ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  18 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  34 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  30 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  about 1 hour ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਸਪੋਰਟਸ ਦੀ ਦੁਕਾਨ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਕੀਤੀ ਚੋਰੀ
. . .  about 2 hours ago
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)- ਇੱਥੋਂ ਦੀ ਕਸਤੂਰਬਾ ਰੋਡ 'ਤੇ ਸਥਿਤ ਸਪੋਰਟਸ ਦੀ ਇੱਕ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ...
ਕੁਝ ਸਮੇਂ 'ਚ ਸ਼ੁਰੂ ਹੋਵੇਗਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ
. . .  about 2 hours ago
ਨਨਕਾਣਾ ਸਾਹਿਬ (ਪਾਕਿਸਤਾਨ), 12 ਨਵੰਬਰ (ਸਾਹਿਬ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਜਾ ਰਿਹਾ...
ਮੁੰਬਈ 'ਚ ਅੱਜ ਖੜਗੇ ਅਤੇ ਅਹਿਮਦ ਪਟੇਲ ਐੱਨ. ਸੀ. ਪੀ. ਨੇਤਾਵਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਅਹਿਮਦ ਪਟੇਲ ਮੁੰਬਈ 'ਚ ਅੱਜ...
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  about 2 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ...........
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  about 3 hours ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 3 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  about 3 hours ago
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  about 3 hours ago
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 4 hours ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 4 hours ago
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 5 hours ago
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 6 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 7 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 7 hours ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  about 1 hour ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  about 1 hour ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  about 1 hour ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  22 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551

ਪਟਿਆਲਾ

ਪ੍ਰਨੀਤ ਕੌਰ ਵਲੋਂ 162718 ਵੋਟਾਂ ਦੇ ਰਿਕਾਰਡ ਤੋੜ ਫਰਕ ਨਾਲ ਹੂੰਝਾਫੇਰ ਜਿੱਤ

ਗੁਰਪ੍ਰੀਤ ਸਿੰਘ ਚੱਠਾ, ਅਮਰਬੀਰ ਸਿੰਘ ਆਹਲੂਵਾਲੀਆ, ਜਸਪਾਲ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਔਲਖ, ਮਨਦੀਪ ਸਿੰਘ ਖਰੋੜ, ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 23 ਮਈ-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਦਾ ਸਵਾਲ ਬਣੀ ਲੋਕ ਸਭਾ ਹਲਕਾ ਪਟਿਆਲਾ ਦੀ ਸੀਟ ਤੋਂ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਪ੍ਰਨੀਤ ਕੌਰ ਨੇ 532027 ਵੋਟਾਂ ਹਾਸਲ ਕਰ ਕੇ 162718 ਵੋਟਾਂ ਦੇ ਰਿਕਾਰਡਤੋੜ ਫਰਕ ਨਾਲ ਜਿੱਤ ਹਾਸਲ ਕੀਤੀ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਬਾਦਲ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ 369309 ਵੋਟਾਂ ਪ੍ਰਾਪਤ ਕਰਕੇ ਪਾਰਟੀ ਦੀ ਡਗਮਗਾਈ ਸਥਿਤੀ 'ਚ ਵੀ ਦੂਜਾ ਸਥਾਨ ਹਾਸਲ ਕਰ ਕੇ ਆਪਣਾ ਵੱਕਾਰ ਮਜ਼ਬੂਤ ਕੀਤਾ ਹੈ | ਇਸ ਦੇ ਨਾਲ ਹੀ ਜਿੱਤ ਹਾਸਲ ਕਰਨ ਤੱਕ ਦੀ ਚਰਚਾ ਦਾ ਵਿਸ਼ਾ ਬਣੇ ਰਹੇ ਸਾਂਝਾ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰਾ ਗਾਂਧੀ 161645 ਵੋਟਾਂ ਨਾਲ ਤੀਜੇ ਸਥਾਨ 'ਤੇ ਰਹਿ ਗਏ ਹਨ | ਇਸ ਦੇ ਨਾਲ ਹੀ ਪਿਛਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਅਤੇ ਪਟਿਆਲਾ ਦੇ ਰਵਾਇਤੀ ਸਮੀਕਰਨ ਬਦਲਣ ਵਾਲੀ ਆਪ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ 56877 ਵੋਟਾਂ ਨਾਲ ਚੌਥੇ ਸਥਾਨ 'ਤੇ ਸਿਮਟ ਕੇ ਰਹਿ ਗਏ ਤੇ ਜ਼ਮਾਨਤ ਵੀ ਜ਼ਬਤ ਹੋ ਗਈ ਹੈ | ਇਸ ਦੇ ਨਾਲ ਹੀ ਬਾਕੀ ਰਹਿੰਦੇ 21 ਹੋਰ ਉਮੀਦਵਾਰਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਹੈ | ਹਲਕਾ ਪਟਿਆਲਾ ਦੇ ਰਿਟਰਨਿੰਗ ਅਫ਼ਸਰ ਕੁਮਾਰ ਅਮਿਤ ਨੇ ਲੋਕ ਸਭਾ ਹਲਕਾ ਪਟਿਆਲਾ-13 ਲਈ ਵੋਟਾਂ ਦੀ ਗਿਣਤੀ ਬਾਰੇ ਦੱਸਿਆ ਕਿ ਇਸ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 1 ਲੱਖ 62 ਹਜ਼ਾਰ 718 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ | ਉਨ੍ਹਾਂ ਦੱਸਿਆ ਕਿ ਪੂਰੇ ਲੋਕ ਸਭਾ ਹਲਕੇ 'ਚ 11 ਹਜ਼ਾਰ 110 ਵੋਟਰਾਂ ਨੇ ਈ.ਵੀ.ਐਮ. 'ਤੇ ਨੋਟਾ ਬਟਨ ਦੀ ਵਰਤੋਂ ਕੀਤੀ ਹੈ | ਵੋਟਾਂ ਦੀ ਗਿਣਤੀ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਵੀ.ਵੀ.ਪੈਟ ਮਸ਼ੀਨਾਂ ਦੀਆਂ ਪਰਚੀਆਂ ਦਾ ਵੀ ਮਿਲਾਣ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ-13 ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਕੁੱਲ 17 ਲੱਖ 34 ਹਜ਼ਾਰ 245 ਵੋਟਰਾਂ ਵਿਚੋਂ 11 ਲੱਖ 75 ਹਜ਼ਾਰ 345 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ ਜੋ ਕਿ 67.77 ਫੀਸਦੀ ਬਣਦਾ ਹੈ | ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵਲੋਂ 6 ਨਿਗਰਾਨ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਵਿਚ ਸੌਰਭ ਭਗਤ, ਅਭੇ ਕੁਮਾਰ ਵਰਮਾ, ਇਸਲਾਉਦੀਨ ਗਦਿਆਲ, ਰੀਟਾ ਯਾਦਵ, ਵਿਭੋਰ ਅਗਰਵਾਲ ਤੇ ਐਚ.ਕੇ. ਸ਼ਰਮਾ ਸ਼ਾਮਲ ਸਨ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਕੁਮਾਰ ਅਮਿਤ ਨੇ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ | ਕੁਮਾਰ ਅਮਿਤ ਨੇ ਵਿਧਾਨ ਸਭਾ ਹਲਕਾ ਵਾਰ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 109-ਨਾਭਾ ਵਿਚ ਸ੍ਰੀਮਤੀ ਪ੍ਰਨੀਤ ਕੌਰ ਨੂੰ 48567 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 31320, ਡਾ. ਧਰਮਵੀਰ ਗਾਂਧੀ ਨੂੰ 31360 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 10788 ਵੋਟਾਂ ਮਿਲੀਆਂ | ਇਸ ਹਲਕੇ ਵਿਚ ਪ੍ਰਨੀਤ ਕੌਰ ਨੂੰ 17207 ਵੋਟਾਂ ਦੀ ਲੀਡ ਮਿਲੀ ਹੈ | ਹਲਕਾ 110-ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ 'ਚ ਸ੍ਰੀਮਤੀ ਪ੍ਰਨੀਤ ਕੌਰ ਨੂੰ 61412 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 30852, ਡਾ. ਧਰਮਵੀਰ ਗਾਂਧੀ ਨੂੰ 26984 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 5863 ਵੋਟਾਂ ਮਿਲੀਆਂ | ਇਸ ਹਲਕੇ ਵਿਚ ਪ੍ਰਨੀਤ ਕੌਰ ਨੇ ਸ. ਰੱਖੜਾ ਤੋਂ 30560 ਵੱਧ ਵੋਟਾਂ ਹਾਸਲ ਕੀਤੀਆਂ ਹਨ | ਹਲਕਾ 111-ਰਾਜਪੁਰਾ ਦੀਆਂ ਵੋਟਾਂ ਗਿਣਤੀ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਨੂੰ 53603 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 46297, ਧਰਮਵੀਰ ਗਾਂਧੀ ਨੂੰ 9933 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 4798 ਵੋਟਾਂ ਮਿਲੀਆਂ | ਇਸ ਹਲਕੇ ਵਿਚ ਪ੍ਰਨੀਤ ਕੌਰ ਨੂੰ 7306 ਵੋਟਾਂ ਵੱਧ ਮਿਲੀਆਂ ਹਨ | ਹਲਕਾ 112-ਡੇਰਾਬਸੀ ਵਿਖੇ ਸ੍ਰੀਮਤੀ ਪ੍ਰਨੀਤ ਕੌਰ ਨੂੰ 70883 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 87933, ਡਾ. ਧਰਮਵੀਰ ਗਾਂਧੀ ਨੂੰ 6458 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 5105 ਵੋਟਾਂ ਪ੍ਰਾਪਤ ਹੋਈਆਂ | ਇਥੇ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਲੀਡ ਮਿਲੀ ਹੈ |
113-ਘਨੌਰ ਹਲਕੇ ਵਿਚ ਸ੍ਰੀਮਤੀ ਪ੍ਰਨੀਤ ਕੌਰ ਨੂੰ 55395 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 35845, ਡਾ. ਧਰਮਵੀਰ ਗਾਂਧੀ ਨੂੰ 13041 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 4717 ਵੋਟਾਂ ਮਿਲੀਆਂ | ਇਥੇ ਪ੍ਰਨੀਤ ਕੌਰ ਨੂੰ 19550 ਵੋਟਾ ਦੀ ਲੀਡ ਮਿਲੀ ਹੈ | ਜਦੋਂਕਿ ਹਲਕਾ 114-ਸਨੌਰ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਨੂੰ 78128 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 36152, ਡਾ. ਧਰਮਵੀਰ ਗਾਂਧੀ ਨੂੰ 20120 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 6031 ਵੋਟਾਂ ਮਿਲੀਆਂ | ਇਥੇ ਪ੍ਰਨੀਤ ਕੌਰ ਨੂੰ 41976 ਵੋਟਾਂ ਵੱਧ ਪ੍ਰਾਪਤ ਹੋਈਆਂ ਹਨ |
115-ਪਟਿਆਲਾ ਸ਼ਹਿਰੀ ਦੀਆਂ ਵੋਟਾਂ ਦੀ ਗਿਣਤੀ 'ਚ ਸ੍ਰੀਮਤੀ ਪ੍ਰਨੀਤ ਕੌਰ ਨੂੰ 56074 ਵੋਟਾਂ ਮਿਲੀਆਂ, ਇਥੇ ਸੁਰਜੀਤ ਸਿੰਘ ਰੱਖੜਾ ਨੂੰ 20585, ਧਰਮਵੀਰ ਗਾਂਧੀ ਨੂੰ 15875 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 2231 ਵੋਟਾਂ ਮਿਲੀਆਂ | ਇਸ ਹਲਕੇ ਵਿਚ ਪ੍ਰਨੀਤ ਕੌਰ ਨੂੰ 35489 ਦੀ ਲੀਡ ਮਿਲੀ ਹੈ | ਹਲਕਾ 116-ਸਮਾਣਾ 'ਚ ਸ੍ਰੀਮਤੀ ਪ੍ਰਨੀਤ ਕੌਰ ਨੂੰ 53931 ਵੋਟਾਂ ਪ੍ਰਾਪਤ ਹੋਈਆਂ ਹਨ, ਸੁਰਜੀਤ ਸਿੰਘ ਰੱਖੜਾ ਨੂੰ 48031, ਡਾ. ਧਰਮਵੀਰ ਗਾਂਧੀ ਨੂੰ 18236 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 7041 ਤੇ ਇਥੇ ਪ੍ਰਨੀਤ ਕੌਰ ਨੂੰ 5900 ਵੋਟਾਂ ਦੀ ਲੀਡ ਮਿਲੀ ਹੈ | ਹਲਕਾ 117-ਸ਼ੁਤਰਾਣਾ 'ਚ ਸ੍ਰੀਮਤੀ ਪ੍ਰਨੀਤ ਕੌਰ ਨੂੰ 53185, ਸੁਰਜੀਤ ਸਿੰਘ ਰੱਖੜਾ ਨੂੰ 31483, ਡਾ. ਧਰਮਵੀਰ ਗਾਂਧੀ ਨੂੰ 19381 ਅਤੇ ਸ੍ਰੀਮਤੀ ਨੀਨਾ ਮਿੱਤਲ ਨੂੰ 10036 ਅਤੇ ਇਸ ਹਲਕੇ ਵਿਚ ਪ੍ਰਨੀਤ ਕੌਰ ਨੂੰ 21702 ਵੋਟਾਂ ਵੱਧ ਪ੍ਰਾਪਤ ਹੋਈਆਂ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕੇ ਲਈ ਪ੍ਰਾਪਤ ਹੋਏ 3319 ਕੁਲ ਪੋਸਟਲ ਬੈਲੇਟ ਪੇਪਰਾਂ ਵਿਚੋਂ 944 ਰੱਦ ਹੋਏ ਹਨ | ਇਨ੍ਹਾਂ ਡਾਕ ਰਾਹੀਂ ਮਿਲੀਆਂ ਵੋਟਾਂ ਵਿਚੋਂ ਸ੍ਰੀਮਤੀ ਪ੍ਰਨੀਤ ਕੌਰ ਨੂੰ 849, ਸੁਰਜੀਤ ਸਿੰਘ ਰੱਖੜਾ ਨੂੰ 811, ਸ੍ਰੀਮਤੀ ਨੀਨਾ ਮਿੱਤਲ ਨੂੰ 267 ਅਤੇ ਡਾ. ਗਾਂਧੀ ਨੂੰ ਡਾਕ ਰਾਹੀਂ 257 ਵੋਟਾਂ ਮਿਲੀਆਂ ਹਨ ਜਦਕਿ ਨੋਟਾ ਨੂੰ ਡਾਕ ਰਾਹੀਂ 29 ਵੋਟ ਮਿਲੇ ਹਨ | ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ-13 ਦੇ 11 ਹਜ਼ਾਰ 110 ਵੋਟਰਾਂ ਵੱਲੋਂ ਨੋਟਾ ਬਟਨ ਦੀ ਵਰਤੋਂ ਕੀਤੀ ਗਈ, ਜਿਸ 'ਚ ਹਲਕਾ ਵਾਰ ਨਾਭਾ 'ਚ 1140 ਵੋਟਰਾਂ ਨੇ ਪਟਿਆਲਾ ਦਿਹਾਤੀ ਦੇ 1736 ਵੋਟਰਾਂ ਨੇ ਨੋਟਾ ਨੂੰ ਤਰਜੀਹ ਦਿੱਤੀ ਹੈ | ਜਦਕਿ ਰਾਜਪੁਰਾ ਦੇ 1397 ਵੋਟਰਾਂ ਨੇ, ਡੇਰਾਬਸੀ ਦੇ 1750 ਵੋਟਰਾਂ ਨੇ ਅਤੇ ਘਨੌਰ ਹਲਕੇ ਦੇ 827 ਵੋਟਰਾਂ ਨੇ ਨੋਟਾ ਬਟਨ ਦਬਾਇਆ ਹੈ | ਹਲਕਾ ਸਨੌਰ ਦੇ 1014 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ | ਇਸੇ ਤਰ੍ਹਾਂ ਪਟਿਆਲਾ ਸ਼ਹਿਰੀ ਦੇ 1295 ਵੋਟਰਾਂ ਨੇ, ਹਲਕਾ ਸਮਾਣਾ ਦੇ 1039 ਵੋਟਰਾਂ ਨੇ ਅਤੇ ਸ਼ੁਤਰਾਣਾ ਹਲਕੇ ਦੇ 883 ਵੋਟਰਾਂ ਨੇ ਨੋਟਾ ਬਟਨ ਦੀ ਵਰਤੋਂ ਕੀਤੀ ਹੈ | ਕੁਮਾਰ ਅਮਿਤ ਸਮੁੱਚੀ ਚੋਣ ਪ੍ਰਕ੍ਰਿਆ ਪੁਰ-ਅਮਨ ਸਫ਼ਲਤਾ ਪੂਰਵਕ ਨੇਪਰੇ ਚੜ੍ਹਨ ਲਈ ਸਮੂਹ ਚੋਣ ਲੜ ਰਹੇ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ |
ਪ੍ਰਨੀਤ ਕੌਰ ਨੇ ਤੋੜੇ ਆਪਣੇ ਪਿਛਲੇ ਰਿਕਾਰਡ
ਇਸ ਵਾਰ ਪ੍ਰਨੀਤ ਕੌਰ ਨੇ 162718 ਵੋਟਾਂ ਦੇ ਫਰਕ ਨਾਲ ਰਿਕਾਰਡਤੋੜ ਜਿੱਤ ਪ੍ਰਾਪਤ ਕੀਤੀ ਹੈ | ਦੱਸਣਯੋਗ ਹੈ ਕਿ 1999 'ਚ 78908, 2004 'ਚ ਉਨ੍ਹਾਂ 23667 ਤੇ 2009 'ਚ 97 ਹਜ਼ਾਰ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ | ਇਸ ਵਾਰ ਉਨ੍ਹਾਂ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜਦਿਆਂ 162718 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ |

ਸੋਸ਼ਲ ਮੀਡੀਆ 'ਤੇ ਲੋਕਾਂ ਦੇ ਸਰਵੇਖਣ ਵੀ ਹੋਏ ਨਤੀਜਿਆਂ ਤੋਂ ਉਲਟ

ਪਾਤੜਾਂ, 23 ਮਈ (ਗੁਰਵਿੰਦਰ ਸਿੰਘ ਬੱਤਰਾ)-ਸੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ ਜਿਸ ਜਰੀਏ ਲੋਕ ਆਪਣੀਆਂ ਭਾਵਨਾਵਾਂ ਦਾ ਜਿਕਰ ਕਰਦੇ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਚੋਣਾਂ ਵਿਚ ਖੜੇ ਹੋ ਰਹੇ ਉਮੀਦਵਾਰਾਂ ਲਈ ਸੋਸ਼ਲ ਮੀਡੀਆ ਪ੍ਰਚਾਰ ਦਾ ਵਧੀਆ ਸਾਧਨ ਰਿਹਾ ਹੈ | ਚੋਣਾਂ ...

ਪੂਰੀ ਖ਼ਬਰ »

ਸਨੌਰ ਕਸਬੇ 'ਚ ਪ੍ਰਨੀਤ ਕੌਰ ਨੇ 4600 ਤੋਂ ਵੋਟਾਂ ਵੱਧ ਪ੍ਰਾਪਤ ਕੀਤੀਆਂ

ਸਨੌਰ, 23 ਮਈ (ਸੋਖਲ)-ਲੋਕ ਸਭਾ ਹਲਕਾ ਪਟਿਆਲਾ ਦੇ ਚੋਣ ਨਤੀਜੇ ਸਿਆਸੀ ਜੋਤਸ਼ੀਆਂ ਤੋਂ ਉਲਟ ਰਹਿਣ ਕਾਰਨ ਜਿੱਥੇ ਸਿਆਸੀ ਆਗੂ ਪੇ੍ਰਸ਼ਾਨ ਹਨ ਉੱਥੇ ਹੀ ਆਮ ਜਨਤਾ ਵੀ ਇਨ੍ਹਾਂ ਨਤੀਜਿਆਂ ਤੋਂ ਹੈਰਾਨ ਜਾਪਦੀ ਹੈ | ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਇਕਲੌਤੀ ਨਗਰ ਕੌਾਸਲ ...

ਪੂਰੀ ਖ਼ਬਰ »

ਪ੍ਰਨੀਤ ਕੌਰ ਦੀ ਜਿੱਤ ਵਿਚ 60 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨਗਰ ਨਿਗਮ ਵਿਚਲੇ ਵਾਰਡਾਂ 'ਚੋ ਮਿਲੀ

ਪਟਿਆਲਾ, 23 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਸੰਸਦੀ ਸੀਟ 'ਤੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਦੀ ਅਚੰਭਤ ਕਰਨ ਵਾਲੀ ਮਿਲੀ ਜਿੱਤ 'ਚ ਪਟਿਆਲਾ ਸ਼ਹਿਰੀ ਤੇ ਪਟਿਆਲਾ ਦਿਹਾਤੀ ਦੇ ਨਗਰ ਨਿਗਮ 'ਚ ਆਉਂਦੇ 60 ਵਾਰਡਾਂ ਵਿਚਲੇ ਨਾਗਰਿਕਾਂ ਵਲੋਂ ਵੋਟਾਂ ...

ਪੂਰੀ ਖ਼ਬਰ »

ਲੋਕ ਫਤਵੇ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹਾਂ-ਨੀਨਾ ਮਿੱਤਲ

ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਆਖਿਆ ਕਿ ਲੋਕਾਂ ਫ਼ਤਵੇ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਦੇ ਹਨ | ਉਨ੍ਹਾਂ ਆਖਿਆ ਕਿ ਉਹ ਤਾਂ ਲੋਕ ਸੇਵਾ ਲਈ ਆਏ ਹਨ ਤੇ ਲੋਕ ਸੇਵਾ ਦੇ ਇਸ ਕਾਰਜ ਨੂੰ ਜਾਰੀ ਰੱਖਣਗੇ | ...

ਪੂਰੀ ਖ਼ਬਰ »

ਤੀਜੇ ਬਦਲ ਦੀ ਸੰਭਾਵਨਾ ਨੂੰ ਖ਼ੁਦ ਆਪ ਆਗੂਆਂ ਨੇ ਹੀ ਮਿੱਟੀ 'ਚ ਰੋਲਿਆ-ਡਾ. ਗਾਂਧੀ

ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਆਖਿਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਹੈ | ਉਨ੍ਹਾਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ ਇਸ ਜਿੱਤ ਦੀ ਵਧਾਈ ਦਿੱਤੀ | ਲੋਕਾਂ ਨੇ ਸ੍ਰੀਮਤੀ ਪ੍ਰਨੀਤ ...

ਪੂਰੀ ਖ਼ਬਰ »

ਸੁਰਜੀਤ ਸਿੰਘ ਰੱਖੜਾ ਨੇ ਪ੍ਰਨੀਤ ਕੌਰ ਨੂੰ ਦਿੱਤੀ ਵਧਾਈ ਅਤੇ ਵੋਟਰਾਂ ਦਾ ਕੀਤਾ ਧੰਨਵਾਦ

ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਲੋਕਾਂ ਵਲੋਂ ਦਿੱਤਾ ਫਤਵਾ ਉਨ੍ਹਾਂ ਦੇ ਸਿਰਮੱਥੇ ਹੈ ਅਤੇ ਨਾਲ ਹੀ ਉਨ੍ਹਾਂ ਨੇ ਚੋਣ ਜਿੱਤੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੂੰ ਜਿੱਤ ਦੀ ਵਧਾਈ ਵੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਔਰਤ ਦੀ ਮੌਤ

ਰਾਜਪੁਰਾ, 23 ਮਈ (ਜੀ.ਪੀ. ਸਿੰਘ, ਰਣਜੀਤ ਸਿੰਘ)-ਲੰਘੀ ਰਾਤ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਸਥਾਨਕ ਨੌਾ ਗਜਾ ਪੀਰ ਨੇੜੇ ਇਕ ਬੱਸ ਵਲੋਂ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੇ ਜਾਣ 'ਤੇ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ | ਪੁਲਿਸ ਨੇ ਬੱਸ ਚਾਲਕ ਿਖ਼ਲਾਫ਼ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਨੇ ਰਾਜਪੁਰਾ ਸਰਕਲ ਦੇ 111 ਠੇਕਿਆਂ ਤੇ ਬੀਅਰ ਬਾਰਾਂ 'ਤੇ ਬਾਜ਼ ਅੱਖ

ਰਾਜਪੁਰਾ, 23 ਮਈ (ਜੀ.ਪੀ. ਸਿੰਘ)-ਸਰਕਾਰ ਵਲੋਂ ਚੋਣ ਨਤੀਜਿਆਂ ਵਾਲੇ ਦਿਨ ਸ਼ਰਾਬ ਦੇ ਠੇਕੇ ਸਾਰਾ ਦਿਨ ਬੰਦ ਰੱਖਣ ਦੇ ਹੁਕਮਾਂ ਤੇ ਹੁਣ ਆਬਕਾਰੀ ਵਿਭਾਗ ਨੇ ਰਾਜਪੁਰਾ ਸਰਕਲ ਦੇ 111 ਠੇਕਿਆਂ ਅਤੇ 6 ਬੀਅਰ ਬਾਰਾਂ ਤੇ ਬਾਜ ਅੱਖ ਰੱਖੀ ਹੋਈ ਹੈ | ਪਰ ਅੱਜ ਸ਼ਾਮ ਪਿਅਕੜ ਅੱਜ ...

ਪੂਰੀ ਖ਼ਬਰ »

ਪ੍ਰਨੀਤ ਕੌਰ ਦੀ ਜਿੱਤ ਸਮਾਣਾ ਲਈ ਲਾਹੇਵੰਦ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 23 ਮਈ (ਸਾਹਿਬ ਸਿੰਘ)-ਵਿਧਾਨ ਸਭਾ ਹਲਕਾ ਸਮਾਣਾ ਵਿਚ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਦੀ ਜਿੱਤ ਨਾਲ ਕਾਂਗਰਸ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਕਿਲ੍ਹੇ ਨੂੰ ਲਗਾਤਾਰ ਦੂਜੀ ਵਾਰ ਢਾਹ ਲਗਾਉਣ ਵਿਚ ਕਾਮਯਾਬ ਹੋਈ ਹੈ | ਦੇਸ਼ ਵਿਚ ਮੋਦੀ ...

ਪੂਰੀ ਖ਼ਬਰ »

ਪ੍ਰਨੀਤ ਕੌਰ ਦੇ ਜਿੱਤਣ ਨਾਲ ਹਲਕਾ ਨਾਭਾ ਵਿਚ ਆਵੇਗੀ ਵਿਕਾਸ ਦੀ ਹਨੇਰੀ-ਪ੍ਰਧਾਨ ਸ਼ੈਂਟੀ

ਨਾਭਾ, 23 ਮਈ (ਅਮਨਦੀਪ ਸਿੰਘ ਲਵਲੀ)-ਸੂਬੇ ਪੰਜਾਬ ਵਿਚ ਜਿੱਥੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਉੱਥੇ ਹੀ ਲੋਕ ਸਭਾ ਪਟਿਆਲਾ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਸੁਪਤਨੀ ਸ੍ਰੀਮਤੀ ਪ੍ਰਨੀਤ ਕੌਰ ਦੇ ਜਿੱਤਣ ਨਾਲ ਹਰ ਵਰਗ ਖੁਸ਼ ਹੈ ਆਉਣ ...

ਪੂਰੀ ਖ਼ਬਰ »

ਪ੍ਰਨੀਤ ਕੌਰ ਨੂੰ ਵੱਡਾ ਫਤਵਾ ਦੇ ਕੇ ਜਿਤਾਉਣਾ ਲੋਕ ਸਭਾ ਹਲਕਾ ਪਟਿਆਲਾ ਦੇ ਵਸਨੀਕਾਂ ਦਾ ਸ਼ਲਾਘਾਯੋਗ ਫੈਸਲਾ-ਹਨੀ ਧਾਲੀਵਾਲ

ਨਾਭਾ, 23 ਮਈ (ਅਮਨਦੀਪ ਸਿੰਘ ਲਵਲੀ)-ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਵੱਡੇ ਫਰਕ ਨਾਲ ਜਿੱਤਣ ਉਪਰੰਤ ਨਾਭਾ ਤੋਂ ਵਿਧਾਇਕ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਗ੍ਰਹਿ ਵਿਖੇ ਸਮੂਹ ਹਲਕੇ ਦੇ ਕਾਂਗਰਸੀ ਆਗੂਆਂ, ਵਰਕਰਾਂ, ...

ਪੂਰੀ ਖ਼ਬਰ »

ਵਿਧਾਇਕ ਨਿਰਮਲ ਸਿੰਘ ਵਲੋਂ ਹਲਕਾ ਵਾਸੀਆਂ ਦਾ ਧੰਨਵਾਦ

ਪਾਤੜਾਂ, 23 ਮਈ (ਗੁਰਵਿੰਦਰ ਸਿੰਘ ਬੱਤਰਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੇ 1 ਲੱਖ 62 ਹਜਾਰ 718 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇਸ 'ਤੇ ਖੁਸ਼ੀ ...

ਪੂਰੀ ਖ਼ਬਰ »

ਵਿਰੋਧੀ ਹਾਲਾਤ 'ਚ ਆਪਣਾ ਵਕਾਰੀ ਸਥਾਨ ਹਾਸਲ ਕਰਨ 'ਚ ਕਾਮਯਾਬ ਰਹੇ ਹਨ ਸੁਰਜੀਤ ਸਿੰਘ ਰੱਖੜਾ

ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਅਕਾਲੀ ਦਲ ਦੀ ਡਗਮਗਾਈ ਸਥਿਤੀ ਦੇ ਬਾਵਜੂਦ ਵੀ ਸਨਮਾਨਿਤ ਵੋਟਾਂ ਤੇ ਸਥਾਨ ਲੈਣ 'ਚ ਕਾਮਯਾਬ ਰਹੇ ਹਨ ਸੁਰਜੀਤ ਸਿੰਘ ਰੱਖੜਾ | ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਥੇ ਪ੍ਰਨੀਤ ਕੌਰ 5,32,027 ਵੋਟਾਂ ਪ੍ਰਾਪਤ ਕਰਕੇ 1,62,718 ਨਾਲ ...

ਪੂਰੀ ਖ਼ਬਰ »

ਵਿਰੋਧੀ ਹਾਲਾਤ 'ਚ ਆਪਣਾ ਵਕਾਰੀ ਸਥਾਨ ਹਾਸਲ ਕਰਨ 'ਚ ਕਾਮਯਾਬ ਰਹੇ ਹਨ ਸੁਰਜੀਤ ਸਿੰਘ ਰੱਖੜਾ

ਲੋਕ ਸਭਾ ਪਟਿਆਲਾ 'ਚ ਚੋਣਾਂ 'ਤੇ ਹਫਤਾ ਪਹਿਲਾਂ ਦੋਸਤਾਨਾ ਮੈਚ ਦੀ ਚਰਚਾ ਦਾ ਬਾਜ਼ਾਰ ਅੱਜ ਨਤੀਜਿਆਂ ਮੌਕੇ ਹੋਰ ਵੀ ਗਰਮ ਰਿਹਾ | ਨਤੀਜੇ ਦੇਖ ਕੇ ਸਿਆਸੀ ਮਾਹਿਰਾਂ ਦਾ ਮੰਨਣਾ ਸੀ ਕਿ ਜਿੱਥੇ ਪਟਿਆਲਾ ਸੀਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦਾ ਸਵਾਲ ਬਣੀ ...

ਪੂਰੀ ਖ਼ਬਰ »

ਬਨੂੜ ਵਿਖੇ ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ

ਬਨੂੜ, 23 ਮਈ (ਭੁਪਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਦੇਸ਼ ਭਰ ਵਿਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਬੰਨੋਂ ਮਾਈ ਚੌਕ ਬਨੂੜ ਤੇ ਅਕਾਲੀ-ਭਾਜਪਾ ਵਰਕਰਾਂ ਨੇ ਲੱਡੂ | ਇਸ ਮੌਕੇ ਹਲਕਾ ਰਾਜਪੁਰਾ ਦੇ ਇੰਚਾਰਜ ਹਰਜੀਤ ਸਿੰਘ ਗਰੇਵਾਲ ਨੇ ਸਭ ਤੋਂ ਪਹਿਲਾਂ ਮਾਈ ਬੰਨੋਂ ...

ਪੂਰੀ ਖ਼ਬਰ »

ਭਗਵੰਤ ਮਾਨ ਦੀ ਹੋਈ ਸ਼ਾਨਦਾਰ ਜਿੱਤ 'ਤੇ ਜੱਸੀ ਸੋਹੀਆਂ ਵਾਲਾ ਦੀ ਅਗਵਾਈ 'ਚ ਵਲੰਟੀਅਰਾਂ ਨੇ ਲੱਡੂ ਵੰਡੇ

ਨਾਭਾ, 23 ਮਈ (ਕਰਮਜੀਤ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਦੂਜੀ ਵਾਰ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਅੱਜ ਸਥਾਨਕ ਪਟਿਆਲਾ ਗੇਟ ਵਿਖੇ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ...

ਪੂਰੀ ਖ਼ਬਰ »

ਮੋਦੀ ਸਰਕਾਰ ਬਣਨ 'ਤੇ ਵਿਕਾਸ ਸ਼ਰਮਾ ਵਿੱਕੀ ਨੇ ਘਨੌਰ ਵਿਖੇ ਵੰਡੇ ਲੱਡੂ

ਘਨੌਰ, 23 ਮਈ (ਜਾਦਵਿੰਦਰ ਸਿੰਘ ਜੋਗੀਪੁਰ)-ਦੂਜੀ ਵਾਰ ਮੋਦੀ ਸਰਕਾਰ ਬਨਣ ਦੀ ਖੁਸ਼ੀ ਵਿਚ ਵਿਕਾਸ ਸ਼ਰਮਾ ਵਿੱਕੀ ਸਕੱਤਰ ਯੁਵਾ ਮੋਰਚਾ ਪੰਜਾਬ ਨੇ ਘਨੌਰ 'ਚ ਭਾਜਪਾ ਦੀ ਜਿੱਤ ਦੀ ਖੁਸ਼ੀ ਦੇ ਜਸ਼ਨ ਮਨਾਉਂਦਿਆਂ ਲੱਡੂ ਵੰਡੇ | ਸ੍ਰੀ ਵਿੱਕੀ ਨੇ ਕਿਹਾ ਕਿ ਕੇਂਦਰ 'ਚ ਭਾਜਪਾ ...

ਪੂਰੀ ਖ਼ਬਰ »

ਫਰਾਂਸਵਾਲਾ ਨੇੜੇ 1 ਕਿੱਲੋ 300 ਗਰਾਮ ਅਫ਼ੀਮ ਸਮੇਤ ਦੋ ਕਾਬੂ ਇਕ ਫਰਾਰ

ਦੇਵੀਗੜ੍ਹ, 23 ਮਈ (ਮੁਖਤਿਆਰ ਸਿੰਘ ਨੋਗਾਵਾਂ)-ਜਾਣਕਾਰੀ ਅਨੁਸਾਰ ਡੀ.ਐਸ.ਪੀ. ਦਿਹਾਤੀ ਅਜੈਪਾਲ ਸਿੰਘ ਦੀਆਂ ਹਦਾਇਤਾਂ ਤੇ ਥਾਣਾ ਜੁਲਕਾਂ ਦੇ ਮੁਖੀ ਇੰਸ: ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਚੌਕੀ ਇੰਚਾਰਜ ਰੋਹੜ ਜਾਗੀਰ ਸਵਰਨ ਸਿੰਘ ਅਤੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਬਿਜਲੀ ਸਰਕਟ ਨਾਲ ਤੇਜਾ 'ਚ ਲੱਗੀ ਅੱਗ, ਗਊ ਸਣੇ ਕਈ ਪਸ਼ੂ ਸੜੇ

ਭੁਨਰਹੇੜੀ, 23 ਮਈ (ਧਨਵੰਤ ਸਿੰਘ)-ਪਿੰਡ ਤੇਜਾ ਵਿਚ ਕਈ ਪਾਲਤੂ ਪਸ਼ੂ ਅੱਗ ਦੀ ਮਾਰ ਹੇਠ ਆ ਗਏ ਜਿਸ ਕਾਰਨ ਇਕ ਗਰਭਵਤੀ ਗਊ ਮਰ ਗਈ ਅਤੇ ਕਈ ਡੰਗਰ ਅੱਗ ਵਿਚ ਝੁਲਸ ਗਏ ਅਤੇ ਪਸ਼ੂਆਂ ਦੀ ਚਮੜੀ ਸੜ ਗਈ ਅਤੇ ਇਸ ਕਮਰੇ ਅੰਦਰ ਤੂੜੀ ਆਦਿ ਦਾ ਕਾਫ਼ੀ ਨੁਕਸਾਨ ਹੋਇਆ ਹੈ ਰਾਤ ਸਮੇਂ ...

ਪੂਰੀ ਖ਼ਬਰ »

ਹਲਕਾ ਸਨੌਰ 'ਚ ਪ੍ਰਨੀਤ ਕੌਰ 41 ਹਜ਼ਾਰ 976 ਵੱਧ ਵੋਟਾਂ ਨਾਲ ਜੇਤੂ ਰਹੇ

ਸਨੌਰ, 23 ਮਈ (ਸੋਖਲ)-ਮੁੱਖ ਮੰਤਰੀ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਅਧੀਨ ਅਕਾਲੀ ਦਲ ਭਾਜਪਾ ਦੇ ਇਕਲੌਤੇ ਜਿੱਤੇ ਹਲਕਾ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਸਨ ...

ਪੂਰੀ ਖ਼ਬਰ »

ਪ੍ਰਨੀਤ ਕੌਰ ਦੀ ਸ਼ਾਨਦਾਰ ਜਿੱਤ 'ਤੇ ਢੋਲ-ਢਮੱਕੇ ਨਾਲ ਲੱਡੂ ਵੰਡ ਕੇ ਕਾਂਗਰਸੀਆਂ ਨੇ ਮਨਾਈ ਖ਼ੁਸ਼ੀ

ਗੁਰਪ੍ਰੀਤ ਸਿੰਘ ਚੱਠਾ, ਅਮਰਬੀਰ ਸਿੰਘ ਆਹਲੂਵਾਲੀਆ, ਜਸਪਾਲ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਔਲਖ, ਮਨਦੀਪ ਸਿੰਘ ਖਰੋੜ, ਧਰਮਿੰਦਰ ਸਿੰਘ ਸਿੱਧੂ ਪਟਿਆਲਾ, 23 ਮਈ-ਲੋਕ ਸਭਾ ਹਲਕਾ ਪਟਿਆਲਾ ਤੋਂ ਵੋਟਾਂ ਦੇ ਵੱਡੇ ਫ਼ਰਕ ਨਾਲ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਪ੍ਰਨੀਤ ਕੌਰ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

ਸਮਾਣਾ, 23 ਮਈ (ਸਾਹਿਬ ਸਿੰਘ)-ਪਟਿਆਲਾ ਲੋਕ ਸਭਾ ਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ਦੀ ਜਿੱਤ ਦੀ ਖ਼ੁਸ਼ੀ ਵਿਚ ਕਾਂਗਰਸੀਆਂ ਨੇ ਜਸ਼ਨ ਮਨਾਏ ਅਤੇ ਲੱਡੂ ਵੰਡੇ | ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਦੇ ਸਿਆਸੀ ਸਕੱਤਰ ਸ. ਸੁਰਿੰਦਰ ਸਿੰਘ ਖੇੜਕੀ, ...

ਪੂਰੀ ਖ਼ਬਰ »

ਸ਼ਹਿਰ 'ਚ ਅਕਾਲੀ-ਭਾਜਪਾ ਦੀ ਲੀਡ ਨੇ ਰਚਿਆ ਇਤਿਹਾਸ

ਸਮਾਣਾ, 23 ਮਈ (ਗੁਰਦੀਪ ਸ਼ਰਮਾ)-ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ ਭਾਜਪਾ ਦੀ ਰਿਕਾਰਡ ਤੋੜ ਜਿੱਤ ਨੇ ਕਾਂਗਰਸ ਨੂੰ ਪਤਨ ਦਾ ਰਸਤਾ ਵਿਖਾ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਕੌਾਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਤੇ ਭਾਜਪਾ ਮੰਡਲ ...

ਪੂਰੀ ਖ਼ਬਰ »

ਘਨੌਰ ਤੋਂ ਪ੍ਰਨੀਤ ਕੌਰ ਨੂੰ ਮਿਲੀ ਵੱਡੀ ਲੀਡ ਨਾਲ ਵਿਧਾਇਕ ਬਾਗ਼ੋ-ਬਾਗ਼

ਘਨੌਰ, 23 ਮਈ (ਬਲਜਿੰਦਰ ਸਿੰਘ ਗਿੱਲ)-ਹਲਕਾ ਘਨੌਰ ਤੋਂ ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ ਮਿਲੀ 19500 ਵੋਟਾਂ ਦੀ ਜਿੱਤ ਨਾਲ ਜਿੱਥੇ ਹਰ ਪਾਸੇ ਖ਼ੁਸ਼ੀ ਮਨਾਈ ਗਈ, ਉਥੇ ਹਲਕਾ ਘਨੌਰ ਤੋਂ ਪ੍ਰਨੀਤ ਕੌਰ ਨੂੰ ਵੱਡੀ ਲੀਡ ਨਾਲ ...

ਪੂਰੀ ਖ਼ਬਰ »

ਮੋਦੀ ਤੇ ਸੁਖਬੀਰ ਦੀ ਜਿੱਤ 'ਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੜ੍ਹੀ ਵਲੋਂ ਵੋਟਰਾਂ ਦਾ ਧੰਨਵਾਦ

ਰਾਜਪੁਰਾ, 23 ਮਈ (ਜੀ.ਪੀ. ਸਿੰਘ)-ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਦਲ ਕਿਸਾਨ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਆਪਣੇ ਸਮਰਥਕਾਂ ਦੇ ਨਾਲ ਜਿੱਥੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ

ਨਾਭਾ, 23 ਮਈ (ਕਰਮਜੀਤ ਸਿੰਘ)-ਬੀਤੀ 19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਅਤੇ ਕੇਂਦਰ ਵਿਚ ਮੋਦੀ ਸਰਕਾਰ ਬਣਨ ਦੀ ਖੁਸ਼ੀ ਵਿਚ ਸਥਾਨਕ ਦੇਵੀ ਚੌਕ ਵਿਖੇ ਜ਼ਿਲ੍ਹਾ ਦੱਖਣੀ ਪ੍ਰਧਾਨ ਸੁਰਿੰਦਰ ਗਰਗ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਭਾਜਪਾ ਦੀ ਜਿੱਤ 'ਤੇ ਪਾਤੜਾਂ ਇਲਾਕੇ ਦੇ ਆਗੂਆਂ ਨੇ ਭੰਗੜੇ ਪਾਏ

ਪਾਤੜਾਂ, 23 ਮਈ (ਜਗਦੀਸ਼ ਸਿੰਘ ਕੰਬੋਜ)-ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਨੂੰ ਲੈ ਕੇ ਪਾਤੜਾਂ ਇਲਾਕੇ ਦੇ ਭਾਜਪਾ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਆਗੂਆਂ ਵਲੋਂ ਢੋਲ ਵਜਾਏ ਗਏ ਅਤੇ ਆਤਿਸ਼ਬਾਜ਼ੀ ਕਰਕੇ ਭੰਗੜੇ ...

ਪੂਰੀ ਖ਼ਬਰ »

ਦੇਸ਼ ਦੇ ਲੋਕਾਂ ਨੇ ਮੋਦੀ ਨੂੰ ਫ਼ਤਵਾ ਦਿੱਤਾ, ਸਮਾਣਾ 'ਚ ਭਾਜਪਾ ਵਰਕਰਾਂ 'ਚ ਜਸ਼ਨ ਦਾ ਮਾਹੌਲ

ਸਮਾਣਾ, 23 ਮਈ (ਗੁਰਦੀਪ ਸ਼ਰਮਾ)-ਲੋਕ ਸਭਾ ਚੋਣਾਂ 'ਚ ਦੇਸ਼ ਦੇ ਲੋਕਾਂ ਨੇ ਨਰਿੰਦਰ ਮੋਦੀ ਦੇ ਹੱਕ ਵਿਚ ਮੁੜ ਤੋਂ ਫ਼ਤਵਾ ਦਿੱਤਾ ਹੈ ਜਿਸ 'ਤੇ ਦੇਸ਼ ਦੇ ਲੋਕਾਂ 'ਚ ਭਾਜਪਾ ਦੇ ਪ੍ਰਤੀ ਖ਼ੁਸ਼ੀ ਦਿਖਾਈ ਦੇ ਰਹੀ ਹੈ | ਅੱਜ ਸਮਾਣਾ 'ਚ ਭਾਜਪਾ ਦੇ ਵਰਕਰਾਂ ਨੇ ਦੇਸ਼ ਵਿਚ ਭਾਰਤੀ ...

ਪੂਰੀ ਖ਼ਬਰ »

ਕੇਂਦਰ 'ਚ ਮੋਦੀ ਸਰਕਾਰ ਦੁਆਰਾ ਬਣਨ 'ਤੇ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਮਨਾਈ ਖ਼ੁਸ਼ੀ

ਸਮਾਣਾ, 23 (ਗੁਰਦੀਪ ਸ਼ਰਮਾ)-ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੁਆਰਾ ਭਾਜਪਾ ਦੀ ਸਰਕਾਰ ਬਣਨ 'ਤੇ ਸਥਾਨਕ ਸ਼ਹਿਰ ਵਿਚ ਭਾਜਪਾ ਮੰਡਲ ਦੇ ਪ੍ਰਧਾਨ ਵਿਨੋਦ ਸਿੰਗਲਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗਰਗ ਤੇ ਭਾਜਪਾ ਆਗੂਆਂ ਨੇ ਲੱਡੂ ਵੰਡ ਅਤੇ ਢੋਲ ਵਜਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX