ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 7 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  1 day ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 19 ਜੂਨ- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਅੱਜ ਭਾਰਤ ਨੇ ਬੰਗਲਾਦੇਸ਼ ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ। ਇਸ ਦੇ ਬਦਲੇ 'ਚ ਬੰਗਲਾਦੇਸ਼ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 59 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਦੂਜਾ ਖਿਡਾਰੀ ਆਊਟ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ :13 ਓਵਰਾਂ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੂਨ (ਅਰੁਣ ਆਹੂਜਾ)- ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ....
ਭਾਰਤ ਨੂੰ ਲੱਗਾ ਵੱਡਾ ਝਟਕਾ, ਸਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 10 ਓਵਰਾਂ ਤੋ ਦੱਖਣੀ ਅਫ਼ਰੀਕਾ 40/1
. . .  1 day ago
ਪਿੰਡ ਤੇੜਾ ਖ਼ੁਰਦ ਦੇ ਇੱਕ ਪਰਿਵਾਰ ਦੇ 4 ਮੈਂਬਰ ਭੇਦ ਭਰੇ ਹਾਲਤਾਂ 'ਚ ਲਾਪਤਾ
. . .  1 day ago
ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ 'ਚੋਂ 1 ਗ੍ਰਿਫ਼ਤਾਰ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਮਰੇ ਬੱਚਿਆਂ ਦੀ ਗਿਣਤੀ ਦੱਸਣ ਤੋਂ ਸੁਸ਼ੀਲ ਮੋਦੀ ਨੇ ਕੀਤਾ ਇਨਕਾਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 9 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਨਸ਼ੇ ਦੀ ਹਾਲਤ 'ਚ ਛੱਪੜ ਵਿਚ ਡਿੱਗਿਆ ਵਿਅਕਤੀ, ਡੁੱਬਣ ਕਾਰਨ ਹੋਈ ਮੌਤ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਨਿਊਜ਼ੀਲੈਂਡ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸਰਕਾਰੀ ਸਕੂਲ 'ਚ ਕਲਾਸ ਦੌਰਾਨ ਵਿਦਿਆਰਥਣਾਂ 'ਤੇ ਛੱਤ ਦਾ ਡਿੱਗਿਆ ਪਲੱਸਤਰ
. . .  1 day ago
'ਇੱਕ ਰਾਸ਼ਟਰ ਇੱਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਬੈਠਕ
. . .  1 day ago
11 ਮਹੀਨਿਆਂ ਤੋਂ ਕੁਵੈਤ 'ਚ ਬੰਦੀ ਪਤਨੀ ਦੀ ਉਡੀਕ 'ਚ ਪਤੀ ਦੀ ਹੋਈ ਮੌਤ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਜਨਮਦਿਨ ਦੀ ਦਿੱਤੀ ਵਧਾਈ
. . .  1 day ago
ਚੋਣਾਂ ਦੌਰਾਨ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ
. . .  1 day ago
ਛੱਤੀਸਗੜ੍ਹ ਦੇ ਬੀਜਾਪੁਰ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਦੀ ਮਿਲੀ ਲਾਸ਼
. . .  1 day ago
ਚਿਤੌੜਗੜ੍ਹ 'ਚ ਭਾਰੀ ਮੀਂਹ ਕਾਰਨ ਨਾਲੇ 'ਚ ਫਸੀ ਬੱਸ, ਸਵਾਰ ਸਨ 35 ਯਾਤਰੀ
. . .  1 day ago
ਸ੍ਰੀ ਮੁਕਤਸਰ ਸਾਹਿਬ: 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜੇ ਗਏ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ
. . .  1 day ago
ਏ.ਆਈ.ਸੀ.ਸੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕਰਨ ਦਾ ਕੀਤਾ ਫ਼ੈਸਲਾ
. . .  1 day ago
ਦਿੱਲੀ: ਫਲਾਈਓਵਰ ਦੇ ਹੇਠਾਂ ਪਏ ਸਕਰੈਪ ਦੇ ਢੇਰ ਨੂੰ ਲੱਗੀ ਭਿਆਨਕ ਅੱਗ
. . .  1 day ago
ਛੱਪੜ 'ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਬੈਠਕ 'ਚ ਸ਼ਾਮਲ ਹੋਣਗੇ ਸੀਤਾ ਰਾਮ ਯੇਚੁਰੀ
. . .  1 day ago
ਘਰੇਲੂ ਝਗੜੇ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ
. . .  1 day ago
ਹਿਜ਼ਬੁਲ ਮੁਜਾਹਿਦੀਨ ਨਾਲ ਸੰਬੰਧਿਤ 5 ਅੱਤਵਾਦੀ ਗ੍ਰਿਫ਼ਤਾਰ
. . .  1 day ago
ਸਾਬਕਾ ਮਿਸ ਇੰਡੀਆ ਉਸ਼ੋਸ਼ੀ ਸੇਨਗੁਪਤਾ ਨਾਲ ਬਦਸਲੂਕੀ ਦੇ ਮਾਮਲੇ 'ਚ 7 ਲੋਕ ਗ੍ਰਿਫ਼ਤਾਰ
. . .  1 day ago
ਜ਼ਾਕਿਰ ਨਾਇਕ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
. . .  1 day ago
ਜਨਮਦਿਨ ਮੌਕੇ ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਟੈਂਪੂ ਚਾਲਕ 'ਤੇ ਪੁਲਿਸ ਤਸ਼ੱਦਦ ਦੀ ਜਾਂਚ ਸੀ.ਬੀ.ਆਈ. ਕੋਲ ਕਰਾਉਣ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ
. . .  1 day ago
ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਬੁਲਾਈ ਗਈ ਬੈਠਕ 'ਚ ਹਿੱਸਾ ਨਹੀਂ ਲੈਣਗੇ ਸ਼ਰਦ ਪਵਾਰ
. . .  1 day ago
ਓਮ ਬਿੜਲਾ ਬਣੇ ਲੋਕ ਸਭਾ ਦੇ ਸਪੀਕਰ, ਕਾਂਗਰਸ ਨੇ ਵੀ ਦਿੱਤਾ ਸਮਰਥਨ
. . .  1 day ago
ਕਾਂਗਰਸ ਨੇ ਲੋਕ ਸਭਾ ਸਪੀਕਰ ਲਈ ਓਮ ਬਿੜਲਾ ਦੇ ਨਾਂ ਦਾ ਕੀਤਾ ਸਮਰਥਨ
. . .  1 day ago
ਲੋਕ ਸਭਾ 'ਚ ਸਪੀਕਰ ਦੇ ਅਹੁਦੇ ਲਈ ਪ੍ਰਧਾਨ ਮੰਤਰੀ ਨੇ ਰੱਖਿਆ ਓਮ ਬਿੜਲਾ ਦੇ ਨਾਂ ਦਾ ਪ੍ਰਸਤਾਵ
. . .  1 day ago
ਲੋਕ ਸਭਾ ਸਪੀਕਰ ਦੀ ਚੋਣ ਪ੍ਰਕਿਰਿਆ ਸ਼ੁਰੂ
. . .  1 day ago
ਟਰੇਨ 'ਚੋਂ ਡਿੱਗਣ ਕਾਰਨ ਔਰਤ ਦੀ ਮੌਤ
. . .  1 day ago
ਮਾਲੀ 'ਚ ਹੋਏ ਅੱਤਵਾਦੀ ਹਮਲੇ 'ਚ 38 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਿਵਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ 'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸੰਨੀ ਦੇ ਢਾਈ ਕਿੱਲੋ ਦੇ ਹੱਥ ਨੇ ਢਾਇਆ ਜਾਖੜ ਦਾ ਮਜ਼ਬੂਤ ਕਿਲ੍ਹਾ

ਬਟਾਲਾ/ਗੁਰਦਾਸਪੁਰ, 23 ਮਈ (ਕਾਹਲੋਂ, ਆਰਿਫ਼, ਗੁਰਪ੍ਰਤਾਪ, ਪੁਰੇਵਾਲ, ਸਹੋਤਾ, ਰੰਧਾਵਾ, ਚੱਕਰਾਜਾ, ਬੰਮਰਾਹ)-
ਲੋਕ ਸਭਾ ਚੋਣਾਂ ਨੰੂ ਲੈ ਕੇ ਪੰਜਾਬ ਭਰ 'ਚ ਵੱਖ-ਵੱਖ ਹਲਕਿਆਂ ਅੰਦਰ ਕਈ ਰੋਚਕ ਮੁਕਾਬਲੇ ਦੇਖਣ ਨੰੂ ਮਿਲੇ ਪਰ ਗੁਰਦਾਸਪੁਰ ਨੰੂ ਸਭ ਤੋਂ ਜ਼ਿਆਦਾ ਭੱਖਵਾਂ ਮੰਨਿਆ ਗਿਆ ਸੀ | ਜਿੱਥੇ ਇਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਦੂਜੇ ਪਾਸੇ ਪ੍ਰਸਿੱਧ ਫ਼ਿਲਮੀ ਅਦਾਕਾਰ ਸੰਨੀ ਦਿਉਲ ਦੇ ਦਰਮਿਆਨ ਫਸਵਾਂ ਮੁਕਾਬਲਾ ਸੀ | ਹਾਲਾਂਕਿ ਸ਼ੁਰੂ ਤੋਂ ਹੀ ਇਨ੍ਹ•ਾਂ ਚੋਣ ਮੁਕਾਬਲਿਆਂ ਵਿਚ ਸੰਨੀ ਦਿਉਲ ਦੇ ਅੱਗੇ ਜਾਣ ਦੇ ਕਿਆਸੇ ਲਗਾਏ ਜਾ ਰਹੇ ਸਨ ਪਰ ਇਸ ਦੇ ਬਾਵਜੂਦ ਪੰਜਾਬ ਅੰਦਰ ਰਾਜ ਕਰ ਰਹੀ ਕਾਂਗਰਸ ਸਰਕਾਰ ਜਾਖੜ ਦੀ ਜਿੱਤ 'ਤੇ ਮੋਹਰ ਲਗਾਉਂਦੀ ਦਿਖੀ ਪਰ ਅੱਜ ਸਵੇਰੇ ਗੁਰਦਾਸਪੁਰ ਅਤੇ ਪਠਾਨਕੋਟ ਅੰਦਰ ਬਣੇ ਵੱਖ-ਵੱਖ ਗਿਣਤੀ ਸੈਂਟਰਾਂ ਅੰਦਰ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸੰਨੀ ਦਿਉਲ ਪਹਿਲੇ ਹੀ ਗੇੜ ਤੋਂ ਲੀਡ ਬਣਾਉਂਦੇ ਨਜ਼ਰ ਆਏ | ਇਹ ਵੀ ਦੱਸਣਯੋਗ ਹੈ ਕਿ ਸਵੇਰ ਦੇ ਸਮੇਂ ਜਦੋਂ ਗਿਣਤੀ 8 ਵਜੇ ਸ਼ੁਰੂ ਹੋਣੀ ਸੀ ਤਾਂ ਗਿਣਤੀ ਸੈਂਟਰਾਂ ਅੰਦਰ ਕਾਂਗਰਸ ਅਤੇ ਭਾਜਪਾ ਦੇ ਜ਼ਿਆਦਾਤਰ ਆਗੂਆਂ ਅਤੇ ਵਰਕਰਾਂ ਨੰੂ ਨਹੀਂ ਦੇਖਿਆ ਗਿਆ ਜਿਸ ਤੋਂ ਇਹ ਕਿਆਸੇ ਲਗਾਏ ਗਏ ਕਿ ਦੋਵੇਂ ਪਾਰਟੀ ਸਮਰਥਕ ਇਕ ਦੂਜੇ ਦੀ ਜਿੱਤ ਨੰੂ ਦੇਖਦੇ ਹੋਏ ਹੀ ਗਿਣਤੀ ਸੈਂਟਰਾਂ ਅੰਦਰ ਪਹੁੰਚਣਗੇ ਅਤੇ ਹੋਇਆ ਵੀ ਇੰਜ ਹੀ | ਕਰੀਬ 11 ਵਜੇ ਜਦੋਂ ਸੰਨੀ ਦਿਉਲ 40 ਹਜ਼ਾਰ ਦੇ ਕਰੀਬ ਲੀਡ ਲੈ ਚੁੱਕੇ ਸਨ ਤਾਂ ਅਕਾਲੀ ਭਾਜਪਾ ਵਰਕਰਾਂ ਨੰੂ ਜਿੱਤ ਕਰੀਬ ਆਉਂਦਿਆਂ ਦਿਖੀ ਅਤੇ ਉਹ ਵੱਡੀ ਗਿਣਤੀ ਵਿਚ ਗਿਣਤੀ ਸੈਂਟਰ ਅੰਦਰ ਪਹੁੰਚ ਗਏ | ਜੇਕਰ ਸ਼ਹਿਰੀ ਇਲਾਕੇ ਦੀ ਗੱਲ ਕਰੀਏ ਤਾਂ ਜਦੋਂ ਸੰਨੀ ਦਿਉਲ ਵਲੋਂ 50 ਹਜ਼ਾਰ ਦੀ ਲੀਡ ਨੰੂ ਛੂਹਿਆ ਗਿਆ ਤਾਂ ਉਸ ਦੀ ਜਿੱਤ ਨੰੂ ਯਕੀਨੀ ਮੰਨਦੇ ਹੋਏ ਗੁਰਦਾਸਪੁਰ ਸ਼ਹਿਰ ਅੰਦਰ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਖ਼ੁਸ਼ੀ ਵਿਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ | ਇਹ ਵੀ ਸਾਹਮਣੇ ਆਇਆ ਕਿ ਸੰਨੀ ਦਿਉਲ ਪਿੰਡ ਨਵਾਂ ਬਹਾਦਰ ਵਿਖੇ ਕਿਰਾਏ 'ਤੇ ਲਈ ਹੋਈ ਕੋਠੀ ਵਿਚ ਉਦੋਂ ਹੀ ਪਹੁੰਚੇ ਜਦੋਂ ਉਨ੍ਹ•ਾਂ ਨੰੂ ਆਪਣੀ ਜਿੱਤ ਨਜ਼ਦੀਕ ਆਉਂਦੀ ਦਿਖੀ | ਪੰਜਾਬ ਵਿਚ ਸੁਨੀਲ ਕੁਮਾਰ ਜਾਖੜ ਦੀ ਸਥਿਤੀ ਨੰੂ ਮਜ਼ਬੂਤ ਸਮਝਿਆ ਜਾ ਰਿਹਾ ਸੀ ਅਤੇ ਇੱਥੇ ਸੈਂਕੜੇ ਪਾਰਟੀ ਸਮਰਥਕਾਂ ਅਤੇ ਆਮ ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰ 'ਤੇ ਸੱਟਾ ਲਗਾਇਆ ਹੋਇਆ ਸੀ | ਸੁਨੀਲ ਕੁਮਾਰ ਜਾਖੜ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਤੋਂ 1,93,219 ਵੋਟਾਂ ਨਾਲ ਜਿੱਤੇ ਸਨ | ਹਾਲਾਂਕਿ ਇਸ ਵਾਰ ਸੰਨੀ ਦਿਉਲ ਇਸ ਹੱਦ ਤੱਕ ਲੀਡ ਪ੍ਰਾਪਤ ਨਹੀਂ ਕਰ ਸਕੇ ਪਰ ਫਿਰ ਵੀ ਜਾਖੜ ਦੀ ਸਥਿਤੀ ਵਿਚ ਸੰਨੀ ਦਿਉਲ ਦੇ ਮੁਕਾਬਲੇ ਮਜ਼ਬੂਤ ਸੀ ਅਤੇ ਹੁਣ ਸੰਨੀ ਦਿਉਲ ਵਲੋਂ 5,58,719 ਵੋਟਾਂ ਪ੍ਰਾਪਤ ਕਰਕੇ 82,459 ਵੋਟਾਂ ਨਾਲ ਸੁਨੀਲ ਕੁਮਾਰ ਜਾਖੜ ਨੰੂ ਦਿੱਤੀ ਗਈ ਮਾਤ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੰਨੀ ਦਿਉਲ ਦੇ ਢਾਈ ਕਿੱਲੋ ਵਾਲੇ ਹੱਥ ਨੇ ਸੁਨੀਲ ਕੁਮਾਰ ਜਾਖੜ ਦਾ ਮਜ਼ਬੂਤ ਕਿਲ੍ਹ•ਾ ਢਹਿ ਢੇਰੀ ਕਰ ਦਿੱਤਾ | ਜਦੋਂ ਕਿ ਦੂਜੇ ਪਾਸੇ ਇਹ ਵੀ ਕਿਆਸੇ ਲੱਗ ਰਹੇ ਸਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਚੀਦਾ ਅਤੇ ਪੀ.ਡੀ.ਏ. ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਵੀ ਵੱਡੀ ਗਿਣਤੀ ਵਿਚ ਵੋਟ ਪ੍ਰਾਪਤ ਕਰ ਸਕਦੇ ਸਨ ਪਰ ਫਿਰ ਵੀ ਇਹ ਉਮੀਦਵਾਰ ਕ੍ਰਮਵਾਰ 27,444 ਅਤੇ 15,274 ਵੋਟਾਂ 'ਤੇ ਸਿਮਟ ਕੇ ਰਹਿ ਗਏ | ਇੱਥੇ ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਅਧੀਨ ਜ਼ਿਲ੍ਹ•ਾ ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕੇ ਅਤੇ ਜ਼ਿਲ੍ਹ•ਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕੇ ਆਉਂਦੇ ਹਨ | ਜਿਨ੍ਹ•ਾਂ ਵਿਚੋਂ ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕੇ ਤੋਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਨੰੂ 53,401, ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੰੂ 52,252, ਦੀਨਾਨਗਰ ਤੋਂ ਸੰਨੀ ਦਿਉਲ ਨੰੂ 72,520, ਸੁਨੀਲ ਜਾਖੜ ਨੰੂ 51,998, ਕਾਦੀਆਂ ਤੋਂ ਸੰਨੀ ਦਿਉਲ ਨੰੂ 52,433, ਸੁਨੀਲ ਜਾਖੜ ਨੰੂ 51,250, ਬਟਾਲਾ ਤੋਂ ਸੰਨੀ ਦਿਉਲ ਨੰੂ 55,001, ਸੁਨੀਲ ਜਾਖੜ ਨੰੂ 54,045, ਫ਼ਤਿਹਗੜ੍ਹ •ਚੂੜੀਆਂ ਤੋਂ ਸੰਨੀ ਦਿਉਲ ਨੰੂ 44,658, ਸੁਨੀਲ ਜਾਖੜ ਨੰੂ 65,517, ਡੇਰਾ ਬਾਬਾ ਨਾਨਕ ਤੋਂ ਸੰਨੀ ਦਿਉਲ ਨੰੂ 52,100, ਸੁਨੀਲ ਜਾਖੜ ਨੰੂ 70,880, ਸੁਜਾਨਪੁਰ ਤੋਂ ਸੰਨੀ ਦਿਉਲ ਨੰੂ 75,566, ਸੁਨੀਲ ਜਾਖੜ ਨੰੂ 41,532, ਭੋਆ ਹਲਕੇ ਤੋਂ ਸੰਨੀ ਦਿਉਲ ਨੰੂ 76,429, ਸੁਨੀਲ ਜਾਖੜ ਨੰੂ 47,006 ਅਤੇ ਪਠਾਨਕੋਟ ਤੋਂ ਸੰਨੀ ਦਿਉਲ ਨੰੂ 69,069, ਸੁਨੀਲ ਜਾਖੜ ਨੰੂ 39,688 ਵੋਟਾਂ ਮਿਲੀਆਂ | ਇਸ ਤੋਂ ਇਲਾਵਾ ਪੋਸਟਲ ਬੈਲਟ ਪੇਪਰ ਰਾਹੀਂ ਸੰਨੀ ਦਿਉਲ ਨੰੂ 7542 ਅਤੇ ਸੁਨੀਲ ਜਾਖੜ ਨੰੂ 2092 ਵੋਟਾਂ ਪਈਆਂ |
ਇਸ ਵਾਰ ਵਧੀ ਨੋਟਾ ਦੱਬਣ ਵਾਲਿਆਂ ਦੀ ਗਿਣਤੀ
ਹੈਰਾਨੀ ਦੀ ਗੱਲ ਹੈ ਕਿ ਹਰ ਚੋਣਾਂ ਵਿਚ ਨੋਟਾ ਦੱਬਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ | ਇਸ ਵਾਰ ਗੁਰਦਾਸਪੁਰ ਲੋਕ ਸਭਾ ਸੀਟ ਤੋਂ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਉਤਰੇ ਸਨ ਪਰ 9474 ਲੋਕਾਂ ਨੰੂ ਇਸ ਵਾਰ 15 ਉਮੀਦਵਾਰਾਂ ਵਿਚੋਂ ਕੋਈ ਉਮੀਦਵਾਰ ਪਸੰਦ ਨਹੀਂ ਆਇਆ ਅਤੇ ਉਨ੍ਹ•ਾਂ ਵਲੋਂ ਨੋਟਾ ਦਾ ਬਟਨ ਦੱਬਿਆ ਗਿਆ ਜਦੋਂ ਕਿ 2017 ਵਿਚ ਹੋਈ ਜ਼ਿਮਨੀ ਚੋਣ ਦੌਰਾਨ 7587 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ ਸੀ |
2014 ਦੀਆਂ ਲੋਕ ਸਭਾ ਦਾ ਇਤਿਹਾਸ ਮੁੜ ਦੁਹਰਾਇਆ
16ਵੀਂਆਂ ਲੋਕ ਸਭਾ ਚੋਣਾਂ 2014 ਵਿਚ ਹੋਈਆਂ ਸਨ ਅਤੇ ਇਨ੍ਹ•ਾਂ ਚੋਣਾਂ ਵਿਚ ਉਸ ਸਮੇਂ ਗੁਰਦਾਸਪੁਰ ਤੋਂ ਐਮ.ਪੀ. ਤੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਚੋਣ ਮੈਦਾਨ 'ਚ ਸਨ, ਜਿਨ੍ਹ•ਾਂ ਦਾ ਮੁਕਾਬਲਾ ਫਿਲਮੀ ਲੋਕਪ੍ਰੀਯਤਾ ਵਾਲੇ ਸ੍ਰੀ ਵਿਨੋਦ ਖੰਨਾ ਨਾਲ ਸੀ ਅਤੇ ਉਸ ਸਮੇਂ ਸੁਜਾਨਪੁਰ ਤੋਂ 71.54, ਭੋਆ ਤੋਂ 70.51, ਪਠਾਨਕੋਟ ਤੋਂ 73.26, ਗੁਰਦਾਸਪੁਰ ਤੋਂ 69.48, ਦੀਨਾਨਗਰ 65.89, ਕਾਦੀਆਂ 70.57, ਬਟਾਲਾ 67.04, ਫਤਹਿਗੜ• ਚੂੜੀਆਂ 72.23, ਡੇਰਾ ਬਾਬਾ ਨਾਨਕ ਤੋਂ 70.91 ਫ਼ੀਸਦੀ ਵੋਟਾਂ ਪਈਆਂ ਸਨ ਅਤੇ ਇਸ ਵਾਰ ਵੀ ਕਾਂਗਰਸ ਦੇ ਪ੍ਰਧਾਨ ਅਤੇ ਮੌਜੂਦਾ ਐਮ.ਪੀ. ਸੁਨੀਲ ਜਾਖੜ ਤੇ ਫਿਲਮੀ ਅਦਾਦਾਰ ਸੰਨੀ ਦਿਉਲ ਚੋਣ ਮੈਦਾਨ 'ਚ ਸਨ ਅਤੇ ਵੋਟ ਫ਼ੀਸਦੀ ਵੀ ਸੁਜਾਨਪੁਰ ਤੋਂ 73.03, ਭੋਆ 72.13, ਪਠਾਨਕੋਟ 75.12, ਗੁਰਦਾਸਪੁਰ 67.73, ਦੀਨਾਨਗਰ 68.12, ਕਾਦੀਆਂ 65.20, ਬਟਾਲਾ 64.18, ਫਤਹਿਗੜ• ਚੂੜੀਆਂ 68.79, ਡੇਰਾ ਬਾਬਾ ਨਾਨਕ 70.61 ਹੋਈ ਸੀ | ਹੈਰਾਨੀਜਨਕ ਗੱਲ ਇਹ ਹੈ ਕਿ ਉਸੇ ਤਰ੍ਹ•ਾਂ ਦੀਆਂ ਕਿਆਸਅਰਾਈਆਂ ਇਸ ਵਾਰ ਵੀ ਲਗਦੀਆਂ ਰਹੀਆਂ | ਜਿੱਤ ਹਾਰ ਦੇ ਫੈਸਲੇ 'ਤੇ ਪਿੰਡਾਂ ਵਿਚ ਉਸੇ ਤਰ੍ਹਾਂ ਦੇ ਹੀ ਚਰਚੇ ਹੁੰਦੇ ਰਹੇ ਤੇ ਇਸ ਤੋਂ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਉਸ ਸਮੇਂ ਵੀ ਬਾਜਵਿਆਂ ਦਾ ਗੜ•੍ਹ ਕਸਬਾ ਕਾਦੀਆਂ ਜਿੱਥੇ ਮੁਸਲਮਾਨ ਭਾਈਚਾਰੇ ਦਾ ਗੜ੍ਹ• ਵੀ ਹੈ, ਤੋਂ ਭਾਜਪਾ ਉਮੀਦਵਾਰ ਵਿਨੋਦ ਖੰਨਾ ਜਿੱਤੇ ਸਨ ਤੇ ਸਭ ਤੋਂ ਹੈਰਾਨੀਜਨਕ ਗੱਲ ਹੈ ਕਿ ਉਸ ਸਮੇਂ ਵੀ ਪ੍ਰਤਾਪ ਸਿੰਘ ਬਾਜਵਾ ਆਪਣੇ ਬੂਥ ਤੋਂ ਹਾਰ ਗਏ ਸਨ ਅਤੇ ਇਸ ਵਾਰ ਵੀ ਉਸੇ ਬੂਥ ਤੋਂ ਫਿਰ ਹਾਰ ਗਏ | ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਇਸ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ ਜਿਨ•ਾਂ ਹਲਕਿਆਂ ਵਿਚ ਉਸ ਸਮੇਂ ਭਾਜਪਾ ਭਾਰੀ ਬਹੁਮਤ ਨਾਲ ਜਿੱਤੀ, ਉਸੇ ਤਰ•ਾਂ ਹੀ ਉਨ੍ਹ•ਾਂ ਹਲਕਿਆਂ ਤੋਂ ਹੀ ਭਾਜਪਾ ਵਰਕਰਾਂ ਨੇ ਸੰਨੀ ਦਿਉਲ ਦੇ ਸਿਰ 'ਤੇ ਜਿੱਤ ਦਾ ਸਿਹਰਾ ਬੰਨਿ੍ਹਆ |
ਅਕਾਲੀ ਤੇ ਭਾਜਪਾਈਆਂ ਨੇ ਪਟਾਕੇ ਚਲਾ ਭੰਗੜੇ ਪਾ ਕੇ ਮਨਾਈ ਖ਼ੁਸ਼ੀ, ਵੰਡੇ ਲੱਡੂ
ਜਦੋਂ ਵੋਟਾਂ ਦੀ ਗਿਣਤੀ ਛੇਵੇਂ ਤੋਂ ਸੱਤਵੇਂ ਗੇੜ ਵਿਚ ਸੀ ਉਦੋਂ ਹੀ ਅਕਾਲੀ ਅਤੇ ਭਾਜਪਾਈਆਂ ਨੇ ਸ਼ਹਿਰ ਅੰਦਰ ਪਟਾਕੇ ਚਲਾ ਕੇ ਅਤੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ | ਹਾਲਾਂਕਿ ਉਦੋਂ ਸੰਨੀ ਦਿਉਲ ਸਿਰਫ਼ 40 ਹਜ਼ਾਰ ਦੀ ਲੀਡ 'ਤੇ ਹੀ ਪਹੁੰਚੇ ਸਨ | ਜਿਉਂ ਜਿਉਂ ਇਹ ਲੀਡ ਵੱਧਦੀ ਗਈ ਤਿਉਂ ਤਿਉਂ ਸ਼ਹਿਰ ਅੰਦਰ ਪਟਾਕਿਆਂ ਦੀ ਆਵਾਜ਼ ਵੀ ਵਧਦੀ ਗਈ | ਔਰਤਾਂ, ਨੌਜਵਾਨਾਂ ਨੰੂ ਵੀ ਸੜਕਾਂ 'ਤੇ ਭਾਜਪਾ ਦੇ ਝੰਡੇ ਫੜ ਕੇ ਖ਼ੁਸ਼ੀ ਮਨਾਉਂਦੇ ਦੇਖਿਆ ਗਿਆ | ਪਾਰਟੀ ਸਮਰਥਕਾਂ ਨੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੰੂ ਲੱਡੂ ਵੰਡ ਕੇ ਜਸ਼ਨ ਮਨਾਏ |
ਹਰ ਕੋਈ ਸੀ ਆਪਣੇ ਹਲਕੇ ਤੇ ਪਿੰਡ ਨੂੰ ਲੈ ਕੇ ਚਿੰਤਤ
ਸੰਨੀ ਦਿਉਲ ਦੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਸ ਸੀਟ ਨੂੰ ਹਾਟ ਸੀਟ ਕਿਹਾ ਜਾਣ ਲੱਗ ਪਿਆ ਸੀ, ਸ੍ਰੀ ਨਰਿੰਦਰ ਮੋਦੀ ਦਾ ਜਾਦੂ ਤੇ ਸੰਨੀ ਦਿਉਲ ਦੀ ਫਿਲਮੀ ਲੋਕਪ੍ਰੀਯਤਾ ਨਾਲ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਨਾਲ ਪੰਜਾਬ ਦੇ ਕਪਤਾਨ ਕੈਪਟਨ ਅਮਰਿੰਦਰ ਸਿੰਘ ਵੀ ਚਿੰਤਤ ਹੋ ਗਏ ਸਨ ਅਤੇ ਉਨ੍ਹ•ਾਂ ਨੇ ਇਹ ਬਿਆਨ ਵੀ ਦੇ ਦਿੱਤਾ ਸੀ ਕਿ ਜਿਹੜਾ ਮੰਤਰੀ ਆਪਣੇ ਹਲਕੇ ਤੋਂ ਹਾਰਿਆ ਤਾਂ ਉਹ ਮੰਤਰੀ ਤੋਂ ਲਾਹ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਸੀਟ 'ਤੇ ਮੰਤਰੀਆਂ, ਵਿਧਾਇਕਾਂ ਤੇ ਆਪੋ ਆਪਣੀ ਪਾਰਟੀ ਨਾਲ ਸਬੰਧਤ ਵਰਕਰਾਂ ਤੇ ਸਰਪੰਚਾਂ ਨੇ ਦੂਜੇ ਹਲਕੇ ਛੱਡ ਸਿਰਫ ਆਪੋ ਆਪਣੇ ਹਲਕਿਆਂ ਤੇ ਪਿੰਡਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ | ਵੋਟਾਂ ਦੀ ਗਿਣਤੀ ਦੇ ਸਮੇਂ ਵੀ ਇਹੀ ਸਥਿਤੀ ਵੇਖਣ ਨੂੰ ਮਿਲੀ ਕਿ ਹਰ ਕੋਈ ਆਪਣੇ ਹਲਕੇ ਅਤੇ ਪਿੰਡ ਨੂੰ ਲੈ ਕੇ ਚਿੰਤਤ ਸੀ ਅਤੇ ਫੋਨਾਂ 'ਤੇ ਇਕ ਦੂਸਰੇ ਨੂੰ ਆਪਣੇ ਪਿੰਡਾਂ ਅਤੇ ਹਲਕੇ ਬਾਰੇ ਹੀ ਪੁੱਛਿਆ ਜਾ ਰਿਹਾ ਸੀ |
17ਵੀਂ ਲੋਕ ਸਭਾ 'ਚ ਭਾਜਪਾ ਨੇ ਜਿੱਤਿਆ ਕਸਬਾ ਡੇਰਾ ਬਾਬਾ ਨਾਨਕ
ਆਜ਼ਾਦੀ ਤੋਂ ਬਾਅਦ ਹੁਣ 17ਵੀਂਆਂ ਲੋਕ ਸਭਾ ਹੋਈਆਂ ਹਨ ਅਤੇ ਪਹਿਲੀਆਂ 16 ਲੋਕ ਸਭਾ ਦੇ ਨਤੀਜਿਆਂ 'ਚ ਹੁਣ ਤੱਕ ਡੇਰਾ ਬਾਬਾ ਨਾਨਕ ਕਸਬਾ ਤੋਂ ਕਦੀ ਵੀ ਅਕਾਲੀ ਭਾਜਪਾ ਗੱਠਜੋੜ ਦਾ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਸੀ | ਹੈਰਾਨੀਜਨਕ ਗੱਲ ਇਹ ਹੈ ਕਿ ਕਸਬਾ ਡੇਰਾ ਬਾਬਾ ਨਾਨਕ ਕਾਂਗਰਸ ਦਾ ਹਮੇਸ਼ਾ ਹੀ ਗੜ੍ਹ ਰਿਹਾ ਹੈ ਅਤੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ ਹੋਣ ਕਦੇ ਵੀ ਇਸ ਕਸਬੇ ਤੋਂ ਕਾਂਗਰਸ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਨਹੀਂ ਜਿੱਤਿਆ |
ਜਿੱਤ ਉਪਰੰਤ ਸ਼ਹਿਰ ਅੰਦਰ ਕੱਢਿਆ ਰੋਡ ਸ਼ੋਅ
ਜਿੱਤ ਉਪਰੰਤ ਸੰਨੀ ਦਿਉਲ ਵਲੋਂ ਸੁਖਜਿੰਦਰ ਕਾਲਜ ਪਹੁੰਚ ਕੇ ਜੇਤੂ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਬਾਅਦ ਵਿਚ ਉਨ੍ਹ•ਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹ•ਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਹੋਰ ਆਗੂਆਂ ਸਮੇਤ ਸ਼ਹਿਰ ਅੰਦਰ ਇਕ ਰੋਡ ਸ਼ੋਅ ਕੱਢਿਆ | ਇਸ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਵਰਕਰਾਂ ਅਤੇ ਉਨ੍ਹ•ਾਂ ਦੇ ਸਮਰਥਕਾਂ ਨੇ ਥਾਂ ਥਾਂ 'ਤੇ ਉਨ੍ਹ•ਾਂ ਦਾ ਸਵਾਗਤ ਕੀਤਾ | ਜ਼ਿਕਰਯੋਗ ਹੈ ਕਿ ਸੰਨੀ ਦਿਉਲ ਦਾ ਲੋਕਾਂ ਨੇ ਥਾਂ ਥਾਂ 'ਤੇ ਡੀ.ਜੇ. ਲਗਾ ਕੇ ਸਵਾਗਤ ਕੀਤਾ ਅਤੇ ਇਸ ਦੌਰਾਨ ਉਨ੍ਹ•ਾਂ ਨੇ ਭੰਗੜਾ ਵੀ ਪਾਇਆ | ਵੱਡੀ ਗਿਣਤੀ ਵਿਚ ਲੋਕਾਂ ਨੇ ਸੰਨੀ ਦਿਉਲ ਨੰੂ ਫੁੱਲਾਂ ਦੇ ਹਾਰ ਪਾਏ ਹਾਲਾਂਕਿ ਟਰੱਕ ਉੱਪਰ ਬੈਠੇ ਹੋਣ ਕਾਰਨ ਕੁਝ ਲੋਕ ਹਾਰ ਪਾਉਣ ਤੋਂ ਵਾਂਝੇ ਰਹਿ ਗਏ ਪਰ ਉਨ੍ਹ•ਾਂ ਵਲੋਂ ਸੰਨੀ ਦਿਉਲ ਦੇ ਕਾਫ਼ਲੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ |
ਗਿਣਤੀ ਸਥਾਨ 'ਤੇ ਨਹੀਂ ਪਹੁੰਚੇ ਜਾਖੜ
ਗੁਰਦਾਸਪੁਰ ਗਿਣਤੀ ਸਥਾਨ 'ਤੇ ਸਵੇਰ ਤੋਂ ਹੀ ਨਾ ਤਾਂ ਅਕਾਲੀ ਭਾਜਪਾ ਤੇ ਨਾ ਹੀ ਕਾਂਗਰਸ ਦਾ ਕੋਈ ਆਗੂ ਦਿਖਾਈ ਦਿੱਤਾ | ਜਦੋਂ ਹੌਲੀ ਹੌਲੀ ਸੰਨੀ ਦਿਉਲ ਦੀ ਲੀਡ ਵਧਣੀ ਸ਼ੁਰੂ ਹੋਈ ਤਾਂ ਅਕਾਲੀ ਭਾਜਪਾ ਵਰਕਰ ਗਿਣਤੀ ਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ | ਪਰ ਸ੍ਰੀ ਜਾਖੜ ਗਿਣਤੀ ਸਥਾਨ 'ਤੇ ਨਹੀਂ ਪਹੁੰਚੇ | ਇੱਥੋਂ ਤੱਕ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਕਾਂਗਰਸ ਦੇ ਤਿੰਨ ਵਜ਼ੀਰ ਤੇ 4 ਵਿਧਾਇਕ ਹਨ ਪਰ ਇਨ੍ਹ•ਾਂ ਵਿਚੋਂ ਕੋਈ ਵੀ ਗਿਣਤੀ ਸਥਾਨ 'ਤੇ ਨਹੀਂ ਪਹੁੰਚਿਆ | ਸ਼ਹਿਰ ਅੰਦਰ ਵੀ ਕਿਸੇ ਵੀ ਕਾਂਗਰਸੀ ਵੱਡੇ ਆਗੂ ਨੰੂ ਨਹੀਂ ਦੇਖਿਆ ਗਿਆ |
ਕੀ ਮੋਦੀ ਦੀ ਨੋਟਬੰਦੀ ਤੇ ਜੀ.ਐਸ.ਟੀ. ਦੇ ਨਤੀਜੇ ਵੀ ਸਾਰਥਕ ਨਿਕਲੇ?
ਚੋਣ ਪ੍ਰਚਾਰ ਵਿਚ ਵਿਰੋਧੀਆਂ ਵਲੋਂ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੀ ਨੋਟਬੰਦੀ ਅਤੇ ਜੀ.ਐਸ.ਟੀ. ਨੂੰ ਮੁੱਖ ਮੁੱਦਾ ਰੱਖ ਕੇ ਵੋਟ ਬੈਂਕ ਨੂੰ ਖਿੱਚਣਾ ਚਾਹਿਆ | ਭਾਵੇਂਕਿ ਲੋਕਾਂ ਨੂੰ ਨੋਟਬੰਦੀ ਦੌਰਾਨ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਚੋਣ ਪ੍ਰਚਾਰ ਮੌਕੇ ਨੇਤਾਵਾਂ ਦੇ ਨਾਲ ਹਾਂ 'ਚ ਹਾਂ ਵੀ ਮਿਲਾਉਂਦੇ ਰਹੇ ਪਰ ਵੇਖਣ ਵਾਲੀ ਗੱਲ ਹੈ ਕਿ ਚੋਣ ਨਤੀਜਿਆਂ ਵਿਚ ਕਿਤੇ ਵੀ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੀ ਨੋਟਬੰਦੀ ਤੇ ਜੀ.ਐਸ.ਟੀ. ਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੀ ਮੋਦੀ ਦੀ ਨੋਟਬੰਦੀ ਅਤੇ ਜੀ.ਐਸ.ਟੀ. ਦੇ ਨਤੀਜੇ ਵੀ ਸਾਰਥਿਕ ਨਿਕਲੇ ਹਨ?
ਸੰਨੀ ਦਿਉਲ ਨੇ ਵੋਟਰਾਂ ਨੂੰ ਭਰਮਾਏ ਬਿਨਾਂ ਹੀ ਢਾਹਿਆ ਕਾਂਗਰਸ ਦਾ ਕਿਲਾ

ਸੰਨੀ ਦਿਉਲ ਨੇ ਲੋਕਾਂ 'ਚ ਪਹੰੁਚ ਕੇ ਬਿਨਾਂ ਕਿਸੇ ਖ਼ਾਸ ਪ੍ਰਚਾਰ ਅਤੇ ਵੋਟਰਾਂ ਨੂੰ ਬਿਨਾਂ ਭਰਮਾਏ ਆਪਣੇ ਸਾਦਗੀ ਭਰੇ ਲਹਿਜੇ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਕਾਂਗਰਸ ਦੇ 3 ਮੰਤਰੀਆਂ ਅਤੇ 4 ਵਿਧਾਇਕਾਂ ਵਾਲੇ ਕਾਂਗਰਸ ਦੇ ਕਿਲ੍ਹੇ ਨੂੰ ਫਤਹਿ ਕਰ ਲਿਆ | ਸੰਨੀ ਦਿਉਲ ਨੇ ਆਪਣੀ ਹਰ ਰੈਲੀ ਵਿਚ ਕਿਹਾ ਮੈਂ ਜ਼ਿਆਦਾ ਬੋਲਣ 'ਚ ਨਹੀਂ, ਕੰਮ ਕਰਨ 'ਚ ਵਿਸ਼ਵਾਸ ਰੱਖਦਾ ਹਾਂ, 'ਜੋ ਕਹਾਂਗਾਂ ਉਸ ਤੋਂ ਜ਼ਿਆਦਾ ਕਰਾਂਗਾ' |

ਵੋਟਰਾਂ ਦੇ ਦਿਲ ਪਿਆਰ ਨਾਲ ਜਿੱਤੇ ਜਾ ਸਕਦੇ ਹਨ : ਲੰਗਾਹ

ਕਲਾਨੌਰ, 23 ਮਈ (ਸਤਵੰਤ ਸਿੰਘ ਕਾਹਲੋਂ)- ਲੋਕ ਸਭਾ ਚੋਣਾਂ 'ਚ ਸੰਨੀ ਦਿਓਲ ਦੀ ਹੋਈ ਭਾਰੀ ਜਿੱਤ ਨੂੰ ਲੈ ਕੇ ਜਿੱਥੇ ਅਕਾਲੀ-ਭਾਜਪਾ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੀ ਹੋਈ ਹਾਰ ਕਾਰਨ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਕਈ ਥਾਈਾ ਪੰਚਾਇਤੀ ਚੋਣਾਂ ਦੀ ਨਾਰਾਜ਼ਗੀ ਤੇ ਕਈ ਥਾਈਾ ਸੱਤਾਧਾਰੀਆਂ ਦੀ ਹੈਾਕੜ ਜਾਖੜ ਨੂੰ ਪਈ ਮਹਿੰਗੀ

ਗੁਰਦਾਸਪੁਰ/ਵਰਸੋਲਾ, 23 ਮਈ (ਆਰਿਫ਼, ਵਰਿੰਦਰ ਸਹੋਤਾ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਬਹੁਤ ਹੀ ਦਿਲਚਸਪ ਰਹੀ | ਇਸ ਚੋਣ ਦੇ ਨਤੀਜਿਆਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਹੈ | ਇਸ ਚੋਣ ਲਈ ...

ਪੂਰੀ ਖ਼ਬਰ »

ਪਾਰਟੀ ਲਈ ਸਖ਼ਤ ਮਿਹਨਤ ਕਰਨ ਵਾਲੇ ਵਰਕਰਾਂ ਦਾ ਸੁਨੀਲ ਜਾਖੜ ਵਲੋਂ ਧੰਨਵਾਦ

ਗੁਰਦਾਸਪੁਰ, 23 ਮਈ (ਆਰਿਫ਼)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਚੋਣ ਦੌਰਾਨ ਪਾਰਟੀ ਲਈ ਦਿਨ ਰਾਤ ਇਕ ਕਰਨ ਵਾਲੇ ਮਿਹਨਤੀ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਹਲਕੇ ਦੀ ...

ਪੂਰੀ ਖ਼ਬਰ »

ਵਿਧਾਇਕ ਲੋਧੀਨੰਗਲ ਨੇ ਵੋਟਰਾਂ ਦਾ ਕੀਤਾ ਧੰਨਵਾਦ

ਵਡਾਲਾ ਗ੍ਰੰਥੀਆਂ, 23 ਮਈ (ਕਾਹਲੋਂ)- ਵਡਾਲਾ ਗ੍ਰੰਥੀਆਂ ਵਿਖੇ ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ 'ਚ ਸਮੂਹ ਅਕਾਲੀ ਵਰਕਰਾਂ ਵਲਾੋ ਭਾਰੀ ਖੁਸ਼ੀ ਮਨਾਈ ਗਈ ਅਤੇ ਲੱਡੂ ਵੰਡੇ ਗਏ | ਸ: ਲੋਧੀਨੰਗਲ ਨੇ ਕਿਹਾ ਕਿ ਸੰਨੀ ਦਿਓਲ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ...

ਪੂਰੀ ਖ਼ਬਰ »

ਧਾਰੀਵਾਲ 'ਚ ਖ਼ੁਸ਼ੀ ਮਨਾਈ

ਧਾਰੀਵਾਲ, 23 ਮਈ (ਸਵਰਨ ਸਿੰਘ, ਨਿਸ਼ਾਨ ਸਿੰਘ ਕਾਹਲੋਂ)- ਧਾਰੀਵਾਲ ਵਿਖ਼ੇ ਮੈਂਬਰ ਕੋਰ ਕਮੇਟੀ ਕੰਵਲਪੀ੍ਰਤ ਸਿੰਘ ਕਾਕੀ ਅਤੇ ਜਥੇਦਾਰ ਰਤਨ ਸਿੰਘ ਜਫ਼ਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਗੁਰਇਕਬਾਲ ਸਿੰਘ ਮਾਹਲ ਪੰਜਾਬ ਜਥੇਬੰਦਕ ਸਕੱਤਰ, ਜੋਤੀ ਮਹਾਜਨ ਭਾਜਪਾ ਮੰਡਲ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਢੋਲ ਦੇ ਡਗੇ 'ਤੇ ਨੱਚ ਉੱਠੇ ਅਕਾਲੀ ਭਾਜਪਾ ਸਮਰਥਕ

ਪੁਰਾਣਾ ਸ਼ਾਲਾ, 23 ਮਈ, (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਅਦਾਕਾਰ ਸੰਨੀ ਦਿਓਲ ਦੀ ਹੋਈ ਸ਼ਾਨਦਾਰ ਜਿੱਤ ਨੂੰ ਲੈ ਕੇ ਅਕਾਲੀ ਭਾਜਪਾ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਜਿਸ ਨੂੰ ...

ਪੂਰੀ ਖ਼ਬਰ »

ਸੰਨੀ ਦਿਓਲ ਦੀ ਵੱਡੀ ਲੀਡ ਨਾਲ ਹੋਈ ਜਿੱਤ ਦੇ ਬਾਅਦ ਬੱਬੇਹਾਲੀ ਦਾ ਕੱਦ ਹੋਇਆ ਉੱਚਾ

ਗੁਰਦਾਸਪੁਰ/ਵਰਸੋਲਾ, 23 ਮਈ (ਆਰਿਫ਼, ਵਰਿੰਦਰ ਸਹੋਤਾ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਵਿਚ ਭਾਜਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਦੀ ਕਰੀਬ 80 ਹਜ਼ਾਰ ਵੋਟਾਂ ਦੀ ਲੀਡ ਨਾਲ ਹੋਈ ਜਿੱਤ ਨਾਲ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਕਲਾਨੌਰ 'ਚ ਖ਼ੁਸ਼ੀ ਮਨਾਈ

ਕਲਾਨੌਰ, 23 ਮਈ (ਪੁਰੇਵਾਲ)- ਕਲਾਨੌਰ 'ਚ ਵਰਕਰਾਂ ਵਲੋਂ ਬਾਜ਼ਾਰਾਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ | ਇਸ ਮੌਕੇ ਰਣਜੀਤ ਸਿੰਘ, ਨਰਿੰਦਰ ਵਿੱਜ ਆਦਿ ਨੇ ਦੱਸਿਆ ਕਿ ਦੇਸ਼ 'ਚ ਚੱਲ ਰਹੀ ਮੋਦੀ ਲਹਿਰ ਦਾ ਦੇਸ਼ ਦੇ ਲੋਕਾਂ ਵਲੋਂ ਪੂਰਨ ਸਮਰਥਨ ਕੀਤਾ ਗਿਆ ਹੈ | ਇਸ ਮੌਕੇ ਅਸ਼ੋਕ ...

ਪੂਰੀ ਖ਼ਬਰ »

ਭਾਜਪਾਈ ਸਮਰਥਕਾਂ ਨੇ ਕੀਤੀਆਂ ਹੱਦਾਂ ਪਾਰ

ਗੁਰਦਾਸਪੁਰ, 23 ਮਈ (ਆਰਿਫ਼)- ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੀ ਵੱਡੀ ਲੀਡ ਲੈ ਕੇ ਜਿੱਤਣ ਪਿੱਛੋਂ ਜਿੱਥੇ ਸ਼ਹਿਰ ਅੰਦਰ ਪਟਾਕੇ ਚਲਾ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਮਨਾਈ ਗਈ, ਉੱਥੇ ਭਾਜਪਾ ਦੇ ਕੁਝ ਸਮਰਥਕਾਂ ਨੇ ਹੱਥਾਂ ਵਿਚ ਸ਼ਰਾਬ ਦੀਆਂ ਸ਼ਰੇਆਮ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੀ ਇਤਿਹਾਸਕ ਜਿੱਤ ਨੇ ਵਿਰੋਧੀਆਂ ਦੇ ਹੌਸਲੇ ਕੀਤੇ ਢਹਿ-ਢੇਰੀ : ਅੰਮੂ ਚੀਮਾ

ਘੁਮਾਣ, 23 ਮਈ (ਬੰਮਰਾਹ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼ ਦੀ ਇਤਿਹਾਸਕ ਜਿੱਤ ਨੇ ਵਿਰੋਧੀਆਂ ਦੇ ਹੌਾਸਲੇ ਢਹਿ-ਢੇਰੀ ਕਰ ਦਿੱਤੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇੇ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੀ ਜਿੱਤ ਦੀ ਖੁਸ਼ੀ 'ਚ ਰਾਜਾ ਚੌਧਰੀਵਾਲ ਦੀ ਅਗਵਾਈ 'ਚ ਖੁਸ਼ੀ ਦਾ ਪ੍ਰਗਟਾਵਾ

ਅੱਚਲ ਸਾਹਿਬ, 23 ਮਈ (ਗੁਰਚਰਨ ਸਿੰਘ)- ਕੇਂਦਰ 'ਚ ਦੁਬਾਰਾ ਮੋਦੀ ਸਰਕਾਰ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼ ਦੀ ਜਿੱਤ ਦੀ ਖੁਸ਼ੀ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸੀਨੀਅਰ ਅਕਾਲੀ ਆਗੂ ਸ: ਅਰਜਿੰਦਰ ...

ਪੂਰੀ ਖ਼ਬਰ »

ਐਨ. ਡੀ. ਏ. ਦੀ ਸ਼ਾਨਦਾਰ ਜਿੱਤ 'ਤੇ ਲੱਡੂ ਵੰਡੇ

ਦੀਨਾਨਗਰ, 23 ਮਈ (ਸੰਧੂ/ਸੋਢੀ/ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੂਹ ਵਰਕਰਾਂ ਵਲੋਂ ਰਾਸ਼ਟਰੀ ਉਪ ਪ੍ਰਧਾਨ ਨਰਿੰਦਰ ਸਿੰਘ ਵਾੜਾ ਤੇ ਦੀਨਾਨਗਰ ਸਰਕਲ ਦੇ ਪ੍ਰਧਾਨ ਨਿਰਮਲ ਸਿੰਘ ਕਲੀਜ਼ਪੁਰ ਦੀ ਸਾਂਝੀ ਅਗਵਾਈ ਵਿਚ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰਾਂ ਵਲੋਂ ਕਾਦੀਆਂ 'ਚ ਖੁਸ਼ੀ ਦਾ ਪ੍ਰਗਟਾਵਾ

ਕਾਦੀਆਂ, (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਫ਼ਿਲਮ ਸਟਾਰ ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਕਸਬਾ ਕਾਦੀਆਂ ਅੰਦਰ ਭਾਜਪਾ ਦਫ਼ਤਰ ਵਿਖੇ ਇਕੱਠੇ ਹੋ ਕੇ ਅਕਾਲੀ-ਭਾਜਪਾ ਵਰਕਰਾਂ ਵਲੋਂ ...

ਪੂਰੀ ਖ਼ਬਰ »

ਦੀਨਾਨਗਰ 'ਚ ਖ਼ੁਸ਼ੀ ਦੀ ਲਹਿਰ

ਦੀਨਾਨਗਰ, 23 ਮਈ (ਸੰਧੂ/ਸੋਢੀ/ਸ਼ਰਮਾ)- ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਦੀਨਾਨਗਰ ਖੇਤਰ ਦੇ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ ਤੇ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਖ਼ੁਸ਼ੀ ਨੂੰ ਮਨਾਉਣ ਲਈ ਭਾਜਪਾ ਦੇ ਸੈਂਕੜੇ ਵਰਕਰ ਅੱਜ ਭਾਜਪਾ ਦੇ ਚੋਣ ਦਫ਼ਤਰ ਵਿਚ ਭਾਜਪਾ ...

ਪੂਰੀ ਖ਼ਬਰ »

ਸੰਨੀ ਦਿਓਲ, ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖੁਸ਼ੀ

ਨੌਸ਼ਹਿਰਾ ਮੱਝਾ ਸਿੰਘ, 23 ਮਈ (ਤਰਸੇਮ ਸਿੰਘ ਤਰਾਨਾ)-ਅਕਾਲੀ-ਭਾਜਪਾ ਉਮੀਦਵਾਰ ਗੁਰਦਾਸਪੁਰ ਤੋਂ ਸੰਨੀ ਦਿਓਲ, ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੋਟਾਂ ਦੇ ਵੱਡੇ ਫਰਕ ਨਾਲ ਹੋਈ ਜਿੱਤ ਦੀ ...

ਪੂਰੀ ਖ਼ਬਰ »

ਕਾਂਗਰਸ ਦੇ ਜਬਰ-ਜੁਲਮ ਤੇ ਧੱਕੇਸ਼ਾਹੀਆ ਵਿਰੁੱਧ ਲੋਕਾਂ ਨੇ ਆਪਣਾ ਫ਼ਤਵਾ ਦਿੱਤਾ : ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 23 ਮਈ (ਕੁਲਦੀਪ ਸਿੰਘ ਨਾਗਰਾ)- ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਤੇ ਨੌਜਵਾਨ ਅਕਾਲੀ ਆਗੂ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ...

ਪੂਰੀ ਖ਼ਬਰ »

ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਕੋਲੋਂ ਲੁੱਟ ਖੋਹ ਦੀ ਕੋਸ਼ਿਸ਼

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ)- ਨਜ਼ਦੀਕੀ ਖੁੰਡਾ ਪੁਲ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਮੱਥਾ ਟੇਕਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਤੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਤਫਤੀਸ਼ ਅਫ਼ਸਰ ...

ਪੂਰੀ ਖ਼ਬਰ »

ਲੱਡੂ ਵੰਡ ਕੇ ਖੁਸ਼ੀ ਮਨਾਈ

ਨੌਸ਼ਹਿਰਾ ਮੱਝਾ ਸਿੰਘ, 23 ਮਈ (ਤਰਸੇਮ ਸਿੰਘ ਤਰਾਨਾ)- ਸੰਨੀ ਦਿਓਲ ਦੀ ਵੱਡੇ ਫ਼ਰਕ ਨਾਲ ਹੋਈ ਜਿੱਤ 'ਤੇ ਅਕਾਲੀ ਵਰਕਰਾਂ ਸੁਖਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਚੂਹੜਚੱਕ, ਜਥੇਦਾਰ ਮੇਹਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਸਰਪੰਚ ਨੌਸ਼ਹਿਰਾ ਮੱਝਾ ਸਿੰਘ, ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਵਿਧਾਇਕ ਲਾਡੀ ਦੀ ਅਗਵਾਈ 'ਚ ਕਾਂਗਰਸ ਨੂੰ ਮਿਲੀ 15302 ਵੋਟਾਂ ਦੀ ਲੀਡ

ਸ੍ਰੀ ਹਰਿਗੋਬਿੰਦਪੁਰ, 23 ਮਈ (ਕੰਵਲਜੀਤ ਸਿੰਘ ਚੀਮਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਭਾਵੇਂ ਚੋਣ ਹਾਰ ਗਏ ਹਨ ਪਰ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਅਤੇ ਕਾਂਗਰਸ ਦੇ ...

ਪੂਰੀ ਖ਼ਬਰ »

ਰਗਬੀ ਮੁਕਾਬਲੇ 25 ਤੇ 26 ਨੂੰ ਕਲਾਨੌਰ 'ਚ

ਕਲਾਨੌਰ, 23 ਮਈ (ਪੁਰੇਵਾਲ)-ਰਗਬੀ ਐਸੋਸੀਏਸ਼ਨ ਵਲੋਂ ਕਲਾਨੌਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 25 ਅਤੇ 26 ਮਈ ਨੂੰ 16 ਜ਼ਿਲਿ੍ਹਆਂ ਦੀਆਂ ਲੜਕੇ ਤੇ ਲੜਕੀਆਂ ਦੀਆਂ ਰਗਬੀ ਟੀਮਾਂ ਦਰਮਿਆਨ ਮੁਕਾਬਲੇ ਕਰਵਾਏ ਜਾਣਗੇ | ਰਗਬੀ ਐਸ਼ੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਪਤੀ ਵਲੋਂ ਪਤਨੀ ਦੀ ਕੁੱਟਮਾਰ, ਗੰਭੀਰ ਜ਼ਖਮੀ

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ) - ਸਥਾਨਕ ਰਣਜੀਤ ਐਵੀਨਿਊ ਵਿਖੇ ਪਤੀ ਵਲੋਂ ਪਤਨੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਮੋਨਿਕਾ ਵਾਸੀ ਕਾਦਰੀ ਮੁਹੱਲਾ ਨੇ ਦੱਸਿਆ ਕਿ ਉਸ ਦਾ ਵਿਆਹ ਢਾਈ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ...

ਪੂਰੀ ਖ਼ਬਰ »

ਸੁਖਜਿੰਦਰ ਗਰੁੱਪ ਵਲੋਂ ਗਿਣਤੀ ਮੌਕੇ ਸਾਰਾ ਦਿਨ ਲਗਾਇਆ ਗਿਆ ਲੰਗਰ

ਵਰਸੋਲਾ, 23 ਮਈ (ਵਰਿੰਦਰ ਸਹੋਤਾ)- ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ ਅਤੇ ਕਾਦੀਆਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ...

ਪੂਰੀ ਖ਼ਬਰ »

ਜਿੱਤ ਦੀ ਖੁਸ਼ੀ 'ਚ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਅਲੀਵਾਲ, 23 ਮਈ (ਅਵਤਾਰ ਸਿੰਘ ਰੰਧਾਵਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਜਿੱਤ ਦੀ ਖੁਸ਼ੀ ਵਿਚ ਅਕਾਲੀ ਵਰਕਰਾਂ ਨੇ ਖੁਸ਼ੀਆਂ ਮਨਾਈਆਂ ਅਤੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋਂ ਤੰਗ ਆ ਚੁੱਕੇ ਹਨ, ਜਿਸ ਕਰਕੇ ਲੋਕਾਂ ਨੇ ਮੁੜ ਮੋਦੀ ...

ਪੂਰੀ ਖ਼ਬਰ »

ਅਖੀਰ ਤੱਕ ਚੱਲਦਾ ਰਿਹੈ ਸੰਨੀ ਦਿਓਲ ਨੂੰ ਨਲਕਿਆਂ ਨਾਲ ਸਨਮਾਨਿਤ ਕਰਨ ਦਾ ਸਿਲਸਿਲਾ

ਵਰਸੋਲਾ, 23 ਮਈ (ਵਰਿੰਦਰ ਸਹੋਤਾ)- ਸੰਨੀ ਦਿਉਲ ਦੀ ਸਾਰੀ ਚੋਣ ਮੁਹਿੰਮ ਦੌਰਾਨ ਇਕ ਬੇਹੱਦ ਦਿਲਚਸਪ ਗੱਲ ਇਹ ਰਹੀ ਕਿ ਹਲਕੇ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਸੰਨੀ ਦਿਉਲ ਨੂੰ ਨਲਕਿਆਂ ਨਾਲ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਰਿਹਾ | ਜਦੋਂ ਸੰਨੀ ਦਿਉਲ ਪਹਿਲੇ ਦਿਨ ...

ਪੂਰੀ ਖ਼ਬਰ »

ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਗੁਰਦਾਸਪੁਰ, 23 ਮਈ (ਆਰਿਫ਼)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਤਜਿੰਦਰਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ (1973) ਦਾ ਐਕਟ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੱਸਿਆ ਹੈ ਕਿ ਅਮਿੰਤਸਰ-ਪਠਾਨਕੋਟ ਹਾਈਵੇ ਤੋਂ ਚੱਲਦੀਆਂ ਟਰਾਂਸਪੋਰਟ ਹੈਵੀ ...

ਪੂਰੀ ਖ਼ਬਰ »

ਸ੍ਰੀ ਹਰਗੋਬਿੰਦਪੁਰ ਦੇ ਅਕਾਲੀ ਵਰਕਰਾਂ ਵਲੋਂ ਸੋਮ ਪ੍ਰਕਾਸ਼ ਦਾ ਸਨਮਾਨ

ਅੱਚਲ ਸਾਹਿਬ, 23 ਮਈ (ਗੁਰਚਰਨ ਸਿੰਘ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੀ ਜਿੱਤ ਦੀ ਖੁਸ਼ੀ ਵਿਚ ਵਧਾਈ ਦੇਣ ਪਹੁੰਚੇ ਕੈਪਟਨ ਬਲਬੀਰ ਸਿੰਘ ਬਾਠ, ਮਨਜੀਤ ਸਿੰਘ ਚੀਮਾ, ਸਾ: ਚੇਅਰਮੈਨ ਤਰਲੋਕ ਸਿੰਘ ਬਾਠ, ਅਕਾਲੀ ਦਲ ...

ਪੂਰੀ ਖ਼ਬਰ »

ਜਥੇ: ਗੋਰਾ ਨੇ ਸੰਨੀ ਦਿਓਲ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

ਬਟਾਲਾ, 23 ਮਈ (ਕਾਹਲੋਂ)- ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਜਥੇ: ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਆਪਣੇ ਅਕਾਲੀ ਵਰਕਰਾਂ ਨਾਲ ਸੰਨੀ ਦਿਓਲ ਨੂੰ ਹਾਰ ਪਾ ਕੇ, ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ...

ਪੂਰੀ ਖ਼ਬਰ »

ਮਾਮਲਾ ਕਠੂਆ ਜਬਰ ਜ਼ਨਾਹ ਤੇ ਕਤਲ ਦਾ

ਬਚਾਓ ਪੱਖ ਵਲੋਂ ਕੋਰਟ 'ਚ ਪੇਸ਼ ਕੀਤੇ 18ਵੇਂ ਗਵਾਹ ਦੀ ਗਵਾਹੀ ਪੂਰੀ

ਪਠਾਨਕੋਟ, 23 ਮਈ (ਚੌਹਾਨ)-ਕਠੂਆ ਜਬਰ ਜ਼ਨਾਹ ਤੇ ਕਤਲ ਮਾਮਲੇ 'ਚ ਬਚਾਓ ਪੱਖ ਵਲੋਂ 18ਵਾਂ ਗਵਾਹ ਜੋ ਪਿੰਡ ਦਾ ਹੀ ਨਿਵਾਸੀ ਸੀ, ਦੀ ਗਵਾਹੀ ਕੋਰਟ 'ਚ ਅੱਜ ਪੂਰੀ ਹੋ ਗਈ ਜਿਸ 'ਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਜਿਰਾਹ ਕੀਤੀ | ਇਸ ਦੀ ਗਵਾਹੀ ਪੂਰੀ ਹੁੰਦਿਆਂ ਹੀ ਬਚਾਓ ਪੱਖ ਦੇ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ

ਪੁਰਾਣਾ ਸ਼ਾਲਾ, 23 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਬੀ.ਐਮ.ਐਸ.ਐਮ. ਕਾਲਜ ਆਫ਼ ਨਰਸਿੰਗ ਦਾ ਜੀ.ਐਨ.ਐਮ. ਭਾਗ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਾਸਲ ਮੋਹਾਲੀ ਵਲੋਂ ਐਲਾਨੇ ਇਸ ...

ਪੂਰੀ ਖ਼ਬਰ »

ਏਸ਼ੀਅਨ ਯੋਗਾ ਚੈਂਪੀਅਨਸ਼ਿਪ 'ਚ ਆਰ. ਡੀ. ਖੋਸਲਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 23 ਮਈ (ਕਾਹਲੋਂ)-ਏਸ਼ੀਅਨ ਯੋਗਾ ਚੈਂਪੀਅਨਸ਼ਿਪ ਦਾ ਆਯੋਜਨ ਅੰਮਿ੍ਤਸਰ 'ਚ ਫਾਈਵ ਸਟਾਰ ਕਲੱਬ ਵਲੋਂ ਕਰਵਾਇਆ ਗਿਆ | ਇਸ ਮੁਕਾਬਲੇ 'ਚ ਵੱਖ-ਵੱਖ ਸਕੂਲਾਂ ਦੇ 300 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਆਂਗਣਵਾੜੀ ਦੇ ਬੱਚਿਆਂ ਨੂੰ ਕੁਰਸੀਆਂ ਤੇ ਹੋਰ ਸਾਮਾਨ ਭੇਟ

ਅੱਚਲ ਸਾਹਿਬ, 23 ਮਈ (ਗੁਰਚਰਨ ਸਿੰਘ)-ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਅੰਮੋਨੰਗਲ ਵਲੋਂ ਆਂਗਨਵਾੜੀ ਸੈਂਟਰ ਦੇ ਬੱਚਿਆਂ ਨੂੰ ਛੋਟੀਆਂ ਕੁਰਸੀਆਂ ਤੇ ਹੋਰ ਸਾਮਾਨ ਦਿੱਤਾ ਗਿਆ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉਠ ...

ਪੂਰੀ ਖ਼ਬਰ »

ਬਾਬਾ ਸ਼ੇਖ ਫਰੀਦ ਸੇਵਾ ਸੁਸਾਇਟੀ ਵਲੋਂ ਪਿੰਡਾਂ 'ਚ ਅਹਿਮ ਮੀਟਿੰਗਾਂ ਸ਼ੁਰੂ

ਧਾਰੀਵਾਲ, 23 ਮਈ (ਜੇਮਸ ਨਾਹਰ)-ਲੋਕ ਭਲਾਈ ਕਾਰਜਾਂ ਦੇ ਚਲਦਿਆਂ ਸੁਸਾਇਟੀ ਦਾ ਵਿਸਥਾਰ ਕਰਨ ਨੂੰ ਲੈ ਕੇ ਬਾਬਾ ਸ਼ੇਖ ਫ਼ਰੀਦ ਸੇਵਾ ਸੁਸਾਇਟੀ ਡਡਵਾਂ ਦੇ ਮੈਂਬਰਾਂ ਵਲੋਂ ਸੁਸਾਇਟੀ ਪ੍ਰਧਾਨ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਜੀ.ਐਸ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਕੋਟਲੀ ਸੂਰਤ ਮੱਲ੍ਹੀ, 23 ਮਈ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਨੇ ਕਰਾਟੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੱਲਾਂ ਮਾਰੀਆਂ ਹਨ | ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ 11ਵੀਂਆਂ ਇੰਟਰ ...

ਪੂਰੀ ਖ਼ਬਰ »

ਅਦਵੈਤ ਗੁਰੂਕੁਲ ਰਾਈਟਸ ਸਕੂਲ ਵਿਖੇ ਚਿੱਤਰਕਲਾ ਮੁਕਾਬਲੇ ਕਰਵਾਏ

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ)- ਸਥਾਨਕ ਅਦਵੈਤ ਗੁਰੂਕੁਲ ਰਾਈਟਸ ਸਕੂਲ ਵਿਖੇ ਵਿਦਿਆਰਥੀਆਂ ਦੇ ਚਿੱਤਰ ਕਲਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਅੰਦਰ ਛੁਪੀ ਹੋਈ ...

ਪੂਰੀ ਖ਼ਬਰ »

ਕਾਦੀਆਂ ਦੇ ਬਾਜਵਿਆਂ ਦੀਆਂ ਕੋਠੀਆਂ 'ਚ ਛਾਇਆ ਸੰਨਾਟਾ

ਕਾਦੀਆਂ, 23 ਮਈ (ਮਕਬੂਲ ਅਹਿਮਦ)-ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਪ੍ਰਧਾਨ ਸੁਨੀਲ ਜਾਖੜ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹੋਈ ਹਾਰ ਦੇ ਬਾਅਦ ਕਾਦੀਆਂ 'ਚ ਸਥਿਤ ਬਾਜਵਿਆਂ ਦੀ ਕੋਠੀਆਂ 'ਤੇ ਸੰਨਾਟਾ ਛਾ ਗਿਆ ਹੈ | ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਵੱਡੀ ਲੀਡ ਨਾਲ ਜਿੱਤੇ ਪਰ ਹਲਕਾ ਸ੍ਰੀ ਹਰਗੋਬਿੰਦਪੁਰ ਵਿਚੋਂ ਕਾਂਗਰਸ ਜੇਤੂ ਰਹੀ

ਘੁਮਾਣ, 23 ਮਈ (ਬੰਮਰਾਹ)- ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਵੱਡੀ ਲੀਡ ਨਾਲ ਜਿੱਤ ਗਏ ਪਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ 15 ਹਜ਼ਾਰ ਤਿੰਨ ਸੌ ਦੋ ਵੋਟਾਂ ਨਾਲ ਹਾਰ ਗਏ | ਹਲਕਾ ਸ੍ਰੀ ...

ਪੂਰੀ ਖ਼ਬਰ »

18 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ)- ਥਾਣਾ ਸਦਰ ਅਧੀਨ ਪੈਂਦੇ ਬੱਬਰੀ ਬਾਈਪਾਸ ਵਿਖੇ ਐਾਟੀ ਗੁੰਡਾ ਸਟਾਫ਼ ਅਤੇ ਇੰਸਪੈਕਟਰ ਬੂਟਾ ਰਾਮ ਸਮੇਤ ਪੁਲਿਸ ਪਾਰਟੀ ਵਲੋਂ ਲਗਾਏ ਨਾਕੇ ਦੌਰਾਨ ਦੋ ਨੌਜਵਾਨਾਂ ਨੰੂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇੰਸਪੈਕਟਰ ਬੂਟਾ ...

ਪੂਰੀ ਖ਼ਬਰ »

ਸੰਨੀ ਦਿਓਲ ਦੀ ਜਿੱਤ ਪ੍ਰਧਾਨ ਮੰਤਰੀ ਦੀ ਨੀਤੀਆਂ ਦੀ ਜਿੱਤ-ਅਸ਼ਵਨੀ ਸ਼ਰਮਾ

ਪਠਾਨਕੋਟ, 23 ਮਈ (ਸੰਧੂ)- ਜਿੱਤ ਤੋਂ ਬਾਅਦ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਨੇ ਪੂਰੇ ਦੇਸ਼ ਵਿਚ ਮੋਦੀ ਲਹਿਰ ਨੂੰ ਜੋ ...

ਪੂਰੀ ਖ਼ਬਰ »

ਤਿੰਨਾਂ ਵਿਧਾਨ ਸਭਾ ਸੀਟਾਂ ਤੋਂ ਸਿਨੇ ਸਟਾਰ ਸੰਨੀ ਦਿਓਲ ਨੇ ਵੱਡੀ ਲੀਡ ਕੀਤੀ ਪ੍ਰਾਪਤ ਹਰ ਰਾੳਾੂਡ 'ਚ ਸੰਨੀ ਰਹੇ ਅੱਗੇ

ਪਠਾਨਕੋਟ/ਸੁਜਾਨਪੁਰ, 23 ਮਈ (ਸੰਧੂ/ਆਰ. ਸਿੰਘ/ਚੌਹਾਨ/ਜਗਦੀਪ ਸਿੰਘ)- ਪੂਰੇ ਸੂਬੇ ਭਰ ਵਿਚੋਂ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ ਦੇ ਅਧੀਨ ਆਉਂਦੀਆਂ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਵਿਧਾਨ ਸਭਾ ਹਲਕਿਆਂ-001 ਸੁਜਾਨਪੁਰ, 002 ਭੋਆ ਤੇ 003 ...

ਪੂਰੀ ਖ਼ਬਰ »

ਕਾਂਗਰਸ ਦੇ ਜਬਰ-ਜੁਲਮ ਤੇ ਧੱਕੇਸ਼ਾਹੀਆ ਵਿਰੁੱਧ ਲੋਕਾਂ ਨੇ ਆਪਣਾ ਫ਼ਤਵਾ ਦਿੱਤਾ : ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 23 ਮਈ (ਕੁਲਦੀਪ ਸਿੰਘ ਨਾਗਰਾ)- ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਤੇ ਨੌਜਵਾਨ ਅਕਾਲੀ ਆਗੂ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ...

ਪੂਰੀ ਖ਼ਬਰ »

ਸੁਜਾਨਪੁਰ ਤੋਂ 34034, ਪਠਾਨਕੋਟ ਤੋਂ 29381 ਅਤੇ ਭੋਆ ਤੋਂ 29423 ਵੋਟਾਂ ਦੀ ਲੀਡ

ਪਠਾਨਕੋਟ, 23 ਮਈ (ਸੰਧੂ)- ਲੋਕ ਸਭਾ ਹਲਕਾ ਗੁਰਦਾਸਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਅੰਦਰ ਸੰਨੀ ਦਿਓਲ ਨੇ 92,838 ਵੋਟਾਂ ਦੀ ਵੱਡੀ ਲੀਡ ਹਾਸਲ ਕਰਕੇ ਆਪਣੀ ਜਿੱਤ ਨੂੰ ਯਕੀਨੀ ਬਣਾਇਆ | ਜਾਣਕਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸੰਨੀ ...

ਪੂਰੀ ਖ਼ਬਰ »

ਹਲਕਾ ਭੋਆ 'ਚ ਵੋਟਰਾਂ ਨੇ ਪੰਜੇ ਨੂੰ ਕੀਤਾ ਬਾਏ-ਬਾਏ, ਘੜਾ ਤੋੜਿਆ ਤੇ ਝਾੜੂ ਕੀਤਾ ਤੀਲਾ-ਤੀਲਾ * ਹਲਕਾ ਭੋਆ ਦੇ ਵਿਧਾਇਕ ਆਪਣਾ ਬੂਥ ਵੀ ਹਾਰੇ

ਨਰੋਟ ਮਹਿਰਾ, 23 ਮਈ (ਰਾਜ ਕੁਮਾਰੀ)- ਹਲਕਾ ਭੋਆ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਲਈ 23 ਮਈ ਦਾ ਦਿਨ ਕਦੇ ਨਹੀਂ ਭੁਲੇਗਾ | ਕਾਂਗਰਸ ਪਾਰਟੀ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇੰਨ੍ਹੀ ਮਾੜੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਭਾਜਪਾ ਨੇ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਕਣਕ ਦੀ ਆਮਦ 52,178 ਮੀਟਰਿਕ ਟਨ ਤੋਂ ਟੱਪੀ

ਪਠਾਨਕੋਟ, 23 ਮਈ (ਸੰਧੂ/ਆਰ. ਸਿੰਘ)- ਪਠਾਨਕੋਟ ਜ਼ਿਲੇ੍ਹ ਵਿਚ ਇਸ ਸਾਲ ਕਣਕ ਦੀ ਆਮਦ 52178 ਮੀਟਰਿਕ ਟਨ ਨੂੰ ਪਹੁੰਚ ਗਈ ਹੈ ਅਤੇ ਅਜੇ ਖ਼ਰੀਦ ਵਿਚ ਦੋ ਦਿਨ ਬਾਕੀ ਹਨ | ਇਹ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਕਤ ਖ਼ਰੀਦ ਜ਼ਿਲ੍ਹਾ ...

ਪੂਰੀ ਖ਼ਬਰ »

ਹੈਜੇ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਸ਼ਾਹਪੁਰ ਕੰਢੀ, 23 ਮਈ (ਰਣਜੀਤ ਸਿੰਘ)- ਆਈ.ਡੀ.ਸੀ.ਪੀ. ਹਫ਼ਤੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਪਿ੍ੰਸੀਪਲ ਮਧੂਰਮਾ ਗੁਰਨਾਲ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ: ਜੇ.ਪੀ. ਭੱਟੀ ਅਤੇ ਡਾ: ਆਕਾਸ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX