ਤਾਜਾ ਖ਼ਬਰਾਂ


ਪ੍ਰਕਾਸ਼ ਪੁਰਬ ਨੂੰ ਇੱਕੋ ਸਟੇਜ 'ਤੇ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ ਦਾ ਅਕਾਲੀ ਦਲ ਵਲੋਂ ਸਵਾਗਤ
. . .  6 minutes ago
ਜਲੰਧਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ...
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਪੰਜਾਬ ਸਰਕਾਰ : ਰੰਧਾਵਾ
. . .  18 minutes ago
ਪਟਿਆਲਾ, 21 ਅਕਤੂਬਰ (ਅਮਨਦੀਪ ਸਿੰਘ)- ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ...
106 ਸਾਲਾ ਹਰਸ਼ ਸਿੰਘ ਨੇ ਪਾਈ ਵੋਟ
. . .  29 minutes ago
ਲਖਨਊ, 21 ਅਕਤੂਬਰ- ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਬਾਲਹਾ ਹਲਕੇ 'ਤੇ ਹੋ ਰਹੀ ਜ਼ਿਮਨੀ ਚੋਣ ਦੌਰਾਨ 106 ਸਾਲਾ...
ਜਲਾਲਾਬਾਦ ਦੇ ਪਿੰਡ ਚੱਕ ਪੁੰਨਾ ਵਾਲੀ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  46 minutes ago
ਮੰਡੀ ਲਾਧੂਕਾ, 21 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਦੌਰਾਨ ਪਿੰਡ ਚੱਕ ਪੁੰਨਾ ਵਾਲੀ ਖਲਚੀਆ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਾਰਨ...
ਪੱਲੀ ਝਿੱਕੀ ਲਾਗੇ ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
. . .  45 minutes ago
ਬੰਗਾ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਪੱਲੀ ਝਿੱਕੀ ਲਾਗੇ ਵੇਈਂ ਪੁਲ ਕੋਲ ਕਾਰ ਮੋਟਰਸਾਈਕਲ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ...
ਦੁਪਹਿਰ 3 ਵਜੇ ਤੱਕ ਫਗਵਾੜਾ 'ਚ 39.97 ਫ਼ੀਸਦੀ ਵੋਟਿੰਗ
. . .  53 minutes ago
ਚਾਰ ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਨੌਜਵਾਨਾਂ ਕੋਲੋਂ ਖੋਹੀ ਗੱਡੀ
. . .  about 1 hour ago
ਕਾਦੀਆਂ, 21 ਅਕਤੂਬਰ (ਗੁਰਪ੍ਰੀਤ ਸਿੰਘ)- ਪੁਲਿਸ ਥਾਣਾ ਸੇਖਵਾਂ ਅਧੀਨ ਪੈਂਦੇ ਬਲਵਿੰਦਰ ਢਾਬੇ ਦੇ ਕੋਲ ਰੋਟੀ ਖਾ ਰਹੇ ਚਾਰ ਨੌਜਵਾਨਾਂ ਕੋਲੋਂ ਅਣਪਛਾਤੇ ਚਾਰ ਨੌਜਵਾਨਾਂ ਵੱਲੋਂ ਹਵਾਈ ਫਾਇਰ ਕਰ ਕੇ ਗੱਡੀ ਖੋਹਣ ਅਤੇ ਪੁਲਿਸ ਵੱਲੋਂ ਮੁਕੱਦਮਾ ...
ਸ੍ਰੀ ਬੇਰ ਸਾਹਿਬ ਪਹੁੰਚਣਗੇ ਘਾਨਾ ਦੇ ਰੇਲ ਮੰਤਰੀ ਅਤੇ 10 ਦੇਸ਼ਾਂ ਦੇ ਰਾਜਦੂਤ
. . .  about 1 hour ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ, ਲਾਡੀ)- ਘਾਨਾ ਦੇਸ਼ ਦੇ ਰੇਲ ਮੰਤਰੀ ਅਤੇ ਰਾਜਦੂਤ ਕੁਝ ਸਮੇਂ ਬਾਅਦ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ...
ਹਲਕਾ ਜਲਾਲਾਬਾਦ 'ਚ 3 ਵਜੇ ਤੱਕ 57 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਦੁਪਹਿਰ 3 ਵਜੇ ਤੱਕ ਦਾਖਾ 'ਚ 50.80 ਫ਼ੀਸਦੀ ਵੋਟਿੰਗ
. . .  about 1 hour ago
ਸ੍ਰੀ ਅਕਾਲ ਤਖ਼ਤ ਜਥੇਦਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇੱਕ ਸਟੇਜ 'ਤੇ ਮਨਾਉਣ ਦਾ ਆਦੇਸ਼ ਜਾਰੀ
. . .  about 1 hour ago
ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ...
ਅਕਾਲੀ ਉਮੀਦਵਾਰ ਨੇ ਬੂਥ 'ਤੇ ਪੈਸੇ ਵੰਡਦਾ ਵਿਅਕਤੀ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
. . .  about 1 hour ago
ਜਲਾਲਾਬਾਦ, 21ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ,ਕਰਨ ਚੁਚਰਾ)- ਜਲਾਲਾਬਾਦ 'ਚ ਚੱਲ ਰਹੀ ਵਿਧਾਨ ਸਭਾ ਚੋਣ ਦੌਰਾਨ ਮਾਮਲਾ ਉਦੋਂ ਤਕਰਾਰ ਪੂਰਨ ਹੋ ਗਿਆ ਜਦੋਂ ਜਲਾਲਾਬਾਦ ਦੇ ਇੱਕ ਨਿੱਜੀ ਸਕੂਲ ਵਿਖੇ ਚੱਲ ਰਹੇ ਬੂਥ ...
ਦੁਪਹਿਰ 2 ਵਜੇ ਤੱਕ ਫਗਵਾੜਾ 'ਚ 34 ਫ਼ੀਸਦੀ ਵੋਟਿੰਗ
. . .  about 1 hour ago
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾ 'ਚ ਦੁਪਹਿਰ 2.30 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  about 2 hours ago
ਦੁਪਹਿਰ 2.15 ਵਜੇ ਤੱਕ ਹਲਕਾ ਦਾਖਾ 'ਚ 45 ਫ਼ੀਸਦੀ ਵੋਟਿੰਗ
. . .  about 2 hours ago
ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਜ਼ਿਮਨੀ ਚੋਣ ਲਈ...
ਜਲਾਲਾਬਾਦ 'ਚ ਕਾਂਗਰਸ ਵੱਲੋਂ ਲਗਾਏ ਗਏ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਹਨ ਪੈਸੇ
. . .  about 2 hours ago
ਪੰਥਕ ਮਸਲਿਆਂ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਸ਼ੁਰੂ
. . .  about 2 hours ago
ਦੁਪਹਿਰ 1 ਵਜੇ ਤੱਕ ਮੁਕੇਰੀਆਂ 'ਚ 36.94 ਫ਼ੀਸਦੀ ਵੋਟਿੰਗ
. . .  about 2 hours ago
ਬਦਲਿਆ ਗਿਆ ਫਗਵਾੜਾ ਦੇ ਬੂਥ ਨੰਬਰ 184 ਦਾ ਪੋਲਿੰਗ ਸਟਾਫ਼
. . .  about 2 hours ago
ਸਕਾਟਲੈਂਡ ਤੋਂ ਆ ਕੇ ਪ੍ਰਿਆ ਕੌਰ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ
. . .  about 2 hours ago
ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੇ ਪਾਈ ਵੋਟ
. . .  about 3 hours ago
ਦੁਪਹਿਰ 1 ਵਜੇ ਤੱਕ ਫਗਵਾੜਾ 'ਚ 32 ਫ਼ੀਸਦੀ ਵੋਟਿੰਗ
. . .  about 3 hours ago
ਜਲਾਲਾਬਾਦ 'ਚ ਦੁਪਹਿਰ 1 ਵਜੇ ਤੱਕ 44.03 ਫ਼ੀਸਦੀ ਵੋਟਿੰਗ
. . .  about 3 hours ago
ਦੁਪਹਿਰ 1 ਵਜੇ ਤੱਕ ਦਾਖਾ 'ਚ 39.19 ਫ਼ੀਸਦੀ ਵੋਟਿੰਗ
. . .  about 3 hours ago
18 ਨਵੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ
. . .  about 3 hours ago
ਲੋਕ ਕਾਂਗਰਸ ਪਾਰਟੀ ਦੇ ਹੱਕ 'ਚ ਵੋਟਾਂ ਪਾ ਕੇ ਵਿਰੋਧੀਆਂ ਨੂੰ ਚੁੱਪ ਕਰਵਾ ਦੇਣਗੇ- ਘੁਬਾਇਆ
. . .  about 3 hours ago
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਾਈ ਵੋਟ
. . .  about 3 hours ago
ਕਾਂਗਰਸੀ ਉਮੀਦਵਾਰ ਧਾਲੀਵਾਲ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ
. . .  about 3 hours ago
ਪਿੰਡ ਭੁੱਲਾਰਾਈ ਵਿਖੇ ਨਹੀਂ ਲੱਗਾ ਅਕਾਲੀ-ਭਾਜਪਾ ਦਾ ਕੋਈ ਬੂਥ
. . .  about 3 hours ago
ਜ਼ਹਿਰੀਲੀ ਚੀਜ਼ ਖ਼ਾ ਕੇ ਵਿਆਹੁਤਾ ਵੱਲੋਂ ਖ਼ੁਦਕੁਸ਼ੀ
. . .  about 4 hours ago
ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਕੀਤਾ ਜਿੱਤ ਦਾ ਦਾਅਵਾ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਸੋਨੀਪਤ 'ਚ 18.71, ਜਿੰਦ 'ਚ 24.35, ਫ਼ਤਿਹਾਬਾਦ 'ਚ 27.12, ਸਿਰਸਾ 'ਚ 25.16 ਫ਼ੀਸਦੀ ਵੋਟਿੰਗ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਪਲਵਲ 'ਚ 20.50 ਫ਼ੀਸਦੀ ਅਤੇ ਚਖ਼ਰੀ ਦਾਦਰੀ 'ਚ 18.95 ਫ਼ੀਸਦੀ ਵੋਟਿੰਗ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਕੈਥਲ 'ਚ 24.99, ਕਰਨਾਲ 'ਚ 19.52, ਪਾਣੀਪਤ 'ਚ 21.89 ਫ਼ੀਸਦੀ ਵੋਟਿੰਗ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਗੁਰੂਗ੍ਰਾਮ 'ਚ 15.65, ਫ਼ਰੀਦਾਬਾਦ 'ਚ 16.77 ਅਤੇ ਮੇਵਾਤ 'ਚ 24.76 ਫ਼ੀਸਦੀ ਵੋਟਿੰਗ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਪੰਚਕੂਲਾ 'ਚ 10.33, ਅੰਬਾਲਾ 'ਚ 19.41, ਯਮੁਨਾਨਗਰ 'ਚ 23.07,ਕੁਰੂਕਸ਼ੇਤਰ 'ਚ 21.30 ਫ਼ੀਸਦੀ ਵੋਟਿੰਗ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਹਿਸਾਰ 'ਚ ਝੱਜਰ 'ਚ 23.86, ਮਹਿੰਦਰਗੜ੍ਹ 'ਚ 18.62 ਅਤੇ ਰੇਵਾੜੀ 'ਚ 24.08 ਫ਼ੀਸਦੀ ਵੋਟਿੰਗ
. . .  about 4 hours ago
ਹਰਿਆਣਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ ਹਿਸਾਰ 'ਚ 24.55, ਭਿਵਾਨੀ 'ਚ 27.73 ਅਤੇ ਰੋਹਤਕ 'ਚ 23.88 ਫ਼ੀਸਦੀ ਵੋਟਿੰਗ
. . .  about 4 hours ago
ਸੜਕ ਹਾਦਸੇ 'ਚ ਪਾਵਰਕਾਮ ਮੁਲਾਜ਼ਮ ਦੀ ਮੌਤ
. . .  about 4 hours ago
ਦੁਪਹਿਰ 12 ਵਜੇ ਤੱਕ ਫਗਵਾੜਾ 'ਚ 27 ਫ਼ੀਸਦੀ ਵੋਟਿੰਗ
. . .  about 4 hours ago
ਬੌਖਲਾਏ ਹੋਏ ਅਕਾਲੀ ਕਰ ਰਹੇ ਹਨ ਝੂਠੀ ਬਿਆਨਬਾਜ਼ੀ- ਕੈਪਟਨ ਸੰਧੂ
. . .  about 4 hours ago
ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਇਯਾਲੀ ਨੂੰ ਨੋਟਿਸ ਜਾਰੀ
. . .  about 4 hours ago
ਮਨਪ੍ਰੀਤ ਸਿੰਘ ਇਯਾਲੀ ਨੇ ਪਰਿਵਾਰ ਸਮੇਤ ਪਾਈ ਵੋਟ
. . .  about 5 hours ago
ਸਵੇਰੇ 11 ਵਜੇ ਤੱਕ ਮੁਕੇਰੀਆਂ 'ਚ 23.50 ਫ਼ੀਸਦੀ ਵੋਟਿੰਗ
. . .  about 5 hours ago
ਡਿੱਬੀਪੁਰਾ ਨੇ ਕਾਂਗਰਸ 'ਤੇ ਸ਼ਰਾਬ ਅਤੇ ਪੈਸੇ ਵੰਡਣ ਦੇ ਲਾਏ ਦੋਸ਼
. . .  about 5 hours ago
ਦਾਖਾ 'ਚ ਸਵੇਰੇ 11 ਵਜੇ ਤੱਕ 23.76 ਫ਼ੀਸਦੀ ਵੋਟਿੰਗ
. . .  about 5 hours ago
ਹਰਿਆਣਾ ਵਿਧਾਨ ਸਭਾ ਚੋਣਾਂ : ਭਾਜਪਾ ਉਮੀਦਵਾਰ ਅਸੀਮ ਗੋਇਲ ਨੇ ਪਾਈ ਵੋਟ
. . .  about 5 hours ago
ਮਾਧੁਰੀ ਦੀਕਸ਼ਿਤ ਨੇ ਪਾਈ ਵੋਟ
. . .  about 5 hours ago
ਜਲਾਲਾਬਾਦ 'ਚ ਸਵੇਰੇ 11 ਵਜੇ ਤੱਕ 29 ਫ਼ੀਸਦੀ ਵੋਟਿੰਗ
. . .  about 5 hours ago
ਫਗਵਾੜਾ 'ਚ ਸਵੇਰੇ 11 ਵਜੇ ਤੱਕ 22 ਫ਼ੀਸਦੀ ਵੋਟਿੰਗ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਜੇਠ ਸੰਮਤ 551

ਜਲੰਧਰ

ਜਲੰਧਰ ਲੋਕ ਸਭਾ ਹਲਕੇ 'ਚ ਪਈਆਂ ਵੋਟਾਂ ਦੀ ਗਿਣਤੀ ਅੱਜ

ਜਲੰਧਰ, 22 ਮਈ (ਚੰਦੀਪ ਭੱਲਾ)-ਜਲੰਧਰ ਲੋਕ ਸਭਾ ਹਲਕੇ ਲਈ ਪਈਆਂ ਵੋਟਾਂ ਦੀ ਗਿਤਣੀ 23 ਮਈ ਨੂੰ ਹੋਵੇਗੀ ਤੇ ਜਲੰਧਰ ਲੋਕ ਸਭਾ ਹਲਕੇ ਲਈ ਪਈਆਂ ਵੋਟਾਂ ਦੀ ਗਿਣਤੀ ਨੂੰ ਸਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਇਸ ਵਾਸਤੇ ਇਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀਆਂ ਤੇ ਅਰਧ ਸੈਨਿਕ ਬਲਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਿਰਪੱਖ ਤੇ ਸ਼ਾਂਤਮਈ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਸਾਰਾ ਕੰਮ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ | ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਦੇ 236 ਬੂਥਾਂ ਦੀ ਗਿਣਤੀ 17 ਰਾਊਾਡਾਂ 'ਚ, ਵਿਧਾਨ ਸਭਾ ਹਲਕਾ ਨਕੋਦਰ ਦੇ 247 ਬੂਥਾਂ ਦੀ ਗਿਣਤੀ ਲਈ 18 ਰਾਊਾਡ, ਵਿਧਾਨ ਸਭਾ ਹਲਕਾ ਸ਼ਾਹਕੋਟ ਦੇ 244 ਬੂਥਾਂ ਲਈ 18 ਰਾਊਾਡ, ਵਿਧਾਨ ਸਭਾ ਹਲਕਾ ਕਰਤਾਰਪੁਰ ਦੇ 219 ਬੂਥਾਂ ਦੀ ਗਿਣਤੀ 16 ਰਾਊਾਡਾਂ 'ਚ, ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ 163 ਬੂਥਾਂ ਦੀ ਗਿਣਤੀ 12 ਰਾਊਾਡ 'ਚ , ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ 160 ਬੂਥਾਂ ਦੀ ਗਿਣਤੀ 12 ਰਾਊਾਡਾਂ 'ਚ , ਵਿਧਾਨ ਸਭਾ ਹਲਕਾ ਜਲੰਧਰ ਉਤਰੀ ਦੇ 176 ਬੂਥਾਂ ਦੀ ਗਿਣਤੀ 13 ਰਾਊਾਡਾਂ 'ਚ , ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ 205 ਬੂਥਾਂ ਦੀ ਗਿਣਤੀ 15 ਰਾਊਾਡਾਂ 'ਚ ਅਤੇ ਵਿਧਾਨ ਸਭਾ ਹਲਕਾ ਆਦਮਪੁਰ ਦੇ 213 ਬੂਥਾਂ ਦੀ ਗਿਣਤੀ 16 ਰਾਊਾਡਾਂ ' ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕਿਆਂ ਦੇ 5-5 ਵੀ.ਵੀ.ਪੈਟ ਮਸ਼ੀਨਾਂ ਦੀ ਗਿਣਤੀ ਈ.ਵੀ.ਐਮ. ਦੀ ਗਿਣਤੀ ਤੋਂ ਬਾਅਦ ਵੱਖਰੇ ਤੌਰ 'ਤੇ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਸੀ.ਸੀ.ਟੀ.ਵੀ.ਕੈਮਰਿਆਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ ਤੇ ਇਨਾਂ ਦੀ ਸੁਰੱਖਿਆ ਤਿੰਨ ਪਰਤਾਂ 'ਚ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਤੇ ਅਰਧ ਸੈਨਿਕ ਸੁਰੱਖਿਆ ਬਲਾਂ ਦੁਆਰਾ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਉਨਾਂ ਕਿਹਾ ਕਿ ਗਿਣਤੀ ਹਾਲਾਂ ਦੇ ਬਾਹਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਰੈਪਿਡ ਐਕਸ਼ਨ ਫੋਰਸ, ਕੁਇਕ ਰੈਸਪੋਂਸ ਟੀਮ, ਘੋੜ ਸਵਾਰ ਟੀਮ ਤੇ ਦੰਗਾ ਕੰਟਰੋਲ ਵਾਹਨਾਂ ਨੂੰ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਹਰ ਕੀਮਤ 'ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ | ਜ਼ਿਕਰਯੋਗ ਹੈ ਕਿ ਜਲੰਧਰ ਦੇ ਸਟਰਾਂਗ ਰੂਮਾਂ ਤੇ ਗਿਣਤੀ ਕੇਂਦਰਾਂ 'ਚ ਸਮੇਂ ਸਿਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਉਤਰੀ ਲਈ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਸਪੋਰਟਸ ਸਕੂਲ ਤੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਲਈ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਸਪੋਰਟਸ ਕਾਲਜ ਵਿਖੇ ਬਣਾਇਆ ਗਿਆ ਹੈ | ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲੰਧਰ ਕੈਂਟ, ਜਲੰਧਰ ਕੇਂਦਰੀ, ਆਦਮਪੁਰ, ਸ਼ਾਹਕੋਟ ਅਤੇ ਕਰਤਾਰਪੁਰ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਦਫਤਰ ਅਤੇ ਵਿਧਾਨਸਭਾ ਹਲਕਾ ਫਿਲੌਰ ਤੇ ਨਕੋਦਰ ਲਈ ਸਟਰਾਂਗ ਰੂਮ ਸਟੇਟ ਪਟਵਾਰ ਸਕੂਲ ਵਿਖੇ ਬਣਾਇਆ ਗਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਚਿਨ ਗੁਪਤਾ, ਸਹਾਇਕ ਕਮਿਸ਼ਨਰ ਪੁਲਿਸ ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਸਹਾਇਕ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਸੁਰਜੀਤ ਲਾਲ ਅਤੇ ਹੋਰ ਵੀ ਹਾਜ਼ਰ ਸਨ |

ਢਾਈ ਕਿੱਲੋ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ 2 ਗਿ੍ਫ਼ਤਾਰ

ਜਲੰਧਰ, 22 (ਐਮ.ਐੱਸ. ਲੋਹੀਆ) - ਜਲੰਧਰ ਦੇ ਸ਼ਹਿਰੀ ਤੇ ਦਿਹਾਤੀ ਖੇਤਰ 'ਚ ਸਕੂਟਰੀ 'ਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੇ ਉਸ ਦੇ ਸਾਥੀ ਨੂੰ ਦਿਹਾਤੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਢਾਈ ਕਿਲੋ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ...

ਪੂਰੀ ਖ਼ਬਰ »

ਗਰਮੀ ਕਰਕੇ ਦੁਕਾਨਾਂ ਬੰਦ ਰਹਿਣਗੀਆਂ

ਜਲੰਧਰ, 22 ਮਈ (ਸ਼ਿਵ)- ਆਲ ਹੋਲਸੇਲ ਡੀਲਰ ਐਸੋਸੀਏਸ਼ਨ ਮੰਡੀ ਫੈਨਟਨਗੰਜ ਦੀਆਂ ਅਲੱਗ-ਅਲੱਗ ਜਥੇਬੰਦੀਆਂ ਦੇ ਆਗੂ ਪਵਿੰਦਰ ਬਹਿਲ, ਨਰੇਸ਼ ਮਿੱਤਲ, ਰਾਜ ਕੁਮਾਰ ਸਿੱਕਾ, ਨੀਰਜ ਅਗਰਵਾਲ, ਕਨ੍ਹਈਆ ਲਾਲ, ਤਰਸੇਮ ਲਾਲ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਸਾਰੇ ਹੋਲਸੇਲ ਡੀਲਰ ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚ 2 ਧਿਰਾਂ ਆਪਸ 'ਚ ਭਿੜੀਆਂ

ਮਕਸੂਦਾਂ, 22 ਮਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੀ ਸਬਜ਼ੀ ਮੰਡੀ 'ਚ ਅੱਜ ਸ਼ਾਮ ਦੋ ਧਿਰਾਂ ਆਪਸ 'ਚ ਚੱਲ ਰਹੀ ਪੁਰਾਣੀ ਰੰਜਸ਼ ਕਾਰਨ ਲੜ ਪਈਆਂ ਜਿਸ ਕਾਰਨ ਦੋਵਾਂ ਧਿਰਾਂ ਦੇ ਦੋ-ਦੋ ਵਿਅਕਤੀ ਜ਼ਖਮੀ ਹੋ ਗਏ | ਦੋਵਾਂ ਧਿਰਾਂ ਨੇ ਇਕ-ਦੂਜੇ ਉੱਪਰ ਅੱਧਾ-ਅੱਧਾ ਦਰਜਨ ...

ਪੂਰੀ ਖ਼ਬਰ »

ਪੈਰੋਲ ਦਾ ਸਮਾਂ ਪੂਰਾ ਹੋਣ 'ਤੋਂ ਬਾਅਦ ਵਾਪਸ ਜੇਲ੍ਹ ਨਾ ਜਾਣ ਵਾਲੇ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਸਮਾਂ ਪੂਰਾ ਹੋ ਜਾਣ 'ਤੇ ਵਾਪਸ ਜੇਲ੍ਹ 'ਚ ਨਾ ਜਾਣ ਵਾਲੇ ਮੁਲਜ਼ਮ ਨੂੰ ਕਮਿਸ਼ਨਰੇਟ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਥਾਣਾ ਬਸਤੀ ਬਾਵਾ ਖੇਲ 'ਚ ...

ਪੂਰੀ ਖ਼ਬਰ »

ਰਿਕਸ਼ੇ 'ਚ ਵੱਜੀ ਕਾਰ, 2 ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਬੁੱਧਵਾਰ ਨੂੰ ਦੁਪਹਿਰ ਸਮੇਂ ਇਕ ਰਿਕਸ਼ੇ ਨਾਲ ਤੇਜ਼ ਰਫ਼ਤਾਰ ਕਾਰ ਟਕਰਾ ਗਈ ਜਿਸ ਨਾਲ ਰਿਕਸ਼ਾ ਚਾਲਕ ਤੇ ਇਕ ਹੋਰ ਵਿਅਕਤੀ ਫੱਟੜ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਰਿਕਸ਼ਾ ਚਾਲਕ ਇਕ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ

ਸ਼ਾਹਕੋਟ, 22 ਮਈ (ਦਲਜੀਤ ਸਿੰਘ ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਤੇ ਪਿ੍ੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ ...

ਪੂਰੀ ਖ਼ਬਰ »

ਈ.ਪੀ.ਆਈ. ਪ੍ਰੋਗਰਾਮ ਤਹਿਤ ਬੱਚਿਆਂ ਨੂੰ ਟੀਕੇ ਲਗਾਏ

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸਰਕਾਰੀ ਪੇਂਡੂ ਡਿਸਪੈਂਸਰੀ ਤਲਵੰਡੀ ਸੰਘੇੜਾ (ਸ਼ਾਹਕੋਟ) ਵਿਖੇ ਡਾ. ਗੁਰਪ੍ਰੀਤ ਸਿੰਘ ਪਿ੍ੰਸ ਰੂਰਲ ਮੈਡੀਕਲ ਅਫ਼ਸਰ ਦੀ ਅਗਵਾਈ 'ਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਈ.ਪੀ.ਆਈ. ਪ੍ਰੋਗਰਾਮ ...

ਪੂਰੀ ਖ਼ਬਰ »

ਹਨੰੂਮਤ ਸਕੂਲ ਟਰਾਂਸਫਾਰਮਿੰਗ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ

ਗੁਰਾਇਆ, 22 ਮਈ (ਬਲਵਿੰਦਰ ਸਿੰਘ)-ਸ਼੍ਰੀ ਹਨੰੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਾਂਅ ਦੂਸਰੀ ਵਾਰ ''ਟਰਾਂਸਫਾਰਮਿੰਗ ਐਜੂਕੇਸ਼ਨ ਅਵਾਰਡ'' ਲਈ ਚੁਣਿਆ ਗਿਆ | ਇਹ ਐਵਾਰਡ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਆਰਾ ਉੱਤਮ ਸਕੂਲਾਂ ਤੇ ਅਧਿਆਪਕਾਂ ਲਈ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਰੂੂਪੋਵਾਲ ਵਿਖੇ ਖੇਤੀਬਾੜੀ ਵਿਭਾਗ ਨੇ ਲਗਾਇਆ ਕੈਂਪ

ਰੁੜਕਾ ਕਲਾਂ, 22 ਮਈ (ਦਵਿੰਦਰ ਸਿੰਘ ਖ਼ਾਲਸਾ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਅਧਿਕਾਰੀਆਂ ਵੱਲੋਂ ਬਲਾਕ ਦੇ ਪਿੰਡ ਰੂਪ ੋਵਾਲ ਦੀ ਕ ੋਆਪ੍ਰੇਟਿਵ ਸੁਸਾਇਟੀ 'ਚ ਕਿਸਾਨ ਸਿਖਲਾਈ ਕੈਂਪ ਲਗਾ ਇਆ ਗਿਆ | ਇਸ ਕੈਂਪ 'ਚ ਜ਼ਿਲ੍ਹਾ ਜਲੰਧਰ ਤੋਂ ਮਾਹਿਰਾਂ ਦੀ ...

ਪੂਰੀ ਖ਼ਬਰ »

ਜਗਜੀਤ ਸਿੰਘ ਮਤਫੱਲੂ ਜਨਰਲ ਸਕੱਤਰ ਬਣੇ

ਦੁਸਾਾਝ ਕਲਾਾ, 22 ਮਈ ( ਰਾਮ ਪ੍ਰਕਾਸ਼ ਟੋਨੀ )- ਯੂਥ ਅਕਾਲੀ ਦਲ ਦੁਆਬ ਜੋਨ ਦੇ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਇੰਚਾਰਜ ਬਿਰਕਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਾ 'ਤੇ ਟਕਸਾਲੀ ਯੂਥ ਅਕਾਲੀ ਦਲ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਨੇ ਮਨਾਇਆ 'ਤੰਬਾਕੂ ਮੁਕਤ ਸਮਾਜ ਦਿਵਸ'

ਭੋਗਪੁਰ, 22 ਮਈ (ਕੁਲਦੀਪ ਸਿੰਘ ਪਾਬਲਾ)-ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋ ਤੰਬਾਕੂ ਮੁਕਤ ਸਮਾਜ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵੱਲੋ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਨਾਟਕੀ ਢੰਗ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ, ਮੁਕੱਦਮਾ ਦਰਜ

ਨਕੋਦਰ, 22 ਮਈ (ਗੁਰਵਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਦੇ ਦੇਸ਼ ਹੇਠ ਮੋਟਰਸਾਈਕਲ ਮਾਲਕ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਿਖ਼ਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ | ਮੁਹੱਲਾ ਬੋਗੜਾ ਨਿਵਾਸੀ ਮਦਨ ਲਾਲ ਨੇ ਆਪਣੀ ਸ਼ਿਕਾਇਤ ...

ਪੂਰੀ ਖ਼ਬਰ »

ਲੰਗਰ ਲਈ ਰਾਸ਼ਨ ਰਵਾਨਾ ਕੀਤਾ

ਕਰਤਾਰਪੁਰ, 22 ਮਈ (ਜਸਵੰਤ ਵਰਮਾ, ਧੀਰਪੁਰ)-ਸ੍ਰੀ ਕੇਦਾਰਨਾਥ ਯਾਤਰਾ 'ਤੇ ਲੰਗਰ ਲਈ ਸਥਾਨਕ ਸ਼ਿਵ ਮੰਦਰ ਬਾਜ਼ਾਰ ਪਾਂਧਿਆਂ ਤੋਂ ਸਵੀਟੀ ਸ਼ਰਮਾ ਦੀ ਅਗਵਾਈ ਹੇਠ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਰਾਸ਼ਨ ਰਵਾਨਾ ਕੀਤਾ ਗਿਆ | ਇਹ ਲੰਗਰ ਸ੍ਰੀ ਕੇਦਾਰਨਾਥ ਅਤੇ ...

ਪੂਰੀ ਖ਼ਬਰ »

ਡਿਪਸ ਸਕੂਲ ਭੋਗਪੁਰ ਵਿਖੇ ਸਮਰ ਕੈਂਪ ਲਗਾਇਆ

ਭੋਗਪੁਰ, 22 ਮਈ (ਕੁਲਦੀਪ ਸਿੰਘ ਪਾਬਲਾ)-ਡਿਪਸ ਸਕੂਲ ਭੋਗਪੁਰ ਵਿਖੇ ਪਿ੍ੰਸੀਪਲ ਰਮਿੰਦਰ ਕੌਰ ਦੀ ਅਗਵਾਈ ਹੇਠ ਪ੍ਰੀ ਨਰਸਰੀ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ ਗਿਆ | ਕੈਂਪ 'ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੇ ਗਰਮੀ ਦੇ ਮੌਸਮ 'ਚ ...

ਪੂਰੀ ਖ਼ਬਰ »

ਬੂਟਾ ਸਿੰਘ ਕਿਰਤੀ ਕਿਸਾਨ ਯੂਨੀਅਨ ਸਰਕਲ ਚੋਗਾਵਾਂ/ਲੋਪੋਕੇ ਦੇ ਪ੍ਰਧਾਨ ਬਣੇ

ਚੋਗਾਵਾਂ, 22 ਮਈ (ਗੁਰਬਿੰਦਰ ਸਿੰਘ ਬਾਗੀ)-ਕਿਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਨਵੀਨਰ ਜਤਿੰਦਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ...

ਪੂਰੀ ਖ਼ਬਰ »

ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਲੋਹੀਆਂ 'ਚ ਸਮਾਗਮ

ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਲੋਹੀਆਂ ਖਾਸ ਵਿਖੇ ਇਨਵੈਸਟਰਜ਼ ਸੈਰਾਮਨੀ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸਰਬਜੀਤ ਕੌਰ ਵਲੋਂ ਬੱਚਿਆਂ ਨੂੰ ਵੱਖ ਵੱਖ ਬਣਾਏ ਜਾ ਰਹੇ ਹਾਊਸ ਦੀ ਜਾਣਕਾਰੀ ਦਿੱਤੀ ਗਈ ਤੇ ...

ਪੂਰੀ ਖ਼ਬਰ »

ਮਾਮਲਾ ਬਾਬਾ ਬਕਾਲਾ ਸਾਹਿਬ ਦੇ ਸਰਪੰਚ ਦੀ ਮੁਅੱਤਲੀ ਦਾ ਜੇ ਪਿੰਡ ਵਾਸੀਆਂ ਨੂੰ ਇਨਸਾਫ਼ ਦਿਵਾਉਣਾ ਮੇਰਾ ਗੁਨਾਹ ਹੈ ਤਾਂ ਇਹ ਗੁਨਾਹ ਵਾਰ-ਵਾਰ ਕਰਾਂਗਾ-ਸਰਬਜੀਤ ਸਿੰਘ ਸੰਧੂ

ਬਾਬਾ ਬਕਾਲਾ ਸਾਹਿਬ, 22 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)¸'ਜੇੇ ਪਿੰਡ ਵਾਸੀਆਂ ਨੂੰ ਇਨਸਾਫ਼ ਦਿਵਾਉਣਾ ਮੇਰਾ ਗੁਨਾਹ ਹੈ ਤਾਂ ਇਹ ਗੁਨਾਹ ਬਾਰ-ਬਾਰ ਕਰਦਾ ਰਹਾਂਗਾ | 'ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਅੱਜ ਇੱਥੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ...

ਪੂਰੀ ਖ਼ਬਰ »

ਦਰਿਆਈ ਪਾਣੀਆਂ ਦੇ ਕਹਿਰ ਨੂੰ ਠੱਲ੍ਹਣ 'ਚ ਸੂਬੇ ਦੇ ਸੰਸਦ ਮੈਂਬਰਾਂ ਦੀ ਸਾਂਝੀ ਭੂਮਿਕਾ ਤੈਅ ਹੋਵੇ-ਸੰਸਥਾ

ਰਈਆ, 22 ਮਈ (ਸ਼ਰਨਬੀਰ ਸਿੰਘ ਕੰਗ)-ਕਈ ਦਹਾਕਿਆਂ ਤੋਂ ਦਰਿਆਈ ਪਾਣੀਆਂ ਦੇ ਕਹਿਰ ਦੇ ਸੰਤਾਪ ਨੂੰ ਹੰਡਾਉਂਦੇ ਆ ਰਹੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਵਕਾਲਤ ਸੂਬੇ ਦੇ 13 ਸੰਸਦੀ ਮੈਂਬਰਾਂ ਤੋਂ ਕਰਵਾਉਣ ਲਈ 'ਘੱਟ ਗਿਣਤੀਆਂ ਲੋਕ ਭਲਾਈ ਸੰਸਥਾ' ਨੇ ਬੀੜਾ ਚੁੱਕ ਲਿਆ ਹੈ | ...

ਪੂਰੀ ਖ਼ਬਰ »

ਕਟੋਚ ਸ਼ੀਲਡ ਟਰਾਫੀ 'ਚ ਜੇ.ਡੀ.ਸੀ.ਏ. ਨੇ 303 ਦੌੜਾਂ ਬਣਾਈਆਂ

ਜਲੰਧਰ, 22 ਮਈ (ਜਤਿੰਦਰ ਸਾਬੀ)-ਬਲਰਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਖੇਡੀ ਜਾ ਰਹੀ ਕਟੋਚ ਸ਼ੀਲਡ ਟਰਾਫੀ 'ਚ ਜੇ.ਡੀ.ਸੀ.ਏ ਦੀ ਟੀਮ ਨੇ 69.2 ਓਵਰਾਂ 'ਚ 303 ਦੌੜਾਂ ਬਣਾਈਆਂ ਤੇ ਇਸ ਵਿਚ ਸਭ ਤੋਂ ਵੱਧ ਦੌੜਾਂ ਦਾ ਯੋਗਦਾਨ ਅਭਿਸ਼ੇਕ ਗੁਪਤਾ ਨੇ 107 ਦੌੜਾਂ ਦਾ ਪਾਇਆ | ...

ਪੂਰੀ ਖ਼ਬਰ »

ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਨੇ 2 ਨਵੇਂ ਕੋਰਸ ਸ਼ੁਰੂ ਕੀਤੇ- ਚੱਠਾ

ਜਲੰਧਰ, 22 ਮਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਦੇ ਡਾਇਰੈਕਟਰ ਸੁਖਬੀਰ ਸਿੰਘ ਚੱਠਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ 100 ਸਾਲ ਤੋਂ ਲਾਇਲਪੁਰ ਐਜੂਕੇਸ਼ਨ ਚੈਰੀਟੇਬਲ ਟਰੱਸਟ ਦਾ ਹਿੱਸਾ ਹੈ ਤੇ ਇਹ ਵੱਖ-ਵੱਖ ਪਾਠਕ੍ਰਮ, ...

ਪੂਰੀ ਖ਼ਬਰ »

ਚੋਣ ਨਤੀਜਿਆਂ ਕਰਕੇ ਅੱਜ ਲੱਡੂਆਂ ਦੀ ਰਹੇਗੀ ਮੰਗ 8 ਹਲਵਾਈਆਂ ਦੀਆਂ ਦੁਕਾਨਾਂ 'ਤੇ ਲੱਡੂ ਬਣਾਉਣ ਲਈ ਲੱਗੇ ਰਹੇ ਕਾਰੀਗਰ

ਜਲੰਧਰ, 22 ਮਈ (ਸ਼ਿਵ ਸ਼ਰਮਾ)- 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਹਲਵਾਈਆਂ ਦੀਆਂ ਕਈ ਦੁਕਾਨਾਂ 'ਤੇ ਲੱਡੂ ਬਣਾਉਣ ਦਾ ਕੰਮ ਜਾਰੀ ਰਿਹਾ | ਚੋਣ ਸਰਵੇਖਣ 'ਚ ਤਾਂ ਚਾਹੇ ਐਨ. ਡੀ. ਏ. ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ ਜਿਸ ਕਰਕੇ ਕਈ ...

ਪੂਰੀ ਖ਼ਬਰ »

ਚੁਗਿੱਟੀ, ਗੁਰੂ ਨਾਨਕਪੁਰਾ ਤੇ ਨਾਲ ਲੱਗਦੇ ਮੁਹੱਲਿਆਂ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ, ਗੁਰੂ ਨਾਨਕਪੁਰਾ ਤੇ ਇਸ ਦੇ ਨਾਲ ਲੱਗਦੇ ਏਕਤਾ ਨਗਰ, ਭਾਰਤ ਨਗਰ, ਕਮਲ ਵਿਹਾਰ, ਅਵਤਾਰ ਨਗਰ, ਸੂਰੀਆ ਇਨਕਲੇਵ ਤੇ ਬਸ਼ੀਰਪੁਰਾ 'ਚ ਅਵਾਰਾ ਫਿਰਦੇ ਕੁੱਤਿਆਂ ਦੀ ਬਹੁ-ਗਿਣਤੀ ਕਾਰਨ ਲੋਕ ਮੁਸੀਬਤ ...

ਪੂਰੀ ਖ਼ਬਰ »

ਪਾਸਟਰ ਅਲੀਅਜਰ ਨੇ ਸੀਨੀਅਰ ਲਾਬੀ ਵਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਿਆ

ਜਲੰਧਰ ਛਾਉਣੀ, 22 ਮਈ (ਪਵਨ ਖਰਬੰਦਾ)-ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਐਸੋਸੀਏਸ਼ਨ ਦੇ ਪ੍ਰਧਾਨ ਅਲੀਅਜਰ ਿਖ਼ਲਾਫ਼ ਬੀਤੇ ਦਿਨੀਂ ਹੋਈ ਗਲਤ ਬਿਆਨਬਾਜ਼ੀ ਸਬੰਧੀ ਚਰਚਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਲੀਅਜਰ ...

ਪੂਰੀ ਖ਼ਬਰ »

ਖੂਨ ਦੇ ਵਧਦੇ ਦਬਾਅ ਤੋਂ ਬਚਣ ਲਈ ਜੀਵਨਸ਼ੈਲੀ 'ਚ ਬਦਲਾਅ ਜ਼ਰੂਰੀ-ਸਿਵਲ ਸਰਜਨ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਖੂਨ ਦੇ ਵੱਧਦੇ ਦਬਾਅ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸੈਮੀਨਾਰ ਨੂੰ ...

ਪੂਰੀ ਖ਼ਬਰ »

ਪਰਸ ਖੋਹਣ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ 10-10 ਸਾਲ ਦੀ ਕੈਦ

ਜਲੰਧਰ, 22 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਪਰਸ ਖੋਹਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਦੋਸ਼ੀਆਂਗੁਰਜੰਟ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਕ ਸਿਟੀ ਕਾਲੋਨੀ, ਕਾਲਾ ਸੰਘਿਆ ਰੋਡ, ਜਲੰਧਰ, ...

ਪੂਰੀ ਖ਼ਬਰ »

ਸੁੱਕਾ ਗਿੱਲਾ ਕੂੜਾ ਅਲੱਗ ਕਰਵਾਉਣਾ ਚੁਣੌਤੀਪੂਰਨ ਕੰਮ

ਜਲੰਧਰ, 22 ਮਈ (ਸ਼ਿਵ)- ਸੁੱਕੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ਕਰਨ ਸਮੇਤ ਹੋਰ ਵੀ ਜਾਣਕਾਰੀ ਦੇਣ ਲਈ ਨਿਗਮ ਦੇ ਸਹਿਯੋਗ ਨਾਲ ਐੱਚ. ਐਮ. ਵੀ. ਕਾਲਜ 'ਚ ਕਰਵਾਏ ਗਈ ਇਕ ਵਰਕਸ਼ਾਪ 'ਚ ਮਾਹਿਰਾਂ ਨੇ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਤੇ ਸੁੱਕੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ...

ਪੂਰੀ ਖ਼ਬਰ »

ਇਕਬਾਲ ਸਿੰਘ ਭੱਟੀ ਦਾ ਕਹਾਣੀ ਸੰਗ੍ਰਹਿ 'ਬੀਤਿਆ ਕੱਲ੍ਹ' ਰਿਲੀਜ਼

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱੱਲ)-ਪ੍ਰਵਾਸੀ ਲੇਖਕ ਤੇ ਉੱਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਦਾ ਕਹਾਣੀ ਸੰਗ੍ਰਿਹ 'ਬੀਤਿਆ ਕੱਲ੍ਹ' ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਹਰਜੀਤ ਸਿੰਘ ਯੂ.ਐਸ.ਏ. ਵਲੋਂ ਰਿਲੀਜ਼ ...

ਪੂਰੀ ਖ਼ਬਰ »

ਹੇਮਕੁੰਟ ਸਾਹਿਬ ਯਾਤਰਾ ਦਾ ਮਕਸੂਦਾਂ 'ਚ ਨਿੱਘਾ ਸਵਾਗਤ

ਮਕਸੂਦਾਂ, 22 ਮਈ (ਲਖਵਿੰਦਰ ਪਾਠਕ)-ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਤੋਂ ਆਰੰਭ ਹੋਈ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦਾ ਮਕਸੂਦਾਂ 'ਚ ਨਿੱਘਾ ਸਵਾਗਤ ਕੀਤਾ ਗਿਆ ਤੇ ਸ਼ਹੀਦ ਬਾਬਾ ਸੰਗਤ ਸਿੰਘ ਦਾ ਜਨਮ ਦਿਹਾੜਾ ਮਕਸੂਦਾਂ ਸੁਭਾਸ਼ ਨਗਰ 'ਚ ...

ਪੂਰੀ ਖ਼ਬਰ »

ਮਠਿਆਈਆਂ ਦੇ ਗੁਦਾਮ 'ਚੋਂ ਸਾਮਾਨ ਚੋਰੀ ਕਰਨ ਵਾਲੇ 2 ਤੇ ਖ਼ਰੀਦਣ ਵਾਲਾ 1 ਗਿ੍ਫ਼ਤਾਰ

ਜਲੰਧਰ, 22 ਮਈ (ਐਮ.ਐਸ. ਲੋਹੀਆ) - ਨਕੋਦਰ ਰੋਡ 'ਤੇ ਚੱਲ ਰਹੀ ਮਠਿਆਈਆਂ ਦੀ ਦੁਕਾਨ ਦੇ ਗੁਦਾਮ 'ਚੋਂ ਸਾਮਾਨ ਚੋਰੀ ਕਰਨ ਵਾਲੇ 2 ਮੁਲਾਜ਼ਮਾਂ ਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ 1 ਦੁਕਾਨਦਾਰ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ...

ਪੂਰੀ ਖ਼ਬਰ »

ਫ਼ਿਲਮ ਦਾਸਤਾਨ-ਏ-ਮੀਰੀ ਪੀਰੀ ਸਿੱਖੀ ਸਿਧਾਂਤਾਂ ਦੇ ਉਲਟ- ਸਿ ੱਖ ਪ੍ਰਚਾਰਕ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਬੰਧੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਐਨੀਮੇਸ਼ਨ ਫ਼ਿਲਮ ਦਾਸਤਾਨ-ਏ-ਮੀਰੀ ਪੀਰੀ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਸਿੱਖ ਪ੍ਰਚਾਰਕ ਭਾਈ ਬੇਅੰਤ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX