ਤਾਜਾ ਖ਼ਬਰਾਂ


ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  23 minutes ago
ਪਠਾਨਕੋਟ 12 ਜੁਲਾਈ (ਆਸ਼ੀਸ਼ ਸ਼ਰਮਾ/ਸੰਧੂ/ਚੌਹਾਨ) - ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ 182 ਕੋਰੋਨਾ ਜਾਂਚ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 174 ਵਿਅਕਤੀਆਂ...
ਨਾਭਾ 'ਚ 2 ਹੋਰ ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਾਭਾ, 12 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਕੋਰੋਨਾ ਦੇ 2 ਮਰੀਜ਼ ਮੁੜ ਪਾਜ਼ੀਟਿਵ ਆਏ ਹਨ। ਨਾਭਾ ਦੀ ਕਮਲਾ ਕਾਲੋਨੀ ਦੀ 58 ਸਾਲਾ ਔਰਤ ਅਤੇ 7 ਸਾਲਾ ਬੱਚਾ ਕੋਰੋਨਾ ਪਾਜ਼ੀਟਿਵ ਆਉਣ...
ਰਾਜਪੁਰਾ 'ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਹੋਰ ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ ।ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਇਹ...
ਸੀਨੀਅਰ ਡਿਪਟੀ ਮੇਅਰ ਸਮੇਤ ਪਟਿਆਲਾ 'ਚ ਕੋਰੋਨਾ ਦੇ 22 ਕੇਸ ਪਾਜ਼ੀਟਿਵ
. . .  about 1 hour ago
ਪਟਿਆਲਾ, 12 ਜੁਲਾਈ (ਪਰਗਟ ਸਿੰਘ ਬਲਬੇੜ੍ਹਾ) - ਸਿਹਤ ਵਿਭਾਗ ਪਟਿਆਲਾ ਵੱਲੋਂ ਕੋਵਿਡ ਜਾਂਚ ਲਈ ਲਏ ਗਏ ਸੈਂਪਲਾਂ ਦੀ ਅੱਜ ਪ੍ਰਾਪਤ ਹੋਈਆ ਰਿਪੋਰਟਾਂ ਵਿਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਜ਼ਿਲੇ੍ਹ ਭਰ ਵਿਚੋਂ 22 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੀ ਪੁਸ਼ਟੀ ਸਿਵਲ...
ਜ਼ਿਲ੍ਹਾ ਕਪੂਰਥਲਾ ਚ ਕੋਰੋਨਾ ਨਾਲ ਸਬੰਧਿਤ ਇਕ ਹੋਰ ਕੇਸ ਆਇਆ ਸਾਹਮਣੇ
. . .  about 1 hour ago
ਕਪੂਰਥਲਾ, 12 ਜੁਲਾਈ (ਸਡਾਨਾ) - ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਸਬੰਧੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਦੇ ਪੀਰ ਚੌਧਰੀ ਨੇੜੇ ਦੇ ਵਸਨੀਕ 24 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਦਾ ਕਿ ਜਲੰਧਰ...
ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਦੇਹਾਂਤ
. . .  about 1 hour ago
ਫਗਵਾੜਾ, 12 ਜੁਲਾਈ (ਕਿੰਨੜਾ) - ਮਿਸ ਇੰਡੀਆ ਯੂਨੀਵਰਸ ਦੀ ਕੰਟੈਸਟਡ ਰਹੀ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਅੱਜ ਕੈਂਸਰ ਦੇ ਚੱਲਦਿਆਂ ਦੇਹਾਂਤ ਹੋ ਗਿਆ। ਭੋਪਾਲ ਦੀ ਰਹਿਣ ਵਾਲੀ ਤੇ ਮਾਇਆ ਨਗਰੀ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਦਿਵਿਆ ਚੌਕਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹੈ ਅਪਨਾ...
ਐਤਵਾਰ ਨੂੰ ਤਾਲਾਬੰਦੀ ਰਹੇਗੀ ਲਾਗੂ - ਕੈਪਟਨ
. . .  about 1 hour ago
ਸ਼ਨੀਵਾਰ ਨੂੰ ਲਾਗੂ ਨਹੀਂ ਕਰ ਰਹੇ ਤਾਲਾਬੰਦੀ - ਕੈਪਟਨ
. . .  about 1 hour ago
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਪੰਜਾਬ ਦੇ ਚਾਰ ਜ਼ਿਲ੍ਹੇ ਹਾਈ ਅਲਰਟ 'ਤੇ
. . .  about 1 hour ago
ਕੌਹਰੀਆਂ, 12 ਜੁਲਾਈ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਇਆ ਹੈ।ਜਿਸ ਕਾਰਨ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਠਿੰਡਾ,ਮਾਨਸਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ...
ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਕਟੌਤੀ
. . .  1 minute ago
ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਚੱਲਦਿਆਂ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਵਿਚ ਕਟੌਤੀ ਕਰ ਕੇ ਸੋਧਿਆ ਹੋਇਆ ਸਿਲੇਬਸ...
ਸਕੂਲ ਫ਼ੀਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਪੁਨਰ ਵਿਚਾਰ ਅਪੀਲ ਦਾਇਰ ਕਰੇਗੀ ਸਰਕਾਰ - ਕੈਪਟਨ
. . .  about 2 hours ago
ਡੀ.ਸੀ ਰਾਹੀਂ ਲੋਕ ਪ੍ਰਾਪਤ ਕਰ ਸਕਦੇ ਨੇ ਮਾਸਕ - ਕੈਪਟਨ
. . .  about 2 hours ago
ਗ਼ਰੀਬਾਂ ਨੂੰ ਸਰਕਾਰ ਮੁਫ਼ਤ ਮੁਹੱਈਆ ਕਰਵਾਏਗੀ ਮਾਸਕ - ਕੈਪਟਨ
. . .  about 2 hours ago
ਟੈਸਟਿੰਗ ਵਧਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹੈ ਵਾਧਾ - ਕੈਪਟਨ
. . .  about 2 hours ago
ਕੋਰੋਨਾ ਨੂੰ ਲੈ ਕੇ ਕੈਪਟਨ ਹੋਏ ਲਾਈਵ, ਲੋਕਾਂ ਦੇ ਸਵਾਲਾਂ ਦੇ ਰਹੇ ਨੇ ਜਵਾਬ
. . .  about 2 hours ago
ਸੀਵਰੇਜ ਪੁੱਟ ਰਹੇ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ ਕਾਰਨ ਹੋਈ ਮੌਤ
. . .  about 2 hours ago
ਨਸ਼ੇ ਕਾਰਨ ਝੁਨੀਰ ਵਿਖੇ ਨੌਜਵਾਨ ਦੀ ਮੌਤ
. . .  about 2 hours ago
ਝੁਨੀਰ, 12 ਜੁਲਾਈ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਗਈ ...
'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਉਰਫ ਪਾਰਥ ਨੂੰ ਹੋਇਆ ਕੋਰੋਨਾ
. . .  about 2 hours ago
ਮੁੰਬਈ, 12 ਜੁਲਾਈ (ਇੰਦਰਮੋਹਨ ਪਨੂੰ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਪਾਰਥ ਸਮਥਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਬੋਹਾ, 12 ਜੁਲਾਈ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ...
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ 'ਚ ਰੋਸ
. . .  about 3 hours ago
ਸੂਲਰ ਘਰਾਟ, 12 ਜੁਲਾਈ (ਜਸਵੀਰ ਸਿੰਘ ਔਜਲਾ) - ਕਸਬਾ ਸੂਲਰ ਘਰਾਟ ਦੇ ਹੋ ਰਹੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁੱਲ੍ਹੀ ...
ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ 'ਚ ਕੀਤਾ ਵਾਧਾ
. . .  about 3 hours ago
ਸੰਗਰੂਰ, 12 ਜੁਲਾਈ (ਧੀਰਜ ਪਸ਼ੋਰੀਆ) - ਬੀਤੀ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਣ ਇਲਾਕਿਆਂ...
ਲੁਧਿਆਣਾ 'ਚ ਕੋਰੋਨਾ ਦੇ 37 ਨਵੇਂ ਆਏ ਮਾਮਲੇ ਸਾਹਮਣੇ, 2 ਮੌਤਾਂ
. . .  about 3 hours ago
ਲੁਧਿਆਣਾ, 12 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ...
ਸਰਦੂਲਗੜ੍ਹ ਵਿਖੇ ਪਾਣੀ ਵਾਲੇ ਟੈਂਕ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ
. . .  about 3 hours ago
2 ਕਰੋੜ 90 ਲੱਖ ਦੀ ਹੈਰੋਇਨ ਸਮੇਤ ਜੱਜ ਦਾ ਸਟੈਨੋ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ
. . .  about 3 hours ago
ਲੁਧਿਆਣਾ, 12 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਐੱਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ...
ਐੱਸ.ਡੀ.ਐੱਮ. ਅਤੇ ਤਹਿਸੀਲ ਦਫ਼ਤਰ ਸ਼ਾਹਕੋਟ ਦੇ ਅਧਿਕਾਰੀਆਂ ਸਮੇਤ 32 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ
. . .  about 3 hours ago
ਸ਼ਾਹਕੋਟ, 12 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਸਬ ਡਵੀਜ਼ਨ ਸ਼ਾਹਕੋਟ ਦੇ ਐੱਸ.ਡੀ.ਐੱਮ. ਡਾ. ਸੰਜੀਵ ਸ਼ਰਮਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਪਹਿਲਾ ਸਫ਼ਾ

ਚੋਣ ਸਰਵੇਖਣਾਂ ਤੋਂ ਬਾਅਦ ਸਿਆਸੀ ਹਲਚਲ ਵਧੀ

* ਵਿਰੋਧੀ ਧਿਰਾਂ ਦੀ ਮੀਟਿੰਗ ਅੱਜ-ਚੋਣ ਕਮਿਸ਼ਨ ਨਾਲ ਕਰਨਗੇ ਮੁਲਾਕਾਤ * ਸਰਵੇਖਣ ਨੂੰ ਮਨਘੜਤ, ਫ਼ਰਜ਼ੀ ਤੇ ਜ਼ਮੀਨੀ ਹਕੀਕਤ ਤੋਂ ਦੱਸਿਆ ਉਲਟ * ਅੰਤਿਮ ਨਤੀਜੇ ਅਨੁਮਾਨਾਂ ਅਨੁਸਾਰ ਹੀ ਆਉਣਗੇ-ਭਾਜਪਾ

ਪਟਨਾ / ਨਵੀਂ ਦਿੱਲੀ, 20 ਮਈ (ਏਜੰਸੀ)- ਵਿਰੋਧੀ ਪਾਰਟੀਆਂ ਨੇ ਚੋਣ ਸਰਵੇਖਣਾਂ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਸੱਤਾ 'ਚ ਆਉਣ ਦੇ ਅਨੁਮਾਨ 'ਤੇ ਸ਼ੱਕ ਜ਼ਾਹਿਰ ਕਰਦਿਆਂ ਇਸ ਨੂੰ ਮਨਘੜਤ, ਫਰਜ਼ੀ ਤੇ ਜ਼ਮੀਨੀ ਹਕੀਕਤ ਤੋਂ ਉਲਟ ਦੱਸਿਆ ਹੈ, ਜਦਕਿ ਸੱਤਾਧਾਰੀ ਧਿਰ ਨੇ ਕਿਹਾ ਹੈ ਕਿ ਅੰਤਿਮ ਨਤੀਜੇ ਅਨੁਮਾਨਾਂ ਦੇ ਅਨੁਸਾਰ ਹੀ ਆਉਣਗੇ। ਇਸੇ ਦੌਰਾਨ ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਨਵੀਂ ਦਿੱਲੀ ਵਿਖੇ ਬੈਠਕ ਕਰਕੇ ਦੇਸ਼ ਦੇ ਰਾਜਨੀਤਿਕ ਹਾਲਾਤ ਤੇ ਸਰਕਾਰ ਦੇ ਗਠਨ ਲਈ ਗੈਰ-ਭਾਜਪਾ ਗਠਜੋੜ ਵਲੋਂ ਦਾਅਵਾ ਪੇਸ਼ ਕਰਨ ਲਈ ਵਿਚਾਰਾਂ ਕਰਨਗੇ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਚੋਣ ਸਰਵੇਖਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਸਰੇ ਕਾਰਜਕਾਲ ਦੀ ਸੰਭਾਵਨਾ ਜਤਾਈ ਗਈ ਸੀ। ਕੁਝ ਚੋਣ ਸਰਵੇਖਣਾਂ ਨੇ ਅਨੁਮਾਨ ਲਗਾਇਆ ਸੀ ਕਿ ਐਨ.ਡੀ.ਏ. ਨੂੰ 300 ਤੋਂ ਵੱਧ ਸੀਟਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਉਹ ਅਰਾਮ ਨਾਲ ਹੀ ਲੋਕ ਸਭਾ 'ਚ 272 ਸੀਟਾਂ ਦੇ ਬਹੁਮਤ ਦੇ ਅੰਕੜੇ ਨੂੰ ਪ੍ਰਾਪਤ ਕਰ ਲਵੇਗੀ। ਚੋਣ ਸਰਵੇਖਣਾਂ ਦੇ ਸਹੀ ਜਾਂ ਗਲਤ ਹੋਣ 'ਤੇ ਛਿੜੀ ਬਹਿਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਹ ਅੰਤਿਮ ਨਤੀਜੇ ਨਹੀਂ ਹਨ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਐਨ.ਡੀ.ਏ. ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਬਦੌਲਤ ਭਾਜਪਾ ਮੁੜ ਸੱਤਾ 'ਚ ਆਵੇਗੀ। ਇਸੇ ਤਰ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨਤੀਜੇ ਚੋਣ ਸਰਵੇਖਣਾਂ ਦੇ ਅਨੁਸਾਰ ਹੀ ਹੋਣਗੇ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਹੈ ਕਿ ਅੰਦਾਜੇ 'ਤੇ ਆਧਾਰਿਤ ਅੰਦਾਜਿਆਂ 'ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਅਜਿਹਾ ਕਈ ਵਾਰ ਹੋਇਆ ਹੈ ਕਿ ਚੋਣ ਸਰਵੇਖਣ ਅਸਲ ਤਸਵੀਰ ਵਿਖਾਉਣ 'ਚ ਸਫਲ ਨਹੀਂ ਹੋਏ, ਇਸ ਲਈ ਚੋਣ ਸਰਵੇਖਣਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇਜਸਵੀ ਦੇ ਬੋਲਾਂ ਦਾ ਉੱਘੇ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਵੀ ਸਮਰਥਨ ਕੀਤਾ ਹੈ। ਤ੍ਰਿਣਮੂਲ ਕਾਂਗਰਸ, ਜਿਸ ਨੇ ਚੋਣ ਸਰਵੇਖਣਾਂ ਨੂੰ ਗੱਪ ਕਿਹਾ ਸੀ, ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਜ਼ਿਲ੍ਹਿਆਂ ਤੇ ਹਲਕਿਆਂ ਦੀ ਅੰਦਰੂਨੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਵਾਰ ਵੀ ਜਿੱਤ ਹਾਸਲ ਕਰੇਗੀ। ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਵੀ ਚੋਣ ਸਰਵੇਕਾਰਾਂ 'ਤੇ ਵਰ੍ਹਦੇ ਹੋਏ ਕਿਹਾ ਹੈ ਕਿ ਖੇਤਰੀ ਪਾਰਟੀਆਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਵਲੋਂ ਮਨਘੜਤ ਮੋਦੀ ਲਹਿਰ ਦਾ ਸਹਾਰਾ ਲਿਆ ਜਾ ਰਿਹਾ ਹੈ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਹੁਣੇ ਜਿਹੇ ਆਏ ਆਸਟ੍ਰੇਲੀਆ ਦੇ ਚੋਣ ਸਰਵੇਖਣਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਹੈ ਕਿ ਸਰਵੇਖਣ ਹਮੇਸ਼ਾ ਸਹੀ ਨਹੀਂ ਹੁੰਦੇ। ਡੀ.ਐਮ.ਕੇ. ਦੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਹੈ ਕਿ ਚੋਣ ਸਰਵੇਖਣਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਤੇ ਤਿੰਨ ਦਿਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਵਿਰੋਧੀ ਪਾਰਟੀਆਂ ਵਲੋਂ ਬੈਠਕ ਅੱਜ
ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਨਵੀਂ ਦਿੱਲੀ ਵਿਖੇ ਬੈਠਕ ਕਰਕੇ ਦੇਸ਼ ਦੇ ਰਾਜਨੀਤਿਕ ਹਾਲਾਤ ਤੇ ਸਰਕਾਰ ਦੇ ਗਠਨ ਲਈ ਗੈਰ-ਭਾਜਪਾ ਗਠਜੋੜ ਵਲੋਂ ਦਾਅਵਾ ਪੇਸ਼ ਕਰਨ ਲਈ ਵਿਚਾਰਾਂ ਕਰਨਗੇ। ਸੂਤਰਾਂ ਅਨੁਸਾਰ ਬੈਠਕ 'ਚ ਇਹ ਵੀ ਵਿਚਾਰ ਕੀਤੀ ਜਾਵੇਗੀ ਕਿ 23 ਮਈ ਦੇ ਨਤੀਜੇ ਤੋਂ ਬਾਅਦ ਲਟਕਵੀਂ ਸੰਸਦ ਦੇ ਮੱਦੇਨਜ਼ਰ ਮਹਾਂਗਠਜੋੜ ਦੇ ਹੋਰ ਨੇਤਾਵਾਂ ਨਾਲ ਵੀ ਵਿਸਥਾਰਤ ਗੱਲਬਾਤ ਕੀਤੀ ਜਾਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਮਮਤਾ ਬੈਨਰਜੀ ਨਾਲ ਗੱਲਬਾਤ ਬਾਰੇ ਫੈਸਲਾ ਵੀ 23 ਮਈ ਦੀ ਬੈਠਕ 'ਚ ਲਿਆ ਜਾਵੇਗਾ। ਸੂਤਰਾਂ ਅਨੁਸਾਰ ਵਿਰੋਧੀ ਧਿਰਾਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦੀਆਂ, ਇਸ ਲਈ ਹਰੇਕ ਕਦਮ ਸਾਵਧਾਨੀ ਨਾਲ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਟੀ.ਡੀ.ਪੀ. ਮੁਖੀ ਐਨ ਚੰਦਰਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਗੈਰ-ਭਾਜਪਾ ਮਹਾਂਗਠਜੋੜ ਦੀ ਸਰਕਾਰ ਬਣਾਉਣ ਬਾਰੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਨਾਇਡੂ ਸੋਨੀਆ ਗਾਂਧੀ, ਰਾਹੁਲ, ਅਖਿਲੇਸ਼ ਯਾਦਵ, ਮਾਇਆਵਤੀ ਸਮੇਤ ਦੂਜੇ ਆਗੂਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਉੱਧਰ ਮਮਤਾ ਨੇ ਅੱਜ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਜਦਕਿ ਇਸ ਤੋਂ ਪਹਿਲਾਂ ਅਖਿਲੇਸ਼ ਤੇ ਮਾਇਆਵਤੀ ਨੇ ਵੀ ਲਖਨਊ ਵਿਖੇ ਬੰਦ ਕਮਰਾ ਬੈਠਕ ਕੀਤੀ। ਚੋਣ ਸਰਵੇਖਣਾਂ ਦੀ ਭਵਿੱਖਵਾਣੀ ਦਰਮਿਆਨ ਵਿਰੋਧੀ ਪਾਰਟੀਆਂ ਆਪਣੀ ਰਣਨੀਤੀ ਨਾਲ ਅੱਗੇ ਵਧ ਰਹੀਆਂ ਹਨ ਕਿਉਂਕਿ ਜ਼ਿਆਦਾਤਰ ਪਾਰਟੀਆਂ ਨੇ ਚੋਣ ਸਰਵੇਖਣ ਖਾਰਜ ਕੀਤੇ ਹਨ ਤੇ ਦਾਅਵਾ ਕੀਤਾ ਹੈ ਕਿ ਐਨ.ਡੀ.ਏ. ਨੂੰ ਲੋਕ ਸਭਾ 'ਚ ਬਹੁਮਤ ਨਹੀਂ ਮਿਲੇਗਾ। ਵਿਰੋਧੀ ਪਾਰਟੀਆਂ ਵਲੋਂ ਚੋਣ ਕਮਿਸ਼ਨ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤੇ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਵੀ.ਵੀ.ਪੈਟ ਪਰਚੀਆਂ ਦਾ ਈ.ਵੀ.ਐਮ. ਮਸ਼ੀਨਾਂ ਦੇ ਨਤੀਜੇ ਨਾਲ ਮਿਲਾਨ ਕਰਨ ਦਾ ਮੁੱਦਾ ਉਠਾਇਆ ਜਾਵੇਗਾ।
ਕਾਂਗਰਸੀ ਵਰਕਰਾਂ ਵਲੋਂ ਚੋਣ ਸਰਵੇਖਣ ਖ਼ਾਰਜ
ਚੋਣ ਸਰਵੇਖਣ ਕਾਂਗਰਸ ਲਈ ਨਿਰਾਸ਼ਾ ਵਾਲੇ ਸਾਬਿਤ ਹੋਏ ਹਨ, ਪਰ ਕਾਂਗਰਸ ਦੇ ਵਰਕਰਾਂ ਦਾ ਮੰਨਣਾ ਹੈ ਕਿ 23 ਮਈ ਨੂੰ ਆਉਣ ਵਾਲੇ ਨਤੀਜੇ ਇਕਪਾਸੜ ਨਹੀਂ ਹੋ ਸਕਦੇ ਤੇ ਉਨ੍ਹਾਂ ਦੀ ਪਾਰਟੀ ਸਰਬੋਤਮ ਪ੍ਰਦਰਸ਼ਨ ਕਰੇਗੀ। ਚੋਣਾਂ ਦੇ ਆਖਰੀ ਪੜਾਅ ਤੋਂ ਬਾਅਦ ਆਏ ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ 300 ਤੋਂ ਵੱਧ ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਭਾਵੇਂ ਕਿ ਚੋਣ ਸਰਵੇਖਣਾਂ ਤੋਂ ਬਾਅਦ ਕਾਂਗਰਸ ਹੈੱਡਕੁਆਰਟਰ 'ਚ ਸੁੰਨਸਾਨ ਪਸਰੀ ਰਹੀ, ਪਰ ਕਾਂਗਰਸੀ ਵਰਕਰਾਂ ਨੇ ਚੋਣ ਸਰਵੇਖਣਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ 23 ਮਈ ਨੂੰ ਆਉਣ ਵਾਲੇ ਨਤੀਜੇ ਅਨੁਮਾਨ ਨਾਲੋਂ ਕਿਤੇ ਵੱਖਰੇ ਹੋਣਗੇ।
ਚੋਣ ਸਰਵੇਖਣਾਂ 'ਚ ਵਿਸ਼ਵਾਸ ਨਹੀਂ-ਸਟਾਲਿਨ
ਭਾਵੇਂ ਕਿ ਚੋਣ ਸਰਵੇਖਣਾਂ 'ਚ ਡੀ.ਐਮ.ਕੇ. ਦੇ ਵਧੀਆ ਪ੍ਰਦਰਸ਼ਨ ਨੂੰ ਵਿਖਾਇਆ ਗਿਆ ਹੈ, ਪਰ ਇਸ ਦੇ ਬਾਵਜੂਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਹੈ ਕਿ ਉਹ ਚੋਣ ਸਰਵੇਖਣਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਸਕਦੇ ਤੇ ਲੋਕਾਂ ਦਾ ਫਤਵਾ ਜਾਣਨ ਲਈ ਤਿੰਨ ਦਿਨ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਕਈ ਵਾਰ ਗ਼ਲਤ ਸਾਬਿਤ ਹੋ ਚੁੱਕੈ ਚੋਣ ਸਰਵੇਖਣ-ਸ਼ਰਦ ਯਾਦਵ
ਚੋਣ ਸਰਵੇਖਣਾਂ ਤੋਂ ਬਾਅਦ ਸ਼ਰਦ ਯਾਦਵ ਨੇ ਕਿਹਾ ਹੈ ਕਿ ਚੋਣ ਸਰਵੇਖਣ ਫਰਜ਼ੀ ਹਨ ਤੇ ਇਹ ਕਈ ਵਾਰ ਗਲਤ ਸਾਬਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੇ ਸਮੇਂ 'ਇੰਡੀਆ ਸ਼ਾਈਨਿੰਗ' ਦੇ ਨਾਂਅ 'ਤੇ ਚੋਣ ਸਰਵੇਖਣ 'ਚ ਸਾਨੂੰ ਜਿੱਤਿਆ ਹੋਇਆ ਵਿਖਾਇਆ ਗਿਆ ਸੀ, ਪਰ ਨਤੀਜੇ ਸਾਰਿਆਂ ਸਾਹਮਣੇ ਸਨ।
ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਜਾ ਰਹੀਆਂ ਹਨ-ਪਰਮੇਸ਼ਵਰਾ
ਕਰਨਾਟਕਾ ਦੇ ਉੱਪ-ਮੁੱਖ ਮੰਤਰੀ ਡਾ. ਜੀ. ਪਰਮੇਸ਼ਵਰਾ ਨੇ ਕਿਹਾ ਹੈ ਕਿ ਇਹ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਕੇਂਦਰ 'ਚ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਹੈਕ ਕੀਤਾ ਜਾ ਰਿਹਾ ਹੈ।
ਵੀ.ਵੀ. ਪੈਟ ਤੇ ਈ.ਵੀ.ਐਮ. 'ਚ ਮਿਲਾਨ ਨਾ ਹੋਣ 'ਤੇ ਚੋਣਾਂ ਰੱਦ ਕੀਤੀਆਂ ਜਾਣ-'ਆਪ'
ਚੋਣ ਸਰਵੇਖਣਾਂ ਨੂੰ ਖਾਰਜ਼ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਵੀ.ਵੀ.ਪੈਟ ਤੇ ਈ.ਵੀ.ਐਮ. ਮਸ਼ੀਨਾਂ 'ਚ ਵੋਟਾਂ ਦੀ ਗਿਣਤੀ ਦਾ ਮਿਲਾਨ ਨਾ ਹੋਣ 'ਤੇ ਲੋਕ ਸਭਾ ਚੋਣਾਂ ਰੱਦ ਕਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਦਿੱਲੀ ਤੇ ਪੱਛਮੀ ਬੰਗਾਲ ਹਰੇਕ ਥਾਂ 'ਤੇ ਭਾਜਪਾ ਦੀ ਜਿੱਤ ਦਾ ਅਨੁਮਾਨ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਕਿ ਇਹ ਚੋਣ ਸਰਵੇਖਣ ਪੈਸੇ ਲੈ ਕੇ ਕਰਵਾਏ ਗਏ ਹਨ।
ਚੋਣ ਸਰਵੇਖਣ ਨਾਲ ਸੈਂਸੈਕਸ ਬਾਗ਼ੋ-ਬਾਗ਼
10 ਸਾਲ ਦੀ ਰਿਕਾਰਡ ਉੱਚਾਈ 'ਤੇ
ਨਿਵੇਸ਼ਕਾਂ ਨੂੰ 5.33 ਲੱਖ ਕਰੋੜ ਦਾ ਹੋਇਆ ਮੁਨਾਫ਼ਾ

ਮੁੰਬਈ, 20 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸਮਾਪਤ ਹੋਣ ਤੋਂ ਬਾਅਦ ਜਾਰੀ ਹੋਏ ਵੱਖ-ਵੱਖ ਚੋਣ ਸਰਵੇਖਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਸਰਕਾਰ ਦੇ ਮੁੜ ਸੱਤਾ 'ਚ ਪਰਤਣ ਦੀ ਭਵਿੱਖਬਾਣੀ ਦਾ ਸ਼ੇਅਰ ਬਾਜ਼ਾਰਾਂ 'ਚ ਜ਼ੋਰਦਾਰ ਸਵਾਗਤ ਹੋਇਆ ਹੈ। ਨਿਵੇਸ਼ਕਾਂ ਦੀ ਬੋਲੀ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ 1,422 ਅੰਕਾਂ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 421 ਅੰਕਾਂ ਦੀ ਜ਼ਬਰਦਸਤ ਤੇਜ਼ੀ ਨਾਲ ਬੰਦ ਹੋਇਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 1,421.90 ਅੰਕਾਂ ਯਾਨੀ 3.75 ਫ਼ੀਸਦੀ ਉੱਛਲ ਕੇ 39,352.67 ਅੰਕਾਂ 'ਤੇ ਪਹੁੰਚ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ ਕਰੀਬ 5.33 ਲੱਖ ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ। ਨਿਵੇਸ਼ਕਾਂ ਨੂੰ ਆਸ ਹੈ ਕਿ ਐਨ.ਡੀ.ਏ. ਦਾ ਸੱਤਾ 'ਚ ਬਣੇ ਰਹਿਣ ਨਾਲ ਆਰਥਿਕ ਸੁਧਾਰਾਂ ਦੀ ਰਫ਼ਤਾਰ ਬਣੀ ਰਹੇਗੀ ਅਤੇ ਪਹਿਲੇ ਕਾਰਜਕਾਲ 'ਚ ਜਿਨ੍ਹਾਂ ਕੰਮਾਂ ਨੂੰ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਅੱਜ ਐਨ.ਡੀ.ਏ. ਨੇਤਾਵਾਂ ਨੂੰ ਮਿਲਣਗੇ ਅਮਿਤ ਸ਼ਾਹ

ਨਵੀਂ ਦਿੱਲੀ, 20 ਮਈ (ਏਜੰਸੀ)- ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇੇ ਐਨ.ਡੀ.ਏ. ਗਠਜੋੜ ਦੇ ਮੁੜ ਸੱਤਾ 'ਚ ਆਉਣ ਦੇ ਅਨੁਮਾਨ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਮੰਗਲਵਾਰ 21 ਮਈ ਦੀ ਰਾਤ ਨੂੰ ਆਪਣੇ ਐਨ.ਡੀ.ਏ. ਭਾਈਵਾਲ ਦੇ ਨੇਤਾਵਾਂ ਨੂੰ ਰਾਤ ਦੇ ਖਾਣੇ 'ਤੇ ਮਿਲਣਗੇ। ਸੂਤਰਾਂ ਅਨੁਸਾਰ ਇਸ ਬੈਠਕ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਆਉਣ ਦੀ ਸੰਭਾਵਨਾ ਹੈ, 'ਚ ਭਾਜਪਾ ਵਲੋਂ ਆਪਣੇ ਭਾਈਵਾਲਾਂ ਨਾਲ 23 ਮਈ ਦੇ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 14 'ਚੋਂ 12 ਚੋਣ ਸਰਵੇਖਣਾਂ 'ਚ ਐਨ.ਡੀ.ਏ. ਨੂੰ 282 ਤੋਂ 365 ਸੀਟਾਂ ਦੇ ਨਾਲ ਸਪੱਸ਼ਟ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਇਕ ਪਾਰਟੀ ਜਾਂ ਕਿਸੇ ਗਠਜੋੜ ਨੂੰ ਸਰਕਾਰ ਬਣਾਉਣ ਲਈ 271 ਸੀਟਾਂ ਦੀ ਜ਼ਰੂਰਤ ਹੈ।
ਅਖਿਲੇਸ਼ ਦੀ ਮਾਇਆਵਤੀ ਨਾਲ ਮੁਲਾਕਾਤ, ਮਮਤਾ ਨੂੰ ਕੀਤਾ ਫ਼ੋਨ

ਲਖਨਊ, 20 ਮਈ (ਏਜੰਸੀ)- ਬਸਪਾ ਪ੍ਰਧਾਨ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਚੋਣ ਸਰਵੇਖਣਾਂ ਤੋਂ ਬਾਅਦ ਇਥੇ ਮੁਲਾਕਾਤ ਕਰਕੇ ਯੂ.ਪੀ. 'ਚ ਉਨ੍ਹਾਂ ਦੇ ਗਠਜੋੜ ਨੂੰ ਮਿਲ ਰਹੇ ਬਹੁਮਤ 'ਤੇ ਚਰਚਾ ਕੀਤੀ। ਅਖਿਲੇਸ਼ ਯਾਦਵ, ਜਿਨ੍ਹਾਂ ਨੇ ਭਾਜਪਾ ਨੂੰ ਹਰਾਉਣ ਲਈ ਬਸਪਾ ਤੇ ਆਰ.ਐਲ.ਡੀ. ਨਾਲ ਗਠਜੋੜ ਕੀਤਾ ਸੀ, ਮਾਇਆਵਤੀ ਦੇ ਘਰ ਵਿਖੇ ਗਏ, ਜਿਥੇ ਉਨ੍ਹਾਂ ਬਸਪਾ ਮੁਖੀ ਨਾਲ ਕਰੀਬ ਇਕ ਘੰਟੇ ਤੱਕ ਬੰਦ ਕਮਰਾ ਬੈਠਕ ਕੀਤੀ। ਹਾਲਾਂਕਿ ਦੋਵਾਂ ਪ੍ਰਮੁੱਖ ਨੇਤਾਵਾਂ 'ਚ ਕੀ ਗੱਲਬਾਤ ਹੋਈ, ਇਸ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਮਮਤਾ ਨੂੰ ਮਿਲੇ ਨਾਇਡੂ

ਕੋਲਕਾਤਾ, 20 ਮਈ (ਰਣਜੀਤ ਸਿੰਘ ਲੁਧਿਆਣਵੀ)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਸ਼ਾਮ ਇੱਥੇ ਕਾਲੀਘਾਟ ਸਥਿਤ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਪੁੱਜ ਕੇ ਉਨ੍ਹਾਂ ਨਾਲ ਕਰੀਬ 45 ਮਿੰਟ ਤੱਕ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਦੋਵਾਂ ਨੇਤਾਵਾਂ ਨੇ ਲੋਕ ਸਭਾ 'ਚ ਲਟਕਵੀਂ ਸੰਸਦ ਦੇ ਹਾਲਾਤ ਬਣਨ 'ਤੇ ਕੇਂਦਰ 'ਚ ਗੈਰ-ਭਾਜਪਾ ਮਹਾਂਗਠਜੋੜ ਦੀ ਸਰਕਾਰ ਬਣਾਉਣ ਬਾਰੇ ਗੱਲਬਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ 'ਚ ਕਾਂਗਰਸ ਨੂੰ ਵੀ ਨਾਲ ਰੱਖਣ ਬਾਰੇ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਮਹਾਂਗਠਜੋੜ ਬਣਾਉਣ ਲਈ ਨਾਇਡੂ ਸੋਨੀਆ ਗਾਂਧੀ, ਰਾਹੁਲ, ਅਖਿਲੇਸ਼ ਯਾਦਵ, ਮਾਇਆਵਤੀ ਸਮੇਤ ਦੂਜੇ ਆਗੂਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 23 ਮਈ ਨੂੰ ਦਿੱਲੀ ਵਿਖੇ ਹੋ ਰਹੀ ਵਿਰੋਧੀ ਧਿਰਾਂ ਦੀ ਮੀਟਿੰਗ 'ਚ ਮਮਤਾ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਪਰ ਮਮਤਾ ਨੇ ਇਸ ਬਾਰੇ ਮੰਜੂਰੀ ਨਹੀਂ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਭਾਜਪਾ ਈ.ਵੀ.ਐਮ. ਮਸ਼ੀਨਾਂ ਬਦਲ ਸਕਦੀ ਹੈ, ਇਸ ਲਈ ਕਾਰਕੁੰਨਾਂ ਤੇ ਬੰਗਾਲ ਦੇ ਨਾਗਰਿਕਾਂ ਨੂੰ ਸਾਵਧਾਨ ਰਹਿ ਕੇ ਸਟਰਾਂਗ ਰੂਮਾਂ ਦੀ ਨਿਗਰਾਨੀ ਲਈ ਕਿਹਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਗਿਣਤੀ ਨਹੀਂ ਹੁੰਦੀ, ਮਮਤਾ ਰਾਜ ਤੋਂ ਬਾਹਰ ਜਾਣ ਲਈ ਤਿਆਰ ਨਹੀਂ। ਉੱਧਰ ਪਤਾ ਲੱਗਾ ਹੈ ਕਿ ਮਮਤਾ ਨੇ ਅੱਜ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ।
ਸਾਰੀਆਂ 42 ਸੀਟਾਂ ਜਿੱਤਾਂਗੇ-ਤ੍ਰਿਣਮੂਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸਾਰੇ ਤ੍ਰਿਣਮੂਲ ਆਗੂਆਂ ਦਾ ਮੰਨਣਾ ਹੈ ਕਿ ਭਾਜਪਾ ਵਲੋਂ ਪੈਸੇ ਖਰਚ ਕਰਕੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਾਰੇ ਚੋਣ ਸਰਵੇਖਣ ਝੂਠੇ ਹਨ ਤੇ ਤ੍ਰਿਣਮੂਲ ਰਾਜ ਦੀਆਂ ਸਾਰੀਆਂ 42 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਵੱਖ-ਵੱਖ ਸਰਵੇਖਣਾਂ 'ਚ ਤ੍ਰਿਣਮੂਲ ਨੂੰ 19 ਤੋਂ 36 ਸੀਟਾਂ, ਤੇ ਭਾਜਪਾ ਨੂੰ 5 ਤੋਂ ਲੈ ਕੇ 23 ਸੀਟਾਂ ਮਿਲਣ ਦੇ ਅੰਦਾਜ਼ੇ ਲਾਏ ਗਏ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਸਭ ਝੂਠ ਹੈ। ਵਿਰੋਧੀਆਂ ਨੂੰ ਇਕੱਠੇ ਰਹਿਣ ਦੀ ਅਪੀਲ ਕਰਦਿਆਂ ਮਮਤਾ ਨੇ ਕਿਹਾ ਕਿ ਇਹ ਮੋਦੀ ਦਾ ਗੇਮ ਪਲਾਨ ਹੈ। ਅਫਵਾਹ ਫੈਲਾ ਕੇ ਝੂਠ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ।
ਵਿਰੋਧੀ ਪਾਰਟੀਆਂ ਅੱਜ ਚੋਣ ਕਮਿਸ਼ਨ ਅੱਗੇ ਦੇਣਗੀਆਂ ਧਰਨਾ
ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਵੀ.ਵੀ.ਪੈਟ ਦੀ ਗਿਣਤੀ ਪਹਿਲਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਗੈਰ-ਭਾਜਪਾ ਪਾਰਟੀਆਂ ਵਲੋਂ ਚੋਣ ਕਮਿਸ਼ਨ ਦੇ ਦਫਤਰ ਬਾਹਰ ਧਰਨਾ ਦਿੱਤਾ ਜਾਵੇਗਾ। ਟੈਲੀਕਾਨਫਰੰਸ ਰਾਹੀਂ ਪਾਰਟੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 21 ਮਈ ਨੂੰ ਗੈਰ-ਭਾਜਪਾ ਪਾਰਟੀਆਂ ਚੋਣ ਕਮਿਸ਼ਨ ਦੇ ਦਫਤਰ ਬਾਹਰ ਧਰਨਾ ਦੇਣਗੀਆਂ ਤੇ ਵੀ.ਵੀ.ਪੈਟ ਦੀ ਗਿਣਤੀ ਪਹਿਲਾਂ ਕਰਵਾਉਣ ਦੀ ਮੰਗ ਕਰਨਗੀਆਂ।
ਚੋਣ ਕਮਿਸ਼ਨ ਨੂੰ ਮਿਲਿਆ ਭਾਜਪਾ ਵਫ਼ਦ

ਨਵੀਂ ਦਿੱਲੀ, 20 ਮਈ (ਏਜੰਸੀ)-ਭਾਜਪਾ ਦਾ ਇਕ ਵਫ਼ਦ ਜਿਸ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਸ਼ਾਮਿਲ ਸਨ ਅੱਜ ਚੋਣ ਕਮਿਸ਼ਨਰ ਨੂੰ ਮਿਲਿਆ ਤੇ ਪੱਛਮੀ ਬੰਗਾਲ ਵਿਚ ਕੁਝ ਹਲਕਿਆਂ ਜਿੱਥੇ ਚੋਣਾਂ ਦੌਰਾਨ ਹਿੰਸਾ ਹੋਈ ਸੀ 'ਤੇ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ। ਵਫ਼ਦ ਨੇ ਨਾਲ ਹੀ ਮੰਗ ਕੀਤੀ ਕਿ ਸੂਬੇ 'ਚ ਆਜ਼ਾਦ ਤੇ ਨਿਰਪੱਖ ਤੌਰ 'ਤੇ ਵੋਟਾਂ ਦੀ ਗਿਣਤੀ ਲਈ ਕੇਂਦਰੀ ਫੋਰਸ ਤਾਇਨਾਤ ਕੀਤੀ ਜਾਵੇ। ਇੱਥੇ ਚੋਣ ਕਮਿਸ਼ਨ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਊਸ਼ ਗੋਇਲ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਸਾਡੇ ਵਰਕਰਾਂ ਨਾਲ ਕੀਤੀ ਗਈ ਧੱਕੇਸ਼ਾਹੀ ਦੀ ਪੂਰੀ ਜਾਣਕਾਰੀ ਦਿੱਤੀ ਹੈ। ਅਸੀਂ ਮੰਗ ਕੀਤੀ ਹੈ ਕਿ ਵੱਖ-ਵੱਖ ਪੜਾਵਾਂ ਤਹਿਤ ਪਈਆਂ ਵੋਟਾਂ ਦੌਰਾਨ ਪੱਛਮੀ ਬੰਗਾਲ ਸਮੇਤ ਜਿੱਥੇ-ਜਿੱਥੇ ਹਿੰਸਾ ਹੋਈ ਹੈ ਉੱਥੇ ਦੁਬਾਰਾ ਵੋਟਾਂ ਪਵਾਈਆਂ ਜਾਣ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਪਾਰਟੀ ਉਮੀਦਵਾਰਾਂ ਤੇ ਏਜੰਟਾਂ ਨੂੰ ਧਮਕਾਇਆ ਗਿਆ ਜਿਸ ਦੇ ਦੋਸ਼ੀਆਂ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਚੋਣ ਕਮਿਸ਼ਨ ਨੂੰ ਕੁਝ ਹਲਕਿਆਂ ਦੀ ਸੂਚੀ ਦਿੱਤੀ ਹੈ ਜਿੱਥੇ ਦੁਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ ਗਈ ਹੈ।
9 ਸੀਟਾਂ ਲਈ ਸਾਢੇ ਤਿੰਨ ਹਜ਼ਾਰ ਸ਼ਿਕਾਇਤਾਂ
ਕੋਲਕਾਤਾ, 20 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਐਤਵਾਰ ਸੱਤਵੇਂ ਅਤੇ ਅਖੀਰਲੇ ਪੜਾਅ ਲਈ 9 ਸੀਟਾਂ ਲਈ ਮਤਦਾਨ ਹੋਇਆ, ਇਸ ਦੌਰਾਨ 3497 ਸ਼ਿਕਾਇਤਾਂ ਕੀਤੀਆਂ ਗਈਆਂ। ਸਭ ਤੋਂ ਵੱਧ ਹਿੰਸਾ ਅਤੇ ਹੰਗਾਮਾ ਭਾਟਪਾੜਾ ਵਿਧਾਨ ਸਭਾ ਸੀਟ 'ਤੇ ਹੋਇਆ ਅਤੇ ਤ੍ਰਿਣਮੂਲ ਕਾਂਗਰਸ ਉਮੀਦਵਾਰ ਮਦਨ ਮਿੱਤਰਾ ਨੇ ਭਾਜਪਾ ਆਗੂ ਅਰਜੁਨ ਸਿੰਘ 'ਤੇ ਹਿੰਸਾ ਦਾ ਦੋਸ਼ ਲਾਇਆ। ਇਥੇ ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਤੋਂ ਲੈ ਕੇ ਅੰਤਿਮ ਪੜਾਅ ਤੱਕ ਬੰਗਾਲ 'ਚ ਲੋਕ ਸਭਾ ਚੋਣਾਂ ਦੌਰਾਨ ਰਿਕਾਰਡ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਮਿਲੀਆਂ ਹਨ। ਪਹਿਲੇ ਪੜਾਅ 'ਚ ਸਿਰਫ ਦੋ ਸੀਟਾਂ 'ਤੇ ਮਤਦਾਨ ਹੋਇਆ ਤੇ 11 ਅਪ੍ਰੈਲ ਨੂੰ 523 ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਜਮ੍ਹਾਂ ਹੋਈਆਂ। 18 ਅਪ੍ਰੈਲ ਨੂੰ ਦੂਜੇ ਪੜਾਅ ਲਈ ਤਿੰਨ ਸੀਟਾਂ 'ਤੇ ਸ਼ਿਕਾਇਤਾਂ ਵੱਧ ਕੇ 708 ਹੋ ਗਈਆਂ। 23 ਅਪ੍ਰੈਲ ਤੀਜੇ ਪੜਾਅ ਦੌਰਾਨ 985, 29 ਅਪ੍ਰੈਲ ਚੌਥੇ ਪੜਾਅ ਦੌਰਾਨ 2065, 6 ਮਈ ਪੰਜਵੇਂ ਪੜਾਅ ਦੌਰਾਨ 2560, 12 ਮਈ ਛੇਵੇਂ ਪੜਾਅ ਦੌਰਾਨ 2450 ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਕਾਂਗਰਸ, ਭਾਜਪਾ, ਤ੍ਰਿਣਮੂਲ ਅਤੇ ਸੀ.ਪੀ.ਐਮ. ਸਾਰੀਆਂ ਪਾਰਟੀਆਂ ਵਲੋਂ ਸ਼ਿਕਾਇਤਾਂ ਕੀਤੀਆਂ ਗਈਆਂ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਵੋਟਰਾਂ ਨੂੰ ਧਮਕਾਉਣ, ਵਿਰੋਧੀ ਏਜੰਟਾਂ ਨੂੰ ਬੈਠਣ ਨਾ ਦੇਣ, ਬੰਬਬਾਜੀ, ਕੇਂਦਰੀ ਬਲਾਂ ਦੀ ਦੀ ਵਾਧੂ ਸਰਗਰਮੀ ਸਨ।

ਪਹਿਲੀ ਸਰਜੀਕਲ ਸਟ੍ਰਾਈਕ 2016 'ਚ ਹੀ ਹੋਈ ਸੀ-ਲੈਫ਼: ਜਨ. ਰਣਬੀਰ ਸਿੰਘ

ਜੰਮੂ-ਕਸ਼ਮੀਰ 'ਚ ਇਸ ਸਾਲ ਦੌਰਾਨ 86 ਅੱਤਵਾਦੀ ਮਾਰੇ ਗਏ ਤੇ 20 ਹੋਰ ਗ੍ਰਿਫ਼ਤਾਰ

ਸ੍ਰੀਨਗਰ, 20 ਮਈ (ਮਨਜੀਤ ਸਿੰਘ)- ਫੌਜ ਦੀ ਉੱਤਰੀ ਕਮਾਂਡ ਦੇ ਜੇ.ਓ.ਸੀ. ਲੈਫ: ਜਨਰਲ ਰਣਬੀਰ ਸਿੰਘ ਨੇ ਦੱਸਿਆ ਕਿ ਪਹਿਲੀ ਸਰਜੀਕਲ ਸਟ੍ਰਾਇਕ ਸਤੰਬਰ 2016 'ਚ ਹੋਈ ਸੀ। ਉਨ੍ਹਾਂ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਦੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਵਾਦੀ 'ਚ ਚਲਦੇ ਸਾਲ ਦੌਰਾਨ 86 ਅੱਤਵਾਦੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲਿਆਂ 'ਚ ਮਾਰੇ ਗਏ ਹਨ ਜਦਕਿ 20 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੈਫ: ਜਨਰਲ ਰਣਬੀਰ ਸਿੰਘ ਨੇ ਊਧਮਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 26 ਫਰਵਰੀ ਨੂੰ ਪਾਕਿ ਸਥਿਤ ਬਾਲਾਕੋਟ 'ਤੇ ਭਾਰਤੀ ਹਵਾਈ ਸੈਨਾ ਦੀ ਕਾਰਵਾਈ ਸਮੇਂ ਦੀ ਲੋੜ ਸੀ, ਹਵਾਈ ਸੈਨਾ ਦੇ ਲੜਾਕੂ ਜ਼ਹਾਜਾਂ ਨੇ ਦੁਸ਼ਮਣ ਦੇਸ਼ ਦੇ ਅੰਦਰ ਜਾ ਕੇ ਸਫਲਤਾ ਪੂਰਵਕ ਅੱਤਵਾਦੀ ਲਾਂਚਿੰਗ ਪੈਡਾਂ ਨੂੰ ਤਬਾਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਲਂੋ ਅਗਲੇ ਦਿਨ ਕੀਤੀ ਕਾਰਵਾਈ ਦਾ ਫੌਜ ਨੇ ਮੂੰਹ ਤੋੜ ਜਵਾਬ ਦੇ ਕੇ ਦੱਸ ਦਿੱਤਾ ਕਿ ਹੁਣ ਭਾਰਤ ਉਸ ਦੀ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਸਹਿਣ ਨਹੀ ਕਰੇਗਾ। ਉਨਾਂ ਦੱਸਿਆ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਤਕਾਂ ਤੋਂ ਅਜੇ ਵੀ ਨਹੀਂ ਹਟ ਰਿਹਾ ਹੈ ਅਤੇ ਲਗਾਤਾਰ ਭਾਰਤ 'ਚ ਘੁਸਪੈਠ, ਜਾਅਲੀ ਕਰੰਸੀ ਦਾ ਧੰਦਾ ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੌਜ ਵਲੋਂ ਕੰਟਰੋਲ ਰੇਖਾ 'ਤੇ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਫੌਜ ਅਤੇ ਸੁਰੱਖਿਆ ਬਲ ਤਿਆਰ-ਬਰ-ਤਿਆਰ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇ ਜਵਾਬ 'ਚ ਡੀ.ਜੀ.ਐਮ.ਓ. ਵਲੋਂ ਦੱਸਿਆ ਗਿਆ ਹੈ ਕਿ ਸਤੰਬਰ 2016 'ਚ ਪਹਿਲੀ ਸਰਜੀਕਲ ਸਟ੍ਰਾਇਕ ਹੋਈ ਸੀ, ਉਨ੍ਹਾਂ ਸਪੱਸ਼ਟ ਕੀਤਾ ਕਿ ਫੌਜ ਰਾਜਨੀਤਕ ਦਲਾਂ ਵਲੋਂ ਕੀਤੀ ਜਾਂਦੀ ਕਿਸੇ ਵੀ ਟਿੱਪਣੀ 'ਚ ਨਹੀਂ ਪੈਣਾ ਚਾਹੁੰਦੀ ਅਤੇ ਇਨ੍ਹਾਂ ਦਾ ਜਵਾਬ ਦੇਣਾ ਸਰਕਾਰ ਦਾ ਕੰਮ ਹੈ। ਉਨ੍ਹਾਂ ਸਥਾਨਕ ਨੌਜਵਾਨਾਂ ਦਾ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਦੇ ਲਗਾਤਾਰ ਚਲ ਰਹੇ ਰੁਝਾਨ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਚਲਦੇ ਸਾਲ ਦੌਰਾਨ ਇਸ 'ਚ ਥੋੜ੍ਹੀ ਕਮੀ ਦੇਖਣ ਨੂੰ ਮਿਲੀ ਹੈ, ਪਰ ਫਿਰ ਵੀ 40 ਨੌਜਵਾਨਾਂ ਦਾ ਅੱਤਵਾਦੀ ਸਫ਼ਾ 'ਚ ਸ਼ਾਮਿਲ ਹੋ ਜਾਣਾ ਕਸ਼ਮੀਰ 'ਚ ਸ਼ਾਂਤੀ ਸਥਾਪਿਤ ਕਰਨ ਲਈ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਸਥਾਨਕ ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਲਈ ਪਾਕਿਸਤਾਨੀ ਏਜੰਸੀਆਂ ਵਲੋਂ ਸ਼ੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਸੁਰੱਖਿਆ ਗਾਰਡ ਦੇ ਬਿਹਤਰ ਤਾਲਮੇਲ ਦੇ ਚੱਲਦਿਆਂ ਸੁਰੱਖਿਆ ਬਲਾਂ ਨੂੰ ਭਾਰੀ ਸਫਲਤਾ ਮਿਲੀ ਹੈ, ਜਿਸ ਦੌਰਾਨ 86 ਅੱਤਵਾਦੀ ਮਾਰੇ ਗਏ, 20 ਨੂੰ ਗ੍ਰਿਫ਼ਤਾਰ ਕੀਤੇ ਗਏ ਅਤੇ ਕਈਆਂ ਨੂੰ ਮੁੱਖਧਾਰਾ 'ਚ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਚੋਟੀ ਦੇ ਕਮਾਂਡਰਾਂ ਦੇ ਹਾਲਕ ਹੋਣ ਕਾਰਨ ਅੱਤਵਾਦੀ ਸੰਗਠਨਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਫੌਜੀ ਕਮਾਂਡਰ ਨੇ ਦੱਸਿਆ ਕਿ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਦੌਰਾਨ ਸੁਰੱਖਿਆ ਏਜੰਸੀਆਂ 'ਚ ਬਿਹਤਰ ਤਾਲਮੇਲ ਰਹਿੰਦਾ ਹੈ ਸੁਰੱਖਿਆ ਬਲਾਂ ਨੂੰ ਅੱਤਵਾਦ ਵਿਰੋਧੀ ਆਪ੍ਰੇਸ਼ਨ ਦੌਰਾਨ ਖੁੱਲ੍ਹ ਵਰਤਨ ਦੀ ਪੂਰੀ ਆਜ਼ਾਦੀ ਹੈ।

ਪੰਜਾਬ 'ਚ 65.96 ਫ਼ੀਸਦੀ ਮਤਦਾਨ ਚੋਣ ਕਮਿਸ਼ਨ ਵਲੋਂ ਨਵਾਂ ਅੰਕੜਾ ਜਾਰੀ

ਚੰਡੀਗੜ੍ਹ, 20 ਮਈ (ਬਿਊਰੋ ਚੀਫ਼)-ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ 'ਤੇ 65.96 ਫ਼ੀਸਦੀ ਮਤਦਾਨ ਹੋਇਆ ਹੈ ਜੋ ਕਿ ਸਾਲ 2014 ਦੌਰਾਨ ਪਈਆਂ ਵੋਟਾਂ ਤੋਂ ਕਰੀਬ ਪੰਜ ਫ਼ੀਸਦੀ ਘੱਟ ਹੈ। ਬੀਤੇ ਐਤਵਾਰ ਸੂਬੇ 'ਚ ਕੁੱਲ 2.07 ਕਰੋੜ ਵੋਟਰਾਂ 'ਚੋਂ 1.37 ਕਰੋੜ ਵੋਟਰਾਂ ਨੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ। ਚੰਡੀਗੜ੍ਹ ਦੀ ਇਕੋ ਇਕ ਸੀਟ 'ਤੇ 70.62 ਫ਼ੀਸਦੀ ਮਤਦਾਨ ਹੋਇਆ ਜਦੋਂ ਕਿ ਸਾਲ 2014 'ਚ ਇੱਥੇ 73.71 ਫ਼ੀਸਦੀ ਵੋਟਿੰਗ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਅੰਕੜੇ ਆਉਣ ਤੋਂ ਬਾਅਦ ਪੰਜਾਬ 'ਚ ਐਤਵਾਰ ਦੱਸੀ ਗਈ 65.77 ਫ਼ੀਸਦੀ ਵੋਟਿੰਗ ਵੱਧ ਕੇ 65.96 ਫ਼ੀਸਦੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ 'ਚ ਵੋਟ ਫ਼ੀਸਦੀ ਐਤਵਾਰ ਨੂੰ 63.57 ਫ਼ੀਸਦੀ ਦੱਸੀ ਗਈ ਸੀ ਜੋ ਕਿ ਪੂਰੇ ਅੰਕੜੇ ਆਉਣ ਤੋਂ ਬਾਅਦ 70.62 ਫ਼ੀਸਦੀ ਹੋ ਗਈ ਹੈ। ਪੰਜਾਬ 'ਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਵਾਲੇ ਕੁੱਲ ਵੋਟਰਾਂ 'ਚ 72.55 ਲੱਖ ਪੁਰਸ਼ ਜਦੋਂ ਕਿ 64.51 ਲੱਖ ਔਰਤ ਵੋਟਰ ਸ਼ਾਮਿਲ ਹਨ। 149 ਤੀਜੇ ਲਿੰਗ ਦੇ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪ੍ਰਮੁੱਖ ਉਮੀਦਵਾਰਾਂ 'ਚ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ, ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਅਤੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਵੱਕਾਰ ਦਾਅ 'ਤੇ ਲੱਗਾ ਹੋਇਆ ਹੈ।
ਮੁੜ ਵੋਟਿੰਗ ਕੱਲ੍ਹ
ਭਾਰਤੀ ਚੋਣ ਕਮਿਸ਼ਨ ਵਲੋਂ 19 ਮਈ ਨੂੰ ਪੰਜਾਬ 'ਚ ਲੋਕ ਸਭਾ ਲਈ ਪਈਆਂ ਵੋਟਾਂ ਦੌਰਾਨ ਪ੍ਰਾਪਤ ਰਿਪੋਰਟਾਂ ਦੀ ਸਮੀਖਿਆ ਕਰਨ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪੋਲਿੰਗ ਬੂਥ ਨੰਬਰ 123 'ਤੇ ਦੁਬਾਰਾ ਵੋਟਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਹ ਵੋਟਾਂ 22 ਮਈ 2019 ਨੂੰ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ: ਐਸ. ਕਰੁਣਾ ਰਾਜੂ ਨੇ ਦੇਸਿਆ ਕਿ 22 ਮਈ ਨੂੰ ਇਸ ਪੋਲਿੰਗ ਸਟੇਸ਼ਨ 'ਤੇ ਮੁੜ ਤੋਂ ਵੋਟਾਂ ਪਵਾਉਣ ਲਈ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ।

ਇਸ ਵਾਰ ਲੋਕ ਸਭਾ ਚੋਣਾਂ 'ਚ ਹੋਈ ਸਭ ਤੋਂ ਵੱਧ 67.11% ਵੋਟਿੰਗ

ਨਵੀਂ ਦਿੱਲੀ, 20 ਮਈ (ਪੀ. ਟੀ. ਆਈ.)-ਇਸ ਸਾਲ ਸੱਤ ਗੇੜਾਂ ਦੀਆਂ ਹੋਈਆਂ ਲੋਕ ਸਭਾ ਚੋਣਾਂ 'ਚ 67.11 ਫ਼ੀਸਦੀ ਵੋਟਿੰਗ ਹੋਈ ਭਾਵ ਕਰੀਬ 91 ਕਰੋੜ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਹ ਭਾਰਤ 'ਚ ਕਿਸੇ ਵੀ ਸੰਸਦੀ ਚੋਣਾਂ 'ਚ ਹੋਈ ਵੋਟਿੰਗ 'ਚੋਂ ਸਭ ਤੋਂ ਵੱਧ ਹੈ। ਸਾਲ 2014 'ਚ ਕੁੱਲ ਮਤਦਾਨ 66.40 ਫ਼ੀਸਦੀ ਸੀ। ਪਰ ਚੋਣ ਕਮਿਸ਼ਨ ਦੇ ਅੰਕੜੇ ਆਰਜ਼ੀ ਹਨ ਅਤੇ ਤਬਦੀਲੀ ਦੇ ਅਧੀਨ ਹਨ। ਸੋਮਵਾਰ ਸਵੇਰ ਨੂੰ ਉਪਲਬਧ ਹੋਏ ਅੰਕੜੇ ਮੁਤਾਬਿਕ ਸਮੁੱਚਾ ਮਤਦਾਨ 67.11 ਫ਼ੀਸਦੀ ਦਰਜ ਕੀਤਾ ਗਿਆ। 543 ਲੋਕ ਸਭਾ ਸੀਟਾਂ 'ਚੋਂ 542 ਸੀਟਾਂ ਲਈ ਚੋਣਾਂ ਕਰਵਾਈਆਂ ਗਈਆਂ ਸਨ ਕਿਉਂਕਿ ਚੋਣ ਕਮਿਸ਼ਨ ਨੇ ਧਨ ਸ਼ਕਤੀ ਦਾ ਜ਼ਿਆਦਾ ਉਪਯੋਗ ਹੋਣ ਦੇ ਆਧਾਰ 'ਤੇ ਵੈਲੂਰ ਲੋਕ ਸਭਾ ਸੀਟ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ। ਇੱਥੇ ਵੋਟਾਂ ਕਰਾਉਣ ਦੀ ਤਰੀਕ ਬਾਰੇ ਅਜੇ ਐਲਾਨ ਕਰਨਾ ਬਾਕੀ ਹੈ। ਜਿੱਥੇ 2014 ਦੀਆਂ ਚੋਣਾਂ ਦੌਰਾਨ 83.40 ਕਰੋੜ ਵੋਟਰ ਸਨ ਪਰ 2019 ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਦੀ ਵੋਟਿੰਗ ਵਾਲੇ ਦਿਨ 23 ਅਪ੍ਰੈਲ ਨੂੰ ਇਨ੍ਹਾਂ ਦੀ ਗਿਣਤੀ ਵੱਧ ਕੇ 90.99 ਕਰੋੜ ਤੱਕ ਪੁੱਜ ਗਈ। ਸਾਲ 2009 ਦੀਆਂ ਚੋਣਾਂ ਦੌਰਾਨ 56.9 ਫ਼ੀਸਦੀ ਵੋਟਿੰਗ ਹੋਈ ਸੀ। 2019 'ਚ ਪਹਿਲੇ ਤੋਂ ਸੱਤਵੇ ਗੇੜ ਦੀ ਵੋਟਿੰਗ ਫ਼ੀਸਦੀ ਤੱਕ ਘਟਦਾ ਰੁਝਾਨ ਵੇਖਣ ਨੂੰ ਮਿਲਿਆ। ਚੋਣ ਕਮਿਸ਼ਨ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਿਕ ਪਹਿਲੇ ਗੇੜ 'ਚ 69.61 ਫ਼ੀਸਦੀ ਵੋਟਿੰਗ ਹੋਈ, ਦੂਸਰੇ ਗੇੜ 'ਚ ਇਹ ਥੋੜਾ ਘੱਟ ਕੇ 69.44 ਫ਼ੀਸਦੀ ਅਤੇ ਤੀਸਰੇ ਗੇੜ 'ਚ ਇਹ ਹੋਰ ਘੱਟ ਕੇ 68.40 ਫ਼ੀਸਦੀ 'ਤੇ ਆ ਪੁੱਜੀ। ਚੌਥੇ ਗੇੜ 'ਚ ਵੋਟਿੰਗ ਫ਼ੀਸਦੀ 'ਚ ਤਿੰਨ ਫ਼ੀਸਦੀ ਗਿਰਾਵਟ ਵੇਖਣ ਨੂੰ ਮਿਲੀ ਅਤੇ ਇਹ 65.50 ਫ਼ੀਸਦੀ ਰਹੀ। ਪੰਜਵੇਂ ਗੇੜ 'ਚ 64.16 ਫ਼ੀਸਦੀ ਵੋਟਿੰਗ ਰਹੀ ਹਾਲਾਂਕਿ ਛੇਵੇ ਗੇੜ 'ਚ ਵੋਟਿੰਗ ਫ਼ੀਸਦੀ 'ਚ ਮਾਮੂਲੀ ਵਾਧਾ ਹੋਇਆ ਅਤੇ ਇਹ 64.40 ਫ਼ੀਸਦੀ ਰਹੀ। ਚੋਣ ਕਮਿਸ਼ਨ ਦੀ ਵੋਟਰ ਟਰਨਆਊਟ ਐਪ ਅਨੁਸਾਰ ਸੱਤਵੇਂ ਅਤੇ ਆਖਰੀ ਗੇੜ 'ਚ 65.15 ਫ਼ੀਸਦੀ ਵੋਟਿੰਗ ਹੋਈ। ਪਹਿਲੇ ਛੇ ਗੇੜਾਂ ਲਈ ਸਮੂਹਿਕ ਵੋਟਿੰਗ ਫ਼ੀਸਦੀ ਦੇ ਅੰਕੜੇ 67.34% ਰਹੇ, ਜੋ 2014 'ਚ ਇਸੇ ਹਲਕਿਆਂ ਤੋਂ 1.21 ਫ਼ੀਸਦੀ ਵੱਧ ਹੈ। 2014 ਦੇ ਮੁਕਾਬਲੇ ਇਸ ਵਾਰ ਮੱਧ ਪ੍ਰਦੇਸ਼ 'ਚ ਵੋਟਿੰਗ 5.92 ਫ਼ੀਸਦੀ ਜ਼ਿਆਦਾ ਹੋਈ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ 'ਚ 5.1 ਫ਼ੀਸਦੀ ਜ਼ਿਆਦਾ ਵੋਟਿੰਗ ਹੋਈ। ਚੰਡੀਗੜ੍ਹ 'ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਡੀ ਗਿਰਾਵਟ ਵੇਖਣ ਨੂੰ ਮਿਲੀ, ਪਿਛਲੀ ਵਾਰ ਦੇ ਮੁਕਾਬਲੇ ਇੱਥੇ 10.27 ਫ਼ੀਸਦੀ ਘੱਟ ਵੋਟਿੰਗ ਹੋਈ। ਪੰਜਾਬ 'ਚ 2014 ਦੇ ਮੁਕਾਬਲੇ 5.64 ਫ਼ੀਸਦੀ ਘੱਟ ਵੋਟਿੰਗ ਹੋਈ। 2014 ਦੇ ਮੁਕਾਬਲੇ ਜ਼ਿਆਦਾਤਾਰ ਸੂਬਿਆਂ 'ਚ ਵੋਟਿੰਗ ਫ਼ੀਸਦੀ ਦਾ ਅੰਕੜਾ 2.5 ਫ਼ੀਸਦੀ ਤੱਕ ਜ਼ਿਆਦਾ ਸੀ। 18 ਲੱਖ ਰਜਿਸਟਰਡ ਵੋਟਰਾਂ 'ਚੋਂ 16.49 ਲੱਖ ਨੇ ਆਪਣੀਆਂ ਡਾਕ ਵੋਟਾਂ (ਪੋਸਟਲ ਬੈਲਟਸ) ਆਪਣੇ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਨੂੰ 17 ਮਈ ਤੱਕ ਭੇਜ ਦਿੱਤੀਆਂ ਸਨ।
ਵੋਟ ਪਾਉਣ ਵਾਲੇ ਪੁਰਸ਼ ਤੇ ਔਰਤ ਵੋਟਰਾਂ ਵਿਚਾਲੇ ਅੰਤਰ ਘਟਿਆ
ਵੋਟ ਪਾਉਣ ਲਈ ਪੁਰਸ਼ ਅਤੇ ਔਰਤ ਵੋਟਰਾਂ ਦੇ ਵਿਚਾਲੇ ਦਾ ਅੰਤਰ 2009 ਦੇ ਬਾਅਦ ਤੋਂ ਘੱਟ ਹੋ ਰਿਹਾ ਹੈ। 2009 'ਚ ਇਹ ਅੰਤਰ 9 ਫ਼ੀਸਦੀ ਸੀ, ਜੋ 2014 'ਚ ਘੱਟ ਕੇ 1.4 ਫ਼ੀਸਦੀ ਹੋ ਗਿਆ ਸੀ। ਹੁਣ ਇਹ ਅਸਥਾਈ ਰੂਪ ਨਾਲ 0.4 ਫ਼ੀਸਦੀ 'ਤੇ ਖੜ੍ਹਾ ਹੈ।

ਵਿਵਾਦਿਤ ਬਿਆਨਾਂ ਤੋਂ ਬਾਅਦ 63 ਘੰਟੇ ਲਈ ਮੌਨ ਹੋਈ ਪ੍ਰੱਗਿਆ

ਮੁੜ ਮੰਗੀ ਮੁਆਫ਼ੀ

ਭੁਪਾਲ, 20 ਮਈ (ਪੀ. ਟੀ. ਆਈ.)-ਭਾਜਪਾ ਦੀ ਭੁਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰੱਗਿਆ ਠਾਕੁਰ, ਜੋ ਪਿਛਲੀ ਦਿਨੀਂ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਸੀ, ਨੇ ਸੋਮਵਾਰ ਨੂੰ ਮੁੜ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ 63 ਘੰਟਿਆਂ ਲਈ ਮੌਨ ਰੱਖਣ ਜਾ ਰਹੀ ਹੈ। 2008 ਮਾਲੇਗਾਓ ਧਮਾਕੇ ਮਾਮਲੇ 'ਚ ਦੋਸ਼ੀ ਪ੍ਰੱਗਿਆ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਹੁਣ ਆਤਮ ਚਿੰਤਨ ਦਾ ਸਮਾਂ ਹੈ। ਉਸ ਦੇ ਇਕ ਸਹਿਯੋਗੀ ਨੇ ਦੱਸਿਆ ਕਿ ਪ੍ਰੱਗਿਆ ਨੇ ਸੋਮਵਾਰ ਸਵੇਰ ਤੋਂ '21 ਪ੍ਰਹਾਰ ਮੌਨ' (63 ਘੰਟਿਆਂ ਲਈ ਮੌਨ) ਸ਼ੁਰੂ ਕਰ ਦਿੱਤਾ ਹੈ। ਪ੍ਰੱਗਿਆ ਨੇ ਟਵੀਟ ਕਰਦਿਆਂ ਆਪਣੇ ਵਿਵਾਦਿਤ ਬਿਆਨਾਂ ਲਈ ਮੁਆਫ਼ੀ ਵੀ ਮੰਗੀ। ਹਿੰਦੀ 'ਚ ਕੀਤੇ ਟਵੀਟ 'ਚ ਉਸ ਨੇ ਕਿਹਾ ਕਿ ਚੋਣ ਪ੍ਰਕਿਰਿਆ ਤੋਂ ਬਾਅਦ ਹੁਣ ਸਮਾਂ ਆਤਮ ਚਿੰਤਨ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਸ਼ਬਦਾਂ ਨਾਲ ਦੇਸ਼ਭਗਤਾਂ ਨੂੰ ਦੁੱਖ ਪੁੱਜਾ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਦੀ ਹਾਂ। ਦੱਸਣਯੋਗ ਹੈ ਕਿ ਪ੍ਰੱਗਿਆ ਠਾਕੁਰ ਨੇ ਬੀਤੇ ਹਫ਼ਤੇ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਨੂੰ ਇਕ ਦੇਸ਼ਭਗਤ ਕਿਹਾ ਸੀ।

ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸੈਫ, ਤੱਬੂ, ਸੋਨਾਲੀ ਤੇ ਨੀਲਮ ਨੂੰ ਤਾਜ਼ਾ ਨੋਟਿਸ

ਜੈਪੁਰ, 20 ਮਈ (ਏਜੰਸੀ)- ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ, ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਕੋਠਾਰੀ ਤੇ ਤੱਬੂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਨੇ 1998 ਦੇ ਇਸ ਮਾਮਲੇ 'ਚ ਉਨ੍ਹਾਂ ਨੂੰ ...

ਪੂਰੀ ਖ਼ਬਰ »

ਜ਼ਮਾਨਤ ਲਈ ਮੁੜ ਹਾਈਕੋਰਟ ਪਹੁੰਚੇ ਨਵਾਜ਼ ਸ਼ਰੀਫ਼

ਅੰਮ੍ਰਿਤਸਰ, 20 ਮਈ (ਸੁਰਿੰਦਰ ਕੋਛੜ)-ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਇਕ ਵਾਰ ਫਿਰ ਤੋਂ ਇਸਲਾਮਾਬਾਦ ਹਾਈਕੋਰਟ 'ਚ ਜ਼ਮਾਨਤ ਲਈ ਅਪੀਲ ਦਾਇਰ ਕੀਤੀ ...

ਪੂਰੀ ਖ਼ਬਰ »

ਕਾਂਗਰਸ ਮੱਧ ਪ੍ਰਦੇਸ਼ 'ਚ ਆਪਣਾ ਬਹੁਮਤ ਸਾਬਤ ਕਰੇ-ਭਾਜਪਾ

ਭੁਪਾਲ, 20 ਮਈ (ਏਜੰਸੀ)- ਭਾਜਪਾ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ 'ਚ ਕਮਲ ਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ 'ਚ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ। ਭੁਪਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਨੇ ਕਿਹਾ ਕਿ ਪਾਰਟੀ ਸੂਬੇ ਦੀ ...

ਪੂਰੀ ਖ਼ਬਰ »

ਤਜਾਕਿਸਤਾਨ ਦੀ ਜੇਲ੍ਹ 'ਚ ਦੰਗੇ-32 ਮੌਤਾਂ

ਦੁਸ਼ਾਂਬੇ (ਤਜਾਕਿਸਤਾਨ), 20 ਮਈ (ਏ.ਐਫ਼.ਪੀ.)-ਤਜਾਕਿਸਤਾਨ 'ਚ ਇਕ ਜੇਲ੍ਹ 'ਚ ਦੰਗੇ ਹੋ ਜਾਣ ਕਾਰਨ 32 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ 24 ਅੱਤਵਾਦੀ ਅਤੇ ਤਿੰਨ ਸੁਰੱਖਿਆ ਬਲਾਂ ਦੇ ਜਵਾਨ ਸ਼ਾਮਿਲ ਹਨ। ਨਿਆ ਮੰਤਰਾਲੇ ਨੇ ਆਪਣੇ ਬਿਆਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX