ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ)-ਅੱਜ ਲੋਕ ਸਭਾ ਚੋਣਾਂ ਦਰਮਿਆਨ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਪੈਂਦੇ ਖੰਨਾ ਪੁਲਿਸ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਖੰਨਾ, ਸਮਰਾਲਾ ਅਤੇ ਪਾਇਲ ਤੋਂ ਇਲਾਵਾ ਸਾਹਨੇਵਾਲ ਵਿਧਾਨ ਸਭਾ ਹਲਕੇ ਵਿਚ ਹਲਕਾਵਾਰ 62 ਤੋਂ 67 ਫ਼ੀਸਦੀ ਦੇ ਕਰੀਬ ਵੋਟਾਂ ਪੈਣ ਦੀ ਸੂਚਨਾ ਹੈ | ਐਸ. ਐਸ. ਪੀ. ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਖੰਨਾ ਪੁਲਿਸ ਜ਼ਿਲ੍ਹੇ ਵਿਚ ਵੋਟਾਂ ਅਮਨ-ਅਮਾਨ ਨਾਲ ਪੈ ਗਈਆਂ, ਕਿਤੇ ਕੋਈ ਵੱਡੀ ਦੁਰਘਟਨਾ ਨਹੀਂ ਹੋਈ | ਹਾਲਾਂਕਿ ਪਿੰਡ ਕਲਾਲ ਮਾਜਰਾ ਵਿਚ ਹੋਏ ਇਕ ਝਗੜੇ ਵਿਚ 3 ਵਿਅਕਤੀਆਂ ਦੇ ਮਾਮੂਲੀ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਪਿੰਡ ਸਾਹਿਬਪੁਰਾ ਵਿਚ ਵੀ ਕਹਾ-ਸੁਣੀ ਹੋਣ ਦੀ ਖ਼ਬਰ ਹੈ | ਐਸ.ਡੀ.ਐਮ. ਖੰਨਾ ਸੰਦੀਪ ਸਿੰਘ ਅਨੁਸਾਰ ਖੰਨਾ ਵਿਧਾਨ ਸਭਾ ਹਲਕੇ ਵਿਚ ਕਰੀਬ 66.5 ਫ਼ੀਸਦੀ ਵੋਟਾਂ ਪਈਆਂ ਹਨ | ਇਸੇ ਤਰ੍ਹਾਂ ਪਾਇਲ ਦੇ ਐਸ. ਡੀ. ਐਮ. ਸਵਾਤੀ ਟਿਵਾਣਾ ਅਨੁਸਾਰ ਪਾਇਲ ਵਿਚ 67 ਫ਼ੀਸਦੀ, ਹਲਕਾ ਸਾਹਨੇਵਾਲ ਵਿਚ 62 ਫ਼ੀਸਦੀ, ਸਮਰਾਲਾ ਦੇ ਐਸ. ਡੀ ਐਮ. ਗੀਤਿਕਾ ਸਿੰਘ ਅਨੁਸਾਰ ਸਮਰਾਲਾ ਵਿਚ 63.4 ਫ਼ੀਸਦੀ ਵੋਟਾਂ ਪੈਣ ਦੀ ਸੂਚਨਾ ਹੈ | ਅੱਜ ਵੋਟਾਂ ਦੀ ਰਫ਼ਤਾਰ ਕਾਫ਼ੀ ਹੋਲੀ ਰਹੀ | ਸਵੇਰੇ 9 ਵਜੇ ਤੱਕ 7 ਫ਼ੀਸਦੀ, 11 ਵਜੇ ਤੱਕ 19 ਫ਼ੀਸਦੀ, 1 ਵਜੇ ਤੱਕ 34 ਫ਼ੀਸਦੀ, 3 ਵਜੇ ਤੱਕ 44 ਫ਼ੀਸਦੀ ਅਤੇ 5 ਵਜੇ ਤੱਕ 56 ਫ਼ੀਸਦੀ ਵੋਟਾਂ ਪਈਆਂ ਸਨ | ਗੌਰਤਲਬ ਹੈ ਕਿ ਕੁੱਝ ਥਾਵਾਂ 'ਤੇ ਵੱਖ-ਵੱਖ ਪਾਰਟੀਆਂ ਨੇ ਸਾਂਝੇ ਤੌਰ 'ਤੇ ਵੀ ਬੂਥ ਲਾਏ | ਬਹੁਤੀਆਂ ਥਾਵਾਂ 'ਤੇ ਨਵੀਆਂ ਵੋਟਾਂ ਵਾਲੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਵਿਚ ਵੀ ਵੋਟਾਂ ਪਾਉਣ ਦਾ ਉਤਸ਼ਾਹ ਦੇਖਿਆ ਗਿਆ, ਜਦਕਿ ਆਮ ਤੌਰ 'ਤੇ ਅੰਗਹੀਣਾਂ ਲਈ ਵੀਲ੍ਹ ਚੇਅਰਾਂ ਦਾ ਇੰਤਜ਼ਾਮ ਵੀ ਸੀ |
ਸਮਰਾਲਾ 'ਚ ਸ਼ਾਂਤੀਪੂਰਵਕ ਹੋਈਆਂ ਵੋਟਾਂ
ਸਮਰਾਲਾ, (ਬਲਜੀਤ ਸਿੰਘ ਬਘੌਰ, ਸੁਰਜੀਤ)-ਵਿਧਾਨ ਸਭਾ ਹਲਕਾ ਸਮਰਾਲਾ ਵਿਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਾਲਾ ਵਿਚ 4 ਮਾਡਲ ਪੋਿਲੰਗ ਬੂਥ ਬਣਾਏ ਗਏ | ਪੁਲਿਸ ਪ੍ਰਸ਼ਾਸਨ ਵਲੋਂ ਸਵੇਰ ਤੋਂ ਹੀ ਪੂਰੇ ਪ੍ਰਬੰਧ ਕੀਤੇ ਹੋਏ ਸਨ, ਪੁਲਿਸ ਪਾਰਟੀ ਐਸ.ਪੀ. ਜਸਵੀਰ ਸਿੰਘ ਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਬੂਥਾਂ ਚੱਕਰ ਕੱਢਦੀ ਰਹੀ | ਸਮਰਾਲਾ ਦੇ ਇਕ ਸਕੂਲ ਵਿਚ ਚਲ ਰਹੀ ਵੀ.ਵੀ.ਪੈਟ ਮਸ਼ੀਨ ਨੂੰ ਖ਼ਰਾਬ ਹੋਣ 'ਤੇ ਪ੍ਰਸ਼ਾਸਨ ਵਲੋਂ ਤੁਰੰਤ ਬਦਲਿਆ ਗਿਆ | ਐਸ.ਡੀ.ਐਮ-ਕਮ-ਚੋਣਕਾਰ ਅਫ਼ਸਰ ਗੀਤਿਕਾ ਸਿੰਘ ਨੇ ਦੱਸਿਆ ਕਿ ਸਮਰਾਲਾ ਵਿਚ ਕੁਲ ਵੋਟਿੰਗ 63.4 ਰਹੀ |
ਹਲਕਾ ਪਾਇਲ 'ਚ 67 ਫ਼ੀਸਦੀ ਵੋਟਿੰਗ
ਪਾਇਲ, (ਨਿਜ਼ਾਮਪੁਰ, ਰਜਿੰਦਰ ਸਿੰਘ)- ਹਲਕਾ ਪਾਇਲ 'ਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ, ਜਿੱਥੇ ਪ੍ਰਸ਼ਾਸਨ ਵਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਪੋਲਿੰਗ ਬੂਥਾਂ ਦਾ ਮਾਹੌਲ ਸ਼ਾਂਤੀਪੂਰਵਕ ਰਿਹਾ¢ ਸਹਾਇਕ ਰਿਟਰਨਿੰਗ ਅਫ਼ਸਰ ਪਾਇਲ ਸ੍ਰੀਮਤੀ ਸਵਾਤੀ ਟਿਵਾਣਾ ਅਨੁਸਾਰ ਹਲਕਾ ਪਾਇਲ ਵਿਚ 67 ਫ਼ੀਸਦੀ ਵੋਟਿੰਗ ਹੋਈ ਹੈ¢ ਡੀ.ਐਸ.ਪੀ. ਪਾਇਲ ਸੁਰਜੀਤ ਸਿੰਘ ਧਨੋਆ ਅਤੇ ਥਾਣਾ ਪਾਇਲ ਦੇ ਮੁਖੀ ਮਨਪ੍ਰੀਤ ਸਿੰਘ ਦਿਉਲ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਦੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਸਮੇਂ-ਸਮੇਂ ਤੇ ਦੌਰਾ ਕੀਤਾ ਗਿਆ | ਪ੍ਰਸ਼ਾਸਨ ਵਲੋਂ ਅਪੰਗ ਅਤੇ ਬਜ਼ੁਰਗ ਵੋਟਰਾਂ ਨੂੰ ਪੋਲਿੰਗ ਬੂਥਾਂ 'ਤੇ ਲਿਜਾਣ ਲਈ ਪ੍ਰਸ਼ਾਸਨ ਵਲੋਂ ਸਕੂਲੀ ਬੱਚਿਆਂ ਦੀਆਂ ਸਪੈਸ਼ਲ ਟੀਮਾਂ, ਮੋਟਰ ਗੱਡੀਆਂ ਤੋਂ ਇਲਾਵਾ ਵੀਲ੍ਹਚੇਅਰਾਂ ਦਾ ਪ੍ਰਬੰਧ ਕੀਤਾ ਗਿਆ ਸੀ |
ਸਾਹਨੇਵਾਲ 'ਚ ਸ਼ਾਂਤੀਪੂਰਵਕ ਵੋਟਾਂ ਪਈਆਂ
ਸਾਹਨੇਵਾਲ, (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ 'ਚ ਅਮਨ-ਸ਼ਾਂਤੀ ਨਾਲ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਦੇ ਪੂਰੇ ਸਖ਼ਤ ਪ੍ਰਬੰਧਾਂ 'ਚ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ | ਪ੍ਰਸ਼ਾਸਨ ਅਧਿਕਾਰੀ ਦੇ ਅਨੁਸਾਰ ਸਾਹਨੇਵਾਲ 'ਚ 62 ਫ਼ੀਸਦੀ ਵੋਟ ਪੋਲ ਹੋ ਗਈ | ਅੱਜ ਸਵੇਰੇ ਤੋਂ ਹੀ ਵੋਟਰਾਂ ਵਲੋਂ ਵੋਟਾਂ ਨੂੰ ਪਾਉਣ ਵਾਸਤੇ ਲੰਮੀਆਂ ਲਾਈਨਾਂ ਵਿਚ ਖੜੇ੍ਹ ਹੋ ਕੇ ਬਜ਼ੁਰਗਾਂ ਅਤੇ ਬੀਬੀਆਂ, ਨੌਜਵਾਨਾਂ ਵਲੋਂ ਵੋਟਾਂ ਪਾਈਆਂ ਗਈਆਂ | ਨਗਰ ਕੌਾਸਲ ਸਾਹਨੇਵਾਲ ਦੇ ਪ੍ਰਧਾਨ ਸੁਖਜੀਤ ਸਿੰਘ ਹਰਾ, ਜਸਮਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਨੇ ਆਪਣੇ ਵਾਰਡ 'ਚ ਪਹਿਲੀ ਵੋਟ ਪਾਈ ਅਤੇ ਸਾਰੀਆਂ ਨੂੰ ਪਾਰਟੀਆਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ | ਜਿੱਥੇ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਤੋਂ ਸਾਹਨੇਵਾਲ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਪੂਰੇ ਹਲਕੇ 'ਚ ਅਕਾਲੀ ਦਲ ਪਾਰਟੀ ਦੇ ਵਰਕਰਾਂ ਵੋਟਰਾਂ ਦਾ ਹਾਲ ਚਾਲ ਜਾਣਿਆਂ, ਉੱਥੇ ਕਾਂਗਰਸੀ ਹਲਕਾ ਸਾਹਨੇਵਾਲ ਤੋਂ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ, ਸੁਖਜੀਤ ਸਿੰਘ ਹਰਾ ਪ੍ਰਧਾਨ ਨਗਰ ਕੌਾਸਲ ਸਾਹਨੇਵਾਲ, ਰਮਨੀਤ ਸਿੰਘ ਗਿੱਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਪੂਰੇ ਹਲਕੇ 'ਚ ਵਰਕਰਾਂ ਦਾ ਹੌਸਲਾ ਅਫ਼ਜਾਈ ਕੀਤੀ |
ਸਮਰਾਲਾ, 19 ਮਈ (ਬਲਜੀਤ ਸਿੰਘ ਬਘੌਰ) - ਨੇੜਲੇ ਪਿੰਡ ਬਲਾਲਾ ਵਿਖੇ ਨੌਜਵਾਨ ਸਭਾ ਦੀ ਮੀਟਿੰਗ ਪ੍ਰਧਾਨ ਜਗਪਿੰਦਰ ਸਿੰਘ ਦੀ ਦੇਖਰੇਖ ਹੇਠ ਹੋਈ, ਜਿਸ ਵਿਚ ਸਾਰੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ 22 ਤੋਂ 24 ਮਈ ਤੱਕ ਸਮੂਹ ਨਗਰ ...
ਖੰਨਾ, 19 ਮਈ (ਦਵਿੰਦਰ ਸਿੰਘ ਗੋਗੀ)-ਖੰਨਾ ਨੇੜਲੇ ਪਿੰਡ ਕਲਾਲ ਮਾਜਰਾ ਵਿਚ ਪੀ.ਡੀ.ਏ. ਤੇ ਕਾਂਗਰਸ ਸਮਰਥਕਾਂ ਵਿਚ ਹੋਈ ਲੜਾਈ ਵਿਚ ਇੱਟਾਂ-ਵੱਟੇਂ ਚੱਲੇ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ...
ਸਮਰਾਲਾ, 19 ਮਈ (ਬਲਜੀਤ ਸਿੰਘ ਬਘੌਰ, ਸੁਰਜੀਤ) - ਬੀਤੀ ਰਾਤ ਕਰੀਬ 8 ਵਜੇ ਪਿੰਡ ਲੱਲ ਕਲਾਂ ਦੇ ਰੇਲਵੇ ਸਟੇਸ਼ਨ ਤੋਂ ਕਰੀਬ 2 ਕਿੱਲੋਮੀਟਰ ਦੂਰ ਰੇਲਵੇ ਪਟੜੀ 'ਤੇ ਇਕ ਪ੍ਰਵਾਸੀ ਮਜ਼ਦੂਰ ਆਸਾ ਦੁੱਲ (22) ਹਾਲ ਵਾਸੀ ਦਰਸ਼ਨ ਸਿੰਘ ਭੱਠਾ ਕਟਾਣੀ ਵਾਸੀ ਪੱਛਮੀ ਬੰਗਾਲ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX