ਤਾਜਾ ਖ਼ਬਰਾਂ


ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  4 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਅੱਜ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਕਰਤਾਰਪੁਰ ਲਾਂਘੇ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ...
ਮਹਾਰਾਸ਼ਟਰ ਚੋਣਾਂ : ਨਾਗਪੁਰ ਦੱਖਣੀ-ਪੱਛਮੀ ਹਲਕੇ ਤੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ 8398 ਵੋਟਾਂ ਨਾਲ ਅੱਗੇ
. . .  9 minutes ago
ਅੱਠਵੇਂ ਰਾਊਂਡ ਤੋਂ ਬਾਅਦ ਮੁਕੇਰੀਆਂ ਤੋਂ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ
. . .  10 minutes ago
ਫਗਵਾੜਾ : ਸੱਤਵੇਂ ਰਾਊਂਡ ਮਗਰੋਂ ਧਾਲੀਵਾਲ 8149 ਵੋਟਾਂ ਨਾਲ ਅੱਗੇ
. . .  14 minutes ago
ਹਰਿਆਣਾ ਚੋਣਾਂ : ਸੱਤਵੇਂ ਰਾਊਂਡ ਮਗਰੋਂ ਕੈਥਲ ਤੋਂ ਕਾਂਗਰਸੀ ਉਮੀਦਵਾਰ ਸੁਰਜੇਵਾਲਾ 5014 ਵੋਟਾਂ ਨਾਲ ਅੱਗੇ
. . .  14 minutes ago
ਹਰਿਆਣਾ ਚੋਣਾਂ : ਪੀਹੋਵਾ ਤੋਂ ਸਾਬਕਾ ਹਾਕੀ ਕਪਤਾਨ ਅਤੇ ਭਾਜਪਾ ਉਮੀਦਵਾਰ ਸੰਦੀਪ ਸਿੰਘ 1606 ਵੋਟਾਂ ਨਾਲ ਅੱਗੇ
. . .  20 minutes ago
ਦਸਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10240 ਵੋਟਾਂ 'ਤੇ ਅੱਗੇ
. . .  23 minutes ago
ਫਗਵਾੜਾ : 6ਵੇਂ ਰਾਊਂਡ ਮਗਰੋਂ ਕਾਂਗਰਸ 5976 ਵੋਟਾਂ ਨਾਲ ਅੱਗੇ
. . .  25 minutes ago
ਹਰਿਆਣਾ ਚੋਣਾਂ : ਉਚਾਨਾ ਤੋਂ ਜੇ. ਜੇ. ਪੀ. ਦੇ ਮੁਖੀ ਦੁਸ਼ਿਯੰਤ ਚੌਟਾਲਾ 15000 ਵੋਟਾਂ ਨਾਲ ਅੱਗੇ
. . .  26 minutes ago
ਮੁਕੇਰੀਆਂ : ਸੱਤਵੇਂ ਗੇੜ ਵਿਚ ਕਾਂਗਰਸ 2684 ਵੋਟਾਂ ਨਾਲ ਅੱਗੇ
. . .  28 minutes ago
ਹਰਿਆਣਾ ਚੋਣਾਂ : 6ਵੇਂ ਰਾਊਂਡ ਤੋਂ ਬਾਅਦ ਅਭੈ ਚੌਟਾਲਾ 3743 ਵੋਟਾਂ ਨਾਲ ਅੱਗੇ
. . .  28 minutes ago
ਨੌਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9203 ਵੋਟਾਂ ਨਾਲ ਅੱਗੇ
. . .  29 minutes ago
ਹਰਿਆਣਾ ਚੋਣਾਂ : ਨਰਵਾਨਾ 'ਚ ਚੌਥੇ ਰਾਊਂਡ ਤੋਂ ਬਾਅਦ ਜੇ. ਜੇ. ਪੀ. ਉਮੀਦਵਾਰ ਰਾਮਨਿਵਾਸ ਅੱਗੇ
. . .  30 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਬਾਦਲੀ ਹਲਕੇ ਤੋਂ ਭਾਜਪਾ ਉਮੀਦਵਾਰ ਓ. ਪੀ. ਧਨਖੜ ਕਰੀਬ 4900 ਵੋਟਾਂ ਨਾਲ ਪੱਛੜੇ
. . .  33 minutes ago
ਫਗਵਾੜਾ : ਛੇਵੇਂ ਰਾਊਂਡ ਮਗਰੋਂ ਕਾਂਗਰਸ 2674, ਭਾਜਪਾ 765, ਬਸਪਾ 1610 ਤੇ ਆਪ 102 'ਤੇ
. . .  33 minutes ago
ਮੁਕੇਰੀਆਂ ਹਲਕਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ 2064 ਵੋਟਾਂ ਨਾਲ ਛੇਵੇਂ ਰਾਊਂਡ ਵਿਚ ਅੱਗੇ ਚੱਲ ਰਹੀ ਹੈ
. . .  37 minutes ago
ਸੱਤਵੇਂ ਰਾਊਂਡ 'ਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ 5242 ਵੋਟਾਂ ਨਾਲ ਅੱਗੇ
. . .  38 minutes ago
ਹਰਿਆਣਾ ਚੋਣਾਂ : ਇਸਰਾਨਾ ਹਲਕੇ ਤੋਂ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ 8300 ਵੋਟਾਂ ਨਾਲ ਪਿੱਛੇ
. . .  37 minutes ago
ਨੀਟੂ ਸ਼ਟਰਾਂਵਾਲੇ ਨੇ ਪਾੜੇ ਕੱਪੜੇ
. . .  39 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਤੋਂ ਜੇ. ਜੇ. ਪੀ. ਉਮੀਦਵਾਰ ਰਾਮਕਰਣ ਕਾਲਾ 17,000 ਵੋਟਾਂ ਨਾਲ ਅੱਗੇ
. . .  44 minutes ago
ਅੱਠਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9058 ਵੋਟਾਂ ਨਾਲ ਅੱਗੇ
. . .  49 minutes ago
ਹਰਿਆਣਾ ਚੋਣਾਂ : ਛੇਵੇਂ ਰਾਊਂਡ ਤੋਂ ਬਾਅਦ ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4730 ਵੋਟਾਂ ਨਾਲ ਅੱਗੇ
. . .  49 minutes ago
ਮਹਾਰਾਸ਼ਟਰ ਚੋਣਾਂ : ਭਾਜਪਾ 99 ਅਤੇ ਸ਼ਿਵ ਸੈਨਾ 60 ਸੀਟਾਂ 'ਤੇ ਅੱਗੇ
. . .  53 minutes ago
ਦਾਖਾ : ਛੇਵੇਂ ਰਾਊਂਡ ਮਗਰੋਂ 4048 ਵੋਟਾਂ ਨਾਲ ਮਨਪ੍ਰੀਤ ਸਿੰਘ ਇਯਾਲੀ ਅੱਗੇ
. . .  52 minutes ago
ਹਰਿਆਣਾ ਚੋਣਾਂ : ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4500 ਵੋਟਾਂ ਨਾਲ ਅੱਗੇ
. . .  56 minutes ago
ਫਗਵਾੜਾ : 5ਵੇਂ ਰਾਊਂਡ ਮਗਰੋਂ ਕਾਂਗਰਸ 2937, ਭਾਜਪਾ 1564, ਬਸਪਾ 1233 ਤੇ ਆਪ 165 'ਤੇ
. . .  59 minutes ago
ਹਰਿਆਣਾ 'ਚ ਕਿੰਗ ਮੇਕਰ ਦੇ ਰੂਪ 'ਚ ਉੱਭਰ ਰਹੀ ਹੈ ਜੇ. ਜੇ. ਪੀ.
. . .  1 minute ago
ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣਾਂ 'ਚ ਦੋ ਸੀਟਾਂ 'ਤੇ ਭਾਜਪਾ ਅੱਗੇ
. . .  about 1 hour ago
ਜਲਾਲਾਬਾਦ : ਚੌਥੇ ਰਾਊਂਡ ਮਗਰੋਂ ਕਾਂਗਰਸ 19635, ਅਕਾਲੀ ਦਲ 11043 ਅਤੇ 'ਆਪ' 1371 ਵੋਟਾਂ 'ਤੇ
. . .  about 1 hour ago
ਸੱਤਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8667 ਵੋਟਾਂ ਤੇ ਅੱਗੇ
. . .  about 1 hour ago
ਦਾਖਾ : 5ਵੇਂ ਰਾਊਂਡ ਮਗਰੋਂ ਅਕਾਲੀ ਦਲ ਦੇ ਇਯਾਲੀ 3357 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ ਤੋਂ ਅਕਾਲੀ ਉਮੀਦਵਾਰ ਇਯਾਲੀ 3273 ਵੋਟਾਂ ਨਾਲ ਅੱਗੇ ਚੱਲ ਰਹੇ ਹਨ
. . .  about 1 hour ago
ਫਗਵਾੜਾ : ਚੌਥੇ ਰਾਊਂਡ ਮਗਰੋਂ ਕਾਂਗਰਸ 3539, ਭਾਜਪਾ 1481, ਬਸਪਾ 1256 ਤੇ ਆਪ 104 'ਤੇ
. . .  about 1 hour ago
ਹਰਿਆਣਾ 'ਚ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ
. . .  about 1 hour ago
ਰਮਿੰਦਰ ਸਿੰਘ ਆਂਵਲਾ ਨੂੰ 15108 ਵੋਟਾਂ
. . .  about 1 hour ago
ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ : ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ 7635 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ : ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਅੱਗੇ
. . .  about 1 hour ago
ਕਾਂਗਰਸ ਪਾਰਟੀ ਦੂਸਰੇ ਰਾਊਂਡ ਵਿਚ 212 ਵੋਟਾਂ ਨਾਲ ਅੱਗੇ ਚੱਲ ਰਹੀ ਹੈ
. . .  about 1 hour ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਗੈਂਗਸਟਰ ਦੇ ਹੋਣਗੇ ਅਨੰਦ ਕਾਰਜ
. . .  about 1 hour ago
ਫਗਵਾੜਾ : ਧਾਲੀਵਾਲ ਤੀਸਰੇ ਰਾਊਂਡ ਮਗਰੋਂ 2765 ਵੋਟਾਂ ਨਾਲ ਅੱਗੇ
. . .  about 1 hour ago
ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8809 ਵੋਟਾਂ ਤੇ ਅੱਗੇ
. . .  about 1 hour ago
ਫਗਵਾੜਾ : ਤੀਸਰੇ ਰਾਊਂਡ ਮਗਰੋਂ ਕਾਂਗਰਸ 2364, ਭਾਜਪਾ 1451, ਬਸਪਾ 887 ਤੇ ਆਪ 63 'ਤੇ ਚੱਲ ਰਹੇ ਹਨ
. . .  about 1 hour ago
ਮਹਾਰਾਸ਼ਟਰ ਚੋਣਾਂ : ਵਰਲੀ ਵਿਧਾਨ ਸਭਾ ਹਲਕੇ ਤੋਂ ਸ਼ਿਵ ਸੈਨਾ ਦੇ ਅਦਿੱਤਿਆ ਠਾਕਰੇ ਅੱਗੇ
. . .  about 1 hour ago
ਹਰਿਆਣਾ 'ਚ ਕਾਂਗਰਸ ਨੂੰ ਬਹੁਮਤ ਮਿਲੇਗਾ- ਭੁਪਿੰਦਰ ਸਿੰਘ ਹੁੱਡਾ
. . .  about 2 hours ago
ਦਾਖਾ ਤੋਂ 8316 ਅਕਾਲੀ ਦਲ, 7551 ਕਾਂਗਰਸ 'ਤੇ ਚੱਲ ਰਹੇ ਹਨ
. . .  1 minute ago
ਤੀਸਰੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 7100 ਵੋਟਾਂ ਤੇ ਅੱਗੇ
. . .  about 2 hours ago
ਹਲਕਾ ਦਾਖਾ ਪਹਿਲੇ ਗੇੜ 'ਚ ਅਕਾਲੀ ਦਲ-ਗਠਜੋੜ ਉਮੀਦਵਾਰ ਇਯਾਲੀ 569 ਵੋਟਾਂ ਨਾਲ ਅੱਗੇ
. . .  about 2 hours ago
ਫਗਵਾੜਾ : ਬਲਵਿੰਦਰ ਸਿੰਘ ਧਾਲੀਵਾਲ ਦੂਜੇ ਰਾਊਂਡ ਵਿਚ 1852 ਵੋਟਾਂ ਨਾਲ ਅੱਗੇ
. . .  about 2 hours ago
ਹਰਿਆਣਾ ਚੋਣਾਂ : ਝੱਜਰ ਤੋਂ ਜੇ. ਜੇ. ਪੀ. ਦੇ ਨਸੀਬ ਸਿੰਘ ਕਾਂਗਰਸੀ ਉਮੀਦਵਾਰ ਤੋਂ 12 ਵੋਟਾਂ ਨਾਲ ਅੱਗੇ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551

ਹਰਿਆਣਾ ਹਿਮਾਚਲ

ਦੇਸ਼ 'ਚ ਐਗਜ਼ਿਟ ਪੋਲ ਸਰਵੇਖਣ ਦੇ ਉਲਟ ਨਤੀਜੇ ਆਉਣਗੇ- ਡਾ. ਤੰਵਰ

ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)- ਵੱਖ-ਵੱਖ ਏਜੰਸੀਆਂ ਵਲੋਂ ਲੋਕ ਸਭਾ 2019 ਚੋਣਾਂ ਦੇ ਕੀਤੇ ਗਏ ਐਗਜ਼ਿਟ ਪੋਲ ਸਰਵੇਖਣ ਨੂੰ ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸਿਰਸਾ ਲੋਕ ਸਭਾ ਤੋਂ ਉਮੀਦਵਾਰ ਡਾ. ਅਸ਼ੋਕ ਤੰਵਰ ਨੇ ਸਿਰੇ ਤੋਂ ਖਾਰਿਜ਼ ਕਰਦਿਆਂ ਉਮੀਦ ਜ਼ਾਹਿਰ ਕੀਤੀ ਹੈ ਕਿ ਚੋਣ ਨਤੀਜੇ ਐਗਜ਼ਿਟ ਪੋਲ ਦੇ ਉਲਟ ਆਉਣਗੇ | ਉਨ੍ਹਾਂ ਨੇ ਭਾਜਪਾ 'ਤੇ ਚੋਣਾਂ 'ਚ ਕਾਲੇ ਧਨ ਦੀ ਵਰਤੋਂ ਦੇ ਵੀ ਦੋਸ਼ ਲਾਏ ਹਨ | ਉਹ ਅੱਜ ਇਥੇ ਕਾਂਗਰਸ ਭਵਨ 'ਚ ਵੋਟਾਂ ਦੀ ਗਿਣਤੀ ਦੌਰਾਨ ਹਾਜ਼ਰ ਰਹਿਣ ਵਾਲੇ ਚੋਣ ਏਜੰਟਾਂ ਨੂੰ ਚੌਕਸ ਰਹਿਣ ਦੀ ਸਲਾਹ ਮਸ਼ਵਰਾ ਦੇਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਡਾ. ਤੰਵਰ ਨੇ ਕਿਹਾ ਕਿ ਏਜੰਸੀਆਂ ਵਲੋਂ ਕੀਤੇ ਜਾਂਦੇ ਐਗਜ਼ਿਟ ਪੋਲ ਸਰਵੇਖਣ ਪਹਿਲਾਂ ਵੀ ਕਈ ਵਾਰ ਗਲਤ ਸਾਬਿਤ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਹੁਣ ਵੀ ਆਸ ਹੈ ਕਿ ਚੋਣ ਨਤੀਜੇ ਐਗਜ਼ਿਟ ਪੋਲ ਦੇ ਉਲਟ ਆਉਣਗੇ | ਆਪਣੀ ਜਿੱਤ ਨੂੰ ਪੱਕਾ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ 'ਚ ਗਰੀਬੀ, ਬੇਰੁਜ਼ਗਾਰੀ, ਕਾਲਾ ਧੰਨ, ਹੱਦਾਂ ਦਾ ਸੁਰੱਖਿਆ, ਔਰਤਾਂ ਦੀ ਸੁਰੱਖਿਆ ਆਦਿ ਸਮੇਤ ਦਰਜਨਾਂ ਅਜਿਹੇ ਮੁੱਦੇ ਹਨ, ਜਿਨ੍ਹਾਂ 'ਤੇ ਭਾਜਪਾ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ 5 ਸਾਲਾਂ 'ਚ ਉਨ੍ਹਾਂ ਦਾ ਝੂਠ ਲੋਕਾਂ ਦੇ ਸਾਹਮਣੇ ਆ ਗਿਆ | ਚੋਣਾਂ 'ਚ ਭਾਜਪਾ ਕੋਲ ਕੋਈ ਮੁੱਦਾ ਨਹੀਂ ਸੀ, ਬਲਕਿ ਝੂਠੇ ਰਾਸ਼ਟਰਵਾਦ ਦੇ ਨਾਂਅ 'ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਲੋਕਾਂ ਦੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਲੋਕ ਪਿਛਲੇ ਪੰਜ ਸਾਲਾਂ ਦੇ ਭਾਜਪਾ ਦੇ ਰਾਜ ਤੋਂ ਦੁਖੀ ਸਨ ਅਤੇ ਉਨ੍ਹਾਂ ਨੇ ਇਹ ਗੁੱਸਾ ਭਾਜਪਾ ਦੇ ਿਖ਼ਲਾਫ਼ ਵੋਟ ਪਾ ਕੇ ਕੱਢਿਆ ਹੈ ਤੇ 23 ਮਈ ਨੂੰ ਇਸ ਦਾ ਨਤੀਜਾ ਸਭ ਦੇ ਸਾਹਮਣੇ ਆ ਜਾਵੇਗਾ | ਹਰਿਆਣਾ ਦੇ ਨਾਲ-ਨਾਲ ਪੂਰੇ ਦੇਸ਼ 'ਚ ਕਾਂਗਰਸੀ ਉਮੀਦਵਾਰ ਵੱਡੀ ਗਿਣਤੀ 'ਚ ਜਿੱਤ ਪ੍ਰਾਪਤ ਕਰਨਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਅਗਲੀ ਸਰਕਾਰ ਯੂ. ਪੀ. ਏ. ਦੀ ਹੀ ਬਣੇਗੀ | ਬਾਅਦ 'ਚ ਉਨ੍ਹਾਂ ਨੇ ਪਾਰਟੀ ਆਗੂਆਂ ਤੇ ਕਾਰਕੁਨਾਂ ਨੂੰ ਵੋਟਾਂ ਦੀ ਗਿਣਤੀ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ ਕਾਂਗਰਸ ਦੇ ਸੂਬਾਈ ਪ੍ਰਧਾਨ ਹੁਸ਼ਿਆਰੀ ਲਾਲ ਸ਼ਰਮਾ, ਸ਼ੀਸ਼ਪਾਲ ਕੇਹਰਵਾਲਾ, ਭੂਪੇਸ਼ ਮਹਿਤਾ, ਪ੍ਰੇਮ ਸ਼ਰਮਾ, ਆਨੰਦ ਬਿਆਣੀ, ਅਮਿਤ ਸੋਨੀ, ਵਿਕਰਮਜੀਤ ਸਿੰਘ ਐਡਵੋਕੇਟ, ਨਵੀਨ ਕੇਡੀਆ, ਜੀਪੀਐਸ ਕਿੰਗਰੇ, ਰਾਜ ਕੁਮਾਰ ਸ਼ਰਮਾ, ਸ਼ਾਮ ਲਾਲ ਮਹਿਤਾ, ਰਣਧੀਰ ਸਿੰਘ, ਡਾ. ਸੁਭਾਸ਼ ਜੋਧਪੁਰੀਆ ਆਦਿ ਸਮੇਤ ਅਨੇਕ ਕਾਂਗਰਸੀ ਆਗੂ ਤੇ ਕਾਰਕੁਨ ਹਾਜ਼ਰ ਸਨ |

ਨਕਲੀ ਸੋਨੇ ਦੇ ਬਿਸਕੁਟ ਦੇ ਕੇ 27 ਲੱਖ ਦੀ ਠੱਗੀ, ਪਰਚਾ ਦਰਜ

ਟੋਹਾਣਾ, 20 ਮਈ (ਗੁਰਦੀਪ ਸਿੰਘ ਭੱਟੀ)-ਇੱਥੋਂ ਦੇ ਕਿਸਾਨ ਰਾਮ ਪ੍ਰਕਾਸ਼ ਨੂੰ ਸਸਤੇ ਸੋਨੇ ਦਾ ਲਾਲਚ ਦੇ ਕੇ 27 ਲੱਖ ਰੁਪਏ ਦੀ ਨੌਜਵਾਨਾਂ ਨੇ ਨਕਲੀ ਸੋਨੇ ਦੇ ਬਿਸਕੁੱਟ ਦੇ ਕੇ ਠੱਗੀ ਮਾਰ ਲਈ | ਪੀੜਤ ਕਿਸਾਨ ਨੇ ਜ਼ਿਲ੍ਹਾ ਹਿਸਾਰ ਦੇ ਸ਼ਹਿਰ ਬਰਵਾਲਾ ਦੇ ਸੰਜੈ ਨਾਂਅ ਦੇ ...

ਪੂਰੀ ਖ਼ਬਰ »

ਨੌਜਵਾਨ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਮੌਤ

ਟੋਹਾਣਾ, 20 ਮਈ (ਗੁਰਦੀਪ ਸਿੰਘ ਭੱਟੀ)-ਫਤਿਹਾਬਾਦ ਸ਼ਹਿਰ ਦੇ ਦੁਰਗਾ ਮੰਦਰ ਸਾਹਮਣੇ ਸੜਕ ਪਾਰ ਕਰਦੇ ਸਮੇਂ ਇਕ ਨੌਜਵਾਨ ਟਰੈਕਟਰ-ਟਰਾਲੀ ਦੀ ਫੇਟ ਵੱਜਣ 'ਤੇ ਉਸ ਦੀ ਮੌਤ ਹੋ ਗਈ | ਨੌਵਜਾਨ ਦੀ ਸ਼ਨਾਖ਼ਤ ਨਹੀਂ ਹੋ ਸਕੀ | ਪੁਲਿਸ ਨੇ ਲਾਸ਼ ਨਾਗਰਿਕ ਹਸਪਤਾਲ ਫਤਿਹਾਬਾਦ 'ਚ ...

ਪੂਰੀ ਖ਼ਬਰ »

ਅਦਾਲਤ 'ਚ ਪੇਸ਼ੀ ਭੁਗਤਣ ਆਏ ਵਿਅਕਤੀ 'ਤੇ ਜਾਨਲੇਵਾ ਹਮਲਾ, ਤਿੰਨੋਂ ਹਮਲਾਵਰ ਕਾਬੂ

ਕੈਥਲ, 20 ਮਈ (ਅ.ਬ.)-ਕੈਥਲ ਅਦਾਲਤ 'ਚ ਪੇਸ਼ੀ 'ਤੇ ਆਏ 35 ਸਾਲਾ ਵਿਅਕਤੀ ਕਲਾਇਤ ਵਾਸੀ ਹੁਕਮ ਚੰਦ 'ਤੇ ਅਚਾਨਕ 3 ਲੋਕਾਂ ਨੇ ਚਾਕੂ ਅਤੇ ਬਰਫ਼ ਤੋੜਨ ਵਾਲੇ ਸੂਏ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜਦੋਂ ਦੋਸ਼ੀ ਹਮਲਾਵਰ ਮੌਕੇ ਤੋਂ ਭੱਜਣ ਦਾ ਯਤਨ ਕਰਨ ਲੱਗੇ ਤਾਂ ...

ਪੂਰੀ ਖ਼ਬਰ »

ਮਹਿਲਾ ਮੰਡਲ ਸੰਮੇਲਨ 'ਚ ਔਰਤਾਂ ਦੀਆਂ ਸਮੱਸਿਆਵਾਂ ਤੇ ਰੇੇਲਵੇ ਦੇ ਵੱਖ-ਵੱਖ ਮੁੱਦਿਆਂ 'ਤੇ ਹੋਈ ਚਰਚਾ

ਜਗਾਧਰੀ, 20 ਮਈ (ਜਗਜੀਤ ਸਿੰਘ)-ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਕਾਰਖਾਨਾ ਮੰਡਲ ਦਾ ਮਹਿਲਾ ਮੰਡਲ ਸੰਮੇਲਨ ਜਗਾਧਰੀ ਵਰਕਸ਼ਾਪ ਦੇ ਆਫਿਸਰ ਰੈਸਟ ਹਾਉਸ ਕਲੱਬ 'ਚ ਹੋਇਆ, ਜਿਸ 'ਚ ਵੱਡੀ ਗਿਣਤੀ ਚ ਮਹਿਲਾਂ ਰੇਲ ਕਰਮਚਾਰੀਆਂ ਨੇ ਹਿੱਸਾ ਲਿਆ | ਸੰਮੇਲਨ ਦਾ ਉਦਘਾਟਨ ਆਲ ...

ਪੂਰੀ ਖ਼ਬਰ »

ਸ਼ਰਾਬ ਤਸਕਰੀ ਦੇ ਮਾਮਲੇ 'ਚ 3 ਗਿ੍ਫ਼ਤਾਰ

ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪੁਲਿਸ ਵਲੋਂ ਸ਼ਰਾਬ ਤਸਕਰੀ ਦੇ ਮਾਮਲੇ 'ਚ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪਹਿਲੀ ਘਟਨਾ 'ਚ ਸਿਰਸਾ ਦੀ ਥਾਣਾ ਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ 108 ਬੋਤਲਾਂ ...

ਪੂਰੀ ਖ਼ਬਰ »

ਅਰੁਣ ਗਰਗ ਜੈਨ ਕੁੱਲ ਹਿੰਦ ਤੇਰਾਂਪੰਥ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਬਣੇ

ਕਾਲਾਂਵਾਲੀ, 20 ਮਈ (ਭੁਪਿੰਦਰ ਪੰਨੀਵਾਲੀਆ)-ਕੁੱਲ ਹਿੰਦ ਤੇਰਾਂ ਪੰਥਯੁਵਾ ਪਰੀਸ਼ਦ ਦੇ ਨਿਰਦੇਸ਼ ਅਨੁਸਾਰ ਦੋ ਸਾਲ ਲਈ ਤੇਰਾਂਪੰਥ ਯੁਵਕ ਪ੍ਰੀਸ਼ਦ ਕਾਂਲਾਵਾਲੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਟੀਮ ਦੇ ਗਠਨ ਹੇਤੁ ਚੋਣ ਕਰਵਾਏ ਗਏ | ਪ੍ਰੋਗਰਾਮ ਦੀ ਪ੍ਰਧਾਨਗੀ ਅਤੇ ...

ਪੂਰੀ ਖ਼ਬਰ »

ਸੰਤ ਨਿਸ਼ਚਲ ਸਿੰਘ ਸਕੂਲ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ 'ਚ ਜਿੱਤੇ 20 ਤਗਮੇ

ਲਾਡਵਾ, 20 ਮਈ (ਅ.ਬ.)-ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਲਾਡਵਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਕੁਰੂਕਸ਼ੇਤਰ ਕਰਾਟੇ ਐਸੋਸੀਏਸ਼ਨ ਵਲੋਂ ਕਰਵਾਏ ਕਰਾਟੇ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਭਾਰ ਵਰਗ ਵਿਚ 20 ਤਗਮੇ ਹਾਸਿਲ ਕਰਕੇ ਸਕੂਲ ਦਾ ਨਾਂਅ ...

ਪੂਰੀ ਖ਼ਬਰ »

ਸਰ੍ਹੋਂ ਦੀ ਖਰੀਦ ਨਾ ਹੋਣ 'ਤੇ ਕਿਸਾਨਾਂ ਨੇ ਚੌਪਟਾ ਤਹਿਸੀਲ ਨੂੰ ਲਗਾਇਆ ਤਾਲਾ

ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੇ ਨਾਥੂਸਰੀ ਚੌਪਟਾ ਖੇਤਰ 'ਚ ਸਰ੍ਹੋਂ ਦੀ ਖਰੀਦ ਨਾ ਹੋਣ 'ਤੇ ਖਰੀਦੀ ਗਈ ਸਰ੍ਹੋਂ ਦੇ ਪੈਸੇ ਨਾ ਮਿਲਣ ਤੋਂ ਤੰਗ ਕਿਸਾਨਾਂ ਨੇ ਅੱਜ ਨਾਥੂਸਰੀ ਚੌਪਟਾ ਤਹਿਸੀਲ ਨੂੰ ਤਾਲਾ ਲਾ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਮਕਾਨ ਦਾ ਜਿੰਦਰਾ ਭੰਨ ਕੇ ਸੋਨੇ-ਚਾਂਦੀ ਦੇ ਗਹਿਣੇ ਚੋਰੀ

ਨਰਵਾਨਾ, 20 ਮਈ (ਅ.ਬ.)- ਸ਼ਹਿਰ ਦੀ ਧਰਮ ਸਿੰਘ ਕਾਲੋਨੀ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਮਕਾਨ ਦਾ ਜਿੰਦਰਾ ਭੰਨ੍ਹ ਕੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਘਟਨਾ ਦੀ ਸੂਚਨਾ ਸਿਟੀ ਥਾਣਾ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਣ 'ਤੇ ਪੁਲਿਸ ਮੌਕੇ ...

ਪੂਰੀ ਖ਼ਬਰ »

10 ਲੱਖ ਦਾ ਡਰਾਅ ਨਿਕਲਣ ਦੇ ਨਾਂਅ 'ਤੇ ਔਰਤ ਤੋਂ ਠੱਗੇ 9.85 ਲੱਖ

ਨਰਵਾਨਾ, 20 ਮਈ (ਅ.ਬ.)-ਸਿਟੀ ਥਾਣਾ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਉਸ ਨੂੰ 10 ਲੱਖ ਰੁਪਏ ਦਾ ਡਰਾਅ ਕੱਢਣ ਦਾ ਲਾਲਚ ਦੇ ਕੇ ਉਸ ਤੋਂ ਲੱਖਾਂ ਰੁਪਏ ਠੱਗਣ ਦੇ ਦੋਸ਼ 'ਚ 16 ਲੋਕਾਂ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਨਰਵਾਨਾ ਦੀ ਰਹਿਣ ...

ਪੂਰੀ ਖ਼ਬਰ »

ਸਬਜ਼ੀ ਦੀ ਫ਼ਸਲ 'ਤੇ ਨਮੀ ਦੇ ਚਲਦਿਆਂ ਸੁੰਡੀ ਅਤੇ ਫੰਗਸ ਦੀ ਬਿਮਾਰੀ ਤੋਂ ਕਿਸਾਨ ਪ੍ਰੇਸ਼ਾਨ

ਰਾਦੌਰ, 20 ਮਈ (ਅ.ਬ.)- ਸਬਜ਼ੀ ਦੀ ਫਸਲ 'ਤੇ ਨਮੀ ਦੇ ਚੱਲਦਿਆਂ ਸੰੁੰਡੀ ਅਤੇ ਫੰਗਸ ਦੀ ਬਿਮਾਰੀ ਤੋਂ ਕਿਸਾਨ ਪ੍ਰੇਸ਼ਾਨ ਹਨ | ਸੁੰਡੀ ਅਤੇ ਫੰਗਸ ਦੇ ਸਫਾਏ ਲਈ ਖੇਤਰ ਦੇ ਕਿਸਾਨ ਇਨ੍ਹੀਂ ਦਿਨੀਂ ਆਪਣੀ ਟਮਾਰ, ਖੀਰਾ, ਸ਼ਿਮਲਾ ਮਿਰਚ, ਹਰੀ ਮਿਰਚ ਅਤੇ ਹੋਰ ਸਬਜ਼ੀਆਂ 'ਤੇ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਨੂੰ ਲੈ ਕੇ ਬੈਠਕ

ਗੂਹਲਾ ਚੀਕਾ, 20 ਮਈ (ਓ.ਪੀ. ਸੈਣੀ)-ਸ੍ਰੀ ਭਵਾਨੀ ਮੰਦਰ ਚੀਕਾ 'ਚ ਆਦਰਸ਼ ਨਾਟਕ ਕਲੱਬ ਕਮੇਟੀ ਦੀ ਬੈਠਕ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਵਿਚ ਹੋਈ, ਜਿਸ 'ਚ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਨੂੰ ਲੈ ਕੇ ਮੈਂਬਰਾਂ ਦੀ ਬੈਠਕ ਬੁਲਾਈ ਅਤੇ ਸ੍ਰੀਮਦ ਭਾਗਵਤ ਕਥਾ ਨੂੰ ਲੈ ...

ਪੂਰੀ ਖ਼ਬਰ »

ਵਿਵੇਕਾਨੰਦ ਸਕੂਲ 'ਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ

ਅਸੰਧ, 20 ਮਈ (ਅ.ਬ.)-ਸ਼ਹਿਰ ਦੇ ਕੈਥਲ ਰੋਡ ਸਥਿਤ ਵਿੱਦਿਆ ਮੰਦਰ 'ਚ ਨਵੇਂ ਸੈਸ਼ਨ 'ਚ ਦਾਖ਼ਲ ਹੋਏ ਬੱਚਿਆਂ ਅਤੇ ਅਧਿਆਪਕਾਂ ਵਲੋਂ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਦੇ ਪਿੰ੍ਰਸੀਪਲ ਵਿਜੈ ਗੌੜ ਨੇ ਮਾਂ ਸਰਸਵਤੀ ਦੀ ਤਸਵੀਰ 'ਤੇ ਸ਼ਮਾਂ ਰੌਸ਼ਨ ਕਰਕੇ ...

ਪੂਰੀ ਖ਼ਬਰ »

ਨਿਟ ਕੁਰੂਕਸ਼ੇਤਰ 'ਚ ਸਿੱਖਿਆ ਸਮੂਹ ਨੇ ਲਗਾਏ ਬੂਟੇ

ਕੁਰੂਕਸ਼ੇਤਰ, 20 ਮਈ (ਅ.ਬ.)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) ਕੁਰੂਕਸ਼ੇਤਰ ਵਿਚ ਮਾਲੀ ਤੌਰ 'ਤੇ ਕਮਜ਼ੋਰ ਬੱਚਿਆਂ ਲਈ ਸਿੱਖਿਆ ਮੁਹੱਈਆ ਕਰਨ ਵਾਲੇ 'ਸਿੱਖਿਆ ਸਮੂਹ' ਵਲੋਂ ਵੱਧਦੀ ਵਾਤਾਵਰਨ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਬੂਟੇ ਲਗਾਓ ਪ੍ਰੋਗਰਾਮ ...

ਪੂਰੀ ਖ਼ਬਰ »

ਗਰਮੀ ਕਾਰਨ ਘਰੋਂ ਨਿਕਲਣਾ ਹੋਇਆ ਮੁਸ਼ਕਿਲ

ਕੁਰੂਕਸ਼ੇਤਰ, 20 ਮਈ (ਅ.ਬ.)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤਾਂ ਦੀ ਗੱਰਮੀ ਨੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਕਰ ਦਿੱਤਾ ਹੈ, ਜਿਸ ਕਾਰਨ ਬਾਜ਼ਾਰ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਗਰਮੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ...

ਪੂਰੀ ਖ਼ਬਰ »

ਐਗਜਿਟ ਪੋਲ 'ਚ ਭਾਜਪਾ ਸਰਕਾਰ ਬਣਨ ਦੇ ਸੰਕੇਤ ਮਿਲਦੇ ਹੀ ਰਾਜ ਮੰਤਰੀ ਨੂੰ ਦਿੱਤੀਆਂ ਵਧਾਈਆਂ

ਸ਼ਾਹਾਬਾਦ ਮਾਰਕੰਡਾ, 20 ਮਈ (ਅ.ਬ.)-ਐਗਜਿਟ ਪੋਲ ਦੇ ਆਏ ਨਤੀਜਿਆਂ 'ਚ ਭਾਜਪਾ ਨੂੰ ਪੂਰੀ ਤਰ੍ਹਾਂ ਬਹੁਮਤ ਦੇ ਸੰਕੇਤ ਮਿਲਦੇ ਹੀ ਰਾਜ ਮੰਤਰੀ ਕ੍ਰਿਸ਼ਨ ਬੇਦੀ ਦੇ ਘਰ ਵਧਾਈ ਦੇਣ ਲਈ ਲੋਕਾਂ ਦੀ ਭੀੜ ਲੱਗੀ | ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ 2014 ਦੀ ਤਰ੍ਹਾਂ ਦੇਸ਼ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਇੰਦੌਰ, 20 ਮਈ (ਰਤਨਜੀਤ ਸਿੰਘ ਸ਼ੈਰੀ)-'ਗੁਰੂ ਕੇ ਪਿਆਰਿਓ ਜ਼ਰਾ ਕਲਪਨਾ ਕਰੋ, ਬੰਦਾ ਬਹਾਦਰ ਨੂੰ ਸ਼ਹੀਦ ਕਰਨ ਲੱਗਿਆਂ ਉਸਦੇ ਆਲੇ-ਦੁਆਲੇ ਉਸ ਦੇ ਪਿਆਰੇ ਸਿੱਖਾਂ ਦੇ ਸੀਸ ਨੇਜਿਆਂ 'ਤੇ ਟੰਗੇ ਸਨ, ਉਸ ਦੇ ਪੁੱਤਰ ਅਜੈ ਸਿੰਘ ਦਾ ਹਿਰਦਾ ਉਸਦੇ ਮੰੂਹ 'ਚ ਪਾਇਆ ਗਿਆ, ਉਸਦੇ ਦੇ ...

ਪੂਰੀ ਖ਼ਬਰ »

ਦਿ ਮਿਲੇਨੀਅਮ ਸਕੂਲ 'ਚ ਇਕ ਦਿਨਾ ਖੇਡ ਮੇਲਾ ਕਰਵਾਇਆ

ਕਾਲਾਂਵਾਲੀ, 20 ਮਈ (ਭੁਪਿੰਦਰ ਪੰਨੀਵਾਲੀਆ)-ਸਥਾਨਕ ਔਢਾਂ ਰੋਡ 'ਤੇ ਸਥਿਤ ਦਿ ਮਿਲੇਨੀਅਮ ਸਕੂਲ 'ਚ ਇਕ ਦਿਨਾ ਖੇਡ ਮੇਲਾ ਕਰਵਾਇਆ ਗਿਆ | ਖੇਡ ਮੇਲੇ ਦੀ ਸ਼ੁਰੂਆਤ ਸਕੂਲ ਪਿ੍ੰਸੀਪਲ ਡਾ. ਗੁਰਦੀਪ ਸਿੰਘ ਅਤੇ ਡਾਇਰੈਕਟਰ ਅਸ਼ੋਕ ਸਿੰਗਲਾ ਨੇ ਕੀਤਾ | ਮੈਂਗੋ ਦੌੜ ਮੁਕਾਬਲੇ ...

ਪੂਰੀ ਖ਼ਬਰ »

ਹੁੱਡਾ ਸੈਕਟਰ ਦੀ ਕਮੇਟੀ ਦੀ ਬੈਠਕ

ਨਰਾਇਣਗੜ੍ਹ, 20 ਮਈ (ਪੀ.ਸਿੰਘ)-ਹੁੱਡਾ ਰਿਹਾਇਸ਼ੀ ਵੈੱਲਫੇਅਰ ਐਸੋਸੀਏਸ਼ਨ ਸੈਕਟਰ-4 ਦੀ ਕਮੇਟੀ ਦੀ ਇਕ ਬੈਠਕ ਪ੍ਰਧਾਨ ਸਤੀਸ਼ ਸੇਠੀ ਦੀ ਅਗਵਾਈ ਹੇਠ ਹੋਈ | ਇਸ ਬੈਠਕ 'ਚ ਹੁੱਡਾ ਸੈਕਟਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਸਾਰੇ ਮੈਂਬਰਾਂ ਨੇ ਸੈਕਟਰ ...

ਪੂਰੀ ਖ਼ਬਰ »

ਇੰਦਰਾ ਗਾਂਧੀ ਨੈਸ਼ਨਲ ਕਾਲਜ 'ਚ ਐੱਨ. ਐੱਸ. ਐੱਸ. ਪ੍ਰੋਗਰਾਮ ਕਰਵਾਇਆ

ਲਾਡਵਾ, 20 ਮਈ (ਅ.ਬ.)-ਇੰਦਰਾ ਗਾਂਧੀ ਨੈਸ਼ਨਲ ਕਾਲਜ, ਧਨੌਰਾ-ਲਾਡਵਾ ਵਿਚ ਐੱਨ. ਐੱਸ. ਐੱਸ. ਪ੍ਰੋਗਰਾਮ ਅਧਿਕਾਰੀ ਡਾ. ਸੁਦੇਸ਼ ਬੰਸਲ ਦੀ ਅਗਵਾਈ ਵਿਚ ਸਵੈ-ਸੇਵਕਾਂ ਨੇ ਕਾਲਜ ਕੰਪਲੈਕਸ ਵਿਚ ਪੰਛੀਆਂ ਦੀ ਸੰਭਾਲ ਲਈ ਦਾਣਾ, ਪੀਣ ਦਾ ਪਾਣੀ ਅਤੇ ਬਨਾਵਟੀ ਘਰਾਂ ਦਾ ਪ੍ਰਬੰਧ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਮੁੱਖ ਅਧਿਆਪਕਾਂ ਨੂੰ ਗ੍ਰਹਿ ਜ਼ਿਲਿ੍ਹਆਂ 'ਚ ਬਦਲਿਆ ਜਾਵੇ-ਮਲਿਕ

ਕੁਰੂਕਸ਼ੇਤਰ, 20 ਮਈ (ਅ.ਬ.)-ਐਲੀਮੈਂਟਰੀ ਸਕੂਲ ਹੈੱਡ ਮਾਸਟਰ ਐਸੋਸੀਏਸ਼ਨ ਹਰਿਆਣਾ ਦੇ ਸੂਬਾਈ ਪ੍ਰਧਾਨ ਦਲਬੀਰ ਮਲਿਕ ਨੇ ਕਿਹਾ ਕਿ ਐਲੀਮੈਂਟਰੀ ਸਕੂਲ ਮੁੱਖ ਅਧਿਆਪਕਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲਿ੍ਹਆਂ ਵਿਚ ਬਦਲਿਆ ਜਾਵੇ | ਜੂਨ ਮਹੀਨੇ ਵਿਚ ਜਦੋਂ ਵੀ ਸਿੱਖਿਆ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਵਾਟਰ ਪਾਰਕ ਦਾ ਦੌਰਾ

ਸ਼ਾਹਾਬਾਦ ਮਾਰਕੰਡਾ, 20 ਮਈ (ਅ.ਬ.)-ਸਤਲੁਜ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ ਕਰਨਾਲ ਸਥਿਤ ਡਰੀਮ ਲੈਂਡ ਵਾਟਰ ਪਾਰਕ ਦਾ ਦੌਰਾ ਕੀਤਾ | ਸਕੂਲ ਦੇ ਪਿੰ੍ਰਸੀਪਲ ਡਾ. ਆਰ. ਐੱਸ. ਘੁੰਮਣ ਨੇ ਦੱਸਿਆ ਕਿ ਇਸ ਦੌਰੇ ਵਿਚ ਸਕੂਲ ਦੇ ਤਕਰੀਬਨ 275 ਵਿਦਿਆਰਥੀਆਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

22 ਮਈ 1964 ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ਆਰੰਭ

ਪਾਉਂਟਾ ਸਾਹਿਬ, 20 ਮਈ (ਹਰਬਖਸ਼ ਸਿੰਘ)- 22 ਮਈ 1964 ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਗੁਰਮਤਿ ਸਮਾਗਮ ਆਰੰਭ ਕੀਤੇ ਗਏ ਹਨ | ਜ਼ਿੰਦਾ-ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ, ...

ਪੂਰੀ ਖ਼ਬਰ »

ਪੂਰੇ ਦੇਸ਼ 'ਚ ਖਾਦੀ ਦੀ ਮੰਗ ਵਧੀ-ਸੈਣੀ

ਥਾਨੇਸਰ, 20 ਮਈ (ਅ.ਬ.)-ਕਿਸੇ ਸਮੇਂ ਖਾਦੀ ਵਿੱਕਰੀ ਦਾ ਪੱਧਰ ਬਹੁਤ ਡਿੱਗ ਗਿਆ ਸੀ ਪਰ ਅੱਜ ਪੂਰੇ ਦੇਸ਼ ਵਿਚ ਖਾਦੀ ਦੇ ਕੱਪੜਿਆਂ ਦੀ ਮੰਗ 'ਚ ਵਾਧਾ ਹੋਇਆ ਹੈ | ਖਾਦੀ ਨੂੰ ਹਰ ਉਮਰ ਦਾ ਵਰਗ ਪਸੰਦ ਕਰ ਰਿਹਾ ਹੈ, ਖ਼ਾਸ ਕਰਕੇ ਗਰਮੀ ਦੇ ਮੌਸਮ ਵਿਚ ਖਾਦੀ ਵਿੱਕਰੀ ਕੇਂਦਰਾਂ ਦੀ ...

ਪੂਰੀ ਖ਼ਬਰ »

ਨੋਦੀ ਚੀਕਾ ਨੇ ਹਰ ਸਮੇਂ ਬੁਰੇ ਆਗੂਆਂ ਦੀਆਂ ਬੁਰੀਆਂ ਨੀਤੀਆਂ ਦਾ ਵਿਰੋਧ ਕੀਤਾ-ਵਾਰਡ ਵਾਸੀ

ਗੂਹਲਾ ਚੀਕਾ, 20 ਮਈ (ਓ.ਪੀ. ਸੈਣੀ)- ਚੀਕਾ ਸ਼ਹਿਰ ਨਗਰਪਾਲਿਕਾ ਦੇ ਵਾਰਡ ਨੰਬਰ-5 ਵਿਚ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਯੂਥ ਆਈਕਾਨ ਯੁਵਾ ਮਿਸ਼ਨ 2019 ਕਨਵੀਨਰ ਨੋਦੀ ਚੀਕਾ ਦੇ ਸਮਰਥਨ ਵਿਚ ਇਕ ਵਿਸ਼ਾਲ ਸਮਾਰੋਹ ਕਰਵਾਇਆ ਅਤੇ ਫੁੱਲ ਮਾਲਾਵਾਂ ਤੇ ਪੱਗੜੀ ਪਾ ਕੇ ਸਨਮਾਨ ਕੀਤਾ | ...

ਪੂਰੀ ਖ਼ਬਰ »

ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਿਤ ਰਹੀ ਸਾੲੀਂ ਸ਼ਾਮ

ਲਾਡਵਾ, 20 ਮਈ (ਅ.ਬ.)-ਸ੍ਰੀ ਸਾੲੀਂ ਸੇਵਾ ਮੰਡਲ ਲਾਡਵਾ ਵਲੋਂ ਸ਼ਿਵਾਲਾ ਰਾਮਕੁੰਡੀ 'ਚ ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਿਤ 'ਇਕ ਸ਼ਾਮ ਸਾੲੀਂ ਦੇ ਨਾਮ' ਪ੍ਰੋਗਰਾਮ ਕਰਵਾਇਆ ਗਿਆ | ਸਾੲੀਂ ਸ਼ਾਮ ਵਿਚ ਮੁੱਖ ਮਹਿਮਾਨ ਵਜੋਂ ਭਾਜਪਾ ਆਗੂ ਗੁਰਨਾਮ ਸਿੰਘ ਮੰਗੋਲੀ ਨੇ ...

ਪੂਰੀ ਖ਼ਬਰ »

ਪ੍ਰੀਤਮ ਗਰਲਜ਼ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਸ਼ਾਹਾਬਾਦ ਮਾਰਕੰਡਾ, 20 ਮਈ (ਅ.ਬ.)- ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਅਤੇ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿੰ੍ਰਸੀਪਲ ਦੀਪਾਂਸ਼ ਕੌਰ ਨੇ ਦੱਸਿਆ ਕਿ 12ਵੀਂ ਜਮਾਤ ਦੀ 16 ਲੜਕੀਆਂ ਨੇ ਮੈਰਿਟ ਵਿਚ ਸਥਾਨ ਹਾਸਿਲ ਕੀਤਾ ਹੈ | ਇਸੇ ...

ਪੂਰੀ ਖ਼ਬਰ »

ਅੰਗਰੇਜ਼ੀ ਵਿਸ਼ੇ ਦੀਆਂ ਮੁਫ਼ਤ ਵਿਸ਼ੇਸ਼ ਕਲਾਸਾਂ ਸ਼ੁਰੂ

ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)-ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ, ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ, ਨਜ਼ਦੀਕੀ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕੈਰੀਅਰ ਕੋਰਸਿਜ਼, ਬੱਸੀ ਗੁੱਜਰਾਂ ਵਿਖੇ, ...

ਪੂਰੀ ਖ਼ਬਰ »

ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿ: ਦੇ 132 ਕੇ.ਵੀ. ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਕਾਰੀਆਂ ਵਲੋਂ ਦੌਰਾ

ਸ੍ਰੀ ਅਨੰਦਪੁਰ ਸਾਹਿਬ, 20 ਮਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਪੰਜਾਬ ਰਾਜ ਟਰਾਂਸਮਿਸ਼ਨ ਲਿ: ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ 132 ਕੇ. ਵੀ. ਸਬ ਸਟੇਸ਼ਨ ਦਾ ਵਿਭਾਗੀ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ | ਇਨ੍ਹਾਂ ਅਧਿਕਾਰੀਆਂ ਨੇ ਸਬ ਸਟੇਸ਼ਨ ਦੇ ਸੰਚਾਲਨ ...

ਪੂਰੀ ਖ਼ਬਰ »

ਸ਼ੰਮੀ ਆਨੰਦ ਹੋਣਗੇ ਵੁਮੈਨ ਅਚੀਵਰਜ਼ ਐਵਾਰਡ ਨਾਲ ਸਨਮਾਨਿਤ

ਸ਼ਾਹਾਬਾਦ ਮਾਰਕੰਡਾ, 20 ਮਈ (ਅ.ਬ.)- ਜਨਰਲ ਵਰਗ ਦੇ ਗ਼ਰੀਬ ਬੱਚਿਆਂ ਨੂੰ ਸਿੱਖਿਆ ਵਿਚ ਮਾਲੀ ਸਹਾਇਤਾ ਕਰਨ ਅਤੇ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਹਰ ਸਾਲ ਸਨਮਾਨਿਤ ਕਰਨ ਵਾਲੀ ਸਮਾਜਿਕ ਸੰਸਥਾ ਸ਼ਾਹਾਬਾਦ ਵਿਕਾਸ ਮੰਚ ਦੀ ਪ੍ਰਕਲਪ ਪ੍ਰਮੁੱਖ ਸ਼ੰਮੀ ਆਨਦ ਦੀ ਚੋਣ ...

ਪੂਰੀ ਖ਼ਬਰ »

ਸੁਰਜੀਤ ਸਿੰਘ ਗੋਬਿੰਦਪੁਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਚੁਣੇ

ਨਵੀਂ ਦਿੱਲੀ, 20 ਮਈ (ਜਗਤਾਰ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਬਿੰਦਪੁਰੀ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਦੌਰਾਨ ਸੁਰਜੀਤ ਸਿੰਘ ਪ੍ਰਧਾਨ ਅਤੇ ਹਰਦਿੱਤ ਸਿੰਘ ਜਨਰਲ ਸਕੱਤਰ ਚੁਣੇ ਗਏ | ਹਰਦਿੱਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਾਲਕਾਜੀ ਹਲਕੇ ਤੋਂ ...

ਪੂਰੀ ਖ਼ਬਰ »

27 ਤੱਕ 200 ਕੰਪਨੀਆਂ ਸੈਂਟਰਲ ਫੋਰਸ ਰਹਿਣਗੀਆਂ ਤਾਇਨਾਤ

ਕੋਲਕਾਤਾ, 20 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ 23 ਮਈ ਨੂੰ ਪੂਰਾ ਹੋ ਜਾਵੇਗਾ ਪਰ 27 ਮਈ ਤੱਕ ਇੱਥੇ 200 ਕੰਪਨੀਆਂ ਸੈਂਟਰਲ ਫੋਰਸ ਤਾਇਨਾਤ ਰਹਿਣਗੀਆਂ | ਸੈਂਟਰਲ ਪੁਲਿਸ ਆਬਜਰਬਰ ਵਿਵੇਕ ਦੂਬੇ ਨੇ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਅਫ਼ਸਰਾਂ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ

ਰੂਪਨਗਰ, 20 ਮਈ (ਐਮ. ਐਸ. ਚੱਕਲ)-ਅੱਜ ਮਿਤੀ 20-05-2019 ਨੂੰ ਸਿਵਲ ਸਰਜਨ ਰੂਪਨਗਰ ਡਾ. ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਤੰਦਰੁਸਤ ਪੰਜਾਬ ਸਹਿਤ ਕੇਂਦਰਾਂ 'ਚ ਤਾਇਨਾਤ ਕਮਿਉਨਟੀ ਹੈਲਥ ਅਫ਼ਸਰਾਂ ਦੀ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ¢ ਇਸ 'ਚ ਡਾ. ਅਵਤਾਰ ਸਿੰਘ ਨੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬੱਸੀ ਗੁੱਜਰਾਂ ਵਿਖੇ ਕਰਵਾਏ ਸੁੰਦਰ ਲਿਖਾਈ ਮੁਕਾਬਲੇ

ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਬੱਸੀ ਗੁੱਜਰਾਂ ਦੇ ਸਰਕਾਰੀ ਹਾਈ ਸਕੂਲ 'ਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਜਿਸ 'ਚ ਸੰਸਥਾ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਪੁੱਜੇ ਵਿਗਿਆਨ ਵਿਸ਼ੇ ਦੇ ਬਲਾਕ ...

ਪੂਰੀ ਖ਼ਬਰ »

ਚਰਚਿਤ ਕਾਂਗਰਸ ਆਗੂ ਪਰਮਜੀਤ ਸਿੰਘ ਪੰਮਾ ਦੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਕਾਂਗਰਸ 'ਚ ਵਾਪਸੀ

ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਬਾਰ ਐਸੋ: ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕੌਾਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਦੀ ਕਾਂਗਰਸ ਪਾਰਟੀ 'ਚ ਮੁੜ ਘਰ ਵਾਪਸੀ ਹੋ ਗਈ ਹੈ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਿੰਦਰ ਸਿੰਘ ...

ਪੂਰੀ ਖ਼ਬਰ »

ਟਰੱਕ 'ਚੋਂ ਬੈਗ ਚੋਰੀ ਕਰਨ ਵਾਲਾ ਕਾਬੂ

ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)- ਸ਼ਹਿਰ ਥਾਣਾ ਪੁਲਿਸ ਨੇ ਬੀਤੀ 18 ਮਈ ਦੀ ਰਾਤ ਨੂੰ ਸ਼ਹਿਰ ਦੇ ਭਾਦਰਾ ਬਾਜ਼ਾਰ 'ਚ ਖੜ੍ਹੇ ਟਰੱਕ 'ਚੋਂ ਹੋਈ ਬੈਗ ਚੋਰੀ ਦੀ ਘਟਨਾ ਨੂੰ ਸੁਲਝਾ ਲਿਆ ਹੈ | ਪੁਲਿਸ ਨੇ ਇਸ ਮਾਮਲੇ ਦੇ ਇਕ ਮੁਲਜ਼ਮ ਵਿਸ਼ਾਲ ਵਾਸੀ ਵਾਲਮੀਕਿ ਮੁਹੱਲਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਜਗਾਧਰੀ, 20 ਮਈ (ਜਗਜੀਤ ਸਿੰਘ)-ਬਿਲਾਸਪੁਰ ਰੋਡ ਸਥਿਤ ਮਾਰਵਾਂ ਕਲਾਂ ਬੱਸ ਅੱਡੇ ਦੇ ਨੇੜੇ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ¢ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾਰਵਾਂ ਖੁਰਦ ਵਾਸੀ ਕੰਵਰ ਇਕਬਾਲ ਨੇ ਬਿਲਾਸਪੁਰ ...

ਪੂਰੀ ਖ਼ਬਰ »

ਬੀ. ਆਰਕ ਦੀ. ਪ੍ਰੀਖਿਆ 'ਚ ਪ੍ਰਖਰ ਨੇ 199ਵਾਂ ਰੈਂਕ ਕੀਤਾ ਹਾਸਿਲ

ਥਾਨੇਸਰ, 20 ਮਈ (ਅ.ਬ.)- ਗੁਰੂਕੁਲ ਕੁਰੂਕਸ਼ੇਤਰ ਦੇ 7 ਵਿਦਿਆਰਥੀਆਂ ਨੇ ਜੇ. ਈ. ਈ. ਮੇਨਸ-2 ਦੀ ਪ੍ਰੀਖਿਆ ਪਾਸ ਕਰਕੇ ਗੁਰੂਕੁਲ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਗੁਰੂਕੁਲ ਦੇ ਸੰਰੱਖਿਅਕ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ...

ਪੂਰੀ ਖ਼ਬਰ »

ਖੇਡਾਂ ਨਾਲ ਹੁੰਦਾ ਹੈ ਸਰੀਰਕ ਤੇ ਮਾਨਸਿਕ ਵਿਕਾਸ-ਚੌਹਾਨ

ਗੂਹਲਾ ਚੀਕਾ, 20 ਮਈ (ਓ.ਪੀ. ਸੈਣੀ)- ਪਿੰਡ ਕਕੇੜੀ ਵਿਚ ਖੇਡ ਮੁਕਾਬਲਿਆਂ ਨੂੰ ਬੜਾਵਾ ਦੇਣ ਲਈ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਵਿਧਾਇਕ ਕੁਲਵੰਤ ਬਾਜ਼ੀਗਰ ਦੇ ਵੱਡੇ ਭਰਾ ਬਲਵੰਤ ਚੌਹਾਨ ਨੇ ਨੌਜਵਾਨਾਂ ਨੂੰ ਕ੍ਰਿਕਟ ਕਿੱਟ ਦੇ ਕੇ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ...

ਪੂਰੀ ਖ਼ਬਰ »

ਜਨਤਾ ਪਬਲਿਕ ਸਕੂਲ 'ਚ ਟ੍ਰੀ ਪੇਂਟਿੰਗ ਮੁਕਾਬਲਾ ਕਰਵਾਇਆ

ਰਾਦੌਰ, 20 ਮਈ (ਅ.ਬ.)-ਜਨਤਾ ਪਬਲਿਕ ਸਕੂਲ ਅਲਾਹਰ ਵਿਚ ਨਰਸਰੀ ਅਤੇ ਕੇ. ਜੀ. ਦੇ ਬੱਚਿਆਂ ਲਈ ਟ੍ਰੀ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਨਰਸਰੀ ਅਤੇ ਕੇ. ਜੀ. ਦੇ ਛੋਟੇ ਬੱਚਿਆਂ ਨੇ ਹਿੱਸਾ ਲਿਆ | ਬੱਚਿਆਂ ਨੇ ਡਰਾਇੰਗ ਦੇ ਜ਼ਰੀਏ ਦਰੱਖ਼ਤਾਂ ਦੀਆਂ ਤਸਵੀਰਾਂ ...

ਪੂਰੀ ਖ਼ਬਰ »

ਨਿਸ਼ਾ ਨੇ 413 ਅੰਕ ਲੈ ਕੇ ਸਕੂਲ 'ਚ ਮਾਰੀ ਬਾਜ਼ੀ

ਸ਼ਾਹਾਬਾਦ ਮਾਰਕੰਡਾ, 20 ਮਈ (ਅ.ਬ.)-ਗੌਰਮਿੰਟ ਸੀ. ਸੈ. ਸਕੂਲ ਜੰਧੇੜੀ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਿਸ਼ਾ ਨੇ 413 ਅੰਕ ਹਾਸਿਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਪਿੰ੍ਰਸੀਪਲ ਮੋਨਿਕਾ ਅਗਰਵਾਲ ਨੇ ਦੱਸਿਆ ਕਿ 75 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲਿਆਂ ...

ਪੂਰੀ ਖ਼ਬਰ »

ਜਿੱਤਿਆ ਤਾਂ ਵਰਕਰਾਂ ਦੇ ਮਾਣ-ਸਨਮਾਨ 'ਚ ਘਾਟ ਨਹੀਂ ਆਉਣ ਦੇਵਾਂਗਾ-ਭਾਟੀਆ

ਅਸੰਧ, 20 ਮਈ (ਅ.ਬ.)-ਕਰਨਾਲ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਸੰਜੇ ਭਾਟੀਆ ਸ਼ਹਿਰ ਦੇ ਇਕ ਨਿੱਜੀ ਪੈਲੇਸ ਵਿਚ ਵਰਕਰਾਂ ਨਾਲ ਰੂ-ਬਰੂ ਹੋਏ | ਉਨ੍ਹਾਂ ਨੇ ਚੋਣਾਂ ਦੌਰਾਨ ਕੀਤੀ ਗਈ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜੇਕਰ ਉਹ ਚੋਣਾਂ ਵਿਚ ...

ਪੂਰੀ ਖ਼ਬਰ »

ਅਮਨ ਬਖ਼ਸ਼ੀ ਨੇ ਇੰਟਰਵਿਊ 'ਚ ਸਫ਼ਲ ਹੋਣ ਲਈ ਦੱਸੇ ਗੁਰ

ਯਮੁਨਾਨਗਰ, 20 ਮਈ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਨੇ ਆਪਣੇ ਆਡੀਟੋਰੀਅਮ ਵਿਚ ਇਕ ਖ਼ਾਸ ਸਮਾਰੋਹ ਕਰਵਾਇਆ, ਜਿਸ ਦਾ ਮਕਸਦ ਸਿਰਫ਼ ਅਤੇ ਸਿਰਫ਼ ਇਕੋ ਸੀ ਕਿ ਨੌਕਰੀ ਲਈ ਹੋਣ ਵਾਲੀਆਂ ਇੰਟਰਵਿਊ ਵਿਚ ਕਿਸ ਤਰ੍ਹਾਂ ਤਿਆਰੀ ਕਰਕੇ ਸਫ਼ਲਤਾ ਹਾਸਿਲ ਕੀਤੀ ਜਾ ...

ਪੂਰੀ ਖ਼ਬਰ »

ਪਰਸ ਖੋਹਣ ਦੇ ਮਾਮਲੇ 'ਚ ਦੋਵੇਂ ਮੁਲਜ਼ਮ ਗਿ੍ਫ਼ਤਾਰ

ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)-ਸਿਵਲ ਲਾਈਨ ਥਾਣਾ ਪੁਲਿਸ ਨੇ ਮਹੱਤਵਪੂਰਨ ਸੁਰਾਗ ਲਾ ਕੇ ਬੀਤੀ 26 ਮਾਰਚ ਨੂੰ ਸਿਰਸਾ ਸ਼ਹਿਰ ਦੇ ਨਵੀਂ ਹਾਊਸਿੰਗ ਚੌਕ ਖੇਤਰ ਤੋਂ ਇਕ ਔਰਤ ਦਾ ਪਰਸ ਖੋਹਣ ਦੇ ਮਾਮਲੇ ਦੀ ਘਟਨਾ ਦੇ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ...

ਪੂਰੀ ਖ਼ਬਰ »

ਜ਼ਿੰਦਗੀ ਨੂੰ ਬਦਲਣ ਲਈ ਨਜ਼ਰੀਏ ਨੂੰ ਬਦਲੋ–ਵਿਭੋਰ ਸ਼ਰਮਾ

ਥਾਨੇਸਰ, 20 ਮਈ (ਅ.ਬ.)–ਫਿਲਮ ਲੇਖਕ ਅਤੇ ਨਿਰਦੇਸ਼ਕ ਵਿਭੋਰ ਸ਼ਰਮਾ ਨੇ ਕਿਹਾ ਕਿ ਜ਼ਿੰਦਗੀ ਨੂੰ ਬਦਲਣ ਲਈ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ | ਵਿਦਿਆਰਥੀ ਨਜ਼ਰੀਏ ਨੂੰ ਬਦਲ ਕੇ ਹੀ ਆਪਣੇ ਆਉਣ ਵਾਲੇ ਕੱਲ੍ਹ ਲਈ ਨਵੇਂ ਰਸਤੇ ਚੁਣ ਸਕਦੇ ਹਨ | ਉਹ ਕੁਰੂਕਸ਼ੇਤਰ ਯੂਨੀਵਰਸਿਟੀ ...

ਪੂਰੀ ਖ਼ਬਰ »

ਜੂਆ ਖੇਡਦੇ 6 ਕਾਬੂ

ਟੋਹਾਣਾ, 20 ਮਈ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਪੁਲਿਸ ਟੀਮ ਨੇ ਪਿੰਡ ਠੂਈਆਂ 'ਚ ਜੂਆ ਖੇਡ ਰਹੇ 6 ਵਿਅਕਤੀਆਂ ਨੂੰ ਕਾਬੂ ਕਰਕੇ ਇਕ ਲੱਖ ਰੁਪਏ ਦੀ ਜੂਆ ਰਾਸ਼ੀ ਬਰਾਮਦ ਕੀਤੀ ਹੈ | ਪੁਲਿਸ ਟੀਮ ਦੀ ਅਗਵਾਈ ਕਰ ਰਹੇ ਥਾਣੇਦਾਰ ਭਜਨ ਲਾਲ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਤੇ ਲਾਕਟ ਖੋਹ ਕੇ ਫ਼ਰਾਰ

ਕਾਲਾਂਵਾਲੀ, 20 ਮਈ (ਭੁਪਿੰਦਰ ਪੰਨੀਵਾਲੀਆ)-ਬੀਤੇ ਦਿਨ ਖੇਤਰ ਦੇ ਪਿੰਡ ਅਲੀਕਾਂ ਦੇ ਕੋਲ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਸ਼ੇਖੂਪੁਰੀਆ ਮਾਈਨਰ ਦੀ ਪਟੜੀ 'ਤੇ ਰੁੱਖਾਂ ਦੀਆਂ ਟਾਹਣੀਆਂ ਇਕੱਠਾ ਕਰਨ ਗਈ ਇਕ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਤੇ ਗਲ 'ਚ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਕਈ ਥਾਵਾਂ 'ਤੇ ਲਾਈ ਕਣਕ ਦੇ ਨਾੜ ਨੂੰ ਅੱਗ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਅੱਜ ਇਕ ਪਾਸੇ ਲੋਕ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਸੀ ਅਤੇ ਸਾਰਾ ਪ੍ਰਸ਼ਾਸਨ ਚੋਣ ਅਮਲ ਵਿਚ ਰੁਝਿਆ ਹੋਇਆ ਸੀ, ਦੂਜੇ ਪਾਸੇ ਕਈ ਪਿੰਡਾਂ ਵਿਚ ਕਣਕ ਦੇ ਨਾੜ ਨੂੰ ਕਿਸਾਨਾਂ ਵਲੋਂ ਅੱਗ ਲਾਈ ਗਈ, ਜਿਸ ਦੇ ਧੂੰਏਾ ਕਾਰਨ ...

ਪੂਰੀ ਖ਼ਬਰ »

ਚੋਣ ਪੈਟਰੋਲਿੰਗ ਟੀਮ ਦੇ ਇੰਚਾਰਜ ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲੀ-ਮੌਤ

ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੇ ਇੰਚਾਰਜ ਅਤੇ ਲੋਕ ਸਭਾ ਚੋਣਾਂ ਵਿਚ ਫ਼ਰੀਦਕੋਟ ਜਿਲ੍ਹੇ ਦੀ ਪੈਟਰੋਲਿੰਗ ਟੀਮ ਦੇ ਇੰਚਾਰਜ ਵਜੋਂ ਤਾਇਨਾਤ ਕੀਤੇ ਗਏ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਵਲੋਂ ਅੱਜ ਇੱਥੇ ...

ਪੂਰੀ ਖ਼ਬਰ »

ਈਸਟਵੁੱਡ ਸਕੂਲ ਮੁੱਲਾਂਪੁਰ, ਉੱਤਮਤਾ ਪ੍ਰਤੀ ਵਚਨਬੱਧਤਾ ਪੁਰਸਕਾਰ ਨਾਲ ਸਨਮਾਨਿਤ

ਮੁੱਲਾਂਪੁਰ-ਦਾਖਾ, 20 ਮਈ (ਨਿਰਮਲ ਸਿੰਘ ਧਾਲੀਵਾਲ)- ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਦੇ ਪ੍ਰਬੰਧਕੀ ਪ੍ਰਧਾਨ ਅਨੰਦ ਸਰੂਪ ਸਿੰਘ ਮੋਹੀ, ਪਿ੍ੰਸੀਪਲ ਡਾ: ਅਮਨਦੀਪ ਕੌਰ ਬਖ਼ਸ਼ੀ ਦੀ ਅਗਵਾਈ ਹੇਠ ਸਕੂਲ ਨਿੱਤ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ | ਈਸਟਵੁੱਡ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਸਮਾਗਮ ਕਰਵਾਇਆ

ਚੌਾਕੀਮਾਨ, 20 ਮਈ (ਤੇਜਿੰਦਰ ਸਿੰਘ ਚੱਢਾ)- ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਸਵੇਰ ਦੀ ਸਭਾ ਵਿਚ ਪ੍ਰੋਗਰਾਮ ਕਰਵਾਇਆ ਗਿਆ | ਮੈਡਮ ਕੰਵਲਜੀਤ ਕੌਰ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਰੋਕਥਾਮ ਬਾਰੇ ...

ਪੂਰੀ ਖ਼ਬਰ »

'ਵੋਟ ਐਾਡ ਸਪੋਰਟ' ਨਾਲ ਫਿਰ ਚਰਚਾ 'ਚ ਸੁਖਵਿੰਦਰ ਸੁੱਖੀ

ਮੁੱਲਾਂਪੁਰ-ਦਾਖਾ, 20 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਨਵੇਂ ਸਿੰਗਲ ਟਰੈਕ 'ਵੋਟ ਐਾਡ ਸਪੋਰਟ' ਨਾਲ ਚਰਚਾ ਵਿਚ ਹੈ | ਗੀਤਕਾਰ ਜਰਨੈਲ ਮੱਲ੍ਹੀ ਵਲੋਂ ਕਲਮਬੰਦ ਇਹ ਗੀਤ ਜੱਸ ਰਿਕਾਰਡਜ਼ ਵਲੋਂ ਜਾਰੀ, ਜਸਵੀਰ ਪਾਲ ਸਿੰਘ ਦੀ ਪੇਸ਼ਕਾਰੀ ...

ਪੂਰੀ ਖ਼ਬਰ »

ਹਜ਼ਾਰਾਂ ਦੀ ਨਕਦੀ, ਗਹਿਣੇ ਤੇ ਮੋਟਰਸਾਈਕਲ ਚੋਰੀ

ਰਾਦੌਰ, 20 ਮਈ (ਅ.ਬ.)-ਸ਼ਿਵ ਕਾਲੋਨੀ ਵਿਚ ਚੋਰਾਂ ਨੇ ਇਕ ਮਕਾਨ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ, ਗਹਿਣੇ, ਮੋਟਰਸਾਈਕਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ...

ਪੂਰੀ ਖ਼ਬਰ »

ਸੰਗਤ 'ਚ ਹੀ ਰੱਬ ਵਸਦਾ ਹੈ-ਸੰਤ ਨਾਨਕਸਰ

ਜਗਰਾਉਂ, 20 ਮਈ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸਭਾ ਹਲਕਾ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਮੱਥਾ ਟੇਕਿਆ | ਇੱਥੇ ਉਨ੍ਹਾਂ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਤੋਂ ਆਸ਼ੀਰਵਾਦ ਲਿਆ ...

ਪੂਰੀ ਖ਼ਬਰ »

5 ਕਿੱਲੋ ਵਾਲੇ ਛੋਟੇ ਸਿਲੰਡਰ ਦੀ ਖ਼ਰੀਦ ਪ੍ਰਤੀ ਲੋਕਾਂ 'ਚ ਨਹੀਂ ਦਿਲਚਸਪੀ

ਲੁਧਿਆਣਾ, 20 ਮਈ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਲੋਕਾਂ ਦੀ ਸਹੂਲਤ ਲਈ ਪੰਜ ਕਿੱਲੋ ਵਾਲਾ ਛੋਟਾ ਸਲੰਡਰ ਮਾਰਕੀਟ 'ਚ ਉਤਾਰਿਆ ਗਿਆ ਤਾਂ ਜੋ ਰਸੋਈ ਗੈਸ ਅਸਾਨੀ ਨਾਲ ਹਰ ਵਿਅਕਤੀ ਦੀ ਪਹੁੰਚ ਵਿਚ ਆ ਸਕੇ | ਗੈਸ ਕੰਪਨੀਆਂ ਵਲੋਂ ਵੱਖ-ਵੱਖ ਗੈਸ ਏਜੰਸੀਆਂ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਵਿਅਕਤੀ ਦੀ ਮੌਤ

ਲੁਧਿਆਣਾ, 20 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ 'ਤੇ ਇੱਕ ਘਰ ਵਿਚ ਲੱਗੀ ਅੱਗ ਕਾਰਨ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਸੁਰੇਸ਼ ਜੈਨ ਵਜੋਂ ਕੀਤੀ ਗਈ ਹੈ | ਉਸ ਦੀ ਉਮਰ ਪੰਜਾਹ ਸਾਲ ਦੇ ਕਰੀਬ ਸੀ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਨਗਰ ਨਿਗਮ ਮੁੱਖ ਦਫ਼ਤਰ ਦੇ ਬਾਹਰ ਨਾਜਾਇਜ਼ ਕਬਜ਼ੇ ਤਹਿਬਜ਼ਾਰੀ ਸ਼ਾਖਾ ਦੀ ਕਾਰਗੁਜ਼ਾਰੀ ਪ੍ਰਤੀ ਖੜੇ੍ਹ ਕਰ ਰਹੇੇ ਹਨ ਸਵਾਲ

ਲੁਧਿਆਣਾ, 20 ਮਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਤਹਿਬਜਾਰੀ ਸ਼ਾਖਾ ਦੀ ਕਾਰਗੁਜਾਰੀ ਅਤਿ ਮਾੜੀ ਹੁੰਦੀ ਜਾ ਰਹੀ ਹੈ ਤੇ ਸਟਾਫ਼ ਨਿੱਜੀ ਮੁਫਾਦ ਖਾਤਰ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਅ ਰਿਹਾ ਜਿਸ ਦੀ ਮਿਸਾਲ ਨਗਰ ਨਿਗਮ ਮੁੱਖ ਦਫ਼ਤਰ ਦੇ ਬਾਹਰ ਹੋਏ ਨਾਜਾਇਜ ...

ਪੂਰੀ ਖ਼ਬਰ »

ਸੀ. ਐਮ. ਸੀ/ਹਸਪਤਾਲ 'ਚ ਸੈਮੀਨਾਰ

ਲੁਧਿਆਣਾ, 20 ਮਈ (ਸਲੇਮਪੁਰੀ)-ਨਰਸਿੰਗ ਕਾਲਜ ਆਫ਼ ਸੀ.ਐਮ.ਸੀ/ ਹਸਪਤਾਲ ਵਿਚ ਨਰਸਿੰਗ ਕਿੱਤੇ 'ਚ ਨੈਤਿਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੈਮੀਨਾਰ ਦਾ ਉਦਘਾਟਨ ਕਾਲਜ ਦੀ ਪਿ੍ੰਸੀਪਲ ਡਾ: ਰੀਨਾ ਜੈਰਸ ਨੇ ਕਰਦਿਆਂ ਕਿਹਾ ਕਿ ਨਰਸਿੰਗ ਕਿੱਤਾ ਇਕ ਪਵਿਤੱਰ ...

ਪੂਰੀ ਖ਼ਬਰ »

ਰਸਤੇ 'ਚ ਰੋਕ ਕੇ ਸਕੂਲ ਬੱਸ ਡਰਾਈਵਰ 'ਤੇ ਕੁੱਟਮਾਰ ਕਰਨ ਦਾ ਦੋਸ਼

ਆਲਮਗੀਰ, 20 ਮਈ (ਜਰਨੈਲ ਸਿੰਘ ਪੱਟੀ)-ਸੁਰਿੰਦਰ ਸਿੰਘ ਪੁੱਤਰ ਦਿਲਬਾਰਾ ਸਿੰਘ ਵਾਸੀ ਪਿੰਡ ਜੱਸੋਵਾਲ ਨੇ ਸਕੂਲ ਬੱਸ ਡਰਾਈਵਰ ਹਨੀ ਵਾਸੀ ਪਿੰਡ ਆਸੀ ਕਲਾਂ ਿਖ਼ਲਾਫ ਰਸਤੇ 'ਚ ਰੋਕ ਕੇ ਕੁੱਟਮਾਰ ਕਰਨ ਸਬੰਧੀ ਪੁਲਿਸ ਥਾਣਾ ਸਦਰ ਵਿਖੇ ਲਿਖਤ ਸ਼ਿਕਾਇਤ ਕੀਤੀ ਹੈ¢ ਜਾਣਕਾਰੀ ...

ਪੂਰੀ ਖ਼ਬਰ »

ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਨਵ-ਵਿਆਹੀ ਭਰਜਾਈ ਨਾਲ ਮਾਨਸਿਕ ਅਤੇ ਸਰੀਰਕ ਸ਼ੋਸ਼ਣ, ਮਾਮਲਾ ਦਰਜ

ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਨਵੀਂ ਵਿਆਹੀ ਭਾਬੀ ਨੂੰ ਨਸ਼ੀਲੀ ਦਵਾਈ ਦਾ ਸੇਵਨ ਕਰਵਾਉਣ ਤੋਂ ਬਾਅਦ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਅਤੇ ਬਲੈਕਮੇਲ ਕਰਨ ਤੋਂ ਬਾਅਦ ਗਰਭਪਾਤ ਕਰਵਾਉਣ ਦੇ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰ ਕੇ ਵਰਦੀ ਪਾੜਨ ਦੇ ਦੋਸ਼ 'ਚ 2 ਭਰਾ ਨਾਮਜ਼ਦ

ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ)-ਸ਼ਿਕਾਇਤ ਦਾ ਨਿਪਟਾਰਾ ਕਰਨ ਆਏ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰ ਕੇ ਜ਼ਖਮੀ ਕਰਨ ਤੋਂ ਬਾਅਦ ਵਰਦੀ ਪਾੜਨ ਦੇ ਕਥਿਤ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਦੋ ਸਕੇ ਭਰਾਵਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ

ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ)-ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ...

ਪੂਰੀ ਖ਼ਬਰ »

ਮਾਸੂਮ ਬੱਚੀ ਦੀ ਲਾਸ਼ ਵੀ ਪਾਵਰ ਹਾਊਸ ਨੰਬਰ ਦੋ ਨਹਿਰ 'ਚੋਂ ਮਿਲੀ

ਹਾਜੀਪੁਰ, 20 ਮਈ (ਰਣਜੀਤ ਸਿੰਘ)-ਅੱਜ ਮੁਕੇਰੀਆਂ ਹਾਈਡਲ ਪ੍ਰਾਜੈਕਟ ਪਾਵਰ ਹਾਊਸ ਨੰਬਰ ਦੋ ਦੇ ਗੇਟ ਦੀ ਨਹਿਰ 'ਚੋਂ ਮਸੂਮ ਬੱਚੀ ਦੀ ਲਾਸ਼ ਵੀ ਮਿਲ ਗਈ | ਇਸ ਸਬੰਧੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੰਦੂ ਪਠਾਨੀਆ ਵਾਸੀ ਬਹਿ ਦੂਲੋ ਨੇ ਆਪਣੇ ਦੋ ਮਾਸੂਮ ਬੱਚੇ ਲੜਕੇ (4) ਤੇ ...

ਪੂਰੀ ਖ਼ਬਰ »

ਪਿੰਡ ਗੁਰਦਾਸਪੁਰ ਵਿਖੇ ਗ਼ਰੀਬ ਪਰਿਵਾਰ ਦੇ ਕੱਚੇ ਮਕਾਨ ਦੀ ਡਿੱਗੀ ਛੱਤ

ਮੁਕੇਰੀਆਂ, 20 ਮਈ (ਰਾਮਗੜ੍ਹੀਆ)-ਇੱਥੋਂ ਦੇ ਪਿੰਡ ਗੁਰਦਾਸਪੁਰ ਵਿਖੇ ਬੀਤੇ ਦਿਨ ਬਾਰਸ਼ ਹੋਣ ਕਾਰਨ ਇਕ ਗ਼ਰੀਬ ਦੇ ਕੱਚੇ ਮਕਾਨ ਦੇ ਬਾਲੇ ਟੁੱਟ ਜਾਣ ਕਾਰਨ ਛੱਤ ਹੇਠਾਂ ਡਿਗ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਆਪਣੀ ਜਾਨ ਦੌੜ ਕੇ ਬਚਾਈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਗੁਰਬਾਣੀ ਨੂੰ ਜੀਵਨ ਦਾ ਮਾਰਗਦਰਸ਼ਨ ਬਣਾਉਣਾ ਚਾਹੀਦੈ-ਨਾਨਕਸਰ ਸੰਪਰਦਾਇ

ਜਗਰਾਉਂ, 20 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੂਰਨਮਾਸ਼ੀ ਦੇ ਦਿਹਾੜੇ ਮੌਕੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਦਿਨ ਤੇ ਰਾਤ ਦੇ ਸਮਾਗਮਾਂ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ | ਸੰਗਤਾਂ ਨੇ ਮੁੱਖ ਦਰਬਾਰ ਵਿਖੇ ਮੱਥਾ ਟੇਕਿਆ | ਇਸ ...

ਪੂਰੀ ਖ਼ਬਰ »

ਸਾਹਿਬਪੁਰਾ 'ਚ ਹੋਈ ਲੜਾਈ

ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)-ਖੰਨਾ ਨੇੜਲੇ ਪਿੰਡ ਸਾਹਿਬਪੁਰਾ ਵਿਖੇ ਇਕ ਵੋਟਰ ਆਪਣੀ ਪਤਨੀ ਸਮੇਤ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਦੇ ਬੂਥ ਨੰਬਰ 44 'ਤੇ ਗਿਆ ਤਾਂ ਉਨ੍ਹਾਂ ਨੂੰ ਵੋਟਾਂ ਪਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਤੁਹਾਡੀ ਵੋਟ ਇੱਥੇ ...

ਪੂਰੀ ਖ਼ਬਰ »

ਕਲਾਲ ਮਾਜਰਾ 'ਚ ਵੋਟਾਂ ਦੌਰਾਨ ਲੜਾਈ 'ਚ 3 ਜ਼ਖ਼ਮੀ

ਖੰਨਾ, 20 ਮਈ (ਦਵਿੰਦਰ ਸਿੰਘ ਗੋਗੀ)-ਖੰਨਾ ਨੇੜਲੇ ਪਿੰਡ ਕਲਾਲ ਮਾਜਰਾ ਵਿਚ ਪੀ.ਡੀ.ਏ. ਤੇ ਕਾਂਗਰਸ ਸਮਰਥਕਾਂ ਵਿਚ ਹੋਈ ਲੜਾਈ ਵਿਚ ਇੱਟਾਂ-ਵੱਟੇਂ ਚੱਲੇ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਡੈੱਡ ਹਾਊਸ 'ਚ ਰੱਖੀ

ਮੋਰਿੰਡਾ, 20 ਮਈ (ਕੰਗ)-ਥਾਣਾ ਮੋਰਿੰਡਾ ਅਧੀਨ ਪੈਂਦੇ ਪੁਲਿਸ ਚੌਾਕੀ ਲੁਠੇੜੀ 'ਚ ਪਿੰਡ ਚੱਕਲਾਂ ਦੇ ਵਸਨੀਕ ਸਰਬਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਚੱਕਲਾਂ ਪਿੰਡ ਦੇ ਬੱਸ ਅੱਡੇ ਨਜ਼ਦੀਕ ਇਕ 50 ਕੁ ਸਾਲਾਂ ਦਾ ਕਲੀਨ ਸ਼ੇਵ ਵਿਅਕਤੀ ਬਿਮਾਰ ਪਿਆ ਸੀ ...

ਪੂਰੀ ਖ਼ਬਰ »

ਰੇਲਵੇ ਪਟੜੀ 'ਤੇ ਫ਼ੋਨ ਸੁਣਦੇ ਪ੍ਰਵਾਸੀ ਮਜ਼ਦੂਰ 'ਤੇ ਚੜ੍ਹੀ ਰੇਲ ਗੱਡੀ

ਸਮਰਾਲਾ, 20 ਮਈ (ਬਲਜੀਤ ਸਿੰਘ ਬਘੌਰ, ਸੁਰਜੀਤ) - ਬੀਤੀ ਰਾਤ ਕਰੀਬ 8 ਵਜੇ ਪਿੰਡ ਲੱਲ ਕਲਾਂ ਦੇ ਰੇਲਵੇ ਸਟੇਸ਼ਨ ਤੋਂ ਕਰੀਬ 2 ਕਿੱਲੋਮੀਟਰ ਦੂਰ ਰੇਲਵੇ ਪਟੜੀ 'ਤੇ ਇਕ ਪ੍ਰਵਾਸੀ ਮਜ਼ਦੂਰ ਆਸਾ ਦੁੱਲ (22) ਹਾਲ ਵਾਸੀ ਦਰਸ਼ਨ ਸਿੰਘ ਭੱਠਾ ਕਟਾਣੀ ਵਾਸੀ ਪੱਛਮੀ ਬੰਗਾਲ ਨੂੰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX