ਤਾਜਾ ਖ਼ਬਰਾਂ


ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
. . .  1 day ago
ਕਪੂਰਥਲਾ ,9 ਅਗਸਤ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਇੱਕ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਹੈ, ਸਿਹਤ ਵਿਭਾਗ ਅਨੁਸਾਰ ਮਾਂ ਤੇ ਬੱਚੀ ...
ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
. . .  1 day ago
ਬਾਲਿਆਂਵਾਲੀ, 9 ਅਗਸਤ - (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਬਾਲਿਆਂਵਾਲੀ ‘ਚ ਲੰਘੀ ਰਾਤ ਨੌਜਵਾਨ ਹਰਜੀਤ ਸਿੰਘ(19) ਪੁੱਤਰ ਤੇਜਾ ਸਿੰਘ ਵਾਸੀ ਬਾਲਿਆਵਾਲੀ ਦੀ ਨਸ਼ੇ ਦੀ ਓਵਰਡੋਜ ਕਰਨ ਦੀ ...
ਪਠਾਨਕੋਟ ‘ਚ 21 ਹੋਰ ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ ,9 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਫਿਰ ਕੋਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਸਾਹਮਣੇ ਆਈ ਹੈ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 21 ਹੋਰ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ...
ਬੰਗਾ ਦੇ ਲਾਗੇ ਪਿੰਡ ਪਠਲਾਵਾ ਵਿਖੇ ਦੁਬਾਰਾ ਦਿੱਤੀ ਕਰੋਨਾ ਨੇ ਦਸਤਕ
. . .  1 day ago
ਬੰਗਾ 9 ਅਗਸਤ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ ਮਨਜੀਤ ਨਾਮ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਵੇਰੇ ਆਈ ਰਿਪੋਰਟ ਦੇ ਵਿੱਚ ਮਨਜੀਤ ਪੰਜਾਬ ...
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਅਕਾਲੀ ਦਲ ਨੂੰ ਆਖੀ ਅਲਵਿਦਾ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਬਜ਼ੁਰਗ ਦੀ ਮੌਤ, 49 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨਾਲ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 36 ਹੋ ਗਈ ਹੈ। ਇਸੇ ਦੌਰਾਨ 49 ਹੋਰ ਮਾਮਲੇ ਆਉਣ ਜ਼ਿਲ੍ਹੇ ਵਿਚ ਕੋਰੋਨਾ...
ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ-ਹਾਲਤ ਗੰਭੀਰ
. . .  1 day ago
ਗੁਰਦਾਸਪੁਰ, 9 ਅਗਸਤ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਠੇਕੇ ਦੇ ਮਾਲਕ ਵਿਨੋਦ ਰਾਣਾ ਨੇ...
ਗਰਨੇਡ ਮਿਲਣ ਕਾਰਨ ਇਲਾਕੇ 'ਚ ਫੈਲੀ ਸਨਸਨੀ
. . .  1 day ago
ਪਠਾਨਕੋਟ, 9 ਅਗਸਤ (ਚੌਹਾਨ) - ਜਲੰਧਰ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸਰਹੱਦ ਡਮਟਾਲ ਦੀਆਂ ਪਹਾੜੀਆਂ 'ਤੇ ਗਰਨੇਡ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਆਰਮੀ ਅਧਿਕਾਰੀ ਮੌਕੇ 'ਤੇ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 20 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 9 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 20 ਮਾਮਲਿਆਂ 'ਚ 10 ਮਾਮਲੇ ਸ਼ਹਿਰ ਬਰਨਾਲਾ, 7 ਮਾਮਲੇ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ, 246 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ਅਤੇ ਅੱਜ ਫਿਰ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਸਾਰੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਪ੍ਰੋ. ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਅਮਰਗੜ੍ਹ/ਕੁੱਪ ਕਲਾਂ (ਸੰਗਰੂਰ) 9 ਅਗਸਤ ( ਝੱਲ , ਸਰੌਦ ) - ਉੱਘੇ ਕਾਰੋਬਾਰੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ , ਉਹ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ...
ਪਾਕਿ ਵਿਚ 16 ਸਾਲਾ ਹਿੰਦੂ ਲੜਕੀ ਕੀਤੀ ਅਗਵਾ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 9 ਅਗਸਤ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਅਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਰੁਕਣ ਦਾ ਨਾਂ ਲਈਂ ਲੈ ਲਿਆ ਤੇ ਹੁਣ 16 ਸਾਲਾ ਲੜਕੀ ਕਵਿਤਾ ਨੂੰ ਆਦਿਲ...
ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕਾਰਜਸ਼ੀਲ ਰਹਾਂਗਾ-ਜਥੇਦਾਰ ਸਿਧਵਾਂ
. . .  1 day ago
ਡੇਅਰੀਵਾਲ ਦਰੋਗਾ (ਬਟਾਲਾ), 9 ਅਗਸਤ (ਹਰਦੀਪ ਸਿੰਘ) - ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਬਟਾਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਮੇਰੀ ਸ਼ਮੂਲੀਅਤ ਬਾਰੇ ਪ੍ਰਕਾਸ਼ਤ ਹੋਈਆਂ ਖ਼ਬਰਾਂ ਗਲਤ ਹਨ ਕਿਉਂਕਿ ਮੈਂ ਬਟਾਲਾ ਵਿਖੇ...
ਸ਼ਾਹਕੋਟ ’ਚ ਯੂਕੋ ਬੈਂਕ ਦੇ ਮੁਲਾਜਮ ਸਮੇਤ ਤਿੰਨ ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ
. . .  1 day ago
ਸ਼ਾਹਕੋਟ, (ਜਲੰਧਰ) 9 ਅਗਸਤ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਸਿਹਤ ਬਲਾਕ ਸ਼ਾਹਕੋਟ ਵਿੱਚ ਐਤਵਾਰ ਨੂੰ ਤਿੰਨ ਕੋਰੋਨਾ ਪਾਜੀਟਿਵ ਮਰੀਜ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਯੂਕੋ ਬੈਂਕ ਦਾ ਮੁਲਾਜ਼ਮ ਹੈ, ਜਦਕਿ ਬਾਕੀ ਦੋ ਵਿੱਚੋਂ ਇੱਕ ਆਟੋ ਡ੍ਰਾਇਵਰ ਅਤੇ ਇੱਕ ਹਾਕੀ ਖਿਡਾਰੀ ਹੈ। ਸੀਨੀਅਰ ਮੈਡੀਕਲ...
ਜੋਧਾਂ (ਲੁਧਿਆਣਾ) 'ਚ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਲੱਗੀ
. . .  1 day ago
ਜੋਧਾਂ, 9 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) ਵਿਖੇ ਪਿਛਲੇ ਦਿਨੀ ਇੱਕ ਪਰਿਵਾਰ ਦੇ 6 ਮੈਬਰਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਲੇ ਦੁਆਲੇ ਨੂੰ ਸੀਲ ਕੀਤਾ ਗਿਆ ਸੀ। ਸੀਲ ਕੀਤੇ ਗਏ ਇਲਾਕੇ ਵਿੱਚੋ ਲੋਕਾਂ ਦੇ ਕੋਵਿੰਡ-19 ਦੇ ਟੈਸਟ ਕੀਤੇ ਗਏ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ...
ਮਾਨਸਾ 'ਚ ਨਿੱਜੀ ਡਾਕਟਰ ਸਮੇਤ 12 ਨੂੰ ਕੋਰੋਨਾ ਦੀ ਪੁਸ਼ਟੀ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ 'ਚ 12 ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਵਿਅਕਤੀਆਂ 'ਚ ਸਥਾਨਕ ਸ਼ਹਿਰ ਦੀ ਇੱਕ ਨਿੱਜੀ ਡਾਕਟਰ, ਦਵਾਈ ਵਿਕਰੇਤਾ ਤੇ ਉਨਾਂ ਦੇ ਸਬੰਧੀ ਵੀ ਸ਼ਾਮਲ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦਾ ਵੱਡਾ ਧਮਾਕਾ ਇੱਕੋ ਦਿਨ ਵਿਚ ਆਏ 41 ਨਵੇਂ ਮਾਮਲੇ
. . .  1 day ago
ਫਤਿਹਗੜ੍ਹ ਸਾਹਿਬ 9 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ ਨਵੇਂ 41 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿੱਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਮੈਂ ਅਕਾਲੀ ਦਲ ਡੈਮੋਕ੍ਰੇਟਿਕ 'ਚ ਸ਼ਾਮਿਲ ਨਹੀਂ ਹੋਇਆ, ਪੰਥਕ ਲਹਿਰ ਦਾ ਸਰਗਰਮ ਮੈਂਬਰ ਰਹਾਂਗਾ : ਜਥੇਦਾਰ ਅਮਰੀਕ ਸਿੰਘ ਸ਼ਾਹਪੁਰ
. . .  1 day ago
ਡੇਰਾ ਬਾਬਾ ਨਾਨਕ, 9 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਬਟਾਲਾ ਨੇੜੇ ਪੈਂਦੇ ਪਿੰਡ ਧੁੱਪਸੜੀ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਲੋਂ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿਚ ਸਾਥੀਆਂ ਸਮੇਤ ਪਹੁੰਚੇ ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ...
ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ - ਰਾਣਾ ਗੁਰਮੀਤ ਸਿੰਘ ਸੋਢੀ
. . .  1 day ago
ਨੱਥੂਵਾਲਾ ਗਰਬੀ (ਜ਼ਿਲ੍ਹਾ ਮੋਗਾ), 9 ਅਗਸਤ (ਸਾਧੂ ਰਾਮ ਲੰਗੇਆਣਾ) - ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ...
ਟੋਲ ਪਲਾਜਾ ਨਿੱਝਰਪੁਰਾ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਟੋਲ ਪਲਾਜਾ ਪ੍ਰਬੰਧਕਾਂ ਵਿਚਕਾਰ ਹੋਇਆ ਤਕਰਾਰ 
. . .  1 day ago
ਜੰਡਿਆਲਾ ਗੁਰੂ, 9 ਅਗਸਤ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨਜਦੀਕ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜਾ ਨਿੱਝਰਪੁਰਾ ਵਿਖੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਟੋਲ ਪਲਾਜਾ ਵਾਲਿਆਂ ਵੱਲੋਂ ਕੀਤੀ ਜਾਂਦੀ ਮਨਮਰਜ਼ੀ...
ਸੰਸਦ ਮੈਂਬਰ ਔਜਲਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਅੰਮ੍ਰਿਤਸਰ, 9 ਅਗਸਤ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਨੈਗੇਟਿਵ...
ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 9 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ...
ਸ੍ਰੀ ਮੁਕਤਸਰ ਸਾਹਿਬ ਵਿਖੇ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 3 ਮਰੀਜ਼ ਸ੍ਰੀ ਮੁਕਤਸਰ ਸਾਹਿਬ (ਇਕ ਮਰੀਜ 29 ਸਾਲ, ਦੂਜਾ ਮਰੀਜ ਬੂੜਾ ਗੁੱਜਰ ਰੋਡ 50 ਸਾਲ ਅਤੇ ਤੀਜਾ 23 ਸਾਲਾਂ ਮਰੀਜ਼ ਆਦਰਸ਼ ਨਗਰ ਗਲੀ ਨੰਬਰ 1), ਇਕ ਮਰੀਜ਼ ਪਿੰਡ...
ਪਰਮਬੰਸ ਸਿੰਘ ਰੋਮਾਣਾ ਨੂੰ ਸਦਮਾ, ਮਾਤਾ ਦਾ ਦੇਹਾਂਤ
. . .  1 day ago
ਫ਼ਰੀਦਕੋਟ, 9 ਅਗਸਤ (ਜਸਵੰਤ ਸਿਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਉਸ ਵਕਤ ਵੱਡਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਰੋਮਾਣਾ (ਪੰਮੀ ਰੋਮਾਣਾ ਧਰਮ ਪਤਨੀ ਸਵ: ਹਰਬੰਸ ਸਿੰਘ ਰੋਮਾਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 69 ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ, 4 ਦੀ ਮੌਤ
. . .  1 day ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ/ ਰਾਜੇਸ਼ ਸ਼ਰਮਾ) : ਅੰਮ੍ਰਿਤਸਰ ਚ ਅੱਜ 69 ਹੋਰ ਕੋਰੋਣਾ ਪੋਸਿਟੀਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 4 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਣਾ ਪੋਸਿਟੀਵ ਮਰੀਜਾਂ ਦੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਲੋਕ ਸਭਾ ਚੋਣਾਂ ਤੋਂ ਬਾਅਦ ਉਮੀਦਵਾਰਾਂ ਨੇ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਇਆ

.

ਸੂਰਜਮੁਖੀ ਦੀ ਪਿਛਲੇ ਤਿੰਨ ਸਾਲ ਤੱਕ ਮੁਕੰਮਲ ਅਦਾਇਗੀ ਨਾ ਦੇਣ 'ਤੇ ਨੋਟਿਸ ਜਾਰੀ

ਚੰਡੀਗੜ੍ਹ, 20 ਮਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਪਿਛਲੇ ਤਿੰਨ ਸਾਲ ਦੀ ਸੂਰਜਮੁਖੀ ਦੀ ਖ਼ਰੀਦ ਪ੍ਰਤੀ ਕਿਸਾਨਾਂ ਨੂੰ ਕਥਿਤ ਤੌਰ 'ਤੇ ਸਹੀ ਅਦਾਇਗੀ ਨਾ ਕਰਨ 'ਤੇ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ | ਪਿਛਲੀ ...

ਪੂਰੀ ਖ਼ਬਰ »

ਬਜ਼ੁਰਗ ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ, 20 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 41 ਦੇ ਰਹਿਣ ਵਾਲੇ ਇਕ ਬਜ਼ੁਰਗ ਵਿਅਕਤੀ ਨੇ ਆਪਣੇ ਘਰ ਅੰਦਰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਦੀ ਪਛਾਣ ਵਿਜੇ ਸ਼ਰਮਾ (62) ਵਜੋਂ ਹੋਈ ਹੈ | ਪੁਲਿਸ ਨੂੰ ਸੂਚਨਾ ਮਿਲੀ ਸੀ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀਆਂ ਮੈਸਾਂ/ਕੰਟੀਨਾਂ 'ਚ ਪੱਕਣਗੀਆਂ ਚੱਕੀ ਦੇ ਆਟੇ ਦੀਆਂ ਰੋਟੀਆਂ

ਚੰਡੀਗੜ੍ਹ, 20 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚਲੀਆਂ ਕੰਟੀਨਾਂ/ਮੈਸਾਂ ਵਿਚ ਹੁਣ ਕੰਪਨੀਆਂ ਦੇ ਆਟੇ ਦੀ ਬਜਾਏ ਚੱਕੀ ਦੇ ਆਟੇ ਦੀਆਂ ਰੋਟੀਆਂ ਮਿਲਿਆ ਕਰਨਗੀਆਂ | ਇਸ ਦੀ ਸ਼ੁਰੂਆਤ ਪਹਿਲਾਂ ਲੜਕਿਆਂ ਦੇ ਹੋਸਟਲ ਨੰਬਰ- 5 ਤੋਂ ਕੀਤੀ ਜਾਏਗੀ, ਜੇਕਰ ਇਹ ...

ਪੂਰੀ ਖ਼ਬਰ »

ਰਿਹਾਇਸ਼ੀ ਖੇਤਰਾਂ 'ਚ ਸਨਅਤ ਦੀ ਮਨਜ਼ੂਰੀ ਨੂੰ ਚੁਣੌਤੀ

ਚੰਡੀਗੜ੍ਹ, 20 ਮਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਚ ਹਾਊਸਿੰਗ ਬੋਰਡ ਦੇ ਮਕਾਨਾਂ ਵਿਚ ਛੋਟੀਆਂ ਸਨਅਤਾਂ ਚਲਾਉਣ ਦੀ ਮੰਜ਼ੂਰੀ ਦਿੰਦੀ ਸੂਬਾ ਸਰਕਾਰ ਦੀ ਇੱਕ ਨੀਤੀ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ | ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਐਲੂਮੀਨੀਅਮ ਤੋਂ ਹੋਣ ਵਾਲੇ ਨੁਕਸਾਨ ਬਾਰੇ ਕਰਵਾਇਆ ਜਾਣੂ

ਚੰਡੀਗੜ੍ਹ, 20 ਮਈ (ਮਨਜੋਤ ਸਿੰਘ ਜੋਤ)- ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ-41 ਵਿਚ ਈਕੋ ਕਲੱਬ ਵਲੋਂ ਸਵੇਰ ਦੀ ਬਾਲ ਸਭਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੂੰ ਐਲਮੋਨੀਅਮ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ | ਇਸ ਦੌਰਾਨ ਨੌਵੀਂ ...

ਪੂਰੀ ਖ਼ਬਰ »

ਸੈਕਟਰ 44 ਵਿਚ ਹੋਈ ਲੁੱਟ ਦੇ ਮਾਮਲੇ 'ਚ ਇਕ ਹਫ਼ਤੇ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ

ਚੰਡੀਗੜ੍ਹ, 20 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 44 ਵਿਚ ਪਿਸਤੌਲ ਦੀ ਨੋਕ 'ਤੇ ਗਹਿਣਿਆਂ ਦੇ ਸ਼ੋਅਰੂਮ ਅੰਦਰ ਹੋਈ ਲੁੱਟ ਦੇ ਮਾਮਲੇ ਵਿਚ ਇਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ | ਸ਼ੋਅਰੂਮ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਸਾਰੀ ...

ਪੂਰੀ ਖ਼ਬਰ »

ਚੋਣਾਂ ਸਮੇਂ ਸਿਰ ਹੀ ਹੋਣਗੀਆਂ ਸੁਭਾਸ਼ ਬਰਾਲਾ ਦਾ ਐਲਾਨ

ਚੰਡੀਗੜ੍ਹ, 20 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਹੈ ਕਿ ਸੂਬਾ ਵਿਧਾਨ ਸਭਾ ਦੀਆਂ ਆਮ ਚੋਣਾਂ ਸਮੇਂ ਸਿਰ ਹੀ ਇਸ ਸਾਲ ਅਕਤੂਬਰ ਮਹੀਨੇ ਹੋਣਗੀਆਂ | ਇਨ੍ਹਾਂ ਦੇ ਅੱਗੇ-ਪਿੱਛੇ ਹੋਣ ਦੀ ਕੋਈ ਸੰਭਾਵਨਾ ਨਹੀਂ | ਅੱਜ ਰੋਹਤਕ ...

ਪੂਰੀ ਖ਼ਬਰ »

ਪੀ.ਯੂ ਦੇ ਡਾ. ਰੰਜਨਾ ਜੈਸਵਾਰ ਨੂੰ ਮਿਲਿਆ ਪੁਰਸਕਾਰ

ਚੰਡੀਗੜ੍ਹ, 20 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਡਾ.ਰੰਜਨਾ ਜੈਸਵਾਰ ਨੂੰ 'ਦਾ ਲਿਨੈਆਨ ਸੋਸਾਇਟੀ ਆਫ਼ ਲੰਡਨ' ਵਲੋਂ ਪੁਰਸਕਾਰ ਦਿੱਤਾ ਗਿਆ | ਉਨ੍ਹਾਂ ਨੂੰ ਇਹ ਪੁਰਸਕਾਰ ਭਾਰਤੀ ਕ੍ਰਿਕਟ ਦੀ ਵਿਭਨਤਾ 'ਤੇ ਖੋਜ ਲਈ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਚੰਡੀਗੜ੍ਹੀਆਂ ਨੇ 2014 ਦੇ ਮੁਕਾਬਲੇ ਘੱਟ ਉਤਸ਼ਾਹ ਦਿਖਾਇਆ, 70.62 ਫੀਸਦੀ ਵੋਟਾਂ ਪਈਆਂ

ਚੰਡੀਗੜ੍ਹ, 20 ਮਈ (ਆਰ.ਐਸ.ਲਿਬਰੇਟ)-ਲੋਕ ਸਭਾ ਹਲਕਾ ਚੰਡੀਗੜ੍ਹ ਵਿਚ ਬਹੁਤੇ ਬੂਥਾਂ ਦੀ ਹਦੂਦ ਵਿਚ ਸ਼ਾਮ ਛੇ ਵਜੇ ਤੱਕ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਣ ਕਾਰਨ ਦੇਰ ਸ਼ਾਮ ਤੱਕ 70.62 ਫ਼ੀਸਦੀ ਵੋਟਾਂ ਪੈਣ ਦੇ ਅੱਜ ਮਿਲੇ ਅਧਿਕਾਰਤ ਵੇਰਵਿਆਂ ਅਨੁਸਾਰ ...

ਪੂਰੀ ਖ਼ਬਰ »

ਪੀ.ਜੀ.ਆਈ. ਕਰਮਚਾਰੀ ਯੂਨੀਅਨ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਚੰਡੀਗੜ੍ਹ, 20 ਮਈ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਕਰਮਚਾਰੀ ਯੂਨੀਅਨ ਵਲੋਂ ਵੱਖ- ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਰਮਚਾਰੀਆਂ ਨੇ ਪੀ.ਜੀ.ਆਈ. ਦੇ ਗੇਟ ਤੋਂ ਸੈਕਟਰ-17 ਤੱਕ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ...

ਪੂਰੀ ਖ਼ਬਰ »

ਉਪਭੋਗਤਾ ਫਾਰਮ ਨੇ ਮੋਬਾਈਲ ਕੰਪਨੀ ਨੂੰ ਲਗਾਇਆ 10 ਹਜ਼ਾਰ ਰੁਪਏ ਜੁਰਮਾਨਾ

ਚੰਡੀਗੜ੍ਹ, 20 ਮਈ (ਰਣਜੀਤ ਸਿੰਘ/ਜਾਗੋਵਾਲ)- ਮੋਬਾਈਲ ਫ਼ੋਨ ਦੀ ਵਾਰੰਟੀ ਹੋਣ ਦੇ ਬਾਵਜੂਦ ਵੀ ਫ਼ੋਨ ਨੂੰ ਬਦਲਣ ਦੀ ਜਗ੍ਹਾ ਠੀਕ ਕਰਕੇ ਗਾਹਕ ਤੋਂ 10 ਹਜ਼ਾਰ ਰੁਪਏ ਮੰਗਣ ਦੇ ਮਾਮਲੇ ਵਿਚ ਚੰਡੀਗੜ੍ਹ ਦੀ ਗਾਹਕ ਉਪਭੋਗਤਾ ਫੋਰਮ ਨੇ ਸ਼ਿਅੋਮੀ ਕੰਪਨੀ 'ਤੇ 10 ਹਜ਼ਾਰ ਰੁਪਏ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ 7 ਦਿਨਾਂ ਰਾਸ਼ਟਰੀ ਵਰਕਸ਼ਾਪ ਦੀ ਸ਼ੁਰੂਆਤ

ਚੰਡੀਗੜ੍ਹ, 20 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ 'ਗੁਣਨਾਤਮਕ ਖੋਜ ਦੇ ਸਮਾਜਿਕ ਵਿਗਿਆਨ ਵਿਚ ਤਰੀਕੇ' ਵਿਸ਼ੇ 'ਤੇ ਸੱਤ ਦਿਨਾਂ ਰਾਸ਼ਟਰੀ ਵਰਕਸ਼ਾਪ ਦੀ ਅੱਜ ਸ਼ੁਰੂਆਤ ਕੀਤੀ ਗਈ | ਇਹ ਵਰਕਸ਼ਾਪ ਸੈਂਟਰ ਫ਼ਾਰ ਅਕੈਡਮਿਕ ਲੀਡਰਸ਼ਿਪ, ਐਜੂਕੇਸ਼ਨ ...

ਪੂਰੀ ਖ਼ਬਰ »

ਇਨੇਕਾ ਤਿਵਾੜੀ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵੋਟਰਾਂ ਦਾ ਧੰਨਵਾਦ

ਮੋਰਿੰਡਾ, 20 ਮਈ (ਕੰਗ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਬੇਟੀ ਇਨੇਕਾ ਤਿਵਾੜੀ, ਮਨੀਸ਼ ਤਿਵਾੜੀ ਦੇ ਭਰਜਾਈ ਮੈਡਮ ਪਰਵਿੰਦਰ ਕੌਰ ਜਨਰਲ ਸਕੱਤਰ ਆਲ ਇੰਡੀਆ ਮਹਿਲਾ ਕਾਂਗਰਸ, ਸੁਸ਼ਮਾ ਰਾਣੀ ਮੋਨਾ ਜਨਰਲ ...

ਪੂਰੀ ਖ਼ਬਰ »

ਜਤੌਲੀ ਵਿਖੇ ਭੂਰੀ ਵਾਲਿਆਂ ਦੀ ਕੁਟੀਆ 'ਚ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ

ਨੂਰਪੁਰ ਬੇਦੀ, 20 ਮਈ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਬਲਾਕ ਦੇ ਪਿੰਡ ਜਤੌਲੀ ਵਿਖੇ ਸਥਿਤ ਮਹਾਰਾਜ ਭੂਰੀ ਵਾਲਿਆਂ ਦੀ ਕੁਟੀਆ 'ਚ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਕਰਵਾਏ ਗਏ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾ ਭਾਵਨਾ ਨਾਲ ਸਮਾਪਤ ਹੋ ਗਏ | ...

ਪੂਰੀ ਖ਼ਬਰ »

ਸਮਾਗਮਾਂ 'ਤੇ ਪਟਾਕੇ ਚਲਾਉਣ ਦੀ ਮਨਾਹੀ-ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 20 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974) ਦੇ ਐਕਟ 2 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਵਿਆਹ ਸਮਾਗਮਾਂ ਅਤੇ ਹੋਰ ਕਿਸੇ ਵੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਚੰਨੀ ਵਲੋਂ ਸਮੂਹ ਹਲਕਾ ਨਿਵਾਸੀਆਂ ਅਤੇ ਵਰਕਰਾਂ ਦਾ ਧੰਨਵਾਦ

ਮੋਰਿੰਡਾ, 20 ਮਈ (ਕੰਗ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਵੋਟਰਾਂ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ | ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਨਿਵਾਸੀਆਂ 'ਤੇ ਪੂਰਾ ...

ਪੂਰੀ ਖ਼ਬਰ »

ਪ੍ਰੈੱਸ ਕਲੱਬ ਮੋਰਿੰਡਾ ਦੀ ਇਕੱਤਰਤਾ ਹੋਈ

ਮੋਰਿੰਡਾ, 20 ਮਈ (ਕੰਗ)-ਪ੍ਰੈੱਸ ਕਲੱਬ ਮੋਰਿੰਡਾ (ਰਜਿ:) ਦੀ ਇੱਕਤਰਤਾ ਚੇਅਰਮੈਨ ਅਮਰਜੀਤ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਲੋਕ ਸਭਾ ਚੋਣਾ ਦੌਰਾਨ ਮੋਰਿੰਡਾ ਤੋਂ ਕੁਝ ਪੱਤਰਕਾਰਾਂ ਦੇ ਗਰੁੱਪ ਵਲੋਂ ਉਮੀਦਵਾਰਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਤੋਂ ...

ਪੂਰੀ ਖ਼ਬਰ »

ਡਾ. ਰਾਣੂ ਨੇ ਆਪਣੇ ਮਿੱਤਰਾਂ, ਪਰਿਵਾਰਕ ਮੈਂਬਰਾਂ ਤੇ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਚੋਣਾਂ ਦਾ ਥਕੇਵਾਂ ਲਾਹਿਆ

ਐਸ. ਏ. ਐਸ. ਨਗਰ, 20 ਮਈ (ਕੇ. ਐੱਸ. ਰਾਣਾ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਡਾ. ਪਰਮਜੀਤ ਸਿੰਘ ਰਾਣੂ ਨਾਲ ਚੋਣਾਂ ਤੋਂ ਬਾਅਦ ਪਹਿਲੇ ਦਿਨ ਕੀਤੀ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨਸ਼ਿਆਂ, ਭਿ੍ਸ਼ਟਾਚਾਰ, ...

ਪੂਰੀ ਖ਼ਬਰ »

ਚੋਣਾਂ ਦੌਰਾਨ ਹੁਲ੍ਹੜਬਾਜ਼ੀ ਕਰਨ ਅਤੇ ਵੋਟਰਾਂ ਨੂੰ ਭਰਮਾਉਣ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 20 ਮਈ (ਜਸਬੀਰ ਸਿੰਘ ਜੱਸੀ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਪਈਆਂ ਵੋਟਾਂ ਦੌਰਾਨ ਥਾਣਾ ਸੋਹਾਣਾ ਦੀ ਪੁਲਿਸ ਨੇ ਪੋਿਲੰਗ ਬੂਥ ਦੇ ਬਾਹਰ ਹੁਲੜਬਾਜ਼ੀ ਕਰਨ ਅਤੇ ਵੋਟਰਾਂ ਨੂੰ ਭਰਮਾਉਣ ਵਾਲਿਆਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ...

ਪੂਰੀ ਖ਼ਬਰ »

ਹਾਈਕੋਰਟ ਦੀ ਵਕੀਲ ਨੇ ਪਤੀ ਤੇ ਸੱਸ 'ਤੇ ਕੁੱਟਮਾਰ ਦਾ ਲਗਾਇਆ ਦੋਸ਼

ਐੱਸ. ਏ. ਐੱਸ. ਨਗਰ, 20 ਮਈ (ਜਸਬੀਰ ਸਿੰਘ ਜੱਸੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪ੍ਰੈਕਟਿਸ ਕਰਦੀ ਐਡਵੋਕੇਟ ਮਹਿਲਾ ਨੇ ਆਪਣੇ ਪਤੀ ਅਤੇ ਸੱਸ ਿਖ਼ਲਾਫ਼ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਐਡਵੋਕੇਟ ਸ਼ੈਲੀ ਮਹਾਜਨ ਨੇ ਦੱਸਿਆ ਕਿ ਉਸ ਦੀ ਕੁੱਟਮਾਰ ਕਰਨ ਦੀ ਵਜ੍ਹਾ ਇਹ ...

ਪੂਰੀ ਖ਼ਬਰ »

ਮੁਹਾਲੀ ਵਿਖੇ ਲੱਗਦੀ ਕਿਸਾਨ ਮੰਡੀ 'ਚ ਬੇਗਾਨੇ ਹੋਏ ਪੰਜਾਬੀ ਕਿਸਾਨ

ਕੀ ਕਹਿਣਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਕੰਜ਼ਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਇੰਜ: ਪੀ. ਐੱਸ. ਵਿਰਦੀ ਨੇ ਕਿਹਾ ਕਿ ਕਿਸਾਨ ਮੰਡੀ ਵਿਖੇ ਆ ਰਹੀਆਂ ਸਮੱਸਿਆਵਾਂ ਸਬੰਧੀ ਉਹ ਕਈ ਵਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਚੁੱਕੇ ਹਨ, ਪਰ ...

ਪੂਰੀ ਖ਼ਬਰ »

ਸਮੂਹਿਕ ਜਬਰ ਜਨਾਹ ਮਾਮਲੇ 'ਚ ਦੂਜਾ ਮੁਲਜ਼ਮ ਗਿ੍ਫ਼ਤਾਰ, 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਐਸ. ਏ. ਐਸ. ਨਗਰ, 20 ਮਈ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਥਾਣਾ ਫੇਜ਼-11 ਵਿਖੇ ਇਕ ਲੜਕੀ ਨਾਲ ਹੋਏ ਸਮੂਹਿਕ ਜਬਰ-ਜਨਾਹ ਦੇ ਮਾਮਲੇ 'ਚ ਨਾਮਜ਼ਦ ਦੂਜੇ ਮੁਲਜ਼ਮ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਖੁੂਨੀਆ ਉਰਫ਼ ਸੋਨੂੰ ਵਾਸੀ ਅੰਬ ਸਾਹਿਬ ਕਾਲੋਨੀ ...

ਪੂਰੀ ਖ਼ਬਰ »

ਚੰਦੂਮਾਜਰਾ ਨੇ ਪਰਿਵਾਰ ਨਾਲ ਸਮਾਂ ਬਿਤਾ ਕੇ ਚੋਣਾਂ ਦਾ ਥਕੇਵਾਂ ਲਾਹਿਆ

ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਜ਼ਮਹੂਰੀਅਤ ਦੇ ਮਹਾਂਉਤਸਵ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਨੇਪਰੇ ਚੜ੍ਹਨ ਉਪਰੰਤ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ...

ਪੂਰੀ ਖ਼ਬਰ »

ਯੂ. ਪੀ. ਵਿਖੇ ਕਤਲ ਕਰਕੇ ਫ਼ਰਾਰ ਹੋਏ 2 ਮੁਲਜ਼ਮਾਂ 'ਚੋਂ 1 ਪੰਚਕੂਲਾ ਤੋਂ ਗਿ੍ਫ਼ਤਾਰ

ਪੰਚਕੂਲਾ, 20 ਮਈ (ਕਪਿਲ)-ਯੂ. ਪੀ. ਦੇ ਬਿਜਨੌਰ ਵਿਖੇ ਇਕ ਵਿਅਕਤੀ ਦਾ ਕਤਲ ਕਰਕੇ ਫ਼ਰਾਰ ਹੋਏ ਦੋ ਮੁਲਜ਼ਮਾਂ ਵਿਚੋਂ ਇਕ ਨੂੰ ਯੂ. ਪੀ. ਅਤੇ ਪੰਚਕੂਲਾ ਪੁਲਿਸ ਦੀ ਸਾਂਝੀ ਟੀਮ ਵਲੋਂ ਪੰਚਕੂਲਾ ਦੇ ਸੈਕਟਰ-20 ਤੇ 21 ਦੀ ਡਿਵਾਈਡਿੰਗ 'ਤੇ ਗਿ੍ਫ਼ਤਾਰ ਕਰ ਲਿਆ ਗਿਆ | ਯੂ. ਪੀ. ਪੁਲਿਸ ...

ਪੂਰੀ ਖ਼ਬਰ »

ਲੜਾਈ ਝਗੜੇ ਸਬੰਧੀ 3 ਿਖ਼ਲਾਫ਼ ਮਾਮਲਾ ਦਰਜ

ਖਰੜ, 20 ਮਈ (ਗੁਰਮੁੱਖ ਸਿੰਘ ਮਾਨ)-ਖੱਟੀਆਂ ਗੁਲਾਬ ਜ਼ਾਮਣਾਂ ਨੂੰ ਲੈ ਕੇ ਹੋਏ ਲੜਾਈ ਝਗੜੇ ਸਬੰਧੀ ਥਾਣਾ ਸਦਰ ਪੁਲਿਸ ਖਰੜ ਵਲੋਂ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪਿੰਡ ਚੂਹੜਮਾਜਰਾ ਦੇ ਨਿਵਾਸੀ ਹਰਜੀਤ ਸਿੰਘ ਨੇ ਪੁਲਿਸ ਪਾਸ ਬਿਆਨ ਦਰਜ ...

ਪੂਰੀ ਖ਼ਬਰ »

-ਮਾਮਲਾ ਡੇਰਾਬੱਸੀ ਸਥਿਤ ਚੰਡੀਗੜ੍ਹ ਅਪਾਰਟਮੈਂਟ ਦਾ-

ਦਰਜਨ ਤੋਂ ਵੱਧ ਹਮਲਾਵਰਾਂ ਨੇ ਫਲੈਟ ਅੰਦਰ ਵੜ ਕੇ ਕੀਤਾ ਜਾਨਲੇਵਾ ਹਮਲਾ, 6 ਜ਼ਖ਼ਮੀ

ਡੇਰਾਬੱਸੀ, 20 ਮਈ (ਸ਼ਾਮ ਸਿੰਘ ਸੰਧੂ)-ਡੇਰਾਬੱਸੀ-ਬਰਵਾਲਾ ਰੋਡ 'ਤੇ ਸਥਿਤ ਚੰਡੀਗੜ੍ਹ ਅਪਾਰਟਮੈਂਟ ਵਿਖੇ ਬੀਤੀ ਦੇਰ ਰਾਤ ਕਰੀਬ 11 ਵਜੇ ਦੋ ਧੜਿਆਂ ਦਰਮਿਆਨ ਹੋਈ ਤਕਰਾਰ ਅਤੇ ਗਾਲੀ-ਗਲੋਚ ਮਗਰੋਂ ਇਕ ਧੜੇ ਦੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਵਿਰੋਧੀ ਧਿਰ ਦੇ ਘਰ ਅੰਦਰ ...

ਪੂਰੀ ਖ਼ਬਰ »

ਲਖਨੌਰ ਫਰਨੀਚਰ ਮਾਰਕੀਟ ਵਿਚ ਭਿਆਨਕ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ

ਐਸ.ਏ.ਐਸ. ਨਗਰ 20 ਮਈ, (ਜਸਵੀਰ ਜੱਸੀ)-ਇੱਥੋਂ ਨੇੜਲੇ ਲਖਨੌਰ ਸਥਿਤ ਫਰਨੀਚਰ ਮਾਰਕੀਟ ਵਿਚ ਅੱਜ ਦੇਰ ਰਾਤ ਕਰੀਬ ਸਾਢੇ 10.30 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਤਿੰਨ ਦੁਕਾਨਾਂ ਸੜ ਕੇ ਬਿਲਕੁਲ ਸੁਆਹ ਹੋ ਗਈਆਂ ਜਿਨ੍ਹਾਂ ਵਿਚ ਇਕ ਲੱਕੜ ਦਾ ਆਰਾ ਵੀ ਸੜ ਗਿਆ ਹੈ | ਇਸ ...

ਪੂਰੀ ਖ਼ਬਰ »

ਸ਼ੈਮਰਾਕ ਸਕੂਲ ਵਿਖੇ ਇੰਟਰ ਹਾਊਸ ਨੁੱਕੜ ਨਾਟਕ ਮੁਕਾਬਲੇ ਕਰਵਾਏ

ਐੱਸ. ਏ. ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿਖੇ ਇੰਟਰ ਹਾਊਸ ਨੁੱਕੜ ਨਾਟਕ ਮੁਕਾਬਲੇ ਕਰਵਾਏ ਗਏ | ਵੱਖ-ਵੱਖ ਬੁਰਾਈਆਂ 'ਤੇ ਕਰਾਰੀ ਸੱਟ ਮਾਰਦੇ ਇਨ੍ਹਾਂ ਨੁੱਕੜ ਨਾਟਕਾਂ ਦੌਰਾਨ ਵਿਦਿਆਰਥੀਆਂ ਨੇ ਸਮਾਜਿਕ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਸਕੂਲ ਵਿਖੇ ਪੋਸਟਰ ਤੇ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ

ਐਸ. ਏ. ਐਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-7 ਸਥਿਤ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਅੱਜ 'ਸਵੱਛ ਭਾਰਤ ਅਭਿਆਨ' ਤਹਿਤ 6ਵੀਂ ਸ਼੍ਰੇਣੀ ਤੋਂ ਲੈ ਕੇ 10ਵੀਂ ਸ਼ੇ੍ਰਣੀ ਤੱਕ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਪੋਸਟਰ ਤੇ ਮਾਡਲ ਬਣਾਉਣ ਦੇ ਮੁਕਾਬਲੇ ...

ਪੂਰੀ ਖ਼ਬਰ »

ਸੂਚਨਾ ਨਾ ਦੇਣਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਪਿਆ ਮਹਿੰਗਾ

ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਪਿੰਡ ਭਰਤਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਮੁੜ ਉਸਾਰੀ ਜਾ ਰਹੀ ਧਰਮਸ਼ਾਲਾ ਦੇ ਸਬੰਧ ਵਿਚ ਮੰਗੀ ਗਈ ਸੂਚਨਾ ਦਾ 18 ਮਹੀਨਿਆਂ ਤੱਕ ਜਵਾਬ ਨਾ ਦੇਣ 'ਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਘੱਟੋ ਘੱਟ ਉਜ਼ਰਤਾਂ 'ਚ ਸੋਧ ਲਈ ਪੰਜਾਬ ਰਾਜ ਕਿਰਤ ਸਲਾਹਕਾਰ ਬੋਰਡ ਦਾ ਤੁਰੰਤ ਪੁਨਰ-ਗਠਨ ਹੋਵੇ- ਰਘੁਨਾਥ ਸਿੰਘ

ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਕਾਨੂੰਨ ਅਨੁਸਾਰ ਸਨਅਤੀ ਮਜ਼ਦੂਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿਚ ਸੋਧ ਕਰਕੇ ਵਾਧਾ ਨਾ ਕਰਨ ਦੀ ਤਿੱਖੀ ਆਲੋਚਨਾ ਕਰਦਿਆਂ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਪਾਣੀ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਕੌਾਸਲ ਦਫ਼ਤਰ ਅੱਗੇ ਨਾਅਰੇਬਾਜ਼ੀ

ਖਰੜ, 20 ਮਈ (ਗੁਰਮੁੱਖ ਸਿੰਘ ਮਾਨ)-ਸ੍ਰੀ ਗੁਰੂ ਤੇਗ ਬਹਾਦਰ ਨਗਰ ਖਰੜ ਦੇ ਵਸਨੀਕਾਂ ਨੂੰ ਗਰਮੀਆਂ ਵਿਚ ਪਾਣੀ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਅੱਜ ਕਾਲੋਨੀ ਵਾਸੀਆਂ ਵਲੋਂ ਨਗਰ ਕੌਾਸਲ ਦੇ ਦਫ਼ਤਰ ਦੇ ਗੇਟ ਅੱਗੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਵਿਨੈ ਸ਼ਰਮਾ, ...

ਪੂਰੀ ਖ਼ਬਰ »

ਟੋਰੈਕਸ ਖਾਂਸੀ ਦੀ ਦਵਾਈ ਵਾਲੀ ਸ਼ੀਸ਼ੀ 'ਤੇ 'ਅਲਵਿਦਾ ਖਾਂਸੀ ਲਿਖ ਕੇ' ਕੰਪਨੀ ਕਰ ਰਹੀ ਹੈ ਲੋਕਾਂ ਨੂੰ ਗੁੰਮਰਾਹ- ਡਾ: ਮੁਲਤਾਨੀ

ਐਸ. ਏ. ਐਸ. ਨਗਰ, 20 ਮਈ (ਕੇ. ਐਸ. ਰਾਣਾ)-ਜ਼ਿਲ੍ਹਾ ਮੁਹਾਲੀ ਦੇ ਪਿੰਡ ਘੋਲੂਮਾਜਰਾ ਸਥਿਤ ਟੋਰੈਕਸ ਖਾਂਸੀ ਦੀ ਦਵਾਈ ਬਣਾਉਣ ਵਾਲੀ ਕੰਪਨੀ ਟੋਰਕ ਫਾਰਮਾਸਿਊਟੀਕਲ ਪਿਛਲੇ ਲੰਬੇ ਸਮੇਂ ਤੋਂ ਸ਼ੀਸ਼ੀ 'ਤੇ 'ਅਲਵਿਦਾ ਖਾਂਸੀ ਲਿਖਵਾ ਕੇ' ਇਸ ਦੀ ਖੁੱਲੇ੍ਹ ਆਮ ਮਸ਼ਹੂਰੀ ਕਰ ਰਹੀ ...

ਪੂਰੀ ਖ਼ਬਰ »

ਘੜੂੰਆਂ ਸਕੂਲ ਨੂੰ ਲੜਕੀਆਂ ਦੀ ਭਲਾਈ ਲਈ 1 ਲੱਖ ਦੀ ਰਾਸ਼ੀ ਭੇਟ

ਖਰੜ, 20 ਮਈ (ਗੁਰਮੁੱਖ ਸਿੰਘ ਮਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੜੂੰਆਂ ਨੂੰ ਪਿੰਡ ਫੱੁਲਪੁਰ ਗਰੇਵਾਲ ਦੇ ਵਸਨੀਕ ਸ਼ੇਰ ਸਿੰਘ ਗਿੱਲ (ਪੰਜਾਬੀ ਲੈਕਚਰਾਰ) ਵਲੋਂ ਆਪਣੇ ਨਾਨਾ ਅਮਰ ਸਿੰਘ ਨਿਹੰਗ ਦੀ ਯਾਦ ਵਿਚ ਵਿਸ਼ੇਸ਼ ਕਰਕੇ ਲੜਕੀਆਂ ਦੀ ਭਲਾਈ ਲਈ 1 ਲੱਖ ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਕਾਲਜ ਵਲੋਂ ਨਵੇਂ ਕੋਰਸਾਂ ਦੀ ਸ਼ੁਰੂਆਤ

ਐਸ. ਏ. ਐਸ. ਨਗਰ, 20 ਮਈ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਨੇ ਜਿਥੇ ਆਪਣੀ ਸਥਾਪਨਾ ਤੋਂ ਬਾਅਦ ਛੇ ਸਾਲਾਂ ਵਿਚ ਪੜ੍ਹਾਈ, ਖੇਡਾਂ ਅਤੇ ਪਲੇਸਮੈਂਟ ਦੇ ਖੇਤਰ ਵਿਚ ਯੂਨੀਵਰਸਿਟੀ ਅਤੇ ਕੌਮੀ ਪੱਧਰ 'ਤੇ ਨਵੇਂ ਰਿਕਾਰਡ ਪੈਦਾ ਕੀਤੇ ਹਨ, ਉਥੇ ਹੀ ਹੁਣ ਇਕ ਹੋਰ ...

ਪੂਰੀ ਖ਼ਬਰ »

ਪ੍ਰਭ ਆਸਰਾ ਸੰਸਥਾ 'ਚ 8 ਹੋਰ ਲਾਵਾਰਸ ਪ੍ਰਾਣੀਆਂ ਨੂੰ ਮਿਲੀ ਸ਼ਰਨ

ਕੁਰਾਲੀ, 20 ਮਈ (ਬਿੱਲਾ ਅਕਾਲਗੜ੍ਹੀਆ)-ਪਡਿਆਲਾ ਦੀ ਪ੍ਰਭ ਆਸਰਾ ਸੰਸਥਾ ਵਿਖੇ 8 ਹੋਰ ਲਾਵਾਰਸ ਪ੍ਰਾਣੀਆਂ ਨੂੰ ਸ਼ਰਨ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਰਾਜੂ ...

ਪੂਰੀ ਖ਼ਬਰ »

ਯੂ. ਪੀ. ਐੱਸ. ਈ. ਪ੍ਰੀਖਿਆ ਵਿਚ ਸਫ਼ਲਤਾ ਪ੍ਰਾਪਤ ਕਰਨ ਵਾਲੀ ਇਸ਼ਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਇੱਥੋਂ ਦੇ ਧਰਾਨਾ ਭਵਨ ਵਿਖੇ ਇਕ ਸਨਮਾਨ ਸਮਾਰੋਹ ਦੌਰਾਨ ਦੀ ਹਾਊਸ ਓਨਰਜ਼ ਵੈਲਫੇਅਰ ਸੁਸਾਇਟੀ ਫੇਜ਼ 5 ਮੁਹਾਲੀ ਨੇ ਯੂ. ਪੀ. ਐਸ. ਈ. ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰਨ ਵਾਲੀ ਫੇਜ਼ 5 ਦੀ ਹੀ ਵਸਨੀਕ ਲੜਕੀ ਨੂੰ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਨਿਫਟ ਵਿਖੇ 'ਅਨੁਕਾਮਾ-2019' ਨਾਮਕ ਫੈਸ਼ਨ ਸ਼ੋਅ 24 ਨੂੰ

ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਨਾਰਥਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਨਵੇਂ ਡਿਜ਼ਾਈਨਾਂ ਦੇ ਕੱਪੜਿਆਂ ਤੋਂ ਪਰਦਾ ਚੁੱਕਣ ਲਈ 'ਅਨੁਕਾਮਾ-2019' ਨਾਮਕ ਫੈਸ਼ਨ ਸ਼ੋਅ 24 ਮਈ ਨੂੰ ਸ਼ਿਵਾਲਿਕ ਪਬਲਿਕ ...

ਪੂਰੀ ਖ਼ਬਰ »

ਮਨਤੇਜ ਸਿੰਘ ਪੱਤੋਂ ਜੰਗਲਾਤ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ

ਖਰੜ, 20 ਮਈ (ਗੁਰਮੁੱਖ ਸਿੰਘ ਮਾਨ)-ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਚੋਣ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਬਲਬੀਰ ਸਿੰਘ ਮੰਡੋਲੀ ਸੀ. ਮੀ. ਪ੍ਰਧਾਨ ਪੰਜਾਬ, ਸੁਲੱਖਣ ਸਿੰਘ ਚਤਾਮਲਾ, ਸਵਰਨ ਸਿੰਘ ਮੜੌਲੀ ਕਲਾਂ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX