ਤਾਜਾ ਖ਼ਬਰਾਂ


10ਵੇਂ ਰਾਊਂਡ ਵਿਚ ਮਨਪ੍ਰੀਤ ਸਿੰਘ ਇਯਾਲੀ 9294 ਵੋਟਾਂ ਨਾਲ ਅੱਗੇ
. . .  2 minutes ago
12ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10598 ਵੋਟਾਂ ਨਾਲ ਅੱਗੇ
. . .  6 minutes ago
ਮੁਕੇਰੀਆਂ : ਨੌਵੇਂ ਰਾਊਂਡ ਮਗਰੋਂ ਕਾਂਗਰਸ 1505 ਵੋਟਾਂ ਨਾਲ ਅੱਗੇ
. . .  10 minutes ago
ਬਟਾਲਾ 'ਚ ਕੈਪਟਨ ਨੇ ਬੇਰਿੰਗ ਯੂਨੀਅਨ ਕਾਲਜ ਦਾ ਕੀਤਾ ਦੌਰਾ
. . .  8 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਬਟਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ...
ਮਨਪ੍ਰੀਤ ਸਿੰਘ ਇਯਾਲੀ 9ਵੇਂ ਰਾਊਂਡ ਵਿਚ 7822 ਵੋਟਾਂ ਨਾਲ ਅੱਗੇ
. . .  13 minutes ago
ਫਗਵਾੜਾ : 8ਵੇਂ ਰਾਊਂਡ ਮਗਰੋਂ ਧਾਲੀਵਾਲ 10788 ਵੋਟਾਂ ਨਾਲ ਅੱਗੇ
. . .  11 minutes ago
ਬਟਾਲਾ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  15 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਕੈਬਨਿਟ ਦੀ ਬੈਠਕ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
11ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10504 ਵੋਟਾਂ ਨਾਲ ਅੱਗੇ
. . .  19 minutes ago
ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  23 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਅੱਜ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਕਰਤਾਰਪੁਰ ਲਾਂਘੇ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ...
ਮਹਾਰਾਸ਼ਟਰ ਚੋਣਾਂ : ਨਾਗਪੁਰ ਦੱਖਣੀ-ਪੱਛਮੀ ਹਲਕੇ ਤੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ 8398 ਵੋਟਾਂ ਨਾਲ ਅੱਗੇ
. . .  28 minutes ago
ਅੱਠਵੇਂ ਰਾਊਂਡ ਤੋਂ ਬਾਅਦ ਮੁਕੇਰੀਆਂ ਤੋਂ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ
. . .  29 minutes ago
ਫਗਵਾੜਾ : ਸੱਤਵੇਂ ਰਾਊਂਡ ਮਗਰੋਂ ਧਾਲੀਵਾਲ 8149 ਵੋਟਾਂ ਨਾਲ ਅੱਗੇ
. . .  33 minutes ago
ਹਰਿਆਣਾ ਚੋਣਾਂ : ਸੱਤਵੇਂ ਰਾਊਂਡ ਮਗਰੋਂ ਕੈਥਲ ਤੋਂ ਕਾਂਗਰਸੀ ਉਮੀਦਵਾਰ ਸੁਰਜੇਵਾਲਾ 5014 ਵੋਟਾਂ ਨਾਲ ਅੱਗੇ
. . .  33 minutes ago
ਹਰਿਆਣਾ ਚੋਣਾਂ : ਪੀਹੋਵਾ ਤੋਂ ਸਾਬਕਾ ਹਾਕੀ ਕਪਤਾਨ ਅਤੇ ਭਾਜਪਾ ਉਮੀਦਵਾਰ ਸੰਦੀਪ ਸਿੰਘ 1606 ਵੋਟਾਂ ਨਾਲ ਅੱਗੇ
. . .  39 minutes ago
ਦਸਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10240 ਵੋਟਾਂ 'ਤੇ ਅੱਗੇ
. . .  42 minutes ago
ਫਗਵਾੜਾ : 6ਵੇਂ ਰਾਊਂਡ ਮਗਰੋਂ ਕਾਂਗਰਸ 5976 ਵੋਟਾਂ ਨਾਲ ਅੱਗੇ
. . .  44 minutes ago
ਹਰਿਆਣਾ ਚੋਣਾਂ : ਉਚਾਨਾ ਤੋਂ ਜੇ. ਜੇ. ਪੀ. ਦੇ ਮੁਖੀ ਦੁਸ਼ਿਯੰਤ ਚੌਟਾਲਾ 15000 ਵੋਟਾਂ ਨਾਲ ਅੱਗੇ
. . .  45 minutes ago
ਮੁਕੇਰੀਆਂ : ਸੱਤਵੇਂ ਗੇੜ ਵਿਚ ਕਾਂਗਰਸ 2684 ਵੋਟਾਂ ਨਾਲ ਅੱਗੇ
. . .  47 minutes ago
ਹਰਿਆਣਾ ਚੋਣਾਂ : 6ਵੇਂ ਰਾਊਂਡ ਤੋਂ ਬਾਅਦ ਅਭੈ ਚੌਟਾਲਾ 3743 ਵੋਟਾਂ ਨਾਲ ਅੱਗੇ
. . .  47 minutes ago
ਨੌਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9203 ਵੋਟਾਂ ਨਾਲ ਅੱਗੇ
. . .  48 minutes ago
ਹਰਿਆਣਾ ਚੋਣਾਂ : ਨਰਵਾਨਾ 'ਚ ਚੌਥੇ ਰਾਊਂਡ ਤੋਂ ਬਾਅਦ ਜੇ. ਜੇ. ਪੀ. ਉਮੀਦਵਾਰ ਰਾਮਨਿਵਾਸ ਅੱਗੇ
. . .  49 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਬਾਦਲੀ ਹਲਕੇ ਤੋਂ ਭਾਜਪਾ ਉਮੀਦਵਾਰ ਓ. ਪੀ. ਧਨਖੜ ਕਰੀਬ 4900 ਵੋਟਾਂ ਨਾਲ ਪੱਛੜੇ
. . .  52 minutes ago
ਫਗਵਾੜਾ : ਛੇਵੇਂ ਰਾਊਂਡ ਮਗਰੋਂ ਕਾਂਗਰਸ 2674, ਭਾਜਪਾ 765, ਬਸਪਾ 1610 ਤੇ ਆਪ 102 'ਤੇ
. . .  52 minutes ago
ਮੁਕੇਰੀਆਂ ਹਲਕਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ 2064 ਵੋਟਾਂ ਨਾਲ ਛੇਵੇਂ ਰਾਊਂਡ ਵਿਚ ਅੱਗੇ ਚੱਲ ਰਹੀ ਹੈ
. . .  56 minutes ago
ਸੱਤਵੇਂ ਰਾਊਂਡ 'ਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ 5242 ਵੋਟਾਂ ਨਾਲ ਅੱਗੇ
. . .  57 minutes ago
ਹਰਿਆਣਾ ਚੋਣਾਂ : ਇਸਰਾਨਾ ਹਲਕੇ ਤੋਂ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ 8300 ਵੋਟਾਂ ਨਾਲ ਪਿੱਛੇ
. . .  56 minutes ago
ਨੀਟੂ ਸ਼ਟਰਾਂਵਾਲੇ ਨੇ ਪਾੜੇ ਕੱਪੜੇ
. . .  58 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਤੋਂ ਜੇ. ਜੇ. ਪੀ. ਉਮੀਦਵਾਰ ਰਾਮਕਰਣ ਕਾਲਾ 17,000 ਵੋਟਾਂ ਨਾਲ ਅੱਗੇ
. . .  about 1 hour ago
ਅੱਠਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9058 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਛੇਵੇਂ ਰਾਊਂਡ ਤੋਂ ਬਾਅਦ ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4730 ਵੋਟਾਂ ਨਾਲ ਅੱਗੇ
. . .  about 1 hour ago
ਮਹਾਰਾਸ਼ਟਰ ਚੋਣਾਂ : ਭਾਜਪਾ 99 ਅਤੇ ਸ਼ਿਵ ਸੈਨਾ 60 ਸੀਟਾਂ 'ਤੇ ਅੱਗੇ
. . .  about 1 hour ago
ਦਾਖਾ : ਛੇਵੇਂ ਰਾਊਂਡ ਮਗਰੋਂ 4048 ਵੋਟਾਂ ਨਾਲ ਮਨਪ੍ਰੀਤ ਸਿੰਘ ਇਯਾਲੀ ਅੱਗੇ
. . .  about 1 hour ago
ਹਰਿਆਣਾ ਚੋਣਾਂ : ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4500 ਵੋਟਾਂ ਨਾਲ ਅੱਗੇ
. . .  about 1 hour ago
ਫਗਵਾੜਾ : 5ਵੇਂ ਰਾਊਂਡ ਮਗਰੋਂ ਕਾਂਗਰਸ 2937, ਭਾਜਪਾ 1564, ਬਸਪਾ 1233 ਤੇ ਆਪ 165 'ਤੇ
. . .  about 1 hour ago
ਹਰਿਆਣਾ 'ਚ ਕਿੰਗ ਮੇਕਰ ਦੇ ਰੂਪ 'ਚ ਉੱਭਰ ਰਹੀ ਹੈ ਜੇ. ਜੇ. ਪੀ.
. . .  about 1 hour ago
ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣਾਂ 'ਚ ਦੋ ਸੀਟਾਂ 'ਤੇ ਭਾਜਪਾ ਅੱਗੇ
. . .  about 1 hour ago
ਜਲਾਲਾਬਾਦ : ਚੌਥੇ ਰਾਊਂਡ ਮਗਰੋਂ ਕਾਂਗਰਸ 19635, ਅਕਾਲੀ ਦਲ 11043 ਅਤੇ 'ਆਪ' 1371 ਵੋਟਾਂ 'ਤੇ
. . .  about 1 hour ago
ਸੱਤਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8667 ਵੋਟਾਂ ਤੇ ਅੱਗੇ
. . .  about 1 hour ago
ਦਾਖਾ : 5ਵੇਂ ਰਾਊਂਡ ਮਗਰੋਂ ਅਕਾਲੀ ਦਲ ਦੇ ਇਯਾਲੀ 3357 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ ਤੋਂ ਅਕਾਲੀ ਉਮੀਦਵਾਰ ਇਯਾਲੀ 3273 ਵੋਟਾਂ ਨਾਲ ਅੱਗੇ ਚੱਲ ਰਹੇ ਹਨ
. . .  about 1 hour ago
ਫਗਵਾੜਾ : ਚੌਥੇ ਰਾਊਂਡ ਮਗਰੋਂ ਕਾਂਗਰਸ 3539, ਭਾਜਪਾ 1481, ਬਸਪਾ 1256 ਤੇ ਆਪ 104 'ਤੇ
. . .  about 1 hour ago
ਹਰਿਆਣਾ 'ਚ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ
. . .  about 1 hour ago
ਰਮਿੰਦਰ ਸਿੰਘ ਆਂਵਲਾ ਨੂੰ 15108 ਵੋਟਾਂ
. . .  about 1 hour ago
ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ : ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ 7635 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ : ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਅੱਗੇ
. . .  about 2 hours ago
ਕਾਂਗਰਸ ਪਾਰਟੀ ਦੂਸਰੇ ਰਾਊਂਡ ਵਿਚ 212 ਵੋਟਾਂ ਨਾਲ ਅੱਗੇ ਚੱਲ ਰਹੀ ਹੈ
. . .  about 2 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਗੈਂਗਸਟਰ ਦੇ ਹੋਣਗੇ ਅਨੰਦ ਕਾਰਜ
. . .  about 1 hour ago
ਫਗਵਾੜਾ : ਧਾਲੀਵਾਲ ਤੀਸਰੇ ਰਾਊਂਡ ਮਗਰੋਂ 2765 ਵੋਟਾਂ ਨਾਲ ਅੱਗੇ
. . .  about 2 hours ago
ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8809 ਵੋਟਾਂ ਤੇ ਅੱਗੇ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਬਠਿੰਡਾ /ਮਾਨਸਾ

ਵੋਟਾਂ ਤੋਂ ਬਾਅਦ ਪਹਿਲੇ ਦਿਨ ਸ਼ਾਂਤ ਚਿੱਤ ਵਿਖਾਈ ਦਿੱਤੇ ਉਮੀਦਵਾਰ

ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)-ਬੀਤੇ ਕੱਲ੍ਹ ਵੋਟਾਂ ਪੈਣ ਤੋਂ ਬਾਅਦ ਹੁਣ ਨਤੀਜੇ 23 ਮਈ ਨੂੰ ਆਉਣਗੇ | ਲੰਮੀ ਚੋਣਾਵੀ ਭੱਜ-ਦੌੜ ਉਪਰੰਤ ਅੱਜ ਦਾ ਦਿਨ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਲਈ ਕਾਫ਼ੀ ਸਕੂਨ ਭਰਿਆ ਰਿਹਾ ਅਤੇ ਸਾਰੇ ਹੀ ਉਮੀਦਵਾਰਾਂ ਨੇ ਆਪੋ-ਆਪਣੀ ਸ਼ਰਧਾ ਦੇ ਪ੍ਰਤੀਕ ਧਾਰਮਿਕ ਸਥਾਨਾਂ 'ਤੇ ਜਾ ਕੇ ਪਾਠ ਪੂਜਾ ਕੀਤੀ ਤੇ ਆਪਣੀ ਸ਼ਰਧਾ ਤਹਿਤ ਧਾਰਮਿਕ ਸ਼ਖ਼ਸੀਅਤਾਂ ਨੂੰ ਨਤਮਸਤਕ ਹੋਏ | ਸਾਰੇ ਹੀ ਉਮੀਦਵਾਰਾਂ ਵਾਂਗੂ ਅੱਜ ਉਨ੍ਹਾਂ ਦੇ ਸਮਰਥਕਾਂ ਨੇ ਵੀ ਚੋਣਾ ਦੀ ਦੌੜ ਭੱਜ ਦੀ ਰੋਜ਼ਮਰਾਂ ਦੀ ਰੁਟੀਨ ਦੀ ਥਾਂ 'ਤੇ ਆਪਣੇ ਘਰਾਂ 'ਚ ਚੋਣ ਥਕਾਵਟ ਲਾਹੀ ਤੇ ਉਹ ਕਾਫ਼ੀ ਸ਼ਾਂਤ ਚਿੱਤ ਵਿਖਾਈ ਦਿੱਤੇ |
ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਦਿਨ ਦੀ ਸ਼ੁਰੂਆਤ ਪਾਠ ਕਰ ਕੇ ਕੀਤੀ | ਉਪਰੰਤ ਉਹ ਆਪਣੇ ਘਰ ਵਿਖੇ ਕੁਦਰਤ ਦੇ ਅੰਗ ਸੰਗ ਹੋ ਕੇ ਵਿਚਰਦੇ ਵਿਖਾਈ ਦਿੱਤੇ | ਸਾਰਾ ਦਿਨ ਪਰਿਵਾਰ 'ਚ ਬਿਤਾਇਆ ਅਤੇ ਸਾਰਿਆਂ ਨੇ ਇਕੱਠੇ ਖਾਣਾ ਖਾਧਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਟੀ. ਵੀ. ਚੈਨਲਾਂ ਵਲੋਂ ਵਿਖਾਏ ਜਾ ਰਹੇ ਐਗਜਿਕਟ ਪੋਲਾਂ ਦੇ ਨਤੀਜਿਆਂ ਨੂੰ ਵਾਚਿਆਂ ਅਤੇ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਦੇਸ਼ 'ਚ ਮੁੜ ਤੋਂ ਐਨ. ਡੀ. ਏ. ਸਰਕਾਰ ਰਪੀਟ ਹੋਣ ਬਾਰੇ ਭਵਿੱਖ਼ਬਾਣੀਆਂ 'ਤੇ ਖ਼ੁਸ਼ੀ ਤੇ ਸੰਤੁਸ਼ਟੀ ਜਾਹਰ ਕੀਤੀ | ਉਪਰੰਤ ਉਹ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚੋਂ ਮਿਲਣ ਲਈ ਪੁੱਜੇ ਪਾਰਟੀ ਦੇ ਆਗੂਆਂ ਅਤੇ ਵਰਕਰ ਨੂੰ ਮਿਲੇ ਤੇ ਗੱਲਬਾਤ ਕੀਤੀ ਤੇ ਦਿਨ-ਰਾਤ ਕੀਤੀ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ |
ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਲੰਮੀ ਦੌੜ ਭੱਜ ਉਪਰੰਤ ਅੱਜ ਦਾ ਦਿਨ ਕੁਝ ਰਾਹਤ ਨਾਲ ਬਤੀਤ ਕੀਤਾ ਉਨ੍ਹਾਂ ਸਵੇਰੇ ਆਪਣੀਆਂ ਧਾਰਮਿਕ ਗਤੀਵਿਧੀਆਂ ਤਹਿਤ ਪਾਠ-ਪੂਜਾ ਕੀਤੀ | ਉਪਰੰਤ ਉਹ ਗਿੱਦੜਬਾਹਾ ਦੇ ਡੇਰਾ ਬਾਬਾ ਗੰਗਾਂ ਰਾਮ ਵਿਖੇ ਆਪਣੇ ਸਮਰਥਕਾਂ ਨਾਲ ਨਤਮਸਤਕ ਹੋਣ ਗਏ ਇਸ ਉਪਰੰਤ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਬੀਤੇ ਕੱਲ੍ਹ ਪਈਆਂ ਵੋਟਾਂ ਸਬੰਧੀ ਸਥਿਤੀ ਬਾਰੇ ਵੀ ਗੱਲਬਾਤ ਕੀਤੀ | ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੰਮਾ ਸਮਾਂ ਵਾਰੋ-ਵਾਰੀ ਆਪਣੇ ਸਮਰਥਕਾਂ ਨਾਲ ਮੋਬਾਈਲ 'ਤੇ ਵੀ ਗੱਲਬਾਤ ਕਰਦੇ ਰਹੇ |
ਬਠਿੰਡਾ ਸ਼ਹਿਰੀ ਹਲਕੇ ਦੀ ਕਮਾਂਡ ਸੰਭਾਲਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਰੋਜ਼ਾਨਾ ਦੇ ਰੁਟੀਨ ਉਪਰੰਤ ਪਿਤਾ ਗੁਰਦਾਸ ਸਿੰਘ ਬਾਦਲ ਨਾਲ ਹੀ ਰਹੇ | ਇਸ ਮੌਕੇ ਵਿਸ਼ੇਸ਼ ਗੱਲ ਇਹ ਰਹੀ ਕਿ ਉਨ੍ਹਾਂ ਨੇ ਲਗਾਤਾਰ ਇਨ੍ਹਾਂ ਚੋਣਾ ਦੌਰਾਨ ਕਾਂਗਰਸ ਪਾਰਟੀ ਲਈ ਅਣਥੱਕ ਮਿਹਨਤ ਕਰਨ ਵਾਲੇ ਪਾਰਟੀ ਲਈ ਮਿਹਨਤ ਕਰਨ ਵਾਲੇ ਛੋਟੋ ਤੋਂ ਛੋਟੇ ਆਗੂ ਤੋਂ ਲੈ ਕੇ ਸਿਰਕੱਢ ਆਗੂਆਂ ਨਾਲ 3 ਤੋਂ 4 ਘੰਟੇ ਮੋਬਾਈਲ 'ਤੇ ਗੱਲਬਾਤ ਕੀਤੀ ਤੇ ਚੋਣਾਂ ਦੌਰਾਨ ਕੀਤੀ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਇਹ ਸੋਚ ਹੈ ਕਿ ਸਾਰਿਆਂ ਨੇ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਲਈ ਲੰਮਾ ਸਮਾਂ ਅਣਥੱਕ ਕੰਮ ਕੀਤਾ ਹੈ ਤੇ ਅੱਜ ਉਹ ਉਨ੍ਹਾਂ ਨੂੰ ਬੇਆਰਾਮ ਨਹੀਂ ਕਰਨਾ ਚਾਹੁੰਦੇ ਇਸ ਲਈ ਫ਼ੋਨ 'ਤੇ ਹੀ ਸਾਰਿਆਂ ਦਾ ਧੰਨਵਾਦ ਕਰ ਰਹੇ ਹਨ ਤੇ ਮੰਗਲਵਾਰ ਨੂੰ ਹਲਕੇ 'ਚ ਉਹ ਖ਼ੁਦ ਸਾਰਿਆਂ ਪਾਸ ਜਾ ਕੇ ਧੰਨਵਾਦ ਕਰਨਗੇ ਜਿਨ੍ਹਾਂ ਨੇ ਪਾਰਟੀ ਦੇ ਉਮੀਦਵਾਰ ਲਈ ਦਿਨ ਰਾਤ ਇਕ ਕਰਦਿਆਂ ਸਖ਼ਤ ਮਿਹਨਤ ਕੀਤੀ ਹੈ | ਇਸ ਮੌਕੇ ਉਨ੍ਹਾਂ ਨੂੰ ਕਈ ਸਮਰਥਕ ਵੀ ਮਿਲਣ ਲਈ ਪੁੱਜੇ |

ਬੂਥ 'ਤੇ ਹੋਈ ਲੜਾਈ ਮਾਮਲੇ 'ਚ ਅਕਾਲੀ ਕੌ ਾਸਲਰ ਸਣੇ ਡੇਢ ਦਰਜਨ ਨਾਮਜ਼ਦ

ਬਠਿੰਡਾ, 20 ਮਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਡੀ. ਏ. ਵੀ. ਕਾਲਜ 'ਚ ਲੱਗੇ ਬੂਥ 'ਤੇ ਵੋਟਾਂ ਦੌਰਾਨ ਹੋਏ ਝਗੜੇ ਸਬੰਧੀ ਥਾਣਾ ਸਿਵਲ ਲਾਈਨ ਪੁਲਿਸ ਬਠਿੰਡਾ ਨੇ ਅਕਾਲੀ ਕੌਾਸਲਰ ਹਰਪਾਲ ਸਿੰਘ ਸਣੇ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਵੱਖ-ਵੱਖ ਧਰਾਵਾਂ ਤਹਿਤ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਨਿਗਲ ਕੇ ਕਿਸਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਰਾਮਪੁਰਾ ਫੂਲ, 20 ਮਈ (ਗੁਰਮੇਲ ਸਿੰਘ ਵਿਰਦੀ)-ਬੀਤੀ ਰਾਤ ਨੇੜਲੇ ਪਿੰਡ ਜੈਦ ਦੇ ਇਕ ਕਿਸਾਨ ਨੇ ਆਪਣੇ ਖੇਤ 'ਚ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਸੂਚਨਾ ਮੁਤਾਬਿਕ ਬੇਅੰਤ ਸਿੰਘ (40) ਪੁੱਤਰ ਪਾਲਾ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ

ਭੁੱਚੋ ਮੰਡੀ, 20 ਮਈ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ 10 ਵਜੇ ਦੇ ਕਰੀਬ ਆਦੇਸ਼ ਹਸਪਤਾਲ ਭੁੱਚੋ ਕਲਾਂ ਦੇ ਸਾਹਮਣੇ ਓਮ ਪ੍ਰਕਾਸ਼ ਵਾਸੀ ਬਠਿੰਡਾ ਦੀ ਇਕ ਤੇਜ਼ ਰਫ਼ਤਾਰ ਅਣਪਛਾਤੀ ਕਾਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਮਿ੍ਤਕ ਦਾ ਬੇਟਾ ਅਤੁਲ ...

ਪੂਰੀ ਖ਼ਬਰ »

ਬੱਸ ਥੱਲੇ ਆਉਣ ਕਾਰਨ 3 ਸਾਲਾਂ ਬੱਚੀ ਦੀ ਮੌਤ

ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ-ਮਲੋਟ ਸੜਕ 'ਤੇ ਸਥਿਤ ਪਿੰਡ ਬਹਿਮਣ ਦੀਵਾਨਾ ਵਿਖੇ ਪੀ. ਆਰ. ਟੀ. ਸੀ. ਦੀ ਬੱਸ ਥੱਲੇ ਆਉਣ ਕਾਰਨ ਇਕ 3 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ...

ਪੂਰੀ ਖ਼ਬਰ »

ਈ. ਵੀ. ਐਮ. ਮਸ਼ੀਨਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਬਠਿੰਡਾ 'ਚ ਦੋ ਥਾਵਾਂ 'ਤੇ ਸਟਰਾਂਗ ਰੂਮਾਂ 'ਚ ਸੀਲ

ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)-ਬੀਤੇ ਕੱਲ੍ਹ ਪਈਆਂ ਲੋਕ ਸਭਾ ਦੀਆਂ ਵੋਟਾਂ ਉਪਰੰਤ 23 ਮਈ ਤੱਕ ਈ. ਵੀ. ਐਮ. ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਬਠਿੰਡਾ 'ਚ 2 ਥਾਵਾਂ 'ਤੇ ਬਣਾਏ ਗਏ ਸਟਰਾਗ ਰੂਮਾਂ 'ਚ ਸੰਭਾਲ ਦਿੱਤਾ ਗਿਆ ਹੈ ਜਿਨ੍ਹਾਂ ਦੀ ਸੁਰੱਖਿਆ ...

ਪੂਰੀ ਖ਼ਬਰ »

ਬਠਿੰਡਾ ਹਲਕੇ 'ਚ 2014 ਦੇ ਮੁਕਾਬਲੇ 3.25 ਫ਼ੀਸਦੀ ਵੋਟ ਘੱਟ ਹੋਈ ਪੋਲ

ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-ਲੋਕ ਸਭਾ ਹਲਕਾ ਬਠਿੰਡਾ 'ਚ ਕੁੱਲ 27 ਉਮੀਦਵਾਰ ਚੋਣ ਮੈਦਾਨ 'ਚ ਹਨ | ਰਾਜ ਦੀ ਇਸ ਚਰਚਿਤ ਸੀਟ 'ਤੇ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਫਸਵਾਂ ਮੁਕਾਬਲਾ ਹੈ | ਆਮ ...

ਪੂਰੀ ਖ਼ਬਰ »

ਮੌੜ ਖ਼ੁਰਦ ਦੀ ਨਹਿਰ 'ਚ ਡੁੱਬਣ ਵਾਲੇ ਲੜਕੇ ਦੀ ਦੂਜੇ ਦਿਨ ਵੀ ਭਾਲ ਜਾਰੀ

ਮੌੜ ਮੰਡੀ, 20 ਮਈ (ਲਖਵਿੰਦਰ ਸਿੰਘ ਮੌੜ)-ਲੋਕ ਸਭਾ ਦੀਆਂ ਚੋਣਾਂ ਵਾਲੇ ਦਿਨ ਮੌੜ ਖ਼ੁਰਦ ਦੀ ਨਹਿਰ 'ਚ ਦੋ ਲੜਕਿਆਂ ਸੰਦੀਪ ਕੁਮਾਰ (17 ਸਾਲ) ਪੁੱਤਰ ਗੋਗੀ ਰਾਮ ਪਲੰਬਰ ਤੇ ਜਸਪਾਲ (16 ਸਾਲ) ਪੁੱਤਰ ਸੁਰੇਸ਼ ਕੁਮਾਰ ਦੀ ਨਹਿਰ 'ਚ ਡੁੱਬ ਜਾਣ ਕਾਰਨ ਮੌੜ ਹੋ ਗਈ ਸੀ ਅਤੇ ਇਨ੍ਹਾਂ ...

ਪੂਰੀ ਖ਼ਬਰ »

ਨਸ਼ੇ ਕਰਨ ਤੋਂ ਰੋਕਣ 'ਤੇ ਡਾਕਟਰ ਨੇ ਆਪਣੀ ਪਤਨੀ ਦਾ ਦੰਦੀਆਂ ਨਾਲ ਵੱਢਿਆ ਨੱਕ

ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਾਅਦ ਦੁਪਹਿਰ ਬਠਿੰਡਾ ਦੀ ਅਗਰਵਾਲ ਕਾਲੋਨੀ 'ਚ ਇਕ ਡਾਕਟਰ ਨੇ ਨਸ਼ਾ ਕਰਨ ਤੋਂ ਰੋਕਣ 'ਤੇ ਆਪਣੀ ਪਤਨੀ ਦਾ ਦੰਦੀਆਂ ਨਾਲ ਨੱਕ ਵੱਢ ਸੁੱਟਿਆ | ਸਿਵਲ ਹਸਪਤਾਲ 'ਚ ਇਲਾਜ ਅਧੀਨ ਜ਼ਖ਼ਮੀ ਔਰਤ ਸ਼ੀਤਲ ਮਿੱਤਲ, ਜੋ ਇਕ ...

ਪੂਰੀ ਖ਼ਬਰ »

ਹਾਰ ਦੇ ਡਰੋਂ ਬੁਖ਼ਲਾਹਟ 'ਚ ਆਏ ਸਾਬਕਾ ਅਕਾਲੀ ਵਿਧਾਇਕ ਨੇ ਸਾਡੇ 'ਤੇ ਝੂਠਾ ਪਰਚਾ ਦਰਜ ਕਰਵਾਇਆ-ਦਿਲਪ੍ਰੀਤ ਸਿੰਘ ਜਗ੍ਹਾ, ਦਰਸ਼ਨ ਸੰਧੂ

ਭਾਗੀਵਾਂਦਰ, 20 ਮਈ (ਮਹਿੰਦਰ ਸਿੰਘ ਰੂਪ)-ਬਲਾਕ ਕਾਂਗਰਸ ਤਲਵੰਡੀ ਸਾਬੋ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਜਗ੍ਹਾ ਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸੰਧੂ ਮਾਨਵਾਲਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਲਕਾ ਤਲਵੰਡੀ ਸਾਬੋ 'ਚ ਬਠਿੰਡਾ ਤੋਂ ਅਕਾਲੀ-ਭਾਜਪਾ ...

ਪੂਰੀ ਖ਼ਬਰ »

ਮਾਮਲਾ ਤਲਵੰਡੀ ਸਾਬੋ 'ਚ ਚੱਲੀਆਂ ਗੋਲੀਆਂ ਦਾ

ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਪੁੱਜੇ ਕਿਰਨਜੀਤ ਗਹਿਰੀ

ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)-ਬੀਤੇ ਕੱਲ੍ਹ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ ਸਥਾਨਕ ਨਗਰ ਦੇ ਦਲਿਤ ਵਿਹੜੇ 'ਚ ਸਥਿਤ ਇਕ ਪੋਲਿੰਗ ਬੂਥ ਦੇ ਬਾਹਰ ਚੱਲੀਆਂ ਗੋਲੀਆਂ 'ਚ ਜ਼ਖ਼ਮੀ ਹੋਏ ਲੋਕਾਂ ਦਾ ਪਤਾ ਲੈਣ ਲਈ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਚੰਗੇ ਨਤੀਜੇ ਦੇਣ ਵਾਲੇ ਮਾਨਸਾ ਜ਼ਿਲ੍ਹੇ ਦੇ 57 ਸਕੂਲ ਮੁਖੀਆਂ ਦਾ ਸਨਮਾਨ ਅੱਜ

ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-10ਵੀਂ ਤੇ 12ਵੀਂ ਜਮਾਤ 'ਚੋਂ 100 ਫ਼ੀਸਦੀ ਨਤੀਜਾ ਦੇਣ ਵਾਲੇ ਮਾਨਸਾ ਜ਼ਿਲ੍ਹੇ ਦੇ 57 ਸਰਕਾਰੀ ਸਕੂਲ ਮੁਖੀਆਂ ਨੂੰ ਸਿੱਖਿਆ ਸਕੱਤਰ ਪੰਜਾਬ ਵਲੋਂ 21 ਮਈ ਨੂੰ ਮੋਹਾਲੀ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ ਦੇ ਬੱਚਿਆਂ ਦਾ ਸਨਮਾਨ

ਬੱਲੂਆਣਾ, 20 ਮਈ (ਗੁਰਨੈਬ ਸਾਜਨ)-ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ 'ਚ ਦਸਵੀਂ ਕਲਾਸ ਦੇ 90 ਫੀਸਦੀ ਤੋਂ ਉਪਰ ਨੰਬਰ ਲੈਣ ਵਾਲੇ ਨੂੰ ਸਨਮਾਨਿਤ ਕੀਤਾ | ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਵਿਦਿਆਰਥੀਆਂ ਨੂੰ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ | ...

ਪੂਰੀ ਖ਼ਬਰ »

ਫ਼ਤਹਿ ਕਾਲਜ ਵਲੋਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਰਾਮਪੁਰਾ ਫੂਲ, 20 ਮਈ (ਗੁਰਮੇਲ ਸਿੰਘ ਵਿਰਦੀ)-ਫ਼ਤਹਿ ਕਾਲਜ ਆਫ਼ ਐਜ਼ੂਕੇਸ਼ਨ ਦੇ ਬੀ. ਐੱਡ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਚੇਅਰਮੈਨ ਐਸ. ਐਸ. ਚੱਠਾ ਨੇ ਬੀ. ਐੱਡ. ਕਲਾਸਾਂ ਦੇ ਨਤੀਜਿਆਂ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਸੰਸਥਾ ਸੂਬੇ ਦੇ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਚੁਕਵਾਉਣ ਲਈ ਧਰਨਾ ਜਾਰੀ

ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਵਾਰਡ ਨੰ. 7 ਦੀ ਆਬਾਦੀ 'ਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜ਼ਿਲ੍ਹਾ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਤੇ ਬਲਵਿੰਦਰ ਕੌਰ ਖਾਰਾ ਨੇ ...

ਪੂਰੀ ਖ਼ਬਰ »

ਨੰਬਰਦਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਵਿਚਾਰ ਚਰਚਾ

ਮਾਨਸਾ, 20 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ | ਬੁਲਾਰਿਆਂ ਨੇ ...

ਪੂਰੀ ਖ਼ਬਰ »

ਗਲੋਬਲ ਡਿਸਕਵਰੀ ਸਕੂਲ 'ਚ ਵਿਦਿਆਰਥੀ ਕੌਾਸਲ ਨੇ ਸਹੁੰ ਚੁੱਕੀ

ਲਹਿਰਾ ਮੁਹੱਬਤ, 20 ਮਈ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਸ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾਫੂਲ) 'ਚ ਵਿਦਿਆਰਥੀ ਕੌਾਸਲ ਲਈ ਵਿਸ਼ੇਸ ਸਮਾਗਮ ਕੀਤਾ ਗਿਆ | ਜਿਥੇ ਚੁਣੇ ਹੋਏ ਕੌਾਸਲ ਦੇ ਮੈਂਬਰਾਂ ਦੇ ਨਤੀਜੇ ਐਲਾਨੇ ਗਏ ਤੇ ਸਕੂਲ ਦੇ ਚੈਅਰਮੈਨ ...

ਪੂਰੀ ਖ਼ਬਰ »

ਮਹਿਰਾਜ ਵਿਖੇ ਇਕ ਜ਼ਿੰਦਗੀ ਹੋਰ ਹਾਰੀ ਕੈਂਸਰ ਤੋਂ

ਮਹਿਰਾਜ, 20 ਮਈ (ਸੁਖਪਾਲ ਮਹਿਰਾਜ)-ਪਿਛਲੇ ਇਕ ਸਾਲ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਇਕ ਔਰਤ ਅਖੀਰ ਕੈਂਸਰ ਦੀ ਭੇਟ ਚੜ੍ਹ ਗਈ | ਜਾਣਕਾਰੀ ਅਨੁਸਾਰ ਸਥਾਨਕ ਪੱਤੀ ਕਰਮਚੰਦ ਨਿਵਾਸੀ ਸਰਬਜੀਤ ਕੌਰ ਉਰਫ਼ ਰਾਣੀ (45) ਪਿਛਲੇ ਇਕ ਸਾਲ ਤੋਂ ਨਾਮੁਰਾਦ ਬਿਮਾਰੀ ਕਾਰਨ ...

ਪੂਰੀ ਖ਼ਬਰ »

ਦਿ ਮਿਲੇਨੀਅਮ ਸਕੂਲ 'ਚ ਖੇਡ ਮੇਲਾ

ਕਾਲਾਂਵਾਲੀ, 20 ਮਈ (ਭੁਪਿੰਦਰ ਪੰਨੀਵਾਲੀਆ)-ਦਿ ਮਿਲੇਨੀਅਮ ਸਕੂਲ ਵਿਚ ਇਕ ਦਿਨਾਂ ਖੇਡ ਮੇਲਾ ਕਰਵਾਇਆ ਗਿਆ | ਖੇਡ ਮੇਲੇ ਦੀ ਸ਼ੁਰੂਆਤ ਸਕੂਲ ਪਿ੍ੰਸੀਪਲ ਡਾ: ਗੁਰਦੀਪ ਸਿੰਘ ਤੇ ਡਾਇਰੈਕਟਰ ਅਸ਼ੋਕ ਸਿੰਗਲਾ ਨੇ ਕੀਤਾ | ਮੈਂਗੋ ਦੌੜ ਮੁਕਾਬਲੇ ਦੌਰਾਨ ਸਕੂਲ ਦੀ ਜਮਾਤ ...

ਪੂਰੀ ਖ਼ਬਰ »

ਕਲਿਆਣ ਮੱਲਕਾ ਪੰਚਾਇਤ ਵਲੋਂ ਭਾਈਚਾਰਕ ਸਾਂਝ ਦਾ ਸੁਨੇਹਾ

ਨਥਾਣਾ, 20 ਮਈ (ਗੁਰਦਰਸ਼ਨ ਲੁੱਧੜ)-ਗ੍ਰਾਮ ਪੰਚਾਇਤ ਕਲਿਆਣ ਮੱਲਕਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੋਟਾਂ ਪੈਣ ਉਪਰੰਤ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਰਚਾ ਕੇ ਇਲਾਕੇ ਦੇ ਲੋਕਾਂ ਨੂੰ ਦਿਲਾਂ ਦੀਆਂ ਦੂਰੀਆਂ ਮਿਟਾ ਕੇ ਭਾਈਚਾਰਕ ਸਾਂਝ ਬਣਾਉਣ ਦਾ ਸੱਦਾ ...

ਪੂਰੀ ਖ਼ਬਰ »

ਅਰੁਣ ਗਰਗ ਜੈਨ ਬਣੇ ਕੁੱਲ ਹਿੰਦ ਤੇਰਾਂਪੰਥ ਯੁਵਕ ਪ੍ਰੀਸ਼ਦ ਦੇ ਪ੍ਰਧਾਨ

ਕਾਲਾਂਵਾਲੀ, 20 ਮਈ (ਭੁਪਿੰਦਰ ਪੰਨੀਵਾਲੀਆ)-ਕੁੱਲ ਹਿੰਦ ਤੇਰਾਂ ਪੰਥਯੁਵਾ ਪ੍ਰੀਸ਼ਦ ਦੇ ਨਿਰਦੇਸ਼ ਅਨੁਸਾਰ ਦੋ ਸਾਲ ਲਈ ਤੇਰਾਂਪੰਥ ਯੁਵਕ ਪਰੀਸ਼ਦ ਕਾਂਲਾਵਾਲੀ ਦੇ ਪ੍ਰਧਾਨ ਤੇ ਕਾਰਜਕਾਰਨੀ ਟੀਮ ਦੇ ਗਠਨ ਹੇਤੁ ਚੋਣ ਕਰਵਾਏ ਗਏ | ਪ੍ਰੋਗਰਾਮ ਦੀ ਪ੍ਰਧਾਨਗੀ ਤੇ ਚੋਣ ...

ਪੂਰੀ ਖ਼ਬਰ »

ਚੱਕ ਅਲੀਸ਼ੇਰ ਵਿਖੇ 90 ਫੀਸਦੀ ਪੋਲਿੰਗ

ਬਰੇਟਾ, 20 ਮਈ (ਪ. ਪ.)-ਪਿੰਡ ਚੱਕ ਅਲੀਸ਼ੇਰ ਵਿਖੇ ਇਲਾਕੇ ਦੇ ਪਿੰਡਾਂ 'ਚੋਂ ਸਭ ਤੋਂ ਵੱਧ ਵੋਟਾਂ ਪੋਲ ਹੋਈਆਂ | ਸਰਪੰਚ ਜਸਵੀਰ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਵਿਚ 90 ਫੀਸਦੀ ਵੋਟਾਂ ਪੋਲ ਹੋਈਆਂ ਹਨ ਜੋ ਕਿ ਲੋਕਤੰਤਰ ਲਈ ਵੱਡੀ ਖ਼ੁਸ਼ਖ਼ਬਰੀ ਹੈ ਤੇ ਪਿੰਡ ਵਾਸੀ ਵਧਾਈ ਦੇ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ 4 ਮੋਟਰਸਾਈਕਲ ਸਵਾਰ ਤੇ 3 ਐਕਟਿਵਾ ਸਵਾਰ ਜ਼ਖ਼ਮੀ

ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿਛਲੇ 24 ਘੰਟਿਆਂ ਦੌਰਾਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ 4 ਮੋਟਰਸਾਈਕਲ ਸਵਾਰਾਂ ਤੇ 3 ਐਕਟਿਵਾ ਸਵਾਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਸਾਰੇ ਜ਼ਖ਼ਮੀਆਂ ਨੂੰ ਮੌਕੇ ਤੋਂ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਚੁੱਕ ...

ਪੂਰੀ ਖ਼ਬਰ »

ਲੋਕ ਸਭਾ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼

ਕੋਟਫੱਤਾ, 20 ਮਈ (ਰਣਜੀਤ ਸਿੰਘ ਬੁੱਟਰ)-19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਮੂਹ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ | ਜਿੱਤ ਹਾਰ ਨੂੰ ਲੈ ਕੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਰਥਕਾਂ 'ਚ ਵੀ 23 ਮਈ ਨੂੰ ਆਉਣ ਵਾਲੇ ਨਤੀਜਿਆਂ ...

ਪੂਰੀ ਖ਼ਬਰ »

ਅਕਾਲੀ ਦਲ 'ਚ ਮੁੜ ਸ਼ਾਮਿਲ ਹੋਏ ਵਿੱਤ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਸਣੇ 2 ਦਰਜਨ ਅਕਾਲੀ ਵਰਕਰਾਂ 'ਤੇ ਪਰਚਾ ਦਰਜ, 3 ਗਿ੍ਫ਼ਤਾਰ

ਬਠਿੰਡਾ, 20 ਮਈ (ਸੁਖਵਿੰਦਰ ਸਿੰਘ ਸੁੱਖਾ)-ਬੀਤੇ ਦਿਨ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਦੇ ਲਾਲ ਸਿੰਘ ਨਗਰ 'ਚ ਅਕਾਲੀ-ਕਾਂਗਰਸੀਆਂ ਦੌਰਾਨ ਹੋਈ ਝੜਪ 'ਚ ਚੱਲੀ ਗੋਲੀ ਦੇ ਮਾਮਲੇ 'ਚ ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਵੋਟਾਂ ਤੋਂ ਕੁਝ ਦਿਨ ਪਹਿਲਾ ਕਾਂਗਰਸ ...

ਪੂਰੀ ਖ਼ਬਰ »

ਬਠਿੰਡਾ ਦਿਹਾਤੀ ਦੇ ਪਿੰਡਾਂ 'ਚ 70 ਫੀਸਦੀ ਵੋਟਾਂ ਪਈਆ

ਬੱਲੂਆਣਾ, 20 ਮਈ (ਗੁਰਨੈਬ ਸਾਜਨ)-ਬਠਿੰਡਾ ਲੋਕ ਸਭਾ ਚੋਣਾਂ 'ਚ ਬਠਿੰਡਾ ਦਿਹਾਤੀ 'ਚ 70 ਫ਼ੀਸਦੀ ਵੋਟਾਂ ਪੋਲ ਹੋਈਆਂ | ਭਾਵੇਂ ਕਿ ਗਰਮੀ ਕਾਰਨ ਦੁਪਹਿਰ ਸਮੇਂ ਪੋਿਲੰਗ ਬੂਥ ਬੇਰੌਣਕੇ ਰਹੇ, ਪਰ ਫ਼ੇਰ ਵੀ ਸਵੇਰੇ ਤੇ ਸ਼ਾਮ ਸਮੇਂ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਦੀ ਇਕੱਤਰਤਾ

ਮਾਨਸਾ, 20 ਮਈ (ਵਿ. ਪ.)-ਟੈਕਨੀਕਲ ਸਰਵਿਸ ਯੂਨੀਅਨ ਡਵੀਜ਼ਨ ਮਾਨਸਾ ਦੀ ਇਕੱਤਰਤਾ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਬੁਲਾਰਿਆਂ ਨੇ ਜਥੇਬੰਦੀ ਦੇ ਬਠਿੰਡਾ ਜ਼ੋਨ ਦੇ ਆਗੂ ਨਿਰਮਲ ਸਿੰਘ ਤੇ ਉਨ੍ਹਾਂ ਦੀ ਪਤਨੀ 'ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ...

ਪੂਰੀ ਖ਼ਬਰ »

ਬਲਾਕ ਰਾਮਪੁਰਾ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ

ਚਾਉਕੇ, 20 ਮਈ (ਮਨਜੀਤ ਸਿੰਘ ਘੜੈਲੀ)-ਹਲਕਾ ਮੌੜ ਦੇ ਬਲਾਕ ਰਾਮਪੁਰਾ ਅਧੀਨ ਆਉਂਦੇ ਪਿੰਡਾਂ-ਕਸਬਿਆਂ 'ਚ ਲੋਕ ਸਭਾ ਚੋਣਾਂ ਦੀਆਂ ਵੋਟਾਂ ਦਾ ਕੰਮ ਇਕਾ-ਦੁੱਕਾ ਮਾਮੂਲੀ ਨੋਕ-ਝੋਕ ਤੋਂ ਇਲਾਵਾ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਜਾਣਕਾਰੀ ਅਨੁਸਾਰ ਹਲਕਾ ਮੌੜ 'ਚ ਅੰਦਾਜ਼ਨ ...

ਪੂਰੀ ਖ਼ਬਰ »

ਕੋਟਫੱਤਾ ਸਰਕਲ ਦੇ ਪਿੰਡਾਂ 'ਚ ਅਮਨ ਅਮਾਨ ਨਾਲ 78 ਫ਼ੀਸਦੀ ਪੋਿਲੰਗ

ਕੋਟਫੱਤਾ, 20 ਮਈ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਸਰਕਲ ਦੇ ਪਿੰਡਾਂ 'ਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ | ਸਰਕਲ ਦੇ ਪਿੰਡਾਂ 'ਚ 78 ਫ਼ੀਸਦੀ ਦੇ ਲਗਪਗ ਵੋਟ ਪੋਲ ਹੋਈ | ਦੋਵਾਂ ਅਕਾਲੀ ਤੇ ਕਾਂਗਰਸ ਪਾਰਟੀਆਂ ਨੇ ਵੋਟਰਾਂ ਦੀ ਢੋਆ ਢੁਆਈ 'ਚ ਪੂਰੀ ਰੁਚੀ ...

ਪੂਰੀ ਖ਼ਬਰ »

ਬੇਸਬਰੀ ਨਾਲ ਉਡੀਕ ਰਹੇ ਹਨ ਲੋਕ 23 ਮਈ ਨੂੰ

ਬਰੇਟਾ, 20 ਮਈ (ਜੀਵਨ ਸ਼ਰਮਾ)-ਲੋਕ ਸਭਾ ਚੋਣਾਂ ਦਾ ਕੰਮ ਨੇਪਰੇ ਚੜ ਜਾਣ ਤੋਂ ਬਾਅਦ ਹੁਣ ਲੋਕ ਬੇਸਬਰੀ ਨਾਲ 23 ਮਈ ਦੀ ਉਡੀਕ ਕਰਨ ਲੱਗ ਪਏ ਹਨ | ਪਹਿਲਾਂ ਸੂਬੇ ਅੰਦਰ ਚੋਣਾਂ ਅਖੀਰਲੇ ਪੜਾਅ 'ਚ ਹੋਣ ਕਰ ਕੇ ਵੋਟਰ ਚੋਣ ਤਰੀਕ ਦਾ ਲੰਬੇ ਚਿਰਾਂ ਤੋਂ ਇੰਤਜ਼ਾਰ ਕਰ ਰਹੇ ਸਨ ਪਰ ਹੁਣ ...

ਪੂਰੀ ਖ਼ਬਰ »

ਪੋਲਿੰਗ ਤੋਂ ਬਾਅਦ ਮੁਹੱਲੇ ਦੇ ਸ਼ਰਾਰਤੀ ਅਨਸਰਾਂ ਵਲੋਂ ਕਾਂਗਰਸੀ ਵਰਕਰ ਦੀ ਕੁੱਟਮਾਰ

ਰਾਮਾਂ ਮੰਡੀ, 20 ਮਈ (ਤਰਸੇਮ ਸਿੰਗਲਾ)-ਬੀਤੀ ਰਾਤ ਸਥਾਨਕ ਵੋਟਾਂ ਦੀ ਪੋਲਿੰਗ ਤੋਂ ਬਾਅਦ ਨਵੀਂ ਬਸਤੀ ਵਿਖੇ ਬਸਤੀ ਦੇ ਹੀ ਅੱਧੀ ਦਰਜਨ ਦੇ ਕਰੀਬ ਸ਼ਰਾਰਤੀ ਅਨਸਰਾਂ ਵਲੋਂ ਘਰ 'ਚ ਵੜ ਕੇ ਕਾਂਗਰਸੀ ਵਰਕਰ ਸੁਰੇਸ਼ ਕੁਮਾਰ ਵਿੱਕੀ ਪੁੱਤਰ ਮੇਘ ਰਾਜ ਦੀ ਕੁੱਟਮਾਰ ਕੀਤੇ ਜਾਣ ...

ਪੂਰੀ ਖ਼ਬਰ »

ਬਠਿੰਡਾ ਕੈਮੀਕਲ ਲਿਮਟਿਡ ਨੇ ਮਨਾਇਆ ਸਥਾਪਨਾ ਦਿਵਸ

ਬਠਿੰਡਾ, 20 ਮਈ (ਸਟਾਫ਼ ਰਿਪੋਰਟਰ)-ਉੱਘੇ ਕਾਰੋਬਾਰੀ ਘਰਾਣੇ ਬਠਿੰਡਾ ਕੈਮੀਕਲ ਲਿਮਟਿਡ ਵਿਖੇ ਸਥਿਤ ਬਾਕੇ ਬਿਹਾਰੀ ਮੰਦਰ ਦਾ ਸਾਲਾਨਾ ਸਥਾਪਨਾ ਦਿਵਸ ਪੂਜਾ ਅਰਚਨਾ ਕਰ ਕੇ ਮਨਾਇਆ ਗਿਆ | ਇਸ ਮੌਕੇ ਬਠਿੰਡਾ ਕੈਮੀਕਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਤੇ ...

ਪੂਰੀ ਖ਼ਬਰ »

ਮਹਿਰਾਜ ਵਿਖੇ ਫੁਲਿਹਰੀ ਦੇ ਇਲਾਜ ਲਈ ਕੈਂਪ

ਮਹਿਰਾਜ, 20 ਮਈ (ਸੁਖਪਾਲ ਮਹਿਰਾਜ)-ਸਥਾਨਕ ਡੇਰਾ ਭਾਈ ਮਸਤਾਨ ਸਿੰਘ ਵਿਖੇ ਸੰਤ ਦਲੀਪ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ ਬਾਬਾ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਇਕ ਰੋਜ਼ਾ ਫੁਲਹਿਰੀ ਦੇ ਇਲਾਜ ਲਈ ਮੁਫ਼ਤ ਕੈਂਪ ਲਾਇਆ ਗਿਆ, ਜਿਸ 'ਚ ਫੁਲਹਿਰੀ ਦੇ 246 ਮਰੀਜ਼ਾਂ ਦਾ ਇਲਾਜ ...

ਪੂਰੀ ਖ਼ਬਰ »

ਪਿੰਡ ਅਕਲੀਆ ਵਿਖੇ ਸਿਮਰਨਜੀਤ ਸਿੰਘ ਮਾਨ ਦਾ ਜਨਮ ਦਿਨ ਮਨਾਇਆ

ਜੋਗਾ, 20 ਮਈ (ਬਲਜੀਤ ਸਿੰਘ ਅਕਲੀਆ)-ਪਿੰਡ ਅਕਲੀਆ ਵਿਖੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਵਰਕਰਾਂ ਨੇ ਸਿਮਰਨਜੀਤ ਸਿੰਘ ਮਾਨ ਦਾ ਜਨਮ ਦਿਨ ਮਨਾਇਆ | ਵਰਕਰਾਂ ਨੇ ਗੁਰਦੁਆਰਾ ਸਾਹਿਬ ਪਿੱਪਲਸਰ ਵਿਖੇ ਅਰਦਾਸ ਕਰਵਾਉਣ ਉਪਰੰਤ ਖ਼ਾਲਿਸਤਾਨ ਜ਼ਿੰਦਾਬਾਦ ਤੇ ਸੰਤ ...

ਪੂਰੀ ਖ਼ਬਰ »

ਚੋਣਾਂ 'ਚ ਜਿੱਤ ਹਾਰ ਨੂੰ ਲੈ ਕੇ ਸ਼ਰਤਾਂ ਦਾ ਬਾਜ਼ਾਰ ਗਰਮ

ਸੀਂਗੋ ਮੰਡੀ, 20 ਮਈ (ਲੱਕਵਿੰਦਰ ਸ਼ਰਮਾ)-ਬੇਸੱਕ ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਉਮੀਦਵਾਰਾਂ ਦੀਆਂ ਕਿਸਮਤਾਂ ਈ. ਵੀ. ਐਮ. ਮਸ਼ੀਨਾਂ 'ਚ ਬੰਦ ਹੋ ਚੁੱਕੀਆਂ ਹਨ ਤੇ ਨਤੀਜੇ 23 ਮਈ ਨੂੰ ਆਉਣੇ ਹਨ ਪਰ ਖੇਤਰ ਵਿਚ ਵੱਖ-ਵੱਖ ਪਾਰਟੀਆਂ ਦੇ ਸਪੋਟਰਾਂ ਵਿਚ ਆਪਣੇ-ਆਪਣੇ ...

ਪੂਰੀ ਖ਼ਬਰ »

ਕਿਡਜ਼ੀ ਤੇ ਐਮ. ਬੀ. ਇੰਟਰਨੈਸ਼ਨਲ ਸਕੂਲ ਰੱਲਾ 'ਚ ਫਨ ਡੇ ਮਨਾਇਆ

ਜੋਗਾ, 20 ਮਈ (ਬਲਜੀਤ ਸਿੰਘ ਅਕਲੀਆ)-ਮਾਈ ਭਾਗੋ ਸੰਸਥਾ ਰੱਲਾ ਵਿਖੇ ਚੱਲ ਰਹੇ ਕਿਡਜੀ ਤੇ ਐਮ. ਬੀ. ਇੰਟਰਨੈਸ਼ਨਲ ਸਕੂਲ ਰੱਲਾ ਵਿਖੇ ਪਿ੍ੰਸੀਪਲ ਸਵਿਤਾ ਕਾਠ ਦੀ ਅਗਵਾਈ 'ਚ ਬੱਚਿਆਂ ਲਈ ਫਨ ਡੇ ਦਾ ਆਯੋਜਨ ਕੀਤਾ ਗਿਆ | ਫਨ ਡੇ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਲਈ ਪੂਲ ਪਾਰਟੀ, ...

ਪੂਰੀ ਖ਼ਬਰ »

ਸਕੂਲ 'ਚ ਮੋਹਰੀ ਵਿਦਿਆਰਥਣ ਦਾ ਸਨਮਾਨ

ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼ਹੀਦ ਜਰਨੈਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਦੀ 10ਵੀਂ ਕਲਾਸ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਨੇ ਜਮਾਤ 'ਚੋਂ 95 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ...

ਪੂਰੀ ਖ਼ਬਰ »

ਸੀਂਗੋ ਮੰਡੀ ਦੇ ਪਿੰਡਾਂ 'ਚ 60-65 ਫੀਸਦੀ ਵੋਟਾਂ ਪਈਆਂ

ਸੀਂਗੋ ਮੰਡੀ, 20 ਮਈ (ਲੱਕਵਿੰਦਰ ਸ਼ਰਮਾ)-ਸਥਾਨਕ ਇਲਾਕੇ ਦੇ ਪਿੰਡਾਂ 'ਚ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋਇਆ | ਬੇਸ਼ੱਕ ਲੋਕਾਂ 'ਚ ਇਨ੍ਹਾਂ ਚੋਣਾਂ ਦਾ ਉਤਸ਼ਾਹ ਘੱਟ ਹੀ ਦਿਖਾਈ ਦਿੱਤਾ ਫਿਰ ਵੀ ਚੋਣ ਕਮਿਸ਼ਨ ਦੇ ਸੁਚਾਰੂ ਪ੍ਰਬੰਧਾਂ ਤੇ ਜ਼ਿਆਦਾ ਪ੍ਰਚਾਰ ...

ਪੂਰੀ ਖ਼ਬਰ »

ਗੁਰਦੇਵ ਸਿੰਘ ਨੰਬਰਦਾਰ ਦੀ ਅੰਤਿਮ ਅਰਦਾਸ ਮੌਕੇ ਖ਼ੂਨਦਾਨ ਕੈਂਪ

ਕਾਲਾਂਵਾਲੀ, 20 ਮਈ (ਭੁਪਿੰਦਰ ਪੰਨੀਵਾਲੀਆ)-ਪਿੰਡ ਜਗਮਾਲਵਾਲੀ ਵਿਖੇ ਸਮਾਜ ਸੇਵਕ ਗੁਰਦੇਵ ਸਿੰਘ ਨੰਬਰਦਾਰ ਦੀ ਅੰਤਿਮ ਅਰਦਾਸ ਮੌਕੇ 'ਤੇ ਬਾਬਾ ਮੋਤੀ ਪੁਰੀ ਸਪੋਰਟਸ ਕਲੱਬ ਵਲੋਂ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ ...

ਪੂਰੀ ਖ਼ਬਰ »

ਜੱਸੀ ਬਾਗ ਵਾਲੀ ਵਿਖੇ ਮਿਲੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ ਆਉਣ ਦੀ ਸੰਭਾਵਨਾ

ਸੰਗਤ ਮੰਡੀ, 20 ਮਈ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਬੀਤੇ ਦਿਨੀਂ ਬਠਿੰਡਾ ਜ਼ਿਲੇ੍ਹ ਦੇ ਪਿੰਡ ਜੱਸੀ ਬਾਗ ਵਾਲੀ ਵਿਖੇ ਇਕ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲਣ ਦੇ ਮਾਮਲੇ 'ਚ ਨਵਾਂ ਮੋੜ ਆਉਣ ਦੀ ਸੰਭਾਵਨਾ ਬਣ ਗਈ ਹੈ | ਵੋਟਾਂ ਤੋਂ ਬਾਅਦ ਪੁਲਿਸ ਨੇ ...

ਪੂਰੀ ਖ਼ਬਰ »

ਲੋਕਾਂ ਵਲੋਂ ਦਿੱਤੇ ਭਰਵੇਂ ਸਹਿਯੋਗ ਦਾ ਹਮੇਸ਼ਾ ਰਿਣੀ ਰਹਾਂਗਾ-ਮੁਹੰਮਦ ਸਦੀਕ

ਜੈਤੋ, 20 ਮਈ (ਭੋਲਾ ਸ਼ਰਮਾ)-ਲੋਕ ਸਭਾ ਚੋਣਾਂ ਤੋਂ ਵਿਹਲੇ ਹੋਏ ਉਮੀਦਵਾਰਾਂ ਨੇ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ | ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਨੇ ...

ਪੂਰੀ ਖ਼ਬਰ »

ਆਤਮਾ ਦੀ ਪ੍ਰਮਾਤਮਾ ਨਾਲ ਪਿਆਰ ਵਾਲੀ ਦੌਲਤ ਨੂੰ ਕੋਈ ਖੋਹ ਨਹੀਂ ਸਕਦਾ-ਸ਼ਾਸਤਰੀ

ਗਿੱਦੜਬਾਹਾ, 20 ਮਈ (ਬਲਦੇਵ ਸਿੰਘ ਘੱਟੋਂ)-ਸੰਤ ਮੱਤ ਲੱਛਣ ਅਤੇ ਪ੍ਰਸ਼ਾਂਤ ਚਿੱਤ ਵਾਲੇ ਮਹਾਂਪੁਰਸ਼ਾਂ ਦੀ ਸ਼ਰਣ ਗ੍ਰਹਿਣ ਕਰ ਲਵੋ, ਉਹ ਤੁਹਾਡਾ ਜੀਵਨ ਪਾਰਸ ਬਣਾ ਦੇਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡੇਰਾ ਸਿੱਧ ਬਾਬਾ ਸ੍ਰੀ ਗੰਗਾ ਰਾਮ ਵਿਖੇ ...

ਪੂਰੀ ਖ਼ਬਰ »

ਰਹੱਸਮਈ ਢੰਗ ਨਾਲ ਹੋਈ ਮੌਤ ਦੀ ਪੁਲਿਸ ਵਲੋਂ ਜਾਂਚ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਵਾਂਦਰ ਜਟਾਣਾ ਵਿਖੇ ਬੀਤੀ ਅੱਧੀ ਰਾਤ ਨੂੰ ਇਕ ਵਿਅਕਤੀ ਦੀ ਰਹੱਸਮਈ ਢੰਗ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਇਸ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਇਕੱਤਰਤਾ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਬਲਾਕ ਕੋਟਕਪੂਰਾ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਹਰੀਏ ਵਾਲਾ ਦੀ ਪ੍ਰਧਾਨਗੀ ਹੇਠ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ ਕੋਟਕਪੂਰਾ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸੁਰਜੀਤ ...

ਪੂਰੀ ਖ਼ਬਰ »

ਸਿਹਤ ਵਿਭਾਗ ਚਲਾਵੇਗਾ ਤੀਬਰ ਡਾਇਰੀਆ ਕੰਟਰੋਲ ਮੁਹਿੰਮ: ਸਿਵਲ ਸਰਜਨ

ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਵਲੋਂ ਮਿਤੀ 28 ਮਈ ਤੋਂ 9 ਜੂਨ 2019 ਤੱਕ ਤੀਬਰ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ | ਇਹ ਜਾਣਕਾਰੀ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਕੀਤਾ ਰਸਭਿੰਨਾ ਕੀਰਤਨ

ਕੋਟਕਪੂਰਾ, 20 ਮਈ (ਮੇਘਰਾਜ)-ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸਰਹੰਦ ਫ਼ਤਹਿ ਦਿਵਸ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਕੀਰਤਨ ਸਮਾਗਮ ਦੌਰਾਨ ਨਿਸ਼ਕਾਮ ਵੀਰ/ਭੈਣਾਂ ਨੇ ਰਸਭਿੰਨਾ ਕੀਰਤਨ ਕਰਕੇ ...

ਪੂਰੀ ਖ਼ਬਰ »

ਹਰੀਕੇ ਕਲਾਂ 'ਚ ਕੈਂਸਰ ਨਾਲ 2 ਮੌਤਾਂ

ਦੋਦਾ, 20 ਮਈ (ਰਵੀਪਾਲ)-ਹਲਕੇ 'ਚ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਬਹੁਤ ਘਰਾਂ ਨੂੰ ਘੇਰ ਰੱਖਿਆ ਹੈ, ਜਿਸ ਨਾਲ ਆਏ ਦਿਨ ਮੌਤਾਂ ਹੋ ਰਹੀਆਂ ਹਨ | ਅਜਿਹਾ ਹੀ ਅੱਜ ਪਿੰਡ ਹਰੀਕੇ ਕਲਾਂ 'ਚ ਦੋ ਮੌਤਾਂ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ | ਪਿੰਡ ਹਰੀਕੇ ਕਲਾਂ ਦੇ ...

ਪੂਰੀ ਖ਼ਬਰ »

ਕੁਝ ਨਵੀਂਆਂ ਗੱਲਾਂ ਜੋ ਐਤਕੀਂ ਪਹਿਲੀ ਵਾਰ ਵੇਖਣ ਨੂੰ ਮਿਲੀਆਂ ਲੋਕ ਸਭਾ ਚੋਣਾਂ 'ਚ

ਬੱਲੂਆਣਾ, 20 ਮਈ (ਗੁਰਨੈਬ ਸਾਜਨ)-ਲੋਕ ਸਭਾ ਬਠਿੰਡਾ ਦਿਹਾਤੀ ਦੇ ਪਿੰਡਾਂ 'ਚ 73 ਫੀਸਦੀ ਵੋਟਾਂ ਪੋਲ ਹੋਈਆਂ | ਕਈ ਪਿੰਡਾਂ 'ਚ ਵੋਟਾਂ ਦੀ ਖਰੀਦੋ ਫ਼ਰੋਖਤ ਦੀਆਂ ਖ਼ਬਰਾਂ ਹਨ, ਜੋ ਅਖ਼ੀਰਲੇ ਸਮੇਂ ਪੋਲ ਹੋਈਆਂ | ਵਿਰਕ ਖੁਰਦ 'ਚ ਕਿਸੇ ਵੀ ਪਾਰਟੀ ਦਾ ਟੈਂਟ ਨਹੀਂ ਲਗਾਇਆ, ...

ਪੂਰੀ ਖ਼ਬਰ »

ਵਲੰਟੀਅਰਾਂ ਨੂੰ ਵਧੀਆ ਚੋਣ ਡਿਊਟੀ ਦੇਣ ਲਈ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਪੰਜਗਰਾਈਾ ਕਲਾਂ, 20 ਮਈ (ਕੁਲਦੀਪ ਸਿੰਘ ਗੋਂਦਾਰਾ, ਸੁਖਮੰਦਰ ਸਿੰਘ ਬਰਾੜ)-ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਦੇ ਵਲੰਟੀਅਰਾਂ ਨੇ ਲੋਕ ਸਭਾ ਚੋਣਾਂ 2019 ਲਈ ਔਲਖ, ਜੀਵਨ ਵਾਲਾ, ਬੱਗੇਆਣਾ ਅਤੇ ਘਣੀਏਵਾਲਾ ਦੇ ਬੂਥ ਨੰਬਰ 01 ਤੋਂ 10 ਤੱਕ 24 ...

ਪੂਰੀ ਖ਼ਬਰ »

ਭਾਕਿਯੂ ਏਕਤਾ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ

ਦੋਦਾ, 20 ਮਈ (ਰਵੀਪਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਪਿੰਡ ਦੋਦਾ ਵਿਖੇ ਹੋਈ | ਇਸ ਮੀਟਿੰਗ ਦੌਰਾਨ ਭਖ਼ਦੇ ਕਿਸਾਨੀ ਮਸਲਿਆਂ ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਲੰਬੀ ਦੀ ਟੀਮ ਨੇ ਬੱਚਿਆਂ ਨੂੰ ਯੋਗਾ ਦੇ ਗੁਰ ਸਿਖਾਏ

ਲੰਬੀ, 20 ਮਈ (ਸ਼ਿਵਰਾਜ ਸਿੰਘ ਬਰਾੜ)-ਡਾਇਰੈਕਟਰ ਆਯੁਰਵੈਦਿਕ ਡਾ: ਰਮੇਸ਼ ਕੁਮਾਰ ਸ਼ਰਮਾ ਦੇ ਹੁਕਮਾਂ 'ਤੇ ਵਿਸ਼ਵ ਯੋਗ ਦਿਵਸ ਮਨਾਉਂਦਿਆਂ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ: ਦਿਲਬਾਗ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ ...

ਪੂਰੀ ਖ਼ਬਰ »

ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਫ਼ਰੀਦਕੋਟ, 20 ਮਈ (ਸਤੀਸ਼ ਬਾਗ਼ੀ)-ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਵਲੋਂ ਗਰੀਬ ਲੋਕਾਂ ਦੀ ਸਹਾਇਤਾ ਕਰਨ ਦੇ ਮਨੋਰਥ ਨਾਲ ਸੰਸਥਾ ਦੇ ਪ੍ਰਧਾਨ ਕੈਪਟਨ ਧਰਮ ਸਿੰਘ ਗਿੱਲ ਅਤੇ ਸਹਿਯੋਗੀ ਸੱਜਣਾਂ ਵਲੋਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਕੈਂਸਰ ਸਬੰਧੀ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ: ਸੀਮਾ ਗੋਇਲ ਅਤੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਓਰਲ ਕੈਂਸਰ, ਛਾਤੀ ਦਾ ਕੈਂਸਰ ਅਤੇ ਸਰਵਾਈਕਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕੈਂਸਰ ਤੋਂ ਬਚਾਅ ਦੇ ਸੁਝਾਅ ਦਿੱਤੇ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਸਿਹਤ ਵਿਭਾਗ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ• ਅਧੀਨ ਆਉਂਦੇ ਬਲਾਕ ਆਲਮਵਾਲਾ ਅਧੀਨ ਕੈਂਸਰ ਜਾਗਰੂਕਤਾ ਮੁਹਿੰਮ ਅਧੀਨ ਸਕੂਲੀ ਵਿਦਿਆਰਥੀਆਂ ਨੂੰ ਕੈਂਸਰ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਜ਼ਿਲ੍ਹੇ• ਦੇ ...

ਪੂਰੀ ਖ਼ਬਰ »

ਕੱਚੇ ਪਿੜ ਅਤੇ ਸਿਉਂਕ ਕਾਰਨ ਦਾਣਾ ਮੰਡੀਆਂ 'ਚ ਸੜ ਰਹੀ ਹੈ ਕਣਕ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਪੰਜਾਬ ਦੇ ਕਿਸਾਨ ਦੀ ਫ਼ਸਲ ਦੀ ਬੇਕਦਰੀ ਕਿਸ ਤਰ੍ਹਾਂ ਹੋ ਰਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਵਲੋਂ ਕੀਤੇ ਜਾਂਦੇ ਫ਼ਸਲ ਸੰਭਾਲਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਪਿੰਡ ...

ਪੂਰੀ ਖ਼ਬਰ »

ਜਨਰਾਜ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼ ਬਾਂਕਾ ਨੇ ਆਪਣੇ ਪਰਿਵਾਰ ਤੇ ਸਮਰਥਕਾਂ ਨਾਲ ਬਿਤਾਇਆ ਪੂਰਾ ਦਿਨ

ਗਿੱਦੜਬਾਹਾ, 20 ਮਈ (ਬਲਦੇਵ ਸਿੰਘ ਘੱਟੋਂ)-ਭਾਰਤੀ ਜਨਰਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਓਮ ਪ੍ਰਕਾਸ਼ ਬਾਂਕਾ ਨੇ ਚੋਣਾਂ ਉਪਰੰਤ ਅੱਜ ਸਾਰਾ ਦਿਨ ਆਪਣੇ ਪਰਿਵਾਰ ਅਤੇ ਸਮਰਥਕਾਂ ਨਾਲ ਬਿਤਾਇਆ | ਸ੍ਰੀ ਬਾਂਕਾ ਅੱਜ ਸਵੇਰੇ ...

ਪੂਰੀ ਖ਼ਬਰ »

ਚੋਣਾਂ ਤੋਂ ਅਗਲੇ ਦਿਨ ਬਾਦਲ ਦੇ ਗ੍ਰਹਿ ਵਿਖੇ ਲੱਗੀਆਂ ਰੌਣਕਾਂ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਲੋਕ ਸਭਾ ਚੋਣਾਂ ਤੋਂ ਅਗਲੇ ਦਿਨ ਵੀ ਲੰਬੀ ਹਲਕੇ ਦੇ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਨੂੰ ਮਿਲਣ ਵਾਲਿਆਂ ਦੀ ਰੌਣਕ ਲੱਗੀ ਰਹੀ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਦਿਨ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਨੇ ਚੋਣਾਂ ਤੋਂ ਅਗਲੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ੍ਰੀ ...

ਪੂਰੀ ਖ਼ਬਰ »

ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਕੋਟਕਪੂਰਾ, 20 ਮਈ (ਮੋਹਰ ਸਿੰਘ ਗਿੱਲ)-ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌਾ ਵਿਖੇ ਬਾਰ੍ਹਵੀਂ ਜਮਾਤ 'ਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਵੇਰ ਦੀ ਸਭਾ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡੇਂਗੂ ਜਾਗਰੂਕਤਾ ਸੈਮੀਨਾਰ

ਫ਼ਰੀਦਕੋਟ, 20 ਮਈ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਸਕਿੱਲ ਡਿਵੈਲਪਮੈਂਟ ਸੈਂਟਰ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਡੇਂਗੂ ਜਾਗਰੂਕਤਾ ਸੈਮੀਨਾਰ ਲਗਾਇਆ | ਸੈਮੀਨਾਰ 'ਚ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਡੇਂਗੂ ਕੰਟਰੋਲ ਪ੍ਰੋਗਰਾਮ ...

ਪੂਰੀ ਖ਼ਬਰ »

ਮੋਬਾਈਲ 'ਤੇ ਵੋਟਿੰਗ ਮਸ਼ੀਨ ਦੀ ਵੀਡੀਓ ਬਣਾਉਣ 'ਤੇ ਇਕ ਿਖ਼ਲਾਫ਼ ਮਾਮਲਾ ਦਰਜ

ਮਲੋਟ, 20 ਮਈ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਵਲੋਂ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵਿਅਕਤੀ ਨੂੰ ਕਾਬੂ ਕਰ ਉਸ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨ ਸਰਕਾਰੀ ਹਾਈ ਸਕੂਲ ਵਿਖੇ ਵੋਟਾਂ ਦੌਰਾਨ ਬੂਥ ...

ਪੂਰੀ ਖ਼ਬਰ »

ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਵਲੋਂ ਥਾਣੇ ਅੱਗੇ ਧਰਨਾ

ਗਿੱਦੜਬਾਹਾ, 20 ਮਈ (ਬਲਦੇਵ ਸਿੰਘ ਘੱਟੋਂ)-ਬੀਤੇ ਦਿਨੀਂ ਪਿੰਡ ਭਲਾਈਆਣਾ ਵਿਖੇ ਰੂੜੀ ਦੇ ਮਮੂਲੀ ਝਗੜੇ 'ਚ ਇਕਬਾਲ ਸਿੰਘ ਨੇ ਚੰਦ ਸਿੰਘ ਦੇ ਸਿਰ 'ਚ ਕਹੀ ਮਾਰ ਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ ਅਤੇ ਬਾਅਦ 'ਚ ਚੰਦ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ | ਇਸ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੋਂ ਨਿਰਾਸ਼ ਨੌਜਵਾਨਾਂ ਨੇ ਨੋਟਾ ਬਟਨ ਦਬਾਇਆ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਵਿਚਕਾਰ ਸਿੱਧਾ ਮੁਕਾਬਲਾ ਸੀ ਅਤੇ ਦੋਵਾਂ ਧਿਰਾਂ ਦੇ ...

ਪੂਰੀ ਖ਼ਬਰ »

ਭਾਈਰੂਪਾ ਸਮੇਤ ਆਸ-ਪਾਸ ਦੇ ਪਿੰਡਾਂ ਅੰਦਰ ਚੋਣਾਂ ਸ਼ਾਂਤੀਪੂਰਵਕ ਸਮਾਪਤ

ਭਾਈਰੂਪਾ, 20 ਮਈ (ਵਰਿੰਦਰ ਲੱਕੀ)-ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਆਉਂਦੇ ਕਸਬਾ ਭਾਈਰੂਪਾ ਤੇ ਆਸ-ਪਾਸ ਦੇ ਪਿੰਡਾਂ ਅੰਦਰ ਸਿਰਫ਼ ਪਿੰਡ ਕਾਂਗੜ ਨੂੰ ਛੱਡ ਕੇ ਚੋਣਾਂ ਸ਼ਾਂਤੀਪੂਰਵਕ ਸਮਾਪਤ ਹੋਈਆਂ | ਜਾਣਕਾਰੀ ਅਨੁਸਾਰ ਪਿੰਡਾਂ ਅੰਦਰ ਵੋਟ ਫੀਸਦੀ 60 ਤੋਂ 65 ਫ਼ੀਸਦੀ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਰੋਸ ਰੈਲੀ

ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)-ਟੈਕਨੀਕਲ ਸਰਵਿਸ ਯੂਨੀਅਨ ਤਲਵੰਡੀ ਸਾਬੋ ਵਲੋਂ ਬਿਜਲੀ ਦਫ਼ਤਰ ਤਲਵੰਡੀ ਸਾਬੋ ਵਿਖੇ ਇਕ ਰੋਸ ਰੈਲੀ ਕੀਤੀ ਗਈ ਜਿਸ 'ਚ ਗੋਪੀ ਰਾਮ ਤੇ ਉਸ ਦੇ ਨਾਲ ਕਥਿਤ ਤੌਰ 'ਤੇ ਗੁੰਡਾ ਅਨਸਰਾਂ ਵਲੋਂ ਨਿਰਮਲ ਸਿੰਘ ਜੋਨ ਸਕੱਤਰ ਨਾਲ ਕੀਤੀ ਗਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX