ਤਾਜਾ ਖ਼ਬਰਾਂ


ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
. . .  1 day ago
ਕਪੂਰਥਲਾ ,9 ਅਗਸਤ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਇੱਕ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਹੈ, ਸਿਹਤ ਵਿਭਾਗ ਅਨੁਸਾਰ ਮਾਂ ਤੇ ਬੱਚੀ ...
ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
. . .  1 day ago
ਬਾਲਿਆਂਵਾਲੀ, 9 ਅਗਸਤ - (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਬਾਲਿਆਂਵਾਲੀ ‘ਚ ਲੰਘੀ ਰਾਤ ਨੌਜਵਾਨ ਹਰਜੀਤ ਸਿੰਘ(19) ਪੁੱਤਰ ਤੇਜਾ ਸਿੰਘ ਵਾਸੀ ਬਾਲਿਆਵਾਲੀ ਦੀ ਨਸ਼ੇ ਦੀ ਓਵਰਡੋਜ ਕਰਨ ਦੀ ...
ਪਠਾਨਕੋਟ ‘ਚ 21 ਹੋਰ ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ ,9 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਫਿਰ ਕੋਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਸਾਹਮਣੇ ਆਈ ਹੈ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 21 ਹੋਰ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ...
ਬੰਗਾ ਦੇ ਲਾਗੇ ਪਿੰਡ ਪਠਲਾਵਾ ਵਿਖੇ ਦੁਬਾਰਾ ਦਿੱਤੀ ਕਰੋਨਾ ਨੇ ਦਸਤਕ
. . .  1 day ago
ਬੰਗਾ 9 ਅਗਸਤ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ ਮਨਜੀਤ ਨਾਮ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਵੇਰੇ ਆਈ ਰਿਪੋਰਟ ਦੇ ਵਿੱਚ ਮਨਜੀਤ ਪੰਜਾਬ ...
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਅਕਾਲੀ ਦਲ ਨੂੰ ਆਖੀ ਅਲਵਿਦਾ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਬਜ਼ੁਰਗ ਦੀ ਮੌਤ, 49 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨਾਲ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 36 ਹੋ ਗਈ ਹੈ। ਇਸੇ ਦੌਰਾਨ 49 ਹੋਰ ਮਾਮਲੇ ਆਉਣ ਜ਼ਿਲ੍ਹੇ ਵਿਚ ਕੋਰੋਨਾ...
ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ-ਹਾਲਤ ਗੰਭੀਰ
. . .  1 day ago
ਗੁਰਦਾਸਪੁਰ, 9 ਅਗਸਤ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਠੇਕੇ ਦੇ ਮਾਲਕ ਵਿਨੋਦ ਰਾਣਾ ਨੇ...
ਗਰਨੇਡ ਮਿਲਣ ਕਾਰਨ ਇਲਾਕੇ 'ਚ ਫੈਲੀ ਸਨਸਨੀ
. . .  1 day ago
ਪਠਾਨਕੋਟ, 9 ਅਗਸਤ (ਚੌਹਾਨ) - ਜਲੰਧਰ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸਰਹੱਦ ਡਮਟਾਲ ਦੀਆਂ ਪਹਾੜੀਆਂ 'ਤੇ ਗਰਨੇਡ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਆਰਮੀ ਅਧਿਕਾਰੀ ਮੌਕੇ 'ਤੇ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 20 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 9 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 20 ਮਾਮਲਿਆਂ 'ਚ 10 ਮਾਮਲੇ ਸ਼ਹਿਰ ਬਰਨਾਲਾ, 7 ਮਾਮਲੇ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ, 246 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ਅਤੇ ਅੱਜ ਫਿਰ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਸਾਰੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਪ੍ਰੋ. ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਅਮਰਗੜ੍ਹ/ਕੁੱਪ ਕਲਾਂ (ਸੰਗਰੂਰ) 9 ਅਗਸਤ ( ਝੱਲ , ਸਰੌਦ ) - ਉੱਘੇ ਕਾਰੋਬਾਰੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ , ਉਹ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ...
ਪਾਕਿ ਵਿਚ 16 ਸਾਲਾ ਹਿੰਦੂ ਲੜਕੀ ਕੀਤੀ ਅਗਵਾ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 9 ਅਗਸਤ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਅਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਰੁਕਣ ਦਾ ਨਾਂ ਲਈਂ ਲੈ ਲਿਆ ਤੇ ਹੁਣ 16 ਸਾਲਾ ਲੜਕੀ ਕਵਿਤਾ ਨੂੰ ਆਦਿਲ...
ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕਾਰਜਸ਼ੀਲ ਰਹਾਂਗਾ-ਜਥੇਦਾਰ ਸਿਧਵਾਂ
. . .  1 day ago
ਡੇਅਰੀਵਾਲ ਦਰੋਗਾ (ਬਟਾਲਾ), 9 ਅਗਸਤ (ਹਰਦੀਪ ਸਿੰਘ) - ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਬਟਾਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਮੇਰੀ ਸ਼ਮੂਲੀਅਤ ਬਾਰੇ ਪ੍ਰਕਾਸ਼ਤ ਹੋਈਆਂ ਖ਼ਬਰਾਂ ਗਲਤ ਹਨ ਕਿਉਂਕਿ ਮੈਂ ਬਟਾਲਾ ਵਿਖੇ...
ਸ਼ਾਹਕੋਟ ’ਚ ਯੂਕੋ ਬੈਂਕ ਦੇ ਮੁਲਾਜਮ ਸਮੇਤ ਤਿੰਨ ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ
. . .  1 day ago
ਸ਼ਾਹਕੋਟ, (ਜਲੰਧਰ) 9 ਅਗਸਤ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਸਿਹਤ ਬਲਾਕ ਸ਼ਾਹਕੋਟ ਵਿੱਚ ਐਤਵਾਰ ਨੂੰ ਤਿੰਨ ਕੋਰੋਨਾ ਪਾਜੀਟਿਵ ਮਰੀਜ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਯੂਕੋ ਬੈਂਕ ਦਾ ਮੁਲਾਜ਼ਮ ਹੈ, ਜਦਕਿ ਬਾਕੀ ਦੋ ਵਿੱਚੋਂ ਇੱਕ ਆਟੋ ਡ੍ਰਾਇਵਰ ਅਤੇ ਇੱਕ ਹਾਕੀ ਖਿਡਾਰੀ ਹੈ। ਸੀਨੀਅਰ ਮੈਡੀਕਲ...
ਜੋਧਾਂ (ਲੁਧਿਆਣਾ) 'ਚ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਲੱਗੀ
. . .  1 day ago
ਜੋਧਾਂ, 9 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) ਵਿਖੇ ਪਿਛਲੇ ਦਿਨੀ ਇੱਕ ਪਰਿਵਾਰ ਦੇ 6 ਮੈਬਰਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਲੇ ਦੁਆਲੇ ਨੂੰ ਸੀਲ ਕੀਤਾ ਗਿਆ ਸੀ। ਸੀਲ ਕੀਤੇ ਗਏ ਇਲਾਕੇ ਵਿੱਚੋ ਲੋਕਾਂ ਦੇ ਕੋਵਿੰਡ-19 ਦੇ ਟੈਸਟ ਕੀਤੇ ਗਏ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ...
ਮਾਨਸਾ 'ਚ ਨਿੱਜੀ ਡਾਕਟਰ ਸਮੇਤ 12 ਨੂੰ ਕੋਰੋਨਾ ਦੀ ਪੁਸ਼ਟੀ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ 'ਚ 12 ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਵਿਅਕਤੀਆਂ 'ਚ ਸਥਾਨਕ ਸ਼ਹਿਰ ਦੀ ਇੱਕ ਨਿੱਜੀ ਡਾਕਟਰ, ਦਵਾਈ ਵਿਕਰੇਤਾ ਤੇ ਉਨਾਂ ਦੇ ਸਬੰਧੀ ਵੀ ਸ਼ਾਮਲ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦਾ ਵੱਡਾ ਧਮਾਕਾ ਇੱਕੋ ਦਿਨ ਵਿਚ ਆਏ 41 ਨਵੇਂ ਮਾਮਲੇ
. . .  1 day ago
ਫਤਿਹਗੜ੍ਹ ਸਾਹਿਬ 9 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ ਨਵੇਂ 41 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿੱਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਮੈਂ ਅਕਾਲੀ ਦਲ ਡੈਮੋਕ੍ਰੇਟਿਕ 'ਚ ਸ਼ਾਮਿਲ ਨਹੀਂ ਹੋਇਆ, ਪੰਥਕ ਲਹਿਰ ਦਾ ਸਰਗਰਮ ਮੈਂਬਰ ਰਹਾਂਗਾ : ਜਥੇਦਾਰ ਅਮਰੀਕ ਸਿੰਘ ਸ਼ਾਹਪੁਰ
. . .  1 day ago
ਡੇਰਾ ਬਾਬਾ ਨਾਨਕ, 9 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਬਟਾਲਾ ਨੇੜੇ ਪੈਂਦੇ ਪਿੰਡ ਧੁੱਪਸੜੀ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਲੋਂ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿਚ ਸਾਥੀਆਂ ਸਮੇਤ ਪਹੁੰਚੇ ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ...
ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ - ਰਾਣਾ ਗੁਰਮੀਤ ਸਿੰਘ ਸੋਢੀ
. . .  1 day ago
ਨੱਥੂਵਾਲਾ ਗਰਬੀ (ਜ਼ਿਲ੍ਹਾ ਮੋਗਾ), 9 ਅਗਸਤ (ਸਾਧੂ ਰਾਮ ਲੰਗੇਆਣਾ) - ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ...
ਟੋਲ ਪਲਾਜਾ ਨਿੱਝਰਪੁਰਾ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਟੋਲ ਪਲਾਜਾ ਪ੍ਰਬੰਧਕਾਂ ਵਿਚਕਾਰ ਹੋਇਆ ਤਕਰਾਰ 
. . .  1 day ago
ਜੰਡਿਆਲਾ ਗੁਰੂ, 9 ਅਗਸਤ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨਜਦੀਕ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜਾ ਨਿੱਝਰਪੁਰਾ ਵਿਖੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਟੋਲ ਪਲਾਜਾ ਵਾਲਿਆਂ ਵੱਲੋਂ ਕੀਤੀ ਜਾਂਦੀ ਮਨਮਰਜ਼ੀ...
ਸੰਸਦ ਮੈਂਬਰ ਔਜਲਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਅੰਮ੍ਰਿਤਸਰ, 9 ਅਗਸਤ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਨੈਗੇਟਿਵ...
ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 9 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ...
ਸ੍ਰੀ ਮੁਕਤਸਰ ਸਾਹਿਬ ਵਿਖੇ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 3 ਮਰੀਜ਼ ਸ੍ਰੀ ਮੁਕਤਸਰ ਸਾਹਿਬ (ਇਕ ਮਰੀਜ 29 ਸਾਲ, ਦੂਜਾ ਮਰੀਜ ਬੂੜਾ ਗੁੱਜਰ ਰੋਡ 50 ਸਾਲ ਅਤੇ ਤੀਜਾ 23 ਸਾਲਾਂ ਮਰੀਜ਼ ਆਦਰਸ਼ ਨਗਰ ਗਲੀ ਨੰਬਰ 1), ਇਕ ਮਰੀਜ਼ ਪਿੰਡ...
ਪਰਮਬੰਸ ਸਿੰਘ ਰੋਮਾਣਾ ਨੂੰ ਸਦਮਾ, ਮਾਤਾ ਦਾ ਦੇਹਾਂਤ
. . .  1 day ago
ਫ਼ਰੀਦਕੋਟ, 9 ਅਗਸਤ (ਜਸਵੰਤ ਸਿਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਉਸ ਵਕਤ ਵੱਡਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਰੋਮਾਣਾ (ਪੰਮੀ ਰੋਮਾਣਾ ਧਰਮ ਪਤਨੀ ਸਵ: ਹਰਬੰਸ ਸਿੰਘ ਰੋਮਾਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 69 ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ, 4 ਦੀ ਮੌਤ
. . .  1 day ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ/ ਰਾਜੇਸ਼ ਸ਼ਰਮਾ) : ਅੰਮ੍ਰਿਤਸਰ ਚ ਅੱਜ 69 ਹੋਰ ਕੋਰੋਣਾ ਪੋਸਿਟੀਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 4 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਣਾ ਪੋਸਿਟੀਵ ਮਰੀਜਾਂ ਦੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਸੰਪਾਦਕੀ

ਕੀ ਆਮ ਲੋਕ ਸੱਤਾ ਦੇ ਗੁਜ਼ਰਦੇ ਕਾਫ਼ਲੇ ਨੂੰ ਹੀ ਦੇਖਦੇ ਰਹਿਣਗੇ ?

ਭਾਰਤ ਵਿਚ ਸੰਸਦ ਦੀਆਂ ਚੋਣਾਂ ਦਾ ਅਮਲ ਪੂਰਾ ਹੋ ਗਿਆ ਹੈ। 19 ਮਈ ਨੂੰ ਸੱਤਵੇਂ ਪੜਾਅ ਦੀਆਂ ਚੋਣਾਂ ਤੋਂ ਬਾਅਦ ਦੇਸ਼ ਵਿਚ ਨਵੀਂ ਸੰਸਦ ਬਣਨ ਦਾ ਕੰਮ ਪੂਰਾ ਹੋ ਗਿਆ ਹੈ ਅਤੇ 23 ਮਈ ਨੂੰ ਜਨਤਾ ਦਾ ਫ਼ੈਸਲਾ ਮਿਲ ਜਾਵੇਗਾ ਕਿ ਅਗਲੇ ਪੰਜ ਸਾਲਾਂ ਦੇ ਲਈ ਦੇਸ਼ ਨੂੰ ਚਲਾਉਣ ਵਾਲੇ ਕੌਣ ਹੋਣਗੇ। ਪਿਛਲੇ ਤਿੰਨ ਮਹੀਨਿਆਂ ਤੋਂ ਨਿੱਜੀ ਟੀ.ਵੀ. ਚੈਨਲਾਂ 'ਤੇ ਜਿਸ ਤਰ੍ਹਾਂ ਦੀ ਚਰਚਾ-ਕੁਚਰਚਾ ਚੱਲ ਰਹੀ ਹੈ, ਤਰਕ-ਵਿਤਰਕ ਦਿੱਤੇ-ਲਏ ਜਾ ਰਹੇ ਹਨ। ਰਾਜਨੀਤਕ ਗਾਲ੍ਹਾਂ ਦੇ ਸ਼ਬਦਕੋਸ਼ ਵਿਚ ਜੋ ਵਾਧਾ ਕੀਤਾ ਜਾ ਰਿਹਾ ਹੈ, ਉਹ ਬੇਹੱਦ ਨਿਰਾਸ਼ਾਜਨਕ ਹੈ। ਹਾਲਤ ਤਾਂ ਇਹ ਹੋ ਗਈ ਹੈ ਕਿ ਹੁਣ ਕੁਝ ਪਲਾਂ ਲਈ ਟੀ.ਵੀ. ਦੇ ਰਿਮੋਟ ਦੀ ਵਰਤੋਂ ਕਰਦੇ ਹੋਏ ਚੈਨਲ ਬਦਲਣੇ ਅਤੇ ਅਖ਼ੀਰ ਵਿਚ ਬੰਦ ਕਰਨ ਲਈ ਹੀ ਮਜਬੂਰ ਹੋਣਾ ਪੈਂਦਾ ਹੈ।
ਹੋ ਸਕਦਾ ਹੈ ਕਿ ਸਿਆਸੀ ਰੁਚੀ ਵਾਲੇ ਜਾਂ ਰਾਜਨੀਤੀ ਦੀ ਭੱਠੀ ਵਿਚ ਆਪਣੇ ਭਵਿੱਖ ਨੂੰ ਭਖਾਉਣ ਵਾਲੇ ਇਸ ਦਾ ਆਨੰਦ ਲੈਂਦੇ ਹੋਣ, ਪਰ ਇਸ ਦੇਸ਼ ਦਾ ਆਦਮੀ ਗੁਜ਼ਰਦੇ ਕਾਰਵਾਂ ਤੋਂ ਆਪਣੇ ਲਈ ਕੁਝ ਖੋਜਣ ਦਾ ਨਿਰੰਤਰ ਯਤਨ ਕਰਦਾ ਹੈ, ਪਰ ਅਖੀਰ ਵਿਚ ਖਾਲੀ ਹੱਥ ਮਲਦਾ ਹੋਇਆ ਆਉਣ ਵਾਲੇ ਕੱਲ੍ਹ ਦੀ ਉਡੀਕ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਲੋਕਾਂ ਦੇ ਜ਼ਖ਼ਮਾਂ 'ਤੇ ਮਲ੍ਹੱਮ ਲਗਾਉਣ ਦਾ ਕੰਮ ਨਹੀਂ ਕੀਤਾ। ਉਨ੍ਹਾਂ ਦੀਆਂ ਨਿੱਤ ਦੀਆਂ ਜ਼ਰੂਰਤਾਂ ਦੀ ਪੂਰਤੀ ਆਸਾਨ ਬਣਾਉਣ ਲਈ ਵੀ ਕੋਈ ਸੰਕੇਤ ਨਹੀਂ ਦਿੱਤਾ। ਭੁੱਖੇ ਪੇਟ ਭਰਨ ਦੀ ਕੋਈ ਆਸ ਨਹੀਂ ਜਗਾਈ। ਇਥੋਂ ਤੱਕ ਕਿ ਹਰ ਵਿਅਕਤੀ ਦੀ ਸਮੱਸਿਆ ਸਾਫ਼ ਪਾਣੀ ਕਦੋਂ ਪੂਰੇ ਦੇਸ਼ ਨੂੰ ਮਿਲ ਸਕੇਗਾ, ਇਸ ਦੀ ਵੀ ਕਿਧਰੇ ਆਵਾਜ਼ ਸੁਣਾਈ ਨਹੀਂ ਦਿੱਤੀ। ਪਾਣੀ ਤੋਂ ਲੈ ਕੇ ਹਵਾ ਤੱਕ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਾ ਹੈ। ਕੇਂਦਰੀ ਏਜੰਸੀ ਦੁਆਰਾ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਤਿਆਰ ਰਿਪੋਰਟ ਮੁਤਾਬਿਕ ਦੇਸ਼ ਵਿਚ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਪਾਣੀ ਨਾਲ 70,736 ਬਸਤੀਆਂ ਹਨ, ਜਿਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਦੀ 47.41 ਕਰੋੜ ਆਬਾਦੀ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ। ਇਸ ਦੇ ਨਾਲ ਹੀ ਦੇਸ਼ ਵਿਚ ਵਧਦੇ ਪ੍ਰਦੂਸ਼ਣ ਦਾ ਅਸਰ ਵੀ ਪੀਣ ਵਾਲੇ ਪਾਣੀ ਦੀ ਗੁਣਵੱਤਾ 'ਤੇ ਪੈ ਰਿਹਾ ਹੈ। ਦੇਸ਼ ਦੀ ਲਗਪਗ ਇਕ-ਤਿਹਾਈ ਆਬਾਦੀ ਗੰਦਾ ਪਾਣੀ ਪੀਣ ਲਈ ਮਜਬੂਰ ਹੈ ਅਤੇ ਰਾਜਸਥਾਨ ਅਤੇ ਪੱਛਮੀ ਬੰਗਾਲ ਸਭ ਤੋਂ ਵੱਧ ਇਸ ਤੋਂ ਪ੍ਰਭਾਵਿਤ ਹਨ। ਖ਼ਤਰਨਾਕ ਰਸਾਇਣਕ ਤੱਤਾਂ ਦੇ ਮਿਸ਼ਰਣ ਵਾਲੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਜ਼ਿਆਦਾਤਰ ਪੇਂਡੂ ਖੇਤਰ ਹਨ। ਚਾਹੇ ਪਿਛਲੇ 4 ਸਾਲਾਂ ਵਿਚ ਸ਼ੁੱਧ ਪਾਣੀ ਦੇਣ ਲਈ ਕੇਂਦਰ ਸਰਕਾਰ ਦੀ ਰਾਸ਼ਟਰੀ ਗ੍ਰਾਮੀਣ ਪੇਅਜਲ ਯੋਜਨਾ ਦੇ ਤਹਿਤ ਪਾਣੀ ਸਾਫ਼ ਕਰਨ ਲਈ ਆਰਥਿਕ ਅਤੇ ਤਕਨੀਕੀ ਮਦਦ ਦਿੱਤੀ ਜਾ ਰਹੀ ਹੈ, ਪਰ ਅਜੇ ਤੱਕ ਬਹੁਤਾ ਕੁਝ ਨਹੀਂ ਹੋ ਸਕਿਆ। ਦੇਸ਼ ਦੇ ਕਿਸੇ ਵੀ ਸੰਸਦ ਦੇ ਉਮੀਦਵਾਰ ਜਾਂ ਸੰਸਦ ਵਿਚ ਪਹੁੰਚਣ ਦੀ ਹੋੜ ਵਿਚ ਲੱਗੀਆਂ ਰਾਜਨੀਤਕ ਪਾਰਟੀਆਂ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ, ਨਾ ਭਵਿੱਖ ਦੇ ਲਈ ਕੋਈ ਭਰੋਸਾ ਹੀ ਦਿਵਾਇਆ ਹੈ। ਭਾਰਤ ਵਿਚ ਹਵਾ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ 'ਤੇ ਪੁੱਜ ਚੁੱਕਾ ਹੈ। ਸਾਲ 2017 ਵਿਚ 12 ਲੱਖ ਲੋਕਾਂ ਦੀ ਇਸ ਕਾਰਨ ਮੌਤ ਹੋ ਗਈ। ਉਂਜ ਇਹ ਵੀ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਤੋਂ ਬਚਾਉਣ ਲਈ ਭਾਰਤ ਸਰਕਾਰ ਨੇ ਪ੍ਰਸੰਸਾਯੋਗ ਯਤਨ ਕੀਤੇ ਹਨ, ਪਰ ਅਮਰੀਕਾ ਦੇ ਹੈਲਥ ਇਫੈਕਟ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ 2017 ਵਿਚ ਸਟਰੋਕ, ਸ਼ੂਗਰ, ਦਿਲ ਦਾ ਦੌਰਾ, ਫੇਫੜੇ ਦੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜਿਥੇ ਪੂਰੀ ਦੁਨੀਆ ਵਿਚ ਲਗਪਗ 50 ਲੱਖ ਲੋਕਾਂ ਦੀ ਮੌਤ ਹੋਈ, ਉਥੇ ਇਕੱਲੇ ਭਾਰਤ ਵਿਚ ਹੀ 12 ਲੱਖ ਲੋਕ ਪ੍ਰਦੂਸ਼ਿਤ ਹਵਾ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਦੁੱਖ ਦੀ ਗੱਲ ਇਹ ਹੈ ਕਿ 2015 ਵਿਚ ਇਸੇ ਪ੍ਰਦੂਸ਼ਣ ਕਾਰਨ ਭਾਰਤ ਵਿਚ 25 ਲੱਖ ਲੋਕਾਂ ਦੀ ਮੌਤ ਹੋਈ ਸੀ। ਸਿਗਰਟਨੋਸ਼ੀ ਵੀ ਹਵਾ ਪ੍ਰਦੂਸ਼ਣ ਅਤੇ ਮੌਤਾਂ ਦਾ ਕਾਰਨ ਹੈ। ਭਾਰਤ ਦੀ ਸਿਹਤ ਸਬੰਧੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਅਤੇ ਸਿਗਰਟਨੋਸ਼ੀ ਕਾਰਨ ਭਾਰਤ ਵਿਚ ਜਨਮ ਲੈਣ ਵਾਲੇ ਹਰ ਬੱਚੇ ਦੀ ਉਮਰ ਢਾਈ ਸਾਲ ਘਟ ਹੋ ਜਾਏਗੀ। ਪ੍ਰਦੂਸ਼ਿਤ ਪਾਣੀ, ਪ੍ਰਦੂਸ਼ਿਤ ਹਵਾ, ਪ੍ਰਦੂਸ਼ਣ ਨਾਲ ਭਰਿਆ ਵਾਤਾਵਰਨ ਬਿਮਾਰੀਆਂ ਦੇ ਰਿਹਾ ਹੈ ਪਰ ਭਾਰਤ ਵਿਚ ਸਿਹਤ ਸੇਵਾਵਾਂ ਦੀ ਹਾਲਤ ਵੀ ਚੰਗੀ ਨਹੀਂ ਹੈ। ਦੇਸ਼ ਦੇ ਕਰੋੜਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਡਾਕਟਰ, ਹਸਪਤਾਲ ਕਦੀ ਨਸੀਬ ਨਹੀਂ ਹੁੰਦਾ। ਖੂਨ ਦੀ ਕਮੀ ਅਤੇ ਭੁੱਖ ਨਾਲ ਵੀ ਲੋਕ ਪੀੜਤ ਹਨ। ਕਈ ਵਾਰ ਦੇਸ਼ ਦੇ ਲੋਕਾਂ ਨੇ ਦੇਖਿਆ ਕਿ ਗ਼ਰੀਬ ਵਿਅਕਤੀਆਂ ਨੇ ਰੋਗੀ ਦਾ ਇਲਾਜ ਤਾਂ ਦੂਰ, ਮ੍ਰਿਤਕ ਸਰੀਰ ਢੋਹਣ ਦੇ ਲਈ ਵੀ ਸਾਈਕਲ, ਰੇਹੜੀ ਜਾਂ ਆਪਣੇ ਮੋਢਿਆਂ 'ਤੇ ਚਾਰਪਾਈ ਦਾ ਸਹਾਰਾ ਲਿਆ ਜਾਂ ਸਿਰਫ ਮ੍ਰਿਤਕ ਦੇ ਕੋਲ ਰੋਂਦੇ ਰਹਿ ਕੇ ਲੋਕਾਂ ਤੋਂ ਦਇਆ ਦੀ ਉਮੀਦ ਕੀਤੀ। ਹੋਰ ਵੀ ਬਹੁਤ ਕੁਝ ਆਪਣੇ ਦੇਸ਼ ਵਿਚ ਅਜੇ ਕਰਨ ਵਾਲਾ ਹੈ। ਹਰ ਬੱਚੇ ਨੂੰ ਸਿੱਖਿਆ ਚਾਹੀਦੀ ਹੈ, ਰੁਜ਼ਗਾਰ ਚਾਹੀਦਾ ਹੈ, ਵਿਦੇਸ਼ਾਂ ਵੱਲ ਭਾਰਤ ਦੀ ਜਵਾਨੀ ਦਾ ਜੋ ਹੜ੍ਹ ਜਾ ਰਿਹਾ ਹੈ, ਉਸ ਨੂੰ ਰੋਕਣ ਲਈ ਕੋਈ ਅਜਿਹਾ ਪ੍ਰਬੰਧ ਚਾਹੀਦਾ ਹੈ, ਜਿਥੇ ਬੱਚੇ ਨੂੰ ਆਪਣਾ ਪਰਿਵਾਰ, ਆਪਣੀ ਮਾਤ ਭੂਮੀ ਛੱਡ ਕੇ ਕੇਵਲ ਇੱਜ਼ਤ ਦੀ ਰੋਟੀ ਕਮਾਉਣ ਲਈ ਦੂਜੇ ਦੇਸ਼ 'ਚ ਜਾ ਕੇ ਰੋਟੀ-ਰੋਜ਼ੀ ਨਾ ਲੱਭਣੀ ਪਵੇ। ਮੇਰੇ ਸੰਪਰਕ ਵਿਚ ਦੋ ਮਾਵਾਂ ਹਨ, ਜਿਨ੍ਹਾਂ ਦੇ ਪੁੱਤਰ ਲਗਪਗ ਡੇਢ ਸਾਲ ਪਹਿਲਾਂ ਵਿਦੇਸ਼ ਗਏ। ਉਹ ਉਦੋਂ ਤੋਂ ਹੀ ਬਿਮਾਰ ਹਨ। ਅਜਿਹੀ ਇਕ ਨਹੀਂ, ਅਨੇਕਾਂ ਮਾਵਾਂ ਅਤੇ ਬੱਚੇ ਹਨ, ਜੋ ਦਿਨ-ਰਾਤ ਉਨ੍ਹਾਂ ਦੀ ਉਡੀਕ ਵਿਚ ਰਹਿੰਦੇ ਹਨ, ਜੋ ਸਿਰਫ ਰੋਟੀ ਲਈ ਸੱਤ ਸਮੁੰਦਰ ਪਾਰ ਜਾਣ ਲਈ ਮਜਬੂਰ ਹੋਏ। ਸਵਾਲ ਇਹ ਨਹੀਂ ਕਿ ਲੋਕਾਂ ਦੀਆਂ ਸਮੱਸਿਆਵਾਂ ਕਿੰਨੀਆਂ ਹਨ, ਸਵਾਲ ਇਹ ਹੈ ਕਿ ਲੋਕਾਂ ਦੀ ਚਿੰਤਾ ਕਿਸ ਨੂੰ ਹੈ? ਭਾਸ਼ਣ ਹੁੰਦੇ ਹਨ, ਵੱਡੀਆਂ-ਵੱਡੀਆਂ ਰੈਲੀਆਂ ਲਈ ਬੱਸਾਂ, ਟਰੱਕਾਂ ਵਿਚ ਭਰ ਕੇ ਲੋਕ ਇਸ ਤਰ੍ਹਾਂ ਲਿਜਾਏ ਜਾਂਦੇ ਹਨ ਜਿਵੇਂ ਕੋਈ ਵੱਡਾ ਭਵਨ ਖੜ੍ਹਾ ਕਰਨ ਲਈ ਇੱਟਾਂ, ਬਜਰੀ ਅਤੇ ਬਿਲਡਿੰਗ ਦਾ ਸਾਮਾਨ ਢੋਇਆ ਜਾਂਦਾ ਹੈ। ਕੰਨ ਤਰਸ ਗਏ। ਲਗਪਗ ਤਿੰਨ ਮਹੀਨੇ ਤੋਂ ਰਾਜਨੀਤਕ ਮੁੱਦਿਆਂ ਦੀ ਚਰਚਾ ਹੋ ਰਹੀ ਹੈ। ਕੀ ਦੇਸ਼ ਦੀ ਸਿਆਸਤ ਦਾ ਪੱਧਰ ਏਨਾ ਹਲਕਾ ਹੋ ਗਿਆ ਹੈ ਕਿ ਆਮ ਆਦਮੀ ਦਾ ਗ਼ਲਤ ਪਾਸੇ ਰੁਝਾਨ ਵਧ ਰਿਹਾ ਹੈ। ਦੋਸ਼-ਪ੍ਰਤੀਦੋਸ਼ ਦੀ ਬੁਛਾਰ ਸਹਿੰਦਾ ਹੈ। ਕਿਸੇ ਵੀ ਨੇਤਾ ਨੂੰ ਸੰਕੋਚ ਨਹੀਂ ਕਿ ਉਸ ਦੇ ਰਾਜ ਵਿਚ ਕੁਝ ਬੁਰਾ ਹੋਇਆ, ਬਲਕਿ ਉਹ ਬੜੀ ਸ਼ਾਨ ਨਾਲ ਦੂਜੀ ਪਾਰਟੀ ਵਲੋਂ ਸ਼ਾਸਤ ਰਾਜਾਂ ਵਿਚ ਉਂਜ ਹੀ ਜ਼ਿਆਦਾ ਅਪਰਾਧ ਹੋਣ ਦੀ ਚਰਚਾ ਆਕੜ ਕੇ ਕਰ ਦਿੰਦਾ ਹੈ। ਦੇਸ਼ ਦੇ ਸਾਰੇ ਲੋਕ ਹੈਰਾਨ ਹਨ ਕਿ ਆਖਰ ਜਨਤਾ ਦੇ ਨਾਂਅ 'ਤੇ ਵੋਟ ਮੰਗਣ ਵਾਲੇ ਜਨਤਾ ਦੀਆਂ ਸਮੱਸਿਆਵਾਂ ਤੋਂ ਏਨੇ ਬੇਮੁੱਖ ਕਿਉਂ ਹਨ? ਕੀ ਕਦੇ ਕਿਸੇ ਨੇਤਾ ਦੇ ਮੂੰਹ ਤੋਂ ਉਨ੍ਹਾਂ ਲਈ ਹਮਦਰਦੀ ਦਾ ਇਕ ਵੀ ਸ਼ਬਦ ਸੁਣਿਆ, ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਦਲਦਲ ਵਿਚ ਫਸੀ ਜਾ ਰਹੇ ਹਨ? ਕੀ ਇਕ ਵੀ ਅਜਿਹੇ ਵਿਅਕਤੀ ਦਾ ਨਾਂਅ ਜਨਤਾ ਦੇ ਸਾਹਮਣੇ ਆਇਆ, ਜੋ ਕਾਰਾਂ ਵਿਚ ਭਰ ਕੇ ਕਰੋੜਾਂ ਰੁਪਏ ਅਤੇ ਲੱਖਾਂ ਪੇਟੀਆਂ ਸ਼ਰਾਬ ਵੋਟਰਾਂ ਨੂੰ ਖਰੀਦਣ ਅਤੇ ਉਨ੍ਹਾਂ ਦਾ ਦਿਲ-ਦਿਮਾਗ ਲਾਲ ਪਾਣੀ ਵਿਚ ਡੁਬੋਣ ਲਈ ਲਿਜਾ ਰਹੇ ਸਨ? ਕਈ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਦੀ ਚਰਚਾ ਦਿਨ-ਰਾਤ ਪ੍ਰਚਾਰ ਵਿਚ ਲੱਗੇ ਚੈਨਲਾਂ 'ਤੇ ਸੁਣੀ? ਉਨ੍ਹਾਂ ਦੇ ਸਮਾਜ ਵਿਰੋਧੀ ਚਿਹਰੇ ਦਿਖਾਏ। ਸਭ ਤੋਂ ਵੱਡੀ ਗੱਲ ਜੋ ਅੱਜ ਦਾ ਦੁੱਖ ਹੈ ਕਿ ਭਾਰਤ ਉਂਜ ਤਾਂ ਅਰਬਪਤੀ ਬਣਾਉਣ ਵਾਲੀ ਫੈਕਟਰੀ ਬਣ ਗਿਆ ਹੈ। ਅਮੀਰ ਲੋਕ ਦੇਸ਼ ਦਾ ਧਨ ਸਮੇਟ ਕੇ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਭੱਜ ਗਏ ਜਾਂ ਪਲਾਇਨ ਕਰ ਗਏ। ਕੁਝ ਕੁ ਅਮੀਰਾਂ ਦਾ ਭਾਰਤ ਦੀ 48 ਫ਼ੀਸਦੀ ਸੰਪਤੀ ਅਤੇ ਸੁੱਖ-ਸਹੂਲਤਾਂ 'ਤੇ ਕਬਜ਼ਾ ਹੈ। ਵਿਚਾਰੀ 125 ਕਰੋੜ ਜਨਤਾ ਸਿਰਫ 52 ਫ਼ੀਸਦੀ ਸਾਧਨਾਂ ਵਿਚ ਹੀ ਗੁਜ਼ਾਰਾ ਕਰ ਰਹੀ ਹੈ। ਉਨ੍ਹਾਂ ਵਿਚ ਵੀ ਕਰੋੜਾਂ ਅਜਿਹੇ ਹਨ, ਜਿਨ੍ਹਾਂ ਨੂੰ ਰਾਤ ਦਾ ਖਾਣਾ ਨਸੀਬ ਨਹੀਂ। ਸੌਣ ਲਈ ਸਿਰਫ ਖੁੱਲ੍ਹੇ ਅਸਮਾਨ ਦਾ ਸਹਾਰਾ ਹੈ। ਫੁੱਟਪਾਥ 'ਤੇ ਜਨਮ ਲੈਂਦੇ ਹਨ ਅਤੇ ਉਥੇ ਹੀ ਆਖਰੀ ਸਾਹ ਵੀ ਲੈ ਲੈਂਦੇ ਹਨ। ਕੀ ਜਨਤਾ ਦੇਖਦੀ ਰਹੇਗੀ, ਉਹ ਬੋਲੀ ਨਹੀਂ ਹੈ। ਕਾਨੂੰਨ ਦੀ ਚੱਕੀ ਵਿਚ ਪਿਸਦਾ ਗ਼ਰੀਬ ਤਾਂ ਆਪਣੀ ਹੋਂਦ ਦੀ ਲੜਾਈ ਹੀ ਲੜਦਾ ਰਹਿ ਜਾਂਦਾ ਹੈ। ਨਿਰਦੋਸ਼ ਹੁੰਦੇ ਹੋਏ ਵੀ ਵੱਡਾ ਅਪਰਾਧੀ ਸਿੱਧ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਂਦਾ ਹੈ। ਭ੍ਰਿਸ਼ਟਾਚਾਰ ਦੀ ਚਰਚਾ ਤਾਂ ਸਿਰਫ ਇਕ-ਦੋ ਰਾਜਨੀਤਕ ਨਾਂਅ ਲੈ ਕੇ ਹੀ ਕੀਤੀ ਜਾਂਦੀ ਹੈ। ਹਸਪਤਾਲਾਂ ਵਿਚ, ਰੇਲ ਗੱਡੀਆਂ ਵਿਚ, ਤਹਿਸੀਲ ਅਤੇ ਪਟਵਾਰੀਆਂ ਦੇ ਦਫ਼ਤਰਾਂ ਵਿਚ, ਪੁਲਿਸ ਥਾਣਿਆਂ ਵਿਚ, ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਵਿਚ ਰਿਸ਼ਵਤ ਦੀ ਝਲਕ ਤਾਂ ਆਮ ਆਦਮੀ ਦੇਖ ਲੈਂਦਾ ਹੈ ਪਰ ਵੱਡੇ-ਵੱਡੇ ਉਦਯੋਗ ਅਤੇ ਵਪਾਰ ਚਲਾਉਣ ਲਈ ਜਿਨ੍ਹਾਂ ਮਗਰਮੱਛਾਂ ਦਾ ਮੂੰਹ ਇਸ ਦੇਸ਼ ਦੇ ਲੋਕਾਂ ਨੂੰ ਭਰਨਾ ਪੈਂਦਾ ਹੈ, ਉਹ ਸਭ ਹੁੰਦੇ ਹੋਏ ਵੀ ਨੇਤਾ ਬੇਸ਼ਰਮੀ ਨਾਲ ਭਾਸ਼ਣ ਦੇ ਦਿੰਦੇ ਹਨ ਕਿ ਭ੍ਰਿਸ਼ਟਾਚਾਰ ਸਮਾਪਤ ਹੋ ਗਿਆ ਹੈ।
ਚੋਣਾਂ ਹੋ ਜਾਣਗੀਆਂ, ਚੋਣਾਵੀ ਕਾਫ਼ਲਾ ਧੂਮਧਾਮ ਨਾਲ ਨਿਕਲ ਜਾਏਗਾ, ਚੋਣ ਯੁੱਧ ਦੇ ਜੇਤੂ ਸੱਤਾ ਵਿਚ ਆ ਜਾਣਗੇ, ਪਰ ਵਿਚਾਰਾ ਆਮ ਆਦਮੀ ਸੱਤਾ ਦੇ ਕਾਫ਼ਲੇ ਨੂੰ ਗੁਜ਼ਰਦਾ ਦੇਖਣ ਲਈ ਮਜਬੂਰ ਅਤੇ ਇਸ ਕਾਫ਼ਲੇ ਤੋਂ ਉੱਡਦੀ ਧੂੜ, ਮਿੱਟੀ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਅਤੇ ਬਿਮਾਰੀਆਂ ਉਸ ਨੂੰ ਹੀ ਸਹਿਣੀਆਂ ਪੈਣਗੀਆਂ। ਉਦੋਂ ਤੱਕ, ਜਦੋਂ ਤੱਕ ਸਾਰੇ ਵੋਟਰ ਲੋਕਤੰਤਰ ਦੇ ਰਾਖੇ ਮੋਨ ਛੱਡ ਕੇ ਇਸ ਗੁਜ਼ਰਦੇ ਸੱਤਾ ਦੇ ਕਾਫ਼ਲੇ ਨੂੰ ਆਪਣੇ ਕਬਜ਼ੇ ਵਿਚ ਨਹੀਂ ਲੈ ਲੈਂਦੇ।

-ਸਾਬਕਾ ਕੈਬਨਿਟ ਮੰਤਰੀ, ਪੰਜਾਬ।

 

ਆਓ, ਗਿਆਨ ਦੇ ਦੀਪ ਜਗਾਈਏ

ਅਖ਼ਬਾਰੀ ਖ਼ਬਰਾਂ ਅਨੁਸਾਰ ਬੀਤੇ ਦਿਨੀ ਤਾਂਤਰਿਕਾਂ ਦੀਆਂ ਕੁਝ ਸ਼ਰਮਨਾਕ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਤਿੰਨ ਸਾਲ ਦੇ ਬੱਚੇ ਦਾ ਕਤਲ ਅਤੇ ਦੂਜਾ ਇਕ ਗਰਭਵਤੀ ਸਮੇਤ ਮਾਸੂਮ ਬੱਚੇ ਦਾ ਦਿਨ ਦੀਵੀਂ ਕੀਤਾ ਗਿਆ ਗਈ। ਇਹ ਮਹਿਜ਼ ਇਕ ਖ਼ਬਰ ਨਹੀਂ ਸਗੋਂ ਬਿਮਾਰ ਮਾਨਸਿਕਤਾ ਦੀ ...

ਪੂਰੀ ਖ਼ਬਰ »

ਕੀ ਭਾਰਤੀ ਲੋਕਤੰਤਰ ਵਿਚ ਨਿਘਾਰ ਆ ਰਿਹਾ ਹੈ ?

 ਕਹਿੰਦੇ ਹਨ ਦੁਨੀਆ ਉਮੀਦ 'ਤੇ ਕਾਇਮ ਹੈ। ਇਹੀ ਗੱਲ ਲੋਕਤੰਤਰ ਬਾਰੇ ਵੀ ਕਹੀ ਜਾ ਸਕਦੀ ਹੈ। ਬਸ ਫ਼ਰਕ ਏਨਾ ਹੈ ਕਿ ਉਮੀਦ ਰੱਖਣ ਵਾਲੇ ਲੋਕਤੰਤਰ ਦੇ ਇਕ ਪੱਖ ਤੋਂ ਭਰੋਸੇ ਵਿਚ ਰਹਿੰਦੇ ਹਨ ਅਤੇ ਇਸ ਚੱਕਰ ਵਿਚ ਦੂਜਾ ਪੱਖ ਨਜ਼ਰਅੰਦਾਜ਼ ਹੋ ਜਾਂਦਾ ਹੈ। ਜਿਵੇਂ, ਐਗਜ਼ਿਟ ਪੋਲ ...

ਪੂਰੀ ਖ਼ਬਰ »

ਨਵੀਆਂ ਸੰਭਾਵਨਾਵਾਂ

ਹਾਲੇ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ ਪਰ ਚੋਣਾਂ ਦਾ ਸੱਤਵਾਂ ਪੜਾਅ ਖ਼ਤਮ ਹੋਣ 'ਤੇ ਇਕਦਮ ਬਾਅਦ ਨਵੀਂ ਸਰਕਾਰ ਸਬੰਧੀ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਹਰ ਚੋਣ ਦੇ ਨਤੀਜੇ ਸਬੰਧੀ ਅਜਿਹੇ ਅੰਦਾਜ਼ੇ ਅਕਸਰ ਲਗਾਏ ਜਾਂਦੇ ਹਨ। ਕਈ ਵਾਰ ਇਹ ਕਾਫ਼ੀ ਹੱਦ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX