ਤਾਜਾ ਖ਼ਬਰਾਂ


ਤੁਲੀ ਲੈਬ ਦੇ ਮੁੱਦੇ 'ਤੇ ਜਾਂਚ ਲਈ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ ਸਿੱਟ ਕਾਇਮ - ਕੈਪਟਨ
. . .  6 minutes ago
ਅਜਨਾਲਾ, 12 ਜੁਲਾਈ (ਗੁਰਪ੍ਰੀਤ ਸੰਘ ਢਿੱਲੋਂ) ਤੁਲੀ ਲੈਬ ਵੱਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮੁੱਦੇ ਉੱਤੇ ਉੱਚ ਪੱਧਰੀ ਜਾਂਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨਰ ਪੁਲਿਸ ਅੰਮਿ੍ਰਤਸਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜੋ ਕਿ ਇਸ ਕੇਸ ਦੀ ਜਾਂਚ ਕਰ...
ਕਰਨਾਲ 'ਚ ਅਜ 21 ਨਵੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਹੋਈ ਪੁਸ਼ਟੀ
. . .  12 minutes ago
ਕਰਨਾਲ, 12 ਜੁਲਾਈ (ਗੁਰਮੀਤ ਸਿੰਘ ਸੱਗੂ ) ਅੱਜ ਇੱਥੇ 21 ਨਵੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚੋਂ 20 ਕਰਨਾਲ ਜ਼ਿਲੇ੍ਹ ਨਾਲ ਸਬੰਧਿਤ ਹਨ ਜਦਕਿ ਇਕ ਮਾਮਲਾ ਹੋਰ ਜ਼ਿਲੇ੍ਹ ਤੋ ਸਬੰਧਿਤ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਦਸਿਆ ਕਿ ਹੁਣ ਤਕ 348 ਪੀੜਤ ਠੀਕ ਹੋ ਕੇ ਆਪਣੇ...
ਸੁਨਾਮ ਦੇ 59 ਸਾਲ ਦੇ ਇਕ ਹੋਰ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  19 minutes ago
ਸੁਨਾਮ ਊਧਮ ਸਿੰਘ ਵਾਲਾ 12 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਸੁਨਾਮ ’ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਖ਼ੌਫ਼ ਦਾ ਮਾਹੌਲ ਹੈ।ਅੱਜ ਸੁਨਾਮ ਸ਼ਹਿਰ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ...
13 ਸਾਲਾ ਬੱਚੀ ਨਾਲ ਜਬਰ ਜਨਾਹ
. . .  24 minutes ago
ਦਸੂਹਾ, 12 ਜੁਲਾਈ (ਕੌਸ਼ਲ) - ਥਾਣਾ ਦਸੂਹਾ ਅਧੀਨ ਪੈਂਦੇ ਪਿੰਡ ਕੌਲਪੁਰ ਦੀ ਇਕ ਬੱਚੀ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸੂਹਾ ਥਾਣਾ ਦੀ ਪਿੰਡ ਕੌਲਪੁਰ ਦੀ 13 ਸਾਲਾ ਬੱਚੀ ਜੋ ਕਿ ਪੰਜਵੀਂ ਵਿਚ ਸਰਕਾਰੀ ਸਕੂਲ ਪੜ੍ਹਦੀ ਹੈ, ਉਸ ਨਾਲ ਇਹ ਘਿਨੌਣਾ ਕੰਮ ਪਿੰਡ ਕੌਲਪੁਰ ਦੇ ਹੀ ਇੱਕ ਮਾੜੇ ਅਨਸਰ ਨੇ ਕੀਤਾ...
ਸੀ.ਐਮ.ਸਿਟੀ ਕਰਨਾਲ ਵਿਖੇ ਸੋਸ਼ਲ ਮੀਡੀਆ 'ਤੇ ਲਗਾਈ ਗਈ 15 ਦਿਨ ਲਈ ਪਾਬੰਦੀ
. . .  about 1 hour ago
ਕਰਨਾਲ, 12 ਜੁਲਾਈ (ਗੁਰਮੀਤ ਸਿੰਘ ਸੱਗੂ ) - ਕੋਵਿਡ 19 ਦੌਰਾਨ ਸੋਸ਼ਲ ਮੀਡੀਆ ਵੱਲੋਂ ਨਿਭਾਈ ਗਈ ਜ਼ਿੰਮੇਦਾਰਾਨਾ ਕਵਰੇਜ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨੇ ਸੀ.ਐਮ.ਸਿਟੀ ਵਿਖੇ ਅਗਲੇ 15 ਦਿਨਾਂ ਤਕ ਸੋਸ਼ਲ ਮੀਡੀਆ 'ਤੇ ਖ਼ਬਰਾਂ ਨਸ਼ਰ ਕੀਤੇ ਜਾਣ 'ਤੇ ਪੂਰਨ ਤੋਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਵਿਰੋਧ ਮੀਡੀਆ ਨਾਲ ਜੁੜੇ ਲੋਕਾਂ ਵੱਲੋਂ...
ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਪਠਾਨਕੋਟ 12 ਜੁਲਾਈ (ਆਸ਼ੀਸ਼ ਸ਼ਰਮਾ/ਸੰਧੂ/ਚੌਹਾਨ) - ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ 182 ਕੋਰੋਨਾ ਜਾਂਚ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 174 ਵਿਅਕਤੀਆਂ...
ਨਾਭਾ 'ਚ 2 ਹੋਰ ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  about 2 hours ago
ਨਾਭਾ, 12 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਕੋਰੋਨਾ ਦੇ 2 ਮਰੀਜ਼ ਮੁੜ ਪਾਜ਼ੀਟਿਵ ਆਏ ਹਨ। ਨਾਭਾ ਦੀ ਕਮਲਾ ਕਾਲੋਨੀ ਦੀ 58 ਸਾਲਾ ਔਰਤ ਅਤੇ 7 ਸਾਲਾ ਬੱਚਾ ਕੋਰੋਨਾ ਪਾਜ਼ੀਟਿਵ ਆਉਣ...
ਰਾਜਪੁਰਾ 'ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੀਟਿਵ
. . .  about 2 hours ago
ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਹੋਰ ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ ।ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਇਹ...
ਸੀਨੀਅਰ ਡਿਪਟੀ ਮੇਅਰ ਸਮੇਤ ਪਟਿਆਲਾ 'ਚ ਕੋਰੋਨਾ ਦੇ 22 ਕੇਸ ਪਾਜ਼ੀਟਿਵ
. . .  about 2 hours ago
ਪਟਿਆਲਾ, 12 ਜੁਲਾਈ (ਪਰਗਟ ਸਿੰਘ ਬਲਬੇੜ੍ਹਾ) - ਸਿਹਤ ਵਿਭਾਗ ਪਟਿਆਲਾ ਵੱਲੋਂ ਕੋਵਿਡ ਜਾਂਚ ਲਈ ਲਏ ਗਏ ਸੈਂਪਲਾਂ ਦੀ ਅੱਜ ਪ੍ਰਾਪਤ ਹੋਈਆ ਰਿਪੋਰਟਾਂ ਵਿਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਜ਼ਿਲੇ੍ਹ ਭਰ ਵਿਚੋਂ 22 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੀ ਪੁਸ਼ਟੀ ਸਿਵਲ...
ਜ਼ਿਲ੍ਹਾ ਕਪੂਰਥਲਾ ਚ ਕੋਰੋਨਾ ਨਾਲ ਸਬੰਧਿਤ ਇਕ ਹੋਰ ਕੇਸ ਆਇਆ ਸਾਹਮਣੇ
. . .  about 2 hours ago
ਕਪੂਰਥਲਾ, 12 ਜੁਲਾਈ (ਸਡਾਨਾ) - ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਸਬੰਧੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਦੇ ਪੀਰ ਚੌਧਰੀ ਨੇੜੇ ਦੇ ਵਸਨੀਕ 24 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਦਾ ਕਿ ਜਲੰਧਰ...
ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਦੇਹਾਂਤ
. . .  about 2 hours ago
ਫਗਵਾੜਾ, 12 ਜੁਲਾਈ (ਕਿੰਨੜਾ) - ਮਿਸ ਇੰਡੀਆ ਯੂਨੀਵਰਸ ਦੀ ਕੰਟੈਸਟਡ ਰਹੀ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਅੱਜ ਕੈਂਸਰ ਦੇ ਚੱਲਦਿਆਂ ਦੇਹਾਂਤ ਹੋ ਗਿਆ। ਭੋਪਾਲ ਦੀ ਰਹਿਣ ਵਾਲੀ ਤੇ ਮਾਇਆ ਨਗਰੀ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਦਿਵਿਆ ਚੌਕਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹੈ ਅਪਨਾ...
ਐਤਵਾਰ ਨੂੰ ਤਾਲਾਬੰਦੀ ਰਹੇਗੀ ਲਾਗੂ - ਕੈਪਟਨ
. . .  about 3 hours ago
ਸ਼ਨੀਵਾਰ ਨੂੰ ਲਾਗੂ ਨਹੀਂ ਕਰ ਰਹੇ ਤਾਲਾਬੰਦੀ - ਕੈਪਟਨ
. . .  about 3 hours ago
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਪੰਜਾਬ ਦੇ ਚਾਰ ਜ਼ਿਲ੍ਹੇ ਹਾਈ ਅਲਰਟ 'ਤੇ
. . .  about 3 hours ago
ਕੌਹਰੀਆਂ, 12 ਜੁਲਾਈ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਇਆ ਹੈ।ਜਿਸ ਕਾਰਨ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਠਿੰਡਾ,ਮਾਨਸਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ...
ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਕਟੌਤੀ
. . .  about 3 hours ago
ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਚੱਲਦਿਆਂ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਵਿਚ ਕਟੌਤੀ ਕਰ ਕੇ ਸੋਧਿਆ ਹੋਇਆ ਸਿਲੇਬਸ...
ਸਕੂਲ ਫ਼ੀਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਪੁਨਰ ਵਿਚਾਰ ਅਪੀਲ ਦਾਇਰ ਕਰੇਗੀ ਸਰਕਾਰ - ਕੈਪਟਨ
. . .  about 3 hours ago
ਡੀ.ਸੀ ਰਾਹੀਂ ਲੋਕ ਪ੍ਰਾਪਤ ਕਰ ਸਕਦੇ ਨੇ ਮਾਸਕ - ਕੈਪਟਨ
. . .  about 3 hours ago
ਗ਼ਰੀਬਾਂ ਨੂੰ ਸਰਕਾਰ ਮੁਫ਼ਤ ਮੁਹੱਈਆ ਕਰਵਾਏਗੀ ਮਾਸਕ - ਕੈਪਟਨ
. . .  about 3 hours ago
ਟੈਸਟਿੰਗ ਵਧਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹੈ ਵਾਧਾ - ਕੈਪਟਨ
. . .  about 3 hours ago
ਕੋਰੋਨਾ ਨੂੰ ਲੈ ਕੇ ਕੈਪਟਨ ਹੋਏ ਲਾਈਵ, ਲੋਕਾਂ ਦੇ ਸਵਾਲਾਂ ਦੇ ਰਹੇ ਨੇ ਜਵਾਬ
. . .  about 3 hours ago
ਸੀਵਰੇਜ ਪੁੱਟ ਰਹੇ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ ਕਾਰਨ ਹੋਈ ਮੌਤ
. . .  about 3 hours ago
ਨਸ਼ੇ ਕਾਰਨ ਝੁਨੀਰ ਵਿਖੇ ਨੌਜਵਾਨ ਦੀ ਮੌਤ
. . .  about 3 hours ago
ਝੁਨੀਰ, 12 ਜੁਲਾਈ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਗਈ ...
'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਉਰਫ ਪਾਰਥ ਨੂੰ ਹੋਇਆ ਕੋਰੋਨਾ
. . .  about 4 hours ago
ਮੁੰਬਈ, 12 ਜੁਲਾਈ (ਇੰਦਰਮੋਹਨ ਪਨੂੰ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਪਾਰਥ ਸਮਥਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 4 hours ago
ਬੋਹਾ, 12 ਜੁਲਾਈ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ...
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ 'ਚ ਰੋਸ
. . .  about 4 hours ago
ਸੂਲਰ ਘਰਾਟ, 12 ਜੁਲਾਈ (ਜਸਵੀਰ ਸਿੰਘ ਔਜਲਾ) - ਕਸਬਾ ਸੂਲਰ ਘਰਾਟ ਦੇ ਹੋ ਰਹੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁੱਲ੍ਹੀ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਚੋਣਾਂ ਦਾ ਰੌਲ਼ਾ-ਰੱਪਾ ਖ਼ਤਮ, ਘਰਾਂ 'ਚ ਆਰਾਮ ਕਰ ਕੇ ਉਮੀਦਵਾਰਾਂ ਨੇ ਲਾਹੀ ਥਕਾਵਟ

ਫ਼ਿਰੋਜ਼ਪੁਰ/ਫ਼ਾਜ਼ਿਲਕਾ/ਸ੍ਰੀ ਮੁਕਤਸਰ ਸਾਹਿਬ, 20 ਮਈ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ ਢਿੱਲੋਂ, ਕੁਲਜਿੰਦਰ ਸਿੰਘ ਗਿੱਲ)- ਦੇਸ਼ ਦੀ ਮਹਾਂ ਪੰਚਾਇਤ ਲੋਕ ਸਭਾ ਚੋਣਾਂ ਲਈ 19 ਮਈ ਨੂੰ ਵੋਟਾਂ ਪੈ ਜਾਣ ਉਪਰੰਤ ਵੋਟਾਂ ਮੰਗਣ ਵਾਲਿਆਂ ਦਾ ਰੌਲ਼ਾ-ਰੱਪਾ ਖਤਮ ਹੋਣ ਕਰਕੇ ਅੱਜ ਸਭ ਪਾਸੇ ਸ਼ਾਂਤੀ ਨਜ਼ਰ ਆਈ | ਚੋਣ ਲੜਨ ਵਾਲੇ ਉਮੀਦਵਾਰ ਜਿੱਥੇ ਰਾਤ ਆਪੋ-ਆਪਣੀ ਜਿੱਤ ਪੱਕੀ ਸਮਝ ਦੇਰ ਰਾਤ ਸੁੱਤੇ ਉਥੇ ਵੋਟਰਾਂ ਦੇ ਘਰਾਂ ਦਾ ਰੋਜ਼-ਰੋਜ਼ ਦਰਵਾਜ਼ਾ ਖਟਖਟਾਉਣ ਵਾਲੀ ਥਕਾਵਟ ਆਪੋ-ਆਪਣੇ ਘਰਾਂ ਅੰਦਰ ਆਰਾਮ ਕਰਕੇ ਲਾਹੀ | ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ 22 ਉਮੀਦਵਾਰ ਮੈਦਾਨ 'ਚ ਸਨ, ਜਿਨ੍ਹਾਂ ਵਿਚੋਂ ਬਹੁਤਿਆਂ ਦੇ ਫ਼ੋਨ ਬੰਦ ਹੀ ਰਹੇ ਜਦਕਿ ਉਨ੍ਹਾਂ ਦੇ ਸਮਰਥਕ ਘਰਾਂ ਅੰਦਰ ਨਾ ਟਿਕਦੇ ਹੋਏ ਰਲ-ਮਿਲ ਜਿੱਤ-ਹਾਰ ਦੇ ਅੰਕੜੇ ਲਗਾਉਂਦੇ ਰਹੇ ਤੇ ਵੱਖ-ਵੱਖ ਟੀ.ਵੀ. ਚੈਨਲ ਵਲੋਂ ਦਿਖਾਏ ਗਏ ਐਗਜੈਟ ਪੋਲ ਨੂੰ ਹਜ਼ਮ ਨਾ ਕਰਕੇ ਉਸ ਉੱਪਰ ਉਂਗਲ ਵੀ ਚੁੱਕਦੇ ਰਹੇ | ਅਜੀਤ ਦੀ ਟੀਮ ਵਲੋਂ ਸਰਸਰੀ ਨਜ਼ਰ ਮਾਰਨ ਸਮੇਂ ਸਾਹਮਣੇ ਆਇਆ ਕਿ ਪਾਰਟੀ ਉਮੀਦਵਾਰਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਜਿੱਥੇ ਫ਼ਿਰੋਜ਼ਪੁਰ ਦੀ ਬਿਜਾਏ ਚੰਡੀਗੜ੍ਹ ਪਹੁੰਚ ਪਾਰਟੀ ਸਰਗਰਮੀਆਂ 'ਤੇ ਚਰਚਾਵਾਂ ਕਰਦੇ ਰਹੇ ਉਥੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਧਾਇਕ ਸਤਿਕਾਰ ਕੌਰ ਗਹਿਰੀ ਵੀ ਆਪੋ-ਆਪਣੇ ਹਲਕੇ ਛੱਡ ਚੰਡੀਗੜ੍ਹ ਵੱਲ ਰਵਾਨਾ ਹੋ ਗਏ | ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਜਿੱਥੇ ਘਰ ਅੰਦਰ ਹੀ ਆਰਾਮ ਕਰਦੇ ਰਹੇ ਉਥੇ ਗੁਰੂਹਰਸਹਾਏ ਤੋਂ ਅਕਾਲੀ ਆਗੂ ਵਰਦੇਵ ਸਿੰਘ ਮਾਨ ਵੀ ਘਰ ਅੰਦਰ ਹੀ ਵੋਟਾਂ ਦੇ ਜੋੜ-ਤੋੜ 'ਤੇ ਲੱਗੇ ਰਹੇ |
ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਬਿਤਾਇਆ ਸਮਾਂ
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਦੇਰ ਨਾਲ ਉੱਠੇ, ਕੇਸੀ ਇਸ਼ਨਾਨ ਕਰਨ ਉਪਰੰਤ ਜਿੱਥੇ ਉਨ੍ਹਾਂ ਆਪਣੇ ਲੰਬੀ ਹਲਕੇ ਪਿੰਡ ਬਾਦਲ 'ਚ ਸਥਿਤ ਘਰ ਅੰਦਰ ਹੀ ਆਪਣੇ ਪਿਤਾ ਸ: ਪ੍ਰਕਾਸ਼ ਸਿੰਘ ਬਾਦਲ, ਪਤਨੀ ਹਰਸਿਮਰਤ ਕੌਰ ਬਾਦਲ ਅਤੇ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਿਆ, ਉਥੇ ਫ਼ੋਨ ਰਾਹੀਂ ਸਮੁੱਚੇ ਪੰਜਾਬ 'ਚ ਹੋਈ ਵੋਟਿੰਗ ਦਾ ਜਾਇਜ਼ਾ ਲੈਣ ਸਮੇਂ ਪਿੰਡ ਬਾਦਲ ਪਹੰੁਚ ਰਹੇ ਵਰਕਰਾਂ ਨੂੰ ਮਿਲ ਕੇ ਖੁੱਲ੍ਹਾ ਸਮਾਂ ਉਨ੍ਹਾਂ ਨਾਲ ਗੁਜ਼ਾਰਿਆ | ਇਸ ਮੌਕੇ ਫ਼ੋਟੋ ਸੈਲਫ਼ੀ ਕਲਚਰ ਵੀ ਵਰਕਰਾਂ ਨਾਲ ਭਾਰੂ ਰਿਹਾ | ਪੰਜਾਬ ਭਰ ਅੰਦਰ ਚੋਣ ਮੈਦਾਨ 'ਚ ਨਿੱਤਰੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੇ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਕੱਲੇ-ਇਕੱਲੇ ਹਲਕੇ ਦੀ ਜਾਣਕਾਰੀ ਹਾਸਲ ਕੀਤੀ |
ਕਾਂਗਰਸ ਉਮੀਦਵਾਰ ਘੁਬਾਇਆ ਨੇ ਘਰ ਅੰਦਰ ਹੀ ਗੁਜ਼ਾਰਿਆ ਸਮਾਂ
ਦਿਨ ਰਾਤ ਇਕ ਕਰਕੇ ਚੋਣ ਪ੍ਰਚਾਰ 'ਚ ਜੁਟੇ ਰਹੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅੱਜ ਜਿੱਥੇ ਦੇਰ ਨਾਲ ਉੱਠੇ, ਉਥੇ ਸਾਰਾ ਦਿਨ ਆਰਾਮ ਕਰਦੇ ਹੋਏ ਸਮਾਂ ਘਰ ਅੰਦਰ ਹੀ ਗੁਜ਼ਾਰਿਆ | ਆਪਣੇ ਬੇਟੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਵਰਿੰਦਰ ਸਿੰਘ ਘੁਬਾਇਆ ਨਾਲ ਚਰਚਾਵਾਂ ਕਰਨ ਉਪਰੰਤ ਘਰ ਅੰਦਰ ਪਹੁੰਚ ਰਹੇ ਵਰਕਰਾਂ ਨੂੰ ਖੁੱਲ੍ਹੇ ਮਾਹੌਲ 'ਚ ਮਿਲਦੇ ਹੋਏ ਸ਼ੇਰ ਸਿੰਘ ਘੁਬਾਇਆ ਨੇ ਜਿੱਥੇ ਸਭਨਾਂ ਤੋਂ ਚੋਣ ਪ੍ਰਕਿਰਿਆ ਅਤੇ ਹੋਈ ਵੋਟਿੰਗ ਬਾਰੇ ਜਾਣਕਾਰੀ ਇਕੱਤਰ ਕੀਤੀ ਉਥੇ ਵੋਟਾਂ ਸਮੇਂ ਅਤੇ ਚੋਣ ਪ੍ਰਚਾਰ 'ਚ ਸਹਿਯੋਗ ਦੇਣ ਵਾਲੇ ਅਤੇ ਪ੍ਰਚਾਰ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ |
ਜਮਹੂਰੀ ਗੱਠਜੋੜ ਮੋਰਚੇ ਦੇ ਉਮੀਦਵਾਰ ਹੰਸਰਾਜ ਗੋਲਡਨ ਨੇ ਖੇਤਾਂ ਨੂੰ ਦਿੱਤੀ ਪਹਿਲ
ਜਮਹੂਰੀ ਗੱਠਜੋੜ ਮੋਰਚੇ ਦੇ ਸਾਂਝੇ ਉਮੀਦਵਾਰ ਸੀ.ਪੀ.ਆਈ. ਦੇ ਨੇਤਾ ਹੰਸਰਾਜ ਗੋਲਡਨ ਅੱਜ ਜਿੱਥੇ ਦਰ ਨਾਲ ਉੱਠੇ ਉਥੇ ਸਿੱਧਾ ਖੇਤਾਂ ਵਿਚ ਜਾ ਕੇ ਪਨੀਰੀ ਬੀਜਣ ਦੀ ਤਿਆਰੀ ਕਰਨ ਤੋਂ ਇਲਾਵਾ ਬਿਨਾਂ ਰੇਹ ਸਪਰੇਅ ਕੁਦਰਤੀ ਢੰਗ ਨਾਲ ਉਗਾਈ ਜਾ ਰਹੀ ਸਬਜ਼ੀ ਵਾਲੇ ਖੇਤ ਦੀ ਵੀ ਘੰਟਿਆਂ ਬੱਧੀ ਦੇਖਭਾਲ ਕਰਨ ਉਪਰੰਤ ਸਾਰਾ ਦਿਨ ਘਰੇ ਹੀ ਆਰਾਮ ਕਰਦੇ ਰਹੇ | ਆਪਣੇ ਪਿਤਾ ਸਾਂਝਾ ਰਾਮ, ਮਾਤਾ ਬਾਗਾ ਬਾਈ, ਧੀ ਜਯੋਤੀ ਆਦਿ ਪਰਿਵਾਰਕ ਮੈਂਬਰਾਂ ਨਾਲ ਸਮਾਂ ਗੁਜ਼ਾਰਦਿਆਂ ਜਿੱਥੇ ਉਨ੍ਹਾਂ ਨੇ ਪ੍ਰਚਾਰ ਦੌਰਾਨ ਖੱਟੇ ਮਿੱਠੇ ਪਲਾਂ ਨੂੰ ਯਾਦ ਕੀਤਾ, ਉਥੇ ਚੋਣ ਪ੍ਰਕਿਰਿਆ 'ਚ ਸਹਿਯੋਗੀਆਂ ਅਤੇ ਵਰਕਰਾਂ ਵਲੋਂ ਵੱਡੇ ਸਹਿਯੋਗ ਦਿੱਤੇ ਜਾਣ ਦਾ ਧੰਨਵਾਦ ਕਰਨ ਲਈ ਫ਼ੋਨ ਵੀ ਕੀਤੇ |
ਵਰਕਰਾਂ ਨਾਲ ਬਿਤਾਇਆ ਆਪ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੇ ਸਮਾਂ
ਚੋਣਾਂ ਦੇ ਰੌਲ਼ੇ-ਰੱਪੇ ਤੋਂ ਮਿਲੀ ਰਾਹਤ ਦੌਰਾਨ ਦੇਰ ਨਾਲ ਉੱਠੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੇ ਦਫ਼ਤਰ ਪਹੁੰਚ ਜਿੱਥੇ ਵਰਕਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਚੋਣ ਪ੍ਰਕਿਰਿਆ 'ਤੇ ਚਰਚਾਵਾਂ ਕੀਤੀਆਂ ਉਥੇ ਵੋਟਾਂ ਦੀ ਗਿਣਤੀ ਵਾਲੇ ਕੇਂਦਰ ਦਾ ਵੀ ਦੌਰਾ ਕੀਤਾ | ਲੋਕਾਂ ਵਲੋਂ ਮਿਲੇ ਪਿਆਰ-ਸਤਿਕਾਰ ਅਤੇ ਹੁੰਗਾਰੇ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਾਕਾ ਸਰਾਂ ਨੇ ਸਮੂਹ ਵੋਟਰਾਂ ਦਾ ਅਤੇ ਚੋਣ ਪ੍ਰਕਿਰਿਆ ਨੂੰ ਸੁਖਾਵੇਂ ਅਤੇ ਅਮਨ ਸ਼ਾਂਤੀ ਵਾਲੇ ਮਾਹੌਲ 'ਚ ਨੇਪਰੇ ਚਾੜ੍ਹਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ |

ਚੋਰਾਂ ਨੇ ਕੀਤਾ ਮੋਟਰਸਾਈਕਲ ਚੋਰੀ

ਮੱਲਾਂਵਾਲਾ, 20 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕੱਲ੍ਹ ਮੱਲਾਂਵਾਲਾ ਵਿਚੋਂ ਇਕ ਮੋਟਰਸਾਈਕਲ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ | ਪ੍ਰਾਪਤ ਹੋਈ ਸੂਚਨਾ ਅਨੁਸਾਰ ਕੁਨਾਲ ਅਰੋੜਾ ਮੱਲਾਂਵਾਲਾ ਨੇ ਦੱਸਿਆ ਹੈ ਕਿ ਕੱਲ੍ਹ ਉਸ ਨੇ ਆਪਣਾ ਲਾਲ ਰੰਗ ਦਾ ਹੀਰੋ ਹਾਂਡਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਅਤੇ ਜਨਰਲ ਆਬਜ਼ਰਵਰ ਵਲੋਂ ਉਮੀਦਵਾਰਾਂ ਦੀ ਮੌਜੂਦਗੀ 'ਚ ਮਤਦਾਨ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਪੜਤਾਲ

ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਚੰਦਰ ਗੈਂਦ ਨੇ ਅੱਜ ਦੇਵਰਾਜ ਕਾਲਜ ਸਥਿਤ ਕਾਊਾਟਿੰਗ ਸੈਂਟਰ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜਨਰਲ ਅਬਜ਼ਰਵਰ ਮਸ਼ੀਰ ਆਲਮ, ਐਸ.ਡੀ.ਐਮ ਅਮਿੱਤ ਗੁਪਤਾ ਵੀ ਹਾਜ਼ਰ ਸਨ | ਇਸ ...

ਪੂਰੀ ਖ਼ਬਰ »

ਮੋਟਰ ਤੋਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਕੁੱਲਗੜ੍ਹੀ, 20 ਮਈ (ਸੁਖਜਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮੱਲਾਂਵਾਲਾ ਦੇ ਅਧੀਨ ਪਿੰਡ ਫ਼ਰੀਦੇਵਾਲਾ ਦੇ ਕਿਸਾਨ ਗੁਰਜੀਤ ਸਿੰਘ ਪੁੱਤਰ ਗੱਜਣ ਸਿੰਘ ਦੀ ਆਪਣੇ ਖੇਤ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ | ਸਬ-ਇੰਸਪੈਕਟਰ ਜਲੰਧਰ ਸਿੰਘ ਤੋਂ ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਅਗਲੇ ਸੰਘਰਸ਼ ਦਾ ਐਲਾਨ

ਜਲਾਲਾਬਾਦ, 20 ਮਈ (ਹਰਪ੍ਰੀਤ ਸਿੰਘ ਪਰੂਥੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਵਿੱਚ ਲੁਧਿਆਣਾ ਵਿਖੇ ਹੋਈ | ਮੀਟਿੰਗ ਦੌਰਾਨ ਮੋਰਚੇ ਵਲੋਂ ਲਏ ਗਏ ਫ਼ੈਸਲਿਆਂ ਬਾਰੇ ਸੂਬਾ ਆਗੂਆਂ ਕੁਲਦੀਪ ਸਿੰਘ ਬੁੱਢੇਵਾਲ,ਜਗਰੂਪ ਸਿੰਘ ...

ਪੂਰੀ ਖ਼ਬਰ »

ਸ਼ੀਹਣੀ ਸਾਹਿਬ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮੱਲਾਂ ਮਾਰੀਆਂ

ਜ਼ੀਰਾ, 20 ਮਈ (ਮਨਜੀਤ ਸਿੰਘ ਢਿੱਲੋਂ)- ਸੰਤ ਬਾਬਾ ਗੁਰਸੇਵਕ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਿਹਰ ਸਿੰਘ ਵਾਲਾ ਦੇ ਬੱਚਿਆਂ ਨੇ ਧਾਰਮਿਕ ਪ੍ਰੀਖਿਆ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ | ਇਸ ...

ਪੂਰੀ ਖ਼ਬਰ »

ਟੀ.ਐਸ.ਯੂ. ਆਗੂ ਨਿਰਮਲ ਸਿੰਘ 'ਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਜ਼ੀਰਾ, 20 ਮਈ (ਮਨਜੀਤ ਸਿੰਘ ਢਿੱਲੋਂ)- ਰਵੀਨਾ ਕਤਲ ਕਾਂਡ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਟੀ.ਐਸ.ਯੂ. ਆਗੂ ਨਿਰਮਲ ਸਿੰਘ ਉੱਪਰ ਬੀਤੀ ਕੱਲ੍ਹ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਵਾਲੇ ਗੁੰਡਾ ਅਨਸਰਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਸ਼ਿਵ ਮੰਦਰ ਮੱੁਦਕੀ 'ਚ ਮਾਤਾ ਚਿੰਤਪੁਰਨੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ

ਮੁੱਦਕੀ, 20 ਮਈ (ਭਾਰਤ ਭੂਸ਼ਨ ਅਗਰਵਾਲ)- ਮੁੱਦਕੀ ਦੇ ਲੋਹਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਥਾਨਕ ਕਸਬੇ ਦੀ ਸਮਾਜ ਸੇਵਾ ਦੇ ਕੰਮਾਂ ਵਿਚ ਲੱਗੀ ਦੁਰਗਾ ਭਜਨ ਮੰਡਲੀ ਵਲੋਂ ਪਿੰਡ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦਾ ਜਨਮ ਦਿਨ ਕੇਕ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਲੋਕ ਸਭਾ ਹਲਕੇ 'ਚ 72.30 ਪ੍ਰਤੀਸ਼ਤ ਮਤਦਾਨ

ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਮਤਦਾਨ ਪ੍ਰਕਿਰਿਆ ਵਿਚ ਭਾਰੀ ਉਤਸ਼ਾਹ ਦਿਖਾਇਆ, ਜਿਸ ਦੇ ਫਲਸਰੂਪ ਹਲਕੇ ਵਿਚ ਲਗਭਗ 72.30 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਜੋ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਜ਼ਿਆਦਾ ...

ਪੂਰੀ ਖ਼ਬਰ »

ਗੱਟੀ ਰਾਜੋ ਕੇ ਸਕੂਲ ਸਰਹੱਦੀ ਖੇਤਰ ਲਈ ਚਾਨਣ ਮੁਨਾਰਾ ਬਣਿਆ-ਡੀ.ਈ.ਓ.

ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਬਦੌਲਤ ਵਿਦਿਆਰਥੀਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਹੋਇਆ ਹੈ ਅਤੇ ਚੰਗੇ ਨਤੀਜੇ ਵੀ ਮਿਲ ਰਹੇ ਹਨ, ਇਸ ਗੱਲ ਦਾ ਪ੍ਰਗਟਾਵਾ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ ਵਿਖੇ ਨੈਤਿਕ ਕਦਰਾਂ-ਕੀਮਤਾਂ ਸਬੰਧੀ ਸੈਮੀਨਾਰ

ਜ਼ੀਰਾ, 20 ਮਈ (ਮਨਜੀਤ ਸਿੰਘ ਢਿੱਲੋਂ)- ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਚੇਅਰਮੈਨ ਹਰਜੀਤ ਸਿੰਘ ਅਤੇ ਮੈਡਮ ਅਮਰਜੀਤ ਕੌਰ ਦੀ ਅਗਵਾਈ ਹੇਠ ਸਿੱਖ ਹੈਲਪਿੰਗ ਸੰਸਥਾ ਦੇ ਮੈਂਬਰ ਰਾਜਪਾਲ ਸਿੰਘ ਸ੍ਰੀ ਅੰਮਿ੍ਤਸਰ ਵਲੋਂ ...

ਪੂਰੀ ਖ਼ਬਰ »

ਮਾਂ ਚਿੰਤਪੁਰਨੀ ਫ੍ਰੀ ਬੱਸ ਸੇਵਾ ਮਖੂ ਵਲੋਂ ਮਹਾਂਮਾਈ ਦੀ ਚੌਕੀ ਕਰਵਾਈ

ਮਖੂ, 20 ਮਈ (ਵਰਿੰਦਰ ਮਨਚੰਦਾ)- ਮਾਂ ਚਿੰਤਪੁਰਨੀ ਫ੍ਰੀ ਬੱਸ ਸੇਵਾ ਮਖੂ ਵਲੋਂ ਹਰ ਸੰਗਰਾਂਦ 'ਤੇ ਮਖੂ ਤੋਂ ਚਿੰਤਪੁਰਨੀ ਲਈ ਚਲਾਈ ਫ੍ਰੀ ਬੱਸ ਸੇਵਾ ਦੇ 4 ਸਾਲ ਪੂਰੇ ਹੋਣ ਅਤੇ ਮਾਂ ਚਿੰਤਪੁਰਨੀ ਜੀ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਪ੍ਰਾਚੀਨ ਸ੍ਰੀ ਕਿ੍ਸ਼ਨਾ ਮੰਦਰ ਮਖੂ ...

ਪੂਰੀ ਖ਼ਬਰ »

ਫ਼ਿਰੋਜ਼ਸ਼ਾਹ ਨੇੜਲੇ ਪਿੰਡਾਂ ਦੇ ਵੋਟਰਾਂ ਪੂਰੇ ਉਤਸ਼ਾਹ ਨਾਲ ਕੀਤੀ ਆਪਣੇ ਹੱਕ ਦੀ ਵਰਤੋਂ

ਫ਼ਿਰੋਜ਼ਸ਼ਾਹ, 20 ਮਈ (ਸਰਬਜੀਤ ਸਿੰਘ ਧਾਲੀਵਾਲ)- ਲੋਕ ਸਭਾ ਹਲਕਾ ਫ਼ਿਰੋਜ਼ਪੁਰ 'ਚ ਪੈਂਦੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਹੱਕ ਦੀ ਵਰਤੋਂ ਕੀਤੀ | ਹਲਕੇ 'ਚ ਪੈਂਦੇ ਇਤਿਹਾਸਕ ਪਿੰਡ ਫ਼ਿਰੋਜ਼ਸ਼ਾਹ ਅਤੇ ਨੇੜਲੇ ...

ਪੂਰੀ ਖ਼ਬਰ »

ਅਕਾਲੀ ਦਲ ਦੇ ਬੁਲਾਰੇ ਬਰਾੜ ਨੇ ਕੀਤਾ ਅਮਨ-ਸ਼ਾਂਤੀ ਨਾਲ ਬਿਨਾਂ ਕਿਸੇ ਡਰ ਤੋਂ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਧੰਨਵਾਦ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਅਤੇ ਚੋਣ ਏਜੰਟ ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਨੇ ਕੀਤਾ ਵੋਟਰਾਂ ਦਾ ਧੰਨਵਾਦ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਚੋਣ ਪ੍ਰਕਿਰਿਆ ਅਮਨ ਸ਼ਾਂਤੀ ਅਤੇ ਸੁਖਾਵੇਂ ਮਾਹੌਲ 'ਚ ਨੇਪਰੇ ਚੜ੍ਹ ਜਾਣ 'ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੀ ਤਾਦਾਦ 'ਚ ...

ਪੂਰੀ ਖ਼ਬਰ »

ਫ਼ੌਜ ਵਿਚ ਭਰਤੀ ਲਈ ਕੋਚਿੰਗ ਕਲਾਸਾਂ 18 ਜੂਨ ਤੋਂ

ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਜ਼ਿਲ੍ਹਾ ਫ਼ਿਰੋਜਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਦੇ ਯੁਵਕ ਜੋ ਫ਼ੌਜ ਵਿਚ ਭਰਤੀ ਹੋਣਾ ਚਾਹੁੰਦੇ ਹਨ, ਨੂੰ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਵਿਖੇ ਮੁਫ਼ਤ ਟਰੇਨਿੰਗ ਦਿੱਤੀ ਜਾ ...

ਪੂਰੀ ਖ਼ਬਰ »

ਕਾਨੰੂਨੀ ਸੇਵਾਵਾਂ ਦੇ ਪੀ. ਐਲ. ਵੀਜ਼ ਨੇ ਅਪਾਹਜਾਂ ਨੂੰ ਲਿਜਾ ਪਵਾਈਆਂ ਵੋਟਾਂ ਸੀ.ਜੇ.ਐਮ. ਅਮਨ ਪ੍ਰੀਤ ਸਿੰਘ

ਫ਼ਿਰੋਜ਼ਪੁਰ, 20 ਮਈ (ਰਾਕੇਸ਼ ਚਾਵਲਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੀ.ਐਲ.ਵੀਆਂ ਵਲੋਂ ਆਪਣੇ-ਆਪਣੇ ਖੇਤਰਾਂ 'ਚ ਅਪਾਹਜ, ਬਿਰਧ ਅਤੇ ਸਰੀਰਕ ਆਯੋਗ ਵਿਅਕਤੀਆਂ ਨੂੰ ਘਰੋਂ ਲਿਆ ਕੇ ਮਤਦਾਨ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ, ਲਾਠੀਚਾਰਜ ਦੀ ਕੀਤੀ ਨਿੰਦਾ

ਜ਼ੀਰਾ, 20 ਮਈ (ਮਨਜੀਤ ਸਿੰਘ ਢਿੱਲੋਂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਪਿੰਡ ਠੱਠਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਘਰ ਜਾ ਕੇ ਸੱਟਾਂ ਮਾਰਦਿਆਂ ਸੋਨੇ ਦੀ ਚੈਨ ਅਤੇ ਨਗਦੀ ਲਿਜਾਣ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਅਲੀ ਕੇ ਵਿਖੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਦੇ ਘਰ ਦਾਖ਼ਲ ਹੁੰਦਿਆਂ ਕੁੱਟਮਾਰ ਕਰਕੇ ਸੋਨੇ ਦੀ ਚੈਨ ਅਤੇ ਨਗਦੀ ਲੈ ਜਾਣ ਦੀ ...

ਪੂਰੀ ਖ਼ਬਰ »

ਹਾਈਪਰਟੈਨਸ਼ਨ ਦਿਵਸ 'ਤੇ ਮਰੀਜ਼ਾਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ

ਮਮਦੋਟ, 20 ਮਈ (ਜਸਬੀਰ ਸਿੰਘ ਕੰਬੋਜ)- ਕੁਦਰਤ ਨਾਲ ਛੇੜ-ਛਾੜ ਅਤੇ ਮਨੁੱਖੀ ਗ਼ਲਤੀਆਂ ਕਰਕੇ ਨਿੱਤ ਦਿਹਾੜੇ ਗੰਧਲੇ ਹੋ ਰਹੇ ਵਾਤਾਵਰਣ ਅਤੇ ਭੱਜ-ਦੌੜ ਵਾਲੀ ਜ਼ਿੰਦਗੀ ਕਰਕੇ ਜਿੱਥੇ ਅਨੇਕਾਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ, ਉਥੇ ਇਸ ਭੱਜ-ਦੌੜ ਵਾਲੀ ਜ਼ਿੰਦਗੀ ਕਾਰਨ ...

ਪੂਰੀ ਖ਼ਬਰ »

ਵਿਸ਼ਵ ਡੇਂਗੂ ਦਿਵਸ ਮਨਾਇਆ

ਫ਼ਿਰੋਜ਼ਪੁਰ, 20 ਮਈ (ਸੰਧੂ, ਤਪਿੰਦਰ ਸਿੰਘ)- ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ: ਵਨੀਤਾ ਭੁੱਲਰ ਫ਼ਿਰੋਜ਼ਸ਼ਾਹ ਦੀ ਅਗਵਾਈ ਵਿਚ ਸਬ-ਸੈਂਟਰ ਬੱਗੇ ਕੇ ਪਿੱਪਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ...

ਪੂਰੀ ਖ਼ਬਰ »

ਐਸ.ਐਸ.ਜੇ. ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪੀ.ਟੀ.ਈ. ਵਿਚ ਹਾਸਲ ਕੀਤੇ 70 ਅੰਕ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਵਿਦੇਸ਼ੀ ਧਰਤੀ 'ਤੇ ਪਹੰੁਚ ਸਿੱਖਿਆ ਹਾਸਲ ਕਰਕੇ ਆਪਣਾ ਜੀਵਨ ਰੁਸ਼ਨਾਉਣ ਦੀ ਖੁਆਹਿਸ਼ ਪਾਲਣ ਵਾਲੇ ਦੇਸ਼ ਵਾਸੀਆਂ ਦੇ ਸੁਪਨੇ ਪੂਰੇ ਕਰਨ ਵਿਚ ਜ਼ੀਰਾ, ਧਰਮਕੋਟ ਅਤੇ ਫ਼ਿਰੋਜ਼ਪੁਰ ਵਿਖੇ ਆਪਣੇ ਕੇਂਦਰ ਖੋਲ੍ਹ ਐਸ.ਐਸ.ਜੇ. ...

ਪੂਰੀ ਖ਼ਬਰ »

ਸੇਖੋਂ ਦੇ ਗ੍ਰਹਿ ਵਿਖੇ ਲੱਗੀਆਂ ਰੌਣਕਾਂ-ਵੋਟਾਂ ਦੀ ਗਿਣਤੀ ਵਾਲੇ ਆਗੂਆਂ ਦੇ ਬਤੌਰ ਏਜੰਟ ਭਰੇ ਫਾਰਮ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਵੋਟਾਂ ਪੈਣ ਤੋਂ ਬਾਅਦ ਅੱਜ ਜਨਮੇਜਾ ਸਿੰਘ ਸੋਖੋਂ ਸਾਬਕਾ ਮੰਤਰੀ ਦੇ ਗ੍ਰਹਿ ਵਿਖੇ ਮੁੜ ਰੌਣਕਾਂ ਦੇਖਣ ਨੂੰ ਮਿਲੀਆਂ, ਜਿੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਕਾਲੀ-ਭਾਜਪਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ...

ਪੂਰੀ ਖ਼ਬਰ »

ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਤੀਜਾ ਰਿਹਾ ਸ਼ਾਨਦਾਰ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਗੁਰੂ ਰਵੀਦਾਸ ਆਯੁਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ ਵਲੋਂ ਬੀ.ਏ.ਐਮ.ਐਸ ਪ੍ਰੀਖਿਆ ਦੇ ਐਲਾਣੇ ਗਏ ਨਤੀਜੇ 'ਚ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ...

ਪੂਰੀ ਖ਼ਬਰ »

ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਐਵਾਰਡਜ਼ ਵੰਡ ਸਮਾਗਮ ਸਬੰਧੀ ਮੀਟਿੰਗ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਹੋਣਹਾਰ ਵਿਦਿਆਰਥੀਆਂ ਨੂੰ ਜੀਵਨ 'ਚ ਹੋਰ ਮੱਲ੍ਹਾਂ ਮਾਰਨ ਲਈ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਤਹਿਤ ਫਾਊਾਡੇਸ਼ਨ ਵਲੋਂ ਦੂਸਰਾ 'ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ...

ਪੂਰੀ ਖ਼ਬਰ »

28 ਮਈ ਤੋਂ ਡਾਇਰੀਆ ਕੰਟਰੋਲ ਪੰਦ੍ਹਰਵਾੜੇ ਦੀ ਸ਼ੁਰੂਆਤ

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਡਾਇਰੀਆ ਕੰਟਰੋਲ ਪੰਦ੍ਹਰਵਾੜਾ ਮਨਾਉਣ ਸਬੰਧੀ ਵਰਕਸ਼ਾਪ ਲਗਾਈ ਗਈ | ਉਨ੍ਹਾਂ ਦੱਸਿਆ ਕਿ ਡਾਇਰੀਆ ਕੰਟਰੋਲ ਪੰਦ੍ਹਰਵਾੜਾ ਦੀ ...

ਪੂਰੀ ਖ਼ਬਰ »

ਵਿਧਾਇਕ ਨੱਥੂ ਰਾਮ ਤੇ ਸੰਦੀਪ ਜਾਖੜ ਨੇ ਕੀਤਾ ਲੋਕਾਂ ਦਾ ਧੰਨਵਾਦ

ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)-ਬੀਤੇ ਕੱਲ੍ਹ ਪਈਆਂ ਵੋਟਾਂ ਤਹਿਤ ਪੂਰੀ ਮਿਹਨਤ ਨਾਲ ਵੋਟਾਂ ਪਾਉਣ ਲਈ ਵਿਧਾਇਕ ਸ੍ਰੀ ਨੱਥੂ ਰਾਮ ਤੇ ਸ੍ਰੀ ਸੰਦੀਪ ਜਾਖੜ ਨੇ ਅਬੋਹਰ ਤੇ ਬੱਲੂਆਣਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਸ਼ਹੀਦ ਊਧਮ ਸਿੰਘ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਵਿਚੋਂ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਚੱਕ ਡੱਬਵਾਲਾ ਦੇ ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮਾੈਟ 'ਚ ਪਿੰਡ ਸੈਣੀਆਂ ਨੇ ਮਾਰੀ ਬਾਜ਼ੀ

ਮੰਡੀ ਲਾਧੂਕਾ, 20 ਮਈ (ਮਨਪ੍ਰੀਤ ਸਿੰਘ ਸੈਣੀ)-ਪਿੰਡ ਠੇਠਰ ਕਲਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮਾੈਟ ਕਰਵਾਇਆ ਗਿਆ | ਟੂਰਨਾਮਾੈਟ ਵਿੱਚ ਕਾਫ਼ੀ ਟੀਮਾਂ ਨੇ ਭਾਗ ਲਿਆ | ਜਿਸ 'ਚ ਫਾਈਨਲ ਮੁਕਾਬਲਾ ਪਿੰਡ ਸੈਣੀਆ ਅਤੇ ਚੰਦਬਾਜਾ ਦੀਆਂ ਟੀਮਾਂ ...

ਪੂਰੀ ਖ਼ਬਰ »

ਸਿਮੀਗੋ ਸਕੂਲ ਨੇ ਲਵਲੀ ਯੂਨੀਵਰਸਿਟੀ 'ਚ ਮੁਕਾਬਲਾ ਜਿੱਤਿਆ

ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)-ਸਿਮੀਗੋ ਇੰਟਰਨੈਸ਼ਨਲ ਸਕੂਲ ਨੂੰ ਲਵਲੀ ਯੂਨੀਵਰਸਿਟੀ ਵਿਚ ਹੋਏ ਸਮਾਰੋਹ ਦੌਰਾਨ ਟਰਾਂਸਫਾਰਮਿੰਗ ਐਜੂਕੇਸ਼ਨ ਅਵਾਰਡ ਮਿਲਿਆ ਹੈ | ਜਾਣਕਾਰੀ ਅਨੁਸਾਰ ਲਵਲੀ ਯੂਨੀਵਰਸਿਟੀ ਨੇ ਉਕਤ ਐਵਾਰਡ ਗਤੀਵਿਧੀ ਕਰਵਾਈ ਸੀ | ਜਿਸ ਵਿਚ ...

ਪੂਰੀ ਖ਼ਬਰ »

22 ਲੀਟਰ ਦੇਸੀ ਸ਼ਰਾਬ (ਮਾਰਕਾ ਰਾਜਸਥਾਨ) ਬਰਾਮਦ, ਦੋ ਵਿਅਕਤੀਆਂ 'ਤੇ ਪਰਚਾ ਦਰਜ

ਸੀਤੋ ਗੁੰਨੋ, 20 ਮਈ (ਜਸਮੇਲ ਸਿੰਘ ਢਿੱਲੋਂ)-ਨੇੜਲੇ ਪਿੰਡ ਬਜੀਦਪੁਰ ਭੋਮਾ ਦੇ ਚੌਕੀ ਇੰਚਾਰਜ ਸ: ਹਰਦੇਵ ਸਿੰਘ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਤੋਂ 22 ਲੀਟਰ ਦੇਸੀ ਸ਼ਰਾਬ (ਮਾਰਕਾ ਰਾਜਸਥਾਨ) ਬਰਾਮਦ ਕੀਤੀ ਅਤੇ ਪਰਚਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ...

ਪੂਰੀ ਖ਼ਬਰ »

ਜ਼ੋਨਲ ਕਮੇਟੀ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਕੀਤੀ ਰੈਲੀ

ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਜ਼ੋਨਲ ਕਮੇਟੀ ਟੈਕਨੀਕਲ ਸਰਵਿਸਿਜ਼ ਯੂਨੀਅਨ ਪੱਛਮ ਜ਼ੋਨ ਬਠਿੰਡਾ ਦੇ ਸੱਦੇ 'ਤੇ ਸਬ ਡਵੀਜ਼ਨ ਨੰਬਰ 1, 2 ਤੇ 3 ਅਬੋਹਰ ਦੀ ਸਾਂਝੀ ਰੈਲੀ ਅਸ਼ੋਕ ਕੁਮਾਰ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੁਲਾਰਿਆਂ ਨੇ ...

ਪੂਰੀ ਖ਼ਬਰ »

ਪੁਲਿਸ ਵਲੋਂ 600 ਲੀਟਰ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਖੂਈਆਂ ਸਰਵਰ, 20 ਮਈ (ਜਗਜੀਤ ਸਿੰਘ ਧਾਲੀਵਾਲ)-ਸਥਾਨਕ ਪੁਲਿਸ ਵਲੋਂ ਨਾਕੇ ਦੌਰਾਨ ਘਰ ਦੀ ਕੱਢੀ ਰੂੜੀ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੰਜਕੋਸੀ-ਕਿੱਲਿ੍ਹਆਂਵਾਲੀ ਕੋਲ ...

ਪੂਰੀ ਖ਼ਬਰ »

ਫ਼ਾਜ਼ਿਲਕਾ ਹਲਕੇ ਦੇ ਅਕਾਲੀ ਭਾਜਪਾ ਆਗੂਆਂ ਨੇ ਸੁਖਬੀਰ ਨੂੰ ਹਲਕੇ ਦੀ ਸਥਿਤੀ ਤੋਂ ਕਰਵਾਇਆ ਜਾਣੂ

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂਆਂ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਤਾੋ ਬਾਅਦ ਹਲਕੇ ਦੀ ਸਥਿਤੀ ਬਾਰੇ ਜਾਣੂ ਕਰਵਾਇਆ | ਇਸ ਮੌਕੇ ...

ਪੂਰੀ ਖ਼ਬਰ »

ਨਿਰਮਲਪ੍ਰੀਤ ਕੌਰ ਦਾ ਪਰਿਵਾਰ ਅੱਜ ਫ਼ਾਜ਼ਿਲਕਾ ਵਿਖੇ ਦੇਵੇਗਾ ਧਰਨਾ

ਮੰਡੀ ਅਰਨੀਵਾਲਾ, 20 ਮਈ (ਨਿਸ਼ਾਨ ਸਿੰਘ ਸੰਧੂ)-ਸਥਾਨਕ ਮੰਡੀ ਵਾਸੀ ਅਤੇ ਪੰਚਾਇਤੀ ਗੁਰਦੁਆਰਾ ਸਾਹਿਬ ਦੇ ਮੁੱਖ ਗੰ੍ਰਥੀ ਭਾਈ ਅੰਮਿ੍ਤ ਸਿੰਘ ਦੀ ਬੇਟੀ ਨਿਰਮਲਪ੍ਰੀਤ ਕੌਰ, ਦੀ ਮੌਤ ਲਈ ਉਸ ਦੇ ਸਹੁਰਾ ਪਰਿਵਾਰ ਖਿਲਾਫ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਸਾਬਕਾ ਮੰਤਰੀ ਜਿਆਣੀ ਨੇ ਕੀਤਾ ਵੋਟਰਾਂ ਦਾ ਧੰਨਵਾਦ

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸ਼ਾਂਤੀ ਪੂਰਵਕ ਲੋਕ ਸਭਾ ਦੇ ਮਹਾਂ ਕੰੁਭ ਵਿਚ ਆਪਣਾ ਯੋਗਦਾਨ ਪਾਇਆ ਹੈ | ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਕੀਤਾ

ਸ੍ਰੀਗੰਗਾਨਗਰ, 20 ਮਈ (ਦਵਿੰਦਰਜੀਤ ਸਿੰਘ)-ਮੌਸਮ ਮਹਿਕਮਾ ਜੈਪੁਰ ਨੇ ਗੰਗਾਨਗਰ ਸਮੇਤ ਪੰਜ ਜ਼ਿਲਿ੍ਹਆਂ 'ਚ 21, 22 ਮਈ ਨੂੰ ਅਤੇ 23 ਮਈ ਨੂੰ 10 ਜ਼ਿਲਿ੍ਹਆਂ 'ਚ 30 ਤੋਂ 40 ਕਿੱਲੋਮੀਟਰ ਸਪੀਡ ਨਾਲ ਤੇਜ਼ ਹਵਾਵਾਂ ਨਾਲ ਹਨ੍ਹੇਰੀ ਚੱਲਣ ਦੀ ਸੰਭਾਵਨਾ ਦੀ ਚਿਤਾਵਨੀ ਜਾਰੀ ਕੀਤੀ ਹੈ ...

ਪੂਰੀ ਖ਼ਬਰ »

ਨਰਮਾ ਪੱਟੀ 'ਚ ਬਾਰਿਸ਼ ਨਾਲ ਹਜ਼ਾਰਾਂ ਕਿਸਾਨਾਂ ਦਾ ਅਰਬਾਂ ਦਾ ਮਾਲੀਆ ਮਿੱਟੀ ਵਿਚ ਰੁੜਿ੍ਹਆ

ਮੰਡੀ ਅਰਨੀਵਾਲਾ, 20 ਮਈ (ਨਿਸ਼ਾਨ ਸਿੰਘ ਸੰਧੂ)-ਇਸ ਹਫ਼ਤੇ ਹੋਈ ਬਾਰਿਸ਼ ਨੇ ਨਰਮਾ ਪੱਟੀ ਦੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਇਸ ਬਾਰਿਸ਼ ਨਾਲ ਨਰਮਾ ਪੱਟੀ ਦੇ ਹਜ਼ਾਰਾਂ ਕਿਸਾਨਾਂ ਦੀ ਫ਼ਸਲ ਨੁਕਸਾਨੀ ਗਈ ਹੈ ਅਤੇ ਕਿਸਾਨਾਂ ਨੂੰ ਅਰਬਾਂ ਰੁਪਏ ਦਾ ਨੁਕਸਾਨ ...

ਪੂਰੀ ਖ਼ਬਰ »

ਰਵੀਨਾ ਹੱਤਿਆ ਕਾਂਡ ਿਖ਼ਲਾਫ਼ ਬਣੀ ਐਕਸ਼ਨ ਕਮੇਟੀ ਦੇ ਕਨਵੀਨਰ 'ਤੇ ਹਮਲੇ ਦੀ ਦਿਹਾਤੀ ਮਜ਼ਦੂਰ ਸਭਾ ਵਲੋਂ ਨਿੰਦਿਆ

ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)-ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਦੀ ਹੰਗਾਮੀ ਮੀਟਿੰਗ ਸਾਥੀ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਕਮੇਟੀ ਦੇ ਮੈਂਬਰ ਜ਼ਿਲ੍ਹਾ ਸਕੱਤਰ ਸਾਥੀ ਗੁਰਮੇਜ ਗੇਜੀ ਨੇ ਰਵੀਨਾ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਗੇਟ ਰੈਲੀ

ਕੁੱਲਗੜ੍ਹੀ, 20 ਮਈ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ-ਡਵੀਜ਼ਨ ਸ਼ੇਰਖਾਂ ਵਲੋਂ ਸਾਦੇ ਹਾਸ਼ਮ ਗਰਿੱਡ ਵਿਖੇ ਗੇਟ ਰੈਲੀ ਕੀਤੀ ਗਈ | ਇਸ ਰੈਲੀ ਵਿਚ ਟੈਕਨੀਕਲ ਕਰਮਚਾਰੀਆਂ ਨੇ ਹਿੱਸਾ ਲਿਆ | ਸਬ-ਡਵੀਜ਼ਨ ਪ੍ਰਧਾਨ ਜਗਸੀਰ ਸਿੰਘ ਢੀਂਡਸਾ ਨੇ ...

ਪੂਰੀ ਖ਼ਬਰ »

ਭੱਟੀ ਤੇ ਘੁੜਿਆਣਾ ਨੇ ਕੀਤਾ ਹਲਕਾ ਬੱਲੂਆਣਾ ਦੇ ਵੋਟਰਾਂ ਦਾ ਧੰਨਵਾਦ

ਅਬੋਹਰ, 20 ਮਈ (ਕੁਲਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸ: ਪ੍ਰਕਾਸ਼ ਸਿੰਘ ਭੱਟੀ ਤੇ ਸਾਬਕਾ ਸੰਸਦੀ ਸਕੱਤਰ ਸ: ਗੁਰਤੇਜ ਸਿੰਘ ਘੁੜਿਆਣਾ ਨੇ ਹਲਕਾ ਬੱਲੂਆਣਾ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਹਲਕਾ ...

ਪੂਰੀ ਖ਼ਬਰ »

ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਅੱਜ

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)ਸਮੁੱਚੀ ਮਾਨਵਤਾ ਦੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਮਹਾਨ ਕੀਰਤਨ ਸਮਾਗਮ ਅੱਜ 21 ਮਈ ਦਿਨ ਮੰਗਲਵਾਰ ਰਾਤ ਨੂੰ ਹੋ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਜਲਾਲਾਬਾਦ ਨੇ ਕੀਤੀ ਰੋਸ ਰੈਲੀ

ਜਲਾਲਾਬਾਦ, 20 ਮਈ (ਜਤਿੰਦਰ ਪਾਲ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਅਰਬਨ ਸਬ ਡਵੀਜ਼ਨ ਜਲਾਲਾਬਾਦ ਅਤੇ ਸ਼ਹਿਰੀ ਸਬ ਡਵੀਜ਼ਨ ਜਲਾਲਾਬਾਦ ਦੀ ਸਾਂਝੀ ਰੋਸ ਰੈਲੀ ਪ੍ਰਧਾਨ ਇਕਬਾਲ ਸਿੰਘ ਗਾਮੂ ਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਰੋਸ ਰੈਲੀ ਵਿਚ ਵੱਡੀ ਗਿਣਤੀ ...

ਪੂਰੀ ਖ਼ਬਰ »

ਭੰਗਰ ਖੇੜਾ 'ਚ ਵਿਅਕਤੀ ਨੇ ਕੀਤੀ ਆਤਮ ਹੱਤਿਆ

ਖੂਈਆਂ ਸਰਵਰ, 20 ਮਈ (ਜਗਜੀਤ ਸਿੰਘ ਧਾਲੀਵਾਲ)-ਪਿੰਡ ਭੰਗਰ ਖੇੜਾ ਦੇ ਇਕ ਵਿਅਕਤੀ ਨੇ ਆਤਮ ਹੱਤਿਆ ਕਰਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪੁਲਿਸ ਚੌਕੀ ਮੰਡੀ ਕੱਲਰ ਖੇੜਾ ਦੇ ਇੰਚਾਰਜ ਬਲਬੀਰ ਸਿੰਘ ਸਿੱਧੂ ਨੂੰ ਮਿਲੀ ਇਤਲਾਹ 'ਤੇ ਕਾਰਵਾਈ ਕਰਦਿਆਂ ਹੌਲਦਾਰ ਪ੍ਰਤਾਪ ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੀਆਂ ਮੰਡੀਆਂ 'ਚ ਇਸ ਵਾਰ 205016 ਟਨ ਕਣਕ ਦੀ ਆਮਦ ਹੋਈ-ਬਰਾੜ

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ 205016 ਟਨ ਕਣਕ ਦੀ ਆਮਦ ਹੋਈ ਹੈ | ਜਦੋਂ ਕਿ ਪਿਛਲੇ ਵਰ੍ਹੇ ਅੱਜ ਤੱਕ 216865 ਟਨ ਕਣਕ ਦੀ ਆਮਦ ਹੋਈ ਸੀ | ਫ਼ਾਜ਼ਿਲਕਾ ਮੁੱਖ ਅਨਾਜ ਮੰਡੀ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੇ 12 ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲਾਂ ਲਈ ਚੋਣ

ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੀ ਦਸਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਇਕ ਵਿਦਿਆਰਥੀ ਵਿਜੈ ਕੁਮਾਰ ਨੇ ਮੈਰਿਟ ਲਿਸਟ ਵਿਚ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਮੈਰੀਟੋਰੀਅਸ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ...

ਪੂਰੀ ਖ਼ਬਰ »

ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਸ੍ਰੀਗੰਗਾਨਗਰ, 20 ਮਈ (ਦਵਿੰਦਰਜੀਤ ਸਿੰਘ)-ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪੁਰਾਣੀ ਆਬਾਦੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦਰਬਾਰ ਰਾਮਗੜ੍ਹੀਆ ਸਿੰਘ ਸਭਾ ਵਿਖੇ ਸੀਨੀਅਰ ਮੈਂਬਰ ਸ: ਅਜਾਇਬ ਸਿੰਘ ਮਠਾੜੂ ਦੀ ਪ੍ਰਧਾਨਗੀ 'ਚ ਹੋਈ | ਮੀਟਿੰਗ 'ਚ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ, ਮਾਮਲਾ ਦਰਜ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਅਧੀਨ ਪੈਂਦੇ ਮੇਨ ਬਾਜ਼ਾਰ ਅੰਦਰ ਇਕ ਵਿਅਕਤੀ ਦੀ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਨ ਦੀ ਖ਼ਬਰ ਹੈ | ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ ...

ਪੂਰੀ ਖ਼ਬਰ »

ਵੋਟ ਪਾਉਣ ਮੌਕੇ ਮਸ਼ੀਨ ਦੀ ਫ਼ੋਟੋ ਖਿੱਚਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਬਜੀਦਪੁਰ ਭੋਮਾ ਵਿਖੇ ਵੋਟ ਪਾਉਣ ਮੌਕੇ ਮਸ਼ੀਨ ਦੀ ਫ਼ੋਟੋ ਮੋਬਾਈਲ ਨਾਲ ਖਿੱਚਣ ਵਾਲੇ ਨੌਜਵਾਨ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਬਾਅਦ 'ਚ ਇਸ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਤੀਸਰਾ ਕ੍ਰਿਕਟ ਟੂਰਨਾਮੈਂਟ ਸ਼ੁਰੂ

ਮੰਡੀ ਲਾਧੂਕਾ, 20 ਮਈ (ਮਨਪ੍ਰੀਤ ਸਿੰਘ ਸੈਣੀ) ਪਿੰਡ ਬਸਤੀ ਰਣਜੀਤ ਸਿੰਘ (ਜੈਮਲ ਵਾਲਾ) ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਸਰੇ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਮੁੱਖ ...

ਪੂਰੀ ਖ਼ਬਰ »

ਗੋਦਾਮ ਵਿਚੋਂ ਕਣਕ ਚੋਰੀ ਕਰਨ ਵਾਲਿਆਂ ਖਿਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 20 ਮਈ (ਸੰਧੂ)- ਬਾਰਡਰ ਰੋਡ ਪਿੰਡ ਮਧਰੇ ਲਾਗੇ ਪਨਗਰੇਨ ਦੇ ਗੁਦਾਮਾਂ ਵਿਚੋਂ ਚੋਰਾਂ ਵਲੋਂ 19 ਗੱਟੇ ਕਣਕ ਦੇ ਚੁਰਾ ਲਏ ਗਏ | ਹੌਲਦਾਰ ਅਯੂਬ ਮਸੀਹ ਨੇ ਦੱਸਿਆ ਕਿ ਬਲਜੀਤ ਰਾਮ ਇੰਸਪੈਕਟਰ ਪਨਗਰੇਨ ਪੁੱਤਰ ਬੋਹੜ ਰਾਮ ਵਾਸੀ 75 ਪੁੱਡਾ ਐਵਿਨਿਊ ਨੇੜੇ ਰਾਮ ...

ਪੂਰੀ ਖ਼ਬਰ »

ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਜਤਿੰਦਰ ਸਿੰਘ ਥਿੰਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਫ਼ਿਰੋਜ਼ਪੁਰ, 20 ਮਈ (ਜਸਵਿੰਦਰ ਸਿੰਘ ਸੰਧੂ)- ਅਕਾਲੀ ਦਲ ਅੰਮਿ੍ਤਸਰ ਅਤੇ ਬਰਗਾੜੀ ਮੋਰਚੇ ਦੇ ਉਮੀਦਵਾਰ ਜਤਿੰਦਰ ਸਿੰਘ ਥਿੰਦ ਨੇ ਚੋਣ ਪ੍ਰਚਾਰ ਦੌਰਾਨ ਮਿਲੇ ਵੱਡੇ ਸਹਿਯੋਗ ਅਤੇ ਹੋਈ ਕਿਰਪਾ ਦਾ ਧੰਨਵਾਦ ਕਰਨ ਲਈ ਅੱਜ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ...

ਪੂਰੀ ਖ਼ਬਰ »

ਲੋਕ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਅੱਕੇ ਹੋਏ ਹਨ : ਜ਼ੈਲਦਾਰ/ਬਾਦਲ

ਜੈਤੋ, 20 ਮਈ (ਗੁਰਚਰਨ ਸਿੰਘ ਗਾਬੜੀਆ)- ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਅੱਕੇ ਹੋਏ ਹਨ ਅਤੇ ਲੰਘੀਆਂ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰਾਂ 'ਚ ਹੱਕ 'ਚ ਆਪਣੀਆਂ ...

ਪੂਰੀ ਖ਼ਬਰ »

ਕਾਂਗਰਸ ਸਮਰਥਕ ਨੰਬਰਦਾਰ 'ਤੇ ਹਮਲਾ ਕਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 20 ਮਈ (ਸੰਧੂ)- ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਰਾਮੇ ਵਾਲਾ ਵਿਖੇ ਵੋਟ ਪਾ ਪਰਤ ਰਹੇ ਕਾਂਗਰਸ ਪੱਖੀ ਨੰਬਰਦਾਰ ਅੰਗਰੇਜ਼ ਪੁੱਤਰ ਦਰਬਾਰਾ ਮੈਂਬਰ ਪੰਚਾਇਤ ਵਾਸੀ ਪਿੰਡ ਰਾਮੇ ਵਾਲਾ ਨੂੰ ਕੁਝ ਲੋਕਾਂ ਨੇ ਘੇਰ ਕੇ ਤੇਜ਼ ਹਥਿਆਰਾਂ ...

ਪੂਰੀ ਖ਼ਬਰ »

ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਫ਼ਰੀਦਕੋਟ, 20 ਮਈ (ਸਤੀਸ਼ ਬਾਗ਼ੀ)-ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਵਲੋਂ ਗਰੀਬ ਲੋਕਾਂ ਦੀ ਸਹਾਇਤਾ ਕਰਨ ਦੇ ਮਨੋਰਥ ਨਾਲ ਸੰਸਥਾ ਦੇ ਪ੍ਰਧਾਨ ਕੈਪਟਨ ਧਰਮ ਸਿੰਘ ਗਿੱਲ ਅਤੇ ਸਹਿਯੋਗੀ ਸੱਜਣਾਂ ਵਲੋਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਕੀਤਾ ਰਸਭਿੰਨਾ ਕੀਰਤਨ

ਕੋਟਕਪੂਰਾ, 20 ਮਈ (ਮੇਘਰਾਜ)-ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸਰਹੰਦ ਫ਼ਤਹਿ ਦਿਵਸ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਕੀਰਤਨ ਸਮਾਗਮ ਦੌਰਾਨ ਨਿਸ਼ਕਾਮ ਵੀਰ/ਭੈਣਾਂ ਨੇ ਰਸਭਿੰਨਾ ਕੀਰਤਨ ਕਰਕੇ ...

ਪੂਰੀ ਖ਼ਬਰ »

ਵਲੰਟੀਅਰਾਂ ਨੂੰ ਵਧੀਆ ਚੋਣ ਡਿਊਟੀ ਦੇਣ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ

ਪੰਜਗਰਾਈਾ ਕਲਾਂ, 20 ਮਈ (ਕੁਲਦੀਪ ਸਿੰਘ ਗੋਂਦਾਰਾ, ਸੁਖਮੰਦਰ ਸਿੰਘ ਬਰਾੜ)-ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਦੇ ਵਲੰਟੀਅਰਾਂ ਨੇ ਲੋਕ ਸਭਾ ਚੋਣਾਂ 2019 ਲਈ ਔਲਖ, ਜੀਵਨ ਵਾਲਾ, ਬੱਗੇਆਣਾ ਅਤੇ ਘਣੀਏਵਾਲਾ ਦੇ ਬੂਥ ਨੰਬਰ 01 ਤੋਂ 10 ਤੱਕ 24 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX