ਤਾਜਾ ਖ਼ਬਰਾਂ


ਸੀ.ਐਮ.ਸਿਟੀ ਕਰਨਾਲ ਵਿਖੇ ਸੋਸ਼ਲ ਮੀਡੀਆ 'ਤੇ ਲਗਾਈ ਗਈ 15 ਦਿਨ ਲਈ ਪਾਬੰਦੀ
. . .  32 minutes ago
ਕਰਨਾਲ, 12 ਜੁਲਾਈ (ਗੁਰਮੀਤ ਸਿੰਘ ਸੱਗੂ ) - ਕੋਵਿਡ 19 ਦੌਰਾਨ ਸੋਸ਼ਲ ਮੀਡੀਆ ਵੱਲੋਂ ਨਿਭਾਈ ਗਈ ਜ਼ਿੰਮੇਦਾਰਾਨਾ ਕਵਰੇਜ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨੇ ਸੀ.ਐਮ.ਸਿਟੀ ਵਿਖੇ ਅਗਲੇ 15 ਦਿਨਾਂ ਤਕ ਸੋਸ਼ਲ ਮੀਡੀਆ 'ਤੇ ਖ਼ਬਰਾਂ ਨਸ਼ਰ ਕੀਤੇ ਜਾਣ 'ਤੇ ਪੂਰਨ ਤੋਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਵਿਰੋਧ ਮੀਡੀਆ ਨਾਲ ਜੁੜੇ ਲੋਕਾਂ ਵੱਲੋਂ...
ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 minute ago
ਪਠਾਨਕੋਟ 12 ਜੁਲਾਈ (ਆਸ਼ੀਸ਼ ਸ਼ਰਮਾ/ਸੰਧੂ/ਚੌਹਾਨ) - ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ 182 ਕੋਰੋਨਾ ਜਾਂਚ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 174 ਵਿਅਕਤੀਆਂ...
ਨਾਭਾ 'ਚ 2 ਹੋਰ ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਾਭਾ, 12 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਕੋਰੋਨਾ ਦੇ 2 ਮਰੀਜ਼ ਮੁੜ ਪਾਜ਼ੀਟਿਵ ਆਏ ਹਨ। ਨਾਭਾ ਦੀ ਕਮਲਾ ਕਾਲੋਨੀ ਦੀ 58 ਸਾਲਾ ਔਰਤ ਅਤੇ 7 ਸਾਲਾ ਬੱਚਾ ਕੋਰੋਨਾ ਪਾਜ਼ੀਟਿਵ ਆਉਣ...
ਰਾਜਪੁਰਾ 'ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਹੋਰ ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ ।ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਇਹ...
ਸੀਨੀਅਰ ਡਿਪਟੀ ਮੇਅਰ ਸਮੇਤ ਪਟਿਆਲਾ 'ਚ ਕੋਰੋਨਾ ਦੇ 22 ਕੇਸ ਪਾਜ਼ੀਟਿਵ
. . .  about 1 hour ago
ਪਟਿਆਲਾ, 12 ਜੁਲਾਈ (ਪਰਗਟ ਸਿੰਘ ਬਲਬੇੜ੍ਹਾ) - ਸਿਹਤ ਵਿਭਾਗ ਪਟਿਆਲਾ ਵੱਲੋਂ ਕੋਵਿਡ ਜਾਂਚ ਲਈ ਲਏ ਗਏ ਸੈਂਪਲਾਂ ਦੀ ਅੱਜ ਪ੍ਰਾਪਤ ਹੋਈਆ ਰਿਪੋਰਟਾਂ ਵਿਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਜ਼ਿਲੇ੍ਹ ਭਰ ਵਿਚੋਂ 22 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੀ ਪੁਸ਼ਟੀ ਸਿਵਲ...
ਜ਼ਿਲ੍ਹਾ ਕਪੂਰਥਲਾ ਚ ਕੋਰੋਨਾ ਨਾਲ ਸਬੰਧਿਤ ਇਕ ਹੋਰ ਕੇਸ ਆਇਆ ਸਾਹਮਣੇ
. . .  about 1 hour ago
ਕਪੂਰਥਲਾ, 12 ਜੁਲਾਈ (ਸਡਾਨਾ) - ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਸਬੰਧੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਦੇ ਪੀਰ ਚੌਧਰੀ ਨੇੜੇ ਦੇ ਵਸਨੀਕ 24 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਦਾ ਕਿ ਜਲੰਧਰ...
ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਦੇਹਾਂਤ
. . .  about 2 hours ago
ਫਗਵਾੜਾ, 12 ਜੁਲਾਈ (ਕਿੰਨੜਾ) - ਮਿਸ ਇੰਡੀਆ ਯੂਨੀਵਰਸ ਦੀ ਕੰਟੈਸਟਡ ਰਹੀ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਅੱਜ ਕੈਂਸਰ ਦੇ ਚੱਲਦਿਆਂ ਦੇਹਾਂਤ ਹੋ ਗਿਆ। ਭੋਪਾਲ ਦੀ ਰਹਿਣ ਵਾਲੀ ਤੇ ਮਾਇਆ ਨਗਰੀ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਦਿਵਿਆ ਚੌਕਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹੈ ਅਪਨਾ...
ਐਤਵਾਰ ਨੂੰ ਤਾਲਾਬੰਦੀ ਰਹੇਗੀ ਲਾਗੂ - ਕੈਪਟਨ
. . .  about 2 hours ago
ਸ਼ਨੀਵਾਰ ਨੂੰ ਲਾਗੂ ਨਹੀਂ ਕਰ ਰਹੇ ਤਾਲਾਬੰਦੀ - ਕੈਪਟਨ
. . .  about 2 hours ago
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਪੰਜਾਬ ਦੇ ਚਾਰ ਜ਼ਿਲ੍ਹੇ ਹਾਈ ਅਲਰਟ 'ਤੇ
. . .  about 2 hours ago
ਕੌਹਰੀਆਂ, 12 ਜੁਲਾਈ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਇਆ ਹੈ।ਜਿਸ ਕਾਰਨ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਠਿੰਡਾ,ਮਾਨਸਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ...
ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਕਟੌਤੀ
. . .  about 2 hours ago
ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਚੱਲਦਿਆਂ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਵਿਚ ਕਟੌਤੀ ਕਰ ਕੇ ਸੋਧਿਆ ਹੋਇਆ ਸਿਲੇਬਸ...
ਸਕੂਲ ਫ਼ੀਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਪੁਨਰ ਵਿਚਾਰ ਅਪੀਲ ਦਾਇਰ ਕਰੇਗੀ ਸਰਕਾਰ - ਕੈਪਟਨ
. . .  about 2 hours ago
ਡੀ.ਸੀ ਰਾਹੀਂ ਲੋਕ ਪ੍ਰਾਪਤ ਕਰ ਸਕਦੇ ਨੇ ਮਾਸਕ - ਕੈਪਟਨ
. . .  about 2 hours ago
ਗ਼ਰੀਬਾਂ ਨੂੰ ਸਰਕਾਰ ਮੁਫ਼ਤ ਮੁਹੱਈਆ ਕਰਵਾਏਗੀ ਮਾਸਕ - ਕੈਪਟਨ
. . .  about 2 hours ago
ਟੈਸਟਿੰਗ ਵਧਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹੈ ਵਾਧਾ - ਕੈਪਟਨ
. . .  about 3 hours ago
ਕੋਰੋਨਾ ਨੂੰ ਲੈ ਕੇ ਕੈਪਟਨ ਹੋਏ ਲਾਈਵ, ਲੋਕਾਂ ਦੇ ਸਵਾਲਾਂ ਦੇ ਰਹੇ ਨੇ ਜਵਾਬ
. . .  about 3 hours ago
ਸੀਵਰੇਜ ਪੁੱਟ ਰਹੇ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ ਕਾਰਨ ਹੋਈ ਮੌਤ
. . .  about 3 hours ago
ਨਸ਼ੇ ਕਾਰਨ ਝੁਨੀਰ ਵਿਖੇ ਨੌਜਵਾਨ ਦੀ ਮੌਤ
. . .  about 3 hours ago
ਝੁਨੀਰ, 12 ਜੁਲਾਈ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਗਈ ...
'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਉਰਫ ਪਾਰਥ ਨੂੰ ਹੋਇਆ ਕੋਰੋਨਾ
. . .  about 3 hours ago
ਮੁੰਬਈ, 12 ਜੁਲਾਈ (ਇੰਦਰਮੋਹਨ ਪਨੂੰ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਪਾਰਥ ਸਮਥਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਬੋਹਾ, 12 ਜੁਲਾਈ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ...
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ 'ਚ ਰੋਸ
. . .  about 3 hours ago
ਸੂਲਰ ਘਰਾਟ, 12 ਜੁਲਾਈ (ਜਸਵੀਰ ਸਿੰਘ ਔਜਲਾ) - ਕਸਬਾ ਸੂਲਰ ਘਰਾਟ ਦੇ ਹੋ ਰਹੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁੱਲ੍ਹੀ ...
ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ 'ਚ ਕੀਤਾ ਵਾਧਾ
. . .  about 4 hours ago
ਸੰਗਰੂਰ, 12 ਜੁਲਾਈ (ਧੀਰਜ ਪਸ਼ੋਰੀਆ) - ਬੀਤੀ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਣ ਇਲਾਕਿਆਂ...
ਲੁਧਿਆਣਾ 'ਚ ਕੋਰੋਨਾ ਦੇ 37 ਨਵੇਂ ਆਏ ਮਾਮਲੇ ਸਾਹਮਣੇ, 2 ਮੌਤਾਂ
. . .  about 4 hours ago
ਲੁਧਿਆਣਾ, 12 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ...
ਸਰਦੂਲਗੜ੍ਹ ਵਿਖੇ ਪਾਣੀ ਵਾਲੇ ਟੈਂਕ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ
. . .  about 4 hours ago
2 ਕਰੋੜ 90 ਲੱਖ ਦੀ ਹੈਰੋਇਨ ਸਮੇਤ ਜੱਜ ਦਾ ਸਟੈਨੋ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 12 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਐੱਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਫਰੀਦਕੋਟ

ਚੋਣਾਂ ਤੋਂ ਅਗਲੇ ਦਿਨ ਬਾਦਲ ਦੇ ਗ੍ਰਹਿ ਵਿਖੇ ਲੱਗੀਆਂ ਰੌਣਕਾਂ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਲੋਕ ਸਭਾ ਚੋਣਾਂ ਤੋਂ ਅਗਲੇ ਦਿਨ ਵੀ ਲੰਬੀ ਹਲਕੇ ਦੇ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਨੂੰ ਮਿਲਣ ਵਾਲਿਆਂ ਦੀ ਰੌਣਕ ਲੱਗੀ ਰਹੀ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਵਲੋਂ ਚੋਣ ਲੜੇ ਹਨ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਕਿਸਮਤ ਅਜ਼ਮਾ ਰਹੇ ਹਨ | ਸਿਆਸਤ ਦਾ ਧੁਰਾ ਮੰਨੇ ਜਾਂਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਹਮੇਸ਼ਾ ਹੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਵਿਖੇ ਕੰਮ-ਧੰਦੇ ਕਰਵਾਉਣ ਲਈ ਵਰਕਰਾਂ ਅਤੇ ਲੋਕਾਂ ਦਾ ਆਉਣਾ-ਜਾਣਾ ਜਾਰੀ ਰਹਿੰਦਾ ਹੈ | ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਸ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਲਗਾਤਾਰ ਚੋਣ ਮੁਹਿੰਮ 'ਚ ਰੁੱਝੇ ਰਹੇ ਹਨ | ਕਈ ਦਿਨਾਂ ਦੀ ਥਕਾਵਟ ਮਗਰੋਂ ਵੀ ਅੱਜ ਆਮ ਵਾਂਗ ਵਰਕਰਾਂ ਤੇ ਲੋਕਾਂ ਨੂੰ ਮਿਲੇ | ਸਾਬਕਾ ਮੁੱਖ ਮੰਤਰੀ ਬਾਦਲ ਕਰੀਬ ਸਵੇਰੇ 10:45 ਵਜੇ ਆਪਣੀ ਕੋਠੀ ਸਥਿਤ ਦਫ਼ਤਰ ਵਿਖੇ ਪਹੁੰਚੇ ਅਤੇ ਡੇਢ ਘੰਟਾ ਲੋਕਾਂ ਨੂੰ ਮਿਲੇ | ਸ: ਬਾਦਲ ਨੇ ਸਭ ਤੋਂ ਪਹਿਲਾਂ ਸਮੂਹ ਵਰਕਰਾਂ ਤੇ ਲੋੋਕਾਂ ਦਾ ਚੋਣਾਂ 'ਚ ਮਿਹਨਤ ਕਰਨ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ | ਸ: ਬਾਦਲ ਨੇ ਕੰਮ-ਧੰਦੇ ਆਏ ਲੋਕਾਂ ਨੂੰ ਕਿਹਾ ਕਿ ਚੋਣਾਂ 'ਚ ਡਿਊਟੀਆਂ ਕਾਰਨ ਅੱਜ ਬਹੁਤੇ ਅਫ਼ਸਰ ਤੇ ਕਰਮਚਾਰੀ ਛੁੱਟੀ 'ਤੇ ਹਨ ਅਤੇ 23 ਮਈ ਤੋਂ ਬਾਅਦ ਸਾਰੇ ਕੰਮ ਆਮ ਵਾਂਗ ਕਰਵਾਏ ਜਾਣਗੇ | ਇਸ ਮੌਕੇ ਲੰਬੀ ਹਲਕੇ ਦੇ ਆਗੂੁ ਤੇ ਵਰਕਰ ਵੀ ਸ: ਬਾਦਲ ਨੂੰ ਮਿਲੇ | ਸ: ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਚੜ੍ਹਦੀ ਕਲਾ ਰਹੇਗੀ ਅਤੇ 13 ਸੀਟਾਂ 'ਤੇ ਹੀ ਸਫ਼ਲਤਾ ਮਿਲੇਗੀ | ਇਸ ਮਗਰੋਂ 11:30 ਵਜੇ ਸੁਖਬੀਰ ਸਿੰਘ ਬਾਦਲ ਵਰਕਰਾਂ ਤੇ ਲੋਕਾਂ ਨੂੰ ਮਿਲਣ ਲਈ ਪਹੁੰਚੇ | ਸੁਖਬੀਰ ਸਿੰਘ ਬਾਦਲ ਕਰੀਬ ਇਕ ਘੰਟਾ ਉਨ੍ਹਾਂ 'ਚ ਰਹੇ ਅਤੇ ਚੋਣਾਂ ਸਬੰਧੀ ਚਰਚਾ ਕੀਤੀ | ਸੁਖਬੀਰ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਦਾ ਸਫ਼ਾਇਆ ਹੋਵੇਗਾ | ਕਈ ਦਿਨਾਂ ਤੋਂ ਮੁਹਿੰਮ 'ਚ ਦਿਨ-ਰਾਤ ਰੁਝੀ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਕੁਝ ਅਰਾਮ ਕਰਨ ਮਗਰੋਂ ਅਤੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਉਪਰੰਤ ਬਾਅਦ ਦੁਪਹਿਰ 2 ਵਜੇ ਕੁਝ ਸਮਾਂ ਵਰਕਰਾਂ ਨੂੰ ਮਿਲੇ | ਉਨ੍ਹਾਂ ਵੀ ਚੋਣ ਮੁਹਿੰਮ 'ਚ ਮਿਹਨਤ ਕਰਨ 'ਤੇ ਸਮੂਹ ਆਗੂਆਂ, ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ | ਅੱਜ ਸ: ਬਾਦਲ ਦੇ ਗ੍ਰਹਿ ਵਿਖੇ ਸਾਰਾ ਦਿਨ 300 ਤੋਂ 400 ਦੇ ਕਰੀਬ ਲੋਕ ਪਹੁੰਚੇ ਹੋਏ ਸਨ | ਇਸ ਤੋਂ ਇਲਾਵਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਵੀ ਵਰਕਰ ਪਹੁੰਚੇ | ਇਸ ਮੌਕੇ ਜਥੇ: ਦਿਆਲ ਸਿੰਘ ਕੋਲਿਆਂਵਾਲੀ, ਤੇਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਸਤਿੰਦਰਜੀਤ ਸਿੰਘ ਮੰਟਾ ਰੋੜਾਂਵਾਲਾ, ਬਲਕਰਨ ਸਿੰਘ ਵਣਵਾਲਾ, ਮਨਜੀਤ ਸਿੰਘ ਲਾਲਬਾਈ, ਰਣਜੋਤ ਸਿੰਘ ਲੰਬੀ, ਜਗਤਾਰ ਸਿੰਘ ਨੀਟੂ ਤੱਪਾਖੇੜਾ, ਜਗਤਾਰ ਸਿੰਘ ਭੀਟੀਵਾਲਾ, ਚੌਧਰੀ ਜਸਵੰਤ ਸਿੰਘ ਲੰਬੀ, ਮਨਵਿੰਦਰ ਸਿੰਘ ਭੀਟੀਵਾਲਾ, ਹਰਮੇਸ਼ ਸਿੰਘ ਖੁੱਡੀਆਂ, ਗੁਰਚਰਨ ਸਿੰਘ ਭਲਵਾਨ, ਜਿੰਮੀ ਮਹਿਣਾ ਆਦਿ ਹਾਜ਼ਰ ਸਨ |

ਸਿਹਤ ਵਿਭਾਗ ਵਲੋਂ ਡੇਂਗੂ ਜਾਗਰੂਕਤਾ ਸੈਮੀਨਾਰ

ਫ਼ਰੀਦਕੋਟ, 20 ਮਈ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਸਕਿੱਲ ਡਿਵੈਲਪਮੈਂਟ ਸੈਂਟਰ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਡੇਂਗੂ ਜਾਗਰੂਕਤਾ ਸੈਮੀਨਾਰ ਲਗਾਇਆ | ਸੈਮੀਨਾਰ 'ਚ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਡੇਂਗੂ ਕੰਟਰੋਲ ਪ੍ਰੋਗਰਾਮ ...

ਪੂਰੀ ਖ਼ਬਰ »

ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌਾ ਵਿਖੇ ਬਾਰ੍ਹਵੀਂ ਜਮਾਤ 'ਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਵੇਰ ਦੀ ਸਭਾ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਲੋਕਾਂ ਵਲੋਂ ਦਿੱਤੇ ਭਰਵੇਂ ਸਹਿਯੋਗ ਦਾ ਹਮੇਸ਼ਾ ਰਿਣੀ ਰਹਾਂਗਾ: ਮੁਹੰਮਦ ਸਦੀਕ

ਜੈਤੋ, 20 ਮਈ (ਭੋਲਾ ਸ਼ਰਮਾ)-ਲੋਕ ਸਭਾ ਚੋਣਾਂ ਤੋਂ ਵਿਹਲੇ ਹੋਏ ਉਮੀਦਵਾਰਾਂ ਨੇ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ | ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਨੇ ...

ਪੂਰੀ ਖ਼ਬਰ »

ਇੰਸਪੈਕਟਰ ਨਰਿੰਦਰ ਸਿੰਘ ਦੀ ਖ਼ੁਦਕੁਸ਼ੀ ਦਾ ਮਾਮਲਾ ਵਿਵਾਦਾਂ 'ਚ ਘਿਰਿਆ

ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬੀਤੇ ਐਤਵਾਰ ਸਥਾਨਕ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਵਲੋਂ ਸੀ.ਆਈ.ਏ. ਸਟਾਫ਼ 'ਚ ਹੀ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਉਸ ਸਮੇਂ ਵਿਵਾਦਾਂ 'ਚ ਘਿਰ ਗਿਆ ਜਦੋਂ ਪਿੰਡ ਪੰਜਾਵਾ ਜ਼ਿਲ੍ਹਾ ...

ਪੂਰੀ ਖ਼ਬਰ »

ਕਈ ਦਿਨਾਂ ਦੀ ਭੱਜ-ਨੱਠ ਮਗਰੋਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਲਿਆ ਸੁਖ ਦਾ ਸਾਹ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 4 ਵਿਧਾਨ ਸਭਾ ਹਲਕੇ 3 ਲੋਕ ਸਭਾ ਹਲਕਿਆਂ 'ਚ ਵੰਡੇ ਹੋਏ ਹਨ | ਜਿਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਹਲਕਾ ਫ਼ਿਰੋਜ਼ਪੁਰ, ਲੰਬੀ ਵਿਧਾਨ ਸਭਾ ਹਲਕਾ ਬਠਿੰਡਾ ਅਤੇ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਦਿਨ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਨੇ ਚੋਣਾਂ ਤੋਂ ਅਗਲੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ੍ਰੀ ...

ਪੂਰੀ ਖ਼ਬਰ »

ਜਨਰਾਜ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼ ਬਾਂਕਾ ਨੇ ਆਪਣੇ ਪਰਿਵਾਰ ਤੇ ਸਮਰਥਕਾਂ ਨਾਲ ਬਿਤਾਇਆ ਪੂਰਾ ਦਿਨ

ਗਿੱਦੜਬਾਹਾ, 20 ਮਈ (ਬਲਦੇਵ ਸਿੰਘ ਘੱਟੋਂ)-ਭਾਰਤੀ ਜਨਰਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਓਮ ਪ੍ਰਕਾਸ਼ ਬਾਂਕਾ ਨੇ ਚੋਣਾਂ ਉਪਰੰਤ ਅੱਜ ਸਾਰਾ ਦਿਨ ਆਪਣੇ ਪਰਿਵਾਰ ਅਤੇ ਸਮਰਥਕਾਂ ਨਾਲ ਬਿਤਾਇਆ | ਸ੍ਰੀ ਬਾਂਕਾ ਅੱਜ ਸਵੇਰੇ ...

ਪੂਰੀ ਖ਼ਬਰ »

ਮੋਬਾਈਲ 'ਤੇ ਵੋਟਿੰਗ ਮਸ਼ੀਨ ਦੀ ਵੀਡੀਓ ਬਣਾਉਣ 'ਤੇ ਇਕ ਿਖ਼ਲਾਫ਼ ਮਾਮਲਾ ਦਰਜ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਵਲੋਂ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵਿਅਕਤੀ ਨੂੰ ਕਾਬੂ ਕਰ ਉਸ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨ ਸਰਕਾਰੀ ਹਾਈ ਸਕੂਲ ਵਿਖੇ ਵੋਟਾਂ ਦੌਰਾਨ ਬੂਥ ...

ਪੂਰੀ ਖ਼ਬਰ »

ਕੱਚੇ ਪਿੜ ਅਤੇ ਸਿਉਂਕ ਕਾਰਨ ਦਾਣਾ ਮੰਡੀਆਂ 'ਚ ਸੜ ਰਹੀ ਹੈ ਕਣਕ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਪੰਜਾਬ ਦੇ ਕਿਸਾਨ ਦੀ ਫ਼ਸਲ ਦੀ ਬੇਕਦਰੀ ਕਿਸ ਤਰ੍ਹਾਂ ਹੋ ਰਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਵਲੋਂ ਕੀਤੇ ਜਾਂਦੇ ਫ਼ਸਲ ਸੰਭਾਲਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਪਿੰਡ ...

ਪੂਰੀ ਖ਼ਬਰ »

ਲੈਬਾਰਟਰੀ ਦਾ ਉਦਘਾਟਨ 22 ਨੂੰ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸੰਨੀ ਉਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦੇ ਨਾਂਅ ਹੇਠ ਢਿੱਲੋਂ ਹਸਪਤਾਲ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਖੋਲ੍ਹੀ ਗਈ ਹੈ, ਜਿਸ ਦਾ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਕੈਂਸਰ ਸਬੰਧੀ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ: ਸੀਮਾ ਗੋਇਲ ਅਤੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਓਰਲ ਕੈਂਸਰ, ਛਾਤੀ ਦਾ ਕੈਂਸਰ ਅਤੇ ਸਰਵਾਈਕਲ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਧਾਰਾ 144 ਤਹਿਤ ਪਾਬੰਦੀਆਂ ਦੇ ਹੁਕਮ ਜਾਰੀ

ਫ਼ਰੀਦਕੋੋਟ, 20 ਮਈ (ਜਸਵੰਤ ਸਿੰਘ ਪੁਰਬਾ)-ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਫ਼ਰੀਦਕੋੋਟ ਗੁਰਜੀਤ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋੋਂ ਕਰਦੇ ਹੋੋਏ ਜ਼ਿਲ੍ਹਾ ਫ਼ਰੀਦਕੋੋਟ 'ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਨੇ ਬਿੱਟੂ ਕੋਲ ਰੋਏ ਦੁੱਖੜੇ

ਮੰਡੀ ਬਰੀਵਾਲਾ, 20 ਮਈ (ਨਿਰਭੋਲ ਸਿੰਘ)-ਤੇਜਾ ਸਿੰਘ, ਜਸਮੇਲ ਸਿੰਘ, ਗੁਰਮੇਲ ਸਿੰਘ, ਬਖਤੌਰ ਸਿੰਘ, ਪਰਮਜੀਤ ਕੌਰ, ਪੰਛੀ ਸਿੰਘ, ਖ਼ੁਸ਼ਦੀਪ ਕੌਰ, ਜਸਵੀਰ ਕੌਰ, ਜਸਮਨ ਸਿੰਘ, ਗੁਰਦੀਪ ਕੌਰ, ਕੁਲਦੀਪ ਸਿੰਘ, ਖਿੰਦਰ ਸਿੰਘ, ਮਨਜੀਤ ਸਿੰਘ, ਖ਼ੁਸ਼ਦੀਪ ਕੌਰ, ਜਗਮੀਤ ਸਿੰਘ, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਛੋਟੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸ2ਲਾਨਾ ਮਾਣਭੱਤਾ ਦੇਣ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਸਿਹਤ ਵਿਭਾਗ ਲੰਬੀ ਦੀ ਟੀਮ ਨੇ ਬੱਚਿਆਂ ਨੂੰ ਯੋਗਾ ਦੇ ਗੁਰ ਸਿਖਾਏ

ਲੰਬੀ, 20 ਮਈ (ਸ਼ਿਵਰਾਜ ਸਿੰਘ ਬਰਾੜ)-ਡਾਇਰੈਕਟਰ ਆਯੁਰਵੈਦਿਕ ਡਾ: ਰਮੇਸ਼ ਕੁਮਾਰ ਸ਼ਰਮਾ ਦੇ ਹੁਕਮਾਂ 'ਤੇ ਵਿਸ਼ਵ ਯੋਗ ਦਿਵਸ ਮਨਾਉਂਦਿਆਂ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ: ਦਿਲਬਾਗ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕੈਂਸਰ ਤੋਂ ਬਚਾਅ ਦੇ ਸੁਝਾਅ ਦਿੱਤੇ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਸਿਹਤ ਵਿਭਾਗ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ• ਅਧੀਨ ਆਉਂਦੇ ਬਲਾਕ ਆਲਮਵਾਲਾ ਅਧੀਨ ਕੈਂਸਰ ਜਾਗਰੂਕਤਾ ਮੁਹਿੰਮ ਅਧੀਨ ਸਕੂਲੀ ਵਿਦਿਆਰਥੀਆਂ ਨੂੰ ਕੈਂਸਰ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਜ਼ਿਲ੍ਹੇ• ਦੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ

ਦੋਦਾ, 20 ਮਈ (ਰਵੀਪਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਪਿੰਡ ਦੋਦਾ ਵਿਖੇ ਹੋਈ | ਇਸ ਮੀਟਿੰਗ ਦੌਰਾਨ ਭਖ਼ਦੇ ਕਿਸਾਨੀ ਮਸਲਿਆਂ ਤੇ ...

ਪੂਰੀ ਖ਼ਬਰ »

ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਵਲੋਂ ਥਾਣੇ ਅੱਗੇ ਧਰਨਾ

ਗਿੱਦੜਬਾਹਾ, 20 ਮਈ (ਬਲਦੇਵ ਸਿੰਘ ਘੱਟੋਂ)-ਬੀਤੇ ਦਿਨੀਂ ਪਿੰਡ ਭਲਾਈਆਣਾ ਵਿਖੇ ਰੂੜੀ ਦੇ ਮਮੂਲੀ ਝਗੜੇ 'ਚ ਇਕਬਾਲ ਸਿੰਘ ਨੇ ਚੰਦ ਸਿੰਘ ਦੇ ਸਿਰ 'ਚ ਕਹੀ ਮਾਰ ਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ ਅਤੇ ਬਾਅਦ 'ਚ ਚੰਦ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ | ਇਸ ...

ਪੂਰੀ ਖ਼ਬਰ »

ਹਰੀਕੇ ਕਲਾਂ 'ਚ ਕੈਂਸਰ ਨਾਲ 2 ਮੌਤਾਂ

ਦੋਦਾ, 20 ਮਈ (ਰਵੀਪਾਲ)-ਹਲਕੇ 'ਚ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਬਹੁਤ ਘਰਾਂ ਨੂੰ ਘੇਰ ਰੱਖਿਆ ਹੈ, ਜਿਸ ਨਾਲ ਆਏ ਦਿਨ ਮੌਤਾਂ ਹੋ ਰਹੀਆਂ ਹਨ | ਅਜਿਹਾ ਹੀ ਅੱਜ ਪਿੰਡ ਹਰੀਕੇ ਕਲਾਂ 'ਚ ਦੋ ਮੌਤਾਂ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ | ਪਿੰਡ ਹਰੀਕੇ ਕਲਾਂ ਦੇ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਪੰਜਾਬ ਦੇ ਯੁਵਕਾਂ ਦੀ ਸਿਖਲਾਈ ਤੇ ਰੁਜ਼ਗਾਰ ਕੇਂਦਰ (ਸੀ-ਪਾਈਟ) ਪਿੰਡ ਹਕੂਮਤ ਸਿੰਘ ਵਾਲਾ ਪੰਜਾਬ ਸਰਕਾਰ ਦਾ ਇਕ ਅਦਾਰਾ ਹੈ | ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲਿ੍ਹਆਂ ਨਾਲ ਸਬੰਧਿਤ ਜੋ ...

ਪੂਰੀ ਖ਼ਬਰ »

ਆਤਮਾ ਦੀ ਪ੍ਰਮਾਤਮਾ ਨਾਲ ਪਿਆਰ ਵਾਲੀ ਦੌਲਤ ਨੂੰ ਕੋਈ ਖੋਹ ਨਹੀਂ ਸਕਦਾ-ਸ਼ਾਸਤਰੀ

ਗਿੱਦੜਬਾਹਾ, 20 ਮਈ (ਬਲਦੇਵ ਸਿੰਘ ਘੱਟੋਂ)-ਸੰਤ ਮੱਤ ਲੱਛਣ ਅਤੇ ਪ੍ਰਸ਼ਾਂਤ ਚਿੱਤ ਵਾਲੇ ਮਹਾਂਪੁਰਸ਼ਾਂ ਦੀ ਸ਼ਰਣ ਗ੍ਰਹਿਣ ਕਰ ਲਵੋ, ਉਹ ਤੁਹਾਡਾ ਜੀਵਨ ਪਾਰਸ ਬਣਾ ਦੇਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡੇਰਾ ਸਿੱਧ ਬਾਬਾ ਸ੍ਰੀ ਗੰਗਾ ਰਾਮ ਵਿਖੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੋਂ ਨਿਰਾਸ਼ ਨੌਜਵਾਨਾਂ ਨੇ ਨੋਟਾ ਬਟਨ ਦਬਾਇਆ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਵਿਚਕਾਰ ਸਿੱਧਾ ਮੁਕਾਬਲਾ ਸੀ ਅਤੇ ਦੋਵਾਂ ਧਿਰਾਂ ਦੇ ...

ਪੂਰੀ ਖ਼ਬਰ »

31 ਸਾਲ ਬਾਅਦ ਜੋੜੇ ਨੂੰ ਔਲਾਦ ਦੀ ਪ੍ਰਾਪਤੀ ਹੋਈ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਲੁਧਿਆਣਾ ਬੱਚਿਆਂ ਦੇ ਹਸਪਤਾਲ ਵਿਖੇ ਇਕ ਜੋੜੇ ਨੂੰ 31 ਸਾਲ ਬਾਅਦ ਔਲਾਦ ਦੀ ਪ੍ਰਾਪਤੀ ਹੋਈ | ਡਾ: ਸ਼ੋਭਾ ਗਰਗ ਨੇ ਦੱਸਿਆ ਕਿ ਦਰਸ਼ਨਾ ਪਤਨੀ ਨਰਾਇਣ ਸਿੰਘ ਵਾਸੀ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਜਿਸ ਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਚਲਾਵੇਗਾ ਤੀਬਰ ਡਾਇਰੀਆ ਕੰਟਰੋਲ ਮੁਹਿੰਮ: ਸਿਵਲ ਸਰਜਨ

ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਵਲੋਂ ਮਿਤੀ 28 ਮਈ ਤੋਂ 9 ਜੂਨ 2019 ਤੱਕ ਤੀਬਰ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ | ਇਹ ਜਾਣਕਾਰੀ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਇਕੱਤਰਤਾ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਬਲਾਕ ਕੋਟਕਪੂਰਾ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਹਰੀਏ ਵਾਲਾ ਦੀ ਪ੍ਰਧਾਨਗੀ ਹੇਠ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ ਕੋਟਕਪੂਰਾ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸੁਰਜੀਤ ...

ਪੂਰੀ ਖ਼ਬਰ »

ਰਹੱਸਮਈ ਢੰਗ ਨਾਲ ਹੋਈ ਮੌਤ ਦੀ ਪੁਲਿਸ ਵਲੋਂ ਜਾਂਚ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਵਾਂਦਰ ਜਟਾਣਾ ਵਿਖੇ ਬੀਤੀ ਅੱਧੀ ਰਾਤ ਨੂੰ ਇਕ ਵਿਅਕਤੀ ਦੀ ਰਹੱਸਮਈ ਢੰਗ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਇਸ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ...

ਪੂਰੀ ਖ਼ਬਰ »

ਕੈਪਟਨ ਅਤੇ ਸਿੱਧੂ ਤੋਂ ਪੰਜਾਬ ਦੇ ਲੋਕ ਵਿਕਾਸ ਦੀ ਕੀ ਉਮੀਦ ਕਰ ਸਕਦੇ ਹਨ: ਪੰਜਗਰਾਈਾ

ਬਾਜਾਖਾਨਾ, 20 ਮਈ (ਜੀਵਨ ਗਰਗ)-ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ 'ਚ ਚੱਲ ਰਹੀ ਸਿਆਸੀ ਸ਼ਬਦੀ ਜੰਗ ਤੋਂ ਪੰਜਾਬ ਦੇ ਲੋਕ ਵਿਕਾਸ ਦੀ ਕੀ ਉਮੀਦ ਕਰ ਸਕਦੇ ਹਨ | ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਾ ...

ਪੂਰੀ ਖ਼ਬਰ »

ਰਵੀਨਾ ਕਤਲ ਕਾਂਡ ਕਮੇਟੀ ਦੇ ਕਨਵੀਨਰ 'ਤੇ ਹੋਏ ਜਾਨਲੇਵਾ ਹਮਲੇ ਦੀ ਨਿਖੇਧੀ

ਬਾਜਾਖਾਨਾ, 20 ਮਈ (ਜੀਵਨ ਗਰਗ)-ਰਵੀਨਾ ਕਤਲ ਕਾਂਡ ਕਮੇਟੀ ਦੇ ਕਨਵੀਨਰ ਅਤੇ ਬਠਿੰਡਾ ਜ਼ੋਨ ਜਨਰਲ ਸਕੱਤਰ ਨਿਰਮਲ ਸਿੰਘ 'ਤੇ ਰਵੀਨਾ ਦੇ ਕਾਤਲ ਗੋਪੀ ਰਾਮ ਅਤੇ ਉਸ ਦੇ ਗੁੰਡਿਆਂ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਪਛਮੀ ਜ਼ੋਨ ਬਠਿੰਡਾ ਦੀ ਸਮੁੱਚੀ ਜ਼ੋਨ ਕਮੇਟੀ ਵਲੋਂ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਕੀਤਾ ਰਸਭਿੰਨਾ ਕੀਰਤਨ

ਕੋਟਕਪੂਰਾ, 20 ਮਈ (ਮੇਘਰਾਜ)-ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸਰਹੰਦ ਫ਼ਤਹਿ ਦਿਵਸ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਕੀਰਤਨ ਸਮਾਗਮ ਦੌਰਾਨ ਨਿਸ਼ਕਾਮ ਵੀਰ/ਭੈਣਾਂ ਨੇ ਰਸਭਿੰਨਾ ਕੀਰਤਨ ਕਰਕੇ ...

ਪੂਰੀ ਖ਼ਬਰ »

ਵਲੰਟੀਅਰਾਂ ਨੂੰ ਵਧੀਆ ਚੋਣ ਡਿਊਟੀ ਦੇਣ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ

ਪੰਜਗਰਾਈਾ ਕਲਾਂ, 20 ਮਈ (ਕੁਲਦੀਪ ਸਿੰਘ ਗੋਂਦਾਰਾ, ਸੁਖਮੰਦਰ ਸਿੰਘ ਬਰਾੜ)-ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਦੇ ਵਲੰਟੀਅਰਾਂ ਨੇ ਲੋਕ ਸਭਾ ਚੋਣਾਂ 2019 ਲਈ ਔਲਖ, ਜੀਵਨ ਵਾਲਾ, ਬੱਗੇਆਣਾ ਅਤੇ ਘਣੀਏਵਾਲਾ ਦੇ ਬੂਥ ਨੰਬਰ 01 ਤੋਂ 10 ਤੱਕ 24 ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਅੱਗੇ ਧਰਨਾ 27 ਨੂੰ

ਲੌਾਗੋਵਾਲ,­ 20 ਮਈ (ਵਿਨੋਦ)- ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮੋਰਚਾ ਸੰਗਰੂਰ ਵੱਲੋਂ 27 ਮਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਪਿੰਡ ਕੰੁਨਰਾਂ ਵਿਖੇ ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਮੋਰਚਾ ...

ਪੂਰੀ ਖ਼ਬਰ »

ਆਈ.ਡੀ.ਪੀ. ਵਲੋਂ ਇੰਸਪਾਇਰ ਆਈਲਟਸ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 20 ਮਈ (ਭੁੱਲਰ, ਧਾਲੀਵਾਲ)- ਆਈਲੈਟਸ ਸੰਸਥਾ 'ਇੰਸਪਾਇਰ ਆਈਲਟਸ' ਸੁਨਾਮ ਦੇ ਡਾਇਰੈਕਟਰ ਭਗਵਤੀ ਚਰਨ ਧਰਨੀ, ਗੁਰਕੀਰਤ ਸਿੰਘ ਸਰਾਓ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ 'ਚ ਆਈਲੈਟਸ ਦੇ ਨਾਲ-ਨਾਲ ਪੀ.ਟੀ.ਈ. ਅਤੇ ਗਰੈਮਰ ਦੀਆਂ ਕਲਾਸਾਂ ਵੀ ...

ਪੂਰੀ ਖ਼ਬਰ »

ਗੁਰਮਤਿ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਪ੍ਰਾਪਤ

ਚੀਮਾ ਮੰਡੀ, 20 ਮਈ (ਜਗਰਾਜ ਮਾਨ)- ਗੁਰੂ ਨਾਨਕ ਮਲਟੀਵਰਸਿਟੀ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ, ਲੁਧਿਆਣਾ ਵੱਲੋਂ ਚੱਲ ਰਹੇ ਗੁਰਮਤਿ ਪੜ੍ਹਾਈ ਦੇ ਉਪਰਾਲੇ ਲਈ ਸ੍ਰ: ਜਸਵਿੰਦਰ ਸਿੰਘ ਖ਼ਾਲਸਾ ਯੂ.ਕੇ., ਜਸਪ੍ਰੀਤ ਕੌਰ, ਸੁਖਵੀਰ ਕੌਰ, ਰੰਟੂ ਸਿੰਘ ਯੂਥ ਕੌਾਸਲਰ ਅਤੇ ...

ਪੂਰੀ ਖ਼ਬਰ »

ਵਿੱਦਿਅਕ ਟੂਰ ਗਿਆ

ਕੁੱਪ ਕਲਾਂ, 20 ਮਈ (ਰਵਿੰਦਰ ਸਿੰਘ ਬਿੰਦਰਾ)- ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਖ਼ੁਰਦ ਦੇ ਵਿਦਿਆਰਥੀਆਂ ਨੂੰ ਇਕ ਰੋਜ਼ਾ ਵਿੱਦਿਅਕ ਟੂਰ 'ਤੇ ਪਟਿਆਲਾ ਵਿਖੇ ਲਿਜਾਇਆ ਗਿਆ | ਵਿਦਿਆਰਥੀਆਂ ਨੇ ਸਭ ਤੋ ਪਹਿਲਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮੱਥਾ ...

ਪੂਰੀ ਖ਼ਬਰ »

ਪੋਲਿੰਗ ਬੂਥਾਂ ਦੇ ਹੈਲਪ ਡੈਸਕਾਂ 'ਤੇ ਵਿਦਿਆਰਥੀ ਵਲੰਟੀਅਰਾਂ ਨੇ ਵੀ ਖ਼ੂਬ ਨਿਭਾਈ ਜ਼ਿੰਮੇਵਾਰੀ

ਸੁਨਾਮ ਊਧਮ ਸਿੰਘ ਵਾਲਾ, 20 ਮਈ (ਭੁੱਲਰ, ਧਾਲੀਵਾਲ)- ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਬਖ਼ਸ਼ੀਵਾਲਾ ਅਤੇ ਨੀਲੋਵਾਲ ਦੇ ਸਰਕਾਰੀ ਸਕੂਲਾਂ ਵਿੱਚ ਬਣੇ ਪੋਲਿੰਗ ਬੂਥਾਂ ਦੇ ਹੈਲਪ ਡੈਸਕਾਂ ਤੇ ਕੁਝ ਅਜਿਹੇ ਵਲੰਟੀਅਰ ਬੱਚੇ ਨਜ਼ਰ ਆਏ ਜਿਨ੍ਹਾਂ ਦੀ ਉਮਰ ਤਾਂ ਵੋਟ ਪਾਉਣ ...

ਪੂਰੀ ਖ਼ਬਰ »

ਕਲਾ ਪੱਖੋ ਅੱਵਲ ਵਿਦਿਆਰਥੀ ਸਨਮਾਨਿਤ

ਭਵਾਨੀਗੜ੍ਹ, 20 ਮਈ (ਰਣਧੀਰ ਸਿੰਘ ਫੱਗੂਵਾਲਾ)- ਸੇਂਟ ਸੋਲਜਰ ਸਕੂਲ ਵਿਖੇ ਡਰਾਇੰਗ, ਕਵਿਤਾ ਮੁਕਾਬਲੇ ਕਰਾਉਣ ਸਬੰਧੀ ਸਮਾਗਮ ਕਰਾਇਆ ਗਿਆ ਜਿਸ ਵਿੱਚ ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਸੇਖੋਂ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਬਾਬਾ ਹੈਦਰ ਸ਼ੇਖ ਦੇ ਰੌਸ਼ਨੀ ਦਿਹਾੜੇ ਮੌਕੇ ਬੱਸ ਰਵਾਨਾ

ਲਹਿਰਾਗਾਗਾ, 20 ਮਈ (ਸੂਰਜ ਭਾਨ ਗੋਇਲ)- ਬਾਬਾ ਹੈਦਰ ਸ਼ੇਖ ਮਲੇਰਕੋਟਲਾ ਦੇ ਰੌਸ਼ਨੀ ਦਿਹਾੜੇ ਮੌਕੇ ਜੈ ਸ਼੍ਰੀ ਬਾਬਾ ਹੈਦਰ ਸ਼ੇਖ ਸੇਵਾ ਕਲੱਬ ਵਲੋਂ ਲਹਿਰਾਗਾਗਾ ਤੋਂ ਮਲੇਰਕੋਟਲਾ ਲਈ ਫੁੱਲਾਂ ਦੀ ਸਜੀ ਬੱਸ ਲਿਜਾਈ ਗਈ | ਬੱਸ ਨੂੰ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਨੇ ਕੀਤੀਆਂ ਨਿਯੁਕਤੀਆਂ

ਸੰਗਰੂਰ, 20 ਮਈ (ਧੀਰਜ ਪਸ਼ੌਰੀਆ)- ਲੋਕ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਜ਼ਿਲ੍ਹਾ ਭਾਜਪਾ ਨੇ ਸੰਗਰੂਰ ਸੀਟ ਅਕਾਲੀ-ਭਾਜਪਾ ਗੱਠਜੋੜ ਦੀ ਝੋਲੀ ਵਿਚ ਪੈਣ ਦਾ ਦਾਅਵਾ ਕਰਦਿਆਂ ਕਈ ਅਹੁਦੇਦਾਰ ਬਦਲਣ ਦੇ ਨਾਲ-ਨਾਲ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਜ਼ਿਲ੍ਹਾ ਭਾਜਪਾ ...

ਪੂਰੀ ਖ਼ਬਰ »

ਲੋਕ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਅੱਕੇ ਹੋਏ ਹਨ : ਜ਼ੈਲਦਾਰ/ਬਾਦਲ

ਜੈਤੋ, 20 ਮਈ (ਗੁਰਚਰਨ ਸਿੰਘ ਗਾਬੜੀਆ)- ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਅੱਕੇ ਹੋਏ ਹਨ ਅਤੇ ਲੰਘੀਆਂ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰਾਂ 'ਚ ਹੱਕ 'ਚ ਆਪਣੀਆਂ ...

ਪੂਰੀ ਖ਼ਬਰ »

ਰਿਕਸ਼ਾ ਚਾਲਕ ਨੇ ਲੱਭਿਆ ਹੋਇਆ ਸਾਮਾਨ ਵਾਪਸ ਕੀਤਾ

ਕੋਟਕਪੂਰਾ, 20 ਮਈ (ਮੇਘਰਾਜ)-ਕੋਟਕਪੂਰਾ ਵਿਖੇ ਇਕ ਰਿਕਸ਼ਾ ਚਾਲਕ ਨੇ ਸੜਕ ਤੋਂ ਡਿੱਗਾ ਥੈਲਾ ਵਾਪਸ ਮੋੜ ਕੇ ਇਮਾਨਦਾਰੀ ਦਾ ਸਬੂਤ ਦਿੱਤਾ | ਜਾਣਕਾਰੀ ਅਨੁਸਾਰ ਪੁਰਾਣਾ ਸ਼ਹਿਰ ਦੇ ਵਸਨੀਕ ਰਿਕਸ਼ਾ ਚਾਲਕ ਰਾਜੂ ਸਿੰਘ ਨੂੰ ਬੱਸ ਸਟੈਂਡ ਕੋਲੋਂ ਇਕ ਥੈਲਾ ਡਿੱਗਿਆ ਹੋਇਆ ...

ਪੂਰੀ ਖ਼ਬਰ »

ਈ.ਵੀ.ਐਮ. ਮਸ਼ੀਨਾਂ ਦੀ ਨਿਗਰਾਨੀ ਲਈ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ- ਐਸ.ਡੀ.ਐਮ

ਧੂਰੀ, 20 ਮਈ (ਸੰਜੇ ਲਹਿਰੀ, ਦੀਪਕ)- ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੀਆਂ 19 ਮਈ ਨੂੰ ਹੋਈਆਂ ਚੋਣਾਂ ਨਾਲ ਸਬੰਧਤ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ...

ਪੂਰੀ ਖ਼ਬਰ »

ਚੋਣਾਂ ਦੌਰਾਨ ਵਧੀਆ ਭੂਮਿਕਾ ਨਿਭਾਉਣ ਵਾਲੇ ਰਿਸ਼ੀ ਮਾਡਲ ਸਕੂਲ ਦੇ ਵਲੰਟੀਅਰ ਸਨਮਾਨਿਤ

ਪੰਜਗਰਾੲੀਂ ਕਲਾਂ, 20 ਮਈ (ਸੁਖਮੰਦਰ ਸਿੰਘ ਬਰਾੜ)-ਸਥਾਨਕ ਰਿਸ਼ੀ ਮਾਡਲ ਸਕੂਲ ਦੇ ਕੌਮੀ ਸੇਵਾ ਯੋਜਨਾ ਦੇ 38 ਵਲੰਟੀਅਰਾਂ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਟਕਪੂਰਾ ਦੇ ਵੱਖ-ਵੱਖ ਬੂਥਾਂ 'ਤੇ ਬਜ਼ੁਰਗ, ...

ਪੂਰੀ ਖ਼ਬਰ »

ਝਗੜੇ ਦੇ ਮਾਮਲੇ ਵਿਚ 6 ਨਾਮਜ਼ਦ

ਮਹਿਲ ਕਲਾਂ, 20 ਮਈ (ਤਰਸੇਮ ਸਿੰਘ ਚੰਨਣਵਾਲ)-ਬੀਤੇ ਦਿਨੀਂ ਨੇੜਲੇ ਪਿੰਡ ਕਲਾਲ ਮਾਜਰਾ ਵਿਖੇ ਦੋ ਧਿਰਾਂ ਦਰਮਿਆਨ ਹੋਏ ਆਪਸੀ ਝਗੜੇ ਵਿਚ ਪੁਲਿਸ ਥਾਣਾ ਮਹਿਲ ਕਲਾਂ ਵਲੋਂ ਇਕ ਧਿਰ ਦੇ ਬਿਆਨਾਂ ਅਨੁਸਾਰ ਦੂਸਰੀ ਧਿਰ ਦੇ 9 ਵਿਅਕਤੀਆਂ ਿਖ਼ਲਾਫ਼ ਦਰਜ਼ ਹੋਏ ਮਾਮਲੇ ਤੋਂ ...

ਪੂਰੀ ਖ਼ਬਰ »

ਵੋਟਾਂ ਪੈਣ ਦੇ ਕੰਮ ਪਿੱਛੋਂ ਉਮੀਦਵਾਰ ਵੋਟਾਂ ਦੇ ਗਣਿਤ ਵਿਚ ਰੁੱਝੇ

ਸੰਗਰੂਰ, ਬਰਨਾਲਾ, 20 ਮਈ (ਫੁੱਲ, ਲਾਡੀ, ਅਮਨ, ਦਮਨ) - ਲੋਕ ਸਭਾ ਹਲਕਾ ਸੰਗਰੂਰ ਲਈ ਵੋਟਾਂ ਪੈਣ ਦਾ ਕੰਮ ਕੱਲ੍ਹ ਸ਼ਾਮੀ ਸਮਾਪਤ ਹੋ ਜਾਣ ਪਿੱਛੋਂ ਉਮੀਦਵਾਰਾਂ ਨੇ ਆਰਾਮ ਕਰਨ ਦੀ ਥਾਂ ਕੁਝ ਸਮਾਂ ਆਪਣੇ ਸਾਥੀਆਂ ਨਾਲ ਗੁਜ਼ਾਰ ਕੇ ਵੋਟਾਂ ਦੇ ਗਣਿਤ ਉੱਤੇ ਚਰਚਾ ਕੀਤੀ | ਇਸ ...

ਪੂਰੀ ਖ਼ਬਰ »

ਭਗਵੰਤ ਮਾਨ ਦੀ ਅੰਨੇਵਾਹ ਵਰਤੀ ਚੋਣ ਸਮੱਗਰੀ ਸੰਬੰਧੀ ਚੋਣ ਕਮਿਸ਼ਨ ਨੰੂ ਜਾਣੂ ਕਰਾਵਾਂਗੇ- ਜੱਸੀ ਜਸਰਾਜ

ਸੰਗਰੂਰ, 20 ਮਈ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)- ਵੋਟਾਂ ਪੈਣ ਤੋਂ ਇਕ ਦਿਨ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਦੇ ਅੱਜ ਦੇ ਰੁਝੇਵੇਂ ਚੋਣ ਗਣਿਤ ਦਾ ਹਿਸਾਬ ਕਿਤਾਬ ਲੈਣ ਵਿਚ ਹੀ ਜੁੜੇ ਰਹੇ | ਲੋਕ ਸਭਾ ਹਲਕਾ ਸੰਗਰੂਰ ਤੋਂ ਪੀ.ਡੀ.ਏ. ਦੇ ਉਮੀਦਵਾਰ ਜਸਰਾਜ ...

ਪੂਰੀ ਖ਼ਬਰ »

ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਵਿਚ ਗੁਰੂ ਸਾਹਿਬਾਨਾਂ ਨੂੰ ਐਨੀਮੇਸ਼ਨ ਰਾਹੀਂ ਦਿਖਾਉਣਾਂ ਗਲਤ-ਭਾਈ ਮਾਝੀ

ਮਸਤੂਆਣਾ ਸਾਹਿਬ, 20 ਮਈ (ਦਮਦਮੀ)- ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ ਅਤੇ ਭਾਈ ਹਰਜੀਤ ਸਿੰਘ ਢਪਾਲੀ ਨੇ ਪੈੱ੍ਰਸ ਬਿਆਨ ਰਾਹੀਂ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਆਉਣ ਵਾਲੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਐਨੀਮੇਸ਼ਨ ਫ਼ਿਲਮ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀ ਵਾਪਸੀ ਸਿੱਖ ਕੌਮ ਲਈ ਹੋ ਸਕਦੀ ਹੈ ਘਾਤਕ-ਮਾਨ

ਸੰਗਰੂਰ, 20 ਮਈ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)- ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਸ: ਸਿਮਰਨਜੀਤ ਸਿੰਘ ਮਾਨ ਨੇ ਚੋਣ ਪ੍ਰਕਿਰਿਆ ਉੱਪਰ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਪੂਰੇ ਲੋਕ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਦਾ ਇਜਲਾਸ ਹੋਇਆ

ਸੰਗਰੂਰ, 20 ਮਈ (ਧੀਰਜ ਪਸ਼ੌਰੀਆ)- ਸੰਗਰੂਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜ਼ੋਨ ਬਰਨਾਲਾ ਸੰਗਰੂਰ ਦੇ ਇੱਥੇ ਹੋਏ ਇਜਲਾਸ ਵਿਚ ਸੂਬਾ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਸਿੰਘ ਭਦੋੜ, ਵਿੱਤ ਮੁਖੀ ਹੇਮਰਾਜ, ਐਡਵੋਕੇਟ ਹਰਿੰਦਰ ਲਾਲੀ, ਬਲਬੀਰ ਚੰਦ ਲੌਾਗੋਵਾਲ ਨੇ ...

ਪੂਰੀ ਖ਼ਬਰ »

ਆਵਾਜਾਈ ਦੇ ਸਾਧਨ ਅਤੇ ਕੰਮ ਧੰਦੇ ਲੋਕ ਅਰਪਣ 26 ਨੂੰ

ਸੰਗਰੂਰ, 20 ਮਈ (ਚੌਧਰੀ ਨੰਦ ਲਾਲ ਗਾਂਧੀ)- ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 26 ਮਈ ਨੂੰ ਸਵੇਰੇ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਸਾਹਮਣੇ ਬੱਸ ਸਟੈਂਡ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ | ਪ੍ਰਸਿੱਧ ਸਾਹਿਤਕਾਰ ਰਣਜੀਤ ਆਜ਼ਾਦ ਕਾਂਝਲਾ ਦੀ ...

ਪੂਰੀ ਖ਼ਬਰ »

ਕਿਸਾਨ ਮੋਰਚਾ ਸੰਗਰੂਰ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ 27 ਨੂੰ

ਲੌਾਗੋਵਾਲ, 20 ਮਈ (ਸ.ਸ. ਖੰਨਾ) - ਕਿਸਾਨ ਮੋਰਚਾ ਸੰਗਰੂਰ ਦੀ ਇਕ ਮੀਟਿੰਗ ਹੋਈ ਜਿਸ ਵਿਚ ਮੋਰਚੇ ਦੇ ਕਨਵੀਨਰ ਭੁਪਿੰਦਰ ਸਿੰਘ ਲੌਾਗੋਵਾਲ ਨੇ ਬੋਲਦਿਆਂ ਕਿਹਾ ਕਿ ਜੋ ਬੈਂਕਾਂ ਵੱਲੋਂ ਕਿਸਾਨਾਂ ਿਖ਼ਲਾਫ਼ ਚੈੱਕ ਬਾਉਂਸ ਦੇ ਕੇਸ ਪਾਏ ਗਏ ਹਨ | ਕਿਸਾਨਾਂ ਤੋਂ ਲਏ ਖ਼ਾਲੀ ...

ਪੂਰੀ ਖ਼ਬਰ »

ਵੋਟ ਪਾਉਣ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ਵਿਚ ਮਾਮਲਾ ਦਰਜ

ਬਰਨਾਲਾ, 20 ਮਈ (ਰਾਜ ਪਨੇਸਰ)-ਸਥਾਨਕ ਸਿਟੀ-1 ਪੁਲਿਸ ਵਲੋਂ ਨਾਮਾਲੂਮ ਵਿਅਕਤੀ ਵਿਰੱੁਧ ਵੋਟ ਪਾਉਣ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹੋਮਗਾਰਡਜ਼ ਦੇ 21 ਜਵਾਨ ਸੇਵਾ-ਮੁਕਤ

ਸੰਗਰੂਰ, 20 ਮਈ (ਚੌਧਰੀ ਨੰਦ ਲਾਲ ਗਾਂਧੀ)- ਜ਼ਿਲ੍ਹਾ ਮੁੱਖ ਦਫ਼ਤਰ ਸੰਗਰੂਰ ਵਿਖੇ ਇਕ ਸਾਦੇ ਸਮਾਗਮ ਦੌਰਾਨ 21 ਜਵਾਨਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਕਮਾਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਸਨਮਾਨਿਤ ਕੀਤਾ ਗਿਆ | ਇਨ੍ਹਾਂ ਜਵਾਨਾਂ ਨੇ ਤਕਰੀਬਨ ਇਸ ਮਹਿਕਮੇ ਵਿੱਚ ...

ਪੂਰੀ ਖ਼ਬਰ »

ਪੈਸੇੇ ਲੈਣ ਦੇ ਮਾਮਲੇ 'ਚ ਇਕ ਵਿਅਕਤੀ 'ਤੇ ਪਰਚਾ ਦਰਜ

ਸ਼ਹਿਣਾ, 20 ਮਈ (ਸੁਰੇਸ਼ ਗੋਗੀ)-ਐਸ. ਐਸ. ਪੀ. ਬਰਨਾਲਾ ਨੂੰ ਭੇਜੀ ਦਰਖ਼ਾਸਤ ਦੀ ਪੜਤਾਲ ਉਪਰੰਤ ਥਾਣਾ ਸ਼ਹਿਣਾ ਪੁਲਿਸ ਨੇ ਜਾਅਲੀ ਚੈਕ ਦੇ ਕੇ ਇਕ ਲੱਖ 51 ਹਜ਼ਾਰ 540 ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ 'ਤੇ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ...

ਪੂਰੀ ਖ਼ਬਰ »

2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਜ਼ਿਲ੍ਹੇ ਵਿਚ 6.71 ਫ਼ੀਸਦੀ ਘੱਟ ਹੋਈ ਵੋਟਿੰਗ

ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ)-ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਵੋਟ ਪ੍ਰਤੀਸ਼ਤ ਵਧਾਉਣ ਲਈ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਵੀਪ ਗਤੀਵਿਧੀਆਂ ਕੀਤੀਆਂ ਗਈਆਂ ਉੱਥੇ ਇਸੇ ਵਾਰ ਵੋਟਰਾਂ ਵਿਚ ਵੋਟ ਪਾਉਣ ਸਬੰਧੀ ਉਤਸ਼ਾਹ ਪੈਦਾ ਕਰਨ ਲਈ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਵਿਖੇ ਗਤੀਵਿਧੀਆਂ ਕਰਵਾਈਆਂ

ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਵਿਖੇ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਉਪਰੰਤ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਪਾਰਕ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ 70 ਫ਼ੀਸਦੀ ਹੋਈ ਵੋਟਿੰਗ, 340402 ਵੋਟਰਾਂ ਨੇ ਪਾਈ ਵੋਟ

ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਤਿੰਨ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਗਰੁੱਪ ਆਫ਼ ਇੰਸਟੀਚਿਊਟ ਵਿਖੇ ਨਰਸਿੰਗ ਦਿਵਸ ਮਨਾਇਆ

ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ ਵਿਖੇ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਚੇਅਰਮੈਨ ਸੌਦਾਗਰ ਸਿੰਘ ਚਹਿਲ, ਮੈਨੇਜਿੰਗ ਡਾਇਰੈਕਟਰ ਲਵਿੰਦਰ ਸਿੰਘ ਚਹਿਲ ਅਤੇ ਪਿ੍ੰਸੀਪਲ ਡਾ: ਰਾਜਵੀਰ ਕੌਰ ਧਾਲੀਵਾਲ ਨੇ ...

ਪੂਰੀ ਖ਼ਬਰ »

ਸੀ.ਆਈ.ਸੀ. ਨੇ 7 ਦਿਨਾਂ 'ਚ ਲਗਵਾਏ ਵਿਜ਼ਟਰ ਵੀਜ਼ੇ

ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਕਰਾਊਨ ਇਮੀਗੇ੍ਰਸ਼ਨ ਕੰਸਲਟੈਂਸੀ ਮਹਿਲ ਕਲਾਂ ਨੇ ਸਿਰਫ਼ 7 ਦਿਨਾਂ 'ਚ ਇਕ ਪਰਿਵਾਰ ਦੇ ਤਿੰਨ ਵਿਜ਼ਟਰ ਵੀਜ਼ੇ ਲਗਵਾਉਣ 'ਚ ਸਫਲਤਾ ਹਾਸਲ ਕੀਤੀ ਹੈ | ਕੈਨੇਡੀਅਨ ਵਕੀਲ ਗੁਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX