ਤਾਜਾ ਖ਼ਬਰਾਂ


ਸੀ.ਐਮ.ਸਿਟੀ ਕਰਨਾਲ ਵਿਖੇ ਸੋਸ਼ਲ ਮੀਡੀਆ 'ਤੇ ਲਗਾਈ ਗਈ 15 ਦਿਨ ਲਈ ਪਾਬੰਦੀ
. . .  33 minutes ago
ਕਰਨਾਲ, 12 ਜੁਲਾਈ (ਗੁਰਮੀਤ ਸਿੰਘ ਸੱਗੂ ) - ਕੋਵਿਡ 19 ਦੌਰਾਨ ਸੋਸ਼ਲ ਮੀਡੀਆ ਵੱਲੋਂ ਨਿਭਾਈ ਗਈ ਜ਼ਿੰਮੇਦਾਰਾਨਾ ਕਵਰੇਜ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨੇ ਸੀ.ਐਮ.ਸਿਟੀ ਵਿਖੇ ਅਗਲੇ 15 ਦਿਨਾਂ ਤਕ ਸੋਸ਼ਲ ਮੀਡੀਆ 'ਤੇ ਖ਼ਬਰਾਂ ਨਸ਼ਰ ਕੀਤੇ ਜਾਣ 'ਤੇ ਪੂਰਨ ਤੋਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਵਿਰੋਧ ਮੀਡੀਆ ਨਾਲ ਜੁੜੇ ਲੋਕਾਂ ਵੱਲੋਂ...
ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਪਠਾਨਕੋਟ 12 ਜੁਲਾਈ (ਆਸ਼ੀਸ਼ ਸ਼ਰਮਾ/ਸੰਧੂ/ਚੌਹਾਨ) - ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ 182 ਕੋਰੋਨਾ ਜਾਂਚ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 174 ਵਿਅਕਤੀਆਂ...
ਨਾਭਾ 'ਚ 2 ਹੋਰ ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਾਭਾ, 12 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਕੋਰੋਨਾ ਦੇ 2 ਮਰੀਜ਼ ਮੁੜ ਪਾਜ਼ੀਟਿਵ ਆਏ ਹਨ। ਨਾਭਾ ਦੀ ਕਮਲਾ ਕਾਲੋਨੀ ਦੀ 58 ਸਾਲਾ ਔਰਤ ਅਤੇ 7 ਸਾਲਾ ਬੱਚਾ ਕੋਰੋਨਾ ਪਾਜ਼ੀਟਿਵ ਆਉਣ...
ਰਾਜਪੁਰਾ 'ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਹੋਰ ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ ।ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਇਹ...
ਸੀਨੀਅਰ ਡਿਪਟੀ ਮੇਅਰ ਸਮੇਤ ਪਟਿਆਲਾ 'ਚ ਕੋਰੋਨਾ ਦੇ 22 ਕੇਸ ਪਾਜ਼ੀਟਿਵ
. . .  about 1 hour ago
ਪਟਿਆਲਾ, 12 ਜੁਲਾਈ (ਪਰਗਟ ਸਿੰਘ ਬਲਬੇੜ੍ਹਾ) - ਸਿਹਤ ਵਿਭਾਗ ਪਟਿਆਲਾ ਵੱਲੋਂ ਕੋਵਿਡ ਜਾਂਚ ਲਈ ਲਏ ਗਏ ਸੈਂਪਲਾਂ ਦੀ ਅੱਜ ਪ੍ਰਾਪਤ ਹੋਈਆ ਰਿਪੋਰਟਾਂ ਵਿਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਜ਼ਿਲੇ੍ਹ ਭਰ ਵਿਚੋਂ 22 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੀ ਪੁਸ਼ਟੀ ਸਿਵਲ...
ਜ਼ਿਲ੍ਹਾ ਕਪੂਰਥਲਾ ਚ ਕੋਰੋਨਾ ਨਾਲ ਸਬੰਧਿਤ ਇਕ ਹੋਰ ਕੇਸ ਆਇਆ ਸਾਹਮਣੇ
. . .  about 1 hour ago
ਕਪੂਰਥਲਾ, 12 ਜੁਲਾਈ (ਸਡਾਨਾ) - ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਸਬੰਧੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਦੇ ਪੀਰ ਚੌਧਰੀ ਨੇੜੇ ਦੇ ਵਸਨੀਕ 24 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਦਾ ਕਿ ਜਲੰਧਰ...
ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਦੇਹਾਂਤ
. . .  about 2 hours ago
ਫਗਵਾੜਾ, 12 ਜੁਲਾਈ (ਕਿੰਨੜਾ) - ਮਿਸ ਇੰਡੀਆ ਯੂਨੀਵਰਸ ਦੀ ਕੰਟੈਸਟਡ ਰਹੀ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਅੱਜ ਕੈਂਸਰ ਦੇ ਚੱਲਦਿਆਂ ਦੇਹਾਂਤ ਹੋ ਗਿਆ। ਭੋਪਾਲ ਦੀ ਰਹਿਣ ਵਾਲੀ ਤੇ ਮਾਇਆ ਨਗਰੀ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਦਿਵਿਆ ਚੌਕਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹੈ ਅਪਨਾ...
ਐਤਵਾਰ ਨੂੰ ਤਾਲਾਬੰਦੀ ਰਹੇਗੀ ਲਾਗੂ - ਕੈਪਟਨ
. . .  about 2 hours ago
ਸ਼ਨੀਵਾਰ ਨੂੰ ਲਾਗੂ ਨਹੀਂ ਕਰ ਰਹੇ ਤਾਲਾਬੰਦੀ - ਕੈਪਟਨ
. . .  about 2 hours ago
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਪੰਜਾਬ ਦੇ ਚਾਰ ਜ਼ਿਲ੍ਹੇ ਹਾਈ ਅਲਰਟ 'ਤੇ
. . .  about 2 hours ago
ਕੌਹਰੀਆਂ, 12 ਜੁਲਾਈ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਇਆ ਹੈ।ਜਿਸ ਕਾਰਨ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਠਿੰਡਾ,ਮਾਨਸਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ...
ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਕਟੌਤੀ
. . .  about 2 hours ago
ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਚੱਲਦਿਆਂ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਵਿਚ ਕਟੌਤੀ ਕਰ ਕੇ ਸੋਧਿਆ ਹੋਇਆ ਸਿਲੇਬਸ...
ਸਕੂਲ ਫ਼ੀਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਪੁਨਰ ਵਿਚਾਰ ਅਪੀਲ ਦਾਇਰ ਕਰੇਗੀ ਸਰਕਾਰ - ਕੈਪਟਨ
. . .  about 2 hours ago
ਡੀ.ਸੀ ਰਾਹੀਂ ਲੋਕ ਪ੍ਰਾਪਤ ਕਰ ਸਕਦੇ ਨੇ ਮਾਸਕ - ਕੈਪਟਨ
. . .  about 2 hours ago
ਗ਼ਰੀਬਾਂ ਨੂੰ ਸਰਕਾਰ ਮੁਫ਼ਤ ਮੁਹੱਈਆ ਕਰਵਾਏਗੀ ਮਾਸਕ - ਕੈਪਟਨ
. . .  about 3 hours ago
ਟੈਸਟਿੰਗ ਵਧਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹੈ ਵਾਧਾ - ਕੈਪਟਨ
. . .  about 3 hours ago
ਕੋਰੋਨਾ ਨੂੰ ਲੈ ਕੇ ਕੈਪਟਨ ਹੋਏ ਲਾਈਵ, ਲੋਕਾਂ ਦੇ ਸਵਾਲਾਂ ਦੇ ਰਹੇ ਨੇ ਜਵਾਬ
. . .  about 3 hours ago
ਸੀਵਰੇਜ ਪੁੱਟ ਰਹੇ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ ਕਾਰਨ ਹੋਈ ਮੌਤ
. . .  about 3 hours ago
ਨਸ਼ੇ ਕਾਰਨ ਝੁਨੀਰ ਵਿਖੇ ਨੌਜਵਾਨ ਦੀ ਮੌਤ
. . .  about 3 hours ago
ਝੁਨੀਰ, 12 ਜੁਲਾਈ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਗਈ ...
'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਉਰਫ ਪਾਰਥ ਨੂੰ ਹੋਇਆ ਕੋਰੋਨਾ
. . .  about 3 hours ago
ਮੁੰਬਈ, 12 ਜੁਲਾਈ (ਇੰਦਰਮੋਹਨ ਪਨੂੰ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਪਾਰਥ ਸਮਥਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਬੋਹਾ, 12 ਜੁਲਾਈ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ...
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ 'ਚ ਰੋਸ
. . .  about 3 hours ago
ਸੂਲਰ ਘਰਾਟ, 12 ਜੁਲਾਈ (ਜਸਵੀਰ ਸਿੰਘ ਔਜਲਾ) - ਕਸਬਾ ਸੂਲਰ ਘਰਾਟ ਦੇ ਹੋ ਰਹੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁੱਲ੍ਹੀ ...
ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ 'ਚ ਕੀਤਾ ਵਾਧਾ
. . .  about 4 hours ago
ਸੰਗਰੂਰ, 12 ਜੁਲਾਈ (ਧੀਰਜ ਪਸ਼ੋਰੀਆ) - ਬੀਤੀ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਣ ਇਲਾਕਿਆਂ...
ਲੁਧਿਆਣਾ 'ਚ ਕੋਰੋਨਾ ਦੇ 37 ਨਵੇਂ ਆਏ ਮਾਮਲੇ ਸਾਹਮਣੇ, 2 ਮੌਤਾਂ
. . .  about 4 hours ago
ਲੁਧਿਆਣਾ, 12 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ...
ਸਰਦੂਲਗੜ੍ਹ ਵਿਖੇ ਪਾਣੀ ਵਾਲੇ ਟੈਂਕ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ
. . .  about 4 hours ago
2 ਕਰੋੜ 90 ਲੱਖ ਦੀ ਹੈਰੋਇਨ ਸਮੇਤ ਜੱਜ ਦਾ ਸਟੈਨੋ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 12 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਐੱਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਪਟਿਆਲਾ

ਵੱਡੀਆਂ ਹਸਰਤਾਂ ਨਾਲ ਵੋਟਾਂ ਪਵਾ ਕੇ ਨਤੀਜੇ ਦੀ ਉਡੀਕ 'ਚ ਬੈਠੇ ਆਰਾਮ ਨਾਲ ਉਮੀਦਵਾਰ

ਪਟਿਆਲਾ, 20 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਵੱਡੀਆਂ ਹਸਰਤਾਂ ਨਾਲ ਲੰਬਾ ਚੋਣ ਪ੍ਰਚਾਰ ਕਰਨ ਤੋਂ ਬਾਅਦ ਲੋਕ ਸਭਾ ਹਲਕਾ ਪਟਿਆਲਾ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਅੱਜ ਘਰ ਬੈਠ ਕੇ ਹੀ ਸਮਾਂ ਬਿਤਾਇਆ | ਜਿੱਥੇ ਉਹ ਵੱਡੀ ਗਿਣਤੀ ਤੱਥਾਂ ਕਥਿਤ ਰਾਜਨੀਤਕ ਪੰਡਿਤਾਂ ਦੇ ਹਲਕੇ ਤੋਂ ਲੈ ਕੇ ਦੇਸ਼ 'ਚ ਕਿਸ ਪਾਰਟੀ ਦੀਆਂ ਕਿੰਨੀਆਂ ਸੀਟਾਂ ਆਉਣਗੀਆਂ ਦੇ ਮੰਥਨ ਮੁਸਕਰਾਉਂਦੇ ਸੁਣਦੇ ਰਹੇ | ਨਤੀਜਿਆਂ ਤੋਂ ਬਾਅਦ ਉਹ ਕਿਥੇ ਜਾ ਕੇ ਆਰਾਮ ਫ਼ਰਮਾਉਣਗੇ ਹਾਲੇ ਦੱਸਦੇ ਨਹੀਂ ਪਏ | ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਪਾਰਕਾਂ 'ਚ ਸੈਰ ਕਰਨ ਤੋਂ ਬਾਅਦ ਟੋਲੀਆਂ 'ਚ ਬੈਠੇ ਚਾਹ ਦੀਆਂ ਚੁਸਕੀਆਂ ਭਰਦੇ ਨਾਗਰਿਕਾਂ ਨੇ ਵੀ ਆਪੋ-ਆਪਣੇ ਤਰਕਾਂ ਨਾਲ ਜਿੱਤਣ ਵਾਲੇ ਉਮੀਦਵਾਰ ਦਾ ਨਾਮ ਅੱਗੇ ਰੱਖਿਆ | ਇਨ੍ਹਾਂ ਦੀ ਬਰਾਬਰਤਾ 'ਤੇ ਕੁੱਝ ਦੀ ਧਾਰੀ ਚੁੱਪੀ ਲੋਕਤੰਤਰ 'ਚ ਸੁਚੇਤ ਨਾਗਰਿਕਾਂ ਦੇ ਆਪਣੇ ਅਧਿਕਾਰਾਂ ਪ੍ਰਤੀ ਵਧਦੇ ਪ੍ਰਭਾਵ ਵੱਲ ਇਸ਼ਾਰੇ ਵਾਲੀ ਰਹੀ | ਉੱਥੇ ਜਿੱਤਣ ਵਾਲੇ ਕਿਸੇ ਵੀ ਉਮੀਦਵਾਰ ਦੇ ਹੱਕ 'ਚ ਬਹੁਤੇ ਸਪਸ਼ਟ ਨਹੀਂ ਲੱਗੇ | ਇੱਥੇ ਇਹ ਦੱਸਣ 'ਚ ਸੰਕੋਚ ਨਹੀਂ ਹੁੰਦਾ ਥੋੜ੍ਹਾ ਕੁਰੇਦਣ 'ਤੇ ਖ਼ਾਸ ਵਿਚਾਰਧਾਰਾ ਨਾਲ ਸਬੰਧਿਤ ਲੋਕ ਕਿਸੇ ਪਾਰਟੀ ਨਹੀਂ ਬਲਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਇਸੇ ਅਹੁਦੇ 'ਤੇ ਦੇਖਣ ਦੀ ਹਸਰਤ 'ਚ ਵੋਟ ਪਾਉਣ ਦੀ ਗੱਲ ਕਹਿ ਗਏ | ਸਮਾਂ ਦੱਸੇਗਾ ਕਿ ਇਨ੍ਹਾਂ ਦੀ ਗਿਣਤੀ ਪਟਿਆਲਾ ਸ਼ਹਿਰ ਜਿੱਥੇ 98 ਹਜ਼ਾਰ 448 ਵੋਟਰ ਜਾਂ ਪਟਿਆਲਾ ਦਿਹਾਤੀ ਜਿੱਥੋਂ ਕੁੱਲ 1 ਲੱਖ 31 ਹਜ਼ਾਰ 445 ਵੋਟਰ ਭੁਗਤੇ ਇਨ੍ਹਾਂ ਹਲਕਿਆਂ 'ਚ ਵੋਟ ਪ੍ਰਤੀਸ਼ਤਤਾ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਪਰੰਤੂ ਪੂਰੇ ਲੋਕ ਸਭਾਈ ਹਲਕੇ 'ਚ 11 ਲੱਖ 75 ਹਜ਼ਾਰ 345 ਵੋਟਰ ਜਿਨ੍ਹਾਂ 'ਚ 6 ਲੱਖ 32 ਹਜ਼ਾਰ 680 ਮਰਦ, 5 ਲੱਖ 42 ਹਜ਼ਾਰ 644 ਔਰਤਾਂ, 2267 ਦਿਵਿਆਂਗ, 21 ਤੀਜੇ ਿਲੰਗ ਤੇ 17 ਹਜ਼ਾਰ 745 ਅਜਿਹੇ ਸਨ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਚੁਣਨ ਲਈ ਵੋਟ ਪਾਈ | ਜਿਸ ਨੇ ਜਿੱਥੇ ਵੀ ਮਰਜ਼ੀ ਵੋਟ ਪਾਈ ਹੋਵੇ ਪਰੰਤੂ ਜਿਸ ਤਰ੍ਹਾਂ ਦਾ ਸੰਤਾਪ ਪੰਜਾਬ ਨੇ ਹੰਢਾਇਆ ਇਕ ਖ਼ਾਸ ਸੋਚ ਦੇ ਭਾਰੂ ਹੋਣ ਤੋਂ ਬਾਅਦ ਉਸ ਤਰ੍ਹਾਂ ਦਾ ਸੰਤਾਪ ਪੂਰਾ ਦੇਸ਼ ਨਾ ਹੰਢਾਵੇ ਇਸ ਲਈ ਚੇਤੰਨ ਹੋਣ ਦੀ ਲੋੜ ਨੂੰ ਵਿਸਾਰਨਾ ਠੀਕ ਨਹੀਂ | ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿੱਤ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਚੋਣਾਂ ਦੌਰਾਨ 8 ਲੱਖ 98 ਹਜ਼ਾਰ 574 ਵੋਟਰਾਂ ਨੇ ਵੋਟ ਪਾਉਣ ਮੌਕੇ ਵੋਟਰ ਸ਼ਨਾਖ਼ਤੀ ਕਾਰਡ ਦੀ ਵਰਤੋਂ ਕੀਤੀ ਜਦਕਿ 2 ਲੱਖ 76 ਹਜ਼ਾਰ 771 ਵੋਟਰਾਂ ਨੇ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਦੂਸਰੇ ਪਹਿਚਾਣ ਪੱਤਰਾਂ ਦੀ ਵੋਟ ਪਾਉਣ ਵੇਲੇ ਵਰਤੋਂ ਕੀਤੀ | 109-ਨਾਭਾ ਹਲਕੇ ਵਿਚ ਕੁਲ 1 ਲੱਖ 81 ਹਜ਼ਾਰ 340 ਵੋਟਰਾਂ ਵਿਚੋਂ 1 ਲੱਖ 28 ਹਜ਼ਾਰ 343 ਵੋਟਰਾਂ ਨੇ ਆਪਣੀ ਵੋਟ ਪਾਈ ਜੋ ਕਿ 70.77 ਫੀਸਦੀ ਬਣਦਾ ਹੈ | ਜਿਨ੍ਹਾਂ ਚ 69 ਹਜ਼ਾਰ 489 ਮਰਦ ਤੇ 58 ਹਜ਼ਾਰ 853 ਮਹਿਲਾਂ, 272 ਦਿਵਿਆਂਗ, ਇਕ ਤੀਜੇ ਿਲੰਗ, 1400 ਨੌਜਵਾਨ ਵੋਟਰਾਂ ਨੇ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | 110-ਪਟਿਆਲਾ ਦਿਹਾਤੀ ਵਿਚ ਕੁਲ 2 ਲੱਖ 17 ਹਜ਼ਾਰ 841 ਵੋਟਰਾਂ ਵਿਚੋਂ 1 ਲੱਖ 31 ਹਜ਼ਾਰ 445 ਨੇ ਆਪਣੀ ਵੋਟ ਪਾਈ | ਜਿਨ੍ਹਾਂ 'ਚ 1506 ਨੌਜਵਾਨ ਵੋਟਰ, 188 ਦਿਵਿਆਂਗ ਤੇ 1 ਤੀਜੇ ਿਲੰਗ ਦੇ ਵੋਟਰ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | 111-ਰਾਜਪੁਰਾ 'ਚ 1 ਲੱਖ 20 ਹਜ਼ਾਰ 369 ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਚ 64 ਹਜ਼ਾਰ 892 ਮਰਦ ਤੇ 55 ਹਜ਼ਾਰ 473 ਔਰਤ ਵੋਟਰਾਂ, 1578 ਨਵੇਂ ਵੋਟਰਾਂ, 310 ਦਿਵਿਆਂਗ ਤੇ 4 ਤੀਜੇ ਿਲੰਗ ਦੇ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | 112-ਡੇਰਾਬਸੀ ਹਲਕੇ ਵਿਚੋਂ 1 ਲੱਖ 78 ਹਜ਼ਾਰ 526 ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਚੋ ਵਿਚ 3119 ਨਵੇਂ ਵੋਟਰਾਂ ਨੇ ਅਤੇ 137 ਦਿਵਿਆਂਗ ਵੋਟਰਾਂ ਨੇ ਆਪਣੇ ਵੋਟਰ ਸਨ | 113 ਘਨੌਰ ਹਲਕੇ ਦੇ 1 ਲੱਖ 14 ਹਜ਼ਾਰ 770 ਵੋਟਰਾਂ ਨੇ ਵੋਟ ਪਾਈ ਇਨ੍ਹਾਂ ਵਿਚ 63 ਹਜ਼ਾਰ 34 ਮਰਦ ਤੇ 51 ਹਜ਼ਾਰ 736 ਔਰਤ ਵੋਟਰ ਸ਼ਾਮਲ ਹਨ ਇਸ ਹਲਕੇ ਵਿਚ 3123 ਨਵੇਂ ਵੋਟਰਾਂ ਨੇ ਅਤੇ 279 ਦਿਵਿਆਂਗ ਵੋਟਰ ਸਨ | 114-ਸਨੌਰ ਵਿਚੋਂ 1 ਲੱਖ 47 ਹਜ਼ਾਰ 624 ਵੋਟਰਾਂ ਨੇ ਵੋਟ ਪਾਈ ਇਨ੍ਹਾਂ ਵਿਚ 79 ਹਜ਼ਾਰ 289 ਮਰਦ ਤੇ 68 ਹਜ਼ਾਰ 332 ਔਰਤਾਂ, 1998 ਨਵੇਂ ਵੋਟਰ, 230 ਦਿਵਿਆਂਗ ਤੇ 3 ਤੀਜੇ ਿਲੰਗ ਦੇ ਵੋਟਰਾਂ ਨੇ ਵੋਟ ਪਾਈ | 115-ਪਟਿਆਲਾ ਹਲਕੇ ਵਿਚੋਂ 98 ਹਜ਼ਾਰ 448 (61.09 ਫੀਸਦੀ) ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਿਨ੍ਹਾਂ ਵਿਚ 52 ਹਜ਼ਾਰ 714 ਮਰਦ ਅਤੇ 45 ਹਜ਼ਾਰ 728 ਔਰਤ ਵੋਟਰ ਸ਼ਾਮਲ ਹਨ | 115-ਪਟਿਆਲਾ ਹਲਕੇ 'ਚ 60 ਦਿਵਿਆਂਗ ਤੇ 6 ਤੀਜੇ ਿਲੰਗ ਦੇ ਵੋਟਰਾਂ ਨੇ ਵੋਟ ਪਾਈ ਜਦਕਿ 1247 ਨੌਜਵਾਨ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਪਹਿਲੀ ਵਾਰ ਇਸਤੇਮਾਲ ਕੀਤਾ | 116-ਸਮਾਣਾ 1 ਲੱਖ 34 ਹਜ਼ਾਰ 61 ਵੋਟਰਾਂ ਨੇ ਵੋਟ ਪਾਈ ਇਸ ਹਲਕੇ ਵਿਚ 71 ਹਜ਼ਾਰ 487 ਮਰਦ ਅਤੇ 62 ਹਜ਼ਾਰ 568 ਔਰਤ ਵੋਟਰਾਂ ਨੇ ਵੋਟ ਪਾਈ ਇਸ ਤੋਂ ਇਲਾਵਾ 2205 ਨਵੇਂ ਵੋਟਰ, 265 ਦਿਵਿਆਂਗ ਤੇ 6 ਤੀਜੇ ਿਲੰਗ ਦੇ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | 117 ਸ਼ੁਤਰਾਣਾ ਹਲਕੇ ਦੇ ਵਿਚੋਂ 1 ਲੱਖ 21 ਹਜ਼ਾਰ 759 ਇਨ੍ਹਾਂ ਵਿਚੋਂ 64 ਹਜ਼ਾਰ 950 ਮਰਦ, 56 ਹਜ਼ਾਰ 809 ਔਰਤ, 526 ਦਿਵਿਆਂਗ ਅਤੇ 1569 ਉਹ ਵੋਟਰ ਹਨ ਜਿਨ੍ਹਾਂ ਨੇ ਆਪਣੀ ਵੋਟ ਦੇ ਹੱਕ ਦਾ ਪਹਿਲੀ ਵਾਰ ਇਸਤੇਮਾਲ ਕੀਤਾ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ | ਭਾਵੇਂ ਚੋਣ ਪ੍ਰਕਿਰਿਆ ਵੱਖ-ਵੱਖ ਪੋਿਲੰਗ ਸਟੇਸ਼ਨਾਂ ਤੋਂ ਪੋਿਲੰਗ ਪਾਰਟੀਆਂ ਵਲੋਂ ਲਿਆਂਦੀਆਂ ਮਸ਼ੀਨਾਂ ਨੂੰ ਜਮ੍ਹਾਂ ਕਰਵਾਉਣ ਲਈ ਰਾਤ 1 ਵਜੇ ਤੱਕ ਮੁਲਾਜ਼ਮ ਭੁੱਖੇ ਭਾਣੇ ਭਟਕਦੇ ਰਹੇ | ਅੱਜ ਜਿਨ੍ਹਾਂ ਪਟਿਆਲਾ ਦੇ 9 ਅਸਥਾਨਾਂ 'ਤੇ ਇਹ ਮਸ਼ੀਨਾਂ ਰੱਖੀਆਂ ਗਈਆਂ ਉਨ੍ਹਾਂ ਦੀ ਸੁਰੱਖਿਆ ਮੁਲਾਜ਼ਮਾਂ ਵਲੋਂ ਪੂਰੀ ਨਿਗਰਾਨੀ 'ਚ ਕੀਤੀ ਜਾ ਰਹੀ ਹੈ |

ਮੁੜ ਸਮਾਜਿਕ ਕਾਰਜਾਂ ਵਿਚ ਰੁੱਝੇ ਸੁਰਜੀਤ ਸਿੰਘ ਰੱਖੜਾ

ਪਟਿਆਲਾ, 20 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕਾਂ ਸਭਾ ਚੋਣਾਂ ਵਿਚ ਬੜੀ ਜੱਦੋ ਜਹਿਦ ਤੋਂ ਬਾਅਦ ਕਈ ਉਮੀਦਵਾਰਾਂ ਨੇ ਫ਼ੁਰਸਤ ਦੇ ਪਲ ਕੱਢਕੇ ਆਰਾਮ ਕੀਤਾ ਉੱਥੇ ਕਈ ਅਜਿਹੇ ਉਮੀਦਵਾਰ ਵੀ ਮੌਜੂਦ ਹਨ ਜੋ ਸਿਆਸੀ ਸਰਗਰਮੀਆਂ ਤੋਂ ਮਿਲੀ ਫ਼ੁਰਸਤ ਤੋਂ ਬਾਅਦ ਮੁੜ ਸਮਾਜਿਕ ...

ਪੂਰੀ ਖ਼ਬਰ »

22 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 20 ਮਈ (ਮਨਦੀਪ ਸਿੰਘ ਖਰੋੜ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਗਸ਼ਤ ਦੌਰਾਨ ਲੱਕੜ ਮੰਡੀ ਚੌਾਕ ਨੇੜੇ ਇਕ ਗੁਦਾਮ ਦੀ ਪਿਛਲੇ ਕੰਧ ਨਾਲ ਬਣੇ ਕਮਰੇ ਵਿਚੋਂ 22 ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਇਸ ਸਬੰਧੀ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ...

ਪੂਰੀ ਖ਼ਬਰ »

ਡਾ: ਗਾਂਧੀ ਨੇ ਅੱਜ ਚੋਣ ਮੁਹਿੰਮ ਤੋਂ ਬਾਅਦ ਦੇਖੇ ਮਰੀਜ਼

ਪਟਿਆਲਾ, 20 ਮਈ (ਜ.ਸ. ਢਿੱਲੋਂ)-ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਚੋਣਾਂ ਤੋਂ ਬਾਅਦ ਆਪਣੇ ਕਲੀਨਿਕ ਤੇ ਸਮਾਂ ਦਿੱਤਾ ਅਤੇ ਉਨ੍ਹਾਂ ਆਪਣੇ ਮਰੀਜ਼ਾਂ ਦਾ ਮੁਆਇਨਾ ਕੀਤਾ | ਉਨ੍ਹਾਂ ਦਾ ਚੋਣਾਂ ਅੰਦਰ ਬੋਲ ਬੋਲ ਕੇ ਗਲਾ ਵੀ ਕੁਝ ਖ਼ਰਾਬ ਦੱਸਿਆ ਜਾ ...

ਪੂਰੀ ਖ਼ਬਰ »

ਐਗਜ਼ਿਟ ਪੋਲ ਨੂੰ ਲੈ ਕੇ ਕਿਤੇ ਖ਼ੁਸ਼ੀ ਕਿਤੇ ਗ਼ਮ ਵਾਲਾ ਮਾਹੌਲ

ਰਾਜਪੁਰਾ, 20 ਮਈ (ਰਣਜੀਤ ਸਿੰਘ)-ਅੱਜ ਇਥੇ ਸਾਰੇ ਦਿਨ ਐਗਜ਼ਿਟ ਪੋਲ ਨੂੰ ਲੈ ਕੇ ਕਿਤੇ ਖ਼ੁਸ਼ੀ ਕਿਤੇ ਗ਼ਮ ਵਾਲਾ ਮਾਹੌਲ ਬਣਿਆ ਰਿਹਾ | ਜਿਹੜੇ ਸਮਰਥਕਾਂ ਨੂੰ ਐਗਜ਼ਿਟ ਪੋਲ ਰਾਸ ਆ ਰਿਹਾ ਸੀ ਉਹ ਤਾਂ ਬਾਘੀਆਂ ਪਾਉਂਦੇ ਰਹੇ ਜਦ ਕਿ ਜਿਹੜੇ ਸਮਰਥਕਾਂ ਨੂੰ ਐਗਜ਼ਿਟ ਪੋਲ ...

ਪੂਰੀ ਖ਼ਬਰ »

ਮਤਰੇਏ ਪਿਤਾ ਵਲੋਂ ਨਾਬਾਲਗ ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼-ਮਾਮਲਾ ਦਰਜ

ਸਮਾਣਾ, 20 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ ਵਿਖੇ ਇਕ ਮਤਰੇਏ ਪਿਤਾ ਵਲੋਂ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਸੂਤਰਾਂ ਮੁਤਾਬਿਕ ਲੜਕੀ ਦੀ ਮਾਂ ਦਾ ਕਥਿਤ ਦੋਸ਼ੀ ਕਮਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸਮਾਣਾ ...

ਪੂਰੀ ਖ਼ਬਰ »

ਝਪਟਮਾਰ ਔਰਤ ਦਾ ਪਰਸ ਖੋਹ ਕੇ ਫ਼ਰਾਰ

ਪਟਿਆਲਾ, 20 ਮਈ (ਮਨਦੀਪ ਸਿੰਘ ਖਰੋੜ)-ਸਥਾਨਕ ਲਹਿਲ ਕਾਲੋਨੀ 'ਚ ਪੈਦਲ ਜਾ ਰਹੀ ਇਕ ਔਰਤ ਤੋਂ 19 ਮਈ ਵਾਲੇ ਦਿਨ ਸਵੇਰੇ ਸਵਾ ਅੱਠ ਵਜੇ ਦੇ ਕਰੀਬ ਇਕ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫ਼ਰਾਰ ਹੋ ਗਿਆ ਹੈ | ਇਸ ਖੋਹ ਸਬੰਧੀ ਰੁਪਿੰਦਰ ਕੌਰ ਵਾਸੀ ਸੰਗਰੂਰ ਨੇ ਥਾਣਾ ਸਿਵਲ ਲਾਈਨ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਚਿੰਤਾ ਦਾ ਵਿਸ਼ਾ ਹੈ ਸੂਬੇ 'ਚ ਵੋਟ ਪ੍ਰਤੀਸ਼ਤਤਾ ਦਾ ਘਟਣਾ

ਪਟਿਆਲਾ, 20 ਮਈ (ਮਨਦੀਪ ਸਿੰਘ ਖਰੋੜ)-ਚੋਣ ਕਮਿਸ਼ਨ ਤੇ ਰਾਜਸੀ ਪਾਰਟੀਆਂ ਵਲੋਂ ਸੂਬੇ ਦੇ ਵੋਟਰਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਵੋਟ ਪਾਉਣ ਲਈ ਜਾਗਰੂਕ ਕਰਨ ਦੇ ਬਾਵਜੂਦ ਵੀ ਦੇਸ਼ ਦੀ 17ਵੀਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਸਾਲ 2014 ਦੇ ਮੁਕਾਬਲੇ ਭਾਵੇਂ ਕਿ 5 ...

ਪੂਰੀ ਖ਼ਬਰ »

ਬੈਂਕ ਵਲੋਂ ਕਰਜ਼ਾ ਜਮ੍ਹਾਂ ਕਰਨ ਦੇ ਨੋਟਿਸ ਤੋਂ ਪ੍ਰੇਸ਼ਾਨ ਕਿਸਾਨ ਦੀ ਖੇਤ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਸਮਾਣਾ, 20 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੇ ਅਮਾਮਗੜ੍ਹ ਦਾ ਕਿਸਾਨ ਕੁਲਵੰਤ ਸਿੰਘ ਦੀ ਖੇਤ 'ਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਮਿ੍ਤਕ ਦੇ ਪੁੱਤਰ ਸਾਹਿਲ ਸਿੰਘ ਅਤੇ ਭਰਾ ਸਤਵੰਤ ਸਿੰਘ ਨੇ ਦੱਸਿਆ ਕਿ ਸਮਾਣਾ ਦੇ ਬੈਂਕ ਵਲੋਂ ਕਰਜ਼ਾ ਜਮ੍ਹਾਂ ਕਰਨ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ-ਨੌਜਵਾਨ ਜ਼ਖ਼ਮੀ

ਸਮਾਣਾ, 20 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ-ਪਟਿਆਲਾ ਸੜਕ 'ਤੇ ਪਿੰਡ ਖੇੜੀਫੱਤਾਂ ਨੇੜੇ ਮੋਟਰਸਾਈਕਲ ਸਵਾਰ ਨੂੰ ਪਿੱਛੇ ਤੋਂ ਆ ਰਹੇ ਕੈਂਟਰ ਨੇ ਫੇਟ ਮਾਰੀ ਜਿਸ ਨਾਲ ਮੋਟਰਸਾਈਕਲ 'ਤੇ ਸਵਾਰ ਔਰਤ ਦੇ ਡਿੱਗਣ ਨਾਲ ਕੈਂਟਰ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ ਜਿਸ ਨਾਲ ਉਸ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ

ਸੰਘੋਲ, 20 ਮਈ (ਗੁਰਨਾਮ ਸਿੰਘ ਚੀਨਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਘੋਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪਿ੍ੰਸੀਪਲ ਡਾ. ਗੁਰਦੀਪ ਕੌਰ ਨੇ ਦੱਸਿਆ ਕਿ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ 'ਚ ਸਕੂਲ ...

ਪੂਰੀ ਖ਼ਬਰ »

ਵਿਦਿਆਰਥੀ ਪੋਲੀਟੈਕਨਿਕ ਕਾਲਜ 'ਚ ਦਾਖ਼ਲਾ ਲੈ ਕੇ ਸਹੂਲਤਾਂ ਦਾ ਫ਼ਾਇਦਾ ਉਠਾਉਣ-ਪਿੰ੍ਰ: ਹਰਜਿੰਦਰ

ਖਮਾਣੋਂ, 20 ਮਈ (ਜੋਗਿੰਦਰ ਪਾਲ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਰਕਾਰੀ ਬਹੁਤਕਨੀਕੀ ਕਾਲਜ ਰਾਣਵਾਂ ਜੋ ਇਲਾਕੇ ਦਾ ਇੱਕੋ-ਇਕ ਸਰਕਾਰੀ ਪੋਲੀਟੈਕਨਿਕ ਕਾਲਜ ਹੈ ਵਿਖੇ ਰਜਿਸਟ੍ਰੇਸ਼ਨ ਅਤੇ ਦਾਖ਼ਲੇ ਦਾ ਕੰਮ ਪੂਰੇ ਉਤਸ਼ਾਹ ਨਾਲ ਚੱਲ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਕਾਂਗਰਸ ਆਗੂਆਂ ਨੇ ਸ਼ਾਂਤੀਪੂਰਵਕ ਵੋਟਾਂ ਪਾਉਣ 'ਤੇ ਕੀਤਾ ਧੰਨਵਾਦ

ਅਮਲੋਹ, 20 ਮਈ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਵਲੋਂ ਅੱਜ ਇੱਥੇ ਕਾਂਗਰਸ ਦੇ ਲੋਕਲ ਨੇਤਾਵਾਂ ਵਲੋਂ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਖੁਸ਼ੀ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ 'ਚ ਵਿਸ਼ਵ ਆਰਥੋਡੋਂਟਿਕ ਦਿਵਸ ਮਨਾਇਆ

ਅਮਲੋਹ, 20 ਮਈ (ਸੂਦ)-ਦੇਸ਼ ਭਗਤ ਯੂਨੀਵਰਸਿਟੀ 'ਚ 'ਸਮਾਈਲ ਇਜ਼ ਦਾ ਬੈੱਸਟ ਲਾਈਫ਼ ਟਾਈਮ ਗਿਫ਼ਟ' ਥੀਮ ਦੇ ਤਹਿਤ ਆਰਥੋਡੋਂਟਿਕ ਦਿਵਸ ਮਨਾਇਆ ਗਿਆ | ਡਬਲਯੂ.ਐਫ.ਓ. (ਵਰਲਡ ਫੈਡਰੇਸ਼ਨ ਆਫ ਆਰਥੋਡੋਂਟਿਸਟਸ) ਵਲੋਂ ਇਹ ਦਿਹਾੜਾ ਮਈ ਵਿਚ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ, ਇਸ ...

ਪੂਰੀ ਖ਼ਬਰ »

ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਵੋਟਰਾਂ ਦਾ ਧੰਨਵਾਦ

ਫ਼ਤਹਿਗੜ੍ਹ ਸਾਹਿਬ, 20 ਮਈ (ਭੂਸ਼ਨ ਸੂਦ)-ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਅਤੇ ਵੋਟਿੰਗ ਅਮਨ ਅਮਾਨ ਨਾਲ ਸਿਰੇ ਚੜ੍ਹਾਉਣ ਲਈ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਉਤਸ਼ਾਹ ...

ਪੂਰੀ ਖ਼ਬਰ »

ਸਰਕਾਰ ਗਊ ਸੈੱਸ ਦਾ ਕੁਝ ਹਿੱਸਾ ਗਰਾਂਟ ਦੇ ਤੌਰ 'ਤੇ ਨਿੱਜੀ ਗਊਸ਼ਾਲਾਵਾਂ ਨੂੰ ਭੇਜੇ-ਗਊ ਸੇਵਕ

ਨੋਗਾਵਾਂ, 20 ਮਈ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਬਾਈਪਾਸ ਤੇ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ 'ਚ ਰਹਿ ਰਹੀਆਂ ਕਰੀਬ 200 ਗਊਆਂ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਗਊ ਸੇਵਕ ਭੀਮ ਸੇਨ ਸੇਤੀਆ, ਮੋਹਨ ਲਾਲ ਗੋਗਨਾ, ਨਰਿੰਦਰ ਕੁਮਾਰ, ਭਰਤ ਸ਼ਰਮਾ, ਅਸ਼ੋਕ ਮੜਕਨ, ਦੱਤਾ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰ 'ਗੁਰੂ' ਸ਼ਾਨਦਾਰ ਜਿੱਤ ਹਾਸਲ ਕਰੇਗਾ-ਦਰਸ਼ਨ ਬੱਬੀ

ਅਮਲੋਹ/ਸਲਾਣਾ, 20 ਮਈ (ਕੁਲਦੀਪ ਸ਼ਾਰਦਾ, ਗੁਰਚਰਨ ਸਿੰਘ ਜੰਜੂਆ)-ਅਕਾਲੀ-ਭਾਜਪਾ ਦੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਸ਼ਾਨਦਾਰ ਜਿੱਤ ਹਾਸਲ ਕਰਨਗੇ, ਇਹ ਗੱਲ ਪੇਂਡੂ ਵਿਕਾਸ ਬੈਂਕ ਅਮਲੋਹ ਦੇ ਚੇਅਰਮੈਨ ਦਰਸ਼ਨ ਸਿੰਘ ਬੱਬੀ ਨੇ ਪਿੰਡ ...

ਪੂਰੀ ਖ਼ਬਰ »

15 ਤੋਂ 35 ਸਾਲ ਤੱਕ ਹੁੰਦਾ ਹੈ ਆਈ.ਬੀ.ਡੀ. ਰੋਗ-ਡਾ. ਬਹਿਲ

ਫ਼ਤਹਿਗੜ੍ਹ ਸਾਹਿਬ, 20 ਮਈ (ਰਾਜਿੰਦਰ ਸਿੰਘ)-ਵਿਸ਼ਵ ਇੰਨਫਲਾਮੈਂਟਰੀ ਬਉਲ ਡਿਜ਼ੀਜ਼ (ਆਈ.ਬੀ.ਡੀ.) ਦਿਵਸ ਮੌਕੇ ਡਾ. ਨਿਤਿਨ ਸ਼ੰਕਰ ਬਹਿਲ ਐਡੀਸ਼ਨਲ ਡਾਇਰੈਕਟਰ ਗੈਸਟਰੋ ਨੇ ਪਿੰਡ ਰੈਲੀ ਵਿਚ ਕਰਵਾਏ ਸੈਮੀਨਾਰ ਵਿਚ ਲੋਕਾਂ ਨੰੂ ਜਾਗਰੂਕ ਕਰਦਿਆਂ ਦੱਸਿਆ ਕਿ ਪੇਟ ਦੀ ...

ਪੂਰੀ ਖ਼ਬਰ »

ਚੋਣਾਂ ਮੌਕੇ ਫੜੀ ਨਾਜਾਇਜ਼ ਸ਼ਰਾਬ ਦਾ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ

ਭਾਦਸੋਂ, 20 ਮਈ (ਗੁਰਬਖਸ਼ ਸਿੰਘ ਵੜੈਚ)-ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਐਕਸਾਈਜ ਵਿਭਾਗ ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ 'ਚ ਸ਼ਰਾਬ ਦੇ ਠੇਕੇ 17 ਮਈ ਸ਼ਾਮ ਤੋਂ ਲੈ ਕੇ 19 ਮਈ ਸ਼ਾਮ 6 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਹੋਏ ਸਨ ਇਨ੍ਹਾਂ ...

ਪੂਰੀ ਖ਼ਬਰ »

ਮੈਗਜ਼ੀਨ 'ਸੱਜਰੀ ਪੈੜ' ਦੀ ਕਿ੍ਸ਼ਨ ਕੁਮਾਰ ਨੇ ਕੀਤੀ ਘੁੰਡ ਚੁਕਾਈ

ਬਨੂੜ, 20 ਮਈ (ਭੁਪਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਦੀ ਚਰਨ ਛੋਹ ਧਰਤੀ ਤੇ ਬੰਨੋ ਦੇ ਨਾਂਅ 'ਤੇ ਵੱਸਿਆ ਇਤਿਹਾਸਿਕ ਸ਼ਹਿਰ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮੈਗਜ਼ੀਨ ਦਾ ਭਾਗ ਦੂਜਾ 'ਸੱਜਰੀ ਪੈੜ' ਦੀ ਘੁੰਡ ਚੁਕਾਈ ਸਿੱਖਿਆ ਸਕੱਤਰ ਪੰਜਾਬ ...

ਪੂਰੀ ਖ਼ਬਰ »

ਵੋਟ ਪਾ ਕੇ ਵਾਪਸ ਆਉਂਦੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ 10 ਨਾਮਜ਼ਦ

ਪਟਿਆਲਾ, 20 ਮਈ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਆਸੇਮਾਜਰਾ ਦੇ ਸਕੂਲ ਵਿਚੋਂ ਵੋਟਾਂ ਪਾ ਕੇ ਵਾਪਸ ਆਉਂਦੇ ਇਕ ਵਿਅਕਤੀ ਦੀ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ 10 ਵਿਅਕਤੀਆਂ ...

ਪੂਰੀ ਖ਼ਬਰ »

ਚੋਣਾਂ ਤੋਂ ਵਿਹਲੇ ਹੋ ਕੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਪੂਰੀ ਤਰ੍ਹਾਂ ਨੀਂਦ ਕੁੱਟੀ

ਰਾਜਪੁਰਾ, 20 ਮਈ (ਰਣਜੀਤ ਸਿੰਘ)-ਪੰਜਾਬ ਵਿਚ ਬੀਤੇ ਕਈ ਦਿਨਾਂ ਤੋਂ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੇ ਚੋਣ ਪ੍ਰਚਾਰ ਨੂੰ ਲੈ ਕੇ ਦਿਨ ਰਾਤ ਇਕ ਕੀਤਾ ਹੋਇਆ ਸੀ ਅਤੇ ਕਿਸੇ ਨੇ ਵੀ ਤੰਦੂਰ ਵਾਂਗ ਤਪਦੀ ਧੁੱਪ ਅੱਗੇ ਗੋਡੇ ਨਹੀ ਟੇਕੇ ਅਤੇ ਸਾਰਾ ਦਿਨ ...

ਪੂਰੀ ਖ਼ਬਰ »

ਸ਼ੁਤਰਾਣਾ ਹਲਕੇ ਦੇ 1569 ਵੋਟਰਾਂ ਨੇ ਪਹਿਲੀ ਵਾਰ ਪਾਈ ਆਪਣੀ ਵੋਟ 53596 ਵੋਟਰਾਂ ਨੇ ਨਹੀਂ ਦਿਖਾਈ ਚੋਣਾਂ 'ਚ ਦਿਲਚਸਪੀ

ਪਾਤੜਾਂ, 20 ਮਈ (ਗੁਰਵਿੰਦਰ ਸਿੰਘ ਬੱਤਰਾ)-ਲੋਕ ਸਭਾ ਚੋਣਾਂ ਦੋਰਾਨ ਸ਼ੁਤਰਾਣਾ ਹਲਕੇ ਦੇ 1 ਲੱਖ 75 ਹਜ਼ਾਰ 355 ਵੋਟਰ ਸੀ ਜਿਨ੍ਹਾਂ ਵਿਚੋਂ 1 ਲੱਖ 21 ਹਜ਼ਾਰ 759 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਨ੍ਹਾਂ ਵਿਚੋਂ 64 ਹਜ਼ਾਰ 950 ਮਰਦ, 56 ਹਜ਼ਾਰ 809 ਔਰਤਾਂ, 526 ਦਿਵਿਆਂਗ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਅਧਿਆਪਕਾਂ ਵਲੋਂ ਬਿਨਾਂ ਸ਼ਰਤ ਡਿਊਟੀ 'ਤੇ ਆ ਜਾਣ ਨਾਲ ਵਿਵਾਦ ਹੋਇਆ ਹੱਲ

ਪਾਤੜਾਂ, 20 ਮਈ (ਜਗਦੀਸ਼ ਸਿੰਘ ਕੰਬੋਜ)-ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਪਾਤੜਾਂ ਦਾ ਪ੍ਰਬੰਧ ਚਲਾ ਰਹੇ ਗੁਰੂ ਤੇਗ਼ ਬਹਾਦਰ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਪ੍ਰਗਟ ਸਿੰਘ ਸਰਾਓ ਨੇ ਦੱਸਿਆ ਕਿ ਕਈ ਅਧਿਆਪਕਾਂ ਨੇ ਪਿ੍ੰਸੀਪਲ ਸਤਵੀਰ ਸਿੰਘ ਦੀ ਅਗਵਾਈ 'ਚ 15 ਮਈ ਨੂੰ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਜਾ ਅਗਰਸੈਨ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ

ਪਟਿਆਲਾ, 20 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਮਹਾਰਾਜਾ ਅਗਰਸੈਨ ਚੇਅਰ ਵਲੋਂ ਮਹਾਰਾਜਾ ਅਗਰਸੈਨ ਦੇ ਇਤਿਹਾਸ ਅਤੇ ਸਿਧਾਂਤਾਂ 'ਤੇ ਆਪਣਾ ਪਹਿਲਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਇਸ ਮੌਕੇ ਉਪ-ਕੁਲਪਤੀ ਡਾ. ਬੀ.ਐਸ. ਘੁੰਮਣ ਨੇ ...

ਪੂਰੀ ਖ਼ਬਰ »

ਪੰਜਾਬ ਜੇਲ੍ਹ ਟਰੇਨਿੰਗ ਸਕੂਲ ਵਿਚ ਮਨਾਇਆ ਰਾਸ਼ਟਰੀ ਡੇਂਗੂ ਦਿਵਸ

ਪਟਿਆਲਾ, 20 ਮਈ (ਗੁਰਵਿੰਦਰ ਸਿੰਘ ਔਲਖ)-ਡੇਂਗੂ ਬੁਖਾਰ ਤੋਂ ਬਚਾਓ ਤੇ ਜਾਗਰੂਕਤਾ ਸਬੰਧੀ ਅੱਜ ਪੰਜਾਬ ਜੇਲ ਟਰੇਨਿੰਗ ਸਕੂਲ ਦੇ ਆਡੀਟੋਰੀਅਮ ਹਾਲ ਵਿਚ ਰਾਸ਼ਟਰੀ ਡੇਂਗੂ ਦਿਵਸ ਦਾ ਮਨਾਇਆ ਗਿਆ | ਜਿਸ ਵਿਚ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਨੈਸ਼ਨਲ ਡੇਂਗੂ ਦਿਵਸ 'ਤੇ ਵਿਦਿਆਰਥੀਆਂ ਨੇ ਰੈਲੀ ਕੱਢੀ

ਸ਼ੁਤਰਾਣਾ, 20 ਮਈ (ਬਲਦੇਵ ਸਿੰਘ ਮਹਿਰੋਕ)-ਨੈਸ਼ਨਲ ਡੇਂਗੂ ਦਿਵਸ 'ਤੇ ਸੀਨੀਅਰ ਮੈਡੀਕਲ ਅਫਸਰ ਡਾ. ਦਰਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀ. ਸੈਕੰ. ਸਕੂਲ ਸ਼ੁਤਰਾਣਾ ਵਿਖੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਸ਼ਾਲ ਰੈਲੀ ਕੱਢੀ ਗਈ ਅਤੇ ਸਰਕਾਰੀ ਹਸਪਤਾਲ 'ਚ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਅਜਾਪਾਲ ਸਿੰਘ ਵਿਖੇ ਵਾਤਾਵਰਨ ਪਾਰਕ ਦੀ ਉਸਾਰੀ ਦਾ ਕੰਮ ਜ਼ੋਰਾਂ 'ਤੇ

ਨਾਭਾ, 20 ਮਈ (ਕਰਮਜੀਤ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਜੈ ਪਾਲ ਸਿੰਘ ਵਿਖੇ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਦੇ ਵਰੋਸਾਏ ਸੰਤ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲਿਆਂ ਦੀ ਨਿਗਰਾਨੀ ਹੇਠ ਅਤੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਦੇ ...

ਪੂਰੀ ਖ਼ਬਰ »

ਲੋਕ ਨਿਰਮਾਣ ਮੰਤਰੀ ਦੇ ਹਲਕੇ ਦੇ ਪਿੰਡਾਂ ਨੂੰ ਪਟਿਆਲਾ ਦੇ ਪਿੰਡਾਂ ਨਾਲ ਜੋੜਨ ਵਾਲਾ ਰਸਤਾ ਅਰਧ ਪੱਕਾ

ਸਮਾਣਾ, 20 ਮਈ (ਸਾਹਿਬ ਸਿੰਘ)-ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦੇ ਸੰਗਰੂਰ ਹਲਕੇ ਦੇ ਪਿੰਡਾਂ ਨੂੰ ਪਟਿਆਲਾ ਜ਼ਿਲ੍ਹੇ ਨਾਲ ਜੋੜਨ ਵਾਲਾ ਰਸਤਾ ਅਰਧ ਪੱਕਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਲੋਕ ਨਿਰਮਾਣ ਮੰਤਰੀ ਨੂੰ ...

ਪੂਰੀ ਖ਼ਬਰ »

ਬਲੱਡ ਬੈਂਕ ਵਿਚ ਕੈਂਪ ਲਗਾਉਣੇ ਸ਼ਲਾਘਾਯੋਗ-ਡਾ: ਭਾਰਦਵਾਜ

ਪਟਿਆਲਾ, 20 ਮਈ (ਮਨਦੀਪ ਸਿੰਘ ਖਰੋੜ)-ਮਨੁੱਖਤਾ ਦੀ ਸੇਵਾ ਵਿਚ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵਲੋਂ ਬਲੱਡ ਬੈਂਕ ਰਜਿੰਦਰਾ ਹਸਪਤਾਲ ਵਿਖੇ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਡਾਕਟਰ ਕੰਚਨ ਭਾਰਦਵਾਜ ਮੁਖੀ ਬਲੱਡ ਬੈਂਕ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਗ੍ਰੰਥੀ ਸਿੰਘ ਨੇ ਲਗਾਏ ਸਥਾਨਕ ਗੁਰਦੁਆਰਾ ਕਮੇਟੀ ਮੈਂਬਰ 'ਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼

ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਪਿੰਡ ਖਰਾਜਪੁਰ ਗੁਰਦੁਆਰਾ ਸਾਹਿਬ ਦੀ ਇਕ ਵੀਡੀਓ ਇੰਨੀ ਦਿਨੀਂ ਵਾਇਰਲ ਹੋ ਰਹੀ ਸੀ ਜਿਸ ਵਿਚ ਗ੍ਰੰਥੀ ਸਿੰਘ ਵੱਲੋਂ ਇੱਕ ਕਮੇਟੀ ਮੈਂਬਰ ਵਲੋਂ ਦੇਗ ਬਣਾਉਣ ਵਾਸਤੇ ਗੈਸ ਸਿਲੰਡਰ ਦੀ ਮੰਗ ਕੀਤੀ ਜਾ ਰਹੀ ਸੀ | ਇਸੇ ਦੌਰਾਨ ਕਿਸੇ ਗਲ ਨੂੰ ...

ਪੂਰੀ ਖ਼ਬਰ »

ਜਨਮ ਦਿਨ ਦੀ ਖ਼ੁਸ਼ੀ ਵਿਚ ਖ਼ੂਨਦਾਨ ਕੈਂਪ ਲਗਵਾਇਆ

ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਸਮਾਜਸੇਵੀ ਅਮਰਨਾਥ ਬਲਰਾਮ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਐਸ.ਐਮ.ਓ. ਡਾਕਟਰ ਐਸ.ਜੇ. ਸਿੰਘ ਨੇ ਕੀਤਾ | ਇਸ ਮੌਕੇ ਡਾ. ਅਜੈ ਚੌਧਰੀ ਸਮੇਤ ਹੋਰ ਸ਼ਹਿਰ ਦੇ ...

ਪੂਰੀ ਖ਼ਬਰ »

ਬਾਬਾ ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ-ਇੱਟ ਨਾਲ ਖੜਕਾ ਕੇ ਲਿਆ ਸੀ ਬਦਲਾ-ਸੰਤ ਕੰਬਲੀਵਾਲੇ

ਪਟਿਆਲਾ, 20 ਮਈ (ਜਸਪਾਲ ਸਿੰਘ ਢਿੱਲੋਂ)-ਗੁਰਦੁਆਰਾ ਕੰਬਲੀਵਾਲਾ ਵਿਖੇ ਅੱਜ ਪੂਰਨਮਾਸ਼ੀ ਦੇ ਮੌਕੇ ਇਕ ਸਮਾਗਮ ਦੌਰਾਨ ਸੰਤ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਾਬਾ ਬੰਦਾ ਬਹਾਦਰ ਇਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸਰਹਿੰਦ ਦੀ ਇੱਟ ...

ਪੂਰੀ ਖ਼ਬਰ »

ਸਰਕਾਰੀ ਚਿਲਡਰਨ ਹੋਮ ਦੇ ਦਿਵਿਆਂਗ ਬੱਚੇ ਦੀ ਇਲਾਜ ਦੌਰਾਨ ਮੌਤ

ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਸਥਾਨਕ ਸਰਕਾਰੀ ਚਿਲਡਰਨ ਹੋਮ ਵਿਚ ਰਹਿ ਰਹੇ ਦਿਵਿਆਂਗ ਬੱਚੇ ਦੀ ਲੰਘੀ ਰਾਤ ਮੌਤ ਹੋ ਗਈ | ਚਿਲਡਰਨ ਹੋਮ ਦੇ ਅਧਿਕਾਰੀਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੱਚੇ ਦੇ ਪਿਤਾ ਦੀ ਹਾਜ਼ਰੀ ਵਿਚ ਇੱਥੋਂ ਦੇ ਇਸਲਾਮਪੁਰ ਵਾਲੇ ...

ਪੂਰੀ ਖ਼ਬਰ »

ਨਵ-ਵਿਆਹੁਤਾ ਨੂੰ ਘਰੇਲੂ ਵਰਤੋਂ ਲਈ ਲੋੜੀਂਦਾ ਸਾਮਾਨ ਦਿੱਤਾ

ਸ਼ੁਤਰਾਣਾ, 20 ਮਈ (ਬਲਦੇਵ ਸਿੰਘ ਮਹਿਰੋਕ)-ਸਥਾਨਕ ਕਸਬੇ ਵਿਖੇ ਇਲਾਕੇ ਦੇ ਸਮਾਜ ਸੇਵੀਆਂ ਨੇ ਲੋੜਵੰਦ ਪਰਿਵਾਰ ਦੀ ਇਕ ਨਵੀਂ ਵਿਆਹੀ ਲੜਕੀ ਨੂੰ ਘਰੇਲੂ ਵਰਤੋਂ ਲਈ ਲੋੜੀਂਦਾ ਸਮਾਨ ਦਿੱਤਾ | ਜਾਣਕਾਰੀ ਮੁਤਾਬਿਕ ਗ੍ਰਾਮ ਪੰਚਾਇਤ ਤੁੱਗੋਪੱਤੀ ਦੇ ਵਸਨੀਕ ਰਾਮਦਾਸ ਦੀ ...

ਪੂਰੀ ਖ਼ਬਰ »

ਡੇਂਗੂ ਅਤੇ ਚਿਕਨਗੁਨੀਆ ਦੀ ਜਾਣਕਾਰੀ ਲਈ ਡਰਾਇੰਗ ਮੁਕਾਬਲੇ ਕਰਵਾਏ

ਦੇਵੀਗੜ੍ਹ, 20 ਮਈ (ਰਜਿੰਦਰ ਸਿੰਘ ਮੌਜੀ)-ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਨੇ ਬਿੱਟੂ ਦੁਗਾਲ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪਾਤੜਾਂ, 20 ਮਈ (ਗੁਰਵਿੰਦਰ ਸਿੰਘ ਬੱਤਰਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਵਲੋਂ ਅੱਜ ਪਿੰਡ ਦੁਗਾਲ ਵਿਖੇ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX