ਤਾਜਾ ਖ਼ਬਰਾਂ


ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਵਿਸ਼ਾਖਾਪਟਨ ਤੋਂ ਛੁੱਟੀ ‘ਤੇ ਆਏ ਬੋਹਾ ਦੇ ਫੌਜੀ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਾਨਸਾ/ਬੁਢਲਾਡਾ ,8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਬਾਹਰੋਂ ਪਰਤੇ ਇੱਕ 33 ਸਾਲਾ ਨੌਜਵਾਨ ਦਾ ...
ਸੜਕ ਹਾਦਸੇ 'ਚ ਇੱਕ ਬਜ਼ੁਰਗ ਦੀ ਮੌਤ
. . .  1 day ago
ਨਾਭਾ, 8 ਜੁਲਾਈ (ਕਰਮਜੀਤ ਸਿੰਘ ) - ਸਥਾਨਕ ਸਰਕਲਰ ਰੋਡ ਸਥਿਤ ਨਵੀਂ ਅਨਾਜ ਮੰਡੀ ਸਾਹਮਣੇ ਇੱਕ ਬਜ਼ੁਰਗ ਓਮ ਪ੍ਰਕਾਸ਼ (68) ਪੁੱਤਰ ਬਨਾਰਸੀ ਦਾਸ ਵਾਸੀ ਢੀਂਗਰਾ ਕਾਲੋਨੀ ਨਾਭਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਖਾਲੀ ਟਰੱਕ ਤੇਜ਼ ਰਫ਼ਤਾਰੀ ਨਾਲ ਓਮ ਪ੍ਰਕਾਸ਼ ਜੋ ਕਿ ਐਕਟਿਵਾ 'ਤੇ ਸਵਾਰ ਸੀ ਨੂੰ ਫੇਟ ਮਾਰ ਕੇ ਫ਼ਰਾਰ...
ਟਰੂ ਨਾਟ ਮਸ਼ੀਨ 'ਤੇ ਨਵਾਂਸ਼ਹਿਰ ਦੇ 2 ਵਿਅਕਤੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 8 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ) - ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਟਰੂ ਨਾਟ ਮਸ਼ੀਨ 'ਤੇ ਟੈੱਸਟ ਕਰਵਾਉਣ ਆਏ ਨਵਾਂਸ਼ਹਿਰ ਦੇ ਦੋ ਵਸਨੀਕ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਨੇ ਦੱਸਿਆ...
ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼ਾਮੀਂ ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੈਸ਼ਨ ਜੱਜ ਚੰਡੀਗੜ੍ਹ ਤੋਂ ਹਨ ਅਤੇ ਉੱਥੇ ਹੀ ਡਾਕਟਰੀ ਦੇਖ ਰੇਖ ਵਿਚ ਹਨ।ਸਵੇਰੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਸੀ, ਜਿਨ੍ਹਾਂ ਵਿਚ ਇਕ ਕੁਵੈਤ ਤੋਂ ਪਰਤਿਆ ਵਿਅਕਤੀ...
ਕੋਰੋਨਾ ਪਾਜ਼ੀਟਿਵ ਸਾਬਕਾ ਸਰਪੰਚ ਦੇ 7 ਪਰਿਵਾਰਕ ਮੈਂਬਰਾਂ ਅਤੇ ਇੱਕ ਕਰੀਬੀ ਦੀ ਰਿਪੋਰਟ ਵੀ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 8 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਦੇ ਸਾਬਕਾ ਸਰਪੰਚ ਜੋ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਕੱੁਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 30 ਪਿੰਡ ਵਾਸੀਆਂ...
ਪਿੰਡ ਫਰਵਾਲੀ (ਸੰਗਰੂਰ) ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਸੰਦੌੜ, 8 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਫਰਵਾਲੀ ਦੇ ਇਕ ਵਿਅਕਤੀ ਨੂੰ ਕੋਰੋਨਾ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਫਰਵਾਲੀ ਨਾਲ ਸਬੰਧਿਤ ਮਿਸਤਰੀ ਬਲਵਿੰਦਰ ਸਿੰਘ ਜੋ ਕਿ ਰਸੌਲੀ ਦੇ ਆਪ੍ਰੇਸ਼ਨ ਕਰਵਾਉਣ ਲਈ ਲੁਧਿਆਣਾ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਬੀ.ਐਸ.ਐਫ. ਦੇ 14 ਜਵਾਨਾਂ ਨੇ  ਕਰੋਨਾ ’ਤੇ ਪਾਈ ਫਤਿਹ  
. . .  1 day ago
ਫ਼ਾਜ਼ਿਲਕਾ, 8 ਜੁਲਾਈ (ਪ੍ਰਦੀਪ ਕੁਮਾਰ)- ਬੀ.ਐਸ.ਐਫ. ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ, ਫ਼ਾਜ਼ਿਲਕਾ ਜ਼ਿਲ੍ਹੇ ਵਿਚ 14 ਕੋਰੋਨਾ ਪਾਜੀਟਿਵ ਬੀ.ਐਸ. ਐਫ. ਦੇ ਜਵਾਨਾਂ ਸਿਹਤਮੰਦ ਹੋ ਗਏ ਹਨ, ਜਾਣਕਾਰੀ ਦੇਂਦਿਆ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ. ਕਟਾਰੀਆ ਨੇ ਦੱਸਿਆ ਕਿ ਬੀ.ਐਸ.ਐਫ. ਦੇ 14 ਜਵਾਨਾਂ ਨੇ ਮਿਸ਼ਨ ਫਤਿਹ ਮੁਹਿੰਮ ਤਹਿਤ...
ਐਸ.ਡੀ.ਐਮ. ਫਗਵਾੜਾ ਤੇ ਗ੍ਰਾਮੀਣ ਬੈਂਕ ਦੇ ਇਕ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ਟਿਵ
. . .  1 day ago
ਕਪੂਰਥਲਾ, 8 ਜੁਲਾਈ (ਅਮਰਜੀਤ ਕੋਮਲ) - ਜ਼ਿਲ੍ਹੇ ਵਿਚ ਅੱਜ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਇਨ੍ਹਾਂ ਵਿਚ ਐਸ.ਡੀ.ਐਮ. ਫਗਵਾੜਾ ਪਵਿੱਤਰ ਸਿੰਘ ਤੇ ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦਾ ਇਕ ਮੁਲਾਜ਼ਮ ਸ਼ਾਮਲ ਹੈ। ਡਾ: ਰਾਜੀਵ ਭਗਤ ਨੇ ਦੱਸਿਆ ਕਿ ਐਸ.ਡੀ.ਐਮ. ਫਗਵਾੜਾ ਦੀ ਕੋਰੋਨਾ...
ਬਿਨਾਂ ਆਗਿਆ ਧਰਨਾ ਦੇਣ ਦੇ ਦੋਸ਼ ਹੇਠ ਲਾਲੀ ਰਣੀਕੇ ਤੇ ਹੋਰ ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਟਾਰੀ, 8 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮਹਿੰਗਾਈ ਖ਼ਿਲਾਫ਼ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਹਲਕਾ ਅਟਾਰੀ ਵਿੱਚ ਬਿਨਾਂ ਆਗਿਆ ਧਰਨਾ ਦੇਣ ਦੇ ਦੋਸ਼ ਹੇਠ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਅਤੇ ਹੋਰ ਅਕਾਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਰੀਜ਼ ਉਮਰ 60 ਸਾਲ ਪੰਡਿਤ ਜੈ ਦਿਆਲ ਸਟਰੀਟ ਸ੍ਰੀ ਮੁਕਤਸਰ ਸਾਹਿਬ, ਦੂਜਾ ਮਰੀਜ਼ ਪਿੰਡ ਰੁਪਾਣਾ ਉਮਰ 26 ਸਾਲ...
ਡੀ.ਜੀ.ਪੀ. ਵੱਲੋਂ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਮਿਲਿਆ ਡੀ.ਜੀ.ਪੀ ਡਿਸਕ ਐਵਾਰਡ
. . .  1 day ago
ਲਹਿਰਾਗਾਗਾ, 8 ਜੁਲਾਈ (ਅਸ਼ੋਕ ਗਰਗ) – ਪੁਲਿਸ ਥਾਣਾ ਲਹਿਰਾਗਾਗਾ ਵਿਖੇ ਸੇਵਾ ਨਿਭਾਅ ਰਹੇ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਡੀ.ਜੀ.ਪੀ. ਡਿਸਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ।ਇਹ ਐਵਾਰਡ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ...
ਡੇਰਾ ਸਿਰਸਾ ਰਾਸ਼ਟਰੀ ਕਮੇਟੀ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੰਜ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਬਾਅਦ ਵਿਚ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਡੇਰਾ ਸਿਰਸਾ ਰਾਸ਼ਟਰੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਅਦਾਲਤ ਨੇ ਗ੍ਰਿਫ਼ਤਾਰੀ...
ਫ਼ਰੀਦਕੋਟ ਜ਼ਿਲ੍ਹੇ 'ਚ 7 ਆਂਗਣਵਾੜੀ ਵਰਕਰ, 1 ਪੁਲਿਸ ਕਰਮਚਾਰੀ ਸਮੇਤ 17 ਕੋਰੋਨਾ ਪਾਜ਼ੀਟਿਵ
. . .  1 day ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੇਸਾਂ ਵਿਚ ਇਜ਼ਾਫਾ ਹੋ ਰਿਹਾ ਹੈ। ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ 17 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ। 17 ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ ਕੋਟਕਪੂਰਾ ਦੇ 9, ਪਿੰਡ ਵਾਂਦਰ ਜਟਾਣਾ...
ਪਠਾਨਕੋਟ 'ਚ 4 ਹੋਰ ਦੀ ਰਿਪੋਰਟ ਕੋਰੋਨਾ ਪਾਜੀਟਿਵ
. . .  1 day ago
ਪਠਾਨਕੋਟ, 8 ਜੁਲਾਈ (ਆਰ. ਸਿੰਘ/ਸੰਧੂ/ਚੌਹਾਨ/ਆਸ਼ੀਸ਼ ਸ਼ਰਮਾ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਅੰਮ੍ਰਿਤਸਰ ਭੇਜੇ ਗਏ 410 ਸੈਂਪਲਾਂ ਵਿਚੋਂ ੪ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਦੋਂਕਿ 406 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ...
ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਤੇ ਨਗਰ ਨਿਗਮ ਕਮਿਸ਼ਨਰ ਦਾ ਕੋਰੋਨਾ ਟੈਸਟ ਪਾਜ਼ੀਟਿਵ
. . .  1 day ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਅਮਿਤ ਮਹਾਜਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਵੇਂ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ...
ਮੋਗਾ 'ਚ ਪੁਲਿਸ ਮੁਲਾਜ਼ਮ ਸਮੇਤ 3 ਨੂੰ ਹੋਇਆ ਕੋਰੋਨਾ
. . .  1 day ago
ਮੋਗਾ, 8 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ 'ਚ ਇੱਕ ਪੁਲਿਸ ਮੁਲਾਜ਼ਮ ਸਮੇਤ 2 ਹੋਰਨਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਪੀੜਤ 34 ਸਾਲਾ ਪੁਲਿਸ ਮੁਲਾਜ਼ਮ ਬਾਘਾ ਪੁਰਾਣਾ ਥਾਣੇ ਨਾਲ ਸਬੰਧਿਤ ਹੈ, ਜਦਕਿ ਇੱਕ 55 ਸਾਲਾ ਵਿਅਕਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਅੰਮ੍ਰਿਤਸਰ, 8 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ ਆਏ ਹਨ ਅਤੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ...
ਉਦਯੋਗਿਕ ਫੋਕਲ ਪੁਆਇੰਟ ਦਾ 16 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਵਿਕਾਸ- ਸੁੰਦਰ ਸ਼ਾਮ ਅਰੋੜਾ
. . .  1 day ago
ਡੇਰਾਬੱਸੀ, 8 ਜੁਲਾਈ (ਗੁਰਮੀਤ ਸਿੰਘ)- ਉਦਯੋਗਿਕ ਖੇਤਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਰਫ਼ ਇਕ ਮਜ਼ਬੂਤ ਉਦਯੋਗਿਕ ਢਾਂਚਾ ਹੀ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾ...
ਲੁਧਿਆਣਾ 'ਚ ਕੋਰੋਨਾ ਦੇ 53 ਹੋਰ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਮਾਮਲੇ ਲੁਧਿਆਣਾ...
ਹੁਣ ਹਰ ਮਹੀਨੇ ਸੂਬੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨਗੇ ਕੈਪਟਨ
. . .  1 day ago
ਚੰਡੀਗੜ੍ਹ, 8 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪਹਿਲੀ ਤਿਮਾਹੀ 'ਚ 21 ਫ਼ੀਸਦੀ ਦੇ ਮਾਲੀਏ 'ਤੇ ਪਏ ਵੱਡੇ ਘਾਟੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਲੁਧਿਆਣਾ 'ਚ ਕੋਰੋਨਾ ਕਾਰਨ ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਾਮੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ...
ਹੁਸ਼ਿਆਰਪੁਰ 'ਚ ਨਰਸ ਸਮੇਤ 2 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ 191 ਹੋਈ
. . .  1 day ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 191 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਡੁੱਬਣ ਵਾਲੇ ਨੌਜਵਾਨ ਦੀ ਹੋਈ ਸ਼ਨਾਖਤ
. . .  1 day ago
ਅੰਮ੍ਰਿਤਸਰ, 8 ਜੁਲਾਈ (ਜਸਵੰਤ ਸਿੰਘ ਜੱਸ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਛਾਲ ਮਾਰ ਕੇ ਡੁੱਬਣ ਵਾਲੇ ਨੌਜਵਾਨ ਦੀ ਲਾਸ਼ ਅੱਜ ਤੜਕੇ ਬਰਾਮਦ ਹੋ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਨੌਜਵਾਨ...
ਪੰਜਾਬ 'ਚ ਦੋ ਨਵੇਂ ਉਦਯੋਗਿਕ ਪਾਰਕਾਂ ਦੀ ਸਥਾਪਨਾ ਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ
. . .  1 day ago
ਚੰਡੀਗੜ੍ਹ, 8 ਜੁਲਾਈ- ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕੈਬਨਿਟ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ 'ਚ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551

ਹਰਿਆਣਾ

ਹਰਿਆਣਾ 'ਚ ਲੋਕ ਸਭਾ ਚੋਣਾਂ ਦੌਰਾਨ ਜੇਤੂ ਰਹੇ ਭਾਜਪਾ ਉਮੀਦਵਾਰ....

....

ਵੱਖ-ਵੱਖ ਥਾਵਾਂ ਤੋਂ 4 ਲਾਪਤਾ

ਕੁਰੂਕਸ਼ੇਤਰ, 23 ਮਈ (ਅ.ਬ.)-ਜ਼ਿਲ੍ਹਾ ਪੁਲਿਸ 'ਚ ਵੱਖ-ਵੱਖ ਥਾਵਾਂ ਤੋਂ 4 ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ ਸੋਨੂੰ ਵਾਸੀ ਗਾਂਧੀ ਨਗਰ ਨੇ ਥਾਣਾ ਸ਼ਹਿਰ ਥਾਨੇਸਰ ਵਿਚ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਤਨੀ 21 ਸਾਲ, ਉਸ ਦੇ ...

ਪੂਰੀ ਖ਼ਬਰ »

ਰੈਡੀਮੇਡ ਗਾਰਮੈਂਟ ਵਪਾਰੀ ਦੀ ਹੱਤਿਆ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ

ਟੋਹਾਣਾ, 23 ਮਈ (ਗੁਰਦੀਪ ਸਿੰਘ ਭੱਟੀ)-ਬੀਤੀ ਰਾਤ ਨਹਿਰੂ ਮਾਰਕੀਟ 'ਚ ਰੈਡੀਮੇਡ ਗਾਰਮੈਂਟ ਵਪਾਰੀ ਜੁਗਿੰਦਰ ਬਜਾਜ ਦੀ ਦੁਕਾਨ ਅੰਦਰ ਕਤਲ ਕਰਕੇ ਫ਼ਰਾਰ ਹੋਏ ਕਾਤਲਾਂ ਦੀ ਦੂਜੇ ਦਿਨ ਵੀ ਕੋਈ ਸੁਰਾਗ ਨਹੀਂ ਲੱਗਾ | ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਰੁੱੱਝੀ ...

ਪੂਰੀ ਖ਼ਬਰ »

ਭਾਜਪਾ ਨੇ ਸਿਰਸਾ 'ਚ ਮਨਾਏ ਜਿੱਤ ਦੇ ਜਸ਼ਨ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਨੈਸ਼ਨਲ ਲੋਕ ਦਲ ਦਾ ਗੜ੍ਹ ਮੰਨੇ ਜਾਂਦੇ ਅਤੇ ਇਨੈਲੋ ਸੁਪਰੀਮੋ ਦੇ ਚੌ. ਓਮ ਪ੍ਰਕਾਸ਼ ਚੌਟਾਲਾ ਦੇ ਗ੍ਰਹਿ ਖੇਤਰ ਤੋਂ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ | ਭਾਜਪਾ ਦੀ ਪਹਿਲੀ ਵਾਰ ਇਸ ਖੇਤਰ ਤੋਂ ਹੋਈ ਜਿੱਤ ...

ਪੂਰੀ ਖ਼ਬਰ »

ਟਾਇਰ ਵਪਾਰੀ ਦੇ ਕਰਿੰਦੇ ਤੋਂ ਪੈਸਿਆਂ ਵਾਲਾ ਥੈਲਾ ਲੁੱਟਿਆ

ਟੋਹਾਣਾ, 23 ਮਈ (ਗੁਰਦੀਪ ਸਿੰਘ ਭੱਟੀ)- ਸ਼ਹਿਰ ਦੀ ਚੰਡੀਗੜ੍ਹ ਰੋਡ ਦੇਰ ਸ਼ਾਮ ਨੂੰ 2 ਮੋਟਰਸਾਈਕਲ ਸਵਾਰ ਵਪਾਰੀ ਕਰਿੰਦੇ ਤੋਂ ਪੈਸਾਂ ਦਾ ਭਰਿਆ ਥੈਲਾ ਖੋਹ ਕੇ ਫ਼ਰਾਰ ਹੋ ਗਏ | ਪੀੜਤ ਕਰਿੰਦਾ ਇੰਦਰਪਾਲ ਨੇ ਦੱਸਿਆ ਕਿ ਥੈਲੇ ਵਿਚ 58 ਹਜ਼ਾਰ ਰੁਪਏ ਸਨ ਜੋ ਉਹ ਟਾ ਇਰ ਮਾਲਕ ...

ਪੂਰੀ ਖ਼ਬਰ »

ਸੁਨੀਤਾ ਦੁੱਗਲ ਦੀ ਜਿੱਤ ਨਾਲ ਸਿਰਸਾ 'ਚ ਪਹਿਲੀ ਵਾਰ ਖਿੜਿਆ 'ਕਮਲ'

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਲੋਕ ਸਭਾ ਖੇਤਰ ਜੋ ਕਿ ਇਨੈਲੋ ਦਾ ਗੜ੍ਹ ਮੰਨਿਆਂ ਜਾਂਦਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਗ੍ਰਹਿ ਖੇਤਰ ਹੈ | ਇਸ ਵਾਰ ਇਸ ਲੋਕ ਸਭਾ ਖੇਤਰ ਤੋਂ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕੀਤੀ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਦਾ ਕੰਮ ਸ਼ਾਂਤੀਪੂਰਵਕ ਸਮਾਪਤ

ਕੈਥਲ, 23 ਮਈ (ਅ.ਬ.)-ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਪਿ੍ਅੰਕਾ ਸੋਨੀ ਨੇ ਦੱਸਿਆ ਕਿ ਕੁਰੂਕਸ਼ੇਤਰ ਸੰਸਦੀ ਖੇਤਰ ਤਹਿਤ ਜ਼ਿਲ੍ਹਾ ਕੈਥਲ ਦੇ ਚਾਰੋਂ ਵਿਧਾਨ ਸਭਾ ਖੇਤਰਾਂ ਦੀਆਂ ਵੋਟਾਂ ਦੀ ਗਿਣਤੀ ਸ਼ਾਂਤੀਪੂਰਵਕ ਸਮਾਪਤ ਹੋਈ | ਵੋਟਾਂ ਦੀ ਗਿਣਤੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਗੰਭੀਰ ਜ਼ਖ਼ਮੀ

ਏਲਨਾਬਾਦ, 23 ਮਈ (ਜਗਤਾਰ ਸਮਾਲਸਰ)- ਪਿੰਡ ਕਾਸ਼ੀ ਕਾ ਬਾਸ ਦੇ ਕੋਲ ਅੱਜ ਇਕ ਮੋਟਰਸਾਈਕਲ ਅਤੇ ਕਾਰ 'ਚ ਆਹਮਣੇ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਏਲਨਾਬਾਦ ਦੇ ਸਰਕਾਰੀ ਹਸਪਤਾਲ 'ਚ ਮੁੱਢਲੇ ਇਲਾਜ ਤੋਂ ...

ਪੂਰੀ ਖ਼ਬਰ »

ਪ੍ਰੋਕੁਏਸਟ ਇਕ ਯੂ. ਐੱਸ. ਬੇਸਡ ਇੰਟਰਨੈਸ਼ਨਲ ਸੰਸਥਾ-ਪ੍ਰੋ. ਮਨੋਜ ਜੋਸ਼ੀ

ਥਾਨੇਸਰ, 23 ਮਈ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਲਾਇਬ੍ਰੇਰੀ ਮੁਖੀ ਪ੍ਰੋ. ਮਨੋਜ ਜੋਸ਼ੀ ਨੇ ਕਿਹਾ ਕਿ ਪ੍ਰੋਕੁਏਸਟ ਇਕ ਯੂ. ਐੱਸ. ਬੇਸਡ ਇੰਟਰਨੈਸ਼ਲ ਸੰਸਥਾ ਹੇ, ਜੋ ਕਿ ਸਿੱਿਆ ਅਤੇ ਸ਼ੋਧ ਨਾਲ ਜੁੜੇ ਵੱਖ-ਵੱਖ ਉਤਪਾਦ ਤਿਆਰ ਕਰਦੀ ਹੈ | ਇਹ ...

ਪੂਰੀ ਖ਼ਬਰ »

ਦੇਸ਼ ਨੂੰ ਨਰਿੰਦਰ ਮੋਦੀ ਹੀ ਸੁਚੱਜੇ ਰਾਹ 'ਤੇ ਲਿਜਾ ਸਕਦੇ ਹਨ-ਗਾਇਤਰੀ ਯਾਦਵ

ਹਾਂਸੀ, 23 ਮਈ (ਅ.ਬ.)-ਭਾਰਤੀ ਜਨਤਾ ਪਾਰਟੀ ਦੀ ਜਿੱਤ 'ਤੇ ਦੇਸ਼ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਹੁਣ ਦੇਸ਼ ਦੇ ਲੋਕਾਂ ਨੇ ਮੰਨਿਆ ਕਿ ਦੇਸ਼ ਨੂੰ ਜੇਕਰ ਕੋਈ ਚੰਗੇ ਰਾਹ 'ਤੇ ਲਿਜਾ ਸਕਦਾ ਹੈ, ਉਹ ਕੇਵਲ ਨਰਿੰਦਰ ਮੋਦੀ ਹੀ ਹੈ | ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੀ ...

ਪੂਰੀ ਖ਼ਬਰ »

ਭਾਜਪਾ ਦੀ ਬਹੁਮਤ ਨਾਲ ਜਿੱਤ 'ਤੇ ਵੰਡੇ ਲੱਡੂ

ਨੀਲੋਖੇੜੀ, 23 ਮਈ (ਆਹੂੂਜਾ)- ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੇ ਬਹੁਮਤ ਨੂੰ ਲੈ ਕੇ ਨਗਰਪਾਲਿਕਾ ਚੇਅਰਮੈਨ ਦੇ ਪ੍ਰਤੀਨਿਧੀ ਸਤਨਾਮ ਸਿੰਘ ਆਹੂਜਾ ਦੇ ਦਫ਼ਤਰ ਵਿਚ, ਭਾਜਪਾ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਨਗਰਪਾਲਿਕਾ ਚੇਅਰਮੈਨ ਨਰਿੰਦਰ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਸਫ਼ਾਈ ਪ੍ਰੋਗਰਾਮ ਕਰਵਾਇਆ

ਥਾਨੇਸਰ, 23 ਮਈ (ਅ.ਬ.)-ਸਰਕਾਰੀ ਸੈਕੰਡਰੀ ਸਕੂਲ ਝਿੰਵਰਹੇੜੀ-1 'ਚ ਸਫ਼ਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਤੇ ਆਂਗਣਵਾੜੀ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਮੁੱਖ ...

ਪੂਰੀ ਖ਼ਬਰ »

ਵਰਕਰ ਵਿਧਾਨ ਸਭਾ ਚੋਣਾਂ ਲਈ ਲੱਗ ਜਾਣ-ਓਮ ਨਾਰਾਇਣ

ਹਾਂਸੀ, 23 ਮਈ (ਅ.ਬ.)-ਆਮ ਆਦਮੀ ਪਾਰਟੀ ਦੀ ਲੋਕ ਸਭਾ ਹਿਸਾਰ ਦੀ ਬੈਠਕ ਹਾਂਸੀ ਜਾਟ ਧਰਮਸ਼ਾਲਾ ਵਿਚ ਹੋਈ, ਜਿਸ ਵਿਚ ਸੂਬੇ ਦੇ ਸੰਗਠਨ ਮੰਤਰੀ ਓਮ ਨਾਰਾਇਣ ਅਤੇ ਸਹਾਇਕ ਸੂਬਾਈ ਸੰਗਠਨ ਮੰਤਰੀ ਸ਼ੋਇਬ ਆਲਮ ਮੁੱਖ ਬੁਲਾਰੇ ਵਜੋਂ ਪੁੱਜੇ | ਇੱਥੇ ਪੁੱਜਣ 'ਤੇ ਹਿਸਾਰ ਲੋਕ ਸਭਾ ...

ਪੂਰੀ ਖ਼ਬਰ »

ਭਾਜਪਾ ਦੀ ਜਿੱਤ 'ਤੇ ਲੋਕਾਂ ਨੇ ਖੂਬ ਮਨਾਇਆ ਜਸ਼ਨ

ਲਾਡਵਾ, 23 ਮਈ (ਅ.ਬ.)-ਭਾਜਪਾ ਦੀ ਭਾਰੀ ਜਿੱਤ ਤੋਂ ਉਤਸ਼ਾਹਿਤ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਵੀਰਵਾਰ ਨੂੰ ਖੂਬ ਜਸ਼ਨ ਮਨਾਇਆ | ਸਵੇਰੇ ਵੋਟਾਂ ਦੀ ਗਿਣਤੀ ਹੋਣ ਦੇ 2 ਘੰਟੇ ਬਾਅਦ ਤੋਂ ਹੀ ਵਰਕਰ ਢੋਲ ਦੀ ਥਾਪ 'ਤੇ ਡਾਂਸ ਕਰਦੇ ਹੋਏ ਦਿਖਾਈ ਦਿੱਤੇ | ਨਗਰਪਾਲਿਕਾ ਚੇਅਰ ...

ਪੂਰੀ ਖ਼ਬਰ »

ਰਤਨ ਲਾਲ ਕਟਾਰੀਆ ਦੀ ਇਤਿਹਾਸਕ ਜਿੱਤ 'ਤੇ ਮਨਾਏ ਜਸ਼ਨ

ਯਮੁਨਾਨਗਰ, 23 ਮਈ (ਗੁਰਦਿਆਲ ਸਿੰਘ ਨਿਮਰ)-ਰਤਨ ਲਾਲ ਕਟਾਰੀਆ ਦੀ ਇਤਿਹਾਸਕ ਜਿੱਤ ਦੀ ਖੁਸ਼ੀ ਅੰਦਰ ਯਮੁਨਾਨਗਰ ਦੇ ਭਾਜਪਾ ਵਰਕਰਾਂ ਅਤੇ ਲੀਡਰਾਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਖੁਸ਼ੀਆਂ ਮਨਾਈਆਂ | ਢੋਲ-ਨਗਾੜਿਆਂ 'ਤੇ ਭੰਗੜੇ ਪਾ ਕੇ ਲੱਡੂ ਵੰਡੇ ਅਤੇ ਭਾਰਤੀ ...

ਪੂਰੀ ਖ਼ਬਰ »

ਭਾਜਪਾ ਦੀ ਜਿੱਤ ਦੀ ਖੁਸ਼ੀ 'ਚ ਸਮਾਜ ਸੇਵੀਆਂ ਨੇ ਲਗਾਈ ਠੰਢੇ ਜਲ ਦੀ ਛਬੀਲ

ਨਰਾਇਣਗੜ੍ਹ, 23 ਮਈ (ਪੀ. ਸਿੰਘ)-ਸਮਾਜ ਸੇਵੀ ਕ੍ਰਿਸ਼ਨ ਲਾਲ ਧਾਰੀ ਨੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਅਤੇ ਨਰਿੰਦਰ ਮੋਦੀ ਨੂੰ ਮੁੜ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਖੁਸ਼ੀ ਵਿਚ ਸਥਾਨਕ ਪੁਲਿਸ ਸਟੇਸ਼ਨ ਨੇੜੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ | ਕ੍ਰਿਸ਼ਨ ਧਾਰੀ ਦਾ ...

ਪੂਰੀ ਖ਼ਬਰ »

ਆਰੀਆ ਸਮਾਜ ਦਾਦੂਪੁਰ ਕਲਾਂ ਦਾ 3 ਰੋਜ਼ਾ ਸਾਲਾਨਾ ਉਤਸਵ ਸਮਾਪਤ

ਨਿਸਿੰਗ, 23 ਮਈ (ਅ.ਬ.)-ਪਿੰਡ ਦਾਦੂਪੁਰ ਕਲਾਂ 'ਚ ਆਰੀਆ ਸਮਾਜ ਵਲੋਂ 3 ਰੋਜ਼ਾ ਸਾਲਾਨਾ ਉਤਸਵ ਕਰਵਾਇਆ ਗਿਆ | ਸਾਲਾਨਾ ਉਸਤਵ 'ਚ ਮੁੱਖ ਬੁਲਾਰੇ ਵਜੋਂ ਮਹਾਰਿਸ਼ੀ ਦਇਆਨੰਦ ਆਰਸ਼ ਗੁਰੂਕੁਲ ਨਲਵੀ ਖੁਰਦ ਦੇ ਨਿਰਦੇਸ਼ਕ ਸਵਾਮੀ ਸੰਪੂਰਣਾਨੰਦ ਸਰਸਵਤੀ ਨੇ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ 'ਚ ਝੀਂਵਰਹੇੜੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਰਾਦੌਰ, 23 ਮਈ (ਅ.ਬ.)-ਗੁਰੂ ਰਵਿਦਾਸ ਧਰਮਸ਼ਾਲਾ ਕੁਰੂਕਸ਼ੇਤਰ 'ਚ ਕਰਵਾਏ ਗਏ 17ਵੇਂ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ 'ਚ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਝੀਂਵਰਹੇੜੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਪਹਿਲਾ ਸਥਾਨ ਹਾਸਿਲ ਕੀਤਾ ਹੈ | ਮੁਕਾਬਲੇ 'ਚ ਸਕੂਲ ਦੇ ...

ਪੂਰੀ ਖ਼ਬਰ »

ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਾਲਾਨਾ ਇਕੱਤਰਤਾ

ਪਾਉਂਟਾ ਸਾਹਿਬ, 23 ਮਈ (ਹਰਬਖਸ਼ ਸਿੰਘ)-ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਾਲਾਨਾ ਇਕੱਤਰਤਾ ਨਵੇਂ ਉਸਾਰੇ ਗਏ ਮੀਟਿੰਗ ਹਾਲ ਵਿਚ ਕੀਤੀ ਜਿਸ ਦੀ ਪ੍ਰਧਾਨਗੀ ਭਾ: ਗੋਬਿੰਦ ਸਿੰਘ ਲੌ ਾਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਖੇਤਰ 'ਚ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਜਨਤਾ ਨੇ ਲਗਾਈ ਮੋਹਰ- ਮਦਨ ਚੌਹਾਨ

ਜਗਾਧਰੀ 23 ਮਈ (ਜਗਜੀਤ ਸਿੰਘ)- ਭਾਜਪਾ ਦੀ ਦੇਸ਼ ਭਰ 'ਚ ਹੋਈ ਰਿਕਾਰਡ ਤੋੜ ਜਿੱਤ ਦੀ ਸ਼ਹਿਰ 'ਚ ਭਾਜਪਾ ਪਾਰਟੀ ਦੇ ਅਹੁਦੇਦਾਰਾਂ ਨੇ ਖੁਸ਼ੀ ਮਨਾਈ, ਜਿਸ ਦੌਰਾਨ ਰੋਡ ਸ਼ੋਅ ਕੱਢੇ ਗਏ ਅਤੇ ਪਾਰਟੀ ਵਰਕਰਾਂ ਨੇ ਲੱਡੂ ਵੰਡ ਜਸ਼ਨ ਮਨਾਇਆ ¢ ਸ਼ਹਿਰ 'ਚ ਵੱਖ-ਵੱਖ ਕੱਢੇ ਗਏ ਰੋਡ ...

ਪੂਰੀ ਖ਼ਬਰ »

ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ 'ਤੇ ਪੂਰੇ ਦੇਸ਼ 'ਚ ਦੀਵਾਲੀ ਵਰਗਾ ਮਾਹੌਲ

ਇੰਦਰੀ, 23 ਮਈ (ਅ.ਬ.)-ਖ਼ੁਰਾਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ 'ਤੇ ਪੂਰੇ ਦੇਸ਼ ਵਿਚ ਦੀਵਾਲੀ ਵਰਗਾ ਮਾਹੌਲ ਹੈ | ਅੱਜ ਦਾ ਦਿਨ ਭਾਰਤੀ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ...

ਪੂਰੀ ਖ਼ਬਰ »

5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ

ਸ੍ਰੀ ਅਨੰਦਪੁਰ ਸਾਹਿਬ, 23 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਜ਼ਿਲ੍ਹ•ਾ ਪੁਲਿਸ ਰੂਪਨਗਰ ਮੁਖੀ ਦੀਆਂ ਹਦਾਇਤਾਂ ਤਹਿਤ ਸਥਾਨਕ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਆਰੰਭ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ...

ਪੂਰੀ ਖ਼ਬਰ »

ਸਕੂਲ ਵਿਖੇ ਨਸ਼ਿਆਂ ਤੇ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਨਾਟਕ ਖੇਡਿਆ

ਸ੍ਰੀ ਅਨੰਦਪੁਰ ਸਾਹਿਬ, 23 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਉਡਦਾ ਸੂਰਜ ਆਜ਼ਾਦ ਪਰਿੰਦੇ ਸ੍ਰੀ ਅਨੰਦਪੁਰ ਸਾਹਿਬ ਐਨ. ਜੀ. ਓ. ਵਲੋਂ ਨਸ਼ਿਆਂ ਅਤੇ ਭਰੂਣ ਹੱਤਿਆ ਦੇ ਮਾਰੂ ਪ੍ਰਭਾਵ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਕੈਂਪ

ਬਹਿਰਾਮ, 23 ਮਈ (ਸਰਬਜੀਤ ਸਿੰਘ ਚੱਕਰਾਮੰੂ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪ੍ਰਦਾਨ ਕੀਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਲੋਕਾਂ ਨੂੰ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਐਡਵੋਕੇਟ ਰੋਹਿਤ ਬੱਸੀ ਦੀ ਅਗਵਾਈ 'ਚ ਪਰਮਜੋਤ ਕੌਰ ਪੀ. ਐਲ. ਵੀ ਤੇ ਮਿਸ ...

ਪੂਰੀ ਖ਼ਬਰ »

ਪਿੰਡ ਉਸਮਾਨਪੁਰ ਵਿਖੇ ਮਮਤਾ ਦਿਵਸ ਮਨਾਇਆ

ਉਸਮਾਨਪੁਰ, 23 ਮਈ (ਮਝੂਰ)- ਅੱਜ ਪਿੰਡ ਉਸਮਾਨਪੁਰ ਵਿਖੇ ਮਮਤਾ ਦਿਵਸ ਡਾ ਰਣਜੀਤ ਹਰੀਸ਼ ਦੀ ਅਗਵਾਈ ਹੇਠ ਮਨਾਇਆ ਗਿਆ¢ ਇਸ ਮੌਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਟੀਕੇ ਲਗਾਏ ਗਏ | ਉਨ੍ਹਾਂ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਲਈ ...

ਪੂਰੀ ਖ਼ਬਰ »

ਡੀ.ਈ.ਓ ਵਲੋਂ ਡੀ.ਐਮ./ਬੀ.ਐਮ. ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਮੈਂਬਰਾਂ ਨਾਲ ਮੀਟਿੰਗ

ਪੋਜੇਵਾਲ ਸਰਾਂ, 23 ਮਈ (ਨਵਾਂਗਰਾਈਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਚਰਨ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਅਮਰੀਕ ਸਿੰਘ ਵਲੋਂ ਜ਼ਿਲੇ੍ਹ ਦੇ ਸਮੂਹ ਡੀ.ਐਮ/ਬੀ.ਐਮ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਮੈਂਬਰਾਂ ਨਾਲ ਸੈਸ਼ਨ 2019-2020 ਦੀ ਯੋਜਨਾ ਬੰਦੀ ...

ਪੂਰੀ ਖ਼ਬਰ »

ਬਲਾਚੌਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦਾ ਆਮ ਇਜਲਾਸ ਹੋਇਆ

ਬਲਾਚੌਰ, 23 ਮਈ (ਦੀਦਾਰ ਸਿੰਘ ਬਲਾਚੌਰੀਆ)- ਦੀ ਬਲਾਚੌਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਬਲਾਚੌਰ ਦਾ ਆਮ ਇਜਲਾਸ ਅੱਜ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਦੀ ਪ੍ਰਧਾਨਗੀ ਹੇਠ ਨੇਪਰੇ ਚੜਿ੍ਹਆ | ਇਸ ਮੌਕੇ ਸਭਾ ਦੇ ਸਕੱਤਰ ਰਣਵੀਰ ਸਿੰਘ ਧਾਲੀਵਾਲ ਵਲੋਂ ਲੇਖੇ ...

ਪੂਰੀ ਖ਼ਬਰ »

ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ- ਡਾ. ਠਾਕੁਰ

ਬਲਾਚੌਰ,23 ਮਈ (ਦੀਦਾਰ ਸਿੰਘ ਬਲਾਚੌਰੀਆ)- ਲੈਫਟੀਨੇਟ ਜਨਰਲ ਬਿਕਰਮ ਸਿੰਘ ਯਾਦਗਾਰੀ ਉਪ ਮੰਡਲ ਹਸਪਤਾਲ ਬਲਾਚੌਰ ਵਿਖੇ ਅੱਤਵਾਦ ਵਿਰੋਧੀ ਦਿਹਾੜਾ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਵਿੰਦਰ ਸਿੰਘ ਠਾਕੁਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਨੇ ਬਦਲੀ ਪਿੰਡ ਬੀਸਲਾ ਦੀ ਨੁਹਾਰ

ਬੰਗਾ, 23 ਮਈ (ਜਸਬੀਰ ਸਿੰਘ ਨੂਰਪੁਰ) - ਸ. ਮਹਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਕਸ਼ਮੀਰ ਕੌਰ ਦੁਆਰਾ ਉਨ੍ਹਾਂ ਦੇ ਮਾਤਾ-ਪਿਤਾ ਦੀ ਯਾਦ ਵਿਚ ਬਣਾਈ ਸ. ਮਲਕੀਤ ਸਿੰਘ ਅਤੇ ਮਾਤਾ ਤੇਜ ਕੌਰ ਚੈਰੀਟੇਬਲ ਸੰਸਥਾ ਦੁਆਰਾ ਪਿੰਡ ਬੀਸਲਾ ਵਿਚ ਸਮਾਜ ਸੁਧਾਰਕ ਉਪਰਾਲੇ ...

ਪੂਰੀ ਖ਼ਬਰ »

ਡੇਰਾ ਅੱਛਾ ਮੀਆਂ ਮਸ਼ਾਹੂਰ ਦਾ ਮੇਲਾ ਭਲਕੇ ਤੋਂ

ਬੰਗਾ, 23 ਮਈ (ਕਰਮ ਲਧਾਣਾ) - ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਅੱਛਾ ਮੀਆਂ ਮਸ਼ਾਹੂਰ (ਤਕੀਏ ਵਾਲੇ ਪੀਰ) ਲਧਾਣਾ ਉੱਚਾ ਵਿਖੇ ਸਾਲਾਨਾ 2 ਦਿਨਾਂ ਮੇਲਾ 24 ਅਤੇ 25 ਮਈ ਦਿਨ ਸ਼ੁੱਕਰਵਾਰ ਅਤੇ ਸਨਿੱਚਰਵਾਰ ਨੂੰ ਹੋਵੇਗਾ | ਡੇਰੇ ਦੇ ਗੱਦੀ ਨਸ਼ੀਨ ਬਾਬਾ ਦੇਵ ਨੇ ਜਾਣਕਾਰੀ ...

ਪੂਰੀ ਖ਼ਬਰ »

ਡੀ.ਈ.ਓ ਵਲੋਂ ਡੀ.ਐਮ./ਬੀ.ਐਮ. ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਮੈਂਬਰਾਂ ਨਾਲ ਮੀਟਿੰਗ

ਪੋਜੇਵਾਲ ਸਰਾਂ, 23 ਮਈ (ਨਵਾਂਗਰਾਈਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਚਰਨ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਅਮਰੀਕ ਸਿੰਘ ਵਲੋਂ ਜ਼ਿਲੇ੍ਹ ਦੇ ਸਮੂਹ ਡੀ.ਐਮ/ਬੀ.ਐਮ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਮੈਂਬਰਾਂ ਨਾਲ ਸੈਸ਼ਨ 2019-2020 ਦੀ ਯੋਜਨਾ ਬੰਦੀ ...

ਪੂਰੀ ਖ਼ਬਰ »

ਪਿੰਡ ਸ਼ਾਹਪੁਰ ਪੱਟੀ ਵਿਖੇ ਬਲਬੀਰ ਸਿੰਘ ਦਾ ਸਸਕਾਰ

ਉਸਮਾਨਪੁਰ, 23 ਮਈ (ਮਝੂਰ)- ਪਿੰਡ ਸ਼ਾਹਪੁਰ ਪੱਟੀ ਦੇ ਵਸਨੀਕ ਅਤੇ ਕਾਾਗਰਸੀ ਆਗੂ ਬਲਬੀਰ ਸਿੰਘ, ਪੁੱਤਰ ਦੀਦਾਰ ਸਿੰਘ, ਜਿਨ੍ਹਾਾ ਦੀ ਬੀਤੀ 19 ਮਈ ਨੂੰ ਲੋਕ ਸਭਾ ਚੋਣਾਂ ਮੌਕੇ ਬੂਥ ਨੰਬਰ 146 ਤੇ ਕਾਾਗਰਸ ਪਾਰਟੀ ਦੇ ਪੋਲਿੰਗ ਏਜੰਟ ਵਜੋਂ ਸੇਵਾਵਾਂ ਨਿਭਾਉਂਦਿਆਂ ਘਰ ਖਾਣਾ ...

ਪੂਰੀ ਖ਼ਬਰ »

ਮੰਗੂਪੁਰ ਵਿਖੇ ਲਗਾਏ ਕੈ ਾਪ ਦੌਰਾਨ 174 ਬੱਚਿਆਂ ਦੀ ਜਾਂਚ

ਸੜੋਆ, 23 ਮਈ (ਪੱਤਰ ਪ੍ਰੇਰਕ)- ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਉਬਰਾਏ ਦੇ ਸਹਿਯੋਗ ਸਦਕਾ 550 ਕੈਂਪ ਲਗਾਉਣ ਦੀ ਆਰੰਭੀ ਲੜੀ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਮੰਗੂਪੁਰ ਵਿਖੇ ...

ਪੂਰੀ ਖ਼ਬਰ »

ਬੁੱਧ ਪੂਰਨਿਮਾ ਦੇ ਸਬੰਧ 'ਚ ਸਮਾਗਮ 25 ਨੂੰ

ਸੰਧਵਾਂ, 23 ਮਈ (ਪ੍ਰੇਮੀ ਸੰਧਵਾਂ)- ਡਾ. ਅੰਬੇਡਕਰ ਬੁੱਧਿਸ਼ਟ ਰਿਸੋਰਸ ਸੈਂਟਰ (ਡਾ. ਅੰਬੇਡਕਰ) ਨਗਰ ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਵਲੋਂ ਭਗਵਾਨ ਬੁੱਧ ਪੂਰਨਿਮਾ ਦੇ ਸਬੰਧ ਵਿਚ 25 ਮਈ ਦਿਨ ਸਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ...

ਪੂਰੀ ਖ਼ਬਰ »

ਝਿੱਕਾ ਸਕੂਲ 'ਚ ਜੈਵਿਕ ਵਿਭਿੰਨਤਾ ਜਾਗਰੂਕਤਾ ਸਮਾਗਮ

ਬੰਗਾ, 23 ਮਈ (ਕਰਮ ਲਧਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਅੰਤਰ ਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਨੂੰ ਸਮਰਪਿਤ ਜੈਵਿਕ ਵਿਭਿੰਨਤਾ ਜਾਗਰੂਕਤਾ ਸਮਾਗਮ ਹੋਇਆ | ਸਕੂਲ ਦੀ ਸਾਇੰਸ ਅਧਿਆਪਕਾ ਮੈਡਮ ਅਰਨੀਤ ਕੌਰ ਦੀ ਅਗਵਾਈ ਵਿਚ ਹੋਏ ਇਸ ...

ਪੂਰੀ ਖ਼ਬਰ »

ਤਰੀਕ 'ਤੇ ਆਇਆ ਪੁਲਿਸ ਦੀ ਡਿਊਟੀ 'ਚ ਵਿਘਨ ਪਾ ਕੇ ਫ਼ਰਾਰ

ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)- ਸਾਲ 2012 'ਚ ਇਥੋਂ ਦੇ ਥਾਣਾ ਐਨ.ਆਰ.ਆਈ. 'ਚ ਦਰਜ ਮਾਮਲੇ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਤਰੀਕ 'ਤੇ ਆਇਆ ਵਿਅਕਤੀ ਪੁਲਿਸ ਨਾਲ ਬਹਿਸ ਕਰਕੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਪੁਲਿਸ ਦੇ ਘੇਰੇ 'ਚੋਂ ਫ਼ਰਾਰ ਹੋ ਗਿਆ ਜਦ ਕਿ ਉਸ ਦੇ ਨਾਲ ...

ਪੂਰੀ ਖ਼ਬਰ »

15ਵਾਂ ਮੂਰਤੀ ਸਥਾਪਨਾ ਦਿਵਸ ਤੇ ਵਿਸ਼ਾਲ ਭੰਡਾਰਾ ਲਗਾਇਆ

ਨੀਲੋਖੇੜੀ, 23 ਮਈ (ਆਹੂੂਜਾ)-ਕਿਸਾਨ ਬਸਤੀ ਦੇ ਨੇੜੇ ਹਨੂਮਾਨ ਮੰਦਰ 'ਚ 15ਵਾਂ ਮੂਰਤੀ ਸਥਾਪਨਾ ਦਿਵਸ ਅਤੇ ਭੰਡਾਰਾ ਲਗਾਇਆ ਗਿਆ | ਪ੍ਰੋਗਰਾਮ ਸਮਾਜ ਸੇਵੀ ਨਰੇਸ਼ ਚੁੱਘ ਦੇ ਪਰਿਵਾਰ ਵਲੋਂ ਕੀਤਾ ਗਿਆ | ਪ੍ਰੋਗਰਾਮ ਤੋਂ ਪਹਿਲਾਂ ਭਜਨ ਮੰਡਲੀ ਵਲੋਂ ਹਨੁਮਾਨ ਜੀ ਦੀ ਮਹਿਮਾ ...

ਪੂਰੀ ਖ਼ਬਰ »

ਸੜਕ 'ਤੇ ਰੇਤ ਸੁੱਟ ਕੇ ਰੋਕਿਆ ਰਸਤਾ, ਲੋਕਾਂ 'ਚ ਰੋਸ

ਕੈਥਲ, 23 ਮਈ (ਅ.ਬ.)-ਪ੍ਰਤਾਪ ਗੇਟ 'ਚ ਸੜਕ ਵਿਚਾਲੇ ਰੇਤ ਸੁੱਟ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਅਤੇ ਲੋਕਾਂ 'ਚ ਭਾਰੀ ਰੋਸ ਹੈ | ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਨੇ ਇਕ-ਦੂਜੇ ਨੂੰ ਗੁਲਾਲ ਲਗਾ ਕੇ ਦਿੱਤੀ ਵਧਾਈ

ਗੂਹਲਾ ਚੀਕਾ, 23 ਮਈ (ਓ.ਪੀ. ਸੈਣੀ)-ਹਰਿਆਣਾ ਭਾਜਪਾ ਵਰਕਰਾਂ ਵਲੋਂ ਪੂਰੇ ਸੂਬੇ ਭਰ 'ਚ ਜਸ਼ਨ ਮਨਾਇਆ ਗਿਆ ਕਿਉਂਕਿ ਭਾਜਪਾ ਨੇ ਹਰਿਆਣਾ ਵਿਚ ਬਹੁਮਤ ਨਾਲ ਜਿੱਤ ਹਾਸਿਲ ਕਰਕੇ ਇਤਿਹਾਸ ਰਚਿਆ | ਵਰਕਰਾਂ ਨੇ ਪੂਰੇ ਨਤੀਜੇ ਐਲਾਨ ਹੋਣ ਤੋਂ ਪਹਿਲਾਂ ਹੀ ਜਸ਼ਨ ਮਨਾਉਣਾ ਸ਼ੁਰੂ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਨੇ ਜਿੱਤ ਦੀ ਖੁਸ਼ੀ 'ਚ ਮਨਾਏ ਜਸ਼ਨ

ਏਲਨਾਬਾਦ, 23 ਮਈ (ਜਗਤਾਰ ਸਮਾਲਸਰ)- ਸਿਰਸਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਨੂੰ ਭਾਰੀ ਬਹੁਮਤ ਨਾਲ ਮਿਲੀ ਜਿੱਤ ਅਤੇ ਲੋਕ ਸਭਾ ਚੋਣਾਂ 'ਚ ਦੇਸ਼ ਭਰ ਵਿਚ ਭਾਜਪਾ ਨੂੰ ਮਿਲੇ ਭਾਰੀ ਸਮਰਥਨ ਤੋਂ ਖੁਸ਼ ਹੋਏ ਭਾਜਪਾ ਵਰਕਰਾਂ ਨੇ ਏਲਨਾਬਾਦ ਵਿਖੇ ਜਿੱਤ ...

ਪੂਰੀ ਖ਼ਬਰ »

ਦਨੋਦਾ 'ਚ ਵਰਕਰਾਂ ਨੇ ਲੱਡੂ ਵੰਡ ਕੇ ਮਨਾਈ ਜਿੱਤ ਦੀ ਖੁਸ਼ੀ

ਨਰਵਾਨਾ, 23 ਮਈ (ਅ.ਬ.)- ਇਤਿਹਾਸਕ ਪਿੰਡ ਦਨੋਦਾ 'ਚ ਹਿਸਾਰ ਤੋਂ ਚੌ. ਬਿਜੇਂਦਰ ਸਿੰਘ ਅਤੇ ਸਿਰਸਾ ਤੋਂ ਸੁਨੀਤਾ ਦੁੱਗਲ ਦੀ ਜਿੱਤ 'ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ | ਇਸ ਮੌਕੇ ਐੱਸ. ਸੀ. ਮੰਡਲ ਪ੍ਰਧਾਨ ਨਸੀਬ ਦਨੋਦਾ ਨੇ ਕਿਹਾ ਕਿ ਭਾਜਪਾ ਪਾਰਟੀ ਨੇ ਪੂਰੇ ਸੂਬੇ 'ਚ ...

ਪੂਰੀ ਖ਼ਬਰ »

ਹਿਸਾਰ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਬਿ੍ਜੇਂਦਰ ਸਿੰਘ ਦੀ ਜਿੱਤ 'ਤੇ ਮਨਾਏ ਗਏ ਜਸ਼ਨ

ਨਰਵਾਨਾ, 23 ਮਈ (ਅ.ਬ.)- ਹੁਣ ਤੱਕ ਹਿਸਾਰ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਜਿੱਤ ਦਰਜ ਨਹੀਂ ਕਰ ਸਕੇ ਸਨ | ਭਾਜਪਾ ਉਮੀਦਵਾਰ ਬਿ੍ਜੇਂਦਰ ਸਿੰਘ ਨੇ ਲੋਕ ਸਭਾ ਚੋਣਾਂ 'ਚ ਜਜਪਾ ਉਮੀਦਵਾਰ ਦੁਸ਼ਿਅੰਤ ਚੌਟਾਲਾ 'ਤੇ ਇਕਤਰਫ਼ਾ ਜਿੱਤ ਦਰਜ ਕਰਕੇ ਹਿਸਾਰ ਵਿਚ ਕਮਲ ਖਿੜਾਉਣ ਦਾ ...

ਪੂਰੀ ਖ਼ਬਰ »

ਸੰਨ੍ਹ ਲਗਾ ਕੇ ਚੋਰੀ ਕਰਨ 'ਚ ਨਾਕਾਮ ਰਹੇ ਚੋਰ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

ਫੁੱਲਾਂਵਾਲ, 23 ਮਈ (ਮਨਜੀਤ ਸਿੰਘ ਦੁੱਗਰੀ)-ਭਾਈ ਹਿੰਮਤ ਸਿੰਘ ਨਗਰ ਇੱਟਾਂ ਵਾਲੀ ਸੂਆ ਰੋਡ 'ਤੇ ਬੀਤੀ ਰਾਤ ਕਰੀਬ 2 ਵਜੇ ਦੇ ਤਿੰਨ ਚੋਰਾਂ ਨੇ ਸਿਟੀ ਡਿਪਾਰਟਮੈਂਟਲ ਸਟੋਰ ਨਾਮ ਦੀ ਦੁਕਾਨ ਦੇ ਨਾਲ ਲੱਗਦੇ ਖੰਭੇ ਤੋਂ ਛੱਤ ਉੱਪਰ ਚੜ੍ਹ ਕੇ ਸੰਨ੍ਹ ਲਗਾ ਕੇ ਚੋਰੀ ਕਰਨ ਦੀ ...

ਪੂਰੀ ਖ਼ਬਰ »

'ਮਾਮਲਾ ਰਾਹੋਂ ਰੋਡ 'ਤੇ ਸੀਵਰੇਜ ਓਵਰਫਲੋ ਹੋਣ ਦਾ'

ਹਫ਼ਤੇ ਲਈ ਰੰਗਾਈ ਮਿੱਲਾਂ ਬੰਦ ਕਰਨ ਲਈ ਜਾਰੀ ਕੀਤੇ ਨੋਟਿਸ

ਲੁਧਿਆਣਾ, 23 ਮਈ (ਅਮਰੀਕ ਸਿੰਘ ਬੱਤਰਾ)-ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੀ ਰਾਹੋਂ ਰੋਡ 'ਤੇ ਸੀਵਰੇਜ ਲਾਈਨਾਂ ਓਵਰਫਲੋ ਹੋਣ ਕਾਰਨ ਸੜਕ 'ਤੇ ਪਾਣੀ ਵੱਧ ਰਿਹਾ ਹੈ, ਨਗਰ ਨਿਗਮ ਓ.ਐਾਡ.ਐਮ ਸੈਲ ਵਲੋਂ ਸਮੱਸਿਆ ਜਲਦੀ ਹੱਲ ਕਰਨ ਦਾ ਦਾਅਵਾ ਪਿਛਲੇ ਕਈ ਦਿਨਾਂ ਤੋਂ ਕੀਤੇ ...

ਪੂਰੀ ਖ਼ਬਰ »

ਬੁੱਢੇ ਨਾਲੇ ਦੀ ਸਫ਼ਾਈ ਲਈ ਲੋਕਾਂ ਨੂੰ ਲਾਮਬੰਦ ਕਰਾਂਗੇ-ਮਲਕਪੁਰ

ਹੰਬੜਾਂ, 23 ਮਈ ( ਜਗਦੀਸ਼ ਸਿੰਘ ਗਿੱਲ)-'ਬੇਟ ਇਲਾਕੇ 'ਚੋਂ ਲੰਘਦਾ ਬੁੱਢਾ ਨਾਲਾ ਹਲਕੇ ਦੇ ਪਿੰਡਾਂ ਲਈ ਵੱਡਾ ਸਰਾਪ ਬਣ ਗਿਆ ਜਿਸ ਦੇ ਸਵੱਛ ਪਾਣੀ ਨੂੰ ਲੁਧਿਆਣਾ ਸ਼ਹਿਰ ਦੀਆਂ ਫ਼ੈਕਟਰੀਆਂ ਦੇ ਤੇਜਾਬੀ ਪਾਣੀ ਨੇ ਇਸ ਨੂੰ ਦੂਸ਼ਿਤ ਕਰ ਦਿੱਤਾ¢ ਬੁੱਢੇ ਨਾਲੇ ਦੇ ਗੰਦਲੇ ...

ਪੂਰੀ ਖ਼ਬਰ »

5 ਕਿੱਲੋ ਚੂਰਾ ਪੋਸਤ ਸਮੇਤ ਪਤੀ ਪਤਨੀ ਗਿ੍ਫ਼ਤਾਰ

ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)- ਐਾਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਦੀ ਪੁਲਿਸ ਵਲੋਂ ਪਤੀ ਪਤਨੀ ਨੂੰ 5 ਕਿੱਲੋ ਨਾਜਾਇਜ਼ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਐਾਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਦਾ ਏ.ਐਸ.ਆਈ. ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰ 'ਚ ਮਨਾਇਆ ਅੰਨਪ੍ਰਾਸਨ ਦਿਵਸ

ਥਾਨੇਸਰ, 23 ਮਈ (ਅ.ਬ.)- ਆਜ਼ਾਦ ਨਗਰ ਵਿਖੇ ਆਂਗਣਵਾੜੀ ਕੇਂਦਰ 314 'ਚ ਅੰਨਪ੍ਰਾਸਨ ਦਿਵਸ ਮਨਾਇਆ ਗਿਆ | ਆਂਗਣਬਾੜੀ ਵਰਕਰ ਸੁਨੀਤਾ ਮੇਹਰਾ ਨੇ 6 ਮਹੀਨੇ ਦੇ 2 ਬੱਚਿਆਂ ਨੂੰ ਪਹਿਲੀ ਵਾਰ ਖਾਣਾ ਵਰਤਾਇਆ ਗਿਆ | ਇਸ ਮੌਕੇ ਸ਼ਿਖਾ ਸ਼ਰਮਾ ਆਪਣੇ 6 ਮਹੀਨੇ ਦੇ ਪੁੱਤਰ ਮੁਦਿਤ ਸ਼ਰਮਾ ...

ਪੂਰੀ ਖ਼ਬਰ »

ਭੱਕੂਮਾਜਰਾ ਦੇ ਸਕੂਲ 'ਚ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਸ੍ਰੀ ਚਮਕੌਰ ਸਾਹਿਬ, 23 ਮਈ (ਜਗਮੋਹਣ ਸਿੰਘ ਨਾਰੰਗ)-ਪਿੰਡ ਭੱਕੂਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪੜ੍ਹਾਈ, ਖੇਡਾਂ, ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਮੜੌਲੀ ਕਲਾਂ 'ਚ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਮੋਰਿੰਡਾ, 23 ਮਈ (ਕੰਗ)-ਸ਼ਹੀਦ ਕਾਂਸੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਸਕੂਲ ਇੰਚਾਰਜ ਗੁਰਨਾਮ ਸਿੰਘ ਚਨਾਲੋਂ ਦੀ ਅਗਵਾਈ ਹੇਠ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਹਰਕਮਲ ਸਿੰਘ ਕੰਗ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਪ੍ਰਧਾਨ ਤੋਂ ਚੈੱਕ ਕੱਟਣ ਦੇ ਅਧਿਕਾਰ ਵਾਪਸ ਲੈਣ ਲਈ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਨੰਗਲ, 23 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਆਪਣੀ ਨਿਵੇਕਲੀ ਕਾਰਜਸ਼ੈਲੀ ਲਈ ਮਸ਼ਹੂਰ ਕੌਾਸਲਰ ਸ਼ਿਵਾਨੀ ਠਾਕੁਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਵਿਸਤਿ੍ਤ ਚਿੱਠੀ ਲਿਖੀ ਹੈ | ਸ਼ਿਵਾਨੀ ਨੇ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ

ਸ੍ਰੀ ਚਮਕੌਰ ਸਾਹਿਬ, 23 ਮਈ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਡਾ. ਹਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਹਸਪਤਾਲ ਵਿਚ ਵਿਸ਼ਵ ਹਾਈਪਰ ਟੈਨਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ 30 ਤੋਂ ਵੱਧ ਉਮਰ ਦੇ 75 ...

ਪੂਰੀ ਖ਼ਬਰ »

ਮੋਰਿੰਡਾ ਸ਼ਹਿਰ 'ਚ ਗੰਦਗੀ ਕਾਰਨ ਮੱਛਰ, ਮੱਖੀਆਂ ਦੀ ਭਰਮਾਰ, ਲੋਕ ਪੇ੍ਰਸ਼ਾਨ

ਮੋਰਿੰਡਾ, 23 ਮਈ (ਪਿ੍ਤਪਾਲ ਸਿੰਘ)-ਮੋਰਿੰਡਾ ਸ਼ਹਿਰ 'ਚ ਵੱਖ-ਵੱਖ ਵਾਰਡਾਂ 'ਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਤੇ ਨਾਲੀਆਂ 'ਚ ਜਮ੍ਹਾ ਗੰਦਗੀ ਕਾਰਨ ਪੈਦਾ ਹੋ ਰਹੇ ਮੱਛਰ ਮੱਖੀਆਂ ਤੋਂ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵਲੋਂ ਸ਼ਹਿਰ ਅੰਦਰ ਨਸ਼ੀਲੇ ਪਦਾਰਥ ਵੇਚਦਾ ਦੁਕਾਨਦਾਰ ਕਾਬੂ

ਸ੍ਰੀ ਅਨੰਦਪੁਰ ਸਾਹਿਬ, 23 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਗੁਰੂ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ 'ਚੋਂ ਗੁਜ਼ਰਦੇ ਮੁੱਖ ਮਾਰਗ 'ਤੇ ਸਥਿਤ ਇਕ ਦੁਕਾਨਦਾਰ ਨੂੰ ਸਥਾਨਕ ਪੁਲਿਸ ਨੇ ਤੰਬਾਕੂ, ਬੀੜੀਆਂ, ਜਰਦਾ, ਖੈਨੀ ਆਦਿ ਨਸ਼ੀਲੇ ਪਦਾਰਥ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਸ੍ਰੀ ਚਮਕੌਰ ਸਾਹਿਬ, 23 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਦੇ ਪ੍ਰਧਾਨ 'ਤੇ ਹੋਏ ਹਮਲੇ ਿਖ਼ਲਾਫ਼ ਵਕੀਲ ਭਾਈਚਾਰੇ ਵਲੋਂ ਹੜਤਾਲ

ਸ੍ਰੀ ਅਨੰਦਪੁਰ ਸਾਹਿਬ, 23 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮੁਨੀਸ਼ ਖੰਨਾ 'ਤੇ ਹੋਏ ਹਮਲੇ ਿਖ਼ਲਾਫ਼ ਇਕ ਰੋਜ਼ਾ ਹੜਤਾਲ ਕੀਤੀ ਗਈ | ਸਥਾਨਕ ਬਾਰ ਦੇ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਨਵ-ਨਿਯੁਕਤ ਮੈਂਬਰ ਇੰਚਾਰਜ ਵਲੋਂ ਸਕੂਲ ਦਾ ਦੌਰਾ

ਕੀਰਤਪੁਰ ਸਾਹਿਬ, 23 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਕੀਰਤਪੁਰ ਸਾਹਿਬ 'ਚ ਸਕੂਲ ਦੇ ਨਵ -ਨਿਯੁਕਤ ਮੈਂਬਰ ਇੰਚਾਰਜ ਪ੍ਰਭਜੋਤ ...

ਪੂਰੀ ਖ਼ਬਰ »

ਸਿੰਘਪੁਰ ਵਿਖੇ ਹਾਈਪਰਟੈਨਸ਼ਨ ਦਿਵਸ ਮਨਾਇਆ

ਨੂਰਪੁਰ ਬੇਦੀ, 23 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਿਵ ਕੁਮਾਰ ਦੀ ਅਗਵਾਈ ਹੇਠ ਸੀ. ਐੱਚ. ਸੀ. ਨੂਰਪੁਰ ਬੇਦੀ ਵਿਖੇ ਵਿਸ਼ਵ ਹਾਈਪਰਟੈਨਸ਼ਨ (ਖ਼ੂਨ ਦਾ ਦਬਾਅ ਵੱਧ ਹੋਣਾ) ਦਿਵਸ ਮਨਾਇਆ ਗਿਆ | ਇਸ ਮੌਕੇ ਐਸ. ਐਮ. ਓ. ਡਾ. ਸ਼ਿਵ ਕੁਮਾਰ ਨੇ ...

ਪੂਰੀ ਖ਼ਬਰ »

ਅਚਾਨਕ ਲੱਗੀ ਅੱਗ ਨਾਲ ਹਜ਼ਾਰਾਂ ਦੀ ਤੂੜੀ ਸੜੀ

ਭੱਦੀ, 23 ਮਈ (ਨਰੇਸ਼ ਧੌਲ)- ਪਿੰਡ ਖੰਡੂਪੁਰ ਵਿਖੇ ਘਰ ਦੇ ਨਜ਼ਦੀਕ ਤੂੜੀ ਵਾਲੇ ਸ਼ੈੱਡ ਨੂੰ ਅਚਾਨਕ ਅੱਗ ਲੱਗਣ ਨਾਲ ਹਜ਼ਾਰ ਰੁਪਏ ਦੀ ਤੂੜੀ ਸੜ ਕੇ ਸਵਾਹ ਹੋ ਗਈ | ਸੱਜਣ ਸਿੰਘ ਪੁੱਤਰ ਰਤਨ ਸਿੰਘ ਵਾਸੀ ਖੰਡੂਪੁਰ ਨੇ ਦੱਸਿਆ ਕਿ ਘਰ ਦੇ ਨਜ਼ਦੀਕ ਬਣਾਏ ਗਏ ਸ਼ੈੱਡ ਵਿਚੋਂ 10-12 ...

ਪੂਰੀ ਖ਼ਬਰ »

ਮਾਲੇਵਾਲ ਕੋਹਲੀ ਦੇ ਸ਼ਮਸ਼ਾਨਘਾਟ ਨੇੜੇ ਵਿਅਕਤੀ ਦੀ ਲਾਸ਼ ਬਰਾਮਦ

ਕਾਠਗੜ੍ਹ, 23 ਮਈ (ਬਲਦੇਵ ਸਿੰਘ ਪਨੇਸਰ)- ਬੀਤੀ ਸ਼ਾਮ ਪਿੰਡ ਮਾਲੇਵਾਲ ਕੋਹਲੀ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਸ਼ਮਸ਼ਾਨਘਾਟ ਨੇੜੇ ਪਈ ਮਿਲੀ ਹੈ, ਜਿਸ ਬਾਰੇ ਅਕਾਲੀ ਆਗੂ ਅਤੇ ਮੌਜੂਦਾ ਸਰਪੰਚ ਦੇ ਪਤੀ ਚੌਧਰੀ ਸੁਰਜੀਤ ਕੋਹਲੀ ਨੇ ਥਾਣਾ ਕਾਠਗੜ੍ਹ ਦੀ ਪੁਲਿਸ ਨੂੰ ...

ਪੂਰੀ ਖ਼ਬਰ »

ਗੋਲੂਮਾਜਰਾ (ਧਮਾਣਾ) ਵਿਖੇ ਕੁਟੀਆ 'ਚ ਤਿੰਨ ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ

ਨੂਰਪੁਰ ਬੇਦੀ, 23 ਮਈ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਗੋਲੂਮਾਜਰਾ ਧਮਾਣਾ ਵਿਖੇ ਸਥਿਤ ਮਹਾਰਾਜ ਭੂਰੀ ਵਾਲਿਆਂ ਦੀ ਕੁਟੀਆ 'ਚ ਸੱਚਖੰਡ ਵਾਸੀ ਅਵਧੂਤ ਸਵਾਮੀ ਭਗਤ ਰਾਮ ਜੀ ਦੇ ਅਵਤਾਰ ਦਿਵਸ ਸਬੰਧੀ ਤਿੰਨ ਰੌਜ਼ਾ ਸੰਤ ਸਮਾਗਮ 25 ਮਈ ਤੋਂ 27 ਮਈ ਤੱਕ ਕਰਵਾਇਆ ਜਾ ...

ਪੂਰੀ ਖ਼ਬਰ »

ਆਸ ਕਿਰਨ ਡਰੱਗ ਕੌ ਾਸਿਲੰਗ ਤੇ ਮੁੜ ਵਸੇਬਾ ਕੇਂਦਰ 'ਚ ਸਮਾਗਮ

ਹੁਸ਼ਿਆਰਪੁਰ, 23 ਮਈ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਉਂਸਿਲੰਗ ਤੇ ਮੁੜ ਵਸੇਬਾ ਕੇਂਦਰ ਵਿਖੇ ਨਸ਼ਾ ਛੱਡਣ ਦੇ ਇਲਾਜ ਦਾ ਕੋਰਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX