ਤਾਜਾ ਖ਼ਬਰਾਂ


ਬੰਦੂਕ ਜਮ੍ਹਾ ਕਰਵਾਉਣ ਆਏ ਵਿਅਕਤੀ ਨੇ ਠਾਣੇ ਦੇ ਮੁਨਸ਼ੀ ਨੂੰ ਮਾਰੀ ਗੋਲੀ, ਮੌਤ
. . .  5 minutes ago
ਮਾਹਿਲਪੁਰ, 16 ਜੂਨ (ਦੀਪਕ ਅਗਨੀਹੋਤਰੀ)- ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਇਕ ਵਿਅਕਤੀ ਨੇ ਮਾਹਿਲਪੁਰ ਥਾਣੇ ਦੇ ਅੰਦਰ ਦਾਖਲ ਹੋ ਕੇ ਆਪਣੀ ਲਾਇਸੈਂਸੀ ਦੋਨਾਲੀ ਬੰਦੂਕ ਨਾਲ ਮੁਨਸ਼ੀ ਨੂੰ ਗੋਲੀ ਮਾਰ ਦਿੱਤੀ। ਦੂਜੀ ਗੋਲੀ ਉਸ ਨੇ ਥਾਣੇਦਾਰ ਦੇ ਮਾਰੀ ਪਰੰਤੂ ....
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਭਾਰਤ 20/0
. . .  8 minutes ago
ਭਾਰਤ ਨਾਲ ਮੈਚ ਤੋਂ ਪਹਿਲਾਂ ਇਮਰਾਨ ਨੇ ਪਾਕਿ ਟੀਮ ਨੂੰ ਦਿੱਤਾ ਸੰਦੇਸ਼- ਆਖ਼ਰੀ ਗੇਂਦ ਤੱਕ ਲੜੋ, ਨਤੀਜਾ ਚਾਹੇ ਕੁਝ ਵੀ ਹੋਵੇ
. . .  36 minutes ago
ਇਸਲਾਮਾਬਾਦ, 16 ਜੂਨ- ਆਈ. ਸੀ. ਸੀ. ਵਿਸ਼ਵ ਕੱਪ 2019 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੈਚ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ...
ਅੱਗ ਲੱਗਣ ਕਾਰਨ 100 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ
. . .  44 minutes ago
ਊਨਾ, 16 ਜੂਨ (ਹਰਪਾਲ ਸਿੰਘ ਕੋਟਲਾ)- ਸਦਰ ਥਾਨਾ ਹਰੋਲੀ ਦੇ ਤਹਿਤ ਘਾਲੁਵਾਲ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ ਕਰੀਬ 100 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ....
ਵਿਸ਼ਵ ਕੱਪ 2019 : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  57 minutes ago
ਮੁਜ਼ਫੱਰਾਬਾਦ 'ਚ ਪ੍ਰਦਰਸ਼ਨ ਕਰਨ ਵਾਲੇ 60 ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 16 ਜੂਨ- ਮਕਬੂਜ਼ਾ ਕਸ਼ਮੀਰ ਦੇ ਮੁਜ਼ਫੱਰਾਬਾਦ ਸ਼ਹਿਰ 'ਚ ਪ੍ਰਦਰਸ਼ਨ ਕਰਨ ਵਾਲੇ ਘਟੋਂ-ਘੱਟ 60 ਪ੍ਰਦਰਸ਼ਨਕਾਰੀਆਂ ਅਤੇ ਹੱਥੋ ਪਾਈ ਕਰਨ ਵਾਲੇ ਕਾਰਕੁਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਇਸਲਾਮਾਬਾਦ ਨੂੰ...
ਮਹੰਤ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲਾ ਪੁਲਿਸ ਵੱਲੋਂ ਕਾਬੂ
. . .  about 1 hour ago
ਕੋਟਲੀ ਸੂਰਤ ਮੱਲ੍ਹੀ, 16 ਜੂਨ (ਕੁਲਦੀਪ ਸਿੰਘ ਨਾਗਰਾ)- ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਦਰਬਾਰ ਧਿਆਨਪੁਰ ਧਾਮ ਦੇ ਗੱਦੀਨਸ਼ੀਨ ਪੀਠਦਵੇਸ਼ਵਰ ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੇਵ ਆਚਾਰੀਆ ਮਹਾਰਾਜ ਦੀ ਤਸਵੀਰ ਨਾਲ ....
ਸਰਬ ਪਾਰਟੀ ਬੈਠਕ 'ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 16 ਜੂਨ- ਕੱਲ੍ਹ 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ ...
ਪਾਕਿਸਤਾਨ ਹਵਾਈ ਖੇਤਰ 28 ਜੂਨ ਤੱਕ ਅੰਤਰਰਾਸ਼ਟਰੀ ਉਡਾਣਾਂ ਲਈ ਰਹੇਗਾ ਬੰਦ
. . .  about 2 hours ago
ਇਸਲਾਮਾਬਾਦ, 16 ਜੂਨ- ਪਾਕਿਸਤਾਨ ਦੇ ਹਵਾਈ ਖੇਤਰ 28 ਜੂਨ 2019 ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਬੰਦ ...
ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ
. . .  about 2 hours ago
ਭੋਗਪੁਰ, 16 ਜੂਨ (ਕੁਲਦੀਪ ਸਿੰਘ ਪਾਬਲਾ)- ਇੱਥੋਂ ਥੋੜੀ ਦੂਰ ਗੁਰਦੁਆਰਾ ਬਾਬਾ ਗੋਬਿੰਦ ਦਾਸ ਪਿੰਡ ਸੁਦਾਣਾ ਵਿਖੇ ਬਿਜਲੀ ਇਨਵਰਟਰ ਸ਼ਾਟ ਹੋਣ ਕਾਰਣ ਵਾਪਰੇ ਅੱਗ ਹਾਦਸੇ 'ਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਪਾਲਕੀ ਸਾਹਿਬ ਅਗਨ ਭੇਂਟ ਹੋ ...
ਮੁਜ਼ੱਫਰਪੁਰ ਦੇ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਹਰਸ਼ਵਰਧਨ
. . .  about 2 hours ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ੱਫਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ 84 ਹੋ ਗਈ ਹੈ। ਇਸ ਦੌਰਾਨ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਮੀਖਿਆ ...
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 84
. . .  about 2 hours ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ਫੱਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਇਸ ਬੁਖ਼ਾਰ ਨਾਲ 84 ਬੱਚਿਆ ਦੀ ਮੌਤ ਹੋ ਚੁੱਕੀ....
ਜਲਦ ਬਣੇਗਾ ਰਾਮ ਮੰਦਿਰ- ਊਧਵ ਠਾਕਰੇ
. . .  about 1 hour ago
ਲਖਨਊ, 16 ਜੂਨ- ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਨਾਲ ਪਾਰਟੀ ਦੇ 18 ਸੰਸਦ ਮੈਂਬਰ ਭਗਵਾਨ ਰਾਮ ਦੇ ਦਰਸ਼ਨ ਕਰਨ ਅਯੁੱਧਿਆ ਪਹੁੰਚੇ। ਇਸ ਮੌਕੇ ਊਧਵ ਠਾਕਰੇ ਦੇ ਨਾਲ ਉਨ੍ਹਾਂ ਦੇ ਬੇਟੇ ਅਦਿੱਤਿਆ ਠਾਕਰੇ ਵੀ ਮੌਜੂਦ ਸਨ। ਅਯੁੱਧਿਆ 'ਚ ਰਾਮਲਲਾ ਦੇ ਦਰਸ਼ਨ ....
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਪਾਦਰੀ ਦਾ ਕਤਲ
. . .  about 3 hours ago
ਅਟਾਰੀ, 16 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਸਰਹੱਦੀ ਪਿੰਡ ਮੋਦੇ ਵਿਖੇ ਇੱਕ ਪਾਦਰੀ ਦਾ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਤਰਨ ਤਾਰਨ ਵਿਖੇ ਰਹਿ ਰਹੇ ਪਾਦਰੀ ਨਰਿੰਦਰ ਸਿੰਘ ਦੇ ਪਿੰਡ ਮੋਦੇ ਦੀ ਇੱਕ ਔਰਤ ਨਾਲ ....
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
. . .  about 3 hours ago
ਖਡੂਰ ਸਾਹਿਬ, 16 ਜੂਨ (ਰਸ਼ਪਾਲ ਸਿੰਘ ਕੁਲਾਰ)- ਪਾਵਰਕਾਮ ਦੇ 66 ਕੇ. ਵੀ. ਸਬ ਸਟੇਸ਼ਨ ਖਡੂਰ ਸਾਹਿਬ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਪਾਵਰਕਾਮ ਦਫ਼ਤਰ ਖਡੂਰ ਸਾਹਿਬ ਦੇ ਜੇ...
ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 3 hours ago
ਬਿਹਾਰ ਦੇ ਗਯਾ 'ਚ ਲੂ ਲੱਗਣ ਕਾਰਨ ਹੋਈਆਂ ਮੌਤਾਂ 'ਤੇ ਸਿਹਤ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 3 hours ago
ਹਵਾ 'ਚ ਟਕਰਾਏ ਦੋ ਜਹਾਜ਼, ਪਾਇਲਟਾਂ ਦੀ ਮੌਤ
. . .  about 4 hours ago
ਭਾਰਤ-ਪਾਕਿ ਵਿਚਾਲੇ ਮਹਾਂਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  about 4 hours ago
ਯੋਗੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 4 hours ago
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ
. . .  about 4 hours ago
ਖੇਤਾਂ 'ਚੋਂ ਵਾਪਸ ਪਰਤ ਰਹੇ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
. . .  about 5 hours ago
ਤੂਫ਼ਾਨ ਕਾਰਨ ਬਿਜਲੀ ਦੇ ਖੰਭੇ ਅਤੇ ਘਰਾਂ ਦੀਆਂ ਕੰਧਾਂ ਡਿੱਗੀਆਂ
. . .  about 5 hours ago
ਅਯੁੱਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ
. . .  about 6 hours ago
ਸੋਮਾਲੀਆ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ
. . .  about 6 hours ago
ਨਿਊਜ਼ੀਲੈਂਡ 'ਚ ਲੱਗੇ 7.4 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 6 hours ago
ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ
. . .  about 4 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਿਵਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ 'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਸੰਪਾਦਕੀ

ਭਾਜਪਾ ਦੀ ਵੱਡੀ ਜਿੱਤ

ਪੰਜ ਸਾਲ ਪਹਿਲਾਂ ਸਾਲ 2014 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ। ਉਸ ਸਮੇਂ ਮੋਦੀ ਦਾ ਡੰਕਾ ਵੱਜਿਆ ਸੀ। ਪਿਛਲੇ ਪੰਜ ਸਾਲ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਪ੍ਰਸ਼ਾਸਨ ਚਲਾਉਂਦੀ ਰਹੀ। ਇਸ ਸਾਰੇ ਸਮੇਂ ਵਿਚ ਉਸ ਦੀ ਹੀ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆਈ ਸੀ। ਬਿਨਾਂ ਸ਼ੱਕ ਪ੍ਰਧਾਨ ਮੰਤਰੀ ਪਿਛਲੀਆਂ ਚੋਣਾਂ ਵਿਚ ਕੀਤੇ ਵਾਅਦੇ ਤਾਂ ਪੂਰੇ ਨਹੀਂ ਸੀ ਕਰ ਸਕੇ ਪਰ ਉਨ੍ਹਾਂ ਦੀ ਚਰਚਾ ਗਲੀ-ਗਲੀ ਬਣੀ ਰਹੀ ਸੀ। ਮੋਦੀ ਦੀ ਵੱਡੀ ਖਾਸੀਅਤ ਇਹ ਹੈ ਕਿ ਉਹ ਇਸ ਸਾਰੇ ਸਮੇਂ ਵਿਚ ਆਮ ਲੋਕਾਂ ਦੇ ਆਮ ਮੁੱਦਿਆਂ ਨੂੰ ਸੰਬੋਧਤ ਹੁੰਦੇ ਰਹੇ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੀ ਸ਼ਖ਼ਸੀਅਤ ਨੂੰ ਆਮ ਲੋਕਾਂ ਨਾਲ ਜੋੜਨ ਦਾ ਯਤਨ ਕੀਤਾ। ਇਸ ਵਿਚ ਉਹ ਵੱਡੀ ਹੱਦ ਤੱਕ ਸਫਲ ਰਹੇ। ਇਥੋਂ ਤੱਕ ਕਿ ਨੋਟਬੰਦੀ ਵਰਗੇ ਫ਼ੈਸਲੇ ਨਾਲ ਵੀ ਗ਼ਰੀਬ ਅਤੇ ਆਮ ਲੋਕਾਂ ਵਿਚ ਉਨ੍ਹਾਂ ਦਾ ਅਕਸ ਖ਼ਰਾਬ ਨਹੀਂ ਹੋ ਸਕਿਆ। ਉਨ੍ਹਾਂ ਬੜੇ ਹੀ ਢੰਗ ਤਰੀਕੇ ਨਾਲ ਆਪਣੇ ਤੋਂ ਪਹਿਲਾਂ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੀਆਂ ਆਮ ਲੋਕਾਂ, ਕਿਸਾਨਾਂ ਅਤੇ ਪਿੰਡਾਂ ਨਾਲ ਸਬੰਧਿਤ ਯੋਜਨਾਵਾਂ ਨੂੰ ਕੁਝ ਨਵਿਆ ਕੇ ਆਪਣੇ ਵਲੋਂ ਪੇਸ਼ ਕਰ ਦਿੱਤਾ। ਚੁੱਕੇ ਅਜਿਹੇ ਕਦਮਾਂ ਨਾਲ ਉਨ੍ਹਾਂ ਦੀ ਪ੍ਰਤਿਭਾ ਵਧਦੀ ਹੀ ਗਈ। ਰਾਸ਼ਟਰਵਾਦ ਦੇ ਮੁੱਦੇ 'ਤੇ ਭਾਜਪਾ ਅਤੇ ਮੋਦੀ ਦੇ ਸਾਥੀਆਂ ਨੇ ਆਪਣੇ-ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦਰਸਾਉਣ ਲਈ ਪੂਰੀ ਵਾਹ ਲਾਈ ਅਤੇ ਇਹ ਵੀ ਕਿ ਇਸ ਭਾਵਨਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ। ਅਜਿਹੀ ਭਾਵਨਾ ਅਧੀਨ ਹੀ ਆਪਣੇ ਆਖਰੀ ਵਰ੍ਹਿਆਂ ਵਿਚ ਗੁਆਂਢੀ ਮੁਲਕ ਪਾਕਿਸਤਾਨ ਨਾਲ ਨਿਪਟਿਆ ਗਿਆ। ਅੱਤਵਾਦ ਦੇ ਖ਼ਾਤਮੇ ਲਈ ਵੱਡੇ ਕਦਮ ਚੁੱਕੇ ਗਏ। ਇਸੇ ਕੜੀ ਵਿਚ ਪਾਕਿਸਤਾਨ ਦੀਆਂ ਸਰਹੱਦਾਂ ਅੰਦਰ ਹਵਾਈ ਹਮਲਾ ਕਰਨਾ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਪੂਰੀ ਵਾਹ ਲਾ ਕੇ ਇਸ ਗੱਲ ਨੂੰ ਪ੍ਰਚਾਰਿਆ ਗਿਆ ਕਿ ਦੇਸ਼ ਦੀ ਰੱਖਿਆ ਲਈ ਸਾਡੀ ਸਰਕਾਰ ਅਜਿਹੇ ਸਖ਼ਤ ਕਦਮ ਉਠਾ ਸਕਦੀ ਹੈ, ਜੋ ਪਹਿਲੀਆਂ ਸਰਕਾਰਾਂ ਨਹੀਂ ਸਨ ਉਠਾ ਸਕੀਆਂ। ਬਾਲਾਕੋਟ 'ਤੇ ਕੀਤਾ ਹਮਲਾ ਆਮ ਭਾਰਤੀ ਦੀ ਮਾਨਸਿਕਤਾ ਨੂੰ ਹੁਲਾਰਾ ਦੇਣ ਵਾਲਾ ਸੀ। ਬਿਨਾਂ ਸ਼ੱਕ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿਚ ਆਪਣੀ ਵੀ ਅਤੇ ਭਾਰਤ ਦੀ ਵੀ ਧਾਕ ਜਮਾ ਦਿੱਤੀ। ਦੁਨੀਆ ਭਰ ਦੇ ਦੇਸ਼ਾਂ ਨੇ ਮੋਦੀ ਅਤੇ ਭਾਰਤ ਦੇ ਪ੍ਰਭਾਵ ਨੂੰ ਮੰਨਣਾ ਅਤੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਕੌਮਾਂਤਰੀ ਮੰਚ 'ਤੇ ਭਾਰਤ ਦਾ ਕੱਦ-ਬੁੱਤ ਵਧਿਆ। ਇਥੋਂ ਤੱਕ ਕਿ ਚੀਨ ਜਿਹੇ ਮੁਲਕ ਨਾਲ ਵੀ ਆਪਣੇ ਸਬੰਧਾਂ ਵਿਚ ਵਿਸ਼ਵਾਸ ਅਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ। ਚਾਹੇ ਰੁਜ਼ਗਾਰ ਦੇ ਬਹੁਤੇ ਸਾਧਨ ਤਾਂ ਪੈਦਾ ਨਹੀਂ ਕੀਤੇ ਜਾ ਸਕੇ ਪਰ ਦੇਸ਼ ਵਿਚ ਸ਼ਾਨਾਮੱਤੀ ਸਰਗਰਮੀਆਂ ਨੂੰ ਹੱਲਾਸ਼ੇਰੀ ਦੇਣ ਲਈ ਅਨੇਕਾਂ ਯੋਜਨਾਵਾਂ ਜ਼ਰੂਰ ਘੜੀਆਂ ਗਈਆਂ। ਆਪਣੇ ਦ੍ਰਿੜ੍ਹ ਇਰਾਦੇ ਨਾਲ ਮੋਦੀ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਉੱਪਰਲੀ ਪੱਧਰ 'ਤੇ ਭ੍ਰਿਸ਼ਟਾਚਾਰ-ਰਹਿਤ ਪ੍ਰਸ਼ਾਸਨ ਦੇਣ ਦਾ ਯਤਨ ਕੀਤਾ। ਭ੍ਰਿਸ਼ਟਾਚਾਰ ਸਬੰਧੀ ਨੀਤੀ ਸਖ਼ਤ ਅਤੇ ਸਾਫ਼-ਸੁਥਰੀ ਸੀ। ਇਸੇ ਲਈ ਵਿਰੋਧੀ ਪਾਰਟੀਆਂ ਅਤੇ ਰਾਹੁਲ ਗਾਂਧੀ ਵਰਗੇ ਕਾਂਗਰਸੀ ਆਗੂ ਵਲੋਂ ਉਸ 'ਤੇ ਅਨੇਕਾਂ ਤਰ੍ਹਾਂ ਦੇ ਦੋਸ਼ ਲਗਾਉਣ ਦੇ ਬਾਵਜੂਦ ਇਹ ਇਲਜ਼ਾਮ ਮੋਦੀ ਅਤੇ ਉਸ ਦੀ ਸਰਕਾਰ ਦੇ ਅਕਸ ਨੂੰ ਧੁੰਦਲਾ ਨਾ ਕਰ ਸਕੇ। ਇਸ ਵਾਰ ਵੀ ਮੋਟੇ ਰੂਪ ਵਿਚ ਭਾਜਪਾ ਵਲੋਂ ਰਾਸ਼ਟਰਵਾਦ, ਸੁਰੱਖਿਆ, ਆਰਥਿਕਤਾ ਅਤੇ ਹਿੰਦੂਤਵ ਦੇ ਮੁੱਦੇ 'ਤੇ ਚੋਣਾਂ ਲੜੀਆਂ ਗਈਆਂ। ਮੋਦੀ ਨੂੰ ਉਸ ਲਈ ਸਟਾਰ ਪ੍ਰਚਾਰਕ ਦੇ ਤੌਰ 'ਤੇ ਉਭਾਰਿਆ ਗਿਆ। ਮੋਦੀ ਨੇ 'ਸਬ ਕਾ ਸਾਥ, ਸਬ ਕਾ ਵਿਕਾਸ' ਦੇ ਨਾਂਅ 'ਤੇ ਧੂੰਆਂਧਾਰ ਪ੍ਰਚਾਰ ਕੀਤਾ ਅਤੇ ਲੋਕ ਮਨਾਂ ਵਿਚ ਇਸ ਪ੍ਰਭਾਵ ਨੂੰ ਉਜਾਗਰ ਕਰ ਦਿੱਤਾ ਕਿ ਦੇਸ਼ ਦੀ ਬਿਹਤਰੀ ਅਤੇ ਸੁਰੱਖਿਆ ਲਈ ਮੋਦੀ ਅਤੇ ਭਾਜਪਾ ਨੂੰ ਦੁਬਾਰਾ ਜਿਤਾਇਆ ਜਾਣਾ ਜ਼ਰੂਰੀ ਹੈ। ਸਮੁੱਚੇ ਰੂਪ ਵਿਚ ਬਣੇ ਉਭਾਰ ਕਰਕੇ ਮੋਦੀ ਨੂੰ ਪਿਛਲੀ ਵਾਰ ਨਾਲੋਂ ਵੀ ਵਧੇਰੇ ਵੱਡਾ ਹੁੰਗਾਰਾ ਮਿਲਿਆ, ਜੋ ਹੈਰਾਨ ਕਰਨ ਵਾਲਾ ਹੈ, ਜੋ ਵਿਰੋਧੀ ਦਲਾਂ ਨੂੰ ਵੀ ਪ੍ਰੇਸ਼ਾਨ ਕਰਨ ਵਾਲਾ ਹੈ ਅਤੇ ਆਪਣੇ ਅੰਦਰ ਝਾਤੀ ਮਾਰਨ ਨੂੰ ਵੀ ਮਜਬੂਰ ਕਰਨ ਵਾਲਾ ਜਾਪਦਾ ਹੈ। ਜਿੰਨੀ ਵੱਡੀ ਜਿੱਤ ਮੋਦੀ ਅਤੇ ਭਾਜਪਾ ਨੂੰ ਪ੍ਰਾਪਤ ਹੋਈ ਹੈ, ਉਸ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵਿਚ ਵੱਡਾ ਵਾਧਾ ਹੋਇਆ ਹੈ। ਇਸ ਲਈ ਆਉਂਦੇ ਸਮੇਂ ਵਿਚ ਨਵੀਂ ਬਣੀ ਕੇਂਦਰ ਸਰਕਾਰ ਅਤੇ ਉਸ ਦੇ ਮੁਖੀ ਨੂੰ ਸੁਚੇਤ ਰੂਪ ਵਿਚ ਇਹ ਯਤਨ ਕਰਨਾ ਹੋਵੇਗਾ ਕਿ ਉਹ ਭਾਰਤੀ ਪਰੰਪਰਾਵਾਂ ਅਤੇ ਭਾਰਤੀ ਸੰਵਿਧਾਨ ਦੀ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਸਮੁੱਚੇ ਸਮਾਜ ਨੂੰ ਸਾਂਝੇ ਰੂਪ ਵਿਚ ਨਾਲ ਤੋਰ ਸਕਣ ਦਾ ਯਤਨ ਕਰਨ। ਅਜਿਹੀ ਸੋਚ ਅਤੇ ਪਹੁੰਚ ਦੇਸ਼ ਦੀ ਬਿਹਤਰੀ ਅਤੇ ਵਿਕਾਸ ਦੀ ਜਾਮਨ ਬਣ ਸਕਦੀ ਹੈ।

-ਬਰਜਿੰਦਰ ਸਿੰਘ ਹਮਦਰਦ

ਕੀ ਕੈਪਟਨ-ਸਿੱਧੂ ਟਕਰਾਅ ਹੋਰ ਵਧੇਗਾ?

ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਪੂਰਾ ਨਹੀਂ ਕਰ ਸਕੇ, ਪਰ ਫਿਰ ਵੀ ਕਾਂਗਰਸ ਦਾ ਜੋ ਹਾਲ ਬਾਕੀ ਸਾਰੇ ਦੇਸ਼ ਵਿਚ ਹੋਇਆ ਹੈ ਅਤੇ ਖ਼ਾਸ ਕਰ ਕੇ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ ਵਲੋਂ ...

ਪੂਰੀ ਖ਼ਬਰ »

ਹਾਦਸਿਆਂ ਸਮੇਂ ਮੂਕ ਦਰਸ਼ਕ ਨਾ ਰਹਿਣ ਲੋਕ

ਕੁਝ ਸਾਲ ਪਹਿਲਾਂ ਜੇਕਰ ਕਿਸੇ ਇਕ ਪਿੰਡ ਵਾਸੀ ਨੂੰ ਕੋਈ ਮੁਸ਼ਕਿਲ ਹੁੰਦੀ ਸੀ ਤਾਂ ਸਾਡਾ ਪਿੰਡ ਉਸ ਦੀ ਖੈਰ ਸੁੱਖ ਪੁੱਛਣ ਆ ਜਾਂਦਾ ਸੀ। ਪਿਛਲੇ ਸਿਆਣੇ ਲੋਕ ਹਰੇਕ ਪਿੰਡ ਵਾਸੀ ਦੀ ਮਦਦ ਕਰਨ ਲਈ ਅੱਗੇ ਆਉਂਦੇ ਸਨ। ਜੇਕਰ ਕਿਸੇ ਮੱਧ ਵਰਗ ਦੇ ਵਿਅਕਤੀ ਦੀ ਧੀ ਦਾ ਅਨੰਦ ...

ਪੂਰੀ ਖ਼ਬਰ »

ਬਦਲ ਮੁਹੱਈਆ ਨਹੀਂ ਕਰ ਸਕੀ ਵਿਰੋਧੀ ਧਿਰ

ਚੋਣ ਪ੍ਰਚਾਰ ਨੂੰ ਕਵਰ ਕਰਦਿਆਂ ਉੱਤਰ ਪ੍ਰਦੇਸ਼-ਮੱਧ ਪ੍ਰਦੇਸ਼ ਹੱਦ 'ਤੇ ਸੁਨਵਾਰਾ ਪਿੰਡ 'ਚ 65 ਸਾਲਾ ਕਿਸਾਨ ਅਸ਼ੋਕ ਕੁਮਾਰ ਨਾਲ ਮੁਲਾਕਾਤ ਹੋਈ, ਜੋ ਪੂਰੀ ਰਾਤ ਅਵਾਰਾ ਪਸ਼ੂਆਂ ਤੋਂ ਆਪਣੇ ਖੇਤ ਦੀ ਰਖਵਾਲੀ ਕਰ ਕੇ ਪਰਤ ਰਿਹਾ ਸੀ। ਅਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਵੱਡੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX