ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  1 day ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  1 day ago
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  1 day ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  1 day ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  1 day ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  1 day ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  1 day ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  1 day ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  1 day ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  1 day ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  1 day ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  1 day ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  1 day ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551
ਿਵਚਾਰ ਪ੍ਰਵਾਹ: ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ। -ਜਿੰਮੀ ਹੇਨਰੀ

ਬਠਿੰਡਾ /ਮਾਨਸਾ

ਬਠਿੰਡਾ ਹਲਕੇ 'ਚ 73.90 ਫ਼ੀਸਦੀ ਮਤਦਾਨ

ਬਠਿੰਡਾ, 19 ਮਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਲੋਕ ਸਭਾ ਹਲਕੇ 'ਚ ਹਲਕੀਆਂ ਝੜਪਾ ਤੇ ਕਈ ਥਾਈ ਹਿੰਸਕ ਕਾਰਵਾਈਆਂ ਤੋਂ ਬਾਅਦ 73.90 ਫ਼ੀਸਦੀ ਪੋਿਲੰਗ ਹੋਣ ਦੀ ਰਿਪੋਰਟ ਹੈ | ਇਸ ਚੋਣ 'ਚ ਇਹ ਵੀ ਨਵੇਕਲੀ ਗੱਲ ਨਿਕਲ ਕੇ ਆਈ ਕਿ ਬਾਦਲ ਪਰਿਵਾਰ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਪਾਰਟੀ ਦੇ ਉਮੀਦਵਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੀ ਵੋਟ ਪੋਲ ਕਰਨ ਉਪਰੰਤ ਸਿੱਧੇ ਘਰ 'ਚ ਆ ਗਏ ਜਿਥੇ ਉਨ੍ਹਾਂ ਨੇ ਦੇਸ਼ ਦੇ ਉੱਘੇ ਪਿ੍ੰਟ ਤੇ ਇਲੈਕਟਰਾਨਿਕ ਮੀਡੀਆਂ ਦੇ ਮਖ਼ਾਤਿਬ ਹੁੰਦਿਆਂ ਉਨ੍ਹਾਂ ਆਪਣੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ | ਹਰਸਿਮਰਤ ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਵਿਖ਼ੇ ਚਲੇ ਗਏ ਜਿਥੇ ਉਨ੍ਹਾਂ ਨੇ ਬਾਣੀ ਦਾ ਪਾਠ ਸਰਵਣ ਕੀਤਾ | ਇਸ ਵਾਰ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਵੋਟ ਪਾਉਣ ਉਪਰੰਤ ਬਾਦਲ ਪਰਿਵਾਰ ਵਲੋਂ ਹਲਕੇ ਦਾ ਦੌਰਾ ਨਾ ਕੀਤਾ ਹੋਵੇ | ਓਧਰ ਪੋਿਲੰਗ ਬੂਥਾ 'ਤੇ ਬੈਠੇ ਪਾਰਟੀ ਦੇ ਸਮੱਰਥਕ ਤੇ ਪੋਿਲੰਗ ਏਜੰਟ ਸਾਰਾ ਦਿਨ ਆਪਣੇ ਪਾਰਟੀ ਲੀਡਰਾਂ ਦੇ ਦੌਰੇ ਨੂੰ ਉਡੀਕਦੇ ਰਹੇ ਪਰ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਰੇ ਹਲਕੇ 'ਚ ਸਰਗਰਮ ਰਹੇ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰੀ ਹਲਕੇ 'ਚ ਪੂਰੀ ਸਰਗਰਮੀ ਰੱਖੀ ਅਤੇ ਜਿਸ ਕਾਰਨ ਹਲਕੇ ਦੇ ਕਾਂਗਰਸੀ ਆਗੂ, ਵਰਕਰਾਂ ਸਮੱਰਥਕ ਵੀ ਪੂਰੇ ਬੁੰਲਦ ਹੌਸਲੇ 'ਚ ਵਿਖ਼ਾਈ ਦਿੱਤੇ | ਜਾਣਕਾਰੀ ਅਨੁਸਾਰ ਸਵੇੇਰੇ 7 ਵਜੇ ਪੋਲਿੰਗ ਦਾ ਕੰਮ ਸ਼ੁਰੂ ਹੋਇਆ | ਪੋਿਲੰਗ ਸ਼ੁਰੂ ਹੋਣ ਸਾਰ ਹੀ ਸਭ ਤੋਂ ਪਹਿਲਾਂ ਵੋਟਰਾਂ ਨੇ ਵੋਟਾਂ ਪਾਉਣ ਵਿਚ ਨੂੰ ਹੀ ਤਰਜੀਹ ਦਿੱਤੀ ਜਿਸ ਦੇ ਚੱਲਦਿਆਂ ਸਵੇਰੇ 9 ਵਜੇ ਤੱਕ ਬਠਿੰਡਾ ਲੋਕ ਸਭਾ ਹਲਕੇ 'ਚ ਪੈਦੇ 9 ਵਿਧਾਨ ਸਭਾ ਹਲਕਿਆਂ 'ਚ 10.06 ਫ਼ੀਸਦੀ ਵੋਟਾਂ ਪੋਲ ਹੋ ਗਈਆਂ | ਸ਼ਾਮ 6 ਵਜੇ ਤੋਂ ਕਤਾਰਾਂ 'ਚ ਖੜੇ੍ਹ ਵੋਟਰਾਂ ਦੀਆਂ ਵੋਟਾਂ ਭੁਗਤ ਜਾਣ 'ਤੇ ਪੋਲਿੰਗ ਸਮਾਪਤੀ ਦੇ ਬਾਅਦ ਲੋਕ ਸਭਾ ਹਲਕੇ ਦੀ ਪੋਿਲੰਗ ਪ੍ਰਤੀਸ਼ਤਾ ਕਰੀਬ 73.90 ਦਰਜ ਕੀਤੀ ਗਈ ਜੋ ਹਲਕਾ ਵਾਇਜ਼ ਇਸ ਪ੍ਰਕਾਰ ਰਹੀ ਹਲਕਾ ਲੰਬੀ 'ਚ 73.84 ਫ਼ੀਸਦੀ, ਭੁੱਚੋ 'ਚ 74.73 ਫ਼ੀਸਦੀ, ਬਠਿੰਡਾ ਸ਼ਹਿਰੀ 'ਚ 67.60 ਫ਼ੀਸਦੀ, ਬਠਿੰਡਾ ਦਿਹਾਤੀ 'ਚ 73 ਫ਼ੀਸਦੀ, ਤਲਵੰਡੀ ਸਾਬੋ 'ਚ 71 ਫ਼ੀਸਦੀ, ਮੌੜ 'ਚ 73.40 ਫ਼ੀਸਦੀ, ਮਾਨਸਾ 'ਚ 75 ਫ਼ੀਸਦੀ, ਸਰਦੂਲਗੜ੍ਹ 'ਚ 77.50 ਫ਼ੀਸਦੀ, ਬੁਢਲਾਡਾ 'ਚ 79 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਬਠਿੰਡਾ ਦੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ ਸ਼੍ਰੀਨਿਵਾਸਨ ਨੇ ਦੱਸਿਆ ਕਿ ਲੋਕਾਂ ਨੇ ਉੁਤਸ਼ਾਹ ਨਾਲ ਵੋਟਾਂ ਪਾਈਆਂ ਹਨ ਤੇ ਬਠਿੰਡਾ ਹਲਕੇ 'ਚ 73.90 ਫ਼ੀਸਦੀ ਮਤਦਾਨ ਹੋਇਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਦੌਰਾਨ ਸਟੇਟ ਅਵਾਰਡ ਤੇ ਸਟੇਟ ਅਯੋਗਤਾ ਅਵਾਰਡ ਜੇਤੂ ਸ੍ਰੀ ਯਸ਼ਵੀਰ ਗੋਇਲ 'ਚੋਂ ਚੋਣ ਕਮਿਸ਼ਨ ਵਲੋਂ ਪੰਜਾਬ ਦਾ ਚੋਣ ਅੰਬੇਸਡਰ ਨਿਯੁਕਤ ਕੀਤਾ ਹੈ, ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਤੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ | ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਗਿਣਤੀ 23 ਮਈ 2019 ਨੂੰ ਆਈ. ਐਚ. ਐਮ. ਅਤੇ ਪੈਸਕੋ ਵਿਖੇ ਜ਼ਿਲ੍ਹੇ ਨਾਲ ਸਬੰਧਤ ਪੰਜ ਵਿਧਾਨ ਸਭਾ ਹਲਕਿਆਂ (ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮੌੜ, ਤਲਵੰਡੀ ਸਾਬੋ ਤੇ ਭੁੱਚੋ ਮੰਡੀ) ਤੇ ਲੰਬੀ ਵਿਧਾਨ ਸਭਾ ਹਲਕਾ 'ਚ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ | ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ (ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ) ਦੀ ਗਿਣਤੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਹੋਵੇਗੀ | ਇਸ ਪ੍ਰਕਾਰ ਅੱਜ ਸਮਾਪਤ ਹੋਈ ਪੋਿਲੰਗ ਪ੍ਰਕਿਰਿਆਂ ਉਪਰੰਤ ਹੁਣ ਉਮੀਦਵਾਰਾਂ ਦੀ ਕਿਸਮਤ ਈ. ਵੀ. ਐਮਜ਼ 'ਚ ਬੰਦ ਹੋ ਗਈ ਹੈ ਜਿਸ ਦੇ ਨਤੀਜਿਆਂ ਉਪਰੰਤ ਹੀ ਫ਼ੈਸਲਾ ਹੋਣਾ ਹੈ ਕਿ ਇਸ ਵਾਰ ਬਠਿੰਡਾ ਤੋਂ ਕਿਹੜਾ ਉਮੀਦਵਾਰ ਲੋਕ ਸਭਾ ਦੀਆਂ ਪੋੜੀਆਂ ਚੜਦਾ ਹੈ |
ਬਠਿੰਡਾ ਫ਼ੌਜੀ ਛਾਉਣੀ ਦੀਆਂ 300 ਤੇ ਆਦੇਸ਼ ਯੂਨੀਵਰਸਿਟੀ ਦੀਆਂ 80 ਵੋਟਾਂ ਕੱਟੀਆਂ
ਬਠਿੰਡਾ ਛਾਉਣੀ, (ਪਰਵਿੰਦਰ ਸਿੰਘ ਜੌੜਾ)-ਇਸ ਵਾਰ ਬਠਿੰਡਾ ਫ਼ੌਜੀ ਛਾਉਣੀ ਦੀਆਂ 300 ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀਆਂ 80 ਵੋਟਾਂ ਕੱਟੀਆਂ ਗਈਆਂ ਹਨ | ਚੋਣ ਅਮਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਅਦਾਰਿਆਂ 'ਚ ਬਹੁਤੇ ਲੋਕਾਂ ਦੀਆਂ ਰਿਹਾਇਸ਼ਾਂ ਸਥਾਈ ਨਹੀਂ ਹੁੰਦੀਆਂ | ਵੋਟਰ ਸੂਚੀਆਂ ਨਵਿਆਉਣ ਦੇ ਅਮਲ ਦੌਰਾਨ ਇਥੇ ਇਤਰਾਜ਼ਾਂ ਸਬੰਧੀ ਨੋਟਿਸ ਲਗਾਏ ਗਏ ਸਨ | ਸਮਾਂ ਹੱਦ ਬੀਤ ਜਾਣ ਤੋਂ ਬਾਅਦ ਫ਼ੌਜੀ ਛਾਉਣੀ 'ਚੋਂ 300 ਤੇ ਆਦੇਸ਼ ਯੂਨੀਵਰਸਿਟੀ ਵਿਚੋਂ 80 ਵੋਟਾਂ ਕੱਟੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਰਿਆਂ ਵਿਚ ਕੰਮ ਜਾਂ ਨੌਕਰੀਆਂ ਕਰਨ ਵਾਲੇ ਲੋਕਾਂ ਦੀਆਂ ਅਕਸਰ ਇਕ ਥਾਂ ਤੋਂ ਦੂਜੀ ਥਾਂ 'ਤੇ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ | ਜਿਸ ਕਾਰਨ ਤਕਰੀਬਨ ਹਰ ਚੋਣ ਵੇਲੇ ਹੀ ਵੋਟਰ ਸੂਚੀਆਂ 'ਚ ਤਬਦੀਲੀਆਂ ਹੁੰਦੀਆਂ ਹਨ | ਆਦੇਸ਼ ਮੈਡੀਕਲ ਯੂਨੀਵਰਸਿਟੀ 'ਚ ਦੂਰੋਂ-ਨੇੜਿਓਾ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਦੀ ਵੋਟ ਆਪਣੀ ਜੱਦੀ ਰਿਹਾਇਸ਼ ਵਿਖੇ ਬਣੀ ਹੁੰਦੀ ਹੈ | ਇਨ੍ਹਾਂ ਵਿਚੋਂ ਦੂਰ-ਦੁਰਾਡਿਓਾ ਪੜ੍ਹਨ ਆਏ ਵਿਦਿਆਰਥੀ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ |
ਮਹਿਮਾ ਸਰਜਾ ਖੇਤਰ 'ਚ 61 ਤੋਂ 85 ਫ਼ੀਸਦੀ ਤੱਕ ਮਤਦਾਨ
ਮਹਿਮਾ ਸਰਜਾ (ਬਲਦੇਵ ਸੰਧੂ/ਰਾਮਜੀਤ ਸ਼ਰਮਾ)-ਹਲਕਾ ਭੁੱਚੋ ਅਧੀਨ ਪੈਂਦੇ ਪਿੰਡਾਂ 'ਚ 61 ਤੋਂ 82 ਫ਼ੀਸਦੀ ਮਤਦਾਨ ਹੋਇਆਂ | ਚੋਣ ਅਬਜ਼ਰਵਰ ਤੇ ਨਿਗਰਾਨ ਅਫ਼ਸਰ ਨੇ ਖੇਤਰ ਦੇ ਪੋਲਿੰਗ ਬੂਥਾਂ 'ਤੇ ਵੋਟਿੰਗ ਮਸ਼ੀਨਾਂ ਚੈੱਕ ਕੀਤੀਆਂ, ਉਥੇ ਉਨ੍ਹਾਂ ਵੋਟਰਾਂ ਨਾਲ ਵੀ ਗੱਲਬਾਤ ਕੀਤੀ | ਇਸ ਮੌਕੇ ਚੋਣ ਕਮਿਸ਼ਨ ਵਲੋਂ ਦਿਵਿਆਂਗ ਵੋਟਰਾਂ ਲਈ ਵੀਲ੍ਹਚੇਅਰ ਦੀ ਵਿਵਸਥਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ | ਪਿੰਡ ਦਾਨ ਸਿੰਘ ਵਾਲਾ ਵਿਖੇ ਆਪ' ਪਾਰਟੀ ਵਲੋਂ ਠੰਢੇ ਪਾਣੀ ਦੀ ਛਬੀਲ ਲਾਈ ਗਈ, ਉਥੇ ਕੋਠੇ ਨੱਥਾ ਸਿੰਘ ਵਾਲਾ ਵਿਖੇ ਅਕਾਲੀ ਦਲ ਵਲੋਂ ਵੋਟਰਾਂ ਲਈ ਜਲੇਬੀਆਂ ਦਾ ਲੰਗਰ ਲਾਇਆ ਗਿਆ | ਇਸ ਮੌਕੇ ਗੰਗਾ 72 ਫ਼ੀਸਦੀ, ਮਹਿਮਾ ਸਰਕਾਰੀ 80 ਫ਼ੀਸਦੀ, ਅਬਲੂ 85 ਫ਼ੀਸਦੀ, ਵਰਕੰਦੀ 80 ਫ਼ੀਸਦੀ, ਮਹਿਮਾ ਸਵਾਈ 76 ਫ਼ੀਸਦੀ, ਆਕਲੀਆ ਕਲਾਂ ਫ਼ੀਸਦੀ, ਭਗਵਾਨਾ ਮਹਿਮਾ 62 ਫ਼ੀਸਦੀ, ਬਲਾਹੜ ਮਹਿਮਾ 75 ਫ਼ੀਸਦੀ, ਦਾਨ ਸਿੰਘ ਵਾਲਾ 65 ਫ਼ੀਸਦੀ, ਮਹਿਮਾ ਸਰਜਾ 61 ਫ਼ੀਸਦੀ, ਕੋਠੇ ਨੱਥਾ ਸਿੰਘ 79 ਫ਼ੀਸਦੀ, ਕੋਠੇ ਇੰਦਰ ਸਿੰਘ ਵਾਲੇ 78 ਫ਼ੀਸਦੀ ਮਤਦਾਨ ਹੋਇਆ | ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨਰ ਵਲੋਂ ਕੀਤੀ ਸਖ਼ਤੀ ਕਾਰਨ ਵੋਟਰਾਂ ਨੂੰ ਦੋਹਰੀਆਂ ਵੋਟਾਂ ਪਾਉਣ ਵਿਚ ਕਾਮਯਾਬ ਹੋਣ ਦਾ ਮੌਕਾ ਨਹੀਂ ਮਿਲਿਆ | ਖ਼ਬਰ ਲਿਖੇ ਜਾਣ ਤੱਕ ਕੋਈ ਇੱਕਾ-ਦੂੱਕਾ ਮਾਮੂਲੀ ਝੜਪਾਂ ਤੋਂ ਇਲਾਵਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ |
ਚਾਲ ਮੱਠੀ ਪਰ ਪੋਲਿੰਗ 72 ਫ਼ੀਸਦੀ ਤੋਂ ਵੱਧ
ਰਾਮਾਂ ਮੰਡੀ, (ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੇ ਸਮੂਹ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਮੱਠੀ ਚਾਲ ਨਾਲ ਆਖ਼ਰ ਤੱਕ ਅਮਨ ਅਮਾਨ ਨਾਲ ਜਾਰੀ ਰਿਹਾ | ਗੌਰਤਲਬ ਹੈ ਕਿ ਭਾਵੇਂ ਸਵੇਰੇ ਤੋਂ ਲੈ ਕੇ ਵੋਟ ਪਾਉਣ ਦੀ ਰਫ਼ਤਾਰ ਆਖ਼ਰ ਤੱਕ ਮੱਠੀ ਰਹੀ ਦੇ ਬਾਵਜੂਦ ਵੀ ਪੋਲਿੰਗ ਪ੍ਰਤੀਸ਼ਤ 'ਚ ਵਾਧਾ ਵੇਖਣ ਨੂੰ ਮਿਲਿਆ | ਸ਼ਹਿਰ ਦੇ ਵੱਖ-ਵੱਖ ਬੂਥਾਂ ਤੋਂ ਇਕੱਠੇ ਕੀਤੇ ਗਏ ਆਂਕੜਿਆਂ ਮੁਤਾਬਿਕ ਵੋਟਿੰਗ ਪ੍ਰਤੀਸ਼ਤ 72 ਫ਼ੀਸਦੀ ਤੋਂ ਵੱਧ ਰਿਹਾ | ਇਸ ਮੌਕੇ ਪਹਿਲੀ ਵਾਰ ਵੋਟ ਪਾਉਣ ਤੋਂ ਬਾਅਦ ਲੜਕੀਆਂ ਨਾਲ ਜਦ ਗੱਲ ਕੀਤੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਅੱਜ ਪਹਿਲੀ ਵਾਰ ਵੋਟ ਦੇ ਕੇ ਬਹੁਤ ਖ਼ੁਸ਼ੀ 'ਤੇ ਮਾਣ ਮਹਿਸੂਸ ਕਰ ਰਹੀਆਂ ਹਨ | ਜ਼ਿਕਰਯੋਗ ਹੈ ਕਿ ਇਸ ਵਾਰ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਰਾਜਨੀਤਕ ਲੀਡਰਾਂ ਵਲੋਂ ਪੈਸੇ ਵੰਡਣ ਦਾ ਸਿਲਸਿਲਾ ਨਹੀਂ ਚੱਲ ਸਕਿਆ ਜਿਸ ਕਾਰਨ ਪੈਸੇ ਲੈ ਕੇ ਵੋਟ ਪਾਉਣ ਵਾਲੇ ਆਖ਼ਰ ਤੱਕ ਪੈਸਿਆਂ ਦਾ ਇੰਤਜ਼ਾਰ ਕਰਦੇ ਹੀ ਰਹਿ ਗਏ |
ਮਹਿਰਾਜ ਵਿਖੇ ਵੋਟਾਂ ਅਮਨ-ਅਮਾਨ ਨਾਲ ਪਈਆਂ
ਮਹਿਰਾਜ, (ਸੁਖਪਾਲ ਮਹਿਰਾਜ) - ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਲੋਕ ਸਭਾ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ ਗਈਆਂ | ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਪਿੰਡ ਵਿਚ ਕੁੱਲ 19 ਬੂਥ ਬਣਾਏ ਗਏ ਜੋ ਨਗਰ ਪੰਚਾਇਤ ਮਹਿਰਾਜ ਵਿਖੇ 11 ਬੂਥਾਂ 'ਤੇ 66 ਫ਼ੀਸਦੀ ਅਤੇ ਇਸ ਨਾਲ ਸਬੰਧਿਤ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ 8 ਬੂਥ ਜਿਥੇ 77 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ | ਸਿਰਫ਼ ਦੋ ਹੀ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਪੋਲਿੰਗ ਬੂਥ ਲੱਗੇ ਹੋਏ ਸਨ | ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਸਮੇਤ ਹੋਰ ਕਿਸੇ ਵੀ ਉਮੀਦਵਾਰ ਦਾ ਕੋਈ ਪੋਲਿੰਗ ਬੂਥ ਇਥੇ ਨਹੀਂ ਸੀ ਲੱਗਿਆ | ਪਿੰਡ ਦੇ 185 ਨੰ: ਪੋਲਿੰਗ ਬੂਥ ਤੇ ਸਵੇਰੇ ਉਨ੍ਹਾਂ ਵੋਟਰਾਂ ਦੀ ਖੱਜਰ-ਖੁਆਰੀ ਹੁੰਦੀ ਰਹੀ | ਪੋਲਿੰਗ ਬੂਥ 'ਤੇ ਚੋਣ ਅਮਲੇ ਵਲੋਂ ਪਹਿਲਾਂ ਸਿਰਫ਼ ਉਨ੍ਹਾਂ ਹੀ ਵੋਟਰਾਂ ਨੂੰ ਵੋਟ ਪਾਉਣ ਦੀ ਆਗਿਆ ਦਿੱਤੀ ਗਈ ਸੀ, ਜਿਨ੍ਹਾਂ ਕੋਲ ਵੋਟਰ ਕਾਰਡ ਸਨ | ਜਦੋ ਇਸ ਗੱਲ ਦਾ ਪਤਾ ਪਿੰਡ ਦੇ ਮੁਹਤਬਰ ਵਿਅਕਤੀਆਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਜਾ ਕੇ ਚੋਣ ਅਮਲੇ ਨਾਲ ਗੱਲ ਕੀਤੀ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਦੱਸਿਆ | ਫਿਰ ਜਾ ਕੇ ਚੋਣ ਅਮਲੇ ਨੇ ਵੋਟਰ ਕਾਰਡ ਦੀ ਥਾਂ ਹੋਰਨਾਂ ਸਬੂਤਾਂ ਦੇ ਆਧਾਰ 'ਤੇ ਵੋਟਾਂ ਪਾਉਣੀਆਂ ਸ਼ੁਰੂ ਕੀਤੀਆਂ |
ਤਲਵੰਡੀ ਸਾਬੋ 'ਚ ਰਾਜਾ ਵੜਿੰਗ ਘਟਨਾ ਸਥਾਨ 'ਤੇ ਪੁੱਜੇ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)-ਅੱਜ ਸਵੇਰੇ ਤਕਰੀਬਨ ਸਾਢੇ ਗਿਆਰਾਂ ਵਜੇ ਤਲਵੰਡੀ ਸਾਬੋ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਉਪਰੰਤ ਰਾਜਾ ਵੜਿੰਗ ਘਟਨਾ ਸਥਾਨ 'ਤੇ ਪੁੱਜੇ, ਜਿਥੇ ਰਾਜਾ ਵੜਿੰਗ ਨੇ ਘਟਨਾ ਤੋਂ ਅਣਜਾਨਤਾ ਪ੍ਰਗਟ ਕਰਦਿਆਂ ਸਮੁੱਚੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ | ਰਾਜਾ ਵੜਿੰਗ ਨੇ ਉਕਤ ਘਟਨਾ 'ਚ ਕਾਂਗਰਸੀਆਂ ਦੀ ਸ਼ਮੂਲੀਅਤ ਤੋਂ ਅਣਜਾਨਤਾ ਪ੍ਰਗਟ ਕੀਤੀ |
ਭੁੱਚੋ ਮੰਡੀ ਹਲਕੇ 'ਚ ਕਰੀਬ 63 ਫ਼ੀਸਦੀ ਵੋਟ ਪੋਲ
ਭੁੱਚੋ ਮੰਡੀ, (ਬਲਵਿੰਦਰ ਸਿੰਘ ਸੇਠੀ/ਬਿੱਕਰ ਸਿੰਘ ਸਿੱਧੂ)-ਭੁੱਚੋ ਮੰਡੀ ਤੇ ਇਸ ਦੇ ਆਸ-ਪਾਸ ਦੇ ਕਰੀਬ ਇਕ ਦਰਜਨ ਪਿੰਡਾਂ 'ਚ ਲੋਕ ਸਭਾ ਦੀਆਂ ਚੋਣਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਚੱਲਿਆ | ਭੁੱਚੋ ਮੰਡੀ ਦੇ ਕੁਝ ਬੂਥਾਂ ਤੇ ਪੋਿਲੰਗ ਸ਼ੁਰੂ ਹੋਣ ਸਮੇਂ ਮਸ਼ੀਨਾਂ 'ਚ ਗੜਬੜੀ ਹੋਣ ਦੇ ਕਾਰਨ ਵੋਟ ਪੋਿਲੰਗ ਦਾ ਕੰਮ ਕਰੀਬ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ | ਸ਼ਾਮ 6 ਵਜੇ ਤੱਕ ਭੁੱਚੋ ਕਲਾਂ 'ਚ 71 ਫ਼ੀਸਦੀ ਵੋਟ ਪੋਿਲੰਗ ਹੋਈ | ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ 77 ਫ਼ੀਸਦੀ ਵੋਟ ਪੋਿਲੰਗ ਹੋਈ | ਪਿੰਡ ਚੱਕ ਬਖਤੂ 'ਚ ਕਰੀਬ 80 ਫ਼ੀਸਦੀ ਤੋਂ ਵੱਧ ਵੋਟ ਪੋਿਲੰਗ ਹੋਈ | ਪਿੰਡ ਲਹਿਰਾ ਬੇਗਾ ਵਿਚ ਕਰੀਬ 72 ਫ਼ੀਸਦੀ ਵੋਟ ਪੋਲ ਹੋਈ | ਪਿੰਡ ਸੇਮਾ ਕਲਾਂ 'ਚ ਕਰੀਬ 77 ਫ਼ੀਸਦੀ ਵੋਟ ਪੋਲ ਹੋਈ | ਭੁੱਚੋ ਮੰਡੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਵਾਰਡ ਨੰਬਰ 12 ਦੇ ਪੋਿਲੰਗ ਬੂਥ ਤੇ ਕਰੀਬ ਰਾਤ 8 ਵਜੇ ਤੋਂ ਵੱਧ ਸਮੇਂ ਤੱਕ ਪੋਿਲੰਗ ਪੂਰੀ ਹੋਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਜਦ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਦੇ ਵਿਚ ਵਾਰਡ 10 ਤੇ ਵਾਰਡ ਨੰਬਰ 11 ਦੀ ਵੋਟ ਪੋਿਲੰਗ ਕਰੀਬ 7 ਵਜੇ ਤੱਕ ਚਲੀ | ਸਰਕਾਰੀ ਅੰਕੜਿਆਂ ਅਨੁਸਾਰ ਭੁੱਚੋ ਮੰਡੀ ਹਲਕੇ 'ਚ ਕੁਝ 63 ਫ਼ੀਸਦੀ ਵੋਟ ਪੋਿਲੰਗ ਹੋਈ ਹੈ |
ਸਰਦਾਰਗੜ੍ਹ ਦਾ ਜੋਗਿੰਦਰ ਸਿੰਘ ਵੋਟ ਪਾ ਕੇ ਚੱਲ ਵਸਿਆ
ਬੱਲੂਆਣਾ, (ਗੁਰਨੈਬ ਸਾਜਨ)-ਬਠਿੰਡਾ ਦਿਹਾਤੀ ਦੇ ਪਿੰਡਾਂ 'ਚ ਸਵੇਰੇ ਸਮੇਂ ਭਾਵੇਂ ਪੋਿਲੰਗ ਬੂਥਾਂ 'ਤੇ ਰੌਣਕਾਂ ਰਹੀਆਂ, ਪਰ 11 ਵਜੇ ਤੋਂ 3 ਵਜੇ ਬੁਰਜ ਮਹਿਮਾ, ਵਿਰਕ ਕਲਾਂ, ਵਿਰਕ ਖ਼ੁਰਦ, ਸਰਦਾਰਗੜ੍ਹ, ਕਰਮਗੜ੍ਹ ਸੱਤ੍ਹਰਾਂ, ਝੁੰਬਾ, ਦਿਉਣ ਦੇ ਪੋਿਲੰਗ ਬੂਥ ਬੇ ਰੌਣਕ ਰਹੇ, ਦੁਪਹਿਰ ਸਮੇਂ ਵੋਟਰਾਂ ਦੀ ਆਮਦ ਘੱਟ ਰਹੀ, ਚੁੱਘੇ ਖ਼ੁਰਦ ਦਾ ਪੋਿਲੰਗ ਬੂਥ ਨਵੀਂ ਵਿਆਹੀ ਦੁਲਹਨ ਵਾਂਗੂੰ ਸਜਾਇਆ ਗਿਆ | ਬੂਥ ਨੰਬਰ 24 ਨੂੰ ਬਠਿੰਡਾ ਦਾ ਸਮਾਰਟ ਬੂਥ, ਚੋਣ ਕਮਿਸ਼ਨ ਵਲੋਂ ਬਣਾਇਆ ਗਿਆ | ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੂਰੇ ਬੂਥ 'ਤੇ ਸਕੂਲ ਨੂੰ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ | ਦਿਉਣ ਤੇ ਦਿਉਣ ਖ਼ੁਰਦ ਦੋਨਾਂ ਪਿੰਡਾਂ ਦੀ ਵੋਟ ਦਿਉਣ ਦੇ ਸਰਕਾਰੀ ਸੈਕੰਡਰੀ ਤੇ ਮੁੱਖ ਪ੍ਰਾਇਮਰੀ ਸਕੂਲ 'ਚ 5 ਬੂਥਾਂ 'ਚ ਭੁਗਤੀ | ਇਕ ਗੱਲ ਜੋ ਵਿਰਕ ਕਲਾਂ, ਵਿਰਕ ਖ਼ੁਰਦ, ਸਰਦਾਰਗੜ੍ਹ, ਚੁੱਘੇ ਕਲਾਂ ਤੇ ਕਈ ਹੋਰ ਪਿੰਡਾਂ ਵਿਚ ਦੇਖਣ ਨੂੰ ਮਿਲੀ ਕਿ ਸਿਆਸੀ ਪਾਰਟੀਆਂ ਵਲੋਂ ਵੋਟ ਪਾਉਣ ਲਈ ਪੈਸੇ ਦੀ ਝਾਕ 'ਚ ਸਵੇਰੇ ਤੋਂ ਸ਼ਾਮ 5 ਵਜੇ ਤੱਕ ਦਲਿਤ ਵਿਹੜਿਆਂ ਦੇ ਲੋਕ ਘਰ ਬੈਠੇ ਰਹੇ, ਪਰ ਜਦੋਂ ਕੋਈ ਪੈਸਾ ਦੇਣ ਨਾ ਆਇਆ ਤਾਂ ਵੋਟਰ ਆਪ ਮੁਹਾਰੇ ਪੋਿਲੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਲਗਾ ਕੇ ਵੋਟ ਭੁਗਤਾ ਕੇ ਆਏ | ਕੁਲ ਮਿਲਾ ਕੇ ਬਲਾਕ ਬਠਿੰਡਾ ਦੇ ਦਰਜਨਾਂ ਪਿੰਡਾਂ ਵਿਚ 70 ਫ਼ੀਸਦੀ ਵੋਟ ਪੋਲ ਹੋਈ ਹੈ | ਠੰਢੇ ਮਿੱਠੇ ਪਾਣੀ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ | ਪੂਰੇ ਬੂਥ 'ਤੇ ਮੇਲੇ ਵਰਗਾ ਮਾਹੌਲ ਬਣਿਆ ਰਿਹਾ | ਚੋਣ ਕਮਿਸ਼ਨ ਨੇ ਸੈਲਫ਼ੀ ਸਟੈਂਡ ਦਾ ਪ੍ਰਬੰਧ ਕੀਤਾ ਗਿਆ | ਸਕੂਲ ਦੇ ਮੁੱਖ ਗੇਟ ਤੋਂ ਪੋਿਲੰਗ ਬੂਥ ਤੱਕ ਦੇ ਰਸਤੇ ਤੱਕ ਸ਼ਾਨਦਾਰ ਗਲੀਚੇ ਵਿਛਾਇਆ ਗਿਆ | ਚੁੱਘੇ ਕਲਾਂ ਦੇ ਡੇਰਾ ਦੇ ਮੁੱਖ ਸੇਵਾਦਾਰ ਬਾਬਾ ਬਜਰੰਗੀ ਦਾਸ ਜਿਸ ਦਾ ਕੱਦ ਮਹਿਜ਼ 3 ਫੁੱਟ ਤੇ ਉਮਰ 27 ਸਾਲ ਹੈ, ਨੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕੀਤਾ | ਚੋਣ ਅਫ਼ਸਰ ਨੇ ਉਸ ਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ | ਚੁੱਘੇ ਖ਼ੁਰਦ ਵਿਖੇ 90 ਸਾਲ ਦੀ ਮਾਤਾ ਸੁਰਜੀਤ ਕੌਰ ਨੂੰ ਵੋਟ ਪਾਉਣ ਲਈ ਵ੍ਹੀਲ ਚੇਅਰ 'ਤੇ ਲਿਆਂਦਾ ਗਿਆ, ਜਦ ਕਿ ਸਰਦਾਰਗੜ੍ਹ ਦਾ ਜੋਗਿੰਦਰ ਸਿੰਘ (65 ਸਾਲ) ਪੁੱਤਰ ਬੂਟਾ ਸਿੰਘ ਜੋ ਸਾਹ ਦੀ ਬਿਮਾਰੀ ਤੋਂ ਪੀੜਤ ਸੀ, ਅੱਜ ਸਵੇਰੇ 10 ਵਜੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੋਟ ਪਾਉਣ ਆਇਆ, ਉਸ ਨੂੰ ਪੋਿਲੰਗ ਬੂਥ 'ਤੇ ਵੀਲ ਚੇਅਰ ਰਾਹੀਂ ਲਿਆਂਦਾ ਗਿਆ | ਪਰ ਉਹ ਜਿਉਂ ਹੀ ਵੋਟ ਪਾ ਕੇ ਪੋਿਲੰਗ ਬੂਥ ਤੋਂ ਬਾਹਰ ਨਿਕਲਿਆ ਤਾਂ ਸਕੂਲ ਅੰਦਰ ਹੀ ਵ੍ਹੀਲ ਚੇਅਰ ਉਪਰ ਬੈਠੇ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਰ ਕੇ ਉਸ ਦੀ ਮੌਤ ਹੋ ਗਈ | ਮਿ੍ਤਕ ਦਾ ਅੰਤਿਮ ਸੰਸਕਾਰ ਵੀ ਦੁਪਹਿਰ 2 ਵਜੇ ਕਰ ਦਿੱਤਾ ਗਿਆ |
ਆਮ ਆਦਮੀ ਪਾਰਟੀ ਦਾ ਕਈ ਪਿੰਡਾਂ 'ਚ ਨਹੀਂ ਲੱਗਿਆ ਬੂਥ
ਬਠਿੰਡਾ, (ਸੁਖਵਿੰਦਰ ਸਿੰਘ ਸੁੱਖਾ)-ਵਿਧਾਨ ਸਭਾ ਚੋਣਾਂ 2017 'ਚ ਤੀਜੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਦੇ 40 ਫ਼ੀਸਦੀ ਦੇ ਕਰੀਬ ਪਿੰਡਾਂ 'ਚ ਪੋਿਲੰਗ ਬੂਥ ਲਗਾਉਣ 'ਚ ਵੀ ਅਸਫਲ ਰਹੀ | ਜ਼ਿਲੇ੍ਹ ਦੇ ਵੱਡੇ ਪਿੰਡਾਂ 'ਚ ਸ਼ੁਮਾਰ ਕੋਟਸ਼ਮੀਰ, ਬਾਹੋ ਸਿਵੀਆਂ, ਦਿਉਣ, ਵਿਰਕ ਕਲਾਂ, ਗੁਰੂਸਰ ਸੈਣੇਵਾਲਾ, ਰਾਮ ਨਗਰ ਸਣੇ ਕਰੀਬ 60 ਫ਼ੀਸਦੀ ਪਿੰਡਾਂ 'ਚ ਹੀ ਬੂਥ ਨਹੀਂ ਲੱਗੇ, ਜਿਨ੍ਹਾਂ 'ਚੋਂ ਬਹੁਤੇ ਪੋਿਲੰਗ ਬੂਥਾਂ 'ਤੇ ਉਦਾਸੀ ਛਾਈ ਰਹੀ | ਬਾਅਦ ਦੁਪਹਿਰ ਤੱਕ ਆਪ ਦੇ ਲੱਗੇ ਬੂਥਾਂ ਉੱਪਰੋਂ ਵਲੰਟੀਅਰ ਵੀ ਗ਼ਾਇਬ ਹੋ ਗਏ, ਸਿਰਫ਼ ਪੋਸਟਰ ਤੇ ਖ਼ਾਲੀ ਕੁਰਸੀਆਂ ਹੀ ਨਜ਼ਰ ਆਉਂਦੀਆਂ ਰਹੀਆਂ | ਜਾਣਕਾਰੀ ਮੁਤਾਬਿਕ ਬੇਸ਼ੱਕ 'ਆਪ' ਦੇ ਬਹੁਤੇ ਪਿੰਡਾਂ 'ਚ ਬੂਥ ਨਹੀਂ ਲੱਗੇ ਪਰ ਪਾਰਟੀ ਨੇ ਵੋਟਰ ਤੇ ਸਪੋਟਰ ਜ਼ਰੂਰ ਮਿਲੇ | ਬੂਥ ਨਾ ਲਗਾਉਣ ਬਾਰੇ ਪੁੱਛਣ 'ਤੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਦਾ ਕਹਿਣਾ ਸੀ ਕਿ ਅਕਾਲੀ-ਕਾਂਗਰਸੀਆਂ ਵਲੋਂ ਕੀਤੀ ਕਥਿਤ ਗੁੰਡਾਗਰਦੀ ਦੇ ਚਲਦਿਆਂ ਹੀ 'ਆਪ' ਵਲੰਟੀਅਰਾਂ ਨੇ ਬੂਥ ਨਹੀਂ ਲਗਾਏ | ਉਨ੍ਹਾਂ ਆਖਿਆ ਕਿ ਵੋਟ ਕਿਸ ਨੂੰ ਪਾਉਣੀ ਹੈ? ਬਾਰੇ ਲੋਕ ਪਹਿਲਾਂ ਹੀ ਮਨ ਬਣਾ ਚੁੱਕੇ ਹੁੰਦੇ ਹਨ, ਬੂਥ ਲੱਗਣ ਜਾਂ ਨਾ ਲੱਗਣ ਨਾਲ ਕੋਈ ਫ਼ਰਕ ਨਹੀਂ ਪੈਂਦਾ | ਪਿੰਡਾਂ ਤੋਂ ਇਲਾਵਾ ਸ਼ਹਿਰਾਂ ਵਿਚ ਵੀ 'ਆਪ' ਦੇ ਬੂਥਾਂ ਦੀ ਕਮੀ ਨਜ਼ਰ ਆਉਂਦੀ ਰਹੀ |
ਬਾਲਿਆਂਵਾਲੀ 'ਚ ਵੋਟਾਂ ਦੀ 81 ਫ਼ੀਸਦੀ ਹੋਈ ਪੋਲ, ਕਾਂਗਰਸੀ ਐਮ. ਸੀ. ਤੇ ਸਾਬਕਾ ਪੰਚ ਦੇ ਘਰ ਉੱਡਣ ਦਸਤੇ ਵਲੋਂ ਛਾਪੇਮਾਰੀ
ਬਾਲਿਆਂਵਾਲੀ, (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਸਮੇਤ ਆਸੇ-ਪਾਸੇ ਦੇ ਪਿੰਡਾਂ 'ਚ ਵੋਟਾਂ ਅਮਨ-ਅਮਾਨ ਨਾਲ ਔਸਤਨ 78 ਫ਼ੀਸਦੀ ਵੋਟ ਪੋਲ ਹੋਈਆਂ ਹਨ | ਜਾਣਕਾਰੀ ਅਨੁਸਾਰ ਬਾਲਿਆਂਵਾਲੀ 'ਚ 81 ਫ਼ੀਸਦੀ, ਕੋਟੜਾ ਕੌੜਾ 'ਚ ਫ਼ੀਸਦੀ, ਭੂੰਦੜ 'ਚ 71 ਫ਼ੀਸਦੀ, ਢੱਡੇ 'ਚ 71 ਫ਼ੀਸਦੀ, ਖੋਖਰ 'ਚ 77 ਫ਼ੀਸਦੀ, ਸੂਚ 'ਚ 77 ਫ਼ੀਸਦੀ, ਡਿੱਖ 'ਚ 72 ਫ਼ੀਸਦੀ, ਰਾਮਨਿਵਾਸ 'ਚ 74 ਫ਼ੀਸਦੀ, ਮੰਡੀ ਖ਼ੁਰਦ 'ਚ 76 ਫ਼ੀਸਦੀ, ਨੰਦਗੜ੍ਹ ਕੋਟੜਾ 'ਚ 65 ਫ਼ੀਸਦੀ, ਮਾਨਸਾ ਖ਼ੁਰਦ 'ਚ 74 ਫ਼ੀਸਦੀ, ਗਿੱਲ ਖ਼ੁਰਦ 'ਚ 83 ਫ਼ੀਸਦੀ ਫ਼ੀਸਦੀ ਵੋਟ ਪੋਲ ਹੋਈ ਹੈ | ਜ਼ਿਕਰਯੋਗ ਹੈ ਕਿ ਲੰਘੀ ਰਾਤ ਕਾਂਗਰਸੀ ਆਗੂ ਪਵਨ ਕੁਮਾਰ ਕੌਾਸਲਰ ਦੇ ਘਰ ਸ਼ਿਕਾਇਤ ਦੇ ਆਧਾਰਿਤ ਚੋਣ ਕਮਿਸ਼ਨ ਵਲੋਂ ਭੇਜੀ ਗਈ ਉੱਡਣ ਦਸਤਾ ਟੀਮ ਵਲੋਂ ਵੀਡੀਓ ਗ੍ਰਾਫੀ ਦੇ ਜਰੀਏ ਨਸ਼ਿਆਂ ਦੇ ਸ਼ੱਕ 'ਚ ਘਰ ਦਾ ਚੱਪਾ ਚੱਪਾ ਛਾਣ ਮਾਰਿਆ | ਇਸ ਸਬੰਧੀ ਉਕਤ ਟੀਮ ਦੇ ਇੰਚਾਰਜ ਆਤਮਾ ਸਿੰਘ ਤੇ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਨਸ਼ਿਆਂ ਸਬੰਧੀ ਬਾਲਿਆਂਵਾਲੀ ਦੇ ਇਕ ਵਿਅਕਤੀ ਵਲੋਂ ਸ਼ਿਕਾਇਤ ਕੀਤੀ ਗਈ ਸੀ ਪਰ ਉਹ ਝੂਠੀ ਪਾਈ ਗਈ ਹੈ ਕਿਉਂਕਿ ਕੌਾਸਲਰ ਦੇ ਘਰੋਂ ਕੋਈ ਵੀ ਨਸ਼ਾ ਜਾਂ ਸ਼ਰਾਬ ਵਗ਼ੈਰਾ ਬਰਾਮਦ ਨਹੀਂ ਹੋਇਆ | ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਤੀ ਸੂਚਿਤ ਕਰ ਦਿੱਤਾ ਹੈ ਤੇ ਇਕ ਕਾਪੀ ਪਵਨ ਕੁਮਾਰ ਨੂੰ ਦੇ ਦਿੱਤੀ ਹੈ | ਪਵਨ ਕੁਮਾਰ ਕਿਹਾ ਕਿ ਮੈਂ ਝੂਠੀ ਸ਼ਿਕਾਇਤ ਕਰਨ ਵਾਲੇ ਤੇ ਕਾਨੂੰਨੀ ਮਾਹਿਰਾਂ ਨਾਲ ਰਾਇ ਕਰ ਕੇ ਜਲਦੀ ਕਾਨੂੰਨੀ ਕਾਰਵਾਈ ਕਰ ਰਿਹਾ ਹਾਂ | ਇਸ ਸਬੰਧੀ ਇਸੇ ਤਰ੍ਹਾਂ ਗੁਰਜੰਟ ਸਿੰਘ ਦੇ ਘਰ ਵੀ ਚੋਣ ਕਮਿਸ਼ਨ ਦੀ ਉਕਤ ਟੀਮ ਵਲੋਂ ਛਾਪੇਮਾਰੀ ਕੀਤੀ ਪਰ ਉਨ੍ਹਾਂ ਦੇ ਘਰੋਂ ਵੀ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ |
ਤੁੰਗਵਾਲੀ 'ਚ 68.52 ਫ਼ੀਸਦੀ ਪੋਲਿੰਗ
ਬਠਿੰਡਾ ਛਾਉਣੀ, (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਅਮਨ ਅਮਾਨ ਨਾਲ 68.52 ਫ਼ੀਸਦੀ ਪੋਲਿੰਗ ਹੋਈ | ਇਥੇ ਕੁੱਲ 6 ਪੋਲਿੰਗ ਬੂਥ ਬਣੇ ਸਨ | ਜਿਨ੍ਹਾਂ 'ਤੇ ਕੁੱਲ 5804 ਵੋਟਾਂ 'ਚੋਂ 3977 ਵੋਟਾਂ ਪਈਆਂ | ਬੂਥ ਨੰਬਰ 190 'ਤੇ 970 'ਚੋਂ 752, ਬੂਥ ਨੰਬਰ 191 ਤੇ 853 'ਚੋਂ 623, ਬੂਥ ਨੰਬਰ 192 'ਤੇ 1061 'ਚੋਂ 735, ਬੂਥ ਨੰਬਰ 193 'ਤੇ 906 'ਚੋਂ 493, ਬੂਥ ਨੰਬਰ 194 'ਤੇ 962 'ਚੋਂ 595 ਅਤੇ ਬੂਥ ਨੰਬਰ 195 'ਤੇ 1052 'ਚੋਂ 779 ਵੋਟਾਂ ਪਈਆਂ | ਸਮੁੱਚੀ ਚੋਣ ਪ੍ਰਕਿ੍ਆ ਦੌਰਾਨ ਪਿੰਡ ਵਿਚ ਭਾਈਚਾਰਕ ਮਾਹੌਲ ਸਦਭਾਵਨਾ ਵਾਲਾ ਬਣਿਆ ਰਿਹਾ |
ਭੁੱਚੋ ਖ਼ੁਰਦ ਵਿਖੇ ਰਿਕਾਰਡ 87.24 ਫ਼ੀਸਦੀ ਵੋਟਿੰਗ
ਭੁੱਚੋ ਖ਼ੁਰਦ ਵਿਖੇ ਰਿਕਾਰਡ 87.24 ਫ਼ੀਸਦੀ ਵੋਟਿੰਗ ਹੋਈ | ਇਥੇ ਲੋਕ ਸਵੇਰੇ 7 ਵਜੇ ਤੋਂ ਹੀ ਵੋਟਾਂ ਪਾਉਣ ਲਈ ਕਤਾਰਾਂ ਵਿਚ ਲੱਗਣੇ ਸ਼ੁਰੂ ਹੋ ਗਏ ਤੇ ਵੋਟਾਂ ਪੈਣ ਦਾ ਕੰਮ 6 ਵਜੇ ਤੋਂ ਬਾਅਦ ਵੀ ਜਾਰੀ ਰਿਹਾ | ਵਿਸ਼ੇਸ਼ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਦੇ ਸਮਰਥਕ ਇੱਕ ਦੂਜੇ ਨਾਲ ਘੁਲੇ ਮਿਲੇ ਹੋਏ ਸਨ ਅਤੇ ਕਿਧਰੇ ਵੀ ਕੋਈ ਤਣਾਅ ਨਜ਼ਰ ਨਹੀਂ ਆ ਰਿਹਾ ਸੀ | ਇਥੇ ਬਣੇ ਚਾਰ ਪੋਲਿੰਗ ਬੂਥਾਂ 'ਚ ਕੁਲ 3537 'ਚੋਂ 3086 ਵੋਟਾਂ ਪੋਲ ਹੋਈਆਂ | ਸ਼ਾਮ ਛੇ ਵਜੇ ਬੂਥ ਨੰਬਰ 187 'ਤੇ ਕੁੱਲ 1133 'ਚੋਂ 810 ਵੋਟਾਂ ਪੋਲ ਹੋ ਚੁੱਕੀਆਂ ਸਨ ਅਤੇ ਅਜੇ ਵੀ ਬੂਥ ਦੇ ਬਾਹਰ ਮਰਦ ਤੇ ਔਰਤ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥਾਂ 'ਤੇ ਵਿਆਹ ਵਰਗਾ ਮਾਹੌਲ ਸੀ |
ਲਹਿਰਾ ਮੁਹੱਬਤ 'ਚ 74.8 ਫ਼ੀਸਦੀ ਵੋਟ ਪੋਿਲੰਗ
ਲਹਿਰਾ ਮੁਹੱਬਤ, (ਭੀਮ ਸੈਨ ਹਦਵਾਰੀਆ)-ਲਹਿਰਾ ਮੁਹੱਬਤ ਸਮੇਤ ਆਸ ਪਾਸ ਦੇ ਪਿੰਡਾਂ 'ਚ ਅੱਜ ਲੋਕ ਸਭਾ ਚੋਣਾਂ ਦੌਰਾਨ ਵੋਟ ਪੋਿਲੰਗ ਦਾ ਕੰਮ ਸ਼ਾਂਤ-ਮਈ ਮਾਹੌਲ 'ਚ ਸਮਾਪਤ ਹੋ ਗਿਆ | ਲਹਿਰਾ ਮੁਹੱਬਤ ਦੇ ਸਰਕਾਰੀ ਸੈਕੰਡਰੀ ਸਕੂਲ 'ਚ ਬੂਥ 157 ਤੇ 159 ਵਿਚ ਤਕਨੀਕੀ ਕਾਰਨਾਂ ਕਰ ਕੇ ਵੋਟਾਂ ਪੈਣ ਦਾ ਕੰਮ 20-25 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਪਹਿਲੀਆਂ 'ਚ ਵੋਟ ਭੁਗਤਾਉਣ ਆਏ ਵੋਟਰਾਂ ਨੂੰ ਸਵੇਰੇ 7 ਵਜੇ ਤੋਂ ਹੀ ਲੰਮੀਆਂ ਲਾਈਨਾਂ 'ਚ ਲੱਗਣ ਲਈ ਮਜਬੂਰ ਹੋਣਾ ਪਿਆ | ਬਜ਼ੁਰਗਾਂ ਤੇ ਅਪਾਹਜ ਵੋਟਰ ਵੀ ਵ੍ਹੀਲ ਚੇਅਰ ਤੋਂ ਇਲਾਵਾ ਹੋਰ ਪ੍ਰਬੰਧਾਂ ਸਦਕਾ ਸੰਤੁਸ਼ਟ ਨਜ਼ਰ ਆਏ | ਲਹਿਰਾ ਮੁਹੱਬਤ 'ਚ ਕਾਂਗਰਸ, ਅਕਾਲੀ-ਭਾਜਪਾ, ਆਮ ਆਦਮੀ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਪੋਿਲੰਗ ਬੂਥ ਲਗਾਏ ਹੋਏ ਸਨ | ਇਥੇ ਬੂਥ 163 ਤੇ 164 ਵਿਚ ਸਵੇਰੇ 11 ਵਜੇ ਸੁੰਨ-ਸਾਨ ਪਸਰੀ ਹੋਈ ਸੀ | ਪਹਿਲੇ ਚਾਰ ਘੰਟਿਆਂ ਦੌਰਾਨ ਬੂਥ 157, 158, 159, 163 ਤੇ 164 ਤੋਂ ਇਲਾਵਾ ਲਾਲ ਸਿੰਘ ਬਸਤੀ ਵਾਲੇ ਸਰਕਾਰੀ ਸਕੂਲ 'ਚ ਬੂਥ 160, 161 ਤੇ 162 'ਚ ਔਸਤਨ 30 ਫ਼ੀਸਦੀ ਵੋਟ ਹੀ ਪੋਲ ਹੋਈ ਸੀ | ਲਹਿਰਾ ਬੇਗਾ 'ਚ 2:30 ਵਜੇ ਤੱਕ 50 ਫ਼ੀਸਦੀ, ਲਹਿਰਾ ਖਾਨਾ 'ਚ 3 ਵਜੇ ਤੱਕ 68 ਫ਼ੀਸਦੀ, ਪਿੰਡ ਬਾਠ 'ਚ 5 ਵਜੇ ਤਕ 75 ਫ਼ੀਸਦੀ, ਲਹਿਰਾ ਧੂਰਕੋਟ 'ਚ 71 ਫ਼ੀਸਦੀ ਤੇ ਲਹਿਰਾ ਮੁਹੱਬਤ ਦੇ 8 ਬੂਥਾਂ 'ਚ ਕੁੱਲ 6464 ਵੋਟਾਂ 'ਚੋਂ 4839 ਵੋਟਾਂ (74.8 ਫ਼ੀਸਦੀ) ਤੋਂ ਇਲਾਵਾ ਲਹਿਰਾ ਸੌਾਧਾ 'ਚ ਕੁੱਲ 1244 'ਚੋਂ 988 (79.4 ਫ਼ੀਸਦੀ) ਵੋਟਾਂ ਪੋਲ ਹੋਈਆਂ |
ਰਾਮਾਂ ਮੰਡੀ 'ਚ 80 ਫ਼ੀਸਦੀ ਪੋਿਲੰਗ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਵਿਖੇ ਵੋਟਾਂ ਦਾ ਕੰਮ ਸ਼ਾਂਤੀ ਪੂਰਵਕ ਸਮਾਪਤ ਹੋਇਆ ਤੇ 80 ਫ਼ੀਸਦੀ ਪੋਿਲੰਗ ਹੋਈ | ਰਾਮਾਂ ਮੰਡੀ 'ਚ ਵੋਟਰ ਔਰਤਾਂ ਤੇ ਲੜਕੀਆਂ ਵਿਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਿਆ, ਵੋਟਰ ਆਪਣੇ ਹੀ ਵਹੀਕਲਾਂ ਦੇ ਰਾਹੀਂ ਸਵੇਰ ਤੋਂ ਹੀ ਪੋਿਲੰਗ ਬੂਥਾਂ 'ਤੇ ਪਹੰੁਚ ਕੇ ਲੰਬੀਆਂ ਲਾਈਨਾਂ ਲਗਾ ਖੜੇ੍ਹ ਹੋ ਗਏ | 84 ਫੀਸਦੀ ਪੋਿਲੰਗ ਹੋਣ ਦੇ ਬਾਵਜੂਦ ਵੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਬੂਥਾਂ 'ਤੇ ਰੌਣਕ ਨਜ਼ਰ ਨਹੀਂ ਆਈ | ਪਿੰਡਾਂ 'ਚ ਮਾਮੂਲੀ ਝੜਪਾਂ ਹੋਈਆਂ | ਵੋਟਾਂ ਪਵਾਉਣ ਸਬੰਧੀ ਪ੍ਰਸ਼ਾਸਨ ਦੁਆਰਾ ਪੁਖ਼ਤਾ ਇੰਤਜ਼ਾਮ ਤੋਂ ਵੋਟਰ ਕਾਫ਼ੀ ਖ਼ੁਸ਼ ਨਜ਼ਰ ਆਏ | ਇਸ ਮੌਕੇ ਨਵੀਂ ਪਹਿਲੀ ਵੋਟ ਪਾਉਣ ਆਏ ਲੜਕੇ-ਲੜਕੀਆਂ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਵਧੀਆ ਪ੍ਰਬੰਧ ਹੋਣ ਕਾਰਨ ਅਸੀਂ ਅੱਜ ਵੋਟ ਪਾ ਕੇ ਆਏ ਹਾਂ ਤੇ ਸਾਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਆਪਣੀ ਪਸੰਦ ਦੀ ਸਰਕਾਰ ਚੁਣਨ ਜਾ ਰਹੇ ਹਾਂ |
ਸੰਗਤ ਮੰਡੀ ਤੇ ਪਿੰਡਾਂ 'ਚ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ
ਸੰਗਤ ਮੰਡੀ, (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਸੰਗਤ ਮੰਡੀ ਤੇ ਇਸ ਦੇ ਨਾਲ ਲਗਦੇ ਪਿੰਡਾਂ 'ਚ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ ਤੇ ਕਿਸੇ ਪਾਸਿਓ ਕਿਸੇ ਪ੍ਰਕਾਰ ਦੀ ਹਿੰਸਕ ਘਟਨਾ ਦੀ ਕੋਈ ਖ਼ਬਰ ਨਹੀਂ ਮਿਲੀ | ਸੰਗਤ ਮੰਡੀ ਤੇ ਨਾਲ ਲਗਦੇ ਪਿੰਡਾਂ 'ਚ ਇਸ ਪੋਲਿੰਗ ਪ੍ਰਤੀਸ਼ਤਤਾ 55 ਤੋਂ 60 ਫ਼ੀਸਦੀ ਰਹਿਣ ਦੀ ਉਮੀਦ ਹੈ | ਜਿਨ੍ਹਾਂ ਨੌਜਵਾਨਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ ਸਨ ਉਨ੍ਹਾਂ 'ਚ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਤੋਂ ਇਲਾਵਾ ਬਜ਼ੁਰਗਾਂ ਤੇ ਅੰਗਹੀਣ ਵਿਅਕਤੀਆਂ ਨੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ | ਪੋਲਿੰਗ ਬੂਥਾਂ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਵੋਟਿੰਗ ਪ੍ਰਕਿਰਿਆ 'ਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਾਵੇ | ਥਾਣਾ ਸੰਗਤ ਦੇ ਮੁੱਖ ਪੁਲਿਸ ਅਧਿਕਾਰੀ ਇੰਸਪੈਕਟਰ ਕਮਲਜੀਤ ਸਿੰਘ ਦਾ ਕਹਿਣਾ ਸੀ ਕਿ ਪੋਲਿੰਗ ਅਮਲੇ ਵਲੋਂ ਵੋਟਿੰਗ ਮਸ਼ੀਨਾਂ ਨੂੰ ਸੀਲਾਂ ਲਗਾਈਆਂ ਜਾ ਰਹੀਆਂ ਹਨ |
ਰਾਮਪੁਰਾ ਫੂਲ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)-ਲੋਕ ਸਭਾ ਹਲਕਾ ਫ਼ਰੀਦਕੋਟ ਵਿਚ ਪੈਂਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਇਕਾ-ਦੁੱਕਾਂ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ ਗਿਆ ਹੈ | ਸ਼ਹਿਰ ਦੇ 21 ਵਾਰਡਾਂ ਦੇ ਵੋਟਰਾਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ | ਪੋਲਿੰਗ ਬੂਥਾ 'ਤੇ ਵੋਟਰਾਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਰਹੀਆਂ | ਜਿਥੇ ਸਵੇਰ ਸਮੇਂ ਵੋਟ ਪੋਲਿੰਗ ਦੀ ਚਾਲ ਮੱਠੀ ਰਹੀ ਉਥੇ ਹੀ ਸ਼ਾਮ 4 ਵਜੇ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ | ਰਾਮਪੁਰਾ ਸ਼ਹਿਰ ਦੀ ਲਗਪਗ 69 ਫੀਸਦੀ ਵੋਟ ਪੋਲ ਹੋਈ |
ਹਲਕੇ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਮਨਪ੍ਰੀਤ ਨੇ ਵੋਟਰਾਂ ਨੂੰ ਦਿੱਤੀ ਵਧਾਈ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੋਟਰਾਂ ਦਾ ਧੰਨਵਾਦ ਕੀਤਾ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਅੱਜ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ 'ਚ ਗਏ ਹਨ ਜਿਥੇ ਕਾਂਗਰਸ ਪਾਰਟੀ ਦੇ ਹੱਕ 'ਚ ਹਵਾ ਚੱਲ ਰਹੀ ਤੇ ਉਨ੍ਹਾਂ ਨੇ ਇਸ ਦੌਰਾਨ ਲੋਕਾਂ ਦੇ ਚੇਹਰਿਆਂ 'ਤੇ ਰੋਣਕ ਤੇ ਉਤਸ਼ਾਹ ਵੇਖਿਆਂ ਉਸ ਦੀ ਇਬਾਰਤ ਨੂੰ ਉਨ੍ਹਾਂ ਨੇ ਪੜਿ੍ਹਆ ਹੈ ਤੇ ਇਸ ਕਾਰਨ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਇਸ ਅਤਿ ਮਹੱਤਵਪੂਰਨ ਸੀਟ ਤੋਂ ਜੇਤੂ ਰੱਥ 'ਚ ਸਵਾਰ ਹੋਣਗੇ ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨਗੇ |
ਮੌੜ ਮੰਡੀ ਇਲਾਕੇ 'ਚ 75 ਫ਼ੀਸਦੀ ਦਾ ਅਨੁਮਾਨ
ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ/ਲਖਵਿੰਦਰ ਸਿੰਘ ਮੌੜ)-ਮੌੜ ਇਲਾਕੇ ਅੰਦਰ ਵੋਟਾਂ ਅਮਨ ਅਮਾਨ ਨਾਲ ਪੈ ਗਈਆਂ ਹਨ | ਇਲਾਕੇ ਅੰਦਰ ਭਾਵੇਂ ਸਵੇਰ ਦੇ ਸਮੇਂ ਵੋਟਾਂ ਪੈਣ ਦਾ ਮਾਹੌਲ ਬਹੁਤ ਹੀ ਧੀਮਾ ਰਿਹਾ ਪਰ ਦੁਪਹਿਰ ਤੱਕ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਪੋਲਿੰਗ ਬੂਥਾਂ 'ਤੇ ਦੇਖਣ ਨੂੰ ਮਿਲੀਆਂ | ਲੋਕ ਆਪਣੇ ਬਜ਼ੁਰਗਾਂ ਨੂੰ ਵੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਲਿਆਉਂਦੇ ਦੇਖੇ ਗਏ | ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਹਰ ਪਿੰਡ 'ਚ ਲੱਗੇ ਹਨ ਪਰ ਸੁਖਪਾਲ ਸਿੰਘ ਖਹਿਰਾ ਦੇ ਪੋਲਿੰਗ ਬੂਥ ਕਈ ਪਿੰਡਾਂ 'ਚ ਦੇਖਣ ਨੂੰ ਨਹੀਂ ਮਿਲੇ | ਇਸ ਇਲਾਕੇ ਅੰਦਰ ਮੌੜ ਸ਼ਹਿਰ ਦੇ ਵੱਖ-ਵੱਖ ਬੂਥਾਂ ਵਿਚ 65 ਫੀਸਦੀ ਵੋਟਾਂ ਪੈਣ ਦਾ ਅਨੁਮਾਨ ਹੈ | ਮੌੜ ਕਲਾਂ ਵਿਚ ਲਗਪਗ 85 ਫੀਸਦੀ, ਮੌੜ ਖ਼ੁਰਦ 'ਚ 80 ਫੀਸਦੀ, ਮਾਈਸਰਖਾਨਾ 'ਚ 75 ਫੀਸਦੀ, ਰਾਮਨਗਰ 'ਚ 79 ਫੀਸਦੀ, ਘੁੰਮਣ ਕਲਾਂ 'ਚ 75 ਫੀਸਦੀ, ਘੁੰਮਣ ਖ਼ੁਰਦ 89 ਫੀਸਦੀ, ਕੋਟਲੀ ਖ਼ੁਰਦ 'ਚ 75 ਫੀਸਦੀ, ਭਾਈ ਬਖਤੌਰ 'ਚ 80 ਫੀਸਦੀ, ਬੁਰਜ 'ਚ 78 ਫੀਸਦੀ, ਰਾਜਗੜ੍ਹ ਕੁੱਬੇ ਵਿਚ 67 ਫੀਸਦੀ, ਸੰਦੋਹਾ 'ਚ 74 ਫੀਸਦੀ, ਕਮਾਲੂ 'ਚ 75 ਫੀਸਦੀ, ਸਵੈਚ ਵਿਚ 83 ਫੀਸਦੀ, ਰਾਏਖਾਨਾ 'ਚ 82 ਫੀਸਦੀ, ਚਨਾਰਥਲ 'ਚ 80 ਫੀਸਦੀ, ਜੋਧਪੁਰ ਪਾਖਰ 68 ਫੀਸਦੀ, ਗਹਿਰੀ ਬਾਰਾ ਸਿੰਘ 80 ਫੀਸਦੀ, ਯਾਤਰੀ 75 ਫੀਸਦੀ, ਚੜ੍ਹਤ ਸਿੰਘ ਮੌੜ 76 ਫੀਸਦੀ, ਰਾਮਗੜ੍ਹ ਭੂੰਦੜ 'ਚ ਲਗਪਗ 85 ਫੀਸਦੀ ਵੋਟ ਪੈਣ ਦਾ ਅਨੁਮਾਨ ਹੈ | ਇਸ ਤੋਂ ਇਲਾਵਾ ਕੁਝ ਹੋਰ ਪਿੰਡਾਂ ਦੇ ਵੇਰਵੇ ਅਜੇ ਆਉਣੇ ਬਾਕੀ ਹਨ |
ਤਲਵੰਡੀ ਸਾਬੋ 'ਚ 70 ਫੀਸਦੀ ਵੋਟਿੰਗ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਬਲਾਕ ਤਲਵੰਡੀ ਸਾਬੋ ਦੇ ਪਿੰਡਾਂ 'ਚ ਵੋਟਾਂ ਅਮਨ ਅਮਾਨ ਨਾਲ ਸਮਾਪਤ ਹੋਈਆਂ ਭਾਵੇਂ ਕਿ ਤਲਵੰਡੀ ਸਾਬੋ ਸ਼ਹਿਰ 'ਚ ਹੋਈ ਫਾਇਰਿੰਗ ਕਾਰਨ ਅੱਜ ਸਮੁੱਚੇ ਬਲਾਕ 'ਚ ਹੀ ਸਥਿਤੀ ਤਣਾਅਪੂਰਨ ਬਣੀ ਰਹੀ ਪਰ ਪਿੰਡਾਂ 'ਚ ਆਪਸੀ ਭਾਈਚਾਰਕ ਸਾਂਝ 'ਚ ਕੋਈ ਜ਼ਿਆਦਾ ਫ਼ਰਕ ਪੈਂਦਾ ਦਿਖਾਈ ਨਹੀਂ ਦਿੱਤਾ | ਸਮੁੱਚੇ ਹਲਕਾ ਤਲਵੰਡੀ ਸਾਬੋ 'ਚ 70 ਫੀਸਦੀ ਦੇ ਲਗਪਗ ਵੋਟ ਪੋਲ ਹੋਣ ਦੀ ਚੋਣ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਹੈ | ਇਸ ਵਾਰ ਉਮੀਦਵਾਰਾਂ ਦੀ ਗਿਣਤੀ ਵਧਣ ਕਾਰਨ ਹਰੇਕ ਬੂਥ 'ਤੇ ਦੋ ਮਸ਼ੀਨਾਂ ਰੱਖਣ ਕਾਰਨ ਵੋਟਰ ਉਲਝਦੇ ਵੀ ਦਿਖਾਈ ਦਿੱਤੇ | ਪਿੰਡ ਜਗਾ ਰਾਮ ਤੀਰਥ ਵਿਖੇ ਸਵੇਰੇ ਅਪਾਹਿਜ ਵੋਟਰਾਂ ਲਈ ਚੋਣ ਕਮਿਸ਼ਨ ਵਲੋਂ ਭੇਜੀਆਂ ਵ੍ਹੀਲ ਚੇਅਰ ਬਾਹਰ ਕੱਢੀਆਂ ਹੀ ਨਹੀਂ ਸਨ ਗਈਆਂ ਤੇ ਜਦੋਂ ਇਕ ਅਪਾਹਜ ਵਿਅਕਤੀ ਨੂੰ ਦੋ ਜਣੇ ਚੁੱਕ ਕੇ ਲੈ ਆ ਰਹੇ ਸਨ ਤਾਂ ਪੱਤਰਕਾਰਾਂ ਵਲੋਂ ਚੋਣ ਅਧਿਕਾਰੀ ਕੋਲ ਇਹ ਮਸਲਾ ਉਠਾਏ ਜਾਣ ਤੋਂ ਬਾਅਦ ਹੀ ਵ੍ਹੀਲਚੇਅਰ ਬਾਹਰ ਕੱਢੀਆਂ ਗਈਆਂ | ਇਸ ਵਾਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਨਹੀਂ ਮਿਲੀਆਂ ਹਾਲਾਂਕਿ ਨਗਰਾਂ ਨਾਲੋਂ ਪਿੰਡਾਂ ਵਿਚ ਵੋਟਰ ਜ਼ਿਆਦਾ ਵੋਟਾਂ ਪਾਉਂਦੇ ਦਿਖਾਈ ਦਿੱਤੇ | ਚੋਣ ਕਮਿਸ਼ਨ ਵਲੋਂ ਇਸ ਵਾਰ ਤਲਵੰਡੀ ਸਾਬੋ ਦੇ ਖ਼ਾਲਸਾ ਸੈਕ: ਸਕੂਲ 'ਚ ਬਣਾਇਆ ਪਿੰਕ ਬੂਥ ਜਿਥੇ ਸਾਰਾ ਸਟਾਫ਼ ਔਰਤਾਂ ਦਾ ਸੀ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਇਥੇ ਹੀ ਬਣਾਏ ਗਏ ਸੈਲਫੀ ਪੁਆਇੰਟ 'ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੇ ਜੰਮ ਕੇ ਫ਼ੋਟੋਆਂ ਖਿਚਵਾਈਆਂ | ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਚੋਣ ਅਧਿਕਾਰੀਆਂ ਵਲੋਂ ਮੇਰੀ ਵੋਟ ਮੇਰਾ ਅਧਿਕਾਰੀ ਤਹਿਤ ਪ੍ਰਸੰਸਾ ਪੱਤਰ ਵੀ ਸੌਾਪੇ ਗਏ ਪਰ ਕਈਆਂ ਥਾਵਾਂ 'ਤੇ ਇਹ ਨੌਜਵਾਨਾਂ ਨੂੰ ਨਹੀਂ ਮਿਲੇ | ਓਧਰ ਚੋਣ ਅਧਿਕਾਰੀ ਕਮ ਐੱਸ. ਡੀ. ਐੱਮ. ਤਲਵੰਡੀ ਸਾਬੋ ਬਬਨਦੀਪ ਸਿੰਘ ਅਨੁਸਾਰ ਸ਼ਾਮ ਛੇ ਵਜੇ ਤੱਕ ਕਰੀਬ 70 ਫੀਸਦੀ ਵੋਟਾਂ ਪੋਲ ਹੋਈਆਂ ਜਦ ਕਿ ਅਸਲ ਨਤੀਜਾ ਸਾਰੀਆਂ ਵੋਟਾਂ ਪੋਲ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ |
ਭਗਤਾ ਭਾਈਕੇ ਵਿਖੇ ਅਮਨ ਸ਼ਾਂਤੀ ਨਾਲ ਵੋਟ ਪੋਲਿੰਗ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਬਲਾਕ ਭਗਤਾ ਭਾਈਕਾ ਅੰਦਰ ਪਿੰਡ ਕਾਂਗੜ ਤੋਂ ਸਿਵਾਏ ਪੋਲਿੰਗ ਪੂਰਨ ਅਮਨ ਅਮਾਨ ਨਾਲ ਸਮਾਪਤ ਹੋ ਗਈ ਹੈ | ਪੋਲਿੰਗ ਦੌਰਾਨ ਐਸ. ਪੀ. ਟ੍ਰੈਫਿਕ ਬਠਿੰਡਾ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਿੰਡਾਾ ਅੰਦਰ ਨਿਗਰਾਨੀ ਕੀਤੀ ਗਈ | ਇਸੇ ਤਰ੍ਹਾਂ ਹੀ ਬਿਜਲੀ ਮੰਤਰੀ ਤੇ ਕਾਂਗਰਸ ਦੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਪਿੰਡਾਂ ਅੰਦਰ ਦੌਰਾ ਕਰ ਕੇ ਸਮਰਥਕਾਂ ਨਾਲ ਰਾਬਤਾ ਬਣਾਈ ਰੱਖਿਆ | ਵੋਟਾਂ ਨੂੰ ਲੈ ਅਕਾਲੀ-ਭਾਜਪਾ ਤੇ ਕਾਂਗਰਸ ਤੋਂ ਬਿਨਾ ਆਮ ਆਦਮੀ ਪਾਰਟੀ, ਪੀ ਡੀ ਏ ਸਮੇਤ ਵੱਡੀ ਗਿਣਤੀ ਪਿੰਡਾਂ ਅੰਦਰ ਕਿਸੇ ਵੀ ਹੋਰ ਪਾਰਟੀ ਦਾ ਪੋਲਿੰਗ ਬੂਥ ਨਜ਼ਰ ਨਹੀਂ ਆਇਆ | ਇਸੇ ਤਰ੍ਹਾਂ ਹੀ ਪੋਲਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ ਲੜਕੀਆਂ ਤੇ ਮਹੰਤਾਂ ਨੂੰ ਪ੍ਰਸੰਸਾ ਪੱਤਰ ਵੀ ਵੰਡੇ ਗਏ | ਨਵੀਆਂ ਬਣੀਆਂ ਵੋਟਰ ਸੂਚੀਆਂ ਅੰਦਰ ਨਵੀਆਂ ਪੁਰਾਣੀਆਂ ਵੋਟਾਂ ਦੇ ਨਾਂਅ ਆਦਿ ਦੀਆਂ ਅਨੇਕਾਂ ਗ਼ਲਤੀਆਂ ਹੋਣ ਕਾਰਨ ਵੋਟਰ ਪੇ੍ਰਸ਼ਾਨ ਹੋਏ | ਅੱਜ ਬੱਸ ਸੇਵਾਵਾਂ ਦਾ ਮੰਦਾ ਹਾਲ ਹੋਣ ਕਰ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ |

ਬਠਿੰਡਾ ਦੇ ਲਾਲ ਸਿੰਘ ਨਗਰ 'ਚ ਪੋਿਲੰਗ ਬੂਥ 'ਤੇ ਚੱਲੀ ਗੋਲੀ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਸ਼ਹਿਰ ਦੇ ਲਾਈਨੋਂਪਾਰ ਇਲਾਕੇ ਲਾਲ ਸਿੰਘ ਨਗਰ ਦੀ ਗਲੀ ਨੰ. 9 'ਚ ਪੋਿਲੰਗ ਬੂਥ 'ਤੇ ਖਹਿਬੜੇ ਅਕਾਲੀ-ਕਾਂਗਰਸੀਆਂ ਦੌਰਾਨ ਚੱਲੀ ਗੋਲੀ ਕਾਂਗਰਸੀ ਵਰਕਰ ਅੰਗਰੇਜ਼ ਸਿੰਘ ਦੇ ਹੱਥ 'ਚ ਜਾ ਲੱਗੀ | ਇਸ ਮਾਮਲੇ 'ਚ ਥਾਣਾ ...

ਪੂਰੀ ਖ਼ਬਰ »

ਕਾਂਗੜ ਦੇ ਨੌਜਵਾਨ ਵਲੋਂ ਅਕਾਲੀ ਸਮਰਥਕਾਂ 'ਤੇ ਕੁੱਟਮਾਰ ਦੇ ਦੋਸ਼

ਭਗਤਾ ਭਾਈਕਾ, 19 ਮਈ (ਸੁਖਪਾਲ ਸਿੰਘ ਸੋਨੀ)-ਪਿੰਡ ਕਾਂਗੜ ਵਿਖੇ ਵਾਪਰੀ ਘਟਨਾ ਉਪਰੰਤ ਪਿੰਡ ਦਾ ਹੀ ਇਕ ਕਾਂਗਰਸ ਨੌਜਵਾਨ ਸਮਰਥਕ ਭਗਤਾ ਭਾਈਕਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਹੋਇਆ ਹੈ | ਨੌਜਵਾਨ ਵਲੋਂ ਅਕਾਲੀ ਸਮਰਥਕਾਂ 'ਤੇ ਕੁੱਟਮਾਰ ਤੇ ਜਾਤੀ ਸਬੰਧੀ ਅਪ ਸ਼ਬਦ ...

ਪੂਰੀ ਖ਼ਬਰ »

ਲਹਿਰਾ ਖਾਨਾ ਵਿਖੇ 'ਆਪ' ਤੇ ਕਾਂਗਰਸ ਦਾ ਸਾਂਝਾ ਪੋਲਿੰਗ ਬੂਥ

ਲਹਿਰਾ ਮੁਹੱਬਤ, 19 ਮਈ (ਸੁਖਪਾਲ ਸਿੰਘ ਸੁੱਖੀ)-ਹਲਕਾ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਦੇ ਸਮਰਥੱਕਾਂ ਨੇ ਸਕੂਲ ਦੇ ਬਾਹਰ ਸਾਂਝਾ ਬੂਥ ਲਾ ਕੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ...

ਪੂਰੀ ਖ਼ਬਰ »

ਅਕਾਲੀ ਕੌਾਸਲਰ ਤੇ ਵਰਕਰ ਮੱਟੂ ਨੂੰ ਅਗਵਾ ਕਰਨ ਦੀ ਕੋਸ਼ਿਸ਼

ਕਾਂਗਰਸੀ ਿਖ਼ਲਾਫ਼ ਪਰਚਾ ਦਰਜ ਗੋਨਿਆਣਾ, 19 ਮਈ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਸਥਾਨਕ ਸ਼ਹਿਰ ਦੇ ਇਕ ਅਕਾਲੀ ਵਰਕਰ ਨੂੰ ਉਸ ਸਮੇਂ ਕੁਝ ਵਿਅਕਤੀਆਂ ਵਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਪਾਰਟੀ ਲਈ ਵੋਟਾਂ ਵਾਸਤੇ ਵੋਟਰਾਂ ਨਾਲ ਸੰਪਰਕ ਕਰ ਰਿਹਾ ਸੀ | ...

ਪੂਰੀ ਖ਼ਬਰ »

ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਝੜਪ, 2 ਜ਼ਖ਼ਮੀ

ਗੋਨਿਆਣਾ, 19 ਮਈ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਪਿੰਡ ਆਕਲੀਆ ਖੁਰਦ ਵਿਖੇ ਵੀ ਵੋਟਾਂ ਤੋਂ ਇਕ ਦਿਨ ਪਹਿਲਾਂ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਹੋਈ ਝੜਪ ਵਿਚ ਦੋਨ੍ਹਾਂ ਪਾਰਟੀਆਂ ਦਾ ਇਕ-ਇਕ ਵਰਕਰ ਜ਼ਖ਼ਮੀ ਹੋ ਗਿਆ | ਪੀੜ੍ਹਤ ਬਲਦੇਵ ਰਾਮ ਰਾਜੂ ਵਾਸੀ ਆਕਲੀਆ ਖੁਰਦ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿਆਦਾਤਰ ਚਹੇਤਿਆਂ ਦੀਆਂ ਕੱਟੀਆਂ ਡਿਊਟੀਆਂ

ਸੀਂਗੋ ਮੰਡੀ, 19 ਮਈ (ਪਿ੍ੰਸ ਸੌਰਭ ਗਰਗ)-ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਡਿਊਟੀ ਦੇਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਪੂਰੀ ਸਖ਼ਤੀ ਕੀਤੀ ਗਈ ਸੀ ਕਿ ਸਿਰਫ਼ ਜ਼ਿਆਦਾਤਰ ਜ਼ਰੂਰਤਮੰਦ ਉਨ੍ਹਾਂ ਮੁਲਾਜ਼ਮਾਂ ਜੋ ਚੋਣ ਡਿਊਟੀ ਦੇਣ ਤੋਂ ...

ਪੂਰੀ ਖ਼ਬਰ »

ਬਲਾਕ ਨਥਾਣਾ ਦੇ ਪਿੰਡਾਂ 'ਚ ਵੋਟਾਂ ਦਾ ਕੰਮ ਅਮਨ ਸ਼ਾਂਤੀ ਪੂਰਵਕ ਸਮਾਪਤ

ਨਥਾਣਾ, 19 ਮਈ (ਗੁਰਦਰਸ਼ਨ ਲੁੱਧੜ)-ਬਲਾਕ ਨਥਾਣਾ ਦੇ ਪਿੰਡਾਂ 'ਚ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਂਤੀ ਨਾਲ ਸਮਾਪਤ ਹੋਇਆ | ਸਵੇਰੇ ਵੋਟਾਂ ਪੈਣ ਦੀ ਸ਼ੁਰੂਆਤ ਹੁੰਦਿਆਂ ਹੀ ਸਾਰੇ ਪਿੰਡਾਂ 'ਚ ਵੋਟਾਂ ਪਾਉਣ ਵਾਲੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ | ...

ਪੂਰੀ ਖ਼ਬਰ »

ਪ੍ਰੋ: ਬਲਜਿੰਦਰ ਕੌਰ ਨੇ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਵਿਖੇ ਪਾਈ ਵੋਟ

ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ 'ਚ ਆਮ ਵੋਟਰਾਂ ਦੇ ਨਾਲ ਹੀ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਸਵੇਰੇ ਆਪਣੇ ਸਮੁੱਚੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਜਗ੍ਹਾ ...

ਪੂਰੀ ਖ਼ਬਰ »

ਜੰਡਾਂਵਾਲਾ ਵਿਖੇ ਅਕਾਲੀ ਦਲ ਦਾ ਸਹਾਇਤਾ ਬੂਥ ਪਟਾਇਆ

ਗੋਨਿਆਣਾ, 19 ਮਈ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਹਲਕਾ ਭੁੱਚੋ ਤਹਿਤ ਪੈਂਦੇ ਪਿੰਡ ਗੋਨਿਆਣਾ ਬਲਾਕ ਦੇ ਪੈਂਦੇ ਪਿੰਡ ਜੰਡਾਂਵਾਲਾ ਵਿੰਝੂਕਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦਾ ਪਾਰਟੀ ਵਲੋਂ ਬਣਾਇਆ ਗਿਆ ਸਹਾਇਤਾ ਬੂਥ ਪਿੰਡ ਦੇ ਪੋਲਿੰਗ ਕੇਂਦਰ ਤੋਂ 200 ਮੀਟਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX