ਤਾਜਾ ਖ਼ਬਰਾਂ


12ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10598 ਵੋਟਾਂ ਨਾਲ ਅੱਗੇ
. . .  1 minute ago
ਮੁਕੇਰੀਆਂ : ਨੌਵੇਂ ਰਾਊਂਡ ਮਗਰੋਂ ਕਾਂਗਰਸ 1505 ਵੋਟਾਂ ਨਾਲ ਅੱਗੇ
. . .  5 minutes ago
ਬਟਾਲਾ 'ਚ ਕੈਪਟਨ ਨੇ ਬੇਰਿੰਗ ਯੂਨੀਅਨ ਕਾਲਜ ਦਾ ਕੀਤਾ ਦੌਰਾ
. . .  3 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਬਟਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ...
ਮਨਪ੍ਰੀਤ ਸਿੰਘ ਇਯਾਲੀ 9ਵੇਂ ਰਾਊਂਡ ਵਿਚ 7822 ਵੋਟਾਂ ਨਾਲ ਅੱਗੇ
. . .  8 minutes ago
ਫਗਵਾੜਾ : 8ਵੇਂ ਰਾਊਂਡ ਮਗਰੋਂ ਧਾਲੀਵਾਲ 10788 ਵੋਟਾਂ ਨਾਲ ਅੱਗੇ
. . .  6 minutes ago
ਬਟਾਲਾ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  10 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਕੈਬਨਿਟ ਦੀ ਬੈਠਕ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
11ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10504 ਵੋਟਾਂ ਨਾਲ ਅੱਗੇ
. . .  14 minutes ago
ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  18 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਅੱਜ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਕਰਤਾਰਪੁਰ ਲਾਂਘੇ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ...
ਮਹਾਰਾਸ਼ਟਰ ਚੋਣਾਂ : ਨਾਗਪੁਰ ਦੱਖਣੀ-ਪੱਛਮੀ ਹਲਕੇ ਤੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ 8398 ਵੋਟਾਂ ਨਾਲ ਅੱਗੇ
. . .  23 minutes ago
ਅੱਠਵੇਂ ਰਾਊਂਡ ਤੋਂ ਬਾਅਦ ਮੁਕੇਰੀਆਂ ਤੋਂ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ
. . .  24 minutes ago
ਫਗਵਾੜਾ : ਸੱਤਵੇਂ ਰਾਊਂਡ ਮਗਰੋਂ ਧਾਲੀਵਾਲ 8149 ਵੋਟਾਂ ਨਾਲ ਅੱਗੇ
. . .  28 minutes ago
ਹਰਿਆਣਾ ਚੋਣਾਂ : ਸੱਤਵੇਂ ਰਾਊਂਡ ਮਗਰੋਂ ਕੈਥਲ ਤੋਂ ਕਾਂਗਰਸੀ ਉਮੀਦਵਾਰ ਸੁਰਜੇਵਾਲਾ 5014 ਵੋਟਾਂ ਨਾਲ ਅੱਗੇ
. . .  28 minutes ago
ਹਰਿਆਣਾ ਚੋਣਾਂ : ਪੀਹੋਵਾ ਤੋਂ ਸਾਬਕਾ ਹਾਕੀ ਕਪਤਾਨ ਅਤੇ ਭਾਜਪਾ ਉਮੀਦਵਾਰ ਸੰਦੀਪ ਸਿੰਘ 1606 ਵੋਟਾਂ ਨਾਲ ਅੱਗੇ
. . .  34 minutes ago
ਦਸਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10240 ਵੋਟਾਂ 'ਤੇ ਅੱਗੇ
. . .  37 minutes ago
ਫਗਵਾੜਾ : 6ਵੇਂ ਰਾਊਂਡ ਮਗਰੋਂ ਕਾਂਗਰਸ 5976 ਵੋਟਾਂ ਨਾਲ ਅੱਗੇ
. . .  39 minutes ago
ਹਰਿਆਣਾ ਚੋਣਾਂ : ਉਚਾਨਾ ਤੋਂ ਜੇ. ਜੇ. ਪੀ. ਦੇ ਮੁਖੀ ਦੁਸ਼ਿਯੰਤ ਚੌਟਾਲਾ 15000 ਵੋਟਾਂ ਨਾਲ ਅੱਗੇ
. . .  40 minutes ago
ਮੁਕੇਰੀਆਂ : ਸੱਤਵੇਂ ਗੇੜ ਵਿਚ ਕਾਂਗਰਸ 2684 ਵੋਟਾਂ ਨਾਲ ਅੱਗੇ
. . .  42 minutes ago
ਹਰਿਆਣਾ ਚੋਣਾਂ : 6ਵੇਂ ਰਾਊਂਡ ਤੋਂ ਬਾਅਦ ਅਭੈ ਚੌਟਾਲਾ 3743 ਵੋਟਾਂ ਨਾਲ ਅੱਗੇ
. . .  42 minutes ago
ਨੌਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9203 ਵੋਟਾਂ ਨਾਲ ਅੱਗੇ
. . .  43 minutes ago
ਹਰਿਆਣਾ ਚੋਣਾਂ : ਨਰਵਾਨਾ 'ਚ ਚੌਥੇ ਰਾਊਂਡ ਤੋਂ ਬਾਅਦ ਜੇ. ਜੇ. ਪੀ. ਉਮੀਦਵਾਰ ਰਾਮਨਿਵਾਸ ਅੱਗੇ
. . .  44 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਬਾਦਲੀ ਹਲਕੇ ਤੋਂ ਭਾਜਪਾ ਉਮੀਦਵਾਰ ਓ. ਪੀ. ਧਨਖੜ ਕਰੀਬ 4900 ਵੋਟਾਂ ਨਾਲ ਪੱਛੜੇ
. . .  47 minutes ago
ਫਗਵਾੜਾ : ਛੇਵੇਂ ਰਾਊਂਡ ਮਗਰੋਂ ਕਾਂਗਰਸ 2674, ਭਾਜਪਾ 765, ਬਸਪਾ 1610 ਤੇ ਆਪ 102 'ਤੇ
. . .  47 minutes ago
ਮੁਕੇਰੀਆਂ ਹਲਕਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ 2064 ਵੋਟਾਂ ਨਾਲ ਛੇਵੇਂ ਰਾਊਂਡ ਵਿਚ ਅੱਗੇ ਚੱਲ ਰਹੀ ਹੈ
. . .  51 minutes ago
ਸੱਤਵੇਂ ਰਾਊਂਡ 'ਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ 5242 ਵੋਟਾਂ ਨਾਲ ਅੱਗੇ
. . .  52 minutes ago
ਹਰਿਆਣਾ ਚੋਣਾਂ : ਇਸਰਾਨਾ ਹਲਕੇ ਤੋਂ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ 8300 ਵੋਟਾਂ ਨਾਲ ਪਿੱਛੇ
. . .  51 minutes ago
ਨੀਟੂ ਸ਼ਟਰਾਂਵਾਲੇ ਨੇ ਪਾੜੇ ਕੱਪੜੇ
. . .  53 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਤੋਂ ਜੇ. ਜੇ. ਪੀ. ਉਮੀਦਵਾਰ ਰਾਮਕਰਣ ਕਾਲਾ 17,000 ਵੋਟਾਂ ਨਾਲ ਅੱਗੇ
. . .  58 minutes ago
ਅੱਠਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9058 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਛੇਵੇਂ ਰਾਊਂਡ ਤੋਂ ਬਾਅਦ ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4730 ਵੋਟਾਂ ਨਾਲ ਅੱਗੇ
. . .  about 1 hour ago
ਮਹਾਰਾਸ਼ਟਰ ਚੋਣਾਂ : ਭਾਜਪਾ 99 ਅਤੇ ਸ਼ਿਵ ਸੈਨਾ 60 ਸੀਟਾਂ 'ਤੇ ਅੱਗੇ
. . .  about 1 hour ago
ਦਾਖਾ : ਛੇਵੇਂ ਰਾਊਂਡ ਮਗਰੋਂ 4048 ਵੋਟਾਂ ਨਾਲ ਮਨਪ੍ਰੀਤ ਸਿੰਘ ਇਯਾਲੀ ਅੱਗੇ
. . .  about 1 hour ago
ਹਰਿਆਣਾ ਚੋਣਾਂ : ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4500 ਵੋਟਾਂ ਨਾਲ ਅੱਗੇ
. . .  about 1 hour ago
ਫਗਵਾੜਾ : 5ਵੇਂ ਰਾਊਂਡ ਮਗਰੋਂ ਕਾਂਗਰਸ 2937, ਭਾਜਪਾ 1564, ਬਸਪਾ 1233 ਤੇ ਆਪ 165 'ਤੇ
. . .  about 1 hour ago
ਹਰਿਆਣਾ 'ਚ ਕਿੰਗ ਮੇਕਰ ਦੇ ਰੂਪ 'ਚ ਉੱਭਰ ਰਹੀ ਹੈ ਜੇ. ਜੇ. ਪੀ.
. . .  about 1 hour ago
ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣਾਂ 'ਚ ਦੋ ਸੀਟਾਂ 'ਤੇ ਭਾਜਪਾ ਅੱਗੇ
. . .  about 1 hour ago
ਜਲਾਲਾਬਾਦ : ਚੌਥੇ ਰਾਊਂਡ ਮਗਰੋਂ ਕਾਂਗਰਸ 19635, ਅਕਾਲੀ ਦਲ 11043 ਅਤੇ 'ਆਪ' 1371 ਵੋਟਾਂ 'ਤੇ
. . .  about 1 hour ago
ਸੱਤਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8667 ਵੋਟਾਂ ਤੇ ਅੱਗੇ
. . .  about 1 hour ago
ਦਾਖਾ : 5ਵੇਂ ਰਾਊਂਡ ਮਗਰੋਂ ਅਕਾਲੀ ਦਲ ਦੇ ਇਯਾਲੀ 3357 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ ਤੋਂ ਅਕਾਲੀ ਉਮੀਦਵਾਰ ਇਯਾਲੀ 3273 ਵੋਟਾਂ ਨਾਲ ਅੱਗੇ ਚੱਲ ਰਹੇ ਹਨ
. . .  about 1 hour ago
ਫਗਵਾੜਾ : ਚੌਥੇ ਰਾਊਂਡ ਮਗਰੋਂ ਕਾਂਗਰਸ 3539, ਭਾਜਪਾ 1481, ਬਸਪਾ 1256 ਤੇ ਆਪ 104 'ਤੇ
. . .  about 1 hour ago
ਹਰਿਆਣਾ 'ਚ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ
. . .  about 1 hour ago
ਰਮਿੰਦਰ ਸਿੰਘ ਆਂਵਲਾ ਨੂੰ 15108 ਵੋਟਾਂ
. . .  about 1 hour ago
ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ : ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ 7635 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ : ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਅੱਗੇ
. . .  about 1 hour ago
ਕਾਂਗਰਸ ਪਾਰਟੀ ਦੂਸਰੇ ਰਾਊਂਡ ਵਿਚ 212 ਵੋਟਾਂ ਨਾਲ ਅੱਗੇ ਚੱਲ ਰਹੀ ਹੈ
. . .  about 1 hour ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਗੈਂਗਸਟਰ ਦੇ ਹੋਣਗੇ ਅਨੰਦ ਕਾਰਜ
. . .  about 1 hour ago
ਫਗਵਾੜਾ : ਧਾਲੀਵਾਲ ਤੀਸਰੇ ਰਾਊਂਡ ਮਗਰੋਂ 2765 ਵੋਟਾਂ ਨਾਲ ਅੱਗੇ
. . .  about 2 hours ago
ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8809 ਵੋਟਾਂ ਤੇ ਅੱਗੇ
. . .  about 2 hours ago
ਫਗਵਾੜਾ : ਤੀਸਰੇ ਰਾਊਂਡ ਮਗਰੋਂ ਕਾਂਗਰਸ 2364, ਭਾਜਪਾ 1451, ਬਸਪਾ 887 ਤੇ ਆਪ 63 'ਤੇ ਚੱਲ ਰਹੇ ਹਨ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਤਰਨਤਾਰਨ

ਚੋਣਾਂ ਤੋਂ ਵਿਹਲੇ ਹੋ ਕੇ ਉਮੀਦਵਾਰਾਂ ਨੇ ਪਰਿਵਾਰ ਅਤੇ ਸਮਰਥਕਾਂ ਨਾਲ ਬਿਤਾਏ ਫੁਰਸਤ ਦੇ ਪਲ

'ਆਪ' ਉਮੀਦਵਾਰ ਸਿੱਧੂ ਨੇ ਕਈ ਦਿਨਾਂ ਬਾਅਦ ਪਰਿਵਾਰ ਨਾਲ ਬੈਠ ਕੇ ਗੁਜ਼ਾਰਿਆ ਸਮਾਂ
* ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾ ਕੇ ਲਿਆ ਪ੍ਰਮਾਤਮਾ ਦਾ ਓਟ ਆਸਰਾ
ਤਰਨ ਤਾਰਨ, 20 ਮਈ (ਲਾਲੀ ਕੈਰੋਂ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਗ੍ਰਹਿ ਚੌਧਰੀ ਵਾਲਾ ਵਿਖੇ ਸਵੇਰੇ ਅੰਮਿ੍ਤ ਵੇਲੇ ਉਠ ਕੇ ਇਸ਼ਨਾਨ ਪਾਣੀ ਕਰਨ ਉਪਰੰਤ ਕਈ ਦਿਨਾਂ ਬਾਅਦ ਆਪਣੇ ਪਰਿਵਾਰ ਨਾਲ ਬੈਠ ਕੇ ਨਾਸ਼ਤਾ ਕੀਤਾ | ਇਸ ਉਪਰੰਤ ਉਨ੍ਹਾਂ ਨੇ ਵੱਖ-ਵੱਖ ਅਖ਼ਬਾਰਾਂ 'ਚ ਚੋਣਾਂ ਸਬੰਧੀ ਛਪੀਆਂ ਖ਼ਬਰਾਂ ਪੜ੍ਹੀਆਂ, ਜਿਸ ਤੋਂ ਬਾਅਦ ਸ: ਸਿੱਧੂ ਵਲੋਂ ਆਪਣੀ ਗੱਡੀ ਲੈ ਕੇ ਨੇੜਲੇ ਇਲਾਕੇ ਦੇ ਵੱਖ-ਵੱਖ ਪੋਿਲੰਗ ਬੂਥਾਂ 'ਤੇ ਬੈਠਣ ਵਾਲੇ ਪਾਰਟੀ ਦੇ ਵਰਕਰਾਂ ਦਾ ਖ਼ੁਦ ਉਨ੍ਹਾਂ ਨੂੰ ਮਿਲ ਕੇ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀੇ, ਉਥੇ ਉਨ੍ਹਾਂ ਹਲਕੇ ਦੇ ਦੂਰ ਵਾਲੇ ਇਲਾਕਿਆਂ ਦੇ ਪੋਲਿੰਗ ਬੂਥ 'ਤੇ ਬੈਠਣ ਵਾਲੇ ਪਾਰਟੀ ਵਰਕਰਾਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤੇ ਧੰਨਵਾਦ ਕੀਤਾ | ਮਨਜਿੰਦਰ ਸਿੰਘ ਸਿੱਧੂ ਵਲੋਂ ਦੁਪਹਿਰ ਦਾ ਖਾਣਾ ਖਾਣ ਉਪਰੰਤ ਕੁੱਝ ਚਿਰ ਆਰਾਮ ਕਰਨ ਉਪਰੰਤ ਸ਼ਾਮ ਨੂੰ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਤੇ ਓਟ ਆਸਰਾ ਲੈਣ ਲਈ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਪੁੱਜੇ ਜਿਥੇ ਉਨ੍ਹਾਂ ਪਰਿਵਾਰ ਸਮੇਤ ਗੁਰਬਾਣੀ ਸਰਵਣ ਕੀਤੀ ਤੇ ਫਿਰ ਆਪਣੀ ਪਤਨੀ ਅਮਨਪ੍ਰੀਤ ਕੌਰ, ਬੇਟਾ ਡਾਇਮੰਡ ਸਿੰਘ ਤੇ ਬੇਟੀ ਰਿਦਮਪ੍ਰੀਤ ਕੌਰ ਨਾਲ ਗੱਡੀ 'ਚ ਬੈਠ ਕੇ ਚੋਣ ਪ੍ਰਚਾਰ ਵਾਲੇ ਦਿਨਾਂ ਦੀਆਂ ਗੱਲਾਂਬਾਤਾਂ ਕਰਦੇ ਹੋਏ ਵਾਪਸ ਆਪਣੇ ਗ੍ਰਹਿ ਪੁੁੱਜੇ |
ਚੋਣਾਂ ਤੋਂ ਬਾਅਦ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੇ ਘਰ 'ਚ ਸਮਰਥਕਾਂ ਨੂੰ ਮਿਲ ਕੇ ਗੁਜ਼ਾਰਿਆ ਦਿਨ
* ਵਰਕਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਸਹਿਯੋਗ ਦੀ ਸਦਾ ਰਿਣੀ ਰਹਾਂਗੀ- ਬੀਬੀ ਖਾਲੜਾ
ਤਰਨ ਤਾਰਨ, (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੇ ਚੋਣ ਨਿਸ਼ਾਨ 'ਤੇ ਪੀ. ਡੀ. ਏ. ਦੀ ਅਗਵਾਈ ਹੇਠ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਮੁਕੰਮਲ ਹੋਣ ਤੋਂ ਬਾਅਦ ਅਗਲੇ ਦਿਨ ਆਪਣੇ ਘਰ ਵਿਚ ਹੀ ਰਹਿ ਕੇ ਜਿਥੇ ਆਪਣੀ ਸਾਰੀ ਥਕਾਵਟ ਉਤਾਰੀ ਉਥੇ ਆਪਣੀ ਮਾਤਾ ਗੁਰਬਚਨ ਕੌਰ ਨਾਲ ਬੈਠ ਕੇ ਦੁੱਖ ਸੁੱਖ ਫਰੋਲਿਆ | ਬੀਬੀ ਪਰਮਜੀਤ ਕੌਰ ਖਾਲੜਾ ਵਲੋਂ ਆਪਣੇ ਘਰ ਵਿਚ ਹੀ ਆਪਣੇ ਵਰਕਰਾਂ ਨਾਲ ਬੈਠ ਕੇ ਆਪਣੀ ਚੋਣ ਸਬੰਧੀ ਵੱਖ-ਵੱਖ ਹਲਕਿਆਂ ਦੀ ਜਾਣਕਾਰੀ ਹਾਸਲ ਕੀਤੀ ਤੇ ਅਗਲੀ ਰਣਨੀਤੀ ਤਹਿ ਕੀਤੀ | ਇਸ ਤੋਂ ਇਲਾਵਾ ਬੀਬੀ ਖਾਲੜਾ ਨੇ ਆਪਣੇ ਸਮਰਥਕਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਫ਼ੋਨ 'ਤੇ ਵੀ ਗੱਲਬਾਤ ਕੀਤੀ | ਬੀਬੀ ਖਾਲੜਾ ਵਲੋਂ ਚੋਣ ਮੁਹਿੰਮ ਵਿਚ ਲੋਕਾਂ ਵਲੋਂ ਦਿੱਤੇ ਗਏ ਸਹਿਯੋਗ ਤੋਂ ਖੁਸ਼ ਦਿਖਾਈ ਦੇ ਰਹੀ ਸੀ ਤੇ ਉਨ੍ਹਾਂ ਦੇ ਘਰ ਵਰਕਰਾਂ ਤੇ ਆਗੂਆਂ ਦਾ ਕਾਫੀ ਆਉਣਾ ਜਾਣਾ ਲੱਗਾ ਰਿਹਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਪੀ. ਡੀ. ਏ. ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਵਲੋਂ ਲੋਕ ਸਭਾ ਚੋਣ ਸਬੰਧੀ ਜੋ ਉਨ੍ਹਾਂ ਨੂੰ ਸਹਿਯੋਗ ਦਿੱਤਾ ਗਿਆ ਹੈ ਅਤੇ ਉਨ੍ਹਾਂ ਪ੍ਰਤੀ ਉਤਸ਼ਾਹ ਦਿਖਾਇਆ ਗਿਆ ਹੈ, ਉਹ ਉਨ੍ਹਾਂ ਦੇ ਸਾਰੀ ਜ਼ਿੰਦਗੀ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਖਾੜਕੂਵਾਦ ਸਮੇਂ ਪੁਲਿਸ ਵਲੋਂ ਲਵਾਰਸ ਕਹਿ ਕੇ ਮਾਰੇ ਗਏ ਨੌਜਵਾਨਾਂ ਦੀ ਪੈਰਵਾਈ ਕਰਦਿਆਂ ਸ਼ਹਾਦਤ ਦਿੱਤੀ ਹੈ ਤੇ ਉਹ ਆਪਣੇ ਪਤੀ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਪਿਛਲੇ ਲੰਬੇ ਸਮੇਂ ਤੋਂ ਅਨਿਆਇ ਦੇ ਖਿਲਾਫ਼ ਲੜਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਹਲਕਾ ਖਡੂਰ ਸਾਹਿਬ ਤੋਂ ਇਹ ਚੋਣ ਕਿਸ ਤਰ੍ਹਾਂ ਲੜੇ ਹਨ, ਵਰਕਰਾਂ ਤੇ ਲੋਕਾਂ ਦੇ ਭਾਰੀ ਸਹਿਯੋਗ ਨੇ ਉਨ੍ਹਾਂ ਦਾ ਹੌਸਲਾ ਹੋਰ ਵੀ ਵਧਾਇਆ ਹੈ | ਬੀਬੀ ਖਾਲੜਾ ਨੇ ਕਿਹਾ ਕਿ ਉਹ ਅਨਿਆਇ ਦੇ ਖਿਲਾਫ ਆਪਣੀ ਲੜਾਈ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣਗੇ ਤੇ ਲੋਕਾਂ ਦੀ ਲੜਾਈ ਲੜਦੇ ਰਹਿਣਗੇ | ਉਨ੍ਹਾਂ ਕਿਹਾ ਕਿ ਉਹ ਅੱਜ ਘਰ ਵਿਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਗੁਜ਼ਾਰ ਰਹੀ ਹੈ ਤੇ ਕੱਲ ਤੋਂ ਫਿਰ ਉਹ ਆਪਣੀ ਡਿਊਟੀ ਸੰਭਾਲ ਲਵੇਗੀ ਤੇ ਲੋਕਾਂ ਦੇ ਕੰਮਾਂ ਲਈ ਜੁਟ ਜਾਣਗੇ |
ਬੀਬੀ ਜਗੀਰ ਕੌਰ ਚੋਣ ਮੁਹਿੰਮ ਤੋਂ ਵਿਹਲੇ ਹੋ ਕੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮਿਲੇ
ਕਪੂਰਥਲਾ, (ਅਮਰਜੀਤ ਕੋਮਲ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਗੱਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਅੱਜ ਪਹਿਲਾਂ ਵਾਂਗ ਹੀ ਆਪਣੇ ਪਿੰਡ ਬੇਗੋਵਾਲ ਤੇ ਬਾਅਦ ਵਿਚ ਅਮਨ ਨਗਰ ਕਪੂਰਥਲਾ ਵਿਚ ਬਣਾਏ ਸ਼ੋ੍ਰਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਚੋਣ ਸਬੰਧੀ ਵਿਚਾਰਾਂ ਕੀਤੀਆਂ | ਬੀਬੀ ਜਗੀਰ ਕੌਰ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਭਾਵੇਂ ਉਨ੍ਹਾਂ ਦੇ ਰੁਝੇਵਿਆਂ ਵਿਚ ਵਾਧਾ ਹੋਇਆ ਸੀ, ਪਰ ਉਹ ਪਹਿਲਾਂ ਦੀ ਤਰ੍ਹਾਂ ਅੱਜ ਵੀ ਵਰਕਰਾਂ ਨੂੰ ਉਸੇ ਤਰ੍ਹਾਂ ਮਿਲੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਹਨ | ਗੱਠਜੋੜ ਦੀ ਉਮੀਦਵਾਰ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਸ ਹਲਕੇ ਤੋਂ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨਗੇ | ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਹਲਕੇ ਵਿਚ ਕੇਵਲ ਚੋਣਾਂ ਵੇਲੇ ਹੀ ਆਉਂਦੇ ਹਨ, ਉਹ ਚੋਣਾਂ ਖ਼ਤਮ ਹੁੰਦਿਆਂ ਹੀ ਵਾਪਸ ਪਰਤ ਜਾਂਦੇ ਹਨ, ਜਦਕਿ ਇਹ ਮੇਰੀ ਆਪਣੀ ਕਰਮ ਭੂਮੀ ਹੈ ਤੇ ਮੈਂ ਲੋਕਾਂ ਦੇ ਅੰਗ ਸੰਗ ਰਹਿ ਕੇ ਹੀ ਪਹਿਲਾਂ ਵਾਂਗ ਕਾਰਜਸ਼ੀਲ ਰਹਾਂਗੀ |

ਕਣਕ ਦੀ ਚੁਕਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ

ਖਾਲੜਾ, 20 ਮਈ (ਜੱਜਪਾਲ ਸਿੰਘ ਜੱਜ)- ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਕਣਕ ਦੀ ਚੁਕਾਈ 72 ਘੰਟੇ ਦੇ ਅੰਦਰ ਕੀਤੇ ਜਾਣ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੁੰਦੇ ਦਿਖੇ ਜਦੋਂ ਦਾਣਾ ਮੰਡੀ 'ਚ ਖ਼ਰੀਦੀ ਕਣਕ ਦੀ 25 ਦਿਨ ਬੀਤਣ ਉਪਰੰਤ ਵੀ ਚੁਕਾਈ ਨਾ ਹੋਣ ...

ਪੂਰੀ ਖ਼ਬਰ »

ਮਤਦਾਨ ਤੋਂ ਬਾਅਦ ਈ. ਵੀ. ਐਮਜ਼ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ

ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਲੋਕ ਸਭਾ ਚੋਣਾਂ-2019 ਲਈ ਹੋਏ ਮੱਤਦਾਨ ਤੋਂ ਬਾਅਦ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਸ਼ਾਮਿਲ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤਰਨ ਤਾਰਨ, ਖੇਮਕਰਨ, ਪੱਟੀ ਤੇ ਖਡੂਰ ਸਾਹਿਬ ਦੀਆਂ ਈ. ਵੀ. ਐਮਜ਼ ਤੇ ਵੀ. ਵੀ. ਪੀ. ਏ. ਟੀ. ਨੂੰ ਮਾਈ ...

ਪੂਰੀ ਖ਼ਬਰ »

ਸੰਧੂ ਤੇ ਲਾਲੀ ਵਲੋਂ ਅਕਾਲੀ ਦਲ ਦੇ ਵੋਟਰਾਂ ਦਾ ਧੰਨਵਾਦ

ਸਰਾਏਾ ਅਮਾਨਤ ਖਾਂ, 20 ਮਈ (ਨਰਿੰਦਰ ਸਿੰਘ ਦੋਦੇ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਝੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿਚ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...

ਪੂਰੀ ਖ਼ਬਰ »

ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਵਲੋਂ ਲੜਕੀਆਂ ਦਾ ਸਿਖ਼ਲਾਈ ਕੈਂਪ 1 ਤੋਂ

ਖਡੂਰ ਸਾਹਿਬ, 20 ਮਈ (ਰਸ਼ਪਾਲ ਸਿੰਘ ਕੁਲਾਰ)- ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਕੈਰੀਅਰ ਐਾਡ ਕੋਰਸਿਜ਼ ਦੇ ਡਾਇਰੈਕਟਰ ਬਲਦੇਵ ਸਿੰਘ ਸੰਧੂ ਨੇ ਦੱਸਿਆ ਕੇ 1 ਜੂਨ ਤੋਂ ਲੜਕੀਆਂ ਦਾ ਸਿਖ਼ਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਚਾਹਵਾਨ ਲੜਕੀਆਂ ਜਿਨ੍ਹਾਂ ਦੱਸਵੀਂ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ 27 ਤੋਂ ਮੀਟਿੰਗਾਂ ਕਰਨ ਦਾ ਫੈਸਲਾ- ਸਭਰਾ

ਪੱਟੀ, 20 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੀ ਮੀਟਿੰਗ ਪਿੰਡ ਸਭਰਾ ਦੇ ਗੁਰਦੁਆਰਾ ਬਾਬਾ ਕਾਹਨ ਸਿੰਘ ਜੀ ਵਿਖੇ ਜਥੇ. ਹਰਦੀਪ ਸਿੰਘ, ਜੁਗਰਾਜ ਸਿੰਘ ਰਾਜਸਥਾਨੀ ਤੇ ਬਲਕਾਰ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

ਬੀ. ਐੱਲ. ਓਜ਼ 'ਤੇ ਦੋਸ਼ ਫੋਕੇ ਵਿਖਾਵੇ ਤੱਕ ਸੀਮਤ ਰਹੇ- ਕਾਲਾ ਪ੍ਰਧਾਨ

ਫਤਿਆਬਾਦ 20 ਮਈ (ਹਰਵਿੰਦਰ ਸਿੰਘ ਧੂੰਦਾ)- ਪੀ. ਡੀ. ਏ. ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪ੍ਰਮਜੀਤ ਕੌਰ ਖਾਲੜਾ ਦੇ ਹਮਾਇਤੀ, ਅਮਰਜੀਤ ਸਿੰਘ ਕਾਲਾ ਪ੍ਰਧਾਨ ਨਗਰ ਸੁਧਾਰ ਸਭਾ ਨੇ ਸਾਥੀਆਂ, ਭਾਪਾ ਮੋਹਣ ਸਿੰਘ ਬਜਾਜ, ਸੂਰਜ ਸਿੰਘ ਚੋਹਾਨ ਅਮਨ ਸੰਧੂ, ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ ਫਾਰਮ ਮਿਲਣੇ ਸ਼ੁਰੂ

ਗੋਇੰਦਵਾਲ ਸਾਹਿਬ, 20 ਮਈ (ਵਰਿੰਦਰ ਸਿੰਘ ਰੰਧਾਵਾ)- ਭਾਰਤ ਸਰਕਾਰ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਚਲਾਏ ਜਾ ਰਹੇ ਜਵਾਹਰ ਨਵੋਦਿਆ ਵਿਦਿਅਲਿਆ ਗੋਇੰਦਵਾਲ ਸਾਹਿਬ ਦੇ ਪਿ੍ੰਸੀਪਲ ਵਲੋਂ ਜਾਰੀ ਇਕ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਵਿਦਿਆਲਿਆ ਵਿਚ ਗਿਆਰਵੀਂ ਜਮਾਤ ਦੇ ...

ਪੂਰੀ ਖ਼ਬਰ »

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਬੀਬੀ ਕੁਲਵਿੰਦਰ ਕੌਰ ਕੋਟਲੀ ਦਾ ਸਨਮਾਨ

ਤਰਨਤਾਰਨ, 20 ਮਾਰਚ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਲਕੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਆਪ ਮੁਹਾਰੇ ਬੀਬੀ ਪਰਮਜੀਤ ਕੌਰ ਖਾਲੜਾ ਲਈ ਹਰ ਤਰ੍ਹਾਂ ਦੀ ਮਦਦ ਕੀਤੀ | ਇਸੇ ਲੜੀ ਤਹਿਤ ...

ਪੂਰੀ ਖ਼ਬਰ »

ਬੀਬੀ ਖਾਲੜਾ ਵਲੋਂ ਵੋਟਾਂ 'ਚ ਗੁੰਡਾਗਰਦੀ ਦੀ ਨਿਖੇਧੀ

ਤਰਨਤਾਰਨ, 20 ਮਈ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ 'ਤੇ ਜਮਹੂਰੀ ਗਠਜੋੜ ਵਲੋਂ ਚੋਣ ਲੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਅੱਜ ਇੱਥੇ ਪੈ੍ਰੱਸ ਨਾਲ ਗੱਲਬਾਤ ਕਰਦੇ ਹੋਏ ਹਲਕੇ ਦੇ ਵੋਟਰਾਂ ਵਲੋਂ ਚੋਣਾਂ ਦੌਰਾਨ ਦਿੱਤੇ ਸਹਿਯੋਗ ਲਈ ...

ਪੂਰੀ ਖ਼ਬਰ »

ਅੰਮਿ੍ਤਸਰ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਅੰਮਿ੍ਤਸਰ, 20 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਡਾ: ਰਵੀ ਕਾਂਤ ਵਜੋਂ ਸ਼ਾਮਿਲ ਹੋਏ | ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰੰਤ ...

ਪੂਰੀ ਖ਼ਬਰ »

ਸੜਕ ਦੇ ਟੋਏ ਪੂਰਨ ਵਾਲੇ ਹਰਨਾਮ ਸਿੰਘ ਦਾ ਸਨਮਾਨ

ਬੁਤਾਲਾ, 20 ਮਈ (ਹਰਜੀਤ ਸਿੰਘ)-ਦੇਰ ਗਏ ਏ. ਐਸ. ਆਈ. ਊਧਮ ਸਿੰਘ ਬੁਤਾਲਾ ਚੌਕੀ ਇੰਚਾਰਜ ਜਦ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਇਕ ਸਿੱਧਾ ਸਾਦਾ ਜਿਹਾ ਬਜ਼ੁਰਗ ਸੜਕ 'ਤੇ ਪਏ ਟੋਇਆਂ ਨੂੰ ਪੂਰ ਰਿਹਾ ਹੈ, ਉਨ੍ਹਾਂ ਜਦ ਆਪਣੀ ਜਿਪਸੀ ਰੋਕ ਉਸਨੂੰ ਕਾਰਨ ਪੁੱਛਿਆ ਤਾਂ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵਲੋਂ ਫੈੱਡਰੇਸ਼ਨ ਦੇ ਮੋਢੀ ਆਗੂ ਡਾ: ਸੰਤੋਖ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟ

ਅੰਮਿ੍ਤਸਰ, 20 ਮਈ (ਸਟਾਫ ਰਿਪੋਰਟਰ)-ਸ਼੍ਰੋਮਣੀ ਗੁ: ਪ੍ਰ: ਕਮੇਟੀ ਵਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੋਢੀ ਤੇ ਵਿਸ਼ਵ ਪ੍ਰਸਿੱਧ ਸਿੱਖ ਸ਼ਖਸੀਅਤ ਡਾ: ਸੰਤੋਖ ਸਿੰਘ ਭੋਪਾਲ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਹੈ | ਸ਼੍ਰੋਮਣੀ ...

ਪੂਰੀ ਖ਼ਬਰ »

ਦੁਨੀਆ 'ਚ ਹਰ ਲੜਕੀ ਨੂੰ ਉੱਤਮ ਸਨਮਾਨ ਮਿਲਣਾ ਚਾਹੀਦਾ ਹੈ-ਭਾਈ ਗੁਰਇਕਬਾਲ ਸਿੰਘ

ਅੰਮਿ੍ਤਸਰ, 20 ਮਈ (ਸਟਾਫ ਰਿਪੋਰਟਰ)-ਭਾਈ ਗੁਰਇਕਬਾਲ ਸਿੰਘ ਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੀ ਅਗਵਾਈ 'ਚ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਂਚ-2) ਨੇੜੇ ਗੁ: ਟਾਹਲਾ ਸਾਹਿਬ, ਤਰਨ ਤਾਰਨ ਰੋਡ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ ਦਾ ਵਿਦਿਆਰਥੀ ਡਾ: ਅੰਬੇਡਕਰ ਨੈਸ਼ਨਲ ਮੈਰਿਟ ਐਵਾਰਡ ਨਾਲ ਸਨਮਾਨਿਤ

ਅੰਮਿ੍ਤਸਰ, 20 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਡਾ: ਅੰਬੇਦਕਰ ਫਾਊਾਡੇਸ਼ਨ ਵਲੋਂ ਮੈਰੀਟੋਰੀਅਸ ਸਕੂਲ ਦੇ ਹੋਣਹਾਰ ਵਿਦਿਆਰਥੀ ਲਾਡੀ ਸਿੰਘ ਪੁੱਤਰ ਹੰਸਰਾਜ ਨੂੰ ਡਾ: ਅੰਬੇਦਕਰ ਨੈਸ਼ਨਲ ਮੈਰਿਟ ਐਵਾਰਡ ਸਕੀਮ ਨਾਲ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਸ਼ਹੀਦ ਫੇਰੂਮਾਨ ਸਕੂਲ ਨੇ ਸੂਫੀ ਗਾਇਕੀ ਵਿਚ ਤੀਜਾ ਸਥਾਨ ਹਾਸਿਲ ਕੀਤਾ

ਰਈਆ, 20 ਮਈ (ਸ਼ਰਨਬੀਰ ਸਿੰਘ ਕੰਗ)-ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ਵਲੋਂ 'ਸਾਡੀ ਮਾਂ ਬੋਲੀ' ਮੇਲਾ ਕਰਾਇਆ ਗਿਆ, ਜਿਸ ਵਿਚ ਸ਼ਬਦ ਗਾਇਨ, ਕਵਿਤਾ, ਭਾਸ਼ਣ, ਛੋਟੀ ਕਹਾਣੀ ਤੇ ਸੂਫੀ ਗਾਇਕੀ ਦੇ ਮੁਕਾਬਲੇ ਕਰਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਸ਼ਹੀਦ ਦਰਸ਼ਨ ...

ਪੂਰੀ ਖ਼ਬਰ »

ਬੀਬੀ ਬਲਬੀਰ ਕੌਰ ਕਾਂਗਰਸ ਹਿਊਮਨ ਰਾਈਟਸ ਦੀ ਹਲਕਾ ਪੱਛਮੀ ਦੇ ਸੈਕਟਰੀ ਨਿਯੁਕਤ

ਛੇਹਰਟਾ, 20 ਮਈ (ਵਡਾਲੀ)- ਕਾਂਗਰਸ ਹਿਊਮਨ ਰਾਈਟਸ ਦੀ ਇੱਕ ਅਹਿਮ ਮੀਟਿੰਗ ਬੀਬੀ ਬਲਬੀਰ ਕੌਰ ਖਾਲਸਾ ਦੀ ਅਗਵਾਈ 'ਚ ਜੰਡਪੀਰ ਛੇਹਰਟਾ ਵਿਖੇ ਹੋਈ ਜਿਸ 'ਚ ਵਿਸ਼ੇਸ਼ ਤੌਰ 'ਤੇ ਕਾਂਗਰਸ ਇੰਟਕ ਦੇ ਰਾਸ਼ਟਰੀ ਯੂਥ ਪ੍ਰਧਾਨ ਤੇ ਹਿਊਮਨ ਰਾਈਟਸ ਪ੍ਰੋਟਕਸ਼ਨ ਕੌਾਸਲ ਦੇ ...

ਪੂਰੀ ਖ਼ਬਰ »

ਕੰਨ, ਗਲ ਅਤੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅਪ ਕੈਂਪ ਲਗਾਇਆ

ਜੈਂਤੀਪੁਰ, 20 ਮਈ (ਬਲਵੰਤ ਸਿੰਘ ਭਗਤ)-ਅੰਮਿ੍ਤਸਰ-ਪਠਾਨਕੋਟ ਮੁੱਖ ਮਾਰਗ 'ਤੇ ਸਥਿਤ ਅੱਡਾ ਤਲਵੰਡੀ ਖੁੰਮਣ ਵਿਖੇ ਉਘੇ ਸਮਾਜ ਸੇਵੀ ਡਾ: ਰਛਪਾਲ ਸਿੰਘ ਸੋਢੀ ਅਤੇ ਮੈਂਬਰ ਬਲਾਕ ਸੰਮਤੀ ਡਾ: ਰਜਿੰਦਰ ਸਿੰਘ ਪਾਖਰਪੁਰਾ ਦੀ ਅਗਵਾਈ ਹੇਠ ਅਮਨਦੀਪ ਹਸਪਤਾਲ ਅਤੇ ਕਲੀਨਿਕਸ ...

ਪੂਰੀ ਖ਼ਬਰ »

ਸਮਾਂ ਆਉਣ 'ਤੇ ਮਾਤਾ-ਪਿਤਾ ਨਾਲ ਖੜਨਾ ਹਰੇਕ ਬੱਚੇ ਦਾ ਫਰਜ਼-ਅਦਾਕਾਰਾ ਸ਼ਹਿਨਾਜ ਗਿੱਲ

ਬਿਆਸ, 20 ਮਈ (ਪਰਮਜੀਤ ਸਿੰਘ ਰੱਖੜਾ)-ਲੋਕ ਸਭਾ ਚੋਣਾਂ 'ਚ ਆਪਣੀ ਕੀਮਤੀ ਵੋਟ ਨਾਲ ਪਸੰਦੀਦਾ ਉਮੀਦਵਾਰ ਚੁਣਨ ਲਈ ਅੱਜ ਲੋਕਾਂ 'ਚ ਉਤਸ਼ਾਹ ਨਜ਼ਰ ਆਇਆ | ਇਸੇ ਦੇ ਚੱਲਦਿਆਂ ਅੱਜ ਪਾਲੀਵੁੱਡ ਮਾਡਲ ਤੇ ਅਦਾਕਾਰਾ ਸ਼ਹਿਨਾਜ ਗਿੱਲ ਨੇ ਹਲਕਾ ਖ਼ਡੂਰ ਸਾਹਿਬ ਤੋਂ ਹਿੰਦੋਸਤਾਨ ...

ਪੂਰੀ ਖ਼ਬਰ »

ਬਾਬਾ ਮਾਹਣਾ ਸ਼ਾਹ ਅਤੇ ਬਾਬਾ ਕਲਿਆਣਾ ਸ਼ਾਹ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ

ਬਾਬਾ ਬਕਾਲਾ ਸਾਹਿਬ, 20 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਪਿੰਡ ਧਿਆਨਪੁਰ ਵਿਖੇ ਬਾਬਾ ਮਾਹਣਾ ਸ਼ਾਹ ਅਤੇ ਬਾਬਾ ਕਲਿਆਣਾ ਸ਼ਾਹ ਯਾਦਗਾਰੀ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਸਰਪੰਚ ਮੇਜਰ ਸਿੰਘ, ਲਵਜੀਤ ਸਿੰਘ ਮੰਗਾ ਮੈਂਬਰ, ਨਿਰਮਲ ਸਿੰਘ ਪੱਪੂ ਪਹਿਲਵਾਨ, ...

ਪੂਰੀ ਖ਼ਬਰ »

ਕੇਂਦਰ 'ਚ ਮੁੜ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੇਗੀ-ਬੀਬੀ ਜਗੀਰ ਕੌਰ

ਜੰਡਿਆਲਾ ਗੁਰੂ, 20 ਮਈ (ਰਣਜੀਤ ਸਿੰਘ ਜੋਸਨ)-ਲੋਕ ਸਭਾ ਹਲਕਾ ਖ਼ਡੂਰ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੇ ਹਲਕਾ ਖ਼ਡੂਰ ਸਾਹਿਬ ਦੇ ਸਮੂਹ ਪਾਰਟੀ ਵਰਕਰਾਂ, ਵੋਟਰਾਂ ਅਤੇ ਸਪੋਰਟਰਾਂ ਦਾ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਨੇਪਰੇ ...

ਪੂਰੀ ਖ਼ਬਰ »

ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ

ਅਜਨਾਲਾ, 20 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਵਜੋਂ ਜਾਣੇ ਜਾਂਦੇ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਪਿ੍ੰਸੀਪਲ ਜਗਵਿੰਦਰਪਾਲ ਕੌਰ ਪ੍ਰੀਤ ਮਾਹਲ ਦੀ ਅਗਵਾਈ 'ਚ ਮਾਈਾਡ ਕਰੌਪਰ ਮੁਹਾਲੀ ਵਲੋਂ ...

ਪੂਰੀ ਖ਼ਬਰ »

11 ਸਾਲਾਂ ਦੇ ਮਾਸੂਮ ਨਾਲ ਬਦਫੈਲੀ

ਅੰਮਿ੍ਤਸਰ, 20 ਮਈ (ਗਗਨਦੀਪ ਸ਼ਰਮਾ)-ਰਣਜੀਤ ਐਵੀਨਿਊ ਖੇਤਰ 'ਚ ਇਕ 11 ਸਾਲਾਂ ਦੇ ਮਾਸੂਮ ਬੱਚੇ ਨਾਲ ਬਦਫੈਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਲ ਕਵਾਟਰਾਂ 'ਚ ਰਹਿਣ ਵਾਲੇ ਸੋਨੂੰ ਨਾਂਅ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਨੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਕੂਲ ਪੱਟੀ ਵਿਖੇ 'ਬੀਵਰਜਿਜ਼ ਕੰਪੀਟੀਸ਼ਨ' ਕਰਵਾਇਆ

ਪੱਟੀ, 20 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਸ਼ਹੀਦ ਭਗਤ ਸਿੰਘ ਸੀਨੀ. ਸੈਕੰ ਸਕੂਲ ਪੱਟੀ ਵਿਖੇ 'ਬੀਵਰਜਿਜ਼ ਕੰਪੀਟੀਸ਼ਨ' ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਆਪਣੀ-ਆਪਣੀ ਪਸੰਦ ਦੇ ਖਾਣੇ ਤਿਆਰ ...

ਪੂਰੀ ਖ਼ਬਰ »

ਸੰਤ ਬਾਬਾ ਖੜਕ ਸਿੰਘ ਤੇ ਸੰਤ ਬਾਬਾ ਦਰਸ਼ਨ ਸਿੰਘ ਦੀ ਯਾਦ 'ਚ ਸਾਲਾਨਾ ਸਮਾਗਮ 31 ਨੂੰ

ਝਬਾਲ, 20 ਮਈ (ਸਰਬਜੀਤ ਸਿੰਘ)- ਸੰਤ ਬਾਬਾ ਖੜਕ ਸਿੰਘ ਤੇ ਸੰਤ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਸਲਾਨਾ ਯਾਦ 'ਚ ਗੁਰਦੁਆਰਾ ਸੰਤ ਨਿਵਾਸ, ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ 31 ਮਈ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਕਰਾਇਆ ਜਾਵੇਗਾ, ...

ਪੂਰੀ ਖ਼ਬਰ »

ਸਵ. ਦੀਦਾਰ ਸਿੰਘ ਦਾਰਾਪੁਰ ਨੂੰ ਸ਼ਰਧਾਂਜਲੀਆਂ ਭੇਟ

ਖਡੂਰ ਸਾਹਿਬ, 20 ਮਈ (ਰਸ਼ਪਾਲ ਸਿੰਘ ਕੁਲਾਰ)- ਬੀਤੇ ਦਿਨੀ ਗੁਰੁੂ ਚਰਨਾਂ 'ਚ ਜਾ ਬਿਰਾਜੇ ਪਿੰਡ ਦਾਰਪੁਰ ਦੇ ਵਸਨੀਕ ਸੇਵਾ ਮੁਕਤ ਬੀ. ਡੀ. ਪੀ. ਓ. ਜਥੇਦਾਰ ਦੀਦਾਰ ਸਿੰਘ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਨੇ ਗੁਰਬਾਣੀ ...

ਪੂਰੀ ਖ਼ਬਰ »

ਮਮਤਾ ਨਿਕੇਤਨ ਵਿਖੇ 'ਇੰਟਰਨੇਸ਼ਨਲ ਮਿਊਜ਼ੀਅਮ' ਡੇਅ ਮਨਾਇਆ

ਤਰਨ ਤਾਰਨ, 20 ਮਈ (ਲਾਲੀ ਕੈਰੋਂ)- ਵਿਦਿਆਰਥੀਆਂ ਨੂੰ ਆਪਣੀ ਇਤਿਹਾਸਕ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਅਤੇ ਆਪਣੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਚੁੱਕਣ ਲਈ ਮਮਤਾ ਨਿਕੇਤਨ ਤਰਨ ਤਾਰਨ ਵਿਖੇ ਇੰਟਰਨੈਸ਼ਨਲ ਮਿਊਜ਼ੀਅਮ ਡੇਅ ਮਨਾਇਆ ਗਿਆ | ਇਸ ਮੌਕੇ ਸਵੇਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 23 ਤੋਂ

ਸੁਰ ਸਿੰਘ, 20 ਮਈ (ਧਰਮਜੀਤ ਸਿੰਘ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਨਗਰ ਸੁਰ ਸਿੰਘ ਵਿਖੇ ਪਵਿੱਤਰ ਚਰਨ ਪਾਉਣ ਦੇ ਦਿਹਾੜੇ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਦੋ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗਰਲਜ਼ ਸਕੂਲ ਦੀ ਵਿਦਿਆਰਥਣ ਪਰਮਪ੍ਰੀਤ ਕੌਰ ਨੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ 'ਚੋਂ ਪੰਜਾਬ 'ਚੋਂ ਹਾਸਲ ਕੀਤਾ 5ਵਾਂ ਸਥਾਨ

ਅੰਮਿ੍ਤਸਰ, 20 ਮਈ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੇ ਪ੍ਰਬੰਧਾਂ ਅਧੀਨ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ 8ਵੀਂ ਜਮਾਤ ਦੀਆਂ 5 ਵਿਦਿਆਰਥਣਾਂ ਨੇ ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਦੁਆਰਾ ਕਰਵਾਈ ਨੈਸ਼ਨਲ ਮੀਨਜ਼-ਕਮ-ਮੈਰਿਟ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਪਿੰਡ ਟਾਹਲੀ ਸਾਹਿਬ ਵਿਖੇ ਸ਼ਹੀਦੀ ਸਮਾਗਮ

ਟਾਹਲੀ ਸਾਹਿਬ, 20 ਮਈ (ਪਲਵਿੰਦਰ ਸਿੰਘ ਸਰਹਾਲਾ)- ਜੂਨ 84 ਘਲੂਘਾਰੇ ਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਲੜੀਵਾਰ ਸ਼ਹੀਦੀ ਸਮਾਗਮ ਪਿੰਡ ਟਾਹਲੀ ਸਾਹਿਬ ਦੇ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਚੈਰੀਟੇਬਲ ਹਸਪਤਾਲ ਨੇ ਲਗਾਇਆ ਫ਼੍ਰੀ ਮੈਡੀਕਲ ਕੈਂਪ

ਛੇਹਰਟਾ, 20 ਮਈ (ਵਡਾਲੀ)-ਬਾਬਾ ਸ੍ਰੀ ਚੰਦ ਚੈਰੀਟੇਬਲ ਹਸਪਤਾਲ ਜਵਾਹਰ ਨਗਰ ਛੇਹਰਟਾ ਦੇ ਵੱਲੋਂ ਹਰੇਕ ਮਹੀਨੇ ਲਗਾਏ ਜਾਣ ਵਾਲੇ ਸਿਲਸਿਲੇਵਾਰ ਮਹੀਨਾਵਾਰੀ ਫ਼੍ਰੀ ਮੈਡੀਕਲ ਚੈੱਕਅੱਪ ਤਹਿਤ ਮਹੀਨੇ ਦੇ ਪਹਿਲੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫਸਰ ਦੀ ਟੀਮ ਵਲੋਂ ਸਠਿਆਲਾ ਸਕੂਲ ਦਾ ਨਿਰੀਖਣ

ਸਠਿਆਲਾ, 20 ਮਈ (ਜਗੀਰ ਸਿੰਘ ਸਫਰੀ)- ਸਿੱਖਿਆ ਅਫਸਰ ਦੀ ਨਿਗਰਾਨੀ ਹੇਠ ਸਿੱਖਿਆ ਸੁਧਾਰ ਟੀਮ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਦਾ ਸਲਾਨਾ ਨਿਰੀਖਣ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਬਲਾਕ ...

ਪੂਰੀ ਖ਼ਬਰ »

ਰਿਆੜ ਵਿਖੇ ਸਿਹਤ ਵਿਭਾਗ ਵਲੋਂ ਡੇਂਗੂ ਦਿਵਸ ਮਨਾਇਆ

ਅਜਨਾਲਾ, 20 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਿਵਲ ਸਰਜਨ ਅੰਮਿ੍ਤਸਰ ਡਾ: ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਓਮ ਪ੍ਰਕਾਸ਼ ਦੀ ਅਗਵਾਈ ਹੇਠ ਇਥੋਂ ਨੇੜਲੇ ਪਿੰਡ ਰਿਆੜ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਡੇਂਗੂ ਦਿਵਸ ਮਨਾਇਆ ...

ਪੂਰੀ ਖ਼ਬਰ »

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮਿ੍ਤਸਰ, 20 ਮਈ (ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਮਹੀਨਾਵਾਰੀ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਜਾਇਆ ਗਿਆ | ਇਸ ਮੌਕੇ ਭਾਈ ...

ਪੂਰੀ ਖ਼ਬਰ »

ਪਿੰਡ ਸ਼ੂਹਰਾ ਦੇ ਪੋਲਿੰਗ ਬੂਥ 'ਤੇ ਭਲਕੇ ਦੁਬਾਰਾ ਪੈਣਗੀਆਂ ਵੋਟਾਂ

ਅੰਮਿ੍ਤਸਰ/ਬੱਚੀਵਿੰਡ, 20 ਮਈ (ਹਰਮਿੰਦਰ ਸਿੰਘ/ਬਲਦੇਵ ਸਿੰਘ ਕੰਬੋ)-ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਹੂਰਾ ਦੇ ਪੋਿਲੰਗ ਬੂਥ ਨੰ: 123 'ਤੇ 22 ਮਈ ਨੂੰ ਮੁੜ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਿੰਗ ਦਾ ਸਮਾਂ ਸਵੇਰੇ 7 ਵਜੋਂ ਤੋਂ ਸ਼ਾਮ 6 ਵਜੇ ਤੱਕ ਦਾ ਹੋਵੇਗਾ | ਇਸ ...

ਪੂਰੀ ਖ਼ਬਰ »

ਤਰਨ ਤਾਰਨ ਜ਼ਿਲ੍ਹੇ 'ਚ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਚੈੱਕ ਕਰੇਗੀ ਸਿਹਤ ਵੈਨ

ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਸਿਵਲ ਸਰਜਨ ਡਾ. ਨਵਦੀਪ ਸਿੰਘ ਦੇ ਨਿਰਦੇਸ਼ਾਂ ਤਹਿਤ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਚੈੱਕ ਕਰਨ ਲਈ ਸਿਹਤ ਵਿਭਾਗ ਵਲੋਂ ਇਕ ਵੈਨ ਤਿਆਰ ਕੀਤੀ ਗਈ ਹੈ, ਇਹ ਵੈਨ ਵੱਖ ਵੱਖ ਥਾਵਾਂ 'ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਮੌਕੇ ...

ਪੂਰੀ ਖ਼ਬਰ »

ਕੌਾਸਲਰ ਮਠਾੜੂ ਦੇ ਘਰ ਪਹੁੰਚੀ ਬੀਬੀ ਸਰਬਜੀਤ ਕੌਰ ਬਾਠ ਤੇ ਉਨ੍ਹਾਂ ਦੀ ਟੀਮ

ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਬੀਤੇ ਦਿਨੀਂ ਵਾਰਡ ਨੰ:-6 ਵਿਚ ਕਾਂਗਰਸੀ ਆਗੂਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਕੌਾਸਲਰ ਸਤਨਾਮ ਸਿੰਘ ਮਠਾੜੂ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸਰਬਜੀਤ ਕੌਰ ਬਾਠ, ਮੰਡਲ ਪ੍ਰਧਾਨ ਪਵਨ ...

ਪੂਰੀ ਖ਼ਬਰ »

ਬਿੱਟੂ ਖੁਵਾਸਪੁਰ ਨੇ ਵੋਟਰਾਂ ਦਾ ਕੀਤਾ ਧੰਨਵਾਦ

ਫਤਿਆਬਾਦ, 20 ਮਈ (ਹਰਵਿੰਦਰ ਸਿੰਘ ਧੂੰਦਾ)- ਕਾਂਗਰਸ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਨੇ ਕਿਹਾ ਕਿ ਭਾਵੇਂ ਚੋਣ ਪ੍ਰਚਾਰ ਲਈ ਮੈਨੂੰ ਘੱਟ ਸਮਾਂ ਮਿਲਿਆ ਪਰ ਫਿਰ ਵੀ ਇੰਨੇ ਦਿਨਾਂ ਵਿਚ ਹੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਆਮ ...

ਪੂਰੀ ਖ਼ਬਰ »

ਪਿੰਡ ਵਲੀਪੁਰ ਵਿਖੇ ਆਰ. ਐੱਮ. ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ

ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ. ਐੱਮ. ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਆ ਕੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਹਾਲਤ ਵਿਚ ...

ਪੂਰੀ ਖ਼ਬਰ »

ਕਾਂਗਰਸੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਕੌਾਸਲਰ ਮਠਾੜੂ ਦੇ ਘਰ ਪਹੁੰਚੀ ਬੀਬੀ ਸਰਬਜੀਤ ਕੌਰ ਬਾਠ ਤੇ ਉਨ੍ਹਾਂ ਦੀ ਟੀਮ

ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਬੀਤੇ ਦਿਨੀਂ ਵਾਰਡ ਨੰ:-6 ਵਿਚ ਕਾਂਗਰਸੀ ਆਗੂਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਕੌਾਸਲਰ ਸਤਨਾਮ ਸਿੰਘ ਮਠਾੜੂ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸਰਬਜੀਤ ਕੌਰ ਬਾਠ, ਮੰਡਲ ਪ੍ਰਧਾਨ ਪਵਨ ...

ਪੂਰੀ ਖ਼ਬਰ »

ਵਿਧਾਇਕ ਡਾ. ਅਗਨੀਹੋਤਰੀ ਵਲੋਂ ਵੋਟਰਾਂ ਦਾ ਧੰਨਵਾਦ

ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਹੋਈ ਚੋਣ ਵਿਚ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਵੋਟਾਂ ਅਮਨ ਅਮਾਨ ਨਾਲ ਨੇਪਰੇ ਚੜਨ ਤੇ ਹਲਕੇ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਕੀਤੇ ਮਤਦਾਨ 'ਤੇ ਹਲਕੇ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ...

ਪੂਰੀ ਖ਼ਬਰ »

ਅਣਪਛਾਤੇ ਵਿਆਕਤੀਆਂ ਨੇ ਇੱਕ ਲੱਖ ਤੋਂ ਵੱਧ ਦੀ ਕੀਤੀ ਲੁੱਟ

ਪੱਟੀ, 20 ਮਈ (ਅਵਤਾਰ ਸਿੰਘ ਖਹਿਰਾ)- ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸ਼ਹੀਦ ਦੀ ਲਿੰਕ ਸੜਕ ਤੋਂ ਮੋਟਰ ਸਾਈਕਲ ਚਾਲਕ ਪਾਸੋਂ ਪੰਜ ਅਣਪਛਾਤੇ ਵਿਅਕਤੀਆਂ ਵਲੋਂ ਇਕ ਲੱਖ ਤਰਤਾਲੀ ਹਜ਼ਾਰ ਰੁਪਏ ਦੀ ਖੋਹ ਕੀਤੀ | ਇਸ ਸਬੰਧੀ ਪੁਲੀਸ ਥਾਣਾ ਸਦਰ ਪੱਟੀ ਦੇ ਥਾਣਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਰੁਪਿੰਦਰ ਬ੍ਰਹਮਪੁਰਾ ਵਲੋਂ ਹਲਕੇ ਦੇ ਵੋਟਰਾਂ ਦਾ ਧੰਨਵਾਦ

ਫਤਿਆਬਾਦ, 20 ਮਈ (ਹਰਵਿੰਦਰ ਸਿੰਘ ਧੂੰਦਾ)- ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਹਲਕੇ ਦੇ ਵੋਟਰਾਂ ਵਲੋਂ ਦਿੱਤੇ ਭਰਵੇਂ ਸਹਿਯੋਗ ਲਈ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ ...

ਪੂਰੀ ਖ਼ਬਰ »

ਡਾ. ਬੇਅੰਤ ਸ਼ੇਰੋਂ ਵਲੋਂ ਵੋਟਰਾਂ ਦਾ ਧੰਨਵਾਦ

ਤਰਨ ਤਾਰਨ, 20 ਮਈ (ਲਾਲੀ ਕੈਰੋਂ)- ਬੀਤੇ ਦਿਨ ਲੋਕ ਸਭਾ ਚੋਣਾਂ ਦੀਆਂ ਪਈਆਂ ਵੋਟਾਂ ਵਿਚ ਕਾਂਗਰਸੀ ਵਰਕਰਾਂ ਵਲੋਂ ਪੂਰੇ ਉਤਸ਼ਾਹ ਨਾਲ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ 'ਚ ਵੋਟਾਂ ਪਾਉਣ ਪ੍ਰਤੀ ਕਾਂਗਰਸ ਐੱਸ.ਸੀ. ਸੈੱਲ ਦੇ ਜ਼ਿਲ੍ਹਾ ਚੇਅਰਮੈਨ ਡਾ: ...

ਪੂਰੀ ਖ਼ਬਰ »

ਪੀ. ਡੀ. ਏ. ਆਗੂਆਂ ਦੀ ਮੀਟਿੰਗ 'ਚ ਚੋਣ ਮੁਹਿੰਮ ਦਾ ਕੀਤਾ ਲੇਖਾ-ਜੋਖਾ

ਅਜਨਾਲਾ, 20 ਮਈ (ਐਸ. ਪ੍ਰਸ਼ੋਤਮ)-ਅੱਜ ਇਥੇ ਆਰ. ਐਮ. ਪੀ. ਆਈ. ਦੇ ਦਫਤਰ ਵਿਖੇ ਪੀ. ਡੀ. ਏ. (ਪੰਜਾਬ ਜਮਹੂਰੀ ਗਠਜੋੜ) 'ਚ ਸ਼ਾਮਿਲ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਬੀਤੇ ਕੱਲ੍ਹ ਪਈਆਂ ਵੋਟਾਂ ਸਮੇਂ ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਪੀ. ਡੀ. ਏ. ਉਮੀਦਵਾਰ ਬੀਬੀ ਦਸਵਿੰਦਰ ਕੌਰ ...

ਪੂਰੀ ਖ਼ਬਰ »

ਪੁੱਲ ਤਾਰਾਂ ਵਾਲਾ ਦੀ ਅੱਪਰ ਦੁਆਬ ਨਹਿਰ 'ਚ ਪਾਣੀ ਨਾ ਹੋਣ ਕਾਰਨ ਫੈਲ ਰਹੀ ਹੈ ਬਦਬੂ

ਸੁਲਤਾਨਵਿੰਡ, 20 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਅੱਪਰ ਦੁਆਬ ਨਹਿਰ ਪੁਲ ਤਾਰਾਂ ਵਾਲਾ 'ਚ ਪਿਛਲੇ ਕਾਫੀ ਚਿਰ ਤੋਂ ਧਾਰਮਿਕ ਸਾਹਿਤ ਅਤੇ ਗੁਰੂਆਂ ਪੀਰਾਂ ਦੀਆ ਤਸਵੀਰਾਂ ਸੁੱਟਣ ਨਾਲ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ...

ਪੂਰੀ ਖ਼ਬਰ »

ਹੱਕੀ ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਨੇ ਕੀਤਾ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 20 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵਲੋਂ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਹੱਕੀ ਮੰਗਾਂ ਨੂੰ ਲੈਕੇ ਸਰਕਾਰ ਿਖ਼ਲਾਫ਼ ਰੋਸ ਪ੍ਰਗਟਾਇਆ ਗਿਆ | ...

ਪੂਰੀ ਖ਼ਬਰ »

ਤਰਸਿੱਕਾ 'ਚ ਲੋੜਵੰਦ ਜੋੜਿਆਂ ਦੇ ਸਮੂਹਿਕ ਅਨੰਦ ਕਾਰਜ 25 ਨੂੰ

ਤਰਸਿੱਕਾ, 20 ਮਈ (ਅਤਰ ਸਿੰਘ ਤਰਸਿੱਕਾ)-ਬਾਬਾ ਆਲਾ ਸਿੰਘ ਦੀ ਚਲਾਈ ਹੋਈ ਸਮਾਜ ਸੇਵੀ ਮਰਿਯਾਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਵਿਖੇ ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ 25 ਮਈ ਨੂੰ ਕੀਤੇ ਜਾਣਗੇ | ਗੁ: ਸਾਹਿਬ ...

ਪੂਰੀ ਖ਼ਬਰ »

ਨਾਟ ਅਲੋਚਨਾ ਪੁਸਤਕ ਸਮਕਾਲ ਦਾ ਨਾਟਕਕਾਰ ਦਾ ਲੋਕ ਅਰਪਣ ਸਮਾਗਮ 25 ਨੂੰ

ਅਜਨਾਲਾ, 20 ਮਈ (ਐਸ. ਪ੍ਰਸ਼ੋਤਮ)-ਏਕਮ ਸਾਹਿਤ ਮੰਚ ਅੰਮਿ੍ਤਸਰ ਵਲੋਂ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਅਜਨਾਲਾ ਦੀ ਲੈਕਚਰਾਰ ਅਤੇ ਸਾਹਿਤਕਾਰ ਡਾ: ਸਤਨਾਮ ਕੌਰ ਦੁਆਰਾ ਸੰਪਾਦਿਤ ਨਾਟ -ਅਲੋਚਨਾ ਪੁਸਤਕ ਸੰਕਾਲ ਦਾ ਨਾਟਕਕਾਰ ਡਾ: ...

ਪੂਰੀ ਖ਼ਬਰ »

ਪ੍ਰਭਜੋਤ ਦੇ ਭਾਰਤੀ ਹਾਕੀ ਟੀਮ 'ਚ ਚੁਣੇ ਜਾਣ 'ਤੇ ਖੁਸ਼ੀ ਦੀ ਲਹਿਰ

ਬੁਤਾਲਾ, 20 ਮਈ (ਹਰਜੀਤ ਸਿੰਘ)-ਚਰਨ ਛੋਹ ਪ੍ਰਾਪਤ ਪਾਤਸ਼ਾਹੀ ਛੇਵੀਂ ਦੇ ਇਤਿਹਾਸਕ ਪਿੰਡ, ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਪਿੰਡ ਬੁਤਾਲਾ ਦੇ ਸਪੋਰਟਸ ਕਲੱਬ ਵਲੋਂ ਚਲਾਈ ਗਈ ਹਾਕੀ ਅਕੈਡਮੀ 'ਚੋਂ ਤਲੀਮ ਲੈ ਕੇ ਬੁਤਾਲਾ ਦੇ ਜੰਮਪਲ ਹਾਕੀ ਖਿਡਾਰੀ ਪ੍ਰਭਜੋਤ ਸਿੰਘ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦਾ ਬਾਬਾ ਬਕਾਲਾ ਸਾਹਿਬ ਮੋੜ 'ਤੇ ਭਰਵਾਂ ਸਵਾਗਤ

ਬਾਬਾ ਬਕਾਲਾ ਸਾਹਿਬ, 20 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਸਾਧ ਸੰਗਤ ਦਾ ਇਕ ਜਥਾ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 29ਵੀਂ ਪੈਦਲ ਯਾਤਰਾ, ਜਿਸਨੂੰ ਕਿ ਦਮਦਮੀ ਟਕਸਾਲ ...

ਪੂਰੀ ਖ਼ਬਰ »

ਸੇਂਟ ਸੋਲਜਰ ਸੀਨੀ. ਸਟੱਡੀ ਸਕੂਲ ਫ਼ਤਹਿਪੁਰ 'ਚ ਸਮਾਗਮ

ਨਵਾਂ ਪਿੰਡ, 20 ਮਈ (ਜਸਪਾਲ ਸਿੰਘ)-ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਿਹਪੁਰ ਰਾਜਪੂਤਾਂ 'ਚ ਪਿ੍ੰ: ਜਗਜੀਤ ਸਿੰਘ ਰੰਧਾਵਾ ਦੀ ਸੁਯੋਗ ਉਸਾਰੂ ਅਗਵਾਈ ਚ ਮਾਂ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਇਆ | ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ 'ਚ ਬੱਚਿਆਂ ਵਲੋਂ 'ਮਾਂ' ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 2 ਰੋਜ਼ਾ ਵਰਕਸ਼ਾਪ ਲਗਾਈ

ਅੰਮਿ੍ਤਸਰ, 20 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅਤੇ ਸਿੱਖਿਆ ਸਕੱਤਰ ਅਵਤਾਰ ਸਿੰਘ ਸੈਂਪਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਿਓ ਮੰਡੀ ਵਿਖੇ ਕੈਂਬਰਿਜ਼ ...

ਪੂਰੀ ਖ਼ਬਰ »

ਪ੍ਰੈਸ ਵੈੱਲਫ਼ੇਅਰ ਕਲੱਬ ਜੰਡਿਆਲਾ ਗੁਰੂ ਦੀ ਮੰਗਾਂ ਦੇ ਸਬੰਧ 'ਚ ਮੀਟਿੰਗ

ਜੰਡਿਆਲਾ ਗੁਰੂ, 20 ਮਈ (ਨਿੱਜੀ ਪੱਤਰ ਪ੍ਰੇਰਕ)¸ਪ੍ਰੈਸ ਵੈਲਫ਼ੇਅਰ ਕਲੱਬ (ਰਜ਼ਿ.) ਜੰਡਿਆਲਾ ਗੁਰੂ, ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਜੰਡਿਆਲਾ ਗੁਰੂ ਵਿਖੇ ਕਲੱਬ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੱਤਰਕਾਰ ਭਾਈਚਾਰੇ ਨੂੰ ਖ਼ਾਸ ...

ਪੂਰੀ ਖ਼ਬਰ »

ਸੈਣੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆ ਨੇ ਕਰਾਟੇ ਚੈਂਪੀਅਨਸ਼ਿਪ 'ਚ ਜਿੱਤੇ ਸੋਨੇ ਦੇ ਤਗਮੇ

ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸੈਣੀ ਇੰਟਰਨੈਸ਼ਨਲ ਸਕੂਲ ਫਤਿਹਗੜ੍ਹ ਚੂੜੀਆਂ ਰੋਡ ਦੇ ਵਿਦਿਆਰਥੀਆਂ ਨੇ ਪਹਿਲੀ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਅਤੇ ਅੰਤਰ ਸਕੂਲ ਕਰਾਟੇ ਚੈਂਪੀਅਨਸ਼ਿੱਪ ਦਿੱਲੀ ਵਿਖੇ ਹਿੱਸਾ ਲੈਂਦਿਆਂ ਸੋਨੇ, ਚਾਂਦੀ ਅਤੇ ...

ਪੂਰੀ ਖ਼ਬਰ »

ਬਰਤਾਨੀਆ ਵਲੋਂ ਕਿਰਪਾਨ ਸਬੰਧੀ ਪਾਸ ਕੀਤੇ ਕਾਨੂੰਨ ਦੀ ਬਾਬਾ ਬਲਬੀਰ ਸਿੰਘ ਵਲੋਂ ਸ਼ਲਾਘਾ

ਅੰਮਿ੍ਤਸਰ, 20 ਮਈ (ਵਿ. ਪ੍ਰ.)- ਬਿ੍ਟੇਨ ਸਰਕਾਰ ਨੇ ਮਨੁੱਖ ਮਾਰੂ ਤੇਜਧਾਰ ਵਾਲੇ ਹਥਿਆਰਾਂ ਸਬੰਧੀ ਜੋ ਕਾਨੂੰਨ ਪਾਸ ਕੀਤਾ ਹੈ ਉਸ 'ਚ ਸਿੱਖਾਂ ਵਲੋਂ ਪਹਿਨੀ ਜਾਣ ਵਾਲੀ ਕ੍ਰਿਪਾਨ ਨੂੰ ਬਾਹਰ ਰੱਖਿਆ ਗਿਆ ਹੈ | ਇਸ ਫ਼ੈਸਲੇ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਵਿਦਾਇਗੀ ਪਾਰਟੀ

ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਵਿਦਾਇਗੀ ਪਾਰਟੀ ਕੀਤੀ ਗਈ | ਕਾਲਜ ਪਿ੍ੰਸੀਪਲ ਡਾ: ਸੁਰਿੰਦਰਪਾਲ ਕੌਰ ਢਿੱਲੋਂ ਦੀ ਰਹਿਨੁਮਾਈ ਹੇਠ ਐਮ. ਐਡ, ਬੀ. ਐਡ ਅਤੇ ਪੀ. ਜੀ. ਡੀ. ਸੀ. ਏ. (ਟੀ. ਈ.) ਦੇ ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

'ਵਾਲਡ ਸਿਟੀ' 'ਚ ਅਣ ਅਧਿਕਾਰਤ ਉਸਾਰੀਆਂ ਕਰਨ ਵਾਲਿਆਂ 'ਤੇ ਚੋਣਾਂ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ

ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਵਾਲਡ ਸਿਟੀ (ਪੁਰਾਣੇ ਸ਼ਹਿਰ ਦੀ ਚਾਰ ਦੀਵਾਰੀ) ਅੰਦਰ ਅਣ ਅਧਿਕਾਰਤ ਤੌਰ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਠੱਲ੍ਹ ਪਾਉਣ ਲਈ ਨਗਰ ਨਿਗਮ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਲੋਕ ਸਭਾ ਚੋਣਾਂ ਤੋਂ ਬਾਅਦ ਕਿਸੇ ਵੀ ਸਮੇਂ ...

ਪੂਰੀ ਖ਼ਬਰ »

ਕਣਕ ਦੀ ਲਿਫਟਿੰਗ ਲਈ ਠੇਕੇਦਾਰੀ ਪ੍ਰਣਾਲੀ 'ਚ ਪੀਸੇ ਮਜ਼ਦੂਰ

ਅੰਮਿ੍ਤਸਰ, 20 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਭਾਵੇਂਕਿ ਜ਼ਿਲੇ੍ਹ ਦੀ ਪ੍ਰਮੱਖ ਦਾਣਾਮੰਡੀ ਭਗਤਾਂਵਾਲਾ ਵਿਖੇ ਕਣਕ ਦੀ ਖ਼ਰੀਦ ਦਾ ਕੰਮ ਲਗਪਗ ਖ਼ਤਮ ਹੋ ਚੁੱਕਾ ਹੈ ਪਰ ਮਾੜੇ ਪ੍ਰਬੰਧਾਂ ਕਾਰਨ ਕਣਕ ਦੀ ਚੁਕਾਈ ਦਾ ਕੰਮ ਮੱਠੀ ਰਫ਼ਤਾਰ 'ਚ ਹੋ ਰਹੀ ਹੈ, ਜਿਸ ਦਾ ...

ਪੂਰੀ ਖ਼ਬਰ »

ਸੀ. ਐਚ. ਸੀ. ਲੋਪੋਕੇ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ

ਲੋੋਪੋਕੇ, 20 ਮਈ (ਗੁਰਵਿੰਦਰ ਸਿੰਘ ਕਲਸੀ)-ਸਿਵਲ ਸਰਜਨ ਅੰਮਿ੍ਤਸਰ ਡਾ: ਹਰਦੀਪ ਸਿੰਘ ਘਈ ਅਤੇ ਮਲੇਰੀਆ ਅਫਸਰ ਡਾ: ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸੀ. ਐਚ. ਸੀ. ਲੋਪੋਕੇ ਵਿਖੇ ਐੱਸ. ਐੱਮ. ਓ. ਡਾ: ਰੈਨੂ ਭਾਟੀਆ ਦੀ ਅਗਵਾਈ ਹੇਠ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ ...

ਪੂਰੀ ਖ਼ਬਰ »

ਵਾਰ ਮੈਮੋਰੀਅਲ ਐਾਡ ਮਿਊਜ਼ੀਅਮ ਇੰਡੀਆ ਗੇਟ ਵਿਖੇ ਅੰਤਰਰਾਸ਼ਟਰੀ ਮਿਊਜ਼ੀਅਮ ਦਿਹਾੜਾ ਮਨਾਇਆ

ਛੇਹਰਟਾ, 20 ਮਈ (ਸੁਰਿੰਦਰ ਸਿੰਘ ਵਿਰਦੀ)¸ਇੰਡੀਆ ਗੇਟ ਸਥਿਤ ਵਾਰ ਮੈਮੋਰੀਅਲ ਐਾਡ ਮਿਊਜ਼ੀਅਮ ਅੰਮਿ੍ਤਸਰ ਵਿਖੇ ਜਨਰਲ ਮੈਨੇਜਰ ਕਰਨਲ ਐਚ. ਪੀ. ਸਿੰਘ ਦੀ ਯੋਗ ਅਗਵਾਈ ਹੇਠ ਅੰਤਰ ਰਾਸ਼ਟਰੀ ਮਿਊਜ਼ੀਅਮ ਦਿਹਾੜਾ ਮਨਾਇਆ ਗਿਆ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਛੱਤਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX