ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  19 minutes ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  1 day ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  1 day ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  1 day ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  1 day ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  1 day ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਦੂਜਾ ਖਿਡਾਰੀ ਆਊਟ, ਤਮੀਮ ਇਕਬਾਲ ਨੇ ਬਣਾਈਆਂ 36 ਦੌੜਾਂ
. . .  1 day ago
ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 15 ਓਵਰਾਂ ਤੋਂ ਬਾਅਦ ਬੰਗਲਾਦੇਸ਼ 74 /1
. . .  1 day ago
ਬਲਾਚੌਰ 'ਚ ਸੜਕ ਨਿਰਮਾਣ ਦੀ ਢਿੱਲੀ ਰਫ਼ਤਾਰ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 40 /1
. . .  1 day ago
ਪੇਸ਼ੀ ਭੁਗਤਣ ਆਏ ਕੈਦੀ ਨੂੰ ਲੈ ਕੇ ਫ਼ਰਾਰ ਹੋਏ ਉਸ ਦੇ ਸਾਥੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਬੰਗਲਾਦੇਸ਼ 25 /1
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 23 ਦੌੜਾਂ 'ਤੇ ਬੰਗਲਾਦੇਸ਼ ਦਾ ਪਹਿਲਾਂ ਖਿਡਾਰੀ ਆਊਟ
. . .  1 day ago
ਦਾਂਤੇਵਾੜਾ 'ਚ ਮਾਉਵਾਦੀਆਂ ਨੇ ਕੀਤਾ ਆਈ.ਡੀ.ਧਮਾਕਾ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਵਿਜੇ ਵਡੇਟੀਵਾਰ
. . .  1 day ago
ਕ੍ਰਾਂਤੀਕਾਰੀ ਮੋਰਚਾ ਵੱਲੋਂ ਬਲਾਕ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ
. . .  1 day ago
27 ਫਰਵਰੀ ਨੂੰ ਭਾਰਤੀ ਹਵਾਈ ਖੇਤਰ 'ਚ ਨਹੀਂ ਵੜੇ ਸਨ ਪਾਕਿ ਜਹਾਜ਼- ਧਨੋਆ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਖੇਮਕਰਨ 'ਚ ਪੁਲਿਸ ਨੇ ਇੱਕ ਹਜ਼ਾਰ ਨਸ਼ੀਲੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
6 ਸਾਲਾ ਬਾਲੜੀ ਨਾਲ ਹੋਮਗਾਰਡ ਕਰਮਚਾਰੀ ਦੇ ਕਲਯੁਗੀ ਪੁੱਤਰ ਵਲੋਂ ਜਬਰ ਜਨਾਹ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਪਲਾਸਟਿਕ ਸਨਅਤਕਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ ਆਧਾਰ ਅਤੇ ਹੋਰ ਕਾਨੂੰਨੀ (ਸੋਧ) ਬਿੱਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਅਸ਼ੋਕ ਗਹਿਲੋਤ ਨੇ ਦਿੱਤੇ ਬਾੜਮੇਰ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਕੋਟਕਪੂਰਾ 'ਚ ਪੁਲਿਸ ਵਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਚਮਕੀ ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਬਿਹਾਰ ਸਰਕਾਰ ਕੋਲੋਂ ਮੰਗਿਆ ਜਵਾਬ
. . .  1 day ago
ਸਰਹੱਦੀ ਖੇਤਰ 'ਚ ਪਏ ਹਲਕੇ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
. . .  1 day ago
ਬਾੜਮੇਰ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਗਹਿਲੋਤ
. . .  1 day ago
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਾਖਵਾਂਕਰਨ ਬਿੱਲ ਪੇਸ਼ ਕਰਨਗੇ ਅਮਿਤ ਸ਼ਾਹ
. . .  1 day ago
ਇੰਡੋਨੇਸ਼ੀਆ 'ਚ ਲੱਗੇ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਗੁਜਰਾਤ 'ਚ ਰਾਜ-ਸਭਾ ਉਪ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
. . .  1 day ago
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551
ਿਵਚਾਰ ਪ੍ਰਵਾਹ: ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ। -ਜਿੰਮੀ ਹੇਨਰੀ

ਮਾਨਸਾ

ਮਾਨਸਾ ਜ਼ਿਲ੍ਹੇ 'ਚ 77 ਫ਼ੀਸਦੀ ਤੋਂ ਵਧੇਰੇ ਵੋਟਾਂ ਦਾ ਭੁਗਤਾਨ

ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਲੋਕ ਸਭਾ ਹਲਕਾ ਬਠਿੰਡਾ ਦੇ ਹਿੱਸੇ ਮਾਨਸਾ ਜ਼ਿਲ੍ਹੇ 'ਚ ਵੋਟਾਂ ਪਾਉਣ ਦਾ ਕਾਰਜ ਅਮਨ ਅਮਾਨ ਨਾਲ ਨੇਪਰੇ ਚੜ ਗਿਆ | ਜ਼ਿਲ੍ਹੇ 'ਚ 3 ਵਿਧਾਨ ਸਭਾ ਹਲਕੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ 'ਚ 77 ਫ਼ੀਸਦੀ ਤੋਂ ਵਧੇਰੇ ਵੋਟਾਂ ਦਾ ਭੁਗਤਾਨ ਹੋਇਆ | ਇਸ ਵਾਰ ਇਹ ਗੱਲ ਵੀ ਵੇਖੀ ਗਈ ਕਿ ਭਾਵੇਂ ਸਵੇਰ ਸਮੇਂ ਵੋਟਰ ਆਪਣੀ ਮਸਤੀ ਨਾਲ ਘਰਾਂ 'ਚੋਂ ਨਿਕਲੇ ਅਤੇ ਪੋਿਲੰਗ ਬੂਥਾਂ 'ਤੇ ਲੰਬੀਆਂ ਕਤਾਰਾਂ ਨਹੀਂ ਸਨ ਪਰ ਬਾਅਦ ਦੁਪਹਿਰ ਵੋਟਰਾਂ 'ਚ ਉਤਸ਼ਾਹ ਵੇਖਿਆ ਗਿਆ | ਜ਼ਿਕਰਯੋਗ ਹੈ ਕਿ ਇਸ ਵਾਰ ਸਥਾਪਿਤ ਕੀਤੇ ਗਏ ਆਦਰਸ਼ ਮਤਦਾਨ ਕੇਂਦਰ ਤੇ ਗੁਲਾਬੀ ਪੋਿਲੰਗ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ | ਪ੍ਰਸ਼ਾਸਨ ਵਲੋਂ ਬਜ਼ੁਰਗਾਂ, ਔਰਤਾਂ ਤੇ ਅੰਗਹੀਣ ਵਿਅਕਤੀਆਂ ਦੀ ਵੋਟਾਂ ਦਾ ਭੁਗਤਾਨ ਕਰਵਾਉਣ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ | ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਲੋਂ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ, ਨੂੰ ਮੌਕੇ 'ਤੇ ਚੋਣ ਅਮਲੇ ਵਲੋਂ ਪ੍ਰਸੰਸਾ ਪੱਤਰ ਵੀ ਦਿੱਤੇ ਗਏ | ਦੇਰ ਸ਼ਾਮ ਹਾਸਲ ਹੋਈ ਜਾਣਕਾਰੀ ਅਨੁਸਾਰ ਮਾਨਸਾ ਵਿਧਾਨ ਸਭਾ ਹਲਕੇ 'ਚ 75 ਫ਼ੀਸਦੀ ਤੋਂ ਵਧੇਰੇ ਵੋਟਾਂ ਦਾ ਭੁਗਤਾਨ ਹੋਇਆ | ਬੁਢਲਾਡਾ 'ਚ ਇਹ 79 ਫ਼ੀਸਦੀ ਰਹੀ ਹੈ ਜਦ ਕਿ ਸਰਦੂਲਗੜ੍ਹ 'ਚ 77.5 ਫੀਸਦੀ ਵੋਟਾਂ ਭੁਗਤੀਆਂ ਹਨ | ਇਹ ਵੀ ਵੇਖਿਆ ਗਿਆ ਕਿ ਪੋਿਲੰਗ ਬੂਥਾਂ 'ਤੇ ਵੋਟ ਪਾਉਣ ਤੋਂ ਬਾਅਦ ਨੌਜਵਾਨਾਂ ਨੇ ਸੈਲਫੀ ਪੁਆਇੰਟ 'ਤੇ ਜਾ ਕੇ ਸੈਲਫੀਆਂ ਵੀ ਵਧੇਰੇ ਖਿੱਚੀਆਂ, ਜਿਨ੍ਹਾਂ ਨੇ ਅਜਿਹੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ | ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਵੱਖ-ਵੱਖ ਪੋਿਲੰਗ ਬੂਥਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜ਼ਿਲ੍ਹੇ ਅੰਦਰ 26 ਮਾਡਲ ਪੋਿਲੰਗ ਬੂਥ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ਨੂੰ ਵਿਆਹ-ਸ਼ਾਦੀਆਂ ਵਾਂਗ ਸਜਾ ਰੱਖਿਆ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਮਾਨਸਾ ਹਲਕੇ ਵਿਖੇ ਦਸਮੇਸ਼ ਪਬਲਿਕ ਸਕੂਲ ਮਾਨਸਾ 'ਚ 4, ਐਸ. ਡੀ. ਗਰਲਜ਼ ਕਾਲਜ ਮਾਨਸਾ 'ਚ 2, ਹੋਲੀ ਹਾਰਟ ਪਬਲਿਕ ਸਕੂਲ 'ਚ 2, ਸਰਕਾਰੀ ਹਾਈ ਸਕੂਲ ਕੋਟੜਾ ਕਲਾਂ 'ਚ 2 ਤੇ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਵਿਚ 3 ਮਾਡਲ ਬੂਥ ਸਥਾਪਿਤ ਕੀਤੇ ਗਏ | ਸਰਦੂਲਗੜ੍ਹ ਹਲਕੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਦੇ 2, ਸਰਕਾਰੀ ਹਾਈ ਸਕੂਲ ਮਾਖਾ 2, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ 1 ਬੂਥ, ਸਰਕਾਰੀ ਪ੍ਰਾਇਮਰੀ ਸਕੂਲ ਸਰਦੂਲੇਵਾਲਾ ਦੇ 2 ਬੂਥ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦਾ 1 ਬੂਥ ਸਥਾਪਿਤ ਕੀਤਾ ਗਿਆ | ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਬਰੇਟਾ ਤੇ ਬੋਹਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਚ 1-1 ਬੂਥ ਸਥਾਪਿਤ ਕੀਤਾ ਗਿਆ | ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਬੂਥਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਜ਼ੁਰਗਾਂ, ਔਰਤਾਂ ਤੇ ਦਿਵਯਾਂਗ ਵਿਅਕਤੀਆਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਹ ਬੂਥ ਸੋਹਣੇ ਢੰਗ ਨਾਲ ਸਜਾਏ ਗਏ ਸਨ, ਜਿਸ ਕਾਰਨ ਇਹ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ | ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਜ਼ਿਲ੍ਹਾ ਵਾਸੀਆਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਅਮਨ ਅਮਾਨ ਨਾਲ ਵੋਟਾਂ ਦਾ ਕਾਰਜ ਸਿਰੇ ਚਾੜਿਆ ਹੈ |
ਡੀ. ਸੀ. ਨੇ ਸਭ ਤੋਂ ਪਹਿਲਾਂ ਵੋਟ ਭੁਗਤਾਈ
ਸ੍ਰੀਮਤੀ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਸਥਾਨਕ ਆਰੀਆ ਸਕੂਲ ਦੇ 79 ਨੰਬਰ ਬੂਥ 'ਚ ਸਭ ਤੋਂ ਪਹਿਲਾਂ ਆਪਣੀ ਵੋਟ ਦਾ ਭੁਗਤਾਨ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਹਰ ਚੋਣ 'ਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਉਨ੍ਹਾਂ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ ਲਈ ਜਿੱਥੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਉਥੇ ਵੋਟ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀ ਪ੍ਰਸੰਸਾ ਵੀ ਕੀਤੀ |
ਸਰਦੂਲਗੜ੍ਹ ਹਲਕੇ 'ਚ 77.5 ਫ਼ੀਸਦੀ ਵੋਟਾਂ ਭੁਗਤੀਆਂ
ਸਰਦੂਲਗੜ੍ਹ ਤੋਂ ਜੀ. ਐਮ. ਅਰੋੜਾ/ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ- ਸਰਦੂਲਗੜ੍ਹ ਸ਼ਹਿਰ ਤੇ ਨਾਲ ਲੱਗਦੇ ਪਿੰਡਾ 'ਚ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਵੋਟਾਂ ਸ਼ਾਂਤੀ ਪੂਰਵਕ 77.5 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ | ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਹਲਕੇ ਦੇ ਕਿਸੇ ਵੀ ਪਿੰਡ 'ਚ ਲੰਬੀਆਂ ਲਾਈਨਾਂ ਨਹੀਂ ਸਨ ਤੇ ਖ਼ਾਲੀ ਬੂਥ ਹੀ ਦੇਖਣ ਨੂੰ ਮਿਲਦੇ ਰਹੇ | ਸ਼ਹਿਰ 'ਤੇ ਨਾਲ ਲੱਗਦੇ ਝੰਡਾ ਕਲਾ, ਝੰਡਾ ਖ਼ੁਰਦ, ਨਾਹਰਾ, ਮਾਨਖੇੜਾ, ਸੰਘਾ, ਕਰੰਡੀ , ਖੈਰਾ, ਸਰਦੁਲੇਵਾਲਾ, ਭੱਲਣਵਾੜਾ, ਆਹਲੁਪੂਰ ਆਦਿ ਪਿੰਡਾ 'ਚ ਜਾ ਕੇ ਵੇਖਿਆ ਕਿ ਜਿਥੇ ਕੋਈ ਲੰਬੀਆਂ ਲਾਈਨਾਂ ਨਹੀਂ ਸਨ ਉਥੇ ਬਾਹਰ ਪਾਰਟੀਆਂ ਦੇ ਲਗਾਏ ਬੂਥ ਵੀ ਰੌਣਕਾਂ ਤੋ ਸੱਖਣੇ ਸਨ | ਲੋਕ ਆਪਣੀਆਂ ਵੋਟਾਂ ਪਾਉਣ ਤੋਂ ਬਾਅਦ ਬਾਹਰ ਖੜਨ ਦੀ ਬਜਾਏ ਆਪਣੇ ਘਰਾਂ 'ਚ ਹੀ ਰਹੇ | ਪ੍ਰਸ਼ਾਸਨ ਵਲੋ ਚੋਣ ਬੂਥਾ ਵਿਚ ਗੁਲਾਬੀ ਤੇ ਸਮਾਰਟ ਬਣਾਏ ਬੂਥ ਵੀ ਲੋਕ ਦੇਖ ਰਹੇ ਸਨ |
ਵੋਟਾਂ ਦੇ ਪੈਸੇ ਵਟਣ ਵਾਲੇ ਲੋਕਾਂ ਨੂੰ ਮਾਯੂਸੀ ਦਾ ਕਰਨਾ ਪਿਆ ਸਾਹਮਣਾ
ਸਥਾਨਕ ਸ਼ਹਿਰ ਤੇ ਸਰਦੂਲਗੜ੍ਹ ਹਲਕੇ ਦੇ ਪਿੰਡਾਂ 'ਚ ਹਰ ਵਾਰ ਵੋਟਾਂ ਦੌਰਾਨ ਵੋਟਾਂ ਦੇ ਪੈਸੇ ਬਟੋਰਨ ਵਾਲਿਆਂ ਨੂੰ ਇਸ ਵਾਰ ਭਾਰੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ | ਦੱਸਣਯੋਗ ਹੈ ਕਿ ਵੋਟਾਂ ਖ਼ਰੀਦਣ ਦੀ ਚਰਚਾ ਜੋ ਕਈ ਦਿਨਾਂ ਤੋਂ ਚੱਲ ਰਹੀ ਸੀ ਤੇ ਕੁਝ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਚੋਣ ਜਲਸਿਆਂ ਰਾਹੀ ਵੀ ਵਾਰ-ਵਾਰ ਕਿਹਾ ਜਾਂਦਾ ਸੀ ਕਿ ਵੋਟ ਤੁਹਾਡੀ ਖ਼ਰੀਦਣਗੇ ਤੇ ਤੁਸੀਂ 5 ਹਜ਼ਾਰ ਤੋਂ ਘੱਟ ਵੋਟ ਨਾ ਵੇਚਿਓ ਅਤੇ ਵੋਟਾਂ ਦੇ ਪੈਸੇ ਲੈ ਕੇ ਵੋਟ ਵੀ ਆਪਣੀ ਮਰਜ਼ੀ ਨਾਲ ਪਾ ਦੇਣਾ ਕਿਉਂਕਿ ਉਨ੍ਹਾਂ ਕੋਲ ਵੀ ਲੁੱਟ ਦੇ ਹੀ ਪੈਸੇ ਹਨ ਪਰ ਬੀਤੇ ਕੱਲ੍ਹ ਤੋਂ ਲੋਕ ਵੋਟਾਂ ਪੈਣ ਦੇ ਅਖੀਰ ਤੱਕ ਵੀ ਇੰਤਜ਼ਾਰ ਕਰਦੇ ਰਹੇ ਕਿ ਕੋਈ ਪਾਰਟੀ ਵਾਲਾ ਉਨ੍ਹਾਂ ਨੂੰ ਵੋਟਾਂ ਦੇ ਪੈਸੇ ਦੇਵੇਗਾ | ਉਹ ਪਾਰਟੀਆਂ ਦੇ ਵਿਅਕਤੀ ਤੇ ਕੁਝ ਹੋਰ ਵਿਅਕਤੀਆਂ ਨੂੰ ਵੀ ਪੁੱਛਦੇ ਰਹੇ ਕਿ ਕੋਈ ਵੋਟਾਂ ਖ਼ਰੀਦ ਰਿਹਾ ਹੈ ਪਰ ਉਨ੍ਹਾਂ ਨੂੰ ਆਿਖ਼ਰ ਮਾਯੂਸੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਦੇ ਮਨ ਦੀ ਇੱਛਾ ਵੀ ਪੂਰੀ ਨਹੀਂ ਹੋਈ | ਆਖ਼ਰ ਪੈਸੇ ਨਾ ਮਿਲਣ ਕਾਰਨ ਕਈਆਂ ਨੇ ਤਾਂ ਵੋਟ ਨਾ ਪਾਉਣਾ ਹੀ ਚੰਗਾ ਸਮਝਿਆ |
ਬੁਢਲਾਡਾ ਹਲਕੇ 'ਚ 79 ਫ਼ੀਸਦੀ ਵੋਟਾਂ ਭੁਗਤੀਆਂ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ-ਲੋਕ ਸਭਾ ਚੋਣਾ ਸਬੰਧੀ ਹੋਈ ਵੋਟਿੰਗ ਦੌਰਾਨ ਸ਼ਹਿਰ ਅੰਦਰ ਵਾਪਰੀਆਂ ਲੜਾਈ ਝਗੜੇ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਚੋਣ ਅਮਲ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਿਆ ਲੋਕਾਂ ਨੇ ਉਤਸ਼ਾਹ ਪੂਰਵਕ ਵੋਟਾਂ ਪਾਈਆਂ | ਸਵੇਰੇ 7 ਵਜੇ ਤੋਂ ਹੀ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਜਦ ਕਿ ਬਾਕੀ ਦਿਨ ਭਰ ਵੋਟਰਾਂ ਦੀ ਆਮਦ ਮੱਠੀ ਹੀ ਰਹੀ | ਸਰਕਾਰੀ ਰਿਪੋਰਟਾਂ ਮੁਤਾਬਿਕ 9 ਵਜੇ ਤੱਕ ਦੋ ਘੰਟਿਆਂ 'ਚ ਸਮੁੱਚੇ ਬੁਢਲਾਡਾ ਹਲਕੇ ਅੰਦਰ ਸਿਰਫ਼ 12 ਫ਼ੀਸਦੀ ਹੀ ਵੋਟ ਪੋਲ ਹੋ ਸਕੀ | ਸ਼ਾਮ ਪੰਜ ਵਜੇ ਤੱਕ ਇਹ ਪ੍ਰਤੀਸ਼ਤ 64 ਫ਼ੀਸਦੀ ਤੱਕ ਹੀ ਪੁੱਜ ਗਈ ਸੀ ਅਤੇ ਪੋਲਿੰਗ ਦਾ ਸਮਾਂ ਸਮਾਪਤ ਹੋਣ 'ਤੇ ਵੀ ਸ਼ਹਿਰ ਦੇ ਕਈ ਬੂਥਾ 'ਤੇ ਲੰਬੀਆਂ ਕਤਾਰਾਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਪਰ ਕੁੱਲ ਹਲਕੇ 'ਚ ਵੋਟ ਫ਼ੀਸਦੀ 79 ਫ਼ੀਸਦੀ ਤੱਕ ਪੁੱਜਗੀ |
ਬਰੇਟਾ ਇਲਾਕੇ 'ਚ 75 ਫ਼ੀਸਦੀ ਤੋਂ ਵਧੇਰੇ ਵੋਟਿੰਗ
ਬਰੇਟਾ ਤੋਂ ਜੀਵਨ ਸ਼ਰਮਾ/ਰਾਵਿੰਦਰ ਕੌਰ ਮੰਡੇਰ ਅਨੁਸਾਰ-ਇਲਾਕੇ 'ਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ | ਸਵੇਰ 7 ਵਜੇ ਤੋਂ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਕਰ ਕੇ ਥੋੜੀ ਭੀੜ ਵੇਖਣ ਨੂੰ ਜ਼ਰੂਰ ਮਿਲੀ ਪਰ ਉਸ ਤੋਂ ਬਾਅਦ ਹੌਲੀ ਹੌਲੀ ਵੋਟਾਂ ਦਾ ਭੁਗਤਾਨ ਹੁੰਦਾ ਰਿਹਾ | ਬਰੇਟਾ ਸ਼ਹਿਰ ਵਿਖੇ ਲਗਪਗ 75 ਫੀਸਦੀ ਜਦ ਕਿ ਬਰੇਟਾ ਪਿੰਡ 'ਚੋਂ 77 ਫੀਸਦੀ ਵੋਟਾਂ ਅਤੇ ਪਿੰਡ ਰੰਘੜਿਆਲ ਵਿਖੇ 82 ਫੀਸਦੀ ਵੋਟਾਂ ਪੋਲ ਹੋਈਆਂ | ਇਸ ਤਰ੍ਹਾਂ ਹੀ ਇਲਾਕੇ ਦੇ ਵੱਡੇ ਪਿੰਡ ਕੁਲਰੀਆਂ ਵਿਖੇ ਕੁੱਲ 6438 ਵੋਟਾਂ 'ਚੋਂ 4956 ਵੋਟਾਂ, ਧਰਮਪੁਰਾ ਵਿਖੇ ਕੁੱਲ 3710 ਵੋਟਾਂ 'ਚੋਂ 3010 ਵੋਟਾਂ, ਪਿੰਡ ਭਾਵਾ ਵਿਖੇ 1339 'ਚੋਂ 1094 ਵੋਟਾਂ, ਕਿਸ਼ਨਗੜ੍ਹ ਵਿਖੇ 4515 ਵਿਚੋਂ 3549 ਵੋਟ ਪੋਲ ਹੋਣ ਦੀ ਜਾਣਕਾਰੀ ਮਿਲੀ ਹੈ | ਥਾਣਾ ਮੁਖੀ ਸ਼ਿਵ ਚੰਦ ਨੇ ਦੱਸਿਆ ਨੇ ਦੱਸਿਆ ਕਿ ਇਲਾਕੇ 'ਚ ਕਿਸੇ ਵੀ ਪਾਸੇ ਕੋਈ ਅਣ ਸੁਖਾਵੀਂ ਘਟਨਾ ਨਹੀਂ ਵਾਪਰੀ |
ਭੀਖੀ 'ਚ 74 ਪ੍ਰਤੀਸ਼ਤ ਤੇ ਇਲਾਕੇ 'ਚ ਹੋਰ ਵਧੇਰੇ ਵੋਟਾਂ ਭੁਗਤੀਆਂ
ਭੀਖੀ ਤੋਂ ਗੁਰਿੰਦਰ ਸਿੰਘ ਔਲਖ/ਬਲਦੇਵ ਸਿੰਘ ਸਿੱਧੂ-ਕਸਬਾ ਭੀਖੀ 'ਚ 74 ਫੀਸਦੀ ਵੋਟਾਂ ਭੁਗਤੀਆਂ ਉਥੇ ਇਲਾਕੇ ਦੇ ਪਿੰਡਾਂ 'ਚ ਇਹ ਪ੍ਰਤੀਸ਼ਤਾ ਹੋਰ ਵੀ ਉੱਚੀ ਰਹੀ | ਭੀਖੀ 'ਚ 13 ਹਜ਼ਾਰ 198 ਵੋਟਾਂ 'ਚੋਂ 9784 ਵੋਟਾਂ ਦਾ ਭੁਗਤਾਨ ਹੋਇਆ | ਪਿੰਡ ਹਮੀਰਗੜ੍ਹ ਢੈਪਈ ਵਿਖੇ ਕੁੱਲ 2314 ਵੋਟਾਂ 'ਚੋਂ ਕਰੀਬ 1634 ਵੋਟ ਪੋਲ ਹੋਈ | ਬੀਰ ਖ਼ੁਰਦ 'ਚ ਕੁੱਲ 1335 ਵੋਟਾਂ 'ਚੋਂ 1119 ਵੋਟ ਪੋਲ ਹੋਈ, ਖੀਵਾ ਕਲਾਂ 'ਚ ਕੁੱਲ ਵੋਟਾਂ 3280 'ਚੋਂ 2170 ਵੋਟ ਪੋਲ ਹੋਈ |
ਖੀਵਾ ਖ਼ੁਰਦ 'ਚ ਕੁੱਲ 2038 ਵੋਟਾਂ 'ਚੋਂ ਕਰੀਬ 1478 ਵੋਟ ਪੋਲ ਹੋਈ, ਖੀਵਾ ਦਿਆਲੂ ਵਾਲਾ ਦੀਆਂ 1074 ਵੋਟਾਂ 'ਚੋਂ 1240 ਵੋਟ ਪੋਲ ਹੋਈ | ਇਸੇ ਤਰ੍ਹਾਂ ਕੋਟੜਾ ਕਲਾਂ ਦੀਆਂ ਕੁੱਲ 2330 ਵੋਟਾਂ 'ਚੋਂ 1850 ਵੋਟਾਂ ਪੋਲ ਹੋਈ | ਪਿੰਡ ਗੁੜਥੜੀ ਦੀਆਂ 1464 ਵੋਟਾਂ 'ਚੋਂ 1240 ਵੋਟਾਂ ਪੋਲ ਹੋਈਆਂ ਤੇ ਹੀਰੋ ਕਲਾਂ 'ਚ ਕੁੱਲ 3587 ਵੋਟਾਂ 'ਚੋਂ ਕਰੀਬ 2950, ਪਿੰਡ ਧਲੇਵਾਂ ਵਿਖੇ 2932 'ਚੋਂ 1259, ਹੋਡਲਾ ਕਲਾਂ 'ਚ 1932 'ਚੋਂ 1464, ਅਤਲਾ ਖੁਰਦ 'ਚ 1507 'ਚੋਂ 1259, ਮੱਤੀ 'ਚ 2724 'ਚੋਂ 1997, ਮੋਹਰ ਸਿੰਘ ਵਾਲਾ 'ਚ 1635 'ਚੋਂ 1295, ਸਮਾਓ ਵਿਖੇ 3628 'ਚੋਂ 2675 ਮੂਲਾ ਸਿੰਘ ਵਾਲਾ ਵਿਖੇ 788 'ਚੋਂ 606, ਮੌਜੋ ਕਲਾਂ 'ਚ 302 ਚੋਂ 265, ਮੌਜੋ ਖ਼ੁਰਦ 'ਚੋਂ 1147 'ਚੋਂ 1019, ਅਲੀਸ਼ੇਰ ਕਲਾਂ 'ਚੋਂ 945 ਚੋਂ 827, ਅਲੀਸ਼ੇਰ ਖ਼ੁਰਦ 'ਚੋਂ 1163 'ਚੋਂ 902 ਵੋਟਾਂ ਭੁਗਤੀਆਂ |
ਪਿੰਡ ਖੀਵਾ ਖ਼ੁਰਦ 'ਚ ਕਿਸੇ ਵੀ ਸਿਆਸੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਿਆ
ਪਿੰਡ ਖੀਵਾ ਖ਼ੁਰਦ ਵਿਖੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰਦਿਆਂ ਕਿਸੇ ਵੀ ਸਿਆਸੀ ਪਾਰਟੀ ਵਲੋਂ ਪੋਲਿੰਗ ਬੂਥ ਨਹੀਂ ਲਾਇਆ ਗਿਆ | ਸਰਪੰਚ ਰਜਿੰਦਰ ਕੌਰ ਨੇ ਦੱਸਿਆ ਕਿ ਸਾਂਝੇ ਫ਼ੈਸਲੇ ਦੇ ਚੱਲਦਿਆਂ ਕਿਸੇ ਨੇ ਵੀ ਪੋਲਿੰਗ ਬੂਥ ਨਹੀਂ ਲਾਇਆ ਤੇ ਨਾ ਹੀ ਕਿਸੇ ਪਾਰਟੀ ਵਲੋਂ ਕਿਸੇ ਵੀ ਵੋਟਰ ਨੂੰ ਕਿਸੇ ਦੇ ਹੱਕ 'ਚ ਵੋਟ ਪਾਉਣ ਲਈ ਪ੍ਰੇਰਿਆ | ਭਾਵੇਂ ਪੋਲਿੰਗ ਬੂਥਾਂ ਦੇ ਅੰਦਰ ਸਾਰੀਆਂ ਪਾਰਟੀਆਂ ਨੇ ਆਪਣੇ ਪੋਲਿੰਗ ਏਜੰਟ ਬੈਠੇ ਹੋਏ ਸਨ ਪਰ ਸਾਰੇ ਰਾਜਨੀਤਿਕ ਦਲਾਂ ਦਾ ਖਾਣਾ ਪਾਣੀ ਇਕੋ ਥਾਂ 'ਤੇ ਸੀ ਜਿਥੇ ਉਨ੍ਹਾਂ ਸਾਂਝੀਵਾਲਤਾ ਦਾ ਸਬੂਤ ਦਿੱਤਾ |
ਜੋਗਾ ਖੇਤਰ 'ਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਜੋਗਾ ਤੋਂ ਬਲਜੀਤ ਸਿੰਘ ਅਕਲੀਆ ਅਨੁਸਾਰ-ਜੋਗਾ ਖੇਤਰ ਦੇ ਪਿੰਡਾਂ 'ਚ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਅਕਲੀਆ, ਰੜ੍ਹ, ਬੁਰਜ ਝੱਬਰ, ਬੁਰਜ ਢਿੱਲਵਾਂ, ਬੁਰਜ ਰਾਠੀ, ਉੱਭਾ, ਰੱਲਾ, ਭਪਾਲ ਕਲਾਂ/ਖੁਰਦ, ਬੁਰਜ ਹਰੀ, ਖੜਕ ਸਿੰਘ ਵਾਲਾ, ਮਾਖਾ ਚਹਿਲਾਂ, ਅਨੂਪਗੜ੍ਹ, ਜੋਗਾ, ਭੁੱਲਰ ਕੋਠੇ, ਅਤਲਾ ਕਲਾਂ 'ਚ ਵੋਟਾਂ ਪੈਣ ਦੀ ਰਫ਼ਤਾਰ ਮੱਠੀ ਰਹੀ ਅਤੇ ਇਨ੍ਹਾਂ ਚੋਣਾਂ 'ਚ ਵਿਧਾਨ ਸਭਾ ਤੇ ਪੰਚਾਇਤੀ ਚੋਣਾਂ ਦੇ ਮੁਕਾਬਲੇ ਲੋਕਾਂ 'ਚ ਬਹੁਤ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ | ਭਾਵੇਂ ਕਿ ਸਵੇਰੇ ਅਤੇ ਸ਼ਾਮ ਵੇਲੇ ਪੋਲਿੰਗ ਬੂਥਾਂ 'ਤੇ ਕੁੱਝ ਸਮਾਂ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਪਰ ਕਰੀਬ 10 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਪੋਲਿੰਗ ਬੂਥਾਂ 'ਤੇ ਸੁੰਨ ਪਸਰੀ ਰਹੀ |
100 ਸਾਲਾ ਚੰਦ ਕੌਰ ਨੇ ਪਾਈ ਵੋਟ
ਪਿੰਡ ਮਾਖਾ ਚਹਿਲਾਂ ਵਿਖੇ 100 ਸਾਲ ਦੀ ਮਾਤਾ ਚੰਦ ਕੌਰ ਪਤਨੀ ਲਾਲ ਸਿੰਘ ਨੇ ਵੋਟ ਪਾਉਣ ਉਪਰੰਤ ਦੱਸਿਆ ਕਿ ਭਾਵੇਂ ਉਸ ਦੀ ਵੋਟਰ ਸੂਚੀ ਰਿਕਾਰਡ 'ਚ ਉਮਰ ਘੱਟ ਦਰਜ ਕੀਤੀ ਹੈ ਪਰ ਉਸ ਦੀ ਉਮਰ 100 ਸਾਲ ਦੀ ਹੋ ਚੁੱਕੀ ਹੈ, ਹੁਣ ਥੋੜ੍ਹਾ ਤੁਰਨ 'ਚ ਦਿੱਕਤ ਮਹਿਸੂਸ ਹੁੰਦੀ ਹੈ ਪਰ ਫੇਰ ਵੀ ਜ਼ਿਆਦਾ ਪੈਂਡਾ ਉਹ ਤੁਰ ਕੇ ਹੀ ਤਹਿ ਕਰਦੀ ਹੈ | ਉਨ੍ਹਾਂ ਦੱਸਿਆ ਕਿ ਬਚਪਨ 'ਚ ਭੇਡਾਂ ਦਾ ਦੁੱਧ ਪੀਤਾ ਹੋਣ ਕਰ ਕੇ 7 ਧੀਆਂ ਤੇ ਇਕ ਪੁੱਤਰ ਦੀ ਮਾਂ ਚੰਦ ਕੁਰ ਅਜੇ ਵੀ ਤੰਦਰੁਸਤ ਹੈ ਅਤੇ ਕਦੇ ਵੀ ਉਹ ਵੋਟ ਪਾਉਣ ਤੋਂ ਨਹੀਂ ਖੰੁਝੀ |
ਝੁਨੀਰ ਖੇਤਰ 'ਚ ਉਤਸ਼ਾਹ ਨਾਲ ਵੋਟਾਂ ਭੁਗਤੀਆਂ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ-ਇਲਾਕੇ ਦੇ ਪੈਂਦੇ ਪਿੰਡਾਂ 'ਚ ਵੋਟਾਂ ਅਮਨ ਸ਼ਾਂਤੀ ਨਾਲ ਪਈਆਂ | ਪਿੰਡ ਮੋਫਰ ਵਿਖੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਪੋਲਿੰਗ ਬੂਥ 'ਤੇ ਵੋਟ ਪਾਈ | ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਕਾਲੀ ਵਰਕਰਾਂ ਨੂੰ ਹੌਸਲਾ ਅਜਾਈਾ ਦਿੰਦੇ ਰਹੇ |
ਬੋਹਾ ਖੇਤਰ 'ਚ ਸ਼ਾਂਤ ਮਈ ਢੰਗ ਨਾਲ ਵੋਟਾਂ ਪਈਆਂ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ-ਲੋਕ ਸਭਾ ਹਲਕੇ ਬਠਿੰਡਾ ਦੇ ਇਸ ਪਛੜੇ ਖੇਤਰ ਬੋਹਾ 'ਚ ਬਣਾਏ 7 ਬੂਥਾਂ 'ਤੇ ਵੋਟਾ ਸ਼ਾਂਤਮਈ ਢੰਗ ਨਾਲ ਪਈਆਂ | ਸਵੇਰੇ ਪੋਿਲੰਗ ਸ਼ੁਰੂ ਹੰੁਦਿਆਂ ਹੀ ਇਕ ਵਾਰ ਸਾਰੇ ਬੂਥਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ | ਦੁਪਹਿਰੇ ਗਰੁੱਪਾਂ ਦੇ ਰੂਪ 'ਚ ਵੋਟਾਂ ਆਉਂਦੀਆਂ ਰਹੀਆਂ | ਦੁਪਹਿਰ ਬਾਅਦ ਫਿਰ ਤੋਂ ਵੋਟਰ ਬਾਹਰ ਨਿਕਲੇ ਤੇ ਛੇ ਵਜੇ ਤੱਕ ਕਤਾਰਾਂ ਲੱਗੀਆਂ ਰਹੀਆਂ | ਬੋਹਾ ਸਥਿਤ ਸਾਰੇ ਬੂਥਾਂ 'ਤੇ ਔਸਤਨ 74 ਫੀਸਦੀ ਵੋਟ ਪੋਲ ਹੋਈ ਪਰ ਪਿੰਡਾਂ 'ਚ ਵੋਟਾਂ ਭੁਗਤਣ ਦੀ ਰਫ਼ਤਾਰ ਤੇਜ਼ ਰਹੀ | ਪਿੰਡਾਂ 'ਚ 70 ਤੋਂ 80 ਫੀਸਦੀ ਦੇ ਦਰਮਿਆਨ ਵੋਟਾਂ ਭੁਗਤੀਆਂ |

ਉੱਘਾ ਖ਼ੂਨਦਾਨੀ ਵੋਟ ਕੱਟਣ ਕਰਕੇ ਪਤਨੀ ਸਮੇਤ ਵੋਟ ਪਾਉਣ ਤੋਂ ਰਿਹਾ ਵਾਂਝਾ

ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦਾ ਉੱਘਾ ਖ਼ੂਨਦਾਨੀ ਪਰਮਜੀਤ ਸਿੰਘ ਬਚੀ ਪਤਨੀ ਸਮੇਤ ਵੋਟ ਪਾਉਣ ਤੋਂ ਵਾਂਝਾ ਰਿਹਾ | 100 ਵਾਰ ਤੋਂ ਵਧੇਰੇ ਖ਼ੂਨਦਾਨ ਕਰਨ ਵਾਲੇ ਬਚੀ ਦਾ ਦੋਸ਼ ਹੈ ਕਿ ਉਸ ਦੀ ਵੋਟ ਚੋਣ ਅਮਲੇ ਦੀ ਅਣਗਹਿਲੀ ਕਾਰਨ ਕੱਟੀ ਗਈ ਹੈ | ...

ਪੂਰੀ ਖ਼ਬਰ »

ਕਾਂਗਰਸੀਆਂ ਵਲੋਂ ਵਰਕਰ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਅਕਾਲੀਆਂ ਨੇ ਥਾਣੇ ਅੱਗੇ ਧਰਨਾ ਲਗਾਇਆ

ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)-ਪੋਲਿੰਗ ਦੇ ਆਖ਼ਰੀ ਸਮੇਂ ਸ਼ਹਿਰ 'ਚ ਅਕਾਲੀ ਦਲ ਦੇ ਇਕ ਵਰਕਰ ਦੀ ਕਾਂਗਰਸੀ ਵਰਕਰਾਂ ਵਲੋਂ ਕੁੱਟਮਾਰ ਕਰਨ ਤੇ ਉਸ ਨੰੂ ਥਾਣੇ ਲਿਆਉਣ ਦੇ ਵਿਰੋਧ 'ਚ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਨੇ ਥਾਣਾ ਸ਼ਹਿਰੀ ਬੁਢਲਾਡਾ ਅੱਗੇ ਧਰਨਾ ਲਗਾ ...

ਪੂਰੀ ਖ਼ਬਰ »

ਅੱਜ ਤੇ ਕੱਲ੍ਹ ਨੂੰ ਸਾਰੇ ਸਰੀਰ ਦੇ ਟੈਸਟ ਮੁਫ਼ਤ

ਬਠਿੰਡਾ, 19 ਮਈ (ਅ. ਬ.)-ਡਾ: ਸ਼ਾਰਦਾ ਮੈਡੀਲਾਈਫ ਆਯੂਰਵੈਦਿਕ ਹਸਪਤਾਲ ਸਾਹਮਣੇ ਗੇਟ ਨੰ: 1, ਹੋਟਲ ਸਿੱਪਲ, ਤਿੰਨ ਕੋਣੀ ਚੌਕ, ਬਠਿੰਡਾ ਵਿਖੇ ਸੋਮਵਾਰ ਤੇ ਮੰਗਲਵਾਰ ਨੂੰ ਸਾਰੇ ਸਰੀਰ ਦੇ ਮੁਫ਼ਤ ਟੈਸਟਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਸਵੇਰੇ 10 ਵਜੇ ਤੋਂ 5 ਵਜੇ ਤੱਕ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਵਿੱਤ ਸਕੱਤਰ ਸੁਖਪਾਲ ਸਿੰਘ ਜੰਵਧਾ ਦਾ ਦਿਹਾਂਤ

ਰਾਮਾਂ ਮੰਡੀ, 19 ਮਈ (ਅਮਰਜੀਤ ਸਿੰਘ ਲਹਿਰੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਵਿੱਤ ਸਕੱਤਰ ਸੁਖਪਾਲ ਸਿੰਘ ਜਵੰਧਾ (60) ਦਾ ਨਾ-ਮੁਰਾਦ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੀਤਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਤੇ ਲਾਕਟ ਖੋਹ ਕੇ ਫ਼ਰਾਰ

ਕਾਲਾਂਵਾਲੀ, 19 ਮਈ (ਭੁਪਿੰਦਰ ਪੰਨੀਵਾਲੀਆ)-ਬੀਤੇ ਦਿਨ ਖੇਤਰ ਦੇ ਪਿੰਡ ਅਲੀਕਾਂ ਦੇ ਕੋਲ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਸ਼ੇਖੂਪੁਰੀਆ ਮਾਈਨਰ ਦੀ ਪਟੜੀ 'ਤੇ ਰੁੱਖਾਂ ਦੀਆਂ ਟਾਹਣੀਆਂ ਇਕੱਠਾ ਕਰਨ ਗਈ ਇਕ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਤੇ ਗਲ 'ਚ ...

ਪੂਰੀ ਖ਼ਬਰ »

ਕਾਟਨ ਫ਼ੈਕਟਰੀ 'ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਬਰੇਟਾ, 19 ਮਈ (ਜੀਵਨ ਸ਼ਰਮਾ)-ਬੀਤੀ ਰਾਤ ਸਮੇਂ ਜਾਖ਼ਲ ਰੋਡ 'ਤੇ ਸਥਿਤ ਇਕ ਰੂੰ ਫ਼ੈਕਟਰੀ 'ਚ ਅੱਗ ਲੱਗਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜਾਖ਼ਲ ਰੋਡ ਪਿੰਡ ਅਕਬਰਪੁਰ ਖੁਡਾਲ ਦੇ ਨਜ਼ਦੀਕ ਮਹਾਂਦੇਵ ਕਾਟਨ ਫ਼ੈਕਟਰੀ 'ਚ ਰਾਤ ਦੇ 8 ਵਜੇ ਦੇ ਕਰੀਬ ਅੱਗ ਲੱਗ ਗਈ | ਫ਼ੈਕਟਰੀ ...

ਪੂਰੀ ਖ਼ਬਰ »

ਪਿੰਡ ਚੈਨੇਵਾਲਾ ਵਿਖੇ ਅਕਾਲੀ ਤੇ ਕਾਂਗਰਸੀ ਭਿੜੇ

ਝੁਨੀਰ, 19 ਮਈ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਚੈਨੇਵਾਲਾ ਵਿਖੇ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਆਪਸ 'ਚ ਟਕਰਾਅ ਹੋ ਗਿਆ | ਜਾਣਕਾਰੀ ਅਨੁਸਾਰ ਪਿੰਡ ਵਿਖੇ ਸ਼ਾਮ ਸਮੇਂ ਤਕਰਾਰਬਾਜ਼ੀ ਸਮੇਂ ਇੱਟਾਂ ਰੋੜੇ ਵੀ ਚੱਲੇ | ...

ਪੂਰੀ ਖ਼ਬਰ »

ਦਲਿਤ ਵਿਹੜੇ 'ਚ ਅਚਾਨਕ ਹੋਈਆਂ 3 ਮੌਤਾਂ ਨਾਲ ਸੋਗ ਦੀ ਲਹਿਰ

ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)-ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਨਜ਼ਦੀਕ ਦਲਿਤ ਬਸਤੀ 'ਚ ਹੋਈਆਂ ਅਚਾਨਕ ਤਿੰਨ ਮੌਤਾਂ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ | ਵਾਰਡ ਵਾਸੀ ਸਾਬਕਾ ਪੰਚ ਮੇਜਰ ਸਿੰਘ ਨੇ ਦੱਸਿਆ ਕਿ ਇਸ ਵਾਰਡ ਦੀ ਇਕ ਔਰਤ ਦੀ ਬਿਮਾਰੀ ਨਾਲ ਹੋਈ ਮੌਤ ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX