ਤਾਜਾ ਖ਼ਬਰਾਂ


ਅਮਲੋਹ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਮੁਜ਼ਾਹਰਾ
. . .  2 minutes ago
ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ
. . .  2 minutes ago
ਸੋਨੂੰ ਲੰਗਾਹ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੇ ਡਿਫੈਂਸ ਮਾਰਗ 'ਤੇ ਲਗਾਇਆ ਧਰਨਾਂ
. . .  4 minutes ago
ਕਲਾਨੌਰ, 7 ਜੁਲਾਈ (ਪੁਰੇਵਾਲ/ਕਾਹਲੋਂ)-ਤੇਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਰੋਕਣ, ਪੰਜਾਬ ਸਰਕਾਰ ਵਲੋਂ ਭੇਦਭਾਵ ਕਾਰਨ ਗਰੀਬਾਂ ਦੇ ਰੱਦ ਕੀਤੇ ਗਏ ਨੀਲੇ ਕਾਰਡਾਂ, ਕੇਂਦਰ ਵਲੋਂ ਭੇਜੇ ਗਏ ਅਨਾਜ 'ਚ ਕਥਿਤ ਘਪਲੇ, ਨਿੱਜੀ ਸਕੂਲਾਂ 'ਚ ਫੀਸਾਂ ਦੇ ਮਾਮਲੇ ਤੋਂ ਇਲਾਵਾ...
ਟਕਸਾਲੀ ਆਗੂ ਹੋ ਰਹੇ ਹਨ ਢੀਂਡਸਾ ਦੇ ਇਕੱਠ 'ਚ ਸ਼ਾਮਲ
. . .  6 minutes ago
ਜਲੰਧਰ, 7 ਜੁਲਾਈ (ਮੇਜਰ ਸਿੰਘ) - ਅਕਾਲੀ ਦਲ ਟਕਸਾਲੀ ਦੇ ਆਗੂ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਲੁਧਿਆਣਾ ਵਿਖੇ ਸੱਦੇ ਪੰਥਕ ਇਕੱਠ ਵਿਚ ਸ਼ਾਮਲ ਹੋ ਰਹੇ ਹਨ। ਇਸ ਪੰਥਕ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਨਵੀਂ ਪਾਰਟੀ...
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  9 minutes ago
ਜੰਡਿਆਲਾ ਗੁਰੂ, 07 ਜੁਲਾਈ-(ਰਣਜੀਤ ਸਿੰਘ ਜੋਸਨ)- ਤੇਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਅਤੇ ਲੌੜਵੰਦ ਪਰਿਵਾਰਾਂ ਦੇ ਕੱਟੇ ਹੋਏ ਨੀਲੇ ਕਾਰਡਾਂ ਨੂੰ ਬਹਾਲ ਕਰਾਉਣ ਲਈ ਪੰਜਾਬ ਭਰ ਵਿੱਚ ਰੱਖੇ ਰੋਸ ਮੁਜ਼ਾਹਰਿਆਂ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ...
ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  15 minutes ago
ਅੰਮ੍ਰਿਤਸਰ, 7 ਜੁਲਾਈ (ਰਾਜੇਸ਼ ਸੰਧੂ) - ਪੈਟਰੋਲ ਡੀਜ਼ਲ ਦੀਆ ਵਧੀਆ ਕੀਮਤਾਂ, ਗਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡਾਂ, ਲਾਕਡਾਊਨ ਵਿਚ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਦੀ ਮੰਗ ਅਤੇ ਸੂਬਾ ਸਰਕਾਰ ਵਲੋਂ ਬਿਜਲੀ ਦੇ ਬਿਲਾਂ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਅੱਜ ਸ੍ਰੋਮਣੀ...
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਪੈਟਰੋਲ ਡੀਜ਼ਲ ਦੇ ਟੈਕਸ ਨੂੰ ਘੱਟ ਕਰਨ ਅਤੇ ਨੀਲੇ ਕਾਰਡਾਂ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਗਿਆ ਰੋਸ ਮੁਜ਼ਾਹਰਾ
. . .  19 minutes ago
ਬਟਾਲਾ, 7 ਜੁਲਾਈ (ਕਾਹਲੋਂ) - ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ...
ਚੇਅਰਮੈਨ ਲੋਧੀ ਗੁੱਜਰ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ
. . .  23 minutes ago
ਚੋਗਾਵਾ, 7 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਗਰੀਬ ਲੋਕਾਂ ਲਈ ਮੁਫ਼ਤ ਵੰਡੇ ਜਾਣ ਵਾਲੇ ਅਨਾਜ ਵਿੱਚ ਕੀਤੀ ਗਈ ਘਪਲੇਬਾਜ਼ੀ ਅਤੇ ਡੀਜ਼ਲ ਅਤੇ ਪੈਟਰੋਲ ਉੱਪਰ ਪੰਜਾਬ ਸਰਕਾਰ ਵੱਲੋਂ ਵਸੂਲੇ ਜਾਦੇ ਸਭ ਤੋ ਵੱਧ ਟੈਕਸ ਦੇ ਖਿਲਾਫ਼ ਅੱਜ ਸਾਬਕਾ ਚੇਅਰਮੈਨ ਸਰਬਜੀਤ ਸਿੰਘ...
ਫਗਵਾੜਾ ਹਲਕੇ ਦੇ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ
. . .  28 minutes ago
ਫਗਵਾੜਾ, 7 ਜੁਲਾਈ (ਵਾਲੀਆ) - ਫਗਵਾੜਾ ਹਲਕੇ ਦੇ ਪਿੰਡ ਪਾਸ਼ਟ, ਜਗਜੀਤ ਪੁਰ, ਰਾਣੀਪੁਰ,ਖੇੜਾ ਵਿਖੇ ਅਕਾਲੀ ਦਲ ਵਲੋ ਕਾਂਗਰਸ ਸਰਕਾਰ ਦੇ ਖਿਲਾਫ ਧਰਨੇ ਦਿੱਤੇ...
ਟਾਂਡਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  34 minutes ago
ਟਾਂਡਾ ਉੜਮੁੜ, 7 ਜੁਲਾਈ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਹਲਕਾ ਟਾਂਡਾ ਵਿਖੇ ਵੱਖ ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਹਸਪਤਾਲ ਚੌਕ ਟਾਂਡਾ ਵਿਖੇ ਹਲਕਾ ਟਾਂਡਾ ਦੇ...
ਅਣਪਛਾਤੀ ਸਕਾਰਪੀਓ ਨੇ ਸੜਕ ‘ਤੇ ਖੜੇ ਨੌਜਵਾਨਾਂ ਨੂੰ ਮਾਰੀ ਟੱਕਰ
. . .  50 minutes ago
ਗੜ੍ਹਸ਼ੰਕਰ, 7 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਸਵੇਰ ਸਮੇਂ ਨੰਗਲ ਰੋਡ ‘ਤੇ ਸੜ੍ਹਕ ਕਿਨਾਰੇ ਰੇਹੜੀ ਤੋਂ ਫਰੂਟ ਖਰੀਦ ਰਹੇ ਮੋਟਰ-ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਨੰਗਲ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਕਾਲੇ ਰੰਗ ਦੀ ਅਣਪਛਾਤੀ ਸਕਾਰਪੀਓ ਵੱਲੋਂ ਦੂਜੀ ਸਾਈਡ ਟੱਕਰ...
'ਡਰਾਮੇਬਾਜ਼' ਖਾਕੀ ਨਾਕੇਬੰਦੀ ਵਿਚਕਾਰ ਫਾਇਰਿੰਗ ਕਰਕੇ ਮਾਰਬਲ ਸ਼ਾਪ ਤੋਂ 1.20 ਲੱਖ ਰੁਪਏ ਲੁੱਟੇ
. . .  about 1 hour ago
ਮੰਡੀ ਕਿੱਲਿਆਂਵਾਲੀ, 7 ਜੁਲਾਈ (ਇਕਬਾਲ ਸਿੰਘ ਸ਼ਾਂਤ) - 'ਡਰਾਮੇਬਾਜ਼' ਖਾਕੀ ਨਾਕੇਬੰਦੀ ਵਿਚਕਾਰ ਬੀਤੀ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਨੇ ਮੰਡੀ ਕਿੱਲਿਆਂਵਾਲੀ ਵਿਖੇ ਕੌਮੀ ਸ਼ਾਹ ਰਾਹ-9 'ਤੇ ਇੱਕ ਮਾਰਬਲ-ਸੈਨੀਟਰੀ ਦੁਕਾਨ 'ਚ ਫਾਇਰਿੰਗ ਕਰਕੇ 1.20 ਲੱਖ ਰੁਪਏ...
ਧਰਨਿਆਂ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਅਕਾਲੀ ਆਗੂਆਂ ਨੂੰ ਘਰਾਂ ਦੇ ਵਿਚ ਕੀਤਾ ਨਜ਼ਰਬੰਦ
. . .  about 1 hour ago
ਛੇਹਰਟਾ 7 ਜੁਲਾਈ (ਪੱਤਰ ਪ੍ਰੇਰਕ) - ਕਾਂਗਰਸ ਸਰਕਾਰ ਵਿਰੁੱਧ ਅੱਜ ਛੇਹਰਟਾ ਚੌਕ ਵਿਖੇ ਰਾਸ਼ਨ ਘੁਟਾਲੇ, ਸ਼ਰਾਬ ਘੁਟਾਲੇ, ਨਕਲੀ ਬੀਜ ਘੁਟਾਲੇ ਸਮੇਤ ਕਾਂਗਰਸ ਦੀਆਂ ਤਮਾਮ ਧੋਖਾ ਧੜੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਿਕਰਮ...
ਫਗਵਾੜਾ ਵਿਖੇ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ, ਲੱਖਾਂ ਰੁਪਏ ਨਕਦੀ ਲੁੱਟੀ
. . .  about 1 hour ago
ਫਗਵਾੜਾ 7 ਜੁਲਾਈ (ਹਰੀਪਾਲ ਸਿੰਘ) ਫਗਵਾੜਾ ਦੇ ਰਣਜੀਤ ਨਗਰ ਇਲਾਕੇ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ...
ਸਿਹਤ ਬਲਾਕ ਅਮਰਗੜ੍ਹ ਵਿਖੇ ਕੋਰੋਨਾ ਕਾਰਨ ਦੂਜੀ ਮੌਤ
. . .  about 1 hour ago
ਅਮਰਗੜ੍ਹ , 7 ਜੁਲਾਈ ( ਸੁਖਜਿੰਦਰ ਸਿੰਘ ਝੱਲ ) - ਸਿਹਤ ਬਲਾਕ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਨਭੌਰਾ ਦੀ ਵਸਨੀਕ 70 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਰਣਬੀਰ ਸਿੰਘ...
ਜੰਗ ਲੱਗਣ ਦੀ ਸੂਰਤ 'ਚ ਅਮਰੀਕੀ ਫ਼ੌਜ ਭਾਰਤ ਦੇ ਨਾਲ - ਅਮਰੀਕਾ
. . .  about 2 hours ago
ਵਾਸ਼ਿੰਗਟਨ, 7 ਜੁਲਾਈ - ਵਾਈਟ ਹਾਊਸ ਦੇ ਇਕ ਦੇ ਚੋਟੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਐਲਾਨ ਕਰ ਦਿੱਤਾ ਕਿ ਜੇ ਭਾਰਤ ਤੇ ਚੀਨ ਵਿਚਕਾਰ ਜੰਗ ਦੇ ਹਾਲਾਤ ਬਣਦੇ ਹਨ, ਤਾਂ ਇਹ ਸਪਸ਼ਟ ਹੈ ਕਿ ਅਮਰੀਕੀ ਫ਼ੌਜ ਭਾਰਤ ਦਾ ਹੀ ਸਾਥ ਦੇਵੇਗੀ। ਵਾਈਟ ਹਾਊਸ ਨੇ ਸਪਸ਼ਟ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ, ਜਵਾਨ ਸ਼ਹੀਦ
. . .  about 2 hours ago
ਸ੍ਰੀਨਗਰ, 7 ਜੁਲਾਈ- ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਗੁਸੋ ਸੈਕਟਰ 'ਚ ਮੰਗਲਵਾਰ ਸਵੇਰ ਤੋਂ ਹੀ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੀ ਮੁੱਠਭੇੜ 'ਚ ਇਕ ਅੱਤਵਾਦੀ ਢੇਰ ਹੋ ਗਿਆ। ਗੋਲੀਬਾਰੀ ਵਿਚ ਜ਼ਖਮੀ ਹੋਏ ਦੋ ਜਵਾਨਾਂ ਵਿਚੋਂ ਇਕ ਜਵਾਨ ਨੇ ਇਲਾਜ...
ਅੱਜ ਦਾ ਵਿਚਾਰ
. . .  about 2 hours ago
ਚਲਦੀ ਕਾਰ ਨੂੰ ਲਗੀ ਅੱਗ ,ਵਾਲ ਵਾਲ ਬਚਿਆ ਡਰਾਈਵਰ
. . .  1 day ago
ਜ਼ੀਰਕਪੁਰ ,6 ਜੁਲਾਈ { ਹੈਪੀ ਪੰਡਵਾਲਾ }-ਅੰਬਾਲਾ ਚੰਡੀਗੜ੍ਹ ਮੁਖ ਮਾਰਗ 'ਤੇ ਚਲਦੀ ਕਾਰ ਨੂੰ ਲਗੀ ਅਗ ਲੱਗ ਗਈ ।ਇਸ ਮੌਕੇ 'ਤੇ ਡਰਾਈਵਰ ਵਾਲ ਵਾਲ ਬਚਿਆ ਹੈ । ਸਥਾਨਕ ਵਾਸੀਆਂ ਨੇ ਵੀ ਕਾਫੀ ਮਦਦ ਕੀਤੀ ...
ਰਾਜਪੁਰਾ (ਪਟਿਆਲਾ) 'ਚ 9 ਕੋਰੋਨਾ ਪਾਜ਼ੀਟਿਵ ਮਾਮਲੇ ਆਉਣ ਨਾਲ ਦਹਿਸ਼ਤ
. . .  1 day ago
ਰਾਜਪੁਰਾ 6 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ 9 ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਨ੍ਹਾਂ ਵਿਚੋਂ 4 ਸ਼ਹਿਰ ਵਿਚ ਅਤੇ 5 ਆਲੇ ਦੁਆਲੇ ਦੇ ਪਿੰਡਾਂ ਨਾਲ ਸਬੰਧਿਤ ਹਨ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਡੇਰਾ ਸਿਰਸਾ ਮੁਖੀ ਨੂੰ 'ਸਿੱਟ' ਹੁਣ ਪੰਜਾਬ ਲਿਆ ਕੇ ਕਰੇ ਪੁੱਛਗਿੱਛ -ਗਿਆਨੀ ਹਰਪ੍ਰੀਤ ਸਿੰਘ
. . .  1 day ago
ਤਲਵੰਡੀ ਸਾਬੋ, 06 ਜੁਲਾਈ (ਰਣਜੀਤ ਸਿੰਘ ਰਾਜੂ) - ਹੁਣ ਜਦੋਂ 'ਸਿੱਟ' ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਮਾਮਲੇ ਚ ਨਾਮਜ਼ਦ ਕਰ ਲਿਆ ਹੈ ਤਾਂ ਵਾਰੰਟ ਹਾਸਿਲ ਕਰ ਕੇ ਉਸ ਨੂੰ ਪੰਜਾਬ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂਕਿ ਬੇਅਦਬੀਆਂ ਦਾ ਸੱਚ ਸਾਹਮਣੇ ਆ ਸਕੇ।ਉਕਤ ਗੱਲਾਂ ਦਾ...
ਪੁਲਿਸ ਨੇ ਮੁਸਤੈਦੀ ਨੇ 1 ਘੰਟੇ 'ਚ ਘਰੋਂ ਭੱਜੇ 2 ਬੱਚੇ ਕੀਤੇ ਮਾਪਿਆਂ ਹਵਾਲੇ
. . .  1 day ago
ਲੋਹੀਆਂ ਖ਼ਾਸ, 6 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਦੇ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਦੇ ਏ.ਐੱਸ.ਆਈ. ਸਰਬਜੀਤ ਸਿੰਘ, ਹੌਲਦਾਰ ਦਿਲਦਾਰ ਸਿੰਘ, ਹੌਲਦਾਰ ਰਮਨਜੀਤ ਸਿੰਘ ਦੀ ਮੁਸਤੈਦੀ ਨੇ ਸੁਲਤਾਨਪੁਰ ਲੋਧੀ ਦੇ ਘਰੋਂ ਭੱਜੇ 2 ਨਾਬਾਲਗ ਲੜਕਿਆਂ ਨੂੰ ਕੇਵਲ 1 ਘੰਟੇ 'ਚ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ...
ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਤਲਵੰਡੀ ਭਾਈ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ
. . .  1 day ago
ਫ਼ਿਰੋਜ਼ਪੁਰ, 6 ਜੁਲਾਈ (ਰਾਕੇਸ਼ ਚਾਵਲਾ) - ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਵਧਦੀ ਤਾਦਾਦ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਤਲਵੰਡੀ ਭਾਈ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ, ਜਿਸ ਦੀ ਨਿਗਰਾਨੀ ਲਈ ਪੁਲਸ...
73 ਸਾਲਾ ਬਜ਼ੁਰਗ ਔਰਤ ਕੋਰੋਨਾ ਪਾਜ਼ੀਟਿਵ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 54
. . .  1 day ago
ਫ਼ਿਰੋਜ਼ਪੁਰ, 6 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਸ਼ੱਕੀ ਮਰੀਜ਼ਾਂ ਦੇ ਲਏ ਜਾ ਰਹੇ ਸੈਂਪਲਾਂ ਦੌਰਾਨ ਅੱਜ ਜ਼ੀਰਾ ਨਾਲ ਸਬੰਧਿਤ ਇਕ 73 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 54 ਹੋ ਗਈ ਹੈ। ਉਕਤ ਔਰਤ ਪਹਿਲਾਂ ਹੀ ਹਸਪਤਾਲ ਅੰਦਰ ਜੇਰੇ ਇਲਾਜ...
ਸੁਨਾਮ (ਸੰਗਰੂਰ) ਵਿਦੇਸ਼ੋਂ ਆਏ ਇਕ ਵਿਅਕਤੀ ਤੇ ਤਿੰਨ ਔਰਤਾਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਵਿਦੇਸ਼ ਤੋਂ ਆਏ ਵਿਅਕਤੀ ਸਮੇਤ ਸੁਨਾਮ ਅਤੇ ਨੇੜਲੇ ਪਿੰਡਾਂ ਦੇ 8 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਉਣ ਦੀ ਖ਼ਬਰ ਹੈ।ਇਸ ਸਬੰਧੀ ਪੁਸ਼ਟੀ ਕਰਦਿਆਂ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਦੱਸਿਆ ਕਿ ਇਨ੍ਹਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ’ਚ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਜੇਠ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕਿਸਾਨ ਜਥੇਬੰਦੀ ਵਲੋਂ ਕੋਟਲਾ ਬਾਮਾਂ 'ਚ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਦੇ ਵਿਰੋਧ 'ਚ ਰੋਸ ਵਿਖਾਵਾ

ਅਲੀਵਾਲ, 22 ਮਈ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਕੋਟਲਾ ਬਾਮਾਂ ਦੇ ਇਕ ਕਰਜ਼ਾਈ ਕਿਸਾਨ ਦੀ ਜ਼ਮੀਨ ਦੇ ਨਿਲਾਮ ਕਰਨ ਸਬੰਧੀ ਪਹੁੰਚੇ ਬੈਂਕ ਦੇ ਅਧਿਕਾਰੀਆਂ ਨੂੰ ਜਿੱਥੇ ਬੇਰੰਗ ਵਾਪਸ ਮੁੜਨਾ ਪਿਆ, ਉੱਥੇ ਇਸ ਸਬੰਧੀ ਕਿਸਾਨ ਯੂਨੀਅਨ ਵਲੋਂ ਸਰਕਾਰ ਿਖ਼ਲਾਫ਼ ਜੰਮ ਕੇ ਰੋਸ ਮੁਜਾਹਰਾ ਅਤੇ ਧਰਨਾ ਦਿੱਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਅਹੁਦੇਦਾਰਾਂ ਸੁਬੇਗ ਸਿੰਘ ਠੱਠਾ, ਸੁਰਿੰਦਰਪਾਲ ਸਿੰਘ ਫਤਹਿਗੜ੍ਹ ਚੂੜੀਆਂ, ਹਰਜੀਤ ਸਿੰਘ ਵੀਲਾ ਤੇਜਾ, ਭਾਈ ਦਲਜੀਤ ਸਿੰਘ, ਭੁਪਿੰਦਰ ਸਿੰਘ, ਗੁਲਜ਼ਾਰ ਸਿੰਘ, ਗੁਰਵਿੰਦਰ ਸਿੰਘ ਪੰਨੂੰ ਅਲੀਵਾਲ, ਗੁਰਚਰਨ ਸਿੰਘ ਟਾਹਲੀ, ਹਰਜੰਤ ਸਿੰਘ ਪੰਨਵਾਂ, ਤਰਸੇਮ ਸਿੰਘ ਭਾਲੋਵਾਲੀ, ਰਣਜੀਤ ਸਿੰਘ ਕੋਟ ਖਜਾਨਾ, ਕੈਪ: ਹਰਪਾਲ ਸਿੰਘ, ਬਲਜਿੰਦਰ ਸਿੰਘ ਖੋਖਰ, ਹਰਦੀਪ ਸਿੰਘ ਦਬੁਰਜੀ, ਡਾ: ਅਸ਼ੋਕ ਭਾਰਤੀ ਆਦਿ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਪਿੰਡ ਕੋਟਲਾਬਾਮਾਂ ਦੇ ਕਿਸਾਨ ਰੁਪਿੰਦਰ ਸਿੰਘ ਪੰਨੂੰ ਨੇ ਬੈਂਕ ਆਫ਼ ਇੰਡੀਆ ਕੋਲੋਂ ਇਕ ਗਰੀਨ ਪਾਲੀ ਹਾਊਸ ਲਈ ਸ਼ੈੱਡ ਬਣਾਉਣ ਵਾਸਤੇ ਸਬਸਿਡੀ ਉੱਪਰ ਕਰੀਬ 18 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੀ ਸਬਸਿਡੀ ਕਰੀਬ 8 ਲੱਖ ਰੁਪਏ ਉਸੇ ਵਕਤ ਹੀ ਮੋੜ ਦਿੱਤੀ ਸੀ | ਉਨ੍ਹਾਂ ਕਿਹਾ ਕਿ ਬੈਂਕ ਰਾਹੀਂ ਕਿਸੇ ਕੰਪਨੀ ਵਲੋਂ ਤਿਆਰ ਕੀਤੇ ਗਏ ਸ਼ੈੱਡ ਨੇ ਇਕ ਸਾਲ ਵੀ ਨਹੀਂ ਕੱਢਿਆ ਕਿ ਉਸ ਉਪਰ ਲਗਾਇਆ ਪੋਲੀਥੀਨ ਪਾਟ ਗਿਆ, ਜਿਸ ਦੀ ਮਗਰੋਂ ਕਿਸੇ ਨੇ ਵੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਬੈਂਕ ਨਾਲ ਹੋਈ ਗੱਲਬਾਤ ਮੁਤਾਬਿਕ ਸ਼ੈੱਡ ਦੀ ਇੰਸ਼ੋਰੈਂਸ ਕੀਤੀ ਜਾਣੀ ਸੀ, ਉਹ ਵੀ ਨਹੀਂ ਕੀਤੀ ਗਈ, ਜਿਸ ਕਰਕੇ ਉਨ੍ਹਾਂ ਨੂੰ ਮੁਨਾਫ਼ੇ ਦੀ ਜਗ੍ਹਾ ਵੱਡੇ ਨੁਕਸਾਨ ਦੀ ਮਾਰ ਝੱਲਣੀ ਪਈ | ਉਨ੍ਹਾਂ ਕਿਹਾ ਕਿ ਹੁਣ ਬੈਂਕ ਵਲੋਂ ਕਰੀਬ 15 ਲੱਖ ਰੁਪਏ ਦੇ ਕਰਜ਼ੇ ਸਬੰਧੀ ਜ਼ਮੀਨ ਦੀ ਨਿਲਾਮੀ ਸਬੰਧੀ ਕਾਰਵਾਈ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਉਕਤ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਣਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਕਰਜ਼ਾਈ ਕਿਸਾਨ ਨੂੰ ਸਰਕਾਰ ਨੇ ਇਨਸਾਫ਼ ਨਾ ਦਿਵਾਇਆ ਤਾਂ ਉਹ ਸੰਘਰਸ਼ ਤੇਜ ਕਰਨਗੇ | ਇਸੇ ਸਬੰਧ 'ਚ ਪਹੁੰਚੇ ਬੈਂਕ ਆਫ਼ ਇੰਡੀਆ ਦੇ ਮੈਨੇਜਰ ਪੰਕਜ਼ ਸ਼ਰਮਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਧਰਨੇ ਦੀ ਸਮਾਪਤੀ ਕਰਕੇ ਬਟਾਲਾ ਵਿਖੇ ਬੈਂਕ ਬ੍ਰਾਂਚ ਪਹੁੰਚਣ, ਜਿੱਥੇ ਉਨ੍ਹਾਂ ਦੇ ਮਸਲੇ ਲਈ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਦਾ ਕੋਈ ਸਰਲ ਤਰੀਕਾ ਲੱਭਿਆ ਜਾਵੇਗਾ |

ਸੰਨੀ ਦਿਓਲ ਅੱਜ ਮੁੜ ਗੁਰਦਾਸਪੁਰ ਪੁੱਜਣਗੇ

ਰਾਜਾਸਾਂਸੀ, 22 ਮਈ (ਹੇਰ/ਹਰਦੀਪ ਸਿੰਘ ਖੀਵਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਚੋਣਾਂ ਤੋਂ ਅਗਲੇ ਦਿਨ ਕੁੱਲੂ ਨੂੰ ਰਵਾਨਾ ਹੋ ਗਏ ਸਨ, ਜੋ ਕਿ 23 ਮਈ ਨੂੰ ਇੱਥੇ ਵਾਪਸ ਪਰਤ ਰਹੇ ਹਨ | ਸੰਨੀ ਦਿਓਲ ਚੋਣਾਂ ਵਾਲੇ ਦਿਨ ...

ਪੂਰੀ ਖ਼ਬਰ »

ਮਾਸ ਕੌ ਾਸਿਲੰਗ ਦੌਰਾਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਿੱਤੇ ਅਤੇ ਵਿਸ਼ਿਆਂ ਦੀ ਚੋਣ ਸਬੰਧੀ ਦਿੱਤੀ ਜਾਣਕਾਰੀ

ਬਟਾਲਾ, 22 ਮਈ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉੱਜਵਲ ਆਈ.ਏ.ਐਸ. ਦੀ ਅਗਵਾਈ ਹੇਠ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਕਰਮ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਕਿੱਤੇ ਅਤੇ ਵਿਸ਼ਿਆਂ ਦੀ ਚੋਣ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਦੇ ਸਾਰੇ 208 ਸਰਕਾਰੀ, ਹਾਈ ...

ਪੂਰੀ ਖ਼ਬਰ »

ਨਤੀਜੇ ਨੇੜੇ ਆਉਂਦੇ ਦੇਖ ਉਮੀਦਵਾਰਾਂ, ਵਿਧਾਇਕਾਂ ਤੇ ਮੰਤਰੀਆਂ ਸਮੇਤ ਸਮਰਥਕਾਂ ਦੀਆਂ ਧੜਕਣਾਾ ਹੋਈਆਂ ਤੇਜ਼

ਪੁਰਾਣਾ ਸ਼ਾਲਾ, 22 ਮਈ (ਗੁਰਵਿੰਦਰ ਸਿੰਘ ਗੁਰਾਇਆ)-19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਪੈਣ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਚੁੱਕੀ ਹੈ ਅਤੇ ਚਾਰ ਚੁਫੇਰੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ 'ਚ ਕੀਤੇ ਜਾ ਰਹੇ ਜਿੱਤ ਦੇ ...

ਪੂਰੀ ਖ਼ਬਰ »

ਮੈਟਿ੍ਕ ਪ੍ਰੀਖਿਆ 'ਚੋਂ 100 ਫ਼ੀਸਦੀ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਜਾਵੇਗਾ ਸਨਮਾਨਿਤ-ਰਾਕੇਸ਼ ਬਾਲਾ

ਗੁਰਦਾਸਪੁਰ, 22 ਮਈ (ਆਰਿਫ਼)-ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਰਾਕੇਸ਼ ਬਾਲਾ ਵਲੋਂ ਮੈਟਿ੍ਕ ਦੀ ਪ੍ਰੀਖਿਆ ਦੌਰਾਨ ਅੰਗਰੇਜ਼ੀ, ਸ.ਸ, ਗਣਿਤ ਅਤੇ ਸਾਇੰਸ ਵਿਸ਼ਿਆਂ ਵਿਚ 100 ਫ਼ੀਸਦੀ ਨਤੀਜੇ ਲਿਆਉਣ ਵਾਲੇ ...

ਪੂਰੀ ਖ਼ਬਰ »

ਅੱਜ ਹੋਵੇਗੀ ਵੋਟਾਂ ਦੀ ਗਿਣਤੀ, ਪ੍ਰਬੰਧ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ ਵਿਪੁਲ ਉੱਜਵਲ

ਗੁਰਦਾਸਪੁਰ, 22 ਮਈ (ਆਰਿਫ਼)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਈ ਨੂੰ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਸਥਾਨਿਕ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ

ਦੀਨਾਨਗਰ, 22 ਮਈ (ਸੰਧੂ/ਸ਼ਰਮਾ/ਸੋਢੀ)-ਦੀਨਾਨਗਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਰਮਨ ਕੁਮਾਰ, ਏ.ਐਸ.ਆਈ. ਬਲਦੇਵ ਸਿੰਘ ਅਤੇ ਹੋਰ ਆਪਣੇ ਪੁਲਿਸ ਕਰਮਚਾਰੀਆਂ ਨਾਲ ਪਿੰਡ ਪਨਿਆੜ ...

ਪੂਰੀ ਖ਼ਬਰ »

ਮੀਟਰ ਬਾਕਸ ਨੂੰ ਲੱਗੀ ਭਿਆਨਕ ਅੱਗ-15 ਤੋਂ 20 ਮੀਟਰ ਸੜੇ

ਕਾਦੀਆਂ, 22 ਮਈ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਅੱਜ ਦੁਪਹਿਰ ਸਮੇਂ ਗੁਰੂ ਨਾਨਕਪੁਰਾ ਮੁਹੱਲਾ ਪੁਰਾਣਾ ਸਿਵਲ ਹਸਪਤਾਲ ਲਾਗੇ ਅਬਾਦੀ 'ਚ ਹਫੜਾ-ਦਫੜੀ ਮੱਚ ਗਈ, ਜਦੋਂ ਇਸ ਥਾਂ 'ਤੇ ਲੋਕਾਂ ਦੇ ਘਰਾਂ ਨੂੰ ਬਿਜਲੀ ਸਪਲਾਈ ਲਈ ਲੱਗੇ ਮੀਟਰ ਬਕਸੇ ਨੂੰ ਅਚਾਨਕ ਭਿਆਨਕ ਅੱਗ ...

ਪੂਰੀ ਖ਼ਬਰ »

ਸੈਂਟਰਲ ਪਬਲਿਕ ਸਕੂਲ ਘੁਮਾਣ ਦਾ 12ਵੀਂ ਦੀ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ-ਪਿ੍ੰਸੀਪਲ ਪੰਨੂੰ

ਘੁਮਾਣ, 22 ਮਈ (ਬੰਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਸ਼ੇ੍ਰਣੀ ਦੇ ਘੋਸ਼ਿਤ ਕੀਤੇ ਨਤੀਜਿਆਂ ਸਬੰਧੀ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਸਤਿੰਦਰ ਕੌਰ ਪੰਨੂੰ ਨੇ ਦੱਸਿਆ ਕਿ ਸੈਂਟਰਲ ਪਬਲਿਕ ਸਕੂਲ ਘੁਮਾਣ ਦੀਆਂ 30 ਤੋਂ ਵੱਧ ਵਿਦਿਆਰਥੀਆਂ ਨੇ 85 ਤੋਂ 94 ...

ਪੂਰੀ ਖ਼ਬਰ »

ਘੱਲੂਘਾਰਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚੋਂ ਕੀਤੇ ਵਜ਼ੀਫੇ ਪ੍ਰਾਪਤ

ਕਾਹਨੂੰਵਾਨ, 22 ਮਈ (ਹਰਜਿੰਦਰ ਸਿੰਘ ਜੱਜ)-ਸਥਾਨਕ ਮੇਨ ਬਾਜ਼ਾਰ ਵਿਖੇ ਸਥਿਤ ਛੋਟਾ ਘੱਲੂਘਾਰਾ ਸ਼ਹੀਦ ਮੈਮੋਰੀਅਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸ਼ੋ੍ਰਮਣੀ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ 2018 'ਚ ਭਾਗ ਲਿਆ ਸੀ, ਜਿਸ ਵਿਚ ਘੱਲੂਘਾਰਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਹਸਨਪੁਰਾ ਦਾ ਨਤੀਜਾ 100 ਫ਼ੀਸਦੀ ਰਿਹਾ

ਬਟਾਲਾ, 21 ਮਈ (ਸੁਖਦੇਵ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆ 'ਚ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਹਸਨਪੁਰਾ (ਗੋਖੂਵਾਲ) ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ ਚੇਅਰਮੈਨ ਜਗੀਰ ਸਿੰਘ ਕਾਹਲੋਂ ਅਤੇ ਪਿ੍ੰਸੀਪਲ ...

ਪੂਰੀ ਖ਼ਬਰ »

ਸਰਕਾਰੀ ਸਕੂਲ ਰਾਏਚੱਕ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ-ਵਜੀਫ਼ਾ ਵੀ ਕੀਤਾ ਪ੍ਰਾਪਤ

ਬਟਾਲਾ, 22 ਮਈ (ਕਾਹਲੋਂ)-ਸਰਕਾਰੀ ਹਾਈ ਸਕੂਲ ਰਾਏਚੱਕ ਦਾ 10ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀ ਮੁੱਖ ਅਧਿਆਪਕਾ ਰਵਿੰਦਰ ਕੌਰ ਖਾਲਸਾ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਪਵਨਪ੍ਰੀਤ ਕੌਰ ਬਾਜਵਾ ਨੇ 96 ਫ਼ੀਸਦੀ ਅੰਕ ਲੈ ਕੇ ਪੂਰੇ ਬਲਾਕ ਵਿਚੋਂ ਪਹਿਲਾ, ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦਾ ਨਤੀਜਾ ਸੌ ਫ਼ੀਸਦੀ ਰਿਹਾ

ਘੁਮਾਣ, 22 ਮਈ (ਬੰਮਰਾਹ)-ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਵਿਚੋਂ ਵਧੀਆ ਦਰਜੇ ਦੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਨ੍ਹ•ਾਂ ਇਮਤਿਹਾਨਾਂ ਵਿਚ ਕਾਜਲਪ੍ਰੀਤ ਕੌਰ ਨੇ 93 ਫ਼ੀਸਦੀ, ਨਵਪ੍ਰੀਤ ਕੌਰ ਨੇ 90 ...

ਪੂਰੀ ਖ਼ਬਰ »

ਬਾਬਾ ਨਾਂਗਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੋਮਾ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਘੁਮਾਣ, 22 ਮਈ (ਬੰਮਰਾਹ)-ਬਾਬਾ ਨਾਂਗਾ ਪਬਲਿਕ ਸੀਨੀ: ਸੈਕੰ: ਸਕੂਲ ਭੋਮਾ ਦਾ ਹਰ ਸਾਲ ਵਾਂਗ ਇਸ ਵਾਰ ਵੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਸਕੂਲ ਦੀ ਪਿ੍ੰ: ਮੈਡਮ ਹਰਜੀਤ ਕੌਰ ਤੇ ਬਾਬਾ ਦਲਬੀਰ ਸਿੰਘ ਭੋਮਾ ਪ੍ਰਧਾਨ ਬਾਬਾ ਨਾਂਗਾ ਸੇਵਾ ਸੁਸਾਇਟੀ ...

ਪੂਰੀ ਖ਼ਬਰ »

ਐਨ.ਈ.ਐਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ

ਘੁਮਾਣ, 22 ਮਈ (ਬੰਮਰਾਹ)-ਹਰ ਸਾਲ ਦੀ ਤਰ•ਾਂ ਇਸ ਵਾਰ ਵੀ ਐਨ.ਈ.ਐਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ਨੇੜੇ ਘੁਮਾਣ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ | ਸਕੂਲ ਦੀ ਪਿ੍ੰ: ਮੈਡਮ ਸੁਖਦੀਪ ਕੌਰ ਭੋਮਾ ਨੇ ...

ਪੂਰੀ ਖ਼ਬਰ »

ਬਾਬਾ ਨਾਮਦੇਵ ਕਾਨਵੈਂਟ ਸਕੂਲ ਘੁਮਾਣ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਘੁਮਾਣ, 22 ਮਈ (ਬੰਮਰਾਹ)-ਬਾਬਾ ਨਾਮਦੇਵ ਕਾਨਵੈਂਟ ਸੀਨੀ: ਸੈਕੰ: ਸਕੂਲ ਘੁਮਾਣ ਜੋ ਕਿ ਨਾਮਦੇਵ ਦਰਬਾਰ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ | ਇਸ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਮਾਣ ਵਧਾਇਆ ਹੈ | ਪਿ੍ੰ: ਰਾਜ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਯੋਗੀਰਾਜ ਸ੍ਰੀ ਬਾਵਾ ਲਾਲ ਮਾਡਰਨ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ

ਕੋਟਲੀ ਸੂਰਤ ਮੱਲ•ੀ, 22 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਯੋਗੀਰਾਜ ਸ੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਮਲਕੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਕੋਟਲੀ ਸੂਰਤ ਮੱਲੀ ਦਾ ਨਤੀਜਾ ਰਿਹਾ 100 ਫ਼ੀਸਦੀ

ਕੋਟਲੀ ਸੂਰਤ ਮੱਲ•ੀ, 22 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦਾ ਨਤੀਜੇ 'ਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ•ੀ ਦਾ ਨਤੀਜਾ 100 ਫ਼ੀਸਦੀ ਸ਼ਾਨਦਾਰ ਰਿਹਾ ਹੈ | ਸੰਸਥਾ ਦੇ ਐਮ.ਡੀ. ...

ਪੂਰੀ ਖ਼ਬਰ »

ਭੁਲੇਰ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ

ਬਟਾਲਾ, 22 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਜਲੰਧਰ ਰੋਡ 'ਤੇ ਸਥਿਤ ਐਸ.ਬੀ.ਏ.ਐਸ. ਭੁਲੇਰ ਪਬਲਿਕ ਸਕੂਲ ਦਾ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿੰ੍ਰਸੀਪਲ ਮਧੂ ਸ਼ਰਮਾ ਨੇ ਦੱਸਿਆ ਕਿ ਦਸਵੀਂ ਦੇ ਨਤੀਜੇ 'ਚ ਵਿਦਿਆਰਥੀ ਰਾਜਨ ਨੇ 90.3 ਫ਼ੀਸਦੀ ...

ਪੂਰੀ ਖ਼ਬਰ »

ਪਿੰਡ ਪਨਿਆੜ ਅਤੇ ਗਾਂਧੀਆਂ ਵਿਖੇ ਨਸ਼ੇ ਨੂੰ ਰੋਕਣ ਸਬੰਧੀ ਐਸ.ਐਸ.ਪੀ. ਨੂੰ ਮੰਗ-ਪੱਤਰ

ਗੁਰਦਾਸਪੁਰ, 22 ਮਈ (ਆਲਮਬੀਰ ਸਿੰਘ)-ਪੁਲਿਸ ਥਾਣਾ ਦੀਨਾਨਗਰ ਅਧੀਨ ਪੈਂਦੇ ਪਿੰਡ ਪਨਿਆੜ ਅਤੇ ਗਾਂਧੀਆਂ ਵਿਖੇ ਸ਼ਰੇਆਮ ਨਸ਼ੀਲਾ ਪਦਾਰਥ ਵੇਚਣ ਨੰੂ ਲੈ ਕੇ ਐਸ.ਐਸ.ਪੀ. ਨੰੂ ਦਰਖ਼ਾਸਤ ਦੇ ਕੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਰਵਿੰਦਰਾ ਪਬਲਿਕ ਸਕੂਲ 'ਚ ਦਾਖ਼ਲੇ ਨੂੰ ਲੈ ਕੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਗੁਰਦਾਸਪੁਰ, 22 ਮਈ (ਸੈਣੀ)-ਸਥਾਨਿਕ ਬਟਾਲਾ ਰੋਡ 'ਤੇ ਸਥਿਤ ਰਵਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਵਲੋਂ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਦਾਖ਼ਲੇ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ...

ਪੂਰੀ ਖ਼ਬਰ »

25 ਤੋਂ ਬਾਅਦ ਨਹੀਂ ਹੋਵੇਗੀ ਕਣਕ ਦੀ ਸਰਕਾਰੀ ਖ਼ਰੀਦ-ਡੀ.ਐਫ.ਐਸ.ਸੀ. ਨਰੂਲਾ

ਗੁਰਦਾਸਪੁਰ, 22 ਮਈ (ਸੈਣੀ)-ਦਾਣਾ ਮੰਡੀਆਂ 'ਚ ਕਣਕ ਦਾ ਕੰਮ ਲਗਪਗ ਖ਼ਤਮ ਹੋ ਚੁੱਕਾ ਹੈ ਅਤੇ ਇਸ ਦੀ ਸਰਕਾਰੀ ਤੌਰ 'ਤੇ ਖ਼ਰੀਦ ਦਾ ਸਮਾਂ 25 ਮਈ ਤੱਕ ਦਾ ਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫੂਡ ਐਾਡ ਸਪਲਾਈ ਕੰਟਰੋਲਰ ਮਨੀਸ਼ ਨਰੂਲਾ ਨੇ ਦੱਸਿਆ ਕਿ ਕਣਕ ਦੀ ...

ਪੂਰੀ ਖ਼ਬਰ »

ਰੈੱਡ ਕਰਾਸ ਵਲੋਂ ਪਿ੍ੰਸੀਪਲ ਸਿਸਟਰ ਲੂਸੀ ਦਾ ਸਨਮਾਨ

ਗੁਰਦਾਸਪੁਰ, 22 ਮਈ (ਸੈਣੀ)-ਸਥਾਨਿਕ ਰੈੱਡ ਕਰਾਸ ਅਤੇ ਨਸ਼ਾ ਛੁਡਾਊ ਕੇਂਦਰ ਵਲੋਂ ਲਿਟਲ ਫਲਾਵਰ ਕਾਨਵੈਂਟ ਸਕੂਲ ਦੀ ਪਿ੍ੰਸੀਪਲ ਸਿਸਟਰ ਲੂਸੀ ਨੰੂ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ...

ਪੂਰੀ ਖ਼ਬਰ »

ਦੋ ਵੱਖ-ਵੱਖ ਔਰਤਾਂ ਤੋਂ ਪੰਜ ਹਜ਼ਾਰ ਨਕਦੀ ਅਤੇ ਮੋਬਾਈਲ ਸਮੇਤ ਵਾਲੀਆਂ ਝਪਟ ਕੇ ਲੁਟੇਰੇ ਫ਼ਰਾਰ

ਪੁਰਾਣਾ ਸ਼ਾਲਾ, 22 ਮਈ (ਗੁਰਵਿੰਦਰ ਸਿੰਘ ਗੁਰਾਇਆ)-ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਸੈਦੋਵਾਲ ਕਲਾਂ ਦੀ ਵਸਨੀਕ ਇਕ ਔਰਤ ਦੇ ਕੰਨ ਦੀਆਂ ਵਾਲੀਆਂ ਅਤੇ ਪੁਰਾਣਾ ਸ਼ਾਲਾ ਦੀ ਵਸਨੀਕ ਇਕ ਹੋਰ ਔਰਤ ਦੇ ਹੱਥ 'ਚੋਂ ਦੋ ਐਕਟਿਵਾ ਸਵਾਰ ਅਣਪਛਾਤੇ ਲੁਟੇਰਿਆਂ ਵਲੋਂ ...

ਪੂਰੀ ਖ਼ਬਰ »

ਹਿੰਦੂ ਕੋਆਪ੍ਰੇਟਿਵ ਬੈਂਕ ਦੇ ਤਿੰਨ ਅਧਿਕਾਰੀਆਂ ਦੀ ਅਗਾਊਾ ਜ਼ਮਾਨਤ ਰੱਦ

ਪਠਾਨਕੋਟ, 22 ਮਈ (ਚੌਹਾਨ)-ਹਿੰਦੂ ਕੋਆਪ੍ਰੇਟਿਵ ਬੈਂਕ ਪਠਾਨਕੋਟ ਨੇ ਬੈਂਕ ਦੀ ਨਿਘਰਦੀ ਦਸ਼ਾ ਲਈ ਆਪਣੇ ਸਾਬਕਾ ਚਾਰ ਅਧਿਕਾਰੀਆਂ ਦੇ ਸਿਰ ਠੀਕਰਾ ਭੰਨਦਿਆਂ ਉਨ੍ਹਾਂ ਿਖ਼ਲਾਫ਼ ਪੁਲਿਸ 'ਚ ਸ਼ਿਕਾਇਤ ਕੀਤੀ ਸੀ ਤੇ ਇਨ੍ਹਾਂ ਿਖ਼ਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ | ...

ਪੂਰੀ ਖ਼ਬਰ »

ਨਹਿਰੀ ਗੇਟਾਂ ਦੇ ਪਿੱਛੇ ਮਰੇ ਜਾਨਵਰ ਅਤੇ ਗੰਦਗੀ ਦੀ ਭੈੜੀ ਬਦਬੂ ਕਾਰਨ ਪੁਲ ਤਿੱਬੜੀ ਨਿਵਾਸੀ ਪ੍ਰੇਸ਼ਾਨ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)-ਪੁਲ ਤਿੱਬੜੀ ਨਹਿਰ ਅੱਪਰਬਾਰੀ ਦੁਆਬ ਦੇ ਗੇਟਾਂ ਪਿੱਛੇ ਜਾਨਵਰਾਂ ਤੇ ਹੋਰ ਗੰਦਗੀ ਇਕੱਠੀ ਹੋਣ ਨਾਲ ਉਸ ਵਿਚੋਂ ਨਿਕਲਦੀ ਭੈੜੀ ਬਦਬੂ ਨਾਲ ਪੁਲ ਤਿੱਬੜੀ ਨਿਵਾਸੀ ਕਈ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ 'ਚ ਫਸ ਰਹੇ ਹਨ | ਗੇਟਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਾਹਪੁਰ ਗੁਰਾਇਆ ਦਾ ਨਤੀਜਾ ਰਿਹਾ ਸ਼ਾਨਦਾਰ

ਡੇਰਾ ਬਾਬਾ ਨਾਨਕ, 22 ਮਈ (ਹੀਰਾ ਸਿੰਘ ਮਾਂਗਟ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦੌਰਾਨ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰ ਗੁਰਾਇਆਂ ਦਾ ਨਤੀਜਾ ਸੌ ਫ਼ੀਸਦੀ ...

ਪੂਰੀ ਖ਼ਬਰ »

ਸੁੱਖ ਪੱਡਾ ਕੈਨੇਡਾ ਵਲੋਂ ਭੇਜੀ ਰਾਸ਼ੀ ਸਰਕਾਰੀ ਸਕੂਲ ਪੱਡੇ ਦੇ ਬੱਚਿਆਂ ਨੂੰ ਵਜੀਫ਼ੇ ਦੇ ਤੌਰ 'ਤੇ ਵੰਡੀ

ਘੁਮਾਣ, 22 ਮਈ (ਬੰਮਰਾਹ)-ਨਜ਼ਦੀਕੀ ਪਿੰਡ ਪੱਡੇ ਦੇ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਤੇ ਆਂਗਨਵਾੜੀ ਸੈਂਟਰ ਦੇ ਅੱਵਲ ਬੱਚਿਆਂ ਦੇ ਉਤਸ਼ਾਹ ਨੂੰ ਵਧਾਉਣ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਿੰਡ ਪੱਡੇ ਦੇ ਉੱਘੇ ਐਨ.ਆਰ.ਆਈ. ਮਲੂਕ ਸਿੰਘ ਪੱਡਾ ਕਨੇਡਾ ...

ਪੂਰੀ ਖ਼ਬਰ »

ਕਮੀਜ਼ਾਂ ਦੀਆਂ ਜੇਬਾਂ ਹੀ ਖਿੱਚ ਕੇ ਲੈ ਗਏ ਲੁਟੇਰੇ, ਦੋ ਥਾਈਾ ਕੀਤੀ ਖੋਹ

ਕਾਹਨੂੰਵਾਨ, 22 ਮਈ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਖੇਤਰ ਜੀ.ਟੀ. ਰੋਡ ਗੁਰਦਾਸਪੁਰ ਗੁਰਦੁਆਰਾ ਸੁਲਤਾਨਪੁਰ ਨਜ਼ਦੀਕ ਮਾ: ਪੈਟਰੋਲ ਪੰਪ ਨਜ਼ਦੀਕ ਅੱਜ ਦੁਪਹਿਰ ਦੋ ਅਣਪਛਾਤੇ ਪਲਸਰ ਮੋਟਰਸਾਈਕਲ ਚਾਲਕ ਲੁਟੇਰਿਆਂ ਵਲੋਂ ਚੰਦ ਹੀ ਮਿੰਟਾਂ ਵਿਚ 2 ...

ਪੂਰੀ ਖ਼ਬਰ »

ਕਲਗ਼ੀਧਰ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਿਆਂ 'ਚ ਮਾਰੀਆਂ ਮੱਲਾਂ

ਪੁਰਾਣਾ ਸ਼ਾਲਾ, 22 ਮਈ (ਗੁਰਵਿੰਦਰ ਸਿੰਘ ਗੁਰਾਇਆ)-ਕਲਗ਼ੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਨੇ ਬਿਆਸ ਸਹੋਦਿਆ ਗਰੁੱਪ ਡੈਂਟਰ ਸਕੂਲ ਹਿੰਦੀ ਅਤੇ ਪੰਜਾਬੀ ਭਾਸ਼ਣ ਮੁਕਾਬਲਿਆਂ 'ਚ ਤੀਸਰਾ ਸਥਾਨ ਹਾਸਲ ਕਰਕੇ ਇਕ ਵਾਰ ਫਿਰ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਪਿ੍ੰਸੀਪਲ ਸਿਸਟਰ ਸੋਮੀਆ ਦੇ ਪਦਉਨਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ

ਧਾਰੀਵਾਲ, 22 ਮਈ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੇ ਪਿ੍ੰਸੀਪਲ ਸਿਸਟਰ ਸੋਮੀਆ ਅਤੇ ਸੁਪੀਰਅਰ ਸਿਸਟਰ ਗ੍ਰੇਸ ਦੀ ਹੋਈ ਬਦਲੀ 'ਤੇ ਵਿਦਾਇਗੀ ਪਾਰਟੀ ਡਾਇਰੈਕਟਰ ਫਾਦਰ ਜੌਸਫ ਮੈਥਿਊ ਦੇ ਪ੍ਰਬੰਧਾਂ ਹੇਠ ਦਿੱਤੀ ਗਈ | ਇਸ ਮੌਕੇ ਸਟਾਫ ...

ਪੂਰੀ ਖ਼ਬਰ »

ਪਿੰਡ ਡੇਰਾ ਪਠਾਣਾ ਤੇ ਢਿਲਵਾਂ 'ਚ ਮੂੰਹ-ਖੁਰ ਦੀ ਬਿਮਾਰੀ ਨੇ ਪਸ਼ੂ ਪਾਲਕਾਂ ਦੇ ਸਾਹ ਸੂਤੇ

ਕੋਟਲੀ ਸੂਰਤ ਮੱਲ੍ਹੀ, 22 ਮਈ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਡੇਰਾ ਪਠਾਣਾ ਤੇ ਢਿਲਵਾਂ 'ਚ ਵਿਭਾਗ ਵਲੋਂ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਦੇ ਟੀਕੇ ਨਾ ਲੱਗਣ ਕਰਕੇ ਪਿਛਲੇ ਕਈ ਦਿਨਾਂ ਤੋਂ ਕਈ ਕਿਸਾਨਾਂ ਦੇ ਪਸ਼ੂ ਮੂੰਹ ਖੁਰ ਦੀ ਬਿਮਾਰੀ ਦੀ ਲਪੇਟ 'ਚ ਆਉਣ ...

ਪੂਰੀ ਖ਼ਬਰ »

ਵਿਭਾਗ ਦੀ ਅਣਦੇਖੀ ਕਾਰਨ ਬੈਟਰੀ ਵਿਕਰੇਤਾ ਕਰ ਰਹੇ ਹਨ ਨਿਯਮਾਂ ਦੀ ਉਲੰਘਣਾ

ਗੁਰਦਾਸਪੁਰ, 22 ਮਈ (ਸੈਣੀ)-ਵਿਭਾਗ ਦੀ ਅਣਦੇਖੀ ਕਾਰਨ ਬੈਟਰੀ ਵਿਕਰੇਤਾ ਨਿਯਮਾਂ ਦੀ ਉਲੰਘਣਾ ਕਰਦੇ ਆਮ ਦੇਖੇ ਜਾ ਸਕਦੇ ਹਨ | ਜ਼ਿਕਰਯੋਗ ਹੈ ਕਿ ਹਰ ਘਰ, ਦੁਕਾਨ ਅਤੇ ਹੋਰ ਅਦਾਰਿਆਂ 'ਚ ਇਨਵਰਟਰ ਆਮ ਜਿਹੀ ਗੱਲ ਹੋ ਚੁੱਕੀ ਹੈ ਅਤੇ ਇਸ ਨਾਲ ਲੱਗੀਆਂ ਬੈਟਰੀਆਂ ਦੀ ਵਿਕਰੀ ...

ਪੂਰੀ ਖ਼ਬਰ »

ਮਾਸਟਰ ਧਿਆਨ ਸਿੰਘ ਜੌਹਲ ਦੀ ਅੰਤਿਮ ਅਰਦਾਸ 25 ਨੂੰ

ਕਾਹਨੂੰਵਾਨ, 22 ਮਈ (ਹਰਜਿੰਦਰ ਸਿੰਘ ਜੱਜ)-ਮਾਸਟਰ ਧਿਆਨ ਸਿੰਘ ਪੁੱਤਰ ਸੋਹਣ ਸਿੰਘ ਜੌਹਲ ਵਾਸੀ ਡੇਹਰੀਵਾਲ ਦਰੋਗਾ, ਜਿਨ੍ਹਾਂ ਦਾ ਦਿਹਾਂਤ 16 ਮਈ ਨੂੰ ਸੰਖੇਪ ਬਿਮਾਰੀ ਕਰਕੇ ਹੋ ਗਿਆ ਸੀ, ਦੀ ਅੰਤਿਮ ਅਰਦਾਸ ਦੇ ਭੋਗ 25 ਮਈ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਡੇਹਰੀਵਾਲ ...

ਪੂਰੀ ਖ਼ਬਰ »

ਕਾਰ 'ਚੋਂ ਨਾਜਾਇਜ਼ ਸ਼ਰਾਬ ਬਰਾਮਦ

ਸੁਜਾਨਪੁਰ, 22 ਮਈ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਦਲਵਿੰਦਰ ਸ਼ਰਮਾ ਦੀ ਅਗਵਾਈ 'ਚ ਇਕ ਕਾਰ ਨੰਬਰ-ਐਚ.ਪੀ. 38ਪੀ. 2373 ਵਿਚੋਂ 300 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ | ਥਾਣਾ ਮੁਖੀ ਦਲਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮੁਹੱਲਾ ਪ੍ਰੇਮ ...

ਪੂਰੀ ਖ਼ਬਰ »

ਗੋਪਾਲ ਧਾਮ ਗਊਸ਼ਾਲਾ ਵਿਖੇ ਸਮਾਗਮ ਕਰਵਾਇਆ

ਪਠਾਨਕੋਟ, 22 ਮਈ (ਆਰ. ਸਿੰਘ)-ਗੋਪਾਲ ਧਾਮ ਗਊਸ਼ਾਲਾ ਸਰਕੁਲਰ ਰੋਡ ਵਿਖੇ ਗਊ ਸੇਵਾ ਕਮੇਟੀ ਵਲੋਂ ਪ੍ਰਧਾਨ ਵਿਜੈ ਕੁਮਾਰ ਪਾਸੀ ਦੀ ਪ੍ਰਧਾਨਗੀ 'ਚ ਇਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸਮਾਜ ਸੇਵਿਕਾ ਪ੍ਰਤਿਭਾ ਖੋਸਲਾ ਵਿਸ਼ੇਸ਼ ਤੌਰ 'ਤੇ ਆਪਣੇ ਜਨਮ ਦਿਵਸ ਮੌਕੇ ਗਊਆਾ ਦੇ ...

ਪੂਰੀ ਖ਼ਬਰ »

ਨਹਿਰਾਂ ਤੋਂ ਨਿਕਲਦੇ ਰਜਵਾਹਿਆਂ ਦੀ ਸਾਫ਼ ਸਫ਼ਾਈ ਬਰਸਾਤਾਂ ਤੋਂ ਪਹਿਲਾਂ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)-ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਨਹਿਰ ਅੱਪਰਬਾਰੀ ਦੁਆਬ ਅਤੇ ਕਸੂਰ ਬਰਾਂਚ ਨਹਿਰ ਤੋਂ ਨਿਕਲਦੇ ਰਜਵਾਹਿਆਂ ਦੀ ਸਾਫ਼ ਸਫ਼ਾਈ ਬਰਸਾਤਾਂ ਤੋਂ ਪਹਿਲਾਂ ਕਰਵਾਉਣ ਦੀ ਮੰਗ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ...

ਪੂਰੀ ਖ਼ਬਰ »

ਮੰਡੀਕਰਨ ਬੋਰਡ ਵਲੋਂ ਬਣਾਈ ਜਾ ਰਹੀ ਿਲੰਕ ਸੜਕ ਦਾ ਕੰਮ ਢਿੱਲੀ ਰਫ਼ਤਾਰ 'ਚ ਚੱਲਣ ਕਾਰਨ ਲੋਕਾਂ ਵਲੋਂ ਨਾਅਰੇਬਾਜ਼ੀ

ਕੋਟਲੀ ਸੂਰਤ ਮੱਲ੍ਹੀ, 22 ਮਈ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਭੁੱਲਰ ਅਠਵਾਲ ਤੋਂ ਨਿੱਜਰਪੁਰ ਅਰਲੀਭੰਨ ਨੂੰ ਜਾਂਦੀ ਿਲੰਕ ਸੜਕ ਦਾ ਕੰਮ ਢਿੱਲੀ ਰਫ਼ਤਾਰ ਨਾਲ ਚੱਲਣ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਮੰਡੀਕਰਨ ਵਿਭਾਗ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਹਾਈਪਰ ਟੈਨਸ਼ਨ ਵਿਸ਼ੇ 'ਤੇ ਸੈਮੀਨਾਰ

ਪਠਾਨਕੋਟ, 22 ਮਈ (ਆਰ. ਸਿੰਘ)-ਸਿਵਲ ਹਸਪਤਾਲ ਪਠਾਨਕੋਟ ਵਿਖੇ ਐੱਸ.ਐਮ.ਓ. ਡਾ: ਭੁਪਿੰਦਰ ਸਿੰਘ ਦੀ ਦੇਖਰੇਖ ਹੇਠ ਹਾਈਪਰ ਟੈਨਸ਼ਨ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸ.ਐਮ.ਓ ਡਾ: ਭੁਪਿੰਦਰ ਸਿੰਘ ਅਤੇ ਡਾ: ਐਮ.ਐਲ. ਅੱਤਰੀ ਨੇ ਸੰਯੁਕਤ ...

ਪੂਰੀ ਖ਼ਬਰ »

ਸਰਪੰਚ ਸੁਨੀਲ ਪੁੰਜ ਦੀ ਅਗਵਾਈ 'ਚ ਪਿੰਡ ਪਕੀਵਾਂ ਵਿਚ ਬਲਾਕ ਪੱਧਰੀ ਕੈਂਪ ਲਗਾਇਆ

ਕਲਾਨੌਰ, 22 ਮਈ (ਪੁਰੇਵਾਲ)-ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਤਰਨਪਾਲ ਸਿੰਘ ਦੀਆਂ ਹਦਾਇਤਾਂ 'ਤੇ ਨੇੜਲੇ ਪਿੰਡ ਪਕੀਵਾਂ 'ਚ ਸਰਪੰਚ ਸੁਨੀਲ ਪੁੰਜ ਸੰਨ੍ਹੀ ਦੇ ਸਹਿਯੋਗ ਨਾਲ ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਮਿੰਦਰਪਾਲ ਸਿੰਘ ਗਿੱਲ ਦੀ ਅਗਵਾਈ 'ਚ ਬਲਾਕ ਪੱਧਰੀ ਕਿਸਾਨ ...

ਪੂਰੀ ਖ਼ਬਰ »

ਏਟਕ ਮੰਡਲ ਧਾਰੀਵਾਲ ਦਾ ਪ੍ਰਧਾਨ ਬਣਨ 'ਤੇ ਰਣਧੀਰ ਸਿੰਘ ਕਾਹਲੋਂ ਦਾ ਐਸ.ਡੀ.ਓ. ਖੈਹਿਰਾ ਵਲੋਂ ਸਵਾਗਤ

ਕਲਾਨੌਰ, 22 ਮਈ (ਪੁਰੇਵਾਲ)-ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮ ਰਣਧੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਬੀਤੇ ਦਿਨ ਪੀ. ਐਸ. ਈ. ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਮੰਡਲ ਧਾਰੀਵਾਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ | ਨਵ-ਨਿਯੁਕਤ ਪ੍ਰਧਾਨ ਰਣਧੀਰ ...

ਪੂਰੀ ਖ਼ਬਰ »

ਯੂਥ ਕਾਂਗਰਸੀ ਭਾਰਦਵਾਜ ਤੇ ਮਹਾਂਦੇਵ ਵਲੋਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਕਲਾਨੌਰ, 22 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਯੂਥ ਕਲੱਬ ਵਲੋਂ ਪਿਛਲੇ ਦਿਨੀਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸ਼ੋਸਲ ਮੀਡੀਆ ਵਿਭਾਗ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ...

ਪੂਰੀ ਖ਼ਬਰ »

ਬਿਸ਼ਪ ਰਿਆਜ ਦੇ ਪਾਕਿ ਦਾਮਨ 'ਤੇ ਦੋਸ਼ ਲਾਉਣ ਵਾਲੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ-ਇੰਦਰਜੀਤ ਰੰਧਾਵਾ

ਵਡਾਲਾ ਬਾਂਗਰ, 22 ਮਈ (ਮਨਪ੍ਰੀਤ ਸਿੰਘ ਘੁੰਮਣ)-ਸਥਾਨਕ ਕਸਬੇ ਦੇ ਸੱੁਖ ਭੰਡਾਰ ਚਰਚ ਦੇ ਮੁਖੀ ਬਿਸ਼ਪ ਰਿਆਜ ਮਸੀਹ ਤੇਜਾ 'ਤੇ ਬੀਤੇ ਦਿਨੀਂ ਕੁਝ ਦੇਸ਼-ਵਿਦੇਸ਼ ਵਿਚ ਵੱਸਦੇ ਸ਼ਰਾਰਤੀ ਅਨਸਰਾਂ ਵਲੋਂ ਧਰਮ ਦੀ ਆੜ ਹੇਠ ਸਿਆਸਤ ਨੂੰ ਜੋੜ ਕੇ ਬੇਤੁਕੇ ਦੋਸ਼ ਲਾਉਂਦੇ ਹੋਏ ...

ਪੂਰੀ ਖ਼ਬਰ »

ਤਿੱਬੜੀ ਨਹਿਰੀ ਲੋਹੇ ਦੇ ਪੁਲ ਦੀ ਹਾਲਤ ਖਸਤਾ-ਪੁਲ ਤੋਂ ਲੋਹੇ ਦੀਆਂ ਪਲੇਟਾਂ ਗ਼ਾਇਬ ਹੋਣ ਨਾਲ ਆਵਾਜਾਈ ਪ੍ਰਭਾਵਿਤ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)-ਕਸੂਰ ਬਰਾਂਚ ਨਹਿਰ ਪੁਲ ਤਿੱਬੜੀ ਦਾ ਪੁਲ 2006 ਵਿਚ ਬੈਠ ਜਾਣ ਨਾਲ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੇ ਆਰਮੀ ਤਿੱਬੜੀ ਕੈਂਟ ਦੀ ਮਦਦ ਨਾਲ ਬਣਾਇਆ ਸੀ | ਇਸ ਤੋਂ ਬਾਅਦ ਇਸ ਪੁਲ ਦੀ ਕੋਈ ਵੀ ਸਾਂਭ ਸੰਭਾਲ ਨਹੀਂ ਹੋਈ ਅਤੇ ਹੁਣ ਲੋਹੇ ...

ਪੂਰੀ ਖ਼ਬਰ »

ਪਿੰਡ ਬੱਦੋਵਾਲ ਕਲਾਂ 'ਚ 8 ਤੋਲੇ ਸੋਨਾ ਚੋਰੀ

ਫਤਹਿਗੜ੍ਹ ਚੂੜੀਆਂ, 22 ਮਈ (ਐਮ.ਐਸ. ਫੁੱਲ)-ਬੀਤੀ ਰਾਤ ਥਾਣਾ ਫਤਹਿਗੜ੍ਹ ਚੂੜੀਆਂ ਤੋਂ ਦੋ ਕਿਲੋਮੀਟਰ ਦੂਰ ਪਿੰਡ ਬੱਦੋਵਾਲ ਕਲਾਂ 'ਚੋਂ ਚੋਰਾਂ ਵਲੋਂ ਰਾਤ ਘਰ ਦੀਆਂ ਔਰਤਾਂ ਨੂੰ ਕੁਝ ਸੁੰਘਾ ਕੇ ਘਰ ਦੀ ਅਲਮਾਰੀ ਵਿਚੋਂ 8 ਤੋਲੇ ਸੋਨਾ ਕਰ ਲਏ ਜਾਣ ਦੀ ਖ਼ਬਰ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ

ਗੁਰਦਾਸਪੁਰ, 22 ਮਈ (ਸੈਣੀ)-ਇਥੋਂ ਨਜ਼ਦੀਕੀ ਦੋਰਾਂਗਲਾ ਰੋਡ ਨੇੜੇ ਲੁੱਕ ਪਲਾਂਟ ਸਾਹਮਣੇ ਸੀ.ਆਈ.ਏ. ਸਟਾਫ਼ ਵਲੋਂ 7 ਗਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੰੂ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਪ੍ਰਦੀਪ ਕੁਮਾਰ, ਏ.ਐਸ.ਆਈ. ...

ਪੂਰੀ ਖ਼ਬਰ »

ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਨਕਲ ਰਹਿਤ ਆਧੁਨਿਕ ਸਿੱਖਿਆ ਰਾਹੀਂ ਬੱਚਿਆਂ ਦਾ ਭਵਿੱਖ ਬਣਾਇਆ ਜਾਵੇਗਾ-ਐਮ.ਡੀ. ਰਣਜੀਤ ਸਿੰਘ

ਕੋਟਲੀ ਸੂਰਤ ਮੱਲ੍ਹੀ, 22 ਮਈ (ਕੁਲਦੀਪ ਸਿੰਘ ਨਾਗਰਾ)-ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਨਕਲ ਰੂਪੀ ਮਿੱਠੇ ਜ਼ਹਿਰ ਲਈ ਕੋਈ ਥਾਂ ਨਹੀਂ ਹੈ | ਇਥੇ ਬੱਚਿਆਂ ਨੂੰ ਨਕਲ ਰਹਿਤ ਆਧੁਨਿਕ ਸਿੱਖਿਆ ਮੁਹੱਈਆ ਕਰਵਾ ਕੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਇਆ ਜਾਵੇਗਾ ਤਾਂ ਜੋ ...

ਪੂਰੀ ਖ਼ਬਰ »

ਗਗਨ ਸਕੂਲ ਦੇ ਵਿਦਿਆਰਥੀਆਂ ਦਾ ਕਰਾਟੇ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)-ਆਈ.ਸੀ.ਐਸ.ਸੀ. ਬੋਰਡ ਨਵੀਂ ਦਿੱਲੀ ਵਲੋਂ ਕਰਵਾਏ ਜ਼ੋਨਲ ਪੱਧਰੀ ਕਰਾਟੇ ਮੁਕਾਬਲੇ ਵਿਚੋਂ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਜਿਸ ਵਿਚ ਸਕੂਲ ਦੇ ਛੇ ਵਿਦਿਆਰਥੀਆਂ ...

ਪੂਰੀ ਖ਼ਬਰ »

ਵਿਸ਼ਵ ਹਾਈਪਰਟੈਂਸ਼ਨ ਡੇਅ ਮਨਾਇਆ-ਬਜ਼ੁਰਗਾਂ ਦੀ ਕੀਤੀ ਜਾਂਚ

ਗੁਰਦਾਸਪੁਰ, 22 ਮਈ (ਆਰਿਫ਼)-ਸਿਵਲ ਸਰਜਨ ਡਾ: ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਅਤੇੇ ਐਸ.ਐਮ.ਓ. ਡਾ: ਵਿਜੇ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਦੇ ਐਨ.ਸੀ.ਡੀ. ਵਿਭਾਗ ਵਲੋਂ ਵਿਸ਼ਵ ਹਾਈਪਰਟੈਂਸ਼ਨ ਡੇਅ ਮਨਾਇਆ ਗਿਆ | ਜਿਸ ਤਹਿਤ ਵਿਭਾਗ ਵਲੋਂ ਬਿਰਧ ਆਸ਼ਰਮ ਵਿਖੇ ...

ਪੂਰੀ ਖ਼ਬਰ »

ਆੜ੍ਹਤੀ ਗਿਆਨੀ ਗੁਰਦੀਪ ਸਿੰਘ ਨੱਤ ਦੇ ਸਸਕਾਰ ਮੌਕੇ ਧਾਰਮਿਕ, ਸਮਾਜਿਕ ਤੇ ਆੜ੍ਹਤੀ ਭਾਈਚਾਰਾ ਹੋਇਆ ਸ਼ਾਮਿਲ

ਬਟਾਲਾ, 22 ਮਈ (ਹਰਦੇਵ ਸਿੰਘ ਸੰਧੂ, ਸੁਖਦੇਵ ਸਿੰਘ)-ਸੰਤ ਸੰਪੂਰਨ ਸਿੰਘ ਦੇ ਜਵਾਈ, ਦਾਣਾ ਮੰਡੀ ਬਟਾਲਾ ਦੇ ਨੱਤ ਐਾਡ ਵੜੈਚ ਕਮਿਸ਼ਨ ਸ਼ਾਪ ਦੇ ਮਾਲਕ ਅਤੇ ਹਰਜਿੰਦਰ ਸਿੰਘ, ਅਜਮੇਰ ਸਿੰਘ ਤੇ ਅਮਰਬੀਰ ਸਿੰਘ ਨੱਤ ਦੇ ਪਿਤਾ ਗਿਆਨੀ ਗੁਰਦੀਪ ਸਿੰਘ, ਜਿਨ੍ਹਾਂ ਦਾ ਬੀਤੀ ਸ਼ਾਮ ...

ਪੂਰੀ ਖ਼ਬਰ »

ਐੱਸ. ਐੱਸ. ਐਮ. ਕਾਲਜ 'ਚ ਅੱਤਵਾਦ ਵਿਰੋਧੀ ਦਿਵਸ ਮਨਾਇਆ

ਦੀਨਾਨਗਰ, 22 ਮਈ (ਸੰਧੂ/ਸੋਢੀ/ਸ਼ਰਮਾ)-ਐੱਸ.ਐੱਸ.ਐਮ. ਕਾਲਜ ਦੀਨਾਨਗਰ ਵਿਖੇ ਕਾਲਜ ਦੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੀ ਪ੍ਰਧਾਨਗੀ ਵਿਚ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਜਿਸ 'ਚ ਕਾਲਜ ਤੇ ਐੱਸ.ਐੱਸ.ਐਮ. ਕਾਲਜੀਏਟ ਸੀਨੀਅਰ ...

ਪੂਰੀ ਖ਼ਬਰ »

ਗਿਆਨ ਸਾਗਰ ਕਾਲਜ 'ਚ ਨਸ਼ਿਆਂ ਵਿਰੁੱਧ ਪੋਸਟਰ ਤੇ ਕਵਿਤਾ ਮੁਕਾਬਲੇ ਕਰਵਾਏ

ਕਲਾਨੌਰ, 22 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਗਿਆਨ ਸਾਗਰ ਕਾਲਜ 'ਚ ਕੰਟਰੋਲਰ ਪ੍ਰੋ. ਹਰਜੀਤ ਸਿੰਘ ਕਾਹਲੋਂ ਦੇ ਸਹਿਯੋਗ ਅਤੇ ਪਿੰ੍ਰਸੀ: ਅਨਿਲ ਗੁਪਤਾ ਦੇ ਪ੍ਰਬੰਧਾਂ 'ਚ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਿਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ...

ਪੂਰੀ ਖ਼ਬਰ »

ਮਿਲੇਨੀਅਮ ਪਬਲਿਕ ਸਕੂਲ ਵਿਖੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ

ਨੌਸ਼ਹਿਰਾ ਮੱਝਾ ਸਿੰਘ, 22 ਮਈ (ਤਰਸੇਮ ਸਿੰਘ ਤਰਾਨਾ)-ਵਿਦਿਆਰਥੀਆਂ ਨੂੰ ੂ ਵਿੱਦਿਆ ਗ੍ਰਹਿਣ ਕਰਵਾਉਣ ਦੇ ਨਾਲ-ਨਾਲ ਸਮਾਜ ਦੇ ਚੰਗੇਰੇ ਭਵਿੱਖ ਲਈ ਉਨ੍ਹਾਂ ਨੂੰ ਵਾਤਾਵਰਣ ਸ਼ੁੱਧਤਾ ਸੰਭਾਲ ਤੇ ਤੰਦਰੁਸਤ ਸਿਹਤ ਸਬੰਧੀ ਵੀ ਸਿੱਖਿਅਤ ਕਰਨਾ ਅਜੋਕੇ ਸਮੇਂ ਦੀ ਲੋੜ ਹੈ | ...

ਪੂਰੀ ਖ਼ਬਰ »

ਪੰਡਿਤ ਮੋਹਨ ਲਾਲ ਐਸ. ਡੀ. ਕਾਲਜ ਵਿਖੇ ਸਨਮਾਨ ਸਮਾਰੋਹ ਕਰਵਾਇਆ

ਫਤਹਿਗੜ੍ਹ ਚੂੜੀਆਂ, 22 ਮਈ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਵਿਖੇ ਪਿ੍ੰਸੀਪਲ ਡਾ. ਅਲਕਾ ਵਿਜ ਦੀ ਦੇਖ-ਰੇਖ ਹੇਠ ਮਾਂ-ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਦੀਆਂ ਮਾਤਾਵਾਂ ਵਿਸ਼ੇਸ ...

ਪੂਰੀ ਖ਼ਬਰ »

ਜਿੱਤ ਦੀ ਖ਼ੁਸ਼ੀ ਮਨਾਉਣ ਲਈ ਅੰਦਰਖਾਤੇ ਤਿਆਰੀਆਂ 'ਚ ਲੱਗੇ ਸਮਰਥਕ

ਦੋਰਾਂਗਲਾ, 22 ਮਈ (ਲਖਵਿੰਦਰ ਸਿੰਘ ਚੱਕਰਾਜਾ)-23 ਮਈ ਨੂੰ ਲੋਕ ਸਭਾ ਵੋਟਾਂ ਦੇ ਆਉਣ ਵਾਲੇ ਨਤੀਜਿਆਂ ਦੇ ਮੱਦੇਨਜ਼ਰ ਦੋ ਪ੍ਰਮੁੱਖ ਪਾਰਟੀਆਂ ਦੇ ਸਮਰਥਕਾਂ ਵਲੋਂ ਆਪਣੀ ਪਾਰਟੀ ਦੇ ਉਮੀਦਵਾਰ ਦੀ ਸੰਭਾਵੀ ਜਿੱਤ ਦੇ ਜਸ਼ਨ ਮਨਾਉਣ ਲਈ ਅੰਦਰ ਖਾਤੇ ਤਿਆਰੀਆਂ ਕੀਤੀਆਂ ਜਾ ...

ਪੂਰੀ ਖ਼ਬਰ »

ਗਿਣਤੀ ਕੇਂਦਰਾਂ ਦੇ 200 ਮੀਟਰ ਘੇਰੇ ਅੰਦਰ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਪਠਾਨਕੋਟ, 22 ਮਈ (ਆਰ. ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਰਾਜੀਵ ਕੁਮਾਰ ਨੇ ਇਕ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਨਤੀਜੇ ਜ਼ਿਲ੍ਹਾ ਪਠਾਨਕੋਟ ਵਿਚ 23 ਮਈ ਨੂੰ ਐਲਾਨੇ ਜਾਣੇ ਹਨ | ਜਿਸ ਅਧੀਨ ਐੱਸ. ਐਮ. ਡੀ. ਆਰ. ਐੱਸ. ਡੀ. ਕਾਲਜ ਪਠਾਨਕੋਟ ...

ਪੂਰੀ ਖ਼ਬਰ »

ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਮਾਸਟਰ ਸ਼ੈਫ਼ ਮੁਕਾਬਲੇ ਕਰਵਾਏ

ਪਠਾਨਕੋਟ, 22 ਮਈ (ਸੰਧੂ)-ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੀ ਪਿ੍ੰਸੀਪਲ ਵਿਨੀਤਾ ਮਹਾਜਨ ਦੀ ਪ੍ਰਧਾਨਗੀ ਹੇਠ ਮਾਸਟਰ ਸੈਫ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਤੀਜੀ ਜਮਾਤ ਤੋਂ ਲੈ ਕੇ ਦੱਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਪ੍ਰਤਾਪ ਵਰਲਡ ਸਕੂਲ ਵਿਚ ਚਾਈਲਡ ਸੇਫ਼ਟੀ 'ਤੇ ਵਰਕਸ਼ਾਪ ਲਗਾਈ

ਪਠਾਨਕੋਟ, 22 ਮਈ (ਆਰ. ਸਿੰਘ)-ਪ੍ਰਤਾਪ ਵਰਲਡ ਸਕੂਲ ਵਿਖੇ ਪਿ੍ੰਸੀਪਲ ਸ਼ੁਭਰਾ ਦੀ ਪ੍ਰਧਾਨਗੀ ਹੇਠ ਚਾਈਲਡ ਸੇਫ਼ਟੀ ਵਰਕਸ਼ਾਪ ਲਗਾਈ ਗਈ | ਜਿਸ ਵਿਚ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ ਅਤੇ ਵਰਕਸ਼ਾਪ ਦਾ ਆਰੰਭ ਕੀਤਾ | ਪਿ੍ੰਸੀਪਲ ਸ਼ੁਭਰਾ ...

ਪੂਰੀ ਖ਼ਬਰ »

ਟਿੰਨੀ ਟਾਈਜ਼ ਸਕੂਲ ਵਿਖੇ ਕਰਵਾਈ ਫਰੈਸ਼ਰ ਪਾਰਟੀ

ਪਠਾਨਕੋਟ, 22 ਮਈ (ਆਰ. ਸਿੰਘ)-ਟਿੰਨੀ ਟਾਈਜ਼ ਸਕੂਲ ਪਠਾਨਕੋਟ ਦੀਆਂ ਦੋਵਾਂ ਬਰਾਂਚਾਂ ਵਿਚ ਪਿ੍ੰਸੀਪਲ ਡਾਇਰੈਕਟਰ ਇੰਜੀਨੀਅਰ ਗੌਰਵ ਗੁਪਤਾ ਦੀ ਅਗਵਾਈ ਹੇਠ ਫ੍ਰੈਸ਼ਰ ਪਾਰਟੀ ਕਰਵਾਈ ਗਈ | ਜਿਸ ਵਿਚ ਸਕੂਲ ਦੇ ਚੇਅਰਮੈਨ ਲਾਇਨ ਵਿਪਨ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ...

ਪੂਰੀ ਖ਼ਬਰ »

ਸਟੇਸ਼ਨ ਦੇ ਆਸ ਪਾਸ ਪਈ ਗੰਦਗੀ ਨੂੰ ਦੇਖ ਡੀ.ਆਰ.ਐਮ. ਵਲੋਂ ਅਧਿਕਾਰੀਆਂ ਦੀ ਕਲਾਸ

ਪਠਾਨਕੋਟ, 22 ਮਈ (ਆਰ. ਸਿੰਘ/ਸੰਧੂ)-ਫ਼ਿਰੋਜਪੁਰ ਰੇਲ ਡਵੀਜ਼ਨ ਦੇ ਡਿਜ਼ੀਜਨਲ ਰੇਲ ਮੈਨੇਜਰ ਰਾਜੇਸ਼ ਅਗਰਵਾਲ ਵਲੋਂ ਪਠਾਨਕੋਟ ਕੈਂਟ ਸਟੇਸ਼ਨ ਅਤੇ ਸਿਟੀ ਸਟੇਸ਼ਨ ਦਾ ਵਿਸ਼ੇਸ਼ ਦੌਰਾ ਕੀਤਾ | ਇਸ ਦੌਰਾਨ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਪਲੇਟਫਾਰਮ ਅਤੇ ਇਸ ਦੇ ਆਸ-ਪਾਸ ...

ਪੂਰੀ ਖ਼ਬਰ »

ਵਿਸ਼ਵ ਹਾਈਪਰਟੈਨਸ਼ਨ ਡੇਅ ਮਨਾਇਆ

ਪਠਾਨਕੋਟ, 22 ਮਈ (ਚੌਹਾਨ)-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਹੁਕਮਾਂ 'ਤੇ ਰੂਰਲ ਡਿਸਪੈਂਸਰੀ ਭੜੋਲੀ ਕਲਾਂ ਵਿਚ ਵਿਸ਼ਵ ਹਾਈਪਰਟੈਨਸ਼ਨ ਡੇਅ ਡਾ: ਜੀਵਨ ਪ੍ਰਕਾਸ਼ ਦੀ ਅਗਵਾਈ 'ਚ ਮਨਾਇਆ ਗਿਆ | ਇਸ ਵਿਚ ਲਗਪਗ 45 ਮਰੀਜ਼ਾਂ ਦਾ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਪਠਾਨਕੋਟ/ਡਮਟਾਲ, 22 ਮਈ (ਸੰਧੂ/ਰਾਕੇਸ਼ ਕੁਮਾਰ)- ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ 'ਤੇ ਸਥਿਤ ਪਿੰਡ ਤਲਵਾੜਾ ਜੱਟਾਂ ਦੇ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਤੌਰ 'ਤੇ ...

ਪੂਰੀ ਖ਼ਬਰ »

ਧਰਮਿੰਦਰ ਨੇ ਸੁਨੀਲ ਜਾਖੜ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਭੇਜਿਆ ਸੁਨੇਹਾ

ਪਠਾਨਕੋਟ, 22 ਮਈ (ਸੰਧੂ)-ਸੂਬੇ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਸਖ਼ਤ ਟੱਕਰ ਰਹੀ | ...

ਪੂਰੀ ਖ਼ਬਰ »

ਸੁਨੀਲ ਜਾਖੜ ਦੀ ਜਿੱਤ ਨੂੰ ਲੈ ਕੇ ਪੂਰੇ ਭਰੋਸੇ 'ਚ ਹਨ ਅਮਿਤ ਮੰਟੂ

ਪਠਾਨਕੋਟ, 22 ਮਈ (ਚੌਹਾਨ)-ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਆਪਣੇ-ਆਪਣੇ ਗਣਿਤ ਨੰੂ ਲੈ ਕੇ ਗਰਾਊਾਡ ਪੱਧਰ 'ਤੇ ਰਿਪੋਰਟਾਂ ਲੈ ਕੇ ਅੰਦਾਜ਼ੇ ਲਾ ਰਹੇ ਹਨ ਕਿ ਕਿਸ ਉਮੀਦਵਾਰ ਦਾ ਪੱਲੜਾ ਭਾਰੀ ਹੈ | ਅੱਜ ਬੂਥ ਪੱਧਰ ਦੀ ...

ਪੂਰੀ ਖ਼ਬਰ »

ਮਾਸ ਕੌ ਾਸਿਲੰਗ ਸੈਮੀਨਾਰ ਕਰਵਾਇਆ

ਪਠਾਨਕੋਟ, 22 ਮਈ (ਚੌਹਾਨ)-ਸ਼ਹੀਦ ਮੱਘਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਪਿ੍ੰਸੀਪਲ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਕੈਰੀਅਰ ਗਾਈਡੈਂਸ ਲੈਕਚਰਾਰ ਹਰਪਾਲ ਸਿੰਘ ਦੀ ਦੇਖਰੇਖ ਹੇਠ ਅਤੇ ਜ਼ਿਲ੍ਹਾ ਗਾਈਡੈਂਸ ਕੌਾਸਲਰ ਸੀਮਾ ਵਲੋਂ ਮਾਸ ...

ਪੂਰੀ ਖ਼ਬਰ »

ਅਣਪਛਾਤਾ ਨੌਜਵਾਨ ਮਹਿਲਾ ਦੇ ਕੰਨ ਦੀ ਵਾਲੀ ਝਪਟ ਕੇ ਫ਼ਰਾਰ

ਸਰਨਾ, 22 ਮਈ (ਬਲਵੀਰ ਰਾਜ)-ਸਰਨਾ ਤੋਂ ਭੀਮਪੁਰ ਸੰਪਰਕ ਸੜਕ 'ਤੇ ਫਰੀਦਾਨਗਰ ਦੀ ਰਹਿਣ ਵਾਲੀ ਇਕ ਮਹਿਲਾ ਦੀ ਅਣਪਛਾਤੇ ਨੌਜਵਾਨ ਵਲੋਂ ਕੰਨ ਦੀ ਵਾਲੀ ਝਪਟ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਨੌਜਵਾਨ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਸੀ | ਮਹਿਲਾ ਦੀ ਪਹਿਚਾਣ ਕਰਤਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਸਵੱਛਤਾ ਕਲੱਬ ਦਾ ਗਠਨ

ਪਠਾਨਕੋਟ, 22 ਮਈ (ਆਰ. ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਪਿ੍ੰਸੀਪਲ ਪੂਨਮ ਰਾਮਪਾਲ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਅਭਿਆਨ ਤਹਿਤ ਸਕੂਲ ਸਵੱਛਤਾ ਕਲੱਬ ਦਾ ਗਠਨ ਕੀਤਾ ਗਿਆ | ਜਿਸ ਵਿਚ ਸਰਬਸੰਮਤੀ ਨਾਲ ਮੈਡਮ ਕਿਰਨ ਕਪੂਰ ਨੂੰ ਇਸ ਕਲੱਬ ਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX