ਤਾਜਾ ਖ਼ਬਰਾਂ


ਖਮਾਣੋਂ ‘ਚ ਇਕ ਹੋਰ ਹਾਈਵੇ ਪੁਲਿਸ ਪਾਰਟੀ ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  13 minutes ago
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ )-ਸੋਮਵਾਰ ਨੂੰ ਸਿਹਤ ਵਿਭਾਗ ਖਮਾਣੋਂ ਵਲੋਂ ਸੀਨੀਅਰ ਮੈਡੀਕਲ ਅਫਸਰ ਡਾ. ਹਰਭਜਨ ਰਾਮ ਅਤੇ ਕਰੋਨਾ ਸਬੰਧੀ ਪ੍ਰਬੰਧਕੀ ਟੀਮ ਦੇ ਮੁਖੀ ਡਾ ਨਰੇਸ਼ ਚੌਹਾਨ ਦੀ ਅਗਵਾਈ 62 ਲੋਕਾਂ ਦੇ ਕਰੋਨਾ ...
ਕਵਾੜ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਲਗੀ ਭਿਆਨਕ ਅੱਗ
. . .  21 minutes ago
ਅੰਮ੍ਰਿਤਸਰ ,14 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ ਦੇ ਥਾਣਾ ਰਾਮਬਾਗ ਦੇ ਇਲਾਕੇ "ਕਟੜਾ ਬਘੀਆ" ਵਿਖੇ ਇਕ ਕਵਾੜ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਲਗੀ ਭਿਆਨਕ ਅੱਗ ਕਾਰਣ ਗੁਦਾਮ ਵਿਚ ਪਏ ਗੱਤੇ ਨੂੰ ...
ਨਵੋਦਿਆ ਵਿਦਿਆਲਿਆ 'ਚ ਇਕਾਂਤਵਾਸ ਕੀਤੇ ਦੋ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ
. . .  46 minutes ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਇਕਾਂਤਵਾਸ ਕੀਤੇ ਗਏ ਦੋ ਲੋਕਾਂ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੀ.ਈ.ਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬੀਤੇ ਦਿਨੀਂ ਵਿਦੇਸ਼ ਤੋਂ ਆਏ ਲੋਕਾਂ ਦਾ ਕੋਰੋਨਾ ਟੈਸਟ...
8 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ ਦਹਿਲਿਆ ਰਾਜਪੁਰਾ ਸ਼ਹਿਰ
. . .  48 minutes ago
ਰਾਜਪੁਰਾ, 14 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ 8ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਗੁਰੂ ਨਾਨਕ ਕਲੋਨੀ ਵਿਚ 3, ਗੁਰੂ ਨਾਨਕ ਨਗਰ ਨਲਾਸ ਰੋਡ ਅਤੇ ਆਨੰਦ ਨਗਰ ਤੋਂ 2-2 ਅਤੇ ਇਕ ਹੋਰ...
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰਵਾਇਆ ਕੋਰੋਨਾ ਪਾਜ਼ੀਟਿਵ ਮਰੀਜ਼ ਦਾ ਅੰਤਿਮ ਸੰਸਕਾਰ
. . .  56 minutes ago
ਜਲਾਲਾਬਾਦ, 14 ਜੁਲਾਈ (ਕਰਨ ਚੁਚਰਾ) - ਵਿਧਾਨ ਸਭਾ ਹਲਕੇ ਜਲਾਲਾਬਾਦ ਅਧੀਨ ਪੈਂਦੇ ਪਿੰਡ ਰੱਤਾ ਖੇੜਾ ਦੇ 50 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਪਹਿਲੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੋਂ ਲਿਆਂਦਾ ਗਿਆ ਹੈ। ਜਲਾਲਾਬਾਦ...
ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਕਾਨਫ਼ਰੰਸ ਦੌਰਾਨ ਖ਼ਾਲਿਸਤਾਨ ਐਲਾਨੇ ਨੌਜਵਾਨਾਂ ਦੇ ਮਾਮਲੇ ਚ ਨਵਾਂ ਮੋੜ
. . .  about 1 hour ago
ਸਮਾਣਾ, 14 ਜੁਲਾਈ ( ਹਰਵਿੰਦਰ ਸਿੰਘ ਟੋਨੀ) ਬੀਤੀ 30 ਜੂਨ ਨੂੰ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਯੂ.ਪੀ.ਏ ਤਹਿਤ ਗ੍ਰਿਫ਼ਤਾਰ ਤਿੰਨ ਨੌਜਵਾਨਾਂ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਵੱਲੋਂ ਇਨ੍ਹਾਂ ਚੋਂ ਇੱਕ ਨੌਜਵਾਨ ਜਸਪ੍ਰੀਤ ਸਿੰਘ ਨੂੰ ਪੁਖ਼ਤਾ ਸਬੂਤ ਨਾ ਮਿਲਣ ਕਾਰਨ ਮਾਣਯੋਗ ਅਦਾਲਤ...
ਪਠਾਨਕੋਟ ਦੇ 1 ਹੋਰ ਵਿਅਕਤੀ ਦੀ ਕੋਰੋਨਾ ਨਾਲ ਮੌਤ, ਇੱਕ ਹੋਰ ਪਾਜ਼ੀਟਿਵ
. . .  about 1 hour ago
ਪਠਾਨਕੋਟ, 14 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਕੋਰੋਨਾ ਪਾਜ਼ੀਟਿਵ ਆਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 1 ਕੋਰੋਨਾ ਪਾਜ਼ੀਟਿਵ ਦੀ ਮੌਤ ਪੀ ਜੀ ਆਈ ਚੰਡੀਗੜ੍ਹ ਵਿਖੇ ਹੋਈ ਹੈ ਜੋ ਜੇਰੇ ਇਲਾਜ...
ਦੁਕਾਨਦਾਰ ਦੀ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਮੋਗਾ, 14 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ ਦੇ ਭੀੜ ਭਾੜ ਵਾਲੇ ਇਲਾਕੇ ਨਿਊ ਟਾਊਨ ਗਲੀ ਵਿਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਦੁਕਾਨਦਾਰ ਤਜਿੰਦਰ ਸਿੰਘ ਉਰਫ ਪਿੰਕਾ ਪੁੱਤਰ ਦਰਸ਼ਨ ਸਿੰਘ ਵਾਸੀ ਬਾਗ ਗਲੀ ਮੋਗਾ ਨੂੰ ਸਿਵਲ ਹਸਪਤਾਲ...
ਕਾਲੀ ਸੂਚੀ 'ਚ ਸ਼ਾਮਲ ਪਰਮਜੀਤ ਪੰਮਾ ਦੀ ਰਿਹਾਇਸ਼ 'ਚ ਐਨ.ਆਈ.ਏ ਵਲੋਂ ਲਈ ਗਈ ਤਲਾਸ਼ੀ
. . .  about 2 hours ago
ਐੱਸ.ਏ.ਐੱਸ ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)- ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ 'ਚ ਸ਼ਾਮਲ ਕੀਤੇ ਪਰਮਜੀਤ....
ਪਟਿਆਲਾ 'ਚ 78 ਹੋਰ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਪਟਿਆਲਾ, 14 ਜੁਲਾਈ (ਮਨਦੀਪ ਸਿੰਘ ਖਰੋੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 4 ਹੋਰ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 4 ਹੋਰ ਕੋਰੋਨਾ ਮਰੀਜ਼ਾਂ...
ਕਪੂਰਥਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਕਪੂਰਥਲਾ, 14 ਜੁਲਾਈ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਜ਼ਿਲ੍ਹੇ 'ਚ ਅੱਜ ਦੋ ਕੋਰੋਨਾ ਪਾਜ਼ੀਟਿਵ ਦੇ ਕੇਸ ...
ਦੂਸਰੇ ਟੈਸਟ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਜਲੰਧਰ, 14 ਜੁਲਾਈ (ਪਵਨ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ...
ਲੁਧਿਆਣਾ 'ਚ ਕੋਰੋਨਾ ਦੇ 106 ਮਾਮਲੇ ਆਏ ਸਾਹਮਣੇ, 5 ਮੌਤਾਂ
. . .  about 3 hours ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ) - ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ...
ਨਵਾਂਸ਼ਹਿਰ 'ਚ 4 ਔਰਤਾਂ ਸਮੇਤ 9 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਨਵਾਂਸ਼ਹਿਰ, 14 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਨਵਾਂਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਵੀ ਹੁਣ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਜਕੜਨਾ ਸ਼ੁਰੂ ਕਰ ਦਿੱਤਾ....
ਹੁਸ਼ਿਆਰਪੁਰ ਨਾਲ ਸਬੰਧਿਤ ਨਿਆਇਕ ਅਧਿਕਾਰੀ ਕੋਰੋਨਾ ਪਾਜ਼ੀਟਿਵ
. . .  about 3 hours ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਇੱਕ ਨਿਆਇਕ ਅਧਿਕਾਰੀ...
ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਫ਼ਾਜ਼ਿਲਕਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਮੰਡੀ ਅਰਨੀਵਾਲਾ/ਫ਼ਾਜ਼ਿਲਕਾ ,14 ਜੁਲਾਈ (ਨਿਸ਼ਾਨ ਸਿੰਘ ਸੰਧੂ/ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੰਜਾਬ ..
ਪ੍ਰੈੱਸ ਕਾਨਫ਼ਰੰਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਰੰਧਾਵਾ 'ਤੇ ਸਾਧਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਹੁਣ ਡੇਰੇ ਦੀ ਸਥਿਤੀ...
ਜਲੰਧਰ 'ਚ ਆਏ 63 ਕੋਰੋਨਾ ਮਰੀਜ਼ਾਂ 'ਚੋਂ 7 ਸ਼ਾਹਕੋਟ ਨਾਲ ਹਨ ਸਬੰਧਿਤ
. . .  about 4 hours ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ...
ਕੋਰੋਨਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੈਠਕਾਂ ਅਗਲੇ 15 ਦਿਨਾਂ ਲਈ ਮੁਲਤਵੀ
. . .  about 4 hours ago
ਚੰਡੀਗੜ੍ਹ, 14 ਜੁਲਾਈ (ਅ.ਬ)- ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਪਾਰਟੀਆਂ ਦੀਆਂ...
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ 'ਚ ਦੋ ਜ਼ਖਮੀ
. . .  about 4 hours ago
ਗੁਰੂਹਰਸਹਾਏ, 14 ਜੁਲਾਈ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੇ ਜ਼ਮੀਨੀ...
ਕੋਰੋਨਾ ਕਾਰਨ ਲੁਧਿਆਣਾ 'ਚ ਇੱਕ ਹੋਰ ਮਰੀਜ਼ ਦੀ ਮੌਤ
. . .  about 4 hours ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਰੀਜ਼ ਨੂੰ ਸਿਵਲ ਹਸਪਤਾਲ...
ਡੇਰਾ ਸੱਚਾ ਸੌਦਾ ਅਤੇ ਕਾਂਗਰਸ ਵਲੋਂ ਅਕਾਲੀ ਦਲ 'ਤੇ ਲਾਏ ਗਏ ਦੋਸ਼ ਬੇਬੁਨਿਆਦ- ਬਲਵਿੰਦਰ ਭੂੰਦੜ
. . .  about 4 hours ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ ਸਿੰਘ)- ਅਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਹੈ ਕਿ ਬੀਤੇ ਦਿਨ ਡੇਰਾ ਸੱਚਾ ਸੌਦਾ ਅਤੇ ਅੱਜ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਪ੍ਰੈੱਸ ਕਾਨਫ਼ਰੰਸ...
ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਨੂੰ ਹੋਇਆ ਕੋਰੋਨਾ, ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ
. . .  about 5 hours ago
ਨਵੀਂ ਦਿੱਲੀ, 14 ਜੁਲਾਈ- ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਟੜਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 209 ਹੋ ਗਈ ਹੈ। ਇਸ ਸੰਬੰਧੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਜੇਠ ਸੰਮਤ 551

ਸੰਪਾਦਕੀ

ਹੁਣ ਸੰਸਾਰੀਕਰਨ ਦੀ ਅਗਵਾਈ ਕਰੇਗਾ ਪੂਰਬ

ਹੁਣੇ-ਹੁਣੇ ਬੀਜਿੰਗ ਵਿਚ ਦੂਜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਫੋਰਮ ਦੀ ਮੀਟਿੰਗ ਹੋਈ। ਇਸ ਵਿਚ 126 ਦੇਸ਼ਾਂ ਨੇ ਹਿੱਸਾ ਲਿਆ। 2017 ਵਿਚ ਇਸ ਫੋਰਮ ਦੀ ਹੋਈ ਪਹਿਲੀ ਮੀਟਿੰਗ ਵਿਚ 60 ਦੇਸ਼ਾਂ ਨੇ ਹਿੱਸਾ ਲਿਆ ਸੀ। ਇਹ ਤੱਥ ਹੀ ਸਾਬਤ ਕਰ ਰਿਹਾ ਹੈ ਕਿ ਕਿੰਨੀ ਜਲਦੀ ਇਸ ਸੰਸਥਾ ਦਾ ਪਾਸਾਰ ਹੋ ਰਿਹਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਟਲੀ ਵਰਗਾ ਦੇਸ਼ ਜੋ ਕਿ ਪੱਛਮੀ ਮੁੱਖਧਾਰਾ ਦਾ ਮੈਂਬਰ ਕਿਹਾ ਜਾ ਸਕਦਾ ਹੈ, ਵੀ ਇਸ ਵਿਚ ਸ਼ਾਮਿਲ ਹੋ ਗਿਆ ਹੈ। ਯੂਰਪੀਨ ਯੂਨੀਅਨ ਦੇ 13 ਦੇਸ਼ ਇਸ ਸੰਸਥਾ ਵਿਚ ਸ਼ਾਮਿਲ ਹੋ ਚੁੱਕੇ ਹਨ। ਚੀਨ ਪੁਰਾਤਨ ਰੇਸ਼ਮ ਦੇ ਵਪਾਰ ਦੇ ਰਸਤੇ ਨੂੰ ਬਹਾਲ ਕਰਨਾ ਚਾਹੁੰਦਾ ਹੈ। ਇਹ ਰਸਤਾ ਏਸ਼ੀਆ, ਯੂਰਪ ਅਤੇ ਅਫਰੀਕਾ ਨੂੰ ਆਪਸ ਵਿਚ ਜੋੜੇਗਾ। ਇਸ ਪੱਟੀ ਵਿਚ ਤਿੰਨ ਰੂਟ ਸ਼ਾਮਿਲ ਹਨ। ਇਕ ਚੀਨ ਨੂੰ ਕੇਂਦਰੀ ਏਸ਼ੀਆ, ਰੂਸ ਅਤੇ ਯੂਰਪ ਨਾਲ ਜੋੜਦਾ ਹੈ, ਦੂਜਾ ਚੀਨ ਨੂੰ ਫਾਰਸ ਦੀ ਖਾੜੀ ਅਤੇ ਰੋਮ ਸਾਗਰ ਨਾਲ ਜੋੜਦਾ ਹੈ ਅਤੇ ਤੀਜਾ ਚੀਨ ਨੂੰ ਦੱਖਣ-ਪੂਰਬੀ ਏਸ਼ੀਆ, ਦੱਖਣੀ ਏਸ਼ੀਆ ਅਤੇ ਹਿੰਦ ਮਹਾਂਸਾਗਰ ਨਾਲ ਜੋੜਦਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਸੰਸਥਾ ਬਣਾ ਕੇ ਚੀਨ ਪੱਛਮ ਦੀ ਅਗਵਾਈ ਹੇਠਲੇ ਮੌਜੂਦਾ ਸੰਸਾਰੀਕਰਨ ਦੇ ਬਦਲ ਦੇ ਰੂਪ ਵਿਚ ਪੂਰਬ ਦੀ ਅਗਵਾਈ ਵਾਲੇ ਸੰਸਾਰੀਕਰਨ ਨੂੰ ਪੇਸ਼ ਕਰ ਰਿਹਾ ਹੋਵੇ। ਇਸ ਵਿਚ ਕੋਈ ਜ਼ਿਆਦਾ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਪੱਛਮ ਦੀ ਅਗਵਾਈ ਵਾਲਾ ਸੰਸਾਰੀਕਰਨ ਅਸਫਲ ਹੋ ਰਿਹਾ ਹੈ ਅਤੇ ਢਹਿ-ਢੇਰੀ ਹੋਣ ਵਾਲਾ ਹੈ। ਜ਼ਾਹਰ ਹੈ ਕਿ ਇਸ ਦੇ ਬਦਲ ਦੀ ਜ਼ਰੂਰਤ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸੰਸਾਰੀਕਰਨ ਬਰੈਟਨ ਵੁਡਸ ਵਿਵਸਥਾ ਜੋ ਕਿ ਦੂਜੇ ਸੰਸਾਰ ਯੁੱਧ ਤੋਂ ਬਾਅਦ ਹੋਂਦ ਵਿਚ ਆਈ, ਨਾਲ ਸ਼ੁਰੂ ਹੋਇਆ। ਇਸ ਵਿਚ ਅਮਰੀਕਾ, ਕੈਨੇਡਾ, ਪੱਛਮੀ ਯੂਰਪੀਨ ਦੇਸ਼ ਅਤੇ ਜਾਪਾਨ ਤੇ ਆਸਟਰੇਲੀਆ ਸ਼ਾਮਿਲ ਸਨ। ਇਹ ਵਿਵਸਥਾ ਅਸਲ ਵਿਚ ਸੰਸਾਰਿਕ ਆਰਥਿਕ ਵਿਵਸਥਾ ਤੇ ਅਮਰੀਕਾ ਦੀ ਚੌਧਰ ਸਥਾਪਿਤ ਕਰਦੀ ਹੈ। ਇਸੇ ਲਈ ਅਮਰੀਕਾ ਹੀ ਮੌਜੂਦਾ ਸੰਸਾਰੀਕਰਨ ਦਾ ਅਣਐਲਾਨਿਆ ਨੇਤਾ ਬਣ ਗਿਆ ਪਰ ਇਹ ਗੱਲ ਵੀ ਹੁਣ ਕਿਸੇ ਤੋਂ ਛੁਪੀ ਨਹੀਂ ਕਿ ਅਮਰੀਕਾ ਦਾ ਸੰਸਾਰ 'ਤੇ ਗਲਬਾ ਢਿੱਲਾ ਹੋਈ ਜਾ ਰਿਹਾ ਹੈ। ਇਸ ਤਰ੍ਹਾਂ ਹੀ ਇਹ ਗੱਲ ਵੀ ਕਿਸੇ ਤੋਂ ਛੁਪੀ ਨਹੀਂ ਕਿ ਭਾਵੇਂ ਬਰੈਟਨ ਵੁਡਸ ਵਿਵਸਥਾ ਸੰਸਾਰ ਤੇ ਪੱਛਮੀ ਦੇਸ਼ਾਂ ਦਾ ਦਬਦਬਾ ਸਥਾਪਤ ਕਰਨ ਲਈ ਬਣਾਈ ਗਈ ਸੀ ਪਰ ਅਮਰੀਕਾ ਨੇ ਯੂਰਪ ਨੂੰ ਹਾਸ਼ੀਏ 'ਤੇ ਧੱਕ ਕੇ ਚੌਧਰ ਪੂਰੀ ਤਰ੍ਹਾਂ ਸੰਭਾਲ ਲਈ। ਇਕ ਤਰ੍ਹਾਂ ਨਾਲ ਯੂਰਪੀਨ ਦੇਸ਼ ਵੀ ਇਸ ਗੱਲ ਕਰਕੇ ਅਮਰੀਕਾ ਨਾਲ ਨਾਰਾਜ਼ ਹਨ। ਇਸੇ ਲਈ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੂੰ ਯੂਰਪ ਵਿਚ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਕੁਝ ਲੋਕ ਇਸ ਗੱਲ ਤੋਂ ਚਿੰਤਿਤ ਸਨ ਕਿ ਕਿਤੇ ਚੀਨ ਵੀ ਅਮਰੀਕਾ ਦੀ ਤਰ੍ਹਾਂ ਨਵੀਂ ਵਿਵਸਥਾ ਤੋਂ ਹੋਣ ਵਾਲੇ ਫਾਇਦਿਆਂ 'ਤੇ ਪੂਰੀ ਤਰ੍ਹਾਂ ਕਬਜ਼ਾ ਨਾ ਕਰ ਲਏ। ਇਸ ਸੰਸਥਾ ਦੀ ਕਾਰਜ ਸ਼ੈਲੀ ਵਿਚ ਪਾਰਦਰਸ਼ਤਾ ਬਾਰੇ ਵੀ ਕੁਝ ਸ਼ੰਕੇ ਸਨ ਅਤੇ ਕੁਝ ਲੋਕ ਇਸ ਗੱਲ ਤੋਂ ਵੀ ਚਿੰਤਤ ਸਨ ਕਿ ਕਿਤੇ ਚੀਨ ਕਰਜ਼ਾ ਦੇ ਕੇ ਦੂਜੇ ਦੇਸ਼ਾਂ ਨੂੰ ਫਸਾ ਨਾ ਲਵੇ ਪਰ ਇਸ ਫੋਰਮ ਵਿਚ ਚੀਨ ਕਾਫੀ ਹੱਦ ਤੱਕ ਇਨ੍ਹਾਂ ਚਿੰਤਾਵਾਂ ਅਤੇ ਸ਼ੰਕਿਆਂ ਦਾ ਨਿਵਾਰਨ ਕਰਨ ਵਿਚ ਕਾਮਯਾਬ ਹੋਇਆ ਹੈ। ਉਹ ਇਹ ਸੁਨੇਹਾ ਦੇਣ ਵਿਚ ਵੀ ਸਫਲ ਹੋਇਆ ਹੈ ਕਿ ਉਹ ਅਮਰੀਕਾ ਤੋਂ ਵੱਖਰਾ ਤੇ ਇਕ ਟੀਮ ਦਾ ਖਿਡਾਰੀ ਹੋਏਗਾ ਅਤੇ ਹੋਣ ਵਾਲੇ ਸਾਰੇ ਫਾਇਦੇ ਖ਼ੁਦ ਹੜੱਪ ਕਰਨ ਦੀ ਬਜਾਏ ਫਾਇਦੇ ਸਾਰਿਆਂ ਨਾਲ ਸਾਂਝੇ ਕਰੇਗਾ। ਮੈਨੂੰ ਲਗਦਾ ਹੈ ਕਿ ਚੀਨ ਦਾ ਰਵੱਈਆ ਪੂਰਬ ਦੀ ਸਮੂਹਿਕ ਅਤੇ ਬਹੁਪੱਖੀ ਸੋਚ 'ਤੇ ਆਧਾਰਿਤ ਹੈ ਜਦੋਂ ਕਿ ਅਮਰੀਕਾ ਦੀ ਸੋਚ ਪੱਛਮ ਦੀ ਨਿੱਜਵਾਦੀ ਅਤੇ ਇਕ ਲਕੀਰੀ ਸੋਚ 'ਤੇ ਆਧਾਰਿਤ ਹੈ। ਇਸ ਲਈ ਇਹ ਚਿੰਤਾ ਕਿ ਚੀਨ ਵੀ ਅਮਰੀਕਾ ਵਰਗੀ ਇਕ ਹੈਂਕੜਬਾਜ਼ ਤੇ ਚੌਧਰਬਾਜ਼ ਮਹਾਂਸ਼ਕਤੀ ਬਣ ਜਾਏਗਾ, ਜਾਇਜ਼ ਨਹੀਂ ਲਗਦੀ। ਅਸੀਂ ਇਹ ਕਹਿ ਸਕਦੇ ਹਾਂ ਕਿ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਮੌਜੂਦਾ ਪੱਛਮ ਦੀ ਅਗਵਾਈ ਹੇਠਲੇ ਸੰਸਾਰੀਕਰਨ ਦੀ ਅਗਵਾਈ ਜਦੋਂ ਪੂਰਬ ਕੋਲ ਚਲੀ ਜਾਏਗੀ ਤਾਂ ਉਹ ਸੰਸਾਰੀਕਰਨ ਮੌਜੂਦਾ ਸੰਸਾਰੀਕਰਨ ਨਾਲੋਂ ਵੱਖਰਾ ਹੋਏਗਾ ਅਤੇ ਚੀਨ ਅਮਰੀਕਾ ਦੀ ਤਰ੍ਹਾਂ ਇਕ ਹੈਂਕੜਬਾਜ਼ ਤੇ ਚੌਧਰਬਾਜ਼ ਮਹਾਂਸ਼ਕਤੀ ਬਣਨ ਦੀ ਬਜਾਏ ਇਕ ਟੀਮ ਦੇ ਖਿਡਾਰੀ ਵਰਗੀ ਭੂਮਿਕਾ ਨਿਭਾਏਗਾ। ਇਹ ਵੀ ਲੱਗ ਰਿਹਾ ਹੈ ਕਿ ਚੀਨ ਨੂੰ ਅਹਿਸਾਸ ਹੈ ਕਿ ਉਹ ਅਮਰੀਕਾ ਵਰਗਾ ਨਹੀਂ ਬਣ ਸਕਦਾ ਅਤੇ ਉਸ ਨੂੰ ਇਕ ਸਮੂਹਿਕ ਅਗਵਾਈ ਦੀ ਲੋੜ ਹੈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਰੂਸ ਅਤੇ ਭਾਰਤ ਸ਼ਾਮਿਲ ਹੋਣ। ਰੂਸ ਦੇ ਚੀਨ ਨਾਲ ਬਹੁਤ ਨੇੜਲੇ ਸਬੰਧ ਬਣ ਚੁੱਕੇ ਹਨ। ਪ੍ਰਧਾਨ ਪੁਤਿਨ ਇਸ ਫੋਰਮ ਵਿਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਵਿਚੋਂ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਏ ਅਤੇ ਰੂਸ ਅਤੇ ਚੀਨ ਦੀ ਸਾਂਝ ਸਪੱਸ਼ਟ ਨਜ਼ਰ ਆ ਰਹੀ ਸੀ।
ਭਾਵੇਂ ਭਾਰਤ ਨੇ ਇਸ ਫੋਰਮ ਵਿਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਇਹ ਰਸਤਾ ਕਸ਼ਮੀਰ ਵਿਚੋਂ ਲੰਘਦਾ ਹੈ ਜਿਸ ਨੂੰ ਭਾਰਤ ਇਹ ਮੰਨਦਾ ਹੈ ਕਿ ਇਹ ਉਸ ਦੀ ਪ੍ਰਭੂਤਾ ਵਾਲਾ ਇਲਾਕਾ ਹੈ, ਜਿਸ 'ਤੇ ਪਾਕਿਸਤਾਨ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਪਰ ਫਿਰ ਵੀ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚ ਸਬੰਧ ਸੁਧਰ ਰਹੇ ਹਨ। ਪਿਛਲੇ ਸਾਲ ਚੀਨ ਦੇ ਸ਼ਹਿਰ ਵੂਹਾਨ ਵਿਚ ਜੋ ਜਜ਼ਬਾ ਦੋਵਾਂ ਦੇਸ਼ਾਂ ਦੇ ਮੁਖੀਆਂ ਦੇ ਸਿਖਰ ਸੰਮੇਲਨ ਵਿਚ ਉਪਜਿਆ, ਉਹ ਅਜੇ ਕਾਇਮ ਹੈ। ਚੀਨ ਦੇ ਭਾਰਤ ਪ੍ਰਤੀ ਨਜ਼ਰੀਏ ਵਿਚ ਤਬਦੀਲੀ ਦਿਖਾਈ ਦੇ ਰਹੀ ਹੈ। ਚੀਨ ਨੇ ਬੈਲਟ ਐਂਡ ਰੋਡ ਦਾ ਇਕ ਰੂਟ ਜੋ ਬੰਗਲਾਦੇਸ਼ ਤੋਂ ਹੁੰਦਾ ਹੋਇਆ ਬਰਮਾ ਵੱਲ ਜਾਂਦਾ ਸੀ, ਦਾ ਵਿਚਾਰ ਛੱਡ ਦਿੱਤਾ ਲਗਦਾ ਹੈ ਕਿਉਂਕਿ ਚੀਨ ਭਾਰਤ ਨੂੰ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਉਹ ਭਾਰਤ ਦੇ ਰਸੂਖ ਵਾਲੇ ਖੇਤਰ ਵਿਚ ਦਖ਼ਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ। ਅਰੁਣਾਚਲ ਪ੍ਰਦੇਸ਼ ਦੇ ਮਾਮਲੇ ਵਿਚ ਵੀ ਚੀਨ ਦੇ ਨਜ਼ਰੀਏ ਵਿਚ ਕੁਝ ਤਬਦੀਲੀ ਨਜ਼ਰ ਆਈ ਹੈ। ਚੀਨ ਦੇ ਜੈਸ਼-ਏ-ਮੁਹੰਮਦ ਅਤੇ ਉਸ ਦੇ ਮੁਖੀ ਮਸੂਦ ਅਜ਼ਹਰ ਬਾਰੇ ਪੱਖ ਵਿਚ ਆਈ ਤਬਦੀਲੀ ਦਾ ਵੀ ਭਾਰਤ ਨੇ ਸਵਾਗਤ ਕੀਤਾ ਹੈ। ਮੈਨੂੰ ਲਗਦਾ ਹੈ ਕਿ ਏਸ਼ੀਆ ਦੇ ਦੋ ਸਭ ਤੋਂ ਵੱਡੇ ਦੇਸ਼ਾਂ ਵਿਚ ਰਿਸ਼ਤੇ ਹੋਰ ਸੁਧਰਨ ਅਤੇ ਸੁਖਾਲੇ ਹੋਣ ਦੀ ਆਸ ਰੱਖੀ ਜਾ ਸਕਦੀ ਹੈ। ਭਾਵੇਂ ਭਾਰਤ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿਚ ਸ਼ਾਮਿਲ ਨਾ ਵੀ ਹੋਵੇ ਪਰ ਭਾਰਤ ਚੀਨ ਨਾਲ ਇਸ ਗੱਲ 'ਤੇ ਸਹਿਮਤ ਨਜ਼ਰ ਆ ਰਿਹਾ ਹੈ ਕਿ ਪੱਛਮ ਦੀ ਅਗਵਾਈ ਹੇਠਲੇ ਮੌਜੂਦਾ ਸੰਸਾਰੀਕਰਨ ਨੂੰ ਹੁਣ ਬੁਨਿਆਦੀ ਤੌਰ 'ਤੇ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਇਹ ਅਗਵਾਈ ਪੂਰਬ ਦਾ ਕੋਈ ਵੀ ਦੇਸ਼ ਇਕੱਲਾ ਨਹੀਂ ਕਰ ਸਕਦਾ ਸਗੋਂ ਇਕ ਸਾਂਝੀ ਅਗਵਾਈ ਦੀ ਲੋੜ ਹੈ, ਜਿਸ ਵਿਚ ਮੁੱਖ ਤੌਰ 'ਤੇ ਰੂਸ, ਚੀਨ ਤੇ ਭਾਰਤ ਸ਼ਾਮਿਲ ਹੋਣ। ਰੂਸ ਅਤੇ ਚੀਨ ਤਾਂ ਇਸ ਸਾਂਝੀ ਅਗਵਾਈ ਬਾਰੇ ਸਹਿਮਤ ਨਜ਼ਰ ਆ ਰਹੇ ਹਨ ਪਰ ਭਾਰਤ ਹਾਲੇ ਵੀ ਕੁਝ ਡਾਵਾਂਡੋਲ ਨਜ਼ਰ ਆ ਰਿਹਾ ਹੈ। ਮੈਨੂੰ ਲਗਦਾ ਹੈ ਕਿ ਇਸ ਦਾ ਮੁੱਖ ਕਾਰਨ ਹੈ ਕਿ ਭਾਰਤ ਦਾ ਬੁੱਧੀਜੀਵੀ ਵਰਗ ਹਾਲੇ ਪੂਰੀ ਤਰ੍ਹਾਂ ਇਸ ਗੱਲ ਬਾਰੇ ਸਹਿਮਤ ਨਹੀਂ ਕਿ ਪੱਛਮ ਦੀ ਅਗਵਾਈ ਅਤੇ ਅਮਰੀਕਾ ਦੀ ਚੌਧਰ ਵਾਲਾ ਸੰਸਾਰੀਕਰਨ ਆਪਣਾ ਸਮਾਂ ਪੁਗਾ ਚੁੱਕਾ ਹੈ ਅਤੇ ਇਸ ਦੀ ਥਾਂ ਪੂਰਬ ਦੀ ਅਗਵਾਈ ਵਾਲੇ ਸੰਸਾਰੀਕਰਨ ਦੀ ਲੋੜ ਹੈ। ਸੱਚ ਤਾਂ ਇਹ ਵੀ ਹੈ ਕਿ ਭਾਰਤ ਦੇ ਕਈ ਬੁੱਧੀਜੀਵੀ ਇਸ ਗੱਲ ਨਾਲ ਵੀ ਸਹਿਮਤ ਨਹੀਂ ਕਿ ਸੰਸਾਰ ਦਾ ਮੁੱਖ ਰੁਝਾਨ ਹੁਣ ਪੂਰਬ ਦੇ ਉਭਾਰ ਅਤੇ ਪੱਛਮ ਦੇ ਨਿਘਾਰ ਵਾਲਾ ਹੈ। ਭਾਵੇਂ ਕਿ ਪੱਛਮੀ ਵਿਦਵਾਨ ਲਗਪਗ ਇਸ ਰੁਝਾਨ ਨੂੰ ਸਵੀਕਾਰ ਕਰ ਚੁੱਕੇ ਹਨ। ਬੀ.ਬੀ.ਸੀ. ਨੇ ਤਾਂ ਇਕ ਲੇਖ ਲੜੀ ਹੀ ਇਸ ਵਿਸ਼ੇ 'ਤੇ ਪੇਸ਼ ਕੀਤੀ ਹੈ ਕਿ ਪੱਛਮੀ ਸੱਭਿਅਤਾ ਦਾ ਅੰਤ ਨੇੜੇ ਹੈ ਪਰ ਅਸੀਂ ਪੰਜਾਬ ਵਿਚ ਦੇਖ ਰਹੇ ਹਾਂ ਕਿ ਪੱਛਮ ਵੱਲ ਉਲਾਰ ਕਿੰਨਾ ਪ੍ਰਬਲ ਹੈ। ਬਹੁਤ ਸਾਰੇ ਪੰਜਾਬੀ ਜਿਨ੍ਹਾਂ ਵਿਚ ਲੇਖਕ, ਚਿੰਤਕ ਅਤੇ ਬੁੱਧਜੀਵੀ ਵੀ ਸ਼ਾਮਿਲ ਹਨ, ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਪੱਛਮੀ ਸੱਭਿਅਤਾ ਡੂੰਘੇ ਸੰਕਟ ਵਿਚੋਂ ਲੰਘ ਰਹੀ ਹੈ ਅਤੇ ਇਹ ਢਹਿ-ਢੇਰੀ ਹੋ ਸਕਦੀ ਹੈ। ਹਾਲੇ ਵੀ ਬਹੁਤ ਸਾਰੇ ਪੰਜਾਬੀ ਆਪਣਾ ਉੱਜਲ ਭਵਿੱਖ ਉਸ ਸੱਭਿਅਤਾ ਤੇ ਉਸ ਸਮਾਜ ਵਿਚ ਦੇਖ ਰਹੇ ਹਨ ਜੋ ਕਿ ਡੂੰਘੀ ਤਰ੍ਹਾਂ ਸੰਕਟਗ੍ਰਸਤ ਹੈ ਅਤੇ ਪਤਨ ਵੱਲ ਵਧ ਰਿਹਾ ਹੈ।

ਪਾਣੀ ਨੂੰ ਤਰਸੇਗਾ ਪੰਜਾਬ

ਲੰਘੇ ਦਿਨੀਂ ਭਾਰਤ ਦੇ ਰੇਤਲੇ ਸੂਬੇ ਰਾਜਸਥਾਨ ਦੇ ਦੂਰ ਦਰਾਜ ਵਾਲੇ ਇਕ ਬੇਹੱਦ ਪਛੜੇ ਇਲਾਕੇ ਵਿਚ ਜਾਣ ਦਾ ਸਬੱਬ ਬਣਿਆ। ਕੁਦਰਤੀ ਉਸ ਦਿਨ ਗਰਮੀ ਵੀ ਆਪਣੀ ਚਰਮ ਸੀਮਾ ਤੱਕ ਪਹੁੰਚ ਕੇ ਇਕ ਬੇਹੱਦ ਡਰਾਵਣੇ ਰੂਪ ਵਿਚ ਧਰਤੀ 'ਤੇ ਕਹਿਰ ਢਾਹੁੰਦੀ ਪ੍ਰਤੀਤ ਹੁੰਦੀ ਸੀ। ...

ਪੂਰੀ ਖ਼ਬਰ »

ਕੀ ਮੌਜੂਦਾ ਲੋਕਤੰਤਰਿਕ ਵਿਵਸਥਾ ਭਵਿੱਖ ਦੀਆਂ ਲੋੜਾਂ ਦੇ ਅਨੁਕੂਲ ਹੈ ?

ਨਵੀਆਂ-ਪੁਰਾਣੀਆਂ ਸਾਰੀਆਂ ਸਰਕਾਰਾਂ ਘੱਟ ਦੂਰਅੰਦੇਸ਼ੀ ਦਾ ਸ਼ਿਕਾਰ ਹਨ। ਮਤਲਬ ਕਿ ਇਨ੍ਹਾਂ ਨੂੰ ਦੂਰ ਤੱਕ ਦਿਸਣਾ ਬੰਦ ਹੋ ਗਿਆ ਹੈ। ਇਹ ਪੰਜ ਸਾਲ ਤੋਂ ਅੱਗੇ ਨਹੀਂ ਦੇਖਦੀਆਂ। ਜ਼ਿਆਦਾਤਰ ਚਾਰ ਸਾਲ ਤੱਕ ਹੀ। ਪੰਜਵਾਂ ਸਾਲ ਤਾਂ ਇਨ੍ਹਾਂ ਲਈ ਅੰਕੜੇ ਤਿਆਰ ਕਰਨ ਤੇ ...

ਪੂਰੀ ਖ਼ਬਰ »

ਇਹ ਬੇਵਿਸ਼ਵਾਸੀ ਕਿਉਂ?

ਬਿਨਾਂ ਸ਼ੱਕ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆਉਣ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਸਿਆਸੀ ਆਗੂਆਂ ਦੀਆਂ ਧੜਕਣਾਂ ਵਿਚ ਵਾਧਾ ਹੋਣਾ ਕੁਦਰਤੀ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਵੱਡੀਆਂ ਪਾਰਟੀਆਂ ਵਿਚ ਪ੍ਰਬੁੱਧ ਆਗੂ ਇਸ ਕਦਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX