤਰ ਦੇ ਦੂਜੇ ਸਭ ਤੋਂ ਵੱਡੇ ਪਿੰਡ ਤਖਤਗੜ੍ਹ ਵਿਖੇ ਬੂਥ ਨੰ. 66 'ਚ 683 'ਚੋਂ 442, ਬੂਥ ਨੰ. 67 'ਚ 660 'ਚੋਂ 326 ਜਦਕਿ ਬੂਥ ਨੰ. 68 'ਚ 1132 'ਚੋਂ 627 ਵੋਟਾਂ ਸਹਿਤ ਕੁੱਲ 2475 ਵੋਟਾਂ 'ਚੋਂ 1393 ਜਦਕਿ ਦੋ ਵੋਟਾਂ ਸਟਾਫ਼ ਵਲੋਂ ਪਾਉਣ ਨਾਲ ਇੱਥੇ 1395 ਵੋਟਾਂ ਪੋਲ ਹੋਣ 'ਤੇ 56.31 ਫ਼ੀਸਦੀ ਮਤਦਾਨ ਹੋਇਆ | ਝਾਂਡੀਆਂ ਕਲਾਂ ਵਿਖੇ 1085 'ਚੋਂ 658, ਭੋਗੀਪੁਰ ਵਿਖੇ 372, ਬੈਂਸ ਵਿਖੇ 1232 'ਚੋਂ 822 ਵੋਟਾਂ ਪੋਲ ਹੋਈਆਂ | ਥਾਣਾ ਮੁਖੀ ਨੂਰਪੁਰ ਬੇਦੀ ਇੰਸਪੈਕਟਰ ਰਾਜੀਵ ਚੌਧਰੀ ਨੇ ਕਿਹਾ ਕਿ ਨੂਰਪੁਰ ਬੇਦੀ ਖੇਤਰ ਦੇ 81 ਸਥਾਨਾਂ 'ਤੇ ਕੁੱਲ 97 ਬੂਥ ਸਥਾਪਿਤ ਕੀਤੇ ਗਏ ਸਨ |
ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਨੇ ਕੀਤਾ ਬੂਥਾਂ ਦਾ ਦੌਰਾ
ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਸਵੱਪਨ ਸ਼ਰਮਾ ਨੇ ਨੂਰਪੁਰ ਬੇਦੀ ਖੇਤਰ ਦੇ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਬੂਥਾਂ ਤੋਂ ਇਲਾਵਾ ਹੋਰਨਾਂ ਪੋਿਲੰਗ ਸਟੇਸ਼ਨਾਂ ਦਾ ਦੌਰਾ ਕੀਤਾ | ਉਨ੍ਹਾਂ ਸਮੁੱਚੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਤੋਂ ਇਲਾਵਾ ਐੱਸ.ਪੀ. (ਡੀ) ਰੂਪਨਗਰ ਜਗਜੀਤ ਸਿੰਘ ਤੇ ਡੀ.ਐੱਸ.ਪੀ. ਅਨੰਦਪੁਰ ਸਾਹਿਬ ਚੰਦ ਸਿੰਘ ਨੇ ਵੀ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ |
ਸ੍ਰੀ ਚਮਕੌਰ ਸਾਹਿਬ ਹਲਕੇ 'ਚ 65 ਫ਼ੀਸਦੀ ਮਤਦਾਨ
ਹਲਕਾ ਸ੍ਰੀ ਚਮਕੌਰ ਸਾਹਿਬ ਵਿਚ 65 ਫ਼ੀਸਦੀ ਮਤਦਾਨ ਹੋਇਆ | ਭਾਵੇਂ ਇਲਾਕੇ ਅੰਦਰ ਪਹਿਲਾਂ ਸਥਾਨਕ 86 ਨੰਬਰ ਬੂਥ ਦੀ ਮਸ਼ੀਨ ਖ਼ਰਾਬ ਹੋਣ ਕਾਰਨ ਪੋਲਿੰਗ ਕੁੱਝ ਮਿੰਟ ਦੇਰੀ ਨਾਲ ਸ਼ੁਰੂ ਹੋਈ ਤੇ ਬਾਅਦ ਦੁਪਹਿਰ ਸ੍ਰੀ ਚਮਕੌਰ ਸਾਹਿਬ ਦੇ ਹੀ ਪੋਲਿੰਗ ਬੂਥ 89 'ਤੇ ਈ.ਵੀ.ਐਮ. ਖ਼ਰਾਬ ਹੋਣ ਤੋਂ ਬਾਅਦ ਐਸ.ਡੀ.ਐਮ ਮਨਕੰਮਲ ਸਿੰਘ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਮਸ਼ੀਨ ਬਦਲੀ ਕਰਵਾਈ ਜਿੱਥੇ ਅੱਧਾ ਕੁ ਘੰਟਾ ਪੋਲਿੰਗ ਦਾ ਕੰਮ ਪ੍ਰਭਾਵਿਤ ਹੋਇਆ | ਅੱਜ ਦਾ ਮਤਦਾਨ ਸਵੇਰ ਤੋ ਹੀ ਮੱਠਾ ਰਿਹਾ | ਸ੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡਾਂ ਵਿਚ ਕੀਤੇ ਦੌਰੇ ਦੌਰਾਨ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਿੱਧੀ ਟੱਕਰ ਵੇਖਣ ਨੂੰ ਮਿਲੀ, ਕਿਉਂਕਿ ਜ਼ਿਆਦਾਤਰ ਪਿੰਡਾਂ ਵਿਚ ਇਨ੍ਹਾਂ ਦੋਵੇਂ ਰਵਾਇਤੀ ਪਾਰਟੀਆਂ ਦੇ ਬੂਥ ਲੱਗੇ ਹੋਏ ਸਨ ਜਦਕਿ ਬਸੀ ਗੁਜ਼ਰਾਂ ਵਿਖੇ ਟਕਸਾਲੀ ਅਕਾਲੀ ਦਲ, ਭੁਰੜੇ ਅਤੇ ਸਲੇਮਪੁਰ ਸਮੇਤ ਕੁੱਝ ਪਿੰਡਾਂ ਵਿਚ ਪੰਜਾਬ ਡੈਮੋਕਰੇਟਿਕਸ ਅਲਾਇੰਸ ਦੇ ਬੂਥ ਵੇਖਣ ਵਿਚ ਆਏ ਜਦਕਿ ਆਮ ਆਦਮੀ ਪਾਰਟੀ ਵਲੋਂ ਕੀਤੇ ਬਰਾਬਰ ਪ੍ਰਚਾਰ ਦੇ ਬਾਵਜੂਦ ਬਹੁਤੇ ਪਿੰਡਾਂ ਵਿਚ ਆਪਣੇ ਬੂਥ ਹੀ ਨਹੀਂ ਲਗਾ ਸਕੀ | ਇੱਥੇ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਲੋਕਾਂ ਨੇ ਇਨ੍ਹਾਂ ਵੋਟਾਂ ਵਿਚ ਅੱਗੇ ਨਾਲੋਂ ਘੱਟ ਰੁਚੀ ਵਿਖਾਈ | ਪਿੰਡਾਂ ਦੇ ਬੂਥਾਂ 'ਤੇ ਵੇਖਣ ਆਇਆ ਕਿ ਸਾਰੀਆਂ ਧਿਰਾਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿ੍ਆ ਨੂੰ ਨੇਪਰੇ ਚਾੜ੍ਹਨ ਵਿਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇ ਰਹੇ ਸਨ | ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ | ਡੀ.ਐਸ.ਪੀ ਸੁਖਜੀਤ ਸਿੰਘ ਵਿਰਕ ਅਨੇਕਾਂ ਬੂਥਾਂ ਤੇ ਸੁਰੱਖਿਆ ਕਰਮੀਆਂ ਨੂੰ ਹਦਾਇਤਾਂ ਜਾਰੀ ਕਰਦੇ ਵੇਖੇ ਗਏ | ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰੋ: ਚੰਦੂਮਾਜਰਾ ਦਾ ਬੇਟਾ ਐਡਵੋਕੇਟ ਸਿਮਰਜੀਤ ਸਿੰਘ ਚੰਦੂਮਾਜਰਾ ਨੇ ਵੀ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡਾਂ 'ਚ ਵੋਟਿੰਗ ਦਾ ਜਾਇਜ਼ਾ ਵੀ ਲਿਆ | ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ (51) ਦੇ ਚੋਣ ਰਿਟਰਨਿੰਗ ਅਫ਼ਸਰ ਕਮ ਐਸ. ਡੀ.ਐਮ. ਮਨਕੰਮਲ ਸਿੰਘ ਚਾਹਲ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸਮੂਹ ਵੋਟਰਾਂ ਅਤੇ ਵੱਖ-ਵੱਖ ਪਾਰਟੀ ਵਰਕਰਾਂ/ ਉਮੀਦਵਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਹਲਕੇ ਅੰਦਰ ਬਹੁਤ ਹੀ ਸ਼ਾਂਤੀਪੂਰਵਕ ਚੋਣ ਪ੍ਰਕਿ੍ਆ ਨੂੰ ਨੇਪਰੇ ਚਾੜਿ੍ਹਆ |

ਅਕਾਲੀ ਵਰਕਰਾਂ ਵਲੋਂ ਕਾਂਗਰਸੀ ਆਗੂਆਂ ਵਿਰੁੱਧ ਨਾਅਰੇਬਾਜ਼ੀ

ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)- ਬਾਅਦ ਦੁਪਹਿਰ ਤੱਕ ਜਿੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਪਿੰਡਾਂ ਅਤੇ ਸ਼ਹਿਰੀ ਹਲਕਿਆਂ 'ਚ ਵੋਟਾਂ ਪਾਉਣ ਦਾ ਕਾਰਜ ਅਮਨ ਅਮਾਨ ਨਾਲ ਚੱਲ ਰਿਹਾ ਸੀ ਉੱਥੇ ਦੁਪਹਿਰ ਬਾਅਦ ਨਵਾਂਸ਼ਹਿਰ ਦੇ ਵਾਰਡ ਨੰਬਰ 2 'ਤੇ ...

ਪੂਰੀ ਖ਼ਬਰ »

ਪਿੰਡ ਕਾਈਨੋਰ 'ਚ ਕਾਂਗਰਸ ਦੇ ਦੋ ਧੜਿਆਂ 'ਚ ਵੋਟਿੰਗ ਸਮੇਂ ਲੜਾਈ

ਮੋਰਿੰਡਾ, 19 ਮਈ (ਕੰਗ, ਪਿ੍ਤਪਾਲ)-ਅੱਜ ਮੋਰਿੰਡਾ ਨੇੜੇ ਪਿੰਡ ਕਾਈਨੌਰ ਵਿਖੇ ਬਾਅਦ ਦੁਪਹਿਰ ਵੋਟਿੰਗ ਸਮੇਂ ਕਾਂਗਰਸ ਦੇ ਦੋ ਧੜਿਆਂ 'ਚ ਲੜਾਈ ਹੋਣ ਕਾਰਨ ਲਗਭਗ ਇਕ ਘੰਟਾ ਕੋਈ ਵੋਟਰ ਵੋਟ ਪਾਉਣ ਨਹੀਂ ਗਿਆ | ਮੌਕੇ ਤੋਂ ਪ੍ਰਾਪਤ ਪਿੰਡ ਵਾਸੀਆਂ ਵਲੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਮਹਾਰਾਜ ਗੰਗਾ ਨੰਦ ਦੇ ਅਵਤਾਰ ਦਿਵਸ ਸਬੰਧੀ 3 ਦਿਨਾ ਸੰਤ ਸਮਾਗਮ ਕਰਵਾਇਆ

ਰੱਤੇਵਾਲ, 19 ਮਈ (ਜੋਨੀ ਭਾਟੀਆ)-ਧੰਨ-ਧੰਨ ਮਹਾਰਾਜ ਗੰਗਾ ਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ 3 ਦਿਨਾਂ ਸੰਤ ਸਮਾਗਮ ਉਨ੍ਹਾਂ ਦੇ ਜਨਮ ਸਥਾਨ ਸੱਤਲੋਕ ਧਾਮ ਰੱਤੇਵਾਲ ਵਿਖੇ ਧਾਮ ਦੇ ਸੰਚਾਲਕ ਸਵਾਮੀ ਵਿਦਿਆ ਨੰਦ ਮਹਾਰਾਜ ਵਾਲਿਆਂ ਦੀ ਸਰਪ੍ਰਸਤੀ ਹੇਠ ...

ਪੂਰੀ ਖ਼ਬਰ »

ਰਿਆਤ ਕਾਲਜ ਰੂਪਨਗਰ ਵਿਖੇ ਗ੍ਰੈਂਡ ਕਾਨਵੋਕੇਸ਼ਨ ਕਰਵਾਈ

ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਰਿਆਤ ਗਰੁੱਪ ਰੈਲਮਾਜਰਾ ਕੈਂਪਸ ਦੀਆਂ ਸੰਸਥਾਵਾਂ ਦੀ ਗਰੈਂਡ ਕਾਨਵੋਕੇਸ਼ਨ ਕਰਵਾਈ ਗਈ ਜਿਸ ਵਿੱਚ ਅਲੱਗ-ਅਲੱਗ ਕੋਰਸਾਂ ਦੇ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਨੂੰ ਪ੍ਰੋਫ਼ੈਸਰ ਅਨਿਲ ਡੀ. ਸਹਸਰਬੁੱਧੇ ਚੇਅਰਮੈਨ ਏ. ਆਈ. ਸੀ. ਟੀ. ਈ. ...

ਪੂਰੀ ਖ਼ਬਰ »

ਗਰਮੀ ਕਾਰਨ ਦੁਪਹਿਰ ਸਮੇਂ ਪੋਿਲੰਗ ਬੂਥ ਰਹੇ ਸੰੁਨਸਾਨ

ਨੂਰਪੁਰ ਬੇਦੀ, 19 ਮਈ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ, ਰਾਜੇਸ਼ ਚੌਧਰੀ)-ਲੋਕ ਸਭਾ ਚੋਣਾਂ ਲਈ ਹੋਈ ਪੋਿਲੰਗ 'ਚ ਨੂਰਪੁਰ ਬੇਦੀ ਬਲਾਕ 'ਚ ਪੋਿਲੰਗ ਦਾ ਕੰਮ ਅਮਨ ਅਮਾਨ ਨਾਲ ਸ਼ਾਂਤੀ ਪੂਰਵਕ ਸਮਾਪਤ ਹੋ ਗਿਆ ਹੈ | ਗਰਮੀ ਦਾ ਮੌਸਮ ਹੋਣ ਕਰਕੇ ਪੈ ਰਹੀ ਕਾਫੀ ਗਰਮੀ ਕਾਰਨ ...

ਪੂਰੀ ਖ਼ਬਰ »

ਮਾਡਲ ਮੱਤਦਾਨ ਕੇਂਦਰਾਂ 'ਚ ਰਿਹਾ ਵਿਆਹ ਵਰਗਾ ਮਾਹੌਲ

ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਚੋਣ ਕਮਿਸ਼ਨ ਵਲੋਂ ਕੁੱਝ ਥਾਵਾਂ 'ਤੇ ਮਾਡਲ ਮਤਦਾਨ ਕੇਂਦਰ ਬਣਾਏ ਗਏ ਜਿਨ੍ਹਾਂ 'ਚ ਰੈੱਡ ਕਾਰਪੇੱਟ ਵਿਛਾਇਆ ਗਿਆ ਹੈ, ਅਪਾਹਜਾਂ ਲਈ ਵੀਲ੍ਹਚੇਅਰ, ਇੰਤਜ਼ਾਰ ਘਰ ਅਤੇ ਗ਼ੁਬਾਰਿਆਂ ਨਾਲ ਸ਼ਿੰਗਾਰੇ ਗਏ ਸਨ, ਇੱਥੇ ਤੱਕ ਕਿ ਵੋਟ ...

ਪੂਰੀ ਖ਼ਬਰ »

ਪੁਰਖਾਲੀ ਦੀਆਂ ਵੋਟਾਂ ਦਾ ਪਿਆ ਭੰਬਲਭੂਸਾ

ਪੁਰਖਾਲੀ, 19 ਮਈ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਦੇ ਵੋਟਰ ਘਰ ਤੋਂ ਤਿਆਰ ਹੋ ਕੇ ਬੜੇ ਚਾਵਾਂ ਨਾਲ ਵੋਟ ਪਾਉਣ ਲਈ ਪੁਰਖਾਲੀ ਦੇ ਪੋਲਿੰਗ ਸਟੇਸ਼ਨ 'ਤੇ ਪੁੱਜ ਗਏ ਤੇ ਲਾਇਨ 'ਚ ਖੜ ਗਏ¢ ਪਰ ਇਨ੍ਹਾਂ ਵਿਚੋਂ ਕਈ ਵੋਟਰਾਂ ਨੂੰ ਕੀ ਪਤਾ ਸੀ ਉਨ੍ਹਾਂ ਦੀ ਵੋਟ ਪੁਰਖਾਲੀ ਦੇ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਦੇ ਏ ਟੀ ਐਮ ਨੂੰ ਲੁੱਟਣ ਦੀ ਕੋਸ਼ਿਸ਼

ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਬੀਤੀ ਦੇਰ ਰਾਤ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਹਮਣੇ ਸਥਿਤ ਏ.ਟੀ.ਐਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ | ਇਸ ਸਬੰਧੀ ਸਰਬਜੀਤ ਸਿੰਘ ਏ. ਐਸ. ਆਈ ਸਿਟੀ ਇੰਚਾਰਜ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਡੈਡ ਹਾਊਸ 'ਚ ਰੱਖੀ

ਮੋਰਿੰਡਾ, 19 ਮਈ (ਕੰਗ)-ਥਾਣਾ ਮੋਰਿੰਡਾ ਅਧੀਨ ਪੈਂਦੇ ਪੁਲਿਸ ਚੌਾਕੀ ਲੁਠੇੜੀ 'ਚ ਪਿੰਡ ਚੱਕਲਾਂ ਦੇ ਵਸਨੀਕ ਸਰਬਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਚੱਕਲਾਂ ਪਿੰਡ ਦੇ ਬੱਸ ਅੱਡੇ ਨਜ਼ਦੀਕ ਇਕ 50 ਕੁ ਸਾਲਾਂ ਦਾ ਕਲੀਨ ਸ਼ੇਵ ਵਿਅਕਤੀ ਬਿਮਾਰ ਪਿਆ ਸੀ ...

ਪੂਰੀ ਖ਼ਬਰ »

ਟਾਂਡਾ (ਬਰਦਾਰ) ਦੇ ਲੋਕਾਂ ਨੇ 4 ਕਿਲੋਮੀਟਰ ਪੈਦਲ ਚੱਲ ਕੇ ਕੀਤਾ ਮੱਤਦਾਨ

ਪੁਰਖਾਲੀ, 19 ਮਈ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਟਾਂਡਾ (ਬਰਦਾਰ) ਦੇ ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦੇ ਇਸਤੇਮਾਲ ਲਈ ਕਰੀਬ 4-5 ਕਿਲੋਮੀਟਰ ਦੂਰ ਪੈਦਲ ਚੱਲ ਕੇ ਬਰਦਾਰ ਦੇ ਪੋਲਿੰਗ ਸਟੇਸ਼ਨ 'ਤੇ ਜਾਣਾ ਪਿਆ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਟਾਂਡਾ ਪਿੰਡ ਬਰਦਾਰ ...

ਪੂਰੀ ਖ਼ਬਰ »

ਡੀ. ਐਸ. ਪੀ. ਅਨਿਲ ਕੁਮਾਰ ਮਾਲੇਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ

ਪੋਜੇਵਾਲ ਸਰਾਂ, 19 ਮਈ (ਰਮਨ ਭਾਟੀਆ)- ਫ਼ਾਜ਼ਿਲਕਾ ਵਿਖੇ ਬਤੌਰ ਡੀ.ਐਸ.ਪੀ ਵਜੋਂ ਤਾਇਨਾਤ ਅਨਿਲ ਕੁਮਾਰ ਭੂੰਬਲਾ (49) ਸ਼ਖ਼ਸੀਅਤ ਸੂਬੇਦਾਰ ਤਰਸੇਮ ਲਾਲ ਭੂੰਬਲਾ ਜਿਨ੍ਹਾਂ ਦਾ ਬੀਤੇ ਕੱਲ੍ਹ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX