ਤਾਜਾ ਖ਼ਬਰਾਂ


ਪ੍ਰਵਾਸੀ ਮਜ਼ਦੂਰ ਦੀ ਨਬਾਲਗ ਬਾਲੜੀ ਨਾਲ ਰਿਸ਼ਤੇਦਾਰ ਵੱਲੋਂ ਜਬਰ ਜਨਾਹ
. . .  14 minutes ago
ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)- ਪਿੰਡ ਰੱਲੀ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਇੱਕ ਨਬਾਲਗ ਬਾਲੜੀ ਨਾਲ ਉਸ ਦੇ ਰਿਸ਼ਤੇਦਾਰੀ 'ਚੋਂ ਇਕ ਵਿਅਕਤੀ(ਮਾਮਾ) ਵੱਲੋਂ ਜਬਰ ਜਨਾਹ ਕਰਨ ਦੀ ਖ਼ਬਰ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਨੇ ....
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 322 ਦੌੜਾਂ ਦਾ ਟੀਚਾ
. . .  24 minutes ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਸੱਤਵਾਂ ਝਟਕਾ
. . .  42 minutes ago
ਸੋਸ਼ਲ ਮੀਡੀਆ 'ਤੇ ਅੱਪ ਸ਼ਬਦ ਬੋਲਣ ਵਾਲੀ ਮਹਿਲਾ ਅਕਾਲੀ ਆਗੂ 'ਤੇ ਪਰਚਾ ਦਰਜ
. . .  55 minutes ago
ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ) - ਸੋਸ਼ਲ ਮੀਡੀਆ 'ਤੇ ਵੱਖ-ਵੱਖ ਵਰਗਾਂ ਵਿਰੁੱਧ ਪਿੰਡ ਰਹਿਪਾਂ ਦੀ ਰਹਿਣ ਵਾਲੀ ਮਹਿਲਾ ਅਕਾਲੀ ਆਗੂ ਬਲਵਿੰਦਰ ਕੌਰ ਢੀਂਡਸਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ। ਬਲਵਿੰਦਰ ਕੌਰ ਢੀਂਡਸਾ ਨੇ ਸੋਸ਼ਲ ਮੀਡੀਆ ਤੇ ....
ਚੀਮਾ ਨੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਦੱਸਿਆ
. . .  about 1 hour ago
ਸੰਗਰੂਰ, 17 ਜੂਨ (ਧੀਰਜ ਪਸ਼ੋਰੀਆ)- ਕੁਝ ਦਿਨ ਪਹਿਲਾਂ ਸ਼ਿਲਾਂਗ ਅਤੇ ਲੰਘੇ ਦਿਨ ਦਿੱਲੀ 'ਚ ਦੋ ਸਿੱਖਾਂ ਦੀ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੀ ਇੱਕ...
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  about 1 hour ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  about 1 hour ago
ਟੈਂਪੂ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  about 1 hour ago
ਫ਼ਤਿਹਗੜ੍ਹ ਸਾਹਿਬ, 17 ਜੂਨ (ਅਰੁਣ ਆਹੂਜਾ)- ਸਰਹਿੰਦ ਦੇ ਸ਼ਮਸ਼ੇਰ ਨਗਰ ਚੌਂਕ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਚੰਡੀਗੜ੍ਹ ਦਿਸ਼ਾ ਤੋਂ ਆ ਰਹੇ ਛੋਟੇ ਟੈਂਪੂ ਨੂੰ ....
ਅਜਨਾਲਾ 'ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
. . .  about 1 hour ago
ਅਜਨਾਲਾ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਦਿੱਲੀ ਪੁਲਿਸ ਵੱਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਅਤੇ ਉਸ ਨੂੰ ਸੜਕ ਤੇ ਧੂਹ-ਧੂਹ ਕੇ ਥਾਣੇ ਲਿਜਾਉਣ ਦੇ ਰੋਸ ਵਜੋਂ ਵੱਖ-....
ਝੋਨਾ ਲਾਉਂਦੇ ਸਮੇਂ ਗਰਮੀ ਲੱਗਣ ਕਾਰਨ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ
. . .  about 1 hour ago
ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)- ਸਥਾਨਕ ਇਲਾਕੇ 'ਚ ਝੋਨਾ ਲਾਉਣ ਸਮੇਂ ਗਰਮੀ ਲੱਗਣ ਕਾਰਨ ਇੱਕ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ...
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 193/3
. . .  about 1 hour ago
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਮੁਅੱਤਲ
. . .  about 1 hour ago
ਪਟਿਆਲਾ, 17 ਜੂਨ (ਗੁਰਪ੍ਰੀਤ ਸਿੰਘ ਚੱਠਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਜੜੋ ਖ਼ਤਮ ਕਰਨ ਲਈ ਵਿੱਢੀ ਵਿਆਪਕ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਸਖ਼ਤ ....
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਿਰ 'ਚ ਮਾਰੀ ਗੋਲੀ, ਹਾਲਤ ਗੰਭੀਰ
. . .  1 minute ago
ਮੋਗਾ, 17 ਜੂਨ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ)- ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਘਰ ਦੇ ਲਾਇਸੈਂਸੀ ਅਸਲੇ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ। ਗੰਭੀਰ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਜਿੱਥੇ ...
31 ਓਵਰਾਂ ਤੋਂ ਬਾਅਦ ਵੈਸਟਇੰਡੀਜ਼ 156/2
. . .  about 2 hours ago
ਸਿੱਖਾਂ ਨਾਲ ਕੁੱਟਮਾਰ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਮੰਗੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 17 ਜੂਨ- ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਲੰਘੇ ਦਿਨ ਪੁਲਿਸ ਮੁਲਾਜ਼ਮਾਂ ਵਲੋਂ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਹੈ...
ਦਿੱਲੀ ਪੁਲਿਸ ਵਲੋਂ ਦੋ ਸਿੱਖਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਪਾਕਿ ਸਿੱਖਾਂ 'ਚ ਰੋਸ
. . .  about 2 hours ago
ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ
. . .  about 2 hours ago
ਬਿਹਾਰ 'ਚ 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ
. . .  about 2 hours ago
ਭਾਈ ਲੌਂਗੋਵਾਲ ਨੇ ਪੁਲਿਸ ਵਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਕੀਤੀ ਨਿੰਦਾ
. . .  about 2 hours ago
ਗੋਲੀ ਲੱਗਣ ਨਾਲ ਹੋਮਗਾਰਡ ਜਵਾਨ ਦੀ ਭੇਦਭਰੀ ਹਾਲਤਾਂ 'ਚ ਮੌਤ
. . .  about 2 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 3 hours ago
ਪਟਨਾ-ਅੰਮ੍ਰਿਤਸਰ ਵਿਚਕਾਰ ਰੋਜ਼ਾਨਾ ਏਅਰ ਇੰਡੀਆ ਦੀ ਹਵਾਈ ਉਡਾਣ ਹੋਵੇਗੀ ਸ਼ੁਰੂ- ਪੁਰੀ
. . .  about 3 hours ago
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 33/1
. . .  about 3 hours ago
ਦੱਖਣੀ ਅਫ਼ਰੀਕਾ 'ਚ ਵਾਪਰੇ ਸੜਕ ਹਾਦਸੇ 'ਚ 26 ਲੋਕਾਂ ਦੀ ਮੌਤ
. . .  about 3 hours ago
ਚੋਰਾਂ ਨੇ ਲੋਪੋਕੇ ਦੇ ਗੁਰਦੁਆਰਾ ਸਾਹਿਬ ਦੀ ਭੰਨੀ ਗੋਲਕ, ਸੱਚਖੰਡ ਸਾਹਿਬ 'ਚ ਵੀ ਕੀਤੀ ਬੇਅਦਬੀ
. . .  about 3 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਬਿਹਾਰ ਦੇ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  about 2 hours ago
ਵਿਸ਼ਵ ਕੱਪ 2019 : ਵੈਸਟਇੰਡੀਜ਼ ਨੂੰ ਲੱਗਾ ਪਹਿਲਾ ਝਟਕਾ, ਕ੍ਰਿਸ ਗੇਲ ਆਊਟ
. . .  about 3 hours ago
ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਵੱਲੋਂ ਮੁਕੰਮਲ ਹੜਤਾਲ
. . .  about 3 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਅਹਿਮਦਗੜ੍ਹ 'ਚ ਡਾਕਟਰਾਂ ਵੱਲੋਂ ਹੜਤਾਲ
. . .  about 4 hours ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਰਾਹਤ
. . .  about 4 hours ago
ਪੁਲਿਸ ਵਲੋਂ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਕੇਜਰੀਵਾਲ ਨੇ ਕੀਤੀ ਨਿੰਦਾ
. . .  about 4 hours ago
ਜਾਪਾਨ ਦੇ ਸਫ਼ੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਫਤਿਹਵੀਰ ਦੀ ਮੌਤ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
. . .  about 5 hours ago
ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਪਰੇਸ਼ਾਨ
. . .  about 5 hours ago
ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ
. . .  about 5 hours ago
18 ਸਾਲਾ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ
. . .  about 5 hours ago
ਪੌਂਟੀ ਚੱਢਾ ਦੇ ਪੁੱਤਰ ਮੌਂਟੀ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ
. . .  about 6 hours ago
ਦਿੱਲੀ 'ਚ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਬੇਟੇ ਦੀ ਪੁਲਿਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ
. . .  about 5 hours ago
ਪੁਲਿਸ ਨੇ 8 ਲੁਟੇਰਿਆਂ ਨੂੰ ਨਗਦੀ ਅਤੇ ਤਿੰਨ ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ
. . .  about 5 hours ago
ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 6 hours ago
ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 6 hours ago
ਦਸੂਹਾ ਦੀਆਂ ਵੱਖ-ਵੱਖ ਸੰਸਥਾਵਾਂ ਨੇ ਡਾਕਟਰਾਂ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ
. . .  about 6 hours ago
ਰਾਜਪੁਰਾ ਨੇੜਲੇ ਪਿੰਡ 'ਚ ਦੂਸ਼ਿਤ ਪਾਣੀ ਪੀਣ ਕਾਰਨ 2 ਲੋਕਾਂ ਦੀ ਮੌਤ
. . .  about 7 hours ago
ਜੰਡਿਆਲਾ ਗੁਰੂ ਵਿਖੇ ਸਥਿਤ ਗੰਨ ਹਾਊਸ 'ਚੋਂ ਭਾਰੀ ਮਾਤਰਾ 'ਚ ਅਸਲਾ ਚੋਰੀ
. . .  about 7 hours ago
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ
. . .  about 7 hours ago
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਿਵਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ 'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਬਠਿੰਡਾ /ਮਾਨਸਾ

ਬਠਿੰਡਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਲਗਾਈ ਹੈਟਿ੍ਕ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ, ਅੰਮਿ੍ਤਪਾਲ ਸਿੰਘ ਵਲ੍ਹਾਣ, ਸੁਖਵਿੰਦਰ ਸਿੰਘ ਸੁੱਖਾ, ਪਰਵਿੰਦਰ ਸਿੰਘ ਜੌੜਾ)-19 ਮਈ ਨੂੰ ਆਖ਼ਰੀ ਗੇੜ ਤਹਿਤ ਪਈਆਂ ਲੋਕ ਸਭਾ ਵੋਟਾਂ ਦੇ ਨਤੀਜਿਆਂ 'ਚ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਲਗਾਤਰ ਤੀਜੀ ਜਿੱਤ ਦੀ ਹੈਟਿ੍ਕ ਲਗਾਉਂਦਿਆਂ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21 ਹਜ਼ਾਰ 772 ਵੋਟਾਂ ਦੇ ਫ਼ਰਕ ਨਾਲ ਹਰਾਇਆ | ਚੋਣਾਂ ਦੇ ਨਤੀਜਿਆਂ ਦੇ ਰੁਝਾਣ ਬੇਹੱਦ ਰੌਚਕ ਤੇ ਉਤਰਾਅ ਚੜਾਅ ਵਾਲੇ ਵੇਖਣ ਨੂੰ ਮਿਲੇ | ਪਹਿਲੇ ਦੌਰ ਦੀ ਗਿਣਤੀ ਤੋਂ ਲੈ ਕੇ ਅਖ਼ੀਰਲੇ 13ਵੇਂ-14ਵੇਂ ਦੌਰ ਤੱਕ ਦੋਵੇ ਉਮੀਦਵਾਰਾਂ ਦੌਰਾਨ ਫਸਵਾਂ ਮੁਕਾਬਲਾ ਬਣਿਆ ਰਿਹਾ ਅਤੇ ਹਰ ਮਸ਼ੀਨ ਖੁੱਲ੍ਹਣ ਉਪਰੰਤ ਨਤੀਜੇ ਏਨੇ ਫਸਵੇਂ ਸਾਹਮਣੇ ਆਏ ਕਿ ਕੁਝ ਥਾਵਾਂ 'ਤੇ ਹਰਸਿਮਰਤ ਅੱਗੇ ਸਨ ਅਤੇ ਕੁਝ ਥਾਵਾਂ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਚੱਲਦੇ ਗਏ, ਜਦ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਜਿਨ੍ਹਾਂ ਨੇ ਹੌਲੀ ਰਫ਼ਤਾਰ ਨਾਲ ਹਰ ਦੌਰ 'ਚ ਆਪਣੀ ਹਾਜ਼ਰੀ ਦਰਜ ਕਰਵਾਉਂਦਿਆਂ 1 ਲੱਖ 34 ਹਜ਼ਾਰ 398 ਵੋਟਾਂ ਪ੍ਰਾਪਤ ਕੀਤੀਆਂ | ਪ੍ਰੋ: ਬਲਜਿੰਦਰ ਕੌਰ ਨੇ ਸਿਆਸੀ ਵਿਸ਼ਲੇਸ਼ਕਾਂ ਦੀਆਂ ਭਵਿੱਖਬਾਣੀਆਂ ਨੂੰ ਦਰਕਿਨਾਰ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਚੋਣਾਂ ਦੀ ਸ਼ੁਰੂਆਤ 'ਚ ਜ਼ਬਰਦਸਤ ਪ੍ਰਚਾਰ ਕੀਤਾ ਸੀ, ਨੂੰ ਕੁੱਲ 38 ਹਜ਼ਾਰ 199 ਵੋਟਾਂ ਹੀ ਪ੍ਰਾਪਤ ਹੋ ਸਕੀਆਂ | ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਦੇ ਰਾਜਸੀ ਇਤਿਹਾਸ 'ਚ ਪਹਿਲੀ ਵਾਰ ਵੱਡੀ ਗਿਣਤੀ 'ਚ ਲੋਕਾਂ ਨੇ ਸਾਰੇ ਹੀ ਸਿਆਸੀ ਉਮੀਦਵਾਰਾਂ ਨੂੰ ਨਕਾਰਿਆ, ਜਿਸ ਦੇ ਸਿੱਟੇ ਵਜੋਂ 'ਨੋਟਾ' ਨੂੰ 13 ਹਜ਼ਾਰ 323 ਵੋਟਾਂ ਪਈਆਂ, ਜੋ ਕਿ ਕੁਲ ਵੋਟਾਂ ਦਾ 1.11 ਫੀਸਦੀ ਬਣਦਾ ਹੈ ਤੇ ਇਹ ਅੰਕੜਾ ਸੁਖਪਾਲ ਸਿੰਘ ਖਹਿਰਾ ਨੂੰ ਪਈਆਂ ਵੋਟਾਂ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ | ਚੋਣਾਂ ਦੌਰਾਨ ਅਕਾਲੀ ਦਲ ਤੇ ਕਾਂਗਰਸ ਦਰਮਿਆਨ ਸਖ਼ਤ ਮੁਕਾਬਲਾ ਬਣਿਆ ਹੋਇਆ ਸੀ | ਸਿਆਸੀ ਵਿਸ਼ਲੇਸ਼ਕਾਂ ਵਲੋਂ ਕਿਸੇ ਵੀ ਉਮੀਦਵਾਰ ਦੀ ਜਿੱਤ-ਹਾਰ ਬਾਰੇ ਕੋਈ ਅਗਾਊਾ ਕਿਆਸ ਲਗਾਉਣਾ ਖ਼ਤਰੇ ਤੋਂ ਖਾਲੀ ਨਹੀਂ ਸਮਝਿਆ ਜਾ ਰਿਹਾ ਸੀ | ਅਖ਼ੀਰ ਇਸ ਚੋਣ ਦੰਗਲ 'ਚੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜੇਤੂ ਝੰਡਾ ਲਹਿਰਾਇਆ | ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕੁੱਲ ਪੋਲ ਹੋਈਆਂ 11 ਲੱਖ 95 ਹਜ਼ਾਰ 726 ਵੋਟਾਂ 'ਚੋਂ 4 ਲੱਖ 92 ਹਜ਼ਾਰ 824 ਅਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 4 ਲੱਖ 71 ਹਜ਼ਾਰ 052 ਵੋਟਾਂ ਪ੍ਰਾਪਤ ਹੋਈਆਂ |
ਭੁੱਚੋ ਮੰਡੀ 'ਚ ਅਕਾਲੀ-ਭਾਜਪਾ ਵਰਕਰਾਂ ਨੇ ਬਾਜ਼ਾਰਾਂ 'ਚ ਰੰਗ ਖੇਡ ਕੇ ਕੱਢਿਆ ਜਲੂਸ
ਭੁੱਚੋ ਮੰਡੀ, (ਬਲਵਿੰਦਰ ਸਿੰਘ ਸੇਠੀ)-ਹਰਸਿਮਰਤ ਦੇ ਜਿੱਤਣ ਦੀ ਖ਼ਬਰ ਨਾਲ ਹਲਕੇ ਦੇ ਅਕਾਲੀ ਆਗੂਆਂ ਤੇ ਪਾਰਟੀ ਵਰਕਰਾਂ 'ਚ ਭਾਰੀ ਖ਼ੁਸ਼ੀ ਦੀ ਲਹਿਰ ਦੌੜ ਗਈ | ਖ਼ੁਸ਼ੀ ਨੂੰ ਪ੍ਰਗਟ ਕਰਨ ਲਈ ਹਲਕਾ ਭੁੱਚੋ ਮੰਡੀ ਦੇ ਭਾਰੀ ਗਿਣਤੀ ਪਾਰਟੀ ਵਰਕਰਾਂ ਨੇ ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ ਦੀ ਅਗਵਾਈ 'ਚ ਭੁੱਚੋ ਮੰਡੀ ਦੇ ਬਾਜ਼ਾਰਾਂ ਵਿਚੋਂ ਦੀ ਰੰਗ ਖੇਡਦੇ ਹੋਏ ਜਿੱਤ ਦਾ ਜਲੂਸ ਕੱਢਿਆ | ਵਰਨਣਯੋਗ ਹੈ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਨੂੰ ਭੁੱਚੋ ਮੰਡੀ ਸ਼ਹਿਰ ਵਿਚੋਂ ਵੋਟਾਂ ਘਟਣ ਦੀ ਸ਼ਿਕਾਇਤ ਰਹਿੰਦੀ ਸੀ ਪਰ ਇਸ ਵਾਰੀ ਸਥਾਨਕ ਅਕਾਲੀ ਆਗੂਆਂ ਤੇ ਵਰਕਰਾਂ ਦੀ ਮਿਹਨਤ ਨਾਲ ਭੁੱਚੋ ਮੰਡੀ ਸ਼ਹਿਰ 'ਚੋਂ ਕਰੀਬ 600 ਤੋਂ ਵੱਧ ਵੋਟਾਂ ਅਕਾਲੀ-ਭਾਜਪਾ ਨੂੰ ਵੱਧ ਪ੍ਰਾਪਤ ਹੋਈਆਂ ਹਨ | ਇਸ ਮੌਕੇ ਆਪਣੀ ਖ਼ੁਸ਼ੀ ਪ੍ਰਗਟ ਕਰਨ ਵਾਲੇ ਅਕਾਲੀ ਆਗੂਆਂ 'ਚ ਅਸ਼ੋਕ ਕੁਮਾਰ ਕਾਲਾ ਭੱਠਵਾਲੇ, ਨਰਦੀਪ ਕੁਮਾਰ ਗਰਗ, ਸ਼ਿਵ ਨੰਦਨ ਲਾਲ ਗਰਗ, ਰਾਮ ਕੁਮਾਰ ਗਰਗ, ਸਿੱਟੀ ਪ੍ਰਧਾਨ ਪਿ੍ੰਸ ਗੋਲਣ, ਪੱਪੂ ਮਹੇਸ਼ਵਰੀ, ਕੁਲਦੀਪ ਗੋਲਣ, ਗੁਰਦੀਪ ਸਿੰਘ ਦੀਪਾ, ਪਰਮਜੀਤ ਸਿੰਘ ਪੰਮਾਂ, ਰੂਪ ਸਿੰਘ ਨਥਾਣਾ, ਪੰਮਾਂ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ 'ਚ ਅਕਾਲੀ-ਭਾਜਪਾ ਵਰਕਰ ਮੌਜੂਦ ਸਨ |
ਅਕਾਲੀ-ਭਾਜਪਾ ਵਰਕਰਾਂ ਨੇ ਪਾਏ ਭੰਗੜੇ
ਬਾਲਿਆਂਵਾਲੀ, (ਕੁਲਦੀਪ ਮਤਵਾਲਾ)-ਹਰਸਿਮਰਤ ਕੌਰ ਬਾਦਲ ਵਲੋਂ ਚੋਣ ਜਿੱਤਣ 'ਤੇ ਬਾਲਿਆਂਵਾਲੀ ਵਿਖੇ ਅਕਾਲੀ-ਭਾਜਪਾ ਵਰਕਰਾਂ ਨੇ ਗੁਲਾਲ ਖੇਡਿਆ ਤੇ ਢੋਲ ਦੇ ਡੱਗੇ 'ਤੇ ਭੰਗੜਾ ਪਾ ਕੇ ਖ਼ੁਸ਼ੀ ਮਨਾਈ | ਇਸ ਮੌਕੇ ਪ੍ਰਧਾਨ ਸੁਖਪਾਲ ਹੈਪੀ, ਸੁਖਜਿੰਦਰ ਪੱਪਾ ਤੇ ਭਾਜਪਾ ਆਗੂ ਰਮੇਸ਼ ਬਾਲਿਆਂਵਾਲੀ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਪੂਰੇ ਦੇਸ਼ 'ਚ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ | ਇਸ ਮੌਕੇ ਸੁਖਪਾਲ ਹੈਪੀ, ਚੇਅਰਮੈਨ ਸੁਖਜਿੰਦਰ ਪੱਪਾ, ਰਮੇਸ਼ ਬਾਲਿਆਂਵਾਲੀ ਕੌਾਸਲਰ, ਰਜਿੰਦਰ ਸਿੱਧੂ ਕੌਾਸਲਰ, ਸਰਕਲ ਯੂਥ ਪ੍ਰਧਾਨ ਅਮਨਦੀਪ ਸਿੰਘ, ਲਖਵੀਰ ਲਖਨ, ਡਾ: ਰਾਮ ਭਗਤ ਸਿੰਘ ਫ਼ੌਜੀ, ਪ੍ਰਧਾਨ ਜਸਵੀਰ ਜੌੜਾ, ਫੌਜਾ ਸਿੰਘ, ਕੇਵਲ ਰੰਧਾਵਾ, ਮੇਜਰ ਰੰਧਾਵਾ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਡਾ: ਸੁਖਮੰਦਰ ਬੂਸਰ ਪ੍ਰਧਾਨ ਭਾਜਪਾ ਮੰਡਲ ਬਾਲਿਆਂਵਾਲੀ, ਬੀਰਬਲ ਬਾਲਿਆਂਵਾਲੀ, ਚੇਅਰਮੈਨ ਸਤਪਾਲ ਭੂੰਦੜ, ਮਨਜੀਤ ਢੱਡੇ, ਮਹਿੰਦਰ ਢੱਡੇ, ਰੇਸ਼ਮ ਸਿੰਘ ਝੰਡੂਕੇ, ਗੁਲਜ਼ਾਰ ਰਾਮ, ਦਰਸ਼ਨ ਰਾਮ ਵਕੀਲ ਸਿੰਘ ਘੀਲਾ ਆਦਿ ਹਾਜ਼ਰ ਸਨ | ਇਸ ਮੌਕੇ ਅਕਾਲੀ-ਭਾਜਪਾ ਦੇ ਵਰਕਰਾਂ ਨੇ ਪਿੰਡ 'ਚ ਜੇਤੂ ਰੈਲੀ ਵੀ ਕੱਢੀ |
ਭਾਜਪਾ ਮੰਡਲ ਰਾਮਾਂ ਨੇ ਜੇਤੂ ਰੈਲੀ ਕੱਢੀ
ਰਾਮਾਂ ਮੰਡੀ, (ਤਰਸੇਮ ਸਿੰਗਲਾ)-ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਪੂਰੇ ਦੇਸ਼ 'ਚ ਐਨ. ਡੀ. ਏ. ਦੀ ਇਤਿਹਾਸਕ ਜਿੱਤ ਦੀ ਖੁਸ਼ੀ 'ਚ ਭਾਜਪਾ ਮੰਡਲ ਰਾਮਾਂ ਦੇ ਪ੍ਰਧਾਨ ਰਾਹੁਲ ਭੰਡਾਰੀ ਦੀ ਅਗਵਾਈ ਹੇਠ ਵਰਕਰਾਂ ਨੇ ਜੇਤੂ ਰੈਲੀ ਕੱਢੀ ਅਤੇ ਗੁਲਾਲ ਖੇਡੀ | ਇਸ ਮੌਕੇ ਮੰਡਲ ਦੇ ਡਾ: ਸੋਹਨ ਲਾਲ ਕਲਿਆਣੀ, ਯੂਥ ਪ੍ਰਧਾਨ ਰੀਸ਼ੂ ਗਰਗ, ਤਰਸੇਮ ਚੰਦ ਮਲਕਾਣਾ, ਗੁਰਦਾਸ ਸਿੰਘ ਸਰਾਫ, ਵਿਜੇ ਲੈਹਰੀ ਟੀਨੂੰ ਆਦਿ ਵਰਕਰ ਹਾਜ਼ਰ ਸਨ |
ਹਲਕਾ ਮੌੜ ਦੇ ਪਿੰਡਾਂ 'ਚ ਲੋਕਾਂ ਨੇ ਜਸ਼ਨ ਮਨਾਏ
ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ)-ਹਰਸਿਮਰਤ ਕੌਰ ਬਾਦਲ ਦੀ ਜਿੱਤ ਨੂੰ ਅਕਾਲੀ ਵਰਕਰ ਤੇ ਆਗੂ ਵਿਕਾਸ ਦੇ ਕੰਮਾਂ ਦੀ ਜਿੱਤ ਦੱਸ ਰਹੇ ਹਨ | ਜਿਉਂ ਹੀ ਜਿੱਤ ਦਾ ਐਲਾਨ ਹੋਇਆ ਤਾਂ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਵਰਕਰਾਂ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ, ਇਕ ਦੂਸਰੇ 'ਤੇ ਰੰਗ ਲਗਾਏ, ਡੀ. ਜੇ. ਲਗਾ ਭੰਗੜੇ ਪਾਏ ਅਤੇ ਖ਼ੁਸ਼ੀ 'ਚ ਲੱਡੂ ਵੰਡੇ | ਪਿੰਡ ਮਾਈਸਰਖਾਨਾ 'ਚ ਅਕਾਲੀ ਵਰਕਰਾਂ ਨੇ ਜਿੱਤ ਦੀ ਖ਼ੁਸ਼ੀ 'ਚ ਰੰਗ ਲਗਾਏ ਤੇ ਲੱਡੂ ਵੰਡੇ | ਇਸ ਮੌਕੇ ਸਟੇਟ ਵਰਕਿੰਗ ਕਮੇਟੀ ਮੈਂਬਰ ਹਰਭਜਨ ਸਿੰਘ ਮਾਈਸਰਖਾਨਾ, ਸੁਖਜੀਵਨ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਮਾਈਸਰਖਾਨਾ, ਗੁਰਸੇਵਕ ਸਿੰਘ ਮਾਈਸਰਖਾਨਾ, ਸ਼ਿੰਦਰ ਸਿੰਘ ਮਾਈਸਰਖਾਨਾ, ਸੁਖਵਿੰਦਰ ਸਿੰਘ ਸੁੱਖੀ, ਹਰਭਜਨ ਸਿੰਘ ਮਾਈਸਰਖਾਨਾ ਆਦਿ ਵੀ ਹਾਜ਼ਰ ਸਨ |
ਭੁੱਚੋ ਮੰਡੀ 'ਚੋਂ ਪਹਿਲੀ ਵਾਰ ਵਧੀ ਅਕਾਲੀ ਦਲ ਦੀ ਵੋਟ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਚੋਣਾਂ ਵਿਧਾਨ ਸਭਾ ਦੀਆਂ ਹੋਣ ਜਾਂ ਫਿਰ ਲੋਕ ਸਭਾ ਦੀਆਂ ਭੁੱਚੋ ਮੰਡੀ 'ਚ ਅਕਾਲੀ ਦਲ ਨੂੰ ਹਰ ਵਾਰ ਕਾਂਗਰਸ ਦੇ ਮੁਕਾਬਲੇ ਘੱਟ ਵੋਟ ਪਈ ਹੈ ਤੇ ਇਸ ਵਾਰ ਸਿਟੀ ਪ੍ਰਧਾਨ ਪਿ੍ੰਸੀ ਸਿੰਘ ਗੋਲਣ ਤੇ ਅਕਾਲੀ ਦਲ ਦੀ ਸਮੁੱਚੀ ਟੀਮ ਦੀ ਮਿਹਨਤ ਸਦਕਾ ਅਕਾਲੀ ਦਲ ਦੀ ਕਾਂਗਰਸ ਪਾਰਟੀ ਨਾਲੋ 600 ਤੋਂ ਉੱਪਰ ਵੋਟ ਵਧੀ ਹੈ ਜੋ ਕਿ ਇਕ ਰਿਕਾਰਡ ਹੈ | ਇਹ ਕਹਿਣਾ ਹੈ ਸਮੂਹ ਅਕਾਲੀ ਦਲ ਦੇ ਵਰਕਰਾਂ ਦਾ | ਭਾਵੇਂ ਕਿ ਹਰ ਵਾਰ ਇਕ ਦੂਜੇ ਪਾਰਟੀ ਵਲੋਂ ਆਪਣਾ ਵੋਟ ਫੀਸਦੀ ਵਧਾਉਣ ਲਈ ਇਕ ਦੂਜੀ ਪਾਰਟੀ ਦੇ ਆਗੂਆਂ ਨੂੰ ਆਪਣੇ 'ਚ ਰਲਾਉਣ ਦਾ ਕੰਮ ਆਮ ਕੀਤਾ ਜਾਂਦਾ ਰਿਹਾ ਹੈ ਪਰ ਫਿਰ ਵੀ ਹਰ ਵਾਰ ਅਕਾਲੀ ਦਲ ਨੂੰ ਮੰਡੀ ਵਿਚ ਵੋਟਾਂ ਹਥਿਆਉਣ ਨੂੰ ਲੈ ਕੇ ਨਿਰਾਸ਼ਾ ਹੀ ਹੱਥ ਲਗਦੀ ਰਹੀ ਹੈ ਪਰ ਇਸ ਵਾਰ ਵਾਕਿਆ ਹੀ ਪਾਰਟੀ ਵਰਕਰਾਂ ਨੇ ਕੁਝ ਵੱਖਰਾ ਕਰ ਦਿਖਾਇਆ ਹੈ ਜਿਸ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ ਤੇ ਪਾਰਟੀ ਵਰਕਰਾਂ ਵਲੋਂ ਮੰਡੀ ਵਿਚ ਇਕ ਦੂਸਰੇ 'ਤੇ ਰੰਗ ਪਾਇਆ ਗਿਆ ਤੇ ਰੱਜ ਕੇ ਖ਼ੁਸ਼ੀ ਮਨਾਈ ਗਈ |
ਘੜੈਲੀ ਦੇ ਅਕਾਲੀ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ
ਚਾਉਕੇ, (ਮਨਜੀਤ ਸਿੰਘ ਘੜੈਲੀ)-ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ 'ਚ ਪਿੰਡ ਘੜੈਲੀ ਦੇ ਅਕਾਲੀ ਵਰਕਰਾਂ ਨੇ ਪੂਰੇ ਜੋਸ਼ੋ-ਖਰੋਸ ਨਾਲ ਸਾਰੇ ਪਿੰਡ 'ਚ ਢੋਲ-ਢਮੱਕੇ ਨਾਲ ਗੁਲਾਲ ਖੇਡ ਕੇ ਜਿੱਤ ਦੇ ਜਸ਼ਨ ਮਨਾਏ | ਇਸ ਮੌਕੇ ਗੁਰਚਰਨ ਸਿੰਘ ਘੜੈਲੀ, ਸਵਰਨ ਸਿੰਘ ਪ੍ਰਧਾਨ, ਗੁਰਜੰਟ ਸਿੰਘ ਖ਼ਾਲਸਾ, ਰਾਜਪਾਲ ਸਿੰਘ ਕਲੱਬ ਪ੍ਰਧਾਨ ਹਰਦੀਪ ਸਿੰਘ ਯੂਥ ਆਗੂ, ਕੁਲਵਿੰਦਰ ਸਿੰਘ ਕਿੰਦੀ ਪੰਚ, ਜਸਵਿੰਦਰ ਸਿੰਘ, ਵਜੀਰ ਸਿੰਘ ਮਹਿਮੇ ਵਾਲਾ, ਡਾਕਟਰ ਜਸਵੰਤ ਰਾਏ ਸ਼ਰਮਾ, ਗੁਰਦੇਵ ਸਿੰਘ ਭੁੱਲਰ, ਗੁਰਮੀਤ ਸਿੰਘ ਬਾਬੇਕਾ, ਸੁਖਵਿੰਦਰ ਸਿੰਘ ਬਿੰਦਾ, ਅਮਰੀਕ ਸਿੰਘ, ਜੀਤਾ ਸਿੰਘ, ਬੇਅੰਤ ਸਿੰਘ, ਪਰਮਜੀਤ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ, ਹਰਜੀਤ ਸਿੰਘ ਭੁੱਲਰ, ਜਰਨੈਲ ਸਿੰਘ ਖ਼ਾਲਸਾ, ਸਵਰਨ ਸਿੰਘ ਮਿਸਤਰੀ, ਭਿੰਦਰ ਸਿੰਘ, ਜਰਨੈਲ ਰਾਮ, ਕਾਲਾ ਸਿੰਘ, ਕਰਤਾਰ ਸਿੰਘ, ਅਜੈਬ ਸਿੰਘ, ਆਤਮਾ ਸਿੰਘ ਆਦਿ ਆਗੂ ਵੀ ਹਾਜ਼ਰ ਸਨ |
ਕੱਟਫੱਟਾ ਵਿਖੇ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ
ਕੋਟਫੱਤਾ, (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਫੱਤਾ ਵਿਖੇ ਬਠਿੰਡਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਹੋਈ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਅਕਾਲੀ-ਭਾਜਪਾ ਵਰਕਰਾਂ ਨੇ ਲੱਡੂ ਵੰਡੇ | ਇਸ ਮੌਕੇ ਸਰਕਲ ਜਥੇਦਾਰ ਹਰਤੇਜ ਸਿੰਘ ਢਿੱਲੋਂ, ਪਰਮਜੀਤ ਸਿੰਘ ਕੋਟਫੱਤਾ, ਕਲੱਬ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸੋਮਨਾਥ ਸਿੰਗਲਾ ਪ੍ਰਧਾਨ ਅਗਰਵਾਲ ਸਭਾ ਕੋਟਫੱਤਾ, ਰੋਮੀ ਢਿੱਲੋਂ, ਜਸਵਿੰਦਰ ਸਿੰਘ ਕੌਾਸਲਰ, ਯੂਥ ਅਕਾਲੀ ਇੰਦਰਜੀਤ ਸਿੰਘ ਢਿੱਲੋਂ, ਭਾਜਪਾ ਆਗੂ ਬਿਕਰਮਜੀਤ ਸ਼ਰਮਾ ਕੋਟਫੱਤਾ, ਭਾਜਪਾ ਆਗੂ ਰਾਮ ਸਿੰਘ ਕੋਟਫੱਤਾ, ਕਸ਼ਮੀਰ ਸਿੰਘ ਢਿੱਲੋਂ, ਕਲੱਬ ਪ੍ਰਧਾਨ ਗੁਰਪ੍ਰੀਤ ਢਿੱਲੋਂ, ਸਾਬਕਾ ਕਲੱਬ ਪ੍ਰਧਾਨ ਸੁਖਮੰਦਰ ਖ਼ਾਨ, ਬਿੰਦਰ ਵਲ੍ਹਾਣ, ਮਹਿੰਦਰ ਢਿੱਲੋਂ, ਕੁਲਵਿੰਦਰ ਢਿੱਲੋਂ, ਦਰਸ਼ਨ ਔਲਖ, ਵਿੱਕੀ ਗਰਗ, ਜਗਜੀਤ ਔਲਖ, ਜੀਤ ਦਿਓਲ, ਬਲਜੀਤ ਢਿੱਲੋਂ, ਅਜਮੇਰ ਸਿੰਘ, ਕੁਲਵੰਤ ਰਤਨ, ਜੱਗੀ ਕੌਾਸਲਰ, ਭੋਲਾ ਸਿੰਘ ਸਾਬਕਾ ਕੌਾਸਲਰ, ਮੰਟੀ ਟਿਵਾਣਾ, ਨਾਇਬ ਸਿੰਘ ਕੋਠੇ ਤੇ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਹਾਜ਼ਰ ਸੀ |
ਗੋਨਿਆਣਾ ਵਿਖੇ ਅਕਾਲੀ ਦਲ ਦੇ ਵਰਕਰਾਂ ਨੇ ਮਨਾਏ ਜਿੱਤ ਦੇ ਜਸ਼ਨ
ਗੋਨਿਆਣਾ, (ਲਛਮਣ ਦਾਸ ਗਰਗ, ਮਨਦੀਪ ਮੱਕੜ)-ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੋਂ ਬਾਅਦ ਗੋਨਿਆਣਾ ਬਲਾਕ ਦੇ ਸਮੂਹ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ | ਇਸ ਦੌਰਾਨ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਦੇ ਜੈਕਾਰੇ ਲਗਾਏ | ਇਥੇ ਹੀ ਬੱਸ ਨਹੀਂ ਪਾਰਟੀ ਵਰਕਰਾਂ ਵਲੋਂ ਗੁਲਾਲ ਖੇਡੇ ਗਏ ਤੇ ਲੱਡੂ ਵੰਡੇ ਗਏ | ਇਸ ਮੌਕੇ ਬਲਕਾਰ ਸਿੰਘ ਬਰਾੜ, ਪ੍ਰੀਤਮ ਸਿੰਘ ਖਿਆਲੀ ਵਾਲਾ, ਗੁਰਚਰਨ ਸਿੰਘ ਔਲਖ, ਸਵਰਨ ਸਿੰਘ ਆਕਲੀਆ, ਚਰਨਜੀਤ ਸ਼ਰਮਾ, ਗਰਦੌਰ ਸਿੰਘ ਸਰਪੰਚ, ਭਗਵਾਨ ਦਾਸ ਭੂਸਣ, ਪ੍ਰੇਮ ਕੁਮਾਰ ਪ੍ਰੇਮਾਂ ਪ੍ਰਧਾਨ, ਅਮੀਰ ਸਿੰਘ ਮੱਕੜ, ਪ੍ਰਸੋਤਮ ਦਾਸ ਟੰਡਨ, ਰਮੇਸ ਕੁਮਾਰ ਮੱਟੂ, ਸੰਦੀਪ ਕੁਮਾਰ ਬਿੰਟਾ, ਭਗਵਾਨ ਸਿੰਘ ਖੇਮੂਆਣਾ, ਕੁਲਵੰਤ ਸਿੰਘ ਹਰਰਾਏਪੁਰ, ਵਰਿੰਦਰ ਪਾਲ ਬੋਬੀ, ਅਮਰਜੀਤ ਸਿੰਘ ਜੰਡਾਂਵਾਲਾ, ਜਗਮੀਤ ਸਿੰਘ ਸਰਪੰਚ ਭੋਖੜਾ, ਫਲੈਲ ਸਿੰਘ ਸਰਪੰਚ, ਜਸਮੀਤ ਸਿੰਘ ਸਰਪੰਚ ਹਰਰਾਏਪੁਰ, ਭਲਵਿੰਦਰ ਸਿੰਘ ਭਿੰਡਰ, ਸਿਕੰਦਰ ਸਿੰਘ ਬਲਾਹੜ ਮਹਿਮਾ, ਬਖਸ਼ੀਸ ਸਿੰਘ ਜੀਦਾ ਆਦਿ ਸ਼ਾਮਿਲ ਸਨ |
ਜਿੱਤ ਦੀ ਖ਼ੁਸ਼ੀ ਲੱਡੂ ਵੰਡ ਕੇ ਮਨਾਈ
ਸੀਂਗੋ ਮੰਡੀ, (ਲੱਕਵਿੰਦਰ ਸ਼ਰਮਾ)-ਪਿੰਡ ਗਾਟਵਾਲੀ 'ਚ ਸਾਬਕਾ ਸਰਪੰਚ ਗੁਰਜੀਵਨ ਸਿੰਘ ਸਮੇਤ ਅਕਾਲੀ ਵਰਕਰਾਂ ਨੇ ਜਿੱਤ ਦੀ ਖੁਸ਼ੀ ਨੂੰ ਲੱਡੂ ਵੰਡ ਸਾਂਝੀ ਕੀਤੀ | ਇਸ ਮੌਕੇ ਯੂਥ ਆਗੂ ਯਾਦਵਿੰਦਰ ਕੌਰੇਆਣਾਂ, ਹਰਪਾਲ ਸਿੰਘ, ਬਲਜੀਤ ਸਿੰਘ, ਬਲਵਿੰਦਰ ਬੈਹਣੀਵਾਲ, ਮੇਜਰ ਭੁੱਲਰ, ਸੁਰਿੰਦਰ ਬੈਹਣੀਵਾਲ, ਮੇਜਰ ਭੁੱਲਰ, ਕਾਕਾ ਭੁੱਲਰ, ਜੱਸੀ ਬਠਿੰਡਾ, ਖੁਸ਼ਕਰਨ ਸਿੰਘ, ਗੁਰਮੀਤ ਬੈਹਣੀਵਾਲ, ਜਿੰਮੀ ਸਿੱਧੂ, ਗਗਨ ਬੈਹਣੀਵਾਲ, ਬਾਬਾ ਰਾਜ, ਨੰਬਰਦਾਰ ਅਮਰਜੀਤ ਸਿੰਘ, ਸੰਮ ਨੰਬਰਦਾਰ, ਜਗਦੀਸ ਮਾਸਟਰ, ਨੇਕ ਗਿੱਲ, ਬਲਵਿੰਦਰ ਸਿੰਘ, ਭਾਗ ਸਿੰਘ, ਮਾਸ਼ਾ ਸਿੰਘ ਸਮੇਤ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ |
ਅਕਾਲੀ ਵਰਕਰਾਂ ਨੇ ਹਰਸਿਮਰਤ ਦੀ ਜਿੱਤ ਦੀ ਖ਼ੁਸੀ 'ਚ ਰਾਮਾਂ ਮੰਡੀ ਲੱਡੂ ਵੰਡੇ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਵਿਖੇ ਅਕਾਲੀ-ਭਾਜਪਾ ਵਰਕਰਾਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਇਕੱਠੇ ਲੱਡੂ ਵੰਡ ਕੇ ਖ਼ੁਸੀ ਮਨਾਈ | ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਮਾਰ ਮਿੱਤਲ, ਅਸ਼ੋਕ ਕੁਮਾਰ ਗੋਇਲ ਤੇ ਭਾਜਪਾ ਆਗੂ ਰਕੇਸ਼ ਮਹਾਜ਼ਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 'ਚ ਹੀ ਮੰਡੀ ਸਮੂਹ ਵਾਰਡਾਂ ਵਿਚ ਰਿਕਾਰਡ ਤੋੜ ਵਿਕਾਸ ਦੇ ਸਦਕਾ ਬਹੁਤ ਵੱਡੀ ਜਿੱਤ ਹੋਈ ਹੈ | ਇਸ ਮੌਕੇ ਮਦਨ ਲਾਲ ਲਹਿਰੀ, ਅਮਰਜੀਤ ਸਿੰਘ ਸਿੱਧੂ ਰਾਮਸਰਾ, ਅਜੈਬ ਸਿੰਘ ਲਹਿਰੀ, ਰਕੇਸ਼ ਮਹਾਜ਼ਨ, ਸਤੀਸ਼ ਗੋਇਲ, ਪ੍ਰਧਾਨ ਕ੍ਰਿਸ਼ਨ ਕੁਮਾਰ ਮਿੱਤਲ, ਸਤਵੀਰ ਸਿੰਘ ਅਸੀਜ਼ਾ, ਲਵਨੀ ਲਹਿਰੀ, ਘੋਨਾ ਮਹਾਸ਼ਾ, ਪੁਨੀਤ ਬਾਂਸਲ, ਵਿਸ਼ਾਲ ਕਾਲੜਾ, ਅਸ਼ਵਨੀ ਕੁਮਾਰ ਕਾਕਾ, ਵਿਜੇ ਲਹਿਰੀ ਪ੍ਰਧਾਨ ਆੜਤੀਆ, ਮੰਟਾ ਪ੍ਰਧਾਨ, ਦਵਾਰਕਾ ਦਾਸ ਨਾਰੰਗ, ਰੂਪ ਰਾਮਾਂ, ਧੀਰਜ਼ ਵਰਮਾਂ, ਕੌਾਸਲਰ ਰਾਜਵਿੰਦਰ ਰਾਜੂ, ਤੇਲੂ ਰਾਮ ਨਾਰੰਗ, ਸ਼ੇਰ ਸਿੰਘ ਸੇਖੂ, ਬਿੰਦਰ ਸਿੰਘ ਪੱਕਾ ਸਰਕਲ ਪ੍ਰਧਾਨ, ਅਮਨਦੀਪ ਸਿੰਘ ਸੇਖੂ ਸਾਬਕਾ ਚੇਅਰਮੈਨ, ਰਾਮਪਾਲ ਮਲਕਾਣਾ, ਅੰਗਰੇਜ਼ ਸਿੰਘ ਸੁੱਖਲੱਧੀ ਆਦਿ ਭਾਰੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ |
ਜਿੱਤ ਉਪਰੰਤ ਕੋਟਸ਼ਮੀਰ ਪੁੱਜੀ ਹਰਸਿਮਰਤ ਦਾ ਸਨਮਾਨ
ਕੋਟਫੱਤਾ, (ਰਣਜੀਤ ਸਿੰਘ ਬੁੱਟਰ)-ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ ਨਗਰ ਕੋਟਸ਼ਮੀਰ ਵਿਖੇ ਵੱਡੀ ਗਿਣਤੀ 'ਚ ਇਕੱਤਰ ਅਕਾਲੀ-ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ, ਪਟਾਕੇ ਚਲਾ ਕੇ ਤੇ ਗੁਲਾਲ ਖੇਡ ਕੇ ਮਨਾਈ | ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਲਈ ਜਾ ਰਹੇ ਹਰਸਿਮਰਤ ਕੌਰ ਬਾਦਲ ਨੇ ਕੋਟਸ਼ਮੀਰ ਵਿਖੇ ਰੁਕ ਕੇ ਵਰਕਰਾਂ ਦਾ ਸਵਾਗਤ ਕਬੂਲਿਆ | ਇਸ ਮੌਕੇ ਅਕਾਲੀ ਦਲ ਵਲੋਂ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕੋਟਸ਼ਮੀਰ, ਅੰਤਿ੍ਗ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਚਹਿਲ ਤੇ ਹੋਰ ਅਕਾਲੀ ਵਰਕਰਾਂ ਅਤੇ ਭਾਜਪਾ ਵਰਕਰਾਂ ਵਲੋਂ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕੋਟਸ਼ਮੀਰ ਨੇ ਹਰਸਿਮਰਤ ਨੂੰ ਸਿਰੋਪਾਓ ਭੇਟ ਕੀਤੇ | ਇਸ ਮੌਕੇ ਸੁਖਪਾਲ ਸਿੰਘ ਨੰਬਰਦਾਰ, ਮਨਜੀਤ ਕੌਰ ਕੌਾਸਲਰ ਦੇ ਪਤੀ ਸਵਰਨ ਸਿੰਘ ਸ਼ਰਨੀ, ਕੌਾਸਲਰ ਹਰਜੀਤ ਕੌਰ ਦੇ ਪਤੀ ਜਲੌਰ ਸਿੰਘ ਗੱਗਾ, ਹਰਨੇਕ ਸਿੰਘ ਕੌਾਸਲਰ, ਭਾਜਪਾ ਦੇ ਮੰਡਲ ਪ੍ਰਧਾਨ ਲੋਧਰ ਸਿੰਘ, ਲਖਵਿੰਦਰ ਸਿੰਘ ਕੇਰੇਵਾਲਾ, ਗੁਰਮੀਤ ਸਿੰਘ ਆਲੇਕਾ, ਪਾਲ ਸਿੰਘ ਰਤੜਾ, ਤਰਸੇਮ ਸਿੰਘ ਸੇਮੀ, ਕੌਾਸਲਰ ਜਰਨੈਲ ਸਿੰਘ, ਕੌਾਸਲਰ ਸੁਖਵਿੰਦਰ ਕੌਰ ਦੇ ਪਤੀ ਹਰਭਜਨ ਸਿੰਘ, ਭੋਲਾ ਸਿੰਘ ਮੀਰਰਾਬ, ਜਸਪਾਲ ਸਿੰਘ ਬਿੰਨੇਕਾ, ਸੀਤਾ ਸਿੰਘ ਵੀਰਵਾਰ, ਮਨਪ੍ਰੀਤ ਸਿੰਘ ਮਨ੍ਹਾ, ਜਗਰੂਪ ਸਿੰਘ ਗਿੱਲ, ਗਗਨ ਸਿੱਧੂ, ਸੁਰਿੰਦਰ ਸਿੰਘ ਛਿੰਦੀ, ਊਧਮ ਸਿੰਘ ਜੱਗਾ, ਕੌਰ ਸਿੰਘ ਸਿੱਧੂ ਤੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਸਮੁੱਚੀ ਟੀਮ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਵਰਕਰ ਤੇ ਸਪੋਰਟਰ ਹਾਜ਼ਰ ਸਨ |
ਤਲਵੰਡੀ ਸਾਬੋ ਵਿਖੇ ਅਕਾਲੀ ਵਰਕਰਾਂ ਖੇਡੀ ਹੋਲੀ, ਵੰਡੇ ਲੱਡੂ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)-ਹਰਸਿਮਰਤ ਕੌਰ ਬਾਦਲ ਵਲੋਂ ਜਿੱਤ ਹਾਸਲ ਕਰਨ ਦੀ ਖ਼ੁਸ਼ੀ 'ਚ ਤਲਵੰਡੀ ਸਾਬੋ ਦੇ ਅਕਾਲੀ-ਭਾਜਪਾ ਵਰਕਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਹਲਕੇ ਦੇ ਸਾਬਕਾ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਸ਼ਾਨ-ਏ-ਖ਼ਾਲਸਾ ਚੌਕ 'ਚ ਇਕੱਤਰ ਹੋਏ ਵੱਡੀ ਗਿਣਤੀ ਅਕਾਲੀ-ਭਾਜਪਾ ਵਰਕਰਾਂ ਨੇ ਹਰਸਿਮਰਤ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਸੜਕਾਂ 'ਤੇ ਪੁੱਜ ਕੇ ਗੁਲਾਲ ਖੇਡਿਆ ਤੇ ਆਤਿਸ਼ਬਾਜ਼ੀ ਕਰ ਕੇ ਵਰਕਰਾਂ ਨੇ ਲੱਡੂ ਵੰਡੇ | ਸਾਬਕਾ ਵਿਧਾਇਕ ਪਿੰਡ ਬਾਦਲ ਗਏ ਹੋਣ ਕਾਰਨ ਉਕਤ ਸਮਾਗਮਾਂ 'ਚ ਸ਼ਾਮਿਲ ਨਹੀਂ ਹੋ ਸਕੇ | ਇਸ ਮੌਕੇ ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ ਨੇ ਕਿਹਾ ਕਿ ਹਲਕੇ ਦੇ ਸਾਬਕਾ ਵਿਧਾਇਕ ਵਲੋਂ ਕੀਤੀ ਮਿਹਨਤ ਸਦਕਾ ਇਤਿਹਾਸ 'ਚ ਪਹਿਲੀ ਵਾਰ ਹਲਕੇ ਦੇ ਦੋਵਾਂ ਸ਼ਹਿਰਾਂ ਤਲਵੰਡੀ ਸਾਬੋ ਤੇ ਰਾਮਾਂ ਮੰਡੀ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਦੀਆਂ ਵੋਟਾਂ ਵਧੀਆਂ ਹਨ ਜਦ ਕਿ ਦੋਵਾਂ ਨਗਰਾਂ ਤੋਂ ਹਮੇਸ਼ਾ ਕਾਂਗਰਸ ਦੀਆਂ ਵੋਟਾਂ ਹੀ ਵਧਦੀਆਂ ਰਹੀਆਂ ਹਨ | ਇਸ ਮੌਕੇ ਸੁਖਬੀਰ ਚੱਠਾ, ਰਾਮਪਾਲ ਮਲਕਾਣਾ, ਜਗਤਾਰ ਨੰਗਲਾ, ਜਸਵਿੰਦਰ ਸਿੰਘ ਜ਼ੈਲਦਾਰ, ਬਲਵੰਤ ਲੇਲੇਵਾਲਾ, ਰਾਕੇਸ਼ ਚੌਧਰੀ, ਤੇਜ਼ ਰਾਮ ਸ਼ਰਮਾ, ਜਲੌਰ ਸਿੰਘ, ਹਰਪਾਲ ਵਿਰਕ, ਸੁਰਜੀਤ ਸ਼ਿੰਦੀ, ਗਿਆਨੀ ਨਛੱਤਰ ਸਿੰਘ, ਭਾਜਪਾ ਦੇ ਜ਼ਿਲ੍ਹਾ ਆਗੂ ਮੋਹਣ ਲਾਲ ਸ਼ਰਮਾ, ਮੰਡਲ ਪ੍ਰਧਾਨ ਹਰਮੰਦਿਰ ਸਿੰਘ, ਸੀਨ: ਭਾਜਪਾ ਆਗੂ ਜਗਦੀਸ਼ ਰਾਏ, ਲਛਮਣ ਠੇਕੇਦਾਰ, ਟਰੱਕ ਆਪ੍ਰੇਟਰਾਂ ਵਲੋਂ ਰਾਜ ਲਾਲੇਆਣਾ, ਸੁਰਜੀਤ ਸਿੰਘ ਭੱਮ, ਪਾਲੀ ਗਿੱਲ, ਜਸਵੀਰ ਕੌਰ, ਦ੍ਰੋਪਦੀ ਕੌਰ, ਧਰਵਿੰਦਰ ਢਿੱਲੋਂ ਗਿਆਨਾ, ਕਿ੍ਸ਼ਨ ਯਾਦਵ, ਗੁਰਪ੍ਰੀਤ ਸਿੰਘ, ਸੁਖਮੰਦਿਰ ਸਿੰਘ ਯੂਥ ਆਗੂ ਜਗਾ ਰਾਮ ਤੀਰਥ, ਨਾਇਬ ਸਿੰਘ ਦਫ਼ਤਰ ਇੰਚਾਰਜ, ਬੱਲਮ ਸਿੰਘ, ਬਿੱਲਾ ਬਾਬਾ, ਦਰਸ਼ਨ ਗਿੱਲ, ਕੁਲਦੀਪ ਤਲਵੰਡੀ ਸਾਬੋ, ਭਾਜਪਾ ਆਗੂ ਸਤਨਾਮ ਸਿੰਘ, ਬਹਾਦੁਰ ਲੇਲੇਵਾਲਾ, ਲਖਵੀਰ ਖੀਰੂ, ਭਿੰਦਾ ਜੱਜਲ ਆਦਿ ਆਗੂ ਹਾਜ਼ਰ ਸਨ |
ਲਹਿਰਾ ਮੁਹੱਬਤ ਵਿਖੇ ਅਕਾਲੀ ਵਰਕਰਾਂ ਨੇ ਲੱਡੂ ਵੰਡੇ
ਲਹਿਰਾ ਮੁਹੱਬਤ, (ਸੁਖਪਾਲ ਸਿੰਘ ਸੁੱਖੀ)-ਹਰਸਿਮਰਤ ਕੌਰ ਬਾਦਲ ਦੇ ਜਿੱਤਣ ਦੀ ਖ਼ੁਸ਼ੀ 'ਚ ਪਿੰਡ ਲਹਿਰਾ ਧੂਰਕੋਟ ਦੇ ਅਕਾਲੀ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਇਸ ਮੌਕੇ ਸਾਬਕਾ ਸਰਪੰਚ ਰਾਜਪਾਲ ਸਿੰਘ, ਪਰਮਜੀਤ ਸਿੰਘ ਪੰਮਾ, ਦਰਬਾਰਾ ਸਿੰਘ, ਬਾਵਾ ਸਿੰਘ ਪੰਚ, ਮਿੱਠਾ ਸਿੰਘ, ਬਲਵਿੰਦਰ ਸਿੰਘ ਗਿੱਲ, ਮੱਘਰ ਸਿੰਘ, ਲਛਮਣ ਸਿੰਘ, ਗੋਰੀ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਸੀਤਾ ਸਿੰਘ, ਤਰਸੇਮ ਸਿੰਘ ਸਮੇਤ ਪਿੰਡ ਦੇ ਅਕਾਲੀ ਵਰਕਰ ਹਾਜ਼ਰ ਸਨ |
ਨਗਰ ਨਥਾਣਾ 'ਚ ਜਸ਼ਨ ਮਨਾਏ
ਨਥਾਣਾ, (ਗੁਰਦਰਸ਼ਨ ਲੁੱਧੜ)-ਨਗਰ ਨਥਾਣਾ ਤੇ ਆਸ-ਪਾਸ ਦੇ ਪਿੰਡਾਂ 'ਚ ਹਰਸਿਮਰਤ ਕੌਰ ਬਾਦਲ ਦੇ ਚੋਣ ਜਿੱਤਣ ਦੀ ਖ਼ੁਸ਼ੀ 'ਚ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਜਸ਼ਨ ਮਨਾਏ ਗਏ ਤੇ ਲੱਡੂ ਵੰਡੇ ਗਏ | ਨਥਾਣਾ ਬਾਜ਼ਾਰ 'ਚ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੀਤ ਸਿੰਘ ਬਾਹੀਆ ਨੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਭੇਜ ਸਿੰਘ, ਸ਼ਹਿਰੀ ਪ੍ਰਧਾਨ ਕੁਲਦੀਪ ਰਾਏ ਦੀਪਾ, ਕੌਾਸਲਰ ਸੁਖਮੰਦਰ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਮਾਲਵਾ, ਰੂਪ ਸਿੰਘ, ਮੋਹਨ ਸਿੰਘ, ਭਾਜਪਾ ਕੌਾਸਲਰ ਹਰਿੰਦਰਜੀਤ ਸਿੰਘ ਨਾਮੀ, ਗੁਰਪ੍ਰੀਤ ਸਿੰਘ ਬੱਗੀ, ਰਾਮ ਗੋਪਾਲ ਰਾਮੂ, ਲਛਮਣ ਸਿੰਘ ਭਲੇਰੀਆ, ਮਨਦੀਪ ਸਿੰਘ ਹਰਰੰਗਪੁਰਾ, ਨਰਵਿੰਦਰ ਸਿੰਘ ਨਕਈ, ਗੁਰਲਾਭ ਸਿੰਘ ਢੇਲਵਾਂ, ਚੰਨੀ ਮੀਰਾਬ, ਗੁਰਜੰਟ ਸਿੰਘ ਮਾਨ, ਸੰਮਤੀ ਮੈਂਬਰ ਦਰਸ਼ਨ ਸਿੰਘ, ਬਸੰਤ ਸਿੰਘ, ਜਗਸੀਰ ਸਿੰਘ ਗੰਗਾ, ਸੁਖਜਿੰਦਰ ਸਿੰਘ ਪੂਹਲਾ, ਜੱਗਰ ਸਿੰਘ ਨਥਾਣਾ, ਜਗਦੀਪ ਸਿੰਘ, ਧਰਮਵੀਰ ਸਿੰਘ ਕੁੱਕੀ ਅਤੇ ਇਲਾਕੇ ਦੇ ਸਮੂਹ ਆਗੂਆਂ ਨੇ ਵੋਟਰਾਂ ਨੂੰ ਜਿੱਤ ਦੀ ਵਧਾਈ ਦਿੱਤੀ |
ਸੰਗਤ ਮੰਡੀ 'ਚ ਜਸ਼ਨ ਮਨਾਏ
ਸੰਗਤ ਮੰਡੀ, (ਅੰਮਿ੍ਤਪਾਲ ਸ਼ਰਮਾ)-ਹਰਸਿਮਰਤ ਕੌਰ ਬਾਦਲ ਦੀ ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕਾਂ ਵਲੋਂ ਸੰਗਤ ਮੰਡੀ 'ਚ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਗਏ ਸਨ | ਨਗਰ ਕੌਾਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਪ੍ਰਵੀਨ ਚੰਦਰ ਕਾਕਾ, ਰਵੀ ਗੋਇਲ, ਨਨੂੰ ਗਰਗ, ਡਾਕਟਰ ਗੁਰਮੇਲ ਸਿੰਘ ਤੇ ਪਵਨ ਕੁਮਾਰ ਭੋਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਸਿਮਰਤ ਦੀ ਜਿੱਤ ਦਾ ਏਨਾ ਪੱਕਾ ਯਕੀਨ ਸੀ ਕਿ ਉਹ ਵੋਟਾਂ ਦੀ ਗਿਣਤੀ ਦੌਰਾਨ ਮਿਲੀ ਲੀਡ ਨੂੰ ਦੇਖ ਕੇ ਹੀ ਅੰਦਾਜ਼ਾ ਲਗਾ ਚੁੱਕੇ ਸਨ ਕਿ ਹੁਣ ਲੀਡ ਤੋੜਨੀ ਮੁਸ਼ਕਿਲ ਹੈ ਤੇ ਜਿੱਤ ਯਕੀਨੀ ਦੇਖਦੇ ਹੋਏ ਉਨ੍ਹਾਂ ਪਟਾਕੇ ਚਲਾ ਕੇ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣ ਲਈ ਪਿੰਡ ਬਾਦਲ ਚਲੇ ਗਏ |
ਹਰਗੋਬਿੰਦ ਸਿੰਘ ਲਹਿਰਾ ਖਾਨਾ ਨੇ ਵਰਕਰਾਂ ਤੇ ਆਗੂਆਂ ਨੂੰ ਦਿੱਤੀ ਵਧਾਈ
ਲਹਿਰਾ ਮੁਹੱਬਤ, (ਸੁਖਪਾਲ ਸਿੰਘ ਸੁੱਖੀ)-ਹਰਸਿਮਰਤ ਕੌਰ ਬਾਦਲ ਵਲੋਂ ਤੀਜੀ ਵਾਰ ਜਿੱਤਣ ਦੀ ਖ਼ੁਸ਼ੀ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਗੋਬਿੰਦ ਸਿੰਘ ਲਹਿਰਾ ਖਾਨਾ ਨੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਸਮੇਤ ਪਾਰਟੀ ਹਾਈਕਮਾਂਡ ਤੇ ਭੁੱਚੋ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਨੂੰ ਵਧਾਈ ਦਿੱਤੀ | ਪਿੰਡ ਲਹਿਰਾ ਖਾਨਾ ਦੇ ਵਰਕਰਾਂ ਨਾਲ ਖ਼ੁਸ਼ੀ 'ਚ ਰੰਗ ਲਾ ਕੇ ਹੋਲੀ ਖੇਡੀ ਤੇ ਲੱਡੂ ਵੰਡੇ | ਇਸ ਮੌਕੇ ਸੁਰਜੀਤ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ, ਲੀਲਾ ਗਰੇਵਾਲ, ਹਰਦਿਆਲ ਸਿੰਘ, ਗੁਰਬਖ਼ਸ਼ ਸਿੰਘ, ਸੁਖਦੇਵ ਸਿੰਘ, ਜੀਤਾ ਸਿੰਘ ਮੈਂਬਰ, ਹਰਜੀਤ ਸਿੰਘ ਛਿੰਦਾ, ਗਾਗੜ ਸਿੰਘ, ਅਮਰੀਕ ਸਿੰਘ, ਛਿੰਦਾ ਸਿੰਘ, ਮੱਖਣ ਸਿੰਘ, ਕੈਂਰੋ ਖਾਨ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਸਿਕੰਦਰ ਸਿੰਘ ਤੇ ਕੇਵਲ ਸਿੰਘ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ |
ਸ਼ਾਮ ਤੱਕ ਤਿਉਹਾਰ ਵਰਗਾ ਜਸ਼ਨ ਰਿਹਾ ਗੋਨਿਆਣਾ ਮੰਡੀ 'ਚ
ਗੋਨਿਆਣਾ, (ਬਰਾੜ ਆਰ. ਸਿੰਘ)-ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਚੋਣਾਂ 'ਚ ਹੋਈ ਜਿੱਤ ਪਿਛੋਂ ਸਥਾਨਕ ਸ਼ਹਿਰ ਅੰਦਰ ਐਲਾਨ ਹੋਣ ਤੋਂ ਲੈ ਕੇ ਦੇਰ ਸ਼ਾਮ ਤੱਕ ਤਿਉਹਾਰ ਵਰਗਾ ਜਸ਼ਨ ਵੇਖਣ ਨੂੰ ਮਿਲਿਆ | ਇਸ ਸ਼ਹਿਰ ਦੇ ਅਤੇ ਆਲੇ ਦੁਆਲੇ ਪਿੰਡਾਂ ਤੋਂ ਪਹੰੁਚੇ ਲਗਪਗ ਸਾਰੇ ਆਗੂ, ਸਮਰਥਕ ਤੇ ਆਮ ਵਰਕਰ ਵੀ ਸ਼ਾਮ ਤੱਕ ਮਨਾਏ ਜਾ ਰਹੇ ਜਸ਼ਨਾਂ 'ਚ ਮਸਰੂਫ਼ ਸਨ ਪਰ ਬਾਅਦ 'ਚ ਇਨ੍ਹਾਂ ਨੇ ਗੋਨਿਆਣਾ ਮੰਡੀ ਸ਼ਹਿਰ ਅੰਦਰ ਲੱਡੂ ਵੰਡਣ ਉਪਰੰਤ ਸਾਰੇ ਸ਼ਹਿਰ ਅੰਦਰ ਮਾਰਚ ਕੀਤਾ ਤੇ ਇਸੇ ਦੌਰਾਨ ਹੀ ਕਈ ਘੰਟੇ ਲਗਾਤਾਰ ਪਟਾਕੇਬਾਜ਼ੀ ਅਤੇ ਆਤਿਸ਼ਬਾਜ਼ੀ ਦਾ ਦੌਰ ਚਲਦਾ ਰਿਹਾ | ਜਸ਼ਨ 'ਚ ਬਲਕਾਰ ਸਿੰਘ, ਵਰਿੰਦਰਪਾਲ, ਅਮੀਰ ਸਿੰਘ ਮੱਕੜ, ਰਮੇਸ਼ ਕੁਮਾਰ ਮੱਟੂ ਕੌਾਸਲਰ, ਪ੍ਰੇਮ ਕੁਮਾਰ 'ਪ੍ਰੇਮਾ' ਪ੍ਰਧਾਨ ਨਗਰ ਕੌਾਸਲ, ਜਮੀਤ ਸਿੰਘ ਮੱਕੜ, ਵਿਨੋਦ ਢਿਲੋਡ, ਪ੍ਰਮੋਦ ਕੁਮਾਰ ਕਾਕਾ, ਬੀ. ਜੇ. ਪੀ. ਦੇ ਮੰਡਲ ਪ੍ਰਧਾਨ ਦਲਜੀਤ ਸਿੰਘ ਖੁਰਮੀ, ਜਗਵੀਰ ਸਿੰਘ ਦਾਨ ਸਿੰਘ ਵਾਲਾ, ਚਰਨਜੀਤ ਸ਼ਰਮਾ, ਸਵਰਨ ਸਿੰਘ ਆਕਲੀਆ, ਹਰਮੇਲ ਸਿੰਘ ਕੋਠੇ ਨੱਥਾ ਸਿੰਘ, ਸਿਕੰਦਰ ਸਿੰਘ ਸਰਪੰਚ ਬਲਾਹੜ ਮਹਿਮਾ, ਪਿੰ੍ਰਸ ਮੋਂਗਾ, ਰਿੰਕੂ ਮੱਕੜ, ਸੋਨੂੰ ਦੂਆ, ਨੀਲਾ ਸਿੰਘ, ਟੇਕ ਸਿੰਘ ਤੇ ਭਲਵਿੰਦਰ ਸਿੰਘ ਭਿੰਡਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਕਾਲੀ ਸਮਰਥਕ ਸ਼ਾਮਿਲ ਸਨ |
ਬਠਿੰਡਾ ਸੀਟ ਜਿੱਤਣ 'ਤੇ ਭਾਜਪਾ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ
ਬਾਲਿਆਂਵਾਲੀ, (ਕੁਲਦੀਪ ਮਤਵਾਲਾ)-ਹਰਸਿਮਰਤ ਕੌਰ ਬਾਦਲ ਦੇ ਚੋਣ ਜਿੱਤਣ ਦੀ ਖ਼ੁਸ਼ੀ 'ਚ ਅਤੇ ਕੇਂਦਰ 'ਚ ਲਗਾਤਾਰ ਦੂਜੀ ਵਾਰ ਬਣਨ ਜਾ ਰਹੀ ਮੋਦੀ ਸਰਕਾਰ ਦੀ ਖ਼ੁਸ਼ੀ 'ਚ ਖੀਵੇ ਹੋਏ ਭਾਜਪਾ ਬਾਲਿਆਂਵਾਲੀ ਮੰਡਲ ਦੇ ਵਰਕਰਾਂ ਤੇ ਆਗੂਆਂ ਵਲੋਂ ਜੇਤੂ ਰੈਲੀ ਕੱਢੀ ਗਈ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਮੇਜਰ ਰੰਧਾਵਾ ਬਾਲਿਆਂਵਾਲੀ ਤੇ ਮੰਡਲ ਪ੍ਰਧਾਨ ਡਾ: ਸੁਖਮੰਦਰ ਬੂਸਰ ਪੰਚ ਨੇ ਕਿਹਾ ਕਿ ਮਿਸ਼ਨ ਬਠਿੰਡਾ ਫਤਹਿ ਕਰਨ ਤੇ ਭਾਜਪਾ ਵਰਕਰਾਂ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ | ਇਸ ਲਈ ਸਮੂਹ ਵਰਕਰ ਵਧਾਈ ਦੇ ਪਾਤਰ ਹਨ | ਇਸ ਮੌਕੇ ਮੇਜਰ ਰੰਧਾਵਾ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਡਾ: ਸੁਖਮੰਦਰ ਬੂਸਰ ਪ੍ਰਧਾਨ ਭਾਜਪਾ ਮੰਡਲ ਬਾਲਿਆਂਵਾਲੀ, ਰਮੇਸ਼ ਕੁਮਾਰ ਕੌਾਸਲਰ, ਬੀਰਬਲ ਬਾਲਿਆਂਵਾਲੀ, ਚੇਅਰਮੈਨ ਸਤਪਾਲ ਭੂੰਦੜ, ਜ਼ਿਲ੍ਹਾ ਆਗੂ ਮਹਿੰਦਰ ਢੱਡੇ, ਮਨਜੀਤ ਢੱਡੇ ਮੰ.ਸੈਕਟਰੀ, ਰੇਸ਼ਮ ਸਿੰਘ ਝੰਡੂਕੇ ਮੰ. ਸੈਕਟਰੀ, ਗੁਲਜਾਰ ਰਾਮ, ਦਰਸਨ ਰਾਮ ਵਕੀਲ ਸਿੰਘ ਘੀਲਾ ਆਦਿ ਹਾਜ਼ਰ ਸਨ |
ਰਾਮਪੁਰਾ ਵਿਖੇ ਲੱਡੂ ਵੰਡੇ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)-ਹਰਸਿਮਰਤ ਦੀ ਜਿੱਤ 'ਤੇ ਸਥਾਨਕ ਬੱਸ ਅੱਡੇ ਦੇ ਅੱਡਾ ਇੰਚਾਰਜਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਤੇ ਬਦਾਣਾ ਵੰਡਿਆ ਗਿਆ | ਜਿੱਤ ਦੀ ਖ਼ੁਸ਼ੀ 'ਚ ਖੀਵੇ ਹੋਏ ਦਰਸਨ ਸਿੰਘ ਪੂਹਲਾ ਆਰਬਿਟ ਬੱਸ ਤੇ ਜ਼ੈਲਦਾਰ ਸੁਖਦੇਵ ਸਿੰਘ ਨਥਾਣਾ ਦੀਪ ਬੱਸ ਨੇ ਕਿਹਾ ਕਿ ਹਰਸਿਮਰਤ ਦੀ ਜਿੱਤ ਲੋਕਤੰਤਰ ਦੀ ਜਿੱਤ ਹੈ | ਇਸ ਮੌਕੇ ਜਸਵੀਰ ਸਿੰਘ ਨਿੱਕੂ ਲਿਬੜਾ ਬੱਸ, ਮੌੜ ਦੀਪ ਬੱਸ, ਸੰਦੀਪ ਸੀਪਾ, ਮਲਕੀਤ ਸਿੰਘ ਆਦਿ ਹਾਜ਼ਰ ਸਨ |
ਮੋਦੀ ਸਰਕਾਰ ਬਣਨ ਦੀ ਖ਼ੁਸ਼ੀ 'ਚ ਅਕਾਲੀ-ਭਾਜਪਾ ਵਰਕਰਾਂ ਨੇ ਕੱਢੀ ਜੇਤੂ ਰੈਲੀ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਕੇਂਦਰ 'ਚ ਦੁਬਾਰਾ ਫਿਰ ਮੋਦੀ ਸਰਕਾਰ ਬਣਨ ਦੀ ਖ਼ੁਸ਼ੀ 'ਚ ਅਕਾਲੀ-ਭਾਜਪਾ ਵਰਕਰਾਂ ਨੇ ਅਕਾਲੀ ਆਗੂ ਦਵਾਰਕਾ ਦਾਸ ਨਾਰੰਗ ਦੀ ਦੁਕਾਨ 'ਤੇ ਪਟਾਕੇ ਚਲਾਏ ਤੇ ਲੱਡੂ ਵੰਡਕੇ ਖ਼ੁਸ਼ੀ ਮਨਾਈ | ਇਸ ਮੌਕੇ ਦਵਾਰਕਾ ਦਾਸ ਨਾਰੰਗ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਵਿਕਾਸ ਦੇ ਸਦਕਾ ਭਾਜਪਾ ਦੀ ਬਹੁਤ ਵੱਡੀ ਜਿੱਤ ਹੋਈ ਹੈ | ਇਸ ਮੌਕੇ ਅਸ਼ੋਕ ਕੁਮਾਰ ਗੋਇਲ, ਮਦਨ ਲਾਲ ਲਹਿਰੀ, ਪ੍ਰਧਾਨ ਕ੍ਰਿਸ਼ਨ ਕੁਮਾਰ ਮਿੱਤਲ, ਵਿਜੇ ਲਹਿਰੀ ਪ੍ਰਧਾਨ ਆੜ੍ਹਤੀਆ, ਵਰਿੰਦਰ ਕੁਮਾਰ ਮੰਟਾ, ਰਾਜ ਕੁਮਾਰ, ਤੇਲੂ ਰਾਮ ਨਾਰੰਗ, ਰਕੇਸ਼ ਮਹਾਜਨ, ਸਤਵੀਰ ਸਿੰਘ ਅਸੀਜ਼ਾ, ਲਵਲੀ ਲਹਿਰੀ, ਘੋਨਾ ਮਹਾਸ਼ਾ, ਪੁਨੀਤ ਬਾਂਸਲ, ਵਿਸ਼ਾਲ ਕਾਲੜਾ, ਅਸ਼ਵਨੀ ਕੁਮਾਰ ਕਾਕਾ, ਸਤੀਸ਼ ਗੋਇਲ, ਰੂਪ ਰਾਮਾਂ ਸਟੂਡੀਓ, ਧੀਰਜ ਕੁਮਾਰ, ਕੋਸ਼ਵ ਅਰੋੜਾ, ਟੈਨੀ ਅਗਰਵਾਲ, ਅਮਰਜੀਤ ਸਿੰਘ ਸਿੱਧੂ ਰਾਮਸਰਾ, ਅਜੈਬ ਸਿੰਘ ਲਹਿਰੀ, ਮੰਗਤ ਰਾਮ ਲਹਿਰੀ, ਡਿੱਕੀ ਮਿੱਤਲ ਆਦਿ ਵਰਕਰ ਹਾਜ਼ਰ ਸਨ |
ਬੱਲੂਆਣਾ ਵਿਖੇ ਅਕਾਲੀਆਂ ਨੇ ਲੱਡੂ ਵੰਡ ਕੇ ਭੰਗੜੇ ਪਾਏ
ਬੱਲੂਆਣਾ, (ਗੁਰਨੈਬ ਸਾਜਨ)-ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ 'ਚ ਬਠਿੰਡਾ ਦਿਹਾਤੀ ਦੇ ਪਿੰਡਾਂ ਵਿਚ ਜਿੱਤ ਦੇ ਜਸ਼ਨ ਮਨਾਏ ਗਏ | ਦਿਉਣ 'ਚ ਪਾਰਟੀ ਦੇ ਸੀਨੀਅਰ ਆਗੂ ਅੰਗਰੇਜ਼ ਸਿੰਘ ਦਿਉਣ ਨੇ ਆਪਣੇ ਘਰ ਵਿਚ ਪਾਰਟੀ ਵਰਕਰਾਂ ਨਾਲ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ ਅਤੇ ਖ਼ੁਸ਼ੀ ਵਿਚ ਅਕਾਲੀ ਵਰਕਰਾਂ ਨੇ ਭੰਗੜੇ ਪਾਏ |
ਪਿੰਡ ਜਿਉਂਦ ਦੇ ਅਕਾਲੀ ਵਰਕਰਾਂ ਨੇ ਲੱਡੂ ਵੰਡੇ
ਚਾਉਕੇ, (ਮਨਜੀਤ ਸਿੰਘ ਘੜੈਲੀ)-ਪਿੰਡ ਜਿਉਂਦ ਦੇ ਅਕਾਲੀ ਵਰਕਰਾਂ ਨੇ ਹਰਸਿਮਰਤ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡ ਕੇ ਜਸ਼ਨ ਮਨਾਏ | ਇਸ ਮੌਕੇ ਅਕਾਲੀ ਵਰਕਰਾਂ ਵਲੋਂ ਸੀਨੀਅਰ ਅਕਾਲੀ ਆਗੂ ਕਰਮਜੀਤ ਸਿੰਘ ਜਿਉਂਦ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਮਲਕੀਤ ਸਿੰਘ ਗਿੱਲ, ਸੁਖਦੇਵ ਸਿੰਘ, ਰਘਵੀਰ ਸਿੰਘ, ਦਲਜਿੰਦਰ ਸਿੰਘ, ਦਵਿੰਦਰ ਸਿੰਘ ਭੁੱਲਰ, ਮਲਕੀਤ ਸਿੰਘ, ਜਸਵਿੰਦਰ ਸਿੰਘ ਆਦਿ ਹੋਰ ਅਕਾਲੀ ਵਰਕਰ ਹਾਜ਼ਰ ਸਨ |


ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ-ਕੇਸ ਦਰਜ

ਗੋਨਿਆਣਾ, 23 ਮਈ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)-ਬੀਤੇ ਦਿਨੀਂ ਕਿਸੇ ਦੇ ਖੇਤਾਂ 'ਚ ਪਸ਼ੂਆਂ ਵਾਸਤੇ ਪੱਠੇ ਲੈਣ ਗਈ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਸਮੇਤ ਉਸ ਦੇ ਕੁਝ ਸਾਥੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਸੂਤਰਾਂ ਅਨੁਸਾਰ ਪਿੰਡ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਬਿੱਟੂ ਬੰਗੀ ਆਕਾਸ਼ਵਾਣੀ 'ਤੇ ਅੱਜ

ਰਾਮਾਂ ਮੰਡੀ, 23 ਮਈ (ਗੁਰਪ੍ਰੀਤ ਸਿੰਘ ਅਰੋੜਾ)-ਪਿੰਡ ਬੰਗੀ ਨਿਹਾਲ ਸਿੰਘ ਦੇ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਬਿੱਟੂ ਸਪੁੱਤਰ ਹਰਦੀਪ ਸਿੰਘ ਖ਼ਾਲਸਾ 24 ਨੂੰ ਸ਼ਾਮੀ ਪੰਜ ਵਜੇ ਆਕਾਸ਼ਵਾਣੀ ਐੱਫ. ਐੱਮ. ਬਠਿੰਡਾ (101.1 ਮੈਗਾਹਰਟਜ਼) ਦੇ ਪ੍ਰੋਗਰਾਮ ਕਿਸਾਨ ਵਾਣੀ 'ਚ ...

ਪੂਰੀ ਖ਼ਬਰ »

ਜਿੱਤ ਦੇ ਸ਼ੁਕਰਾਨੇ ਵਜੋਂ ਹਰਸਿਮਰਤ, ਮਜੀਠੀਆ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਆਪਣੇ ਪੁੱਤਰ ਆਨੰਤਬੀਰ ਸਿੰਘ ਬਾਦਲ ਤੇ ਭਰਾ ਬਿਕਰਮ ਸਿੰਘ ਮਜੀਠੀਆ ਨਾਲ ਜਿੱਤ ਦੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ...

ਪੂਰੀ ਖ਼ਬਰ »

ਹਰਸਿਮਰਤ ਨੇ ਜੇਤੂ ਮਾਰਚ ਕੱਢ ਕੇ ਬਠਿੰਡਾ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ)-ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤਣ ਦੀ ਖ਼ਬਰ ਮਿਲਦੇ ਸਾਰ ਬਠਿੰਡਾ ਦੇ ਪ੍ਰਮੁੱਖ ਫਾਇਰ ਬਿ੍ਗੇਡ ਚੌਕ ਵਿਖੇ ਆਏ ਜਿਥੇ ਫੁੱਲਾਂ ਦੀ ਵਰਖਾ ਕਰ ਕੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ...

ਪੂਰੀ ਖ਼ਬਰ »

ਹਾਰ ਤੋਂ ਬਾਅਦ ਕਾਂਗਰਸ ਦਾ ਚੋਣ ਦਫ਼ਤਰ ਹੋਇਆ ਵਰਕਰਾਂ ਤੋਂ ਸੱਖਣਾ

ਮੌੜ ਮੰਡੀ, 23 ਮਈ (ਲਖਵਿੰਦਰ ਸਿੰਘ ਮੌੜ)-ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ 'ਚ ਹਲਕਾ ਬਠਿੰਡਾ ਦੀ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਬਰਕਰਾਰ ਰੱਖੀ ਹੈ ਤੇ ਇਸ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਦੂਜੇ ਪਾਸੇ ...

ਪੂਰੀ ਖ਼ਬਰ »

ਭਾਜਪਾ ਦੀ ਵੱਡੀ ਜਿੱਤ 'ਤੇ ਸ਼ਹਿਰ ਅੰਦਰ ਮੋਦੀ ਦੇ ਗੂੰਜੇ ਨਾਅਰੇ

ਰਾਮਪੁਰਾ ਫੂਲ, 23 ਮਈ (ਗੁਰਮੇਲ ਸਿੰਘ ਵਿਰਦੀ)-ਭਾਜਪਾ ਦੀ ਵੱਡੀ ਜਿੱਤ 'ਤੇ ਸਥਾਨਕ ਭਾਜਪਾ ਵਰਕਰਾਂ ਵਲੋਂ ਨਗਰ ਕੌਾਸਲ ਦੇ ਦਫ਼ਤਰ ਦੇ ਵਿਹੜੇ ਅੰਦਰ ਰੰਗ-ਗੁਲਾਲ ਖੇਡ ਕੇ ਤੇ ਪਟਾਕੇ ਚਲਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਪਰੰਤ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਦੇ ਦਿਹਾਤੀ ...

ਪੂਰੀ ਖ਼ਬਰ »

ਜੀ.ਐੱਨ.ਐੱਮ./ਬੀ.ਐੱਸ.ਸੀ. ਨਰਸਿੰਗ ਆਸਟ੍ਰੇਲੀਆ ਪ੍ਰੋਗਰਾਮ ਦੇ ਦਾਖ਼ਲੇ ਦੀ ਆਖ਼ਰੀ ਮਿਤੀ 30 ਮਈ

ਜਲੰਧਰ, 23 ਮਈ (ਅ.ਬ)-ਜੇਕਰ ਤੁਸੀਂ ਜੀ.ਐੱਨ.ਐੱਮ./ਬੀ.ਐੱਸ.ਸੀ. ਪਾਸ ਹੋ ਜਾਂ ਅਤੇ ਭਾਰਤ ਵਿਚ ਇੰਡੀਅਨ ਨੈਸ਼ਨਲ ਕਾਊਾਸਲ ਤੋਂ ਰਜਿਸਟਰਡ ਨਰਸ ਹੋ ਤਾਂ ਤੁਸੀਂ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼, ਡੀ-6, ਇੰਡਸਟ੍ਰੀਅਲ ਏਰੀਆ, ਫੇਜ-1, ਮੁਹਾਲੀ ਤੋਂ ਇਕ ਸਾਲ ਦਾ ਨਰਸਿੰਗ ਬਰਿਜਿੰਗ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸਿੱਧੂ ਦਾ ਵਿਭਾਗ ਤਬਦੀਲ ਕਰਨ ਦਾ ਸੰਕੇਤ

ਚੰਡੀਗੜ੍ਹ, 23 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਇੱਥੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ 'ਚ ਪਾਰਟੀ ਦੀ ਰਹੀ ਮਾੜੀ ਕਾਰਗੁਜ਼ਾਰੀ ਅਤੇ ਸ਼ਹਿਰਾਂ 'ਚ ਲੋੜੀਂਦੇ ਕੰਮ ਨਾ ਹੋ ਸਕਣ ...

ਪੂਰੀ ਖ਼ਬਰ »

ਚਿੱਟਫੰਡ ਕੰਪਨੀ ਬਣਾ ਕੇ ਵੱਧ ਵਿਆਜ ਦਾ ਝਾਂਸਾ ਦੇਣ ਵਾਲੇ ਪਰਿਵਾਰ ਦੇ 4 ਮੈਂਬਰਾਂ 'ਤੇ ਪਰਚਾ ਦਰਜ

ਬਠਿੰਡਾ, 23 ਮਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਚਿੱਟਫੰਡ ਕੰਪਨੀ ਬਣਾ ਕੇ ਕਥਿਤ ਤੌਰ 'ਤੇ ਇਕ ਪਰਿਵਾਰ ਨਾਲ 1 ਕਰੋੜ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਇਕੋਂ ਪਰਿਵਾਰ ਦੇ 4 ਮੈਂਬਰਾਂ 'ਤੇ ਪਰਚਾ ਦਰਜ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਜਨਤਾ ਦੇ ਫ਼ਤਵੇ ਅੱਗੇ ਸਿਰ ਝੁਕਾਉਂਦੇ ਹਾਂ-ਬਾਦਲ

ਬਾਦਲ (ਸ੍ਰੀ ਮੁਕਤਸਰ ਸਾਹਿਬ), 23 ਮਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਆਪਣੇ ਗ੍ਰਹਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ 'ਚ ਐੱਨ.ਡੀ.ਏ. ਨੂੰ ਪੂਰਨ ਬਹੁਮਤ ਮਿਲਣ 'ਤੇ ਕਿਹਾ ਕਿ ਉਹ ਨਰਿੰਦਰ ...

ਪੂਰੀ ਖ਼ਬਰ »

ਜਿੱਤ ਦੀ ਖ਼ੁਸ਼ੀ 'ਚ ਅਕਾਲੀ ਵਰਕਰਾਂ ਨੇ ਲੱਡੂ ਵੰਡੇ

ਝੁਨੀਰ, “23 ਮਈ (ਰਮਨਦੀਪ ਸਿੰਘ ਸੰਧੂ)-ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ 'ਚ ਪਾਰਟੀ ਦਫ਼ਤਰ ਵਿਖੇ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਨੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਹੇਠ ਲੱਡੂ ਵੰਡੇ ਤੇ ਜਸ਼ਨ ਮਨਾਏ | ਭੂੰਦੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ...

ਪੂਰੀ ਖ਼ਬਰ »

ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਹਰਸਿਮਰਤ ਦੀ ਜਿੱਤ 'ਤੇ ਖ਼ੁਸ਼ੀ ਪ੍ਰਗਟਾਈ

ਮਾਨਸਾ, 23 ਮਈ (ਫੱਤੇਵਾਲੀਆ)-ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਵਲੋਂ ਹੈਟਿ੍ਕ ਲਗਾਏ ਜਾਣ 'ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਤੇ ਗੁਲਾਲ ਖੇਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ...

ਪੂਰੀ ਖ਼ਬਰ »

ਧਰਨਾ 7ਵੇਂ ਦਿਨ ਵੀ ਜਾਰੀ

ਮਾਨਸਾ, 23 ਮਈ (ਵਿ. ਪ.)-ਸਥਾਨਕ ਵਾਰਡ ਨੰਬਰ 7 ਦੇ ਵਾਸੀਆਂ ਵਲੋਂ ਠੇਕਾ ਚੁਕਵਾਉਣ ਲਈ ਧਰਨਾ 7ਵੇਂ ਦਿਨ ਜਾਰੀ ਰਿਹਾ | ਸੀ. ਪੀ. ਆਈ. (ਐਮ.ਐਲ.) ਲਿਬਰੇਸ਼ਨ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਦੋਸ਼ ਲਗਾਇਆ ਕਿ ਠੇਕਾ ਨਾਜਾਇਜ਼ ਤੌਰ 'ਤੇ ਚਲਾਇਆ ਗਿਆ ਹੈ, ਨੂੰ ਕਿਸੇ ਵੀ ਕੀਮਤ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਸਟੇਟ ਬੈਂਕ ਆਫ਼ ਇੰਡੀਆ ਸਾਖਾ ਭੈਣੀਬਾਘਾ ਦਾ ਘਿਰਾਓ

ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਟੇਟ ਬੈਂਕ ਆਫ਼ ਇੰਡੀਆ ਸਾਖਾ ਭੈਣੀਬਾਘਾ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਜ਼ੁਰਗ ਔਰਤ ਪਾਸੋਂ ਝਪਟਮਾਰ 800 ਰੁਪਏ ਝਪਟ ਕੇ ਫ਼ਰਾਰ

ਸੰਗਤ ਮੰਡੀ, 23 ਮਈ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਪੱਕਾ ਕਲਾਂ ਵਿਖੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਪੱਕਾ ਕਲਾਂ 'ਚੋਂ ਬੁਢਾਪਾ ਪੈਨਸ਼ਨ ਕਢਵਾ ਕੇ ਆਪਣੇ ਘਰ ਵਾਪਸ ਪਰਤ ਰਹੀ ਬਜ਼ੁਰਗ ਔਰਤ ਪਾਸੋਂ 2 ਮੋਟਰਸਾਈਕਲ ਸਵਾਰ ਝਪਟਮਾਰ 800 ਰੁਪਏ ਝਪਟ ਕੇ ਫ਼ਰਾਰ ...

ਪੂਰੀ ਖ਼ਬਰ »

60 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਬਰਾਮਦ

ਮਾਨਸਾ, 23 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹਰਿਆਣਾ ਮਾਰਕਾ ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਹੈਰੋੋਇਨ ਬਰਾਮਦ ਕੀਤਾ ਹੈ | ਕੁਲਦੀਪ ਸਿੰਘ ਸੋਹੀ ਐਸ. ਪੀ., ਪੀ. ਬੀ. ਆਈ. ਆਰਗੇਨਾਈਜਡ ਕ੍ਰਾਈਮ ਤੇ ਨਾਰਕੋਟਿਕਸ ਮਾਨਸਾ ਨੇ ...

ਪੂਰੀ ਖ਼ਬਰ »

ਪੱਕਾ ਕਲਾਂ ਵਿਖੇ ਜਿੰਮ 'ਚੋਂ ਹਜ਼ਾਰਾਂ ਦਾ ਸਾਮਾਨ ਚੋਰੀ

ਸੰਗਤ ਮੰਡੀ, 23 ਮਈ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਬੀਤੇ ਰਾਤ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਵਿਖੇ ਸਰਕਾਰੀ ਜਿੰਮ 'ਚੋਂ ਖਿਡਾਰੀਆਂ ਦੇ ਪੈ੍ਰਕਟਿਸ ਕਰਨ ਲਈ ਰੱਖਿਆ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ | ਕਲੱਬ ਪ੍ਰਧਾਨ ਨਿਰਮਲ ਸਿੰਘ ...

ਪੂਰੀ ਖ਼ਬਰ »

ਬਠਿੰਡਾ ਦੇ 9 'ਚੋਂ 5 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੇ ਹਰਸਿਮਰਤ 'ਤੇ ਜਿਤਾਇਆ ਵੱਧ ਭਰੋਸਾ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ, ਅੰਮਿ੍ਤਪਾਲ ਸਿੰਘ ਵਲ੍ਹਾਣ, ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਲੋਕ ਸਭਾ ਹਲਕਾ ਅਧੀਨ ਪੈਂਦੇ 9 'ਚੋਂ 5 ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਬਾਦਲ ਪਰਿਵਾਰ 'ਤੇ ਵੱਧ ਭਰੋਸਾ ਜਿਤਾਇਆ ਹੈ | ਲੰਬੀ, ਭੁੱਚੋ, ਬਠਿੰਡਾ ਸ਼ਹਿਰੀ, ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਮਾਨਸਾ ਜ਼ਿਲ੍ਹੇ ਦੇ ਨਤੀਜਿਆਂ ਨੇ ਸਭ ਕਿਆਸ ਅਰਾਈਆਂ ਨੂੰ ਕੀਤਾ ਫ਼ੇਲ੍ਹ

ਮਾਨਸਾ, 23 ਮਈ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਮਾਨਸਾ ਜ਼ਿਲ੍ਹੇ ਦੇ ਨਤੀਜਿਆਂ ਨੇ ਸਭ ਕਿਆਸ ਅਰਾਈਆਂ ਨੂੰ ਫ਼ੇਲ੍ਹ ਕਰ ਦਿੱਤਾ ਹੈ, ਜਿਸ ਕਾਰਨ ਰਾਜਸੀ ਨੇਤਾਵਾਂ ਦੇ ਨਾਲ-ਨਾਲ ਲੋਕ ਵੀ ਹੈਰਾਨ ਹਨ | ਐਤਕੀਂ ...

ਪੂਰੀ ਖ਼ਬਰ »

ਲੋਕ ਚੋਣ ਨਤੀਜਿਆਂ ਨੂੰ ਜਾਣਨ ਲਈ ਮੋਬਾਈਲਾਂ ਤੇ ਕੰਪਿਊਟਰਾਂ ਨਾਲ ਜੁੜੇ ਰਹੇ

ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਵੇਰ ਜਿਉਂ ਹੀ ਲੋਕ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਵੱਡੀ ਗਿਣਤੀ ਲੋਕ ਟੀ. ਵੀ., ਕੰਪਿਊਟਰ ਤੇ ਮੋਬਾਈਲ ਫੋਨਾਂ ਨੂੰ ਚਿੰਬੜ ਗਏ ਤਾਂ ਜੋ ਨਤੀਜਿਆਂ ਬਾਰੇ ਤਾਜ਼ਾ ਜਾਣਕਾਰੀ ਹਾਸਲ ਕੀਤੀ ਜਾ ਸਕੇ | ...

ਪੂਰੀ ਖ਼ਬਰ »

ਤਖ਼ਤ ਸਾਹਿਬ ਪੁੱਜਣ 'ਤੇ ਨੌਜਵਾਨਾਂ 'ਚ ਅਨੰਤਬੀਰ ਸਿੰਘ ਬਾਦਲ ਨਾਲ ਸੈਲਫ਼ੀਆਂ ਲੈਣ ਦੀ ਲੱਗੀ ਰਹੀ ਹੋੜ

ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ)-ਅੱਜ ਜਿੱਤ ਦੇ ਸ਼ੁਕਰਾਨੇ ਵਜੋਂ ਤਖ਼ਤ ਸਾਹਿਬ ਪੁੱਜੇ ਹਰਸਿਮਰਤ ਕੌਰ ਬਾਦਲ ਨਾਲ ਉਨ੍ਹਾਂ ਦੇ ਪੁੱਤਰ ਆਨੰਤਬੀਰ ਸਿੰਘ ਬਾਦਲ ਦੇ ਵੀ ਤਖ਼ਤ ਸਾਹਿਬ ਪੁੱਜਣ 'ਤੇ ਉਹ ਖਿੱਚ ਦਾ ਕੇਂਦਰ ਬਣੇ ਰਹੇ ਤੇ ਨੌਜਵਾਨਾਂ 'ਚ ਉਨ੍ਹਾਂ ਨਾਲ ...

ਪੂਰੀ ਖ਼ਬਰ »

ਪਿੰਡਾਂ 'ਚ ਅਕਾਲੀ-ਭਾਜਪਾ ਆਗੂਆਂ ਵਲੋਂ ਖ਼ੁਸ਼ੀ ਦਾ ਇਜਹਾਰ

ਸੀਂਗੋ ਮੰਡੀ, 23 ਮਈ (ਪਿ੍ੰਸ ਸੌਰਭ ਗਰਗ)-ਹਰਸਿਮਰਤ ਕੌਰ ਬਾਦਲ ਦੀ ਜਿੱਤ 'ਤੇ ਸੀਂਗੋ ਮੰਡੀ ਤੇ ਆਸ-ਪਾਸ ਇਲਾਕੇ ਦੇ ਪਿੰਡਾਂ ਅੰਦਰ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਈ ਥਾਈਾ ਲੱਡੂ ਵੰਡੇ ਤੇ ਪਟਾਕੇ ਵੀ ਚਲਾਏ ਗਏ | ਇਸ ਮੌਕੇ ਮੰਗਾ ...

ਪੂਰੀ ਖ਼ਬਰ »

ਹਰਸਿਮਰਤ ਵਲੋਂ ਹਲਕੇ 'ਚ ਕੀਤੇ ਕੰਮਾਂ ਦਾ ਲੋਕਾਂ ਨੇ ਮੋੜਿਆ ਮੁੱਲ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ)-ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਥੋਂ ਲਗਾਤਾਰ 10 ਸਾਲਾਂ ਤੋਂ ਮੈਂਬਰ ਪਾਰਲੀਮੈਂਟ ਤੇ ਮੌਜੂਦਾ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਹਰਸਿਮਰਤ ਕੌਰ ਬਾਦਲ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਿਵਾ ਕੇ ਉਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX