ਸੰਗਰੂਰ, 19 ਮਈ (ਫੁੱਲ, ਦਮਨ, ਬਿੱਟਾ, ਪਸ਼ੌਰੀਆ, ਚੌਧਰੀ)-ਲੋਕ ਸਭਾ ਹਲਕਾ ਸੰਗਰੂਰ 'ਚ ਵੋਟਾਂ ਪੈਣ ਦਾ ਕੰਮ ਕੁਝ ਝੜਪਾਂ ਜਾਂ ਇੱਕਾ-ਦੁਕਾ ਘਟਨਾਵਾਂ ਦੌਰਾਨ ਅੱਜ ਸ਼ਾਮੀ ਸਮਾਪਤ ਹੋ ਗਿਆ | ਇਸ ਹਲਕੇ 'ਚ ਤਕਰੀਬਨ 71 ਫ਼ੀਸਦੀ ਵੋਟਾਂ ਪੈਣਾ ਲੋਕਾਂ ਦੇ ਜਾਗਰੂਕ ਹੋਣ ਦਾ ਸੂਚਕ ਹੈ | ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਦੇ ਕੇਵਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਪੀ.ਡੀ.ਏ. ਦੇ ਜੱਸੀ ਜਸਰਾਜ ਸਮੇਤ 25 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ | ਅਕਾਲੀ-ਭਾਜਪਾ ਆਗੂ ਕਈ ਪੱਖਾਂ ਤੋਂ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੀ ਅੰਦਰੂਨੀ ਵਿਰੋਧਤਾ ਦੇ ਬਾਵਜੂਦ ਵੀ ਆਪਣੀ ਰਵਾਇਤੀ ਵੋਟ ਹਾਸਲ ਕਰ ਗਏ ਸਨ ਜਦਕਿ ਪਰਮਿੰਦਰ ਸਿੰਘ ਢੀਂਡਸਾ ਦੀ ਲੋਕਪ੍ਰੀਅਤਾ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਨਾਲੋਂ ਵੱਧ ਹੈ | ਇਸ ਵਾਰ ਪਰਮਿੰਦਰ ਸਿੰਘ ਢੀਂਡਸਾ ਨੰੂ ਪਾਰਟੀ ਦੇ ਸਾਰੇ ਗਰੁੱਪਾਂ ਦਾ ਸਮਰੱਥਨ ਵੀ ਹਾਸਲ ਹੈ | ਭਾਰਤੀ ਜਨਤਾ ਪਾਰਟੀ ਦੇ ਦੋਨੋਂ ਗਰੁੱਪ ਦਿਲੋਂ ਢੀਂਡਸਾ ਦੇ ਨਾਲ ਚਲਣ ਕਾਰਨ ਵੀ ਅਕਾਲੀ ਭਾਜਪਾ ਆਗੂਆਂ 'ਚ ਉਤਸ਼ਾਹ ਹੈ | ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਸਮਰਥਕਾਂ ਨੰੂ ਢਿੱਲੋਂ ਦੇ ਕਾਮਯਾਬ ਹੋਣ ਦੀ ਆਸ ਬੱਝੀ ਹੋਈ ਹੈ | ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਡੇਰਾ ਸਰਸਾ ਦਾ ਸਮਰਥਨ ਕਾਂਗਰਸ ਲਈ ਸੰਜੀਵਨੀ ਬਣ ਸਕਦਾ ਹੈ | ਹਾਲਾਂਕਿ ਕਾਂਗਰਸ ਦੇ ਇਕ ਵੱਡੇ ਗਰੁੱਪ ਵਲੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟਾਂ ਭੁਗਤਾਏ ਜਾਣ ਦੀ ਚਰਚਾ ਨੇ ਢਿੱਲੋਂ ਸਮਰਥੱਕਾਂ ਨੰੂ ਭੰਬਲਭੁਸੇ 'ਚ ਪਾ ਰੱਖਿਆ ਹੈ | ਹਲਕੇ ਦੇ ਸ਼ਹਿਰੀ ਖੇਤਰਾਂ 'ਚ ਬਹੁਤੇ ਬੂਥਾਂ 'ਤੇ ਅਕਾਲੀ ਦਲ ਅਤੇ ਕਾਂਗਰਸ ਦੇ ਟੈਂਟ ਹੀ ਨਜ਼ਰ ਆਏ ਜਦਕਿ ਬਹੁਤ ਸਾਰੇ ਪਿੰਡਾਂ 'ਚ ਵੀ ਇਹੋ ਹਾਲ ਵੇਖਣ ਨੰੂ ਮਿਲਿਆ | ਆਮ ਆਦਮੀ ਪਾਰਟੀ ਦੇ ਸਮਰਥੱਕ ਅੱਜ ਸ਼ਾਮ ਵੋਟਾਂ ਪੈਣ ਤੱਕ ਉਤਸ਼ਾਹਿਤ ਨਜ਼ਰ ਆਏ ਕਿਉਂਕਿ ਉਨ੍ਹਾਂ ਨੰੂ ਕਾਂਗਰਸ ਦੇ ਇੱਕ ਵੱਡੇ ਧੜੇ ਵਲੋਂ ਅੰਦਰੂਨੀ ਸਮਰੱਥਨ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ | ਇਸ ਤੋਂ ਇਲਾਵਾ 26ਵੇਂ ਨੰਬਰ 'ਤੇ ਲੱਗੇ ਨੋਟਾ ਦੇ ਬਟਨ 'ਤੇ ਵੀ ਕਾਫ਼ੀ ਵੋਟਰਾਂ ਵਲੋਂ ਦਿਲਚਸਪੀ ਲਏ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ | 'ਅਜੀਤ' ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ 'ਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ | ਕਈ ਥਾਵਾਂ 'ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਟੱਕਰ ਵੇਖਣ ਨੰੂ ਮਿਲੀ ਜਦਕਿ ਹੋਰ ਕਈ ਥਾਂਵਾਂ 'ਤੇ ਅਕਾਲੀ ਦਲ ਅਤੇ ਕਾਂਗਰਸ ਦੇ ਮੁਕਾਬਲੇ ਵਾਲੀ ਸਥਿਤੀ ਨਜ਼ਰ ਆਈ | ਅੱਜ ਸ਼ਾਮ ਤੱਕ ਤਿੰਨੇ ਉਮੀਦਵਾਰਾਂ ਦੇ ਸਮਰੱਥਕ ਆਪੋ-ਆਪਣੀ ਜਿੱਤ ਦੇ ਦਾਅਵੇ ਕਰਦੇ ਵਿਖਾਈ ਦਿੱਤੇ |
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ)-ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਸਵੇਰੇ ਪੋਲਿੰਗ ਬੂਥ ਨੰਬਰ 27 'ਤੇ ਆਪਣੇ ਪੁੱਤਰ ਤੇ ਨੂੰ ਹ ਸਮੇਤ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚੇ | ਉਹ ਆਮ ...
ਸੰਗਰੂਰ, 19 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ-ਪਟਿਆਲਾ ਮੁੱਖ ਮਾਰਗ ਸਥਿਤ ਪਿੰਡ ਘਾਬਦਾਂ ਲਾਗੇ ਇਕ ਅੱਗ ਬੁਝਾਊ ਗੱਡੀ ਨੂੰ ਹੀ ਅੱਗ ਨੇ ਆਪਣੀ ਚਪੇਟ 'ਚ ਲੈ ਲਿਆ | ਮੁੱਖ ਮਾਰਗ 'ਤੇ ਧੂਹ-ਧੂਹ ਕੇ ਜਲ ਰਹੀ ਅੱਗ ਬੁਝਾਊ ਗੱਡੀ ਦੀ ਅੱਗ ਬੁਝਾਉਣ ਲਈ ਹੋਰਨਾਂ ...
ਮਲੇਰਕੋਟਲਾ, 19 ਮਈ (ਕੁਠਾਲਾ)-ਉਚੇਰੀ ਸਿੱਖਿਆ ਤੇ ਜਲ ਸਰੋਤ ਵਿਭਾਗਾਂ ਦੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਤੇ ਉਨ੍ਹਾਂ ਦੇ ਪਤੀ ਡੀ.ਜੀ.ਪੀ. ਪੰਜਾਬ (ਮਨੁੱਖੀ ਅਧਿਕਾਰ) ਜਨਾਬ ਮੁਹੰਮਦ ਮੁਸਤਫ਼ਾ ਨੇ ਅੱਜ ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ...
ਸੰਗਰੂਰ, 19 ਮਈ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਹਲਕੇ ਦੇ ਵੋਟਰਾਂ, ਉਮੀਦਵਾਰਾਂ, ਸਿਆਸੀ ਪਾਰਟੀਆਂ ਤੇ ਚੋਣ ਅਮਲੇ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਪਈਆਂ ਵੋਟਾਂ ਦੇ ਨਤੀਜੇ 23 ਮਈ ...
ਸੰਗਰੂਰ, ਮਹਿਲਾਂ ਚੌਕ, 19 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ, ਸੁਖਵੀਰ ਸਿੰਘ ਢੀਂਡਸਾ)-ਨਜ਼ਦੀਕੀ ਪਿੰਡ ਈਲਵਾਲ ਵਿਖੇ ਸੱਤਾਧਾਰੀ ਧਿਰ ਕਾਂਗਰਸ ਨਾਲ ਸਬੰਧਿਤ ਦੋ ਧਿਰਾਂ ਦੇ ਹੋਏ ਜ਼ਬਰਦਸਤ ਟਕਰਾਅ ਦੌਰਾਨ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ...
ਅਮਰਗੜ੍ਹ, 19 ਮਈ (ਸੁਖਜਿੰਦਰ ਸਿੰਘ ਝੱਲ)-ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਭਾਵੇਂ ਪੱਤਰਕਾਰਾਂ ਨੂੰ ਪੋਿਲੰਗ ਬੂਥਾਂ 'ਤੇ ਮੋਬਾਈਲ ਫੋਨਾਂ ਦੀ ਬਜਾਏ ਕੈਮਰਿਆਂ ਨਾਲ ਤਸਵੀਰਾਂ ਤੇ ਵੀਡੀਓ ਰਿਕਾਰਡਿੰਗ ਕਰਨੀ ਪਈ ਪਰ ਪੋਿਲੰਗ ਬੂਥਾਂ 'ਤੇ ਵੋਟਰਾਂ ਵਲੋਂ ਵੋਟ ਪਾਉਂਦਿਆਂ ...
ਧੂਰੀ, 19 ਮਈ (ਸੁਖਵੰਤ ਸਿੰਘ ਭੁੱਲਰ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦੇਸ਼ 'ਚ ਪਈਆਂ ਸੱਤਵੇਂ ਅਤੇ ਅਖੀਰਲੇ ਗੇੜ ਦੀਆਂ ਚੋਣਾਂ ਹਲਕਾ ਧੂਰੀ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਪੋਲਿੰਗ ਬੂਥਾਂ 'ਤੇ ਇਲਾਕੇ ਦੇ ਵੋਟਰਾਂ ਵਲੋਂ ਉਤਸ਼ਾਹਪੂਰਵਕ ਮਤਦਾਨ ਕੀਤਾ | ਇਸ ...
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ)-ਮਾਰਕੀਟ ਕਮੇਟੀ ਦਫ਼ਤਰ ਲਹਿਰਾਗਾਗਾ ਵਿਖੇ ਬਣਾਇਆ ਗਿਆ ਪੋਲਿੰਗ ਬੂਥ ਨੰਬਰ 27 ਨੂੰ ਆਦਰਸ਼ ਪੋਲਿੰਗ ਸਟੇਸ਼ਨ ਵਜੋਂ ਸਥਾਪਿਤ ਕੀਤਾ ਗਿਆ | ਇਸ ਪੋਲਿੰਗ ਬੂਥ ਨੂੰ ਦੁਲਹਨ ਵਾਂਗ ਸਜਾਇਆ ਗਿਆ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ...
ਰੁੜਕੀ ਕਲਾਂ, 19 ਮਈ (ਜਤਿੰਦਰ ਮੰਨਵੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਪਰ ਪੋਲਿੰਗ ਵਾਲੇ ਦਿਨ ਜਿੱਥੇ ਜ਼ਿਆਦਾਤਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੱਖ-ਵੱਖ ...
ਮੰਡਵੀਂ, 19 ਮਈ (ਰਣਜੀਤ ਸਿੰਘ ਧਾਲੀਵਾਲ)-ਲੋਕ ਸਭਾ ਚੋਣਾਂ 'ਚ ਇਕ ਵੱਖਰੀ ਕਿਸਮ ਦਾ ਰੁਝਾਨ ਦੇਖਣ ਨੂੰੁ ਮਿਲ ਰਿਹਾ ਹੈ | ਵੋਟ ਪਾਉਣ ਮੌਕੇ ਵੋਟਿੰਗ ਮਸ਼ੀਨ ਦਾ ਬਟਨ ਦੱਬਣ ਸਮੇਂ ਕਾਫ਼ੀ ਵੋਟਰ ਆਪਣੇ ਮੋਬਾਈਲ ਨਾਲ ਫ਼ੋਟੋ ਉਤਾਰ ਰਹੇ ਹਨ ਤੇ ਇਸ ਨੂੰ ਸੋਸ਼ਲ ਮੀਡੀਆ 'ਤੇ ...
ਸ਼ੇਰਪੁਰ, 19 ਮਈ (ਦਰਸ਼ਨ ਸਿੰਘ ਖੇੜੀ)-ਬਲਾਕ ਸ਼ੇਰਪੁਰ ਵਿਖੇ ਅੱਜ ਲੋਕ ਸਭਾ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਤੇ ਵੋਟਰਾਂ 'ਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਨਵੇਂ ਬਣੇ ਨੌਜਵਾਨ ਵੋਟਰਾਂ ਨੇ ਚਾਅ ਨਾਲ ਆਪਣੀ ਵੋਟ ਦੀ ...
ਸ਼ੇਰਪੁਰ, 19 ਮਈ (ਦਰਸ਼ਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਵਿਖੇ ਚੋਰੀ ਦੇ ਮੋਬਾਈਲ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਬਲਦੇਵ ਕ੍ਰਿਸ਼ਨ ਪੁੱਤਰ ਸਤਪਾਲ ਵਾਸੀ ਸ਼ੇਰਪੁਰ ਵਲੋਂ ਦਰਜ ਕਰਵਾਏ ਗਏ ...
ਮਸਤੂਆਣਾ ਸਾਹਿਬ, 19 ਮਈ (ਦਮਦਮੀ)-ਸੰਤ ਸੁਖਦੇਵ ਸਿੰਘ ਸਿੱਧਸਰ ਅਲਹੌਰਾ ਵਾਲੇ ਤੇ ਸੰਤ ਬਲਜੀਤ ਸਿੰਘ ਸੁੱਧ ਪ੍ਰਦੇਸੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 21 ਮਈ ਨੂੰ ਗੁਰਦੁਆਰਾ ਅਕਾਲਸਰ ਕੁਟੀਆ ਬਾਲੀਆਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸੰਤ ਦਰਸ਼ਨ ਸਿੰਘ ...
ਸੰਗਰੂਰ, 19 ਮਈ (ਧੀਰਜ ਪਸ਼ੌਰੀਆ)-ਅਕਾਲ ਕਾਲਜ ਵੁਮੈਨ ਸੰਗਰੂਰ ਵਿਖੇ ਚੋਣ ਕਮਿਸ਼ਨ ਵਲੋਂ ਬਣਾਇਆ ਪੋਿਲੰਗ ਬੂਥ ਨੰ: 15 ਜਿਸ ਨੰੂ ਸਪੈਸ਼ਲ ਵੁਮੈਨ ਬੂਥ ਦਾ ਨਾਂਅ ਦਿੱਤਾ ਗਿਆ ਸੀ ਵੋਟਰਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਿਹਾ | ਇੱਥੇ ਤਾਇਨਾਤ ਬੀ.ਐਲ.ਓ. ਜਸਪਾਲ ਸਿੰਘ, ਅਸ਼ੋਕ ...
ਲੌਾਗੋਵਾਲ, 19 ਮਈ (ਸ.ਸ. ਖੰਨਾ)-ਸਥਾਨਕ ਕਸਬੇ ਅੰਦਰ ਜਿਉਂ ਹੀ ਸਵੇਰੇ 7 ਵਜੇ ਵੋਟ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਕਈ ਬੂਥਾਂ 'ਤੇ ਵੋਟਰਾਂ ਨੂੰ ਕਤਾਰਾਂ 'ਚ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਸਬੰਧਿਤ ਅਧਿਕਾਰੀਆਂ ਵਲੋਂ ਵਾਪਸ ਭੇਜ ਦਿੱਤਾ ਗਿਆ | ਵੋਟਰਾਂ ਦਾ ਕਹਿਣਾ ਸੀ ਕਿ ...
ਮੂਣਕ, 19 ਮਈ (ਕੇਵਲ ਸਿੰਗਲਾ)-ਚੋਣ ਕਮਿਸ਼ਨ ਵਲੋਂ ਸਰਕਾਰੀ ਸਕੂਲ ਮੂਣਕ ਵਿਖੇ ਬੂਥ ਨੰਬਰ 101 ਤੋਂ ਲੈ ਕੇ 104 ਨੂੰ ਆਦਰਸ਼ ਪੋਿਲੰਗ ਬੂਥ ਬਣਾਇਆ ਗਿਆ ਜਿਸ ਤਹਿਤ ਇਨ੍ਹਾਂ ਚਾਰ ਬੂਥਾਂ ਦੀ ਫੁੱਲਾਂ ਤੇ ਗੇਟ ਵਗ਼ੈਰਾ ਬਣਾ ਕੇ ਸਜਾਵਟ ਕੀਤੀ ਗਈ | ਕਾਰਜ ਸਾਧਕ ਅਫ਼ਸਰ ਪੋਿਲੰਗ ...
ਲੌਾਗੋਵਾਲ, 19 ਮਈ (ਵਿਨੋਦ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਆਪਣੇ ਜੱਦੀ ਪਿੰਡ ਲੌਾਗੋਵਾਲ ਵਿਖੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ | ਭਾਈ ਲੌਾਗੋਵਾਲ ਨੇ ਆਪਣੀ ਪਤਨੀ ਅਮਰਪਾਲ ਕੌਰ, ...
ਕੌਹਰੀਆਂ, 19 ਮਈ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡਾਂ ਅੰਦਰ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਭਰਵੀਂ ਹਾਜ਼ਰੀ ਦੇਖਣ ਨੂੰ ਮਿਲੀ | ਇਸ ਹਾਜ਼ਰੀ 'ਚ ਪਿੰਡ ਕੌਹਰੀਆਂ ਦੇ ਭਾਗ ਸਿੰਘ ਪੁੱਤਰ ਮੋਦਨ ਸਿੰਘ ਉਮਰ 107 ਸਾਲ ਨੇ ਬੂਥ ਨੰਬਰ 157 'ਤੇ ਆਪਣੇ ਪਸੰਦੀਦਾ ...
ਭਵਾਨੀਗੜ੍ਹ, 19 ਮਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਕਾਕੜਾ ਵਿਖੇ ਸਥਿਤ ਇੱਕ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਉਸ ਸਮੇਂ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਗਈਆਂ ਜਦੋਂ ਲੋਕ ਸਭਾ ਦੀਆਂ ਵੋਟਾਂ ਪੈਣ ਤੇ ਐਤਵਾਰ ਦਾ ਦਿਨ ਹੋਣ ਕਾਰਨ ਮਹਿਲਾ ਅਧਿਆਪਕਾਂ ਨੂੰ ਡਿਊਟੀ ...
ਅਮਰਗੜ੍ਹ, 19 ਮਈ (ਸੁਖਜਿੰਦਰ ਸਿੰਘ ਝੱਲ)-ਪਿੰਡ ਝੂੰਦਾਂ ਵਿਖੇ ਕਾਂਗਰਸ ਪਾਰਟੀ ਵਲੋਂ ਲਗਾਏ ਪੋਲਿੰਗ ਬੂਥ ਦੀ ਕੁਝ ਸ਼ਰਾਰਤੀ ਅਨਸਰਾਂ ਨੇ ਭੰਨਤੋੜ ਕੀਤੀ | ਇਸ ਸਬੰਧੀ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਗਿੱਲ ਸਰਪੰਚ ਝੂੰਦਾਂ, ਜੋਸ਼ਫ ਮਸੀਹ, ਥੌਮਸ ਗਿੱਲ, ਰਾਜਿੰਦਰ ...
ਖਨੌਰੀ, 19 ਮਈ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ)-ਖਨੌਰੀ ਪਿੰਡ ਦੇ 130 ਨੰ. ਬੂਥ 'ਤੇ ਸ਼ਾਮ ਵੇਲੇ ਤੱਕ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਣ ਕਾਰਨ ਗ਼ੁੱਸੇ 'ਚ ਆਏ ਵੋਟਰਾਂ ਨੇ ਚੋਣ ਕਮਿਸ਼ਨ ਦੇ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਜ਼ਿਕਰਯੋਗ ਹੈ ਕਿ ...
ਖਨੌਰੀ, 19 ਮਈ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ)-ਸੰਗਰੂਰ ਲੋਕ ਸਭਾ ਹਲਕੇ ਲਈ ਅੱਜ ਖਨੌਰੀ ਸ਼ਹਿਰ ਦੇ 13 ਵਾਰਡਾਂ ਦੀਆਂ 11 ਬੂਥਾਂ 'ਤੇ ਪੂਰੇ ਅਮਨ-ਅਮਾਨ ਨਾਲ ਵੋਟਾਂ ਪੈ ਰਹੀਆਂ ਹਨ ਲੇਕਿਨ ਇਨ੍ਹਾਂ ਵੋਟਾਂ ਦੌਰਾਨ ਸ਼ਹਿਰ ਦੇ 11 ਬੂਥਾਂ 'ਚੋਂ ਕਿਸੇ ਵੀ ਬੂਥ ਦੇ ਬਾਹਰ ...
ਸੰਗਰੂਰ, 19 ਮਈ (ਧੀਰਜ ਪਸ਼ੌਰੀਆ)-ਜਿੱਥੇ ਪੰਜਾਬ ਸਰਕਾਰ ਦੇ ਅਧਿਕਾਰੀ, ਕਰਮਚਾਰੀ, ਪੁਲਿਸ ਮੁਲਾਜ਼ਮ, ਹੋਮਗਾਰਡ, ਆਂਗਣਵਾੜੀ ਵਰਕਰ, ਕੁੱਕ ਵਰਕਰ ਆਦਿ ਚੋਣਾਂ ਵਿਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ | ਉੱਥੇ ਸਰਕਾਰੀ ਹਾਈ ਸਕੂਲ ਮੰਗਵਾਲ ਦੇ ਦੋ ਦਰਜਨ ਦੇ ਕਰੀਬ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX