ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  16 minutes ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  1 day ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  1 day ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  1 day ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  1 day ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  1 day ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਦੂਜਾ ਖਿਡਾਰੀ ਆਊਟ, ਤਮੀਮ ਇਕਬਾਲ ਨੇ ਬਣਾਈਆਂ 36 ਦੌੜਾਂ
. . .  1 day ago
ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 15 ਓਵਰਾਂ ਤੋਂ ਬਾਅਦ ਬੰਗਲਾਦੇਸ਼ 74 /1
. . .  1 day ago
ਬਲਾਚੌਰ 'ਚ ਸੜਕ ਨਿਰਮਾਣ ਦੀ ਢਿੱਲੀ ਰਫ਼ਤਾਰ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 40 /1
. . .  1 day ago
ਪੇਸ਼ੀ ਭੁਗਤਣ ਆਏ ਕੈਦੀ ਨੂੰ ਲੈ ਕੇ ਫ਼ਰਾਰ ਹੋਏ ਉਸ ਦੇ ਸਾਥੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਬੰਗਲਾਦੇਸ਼ 25 /1
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 23 ਦੌੜਾਂ 'ਤੇ ਬੰਗਲਾਦੇਸ਼ ਦਾ ਪਹਿਲਾਂ ਖਿਡਾਰੀ ਆਊਟ
. . .  1 day ago
ਦਾਂਤੇਵਾੜਾ 'ਚ ਮਾਉਵਾਦੀਆਂ ਨੇ ਕੀਤਾ ਆਈ.ਡੀ.ਧਮਾਕਾ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਵਿਜੇ ਵਡੇਟੀਵਾਰ
. . .  1 day ago
ਕ੍ਰਾਂਤੀਕਾਰੀ ਮੋਰਚਾ ਵੱਲੋਂ ਬਲਾਕ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ
. . .  1 day ago
27 ਫਰਵਰੀ ਨੂੰ ਭਾਰਤੀ ਹਵਾਈ ਖੇਤਰ 'ਚ ਨਹੀਂ ਵੜੇ ਸਨ ਪਾਕਿ ਜਹਾਜ਼- ਧਨੋਆ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਖੇਮਕਰਨ 'ਚ ਪੁਲਿਸ ਨੇ ਇੱਕ ਹਜ਼ਾਰ ਨਸ਼ੀਲੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
6 ਸਾਲਾ ਬਾਲੜੀ ਨਾਲ ਹੋਮਗਾਰਡ ਕਰਮਚਾਰੀ ਦੇ ਕਲਯੁਗੀ ਪੁੱਤਰ ਵਲੋਂ ਜਬਰ ਜਨਾਹ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਪਲਾਸਟਿਕ ਸਨਅਤਕਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ ਆਧਾਰ ਅਤੇ ਹੋਰ ਕਾਨੂੰਨੀ (ਸੋਧ) ਬਿੱਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਅਸ਼ੋਕ ਗਹਿਲੋਤ ਨੇ ਦਿੱਤੇ ਬਾੜਮੇਰ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਕੋਟਕਪੂਰਾ 'ਚ ਪੁਲਿਸ ਵਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਚਮਕੀ ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਬਿਹਾਰ ਸਰਕਾਰ ਕੋਲੋਂ ਮੰਗਿਆ ਜਵਾਬ
. . .  1 day ago
ਸਰਹੱਦੀ ਖੇਤਰ 'ਚ ਪਏ ਹਲਕੇ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
. . .  1 day ago
ਬਾੜਮੇਰ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਗਹਿਲੋਤ
. . .  1 day ago
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਾਖਵਾਂਕਰਨ ਬਿੱਲ ਪੇਸ਼ ਕਰਨਗੇ ਅਮਿਤ ਸ਼ਾਹ
. . .  1 day ago
ਇੰਡੋਨੇਸ਼ੀਆ 'ਚ ਲੱਗੇ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਗੁਜਰਾਤ 'ਚ ਰਾਜ-ਸਭਾ ਉਪ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
. . .  1 day ago
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551
ਿਵਚਾਰ ਪ੍ਰਵਾਹ: ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ। -ਜਿੰਮੀ ਹੇਨਰੀ

ਦਿੱਲੀ

ਇੰਦੌਰ ਦੇ 2575 ਪੋਲਿੰਗ ਬੂਥਾਂ 'ਤੇ ਕੁੱਲ ਮਿਲਾ ਕੇ ਸ਼ਾਂਤੀਪੂਰਵਕ ਰਿਹਾ ਮਤਦਾਨ

ਇੰਦੌਰ, 19 ਮਈ (ਰਤਨਜੀਤ ਸਿੰਘ ਸ਼ੈਰੀ)-ਸੱਤਵੇਂ ਤੇ ਅਖ਼ੀਰਲੇ ਗੇੜ ਦੀਆਂ ਵੋਟਾਂ ਪਾਉਣ ਦਾ ਸਿਲਸਿਲਾ ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ 'ਚ ਅੱਜ ਸਵੇਰੇ 7 ਵਜੇ ਤੋਂ ਹੀ ਸ਼ੁਰੂ ਹੋ ਗਿਆ ਸੀ | ਖੰਡਵਾ, ਉਜੈਨ, ਰਤਲਾਮ, ਦੇਵਾਸ, ਸ਼ਾਜਾਪੁਰ, ਮੰਦਸੋਰ, ਧਾਰ ਤੇ ਖਰਗੋਨ ਵਿਚ ਗਰਮੀ ਵੱਧ ਹੋਣ ਦੇ ਕਾਰਨ ਪੋਲਿੰਗ ਬੂਥਾਂ 'ਤੇ ਅੱਜ ਸਵੇਰੇ ਤੋਂ ਹੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ | ਇੰਦੌਰ 'ਚ 2575 ਪੋਲਿੰਗ ਬੂਥ ਬਣਾਏ ਗਏ ਸਨ, ਜਿਸ 'ਤੇ 20000 ਕਰਮਚਾਰੀ ਤਾਇਨਾਤ ਸਨ | ਜਿਸ ਵਿਚ 529 ਨਾਜ਼ੁਕ ਕੇਂਦਰ ਐਲਾਨੇ ਗਏ ਸਨ ਅਤੇ ਇਨ੍ਹਾਂ ਕੇਂਦਰਾਂ 'ਤੇ 8000 ਪੁਲਿਸ ਫੋਰਸ ਤਾਇਨਾਤ ਸਨ | 690 ਪਿੰਕ ਬੂਥ ਬਣਾਏ ਗਏ ਸਨ, 58378 ਨੌਜਵਾਨ ਮਤਦਾਤਾਵਾਂ ਨੇ ਆਪਣੀ ਵੋਟ ਦੀ ਵਰਤੋਂ ਪਹਿਲੀ ਵਾਰ ਕੀਤੀ | ਇੰਦੌਰ 'ਚ ਮੁੱਖ ਮੁਕਾਬਲਾ ਭਾਜਪਾ ਦੇ ਸ਼ੰਕਰ ਲਲਵਾਨੀ ਦਾ ਕਾਂਗਰਸ ਦੇ ਪੰਕਜ ਸੰਘਵੀ ਨਾਲ ਹੈ | ਇਹ ਸੀਟ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੀ ਹੈ ਜਿਥੇ ਉਹ ਲਗਾਤਾਰ 8 ਵਾਰ ਜੇਤੂ ਰਹੀ ਹੈ ਇਸ ਵਾਰ ਭਾਜਪਾ ਨੇ ਉਮਰ ਨੂੰ ਦੇਖਦਿਆਂ ਸੁਮਿਤਰਾ ਮਹਾਜਨ ਦਾ ਟਿਕਟ ਕੱਟ ਦਿੱਤਾ ਤੇ ਉਸ ਦੀ ਥਾਂ 'ਤੇ ਸਮਾਜ ਸੇਵਕ ਸ਼ੰਕਰ ਲਲਵਾਨੀ ਨੂੰ ਟਿਕਟ ਦਿੱਤਾ ਹੈ | ਇਹ ਗੱਲ ਵਰਨਣਯੋਗ ਹੈ ਕਿ ਸ਼ੰਕਰ ਲਲਵਾਨੀ ਦਾ ਸਿੰਧੀ ਸਮਾਜ ਨੇ ਹੀ ਵਿਰੋਧ ਕੀਤਾ ਸੀ | ਪਿੰਡਾਂ ਵਿਚ ਕੋਈ ਬਹੁਤ ਪਕੜ ਲਲਵਾਨੀ ਦੀ ਨਹੀਂ ਹੈ | ਦੂਜੇ ਪਾਸੇ ਪੰਕਜ ਸੰਘਵੀ ਦੀ ਪੇਂਡੂ ਇਲਾਕਿਆਂ ਵਿਚ ਚੰਗੀ ਪਕੜ ਹੈ | ਸ਼ਹਿਰ ਦੇ ਵਿਕਾਸ ਵਿਚ ਸੰਘਵੀ ਨੇ ਅਹਿਮ ਯੋਗਦਾਨ ਪਾਇਆ ਹੈ | ਉਹ ਲੋਕ ਸਭਾ ਸਮੇਤ ਪਹਿਲਾਂ ਵੀ ਕਈ ਚੋਣਾਂ ਹਾਰ ਚੁੱਕੇ ਹਨ | ਕੁੱਲ ਮਿਲਾ ਕੇ ਦੋਨਾਂ ਵਿਚਕਾਰ ਮੁਕਾਬਲਾ ਫ਼ਸਵਾਂ ਰਹੇਗਾ | ਮੱਧ ਪ੍ਰਦੇਸ਼ ਦੇ ਖੰਡਵਾ, ਊਜੈਨ, ਰਤਲਾਮ, ਦੇਵਾਸ, ਸ਼ਾਜਾਪੁਰ, ਮੰਦਸੋਰ, ਧਾਰ, ਖਰਗੋਨ ਤੇ ਹੋਰ ਖੇਤਰਾਂ 'ਚੋਂ ਵੀ ਸ਼ਾਂਤੀ ਪੂਰਵਕ ਮਤਦਾਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ |

ਕਈ ਕੇਂਦਰੀ ਮੰਤਰੀਆਂ ਨੇ ਸਰਕਾਰੀ ਬੰਗਲਿਆਂ ਦੇ ਬਕਾਏ ਦਾ ਨਹੀਂ ਕੀਤਾ ਭੁਗਤਾਨ-ਆਈ.ਟੀ.ਆਈ. 'ਚ ਖੁਲਾਸਾ

ਨਵੀਂ ਦਿੱਲੀ, 19 ਮਈ (ਏਜੰਸੀ)- ਕਈ ਕੇਂਦਰੀ ਮੰਤਰੀਆਂ ਜਿਨ੍ਹਾਂ 'ਚ ਵਿਜੇ ਗੋਇਲ, ਪ੍ਰਕਾਸ਼ ਜਾਵੜੇਕਰ, ਨਿਰਮਲਾ ਸੀਤਾਰਮਨ ਅਤੇ ਸੁਸ਼ਮਾ ਸਵਰਾਜ ਸ਼ਾਮਿਲ ਹਨ, ਨੇ ਫਰਵਰੀ ਮਹੀਨੇ ਤੱਕ ਆਪਣੇ ਸਰਕਾਰੀ ਬੰਗਲਿਆਂ ਦਾ ਬਕਾਇਆ ਭੁਗਤਾਨ ਨਹੀਂ ਕੀਤਾ ਹੈ | ਇਹ ਜਾਣਕਾਰੀ ਆਵਾਸ ਤੇ ...

ਪੂਰੀ ਖ਼ਬਰ »

ਸੂਰਜਮੁਖੀ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੂੰ ਮਿਲੇ ਭਾਕਿਊ ਮੈਂਬਰ

ਸ਼ਾਹਾਬਾਦ ਮਾਰਕੰਡਾ, 19 ਮਈ (ਅ.ਬ.)–ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਕਿਸਾਨ ਰੈੱਸਟ ਹਾਊਸ ਸ਼ਾਹਾਬਾਦ ਵਿਚ ਹੋਈ | ਬੈਠਕ ਵਿਚ ਸੂਰਜਮੁਖੀ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ | ਇਨ੍ਹਾਂ ...

ਪੂਰੀ ਖ਼ਬਰ »

ਪਾਕਿ ਨੂੰ ਅਰਬ ਸਾਗਰ 'ਚੋਂ ਨਹੀਂ ਮਿਲ ਸਕੇ ਖਣਿਜ ਤੇਲ ਵਾਲੇ ਖੂਹ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)¸ਪਾਕਿਸਤਾਨ ਸਰਕਾਰ ਵਲੋਂ ਕਰਾਚੀ ਸ਼ਹਿਰ 'ਚ ਤੱਟਵਰਤੀ ਖੇਤਰ ਨੇੜੇ ਅਰਬ ਸਾਗਰ 'ਚੋਂ ਖਣਿਜ ਤੇਲ ਅਤੇ ਗੈਸ ਦੇ ਵੱਡੇ ਭੰਡਾਰ ਹਾਸਲ ਕਰਨ ਦੀ ਉਮੀਦ ਨਾਲ ਸ਼ੁਰੂ ਕੀਤਾ ਖੁਦਾਈ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਇਹ ਕੰਮ ਬੜੀ ਧੂਮ-ਧਾਮ ...

ਪੂਰੀ ਖ਼ਬਰ »

ਭਾਖੜਾ ਨਹਿਰ 'ਚ 2 ਨੌਜਵਾਨ ਡੁੱਬੇ, ਇਕ ਦੀ ਲਾਸ਼ ਮਿਲੀ

ਝੁਨੀਰ, 19 ਮਈ (ਰਮਨਦੀਪ ਸਿੰਘ ਸੰਧੂ)- ਝੁਨੀਰ ਨੇੜੇ ਭਾਖੜਾ ਨਹਿਰ 'ਚ ਡੁੱਬਣ ਨਾਲ 2 ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ | ਇਕ ਦੀ ਲਾਸ਼ ਲੱਭ ਲਈ ਹੈ ਜਦਕਿ ਦੂਸਰੇ ਦੀ ਭਾਲ ਹੈ | ਜਾਣਕਾਰੀ ਅਨੁਸਾਰ ਗੁਆਂਢੀ ਰਾਜ ਹਰਿਆਣਾ ਦੇ ਸਿਰਸਾ ਸ਼ਹਿਰ ਤੋਂ ਸਿੰਗੀਕਾਟ ਬਰਾਦਰੀ ਨਾਲ ...

ਪੂਰੀ ਖ਼ਬਰ »

ਮੌੜ ਮੰਡੀ ਨੇੜੇ ਕੋਟਲਾ ਬ੍ਰਾਂਚ ਨਹਿਰ 'ਚ ਨਹਾਉਂਦਿਆਂ ਦੋ ਚਚੇਰੇ ਭਰਾ ਡੁੱਬੇ

ਮੌੜ ਮੰਡੀ, 19 ਮਈ (ਲਖਵਿੰਦਰ ਸਿੰਘ ਮੌੜ, ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਗਿਓਾ ਲੰਘਦੀ ਕੋਟਲਾ ਬ੍ਰਾਂਚ ਨਹਿਰ 'ਚ ਅੱਜ ਦੁਪਹਿਰ ਸਮੇਂ ਦੋ ਚਚੇਰੇ ਭਰਾਵਾਂ ਦੇ ਡੁੱਬ ਜਾਣ ਦਾ ਸਮਾਚਾਰ ਹੈ | ਜਿਸ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਤੇ ਮੌੜ ਖ਼ੁਰਦ ਵਾਸੀਆਂ ਵਲੋਂ ...

ਪੂਰੀ ਖ਼ਬਰ »

ਬੂਥਾਂ 'ਤੇ ਮੋਬਾਈਲ ਫੋਨ ਲੈ ਜਾਣ 'ਤੇ ਨਹੀਂ ਹੋਈ ਸਖ਼ਤੀ

ਜਲੰਧਰ, 19 ਮਈ (ਸ਼ਿਵ ਸ਼ਰਮਾ)- ਚੋਣ ਕਮਿਸ਼ਨ ਨੇ ਅੱਜ ਖ਼ਤਮ ਹੋਈਆਂ ਲੋਕ-ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦਾ ਦਾਅਵਾ ਕੀਤਾ ਸੀ ਪਰ ਹੇਠਲੇ ਪੱਧਰ 'ਤੇ ਢਿੱਲੇ ਪ੍ਰਬੰਧਾਂ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਆਮ ਹੁੰਦੀ ਰਹੀ | ਚੋਣ ...

ਪੂਰੀ ਖ਼ਬਰ »

ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਗੱਠਜੋੜ ਸਫ਼ਲ ਹੋਵੇਗਾ-ਸੁਖਬੀਰ

ਬਾਦਲ (ਸ੍ਰੀ ਮੁਕਤਸਰ ਸਾਹਿਬ)/ ਬਠਿੰਡਾ, 19 ਮਈ (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ, ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ...

ਪੂਰੀ ਖ਼ਬਰ »

ਮੋਦੀ ਵਲੋਂ ਕੇਦਾਰਨਾਥ ਧਾਮ ਦੀ ਯਾਤਰਾ ਕਰਨ 'ਤੇ ਚੋਣ ਕਮਿਸ਼ਨ ਦਾ ਧੰਨਵਾਦ

ਕੇਦਾਰਨਾਥ, 19 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ ਕਿ ਉਸ ਨੇ ਆਦਰਸ਼ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ | ਮੋਦੀ ਨੇ ਇਸ ਪਵਿੱਤਰ ਧਾਮ ਵਿਖੇ ਕਰੀਬ 17 ...

ਪੂਰੀ ਖ਼ਬਰ »

ਸ਼ਿਮਲਾ 'ਚ ਕਾਰ ਖੱਡ 'ਚ ਡਿਗਣ ਨਾਲ ਭੈਣ-ਭਰਾ ਦੀ ਮੌਤ

ਸ਼ਿਮਲਾ, 19 ਮਈ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਇਕ ਕਾਰ ਦੇ ਖੱਡ 'ਚ ਡਿੱਗਣ ਨਾਲ ਇਕ ਨੌਜਵਾਨ ਤੇ ਉਸ ਦੀ ਨਾਬਾਲਗ ਭੈਣ ਦੀ ਮੌਤ ਹੋਣ ਦੀ ਖਬਰ ਹੈ | ਸ਼ਿਮਲਾ ਦੇ ਡੀ.ਐਸ.ਪੀ. ਪ੍ਰਮੋਦ ਸ਼ੁਕਲਾ ਨੇ ਦੱਸਿਆ ਕਿ ਇਹ ਹਾਦਸਾ ਨਾਂਖਾੜੀ ਤਹਿਸੀਲ 'ਚ ਪ੍ਰਮੇਸ਼ਵਰੀ ਨੇੜੇ ...

ਪੂਰੀ ਖ਼ਬਰ »

ਐਕੋਸ ਸੰਸਥਾਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਕੀਤਾ ਜਾਗਰੂਕ

ਜਲੰਧਰ, 19 ਮਈ (ਅ.ਬ.)- ਵਿਦੇਸ਼ ਭੇਜਣ ਦੇ ਨਾਂਅ 'ਤੇ ਹੋ ਰਹੀਆਂ ਠੱਗੀਆਂ ਨੂੰ ਧਿਆਨ 'ਚ ਰੱਖਦੇ ਹੋਏ ਐਕੋਸ (ਐਸੋਸੀਏਸ਼ਨ ਆਫ਼ ਕੰਸਲਟੈਂਟਸ ਫ਼ਾਰ ਓਵਰਸੀਜ਼ ਸਟੱਡੀਜ਼) ਵਲੋਂ ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ | ਐਕੋਸ ਇਕ 7 ਸਾਲ ...

ਪੂਰੀ ਖ਼ਬਰ »

ਨਿਰੰਕਾਰੀ ਮਿਸ਼ਨ 'ਨਿਰੰਕਾਰੀ' ਸ਼ਬਦ ਦੇ ਕਾਪੀਰਾਈਟ ਦਾ ਕੋਈ ਦਾਅਵਾ ਨਹੀਂ ਕਰਦਾ-ਰਾਜ ਕੁਮਾਰੀ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਪ੍ਰੈੱਸ ਅਤੇ ਪਬਲੀਸਿਟੀ ਵਿਭਾਗ ਨਿਰੰਕਾਰੀ ਕੰਪਲੈਕਸ ਦਿੱਲੀ ਵਲੋਂ ਪ੍ਰੈੱਸ ਨੂੰ ਇਕ ਜਾਣਕਾਰੀ ਭੇਜੀ ਹੈ, ਜਿਸ ਵਿਚ ਸੰਤ ਨਿਰੰਕਾਰੀ ਮਿਸ਼ਨ ਦਿੱਲੀ ਦੀ ਮੈਂਬਰ ਇੰਚਾਰਜ (ਪ੍ਰੈੱਸ ਐਾਡ ਪਬਲੀਸਿਟੀ) ਨੇ ...

ਪੂਰੀ ਖ਼ਬਰ »

ਚੋਣਾਂ ਦੌਰਾਨ 3500 ਕਰੋੜ ਦੇ ਕਰੀਬ ਨਕਦੀ, ਸ਼ਰਾਬ ਤੇ ਨਸ਼ੀਲੇ ਪਦਾਰਥ ਜ਼ਬਤ

ਨਵੀਂ ਦਿੱਲੀ, 19 ਮਈ (ਏਜੰਸੀ)- ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 10 ਮਾਰਚ ਨੂੰ ਸ਼ੁਰੂ ਹੋਏ ਲੋਕ ਸਭਾ ਚੋਣਾਂ ਦੇ ਅਮਲ ਤੋਂ ਬਾਅਦ ਹੁਣ ਤੱਕ ਕਰੀਬ 3449.12 ਕਰੋੜ ਕੀਮਤ ਦੀ ਨਕਦੀ, ਨਸ਼ਾ, ਸ਼ਰਾਬ ਤੇ ਕੀਮਤੀ ਧਾਤੂਆਂ ਜ਼ਬਤ ਕੀਤੀਆਂ ਗਈਆਂ ਹਨ | ਅੰਕੜਿਆ ਅਨੁਸਾਰ ਇਸ ਵਾਰ ਕੀਤੀ ਗਈ ...

ਪੂਰੀ ਖ਼ਬਰ »

ਕੈਪਟਨ ਤੇ ਸਿੱਧੂ ਵਲੋਂ ਅਸਤੀਫ਼ੇ ਬਾਰੇ ਕਹਿਣਾ ਮਹਿਜ਼ ਡਰਾਮਾ-ਹਰਸਿਮਰਤ ਕੌਰ ਬਾਦਲ

ਬਾਦਲ (ਸ੍ਰੀ ਮੁਕਤਸਰ ਸਾਹਿਬ)/ ਬਠਿੰਡਾ, 19 ਮਈ (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ, ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਮੰਤਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਹਲਕਾ ...

ਪੂਰੀ ਖ਼ਬਰ »

ਪਾਕਿ ਸਰਹੱਦ 'ਤੇ ਉਸਾਰੇ ਜਾ ਰਹੇ ਨਵੇਂ ਕਿਲ੍ਹੇ ਤੇ ਸੁਰੱਖਿਆ ਚੌਕੀਆਂ-ਬਾਜਵਾ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੈਨਾ ਪ੍ਰਮੁੱਖ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਹਿੱਤ ਕੰਡੇਦਾਰ ਤਾਰ ਲਗਾਉਣ, ਨਵੇਂ ਕਿਲ੍ਹੇ ਉਸਾਰਨ, ਨਵੀਆਂ ਸੁਰੱਖਿਆ ਚੌਕੀਆਂ ਦੀ ਉਸਾਰੀ ਅਤੇ ਸਰਹੱਦ ਦਾ ਉਚਿੱਤ ਢੰਗ ਨਾਲ ...

ਪੂਰੀ ਖ਼ਬਰ »

ਪਾਕਿ ਵਿਦੇਸ਼ ਮੰਤਰੀ ਕਰਨਗੇ ਕੁਵੈਤ ਨਾਲ ਦੁਵੱਲੇ ਸਬੰਧਾਂ ਬਾਰੇ ਗੱਲਬਾਤ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕੁਵੈਤ ਦੇ ਦੌਰੇ ਦੌਰਾਨ ਆਪਣੇ ਹਮਰੁਤਬਾ ਅਤੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਵੀਜ਼ਾ ਮੁੱਦਿਆਂ ਸਮੇਤ ਦੁਵੱਲੇ ਸਬੰਧਾਂ ਬਾਰੇ ਚਰਚਾ ਕਰਨਗੇ | ਪਾਕਿ ਦੇ ਵਿਦੇਸ਼ ਵਿਭਾਗ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੇ ਸਮਰਥਕ ਤੇ ਉਸ ਦੇ ਪੁੱਤਰ ਦੀ ਕਾਂਗਰਸੀ ਆਗੂਆਂ ਵਲੋਂ ਕੁੱਟਮਾਰ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਵਪੁਰੀ ਵਿਚ ਅੱਜ ਦੇਰ ਲੋਕ ਇਨਸਾਫ਼ ਪਾਰਟੀ ਦੇ ਸਮਰਥਕ ਰਾਜੂ ਕਵਾਤਰਾ ਅਤੇ ਉਸ ਦੇ ਪੁੱਤਰ ਸਮਾਜ ਸੇਵਕ ਅਨਮੋਲ ਕਵਾਤਰਾ ਦੀ ਕਾਂਗਰਸੀ ਆਗੂਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ...

ਪੂਰੀ ਖ਼ਬਰ »

ਭਦਰਵਾਹ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

ਸ੍ਰੀਨਗਰ, 19 ਮਈ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭਦਰਵਾਹ 'ਚ ਬੀਤੇ ਵੀਰਵਾਰ ਅਣਪਛਾਤੇ ਬੰਦੂਕਧਾਰੀਆਂ ਹਥੋਂ ਵਿਅਕਤੀ ਦੀ ਹੋਈ ਮੌਤ ਦੇ ਚੱਲਦਿਆਂ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਣ ਕਾਰਨ ਅੱਜ ਲਗਾਤਾਰ ਚੌਥੇ ਦਿਨ ਕਰਫਿਊ ਜਾਰੀ ਰਿਹਾ ਤੇ ...

ਪੂਰੀ ਖ਼ਬਰ »

ਮੋਦੀ ਦੀ ਕੇਦਾਰਨਾਥ ਯਾਤਰਾ-ਕਾਂਗਰਸ ਤੇ ਤਿ੍ਣਮੂਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਕੋਲਕਾਤਾ, 19 ਮਈ (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਦਾਰਨਾਥ ਯਾਤਰਾ ਦੀ ਮੀਡੀਆ ਵਲੋਂ ਕਵਰੇਜ ਕਰਨ 'ਤੇ ਚੋਣ ਜ਼ਾਬਤਾ ਦੀ ਹੋਈ ਉਲੰਘਣਾ 'ਤੇ ਕਾਂਗਰਸ ਤੇ ਤਿ੍ਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਪਹੰੁਚ ਕੀਤੀ ਹੈ | ਤਿ੍ਣਮੂਲ ਕਾਂਗਰਸ ਨੇ ...

ਪੂਰੀ ਖ਼ਬਰ »

61 ਵਿਦਿਆਰਥੀਆਂ ਨੇ ਮੈਰਿਟ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ

ਅਸੰਧ, 19 ਮਈ (ਅ.ਬ.)- ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਕੀਤੇ ਜਾਣ ਨਾਲ ਸਰਸਵਤੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਰਾਹੜਾ ਦੇ 78 ਵਿਦਿਆਰਥੀਆਂ ਵਿਚੋਂ 61 ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕਰਕੇ ਜ਼ਿਲ੍ਹੇ ਵਿਚ ਸਕੂਲ ਦੇ ਨਾਲ-ਨਾਲ ...

ਪੂਰੀ ਖ਼ਬਰ »

ਰਾਜਧਾਨੀ ਦੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਹੋ ਰਿਹੈ ਸੁੰਦਰੀਕਰਨ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਦਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਸੁੰਦਰ ਬਣਾਉਣ ਲਈ ਪਿਛਲੇ ਸਮੇਂ ਤੋਂ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਦੇ ਸਾਰੇ ਪਲੇਟਫ਼ਾਰਮਰ ਬਹੁਤ ਸੁੰਦਰ ਨਜ਼ਰ ਆਉਣਗੇ | ਇਸ ਦੇ ਨਾਲ ਹੀ ਇਸ ਸਟੇਸ਼ਨ 'ਤੇ ਕਿਸੇ ਵੀ ...

ਪੂਰੀ ਖ਼ਬਰ »

ਵਫ਼ਦ ਨੇ ਰਾਸ਼ਟਰਪਤੀ ਭਵਨ ਸਥਿਤ ਮਿਊਜ਼ੀਅਮ ਦਾ ਕੀਤਾ ਦੌਰਾ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਕਮੇਟੀ ਦੇ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਦੀ ਡਾਇਰੈਕਟਰ ਡਾ: ਹਰਬੰਸ ਕੌਰ ਸਾਗੂ ਦੀ ਅਗਵਾਈ ਵਿਚ ਇਕ ਵਫ਼ਦ ਨੇ ਰਾਸ਼ਟਰਪਤੀ ਭਵਨ ਵਿਖੇ ਸਥਿਤ ਮਿਊਜ਼ੀਅਮ ਦਾ ਦੌਰਾ ਕੀਤਾ, ਜਿਸ ਵਿਚ ਵਿਰਾਸਤ ...

ਪੂਰੀ ਖ਼ਬਰ »

ਮਮਤਾ ਨੇ ਦੋ ਕਵਿਤਾਵਾਂ ਲਿਖ ਕੇ ਆਪਣੀ ਨਾਰਾਜ਼ਗੀ ਕੀਤੀ ਜ਼ਾਹਿਰ

ਕੋਲਕਾਤਾ, 19 ਮਈ (ਰਣਜੀਤ ਸਿੰਘ ਲੁਧਿਆਣਵੀ)- ਮੌਜੂਦਾ ਮਾਹੌਲ ਨੂੰ ਲੈ ਕੇ ਮੱੁਖ ਮੰਤਰੀ ਮਮਤਾ ਬੈਨਰਜੀ ਨੇ ਫੇਰ ਕਲਮ ਚੱੁਕੀ ਹੈ ਅਤੇ ਦੋ ਕਵਿਤਾਵਾਂ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਪਹਿਲੀ ਕਵਿਤਾ ਅਵਿਸ਼ਵਾਸ ਕਾਲੋ (ਭਰੋਸੇ ਤੋਂ ਬਾਹਰ ਕਾਲਾ) 'ਚ ਉਨ੍ਹਾਂ ...

ਪੂਰੀ ਖ਼ਬਰ »

ਰੋਹਿਣੀ 'ਚ ਬਣੇਗੀ ਕਾਰ ਪਾਰਕਿੰਗ ਤੇ ਕਮਰਸ਼ੀਅਲ ਕੰਪਲੈਕਸ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਨਗਰ ਨਿਗਮ ਨੇ ਦਿੱਲੀ ਦੇ ਰੋਹਿਣੀ ਇਲਾਕੇ ਵਿਚ ਇਕ ਮਲਟੀਲੈਵਲ ਕਾਰ ਪਾਰਕਿੰਗ ਅਤੇ ਕਮਰਸ਼ੀਅਲ ਕੰਪਲੈਕਸ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਵਿਚ ਸੰਤ ਨਗਰ, ਰਾਣੀ ਬਾਗ ਵਿਚ 2 ਮੰਜ਼ਿਲੀ ਭੂਮੀਗਤ ਪਾਰਕਿੰਗ ਦੇ ...

ਪੂਰੀ ਖ਼ਬਰ »

ਹਿੰਦੂ ਰਾਓ ਹਸਪਤਾਲ ਦੇ ਰੈਜੀਮੈਂਟ ਡਾਕਟਰ ਅੱਜ ਤੋਂ ਆਪਣੀਆਂ ਸੇਵਾਵਾਂ ਕਰਨਗੇ ਠੱਪ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਹਿੰਦੂ ਰਾਓ ਹਸਪਤਾਲ ਦੇ ਰੈਂਜ਼ੀਡੈਂਟ ਡਾਕਟਰਾਂ ਨੇ ਐਮਰਜੈਂਸੀ ਅਤੇ ਓ. ਪੀ. ਡੀ. ਦੀਆਂ ਸੇਵਾਵਾਂ 20 ਮਈ ਤੋਂ ਠੱਪ ਕਰਨ ਦਾ ਐਲਾਨ ਕੀਤਾ ਹੈ, ਕਿਉਂਕਿ ਉਨ੍ਹਾਂ ਨੂੰ ਪਿਛਲੇ ਸਮੇਂ ਤੋਂ ਤਨਖਾਹ ਨਹੀਂ ਮਿਲ ਰਹੀ, ਜਿਸ ...

ਪੂਰੀ ਖ਼ਬਰ »

ਆਟੋ ਚਾਲਕਾਂ ਦੀ ਮਨਮਰਜ਼ੀ ਤੋਂ ਪ੍ਰੇਸ਼ਾਨ ਨੇ ਲੋਕ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਟਰਾਂਸਪੋਰਟ ਵਿਭਾਗ ਨੇ ਇਥੇ ਚੱਲਣ ਵਾਲੇ ਆਟੋ ਚਾਲਕਾਂ ਨੂੰ ਬਿਨਾਂ ਮੀਟਰ ਦੇ ਕਿਰਾਏ ਤੋਂ ਸੜਕ 'ਤੇ ਚੱਲਣ ਲਈ ਪੂਰੀ ਤਰ੍ਹਾਂ ਮਨਾਈ ਮਨਾਹੀ ਕੀਤੀ ਹੋਈ ਹੈ, ਪਰ ਫਿਰ ਵੀ ਆਟੋ ਵਾਲੇ ਇਕ ਆਦੇਸ਼ ਨੂੰ ਅੱਖੋਂ ਓਹਲੇ ...

ਪੂਰੀ ਖ਼ਬਰ »

ਐਡਵਾਈਜ਼ ਟੈਨਿਸ ਅਕਾਦਮੀ ਨੇ ਜ਼ਿਲ੍ਹਾ ਪੱਧਰੀ ਓਪਨ ਟੂਰਨਾਮੈਂਟ ਕਰਵਾਇਆ

ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹੇ ਦੀ ਨਾਮਵਰ ਟੈਨਿਸ ਪ੍ਰਮੋਟਰ ਟੈਨਿਸ ਅਕਾਦਮੀ, ਐਡਵਾਈਜ਼ ਟੈਨਿਸ ਅਕਾਦਮੀ ਨੇ ਆਪਣਾ ਪਹਿਲਾ ਜ਼ਿਲ੍ਹਾ ਪੱਧਰੀ ਓਪਨ ਟੂਰਨਾਮੈਂਟ ਕਰਵਾਇਆ | ਇਸ ਟੂਰਨਾਮੈਂਟ ਦੀ ਕਰਤਾਧਰਤਾ ਅਤੇ ਆਰਗੇਨਾਈਜ਼ਰ ਮੈਡਮ ਪਾਇਲ ਟੰਡਨ ...

ਪੂਰੀ ਖ਼ਬਰ »

ਐਨ. ਸੀ. ਈ. ਆਰ. ਟੀ. ਕਰਵਾਏਗੀ ਈ-ਰੱਖਿਆ ਮੁਕਾਬਲਾ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਐਨ. ਸੀ. ਈ. ਆਰ. ਟੀ. ਵਲੋਂ ਇਕ ਈ-ਰੱਖਿਆ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਦਾ ਮੁੱਖ ਤੌਰ 'ਤੇ ਉਦੇਸ਼ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਆਨਲਾਈਨ ਸੁਰੱਖਿਆ ...

ਪੂਰੀ ਖ਼ਬਰ »

ਦਿੱਲੀ 'ਚ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਈ-ਰਿਕਸ਼ਿਆਂ ਨੇ ਕੀਤਾ ਟ੍ਰੈਫ਼ਿਕ ਜਾਮ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਸ ਸਮੇਂ ਈ-ਰਿਕਸ਼ਿਆਂ ਦੀ ਏਨੀ ਭਰਮਾਰਹ ਹੋ ਗਈ ਹੈ ਕਿ ਥਾਂ-ਥਾਂ 'ਤੇ ਟ੍ਰੈਫ਼ਿਮ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ | ਅਜਿਹੇ ਹੀ ਈ-ਰਿਕਸ਼ਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਜੋ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ...

ਪੂਰੀ ਖ਼ਬਰ »

ਸਮਾਜ ਕਲਿਆਣ ਤੇ ਵਿਕਾਸ ਮੰਚ ਵਲੋਂ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਸ਼ੁਰੂ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਡੇਂਗੂ ਪ੍ਰਤੀ ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਨੇ ਵੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਲੋਕ ਡੇਂਗੂ ਪ੍ਰਤੀ ਰੋਕਥਾਮ ਕਰ ਸਕਣ | ਮੰਚ ਦੇ ਪ੍ਰਧਾਨ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ...

ਪੂਰੀ ਖ਼ਬਰ »

ਲੋਕਾਂ ਨੂੰ ਸਵਾਸਥ ਰੱਖਣ ਲਈ ਸਾਈਕਲ ਯੋਜਨਾ ਸ਼ੁਰੂ ਕੀਤੀ-ਅਵਤਾਰ ਸਿੰਘ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਨਗਰ ਨਿਗਮ ਨੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਾਈਕਲ ਸੇਵਾ ਸ਼ੁਰੂ ਕੀਤੀ ਹੈ ਪਰ ਉਨ੍ਹਾਂ 'ਤੇ ਵੀ ਚੋਰਾਂ ਦੀ ਨਜ਼ਰ ਹੈ, ਕਿਉਂਕਿ ਪਿਛਲੇ ਦਿਨੀਂ ਦਿੱਲੀ ਗੇਟ ਦੇ ਸਾਈਕਲ ਸਟੈਂਡ 'ਤੇ ਸਾਈਕਲ ਚੋਰੀ ਕਰਨ ...

ਪੂਰੀ ਖ਼ਬਰ »

ਠੱਕ-ਠੱਕ ਗਰੋਹ ਵਲੋਂ ਕਾਰ 'ਚੋਂ ਪੈਸਿਆਂ ਵਾਲਾ ਬੈਗ ਚੋਰੀ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅਨੇਕਾਂ ਗਰੋਹ ਚੋਰੀ, ਡਾਕੇ ਤੇ ਲੁੱਟ-ਖਸੁੱਟ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਹਨ ਅਤੇ ਉਹ ਵਾਰਦਾਤ ਕਰਕੇ ਮਿੰਟਾਂ-ਸਕਿੰਟਾਂ ਵਿਚ ਗਾਇਬ ਹੋ ਜਾਂਦੇ ਹਨ | ਇਨ੍ਹਾਂ ਵਿਚੋਂ ਇਕ ਠੱਕ-ਠੱਕ ਗਰੋਹ ਵੀ ਪਿਛਲੇ ਦਿਨਾਂ ...

ਪੂਰੀ ਖ਼ਬਰ »

ਐਕਵਾਇਰ ਕੀਤੀ ਜ਼ਮੀਨ ਨੂੰ ਕਰੀਬ 6 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੇ ਹੱਥ ਖਾਲੀ

ਜਗਾਧਰੀ, 19 ਮਈ (ਜਗਜੀਤ ਸਿੰਘ)- ਐੱਨ. ਐੱਚ. 73 ਲਈ ਐਕਵਾਇਰ ਕੀਤੀ ਗਈ ਜ਼ਮੀਨ ਨੂੰ ਕਰੀਬ 6 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੇ ਹੱਥ ਖਾਲੀ ਹਨ | ਆਰਬਿਟਰੇਸ਼ਨ 'ਚ ਫੈਸਲਾ ਆਉਣ ਤੋਂ ਬਾਅਦ ਵੀ ਕਿਸਾਨ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਕਿਸਾਨਾਂ ਨੇ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਹੋਣਗੇ ਜੇਤੂ-ਮੱਘਰ ਸਿੰਘ

ਗੂਹਲਾ ਚੀਕਾ, 19 ਮਈ (ਓ.ਪੀ. ਸੈਣੀ)-ਕੁਰੂਕਸ਼ੇਤਰ ਲੋਕ ਸਪਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ ਵੱਡੀ ਗਿਣਤੀ ਵੋਟਾਂ ਨਾਲ ਜੇਤੂ ਹੋਣਗੇੇ | ਇਹ ਵਿਚਾਰ ਟਟਿਆਨਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਸੀਨੀਅਰ ਆਗੂ ਮੱਘਰ ਸਿੰਘ ਨੇ ਪ੍ਰਗਟ ਕੀਤੇ | ਸਾਬਕਾ ਸਰਪੰਚ ...

ਪੂਰੀ ਖ਼ਬਰ »

ਜੋਤੀ ਵਿੱਦਿਆ ਮੰਦਰ ਦਾ ਨਤੀਜਾ ਸੌ ਫ਼ੀਸਦੀ ਰਿਹਾ

ਥਾਨੇਸਰ, 19 ਮਈ (ਅ.ਬ.)-ਗੀਤਾ ਦਾ ਅਸਥਾਨ ਜੋਤੀਸਰ ਵਿਖੇ ਜੋਤੀ ਵਿਦਿਆ ਮੰਦਿਰ ਦਾ 10ਵੀਂ ਜਮਾਤ ਦਾ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਚੰਗੇ ਪ੍ਰੀਖਿਆ ਨਤੀਜੇ ਨੂੰ ਲੈ ਕੇ ਸਕੂਲ ਅਹਾਤੇ 'ਚ ਇਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX