ਪਟਿਆਲਾ, 19 ਮਈ (ਆਹਲੂਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੀ ਥਾਂ 'ਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ | ਅੱਜ ਇੱਥੇ ਪਟਿਆਲਾ ਲੋਕ ਸਭਾ ਹਲਕੇ ਦੀ ਚੋਣ ਲਈ ਵੋਟ ਪਾਉਣ ਵਾਸਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ
ਕਰਦਿਆਂ ਕਿਹਾ ਹੈ ਕਿ ਸਿੱਧੂ ਵਲੋਂ ਉਨ੍ਹਾਂ ਤੇ ਪਾਰਟੀ ਦੀ ਲੀਡਰਸ਼ਿਪ ਵਿਰੁੱਧ ਬੇਵਕਤੀ ਬਿਆਨਬਾਜ਼ੀ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ | ਉਨ੍ਹਾਂ ਕਿਹਾ ਕਿ 'ਜੇਕਰ ਉਹ ਸੱਚੇ ਕਾਂਗਰਸੀ ਹਨ ਤਾਂ ਉਨ੍ਹਾਂ ਨੂੰ ਆਪਣੇ ਗਿਲੇ-ਸ਼ਿਕਵੇ ਦਾ ਪ੍ਰਗਟਾਵਾ ਕਰਨ ਲਈ ਢੁੱਕਵੇਂ ਸਮੇਂ ਦੀ ਚੋਣ ਕਰਨੀ ਚਾਹੀਦੀ ਸੀ ਨਾ ਕਿ ਪੰਜਾਬ 'ਚ ਵੋਟਾਂ ਪੈਣ ਤੋਂ ਤੁਰੰਤ ਪਹਿਲਾਂ' | ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨਾ ਕੇਵਲ ਪਟਿਆਲਾ ਸਗੋਂ ਸੂਬੇ ਦੀਆਂ ਸਾਰੀਆਂ 13 ਸੀਟਾਂ 'ਤੇ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ | ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਵਿਰੁੱਧ ਕਿਸੇ ਵੀ ਕਾਰਵਾਈ ਦਾ ਫ਼ੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ ਪਰ ਇਕ ਪਾਰਟੀ ਦੇ ਤੌਰ 'ਤੇ ਕਾਂਗਰਸ 'ਚ ਅਨੁਸ਼ਾਸ਼ਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਕਾਂਗਰਸ ਦੀ ਵੱਡੀ ਜਿੱਤ ਹੋਵੇਗੀ-ਸਿੱਧੂ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)¸ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਵੱਡੀ ਜਿੱਤ ਦਾ ਦਾਅਵਾ ਕਰਦਿਆ ਕਿਹਾ ਕਿ 'ਫ਼ਰੈਂਡਲੀ ਮੈਚ' ਵਾਲਾ ਦਿੱਤਾ ਗਿਆ ਬਿਆਨ ਉਨ੍ਹਾਂ ਦੀ ਆਤਮਾ ਦੀ ਅਵਾਜ਼ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਹਰੇਕ ਇਨਸਾਨ ਦਾ ਹਿਰਦਾ ਛੱਲਣੀ ਹੋਇਆ ਸੀ ਅਤੇ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਇਨਸਾਫ਼ ਨਾ ਮਿਲਣ ਕਰਕੇ ਲੋਕ ਮਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਜਿਹੇ 'ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਕਿ ਕਿਸੇ ਸਿੱਟ ਜਾਂ ਕਿਸੇ ਅਦਾਲਤ ਨਾਲੋਂ ਵੋਟ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਲੋਕਾਂ ਕੋਲ ਹੈ ਜਿਸ ਦੀ ਸਹੀ ਵਰਤੋਂ ਕਰਕੇ ਉਨ੍ਹਾਂ ਲੋਕਾਂ ਨੂੰ ਅਜਿਹਾ ਕਰਾਰਾ ਜੁਆਬ ਦਿਓ, ਜਿਨ੍ਹਾਂ ਬੇਅਦਬੀ ਕਰਵਾਈ ਅਤੇ ਖਾਸ ਕਰਕੇ ਫ਼ਰੈਂਡਲੀ ਮੈਚ ਖੇਡਦੇ ਹੋਏ ਕਾਂਗਰਸ ਦੀ ਪਿੱਠ 'ਚ ਛੁਰਾ ਮਾਰ ਰਹੇ ਹਨ |
ਹਾਰ ਮੰਨ ਚੁੱਕੀ ਕਾਂਗਰਸ ਬਲੀ ਦੇ ਬੱਕਰੇ ਤੇ ਬਹਾਨੇ ਲੱਭਣ ਲੱਗੀ-ਅਕਾਲੀ ਦਲ
ਚੰਡੀਗੜ੍ਹ 19 ਮਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ 'ਚ ਵੋਟਾਂ ਪੈਣ ਮਗਰੋਂ ਹਾਰ ਮੰਨ ਚੁੱਕੀ ਕਾਂਗਰਸ ਦੇ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਸ਼ਣਬਾਜ਼ੀ ਦੀ ਖੇਡ ਸ਼ੁਰੂ ਹੋ ਗਈ ਹੈ¢ ਕੈਪਟਨ ਦਾ ਕਹਿਣਾ ਹੈ ਕਿ ਸਿੱਧੂ ਵਲੋਂ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਅਤੇ ਕਾਂਗਰਸ ਸਰਕਾਰ ਿਖ਼ਲਾਫ਼ ਉਂਗਲੀ ਜ਼ਹਿਰ ਕਾਂਗਰਸੀ ਉਮੀਦਵਾਰਾਂ ਦਾ ਨੁਕਸਾਨ ਕਰਵਾਏਗੀ ਅਤੇ ਜਦਕਿ ਸਿੱਧੂ ਨੇ ਇਹ ਕਹਿੰਦਿਆਂ ਪਲਟਵਾਰ ਕੀਤਾ ਹੈ ਕਿ ਅਮਰਿੰਦਰ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਹਨ¢ ਸ. ਮਜੀਠੀਆ ਨੇ ਕਿਹਾ ਕਿ ਇਨ੍ਹਾਂ ਦੋਵੇਂ ਆਗੂਆਂ ਵਿਚਕਾਰ ਪੂਰੀ ਤਰ੍ਹਾਂ ਬੇਭਰੋਸਗੀ ਪੈਦਾ ਹੋ ਚੁੱਕੀ ਹੈ ਅਤੇ ਦੋਵੇਂ ਇਕ-ਦੂਜੇ 'ਤੇ ਇਸ ਤਰ੍ਹਾਂ ਦੋਸ਼ ਮੜ੍ਹ ਰਹੇ ਹਨ, ਜਿਵੇਂ ਉਹ ਵੱਖ-ਵੱਖ ਪਾਰਟੀਆਂ ਦੇ ਆਗੂ ਹੋਣ¢ ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ 'ਚ ਕੁਝ ਵੀ ਸੰਭਵ ਹੈ¢ ਅਮਰਿੰਦਰ ਦੀ ਤਾਂ ਗੱਲ ਹੀ ਕੀ ਕਰਨੀ ਹੈ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਨੰੂ ਵੀ ਕੋਈ ਨਹੀਂ ਮੰਨਦਾ¢ ਉਨ੍ਹਾਂ ਕਿਹਾ ਕਿ ਰਾਹੁਲ ਕਿੰਨੀ ਵਾਰ ਕਹਿ ਚੁੱਕਾ ਹੈ ਕਿ ਸੈਮ ਪਿਤਰੋਦਾ ਨੰੂ 1984 ਕਤਲੇਆਮ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ, ਪਰ ਸੈਮ ਦੇ ਕੰਨ 'ਤੇ ਜੰੂ ਵੀ ਨਹੀਂ ਸਰਕੀ ਅਤੇ ਉਸ ਨੇ ਅਜੇ ਤੱਕ ਆਪਣੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗੀ ਹੈ¢
ਮਾਲੇਰਕੋਟਲਾ, 19 ਮਈ (ਹਨੀਫ਼ ਥਿੰਦ)- ਰੋਜ਼ਾ ਰੱਖਣ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ | ਅੱਜ 20 ਮਈ ਦਿਨ ਸੋਮਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 14ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:18 ਵਜੇ ਹੋਵੇਗਾ ਅਤੇ ਕੱਲ੍ਹ 21 ਮਈ ਨੂੰ ਰਮਜ਼ਾਨ-ਉਲ-ਮੁਬਾਰਕ ਦਾ 15ਵਾਂ ਰੋਜ਼ਾ ਸਵੇਰੇ 3:57 ...
ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ ਤਲਵੰਡੀ ਸਾਬੋ ਦੇ ਇਕ ਪੋਿਲੰਗ ਸਟੇਸ਼ਨ ਨਜਦੀਕ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਨਗਰ ਦੇ ਸਰਕਾਰੀ ਸੈਕੰਡਰੀ ਸਕੂਲ 'ਚ ਬਣੇ ਪੋਲਿੰਗ ਕੋਲ ਸਵੇਰੇ ...
ਖਡੂਰ ਸਾਹਿਬ, ਮੀਆਂਵਿੰਡ, 19 ਮਈ (ਰਸ਼ਪਾਲ ਸਿੰਘ ਕੁਲਾਰ, ਮਾਨ ਸਿੰਘ, ਗੁਰਪ੍ਰਤਾਪ ਸਿੰਘ ਸੰਧੂ)-ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਪੈ ਰਹੀਆਂ ਵੋਟਾਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਖੇ ਵੋਟ ਪਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਿੰਡ ਦੇ ਹੀ ਕੁਝ ...
ਭਗਤਾ ਭਾਈਕਾ/ਰਾਮਪੁਰਾ ਫੂਲ, 19 ਮਈ (ਸੁਖਪਾਲ ਸਿੰਘ ਸੋਨੀ, ਵਰਿੰਦਰ ਲੱਕੀ, ਗੁਰਮੇਲ ਵਿਰਦੀ)- ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਕਾਂਗੜ ਵਿਖੇ ਅੱਜ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਉੱਪਰ ਕਾਂਗਰਸੀ ਸਮਰਥਕਾਂ ਵਲੋਂ ਹਮਲਾ ਕਰਨ ਦੀ ਸੂਚਨਾ ਮਿਲੀ ਹੈ | ਹਮਲੇ ...
ਬਟਾਲਾ, 19 ਮਈ (ਕਾਹਲੋਂ)-ਸੂਬੇੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਦਿਨੀਂ ਕੀਤੀ ਬਿਆਨਬਾਜ਼ੀ ਨੂੰ ਬੇਲੋੜੀ, ਬੇਤੁਕੀ ਅਤੇ ਗ਼ੈਰਵਾਜਬ ਦੱਸਦਿਆਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ...
ਕੋਟਲੀ ਸੂਰਤ ਮੱਲ੍ਹੀ, 19 ਮਈ (ਕੁਲਦੀਪ ਸਿੰਘ ਨਾਗਰਾ)-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਦਾ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)¸ਪਾਕਿਸਤਾਨ ਸਰਕਾਰ ਵਲੋਂ ਕਰਾਚੀ ਸ਼ਹਿਰ 'ਚ ਤੱਟਵਰਤੀ ਖੇਤਰ ਨੇੜੇ ਅਰਬ ਸਾਗਰ 'ਚੋਂ ਖਣਿਜ ਤੇਲ ਅਤੇ ਗੈਸ ਦੇ ਵੱਡੇ ਭੰਡਾਰ ਹਾਸਲ ਕਰਨ ਦੀ ਉਮੀਦ ਨਾਲ ਸ਼ੁਰੂ ਕੀਤਾ ਖੁਦਾਈ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਇਹ ਕੰਮ ਬੜੀ ਧੂਮ-ਧਾਮ ...
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਲੋਕ ਸਭਾ ਹਲਕੇ 'ਚ ਆਉਂਦੇ ਵਿਧਾਨ ਸਭਾ ਹਲਕਾ ਅੰਮਿ੍ਤਸਰ ਹਲਕਾ ਪੂਰਬੀ 'ਚ ਚਾਰ ਪੀੜੀਆਂ ਨੇ ਇਕ ਹੀ ਪੋਿਲੰਗ ਬੂਥ ਨੰਬਰ 40 ਵਿਖੇ ਇਕੋ ਸਮੇਂ ਆਪਣਾ ਮਤਦਾਨ ਕੀਤਾ | ਇਸ ਪਰਿਵਾਰ 'ਚ 103 ਸਾਲਾ ਪੜਦਾਦਾ ਪਿਸ਼ੌਰਾ ਸਿੰਘ ਕਿਰਨ ...
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਵਪੁਰੀ ਵਿਚ ਅੱਜ ਦੇਰ ਲੋਕ ਇਨਸਾਫ਼ ਪਾਰਟੀ ਦੇ ਸਮਰਥਕ ਰਾਜੂ ਕਵਾਤਰਾ ਅਤੇ ਉਸ ਦੇ ਪੁੱਤਰ ਸਮਾਜ ਸੇਵਕ ਅਨਮੋਲ ਕਵਾਤਰਾ ਦੀ ਕਾਂਗਰਸੀ ਆਗੂਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕੁਵੈਤ ਦੇ ਦੌਰੇ ਦੌਰਾਨ ਆਪਣੇ ਹਮਰੁਤਬਾ ਅਤੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਵੀਜ਼ਾ ਮੁੱਦਿਆਂ ਸਮੇਤ ਦੁਵੱਲੇ ਸਬੰਧਾਂ ਬਾਰੇ ਚਰਚਾ ਕਰਨਗੇ | ਪਾਕਿ ਦੇ ਵਿਦੇਸ਼ ਵਿਭਾਗ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੈਨਾ ਪ੍ਰਮੁੱਖ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਹਿੱਤ ਕੰਡੇਦਾਰ ਤਾਰ ਲਗਾਉਣ, ਨਵੇਂ ਕਿਲ੍ਹੇ ਉਸਾਰਨ, ਨਵੀਆਂ ਸੁਰੱਖਿਆ ਚੌਕੀਆਂ ਦੀ ਉਸਾਰੀ ਅਤੇ ਸਰਹੱਦ ਦਾ ਉਚਿੱਤ ਢੰਗ ਨਾਲ ...
ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਗੁਰਦੁਆਰਾ ਸਿੰਘ ਸਭਾ ਯੂ.ਕੇ. ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਜੀ.ਐਚ.ਜੀ. ਅਕੈਡਮੀ ਦੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਯੂ.ਕੇ., ਜੋਰਾ ਸਿੰਘ ਮੱਲ੍ਹੀ ਕੈਨੇਡਾ ਅਤੇ ਅਜੀਤ ਸਿੰਘ ਕੈਨੇਡਾ ਦੇ ਪਿਤਾ ਦਲਬਾਰਾ ਸਿੰਘ ਜੋ ਕਿ ਬੀਤੇ ...
ਨਵੀਂ ਦਿੱਲੀ, 19 ਮਈ (ਏਜੰਸੀ)- ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 10 ਮਾਰਚ ਨੂੰ ਸ਼ੁਰੂ ਹੋਏ ਲੋਕ ਸਭਾ ਚੋਣਾਂ ਦੇ ਅਮਲ ਤੋਂ ਬਾਅਦ ਹੁਣ ਤੱਕ ਕਰੀਬ 3449.12 ਕਰੋੜ ਕੀਮਤ ਦੀ ਨਕਦੀ, ਨਸ਼ਾ, ਸ਼ਰਾਬ ਤੇ ਕੀਮਤੀ ਧਾਤੂਆਂ ਜ਼ਬਤ ਕੀਤੀਆਂ ਗਈਆਂ ਹਨ | ਅੰਕੜਿਆ ਅਨੁਸਾਰ ਇਸ ਵਾਰ ਕੀਤੀ ਗਈ ...
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਪ੍ਰੈੱਸ ਅਤੇ ਪਬਲੀਸਿਟੀ ਵਿਭਾਗ ਨਿਰੰਕਾਰੀ ਕੰਪਲੈਕਸ ਦਿੱਲੀ ਵਲੋਂ ਪ੍ਰੈੱਸ ਨੂੰ ਇਕ ਜਾਣਕਾਰੀ ਭੇਜੀ ਹੈ, ਜਿਸ ਵਿਚ ਸੰਤ ਨਿਰੰਕਾਰੀ ਮਿਸ਼ਨ ਦਿੱਲੀ ਦੀ ਮੈਂਬਰ ਇੰਚਾਰਜ (ਪ੍ਰੈੱਸ ਐਾਡ ਪਬਲੀਸਿਟੀ) ਨੇ ...
ਜਲੰਧਰ, 19 ਮਈ (ਅ.ਬ.)- ਵਿਦੇਸ਼ ਭੇਜਣ ਦੇ ਨਾਂਅ 'ਤੇ ਹੋ ਰਹੀਆਂ ਠੱਗੀਆਂ ਨੂੰ ਧਿਆਨ 'ਚ ਰੱਖਦੇ ਹੋਏ ਐਕੋਸ (ਐਸੋਸੀਏਸ਼ਨ ਆਫ਼ ਕੰਸਲਟੈਂਟਸ ਫ਼ਾਰ ਓਵਰਸੀਜ਼ ਸਟੱਡੀਜ਼) ਵਲੋਂ ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ | ਐਕੋਸ ਇਕ 7 ਸਾਲ ...
ਬਾਦਲ (ਸ੍ਰੀ ਮੁਕਤਸਰ ਸਾਹਿਬ)/ ਬਠਿੰਡਾ, 19 ਮਈ (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ, ਕੰਵਲਜੀਤ ਸਿੰਘ ਸਿੱਧੂ)-ਹਲਕਾ ਲੰਬੀ ਦੇ ਪਿੰਡ ਵਿਖੇ ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਦੇ ਡਿੱਗ ...
ਕੇਦਾਰਨਾਥ, 19 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ ਕਿ ਉਸ ਨੇ ਆਦਰਸ਼ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ | ਮੋਦੀ ਨੇ ਇਸ ਪਵਿੱਤਰ ਧਾਮ ਵਿਖੇ ਕਰੀਬ 17 ...
ਸ੍ਰੀਨਗਰ, 19 ਮਈ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭਦਰਵਾਹ 'ਚ ਬੀਤੇ ਵੀਰਵਾਰ ਅਣਪਛਾਤੇ ਬੰਦੂਕਧਾਰੀਆਂ ਹਥੋਂ ਵਿਅਕਤੀ ਦੀ ਹੋਈ ਮੌਤ ਦੇ ਚੱਲਦਿਆਂ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਣ ਕਾਰਨ ਅੱਜ ਲਗਾਤਾਰ ਚੌਥੇ ਦਿਨ ਕਰਫਿਊ ਜਾਰੀ ਰਿਹਾ ਤੇ ...
ਨਵੀਂ ਦਿੱਲੀ, 19 ਮਈ (ਪੀ.ਟੀ.ਆਈ.)-ਯੂਨੈਸਕੋ ਨੇ ਕੈਲਾਸ਼ ਮਾਨਸਰੋਵਰ ਦੇ ਭਾਰਤ ਵੱਲ ਦੇ ਪਾਸੇ ਨੂੰ ਵਿਸ਼ਵ ਵਿਰਾਸਤੀ ਸਥਾਨਾਂ ਦੀ ਆਰਜ਼ੀ ਸੂਚੀ 'ਚ ਸ਼ਾਮਿਲ ਕਰ ਲਿਆ ਹੈ | ਸੂਤਰਾਂ ਅਨੁਸਾਰ ਸੱਭਿਆਚਾਰ ਮੰਤਰਾਲੇ ਅਧੀਨ ਪੈਂਦੇ ਭਾਰਤੀ ਪੁਰਾਤੱਤਵ ਸਰਵੇਖਣ ਨੇ ਇਸ ਬਾਰੇ ...
ਇਸਲਾਮਾਬਾਦ, 19 ਮਈ (ਏਜੰਸੀ)-ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਭਾਰਤ ਨਾਲ ਪਰਦੇ ਪਿੱਛੇ ਕੂਟਨੀਤਕ ਗੱਲਬਾਤ ਸ਼ੁਰੂ ਕਰਨ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਨਿਯੁਕਤੀ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਤਾਂ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ...
ਬਾਦਲ (ਸ੍ਰੀ ਮੁਕਤਸਰ ਸਾਹਿਬ)/ ਬਠਿੰਡਾ, 19 ਮਈ (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ, ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ...
ਜਲੰਧਰ, 19 ਮਈ (ਸ਼ਿਵ ਸ਼ਰਮਾ)- ਚੋਣ ਕਮਿਸ਼ਨ ਨੇ ਅੱਜ ਖ਼ਤਮ ਹੋਈਆਂ ਲੋਕ-ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦਾ ਦਾਅਵਾ ਕੀਤਾ ਸੀ ਪਰ ਹੇਠਲੇ ਪੱਧਰ 'ਤੇ ਢਿੱਲੇ ਪ੍ਰਬੰਧਾਂ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਆਮ ਹੁੰਦੀ ਰਹੀ | ਚੋਣ ...
ਮੌੜ ਮੰਡੀ, 19 ਮਈ (ਲਖਵਿੰਦਰ ਸਿੰਘ ਮੌੜ, ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਗਿਓਾ ਲੰਘਦੀ ਕੋਟਲਾ ਬ੍ਰਾਂਚ ਨਹਿਰ 'ਚ ਅੱਜ ਦੁਪਹਿਰ ਸਮੇਂ ਦੋ ਚਚੇਰੇ ਭਰਾਵਾਂ ਦੇ ਡੁੱਬ ਜਾਣ ਦਾ ਸਮਾਚਾਰ ਹੈ | ਜਿਸ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਤੇ ਮੌੜ ਖ਼ੁਰਦ ਵਾਸੀਆਂ ਵਲੋਂ ...
ਬਾਦਲ (ਸ੍ਰੀ ਮੁਕਤਸਰ ਸਾਹਿਬ)/ ਬਠਿੰਡਾ, 19 ਮਈ (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ, ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਮੰਤਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਹਲਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX