ਤਾਜਾ ਖ਼ਬਰਾਂ


ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  11 minutes ago
ਤਪਾ ਮੰਡੀ, 27 ਜਨਵਰੀ (ਪ੍ਰਵੀਨ ਗਰਗ)- ਦੇਸ਼ 'ਚ ਮੁਕਾਬਲਤਨ ਡਾਇਬਟੀਜ਼ ਦਾ ਵਧੇਰੇ ਪ੍ਰਭਾਵੀ ਸੂਬਾ ਹੋਣ ਕਾਰਨ ਪੰਜਾਬ ਸਰਕਾਰ ਨੇ ਪੰਜ ਜ਼ਿਲ੍ਹਿਆਂ ਅਰਥਾਤ ਅੰਮ੍ਰਿਤਸਰ, ਕਪੂਰਥਲਾ, ਐੱਸ. ਏ. ਐੱਸ. ਨਗਰ, ਫ਼ਰੀਦਕੋਟ...
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  22 minutes ago
ਖਮਾਣੋਂ, 27 ਜਨਵਰੀ- ਨਬਾਲਗ ਬੱਚੀ ਨਾਲ ਗ੍ਰੰਥੀ ਵਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਖੇੜੀ ਨੌਧ ਸਿੰਘ ਗਗਨਦੀਪ ਸਿੰਘ ਮੁਤਾਬਿਕ ਬਲਾਕ ਦੇ ਇੱਕ ਪਿੰਡ 'ਚ ਗ੍ਰੰਥੀ ਸਹਿਜ...
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  50 minutes ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ...
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  about 1 hour ago
ਕੈਲੇਫੋਰਨੀਆ, 27 ਜਨਵਰੀ- ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਦੇ ਸਾਬਕਾ ਦਿੱਗਜ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਸਣੇ 9 ਲੋਕਾਂ ਦੀ ਅਮਰੀਕਾ ਦੇ ਕਾਲਬਸਸ ਇਲਾਕੇ 'ਚ ਵਾਪਰੇ ਹੈਲੀਕਾਪਟਰ...
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  about 1 hour ago
ਬੰਡਾਲਾ, 27 ਜਨਵਰੀ (ਅੰਗਰੇਜ਼ ਸਿੰਘ ਹੁੰਦਲ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਬੰਡਾਲਾ 'ਚ ਸਥਿਤ ਕੋਆਪ੍ਰੇਟਿਵ ਬੈਂਕ 'ਚ ਬੀਤੀ ਰਾਤ ਚੋਰਾਂ ਨੇ ਕੰਧ ਪਾੜ ਕੇ ਚੋਰੀ ਕਰ ਲਈ। ਚੋਰਾਂ ਵਲੋਂ ਬੈਂਕ 'ਚੋਂ ਕਿੰਨੀ ਰਕਮ...
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  about 1 hour ago
ਸੰਗਰੂਰ, 27 ਜਨਵਰੀ (ਧੀਰਜ ਪਸ਼ੋਰੀਆ)- ਪਰਾਲੀ ਨੂੰ ਅੱਗ ਲਗਾਏ ਜਾਣ ਦੇ ਸੰਬੰਧ 'ਚ ਵੱਡੀ ਗਿਣਤੀ....
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  about 2 hours ago
ਜੈਪੁਰ, 27 ਜਨਵਰੀ- ਕੋਰੋਨਾ ਵਾਇਰਸ ਕਾਰਣ ਹੁਣ ਤੱਕ ਚੀਨ 'ਚ ਅੱਧਾ ਦਰਜਨ ਤੋਂ ਵੱਧ ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 3 hours ago
ਸੰਗਰੂਰ, 27 ਜਨਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਸਾਰੇ ਸਰਕਾਰੀ ਸਕੂਲ ਅੱਜ ਆਮ ਵਾਂਗ ....
ਅੱਜ ਦਾ ਵਿਚਾਰ
. . .  about 3 hours ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 10 hours ago
ਮਹਿਲ ਕਲਾਂ, 26 ਜਨਵਰੀ (ਤਰਸੇਮ ਸਿੰਘ ਚੰਨਣਵਾਲ ) - ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ...
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  1 day ago
ਕੁੱਪ ਕਲਾਂ, 26 ਜਨਵਰੀ (ਕੁਲਦੀਪ ਸਿੰਘ ਲਵਲੀ/ਮਨਜਿੰਦਰ ਸਿੰਘ ਸਰੌਦ) ਅੱਜ ਮਲੇਰਕੋਟਲਾ-ਲੁਧਿਆਣਾ ਮਾਰਗ ਤੇ ਪਿੰਡ ਭੋਗੀਵਾਲ ਨੇੜੇ ਗੰਨੇ ਨਾਲ ਲੱਦੀ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ...
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਲੋਹਟਬੱਦੀ, 26 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦਵਾਰਾ ਈਸ਼ਰਸਰ ਸਾਹਿਬ ਪਿੰਡ ਲੋਹਟਬੱਦੀ ਨੇੜੇ ਕਲਿਆਣ ਪੁਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ, 50 ਸਾਲ ਅੱਜ ਆਪਣਾ ਪੰਜ ਭੌਤਿਕ...
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ...
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  1 day ago
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  1 day ago
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  1 day ago
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  1 day ago
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  1 day ago
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  1 day ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  1 day ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  1 day ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  1 day ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  1 day ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 1 hour ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 1 hour ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551

ਹਰਿਆਣਾ / ਹਿਮਾਚਲ

ਨਰਿੰਦਰ ਮੋਦੀ ਨੇ ਦੇਸ਼ ਦਾ ਮਾਣ-ਸਨਮਾਨ ਵਧਾਇਆ-ਕੰਵਰਪਾਲ ਗੁੱਜਰ

ਜਗਾਧਰੀ, 19 ਮਈ (ਜਗਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਬੁੜੀਆ ਮੰਡਲ ਦੀ ਬੈਠਕ ਜਗਾਧਰੀ 'ਚ ਹੋਈ, ਜਿਸ 'ਚ ਵਿਧਾਨ ਸਭਾ ਸਪੀਕਰ ਚੌਧਰੀ ਕੰਵਰਪਾਲ ਗੁੱਜਰ, ਵਿਧਾਇਕ ਘਣਸ਼ਿਆਮ ਅਰੋੜਾ ਅਤੇ ਮੇਅਰ ਮਦਨ ਚੌਹਾਨ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਸੰਬੋਧਨ ਕਰਦਿਆਂ ਸਪੀਕਰ ਕੰਵਰਪਾਲ ਗੁੱਜਰ ਨੇ ਕਿਹਾ ਅੱਜ ਪੂਰੇ ਭਾਰਤ ਸਮੇਤ ਵਿਦੇਸ਼ਾਂ 'ਚ ਵੀ ਮੋਦੀ-ਮੋਦੀ ਦਾ ਨਾਅਰਾ ਗੂੰਜ ਰਿਹਾ ਹੈ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਦੇਸ਼ ਦਾ ਮਾਣ-ਸਨਮਾਨ ਵਧਾਇਆ ਹੈ ਅਤੇ ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਲੋਕਾਂ ਦਾ ਕਲਿਆਣ ਕੀਤਾ ਹੈ, ਇਸ ਲਈ ਅੱਜ ਦੇਸ਼ ਦੀ ਜਨਤਾ ਪੂਰੀ ਤਰ੍ਹਾਂ ਭਾਜਪਾ ਦੇ ਨਾਲ ਹੈ ਅਤੇ ਲੋਕਾਂ ਨੇ ਤੈਅ ਕਰ ਲਿਆ ਹੈ ਕਿ ਉਹ ਭਾਜਪਾ ਨੂੰ ਦੁਬਾਰਾ ਸੱਤਾ ਸੌਾਪਣਗੇ | ਵਿਧਾਇਕ ਘਣਸ਼ਿਆਮ ਅਰੋੜਾ ਨੇ ਬੈਠਕ 'ਚ ਮੌਜੂਦ ਸਾਰੇ ਸ਼ਕਤੀ ਕੇਂਦਰ ਪ੍ਰਮੁੱਖਾਂ, ਬੀ. ਐੱਲ. ਏ. ਮੰਡਲ ਦੇ ਸਾਰੇ ਵਰਕਰਾਂ ਵਲੋਂ ਲੋਕ ਸਭਾ ਚੋਣਾਂ 'ਚ ਵੱਧ-ਚੜ੍ਹ ਕੇ ਦਿਨ ਰਾਤ ਕੀਤੀ ਗਈ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਪਿੱਠ ਥਪਥਪਾਈ | ਉਨ੍ਹਾਂ ਕਿਹਾ ਕਿ ਹੁਣ ਤੈਅ ਹੈ ਕਿ ਅਗਾਮੀ 23 ਤਾਰੀਕ ਨੂੰ ਦੇਸ਼ 'ਚ ਭਾਜਪਾ ਨੂੰ ਹੀ ਬਹੁਮਤ ਮਿਲਣ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਹੁੰ ਲੈਣਗੇ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ 'ਚ ਸਿਰਫ ਘੋਟਾਲੇ ਹੀ ਹੋਏ ਸਨ ਅਤੇ ਪਿਛਲੇ 5 ਸਾਲ 'ਚ ਭਾਜਪਾ ਦੇ ਸ਼ਾਸਨਕਾਲ 'ਚ ਏਨੇ ਵਿਕਾਸ ਕਾਰਜ ਹੋਏ ਹਨ, ਜਿਸ ਦੌਰਾਨ ਲੋੜਵੰਦ ਲੋਕਾਂ ਅਤੇ ਕਿਸਾਨਾਂ ਲਈ ਜੋ ਜਨਕਲਿਆਣਕਾਰੀ ਯੋਜਨਾਵਾਂ ਭਾਜਪਾ ਸਰਕਾਰ 'ਚ ਸ਼ੁਰੂ ਕੀਤੀਆਂ ਗਈਆਂ ਸਨ, ਉਨ੍ਹਾਂ ਦਾ ਲਾਭ ਸਮਾਜ ਦੇ ਅਤਿੰਮ ਵਿਅਕਤੀ ਤੰਕ ਅਪੜਿਆ ਹੈ | ਇਸ ਮੌਕੇ ਮੇਅਰ ਮਦਨ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਖਾਨੇ ਬਣਵਾ ਕੇ ਔਰਤਾਂ ਦਾ ਮਾਣ-ਸਨਮਾਨ ਵਧਾਇਆ ਹੈ ਅਤੇ ਗਰੀਬ ਔਰਤਾਂ ਜੋ ਧੂੰਏ ਤੋਂ ਪ੍ਰੇਸ਼ਾਨ ਰਹਿੰਦੀਆਂ ਸਨ, ਉਨ੍ਹਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਗੈਸ ਸਿਲੰਡਰ ਦੇ ਕੇ ਮੋਦੀ ਸਰਕਾਰ ਨੇ ਧੁੰਏ ਤੋਂ ਨਿਜ਼ਾਤ ਦਵਾਈ ਹੈ | ਉਨ੍ਹਾਂ ਕਿਹਾ ਦੇਸ਼ ਦੀ ਜਨਤਾ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਵੇਖਣਾ ਚਾਹੁੰਦੀ ਹੈ | ਇਸ ਮੌਕੇ ਮੇਅਰ ਮਦਨ ਚੌਹਾਨ, ਜ਼ਿਲ੍ਹਾ ਮਹਾਂਮੰਤਰੀ ਰਾਜੇਸ਼ ਸਪਰਾ, ਮੰਡਲ ਪ੍ਰਧਾਨ ਜੈ ਪ੍ਰਕਾਸ਼, ਮਹਾਂਮੰਤਰੀ ਅਮਰਨਾਥ ਕੰਬੋਜ, ਅਨਿਲ ਬਲਾਚੌਰ ਤੇ ਅਸ਼ੋਕ ਚਨੇਟੀ ਸਮੇਤ ਭਾਜਪਾ ਦੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |

ਲੋਕਾਂ ਨੂੰ ਪਾਣੀ ਬਚਾਉਣ ਲਈ ਕੀਤਾ ਜਾਗਰੂਕ

ਰਾਦੌਰ, 19 ਮਈ (ਅ.ਬ.)- ਕਾਲਜ ਰੋਡ 'ਤੇ ਨੀਲਕੰਠ ਟੈਂਟ ਹਾਊਸ 'ਤੇ ਬਾਬਾ ਬਰਫਾਨੀ ਕਲੱਬ ਦੇ ਮੈਂਬਰਾਂ ਦੀ ਬੈਠਕ ਹੋਈ | ਬੈਠਕ 'ਚ ਕਲੱਬ ਦੇ ਮੈਂਬਰਾਂ ਨੇ ਲੋਕਾਂ ਨੂੰ ਪਾਣੀ ਬਚਾਉਣ ਸਬੰਧੀ ਜਾਗਰੂਕ ਕਰਨ ਦਾ ਸੰਕਲਪ ਲਿਆ | ਉਹ ਘਰ-ਘਰ ਜਾ ਕੇ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ...

ਪੂਰੀ ਖ਼ਬਰ »

ਕਰਿੰਦਿਆਂ ਤੇ ਹੋਟਲ ਮਾਲਕ ਵਿਚਕਾਰ ਚੱਲੀਆਂ ਗੋਲੀਆਂ

ਟੋਹਾਣਾ, 19 ਮਈ (ਗੁਰਦੀਪ ਸਿੰਘ ਭੱਟੀ)-ਪਿੰਡ ਜਾਂਡਲੀ ਨਜਦੀਕ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਅਤੇ ਹੋਟਲ ਮਾਲਕ ਵਿਚਾਲੇ ਹੋਏ ਝਗੜੇ 'ਚ ਗੋਲੀਆਂ ਚੱਲਣ 'ਤੇ ਭੂਨਾ ਪੁਲਿਸ ਨੇ ਧਾਰਾ-307 ਤਹਿਤ ਮਾਮਲਾ ਦਰਜ ਕੀਤਾ ਹੈ | ਪਿੰਡ ਗੌਰਖ਼ੁਪਰ ਦੇ ਠੇਕੇਦਾਰ ਆਪਨੇ ਕਰਿੰਦਿਆਂ ਨਾਲ ...

ਪੂਰੀ ਖ਼ਬਰ »

ਨਹਿਰ 'ਚੋਂ ਮਿਲੀ ਲਾਸ਼, ਕਤਲ ਦਾ ਸ਼ੱਕ

ਨਰਵਾਨਾ, 19 ਮਈ (ਅ.ਬ.)-ਕਾਕੜੌਦ ਨਹਿਰ ਵਿਚ ਸ਼ੱਕੀ ਹਾਲਤ ਵਿਚ ਲਾਸ਼ ਮਿਲੀ | ਪੁਲਿਸ ਨੇ ਕਤਲ ਦਾ ਸ਼ੱਕ ਵੀ ਜ਼ਾਹਿਰ ਕੀਤਾ | ਥਾਣਾ ਪੂਲਿਸ ਉਚਾਨਾ ਨੂੰ ਨਹਿਰ 'ਤੇ ਨਹਾ ਰਹੇ ਲੋਕਾਂ ਵਿਚੋਂ ਕਿਸੇ ਨੇ ਸੂਚਨਾ ਦਿੱਤੀ ਕਿ ਕਾਕੜੋਦ-ਉਚਾਨਾ ਖੁਰਦ ਵਿਚਾਲੇ ਨਹਿਰ ਵਿਚ ਲਾਸ਼ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਜਗਾਧਰੀ 19 ਮਈ (ਜਗਜੀਤ ਸਿੰਘ)-ਜਗਾਧਰੀ-ਪਾਉਂਟਾ ਸਾਹਿਬ ਹਾਈਵੇਅ 'ਤੇ ਪਿੰਡ ਬਹਾਦਰਪੁਰ ਗੁਰਦੁਆਰੇ ਦੇ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਸਵਾਰ ਵਿਆਕਤੀ ਦੀ ਮੌਤ ਹੋ ਗਈ ¢ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਰਾਇਯਾਂਵਾਲਾ ਵਾਸੀ ਸੁਖਬੀਰ ਸਿੰਘ ...

ਪੂਰੀ ਖ਼ਬਰ »

ਅਫੀਮ ਸਮੇਤ ਕਾਬੂ

ਕੁਰੂਕਸ਼ੇਤਰ, 19 ਮਈ (ਅ.ਬ.)- ਅਪਰਾਧ ਸ਼ਾਖਾ-2 ਨੇ ਨਸ਼ੀਲੇ ਪਦਾਰਕ ਸਮੇਤ ਇਕ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਆਸਥਾ ਮੋਦੀ ਨੇ ਦੱਸਿਆ ਕਿ ਅਪਰਾਧ ਸ਼ਾਖਾ-2 ਦੀ ਟੀਮ ਨੂੰ ਪਿੰਡ ਬਦਰਪੁਰ ਵਲੋਂ ਇਕ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ | ਸਾਹਮਣੇ ਖੜੀ ਪੁਲਿਸ ਪਾਰਟੀ ...

ਪੂਰੀ ਖ਼ਬਰ »

ਹਰਿਆਣਾ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਨੂੰ ਕੀਤਾ ਸਨਮਾਨਿਤ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕਾਲੀਬੰਗਾ 'ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਰਿਆਣਾ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਨੂੰ ਸਨਮਾਨਿਤ ਕੀਤਾ ਗਿਆ ਹੈ | ਸਿਰਸਾ ਦੇ ਪਿੰਡ ਮਹਿਣਾ ਖੇੜਾ ਵਾਸੀ ਪੰਕਜ ਦੇਵੀ ਬੱਸ ਡਰਾਈਵਰ ਹੈ | ਪੰਕਜ ...

ਪੂਰੀ ਖ਼ਬਰ »

ਕੁੱਟਮਾਰ ਤੇ ਘਰ 'ਚ ਅੱਗ ਲਾਉਣ ਦੇ 2 ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 19 ਮਈ (ਅ.ਬ.)-ਥਾਣਾ ਕੇ. ਯੂ. ਕੇ. ਪੁਲਿਸ ਨੇ ਕੁੱਟਮਾਰ ਅਤੇ ਘਰ 'ਚ ਅੱਗ ਲਾਉਣ ਦੇ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਆਬਿਦ ਵਾਸੀ ਅਮੀਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਅਮੀਨ 'ਚ ਇਕ ਮਸਜਿਦ ਹੈ, ...

ਪੂਰੀ ਖ਼ਬਰ »

ਨਰਿੰਦਰ ਮੋਦੀ ਇਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ-ਸੰਦੀਪ ਓਾਕਾਰ

ਪਿਹੋਵਾ, 19 ਮਈ (ਅ.ਬ.)-ਲੋਕ ਸਭਾ ਚੋਣਾਂ ਦੀ ਭੱਜ ਦੌੜ ਤੋਂ ਰਾਹਤ ਮਿਲਣ ਤੋਂ ਬਾਅਦ ਆਗੂਆਂ ਨੇ ਸੂਬੇ 'ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਲਈ ਕਮਰਕੱਸ ਲਈ ਹੈ | ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਨੇ ਆਪਣੀ ਜਨਸੰਪਰਕ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪਿੰਡ ਬੋਢਾ ਦਾ ਦੌਰਾ ...

ਪੂਰੀ ਖ਼ਬਰ »

ਨਾਜਾਇਜ਼ ਪਿਸੌਤਲ ਸਮੇਤ ਨੌਜਵਾਨ ਕਾਬੂ

ਟੋਹਾਣਾ, 19 ਮਈ (ਗੁਰਦੀਪ ਸਿੰਘ ਭੱਟੀ)-ਪੁਲਿਸ ਨਾਕਾ ਪਾਰਟੀ ਨੇ ਸ਼ਹੀਦ ਚੌਾਕ 'ਤੇ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣੇਦਾਰ ਅਸ਼ੋਕ ਕੁਮਾਰ ਮੁਤਾਬਿਕ ਮੁਲਜ਼ਮ ਦੀ ਸ਼ਨਾਖ਼ਤ ਸੁਨੀਲ ਉਰਫ਼ ਬਬਲੂ ਨਿਵਾਸੀ ਰਵਿਦਾਸ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੀਆਂ ਵਾਲੀਆਂ ਤੇ ਲਾਕਟ ਝਪਟ ਕੇ ਫਰਾਰ

ਕਾਲਾਂਵਾਲੀ, 19 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ 'ਚ ਮੋਟਰਸਾਈਕਲ ਸਵਾਰ ਲੁਟੇਰੇ ਦਿਨ-ਦਿਹਾੜੇ ਲੁੱਟਾਂ-ਖੋਹਾਂ ਕਰ ਰਹੇ ਹਨ, ਜਿਸ ਕਰਕੇ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਬੀਤੇ ਦਿਨ ਖੇਤਰ ਦੇ ਪਿੰਡ ਅਲੀਕਾਂ ਦੇ ਕੋਲ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ

ਟੋਹਾਣਾ, 19 ਮਈ (ਗੁਰਦੀਪ ਸਿੰਘ ਭੱਟੀ)-ਇਕ ਨਾਬਾਲਿਗ ਲੜਕੀ ਨੂੰ ਧੋਖੇ ਨਾਲ ਘਰ ਬੁਲਾ ਕੇ ਜਬਰ ਜਨਾਹ ਕਰਨ 'ਤੇ ਟੋਹਾਣਾ ਸਿਟੀ ਪੁਲਿਸ ਨੇ ਟਿੱਲੂ ਨਾਂਅ ਦੇ ਇਕ ਲੜਕੇ ਵਿਰੁੱਧ ਪੋਸਕੋ ਐਕਟ, ਐੱਸ. ਟੀ. ਐੱਸ. ਸੀ ਐਕਟ ਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਹੈ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਸਬੰਧੀ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)- ਲੋਕ ਸਭਾ ਹਲਕਾ ਸਿਰਸਾ ਦੇ ਪੰਜਾਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਹੋਵੇਗੀ ਜਦਕਿ ਬਾਕੀ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਫਤਿਆਬਾਦ 'ਚ ਸਥਿਤ ਸਰਕਾਰੀ ਕਾਲਜ ਭੋਡਿਆਖੇੜਾ 'ਚ ਕੀਤੀ ...

ਪੂਰੀ ਖ਼ਬਰ »

ਬਾਬਾ ਉਦੇਲ ਦੇਵ ਪਬਲਿਕ ਸਕੂਲ ਦੀ ਐੱਮ. ਡੀ. ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਟੋਹਾਣਾ, 19 ਮਈ (ਗੁਰਦੀਪ ਸਿੰਘ ਭੱਟੀ)- ਨਿੱਜੀ ਸਕੂਲ ਮਾਲਕ ਵਲੋਂ ਦੂਜੇ ਨਿੱਜੀ ਸਕੂਲ ਮਾਲਕ ਵਿਰੁੱਧ ਲਗਾਤਾਰ ਸ਼ਿਕਾਇਤਾਂ ਕਰਨ 'ਤੇ ਬਾਬਾ ਉਦੇਲ ਦੇਵ ਪਬਲਿਕ ਸਕੂਲ ਦੀ ਐੱਮ. ਡੀ. ਸੋਨੂੰ ਰਾਣੀ ਨੇ ਹਿਸਾਰ ਦੇ ਸੈਕਟਰ-9 ਦੀ ਆਪਣੀ ਕੋਠੀ ਦੇ ਇਕ ਕਮਰੇ 'ਚ ਫਾਹਾ ਲੈ ਕੇ ...

ਪੂਰੀ ਖ਼ਬਰ »

ਦੁਕਾਨਾਂ ਦੇ ਬਾਹਰ ਗੱਡੀਆਂ ਖੜ੍ਹੀ ਹੋਣ ਕਾਰਨ ਲੋਕ ਪ੍ਰੇਸ਼ਾਨ

ਅਸੰਧ, 19 ਮਈ (ਅ.ਬ.)–ਜੀਦ ਰੋਡ 'ਤੇ ਦੁਕਾਨਾਂ ਦੇ ਬਾਹਰ ਕਾਫ਼ੀ ਦੇਰ ਗੱਡੀਆਂ ਖੜ੍ਹੀ ਹੋਣ ਕਾਰਨ ਦੁਕਾਨਦਾਰਾਂ ਅਤੇ ਆਉਣ–ਜਾਣ 'ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਨਾਜਾਇਜ਼ ਕਬਜ਼ੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ...

ਪੂਰੀ ਖ਼ਬਰ »

ਪੋਕਸੋ ਐਕਟ 'ਚ ਸੁਣਾਈ 7 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ

ਕੁਰੂਕਸ਼ੇਤਰ, 19 ਮਈ (ਅ.ਬ.)- ਐਡੀਸ਼ਨਲ ਅਤੇ ਸੈਸ਼ਨ ਜੱਜ ਲਾਲ ਚੰਦ ਦੀ ਅਦਾਲਤ ਨੇ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ੀ ਨੂੰ 7 ਸਾਲ ਦੀ ਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਸਹਾਇਕ ਜ਼ਿਲ੍ਹਾ ਨਿਆਵਾਦੀ ਗੋਪਾਲ ਕੁਮਾਰ ਨੇ ...

ਪੂਰੀ ਖ਼ਬਰ »

45 ਲੱਖ ਰੁਪਏ ਦੀ ਹੈਰੋਇਨ ਸਮੇਤ 3 ਜਣੇ ਕਾਬੂ

ਸਿਰਸਾ/ਏਲਨਾਬਾਦ 19 ਮਈ (ਭੁਪਿੰਦਰ ਪੰਨੀਵਾਲੀਆ,ਜਗਤਾਰ ਸਮਾਲਸਰ)- ਸੀ. ਆਈ. ਏ. ਥਾਣਾ ਪੁਲਿਸ ਨੇ ਬੀਤੀ ਰਾਤ 3 ਜਣਿਆਂ ਨੂੰ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਅਮਨਦੀਪ ਸਿੰਘ ਉਰਫ ਜੁਗਨੂੰ ਵਾਸੀ ਬਠਿੰਡਾ ਰੋਡ ਡੱਬਵਾਲੀ, ਰਾਜੇਸ਼ ...

ਪੂਰੀ ਖ਼ਬਰ »

ਸਿੱਖਿਆ ਦੇ ਨਾਲ ਚੰਗੇ ਸੰਸਕਾਰ ਦੇਣਾ ਵੀ ਜ਼ਰੂਰੀ-ਸਵਾਮੀ ਪਰਿਵਰਾਜਕ

ਕੁਰੂਕਸ਼ੇਤਰ, 19 ਮਈ (ਅ.ਬ.)-ਸਿੱਖਿਆ ਦੇ ਨਾਲ-ਨਾਲ ਸੰਸਕਾਰ ਦੇਣਾ ਹੀ ਸੱਚੀ ਸਮਾਜ ਸੇਵਾ ਹੈ | ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇ ਕੇ ਅੱਗੇ ਵੱਧਣ ਵਿਚ ਸਹਿਯੋਗ ਕਰਨਾ ਸਾਡਾ ਫ਼ਰਜ਼ ਹੈ | ਅਸੀਂ ਸਾਰੇ ਮਿਲ ਕੇ ਹੀ ਹਰ ਬੱਚੇ ਨੂੰ ਸਿੱਖਿਅਤ ਕਰ ਸਕਦੇ ਹਾਂ | ਹਮ ਫਾਊਾਡੇਸ਼ਨ ...

ਪੂਰੀ ਖ਼ਬਰ »

ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਅਸੰਧ, 19 ਮਈ (ਅ.ਬ.)-ਸ਼ਹਿਰ ਦੇ ਨਾਗਰਿਕ ਹਸਪਤਾਲ 'ਚ ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਞੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਜੈਪਾਲ ਚਹਿਲ ਨੇ ਕੀਤੀ | ਸ਼ਹਿਰ ਅਤੇ ਆਲੇ-ਦੁਆਲੇ ਤੋਂ ਆਏ ਪਿੰਡ ਵਾਸੀਆਂ ਨੂੰ ਸੰਬੋਧਨ ...

ਪੂਰੀ ਖ਼ਬਰ »

ਇੰਗਲੈਂਡ ਵਲੋਂ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਮਨਜ਼ੂਰੀ ਦੇਣਾ ਇਤਿਹਾਸਕ ਕਾਰਜ-ਸੰਤ ਗੁਰਵਿੰਦਰ ਸਿੰਘ ਮਾਂਡੀ

ਲਾਡਵਾ, 19 ਮਈ (ਅ.ਬ.)-ਉਦਾਸੀਨ ਬ੍ਰਹਮ ਅਖਾੜਾ ਮਾਂਡੀ ਪਿਹੋਵਾ ਦੇ ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਨੇ ਕਿਹਾ ਕਿ ਇੰਗਲੈਂਡ ਵਲੋਂ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਮਨਜੂਰੀ ਦੇਣਾ ਸਿੱਖ ਪੰਥ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਸੰਤ ਮਾਂਡੀ ਲਾਡਵਾ ਪ੍ਰੈੱਸ ਕਲੱਬ ...

ਪੂਰੀ ਖ਼ਬਰ »

ਸ੍ਰ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਕਰਨਾਲ, 19 ਮਈ (ਗੁਰਮੀਤ ਸਿੰੋਘ ਸੱਗੂ)-ਸਿੱਖਾਂ ਦੇ ਤੀਜੇ ਗੁਰੂ ਸਾਹਿਬ ਸ੍ਰ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ...

ਪੂਰੀ ਖ਼ਬਰ »

ਮਨੱੁਖ ਵਿਚ ਮਨੁੱਖਤਾ ਨਹੀਂ ਤਾਂ ਬਿਲਕੁਲ ਬੇਕਾਰ-ਮਹਾਤਮਾ ਸਤੀਸ਼ ਹੰਸ

ਕਰਨਾਲ, 19 ਮਈ (ਗੁਰਮੀਤ ਸਿੰੋਘ ਸੱਗੂ)-ਰੇਲਵੇ ਰੋਡ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਕਰਵਾਏ ਗਏ ਧਾਰਮਿਕ ਦੀਵਾਨ ਦੌਰਾਨ ਜ਼ੋਨਲ ਇੰਚਾਰਜ ਮਹਾਤਮਾ ਸਤੀਸ਼ ਹੰਸ ਨੇ ਕਿਹਾ ਕਿ ਮਨੁੱਖ ਵਿਚ ਮਨੁੱਖਤਾ ਨਹੀਂ ਤਾਂ ਮਨੁੱਖ ਬਿਲਕੁਲ ਹੀ ਬੇਕਾਰ ਹੈ | ਪੜ੍ਹ ਲਓ ਕਿ ਇਹ ...

ਪੂਰੀ ਖ਼ਬਰ »

194ਵੀਂ ਸਾਈਕਲ ਚਲਾਓ ਵਾਤਾਵਰਨ ਬਚਾਓ ਜਾਗਰੂਕਤਾ ਰੈਲੀ ਕੱਢੀ

ਥਾਨੇਸਰ, 19 ਮਈ (ਅ.ਬ.)-ਪ੍ਰੇਰਨਾ ਕਮੇਟੀ ਹਰਿਆਣਾ ਵਲੋਂ ਵਾਤਾਵਰਨ ਸੰਰੱਖਿਅਣ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ 194ਵੀਂ ਸਾਈਕਲ ਚਲਾਓ ਵਾਤਾਵਰਨ ਬਚਾਓ ਜਾਗਰੂਕਤਾ ਰੈਲੀ ਕੱਢੀ | ਰੈਲੀ ਵਿਚ ਕੈਪਟਨ ਗੁਰਮੇਲ ਸੈਣੀ, ਸੂਬੇਦਾਰ ਮੇਜਰ ਰਵਿੰਦਰ ...

ਪੂਰੀ ਖ਼ਬਰ »

ਕਰਨਾਲ ਮਾਨਵ ਸੇਵਾ ਸੰਘ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਕਰਨਾਲ, 19 ਮਈ (ਗੁਰਮੀਤ ਸਿੰੋਘ ਸੱਗੂ)-ਕਰਨਾਲ ਮਾਨਵ ਸੇਵਾ ਸੰਘ ਵਲੋਂ 88ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ 'ਚ 266 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਸੰਘ ਦੇ ਇੰਚਾਰਜ ਸਵਾਮੀ ਪ੍ਰੇਮ ਮੁਰਤੀ ਨੇ ਦਸਿਆ ਕਿ ਇਸ ਕੈਂਪ ਵਿਚ ਡਾ. ਬੀ. ਕੇ. ਠਾਕੁਰ ਹਸਪਤਾਲ ...

ਪੂਰੀ ਖ਼ਬਰ »

ਸ਼ਿਮਲਾ ਸੰਸਦੀ ਸੀਟਾਂ ਲਈ ਦੋ ਸਾਬਕਾ ਫ਼ੌਜੀਆਂ ਦੀ ਟੱਕਰ

ਪਾਉਂਟਾ ਸਾਹਿਬ, 19 ਮਈ (ਹਰਬਖ਼ਸ਼ ਸਿੰਘ)-ਸ਼ਿਮਲਾ ਸੰਸਦੀ ਸੀਟ 'ਤੇ ਦੋ ਸਾਬਕਾ ਫ਼ੌਜੀਆਂ ਵਿਚ ਕਾਂਟੇ ਦੀ ਸੰਭਾਵਨਾ ਕਾਂਗਰਸ ਦੇ ਉਮੀਦਵਾਰ ਕਰਨਲ ਧਨੀ ਰਾਮ ਸ਼ਾਂਡਿਲ ਅਤੇ ਭਾਜਪਾ ਦੇ ਉਮੀਦਵਾਰ ਸੁਰੇਸ਼ ਕਸ਼ਿਅਪ ਵਿਚ ਕਾਂਟੇ ਦੀ ਟੱਕਰ ਸਮਝੀ ਜਾਂਦੀ ਹੈ | ਪਾਉਂਟਾ ...

ਪੂਰੀ ਖ਼ਬਰ »

ਸਿੱਖ ਕੌਮ ਦੇ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਮਨਾਇਆ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)– ਸਿੱਖ ਕੌਮ ਦੇ ਮਹਾਨ ਜਰਨੈਲ ਤੇ ਸੂਰਵੀਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਪ੍ਰਕਾਸ਼ ਪੁਰਬ ਰਾਮਗੜ੍ਹੀਆ ਸਭਾ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਰਾਮਗੜ੍ਹੀਆ ਸਭਾ ਵਲੋਂ ਰਾਮਗੜ੍ਹੀਆ ਭਵਨ ਵਿਚ ਮਹਾਨ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਬੱਚਿਆਂ ਦੀ ਬਹੁਪੱਖੀ ਪ੍ਰਤਿਭਾ ਨਿਖਾਰਨਾ ਅਤੀ ਜ਼ਰੂਰੀ - ਪਿ੍ੰ: ਅਮਰੀਕ ਸਿੰਘ

ਉੜਾਪੜ/ਲਸਾੜਾ, 19 ਮਈ (ਲਖਵੀਰ ਸਿੰਘ ਖੁਰਦ) - ਡਾਅਨ ਪਬਲਿਕ ਸਕੂਲ ਉੜਾਪੜ ਵਿਚ ਪੜ੍ਹਦੇ ਨਰਸਰੀ, ਐਲ. ਕੇ. ਜੀ ਅਤੇ ਯੂ. ਕੇ. ਜੀ ਕਲਾਸਾਂ ਦੇ ਛੋਟੇ ਬੱਚਿਆਂ ਵਿਚ ਆਪਸੀ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਵਧਾਉਣ ਹਿੱਤ ਉਨਾਂ ਦੇ ਜਨਮ ਦਿਨ ਸੰਯੁਕਤ ਰੂਪ ਵਿਚ ਮਨਾਉਣ ਦਾ ...

ਪੂਰੀ ਖ਼ਬਰ »

ਪਿੰਡ ਚੰਦਿਆਣੀ ਖ਼ੁਰਦ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਪੋਜੇਵਾਲ ਸਰਾਂ, 19 ਮਈ (ਰਮਨ ਭਾਟੀਆ)- ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖੁਰਦ ਵਿਖੇ ਸਾਲਾਨਾ ਮੇਲੇ ਸਬੰਧੀ ਨਗਰ ਦੀਆ ਸੰਗਤਾਂ ਵਲੋਂ ਪਿੰਡ ਵਿਖੇ ਆਉਣ ਜਾਣ ਵਾਲੀਆ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਦਰਗਾਹ ਤੋ ਚਾਦਰ ਦੀ ਪ੍ਰਕਰਮਾ ਕਰਵਾ ਰਹੀਆਂ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 29 ਤੋਂ

ਨਵਾਂਸ਼ਹਿਰ, 19 ਮਈ (ਹਰਵਿੰਦਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਤਰੀ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 29 ਮਈ ਤੋਂ 8 ਜੂਨ ਤੱਕ ਰਾਤ 7 ਵਜੇ ਤੋਂ 9:30 ਵਜੇ ਤੱਕ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਵੋਟਾਂ ਦੀ ਗਿਣਤੀ ਸਬੰਧਿਤ ਹਦਾਇਤਾਂ

ਅੰਬਾਲਾ, 19 ਮਈ (ਅ.ਬ.)-ਸਹਾਇਕ ਰਿਟਰਨਿੰਗ ਅਧਿਕਾਰੀ ਅਤੇ ਵਧੀਕ ਡਿਪਟੀ ਕਮਿਸ਼ਨਰ ਕੈ. ਸ਼ਕਤੀ ਸਿੰਘ ਨੇ ਐੱਸ. ਡੀ. ਕਾਲਜ ਅੰਬਾਲਾ ਕੈਂਟ ਵਿਚ ਵੋਟਾਂ ਦੀ ਗਿਣਤੀ ਨਾਲ ਜੁੜੇ ਕਾਊਾਟਿੰਗ ਸਟਾਫ਼ ਨੂੰ ਵੀ. ਵੀ. ਪੈਟ ਕਾਊਾਟਿੰਗ ਬੂਥ ਤਹਿਤ ਕੀਤੇ ਜਾਣ ਵਾਲੇ ਕੰਮਾਂ ਬਾਰੇ ...

ਪੂਰੀ ਖ਼ਬਰ »

ਈਸ਼ਵਰ ਚੰਦਰ ਵਿੱਦਿਆਸਾਗਰ ਦੀ ਮੂਰਤੀ ਤੋੜੇ ਜਾਣ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ

ਢਾਂਡ, 19 ਮਈ (ਅ.ਬ.)-ਕੋਲਕਾਤਾ ਵਿਚ ਈਸ਼ਵਰ ਚੰਦਰ ਵਿੱਦਿਆ ਸਾਗਰ ਦੀ ਮੂਰਤੀ ਤੋੜੇ ਜਾਣ ਿਖ਼ਲਾਫ਼ ਐੱਸ. ਯੂ. ਸੀ. ਆਈ. ਕਮਿਊਨਿਸਟ ਨੇ ਬੱਸ ਅੱਡੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ | ਪ੍ਰਦਰਸ਼ਨ ਵਿਚ ਕਮਿਊਨਿਸਟ ਆਗੂਆਂ, ਕਿਸਾਨਾਂ, ਮਜਦੂਰਾਂ, ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਕਾਲਾਂਵਾਲੀ, 19 ਮਈ (ਭੁਪਿੰਦਰ ਪੰਨੀਵਾਲੀਆ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਵਲੋਂ 12ਵੀਂ ਜਮਾਤ 'ਚ ਸ਼ਾਨਦਾਰ ਅੰਕ ਹਾਸਿਲ ਕਰਨ 'ਤੇ ਸਕੂਲ ਸਟਾਫ ਵਲੋਂ ਉਨ੍ਹਾਂ ਦੇ ਸਨਮਾਨ 'ਚ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਦੋਵਾਂ ਵਿਦਿਆਰਥਣਾਂ ...

ਪੂਰੀ ਖ਼ਬਰ »

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ 50 ਲੱਖ ਦੀ ਬੈਂਕ ਗਾਰੰਟੀ ਦੇਣ ਦੀ ਕੀਤੀ ਹਦਾਇਤ

ਲੁਧਿਆਣਾ, 19 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚੋਂ ਰੋਜ਼ਾਨਾ ਨਿਕਲਦੇ 1150 ਟਨ ਕੂੜੇ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਨਾ ਹੋਣ ਅਤੇ ਸੜਕਾਂ, ਬੁੱਢੇ ਨਾਲੇ ਵਿਚ ਫੈਲੀ ਗੰਦਗੀ ਦੂਰ ਨਾ ਕਰਨ 'ਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ 50 ਲੱਖ ...

ਪੂਰੀ ਖ਼ਬਰ »

ਵਿਧਾਇਕ ਬੈਂਸ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ-ਕਾਲਾ, ਸਤਨਾਮ, ਪ੍ਰਮਜੀਤ

ਡਾਬਾ/ਲੁਹਾਰਾ, 19 ਮਈ (ਕੁਲਵੰਤ ਸਿੰਘ ਸੱਪਲ)-ਲੋਕ ਇਨਸਾਫ਼ ਪਾਰਟੀ ਦੇ ਕੌਾਸਲਰ ਸੁਖਵੀਰ ਸਿੰਘ ਕਾਲਾ, ਪ੍ਰਧਾਨ ਸਤਨਾਮ ਸਿੰਘ ਢਿੱਲੋਂ ਤੇ ਸੀਨੀਅਰ ਆਗੂ ਪ੍ਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਭਾਰੀ ...

ਪੂਰੀ ਖ਼ਬਰ »

ਤਨਖ਼ਾਹ ਨੂੰ ਲੈ ਕੇ ਨਰਸਾਂ ਨੇ ਟੈਬ 'ਤੇ ਕੰਮ ਕਰਨ ਦਾ ਕੀਤਾ ਬਾਈਕਾਟ

ਲੁਧਿਆਣਾ, 19 ਮਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤੈਨਾਤ ਨਰਸਾਂ ਨੇ ਮੰਗਾਂ ਨੂੰ ਲੈ ਕੇ ਬਾਈਕਾਨ ਕਰਨ ਦਾ ਫੈਸਲਾ ਕੀਤਾ ਹੈ | ਪੰਜਾਬ ਦੇ ਸਿਹਤ ਵਿਭਾਗ ਵਿਚ ਐਨ.ਐਚ.ਐਮ. ਅਧੀਨ ਤੈਨਾਤ ਏ.ਐੱਨ.ਐੱਮਜ਼ ਅਤੇ ਨਰਸਾਂ ਦੀ ਹੋਈ ਪੰਜਾਬ ਪੱਧਰੀ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਅਧਿਕਾਰੀਆਂ ਦੇ ਚੋਣਾਂ 'ਚ ਰੁੱਝੇ ਹੋਣ ਦਾ ਭਰਪੂਰ ਫ਼ਾਇਦਾ ਲੈ ਰਹੇ ਹਨ ਲੋਕ

ਢੰਡਾਰੀ ਕਲਾਂ, 19 ਮਈ (ਪਰਮਜੀਤ ਸਿੰਘ ਮਠਾੜੂ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਦੇ ਸਮੂਹ ਅਫਸਰ ਤੇ ਅਧਿਕਾਰੀ ਚੋਣਾਂ ਡਿਊਟੀਆਂ 'ਤੇ ਲੱਗੇ ਹੋਏ ਹਨ¢ ਇਸੇ ਗੱਲ ਦਾ ਫਾਇਦਾ ਉਠਾ ਕੇ ਇਲਾਕੇ ਦੇ ਲੋਕਾਂ ਵਲੋਂ ਆਪਣੇ ਕਾਰਖ਼ਾਨਿਆਂ ਵਿਚ ਸਬਮਰਸੀਬਲ ਪੰਪ ਧੜਾ-ਧੜ ਲਗਾਏ ...

ਪੂਰੀ ਖ਼ਬਰ »

ਰਾਕੇਸ਼ ਕੁਮਾਰ ਜੈਨ ਬਣੇ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਪ੍ਰਮੁੱਖ

ਲੁਧਿਆਣਾ, 19 ਮਈ (ਭੁਪਿੰਦਰ ਸਿੰਘ ਬਸਰਾ)-ਪੰਜਾਬ ਨੈਸ਼ਨਲ ਬੈਂਕ ਦੇ ਲੁਧਿਆਣਾ ਮੰਡਲ ਪ੍ਰਮੁੱਖ ਵਜੋ ਰਾਕੇਸ਼ ਕੁਮਾਰ ਜੈਨ ਨੇ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾ ਇਸ ਅਹੁਦੇ 'ਤੇ ਸ੍ਰੀ ਮਹਿਤਾ ਸੇਵਾਵਾਂ ਨਿਭਾਅ ਰਹੇ ਸਨ | ਇਸ ਮੌਕੇ ਗੱਲਬਾਤ ਕਰਦਿਆ ਸ੍ਰੀ ਜੈਨ ਨੇ ਕਿਹਾ ...

ਪੂਰੀ ਖ਼ਬਰ »

ਸੂਬਾ ਸਰਕਾਰ '84 'ਚ ਸਿੱਖ ਕਤਲੇਆਮ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਵੇ-ਰੇਵਾਲ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਬਰਗਾੜੀ ਮੋਰਚੇ ਦੌਰਾਨ ਸ਼ਹੀਦ ਹੋਏ ਨੌਜਵਾਨ ਦੀ ਯਾਦਗਾਰ ਬਣਾਉਣ ਦੇ ਨਾਲ 1984 ਵਿਚ ਹੋਏ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਡਿੱਗਣ ਕਾਰਨ ਛੱਤ ਡਿੱਗੀ

ਟੋਹਾਣਾ, 19 ਮਈ (ਗੁਰਦੀਪ ਸਿੰਘ ਭੱਟੀ)- ਉਪ ਮੰਡਲ ਦੇ ਪਿੰਡ ਸ਼ਰਕਪੁਰਾ ਪਿੰਡ ਦੇ ਮਿਸਤਰੀ ਪਰਿਵਾਰ ਦੇ ਮਕਾਨ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਬਰਾਮਦੇ ਦੀ ਛੱਤ ਡਿੱਗ ਪਈ ਜਦਕਿ ਪਰਿਵਾਰ ਦੇ ਜੀਅ ਕਿਸਮਤ ਨਾਲ ਬਚ ਨਿਕਲੇ | ਪੀੜਤ ਪਰਿਵਾਰ ਦੇ ਮੁਖੀਏ ਜੁਗਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸਵਾਮੀ ਸ਼ਰਧਾਨੰਦ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਨੀਲੋਖੇੜੀ, 19 ਮਈ (ਆਹੂੂਜਾ)-ਸਵਾਮੀ ਸ਼ਰਧਾਨੰਦ ਸੀਨੀਅਰ ਸੈਕੰਡਰੀ ਸਕੂਲ ਆਰੀਆ ਸਮਾਜ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਬੱਚਿਆਂ ਦਾ ਸਕੂਲ ਵਿਚ ਪੁੱਜਣ 'ਤੇ ਪਿੰ੍ਰਸੀਪਲ ਸੁਨੰਦਾ ਅਤੇ ਸਕੂਲ ਦੀ ਸਿੱਖਿਆ ਕਮੇਟੀ ਦੇ ਮੈਂਬਰਾਂ ਨੇ ਜ਼ੋਰਦਾਰ ਸਵਾਗਤ ਕੀਤਾ ...

ਪੂਰੀ ਖ਼ਬਰ »

ਸਲੇਮਪੁਰ 'ਚ ਵਿਸ਼ਾਲ ਜਾਗਰਣ ਕਰਵਾਇਆ

ਗੂਹਲਾ ਚੀਕਾ, 19 ਮਈ (ਓ.ਪੀ. ਸੈਣੀ)-ਚੀਕਾ ਨਗਰਪਾਲਿਕਾ ਦੇ ਪਿੰਡ ਸਲੇਮਪੁਰ ਵਾਰਡ-10 ਵਿਚ ਮਾਤਾ ਜਵਾਲਾ ਮੰਦਿਰ 'ਚ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ ਅਤੇ ਭੰਡਾਰਾ ਵੀ ਲਗਾਇਆ ਗਿਆ | ਮੁੱਖ ਮਹਿਮਾਨ ਵਜੋਂ ਨਗਰਪਾਲਿਕਾ ਚੇਅਰਪਰਸਨ ਅਮਨਦੀਪ ਕੌਰ ਸ਼ਰਮਾ ਨੇ ਪਰਿਵਾਰ ਸਮੇਤ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 4 ਮੋਟਰਸਾਈਕਲਾਂ ਚੋਰੀ

ਜਗਾਧਰੀ 19 ਮਈ (ਜਗਜੀਤ ਸਿੰਘ)-ਜ਼ਿਲ੍ਹੇ 'ਚ ਚੋਰਾਂ ਨੇ ਵੱਖ-ਵੱਖ ਥਾਵਾਂ ਤੋਂ 4 ਮੋਟਰਸਾਈਕਲਾਂ ਚੋਰੀ ਕਰ ਲਏ ¢ ਜਾਣਕਾਰੀ ਅਨੁਸਾਰ ਹੁੱਡਾ ਸੈਕਟਰ-17 ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਵਰਕਸ਼ਾਪ ਰੋਡ 'ਤੇ ਸਥਿਤ ਮਾਇਆ ਪੈਲੇਸ 'ਚ ਆਇਆ ਸੀ ਅਤੇ ਉਸ ਨੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 2 ਲਾਪਤਾ

ਥਾਨੇਸਰ, 19 ਮਈ (ਅ.ਬ.)- ਵੱਖ-ਵੱਖ ਥਾਵਾਂ ਤੋਂ 2 ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੋਵੇਂ ਮਾਮਲਿਆਂ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ | ਇਕ ਵਿਅਕਤੀ ਵਾਸੀ ਤਲਹੇੜੀ ਨੇ ਥਾਣਾ ਇਸਮਾਈਲਾਬਾਦ 'ਚ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ...

ਪੂਰੀ ਖ਼ਬਰ »

ਸਰ ਛੋਟੂ ਰਾਮ ਜਾਟ ਸਕੂਲ ਦੀਆਂ ਵਿਦਿਆਰਥਣਾਂ ਰਹੀਆਂ ਅੱਵਲ

ਏਲਨਾਬਾਦ, 19 ਮਈ (ਜਗਤਾਰ ਸਮਾਲਸਰ)- ਸਰ ਛੋਟੂ ਰਾਮ ਜਾਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਚਨਾ ਨੇ 10ਵੀਂ ਜਮਾਤ ਦੇ ਨਤੀਜੇ 'ਚ 500 'ਚੋਂ 473 ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ | ਇਸ ਪ੍ਰੀਖਿਆ 'ਚ ਸਕੂਲ ਦੀਆ ...

ਪੂਰੀ ਖ਼ਬਰ »

ਨੀਲ ਗਾਂ ਅੱਗੇ ਆਉਣ ਕਾਰਨ ਕਾਰ ਪਲਟੀ

ਟੋਹਾਣਾ, 19 ਮਈ (ਗੁਰਦੀਪ ਸਿੰਘ ਭੱਟੀ)-ਦੁਪਹਿਰ ਬਾਅਦ ਨਰਵਾਨਾਂ ਤੋਂ ਟੋਹਾਦਣ ਆ ਰਹੀ ਤੇਜ਼ ਰਫਤਾਰ ਕਾਰ ਪਿੰਡ ਬਲੀਆਂਵਾਲਾ ਨਜਦੀਕ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ | ਇਸ ਹਾਦਸੇ ਦੌਰਾਨ ਕਾਰ ਸਵਾਰ ਸੁਖਵਿੰਦਰ ਸਿੰਘ ਤੇ ਸੁਖਵੀਰ ਸਿੰਘ ਨੂੰ ਮਮੂਲੀ ਸੱਟਾਂ ਲੱਗੀਆਂ ...

ਪੂਰੀ ਖ਼ਬਰ »

ਕਤਲੌਰ ਦੇ ਰਿਵਰਲੈਂਡ ਇੰਟਰਨੈਸ਼ਨਲ ਸਕੂਲ 'ਚ ਕਰਵਾਏ ਪ੍ਰਤਿਭਾ ਖੋਜ ਮੁਕਾਬਲੇ

ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਕਤਲੌਰ ਦੇ ਰਿਵਰਲੈਂਡ ਇੰਟਰਨੈਸ਼ਨਲ ਸਕੂਲ 'ਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸੰਸਥਾ ਦੇ ਨਿਰਦੇਸ਼ਕ ਕੁਲਦੀਪ ਸਿੰਘ ਕੰਗ ਨੇ ਸਨਮਾਨਿਤ ਕਰਨ ਦੀ ...

ਪੂਰੀ ਖ਼ਬਰ »

ਭਗਵਤੀ ਜਾਗਰਣ ਦੇ ਸਬੰਧ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਨੂਰਪੁਰ ਬੇਦੀ, 19 ਮਈ (ਵਿੰਦਰਪਾਲ ਝਾਂਡੀਆ, ਹਰਦੀਪ ਢੀਂਡਸਾ)-ਪਿੰਡ ਜਟਵਾਹੜ ਵਿਖੇ ਸਥਿਤ ਮਾਤਾ ਨੈਣਾਂ ਦੇਵੀ ਮੰਦਰ 'ਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਨੰਦਪੁਰ ਕੇਸ਼ੋ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਕਿਰਪਾਲ ਸਾਗਰ ਅਕੈਡਮੀ ਵਿਖੇ ਸੁਪਰੀਮ ਕੌ ਾਸਲ ਦੀ ਚੋਣ ਤੇ ਤਾਜਪੋਸ਼ੀ

ਰਾਹੋਂ, 19 ਮਈ (ਬਲਬੀਰ ਸਿੰਘ ਰੂਬੀ)- ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਕਿਰਪਾਲ ਸਾਗਰ ਅਕੈਡਮੀ ਵਿਖੇ ਸਾਲ 2019-20 ਦੀ ਸੁਪਰੀਮ ਕੌਾਸਲ ਦੀ ਚੋਣ ਤੇ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਡਾ: ਕਰਮਜੀਤ ਸਿੰਘ ਚੇਅਰਮੈਨ ਪਿ੍ੰਸੀਪਲ ...

ਪੂਰੀ ਖ਼ਬਰ »

ਸਮਾਜ ਸੇਵੀ ਰਾਮੇਸ਼ ਬੱਬਾ ਨੂੰ ਅੰਤਿਮ ਵਿਦਾਇਗੀ

ਸੜੋਆ, 19 ਮਈ (ਪੱਤਰ ਪ੍ਰੇਰਕ)- ਸਮਾਜ ਸੇਵੀ ਅਤੇ ਨਿਊ ਆਦਰਸ਼ ਸੈਕੰਡਰੀ ਸਕੂਲ ਸੜੋਆ ਦੇ ਸਲਾਹਕਾਰ ਰਾਮੇਸ਼ ਬੱਬਾ ਜਿਨ੍ਹਾਂ ਦੀ ਬੀਤੇ ਦਿਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਅਚਾਨਕ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੜੋਆ ਵਿਖੇ ਸੈਂਕੜੇ ਲੋਕਾਂ ...

ਪੂਰੀ ਖ਼ਬਰ »

ਜ਼ਿਲ੍ਹਾ ਕੁਸ਼ਤੀ ਸੰਸਥਾ ਨਵਾਂਸ਼ਹਿਰ ਦੀ ਮੀਟਿੰਗ ਅੱਜ

ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ) - ਜ਼ਿਲ੍ਹਾ ਨਵਾਂਸ਼ਹਿਰ ਕੁਸ਼ਤੀ ਸੰਸਥਾ ਦੀ ਮੀਟਿੰਗ 20 ਮਈ ਦਿਨ ਸੋਮਵਾਰ ਨੂੰ ਚਿਲਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੱਸੋਮਜਾਰਾ ਵਿਖੇ ਪ੍ਰਧਾਨ ਜਰਨੈਲ ਸੋਂਧੀ ਦੀ ਅਗਵਾਈ ਵਿਚ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ ਵਿਖੇ 11ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਪੋਜੇਵਾਲ ਸਰਾਂ, 19 ਮਈ (ਰਮਨ ਭਾਟੀਆ)- ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਗਿਆਰ੍ਹਵੀਂ ਜਮਾਤ ਆਰਟਸ ਅਤੇ ਸਾਇੰਸ ਦੇ ਵਿਸ਼ਿਆਂ ਦੀਆ ਖ਼ਾਲੀ ਪਈਆਂ ਸੀਟਾਂ 'ਤੇ ਦਾਖ਼ਲੇ ਲਈ ਆਨ ਲਾਈਨ ਰਜਿਸਟ੍ਰੇਸ਼ਨ ਦੀ 13 ਮਈ ਤੋ ਆਰੰਭ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX