ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  1 day ago
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  1 day ago
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  1 day ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  1 day ago
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  1 day ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  1 day ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  1 day ago
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਲਾਕੇਟ ਚੈਟਰਜੀ ਨੇ ਕਿਹਾ- ਅਜਿਹੇ ਐਨਕਾਉਂਟਰ ਨੂੰ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨੀ
. . .  1 day ago
10 ਦਸੰਬਰ ਨੂੰ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਬੈਠਕ
. . .  1 day ago
ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀ
. . .  1 day ago
ਅੰਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦਾ ਮਾਮਲਾ
. . .  1 day ago
8 ਦਸੰਬਰ ਨੂੰ ਬੁੰਡਾਲਾ ਮੰਜਕੀ 'ਚ ਕਰਵਾਏ ਜਾਣਗੇ ਸਵ.ਕਾਮਰੇਡ ਸੁਰਜੀਤ ਦੇ ਬਰਸੀ ਸੰਬੰਧੀ ਸਮਾਗਮ
. . .  1 day ago
ਪ੍ਰਿਅੰਕਾ ਰੈਡੀ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਖ਼ੁਸ਼ੀ 'ਚ ਬਠਿੰਡਾ 'ਚ ਵੰਡੇ ਗਏ ਲੱਡੂ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਮੇਨਕਾ ਗਾਂਧੀ ਨੇ ਚੁੱਕੇ ਸਵਾਲ, ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ
. . .  1 day ago
ਪੁਲਿਸ ਕਮਿਸ਼ਨਰ ਸੱਜਨਾਰ ਵੱਲੋਂ ਐਨਕਾਊਂਟਰ 'ਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਕੀਤਾ ਗਿਆ ਢੇਰ
. . .  1 day ago
ਧਰਨੇ 'ਤੇ ਬੈਠੀ ਜਿਨਸੀ ਸ਼ੋਸ਼ਣ ਦੀ ਪੀੜਤ ਡਾਕਟਰ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਹੋਏ ਗੰਭੀਰ ਜ਼ਖ਼ਮੀ
. . .  1 day ago
ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਕੰਮ : ਕੇਜਰੀਵਾਲ
. . .  1 day ago
ਦਿੱਲੀ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਹੈਦਰਾਬਾਦ ਪੁਲਿਸ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ - ਮਾਇਆਵਤੀ
. . .  1 day ago
ਉਨਾਓ ਜਬਰ ਜਨਾਹ ਪੀੜਤਾ ਦੀ ਹਾਲਤ ਗੰਭੀਰ
. . .  1 day ago
ਸਿੰਜਾਈ ਘੁਟਾਲੇ 'ਚ ਅਜੀਤ ਪਵਾਰ ਨੂੰ ਏ.ਸੀ.ਬੀ ਨੇ ਦਿੱਤੀ ਕਲੀਨ ਚਿੱਟ
. . .  1 day ago
ਕਾਂਗਰਸ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਸਭਾ 'ਚ ਦਿੱਤਾ ਮੁਲਤਵੀ ਮਤੇ ਦਾ ਨੋਟਿਸ
. . .  1 day ago
ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਟੀ.ਐਮ.ਸੀ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  1 day ago
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦੇ ਅੰਤਿਮ ਸਸਕਾਰ ਮੌਕੇ ਪਹੁੰਚ ਰਹੀਆਂ ਹਨ ਸੰਗਤਾਂ
. . .  1 day ago
ਡਾ. ਅੰਬੇਡਕਰ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
. . .  1 day ago
ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551

ਸੰਪਾਦਕੀ

ਸਿੱਧੇ ਆਮਦਨ ਸਹਿਯੋਗ ਨੂੰ ਜਾਰੀ ਰੱਖਦਿਆਂ

ਖੇਤੀਬਾੜੀ ਖੇਤਰ ਲਈ ਨਵੇਂ ਸਿਰਿਉਂ ਉਲੀਕੀਆਂ ਜਾਣ ਯੋਜਨਾਵਾਂ

ਇਸ ਸਮੇਂ ਜਦੋਂ ਨੀਤੀ ਆਯੋਗ ਵੀ ਇਹ ਮੰਨ ਚੁੱਕਾ ਹੈ ਕਿ ਲੰਘੇ ਦੋ ਸਾਲਾਂ 'ਚ (ਭਾਵ 2016 ਤੋਂ ਬਾਅਦ) ਕਿਸਾਨਾਂ ਦੀ ਆਮਦਨ ਵਿਚ ਲਗਪਗ ਸਿਫ਼ਰ ਦੇ ਬਰਾਬਰ ਹੀ ਵਾਧਾ ਹੋਇਆ ਹੈ ਅਤੇ ਇਸ ਤੋਂ ਵੀ ਜ਼ਰੂਰੀ ਇਹ ਹੈ ਕਿ 2011-12 ਅਤੇ 2015-16 ਭਾਵ ਇਨ੍ਹਾਂ ਪੰਜ ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ਵਿਚ ਅੱਧੇ ਫ਼ੀਸਦ (ਜੇਕਰ ਸਹੀ ਤੱਥ ਲਏ ਜਾਣ ਤਾਂ 0.44 ਫ਼ੀਸਦ) ਦਾ ਹੀ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ। 'ਪ੍ਰਧਾਨ ਮੰਤਰੀ ਕਿਸਾਨ' ਯੋਜਨਾ ਨੂੰ ਲਾਗੂ ਕੀਤੇ ਜਾਣਾ ਪੁਸ਼ਟੀ ਕਰਦਾ ਹੈ ਕਿ ਖੇਤੀਬਾੜੀ ਖੇਤਰ ਇਸ ਸਮੇਂ ਡੂੰਘੇ ਸੰਕਟ ਵਿਚ ਹੈ ਅਤੇ ਇਸ ਨੂੰ ਸਿੱਧੇ ਆਮਦਨ ਸਹਿਯੋਗ ਦੀ ਜ਼ਰੂਰਤ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸਰਕਾਰ ਨੇ ਥੋੜ੍ਹੀ ਜਿਹੀ ਇੱਛਾ ਸ਼ਕਤੀ ਦਿਖਾਉਂਦਿਆਂ 'ਕੀਮਤ ਯੋਜਨਾ' ਤੋਂ 'ਆਮਦਨ ਯੋਜਨਾ' ਵੱਲ ਜਾਣ ਦਾ ਸੰਕੇਤ ਦਿੱਤਾ ਅਤੇ ਮੇਰੀ ਸਮਝ ਅਨੁਸਾਰ, ਆਰਥਿਕ ਵਿਚਾਰਧਾਰਾ ਵਿਚ ਇਹ ਬਹੁਤ ਹੀ ਵੱਡੀ ਤਬਦੀਲੀ ਹੈ।
ਕਿਸਾਨ ਯੋਜਨਾ ਨੂੰ ਲਾਗੂ ਕੀਤੇ ਜਾਣ ਦੇ ਤੁਰੰਤ ਬਾਅਦ ਹੀ ਆਮ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਲੋੜਵੰਦ ਛੋਟੇ ਕਿਸਾਨਾਂ ਦੇ ਖਾਤਿਆਂ ਵਿਚ ਪਹਿਲੀ ਕਿਸ਼ਤ 2000 ਰੁਪਏ ਪਾ ਦਿੱਤੀ ਗਈ। ਇਸ ਤੋਂ ਬਾਅਦ ਜਲਦੀ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 'ਨਿਊਨਤਮ ਆਏ ਯੋਜਨਾ' (ਨਿਆਏ) ਦਾ ਚੋਣਾਵੀ ਵਾਅਦਾ ਕੀਤਾ। ਨਿਆਏ ਯੋਜਨਾ ਤਹਿਤ ਗ਼ਰੀਬੀ ਰੇਖਾ ਹੇਠਾਂ ਜੀਵਨ ਬਤੀਤ ਕਰ ਰਹੇ 20 ਫ਼ੀਸਦੀ ਲੋਕਾਂ ਦੇ ਖਾਤਿਆਂ ਵਿਚ 6000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ। ਕਾਂਗਰਸ ਨੇ ਵੀ ਆਖ਼ਰ ਇਹ ਮੰਨ ਲਿਆ ਕਿ ਗ਼ਰੀਬੀ ਨੂੰ ਹਟਾਉਣ ਲਈ ਬੇਹੱਦ ਗ਼ਰੀਬਾਂ, ਜਿਸ ਵਿਚ ਛੋਟੇ ਅਤੇ ਮੱਧ ਵਰਗੀ ਕਿਸਾਨਾਂ ਨੂੰ ਵੀ ਕੁਝ ਸਮੇਂ ਤੱਕ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਨੂੰ ਇਸ ਸਮੇਂ ਸਿੱਧੇ ਆਮਦਨ ਸਹਿਯੋਗ ਦੀ ਬਹੁਤ ਲੋੜ ਹੈ।
ਖੇਤੀਬਾੜੀ ਅਜੇ ਵੀ ਹੇਠਲੇ ਪੱਧਰ 'ਤੇ ਹੀ ਹੈ। ਲਗਪਗ ਚਾਰ ਦਹਾਕਿਆਂ ਤੋਂ ਖੇਤੀ ਖੇਤਰ ਦੀ ਆਮਦਨ 'ਚ ਕੋਈ ਜ਼ਿਕਰਯੋਗ ਵਾਧਾ ਨਹੀਂ ਹੋਇਆ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਬਣਦਾ ਮੁੱਲ ਨਹੀਂ ਦਿੱਤਾ ਗਿਆ। ਅਸਲ ਵਿਚ ਮੰਡੀਕਰਨ ਦੀ ਵਿਵਸਥਾ ਵਿਚ ਵੀ ਪ੍ਰਸ਼ਾਸਨ ਵਲੋਂ ਤੈਅ ਕੀਮਤਾਂ ਦੇ ਅਨੁਸਾਰ ਜ਼ਿਆਦਾਤਰ ਫ਼ਸਲਾਂ ਦੀ ਕੀਮਤ ਨਹੀਂ ਦਿੱਤੀ ਜਾਂਦੀ। ਹਾਲ ਹੀ ਵਿਚ ਕੀਤੀ ਗਈ ਖੋਜ ਦੇ ਅਨੁਸਾਰ, 2000 ਤੇ 2017 ਦੇ ਵਿਚਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟ ਮੁੱਲ ਕਾਰਨ ਕਰੀਬ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕਿਸਾਨ ਵਿਰੋਧੀ ਮਾਹੌਲ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਜੀਵਨ ਬਤੀਤ ਕਰ ਰਹੇ ਹਨ। ਜੇਕਰ ਅਰਥਚਾਰੇ ਦਾ ਕੋਈ ਹੋਰ ਖੇਤਰ ਹੁੰਦਾ ਤਾਂ ਹੁਣ ਤੱਕ ਉਹ ਆਪਣੀ ਹੋਂਦ ਗੁਆ ਚੁੱਕਾ ਹੋਣਾ ਸੀ। ਇਸ ਵਿਚ ਕੋਈ ਹੈਰਾਨਗੀ ਨਹੀਂ ਹੈ ਕਿ ਮੌਜੂਦਾ ਸਮੇਂ ਪੇਂਡੂ ਖੇਤਰ ਦੀ ਨਿਰਾਸ਼ਾ ਆਪਣੀ ਚਰਮ ਸੀਮਾ 'ਤੇ ਹੈ ਜੋ ਕਿ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਦਾ ਸਬੂਤ ਹੈ, ਜਿਨ੍ਹਾਂ ਦੇ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ।
ਭਾਵੇਂ ਕਿ ਖੇਤੀਬਾੜੀ ਸੰਕਟ ਦੇ ਮੁੱਦੇ ਨੂੰ ਲੁਕਾਉਣ ਲਈ ਪੁਲਵਾਮਾ ਹਮਲੇ ਤੋਂ ਬਾਅਦ ਵੱਡੀ ਪੱਧਰ 'ਤੇ ਰਾਸ਼ਟਰਵਾਦ ਦੀ ਸਿਆਸਤ ਕੀਤੀ ਗਈ ਪਰ ਮੌਜੂਦਾ ਸਰਕਾਰਾਂ ਦੀ ਸਭ ਤੋਂ ਵੱਡੀ ਚੁਣੌਤੀ ਲੰਮੇ ਸਮੇਂ ਤੋਂ ਨਿਘਾਰ ਵੱਲ ਜਾ ਰਹੇ ਪੇਂਡੂ ਖੇਤਰ ਦੇ ਗੁੰਝਲਦਾਰ ਮੁੱਦੇ ਨੂੰ ਹੱਲ ਕਰਨ ਦੀ ਹੈ। ਸਿਆਸੀ ਪਾਰਟੀਆਂ ਵਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਵਾਅਦਿਆਂ ਦੀ ਝੜੀ ਲਗਾਈ ਗਈ ਹੈ। ਨਵੀਂ ਸਰਕਾਰ ਲਈ ਇਨ੍ਹਾਂ ਵਾਅਦਿਆਂ ਨੂੰ ਲਾਗੂ ਕਰਨਾ ਹੀ ਚੁਣੌਤੀ ਹੋਵੇਗੀ। ਪਿਛਲੇ ਕੁਝ ਸਾਲਾਂ ਦੌਰਾਨ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਵਿਚ ਵੱਡਾ ਇਜਾਫ਼ਾ ਹੋਇਆ ਹੈ ਅਤੇ ਨਵੇਂ ਪ੍ਰਧਾਨ ਮੰਤਰੀ ਲਈ ਇਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਅੱਖੋਂ-ਪਰੋਖੇ ਕਰਨਾ ਆਸਾਨ ਨਹੀਂ ਹੋਵੇਗਾ। ਸਿੱਧੇ ਆਮਦਨ ਸਹਿਯੋਗ ਨੂੰ ਜਾਰੀ ਰੱਖਦਿਆਂ ਖੇਤੀਬਾੜੀ ਖੇਤਰ ਨੂੰ ਛੋਟੇ-ਛੋਟੇ ਟੀਚਿਆਂ ਨਾਲ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇਗਾ। ਮੇਰੀ ਸਮਝ ਅਨੁਸਾਰ ਇਹ ਕੁਝ ਜ਼ਰੂਰੀ ਨੁਕਤੇ ਹਨ ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਨੂੰ ਧਿਆਨ ਦੇਣਾ ਚਾਹੀਦਾ ਹੈ :
ੲ ਖੇਤੀਬਾੜੀ ਹੁਣ ਵਿਸਰ ਗਈ ਹੈ ਕਿਉਂਕਿ ਕਿਸਾਨਾਂ ਨੂੰ ਹਰ ਪੜਾਅ 'ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰਸ਼ਾਸਨ ਦੀ ਅਣਗਹਿਲੀ ਦਾ ਜ਼ਿਆਦਾ ਸ਼ਿਕਾਰ ਹੈ। ਜੇਕਰ ਸਨਅਤ ਨੂੰ ਸੁਖਾਲਾ ਮਾਹੌਲ ਦੇਣ ਲਈ 7000 ਕਦਮ ਚੁੱਕੇ ਜਾ ਸਕਦੇ ਹਨ ਤਾਂ ਮੈਨੂੰ ਅਜਿਹਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ ਕਿ ਕਿਉਂ ਖੇਤੀਬਾੜੀ ਖੇਤਰ ਨੂੰ ਇਸੇ ਤਰਜੀਹ ਦੇ ਆਧਾਰ 'ਤੇ ਰਿਆਇਤ ਨਹੀਂ ਦਿੱਤੀ ਜਾ ਸਕਦੀ? ਪੂਰੇ ਦੇਸ਼ ਅਤੇ ਸੂਬਿਆਂ ਵਿਚ ਵੀ ਟੀਮਾਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਕਿ ਹਰ ਪੜਾਅ 'ਤੇ ਯੋਜਨਾ ਲਗਾਤਾਰਤਾ 'ਤੇ ਨਜ਼ਰ ਰੱਖਣ। ਅਜਿਹੇ ਯਤਨ ਤਰਾਸ਼ਣੇ ਚਾਹੀਦੇ ਹਨ ਜੋ ਖੇਤੀਬਾੜੀ ਨੂੰ ਕਿਸਾਨ ਪੱਖੀ ਬਣਾਉਣ ਵਿਚ ਸਹਾਈ ਹੋਣ।
ੲ ਕਿਸਾਨੀ ਆਮਦਨ ਅਤੇ ਭਲਾਈ ਕਮਿਸ਼ਨ ਬਣਾਇਆ ਜਾਵੇ : ਇਹ ਕਮਿਸ਼ਨ ਫ਼ਸਲਾਂ ਦੀਆਂ ਕੀਮਤਾਂ ਨਿਰਧਾਰਤ ਕਰੇ ਅਤੇ ਕਿਸਾਨਾਂ ਦੇ ਆਮਦਨ ਪੈਕੇਜ ਨੂੰ ਪੱਕਾ ਕਰੇ ਅਤੇ ਹੋਰ ਭਲਾਈ ਯਤਨਾਂ ਲਈ ਵੀ ਕਾਰਜਸ਼ੀਲ ਰਹੇ। ਇਸ ਕਮਿਸ਼ਨ ਨੂੰ ਪਹਿਲਾਂ ਤੋਂ ਹੀ ਸਥਾਪਤ ਸੀ.ਏ.ਸੀ.ਪੀ. ਨੂੰ ਆਪਣੇ ਅੰਦਰ ਸਮੋ ਲੈਣਾ ਚਾਹੀਦਾ ਹੈ ਅਤੇ ਪ੍ਰਤੀ ਕਿਸਾਨ ਪਰਿਵਾਰ ਲਈ 18,000 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੇ ਜਾਣ। ਇਹ ਸਹਾਇਤਾ ਪ੍ਰਤੀ ਜ਼ਿਲ੍ਹਾ ਕਿਸਾਨ ਪਰਿਵਾਰ ਦੀ ਆਮਦਨ ਦੇ ਆਧਾਰ 'ਤੇ ਹੀ ਦਿੱਤੀ ਜਾਣੀ ਚਾਹੀਦੀ ਹੈ। ਇਹ ਜਾਣਕਾਰੀ ਉਪਲਬਧ ਹੈ ਅਤੇ ਪ੍ਰਤੀ ਜ਼ਿਲ੍ਹਾ ਕਿਸਾਨੀ ਆਮਦਨ ਦੀ ਔਸਤ ਸਬੰਧੀ ਤੱਥ ਇਕੱਠੇ ਕਰਨਾ ਕੋਈ ਮੁਸ਼ਕਿਲ ਨਹੀਂ।
ੲ ਕਿਸਾਨੀ ਕਰਜ਼ਾ ਮੁਆਫ਼ੀ : ਕਿਸ਼ਤਾਂ 'ਚ ਕੀਤੀ ਜਾ ਰਹੀ ਕਰਜ਼ਾ ਮੁਆਫ਼ੀ ਦੀ ਬਜਾਏ ਕਿਸਾਨਾਂ ਦਾ ਸਾਰਾ ਕਰਜ਼ਾ ਇਕੋ ਵਾਰ 'ਚ ਮੁਆਫ਼ ਕੀਤਾ ਜਾਣਾ ਚਾਹੀਦਾ ਹੈ। 2017 ਤੋਂ ਬਾਅਦ ਕੁਝ ਸੂਬਿਆਂ ਨੇ ਕੁੱਲ 1.9 ਲੱਖ ਕਰੋੜ ਦੇ ਕਿਸਾਨੀ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਖੇਤੀਬਾੜੀ ਨਾਲ ਸਬੰਧਿਤ ਕੁੱਲ ਕਰਜ਼ੇ 3.5 ਲੱਖ ਕਰੋੜ ਦੇ ਕਰੀਬ ਹਨ, ਜਿਨ੍ਹਾਂ ਨੂੰ ਮੁਆਫ਼ ਕੀਤੇ ਜਾਣ ਦੀ ਲੋੜ ਹੈ। ਕਿਸਾਨ ਓਨਾ ਸਮਾਂ ਆਰਥਿਕ ਪੱਖੋਂ ਉਤਸ਼ਾਹਿਤ ਨਹੀਂ ਹੋ ਸਕਦੇ ਜਦੋਂ ਤੱਕ ਉਨ੍ਹਾਂ ਦੇ ਪਿਛਲੇ ਬੋਝ ਨੂੰ ਖ਼ਤਮ ਨਹੀਂ ਕੀਤਾ ਜਾਂਦਾ। ਇਸ ਔਖ ਦੀ ਘੜੀ ਵਿਚ ਦੇਸ਼ ਨੂੰ ਕਿਸਾਨਾਂ ਦੇ ਨਾਲ ਖੜ੍ਹਨਾ ਹੋਵੇਗਾ। ਕਿਸਾਨ ਦੀ ਕਰਜ਼ਾ ਮੁਆਫ਼ੀ ਸੂਬਾ ਸਰਕਾਰਾਂ 'ਤੇ ਵਿੱਤੀ ਬੋਝ ਨਹੀਂ ਬਣੇਗੀ। ਜੇਕਰ ਸਨਅਤੀ ਕਰਜ਼ੇ ਖ਼ਤਮ ਕਰਨ ਦੀ ਤਰ੍ਹਾਂ ਹੀ ਬੈਂਕਾਂ ਦਾ ਰਸਤਾ ਅਖ਼ਤਿਆਰ ਕੀਤਾ ਜਾਏ।
ੲ ਜਨਤਕ ਖੇਤਰ ਨਿਵੇਸ਼ : ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ 2011-12 ਅਤੇ 2016-17 ਦਰਮਿਆਨ ਕੁੱਲ ਘਰੇਲੂ ਉਤਪਾਦਨ ਦਾ ਸਿਰਫ 0.3 ਫ਼ੀਸਦੀ ਤੋਂ 0.4 ਫ਼ੀਸਦੀ ਹੀ ਜਨਤਕ ਖੇਤਰ ਵਲੋਂ ਖੇਤੀਬਾੜੀ 'ਚ ਨਿਵੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਨਿੱਜੀ ਖੇਤਰ ਦਾ ਨਿਵੇਸ਼ ਵੀ ਖੇਤੀ ਖੇਤਰ 'ਚ ਬਹੁਤ ਘੱਟ ਹੈ। 50 ਫ਼ੀਸਦੀ ਤੋਂ ਜ਼ਿਆਦਾ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਸਬੰਧ ਰੱਖਦੀ ਹੈ। ਇਹ ਸਹੀ ਸਮਾਂ ਹੈ ਕਿ ਜਨਤਕ ਖੇਤਰ ਦੇ ਨਿਵੇਸ਼ ਨਾਲ ਖੇਤੀਬਾੜੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਜਦੋਂ ਤੱਕ ਖੇਤੀਬਾੜੀ ਖੇਤਰ 'ਚ ਜ਼ਰੂਰੀ ਨਿਵੇਸ਼ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨੀ ਦੇ ਲਾਭਕਾਰੀ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ੲ ਕੀਮਤਾਂ ਅਤੇ ਮੰਡੀਕਰਨ 'ਚ ਸੋਧ : ਇਸ ਸਮੇਂ ਮੰਡੀਕਰਨ 'ਚ ਸੁਧਾਰ ਲਿਆਉਣ ਦੀ ਵੱਡੀ ਜ਼ਰੂਰਤ ਹੈ, ਜਿਹੜੀ ਕਿ ਮੌਜੂਦਾ ਇਕਾਈ ਏ.ਪੀ.ਐਮ.ਸੀ. ਦੇ ਵਿਸਥਾਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਮੌਜੂਦਾ ਸਮੇਂ 7,600 ਏ.ਪੀ.ਐਮ.ਸੀ. ਮੰਡੀਆਂ ਹਨ ਜਦ ਕਿ ਪ੍ਰਤੀ ਪੰਜ ਕਿਲੋਮੀਟਰ ਦੇ ਹਿਸਾਬ ਨਾਲ 42,000 ਮੰਡੀਆਂ ਦੀ ਲੋੜ ਹੈ। ਇਸ ਇਕਾਈ ਵਿਚ ਸੁਧਾਰ ਕਰਦਿਆਂ ਫ਼ਸਲਾਂ ਦੀ ਕੀਮਤ ਤੈਅ ਕਰਨ ਵਾਲੇ ਢਾਂਚੇ ਨੂੰ ਵੀ ਤੋੜਨਾ ਹੋਵੇਗਾ। ਇਸੇ ਹੀ ਸਮੇਂ ਏ.ਪੀ.ਐਮ.ਸੀ. ਦੀ ਸੋਧ ਕਰਦੇ ਹੋਏ ਕਿਸਾਨਾਂ ਦੀ ਸਾਰੀ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਿਆ ਜਾਣਾ ਸੰਭਵ ਬਣਾਉਣਾ ਚਾਹੀਦਾ ਹੈ। -੦-

 

ਅਸਪੱਸ਼ਟ ਹੈ ਪੰਜਾਬ ਦਾ ਚੋਣ ਦ੍ਰਿਸ਼

ਚੋਣ ਸਰਵੇਖਣਾਂ ਦਾ ਪ੍ਰਸਾਰਨ ਆਰੰਭ ਹੋਇਆ ਤਾਂ ਹਰੇਕ ਖ਼ਬਰ ਚੈਨਲ ਸਭ ਤੋਂ ਸਟੀਕ, ਸਭ ਤੋਂ ਭਰੋਸੇਮੰਦ, ਸਭ ਤੋਂ ਤੇਜ਼, ਸਭ ਤੋਂ ਸਹੀ, ਸਭ ਤੋਂ ਵੱਡਾ ਚੋਣ ਸਰਵੇਖਣ ਜਿਹੇ ਵਿਸ਼ੇਸ਼ਣ ਵਰਤ ਰਿਹਾ ਸੀ। ਇਕ ਚੈਨਲ ਪੂਰੇ ਭਾਰਤ ਦੀਆਂ 543 ਸੀਟਾਂ ਦੇ ਸਟੀਕ ਚੋਣ ਸਰਵੇਖਣ ਦਾ ਦਾਅਵਾ ਕਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਪ੍ਰੈੱਸ ਕਾਨਫ਼ਰੰਸ ਲੋਕਤੰਤਰ ਲਈ ਨਿਰਾਸ਼ਾ ਦੀ ਘੜੀ

ਸੋਸ਼ਲ ਮੀਡੀਆ 'ਤੇ ਇਹ ਖ਼ਬਰ ਤੇਜ਼ੀ ਨਾਲ ਫੈਲ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਸਾਲ ਦੇ ਕਾਰਜਕਾਲ ਵਿਚ ਪਹਿਲੀ ਵਾਰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਨ ਵਾਲੇ ਹਨ। ਸੋਸ਼ਲ ਮੀਡੀਆ ਤੋਂ ਇਹ ਖ਼ਬਰ ਨੂੰ ਜਾਣਦਿਆਂ ਹੀ ਟੀ.ਵੀ. ਚੈਨਲਾਂ ਨੂੰ ਨਾ ਦੇਖਣ ਦੀ ਸਹੁੰ ...

ਪੂਰੀ ਖ਼ਬਰ »

ਚੋਣ ਦੰਗਲ ਹੋਇਆ ਮੁਕੰਮਲ

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ 17ਵੀਂ ਲੋਕ ਸਭਾ ਲਈ 7 ਪੜਾਵਾਂ ਵਿਚ ਮੁਕੰਮਲ ਹੋ ਰਹੀਆਂ ਚੋਣਾਂ ਦੇ ਆਖਰੀ ਪੜਾਅ ਦੀਆਂ ਵੋਟਾਂ ਵੀ ਬਿਨਾਂ ਕਿਸੇ ਵੱਡੀ ਘਟਨਾ ਦੇ ਸਿਰੇ ਚੜ੍ਹ ਗਈਆਂ। ਪਰ ਪੰਜਾਬ ਤੇ ਪੱਛਮੀ ਬੰਗਾਲ ਵਿਚ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX