ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  1 day ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  1 day ago
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  1 day ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  1 day ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  1 day ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  1 day ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  1 day ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  1 day ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  1 day ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  1 day ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  1 day ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  1 day ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  1 day ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਚੋਣਾਂ ਦੇ ਥਕੇਵੇਂ ਤੋਂ ਬਾਅਦ ਜਾਖੜ ਪੁੱਜੇ ਚੰਡੀਗੜ੍ਹ-ਸੰਨੀ ਦਿਓਲ ਦੀ ਕੁੱਲੂ ਮਨਾਲੀ ਦੇ ਪਹਾੜਾਂ 'ਚ ਜਾਣ ਦੀ ਚਰਚਾ

ਗੁਰਦਾਸਪੁਰ, 20 ਮਈ (ਆਰਿਫ਼)-ਕਰੀਬ ਮਹੀਨਾ ਭਰ ਦੇ ਚੋਣ ਥਕੇਵੇਂ, ਰੈਲੀਆਂ, ਮੀਟਿੰਗਾਂ, ਰੋਡ ਸ਼ੋਅ ਆਦਿ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਰਾਮ ਕਰਨ ਦੇ ਮੂਡ 'ਚ ਦਿਖਾਈ ਦੇ ਰਹੇ ਹਨ | ਜਦੋਂ ਕਿ ਪੀ.ਡੀ.ਏ. ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਅਜੇ ਵੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ | ਇਹ ਮੀਟਿੰਗਾਂ ਉਹ 23 ਮਈ ਨੰੂ ਹੋਣ ਵਾਲੀ ਗਿਣਤੀ 'ਤੇ ਆਪਣੇ ਏਜੰਟਾਂ ਦੀਆਂ ਡਿਊਟੀਆਂ ਲਗਾਉਣ ਲਈ ਕਰ ਰਹੇ ਹਨ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਚੰਡੀਗੜ੍ਹ ਜਾ ਚੁੱਕੇ ਹਨ | ਹੁਣ ਉਹ ਚੰਡੀਗੜ੍ਹ ਆਰਾਮ ਕਰਨ ਗਏ ਹਨ ਜਾਂ ਆਪਣੀ ਪਾਰਟੀ ਦੇ ਲਈ ਭਵਿੱਖੀ ਯੋਜਨਾਵਾਂ ਦੇ ਲਈ ਗਏ ਹਨ, ਇਸ ਬਾਰੇ ਕੁਝ ਵੀ ਸਾਫ਼ ਨਹੀਂ ਹੈ, ਕਿਉਂਕਿ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਵੀ ਹਨ | ਇਸ ਲਈ ਉਨ੍ਹਾਂ ਦਾ ਚੰਡੀਗੜ੍ਹ 'ਚ ਵੀ ਆਉਣਾ ਜਾਣਾ ਲੱਗਾ ਰਹਿੰਦਾ ਹੈ | ਜਦੋਂ ਕਿ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਪ੍ਰਸਿੱਧ ਫ਼ਿਲਮੀ ਅਦਾਕਾਰ ਸੰਨੀ ਦਿਓਲ ਦੀ ਕੁੱਲੂ ਮਨਾਲੀ ਦੇ ਪਹਾੜਾਂ 'ਚ ਜਾਣ ਦੀ ਚਰਚਾ ਹੈ | ਬੀਤੇ ਦਿਨੀਂ ਇਕ ਟਰੱਕ 'ਚ ਸਾਮਾਨ ਲੱਦੇ ਜਾਣ ਦੀ ਵੀਡੀਓ ਵੀ ਵਾਇਰਲ ਹੋਈ ਸੀ | ਜਿਸ ਬਾਰੇ ਚਰਚਾ ਸੀ ਕਿ ਸੰਨੀ ਦਿਓਲ ਦੇ ਜਿੰਮ ਅਤੇ ਉਨ੍ਹਾਂ ਦਾ ਹੋਰ ਲੋੜੀਂਦਾ ਸਾਮਾਨ ਉਨ੍ਹਾਂ ਦੇ ਨਾਲ ਹੀ ਦੋ ਦਿਨ ਲਈ ਜਾ ਰਿਹਾ ਹੈ | ਹਾਲਾਂਕਿ ਸੰਨੀ ਦਿਓਲ ਦੀ ਮੀਡੀਆ ਟੀਮ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੰਨੀ ਦਿਓਲ ਦੋ ਦਿਨ ਲਈ ਕਿਤੇ ਗਏ ਹੋਏ ਹਨ | ਪਰ ਕਿੱਥੇ ਗਏ ਹੋਏ ਹਨ? ਇਸ ਸਬੰਧੀ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਦੱਸਣ ਦੀ ਉਨ੍ਹਾਂ ਨੰੂ ਇਜਾਜ਼ਤ ਨਹੀਂ ਹੈ | ਜ਼ਿਕਰਯੋਗ ਹੈ ਕਿ ਆਰਾਮ ਕਰਨ ਤੋਂ ਬਾਅਦ 23 ਮਈ ਨੰੂ ਇਨ੍ਹਾਂ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਸਕਦੀਆਂ ਹਨ |
ਸਾਰਾ ਦਿਨ ਪਰਿਵਾਰ ਅਤੇ ਵਰਕਰਾਂ ਨਾਲ ਚਾਹ ਦੀਆਂ ਚੁਸਕੀਆਂ ਅਤੇ ਅਰਾਮ ਕਰਦੇ ਰਹੇ ਪੀਟਰ ਚੀਦਾ
ਧਾਰੀਵਾਲ, ਮਈ (ਜੇਮਸ ਨਾਹਰ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਚੀਦਾ, ਜੋ ਲੋਕ ਹਲਕਾ ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਹਨ, ਨੇ ਵੋਟਾਂ ਖ਼ਤਮ ਹੋਣ ਉਪਰੰਤ ਸਾਰਾ ਦਿਨ ਆਪਣੇ ਘਰ ਬਟਾਲਾ ਵਿਖੇ ਆਪਣੇ ਸਾਰੇ ਪ੍ਰਸੰਸਕਾਂ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਕਿਹਾ ਕਿ ਉਹ 23 ਤਰੀਕ ਨੂੰ ਆਉਣ ਵਾਲੇ ਚੋਣ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲੇ ਭਰਪੂਰ ਪਿਆਰ ਸਦਕਾ ਉਨ੍ਹਾਂ ਨੂੰ ਉਮੀਦ ਹੈ ਉਹ ਜਿੱਤ ਹਾਸਲ ਕਰਨਗੇ |

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ ਵੋਟਿੰਗ ਮਸ਼ੀਨਾਂ

ਗੁਰਦਾਸਪੁਰ/ਵਰਸੋਲਾ, 20 ਮਈ (ਆਰਿਫ਼/ਵਰਿੰਦਰ ਸਹੋਤਾ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਈ ਨੂੰ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਹਰਦੋਛੰਨੀ ਰੋਡ ...

ਪੂਰੀ ਖ਼ਬਰ »

ਭਾਜਪਾ ਸਮਰਥਕ ਚਚੇਰੇ ਭਰਾ ਵਲੋਂ ਕਾਂਗਰਸ ਸਮਰਥਕ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਕੀਤਾ ਜ਼ਖ਼ਮੀ

ਪਠਾਨਕੋਟ, 20 ਮਈ (ਸੰਧੂ)-ਕਾਂਗਰਸ ਤੇ ਭਾਜਪਾ ਸਮਰਥਕ ਚਚੇਰੇ ਭਰਾਵਾਂ ਦੇ ਝਗੜੇ 'ਚ ਕਾਂਗਰਸ ਗੁੱਟ ਦਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਜ਼ਖ਼ਮੀ ਵਿਅਕਤੀ ਦੀ ਪਹਿਚਾਣ ਮੋਹਨ ਲਾਲ ਨਿਵਾਸੀ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ ਇਕ ਗੰਭੀਰ ਜ਼ਖ਼ਮੀ

ਕਲਾਨੌਰ, 20 ਮਈ (ਸਤਵੰਤ ਸਿੰਘ ਕਾਹਲੋਂ)-ਅੱਜ ਸ਼ਾਮ ਸੜਕ ਦੁਰਘਟਨਾ 'ਚ ਇਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਥਾਨਕ ਕਮਿਊਨਟੀ ਸਿਹਤ ਕੇਂਦਰ ਵਿਖੇ ਜ਼ੇਰੇ ਇਲਾਜ ਹਰਪ੍ਰੀਤ ਸਿੰਘ ਪੁੱਤਰ ਲੱਖਾ ਸਿੰਘ ਪਿੰਡ ਲੋਪਾ ਦੇ ਭਰਾ ਸੁਖਬੀਰ ਸਿੰਘ ਨੇ ...

ਪੂਰੀ ਖ਼ਬਰ »

ਅੱਜ ਜ਼ਿਲ੍ਹਾ ਪੱਧਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ ਜਾਵੇਗਾ

ਗੁਰਦਾਸਪੁਰ, 20 ਮਈ (ਸੈਣੀ)-ਭਾਰਤ ਸਰਕਾਰ ਵਲੋਂ ਸਾਲ 1992 'ਚ ਅੱਤਵਾਦੀ ਵਿਰੋਧੀ ਦਿਵਸ ਮਨਾਉਣ ਸਬੰਧੀ ਫੈਸਲਾ ਲਿਆ ਗਿਆ ਸੀ ਅਤੇ ਹਰ ਸਾਲ 21 ਮਈ ਨੰੂ ਅੱਤਵਾਦੀ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਟਾਂਡਾ ਦੇ ਸ਼ਮਸ਼ਾਨਘਾਟ ਦੀ ਹਾਲਤ ਖਸਤਾ

ਪੁਰਾਣਾ ਸ਼ਾਲਾ, 20 ਮਈ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਟਾਂਡਾ ਦੇ ਸ਼ਮਸ਼ਾਨਘਾਟ ਦੀ ਹਾਲਤ ਕਾਫ਼ੀ ਖਸਤਾ ਹੋਈ ਪਈ ਹੈ | ਪਿਛਲੇ 70 ਸਾਲ ਤੋਂ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਇਸ ਸ਼ਮਸ਼ਾਨਘਾਟ ਕਾਰਨ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ...

ਪੂਰੀ ਖ਼ਬਰ »

ਚੋਣਾਂ ਦੇ ਥਕੇਵੇਂ ਤੋਂ ਬਾਅਦ ਜਾਖੜ ਪੁੱਜੇ ਚੰਡੀਗੜ੍ਹ-ਸੰਨੀ ਦਿਓਲ ਦੀ ਕੁੱਲੂ ਮਨਾਲੀ ਦੇ ਪਹਾੜਾਂ 'ਚ ਜਾਣ ਦੀ ਚਰਚਾ

ਗੁਰਦਾਸਪੁਰ, 20 ਮਈ (ਆਰਿਫ਼)-ਕਰੀਬ ਮਹੀਨਾ ਭਰ ਦੇ ਚੋਣ ਥਕੇਵੇਂ, ਰੈਲੀਆਂ, ਮੀਟਿੰਗਾਂ, ਰੋਡ ਸ਼ੋਅ ਆਦਿ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਰਾਮ ਕਰਨ ਦੇ ਮੂਡ 'ਚ ਦਿਖਾਈ ਦੇ ਰਹੇ ਹਨ | ਜਦੋਂ ਕਿ ਪੀ.ਡੀ.ਏ. ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਅਜੇ ਵੀ ਵਰਕਰਾਂ ਨਾਲ ...

ਪੂਰੀ ਖ਼ਬਰ »

ਭਾਜਪਾ ਆਗੂ ਵਲੋਂ ਕਾਂਗਰਸੀਆਂ ਉੱਪਰ ਹਮਲਾ ਕਰਨ ਦੇ ਦੋਸ਼, ਐਸ.ਪੀ. ਨੂੰ ਦਿੱਤਾ ਮੰਗ ਪੱਤਰ

ਗੁਰਦਾਸਪੁਰ, 20 ਮਈ (ਆਲਮਬੀਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਛੀਨਾ ਵਲੋਂ ਕੁਝ ਕਾਂਗਰਸੀ ਵਰਕਰਾਂ ਉਪਰ ਦੋਸ਼ ਲਗਾਏ ਹਨ ਕਿ ਬੀਤੀ ਸ਼ਾਮ ਜਦੋਂ ਉਹ ਪਿੰਡ ਅਵਾਂਖਾ ਦੇ ਬੂਥ ਨੰਬਰ 92 ਅਤੇ 93 'ਤੇ ਜਾਇਜ਼ਾ ਲੈਣ ਲਈ ਰੁਕਿਆ ਤਾਂ ਉਸ ਨਾਲ ਗਾਲੀ ਗਲੋਚ ਕਰਨ ...

ਪੂਰੀ ਖ਼ਬਰ »

ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਲੋਕ ਸਭਾ ਚੋਣਾਂ ਦੇ ਸੰਭਾਵੀ ਨਤੀਜਿਆਂ ਦੀ ਚਰਚਾ

ਵਰਸੋਲਾ, 20 ਮਈ (ਵਰਿੰਦਰ ਸਹੋਤਾ)-ਬੀਤੇ ਕੱਲ੍ਹ ਲੋਕ ਸਭਾ ਦੀਆਂ ਪਈਆਂ ਵੋਟਾਂ ਦੇ ਬਾਅਦ ਹੁਣ ਸੰਭਾਵੀ ਨਤੀਜਿਆਂ ਬਾਰੇ ਚਾਰੇ ਪਾਸੇ ਚਰਚਾ ਹੋ ਰਹੀ ਹੈ | ਵੋਟਾਂ ਪੈਣ ਦੇ ਬਾਅਦ ਪਾਰਟੀਆਂ ਦੇ ਵਰਕਰਾਂ ਵਲੋਂ ਨਤੀਜਿਆਂ ਬਾਰੇ ਕਈ ਤਰਾਂ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

8 ਅਣਪਛਾਤੇ ਵਿਅਕਤੀਆਂ ਵਲੋਂ ਸੇਵਾ ਮੁਕਤ ਡੀ.ਐਸ.ਪੀ. 'ਤੇ ਹਮਲਾ

ਬਟਾਲਾ, 20 ਮਈ (ਕਾਹਲੋਂ)-ਅੱਜ 'ਅਜੀਤ' ਉਪ ਦਫ਼ਤਰ ਆ ਕੇ ਇਕ ਸੇਵਾ ਮੁਕਤ ਡੀ.ਐਸ.ਪੀ. ਨੇ ਆਪਣੇ 'ਤੇ ਕਥਿਤ ਹਮਲਾ ਹੋਣ ਅਤੇ ਪੁਲਿਸ ਵਲੋਂ ਸੁਣਵਾਈ ਨਾ ਕਰਨ ਦੇ ਕਥਿਤ ਦੋਸ਼ ਲਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੇਲ ਸਿੰਘ ਪੁੱਤਰ ਕਰਤਾਰ ਸਿੰਘ ਮੁਹੱਲਾ ਸ਼ੁਕਰਪੁਰਾ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਾਂ ਵਲੋਂ ਮੱੁਖ ਦਫ਼ਤਰ ਅੱਗੇ ਧਰਨੇ ਦਾ ਫ਼ੈਸਲਾ

ਬਟਾਲਾ, 20 ਮਈ (ਕਾਹਲੋਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਬ੍ਰਾਂਚ ਬਟਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਬੁਲਾਰਿਆਂ ਯੂਨੀਅਨ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ ਸਬੰਧੀ ...

ਪੂਰੀ ਖ਼ਬਰ »

ਰੰਧਾਵਾ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ

ਡੇਰਾ ਬਾਬਾ ਨਾਨਕ, 20 ਮਈ (ਵਤਨ)-ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਰੁਝੇਵਿਆਂ ਤੋਂ ਵਿਹਲੇ ਹੋ ਕੇ ਕਸਬਾ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ ਕੌਮਾਂਤਰੀ ਸਰਹੱਦ 'ਤੇ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ...

ਪੂਰੀ ਖ਼ਬਰ »

ਬਾਬਾ ਚੰਨਣ ਪੀਰ ਦੀ ਯਾਦ 'ਚ ਸਾਲਾਨਾ ਮੇਲਾ ਕਰਵਾਇਆ

ਕਾਹਨੂੰਵਾਨ, 20 ਮਈ (ਹਰਜਿੰਦਰ ਸਿੰਘ ਜੱਜ)-ਸਥਾਨਕ ਬੱਸ ਸਟੈਂਡ ਨਜ਼ਦੀਕ ਬੀਬੀ ਸੁੰਦਰੀ ਸਕੂਲ ਰੋਡ 'ਤੇ ਸਥਿਤ ਬਾਬਾ ਚੰਨਣ ਪੀਰ ਦੀ ਮਜਾਰ 'ਤੇ ਬਾਬਾ ਪ੍ਰਬੰਧਕ ਕਮੇਟੀ ਦੇ ਆਗੂ ਸੇਵਾਦਾਰ ਤਰਲੋਕ ਸਿੰਘ ਠੰਡੂ ਕਾਹਨੂੰਵਾਨ ਦੀ ਅਗਵਾਈ ਹੇਠ ਬਾਬਾ ਚੰਨਣ ਪੀਰ ਯਾਦਗਾਰੀ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ-ਕਲਾਨੌਰ ਮਾਰਗ ਦੇ ਨਿਰਮਾਣ ਤਹਿਤ ਦਿਸ਼ਾਸੂਚਕ ਬੋਰਡ ਨਾ ਲਾਉਣ ਕਾਰਨ ਵਾਪਰ ਰਹੇ ਨੇ ਹਾਦਸੇ

ਡੇਰਾ ਬਾਬਾ ਨਾਨਕ, 20 ਮਈ (ਵਤਨ)-ਡੇਰਾ ਬਾਬਾ ਨਾਨਕ ਤੋਂ ਕਲਾਨੌਰ ਮਾਰਗ ਦੀ ਸੜਕ ਦਾ ਨਿਰਮਾਣ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਨਿਰਮਾਣ ਤਹਿਤ ਜਿਥੇ ਸੜਕ ਬਣਾਈ ਅਤੇ ਚੌੜੀ ਕੀਤੀ ਜਾ ਰਹੀ ਹੈ, ਉਥੇ ਸੜਕ ਵਿਚ ਨਵੀਂਆਂ ਪੁਲੀਆਂ ਅਤੇ ਕੁਝ ਛੋਟੇ ਪੁਲਾਂ ਦਾ ਨਿਰਮਾਣ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਲੱਕੀ ਰੈਸਟੋਰੈਂਟ 'ਚ ਸਵਿਮਿੰਗ ਪੂਲ ਦਾ ਉਦਘਾਟਨ

ਸ੍ਰੀ ਹਰਿਗੋਬਿੰਦਪੁਰ, 20 ਮਈ (ਕੰਵਲਜੀਤ ਸਿੰਘ ਚੀਮਾ, ਘੁੰਮਣ)-ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਲੱਕੀ ਰੈਸਟੋਰੈਂਟ 'ਚ ਸਵਿਮਿੰਗ ਪੂਲ ਦਾ ਉਦਘਾਟਨ ਕਰਨ ਪਹੁੰਚੇ | ਇਸ ਮੌਕੇ ਸ: ਲਾਡੀ ਨੇ ਕਿਹਾ ਕਿ ਮੈਨੂੰ ਆਪਣੇ ਸਮੂਹ ਵਰਕਰਾਂ 'ਤੇ ...

ਪੂਰੀ ਖ਼ਬਰ »

ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਸੈਮੀਨਾਰ ਲਗਾਇਆ

ਕੋਟਲੀ ਸੂਰਤ ਮੱਲ੍ਹੀ, 20 ਮਈ (ਕੁਲਦੀਪ ਸਿੰਘ ਨਾਗਰਾ)-ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਵਿਖੇ ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਮਾਈਡ ਕਰੋਪਰ ਸੰਸਥਾ ਮੋਹਾਲੀ ਵਲੋਂ ਤਿੰਨ ਰੋਜ਼ਾ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਸੰਸਥਾ ਦੇ ...

ਪੂਰੀ ਖ਼ਬਰ »

ਗੋਲਡਨ ਕਾਲਜ ਨੂੰ ਬੀ.ਐਸ.ਸੀ. ਨਾਨ ਮੈਡੀਕਲ ਗਰੁੱਪ ਦੀ ਮਿਲੀ ਮਾਨਤਾ

ਗੁਰਦਾਸਪੁਰ, 20 ਮਈ (ਆਰਿਫ਼)-ਗੋਲਡਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਤਕਨਾਲੋਜੀ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਬੀ.ਐਸ.ਸੀ. ਨਾਨ ਮੈਡੀਕਲ ਗਰੁੱਪ ਨੰੂ ਯੂਨੀਵਰਸਿਟੀ ਵਲੋਂ ਮਾਨਤਾ ਮਿਲ ਗਈ ਹੈ ਅਤੇ ਸਾਲ 2019-20 ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਕਾਹਨੂੰੂਵਾਨ ਮੁਸਕਾਨ ਦੇ ਰੋਮੇਸ਼ ਮਹਾਜਨ 11ਵੀਂ ਵਾਰ ਬਣੇ ਪ੍ਰਧਾਨ

ਗੁਰਦਾਸਪੁਰ, 20 ਮਈ (ਆਰਿਫ਼)-ਲਾਇਨਜ਼ ਕਲੱਬ ਕਾਹਨੰੂਵਾਨ ਮੁਸਕਾਨ ਦੇ ਅਹੁਦੇਦਾਰਾਂ ਦੀ ਚੋਣ ਹੋਈ | ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਵੋਟਾਂ ਦੇ ਕੇ ਚੋਣ ਪ੍ਰਕਿਰਿਆ ਕੀਤੀ | ਇਸ ਮੌਕੇ ਰੋਮੇਸ਼ ਮਹਾਜਨ ਨੰੂ ਇਕ ਵਾਰ ਫਿਰ ਤੋਂ ਇਸ ਸੰਸਥਾ ਦੇ ...

ਪੂਰੀ ਖ਼ਬਰ »

ਸਿੱਖੀ ਸੇਵਾ ਮਿਸ਼ਨ ਯੂ.ਕੇ. ਵਲੋਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ

ਡੇਰਾ ਬਾਬਾ ਨਾਨਕ, 20 ਮਈ (ਵਿਜੇ ਸ਼ਰਮਾ)-ਮਨੱੁਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਪਿੰਡ ਝੰਗੀ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਕਲਾਨੌਰ 'ਚ ਵਿਦਾਇਗੀ ਪਾਰਟੀ

ਮੋਹਰਤਪ੍ਰੀਤ ਕੌਰ ਬਣੀ ਮਿਸ ਫ਼ੇਅਰਵੈੱਲ ਕਲਾਨੌਰ, 20 ਮਈ (ਪੁਰੇਵਾਲ)-ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਕਲਾਨੌਰ ਕਾਲਜ ਦੇ ਬੀ.ਐੱਡ. ਸਮੈਸਟਰ ਚੌਥਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਚੈਅਰਮੈਨ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ

ਵਡਾਲਾ ਗ੍ਰੰਥੀਆਂ, 20 ਮਈ (ਕਾਹਲੋਂ)-ਸਿੱਖ ਮਿਸ਼ਨਰੀ ਕਾਲਜ ਵਲੋਂ ਸਾਲ 2018 ਵਿਚ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ, ਜਿਸ ਵਿਚ ਸ੍ਰੀ ਗੁਰੂ ਹਰਿਕਿ੍ਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬਟਾਲਾ ਸਮਾਈਲ ਵਲੋਂ ਵਿਸ਼ੇਸ਼ ਪੋ੍ਰਗਰਾਮ

ਬਟਾਲਾ, 20 ਮਈ (ਕਾਹਲੋਂ)-ਲਾਇਨਜ਼ ਕਲੱਬ ਬਟਾਲਾ ਸਮਾਈਲ 321 ਡੀ. ਵਲੋਂ ਪ੍ਰਧਾਨ ਵਿਪਨ ਪੁਰੀ, ਸਕੱਤਰ ਪਦਮ ਕੋਹਲੀ ਤੇ ਖਜਾਨਚੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਚੇਅ: ਡਾ: ਨਰੇਸ਼ ਅਗਰਵਾਲ, ...

ਪੂਰੀ ਖ਼ਬਰ »

ਅੰਤਰ ਸਕੂਲ ਮੁਕਾਬਲਿਆਂ 'ਚ ਵੁੱਡ ਸਟਾਕ ਸਕੂਲ ਓਵਰਆਲ ਜੇਤੂ

ਬਟਾਲਾ, 20 ਮਈ (ਕਾਹਲੋਂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ ਵੁੱਡ ਸਟਾਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਟਾਲਾ 'ਚ ਪਿ੍ੰਸੀਪਲ ਐਨਸੀ ਦੀ ਅਗਵਾਈ ਹੇਠ ਕਰਵਾਏ ਗਏ, ਜਿਨ੍ਹਾਂ 'ਚ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਨਵਾਬ ਕਪੂਰ ਸਿੰਘ ਯਾਦਗਾਰੀ ਖੇਡ ਟੂਰਨਾਮੈਂਟ ਕਰਵਾਇਆ

ਕਾਹਨੂੰਵਾਨ, 20 ਮਈ (ਹਰਜਿੰਦਰ ਸਿੰਘ ਜੱਜ)-ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਸਮੂਹ ਇਲਾਕੇ ਵਲੋਂ ਹਰ ਸਾਲ ਦੀ ਤਰਾਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ. ਮਾ: ...

ਪੂਰੀ ਖ਼ਬਰ »

ਪਰਸ ਵਾਪਸ ਕਰ ਕੇ ਦਿਖਾਈ ਇਮਾਨਦਾਰੀ

ਵਰਸੋਲਾ, 20 ਮਈ (ਵਰਿੰਦਰ ਸਹੋਤਾ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਚੱਗੂਵਾਲ ਵਿਖੇ ਰਸਤੇ 'ਚੋਂ ਲੱਭਾ ਪਰਸ ਮਾਲਕ ਨੰੂ ਵਾਪਸ ਕਰ ਕੇ ਨੌਜਵਾਨ ਵਲੋਂ ਇਮਾਨਦਾਰੀ ਦਿਖਾਈ ਗਈ ਹੈ | ਇਸ ਸਬੰਧੀ ਡਾ: ਯੂਸਫ਼ ਨੇ ਦੱਸਿਆ ਕਿ ਸਟੀਫਨ ਮਸੀਹ ਪੁੱਤਰ ਪੱਪੂ ਮਸੀਹ ਵਾਸੀ ਚੱਗੂਵਾਲ ਨੰੂ ...

ਪੂਰੀ ਖ਼ਬਰ »

ਗੁਆਂਢੀਆਂ 'ਤੇ ਲਗਾਏ ਕੰਧ ਢਾਉਣ ਦੇ ਦੋਸ਼

ਹਰਚੋਵਾਲ, 20 ਮਈ (ਰਣਜੋਧ ਸਿੰਘ ਭਾਮ)-ਪਿੰਡ ਹਰਚੋਵਾਲ ਦੇ ਇਕ ਪਰਿਵਾਰ ਵਲੋਂ ਗੁਆਂਢੀਆਂ 'ਤੇ ਕੰਧ ਢਾਉਣ ਦੇ ਦੋਸ਼ ਲਗਾਏ ਹਨ | ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਚੋਵਾਲ ਨੇ ਦੱਸਿਆ ਕਿ ਸਾਡੀ ਪਿੰਡ 'ਚ 10 ਮਰਲੇ ਜੱਦੀ ...

ਪੂਰੀ ਖ਼ਬਰ »

ਸੇਂਟ ਕਬੀਰ ਸਕੂਲ ਵਿਖੇ ਇੰਟਰ ਸਕੂਲ ਭਾਸ਼ਣ ਪ੍ਰਤੀਯੋਗਤਾ ਕਰਵਾਈ

ਕਾਹਨੂੰਵਾਨ, 20 ਮਈ (ਹਰਜਿੰਦਰ ਸਿੰਘ ਜੱਜ)-ਸੇਂਟ ਕਬੀਰ ਪਬਲਿਕ ਸਕੂਲ ਵਿਚ ਸਹੋਦਿਆ ਗਰੁੱਪ ਵਲੋਂ ਇੰਟਰ ਸਕੂਲ ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਐਸ.ਬੀ. ਨਾਇਰ, ਹਰਨੇਕ ਸਿੰਘ, ਮਨੋਜ ਕੁਮਾਰ, ਸੰਦੀਪ ...

ਪੂਰੀ ਖ਼ਬਰ »

ਐਸ.ਡੀ.ਐਮ. ਢਿੱਲੋਂ ਨੇ ਡੇਰਾ ਬਾਬਾ ਨਾਨਕ ਵਿਖੇ ਕੀਤਾ ਅਪਸਕਿੱਲ ਆਈਲਟਸ ਸੈਂਟਰ ਦਾ ਉਦਘਾਟਨ

ਡੇਰਾ ਬਾਬਾ ਨਾਨਕ, 20 ਮਈ (ਹੀਰਾ ਸਿੰਘ ਮਾਂਗਟ)-ਬੀਤੇ ਦਿਨ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਡੇਰਾ ਬਾਬਾ ਨਾਨਕ ਵਲੋਂ ਸਥਾਨਕ ਬਟਾਲਾ ਚੂੰਗੀ ਨੇੜੇ ਖੁੱਲੇ ਨਵੇਂ ਅਪ ਸਕਿੱਲ ਆਈਲੈਟਸ ਸੈਂਟਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ...

ਪੂਰੀ ਖ਼ਬਰ »

ਡਾ: ਮਲਕੀਅਤ ਸਿੰਘ ਚੌੜੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

ਊਧਨਵਾਲ, 20 ਮਈ (ਪਰਗਟ ਸਿੰਘ)-ਕਾਂਗਰਸ ਪਾਰਟੀ ਵਲੋਂ ਆਪਣੇ ਵਰਕਰਾਂ ਨੂੰ ਪਾਰਟੀ ਵਿਚ ਚੰਗੀਆਂ ਸੇਵਾਵਾਂ ਨਿਭਾਉਣ 'ਤੇ ਹਮੇਸ਼ਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਚੌੜੇ ਦੇ ਡਾ: ਮਲਕੀਅਤ ਸਿੰਘ ਦੇ ਗ੍ਰਹਿ ਵਿਖੇ ਹਲਕਾ ਵਿਧਾਇਕ ...

ਪੂਰੀ ਖ਼ਬਰ »

ਧਾਰਮਿਕ ਮੁਕਾਬਲਿਆਂ 'ਚੋਂ ਗੁਰੂ ਨਾਨਕ ਦੇਵ ਅਕੈਡਮੀ ਦੇ ਵਿਦਿਆਰਥੀਆਂ ਨੇ 10-10 ਹਜ਼ਾਰ ਦੇ ਚੈੱਕ ਪ੍ਰਾਪਤ ਕੀਤੇ

ਬਟਾਲਾ, 20 ਮਈ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਤੇ ਜੰਮੂ ਮਿਸ਼ਨ ਸੰਸਥਾ ਵਲੋਂ 'ਕੌਣ ਬਣੇਗਾ ਗੁਰਸਿੱਖ ਪਿਆਰਾ' ਸਿਰਲੇਖ ਹੇਠ ਕਰਵਾਏ ਮੁਕਾਬਲਿਆਂ 'ਚ ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ ਬਟਾਲਾ ਦਾ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਬੱਸ ਡਰਾਈਵਰ ਕੋਲੋਂ ਭੁੱਕੀ ਬਰਾਮਦ

ਸੁਜਾਨਪੁਰ, 20 ਮਈ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਦਲਵਿੰਦਰ ਸ਼ਰਮਾ ਦੀ ਅਗਵਾਈ 'ਚ ਮਾਧੋਪੁਰ ਨਾਕੇ ਤੋਂ ਇਕ ਬੱਸ ਦੀ ਤਲਾਸ਼ੀ ਲੈਣ 'ਤੇ ਬੱਸ ਡਰਾਈਵਰ ਕੋਲੋਂ ਅੱਧਾ ਕਿੱਲੋ ਭੁੱਕੀ ਬਰਾਮਦ ਕੀਤੀ ਗਈ | ਬੱਸ ਡਰਾਈਵਰ ਦੀ ਪਹਿਚਾਣ ਅਰਜਨ ਸਿੰਘ ਪੁੱਤਰ ...

ਪੂਰੀ ਖ਼ਬਰ »

ਨਰੋਟ ਜੈਮਲ ਸਿੰਘ ਥਾਣੇ ਦੇ ਬਾਹਰ ਭਾਜਪਾ ਵਰਕਰਾਂ ਦਾ ਜ਼ੋਰਦਾਰ ਧਰਨਾ

ਨਰੋਟ ਜੈਮਲ ਸਿੰਘ, 20 ਮਈ (ਗੁਰਮੀਤ ਸਿੰਘ)-ਸਰਹੱਦੀ ਇਲਾਕਾ ਨਰੋਟ ਜੈਮਲ ਸਿੰਘ ਵਿਖੇ ਸਾਬਕਾ ਵਿਧਾਇਕਾ ਸੀਮਾ ਦੇਵੀ ਦੀ ਅਗਵਾਈ ਵਿਚ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਪੁਲਿਸ ਸਟੇਸ਼ਨ ਦੇ ਬਾਹਰ ਪਿੰਡ ਤਲੂਰ ਵਾਸੀ ਭਾਜਪਾ ਵਰਕਰ ਦੇ ਿਖ਼ਲਾਫ਼ ਮਾਰਕੁੱਟ ਦਾ ਮਾਮਲਾ ਦਰਜ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵਲੋਂ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਦਲਜੀਤ ਕੋਟਲੀ

ਕੋਟਲੀ ਸੂਰਤ ਮੱਲ੍ਹੀ, 20 ਮਈ (ਅ.ਬ.)-ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਨੌਜਵਾਨ ਅਕਾਲੀ ਆਗੂ ਦਲਜੀਤ ਸਿੰਘ ਕੋਟਲੀ ਨੇ ਅੱਜ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਕੋਟਲੀ ਸੂਰਤ ਮੱਲ੍ਹੀ ਦੇ ਬੂਥ 'ਤੇ ਇਕ ਬਜ਼ੁਰਗ ਔਰਤ ਦੀ ਵੋਟ ਪਾਉਣ ਤੋਂ ...

ਪੂਰੀ ਖ਼ਬਰ »

ਸਿਆਸਤਦਾਨਾਂ ਦੀ ਬਜਾਏ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ-ਬੱਲਪੁਰੀਆਂ, ਚਾਹਲ

ਬਟਾਲਾ, 20 ਮਈ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫ਼ੈਡਰੇਸ਼ਨ ਬਿਜਲੀ ਬੋਰਡ ਦੇ ਸੂਬਾਈ ਆਗੂਆਂ ਦੀ ਮੀਟਿੰਗ ਹੋਈ | ਇਸ ਸਬੰਧੀ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਤੇ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੀਟਿੰਗ ...

ਪੂਰੀ ਖ਼ਬਰ »

ਸੇਵਾ ਕੇਂਦਰ ਗਾਦੜੀਆਂ ਕਰੀਬ ਇਕ ਸਾਲ ਤੋਂ ਬੰਦ-15 ਪਿੰਡਾਂ ਦੇ ਲੋਕ ਹੋ ਰਹੇ ਖੱਜਲ ਖੁਆਰ

ਨਿੱਕੇ ਘੁੰਮਣ, 20 ਮਈ (ਸਤਬੀਰ ਸਿੰਘ ਘੁੰਮਣ)-ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਗਾਦੜ੍ਹੀਆਂ ਵਿਖੇ ਕਰੀਬ ਇਕ ਸਾਲ ਤੋਂ ਸੇਵਾ ਕੇਂਦਰ ਬੰਦ ਹੋਣ ਨਾਲ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਅੰਦਰ 15 ਪਿੰਡਾਂ ਦੇ ਆਧਾਰਿਤ ਇਕ ...

ਪੂਰੀ ਖ਼ਬਰ »

ਮਸੀਹ ਧਾਰਮਿਕ ਆਗੂਆਂ ਅਤੇ ਮਸੀਹੀ ਨੇਤਾਵਾਂ ਦੀ ਮੀਟਿੰਗ

ਬਟਾਲਾ, 20 ਮਈ (ਬੁੱਟਰ)-ਵੱਖ-ਵੱਖ ਮਿਸ਼ਨਾਂ ਦੇ ਮਸੀਹੀ ਧਾਰਮਿਕ ਆਗੂਆਂ ਅਤੇ ਮਸੀਹੀ ਨੇਤਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਬਟਾਲਾ ਕਲੱਬ 'ਚ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਅੰਕੁਰ ਨਰੂਲਾ ਮਨਿਸਟਰੀ ਅਤੇ ਰਾਸ਼ਟਰੀ ਮਸੀਹ ...

ਪੂਰੀ ਖ਼ਬਰ »

ਜੰਗ ਬਹਾਦਰ ਵਲੋਂ ਡੀ.ਐਸ.ਪੀ. ਵਿਜੀਲੈਂਸ ਸਰਵਨ ਸਿੰਘ ਦਾ ਸਨਮਾਨ

ਬਟਾਲਾ, 20 ਮਈ (ਕਾਹਲੋਂ)-ਉੱਘੇ ਮੇਲਾ ਪ੍ਰਮੋਟਰ ਅਤੇ ਸਮਾਜ ਸੇਵੀ ਪ੍ਰਧਾਨ ਜੰਗ ਬਹਾਦਰ ਪੱਪੂ ਵਲੋਂ ਵਿਜੀਲੈਂਸ ਬਿਊਰੋ 'ਚ ਚੰਗੀਆਂ ਸੇਵਾਵਾਂ ਨਿਭਾ ਰਹੇ ਡੀ.ਐਸ.ਪੀ. ਸਰਵਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਸਰਵਨ ਸਿੰਘ ਨੇ ਕਿਹਾ ਕਿ ਸਮਾਜ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦਾ ਸਮਰਥਨ ਕਰਨ ਵਾਲੇ ਹਲਕਾ ਦੀਨਾਨਗਰ ਦੇ ਇਕ-ਇਕ ਵੋਟਰ ਦਾ ਰਿਣੀ ਹਾਂ-ਲਾਡੀ

ਪੁਰਾਣਾ ਸ਼ਾਲਾ, 20 ਮਈ (ਗੁਰਵਿੰਦਰ ਸਿੰਘ ਗੁਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸਬੰਧਿਤ ਅਕਾਲੀ ਭਾਜਪਾ ਸਮਰਥਕਾਂ ਅਤੇ ਭਾਜਪਾ ਦੇ ਹੱਕ 'ਚ ਵੋਟਾਂ ਭੁਗਤਾਉਣ ਵਾਲੇ ਇਕ-ਇਕ ਵੋਟਰ ਦਾ ਮੈਂ ਰਿਣੀ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕੋਰ ਕਮੇਟੀ ਮੈਂਬਰ ...

ਪੂਰੀ ਖ਼ਬਰ »

ਪਿਤਾ ਨੇ ਆਪਣੇ ਬੇਟੇ ਨੂੰ ਸਿਰ 'ਚ ਇੱਟ ਮਾਰ ਕੀਤਾ ਜ਼ਖ਼ਮੀ

ਪਠਾਨਕੋਟ, 20 ਮਈ (ਆਰ. ਸਿੰਘ )-ਮੁਹੱਲਾ ਲਕਸ਼ਮੀ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਗ਼ੁੱਸੇ ਵਿਚ ਆਏ ਪਿਤਾ ਨੇ ਆਪਣੇ ਨਾਬਾਲਗ ਬੇਟੇ ਦੇ ਸਿਰ 'ਚ ਇੱਟ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਲੜਕੇ ਨੂੰ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਤੁਰੰਤ ...

ਪੂਰੀ ਖ਼ਬਰ »

-ਅੱਜ ਅੱਤਵਾਦੀ ਵਿਰੋਧੀ ਦਿਵਸ 'ਤੇ ਵਿਸ਼ੇਸ਼- ਅੱਤਵਾਦ ਵਿਸ਼ਵ ਲਈ ਬਣਿਆ ਚੁਣੌਤੀ-ਵਿਸ਼ਵ ਭਰ ਦੇ ਦੇਸ਼ਾਂ ਨੂੰ ਇਸ ਵਿਰੁੱਧ ਇਕਜੁੱਟ ਹੋਣ ਦੀ ਲੋੜ

ਗੁਰਦਾਸਪੁਰ, 20 ਮਈ (ਸੈਣੀ)-ਵਿਸ਼ਵ ਲਈ ਅੱਤਵਾਦ ਦਾ ਖ਼ਾਤਮਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ | ਇਸ ਉੱਪਰ ਵਿਸ਼ਵ ਭਰ ਦੇ ਦੇਸ਼ਾਂ ਨੰੂ ਇਕਜੁੱਟ ਹੋ ਕੇ ਕਾਰਵਾਈ ਕਰਨ ਦੀ ਲੋੜ ਹੈ | ਅੱਜ ਭਾਰਤ ਅੱਤਵਾਦੀ ਵਿਰੋਧੀ ਦਿਵਸ ਮਨਾ ਰਿਹਾ ਹੈ | ਜਦੋਂ ਕਿਸੇ ਵੀ ...

ਪੂਰੀ ਖ਼ਬਰ »

ਸਹਿਕਾਰੀ ਖੰਡ ਮਿੱਲਜ਼ ਪਨਿਆੜ ਰਾਹੀਂ ਜਾਰੀ ਏਜੰਡੇ 'ਤੇ ਕੀਤਾ ਵਿਚਾਰ-ਵਟਾਂਦਰਾ

ਗੁਰਦਾਸਪੁਰ, 20 ਮਈ (ਆਲਮਬੀਰ ਸਿੰਘ)-ਸਹਿਕਾਰੀ ਖੰਡ ਮਿੱਲਜ਼ ਪਨਿਆੜ ਦੇ ਚੇਅਰਮੈਨ ਬੋਰਡ ਦੇ ਮੈਂਬਰ ਅਤੇ 65 ਅਗਾਂਹ ਵਧੂ ਕਿਸਾਨਾਂ ਦੀ ਮੀਟਿੰਗ ਮਿੱਲ ਦੇ ਜਾਰੀ ਕੀਤੇ ਏਜੰਡੇ ਦੇ ਵਿਚਾਰ ਕਰਨ ਸਬੰਧੀ ਹੋਈ | ਇਸ ਮੌਕੇ ਮਿੱਲ ਦੇ ਸੀ.ਸੀ.ਡੀ.ਓ., ਜੀ.ਐਮ. ਅਤੇ ਸ਼ੂਗਰ ਫੈੱਡ ਦੇ ...

ਪੂਰੀ ਖ਼ਬਰ »

ਰਘੁਨਾਥ ਸੰਕੀਰਤਨ ਮੰਡਲ ਵੈੱਲਫੇਅਰ ਸੁਸਾਇਟੀ ਤੇ ਜੈ ਬਾਬਾ ਲਾਲ ਸੇਵਾ ਕਮੇਟੀ ਵਲੋਂ ਕਾਰਡ ਵਿਮੋਚਨ ਸਮਾਗਮ

ਪਠਾਨਕੋਟ, 20 ਮਈ (ਸੰਧੂ)-ਰਘੁਨਾਥ ਸੰਕੀਰਤਨ ਮੰਡਲ ਵੈੱਲਫੇਅਰ ਸੁਸਾਇਟੀ ਤੇ ਜੈ ਬਾਬਾ ਲਾਲ ਸੇਵਾ ਕਮੇਟੀ ਵਲੋਂ ਪ੍ਰਧਾਨ ਵਿਕਾਸ ਮਹਾਜਨ ਤੇ ਚੇਅਰਮੈਨ ਪਵਨ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਰਾਮ ਲੀਲ੍ਹਾ ਮੈਦਾਨ ਵਿਖੇ 25 ਤੇ 26 ਮਈ ਨੂੰ ਕਰਵਾਏ ਜਾ ਰਹੇ ਦੋ ਰੋਜ਼ਾ ਭਗਤ ...

ਪੂਰੀ ਖ਼ਬਰ »

ਕੈਂਬਰਿਜ਼ ਇੰਟਰਨੈਸ਼ਨਲ ਅਕੈਡਮੀ ਵਲੋਂ ਮਈ ਇਨਟੇਕ ਕੈਨੇਡਾ ਦੇ ਅਪਲਾਈ ਕੀਤੇ ਵੀਜ਼ੇ ਆਏ

ਗੁਰਦਾਸਪੁਰ, 20 ਮਈ (ਆਰਿਫ਼)-ਇਮੀਗ੍ਰੇਸ਼ਨ ਦੀ ਦੁਨੀਆਂ 'ਚ ਜਾਣਿਆ ਪਹਿਚਾਣਿਆ ਨਾਂਅ ਕੈਂਬਰਿਜ਼ ਇੰਟਰਨੈਸ਼ਨਲ ਅਕੈਡਮੀ ਵਲੋਂ ਮਈ 2019 ਇਨਟੇਕ ਕੈਨੇਡਾ ਦੇ ਅਪਲਾਈ ਕੀਤੇ ਵੀਜ਼ਾ ਆ ਗਏ ਹਨ ਤੇ ਨਤੀਜਾ 95% ਨਿਕਲ ਕੇ ਸਾਹਮਣੇ ਆਇਆ ਹੈ | ਕੈਂਬਰਿਜ਼ ਇੰਟਰਨੈਸ਼ਨਲ ਅਕੈਡਮੀ ਦੇ ...

ਪੂਰੀ ਖ਼ਬਰ »

ਸੁੰਦਰ ਦਾਸ ਦੀ ਤਸਵੀਰ ਦੀ ਬੇਅਦਬੀ ਕਰਨ ਵਾਲਿਆਂ 'ਤੇ ਕਾਰਵਾਈ ਦੀ ਮੰਗ

ਡੇਰਾ ਬਾਬਾ ਨਾਨਕ, 20 ਮਈ (ਵਤਨ)-ਬੀਤੇ ਦਿਨੀਂ ਧਿਆਨਪੁਰ ਦੇ ਯੋਗੀਰਾਜ ਬਾਵਾ ਲਾਲ ਦਿਆਲ ਦੀ ਗੱਦੀ 'ਤੇ ਸੇਵਾ ਨਿਭਾਅ ਰਹੇ ਸੁੰਦਰ ਦਾਸ ਦੀ ਤਸਵੀਰ ਨਾਲ ਬੇਅਦਬੀ ਕਰਨ ਵਾਲੀ ਇਕ ਤਸਵੀਰ ਸ਼ੋਸ਼ਲ ਮੀਡੀਆ 'ਤੇ ਆਉਣ ਨਾਲ ਸ਼ਰਧਾਲੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਜ ...

ਪੂਰੀ ਖ਼ਬਰ »

35 ਲੋੜਵੰਦਾਂ ਨੂੰ ਦਿੱਤੀ ਮਹੀਨਾਵਾਰ ਵਿੱਤੀ ਸਹਾਇਤਾ

ਬਟਾਲਾ, 20 ਮਈ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਰਾਮਦਾਸ ਜੀ ਨਿਸ਼ਕਾਮ ਸੇਵਾ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਹਰਨਾਮ ਨਗਰ ਬਟਾਲਾ ਵਿਖੇ 35 ਲੋੜਵੰਦਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਗਈ | ਸੰਸਥਾ ਦੇ ਪ੍ਰਧਾਨ ਗਿਆਨੀ ਹਰਬੰਸ ਸਿੰਘ ਹੰਸਪਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਸਾਲਾਨਾ ਬਰਸੀ ਦੀਆਂ ਤਿਆਰੀਆਂ ਜ਼ੋਰਾਂ 'ਤੇ

ਵਿਸ਼ਾਲ ਨਗਰ ਕੀਰਤਨ 26 ਨੂੰ ਕੋਟਲੀ ਸੂਰਤ ਮੱਲ੍ਹੀ, 20 ਮਈ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਸਾਲਾਨਾ ਬਰਸੀ 2 ਜੂਨ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ...

ਪੂਰੀ ਖ਼ਬਰ »

ਕੈਂਬਰਿਜ਼ ਇੰਟਰਨੈਸ਼ਨਲ ਅਕੈਡਮੀ ਵਲੋਂ ਮਈ ਇਨਟੇਕ ਕੈਨੇਡਾ ਦੇ ਅਪਲਾਈ ਕੀਤੇ ਵੀਜ਼ੇ ਆਏ

ਗੁਰਦਾਸਪੁਰ, 20 ਮਈ (ਆਰਿਫ਼)-ਇਮੀਗ੍ਰੇਸ਼ਨ ਦੀ ਦੁਨੀਆਂ 'ਚ ਜਾਣਿਆ ਪਹਿਚਾਣਿਆ ਨਾਂਅ ਕੈਂਬਰਿਜ਼ ਇੰਟਰਨੈਸ਼ਨਲ ਅਕੈਡਮੀ ਵਲੋਂ ਮਈ 2019 ਇਨਟੇਕ ਕੈਨੇਡਾ ਦੇ ਅਪਲਾਈ ਕੀਤੇ ਵੀਜ਼ਾ ਆ ਗਏ ਹਨ ਤੇ ਨਤੀਜਾ 95% ਨਿਕਲ ਕੇ ਸਾਹਮਣੇ ਆਇਆ ਹੈ | ਕੈਂਬਰਿਜ਼ ਇੰਟਰਨੈਸ਼ਨਲ ਅਕੈਡਮੀ ਦੇ ...

ਪੂਰੀ ਖ਼ਬਰ »

ਨਿਰਮਲ ਸਿੰਘ 'ਤੇ ਕਾਤਲਾਨਾ ਹਮਲਾ ਕਰਨ ਦੀ ਕੀਤੀ ਨਿੰਦਾ

ਗੁਰਦਾਸਪੁਰ, 20 ਮਈ (ਆਰਿਫ਼)-ਪੰਜਾਬ ਰਾਜ ਪਾਵਰਕਾਮ ਅੰਦਰ ਕੰਮ ਕਰਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਬਠਿੰਡਾ ਜ਼ੋਨ ਦੇ ਸਕੱਤਰ ਨਿਰਮਲ ਸਿੰਘ ਅਬੋਹਰ 'ਤੇ ਕੁਝ ਗੁੰਡਾ ਅਨਸਰਾਂ ਵਲੋਂ ਅੱਜ ਕਾਤਲਾਨਾ ਹਮਲਾ ਕੀਤਾ ਗਿਆ | ਜਿਸ ਨਾਲ ਸਾਥੀ ਨਿਰਮਲ ਸਿੰਘ ਦੇ ...

ਪੂਰੀ ਖ਼ਬਰ »

ਬਾਲ ਨਿਕੇਤਨ ਸਕੂਲ ਦੇ ਬੱਚੇ ਧਾਰਮਿਕ ਪ੍ਰੀਖਿਆ 'ਚ ਰਹੇ ਅੱਵਲ

ਬਟਾਲਾ, 20 ਮਈ (ਸੁਖਦੇਵ ਸਿੰਘ)-ਬਾਲ ਨਿਕੇਤਨ ਸਕੂਲ ਦੇ ਬੱਚਿਆਂ ਨੇ ਬੀਤੇ ਦਿਨੀਂ ਗੁਰੂ ਨਾਨਕ ਮਲਟੀਵਰਸਿਟੀ ਅਤੇ ਐਜੂਕੇਟ ਪੰਜਾਬ ਪ੍ਰਾਜੈਕਟ ਵਲੋਂ ਲਈ ਧਾਰਮਿਕ ਪ੍ਰੀਖਿਆ 'ਚੋਂ ਸ਼ਾਨਦਾਰ ਮੱਲਾਂ ਮਾਰੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੰਨੀ ...

ਪੂਰੀ ਖ਼ਬਰ »

ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ 'ਚ ਸਮਾਗਮ ਹੋਇਆ

ਬਟਾਲਾ, 20 ਮਈ (ਸੁਖਦੇਵ ਸਿੰਘ)-ਰਾਇਲ ਇੰਸਟੀਚਿਊ ਆਫ਼ ਨਰਸਿੰਗ ਜੈਤੋਸਰਜਾ 'ਚ ਨਰਸਿੰਗ ਦਿਵਸ ਸਬੰਧੀ ਹਫ਼ਤਾ ਭਰ ਸਿਹਤ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਅਖੀਰਲੇ ਦਿਨ ਕਾਲਜ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਸਮਾਗਮ ਹੋਇਆ | ਇਸ ਸਮਾਗਮ 'ਚ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦਾ ਵਫ਼ਦ ਕੈਬਨਿਟ ਮੰਤਰੀ ਬਾਜਵਾ ਨੂੰ ਮਿਲਿਆ

ਬਟਾਲਾ, 20 ਮਈ (ਕਾਹਲੋਂ)-ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ, ਟਰਾਂਸਕੋ ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਉਪਰੰਤ ਬਿਜਲੀ ਮੁਲਾਜ਼ਮਾਂ ਦਾ ਵਫ਼ਦ ਮੁਲਾਜ਼ਮ ਮੰਗਾਂ 'ਤੇ ਅਹਿਮ ...

ਪੂਰੀ ਖ਼ਬਰ »

ਟੱਚ ਟੋਨਸ ਸੰਸਥਾ ਦਾ ਪੀ.ਟੀ.ਈ. ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਬਟਾਲਾ/ਗੁਰਦਾਸਪੁਰ, 20 ਮਈ (ਕਾਹਲੋਂ, ਆਰਿਫ)-ਬਟਾਲਾ ਦੇ ਕਾਹਨੂੰਵਾਨ ਚੌਕ ਸਥਿਤ ਆਈਲੈਟਸ ਤੇ ਇਮੀਗੇ੍ਰਸ਼ਨ ਸੰਸਥਾ ਟੱਚ ਟੋਨਸ ਦਾ ਪੀ.ਟੀ.ਈ. ਦੇ ਨਤੀਜਿਆ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ. ਹਰਮੀਤ ਸਿੰਘ ਨੇ ਦੱਸਿਆ ਕਿ ਪੀ.ਟੀ.ਈ. ਦੇ ਕਰੀਬ 15 ...

ਪੂਰੀ ਖ਼ਬਰ »

ਗੋਲਡਨ ਗਰੁੱਪ ਵਲੋਂ ਸੇਵਾ ਭਾਰਤੀ ਨੂੰ 31 ਹਜ਼ਾਰ ਦੀ ਰਾਸ਼ੀ ਭੇਟ

ਗੁਰਦਾਸਪੁਰ, 20 ਮਈ (ਆਰਿਫ਼)-ਗਲੋਡਨ ਗਰੁੱਪ ਵਲੋਂ ਸੇਵਾ ਭਾਰਤੀ ਨੰੂ 31 ਹਜ਼ਾਰ ਦੀ ਰਾਸ਼ੀ ਭੇਟ ਕੀਤੀ ਗਈ | ਇਹ ਰਾਸ਼ੀ ਚੇਅਰਮੈਨ ਮੋਹਿਤ ਮਹਾਜਨ, ਚੀਫ਼ ਪੈਟਰਨ ਕ੍ਰਿਸ਼ਨ ਕਾਂਤਾ ਮਹਾਜਨ ਅਤੇ ਅਨੂ ਮਹਾਜਨ ਵਲੋਂ ਸੇਵਾ ਭਾਰਤੀ ਦੇ ਨੀਲ ਕਮਲ ਤੇ ਅਸ਼ੋਕ ਜੀ ਨੰੂ ਦਿੱਤੀ ਗਈ | ...

ਪੂਰੀ ਖ਼ਬਰ »

ਭਾਸ਼ਣ ਮੁਕਾਬਲੇ 'ਚੋਂ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

ਗੁਰਦਾਸਪੁਰ, 20 ਮਈ (ਆਰਿਫ਼)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਿਖੇ ਵੱਖ ਵੱਖ ਸਮੇਂ ਵੱਖ ਵੱਖ ਕਿਰਿਆਵਾਂ ਤੇ ਸਹਾਇਕ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਦਾ ਮਨੋਬਲ ਹੋਰ ਵਧਾਇਆ ਜਾਂਦਾ ਹੈ | ਇਸੇ ਮੰਤਵ ਤਹਿਤ ਬਟਾਲਾ ਦੇ ਆਰ.ਡੀ. ਖੋਸਲਾ ਸਕੂਲ ਵਿਖੇ ਕਰਵਾਏ ਅੰਤਰ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦਾ ਬਾਬਾ ਬਕਾਲਾ ਸਾਹਿਬ ਮੋੜ 'ਤੇ ਭਰਵਾਂ ਸਵਾਗਤ

ਬਾਬਾ ਬਕਾਲਾ ਸਾਹਿਬ, 20 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਸਾਧ ਸੰਗਤ ਦਾ ਇਕ ਜਥਾ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 29ਵੀਂ ਪੈਦਲ ਯਾਤਰਾ, ਜਿਸਨੂੰ ਕਿ ਦਮਦਮੀ ਟਕਸਾਲ ...

ਪੂਰੀ ਖ਼ਬਰ »

ਈ.ਵੀ.ਐਮ. ਮਸ਼ੀਨਾਂ ਦੀ ਰਾਖੀ ਲਈ ਸਖ਼ਤ ਸੁਰੱਖਿਆ ਪ੍ਰਬੰਧ

ਪਠਾਨਕੋਟ, 20 ਮਈ (ਚੌਹਾਨ)-ਲੋਕ ਸਭਾ ਲਈ ਪਈਆਂ ਵੋਟਾਂ ਦੀਆਂ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਪ੍ਰਸ਼ਾਸਨ ਨੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਹਨ | ਇਸ ਲਈ ਐਸ.ਡੀ. ਕਾਲਜ ਪਠਾਨਕੋਟ ਵਿਖੇ ਤਿੰਨ ਸਟਰਾਂਗ ਰੂਮ ਬਣਾਏ ਗਏ ਹਨ | ਜਿਨ੍ਹਾਂ ਦੀ ਸੁਰੱਖਿਆ ਲਈ ਅਰਧ ਸੈਨਿਕ ਬੱਲਾਂ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸ਼ਾਲਾ ਵਿਖੇ ਡੇਂਗੂ ਤੇ ਚਿਕਨਗੁਨੀਆ ਸਬੰਧੀ ਸੈਮੀਨਾਰ

ਪੁਰਾਣਾ ਸ਼ਾਲਾ, 20 ਮਈ (ਅਸ਼ੋਕ ਸ਼ਰਮਾ)-ਕਮਿਊਨਿਟੀ ਹੈਲਥ ਸੈਂਟਰ (ਪੁਰਾਣਾ ਸ਼ਾਲਾ) ਜਗਤਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਡੇਂਗੂ ਅਤੇ ਚਿਕਨਗੁਣੀਆ ਸਬੰਧੀ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ ਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਫ਼ਸਰ ਡਾ: ਭਾਰਤ ਭੂਸ਼ਣ ਨੇ ਕੀਤੀ | ...

ਪੂਰੀ ਖ਼ਬਰ »

ਚੌੜਾ ਖੁਰਦ ਅਕੈਡਮੀ 'ਚ ਸਿਹਤ ਵਿਭਾਗ ਵਲੋਂ 'ਨੈਸ਼ਨਲ ਡੇਂਗੂ ਡੇਅ' ਮਨਾਇਆ

ਕਲਾਨੌਰ, 20 ਮਈ (ਪੁਰੇਵਾਲ)-ਸਰਹੱਦੀ ਪਿੰਡ ਚੌੜਾ ਖੁਰਦ 'ਚ ਸਥਿਤ ਸੰਤ ਬਾਬਾ ਹਜਾਰਾ ਸਿੰਘ ਅਕੈਡਮੀ 'ਚ ਪ੍ਰਬੰਧਕ ਗੁਲਾਬ ਸਿੰਘ ਨਾਗਰਾ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 20 ਮਈ (ਆਰ. ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਪਠਾਨਕੋਟ ਵਲੋਂ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਗਿਆਨੀ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਦੋ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਭੇਟ

ਪਠਾਨਕੋਟ, 20 ਮਈ (ਆਰ. ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਪਠਾਨਕੋਟ ਵਲੋਂ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਕਰਵਾਏ ਸਮਾਗਮ ਦੌਰਾਨ ਦੋ ਹੋਣਹਾਰ ਜ਼ਰੂਰਤਮੰਦ ਸਿੱਖ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਸੰਸਥਾ ਦੇ ਮੁੱਖ ...

ਪੂਰੀ ਖ਼ਬਰ »

ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹਰ ਆਗੂ ਤੇ ਵਰਕਰ ਆਪਣੇ ਉਮੀਦਵਾਰ ਦੀ ਜਿੱਤ ਦੇ ਕਰ ਰਿਹੈ ਦਾਅਵੇ

ਪਠਾਨਕੋਟ, 20 ਮਈ (ਸੰਧੂ)-ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹਰ ਵੋਟਰ ਆਪਣੇ-ਆਪਣੇ ਚਹੇਤੇ ਉਮੀਦਵਾਰ ਦੇ ਜਿੱਤਣ ਦਾ ਦਾਅਵਾ ਕਰ ਰਿਹਾ ਹੈ | ਵੈਸੇ ਤਾਂ ਸੰਸਦੀ ਖੇਤਰ ਗੁਰਦਾਸਪੁਰ ਅੰਦਰ ਮੁਕਾਬਲਾ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ...

ਪੂਰੀ ਖ਼ਬਰ »

ਪ੍ਰਸਥਾਨ ਆਸ਼ਰਮ ਖ਼ਾਨਪੁਰ ਵਿਖੇ ਧੂਮਧਾਮ ਨਾਲ ਮਨਾਇਆ 60ਵਾਂ ਸਥਾਪਨਾ ਦਿਵਸ

ਪਠਾਨਕੋਟ, 20 ਮਈ (ਆਰ. ਸਿੰਘ)-ਪ੍ਰਸਥਾਨ ਆਸ਼ਰਮ ਖ਼ਾਨਪੁਰ ਵਿਖੇ ਪ੍ਰਬੰਧਕ ਕੀਰਤੀ ਮਿੱਤਲ ਦੀ ਅਗਵਾਈ ਹੇਠ 60ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸ਼ੰਮੀ ਚੌਧਰੀ, ਰੋਹਿਤ ਕੋਹਲੀ, ਤਨਵੀਰ ਅਹਿਮਦ (ਅਹਿਮਧਿਆ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਭਰਤਨਾਟਿਯਮ ਸ਼ੈਲੀ 'ਚ ਆਪਣੀ ਪ੍ਰਤਿਭਾ ਦਾ ਮਨਵਾਇਆ ਲੋਹਾ

ਪਠਾਨਕੋਟ, 20 ਮਈ (ਆਰ. ਸਿੰਘ )-ਥਰਡ ਆਈ ਕਲਚਰਲ ਸਕੂਲ ਅਬਰੋਲ ਨਗਰ ਪਠਾਨਕੋਟ ਦੇ ਡਾਇਰੈਕਟਰ ਅਨੰਦ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਕਰਵਾਈ ਸਾਲਾਨਾ ਪ੍ਰੀਖਿਆ 'ਚ ਗੁਰੂ ਸਮਿ੍ਤੀ ਸ਼ਰਮਾ ਦੀਆਂ ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਨੇ 18 ਵਿਦਿਆਰਥਣਾਂ ਨੂੰ ਵੰਡੇ ਡਰਾਈਵਿੰਗ ਲਾਇਸੈਂਸ

ਪਠਾਨਕੋਟ, 20 ਮਈ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਿਕ ਟਰਾਂਸਪੋਰਟ ਦਫ਼ਤਰ ਵਿਖੇ 18 ਵਿਦਿਆਰਥਣਾਂ ਦੇ ਪੱਕੇ ਡਰਾਈਵਿੰਗ ਲਾਇਸੈਂਸ ਬਣਾਏ ਗਏ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ...

ਪੂਰੀ ਖ਼ਬਰ »

ਰਾਸ਼ਟਰੀ ਰਾਜ ਮਾਰਗ 'ਤੇ ਪਏ ਟੋਇਆਂ ਨੇ ਧਾਰਿਆ ਛੱਪੜ ਦਾ ਰੂਪ

ਧਾਰ ਕਲਾਂ, 20 ਮਈ (ਨਰੇਸ਼ ਪਠਾਨੀਆ)-ਧਾਰ ਬਲਾਕ ਵਿਚ ਪੈਂਦੇ ਰਾਸ਼ਟਰੀ ਰਾਜ ਮਾਰਗ 154 ਵਿਚ ਪਏ ਵੱਡੇ-ਵੱਡੇ ਟੋਇਆਂ ਕਾਰਨ ਲੋਕਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਨੇਰਾ ਬਾਜ਼ਾਰ 'ਚ ਤਾਂ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਹੀ ਟੋਏ ਛੱਪੜ ਦਾ ਰੂਪ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦਾ ਸ਼ੋਰ ਸ਼ਰਾਬਾ ਖ਼ਤਮ-ਚੋਣ ਨਤੀਜਾ 23 ਨੂੰ ਨੇਤਾਵਾਂ ਦਾ ਭਵਿੱਖ ਵੋਟਿੰਗ ਮਸ਼ੀਨਾਂ 'ਚ ਕੈਦ

ਪਠਾਨਕੋਟ, 20 ਮਈ (ਆਰ. ਸਿੰਘ)-ਕਰੀਬ ਇਕ ਮਹੀਨਾ ਪਹਿਲਾਂ ਸ਼ੁਰੂ ਹੋਇਆ ਲੋਕ ਸਭਾ ਚੋਣਾਂ ਦਾ ਸ਼ੋਰ ਸ਼ਰਾਬਾ 19 ਮਈ ਨੂੰ ਹੋਈਆਂ ਵੋਟਾਂ ਦੇ ਬਾਅਦ ਖ਼ਤਮ ਹੋ ਗਿਆ ਹੈ | ਚੋਣਾਂ ਖ਼ਤਮ ਹੋਣ ਉਪਰੰਤ ਰਾਜ ਨੇਤਾਵਾਂ ਨੇ ਹੀ ਨਹੀਂ ਬਲਕਿ ਜਨਤਾ ਨੇ ਵੀ ਰਾਹਤ ਦਾ ਸਾਹ ਲਿਆ ਹੈ | 19 ਮਈ ...

ਪੂਰੀ ਖ਼ਬਰ »

-ਮਾਮਲਾ ਕਠੂਆ ਜਬਰ ਜਨਾਹ ਅਤੇ ਕਤਲ ਦਾ- ਸਾਂਝੀ ਰਾਮ ਦੇ ਪੱਖ 'ਚ ਇਕ ਗਵਾਹ ਹੋਰ ਹੋਇਆ ਪੇਸ਼

ਪਠਾਨਕੋਟ 20 ਮਈ (ਆਸ਼ੀਸ਼ ਸ਼ਰਮਾ)-ਕਠੂਆ ਜਬਰ ਜਨਾਹ ਅਤੇ ਕਤਲ ਕਾਂਡ 'ਚ ਬਚਾਓ ਪੱਖ ਵਲੋਂ ਨਾਮਜ਼ਦ ਦੋਸ਼ੀਆਂ ਦੇ ਹੱਕ ਵਿਚ ਪੇਸ਼ ਕੀਤੇ ਜਾ ਰਹੇ ਗਵਾਹਾਂ ਦੀ ਲੜੀ ਵਿਚ ਕਥਿਤ ਦੋਸ਼ੀ ਸਾਂਝੀ ਰਾਮ ਦੇ ਪੱਖ ਵਿਚ ਅੱਜ ਇਕ ਹੋਰ ਪ੍ਰਾਈਵੇਟ ਗਵਾਹ ਅਦਾਲਤ 'ਚ ਪੇਸ਼ ਹੋਇਆ ਜੋ ਕਿ ...

ਪੂਰੀ ਖ਼ਬਰ »

ਚੋਣਾਂ ਤੋਂ ਬਾਅਦ ਉਮੀਦਵਾਰਾਂ ਦੀ ਜਿੱਤ ਨੰੂ ਲੈ ਕੇ ਸ਼ਰਤਾਂ ਦਾ ਬਾਜ਼ਾਰ ਭਖਿਆ ਪਈਆਂ ਵੋਟਾਂ ਦੀ ਗਿਣਤੀ 'ਚ ਰੁੱਝੇ ਸਮਰਥਕ ਤੇ ਪਾਰਟੀ ਵਰਕਰ

ਪਠਾਨਕੋਟ, 20 ਮਈ (ਚੌਹਾਨ)-ਲੋਕ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਅੱਜ ਸਾਰਾ ਦਿਨ ਉਮੀਦਵਾਰਾਂ ਦੀ ਜਿੱਤ ਨੰੂ ਲੈ ਕੇ ਸ਼ਰਤਾਂ ਲੱਗ ਰਹੀਆਂ ਹਨ | ਇਸ ਗੁਰਦਾਸਪੁਰ ਸੀਟ 'ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਜਿਹੜੇ ਪਹਿਲਾਂ ਵੀ ਇਥੋਂ ਸੰਸਦ ਹਨ ਤੇ ਉਨ੍ਹਾਂ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX